:: ਆਫ ਦ ਰਿਕਾਰਡ: ਮੋਦੀ ਨੇ ਇਕ ਵਾਰ ਫਿਰ ਮਹਿਬੂਬਾ ਨੂੰ ਕੀਤਾ ਖੁਸ਼   :: ਲਾਲੂ ਨੂੰ ਮੈਡੀਕਲ ਜਾਂਚ ਪਿੱਛੋਂ ਹਸਪਤਾਲ ਤੋਂ ਮਿਲੀ ਛੁੱਟੀ   :: ਨਿਊਯਾਰਕ ਪੁਲਸ 'ਚ ਪਹਿਲੀ ਦਸਤਾਰਧਾਰੀ ਮਹਿਲਾ, ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ   :: 14 ਕਰੋੜ ਰੁਪਏ ਦਾ ਬੰਗਲਾ ਮੁਲਾਇਮ ਨੂੰ ਤੋਹਫੇ 'ਚ ਦੇਣਗੇ ਸਪਾ ਸੰਸਦ ਮੈਂਬਰ   :: ਇਸ ਵਾਰੀ ਖਾਸ ਹੋਵੇਗੀ ਪੀ. ਐੱਮ. ਮੋਦੀ ਤੇ ਪੁਤਿਨ ਦੀ ਮੁਲਾਕਾਤ   :: ਕਰਨਾਟਕ : ਸੁਪਰੀਮ ਕੋਰਟ ਵੱਲੋਂ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਉਣ ਤੋਂ ਇਨਕਾਰ   :: ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ   :: ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ   :: ਕਰਨਾਟਕ 'ਚ ਭਾਜਪਾ ਦੀ ਸਰਕਾਰ, ਸੰਵਿਧਾਨ ਦਾ ਮਜ਼ਾਕ ਉਡਾਉਣ ਵਾਂਗ - ਰਾਹੁਲ   :: ਪਾਕਿਸਤਾਨੀ ਗੋਲੀਬਾਰੀ 'ਚ ਜਵਾਨ ਜ਼ਖਮੀ   :: ਮਤਗਣਨਾ ਕੇਂਦਰ ਤੋਂ ਪੁਲਿਸ ਨੇ ਬਰਾਮਦ ਕੀਤੇ 40 ਮੋਬਾਇਲ ਫੋਨ   :: ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਡਿੱਗਿਆ   :: ਜਲੰਧਰ : ਬੁਧਵਾਰ 3 ਜੇਠ ਸੰਮਤ 550 ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ   :: ਗਵਰਨਰ ਦੇ ਫੈਸਲੇ ਦਾ ਇੰਤਜ਼ਾਰ- ਯੇਦੀਯੁਰੱਪਾ   :: ਦਿੱਲੀ 'ਚੋਂ 20 ਕਰੋੜ ਰੁਪਏ ਦੀ ਹੈਰੋਇਨ ਸਣੇ ਨਾਈਜੀਰੀਅਨ ਗ੍ਰਿਫਤਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
ਪ੍ਰੋ ਕਬੱਡੀ-4 ''ਚ ਖੇਡਣਗੇ ਸਰਵਿਸਿਜ਼ ਦੇ 15 ਖਿਡਾਰੀ PRINT ਈ ਮੇਲ
kbdi.jpgਨਵੀਂ ਦਿੱਲੀ-14ਜੂਨ(ਮੀਡੀਆ ਦੇਸ ਪੰਜਾਬ)-ਪ੍ਰੋ ਕਬੱਡੀ ਲੀਗ ਦੇ 25 ਜੂਨ ਤੋਂ ਸ਼ੁਰੂ ਹੋ ਰਹੇ ਚੌਥੇ ਸੈਸ਼ਨ 'ਚ ਸਰਵਿਸਿਜ਼ ਦੇ 15 ਪ੍ਰੋਫੈਸ਼ਨਲ ਖਿਡਾਰੀ ਹਿੱਸਾ ਲੈਣਗੇ। ਮਸ਼ਾਲ ਸਪੋਰਟਸ ਅਤੇ ਐਮੇਚੇਓਰ ਕਬੱਡੀ ਆਫ ਇੰਡੀਆ (ਏ.ਕੇ.ਐੱਫ.ਆਈ.) ਨੇ ਆਗਾਮੀ ਸੈਸ਼ਨ ਦੇ ਲਈ ਚੋਣ ਪ੍ਰਕਿਰਿਆ ਦੇ ਜ਼ਰੀਏ ਸਰਵਿਸਿਜ਼ ਦੇ 15 ਖਿਡਾਰੀਆਂ ਨੂੰ ਚੁਣਿਆ ਹੈ। ਲੀਗ ਦੇ ਚੌਥੇ ਸੈਸ਼ਨ ਦੇ ਲਈ ਸਰਵਿਸ ਸਪੋਰਟ ਕੰਟਰੋਲ ਬੋਰਡ (ਐੱਸ.ਐੱਸ.ਸੀ.ਬੀ.) ਅਤੇ ਐਮੇਚੇਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ (ਏ.ਕੇ.ਐੱਫ.ਆਈ.) ਦੇ ਸਹਿਯੋਗ ਨਾਲ ਸਰਵਿਸਿਜ਼ ਪਲੇਅਰਸ ਡਰਾਫਟ ਪ੍ਰਕਿਰਿਆ ਦਾ ਆਯੋਜਨ ਕੀਤਾ ਗਿਆ ਸੀ। ਖਿਡਾਰੀਆਂ ਦੀ ਵੰਡ ਓਪਨ ਡਰਾਅ ਪ੍ਰਕਿਰਿਆ ਦੁਆਰਾ ਕੀਤੀ ਗਈ ਜਿਸ 'ਚ ਅੱਠ 'ਚੋਂ ਹਰ ਟੀਮ ਦੇ ਇਕ ਨਿਰਧਾਰਤ ਪ੍ਰਤੀਨਿਧੀ ਨੇ ਹਿੱਸਾ ਲਿਆ। ਇਨ੍ਹਾਂ ਅੱਠ ਟੀਮਾਂ ਦੇ ਲਈ ਕੁੱਲ 24 ਖਿਡਾਰੀਆਂ 'ਚੋਂ 15 ਖਿਡਾਰੀ ਚੁਣੇ ਗਏ।
 
ਅੱਗੇ ਪੜੋ....
 
ਭਾਰਤੀ ਪੁਰਸ਼ ਹਾਕੀ ਟੀਮ ਬੈਲਜੀਅਮ ''ਤੋਂ ਹਾਰੀ PRINT ਈ ਮੇਲ
hoki.jpgਲੰਡਨ-14ਜੂਨ(ਮੀਡੀਆ ਦੇਸ ਪੰਜਾਬ)-ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਭਾਰਤ ਨੂੰ ਬੈਲਜੀਅਮ ਖਿਲਾਫ਼ ਐੱਫ. ਆਈ. ਐੱਚ. ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਮੁਕਾਬਲੇ 'ਚ ਸੋਮਵਾਰ ਨੂੰ ਸਖਤ ਸੰਘਰਸ਼ ਦੇ ਬਾਵਜੂਦ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਤਿੰਨ ਮੈਚਾਂ 'ਚ ਇਹ ਪਹਿਲੀ ਹਾਰ ਹੈ, ਜਦਕਿ ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਬੈਲਜੀਅਮ ਦੀ ਤਿੰਨ ਮੈਚਾਂ 'ਚ ਇਹ ਪਹਿਲੀ ਜਿੱਤ ਹੈ। ਦੋਵਾਂ ਹੀ ਟੀਮਾਂ ਦੇ ਤਿੰਨ-ਤਿੰਨ ਮੈਚਾਂ 'ਚ ਚਾਰ-ਚਾਰ ਅੰਕ ਹਨ। ਭਾਰਤ ਨੂੰ ਮੰਗਲਵਾਰ ਨੂੰ ਕੋਰੀਆ ਨਾਲ ਖੇਡਣਾ ਹੈ, ਜਦਕਿ ਬੈਲਜੀਅਮ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ। ਆਪਣੇ ਪਹਿਲੇ ਦੋਨਾਂ ਮੈਚਾਂ 'ਚ ਜਰਮਨੀ ਨਾਲ 3-3 ਦਾ ਡ੍ਰਾਅ ਅਤੇ ਬ੍ਰਿਟੇਨ ਨੂੰ 2-1 ਨਾਲ ਹਰਾਉਣ ਵਾਲੀ ਭਾਰਤੀ ਟੀਮ ਨੇ ਸ਼ਲਾਘਾਯੋਗ ਖੇਡ ਦਿਖਾਇਆ ਪਰ ਬੈਲਜੀਅਮ ਨੇ ਪੇਨਲਟੀ ਕਾਰਨਰ ਹਾਸਿਲ ਕਰਨ 'ਚ ਭਾਰਤ ਨੂੰ ਪਿੱਛੇ ਛੱਡਿਆ। ਭਾਰਤੀ ਗੋਲਕੀਪਰ ਪੀ ਆਰ ਸ਼੍ਰੀਜੇਸ਼ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਕਈ ਮੌਕੇ ਬਚਾਏ। ਬੈਲਜੀਅਮ ਨੇ ਮੈਚ 'ਚ ਅੱਠ ਪੇਨਲਟੀ ਕਾਰਨਰ ਹਾਸਿਲ ਕੀਤੇ, ਜਦਕਿ ਭਾਰਤ ਦੇ ਹਿੱਸੇ ਦੋ ਪੇਨਲਟੀ ਕਾਰਨਰ ਹੀ ਆਏ।
 
ਮੈਕਸੀਕੋ ਨੇ ਵੈਨੇਜ਼ੁਏਲਾ ਨਾਲ ਖੇਡਿਆ ਡ੍ਰਾਅ PRINT ਈ ਮੇਲ
mek.jpgਹਾਊਸਟਨ-14ਜੂਨ(ਮੀਡੀਆ ਦੇਸ ਪੰਜਾਬ)- ਜੀਸਸ ਮੈਕੁਅਲ ਕੋਰੋਨਾ ਦੇ 80ਵੇਂ ਮਿੰਟ 'ਚ ਕੀਤੇ ਗਏ ਗੋਲ ਦੀ ਮਦਦ ਨਾਲ ਮੈਕਸੀਕੋ ਨੇ ਵੈਨੇਜ਼ੁਏਲਾ ਨੂੰ 1-1 ਨਾਲ ਡ੍ਰਾਅ 'ਤੇ ਰੋਕ ਕੇ ਕੋਪਾ ਅਮਰੀਕਾ ਫੁੱਟਬਾਲ ਕੱਪ 'ਚ ਗਰੁੱਪ ਸੀ 'ਚ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ। ਕੋਰੋਨਾ ਨੇ ਕਈ ਮੌਕੇ ਗੁਆਉਣ ਦੇ ਬਾਅਦ ਇਹ ਗੋਲ ਕੀਤਾ। ਇਸ ਸਾਲ ਗਰੁੱਪ 'ਚ ਚੋਟੀ 'ਤੇ ਰਹਿਣ ਦੇ ਬਾਅਦ ਮੈਕਸੀਕੋ ਹੁਣ ਖਿਤਾਬ ਦੀ ਮਜ਼ਬੂਤ ਦਾਵੇਦਾਰ ਅਰਜਨਟੀਨਾ ਨਾਲ ਕੁਆਟਰਫਾਈਨਲ ਦਾ ਮੁਕਾਬਲਾ ਟਾਲ ਸਕਦਾ ਹੈ। ਹੁਣ ਉਸ ਨੂੰ ਚੀਲੀ ਨਾਲ ਖੇਡਣਾ ਹੋਵੇਗਾ, ਜਦਕਿ ਵੈਨੇਜ਼ੁਏਲਾ ਦੀ ਟੀਮ ਅਰਜਨਟੀਨਾ ਨਾਲ ਖੇਡੇਗੀ। ਵੈਨੇਜ਼ੁਏਲਾ ਨੇ ਸ਼ੁਰੂਆਤੀ ਗੋਲ ਕਰਕੇ ਮੈਕਸੀਕੋ ਨੂੰ ਹੈਰਾਨ ਕਰ ਦਿੱਤਾ ਸੀ। ਵਿਨੋਟਿੰਟੋ ਨੇ ਫਰੀਕਿੱਕ 'ਤੇ ਬਾਲ ਜੋਸ ਵੇਲਾਜਕੇਜ ਨੂੰ ਸੌਂਪੀ, ਜਿਸ ਨੇ 10ਵੇਂ ਮਿੰਟ 'ਚ ਇਹ ਗੋਲ ਕਰ ਦਿੱਤਾ। ਮੈਕਸੀਕੋ ਲਗਾਤਾਰ 11 ਮੈਚ ਜਿੱਤ ਚੁੱਕਿਆ ਹੈ ਅਤੇ ਪਿਛਲੇ 22 ਮੈਚ 'ਚ ਉਸ ਨੂੰ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ, ਜੋ ਉਸ ਦਾ ਹੁਣ ਤੱਕ ਦਾ ਸਰਵਓਤਮ ਪ੍ਰਦਰਸ਼ਨ ਹੈ।
 
ਲਾਈਵ ਮੈਚ ''ਚ ਅੰਪਾਇਰ ''ਤੇ ਭੜਕ ਗਿਆ ਇਹ ਬੰਗਲਾਦੇਸ਼ੀ ਕ੍ਰਿਕਟਰ PRINT ਈ ਮੇਲ
ban.jpgਨਵੀਂ ਦਿੱਲ-14ਜੂਨ(ਮੀਡੀਆ ਦੇਸ ਪੰਜਾਬ)- ਕ੍ਰਿਕਟ ਦੇ ਮੈਦਾਨ 'ਤੇ ਅਕਸਰ ਕੁਝ ਘਟਨਾਵਾਂ ਘਟਦੀਆਂ ਰਹਿੰਦੀਆਂ ਹਨ ਪਰ ਬੰਗਲਾਦੇਸ਼ ਦੇ ਮੈਚ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ ਜਿਸ ਨਾਲ ਸਾਰੇ ਹੈਰਾਨ ਹੋ ਗਏ। ਹਾਂਜੀ, ਇਸ ਮੈਚ 'ਚ ਖਿਡਾਰੀ ਨੂੰ ਨਾਟ ਆਊਟ ਦੇਣਾ ਅੰਪਾਇਰ ਨੂੰ ਭਾਰੀ ਪਿਆ ਅਤੇ ਮਾਮਲਾ ਕਾਫੀ ਵਿਗੜ ਗਿਆ।ਦਰਅਸਲ ਢਾਕਾ ਪ੍ਰੀਮੀਅਰ ਲੀਗ ਦੇ ਇਕ ਮੈਚ 'ਚ ਬੰਗਲਾਦੇਸ਼ ਦੇ ਸ਼ਕਿਬ ਅਲ ਹਸਨ, ਤਮੀਮ ਇਕਬਾਲ, ਤਸਕਿਨ ਅਹਿਮਦ ਅਤੇ ਭਾਰਤ ਦੇ ਸਚਿਨ ਬੇਬੀ ਜਿਹੀ ਖਿਡਾਰੀ ਖੇਡ ਰਹੇ ਸਨ। ਪਹਿਲਾਂ ਬੈਟਿੰਗ ਕਰਦੇ ਹੋਏ ਤਮੀਮ ਦੀ ਟੀਮ ਅਬਾਹਾਨੀ ਲਿਮਟਿਡ ਨੇ 191 ਦੌੜਾਂ ਬਣਾਈਆਂ। ਟਾਰਗੇਟ ਦਾ ਪਿੱਛਾ ਕਰ ਰਹੀ ਪ੍ਰਾਈਮ ਡੋਲੇਸ਼ਵਰ ਟੀਮ ਦੇ ਇਨਿੰਗ ਦੇ 16ਵੇਂ ਓਵਰ 'ਚ ਸਟੰਪਿੰਗ ਦੀ ਅਪੀਲ ਹੋਈ, ਪਰ ਅੰਪਾਇਰ ਨੇ ਆਊਟ ਨਹੀਂ ਦਿੱਤਾ। ਇਸ ਤੋਂ ਬਾਅਦ ਖਿਡਾਰੀ (ਤਮੀਮ) ਨੂੰ ਗੁੱਸਾ ਆ ਰਿਹਾ ਅਤੇ ਉੱਥੇ ਇਕ ਵੱਡਾ ਬਵਾਲ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਮੈਚ ਰੈਫਰੀ ਦੀ ਸਲਾਹ 'ਤੇ ਅੰਪਾਇਰ ਨੂੰ ਵਾਪਸ ਬੁਲਾਇਆ ਗਿਆ। ਕੁਝ ਦੇਰ ਬਾਅਦ ਡੋਲੇਸ਼ਵਰ ਟੀਮ ਨੂੰ ਡਕਵਰਥ ਲੁਈਸ ਦੇ ਤਹਿਤ ਨਵਾਂ ਟਾਰਗੇਟ ਦਿੱਤਾ ਗਿਆ ਪਰ ਟੀਮ ਨੇ ਖੇਡਣ ਤੋਂ ਹੀ ਇਨਕਾਰ ਕਰ ਦਿੱਤਾ।
 
ਇਟਲੀ ਨੇ ਬੈਲਜੀਅਮ ਨੂੰ ਹਰਾਇਆ PRINT ਈ ਮੇਲ
itl.jpgਲਿਓਨ—-14ਜੂਨ(ਮੀਡੀਆ ਦੇਸ ਪੰਜਾਬ)-ਐਮੇਨਿਊਲ ਜਿਓਚੇਰਿਨੀ ਅਤੇ ਗ੍ਰਾਜਿਆਨੋ ਪੇਲੇ ਦੇ ਗੋਲਾਂ ਦੀ ਮਦਦ ਨਾਲ ਇਟਲੀ ਨੇ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਬੈਲਜੀਅਮ ਨੂੰ ਯੂਰੋ 2016 ਦੇ ਮੈਚ 'ਚ ਅੱਜ 2-0 ਨਾਲ ਹਰਾਇਆ ਜਦੋਂਕਿ ਸਵੀਡਨ ਅਤੇ ਆਇਰਿਸ਼ ਰਿਪਬਲਿਕ ਨੇ 1-1 ਨਾਲ ਡਰਾਅ ਖੇਡਿਆ। ਇਟਲੀ ਦੇ ਹਮਲਾਵਰ ਪ੍ਰਦਰਸ਼ਨ ਦੇ ਸਾਹਮਣੇ ਬੈਲਜੀਅਮ ਟੀਮ ਟਿਕ ਨਹੀਂ ਸਕੀ। ਹੁਣ ਬੈਲਜੀਅਮ ਦਾ ਸਾਹਮਣਾ ਆਇਰਲੈਂਡ ਨਾਲ ਹੋਵੇਗਾ ਅਤੇ ਸ਼ੁਰੂਆਤੀ ਦੌਰ ਤੋਂ ਬਾਹਰ ਹੋਣ ਤੋਂ ਬਚਣ ਦੇ ਲਈ ਉਸ ਨੂੰ ਹਰ ਹਾਲਤ 'ਚ ਜਿੱਤ ਦਰਜ ਕਰਨੀ ਹੈ। ਇਕ ਹੋਰ ਮੈਚ 'ਚ ਸਵਿਟਜ਼ਰਲੈਂਡ ਨੇ ਫੇਬੀਅਨ ਸ਼ਾਇਰ ਦੇ ਗੋਲ ਦੀ ਮਦਦ ਨਾਲ ਅਲਬਾਨੀਆ ਨੂੰ 1-0 ਨਾਲ ਹਰਾਇਆ।
 
<< Start < Prev 1 2 3 4 5 6 7 8 9 10 Next > End >>

Results 46 - 54 of 818

Advertisements

Advertisement
Advertisement

Advertisement
Advertisement