:: J&K : 'ਮਮਤਾ' ਬਣੀ ਰਾਹ-ਦਸੇਰਾ 'ਆਪਰੇਸ਼ਨ ਮਾਂ' ਤਹਿਤ ਮੁੱਖ ਧਾਰਾ 'ਚ ਲਿਆਂਦੇ ਭਟਕੇ ਨੌਜਵਾਨ   :: 'ਇਤਿਹਾਸਕ ਬੇਇਨਸਾਫ਼ੀ' ਦਰੁਸਤ ਕਰਨ ਖ਼ਾਤਰ ਲਿਆਉਣਾ ਪਿਐ ਨਾਗਰਿਕਤਾ ਸੋਧ ਕਾਨੂੰਨ : ਮੋਦੀ   :: ਤਰਨਜੀਤ ਸਿੰਘ ਸੰਧੂ ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ   :: ਸਰਕਾਰ ਅਦਨਾਨ ਸਾਮੀ ਨੂੰ ਨਾਗਰਿਕਤਾ ਦੇ ਸਕਦੀ ਹੈ ਤਾਂ ਪਾਕਿ ਮੁਸਲਮਾਨਾਂ ਕਿਉਂ ਨਹੀਂ : ਮਾਇਆਵਤੀ   :: ਗੁਜਰਾਤ ਦੰਗੇ : 14 ਦੋਸ਼ੀਆਂ ਨੂੰ ਮਿਲੀ ਜ਼ਮਾਨਤ, ਕੋਰਟ ਨੇ ਸਮਾਜ ਸੇਵਾ ਕਰਨ ਲਈ ਕਿਹਾ   :: ਬਹੁਵਿਆਹ ਅਤੇ ਨਿਕਾਹ ਹਲਾਲਾ ਕੇਸ : ਮੁਸਲਿਮ ਪਰਸਨਲ ਲਾਅ ਬੋਰਡ ਵਲੋਂ ਸੁਪਰੀਮ ਕੋਰਟ 'ਚ ਅਰਜ਼ੀ!   :: ਨਿਰਭਿਆ ਮਾਮਲਾ : ਦੋਸ਼ੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ   :: ਹੁਣ ਜੀਓ ਨੂੰ ਮਿਲੇਗੀ ਵੱਡੀ ਟੱਕਰ, ਸਿਰਫ ਇੱਕ ਰੁਪਏ 'ਚ ਇੱਕ ਜੀਬੀ ਡਾਟਾ!   :: ਹਨੀਪ੍ਰੀਤ ਦਾ ਡੇਰਾ ਮੁਖੀ ਨਾਲ ਮੁਲਾਕਾਤਾਂ ਦਾ ਸਿਲਸਿਲਾ ਵਧਿਆ, ਕੁਝ ਹੀ ਦਿਨਾਂ 'ਚ 5ਵੀਂ ਵਾਰ ਪਹੁੰਚੀ ਜੇਲ੍ਹ   :: ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ   :: ਹੁਣ ਮੋਦੀ ਸਰਕਾਰ ਵੇਚੇਗੀ ਏਅਰ ਇੰਡੀਆ, 17 ਮਾਰਚ ਤੱਕ ਮੰਗੀਆਂ ਅਰਜ਼ੀਆਂ   :: ਗਣਤੰਤਰ ਦਿਵਸ ਦੀ ਪਰੇਡ ਚ ਗੂੰਜਿਆ ਬਾਬੇ ਨਾਨਕ ਦਾ ਸੰਦੇਸ਼   :: ਅਪਰਾਧਕ ਪਿਛੋਕੜ ਵਾਲੇ ਲੀਡਰ ਹੋਣਗੇ ਸਿਆਸਤ 'ਚੋਂ ਆਊਟ!   :: ਕਿੱਧਰ ਨੂੰ ਜਾ ਰਿਹਾ ਭਾਰਤ? ਪੜ੍ਹੋ ਹੋਸ਼ ਉਡਾਉਣ ਵਾਲੀ ਰਿਪੋਰਟ   :: ਲੋਕਾਂ 'ਤੇ ਆਏ ਦਿਨ ਥੋਪੇ ਜਾ ਰਹੇ ਨੇ ਟੈਕਸ- ਭਗਵੰਤ ਮਾਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
ਓਲੰਪਿਕ ਨੂੰ ਯਾਦਗਾਰ ਬਣਾਉਣ ਲਈ ਜਾਪਾਨ ਚ ਕੀਤੇ ਜਾ ਰਹੇ ਹਨ ਇਹ ਖਾਸ ਉਪਰਾਲੇ PRINT ਈ ਮੇਲ
olympic games  japan  efforts

ਸਪੋਰਟਸ ਡੈਸਕ :(ਮੀਡੀਦੇਸਪੰਜਾਬ) ਜਾਪਾਨ ਜੁਲਾਈ 2020 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ। ਇਸ ਦੌਰਾਨ ਇੱਥੇ ਆਉਣ ਵਾਲੇ ਖੇਡ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਲਈ ਜੰਗੀ ਪੱਧਰ 'ਤੇ ਤਿਆਰੀ ਕੀਤੀ ਜਾ ਰਹੀ ਹੈ। ਜਾਪਾਨ ਦੀ ਭਾਸ਼ਾ ਟੂਰਿਸਟ ਲਈ ਪਰੇਸ਼ਾਨੀ ਦਾ ਸਬਬ ਨਾ ਬਣੇ ਇਸ ਲਈ 40 ਹਜ਼ਾਰ ਟੈਕਸੀ ਡ੍ਰਾਈਵਰਾਂ ਸਮੇਤ ਵੱਖ-ਵੱਖ ਸੇਵਾ ਖੇਤਰ ਨਾਲ ਜੁੜੇ ਲੋਕਾਂ ਨੂੰ ਇੰਗਲਿਸ਼ ਭਾਸ਼ਾ ਦਾ ਬੇਸਿਕ ਕੋਰਸ ਕਰਵਾਇਆ ਜਾ ਰਿਹਾ ਹੈ।
ਅੱਗੇ ਪੜੋ....
 
ਹਾਓ ਹੱਥੋਂ ਮਿਲੀ ਹਾਰ ਤੋਂ ਬਾਅਦ ਪ੍ਰਗਿਆਨੰਦਾ ਦਾ ਜੇਤੂ ਰੱਥ ਰੁਕਿਆ PRINT ਈ ਮੇਲ
praggnanandhaa vs wang haoਜਿਬ੍ਰਾਲਟਰ :(ਮੀਡੀਦੇਸਪੰਜਾਬ)- ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਦਾ 18ਵੇਂ ਜਿਬ੍ਰਾਲਟਰ ਸ਼ਤਰੰਜ ਚੈਂਪੀਅਨਸ਼ਿਪ ਵਿਚ 5 ਬਾਜ਼ੀਆਂ ਤੋਂ ਚਲਦਾ ਆ ਰਿਹਾ ਜੇਤੂ ਰੱਥ ਵਾਂਗ ਹਾਓ ਹੱਥੋਂ 7ਵੇਂ ਦੌਰ ਵਿਚ ਮਿਲੀ ਹਾਰ ਤੋਂ ਬਾਅਦ ਰੁਕ ਗਿਆ। ਹਮਵਤਨ ਪੀ. ਵੀ. ਨੰਦਿਤਾ ਹੱਥੋਂ ਪਹਿਲੀ ਬਾਜ਼ੀ ਗੁਆਉਣ ਤੋਂ ਬਾਅਦ ਲਗਾਤਾਰ 5 ਬਾਜ਼ੀਆਂ ਜਿੱਤਣ ਵਾਲੇ 14 ਸਾਲਾ ਪ੍ਰਗਿਆਨੰਦਾ ਨੇ ਹਾਓ ਦਾ ਵੀ ਡੱਟ ਕੇ ਸਾਹਮਣਾ ਕਾਤ ਪਰ ਆਖਿਰ ਵਿਚ ਉਸ ਨੂੰ 56 ਚਾਲਾਂ ਤਕ ਚੱਲੀ ਬਾਜ਼ੀ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਚੀਨੀ ਗ੍ਰੈਂਡਮਾਸਟਰ ਇਸ ਜਿੱਤ ਨਾਲ ਰੂਸ ਦੇ ਆਂਦਰੇ ਐਸਪਿੰਪੇਂਕੋ, ਡੇਵਿਡ ਪਰਵਯਾਨ ਅਤੇ ਈਰਾਨ ਦੇ ਮਾਗਸੂਦਲੂ ਨਾਲ ਸਾਂਝੀ ਬੜ੍ਹਤ 'ਤੇ ਪਹੁੰਚ ਗਿਆ ਹੈ। ਇਨ੍ਹਾਂ ਸਾਰਿਆਂ ਦੇ 6-6 ਅੰਕ ਹਨ। ਭਾਰਤ ਦੇ ਕੇ. ਸ਼ਸ਼ੀਕਰਣ ਨੂੰ ਹਰਾਉਣ ਵਾਲੇ ਰੂਸ ਦੇ ਦਾਨਿਲ ਯੁਫਾ ਅਤੇ ਉਸ ਦੇ ਹਮਵਤਨ ਮਿਹੇਲ ਕੋਬਾਲੀਆ ਦੇ 5-5 ਅੰਕ ਹਨ। ਉਸ ਤੋਂ ਬਾਅਦ ਦੂਜਾ ਦਰਜਾ ਪ੍ਰਾਪਤ ਮੈਕਿਸਮ ਵਾਚਿਅਰ ਲਾਗ੍ਰੇਵ, ਸਾਬਕਾ ਵਰਲਡ ਚੈਂਪੀਅਨ ਵੇਸਲਿਨ ਟੋਪਾਲੋਵ, ਭਾਰਤ ਦੇ ਬੀ. ਅਧਿਬਾ, ਕਾਰਤੀਕੇਅਨ ਮੁਰਲੀ, ਆਰਿਅਨ ਚੋਪੜਾ, ਐੱਸ. ਐੱਸ. ਨਾਰਾਇਣ, ਪ੍ਰਗਿਆਨੰਦਾ ਅਤੇ ਡੀ ਗੁਕੇਸ਼ ਦਾ ਨੰਬਰ ਆਉਂਦਾ ਹੈ। ਇਨ੍ਹਾਂ ਸਾਰਿਆਂ ਦੇ 5-5 ਅੰਕ ਹਨ।
 
ਫੁੱਟਬਾਲਰ ਜੇਵੀਅਰ ਦੀ ਪਤਨੀ Sara Kohan ਨੇ ਕਿਹਾ- ਚੁੱਬਦੇ ਹਨ ਕੱਪੜੇ, ਇਕੱਲੇ ਰਹਿਣਾ ਹੈ ਪਸੰਦ PRINT ਈ ਮੇਲ
footballer javier  s wife sara kohanਨਵੀਂ ਦਿੱਲੀ :(ਮੀਡੀਦੇਸਪੰਜਾਬ) ਲਾਸ ਏਂਜਲਸ ਗਲੈਕਸੀ ਕਲੱਬ ਦੇ ਸਟਾਰ ਫੁੱਟਬਾਲਰ ਜ਼ੇਵੀਅਰ ਹਰਨਾਡੇਜ ਦੀ ਪਤਨੀ ਸਾਰਾ ਕੋਹਨ ਨੇ ਇਕ ਨਵੇਂ ਬਿਆਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। 24 ਸਾਲ ਦੀ ਲੰਡਨ ਬੇਸਡ ਮਾਡਲ ਸਾਰਾ ਕੋਹਨ ਦਾ ਕਹਿਣਾ ਹੈ ਕਿ ਉਹ ਜਦੋ ਘਰ ਹੁੰਦੀ ਹੈ ਤਾਂ ਉਸ ਨੂੰ ਖੁੱਲ੍ਹਾ ਰਹਿਣਾ ਪਸੰਦ ਹੁੰਦਾ ਹੈ। ਫਿਰ ਉਹ ਇਹ ਨਹੀਂ ਦੇਖਦੀ ਕਿ ਉਸ ਨੇ ਕੁਝ ਪਾਇਆ ਹੈ ਜਾਂ ਨਹੀਂ। ਕੋਹਨ ਨੇ ਕਿਹਾ ਕਿ ਇਹ ਸਮਾਂ ਹੁੰਦਾ ਹੈ ਜਦੋ ਤੁਸੀਂ ਆਪਣੀ ਮਸਤੀ 'ਚ ਹੁੰਦੇ ਹੋ। ਅਜਿਹੇ ਸਮੇਂ 'ਚ ਤੁਹਾਨੂੰ ਪਾਏ ਹੋਏ ਕੱਪੜੇ ਵੀ ਚੁੱਬਣ ਲੱਗ ਜਾਂਦੇ ਹਨ।ਸਾਰਾ ਕੋਹਨ ਲਾ ਗ੍ਰੈਜੂਏਟ ਹੈ ਤੇ ਇਸ ਸਮੇਂ ਲਾਸ ਏਂਜਲਸ 'ਚ ਪਤੀ ਜੇਵੀਅਰ ਦੇ ਨਾਲ ਰਹਿੰਦੀ ਹੈ। ਸਾਰਾ ਪਾਰਟ ਟਾਈਮ ਟ੍ਰੈਵਲ ਬਲਾਗਰ ਵੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਉਸਦੀ ਕਈ ਅਜਿਹੀਆਂ ਤਸਵੀਰਾਂ ਮਿਲ ਜਾਣਗੀਆਂ, ਜਿਸ 'ਚ ਉਹ ਦੁਨੀਆ ਦੀ ਸੈਰ ਕਰਦੀ ਹੋਈ ਦਿਖਾਈ ਦਿੱਤੀ ਹੈ। ਇੰਸਟਾਗ੍ਰਾਮ 'ਤੇ ਉਸਦੇ 1.5 ਮਿਲੀਅਨ ਫਾਲੋਅਰਸ ਹਨ, ਜਿਸਦੇ ਲਈ ਉਹ ਸਮੇਂ-ਸਮੇਂ 'ਤੇ ਆਪਣੀ ਹੌਟ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ।
 
ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਤੋਂ 1-2 ਨਾਲ ਹਾਰੀ PRINT ਈ ਮੇਲ
indian women  s hockey team lost to new zealand 1 2ਆਕਲੈਂਡ :(ਮੀਡੀਦੇਸਪੰਜਾਬ)-   ਭਾਰਤੀ ਮਹਿਲਾ ਹਾਕੀ ਟੀਮ ਨੂੰ ਨਿਊਜ਼ੀਲੈਂਡ ਵਿਰੁੱਧ ਦੂਜੇ ਮੈਚ ਵਿਚ ਸੋਮਵਾਰ ਨੂੰ ਇੱਥੇ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨੇ ਦੌਰੇ ਦੇ ਪਹਿਲੇ ਮੈਚ ਵਿਚ 4-0 ਨਾਲ ਜਿੱਤ ਦਰਜ ਕੀਤੀ ਸੀ। ਨਿਊਜ਼ੀਲੈਂਡ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਪਹਿਲੇ ਕੁਆਰਟਰ ਦੇ ਸ਼ੁਰੂ ਵਿਚ ਹੀ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਮੇਗਾਨ ਹਲ ਨੇ ਤੀਜੇ ਹੀ ਮਿੰਟ ਵਿਚ ਗੋਲ ਵਿਚ ਬਦਲਿਆ। ਨੌਜਵਾਨ ਸਲੀਮਾ ਟੇਟੇ ਨੇ ਪਹਿਲੇ ਕੁਆਰਟਰ ਦੇ ਆਖਰੀ ਪਲਾਂ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ ਬਰਾਬਰੀ ਦਿਵਾਈ। ਦੂਜੇ ਤੇ ਤੀਜੇ ਕੁਆਰਟਰ ਵਿਚ ਦੋਵੇਂ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਕੋਈ ਵੀ ਟੀਮ ਇਸ ਦੌਰਾਨ ਗੋਲ ਨਹੀਂ ਕਰ ਸਕੀ। ਆਖਰੀ 15 ਮਿੰਟ ਵਿਚ ਰੱਖਿਆ ਲਾਈਨ ਦੀ ਢਿਲਾਈ ਭਾਰਤ ਨੂੰ ਭਾਰੀ ਪਈ। ਨਿਊਜ਼ੀਲੈਂਡ ਨੂੰ ਪੈਨਲਟੀ ਸਟ੍ਰੋਕ ਮਿਲਿਆ, ਜਿਸ ਨੂੰ ਮੇਗਾਨ ਹਾਲ ਨੇ ਗੋਲ ਵਿਚ ਬਦਲਣ ਵਿਚ ਕੋਈ ਗਲਤੀ ਨਹੀਂ ਕੀਤੀ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।
 
ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਸੁਨੀਤਾ ਚੰਦਰਾ ਦਾ ਦਿਹਾਂਤ PRINT ਈ ਮੇਲ
former indian hockey team captain sunita chandra has diedਭੋਪਾਲ :-(ਮੀਡੀਦੇਸਪੰਜਾਬ) ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਤੇ ਅਰਜੁਨ ਐਵਾਰਡ ਜੇਤੂ ਸੁਨੀਤਾ ਚੰਦਰਾ ਦਾ ਸੋਮਵਾਰ ਨੂੰ ਇੱਥੇ ਅਚਾਨਕ ਦਿਹਾਂਤ ਹੋ ਗਿਆ। ਉਹ 76 ਸਾਲ ਦੀ ਸੀ। ਸ਼੍ਰੀਮਤੀ ਚੰਦਰਾ ਸਾਬਕਾ ਪੁਲਸ ਡਾਇਰੈਕਟਰ ਜਨਰਲ ਯਤੀਸ਼ ਦੀ ਧਰਮ ਪਤਨੀ ਤੇ ਪੱਤਰਕਾਰ ਗੌਰਵ ਚੰਦਰਾ ਦੀ ਮਾਂ ਹੈ। ਉਸ ਦੀ ਅੰਤਮ ਯਾਤਰਾ ਕੱਲ ਸਵੇਰੇ 11 ਵਜੇ ਨਿਵਾਸ ਰਘੁਨਾਥ ਨਗਰ ਗੁਲਮੋਹਰ ਤੋਂ ਭਦਭਦਾ ਵਿਸ਼ਰਮ ਘਾਟ ਤਕ ਹੋਵੇਗੀ। ਉਹ ਸਾਲ 1956 ਤੋਂ 1966 ਤਕ ਭਾਰਤੀ ਮਹਿਲਾ ਟੀਮ ਦੇ ਲਈ ਖੇਡੀ ਤੇ ਇਸ ਦੌਰਾਨ 1963 ਤੋਂ 1966 ਤਕ ਟੀਮ ਦੀ ਕਪਤਾਨ ਵੀ ਰਹੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਸੁਨੀਤਾ ਦੇ ਦਿਹਾਂਤ 'ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਟਵੀਟ ਕਰ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਸੁਨੀਤਾ ਚੰਦਰਾ ਦੇ ਦਿਹਾਂਤ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਸ਼੍ਰੀਮਤੀ ਚੰਦਰਾ ਨੇ ਖੇਡ ਦੇ ਖੇਡਰ 'ਚ ਪ੍ਰਦੇਸ਼ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਨੇ ਪ੍ਰਮਾਤਮਾ ਤੋਂ ਆਤਮਾ ਦੀ ਸ਼ਾਂਤੀ ਤੇ ਪਰਿਵਾਰ ਨੂੰ ਇਹ ਦੁਖ ਸਹਿਣ ਲਈ ਸ਼ਕਤੀ ਦੇਣ ਦੀ ਪਰਾਥਨਾ ਕੀਤੀ।
 
<< Start < Prev 1 2 3 4 5 6 7 8 9 10 Next > End >>

Results 1 - 9 of 880

Advertisements

Advertisement
Advertisement
Advertisement
Advertisement

Advertisement
Advertisement
Advertisement
Advertisement
Advertisement