:: ਆਫ ਦ ਰਿਕਾਰਡ: ਮੋਦੀ ਨੇ ਇਕ ਵਾਰ ਫਿਰ ਮਹਿਬੂਬਾ ਨੂੰ ਕੀਤਾ ਖੁਸ਼   :: ਲਾਲੂ ਨੂੰ ਮੈਡੀਕਲ ਜਾਂਚ ਪਿੱਛੋਂ ਹਸਪਤਾਲ ਤੋਂ ਮਿਲੀ ਛੁੱਟੀ   :: ਨਿਊਯਾਰਕ ਪੁਲਸ 'ਚ ਪਹਿਲੀ ਦਸਤਾਰਧਾਰੀ ਮਹਿਲਾ, ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ   :: 14 ਕਰੋੜ ਰੁਪਏ ਦਾ ਬੰਗਲਾ ਮੁਲਾਇਮ ਨੂੰ ਤੋਹਫੇ 'ਚ ਦੇਣਗੇ ਸਪਾ ਸੰਸਦ ਮੈਂਬਰ   :: ਇਸ ਵਾਰੀ ਖਾਸ ਹੋਵੇਗੀ ਪੀ. ਐੱਮ. ਮੋਦੀ ਤੇ ਪੁਤਿਨ ਦੀ ਮੁਲਾਕਾਤ   :: ਕਰਨਾਟਕ : ਸੁਪਰੀਮ ਕੋਰਟ ਵੱਲੋਂ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਉਣ ਤੋਂ ਇਨਕਾਰ   :: ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ   :: ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ   :: ਕਰਨਾਟਕ 'ਚ ਭਾਜਪਾ ਦੀ ਸਰਕਾਰ, ਸੰਵਿਧਾਨ ਦਾ ਮਜ਼ਾਕ ਉਡਾਉਣ ਵਾਂਗ - ਰਾਹੁਲ   :: ਪਾਕਿਸਤਾਨੀ ਗੋਲੀਬਾਰੀ 'ਚ ਜਵਾਨ ਜ਼ਖਮੀ   :: ਮਤਗਣਨਾ ਕੇਂਦਰ ਤੋਂ ਪੁਲਿਸ ਨੇ ਬਰਾਮਦ ਕੀਤੇ 40 ਮੋਬਾਇਲ ਫੋਨ   :: ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਡਿੱਗਿਆ   :: ਜਲੰਧਰ : ਬੁਧਵਾਰ 3 ਜੇਠ ਸੰਮਤ 550 ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ   :: ਗਵਰਨਰ ਦੇ ਫੈਸਲੇ ਦਾ ਇੰਤਜ਼ਾਰ- ਯੇਦੀਯੁਰੱਪਾ   :: ਦਿੱਲੀ 'ਚੋਂ 20 ਕਰੋੜ ਰੁਪਏ ਦੀ ਹੈਰੋਇਨ ਸਣੇ ਨਾਈਜੀਰੀਅਨ ਗ੍ਰਿਫਤਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
ਜਾਂਚ 'ਚ ਸਹੀਂ ਮਿਲੀ ਟੋਕੀਓ ਦੀ ਉਲੰਪਿਕ ਉਮੀਦਵਾਰੀ PRINT ਈ ਮੇਲ
olm.jpgਟੋਕੀਓ -01ਸਤੰਬਰ-(ਮੀਡੀਆਦੇਸਪੰਜਾਬ)-  ਜਾਪਾਨ 'ਚ ਸਾਲ 2020 'ਚ ਹੋਣ ਵਾਲੇ ਅਗਲੇ ਓਲੰਪਿਕ ਲਈ ਟੋਕੀਓ ਸ਼ਹਿਰ ਦੀ ਉਮੀਦਵਾਰੀ ਨੂੰ ਜਾਂਚ ਪੈਨਲ ਨੇ ਸਹੀਂ ਦੱਸਿਆ ਹੈ। ਜਾਪਾਨ ਦੀ ਓਲੰਪਿਕ ਕਮੇਟੀ ਨੇ 2020 ਦੀ ਓਲੰਪਿਕ ਉਮੀਦਵਾਰੀ 'ਚ ਰਿਸ਼ਵਤਖੋਰੀ ਦੀ ਜਾਂਚ ਲਈ ਇੱਕ ਸੁਤੰਤਰ ਪੈਨਲ ਬਣਾਇਆ ਸੀ। ਜਾਂਚ ਪੈਨਲ ਦੇ ਮੁੱਖੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸਿੰਗਾਪੁਰ ਦੀ ਇੱਕ ਕੰਪਨੀ ਨੂੰ 20 ਲੱਖ ਦਾ ਭੁਗਤਾਨ ਰਿਸ਼ਵਤ ਦੇ ਤੌਰ 'ਤੇ ਨਹੀਂ ਕੀਤਾ ਗਿਆ ਸੀ।
ਜਾਪਾਨੀ ਓਲੰਪਿਕ ਕਮਟੀ (ਜੇ. ਓ. ਸੀ.) ਵੱਲੋਂ ਗਠਿਤ ਇਸ ਪੈਨਲ ਨੇ ਆਪਣੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਿੰਗਾਪੁਰ ਦੀ ਕੰਪਨੀ ਬਲੈਕ ਟਾਈਡਿੰਗਸ ਨੂੰ ਕੀਤਾ ਗਿਆ ਭੁਗਤਾਨ ਰਿਸ਼ਵਤ ਨਹੀਂ ਸੀ। ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਉਮੀਦਵਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਕਿ ਇਹ ਉਮੀਦਵਾਰੀ ਰਿਸ਼ਵਤ ਨਾਲ ਹਾਸਲ ਕੀਤੀ ਗਈ ਹੈ।
 
ਹਾਕੀ ਖਿਡਾਰਨਾਂ ਨੂੰ ਟ੍ਰੇਨ ਦੇ ਫਰਸ਼ 'ਤੇ ਬੈਠ ਕੇ ਕਰਨਾ ਪਿਆ ਸਫਰ PRINT ਈ ਮੇਲ
hoki_29.jpgਨਵੀਂ ਦਿੱਲੀ-29ਅਗਸਤ(ਮੀਡੀਆਦੇਸਪੰਜਾਬ)- ਖੇਡਾਂ ਦੇ ਇਸ ਜਨੂੰਨ ਭਰੇ ਦੇਸ਼ 'ਚ ਖਿਡਾਰੀਆਂ ਦੀ ਸਫਲਤਾ 'ਤੇ ਜਿਥੇ ਉਨ੍ਹਾਂ ਨੂੰ ਸਿਰ ਮੱਥੇ ਬੈਠਾ ਲਿਆ ਜਾਂਦਾ ਹੈ ਉਥੇ ਹੀ ਅਸਫਲ ਹੋਣ 'ਤੇ 'ਅਰਸ਼ਾਂ ਤੋਂ ਫਰਸ਼ਾਂ' 'ਤੇ ਲਿਆਉਣ 'ਚ ਵੀ ਸਮਾਂ ਨਹੀਂ ਲਗਦਾ। 36 ਸਾਲ ਬਾਅਦ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਮਹਿਲਾ ਹਾਕੀ ਟੀਮ ਦੀਆਂ ਕੁਝ ਖਿਡਾਰਨਾਂ ਨੂੰ ਵੀ ਅਜਿਹੇ ਹੀ ਅਨੁਭਵ ਦਾ ਸਾਹਮਣਾ ਕਰਨਾ ਪਿਆ। ਜਦ ਰੀਓ ਓਲੰਪਿਕ ਦੀ ਅਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਹਿਲਚਾਨ ਲਈ ਲੜਨਾ ਪਿਆ ਅਤੇ ਘਰ ਵਾਪਸ ਆਉਂਦੇ ਹੋਏ ਟ੍ਰੇਨ ਦੇ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ।
ਜਾਣਕਾਰੀ ਮੁਤਾਬਕ ਰੀਓ ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀਆਂ ਚਾਰ ਮਹਿਲਾ ਹਾਕੀ ਖਿਡਾਰਨਾਂ ਨਮਿਤਾ ਟੋੱਪੋ, ਦੀਪ ਗ੍ਰੇਸ ਇਕੱਾ, ਲਿਲਿਮਾ ਮਿੰਜ ਅਤੇ ਸੁਨੀਤਾ ਲਾਕੜਾ ਜਦ ਰਾਚੀ ਤੋਂ ਰਾਉਰਕੇਲਾ ਜਾ ਰਹੀ ਧੰਨਬਾਦ-ਐੱਲੇਪੇ ਐਕਸਪ੍ਰੇਸ 'ਚ ਸਫਰ ਕਰ ਰਹੀਆਂ ਸਨ ਉਦੋਂ ਉਨ੍ਹਾਂ ਨੂੰ ਬੈਠਣ ਲਈ ਇਕ ਵੀ ਸੀਟ ਨਸੀਬ ਨਹੀਂ ਹੋਈ। ਉਨ੍ਹਾਂ ਨੂੰ ਟਿਕਟ ਚੈਕਰ ਤੋਂ ਬੇਨਤੀ ਕਰਨ ਦੇ ਬਾਵਜੂਦ ਟ੍ਰੇਨ ਦੇ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ।
ਸੁਨੀਤਾ ਨੇ ਕਿਹਾ, ''ਅਸੀਂ ਟਿਕਟ ਚੈਕਰ ਨੂੰ ਆਪਣੀ ਪਹਿਚਾਨ ਵੀ ਦੱਸੀ ਅਤੇ ਬੇਨਤੀ ਵੀ ਕੀਤੀ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਸਫਰ ਕਰ ਕੇ ਥੱਕੇ ਹੋਏ ਹਾਂ ਅਤੇ ਹੋ ਸਕੇ ਤਾਂ ਇਕ ਜਾਂ ਦੋ ਸੀਟਾਂ ਬੈਠਣ ਲਈ ਉਪਲਬੱਧ ਕਰਵਾ ਦਿਓ। ਟਿਕਟ ਚੈਕਰ ਨੇ ਸੀਟਾਂ ਉਪਲਬੱਧ ਕਰਵਉਣ 'ਚ ਅਸਮਰਥਾਂ ਜ਼ਾਹਿਰ ਕੀਤੀ ਅਤੇ ਸਾਨੂੰ ਮਜ਼ਬੂਰ ਹੋ ਕੇ ਫਰਸ਼ 'ਤੇ ਹੀ ਬੈਠਣਾ ਪਿਆ। ਪਰ ਬਾਅਦ 'ਚ ਕੁਝ ਯਾਤਰੀਆਂ ਨੇ ਆਪਣੀਆਂ ਸੀਟਾਂ 'ਤੇ ਬੈਠਣ ਲਈ ਜਗ੍ਹਾ ਦੇ ਦਿੱਤੀ ਸੀ। ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਦੇਸ਼ ਦੀ ਅਗਵਾਈ ਕਰਨ ਵਾਲੀਆਂ ਖਿਡਾਰਨਾਂ ਨਾਲ ਅਜਿਹੀ ਸਲੂਕ ਹੋ ਸਕਦਾ ਹੈ।'' ਇਸ ਗੱਲ ਦੇ ਚਰਚਾ 'ਚ ਆਉਣ ਤੋਂ ਬਾਅਦ ਰੇਲ ਅਧਿਕਾਰੀਆਂ ਨੇ ਮਾਮਲੇ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਖਿਡਾਰੀਆਂ ਨੂੰ ਪਹਿਲਾ ਪੈਨਟਰੀ ਕਾਰ 'ਚ ਥਾਂ ਦਿੱਤੀ ਗਈ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਤੀਜੇ ਦਰਜੇ ਦੇ ਏ.ਸੀ. ਕਲਾਸ 'ਚ ਸੀਟਾਂ ਉਪਲਬੱਧ ਕਰਵਾਈਆਂ ਗਈਆਂ ਸੀ। ਪਰ ਖਿਡਾਰਨਾਂ ਨੇ ਇਸ ਮਾਮਲੇ ਬਾਰੇ ਕੁਝ ਅਲਗ ਹੀ ਜਾਣਕਾਰੀ ਦਿੱਤੀ ਹੈ।
 
ਫੁੱਟਬਾਲ 'ਚ ਸੁਧਾਰ ਲਈ ਸੁਬਰੋਤੋ ਸੁਸਾਇਟੀ ਨੂੰ ਮਿਲਿਆ 'ਖੇਡ ਪ੍ਰੇਰਣਾ' ਪੁਰਸਕਾਰ PRINT ਈ ਮੇਲ
spo_29.jpgਨਵੀਂ ਦਿੱਲੀ-29ਅਗਸਤ(ਮੀਡੀਆਦੇਸਪੰਜਾਬ)-ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਖੇਡਾਂ ਦੇ ਵਿਕਾਸ ਲਈ ਸੁਬਰੋਤੋ ਮੁਖਰਜੀ ਸਪੋਰਟਸ ਐਜੁਏਸ਼ਨ ਸੋਸਾਇਟੀ ਨੂੰ ਸੋਮਵਾਰ ਨੂੰ ਖੇਡ ਦਿਵਸ ਮੌਕੇ 'ਤੇ 'ਰਾਸ਼ਟਰੀ ਖੇਡ ਪ੍ਰੇਰਣਾ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸੰਸਥਾ ਸੁਬਰੋਤੋ ਕੱਪ ਫੁੱਟਬਾਲ ਟੂਰਨਾਮੈਂਟ ਆਯੋਜਿਤ ਕਰਦੀ ਹੈ। ਪਿਛਲੇ ਛੇ ਦਹਾਕਿਆਂ ਤੋਂ ਫੁੱਟਬਾਲ ਦੇ ਬੁਨਿਆਦੀ ਪੱਧਰ 'ਚ ਵਿਕਾਸ ਲਈ ਕੋਸ਼ਿਸ਼ਾਂ ਕਰਦੀ ਆ ਰਹੀ ਹੈ ਅਤੇ ਇਸ 'ਚ ਲਗਾਤਾਰ ਸੁਧਾਰ ਕਰ ਰਹੀ ਹੈ। ਖੇਡ ਮੰਤਰਾਲਾ ਨੇ 23 ਅਗਸਤ ਨੂੰ ਇਸ ਸੰਸਥਾ ਨੂੰ 'ਰਾਸ਼ਟਰੀ ਖੇਡ ਪ੍ਰੇਰਣਾ' ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਸੀ। ਭਾਰਤੀ ਹਵਾਈ ਸੈਨਾ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਸੁਬਰੋਤੋ ਕੱਪ ਫੁੱਟਬਾਲ ਟੂਰਨਾਮੈਂਟ ਸਕੂਲੀ ਬੱਚਿਆਂ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ, ਜਿਸ 'ਚ ਹਰ ਸਾਲ ਵੱਡੀ ਗਿਣਤੀ 'ਚ ਭਾਰਤੀ ਅਤੇ ਵਿਦੇਸ਼ੀ ਬੱਚੇ ਹਿੱਸਾ ਲੈਂਦੇ ਹਨ।
 
ਪੀ. ਵੀ. ਸਿੰਧੂ ਨੂੰ 'ਬ੍ਰੈਂਡ ਅੰਬੈਡਸਰ' ਬਣਾਉਣ ਚਾਹੁੰਦੀ ਹੈ ਸੀ. ਆਰ. ਪੀ. ਐੱਫ., ਸਰਕਾਰ ਨੂੰ ਲਿੱਖੀ ਚਿੱਠੀ PRINT ਈ ਮੇਲ
sidu_29.jpgਨਵੀਂ ਦਿੱਲੀ -29ਅਗਸਤ(ਮੀਡੀਆਦੇਸਪੰਜਾਬ)- ਕੇਂਦਰੀ ਰਿਜ਼ਰਵ ਪੁਲਸ ਫੋਰਸ ਓਲੰਪਿਕ ਸਿਲਵਰ ਮੈਡਲ ਜੇਤੂ ਪੀ. ਵੀ. ਸਿੰਧੂ ਨੂੰ ਆਪਣਾ ਬ੍ਰੈਡ ਅੰਬੈਡਸਰ ਬਣਾਉਣਾ ਅਤੇ  ਕਮਾਡੇਂਟ ਦਾ ਅਹੁੱਦਾ ਦੇਣਾ ਚਾਹੁੰਦੀ ਹੈ। ਜਾਣਕਾਰੀ ਮੁਤਾਬਕ, ਸੀ. ਆਰ. ਪੀ. ਐੱਫ. ਨੇ ਇਸ ਦੀ ਮੰਜ਼ੂਰੀ ਲਈ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਹੈ।
 
ਦੋ ਤਗਮਿਆਂ ਨਾਲ ਖਤਮ ਹੋਇਆ ਭਾਰਤ ਦਾ ਓਲੰਪਿਕ ਅਭਿਆਨ PRINT ਈ ਮੇਲ
tgme.jpgਰੀਓ ਡੀ ਜੇਨੇਰੀਓ -21ਅਗਸਤ(ਮੀਡੀਆਦੇਸਪੰਜਾਬ)-ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਦੇ ਚਾਂਦੀ ਦੇ ਤਮਗੇ ਦੀ ਚਮਕ, ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਕਾਂਸੀ ਦੇ ਤਮਗੇ ਦੀ ਧਮਕ ਅਤੇ ਕਈ ਦਿੱਗਜ ਖਿਡਾਰੀਆਂ ਦੇ ਸੁਪਰ ਫਲਾਪ ਪ੍ਰਦਰਸ਼ਨ ਦੇ ਵਿਚਕਾਰ ਭਾਰਤ ਦਾ ਰੀਓ ਓਲੰਪਿਕ 'ਚ ਅਭਿਆਨ ਰਿਕਾਰਡ 118 ਮੈਂਬਰੀ ਦਲ ਉਤਰਨ ਦੇ ਬਾਵਜੂਦ ਸਿਰਫ ਦੋ ਤਮਗਿਆਂ ਦੇ ਨਾਲ ਖਤਮ ਹੋ ਗਿਆ। ਭਾਰਤ ਨੇ ਪਿਛਲੇ ਲੰਡਨ ਓਲੰਪਿਕ 'ਚ ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਮਗਿਆਂ ਸਮੇਤ 6 ਤਮਗੇ ਹਾਸਲ ਕੀਤੇ ਸਨ ਜਦਕਿ 2008 ਬੀਜਿੰਗ ਓਲੰਪਿਕ 'ਚ ਭਾਰਤ ਨੇ ਇਕ ਸੋਨ ਤਮਗੇ ਅਤੇ ਦੋ ਕਾਂਸੀ ਤਮਗੇ ਸਮੇਤ ਤਿੰਨ ਤਮਗੇ ਹਾਸਲ ਕੀਤੇ ਸਨ। ਇਸ ਵਾਰ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ 10 ਤੋਂ 15 ਤਮਗਿਆਂ ਦਾ ਦਾਅਵਾ ਕੀਤਾ ਸੀ ਜਦਕਿ ਸਾਬਕਾ ਖੇਡ ਮੰਤਰੀ ਸਰਬਾਨੰਦ ਸੋਨੋਵਾਲ ਨੇ 10 ਅਤੇ ਉਨ੍ਹਾਂ ਦੇ ਬਾਅਦ ਕੁਝ ਸਮੇਂ ਲਈ ਖੇਡ ਮੰਤਰਾਲੇ ਸੰਭਾਲਣ ਵਾਲੇ ਜਤਿੰਦਰ ਸਿੰਘ ਨੇ ਲੰਡਨ ਤੋਂ ਦੁਗਣੇ ਤਮਗੇ ਹਾਸਲ ਕਰਨ ਦਾ ਦਾਅਵਾ ਕੀਤਾ ਸੀ ਪਰ ਸਾਰੇ ਦਾਅਵੇ ਧਰੇ ਦੇ ਧਰੇ ਰਹਿ ਗਏ ਅਤੇ ਭਾਰਤ ਸਿਰਫ ਦੋ ਹੀ ਤਮਗੇ ਹਾਸਲ ਕਰ ਸਕਿਆ। ਉਹ ਤਾਂ ਭਲਾ ਹੋਵੇ ਦੋ ਬੋਟੀਆਂ ਸਿੰਧੂ ਅਤੇ ਸਾਕਸ਼ੀ ਦਾ ਜਿੰਨਾਂ ਨੇ 24 ਘੰਟੇ ਦੇ ਅੰਤਰ ਨਾਲ ਦੋ ਤਮਗੇ ਹਾਸਲ ਕਰਕੇ ਦੇਸ਼ ਦੀ ਇੱਜਤ ਬਚਾ ਲਈ ਨਹੀਂ ਤਾਂ ਪਹਿਲੇ 12 ਦਿਨ ਭਾਰਤ ਦੇ ਹੱਥ ਇਕ ਵੀ ਤਮਗਾ ਨਹੀਂ ਲੱਗਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਨੂੰ ਖਾਲੀ ਹੱਥ ਹੀ ਪਰਤਨਾ ਪਵੇਗਾ ਪਰ ਪਹਿਲਾਂ ਹਰਿਆਣੇ ਦੀ ਸਾਕਸ਼ੀ ਮਲਿਕ ਨੇ ਇਤਿਹਾਸਕ ਕਾਂਸੀ ਦਾ ਤਮਗਾ ਹਾਸਲ ਕੀਤਾ ਅਤੇ ਫਿਰ ਸਿੰਧੂ ਨੇ ਇਤਿਹਾਸਕ ਚਾਂਦੀ ਦਾ ਤਮਗਾ ਹਾਸਲ ਕੀਤਾ।
ਸਿੰਧੂ ਦੇ ਇਲਾਵਾ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਦਾ ਵਾਲਟ ਫਾਈਨਲਵਿਚ ਚੌਥਾ ਸਥਾਨ ਹਾਸਲ ਕਰਨਾ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦਾ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਹਿਣਾ, ਐਥਲੀਟ ਲਲਿਤਾ ਬਬਰ ਦਾ 3000 ਮੀਟਰ ਸਟੀਪਲਚੇਜ਼ 'ਚ 10ਵੇਂ ਸਥਾਨ 'ਤੇ ਰਹਿਣਾ, ਸਾਨੀਆ ਅਤੇ ਬੋਪੰਨਾ ਦੀ ਜੋੜੀ ਦੀ ਕਾਂਸੀ ਤਮਗੇ ਦੇ ਮੁਕਾਬਲੇ 'ਚ ਹਾਰਨਾ, ਕਿਦਾਂਬੀ ਸ਼੍ਰੀਕਾਂਤ ਦਾ ਬੈਡਮਿੰਟਨ ਦੇ ਪੁਰਸ਼ ਕੁਆਰਟਰਫਾਈਨਲ 'ਚ ਹਾਰਨਾ, ਪੁਰਸ਼ ਤੀਰਅੰਦਾਜ਼ ਅਤਨੂ ਦਾਸ ਦਾ ਕੁਆਰਟਰਫਾਈਨਲ ਤੱਕ ਪਹੁੰਚਣਾ, ਮੁੱਕੇਬਾਜ਼ ਵਿਕਾਸ ਕ੍ਰਿਸ਼ਨਨ ਦਾ ਵੀ ਕੁਆਰਟਰਫਾਈਨਲ ਤੱਕ ਪਹੁੰਚਣਾ, 18 ਸਾਲਾਂ ਮਹਿਲਾ ਗੋਲਫਰ ਅਦਿਤੀ ਅਸ਼ੋਕ ਦਾ 41ਵਾਂ ਸਥਾਨ ਹਾਸਲ ਕਰਨਾ ਅਤੇ ਨੌਜਵਾਨ ਨਿਸ਼ਾਨੇਬਾਜ਼ ਜੀਤੂ ਰਾਏ ਦਾ 10 ਮੀਟਰ ਏਅਰ ਪਿਸਟਲ 'ਚ ਅੱਠਵੇਂ ਸਥਾਨ 'ਤੇ ਰਹਿਣਾ ਇਸ ਨਿਰਾਸ਼ਾਜਨਕ ਅਭਿਆਨ ਦੇ ਵਿਚਕਾਰ ਦੇ ਕੁਝ ਜ਼ਿਕਰਯੋਗ ਪ੍ਰਦਰਸ਼ਨ ਰਹੇ।
 
<< Start < Prev 1 2 3 4 5 6 7 8 9 10 Next > End >>

Results 19 - 27 of 818

Advertisements

Advertisement
Advertisement
Advertisement
Advertisement