:: ਇਸ ਵਾਰ ਰਾਜਪਥ 'ਤੇ ਦਿਖੇਗੀ 'ਪੰਜਾਬ ਸਰਕਾਰ' ਦੀ ਝਾਕੀ   :: ਗਣਤੰਤਰ ਦਿਵਸ 'ਤੇ ਭਾਰਤ ਆਪਣੀ ਐਕਟ ਈਸਟ ਪਾਲਿਸੀ ਦਾ ਪ੍ਰਦਰਸ਼ਨ ਕਰੇਗਾ- ਰੱਖਿਆ ਮੰਤਰੀ   :: ਮੋਦੀ ਸਰਕਾਰ ਨੇ ਮੁਆਫ ਕੀਤੇ 2.41 ਲੱਖ ਕਰੋੜ ਦੇ ਕਰਜ਼ੇ   :: ਵਿਸ਼ਵਾਸ ਦਾ 'ਆਪ' 'ਤੇ ਤੰਜ਼- ਪਾਰਟੀ 'ਚ ਆ ਗਏ ਹਨ ਅਜਗਰ ਵਰਗੇ ਲੋਕ   :: ਪਦਮਾਵਤ 'ਤੇ ਪੁਨਰਵਿਚਾਰ ਲਈ ਸੁਪਰੀਮ ਕੋਰਟ ਤਿਆਰ   :: ਆਫ ਡਿਊਟੀ ਨਰਸ ਨੇ ਜਹਾਜ਼ 'ਚ ਮਹਿਲਾ ਦੀ ਕਰਾਈ ਡਿਲੀਵਰੀ, ਮਿਲਿਆ ਇਹ ਤੋਹਫਾ   :: ਆਪ' ਦੇ ਅਯੋਗ ਕਰਾਰ 20 ਵਿਧਾਇਕਾਂ ਨੂੰ 'ਹਾਈਕੋਰਟ' ਤੋਂ ਆਸ, ਸੁਣਵਾਈ ਅੱਜ   :: ਵੀਜ਼ਾ ਆਨ ਅਰਾਇਵਲ ਦੇਣ 'ਤੇ ਵਿਚਾਰ ਕਰ ਰਿਹੈ ਯੂ.ਏ.ਈ.   :: ਰਾਸ਼ਟਰਪਤੀ ਵਲੋਂ 'ਆਪ' ਦੇ 20 ਵਿਧਾਇਕ ਅਯੋਗ ਕਰਾਰ   :: ਤ੍ਰਿਪੁਰਾ 'ਚ 40 ਪੋਲਿੰਗ ਕੇਂਦਰਾਂ 'ਤੇ ਹੋਵੇਗੀ ਔਰਤ ਮੁਲਾਜ਼ਮਾਂ ਦੀ ਤਾਇਨਾਤੀ   :: ਹੁਸ਼ਿਆਰਪੁਰ ਸਮੇਤ ਦੇਸ਼ ਦੀਆਂ 47 ਥਾਵਾਂ 'ਤੇ ਸੀ. ਬੀ. ਆਈ. ਦੇ ਛਾਪੇ   :: ਚਾਹ ਵੇਚਣ ਵਾਲੇ ਨੂੰ ਵੀ ਪੀ.ਐੈੱਮ. ਬਣਾਉਂਦੀ ਹੈ ਭਾਜਪਾ : ਸ਼ਾਹ   :: ਮੈਨੂੰ ਸਿਰਫ ਨੋਟਬੰਦੀ ਤੇ ਜੀ. ਐੱਸ. ਟੀ. ਕਾਰਨ ਹੀ ਨਾ ਵੇਖਿਆ ਜਾਵੇ : ਮੋਦੀ   :: ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ, 'ਆਪ' ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਕੀਤੀ ਰੱਦ   :: ਮਹਿਬੂਬਾ ਨੇ ਮੋਦੀ-ਪਾਕਿ ਨੂੰ ਕਿਹਾ, ਜੰਮੂ-ਕਸ਼ਮੀਰ ਨੂੰ ਨਾ ਬਣਾਉਣ ਜੰਗ ਦਾ ਅਖਾੜਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
ਫਰਾਂਸ ਨੇ ਰੋਮਾਨੀਆ ਨੂੰ 2-1 ਨਾਲ ਹਰਾਇਆ PRINT ਈ ਮੇਲ
fus.jpgਪੈਰਿਸ -11ਜੂਨ(ਮੀਡੀਆ ਦੇਸ ਪੰਜਾਬ)- ਮੇਜ਼ਬਾਨ ਫਰਾਂਸ ਨੇ ਯੂਰੋ ਕੱਪ-2016 ਦੇ ਓਪਨਿੰਗ ਮੈਚ 'ਚ ਰੋਮਾਨੀਆ ਨੂੰ ਗਰੁੱਪ-ਏ 'ਚ 2-1 ਨਾਲ ਹਰਾ ਕੇ ਜਿੱਤ ਦੇ ਨਾਲ ਸ਼ੁਰੂਆਤ ਕੀਤੀ।ਦੋਵਾਂ ਟੀਮਾਂ ਦੇ ਵਿਚਕਾਰ ਪਹਿਲੇ ਹਾਫ 'ਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ। ਦੋਵਾਂ ਹੀ ਟੀਮਾਂ ਨੇ ਗੋਲ ਕਰਨ ਦੇ ਯਤਨ ਕੀਤੇ ਪਰ ਪਹਿਲਾ ਹਾਫ ਗੋਲ ਰਹਿਤ ਰਿਹਾ। ਦੂਜੇ ਹਾਫ 'ਚ ਫਰਾਂਸ ਲਈ ਮੈਚ ਦਾ ਪਹਿਲਾ ਗੋਲ ਓਲਿਵਰ ਗੋਰਾਰਡ ਨੇ ਮੈਚ ਦੇ 57ਵੇਂ ਮਿੰਟ 'ਚ ਕੀਤਾ। ਪਹਿਲਾ ਗੋਲ ਹੋਣ ਦੇ 8 ਮਿੰਟ ਬਾਅਦ ਰੋਮਾਨੀਆ ਦੇ ਮਿਡਫੀਲਡਰ ਨਿਕੋਲਾਏ ਸਟੈਂਸੂ ਨੇ 65 ਮਿੰਟ 'ਚ ਮਿਲੀ ਪੈਨਲਟੀ ਨੂੰ ਗੋਲ 'ਚ ਤਬਦੀਲ ਕਰਕੇ ਟੀਮ ਨੂੰ ਬਰਾਬਰੀ 'ਤੇ ਲਿਆ ਦਿੱਤਾ। ਮੈਚ ਖਤਮ ਹੋਣ ਤੋਂ 1 ਮਿੰਟ ਪਹਿਲਾਂ ਫਰਾਂਸ ਲਈ ਦਮਿੱਤਰੀ ਪਾਯੇਟ ਨੇ ਗੋਲ ਕਰਕੇ ਟੀਮ ਨੂੰ 2-1 ਨਾਲ ਜਿੱਤ ਦਿਵਾ ਦਿੱਤੀ।
 
ਆਸਟਰੇਲੀਆ ''ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ PRINT ਈ ਮੇਲ
hoc.jpgਡਾਰਵਿਨ-04ਜੂਨ(ਮੀਡੀਆ ਦੇਸ ਪੰਜਾਬ)- ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧੀਆ ਪ੍ਰਦਰਸ਼ਨ ਦੇ ਬਾਵਜੂਦ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੇ ਆਖਰੀ ਰਾਊਂਡ ਰੋਬਿਨ ਮੁਕਾਬਲੇ 'ਚ ਸ਼ੁੱਕਰਵਾਰ ਨੂੰ ਮੇਜ਼ਬਾਨ ਆਸਟਰੇਲੀਆ ਖਿਲਾਫ਼ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਹੁਣ ਕਾਂਸੀ ਤਮਗੇ ਦੇ ਮੁਕਾਬਲੇ ਲਈ ਸ਼ਨੀਵਾਰ ਨੂੰ ਜਪਾਨ ਨਾਲ ਖੇਡੇਗੀ। ਜਪਾਨ ਖਿਲਾਫ਼ ਆਪਣੇ ਪਿਛਲੇ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਡ੍ਰਾਅ ਖੇਡਣ ਵਾਲੀ ਭਾਰਤੀ ਮਹਿਲਾਵਾਂ ਦੀ ਇਸ ਮੁਕਾਬਲੇ 'ਚ ਸ਼ੁਰੂਆਤ ਖ਼ਰਾਬ ਰਹੀ, ਜਦਕਿ ਆਸਟਰੇਲੀਆ ਨੇ ਗ੍ਰੇਸ ਸਟੀਵਰਟ ਦੇ ਨੌਵੇਂ ਮਿੰਟ ਦੇ ਗੋਲ ਦੀ ਮਦਦ ਨਾਲ 1-0 ਨਾਲ ਬੜਤ ਬਣਾ ਲਈ। ਭਾਰਤੀ ਟੀਮ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਦੀਪ ਏਕਾ ਦੇ 12ਵੇਂ ਮਿੰਟ 'ਚ ਕੀਤੇ ਗੋਲ ਦੀ ਮਦਦ ਨਾਲ ਸਕੋਰ 1-1 ਦੀ ਬਰਾਬਰੀ 'ਤੇ ਲਿਆ ਦਿੱਤਾ। ਦੀਪ ਦਾ ਇਹ 100ਵਾਂ ਕੌਮਾਂਤਰੀ ਮੈਚ ਸੀ। ਦੂਜੇ ਕੁਆਟਰ 'ਚ ਦੋਵਾਂ ਟੀਮਾਂ ਨੂੰ ਗੋਲ ਕਰਨ ਦੇ ਕਈ ਆਸਾਨ ਮੌਕੇ ਮਿਲੇ ਪਰ ਕੋਈ ਵੀ ਟੀਮ ਇਨ੍ਹਾਂ ਮੌਕਿਆਂ ਨੂੰ ਗੋਲ 'ਚ ਨਹੀਂ ਬਦਲ ਸਕੀ। ਡ੍ਰਾਅ ਵੱਲ ਵੱਧ ਰਹੇ ਮੈਚ ਦੇ ਖਤਮ ਹੋਣ 'ਤੋਂ ਤਿੰਨ ਮਿੰਟ ਪਹਿਲਾਂ ਆਸਟਰੇਲੀਆ ਵੱਲੋਂ ਐਮਲੀ ਸਿਮਥ ਨੇ ਗੋਲ ਕਰ ਦਿੱਤਾ ਅਤੇ ਆਪਣੀ ਟੀਮ ਨੂੰ 2-1 ਨਾਲ ਰੋਮਾਂਚਕ ਜਿੱਤ ਦਿਵਾ ਦਿੱਤੀ।
 
ਹੈਲਮੇਟ ਲਈ ਬ੍ਰਿਟਿਸ਼ ਮਾਪਦੰਡ ਕੌਮਾਂਤਰੀ ਪੱਧਰ ''ਤੇ ਹੋਣਗੇ ਜ਼ਰੂਰੀ : ਆਈ.ਸੀ.ਸੀ. PRINT ਈ ਮੇਲ

ਲੰਦਨ-04ਜੂਨ(ਮੀਡੀਆ ਦੇਸ ਪੰਜਾਬ)- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਕ੍ਰਿਕਟ ਕਮੇਟੀ ਕ੍ਰਿਕਟ 'ਚ ਵਧਦੇ ਹਾਦਸਿਆਂ ਦੇ ਮੱਦੇਨਜ਼ਰ ਵਿਸ਼ਵ ਪੱਧਰ 'ਤੇ ਖਿਡਾਰੀਆਂ ਲਈ ਹੈਲਮੇਟ ਦੇ ਬ੍ਰਿਟਿਸ਼ ਸੁਰੱਖਿਆ ਮਾਪਦੰਡ (ਬੀ. ਐੱਸ. ਐੱਸ.) ਨੂੰ ਜ਼ਰੂਰੀ ਕਰਨ 'ਤੇ ਵਿਚਾਰ ਕਰ ਰਹੀ ਹੈ। ਲਾਰਡਸ 'ਚ ਆਈ. ਸੀ. ਸੀ. ਕ੍ਰਿਕਟ ਕਮੇਟੀ ਨੇ ਦੋ ਦਿਨਾ ਬੈਠਕ ਦੌਰਾਨ ਵਿਸ਼ਵ ਸੰਸਥਾ ਦੇ ਸਾਹਮਣੇ ਇਹ ਸਿਫਾਰਿਸ਼ ਕੀਤੀ ਹੈ। ਇਸ ਤੋਂ ਇਲਾਵਾ ਕਮੇਟੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਖਿਡਾਰੀਆਂ ਨੂੰ ਮੈਦਾਨ 'ਤੇ ਹੀ ਸਰਵਸ੍ਰੇਸ਼ਠ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ ਤਾਂ ਜੋ ਬਦਲਵੇਂ ਖਿਡਾਰੀਆਂ ਨੂੰ ਉਤਾਰਨ ਵਰਗੇ ਕਿਸੇ ਨਿਯਮ ਨੂੰ ਲਾਗੂ ਕਰਨ ਦੀ ਵੀ ਲੋੜ ਨਾ ਪਵੇ। ਆਈ. ਸੀ. ਸੀ. ਨੇ ਕਿਹਾ ਕਿ ਆਈ. ਸੀ. ਸੀ. ਦੇ ਮੈਡੀਕਲ ਸਲਾਹਕਾਰ ਡਾਕਟਰ ਕ੍ਰੇਗ ਰੈਨਸਨ ਦੇ ਸੱਟਾਂ ਨੂੰ ਲੈ ਕੇ ਦਿੱਤੀ ਗਈ ਪ੍ਰੈਜ਼ੈਂਟੇਸ਼ਨ ਤੋਂ ਬਾਅਦ ਕਮੇਟੀ ਹੈਲਮੇਟ ਸੁਰੱਖਿਆ ਨੂੰ ਲੈ ਕੇ ਵਿਚਾਰ ਕਰ ਰਹੀ ਹੈ। ਕਮੇਟੀ ਨੇ ਮੰਨਿਆ ਕਿ ਕੌਮਾਂਤਰੀ ਕ੍ਰਿਕਟਰਾਂ ਨਾਲ ਹੈਲਮੇਟ ਪਹਿਨਣ ਦੇ ਬਾਵਜੂਦ ਕਈ ਹਾਦਸੇ ਸਾਹਮਣੇ ਆ ਰਹੇ ਹਨ, ਕਿਉਂਕਿ ਉਨ੍ਹਾਂ ਦੇ ਹੈਲਮੇਟ ਬ੍ਰਿਟਿਸ਼ ਸੁਰੱਖਿਆ ਮਾਪਦੰਡਾਂ ਦੇ ਹਿਸਾਬ ਨਾਲ ਤਿਆਰ ਨਹੀਂ ਕੀਤੇ ਗਏ ਹਨ। ਕਮੇਟੀ ਨੇ ਕਿਹਾ ਕਿ ਆਈ. ਸੀ. ਸੀ. ਨੂੰ ਹੁਣ ਪੂਰੀ ਤਰ੍ਹਾਂ ਕੌਮਾਂਤਰੀ ਕ੍ਰਿਕਟ 'ਚ ਬੀ. ਐੱਸ. ਐੱਸ. ਮਾਪਦੰਡ ਤੋਂ ਤਿਆਰ ਹੈਲਮੇਟ ਨੂੰ ਜ਼ਰੂਰੀ ਕਰ ਦੇਣਾ ਚਾਹੀਦਾ। ਕ੍ਰਿਕਟ ਕਮੇਟੀ ਦੀ ਬੈਠਕ 'ਚ ਚਰਚਾ ਕੀਤੇ ਗਏ ਹੋਰ ਮੁੱਦਿਆਂ 'ਚ ਡੇ-ਨਾਈਟ ਟੈਸਟ, ਅੰਪਾਇਰ ਸਮੀਖਿਆ ਪ੍ਰਣਾਲੀ (ਡੀ. ਆਰ. ਐੱਸ.), ਸਪੋਰਟਿੰਗ ਪਿੱਚਾਂ ਰਾਹੀਂ ਗੇਂਦ ਅਤੇ ਬੱਲੇ ਵਿਚਕਾਰ ਸੰਤੁਲਨ ਬਿਠਾਉਣ ਅਤੇ ਬੱਲੇ ਦਾ ਸਾਈਜ਼ ਨਿਰਧਾਰਤ ਕਰਨਾ ਸ਼ਾਮਲ ਸੀ।
 
ਮਹਿਲਾ ਕ੍ਰਿਕਟਰਾਂ ਨੂੰ ਵਿਦੇਸ਼ੀ ਲੀਗ ''ਚ ਖੇਡਣ ਦੀ ਮਿਲੀ ਮਨਜ਼ੂਰੀ PRINT ਈ ਮੇਲ
lkir.jpgਮੁੰਬਈ-02ਜੂਨ(ਮੀਡੀਆ ਦੇਸ ਪੰਜਾਬ)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਭਾਰਤੀ ਮਹਿਲਾ ਕ੍ਰਿਕਟਰਾਂ ਨੂੰ ਇੰਗਲੈਂਡ ਅਤੇ ਆਸਟਰੇਲੀਆ 'ਚ ਹੋਣ ਵਾਲੀ ਵਿਦੇਸ਼ੀ ਕ੍ਰਿਕਟ ਲੀਗ 'ਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬੀ. ਸੀ. ਸੀ. ਆਈ. ਨੇ ਇਹ ਫੈਸਲਾ ਬੋਰਡ ਦੀ ਮਹਿਲਾ ਕ੍ਰਿਕਟ ਕਮੇਟੀ ਦੀ ਬੈਠਕ 'ਚ ਲਿਆ। ਬੋਰਡ ਦੇ ਇਸ ਫੈਸਲੇ ਨਾਲ ਹੁਣ ਭਾਰਤੀ ਮਹਿਲਾ ਕ੍ਰਿਕਟਰ ਵੀ ਆਸਟਰੇਲੀਆ 'ਚ ਹੋਣ ਵਾਲੀ ਮਹਿਲਾ ਬਿਗ ਬੈਸ਼ ਲੀਗ (ਡਬਲਿਊ. ਬੀ. ਬੀ. ਐੱਲ.) ਅਤੇ ਇੰਗਲੈਂਡ 'ਚ ਹੋਣ ਵਾਲੀ ਮਹਿਲਾ ਸੁਪਰ ਲੀਗ (ਡਬਲਿਊ. ਐੱਸ. ਐੱਲ.) ਵਰਗੀਆਂ ਵਿਦੇਸ਼ੀ ਲੀਗਾਂ 'ਚ ਖੇਡ ਸਕਣਗੀਆਂ। ਹਾਲਾਂਕਿ ਬੀ. ਸੀ. ਸੀ. ਆਈ. ਦਾ ਇਹ ਫੈਸਲਾ ਕਾਫੀ ਸਮੇਂ ਬਾਅਦ ਆਇਆ ਹੈ ਕਿਉਂਕਿ ਅਗਲੇ ਮਹੀਨੇ 30 ਜੁਲਾਈ ਤੋਂ 14 ਅਗਸਤ ਤੱਕ ਇੰਗਲੈਂਡ 'ਚ ਡਬਲਿਊ. ਐੱਸ. ਐੱਲ. ਸ਼ੁਰੂ ਹੋਣ ਵਾਲੀ ਹੈ। ਬੋਰਡ ਨੇ ਹੁਣ ਤੱਕ ਇੰਗਲੈਂਡ ਕ੍ਰਿਕਟ ਬੋਰਡ ( ਈ. ਸੀ. ਬੀ.) ਦੇ ਉਸ ਪੱਤਰ ਦਾ ਜਵਾਬ ਵੀ ਨਹੀਂ ਦਿੱਤਾ, ਜਿਸ 'ਚ ਈ. ਸੀ. ਬੀ. ਨੇ ਸਾਰੇ ਕ੍ਰਿਕਟ ਬੋਰਡਾਂ ਨੂੰ ਪੱਤਰ ਲਿਖ ਕੇ ਆਪਣੇ ਖਿਡਾਰੀਆਂ ਦੇ ਨਾਂ ਭੇਜਣ ਨੂੰ ਕਿਹਾ ਸੀ। ਈ. ਸੀ. ਬੀ. ਨੇ ਲੀਗ 'ਚ ਖੇਡਣ ਲਈ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਵੈਸਟ ਇੰਡੀਜ਼ 'ਤੋਂ 18 ਵਿਦੇਸ਼ੀ ਖਿਡਾਰੀਆਂ ਨੂੰ ਇਸ 'ਚ ਸ਼ਾਮਿਲ ਕੀਤਾ ਹੈ। ਬੀ. ਸੀ. ਸੀ. ਆਈ. ਤੋਂ ਆਗਿਆ ਨਾ ਮਿਲਣ ਦੇ ਕਾਰਨ ਭਾਰਤੀ ਮਹਿਲਾ ਕ੍ਰਿਕਟਰ ਪਹਿਲੀ ਡਬਲਿਊ. ਬੀ. ਬੀ. ਐੱਲ. ਲੀਗ 'ਚ ਵੀ ਨਹੀਂ ਖੇਡ ਸਕੀਆਂ ਸਨ।
 
ਭਾਰਤ ਦਾ 49 ਦਿਨਾਂ ਵੈਸਟ ਇੰਡੀਜ਼ ਦੌਰਾ 6 ਜੁਲਾਈ ''ਤੋਂ PRINT ਈ ਮੇਲ
kir.jpgਨਵੀਂ ਦਿੱਲੀ-02ਜੂਨ(ਮੀਡੀਆ ਦੇਸ ਪੰਜਾਬ)- ਭਾਰਤੀ ਕ੍ਰਿਕਟ ਟੀਮ ਆਪਣੇ 49 ਦਿਨਾਂ ਕੈਰੇਬੀਆਈ ਦੌਰੇ 'ਤੇ ਦੋ ਅਭਿਆਸ ਮੈਚ ਖੇਡਣ ਦੇ ਬਾਅਦ 21 ਜੁਲਾਈ 'ਤੋਂ ਵੈਸਟ ਇੰਡੀਜ਼ ਖਿਲਾਫ਼ ਚਾਰ ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਟੈਸਟ ਮੈਚ ਖੇਡੇਗੀ। ਭਾਰਤੀ ਟੀਮ 6 ਜੁਲਾਈ ਨੂੰ ਸੇਂਟ ਕਿਟਸ ਪਹੁੰਚੇਗੀ ਅਤੇ ਵਾਰਨਰ ਪਾਰਕ 'ਚ 9 ਜੁਲਾਈ ਤੋਂ ਦੋ ਦਿਨਾਂ ਅਭਿਆਸ ਮੈਚ ਖੇਡੇਗੀ। ਇਸੇ ਸਥਾਨ 'ਤੇ 14 ਤੋਂ 16 ਜੁਲਾਈ ਤੱਕ ਤਿੰਨ ਦਿਨਾਂ ਦੂਜਾ ਅਭਿਆਸ ਮੈਚ ਵੀ ਖੇਡਿਆ ਜਾਵੇਗਾ। ਬੀ. ਸੀ. ਸੀ. ਆਈ. ਨੇ ਬਿਆਨ 'ਚ ਕਿਹਾ ਕਿ ਸਰ ਵਿਵ ਰਿਚਰਡਸ ਸਟੇਡੀਅਮ 'ਚ ਪਹਿਲੇ ਟੈਸਟ ਮੈਚ ਦੇ ਬਾਅਦ ਦੂਜਾ ਟੈਸਟ ਮੈਚ ਜਮੈਕਾ ਦੇ ਸਬੀਨਾ ਪਾਰਕ 'ਚ 30 ਜੁਲਾਈ ਤੋਂ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਟੀਮ ਇਸ ਦੇ ਬਾਅਦ ਤੀਜੇ ਟੈਸਟ ਮੈਚ ਲਈ ਸੇਂਟ ਲੁਸੀਆ ਜਾਵੇਗੀ, ਜਿੱਥੇ 9 ਅਗਸਤ ਤੋਂ ਡੇਰੇਨ ਸੈਮੀ ਕ੍ਰਿਕਟ ਸਟੇਡੀਅਮ 'ਚ ਅਗਲਾ ਟੈਸਟ ਮੈਚ ਖੇਡਿਆ ਜਾਵੇਗਾ। ਲੜੀ ਦਾ ਆਖਰੀ ਟੈਸਟ ਮੈਚ 18 ਅਗਸਤ ਤੋਂ ਤਿਰਨਿਦਾਦ ਦੇ ਕਵੀਨਜ਼ ਪਾਰਕ ਓਵਲ 'ਚ ਖੇਡਿਆ ਜਾਵੇਗਾ। ਟੀਮ 23 ਅਗਸਤ ਨੂੰ ਵਤਨ ਪਰਤੇਗੀ।
 
<< Start < Prev 1 2 3 4 5 6 7 8 9 10 Next > End >>

Results 55 - 63 of 818

Advertisements

Advertisement
Advertisement