:: ਆਫ ਦ ਰਿਕਾਰਡ: ਮੋਦੀ ਨੇ ਇਕ ਵਾਰ ਫਿਰ ਮਹਿਬੂਬਾ ਨੂੰ ਕੀਤਾ ਖੁਸ਼   :: ਲਾਲੂ ਨੂੰ ਮੈਡੀਕਲ ਜਾਂਚ ਪਿੱਛੋਂ ਹਸਪਤਾਲ ਤੋਂ ਮਿਲੀ ਛੁੱਟੀ   :: ਨਿਊਯਾਰਕ ਪੁਲਸ 'ਚ ਪਹਿਲੀ ਦਸਤਾਰਧਾਰੀ ਮਹਿਲਾ, ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ   :: 14 ਕਰੋੜ ਰੁਪਏ ਦਾ ਬੰਗਲਾ ਮੁਲਾਇਮ ਨੂੰ ਤੋਹਫੇ 'ਚ ਦੇਣਗੇ ਸਪਾ ਸੰਸਦ ਮੈਂਬਰ   :: ਇਸ ਵਾਰੀ ਖਾਸ ਹੋਵੇਗੀ ਪੀ. ਐੱਮ. ਮੋਦੀ ਤੇ ਪੁਤਿਨ ਦੀ ਮੁਲਾਕਾਤ   :: ਕਰਨਾਟਕ : ਸੁਪਰੀਮ ਕੋਰਟ ਵੱਲੋਂ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਉਣ ਤੋਂ ਇਨਕਾਰ   :: ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ   :: ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ   :: ਕਰਨਾਟਕ 'ਚ ਭਾਜਪਾ ਦੀ ਸਰਕਾਰ, ਸੰਵਿਧਾਨ ਦਾ ਮਜ਼ਾਕ ਉਡਾਉਣ ਵਾਂਗ - ਰਾਹੁਲ   :: ਪਾਕਿਸਤਾਨੀ ਗੋਲੀਬਾਰੀ 'ਚ ਜਵਾਨ ਜ਼ਖਮੀ   :: ਮਤਗਣਨਾ ਕੇਂਦਰ ਤੋਂ ਪੁਲਿਸ ਨੇ ਬਰਾਮਦ ਕੀਤੇ 40 ਮੋਬਾਇਲ ਫੋਨ   :: ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਡਿੱਗਿਆ   :: ਜਲੰਧਰ : ਬੁਧਵਾਰ 3 ਜੇਠ ਸੰਮਤ 550 ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ   :: ਗਵਰਨਰ ਦੇ ਫੈਸਲੇ ਦਾ ਇੰਤਜ਼ਾਰ- ਯੇਦੀਯੁਰੱਪਾ   :: ਦਿੱਲੀ 'ਚੋਂ 20 ਕਰੋੜ ਰੁਪਏ ਦੀ ਹੈਰੋਇਨ ਸਣੇ ਨਾਈਜੀਰੀਅਨ ਗ੍ਰਿਫਤਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
50 ਓਲੰਪੀਅਨਾਂ 'ਤੇ ਆਧਾਰਿਤ 'ਮਾਈ ਓਲੰਪਿਕ ਜਰਨੀ' ਲਾਂਚ PRINT ਈ ਮੇਲ
sport_6.jpgਨਵੀਂ ਦਿੱਲੀ-06ਜੁਲਾਈ(ਮੀਡੀਆਦੇਸਪੰਜਾਬ)-ਰੀਓ ਓਲੰਪਿਕ ਦੇ ਸ਼ੁਰੂ ਹੋਣ 'ਚ ਕੁਝ ਹੀ ਸਮਾਂ ਰਹਿ ਗਿਆ ਹੈ ਅਤੇ ਖੇਡਾਂ ਦੇ ਮਹਾਕੁੰਭ 'ਚ ਹਿੱਸਾ ਲੈਣ ਜਾ ਰਹੇ ਦੇਸ਼ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੇ 50 ਓਲੰਪਿਕ ਖਿਡਾਰੀਆਂ 'ਤੇ ਆਧਾਰਿਤ ਕਿਤਾਬ 'ਮਾਈ ਓਲੰਪਿਕ ਜਰਨੀ' ਨੂੰ ਬੁੱਧਵਾਰ ਨੂੰ ਲਾਂਚ ਕੀਤਾ ਗਿਆ। ਸਾਬਕਾ ਓਲੰਪਿਕ ਖਿਡਾਰੀ ਬਲਬੀਰ ਸਿੰਘ ਅਤੇ ਪ੍ਰਧਾਨਮੰਤਰੀ ਦਫ਼ਤਰ 'ਚ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਇੱਥੇ ਆਯੋਜਿਤ ਇੱਕ ਸਮਾਰੋਹ 'ਚ ਇਸ ਕਿਤਾਬ ਨੂੰ ਲਾਂਚ ਕੀਤਾ। ਇਸ ਕਿਤਾਬ ਨੂੰ ਖੇਡ ਪੱਤਰਕਾਰ ਦਿਗਵਿਜੇ ਸਿੰਘ ਦੇਵ ਨੇ ਲਿਖਿਆ ਹੈ।
ਇਸ ਮੌਕੇ ਓਲੰਪਿਕ ਕਾਂਸੀ ਦਾ ਤਮਗਾ ਜੇਤੂ ਕਰਣਮ ਮਲੇਸ਼ਵਰੀ, ਨਿਸ਼ਾਨੇਬਾਜ਼ ਗਗਨ ਨਾਰੰਗ, ਖੇਡ ਰਤਨ ਐਵਾਰਡੀ ਮਾਨਵਜੀਤ ਸਿੰਘ ਸੰਧੂ ਅਤੇ ਰੋਂਜਨ ਸੋਢੀ ਮੌਜੂਦ ਸਨ। ਕਿਤਾਬ 'ਚ ਦੋ ਵਾਰ ਦੇ ਓਲੰਪਿਕ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ, ਕਾਂਸੀ ਦਾ ਤਮਗਾ ਜੇਤੂ ਲੈਟ ਲਿਫਟਰ ਕਰਣਮ ਮਲੇਸ਼ਵਰੀ ਅਤੇ ਉਡਨਪਰੀ ਦੇ ਨਾਂ ਨਾਲ ਮਸ਼ਹੂਰ ਪੀਟੀ ਊਸ਼ਾ ਦੇ ਇਲਾਵਾ 50 ਓਲੰਪਿਕ ਖਿਡਾਰੀਆਂ ਬਾਰੇ ਚਰਚਾ ਕੀਤੀ ਗਈ ਹੈ।
 
ਜਰਮਨੀ ਨੇ ਭਾਰਤ ਨੂੰ 4-0 ਨਾਲ ਹਰਾਇਆ PRINT ਈ ਮੇਲ
hoki.jpgਵੇਲੇਂਸ਼ੀਆ-27ਜੂਨ(ਮੀਡੀਆ ਦੇਸ ਪੰਜਾਬ)- ਚੈਂਪੀਅਨਜ਼ ਟਰਾਫੀ 'ਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਛੇ ਦੇਸ਼ਾਂ ਦੇ ਹਾਕੀ ਟੂਰਨਾਮੈਂਟ 'ਚ ਸੋਮਵਾਰ ਨੂੰ ਆਪਣੇ ਫਾਈਨਲ ਮੁਕਾਬਲੇ 'ਚ ਓਲੰਪਿਕ ਚੈਂਪੀਅਨ ਜਰਮਨੀ ਹੱਥੋਂ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਚੈਂਪੀਅਨਜ਼ ਟਰਾਫੀ 'ਚ ਜਿੱਥੇ ਚਾਂਦੀ ਤਮਗਾ ਜਿੱਤਿਆ ਸੀ, ਉੱਥੇ ਹੀ ਜਰਮਨੀ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ ਸੀ। ਰੀਓ ਓਲੰਪਿਕ 'ਤੋਂ ਪਹਿਲਾਂ ਦੇ ਇਸ ਆਖਰੀ ਟੂਰਨਾਮੈਂਟ 'ਚ ਭਾਰਤੀ ਟੀਮ ਕਪਤਾਨ ਸਰਦਾਰ ਸਿੰਘ ਦੀ ਅਗਵਾਈ 'ਚ ਖੇਡਣ ਉਤਰੀ ਪਰ ਮੈਚ 'ਚ ਭਾਰਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਓਲੰਪਿਕ ਚੈਂਪੀਅਨ ਜਰਮਨੀ ਨੇ ਪਹਿਲੇ ਕੁਆਟਰ 'ਚ ਹੀ 3-0 ਨਾਲ ਬੜਤ ਬਣਾ ਕੇ ਭਾਰਤ 'ਤੇ ਸ਼ਿਕੰਜਾ ਕੱਸ ਦਿੱਤਾ। ਮੈਟਸ ਗ੍ਰਾਮਬੁਸ਼ ਨੇ 5ਵੇਂ ਅਤੇ 10ਵੇਂ ਮਿੰਟ 'ਚ ਗੋਲ ਕਰਕੇ ਭਾਰਤੀ ਟੀਮ 'ਤੇ ਦਬਾਅ ਬਣਾ ਲਿਆ। ਮੋਰਿਤਜ ਫੂਰਸਤੇ ਨੇ 14ਵੇਂ ਮਿੰਟ 'ਚ ਤੀਜਾ ਅਤੇ 57ਵੇਂ ਮਿੰਟ 'ਚ ਲੁਕਾਸ ਵਿੰਡਫੇਡਰ ਨੇ ਚੌਥਾ ਗੋਲ ਕੀਤਾ। ਚੈਂਪੀਅਨਜ਼ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਖਿਡਾਰੀ ਹੈਰਾਨੀਜਨਕ ਰੂਪ ਨਾਲ ਕੋਈ ਗੋਲ ਨਹੀਂ ਕਰ ਸਕੇ।
 
ਪ੍ਰਧਾਨ ਮੰਤਰੀ ਤੋਂ ਲੈ ਕੇ ਖੇਡ ਦਿੱਗਜਾਂ ਨੇ ਕੀਤੀ ਭਾਰਤੀ ਹਾਕੀ ਟੀਮ ਦੀ ਸ਼ਲਾਘਾ PRINT ਈ ਮੇਲ
k640_2016_6image_16_24_434746000prime-00-ll.jpgਨਵੀਂ ਦਿੱਲੀ -18ਜੂਨ(ਮੀਡੀਆ ਦੇਸ ਪੰਜਾਬ)- ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਖੇਡ ਹਸਤੀਆਂ ਨੇ ਭਾਰਤੀ ਹਾਕੀ ਟੀਮ ਦੇ ਦਮਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਹਾਕੀ ਟੀਮ ਲੰਡਨ 'ਚ ਚੈਂਪੀਅਨਜ਼ ਟਰਾਫੀ 'ਚ ਇਤਿਹਾਸਕ ਚਾਂਦੀ ਤਮਗਾ ਜਿੱਤਣ 'ਚ ਸਫਲ ਰਹੀ। ਭਾਰਤੀ ਟੀਮ ਨੇ ਇਸ ਮਸ਼ਹੂਰ ਟੂਰਨਾਮੈਂਟ 'ਚ ਅਜੇ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨਾਲ ਵਿਵਾਦ ਭਰੇ ਫਾਈਨਲ 'ਚ ਪੈਨਲਟੀ ਸ਼ੂਟਆਊਟ 'ਚ 1-3  ਨਾਲ ਹਾਰਨ ਤੋਂ ਬਾਅਦ ਚਾਂਦੀ ਤਮਗਾ ਹਾਸਲ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ, ''ਸਾਡੀ ਹਾਕੀ ਟੀਮ ਨੂੰ ਚੈਂਪੀਅਨਜ਼ ਟਰਾਫੀ ਦੇ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਹੋਵੇ। ਉਨ੍ਹਾਂ ਦੀ ਕੋਸ਼ਿਸ਼ ਬਿਤਰੀਨ ਸੀ। ਸਾਨੂੰ ਆਪਣੀ ਟੀਮ 'ਤੇ ਮਾਣ ਹੈ।'' ਸ਼ੂਟਆਊਟ 'ਚ ਸਿਰਫ ਹਰਮਨਪ੍ਰੀਤ ਸਿੰਘ ਹੀ ਗੋਲ ਕਰ ਸਕੇ ਜਦੋਂਕਿ ਐੱਸ. ਕੇ. ਉੱਥਪਾ,ਐੱਸ. ਵੀ. ਸੁਨੀਲ ਅਤੇ ਸੁਰਿੰਦਰ ਕੁਮਾਰ ਖੂੰਝੇ ਗਏ। ਭਾਰਤ ਦੇ ਮਹਾਨ ਕ੍ਰਿਕਟਰ ਵਰਿੰਦਰ ਸਹਿਵਾਗ ਅਤੇ ਵੀ.ਵੀ.ਐੱਸ. ਲਕਸ਼ਣ ਨੇ ਵੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਸਹਿਵਾਗ ਨੇ ਕਿਹਾ, ''ਹਾਕੀ ਇੰਡੀਆ ਨੇ ਬਿਹਤਰੀਨ ਕੋਸ਼ਿਸ਼ ਕੀਤੀ। ਭਾਵੇਂ ਹੀ ਫਾਈਨਲ 'ਚ ਪੈਨਲਟੀ ਸ਼ੂਟਆਊਟ 'ਚ ਹਾਰ ਗਈ ਪਰ ਟੀਮ ਨੇ ਸਾਡਾ ਦਿਲ ਜਿੱਤ ਲਿਆ।'' ਲਕਸ਼ਣ ਨੇ ਟਵੀਟ ਕੀਤਾ, ''ਭਾਰਤੀ ਹਾਕੀ ਟੀਮ ਨੂੰ ਵਧਾਈ, ਜਿਸ ਨੇ ਸ਼ਾਨਦਾਰ ਫਾਈਨਲ ਖੇਡਿਆ। ਭਵਿੱਖ ਦੇ ਮੈਚਾਂ ਲਈ ਸ਼ੁੱਭ ਕਾਮਨਾਵਾਂ।

ਹਾਕੀ ਜਗਤ ਵੀ ਇਤਿਹਾਸਕ ਨਤੀਜੇ ਤੋਂ ਖੁਸ਼ ਸੀ। ਨਿਯਮਿਤ ਕਪਤਾਨ ਸਰਦਾਰ ਸਿੰਘ ਨੇ ਕਿਹਾ, ''ਸਾਡੀ ਟੀਮ ਨੇ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਚਾਂਦੀ ਤਮਗਾ ਜਿੱਤਣ ਦੇ ਲਈ ਵਧਾਈ। ਅਸੀਂ ਆਪਣੇ ਦੇਸ਼ ਨੂੰ ਮਾਣ ਦੇਣ ਲਈ ਸਖਤ ਮਿਹਨਤ ਕਰਨਾ ਜਾਰੀ ਰੱਖਾਂਗੇ। ਸਾਬਕਾ ਕਪਾਤਨ ਵੀਰੇਨ ਰਾਸਕਿਨਹਾ ਨੇ ਉਨ੍ਹਾਂ ਕਿਹਾ, ''ਆਪਣੀ ਹਾਕੀ ਟੀਮ 'ਤੇ ਮਾਣ ਕਰਦੇ ਹੋਏ ਜਾਗਿਆ ਹਾਂ। ਵਧਾਈ ਹੋਵੇ। ਉਨ੍ਹਾਂ ਲਿਖਿਆ, ''ਭਾਰਤੀ ਟੀਮ ਆਪਣਾ ਸਿਰ ਉੱਚਾ ਕਰ ਸਕਦੀ ਹੈ। ਲੜਕਿਆਂ 'ਤੇ ਮਾਣ ਹੈ। ਤੁਸੀਂ ਜ਼ਬਰਦਸਤ ਪ੍ਰਦਰਸ਼ਨ ਕੀਤਾ।''
 
ਆਸਟ੍ਰੇਲੀਆ ਨੇ ਜਿੱਤੀ ਟਰਾਫੀ, ਭਾਰਤ ਨੇ ਜਿੱਤੇ ਦਿਲ PRINT ਈ ਮੇਲ

 
ਹਾਰ ਤੋਂ ਬਾਅਦ ਰਚਿਆ ਇਤਿਹਾਸ PRINT ਈ ਮੇਲ
hoki.jpgsar.jpgਲੰਦਨ-17ਜੂਨ(ਮੀਡੀਆ ਦੇਸ ਪੰਜਾਬ)-ਭਾਰਤੀ ਹਾਕੀ ਟੀਮ ਨੂੰ ਵੀਰਵਾਰ ਨੂੰ ਮਿਲੀ ਹਾਰ ਵੀ ਟੀਮ ਨੂੰ ਫਾਈਨਲ ‘ਚ ਐਂਟਰੀ ਤੋਂ ਨਹੀ ਰੋਕ ਸਕੀ। ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ ਐਂਟਰੀ ਕਰ ਲਈ ਹੈ। ਵੀਰਵਾਰ ਨੂੰ ਭਾਰਤ ਨੇ ਆਸਟ੍ਰੇਲੀਆ ਨਾਲ ਟੱਕਰ ਲਈ। ਇਸ ਮੈਚ ‘ਚ ਭਾਰਤ ਨੂੰ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਮੈਚ ਦੇ 45ਵੇਂ ਮਿਨਟ ‘ਚ ਵੀ.ਆਰ. ਰਘੁਨਾਥ ਨੇ ਗੋਲ ਕੀਤਾ ਅਤੇ ਮੈਚ ਦੇ 49ਵੇਂ ਮਿਨਟ ‘ਚ ਮਨਦੀਪ ਸਿੰਘ ਨੇ ਗੋਲ ਕੀਤਾ। ਦੂਜੇ ਪਾਸੇ ਆਸਟ੍ਰੇਲੀਆ ਲਈ ਮੈਚ ਦਾ ਪਹਿਲਾ ਗੋਲ ਟ੍ਰੈਂਟ ਮਿਟੋਨ ਨੇ 20ਵੇਂ ਮਿਨਟ ‘ਚ ਕੀਤਾ। ਫਿਰ 23ਵੇਂ ਮਿਨਟ ‘ਚ ਗੋਲ ਕਰ ਅਰਾਨ ਜ਼ਾਲਿਉਸਕੀ ਨੇ ਆਸਟ੍ਰੇਲੀਆ ਨੂੰ 2-0 ਦੀ ਲੀਡ ਹਾਸਿਲ ਕਰਵਾਈ। ਆਸਟ੍ਰੇਲੀਆ ਲਈ ਮੈਚ ਦਾ ਤੀਜਾ ਗੋਲ ਫਲਿਨ ਔਗਿਲਵੀ ਨੇ 35ਵੇਂ ਮਿਨਟ ‘ਚ ਕੀਤਾ। ਟ੍ਰਿਸਟਨ ਵਾਈਟ ਨੇ ਮੈਚ ਦੇ 45ਵੇਂ ਮਿਨਟ ‘ਚ ਆਸਟ੍ਰੇਲੀਆ ਲਈ ਚੌਥਾ ਗੋਲ ਕੀਤਾ। ਇਸ ਮੈਚ ਦੀ ਹਾਰ ਟੀਮ ਇੰਡੀਆ ਨੂੰ ਗੋਲਡ ਮੈਡਲ ਮੈਚ ਤੋਂ ਬਾਹਰ ਕਰ ਸਕਦੀ ਸੀ। ਪਰ ਦੂਜੇ ਪਾਸੇ ਗ੍ਰੇਟ ਬ੍ਰਿਟੇਨ ਦੀ ਟੀਮ ਲਈ ਜਿੱਤ ਦਰਜ ਕਰਨਾ ਜਰੂਰੀ ਸੀ। ਗ੍ਰੇਟ ਬ੍ਰਿਟੇਨ ਦੀ ਟੀਮ ਨੇ ਬੈਲਜੀਅਮ ਖਿਲਾਫ 3-3 ਨਾਲ ਡਰਾਅ ਖੇਡਿਆ। ਇਸ ਮੈਚ ਦੇ ਡਰਾਅ ਹੁੰਦੇ ਹੀ ਭਾਰਤ ਨੂੰ ਫਾਈਨਲ ਦਾ ਟਿਕਟ ਹਾਸਿਲ ਹੋ ਗਿਆ।
 
<< Start < Prev 1 2 3 4 5 6 7 8 9 10 Next > End >>

Results 37 - 45 of 818

Advertisements

Advertisement
Advertisement

Advertisement
Advertisement