:: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ   :: ਪੰਜਾਬ ਤੇ ਹਰਆਿਣਾ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ   :: ਕਾਂਗਰਸ ਦਾ ਦਾਅਵਾ, ਮੋਦੀ ਸਰਕਾਰ 'ਚ ਬੈਂਕਾਂ ਨੂੰ ਲੱਗਿਆ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ 'ਬੱਟਾ'   :: ਕਾਰਗਿਲ ਜ਼ਿਲੇ 'ਚੋਂ 60 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
ਹਾਰ ਤੋਂ ਬਾਅਦ ਰਚਿਆ ਇਤਿਹਾਸ PRINT ਈ ਮੇਲ
hoki.jpgsar.jpgਲੰਦਨ-17ਜੂਨ(ਮੀਡੀਆ ਦੇਸ ਪੰਜਾਬ)-ਭਾਰਤੀ ਹਾਕੀ ਟੀਮ ਨੂੰ ਵੀਰਵਾਰ ਨੂੰ ਮਿਲੀ ਹਾਰ ਵੀ ਟੀਮ ਨੂੰ ਫਾਈਨਲ ‘ਚ ਐਂਟਰੀ ਤੋਂ ਨਹੀ ਰੋਕ ਸਕੀ। ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ ਐਂਟਰੀ ਕਰ ਲਈ ਹੈ। ਵੀਰਵਾਰ ਨੂੰ ਭਾਰਤ ਨੇ ਆਸਟ੍ਰੇਲੀਆ ਨਾਲ ਟੱਕਰ ਲਈ। ਇਸ ਮੈਚ ‘ਚ ਭਾਰਤ ਨੂੰ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਮੈਚ ਦੇ 45ਵੇਂ ਮਿਨਟ ‘ਚ ਵੀ.ਆਰ. ਰਘੁਨਾਥ ਨੇ ਗੋਲ ਕੀਤਾ ਅਤੇ ਮੈਚ ਦੇ 49ਵੇਂ ਮਿਨਟ ‘ਚ ਮਨਦੀਪ ਸਿੰਘ ਨੇ ਗੋਲ ਕੀਤਾ। ਦੂਜੇ ਪਾਸੇ ਆਸਟ੍ਰੇਲੀਆ ਲਈ ਮੈਚ ਦਾ ਪਹਿਲਾ ਗੋਲ ਟ੍ਰੈਂਟ ਮਿਟੋਨ ਨੇ 20ਵੇਂ ਮਿਨਟ ‘ਚ ਕੀਤਾ। ਫਿਰ 23ਵੇਂ ਮਿਨਟ ‘ਚ ਗੋਲ ਕਰ ਅਰਾਨ ਜ਼ਾਲਿਉਸਕੀ ਨੇ ਆਸਟ੍ਰੇਲੀਆ ਨੂੰ 2-0 ਦੀ ਲੀਡ ਹਾਸਿਲ ਕਰਵਾਈ। ਆਸਟ੍ਰੇਲੀਆ ਲਈ ਮੈਚ ਦਾ ਤੀਜਾ ਗੋਲ ਫਲਿਨ ਔਗਿਲਵੀ ਨੇ 35ਵੇਂ ਮਿਨਟ ‘ਚ ਕੀਤਾ। ਟ੍ਰਿਸਟਨ ਵਾਈਟ ਨੇ ਮੈਚ ਦੇ 45ਵੇਂ ਮਿਨਟ ‘ਚ ਆਸਟ੍ਰੇਲੀਆ ਲਈ ਚੌਥਾ ਗੋਲ ਕੀਤਾ। ਇਸ ਮੈਚ ਦੀ ਹਾਰ ਟੀਮ ਇੰਡੀਆ ਨੂੰ ਗੋਲਡ ਮੈਡਲ ਮੈਚ ਤੋਂ ਬਾਹਰ ਕਰ ਸਕਦੀ ਸੀ। ਪਰ ਦੂਜੇ ਪਾਸੇ ਗ੍ਰੇਟ ਬ੍ਰਿਟੇਨ ਦੀ ਟੀਮ ਲਈ ਜਿੱਤ ਦਰਜ ਕਰਨਾ ਜਰੂਰੀ ਸੀ। ਗ੍ਰੇਟ ਬ੍ਰਿਟੇਨ ਦੀ ਟੀਮ ਨੇ ਬੈਲਜੀਅਮ ਖਿਲਾਫ 3-3 ਨਾਲ ਡਰਾਅ ਖੇਡਿਆ। ਇਸ ਮੈਚ ਦੇ ਡਰਾਅ ਹੁੰਦੇ ਹੀ ਭਾਰਤ ਨੂੰ ਫਾਈਨਲ ਦਾ ਟਿਕਟ ਹਾਸਿਲ ਹੋ ਗਿਆ।
 
ਆਸਟਰੇਲੀਆ ਨੇ ਭਾਰਤ ਨੂੰ 4-2 ਨਾਲ ਹਰਾਇਆ PRINT ਈ ਮੇਲ
hoc.jpgਲੰਡਨ-16ਜੂਨ(ਮੀਡੀਆ ਦੇਸ ਪੰਜਾਬ)-ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਭਾਰਤ ਨੂੰ ਆਸਟਰੇਲੀਆ ਖਿਲਾਫ਼ ਐੱਫ. ਆਈ. ਐੱਚ. ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਮੁਕਾਬਲੇ 'ਚ ਵੀਰਵਾਰ ਨੂੰ ਸਖਤ ਸੰਘਰਸ਼ ਦੇ ਬਾਵਜੂਦ 4-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਿਕਾਰਡ 13 ਵਾਰ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਆਸਟਰੇਲੀਆਈ ਟੀਮ ਨੇ ਸ਼ੁਰੂ 'ਚ ਹੀ ਹਮਲਾਵਰ ਖੇਡ ਦਿਖਾਇਆ, ਟੀਮ ਲਈ 21ਵੇਂ ਮਿੰਟ 'ਚ ਟ੍ਰੇਂਟ ਮਿਲਟਨ, 23ਵੇਂ ਮਿੰਟ 'ਚ ਅਰਾਨ ਜਾਲੇਵਸਕੀ, 35ਵੇਂ ਮਿੰਟ 'ਚ ਫਿਲਨ ਓਗਿਲੀਵ ਅਤੇ 45ਵੇਂ ਮਿੰਟ 'ਚ ਟ੍ਰਿਸਿਟਅਨ ਨੇ ਗੋਲ ਕੀਤੇ। ਭਾਰਤ ਲਈ ਰਘੁਨਾਥ ਨੇ 45ਵੇਂ ਮਿੰਟ 'ਚ ਅਤੇ ਸਟ੍ਰਾਈਕਰ ਮਨਦੀਪ ਸਿੰਘ ਨੇ 49ਵੇਂ ਮਿੰਟ 'ਚ ਗੋਲ ਕੀਤਾ। ਭਾਰਤ ਦਾ ਫਾਈਨਲ 'ਚ ਪਹੁੰਚਣਾ ਹੁਣ ਦਿਨ ਦੇ ਅਗਲੇ ਮੈਚ ਦੇ ਨਤੀਜੇ 'ਤੇ ਨਿਰਭਰ ਹੈ, ਜੋ ਮੇਜ਼ਬਾਨ ਬ੍ਰਿਟੇਨ ਅਤੇ ਬੈਲਜੀਅਮ ਵਿਚਕਾਰ ਖੇਡਿਆ ਜਾਣਾ ਹੈ। ਇਸ 'ਤੋਂ ਪਹਿਲਾਂ ਭਾਰਤੀ ਟੀਮ ਨੇ ਜਰਮਨੀ ਨਾਲ 1-1 ਨਾਲ ਡ੍ਰਾਅ ਖੇਡਿਆ ਸੀ, ਜਦਕਿ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ ਸੀ ਅਤੇ ਬੈਲਜੀਅਮ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
 
ਇਨ੍ਹਾਂ ਪੰਜ ਸਟਾਰ ਖਿਡਾਰੀਆਂ ਨਾਲ ਹੋਇਆ ਧੋਖਾ, ਕਦੇ ਨਹੀਂ ਮਿਲਿਆ ਵਿਸ਼ਵ ਕੱਪ ''ਚ ਖੇਡਣ ਦਾ ਮੌਕਾ PRINT ਈ ਮੇਲ
spo.jpgਨਵੀਂ ਦਿੱਲੀ-16ਜੂਨ(ਮੀਡੀਆ ਦੇਸ ਪੰਜਾਬ)- ਕ੍ਰਿਕਟ ਜਗਤ 'ਚ ਟੀ-20 ਵਿਸ਼ਵ ਕੱਪ, ਏਸ਼ੀਆ ਕੱਪ, ਚੈਂਪੀਅਨਜ਼ ਟਰਾਫੀ ਅਤੇ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਨ੍ਹਾਂ 'ਚ ਸਭ 'ਤੋਂ ਵੱਡਾ ਟੂਰਨਾਮੈਂਟ ਆਈ. ਸੀ. ਸੀ. ਵਿਸ਼ਵ ਕੱਪ ਮੰਨਿਆ ਜਾਂਦਾ ਹੈ। ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਕਰੀਅਰ 'ਚ ਵਿਸ਼ਵ ਕੱਪ 'ਚ ਖੇਡੇ। ਕੁਝ ਅਜਿਹੇ ਖਿਡਾਰੀ ਵੀ ਹਨ, ਜਿਨ੍ਹਾਂ ਨੇ ਕ੍ਰਿਕਟ ਜਗਤ 'ਚ ਬਹੁਤ ਨਾਂ ਕਮਾਇਆ ਹੈ ਪਰ ਕਦੇ ਵੀ ਆਈ. ਸੀ. ਸੀ. ਵਿਸ਼ਵ ਕੱਪ ਨਹੀਂ ਖੇਡ ਸਕੇ। ਜੇਕਰ ਅਸੀਂ ਕਹੀਏ ਕਿ ਇਨ੍ਹਾਂ ਖਿਡਾਰੀਆਂ ਨਾਲ ਧੋਖਾ ਹੋਇਆ ਹੈ ਤਾਂ ਸ਼ਾਇਦ ਉਹ ਗਲਤ ਨਹੀਂ ਹੋਵੇਗਾ।


ਅੱਗੇ ਪੜੋ....
 
ਜਦੋਂ ਜ਼ਿੰਬਾਬਵੇ ''ਤੋਂ ਸੀਰੀਜ਼ ਜਿੱਤਣ ਬਾਅਦ ਧੋਨੀ ਨੇ ਮੰਗੀ ਪੁਲਸ ਦੀ ਮਦਦ PRINT ਈ ਮੇਲ

dho_16.jpgਹਰਾਰੇ-16ਜੂਨ(ਮੀਡੀਆ ਦੇਸ ਪੰਜਾਬ)-ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬਾਈਕ ਪ੍ਰਤੀ ਦੀਵਾਨਗੀ ਇਕ ਵਾਰ ਫਿਰ ਸਾਹਮਣੇ ਆਈ ਹੈ ਤੇ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਜ਼ਿੰਬਾਬਵੇ ਵਿਚ ਇਕ ਪੁਲਸ ਕਰਮਚਾਰੀ ਤੋਂ ਮੰਗ ਕੇ ਬਾਈਕ ਚਲਾਈ। ਧੋਨੀ ਹਰਾਰੇ ਵਿਚ ਜਿੱਤ ਦਾ ਜਸ਼ਨ ਆਪਣੇ ਸ਼ੌਕ ਦੇ ਨਾਲ ਪੂਰਾ ਕਰਦਾ ਦਿਖਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟਵਿੱਟਰ 'ਤੇ ਧੋਨੀ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਪੁਲਸ ਕਰਮਚਾਰੀ ਦੀ ਕਾਵਾਸਾਕੀ ਕਾਂਟ੍ਰਿਊਰਸ 14 ਏ ਬੀ ਐੱਸ ਬਾਈਕ 'ਤੇ ਬੈਠਾ ਨਜ਼ਰ ਆ ਰਿਹਾ ਹੈ। ਧੋਨੀ ਨੇ ਫੇਸਬੁੱਕ 'ਤੇ ਵੀ ਇਕ ਤਸਵੀਰ ਪੋਸਟ ਕੀਤੀ ਸੀ, ਜਿਸ ਵਿਚ ਉਹ ਬਾਈਕ 'ਤੇ ਬੈਠਾ ਹੈ ਤੇ ਪੁਲਸ ਅਧਿਕਾਰੀ ਉਸ ਦੇ ਨਾਲ ਮੁਸਕਰਾਉਂਦੇ ਹੋਏ ਗੱਲਬਾਤ ਕਰ ਰਿਹਾ ਹੈ।ਇਸ ਤੋਂ ਪਹਿਲਾਂ ਧੋਨੀ ਨੇ ਇਕ ਤਸਵੀਰ ਜਾਰੀ ਕੀਤੀ ਸੀ, ਜਿਸ ਵਿਚ ਸਾਰੇ ਖਿਡਾਰੀਆਂ ਨਾਲ ਉਹ ਜ਼ਮੀਨ 'ਤੇ ਬੈਠ ਕੇ ਖਾਣਾ ਖਾਂਦਾ ਦਿਖਾਈ ਦੇ ਰਿਹਾ ਸੀ।

 
ਇੰਗਲੈਂਡ ਦੀ ਵੇਲਸ ''ਤੇ ਰੋਮਾਂਚਕ ਜਿੱਤ PRINT ਈ ਮੇਲ
foot16.jpgਲੇਂਸ-16ਜੂਨ(ਮੀਡੀਆ ਦੇਸ ਪੰਜਾਬ)-ਡੇਨੀਅਲ ਸਟੁਰਿਜ ਦੇ ਇੰਜਰੀ ਸਮੇਂ ਵਿਚ ਕੀਤੇ ਗਏ ਗੋਲ ਦੀ ਬਦੌਲਤ ਇੰਗਲੈਂਡ ਨੇ ਯੂਰੋ ਕੱਪ-2016 ਦੇ ਰੋਮਾਂਚਕ ਮੁਕਾਬਲੇ ਵਿਚ ਗਰੁੱਪ-ਬੀ ਦੇ ਮੈਚ ਵਿਚ ਵੇਲਸ ਨੂੰ 2-1 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਇੰਗਲੈਂਡ ਨੇ ਰੂਸ ਨਾਲ 1-1 ਨਾਲ ਡਰਾਅ ਖੇਡਿਆ ਸੀ। ਗਾਰੇਥ ਬੇਲ ਨੇ ਪਹਿਲੇ ਹਾਫ ਦੇ 42ਵੇਂ ਮਿੰਟ ਵਿਚ ਗੋਲ ਕਰਕੇ ਵੇਲਸ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ ਪਰ ਇੰਗਲੈਂਡ ਨੇ ਦੂਜੇ ਹਾਫ ਵਿਚ ਜੇਮੀ ਵਾਰਡੀ ਦੇ 56ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ 1-1 ਨਾਲ ਬਰਾਬਰੀ ਕਰ ਲਈ। ਰੋਮਾਂਚਕ ਸਥਿਤੀ ਵਿਚ ਪਹੁੰਚੇ ਮੈਚ ਵਿਚ ਇੰਗਲੈਂਡ ਲਈ ਡੇਨੀਅਲ ਸਟੁਰੇਜ ਨੇ 92ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਜਿੱਤ ਦਿਵਾ ਦਿੱਤੀ।  ਇੰਗਲੈਂਡ  2 ਮੈਚਾਂ ਵਿਚੋਂ 4 ਅੰਕਾਂ ਨਾਲ ਗਰੁੱਪ-ਬੀ ਵਿਚ ਚੋਟੀ 'ਤੇ ਬਰਕਰਾਰ ਹੈ ਜਦਕਿ ਵੇਲਸ ਇੰਨੇ ਹੀ ਮੈਚਾਂ ਤੋਂ ਬਾਅਦ 3 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।
 
<< Start < Prev 1 2 3 4 5 6 7 8 9 10 Next > End >>

Results 64 - 72 of 841

Advertisements

Advertisement
Advertisement