:: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ   :: ਕੋਰੋਨਾ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ, ਜੋ ਹਰ ਸ਼ਖਸ ਲਈ ਜਾਣਨਾ ਹੈ ਜ਼ਰੂਰੀ   :: ਕੇਂਦਰ ਦਾ ਫਰਮਾਨ- ਸਖਤੀ ਨਾਲ ਲਾਕ ਡਾਊਨ ਦਾ ਹੋਵੇ ਪਾਲਣ, ਬਾਰਡਰ ਕੀਤੇ ਜਾਣ ਸੀਲ   :: ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕੀਤਾ ਧੰਨਵਾਦ, ਜਾਣੋ ਕਿਉਂ   :: ਲਾਕ ਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤੀ ਭਾਵੁਕ ਤਸਵੀਰ, ਤੁਸੀਂ ਵੀ ਸਮਝੋ   :: ਸ਼ਾਹੀਨ ਬਾਗ ਇਲਾਕੇ ਚ ਲੱਗੀ ਭਿਆਨਕ ਅੱਗ   :: ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ ਚ ਉੱਠੀ ਮੰਗ   :: ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਏ ਬਿਲਕੁਲ ਠੀਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੁੱਖ ਖਬਰਾਂ
ਭਾਈ ਨਿਰਮਲ ਸਿੰਘ ਦੇ ਦਿਹਾਂਤ ਤੇ ਡਾ.ਓਬਰਾਏ ਵਲੋਂ ਦੁੱਖ ਦਾ ਪ੍ਰਗਟਾਵਾ
shri bhai nirmal singh dr obrai amritsarਅੰਮ੍ਰਿਤਸਰ/ਚਮਿਆਰੀ  :20(ਮੀਡੀਦੇਸਪੰਜਾਬ)-  ਗੁਰੂ ਘਰ ਦੇ ਮਹਾਨ ਕੀਰਤਨੀਏ ਅਤੇ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਦੇ ਅੱਜ ਤੜਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਡਾ. ਓਬਰਾਏ ਨੇ ਕਿਹਾ ਕਿ ਭਾਈ ਸਾਹਿਬ ਦੇ ਇਸ ਅਸਹਿ ਵਿਛੋੜੇ ਨਾਲ ਸਮੁੱਚੀ ਸਿੱਖ ਕੌਮ ਦਾ ਮਨ ਬਹੁਤ ਦੁਖੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਸਾਲ ਜਦੋਂ ਭਾਈ ਸਾਹਿਬ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਸਨ ਤਾਂ ਭਾਈ ਸਾਹਿਬ ਵਲੋਂ ਦਿੱਤਾ ਗਿਆ ਪਿਆਰ ਉਨ੍ਹਾਂ ਦੇ ਚੇਤਿਆਂ 'ਚ ਸਦਾ ਵੱਸਿਆ ਰਹੇਗਾ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਸਮੂਹ ਪਰਿਵਾਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਉਹ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਸਮੁੱਚੀ ਸਿੱਖ ਕੌਮ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।
 
ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ 5 ਪਰਿਵਾਰਕ ਮੈਂਬਰ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜੇ
ਤਸਵੀਰ ਵਿੱਚ ਇਹ ਹੋ ਸਕਦਾ ਹੈ: ਪੌਦਾ, ਪੇੜ, ਆਉਟਡੋਰ ਅਤੇ ਕੁਦਰਤਜਲੰਧਰ, :20(ਮੀਡੀਦੇਸਪੰਜਾਬ)- ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ, ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਜ ਲੋਹੀਆ ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ 'ਚ ਬਣੇ ਆਇਸੋਲੇਟਿਡ ਵਾਰਡ 'ਚ ਭੇਜ ਦਿੱਤਾ ਹੈ। ਇੱਥੇ ਡਾਕਟਰ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜਣਗੇ।
 
ਕੈਪਟਨ ਨੂੰ ਪਠਲਾਵਾ ਵਾਸੀਆਂ ਨੇ ਲਿਖੀ ਚਿੱਠੀ, ਸਾਂਝੀਆਂ ਕੀਤੀਆਂ ਬਲਦੇਵ ਸਿੰਘ ਬਾਰੇ ਅਹਿਮ ਗੱਲਾਂ
coronavirus baldev singh death case letter captain amrinder singh ਨਵਾਂਸ਼ਹਿਰ  :20(ਮੀਡੀਦੇਸਪੰਜਾਬ)-  ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੁਲ 45 ਕੇਸ ਪਾਜ਼ੀਟਿਵ ਸਾਹਮਣੇ ਆ ਚੁੱਕੇ ਹਨ ਜਦਕਿ ਇਨ੍ਹਾਂ 'ਚੋਂ 4 ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਕਾਰਨ ਪੰਜਾਬ 'ਚ ਸਭ ਤੋਂ ਪਹਿਲੀ ਮੌਤ ਨਵਾਂਸ਼ਹਿ ਦੇ ਪਿੰਡ ਪਠਲਾਵਾ 'ਚ ਬਲਦੇਵ ਸਿੰਘ ਦੀ ਮੌਤ ਹੋਈ ਸੀ, ਜੋ ਕਿ ਇਟਲੀ ਤੋਂ ਪੰਜਾਬ ਆਏ ਸਨ। ਬਲਦੇਵ ਦੀ ਮੌਤ ਤੋਂ ਬਾਅਦ
ਅੱਗੇ ਪੜੋ....
 
ISIS ਦਾ ਸਿੱਖਾਂ ਤੇ ਹਮਲਾ ਅਤੇ ਕਾਬੁਲ ਚੋਂ ਗੁਆਚਦੀਆਂ ਸਿੱਖੀ ਦੀਆਂ ਪੈੜਾਂ : ਕਿਸ਼ਤ -1
kabul sikhs attack amardeep singh

ਹਰਪ੍ਰੀਤ ਸਿੰਘ ਕਾਹਲੋਂ

ਮੇਰਾ ਮਿੱਤਰ ਕਹਿੰਦਾ ਹੈ ਕਿ ਉਹ ਸਾਰੇ ਤਣੇ ਅਤੇ ਪੱਤੇ ਜਿੰਨ੍ਹਾਂ ਨੇ ਜੜ੍ਹਾਂ 'ਤੇ ਦਾਅਵਾ ਛੱਡ ਦਿੱਤਾ, ਉਹ ਸਭ ਨਪੱਤਰੇ ਹੋ ਜਾਣਗੇ, ਸੁੱਕ ਜਾਣਗੇ। 
ਕਹਾਣੀ ਇੱਥੋਂ ਹੀ ਸ਼ੁਰੂ ਕਰਦੇ ਹਾਂ। ਅਮਰਦੀਪ ਸਿੰਘ ਹੁਣੀ ਆਪਣੀ ਕਿਤਾਬ 'ਦੀ ਕੁਇਸਟ ਕੰਟੀਨਿਊਸ-ਲੋਸਟ ਹੈਰੀਟੇਜ਼, ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' 'ਚ ਬੰਸਰੀ ਲਾਲ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹਨ। ਬੰਸਰੀ ਲਾਲ ਕਹਿੰਦੇ ਹਨ ਕਿ ਨਾ ਅਸੀਂ ਇੱਥੋ ਦੇ ਹੋਏ ਅਤੇ ਨਾ ਅਸੀਂ ਉੱਥੇ ਦੇ ਹੋਏ। 47 ਦੀ ਵੰਡ ਦੇ ਨਿਸ਼ਾਨ ਨਾਨਕਪੰਥੀਆਂ ਲਈ ਸੁਲਗਦੀ ਜ਼ਮੀਨ ਛੱਡ ਗਏ ਹਨ। ਬੰਸਰੀ ਲਾਲ ਵਰਗੇ ਕਿੰਨੇ ਹੀ ਨਾਨਕਪੰਥੀ ਸਾਂਝੇ ਪੰਜਾਬ ਦੀ ਵੰਡੀ ਧਰਤੀ ਦਾ ਸੰਤਾਪ ਇਕ ਹੰਡਾ ਰਹੇ ਹਨ ਅਤੇ ਦੂਜਾ ਪਾਕਿ 'ਚ ਘੱਟਗਿਣਤੀਆਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਜ਼ਿੰਦਗੀ ਦਾ ਹਿੱਸਾ ਹੋ ਨਿਬੜੀਆਂ ਹਨ। ਅਜਿਹੇ 'ਚ 1921 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੀ ਸਿੱਖ ਸੰਸਥਾਵਾਂ 'ਚ ਤੈਅ ਕੀਤੀ ਗਈ ਪਛਾਣ 'ਚ ਬੰਸਰੀ ਲਾਲ ਜਹੇ ਨਾਨਕਪੰਥੀ ਕਿਸੇ ਖ਼ਾਕੇ 'ਚ ਨਹੀਂ ਆਉਂਦੇ। ਇਹ ਹਾਲਤ ਬੜੀ ਉਲਝਣ ਭਰੀ ਹੈ ਅਤੇ ਗੁਰੂ ਨਾਨਕ ਦੀਆਂ ਰਾਹਵਾਂ 'ਚ ਸਭ ਜਵਾਬ ਪਏ ਹਨ ਪਰ ਸਮਝੇ ਕੌਣ ?

ਅੱਗੇ ਪੜੋ....
 
ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ
coronavirus lockdown traffic jam in chennaiਚੇਨਈ ਪੂ :20(ਮੀਡੀਦੇਸਪੰਜਾਬ)- ਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਕਰ ਕੇ ਲਾਕ ਡਾਊਨ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ 'ਚ ਹੀ ਬੰਦ ਰਹਿਣ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੁਲਸ ਲਾਕ ਡਾਊਨ ਨੂੰ ਸਫਲ ਬਣਾਉਣ 'ਚ ਅਹਿਮ ਰੋਲ ਅਦਾ ਕਰ ਰਹੀ ਹੈ। ਦੇਸ਼ 'ਚ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਪਰ ਫਿਰ ਵੀ ਲੋਕ ਇਸ ਨੂੰ ਗੰਭੀਰਤਾ ਨਾਲ ਲੈਂਦੇ ਨਜ਼ਰ ਨਹੀਂ ਆ ਰਹੇ ਹਨ। ਲਾਕ ਡਾਊਨ ਦੇ ਬਾਵਜੂਦ ਸੜਕਾਂ 'ਤੇ ਲੋਕਾਂ ਦੀ ਵੱਡੀ ਭੀੜ ਨਜ਼ਰ ਆ ਰਹੀ ਹੈ। ਕੁਝ ਅਜਿਹੀਆਂ ਹੀ ਤਸਵੀਰਾਂ ਚੇਨਈ ਤੋਂ ਸਾਹਮਣੇ ਆਈਆਂ ਹਨ, ਇੱਥੋਂ ਦੇ ਫਲਾਈਓਵਰ 'ਤੇ ਆਮ ਦਿਨਾਂ ਵਾਂਗ ਹੀ ਟ੍ਰੈਫਿਕ ਜਾਮ ਲੱਗ ਗਿਆ।
ਅੱਗੇ ਪੜੋ....
 
ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ
gurudwara majnu ka tila sahibਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪ੍ਰਵਾਹੀ ਦੇ ਚੱਲਦੇ ਇਤਿਹਾਸਕ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਪਿਛਲੇ 3 ਦਿਨਾਂ ਤੋਂ 300 ਤੋਂ ਵਧੇਰੇ ਲੋਕ ਪੰਜਾਬ 'ਚ ਆਪਣੇ ਘਰਾਂ ਨੂੰ ਜਾਣ ਦੀ ਆਸ 'ਚ ਫਸੇ ਹੋਏ ਹਨ। ਇਨ੍ਹਾਂ 'ਚੋਂ ਕੁਝ ਦੀ ਸਿਹਤ ਵੀ ਠੀਕ ਨਹੀਂ ਹੈ। ਸੂਤਰਾਂ ਮੁਤਾਬਕ ਕਈ ਲੋਕਾਂ 'ਚ ਕੋਰੋਨਾ ਦੇ ਲੱਛਣ ਮਿਲੇ ਹਨ। ਦੱਸ ਦੇਈਏ ਕਿ ਵੱਖ-ਵੱਖ ਥਾਵਾਂ ਤੋਂ ਪੈਦਲ ਚੱਲ ਕੇ 300 ਦੇ ਕਰੀਬ ਲੋਕ ਇੱਥੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਪਹੁੰਚੇ। ਦਰਅਸਲ ਲਾਕ ਡਾਊਨ ਹੋਣ ਕਰ ਕੇ ਇਹ ਲੋਕ ਇੱਥੇ ਫਸੇ ਹੋਏ ਹਨ। ਦਿੱਲੀ ਦੇ ਨਿਜ਼ਾਮੂਦੀਨ 'ਚ ਮਰਕਜ਼ ਇਮਾਰਤ 'ਚ 'ਤਬਲੀਗੀ ਜਮਾਤ' ਦਾ ਆਯੋਜਨ ਕੀਤਾ ਗਿਆ ਸੀ, ਜਿੱਥੋਂ 2361 ਦੇ ਕਰੀਬ ਲੋਕ ਕੱਢੇ ਗਏ। ਇਨ੍ਹਾਂ 'ਚੋਂ ਕਈ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ।
ਅੱਗੇ ਪੜੋ....
 
ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ
around 210 people stranded at majnu ka tilla gurudwara shiftedਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਦਿੱਲੀ ਦੇ ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ ਇਮਾਰਤ ਨੂੰ ਖਾਲੀ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇੱਥੋਂ 2361 ਲੋਕਾਂ ਨੂੰ 3 ਦਿਨਾਂ ਤਕ ਚਲੇ ਆਪਰੇਸ਼ਨ ਤੋਂ ਬਾਅਦ ਕੱਢਿਆ ਗਿਆ। ਇਸ ਦਰਮਿਆਨ ਦਿੱਲੀ ਪੁਲਸ ਨੇ ਦਿੱਲੀ ਸਥਿਤ ਮਜਨੂੰ ਕਾ ਟਿੱਲਾ ਗੁਰਦੁਆਰਾ 'ਚ ਫਸੇ ਲੱਗਭਗ 300 ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਇਸ ਸਮੇਂ ਦੇਸ਼ 'ਚ ਕੋਰੋਨਾ ਤੇਜ਼ੀ ਨਾਲ ਆਪਣਾ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣਾ ਖਤਰੇ ਤੋਂ ਖਾਲੀ ਨਹੀਂ। ਮਰਕਜ਼ ਕੇਸ ਤੋਂ ਬਾਅਦ ਦਿੱਲੀ ਪੁਲਸ ਨੇ ਗੁਰਦੁਆਰੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ।
ਅੱਗੇ ਪੜੋ....
 
ਕੋਰੋਨਾ ਕਾਰਨ EU ਦੇਸ਼ਾਂ ਵਿਚਾਲੇ ਖੜਕੀ, 20 ਸਾਲ ਬਾਅਦ ਬੰਦ ਹੋਏ ਬਾਰਡਰ
tensions between eu countries due to coronaਮਿਲਾਨ:20(ਮੀਡੀਦੇਸਪੰਜਾਬ)-  ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਹੋਇਆ ਹੈ। ਸ਼ਾਇਦ ਇਸੇ ਸੰਘਰਸ਼ ਦੇ ਚਲਦਿਆਂ ਯੂਰਪੀ ਯੂਨੀਅਨ ਦੇਸ਼ਾਂ ਦੀ ਵੀ ਆਪਸ ਵਿਚ ਬੁਰੀ ਤਰ੍ਹਾਂ ਖੜਕ ਚੁੱਕੀ ਹੈ। ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਈ.ਯੂ. ਦੇਸ਼ਾਂ ਨੇ ਯੂਨੀਅਨ ਨੂੰ ਛੱਡਣ ਦੀਆਂ ਧਮਕੀਆਂ ਦਿੱਤੀਆਂ ਹੋਣ। ਇਸ ਦਾ ਅਸਲ ਕਾਰਨ ਵੀ ਕਰੋਨਾ ਹੀ ਹੈ ਇਸ
ਅੱਗੇ ਪੜੋ....
 
ਅਮਰੀਕੀ ਸਿੱਖਾਂ ਨੂੰ census ਫਾਰਮ ਜਲਦ ਭਰਨ ਦੀ ਅਪੀਲ
united states  census formਸੈਕਰਾਮੈਂਟੋ :20(ਮੀਡੀਦੇਸਪੰਜਾਬ)-  : ਅਮਰੀਕਾ ਵਿਚ ਹਰ 10 ਸਾਲਾਂ ਬਾਅਦ ਮਰਦਮਸ਼ੁਮਾਰੀ ਕੀਤੀ ਜਾਂਦੀ ਹੈ, ਜਿਸ ਵਿਚ ਵੱਖ-ਵੱਖ ਧਰਮਾਂ ਜਾਂ ਜਾਤੀਆਂ ਨਾਲ ਸੰਬੰਧਤ ਸਥਾਨਕ ਲੋਕਾਂ ਦੀ ਗਿਣਤੀ ਕੀਤੀ ਜਾਂਦੀ ਹੈ। census ਫਾਰਮ ਵਿਚ ਅਜੇ ਤੱਕ ਸਿੱਖਾਂ ਲਈ ਕੋਈ ਰਾਖਵਾਂ ਖਾਨਾ ਨਹੀਂ ਰੱਖਿਆ ਗਿਆ ਸੀ। ਜਿਸ ਕਰਕੇ ਅਮਰੀਕਾ ਵਿਚ ਪਿਛਲੇ 100 ਸਾਲਾਂ ਤੋਂ ਇਥੇ ਰਹਿ ਰਹੇ ਸਿੱਖਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। 
ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਸਲਾਹਕਾਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਅਮਰੀਕਾ ਵਿਚ ਰਹਿੰਦੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰ ਵਿਚ ਆਏ census ਫਾਰਮ ਨੂੰ ਜਲਦ ਤੋਂ ਜਲਦ ਭਰੋ ਅਤੇ ਇਸ ਵਿਚ Other Race or Origin ਖਾਨੇ ਵਿਚ Sikh ਲਿਖਣਾ ਨਾ ਭੁੱਲਣਾ। ਸ. ਰੰਧਾਵਾ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਅਮਰੀਕਾ ਵਿਚ ਇਹ ਸੁਨਹਿਰੀ ਮੌਕਾ ਹੈ।
 
ਲਾਕਡਾਊਨ : ਪੰਜਾਬ ਚ ਕੈਨੇਡਾ ਜਾਣ ਦੀ ਉਡੀਕ ਚ ਬੈਠੇ ਹਜ਼ਾਰਾਂ ਲੋਕਾਂ ਲਈ ਵੱਡੀ ਖਬਰ
flights set to repatriate canadians stuck in indiaਓਟਾਵਾ :20(ਮੀਡੀਦੇਸਪੰਜਾਬ)-   ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਕਡਾਊਨ ਭਾਰਤ ਵਿਚ ਫਸੇ 15,000 ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਵੱਡੀ ਖਬਰ ਹੈ। ਕੈਨੇਡਾ ਸਰਕਾਰ ਨੇ 6 ਵਿਸ਼ੇਸ਼ ਫਲਾਈਟਾਂ ਦਾ ਪ੍ਰਬੰਧ ਕਰ ਦਿੱਤਾ ਹੈ। ਪਹਿਲੀ ਉਡਾਣ ਸ਼ਨੀਵਾਰ ਨੂੰ ਦਿੱਲੀ ਤੋਂ ਰਵਾਨਾ ਹੋਵੇਗੀ। ਹਾਲਾਂਕਿ, ਇਸ ਲਈ ਤੁਹਾਨੂੰ ਜੇਬ ਕਾਫੀ ਢਿੱਲੀ ਕਰਨੀ ਪਵੇਗੀ।
ਅੱਗੇ ਪੜੋ....
 
ਅੱਗੇ ਹੋਰ ਵੀ ਹੈ...

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement