:: ਜੱਜ ਲੋਆ ਦੀ ਮੌਤ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਐਸ.ਆਈ.ਟੀ. ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਕੀਤੀ ਖ਼ਾਰਜ   :: ਰਾਜਨਾਥ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ   :: ਦੂਜੀ ਜਾਤੀ ਦੇ ਲੜਕੇ ਨਾਲ ਵਿਆਹ ਕਰਨ 'ਤੇ ਦਲਿਤ ਲੜਕੀ ਨੂੰ ਸਰਕਾਰ ਦੇਵੇਗੀ 75 ਹਜ਼ਾਰ ਰੁਪਏ   :: ਪ੍ਰਧਾਨ ਮੰਤਰੀ ਮੋਦੀ ਨੂੰ ਔਰਤਾਂ ਦੇ ਮੁੱਦੇ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ : IMF ਪ੍ਰਮੁੱਖ   :: ਪ੍ਰੀਖਿਆ ਦੇ ਡਰ ਤੋਂ ਬੱਚਿਆਂ ਵਾਂਗ ਮੰਦਰਾਂ ਦੇ ਚੱਕਰ ਕੱਟ ਰਹੇ ਨੇ ਰਾਹੁਲ ਗਾਂਧੀ : ਭਾਜਪਾ   :: ਕਠੂਆ ਮਾਮਲਾ : ਸੁਪਰੀਮ ਕੋਰਟ ਨੇ ਬੀ. ਸੀ. ਆਈ. ਕੋਲੋਂ 3 ਦਿਨਾਂ 'ਚ ਮੰਗੀ ਰਿਪੋਰਟ   :: ਬ੍ਰਿਟੇਨ 'ਚ ਮੋਦੀ ਵਿਰੁੱਧ ਵਿਖਾਵੇ, ਤਿਰੰਗਾ ਪਾੜੇ ਜਾਣ ਤੋਂ ਭੜਕੇ ਲੋਕ   :: ਕੇਸ ਵੰਡ ਲੈ ਕੇ ਦਾਖਲ ਜਨਹਿੱਤ ਪਟੀਸ਼ਨ ਖਾਰਜ, SC ਨੇ ਕਿਹਾ- ਇਹ ਚੀਫ ਜਸਟਿਸ ਦਾ ਵਿਸ਼ੇਸ਼ ਅਧਿਕਾਰ   :: ਡਾਟਾ ਲੀਕ: ਰਵੀਸ਼ੰਕਰ ਪ੍ਰਸਾਦ ਨੇ ਕਿਹਾ, ਮੁਆਫ਼ੀ ਮੰਗਣ ਰਾਹੁਲ   :: ਲਾਲੂ ਜੇਲ 'ਚ ਰੋਜ਼ ਮਰ ਰਹੇ ਹਨ- ਰਾਬੜੀ   :: ਭਾਜਪਾ ਦੇ ਵਰਤ ਰੱਖਣ 'ਤੇ ਓਵੈਸੀ ਨੇ ਪੀ.ਐੈੱਮ. 'ਤੇ ਕੱਸਿਆ ਨਿਸ਼ਾਨਾ   :: ਹੈਦਰਾਬਾਦ 'ਚ ਕੱਲ੍ਹ ਨਵੇਂ ਐਨ.ਐਸ.ਜੀ. ਪਰੀਸਰ ਦਾ ਉਦਘਾਟਨ ਕਰਨਗੇ: ਰਾਜਨਾਥ   :: ਭ੍ਰਿਸ਼ਟਾਚਾਰ ਤੋਂ ਧਿਆਨ ਹਟਾਉਣ ਦੀ ਮੁਹਿੰਮ ਚਲਾ ਰਹੇ ਸ਼ਰਦ: ਸੁਸ਼ੀਲ ਮੋਦੀ   :: ਕਾਵੇਰੀ ਵਿਵਾਦ 'ਤੇ ਸੁਪਰੀਮ ਕੋਰਟ ਦੀ ਕੇਂਦਰ ਨੂੰ ਫਟਕਾਰ, ਜਲਦ ਕਰੋ ਯੋਜਨਾ ਤਿਆਰ   :: ਰੇਲ ਮੰਤਰੀ ਪੀਯੂਸ਼ ਦੀ ਵੱਡੀ ਯੋਜਨਾ ਨੂੰ PM ਮੋਦੀ ਨੇ ਠੁਕਰਾਇਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
ਜਰਮਨ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ PRINT ਈ ਮੇਲ
a_3.jpga_1_opt.jpgWANTED--ਫਰੈਂਕਫਰਟ/ਜਰਮਨੀ -29ਜੁਲਾਈ(ਮੀਡੀਆਦੇਸਪੰਜਾਬ)-ਫਰੈਂਕਫਰਟ ਵਿਚ ਵਸਦੇ ਹਰ ਪੰਜਾਬੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੀਆਂ ਅਸੀ ਫੋਟੋ ਇਸ ਖਬਰ ਵਿਚ ਲਾਈਆਂ ਹਨ ਏਹ ਵਿਅਕਤੀ ਨੂੰ ਜਰਮਨੀ ਦੀ ਪੁਲਿਸ ਲੱਬ ਰਹੀ ਹੈ !ਪੁਲਿਸ ਨੂੰ ਇਸ ਦੇ ਸਹੀ ਨਾਮ ਅਤੇ ਸਹੀ ਸਰਨਾਮੇ ਦਾ ਪਤਾ ਨਹੀ ਹੈ ਇਸ ਕਰਕੇ ਲੰਬੇ ਸਮੇ ਤੋਂ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ ਅਗਰ ਕਿਤੇ ਵੀ ਫਰੈਂਕਫਰਟ ਵਿਚ ਕਿਸੇ ਨੂੰ ਵੀ ਦਿਸਦਾ ਹੈ ਤਾਂ ਇਨਾਂ ਨਬਰਾਂ ਤੇ ਫੁਨ ਕਰਕੇ ਪੁਲਿਸ ਦੀ ਮਦਤ ਕਰੋ ,75551408ਅਤੇ ਦੂਸਰਾ 75511700ਅਤੇ 75511772 ਅਤੇ 110ਤੇ ਪੁਲਿਸ ਨੁੰ ਦਸੋ ਯਾਦ ਰਹੇ ਜਿਸ ਵਿਅਕਤੀ ਦੇ ਕਮਰੇ ਵਿਚ ਰਹਿੰਦਾ ਹੈ ਉਸ ਉਪਰ ਵੀ ਕਾਰਵਾਈ ਹੋ ਸਕਦੀ ਹੈ !
ਇਸ ਦਾ ਅਸਲੀ ਨਾਮ-ਹਰਪਰੀਤ ਸਿੰਘ ਹੈ ਅਤੇ ਕੁੱਕੜ ਪਿੰਡ ਤੋਂ ਹੈ ਏਥੇ ਏਹ ਆਪਣੇ ਆਪ ਨੂੰ (ਜਿਮੀ)- ਦਸਦਾ ਹੈ !
ਜੁਰਮ)-
1)-ਹਰ ਏਅਰ ਲਾਈਨ ਦੀਆਂ ਚੋਰੀ ਦੀਆਂ ਟਿਕਟਾਂ ਵੇਚਦਾ ਹੈ! ਜਿਨਾਂ ਨੂੰ ਟਿਕਟਾਂ ਵੇਚੀਆਂ ਉਹ ਲੋਕ ਦਿਲੀ ਏਅਰਪੋਰਟ ਉਪਰ ਫੜੇ ਗਏ ਅਤੇ ਨਮੀਆਂ ਟਿਕਟਾਂ ਲੈ ਕੇ ਵਾਪਿਸ ਜਰਮਨੀ ਆਏ
      
2)-ਲੋਕਾਂ ਦੇ ਬੈਂਕ ਅਕੋੰਟ ਹੈਕ ਕਰ ਕੇ ਉਨਾਂ ਵਿਚੋ ਪੈਸੇ ਘਡੋਦਾ ਹੈ ਅਮਰੀਕਾ ਵਿਚ ਕਿਸੇ ਦੇ ਇਸ ਨੇ ਪੈਸੇ ਦੇਣੇ ਸਨ ਉਸ ਨੂੰ ਕਿਸੇ ਦਾ ਅਕੋਂਟ ਹੈਕ ਕਰ ਕੇ ਪੈਸੇ ਭੇਜ ਦਿਤੇ ਅਤੇ ਜਦੋਂ ਉਹ ਬੰਦਾਂ ਬੈਂਕ ਗਿਆ ਪੈਸੇ ਲੈਣ ਤਾਂ ਬੈਂਕ ਨੇ ਫੜ ਕੇ ਬਠਾਲ ਲਿਆ !
      
3)-ਲੋਕਾਂ ਨੂੰ ਧਮਕੀਆਂ ਦਿੰਦਾਂ ਹੈ ਮੈਨੂ 2 ਕਰੋੜ ਰਪੁਇਆ ਦਿਉ ਨਹੀ ਤਾਂ ਤੂਹਾਡੀਆ ਕੂੜੀਆ ਦੇ ਰਿਸਤੇ ਤੜਵਾ ਦਿਆਂ ਗਾ !ਇੰਡੀਆਂ ਵਿਚ ਲੋਕਾਂ ਦੀ ਜਮੀਨ ਤੇ ਧਕੇ ਨਾਲ ਕਬਜਾ ਕਰ ਗਿਆ ਹੈ ਪਿੰਡ ਵਿਚ ਸਿਖਾਂ ਦੀ ਜਗਾ ਬਗਲ ਗਿਆ ਉਹ ਲੋਕ ਇੰਗਲੈਡ ਵਿਚ ਰਹਿੰਦੇ ਹਨ !
     
k640_15_opt.jpgsafe_image.php.jpg4)-ਗੁਰਦੂਆਰੇ ਆ ਕੇ ਲੋਕਾਂ ਤੋਂ ਪੈਸੇ ਮੰਗਦਾ ਹੈ 500 ਯੁਰੋ ਦਿਉ ਨਹੀ ਤਾਂ ਲੋਕਾਂ ਨਾਲ ਲੜਦਾ ਹੈ ਗੰਦੀਆਂ ਗਾਲਾਂ ਕਡਦਾ ਹੈ ਏਹ ਵਿਅਕਤੀ  ਵਡਾ ਬਲੈਕ ਮੇਲਰ ਹੈ ਇਨਾਂ ਕੰਮਾਂ ਕਰਕੇ ਏਹ ਇੰਗਲੈਂਡ ਤੋ ਪਿਲੀਪੀਨ ਤੋਂ ਅਤੇ ਡੂਬੈਈ ਤੋਂ ਡਿਪੋਰਟ ਹੋਇਆ ਸੀ ਕਹਿੰਦੇ ਹਨ ਚੋਰ ਚੋਰੀ ਤੌਂ ਤਾਂ ਜਾਏ ਪਰ ਹੇਰਾ ਫੇਰੀ ਤੋਂ ਨਾ ਜਾਏ ਦੂਬਾਰਾ ਫਿਰ ਪੰਜਾਬੀਆਂ ਨੂੰ ਬੇਨਤੀ ਪੁਲਿਸ ਦੀ ਮਦਤ ਕੀਤੀ ਜਾਵੇ ਜਿਥੇ ਵੀ ਦਿਸੇ ਪਲੀਜ ਪੁਲਿਸ ਨੂੰ ਫੂਨ ਕਰੋ !
ਅਤੇ ਹੋਰ ਵੀ ਬਹੁਤ ਸਾਰੇ ਕੇਸ ਹਨ ਜੋ ਅਸੀਂ ਲਿਖ ਨਹੀ ਸਕਦੇ !........ਜਰਮਨ ਪੁਲਿਸ ਦੇ ਫੂਨ ਨੰਬਰ -75551408ਅਤੇ ਦੂਸਰਾ 75511700ਅਤੇ 75511772 ਤੇ .....
 
 
ਰੀਓ ਦੀਆਂ ਤਿਆਰੀਆਂ ਨੂੰ ਅਮਰੀਕਾ 'ਚ ਪਰਖੇਗੀ ਮਹਿਲਾ ਹਾਕੀ ਟੀਮ PRINT ਈ ਮੇਲ
hoki.jpgਨਵੀਂ ਦਿੱਲੀ-16ਜੁਲਾਈ(ਮੀਡੀਆਦੇਸਪੰਜਾਬ)-ਬ੍ਰਾਜ਼ੀਲ 'ਚ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਰੀਓ ਓਲੰਪਿਕ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਆਖਰੀ ਰੂਪ ਦੇਣ ਲਈ ਸੁਸ਼ੀਲਾ ਚਾਨੂ ਦੀ ਅਗਵਾਈ 'ਚ ਭਾਰਤੀ ਮਹਿਲਾ ਹਾਕੀ ਟੀਮ ਅਮਰੀਕਾ ਦੌਰੇ 'ਤੇ ਰਵਾਨਾ ਹੋਵੇਗੀ, ਜਿਥੇ ਉਹ 18 ਜੁਲਾਈ ਨੂੰ ਆਪਣਾ ਪਹਿਲਾ ਅਭਿਆਸ ਮੈਚ ਖੇਡੇਗੀ। ਮਹਿਲਾ ਹਾਕੀ ਟੀਮ ਲਈ 5 ਤੋਂ 21 ਅਗਸਤ ਤੱਕ ਹੋਣ ਵਾਲੇ ਰੀਓ ਓਲੰਪਿਕ ਤੋਂ ਪਹਿਲਾਂ ਨਿਰਧਾਰਿਤ ਕੀਤੇ ਗਏ ਅਨੇਕਾਂ ਕੌਮਾਂਤਰੀ ਦੌਰਿਆਂ 'ਚੋਂ ਅਮਰੀਕਾ ਦਾ ਇਹ ਦੌਰਾ ਅਖਰੀ ਹੈ। ਇਸ 'ਚ ਟੀਮ ਨੂੰ ਕਨੇਡਾ ਦੇ ਖਿਲਾਫ ਤਿੰਨ ਅਤੇ ਅਮਰੀਕਾ ਦੇ ਖਿਲਾਫ ਦੋ ਅਭਿਆਸ ਮੈਚ ਖੇਡਣੇ ਹਨ। ਕਪਤਾਨ ਸੁਸ਼ੀਲਾ ਚਾਨੂ ਅਤੇ ਉਪ ਕਪਤਾਨ ਦੀਪਿਕਾ ਠਾਕੁਰ ਦੇ ਇਲਾਵਾ ਭਾਰਤੀ ਮਹਿਲਾ ਹਾਕੀ ਟੀਮ 'ਚ ਨਵਜੌਤ ਕੌਰ, ਦੀਪ ਗ੍ਰੇਸ ਏਕਾ, ਮੋਨਿਕਾ, ਨਿੱਕੀ ਪ੍ਰਧਾਨ, ਅਨੁਰਾਧਾ ਦੇਵ ਥਾਕਚੋਮ, ਸਵਿਤਾ, ਪੂਨਮ ਰਾਣੀ, ਵੰਦਨਾ ਕਟਾਰਿਆ, ਨਮਿਤਾ ਟੋਪੋ, ਰੇਨੁਕਾ ਯਾਦਵ, ਸੁਨੀਤਾ ਲਾਕੜਾ, ਰਾਨੀ, ਪ੍ਰੀਤੀ ਦੁਬੇ ਅਤੇ ਲਿਆਨ ਮਿੰਜ਼ ਵਰਗੀਆਂ ਅਨੁਭਵੀ ਖਿਡਾਰਨਾਂ ਸ਼ਾਮਲ ਹਨ। ਹਾਲਾਂਕਿ ਕਿਸੇ ਦੇ ਸੱਟ ਲੱਗਣ ਦੀ ਹਾਲਤ 'ਚ ਦੋ ਰਿਜ਼ਰਵ ਖਿਡਾਰਨਾਂ ਨੂੰ ਵੀ ਰੱਖਿਆ ਗਿਆ ਹੈ, ਜਿਨ੍ਹਾਂ 'ਚ ਡਿਫੈਂਡਰ ਹਨਿਅਲੁਮ ਲਾਲ ਰਾਉਤ ਅਤੇ ਗੋਲਕੀਪਰ ਰਜਨੀ ਏਤਿੰਮਾਰਪੂ ਸ਼ਾਮਲ ਹਨ। ਓਲੰਪਿਕ ਲਈ ਮੰਗਲਵਾਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ ਗਿਆ ਸੀ। ਭਾਰਤੀ ਮਹਿਲਾ ਹਾਕੀ ਟੀਮ 36 ਸਾਲਾਂ ਦੇ ਲੰਮੇ ਅੰਤਰਾਲ ਦੇ ਬਾਅਦ ਓਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ, ਜਿਸ ਦੀ ਕਪਤਾਨੀ ਚਾਨੂ ਦੇ ਹੱਥਾਂ 'ਚ ਹੈ।
 
ਸਾਇਨਾ ਤੋਂ ਸਲਾਹ ਲੈਣ ਦੀ ਕੋਸ਼ਿਸ਼ ਕਰੇਗੀ ਮਾਨਿਕਾ PRINT ਈ ਮੇਲ
saina.jpgਬੰਬਈ-16ਜੁਲਾਈ(ਮੀਡੀਆਦੇਸਪੰਜਾਬ)-ਰਾਸ਼ਟਰੀ ਮਹਿਲਾ ਟੇਬਲ ਟੈਨਿਸ ਚੈਂਪੀਅਨ ਮਾਨਿਕਾ ਬਤਰਾ ਨੇ ਅਗਲੇ ਮਹੀਨੇ ਰੀਓ ਓਲੰਪਿਕ ਮੁਕਾਬਲੇ ਤੋਂ ਪਹਿਲਾਂ ਆਦਰਸ਼ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨਹਿਵਾਲ ਤੋਂ ਸਲਾਹ ਲੈਣ ਨੂੰ ਲੈ ਕੇ ਉਤਸ਼ਾਹਿਤ ਹਨ। 20 ਸਾਲ ਦੀ ਇਸ ਟੇਬਲ ਟੈਨਿਸ ਖਿਡਾਰਨ ਨੇ ਕਿਹਾ, ''ਮੈਂ ਸਾਇਨਾ ਨਾਲ ਗੱਲ ਕਰਨ ਅਤੇ ਸਲਾਹ ਲੈਣ ਦੀ ਕੋਸ਼ਿਸ਼ ਕਰਾਂਗੀ। ਮੈਂ ਚੰਗੀ ਤਿਆਰੀ ਕੀਤੀ ਹੈ। ਮੈਂ ਸਵੇਰੇ ਤਿੰਨ ਘੰਟੇ ਅਤੇ ਸ਼ਾਮ ਨੂੰ ਤਿੰਨ ਘੰਟੇ ਟ੍ਰੇਨਿੰਗ ਕਰ ਰਹੀ ਹਾਂ। ਪਿਛਲੇ ਮਹੀਨੇ ਮੈਂ ਟੋਕਿਓ ਗਈ ਸੀ ਅਤੇ ਉਨ੍ਹਾਂ ਦੇ ਰਾਸ਼ਟਰੀ ਟ੍ਰੇਨਿੰਗ ਸੇਂਟਰ 'ਚ ਸੱਤ-ਅੱਠ ਦਿਨ ਟ੍ਰੇਨਿੰਗ ਕੀਤੀ ਹੈ।'' 5 ਫੁਟ 10 ਇੰਚ ਲੰਮੀ ਮਨਿਕਾ ਨੇ ਕੁਝ ਸਮਾਂ ਪਹਿਲਾਂ ਹੀ ਦੁਨੀਆ ਦੀ 6ਵੇਂ ਨੰਬਰ ਦੀ ਖਿਡਾਰਨ ਕਾਸੁਮੀ ਇਸ਼ਿਕਾਵਾ ਨੂੰ ਵੀ ਹਰਾਇਆ ਸੀ। ਮਨਿਕਾ ਦੇ ਇਲਾਵਾ ਅਚੰਤਾ ਸ਼ਰਤ ਕਮਲ, ਸੋਮਿਆਜੀਤ ਘੋਸ਼ ਅਤੇ ਮੌਓਮਾ ਦਾਸ ਨੇ ਓਲੰਪਿਕ ਦੇ ਲਈ ਕੁਆਲੀਫਾਈ ਕੀਤਾ ਸੀ। 
 
ਨਡਾਲ ਕਰਨਗੇ ਸਪੇਨ ਦੀ ਅਗਵਾਈ PRINT ਈ ਮੇਲ
nad.jpgਮੇਡ੍ਰਿਡ-16ਜੁਲਾਈ(ਮੀਡੀਆਦੇਸਪੰਜਾਬ)-14 ਵਾਰ ਦੇ ਗ੍ਰੈਂਡ ਸਲੈਮ ਵਿਜੇਤਾ ਸਪੇਨ ਦੇ ਟੈਨਿਸ ਸਟਾਰ ਰਾਫੇਲ ਨਡਾਲ ਅਗਸਤ 'ਚ ਹੋਣ ਵਾਲੇ ਰੀਓ ਓਲੰਪਿਕ 'ਚ ਆਪਣੇ ਦੇਸ਼ ਦੀ ਅਗਵਾਈ ਕਰਨਗੇ। ਨਡਾਲ ਨੇ 2008 ਦੇ ਬੀਜ਼ਿੰਗ ਓਲੰਪਿਕ 'ਚ ਸੋਨ ਤਮਗਾ ਜਿੱਤਿਆ ਸੀ ਪਰ ਗੋਡੇ ਦੀ ਸੱਟ ਕਾਰਨ ਚਾਰ ਸਾਲ ਪਹਿਲਾਂ ਲੰਡਨ ਓਲੰਪਿਕ 'ਚ ਉਹ ਨਹੀਂ ਖੇਡ ਸਕੇ। ਸਪੇਨਿਸ਼ ਸਮੰਤੀ ਦੇ ਪ੍ਰਮੁਖ ਏਲੇਜਾਂਦਰੋ ਬਲੈਂਕੋ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਓਲੰਪਿਕ 'ਚ ਨਡਾਲ ਦੀ ਭਾਗੀਦਾਰੀ 'ਤੇ ਕੋਈ ਸ਼ੱਕ ਨਹੀਂ ਹੈ। ਉਹ ਓਲੰਪਿਕ 'ਚ ਤਮਗਾ ਜਿੱਤਣ ਲਈ ਬਹੁਤ ਮਿਹਨਤ ਕਰ ਰਹੇ ਹਨ। 30 ਸਾਲਾ ਨਡਾਨ ਅਤੇ ਫ੍ਰੈਂਚ ਓਪਨ ਚੈਂਪੀਅਨ ਗਰਬੀਨਾ ਮੁਗੁਰੁਜਾ ਇਸ ਚੁਣੌਤੀ ਦੀ ਅਗਵਾਈ ਕਰਨਗੇ। ਨਡਾਲ ਅਤੇ ਮੁਗੁਰੁਜਾ ਮਿਕਸਡ ਡਬਲਜ਼ 'ਚ ਸਪੇਨ ਵਲੋਂ ਖੇਡਣਗੇ। ਹਾਲਾਂਕਿ ਨਡਾਲ ਦੇ ਗੁੱਟ ਦੀ ਸੱਟ ਅਜੇ ਠੀਕ ਹੋ ਰਹੀ ਹੈ। ਸੱਟ ਦੇ ਕਾਰਨ ਉਹ ਫ੍ਰੈਂਚ ਓਪਨ ਤੋਂ ਹੱਟ ਗਏ ਸਨ।
 
ਵਿਰਾਟ, ਰਾਹੁਲ ਅਤੇ ਜਡੇਜਾ ਦੇ ਅਰਧ ਸੈਂਕੜਿਆਂ ਨਾਲ ਭਾਰਤ ਮਜ਼ਬੂਤ PRINT ਈ ਮੇਲ
kir_16.jpgਸੇਂਟ ਕਿਰਟਸ-16ਜੁਲਾਈ(ਮੀਡੀਆਦੇਸਪੰਜਾਬ)-ਕਪਤਾਨ ਵਿਰਾਟ ਕੋਹਲੀ (51), ਲੋਕੇਸ਼ ਰਾਹੁਲ (64) ਅਤੇ ਰਵਿੰਦਰ ਜਡੇਜਾ (56) ਦੀਆਂ ਸ਼ਾਨਦਾਰ ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਦੀ ਬਦੌਲਤ ਭਾਰਤ ਨੇ ਵੈਸਟ ਇੰਡੀਜ਼ ਬੋਰਡ ਪ੍ਰਧਾਨ ਇਲੈਵਨ ਦੇ ਖਿਲਾਫ 3 ਇਕ ਰੋਜ਼ਾ ਅਭਿਆਸ ਮੈਚ ਦੇ ਦੂਜੇ ਦਿਨ 364 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।ਮੇਜ਼ਬਾਨ ਵੈਸਟ ਇੰਡੀਜ਼ ਬੋਰਡ ਪ੍ਰਧਾਨ ਇਲੈਵਨ ਦੀ ਪਹਿਲੀ ਪਾਰੀ 180 ਦੌੜਾਂ 'ਤੇ ਰੋਕਣ ਦੇ ਬਾਅਦ ਭਾਰਤ ਨੇ 105.4 ਓਵਰਾਂ 'ਚ 364 ਦੌੜਾਂ ਬਣਾ ਕੇ ਦੂਜੇ ਅਭਿਆਸ ਮੁਕਾਬਲੇ 'ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਟੀਮ ਨੇ ਆਪਣੀ ਦੂਜੀ ਪਾਰੀ 'ਚ ਇਕ ਵਿਕਟ ਦੇ ਨੁਕਸਾਨ 'ਤੇ 26 ਦੌੜਾਂ ਬਣਾ ਲਈਆਂ ਹਨ। ਇਸੇ ਤਰ੍ਹਾਂ ਅਜੇ ਇਕ ਦਿਨ ਦੀ ਖੇਡ ਬਾਕੀ ਹੈ ਅਤੇ ਭਾਰਤੀ ਟੀਮ ਨੂੰ 158 ਦੌੜਾਂ ਦੀ ਬੜ੍ਹਤ ਹਾਸਲ ਹੈ।

ਪਹਿਲੇ ਦਿਨ ਦੇ ਅਜੇਤੂ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਰਿਟਾਇਰਡ ਆਊਟ ਹੋਣ ਤੋਂ ਪਹਿਲਾਂ ਸਭ ਤੋਂ ਵੱਧ 64 ਦੌੜਾਂ ਦੀ ਪਾਰੀ ਖੇਡੀ ਜਿਸ ਦੇ ਲਈ ਉਨ੍ਹਾਂ ਨੇ 127 ਗੇਂਦਾਂ ਦਾ ਸਾਹਮਣਾ ਕੀਤਾ ਅਤੇ 9 ਚੌਕੇ ਅਤੇ ਇਕ ਛੱਕਾ ਲਗਾਇਆ ਹੈ। ਜਦੋਂਕਿ ਪਹਿਲੇ ਮੈਚ 'ਚ ਕੁਝ ਖਾਸ ਨਾ ਕਰ ਸਕੇ ਕਪਤਾਨ ਵਿਰਾਟ ਕੋਹਲੀ ਨੇ ਵੀ 94 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 51 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਹੇਠਲੇ ਕ੍ਰਮ 'ਚ ਖੇਡਣ ਵਾਲੇ ਰਵਿੰਦਰ ਜਡੇਜਾ ਨੇ ਗੇਂਦਬਾਜ਼ੀ ਦੇ ਬਾਅਦ ਬੱਲੇ ਨਾਲ ਵੀ ਕਮਾਲ ਦਿਖਾਇਆ। 8 ਚੌਕਿਆਂ ਨਾਲ ਸਜੀ 56 ਦੌੜਾਂ ਦੀ ਆਪਣੀ ਪਾਰੀ ਦੇ ਲਈ ਉਨ੍ਹਾਂ 61 ਗੇਂਦਾਂ ਦਾ ਸਾਹਮਣਾ ਕੀਤਾ ਹੈ। ਜਦੋਂਕਿ ਵੈਸਟ ਇੰਡੀਜ਼ ਵੱਲੋਂ ਆਫ ਸਪਿਨਰ ਰਹਕੀਮ ਕਾਰਨਵੇਲ ਨੇ 118 ਦੌੜਾਂ ਖਰਚ ਕੇ 5 ਵਿਕਟ ਝਟਕੇ।
 
<< Start < Prev 1 2 3 4 5 6 7 8 9 10 Next > End >>

Results 28 - 36 of 818

Advertisements


Advertisement
Advertisement
Advertisement
Advertisement