:: ਐੱਸ-400 ਮਿਜ਼ਾਇਲਾਂ ਦਾ ਉਤਪਾਦਨ ਸ਼ੁਰੂ, 2025 ਤਕ ਕਰ ਦਿੱਤੀ ਜਾਵੇਗੀ ਸਪਲਾਈ : ਰੂਸ   :: NPR ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਸੱਦੀ ਬੈਠਕ (ਪੜ੍ਹੋ 17 ਜਨਵਰੀ ਦੀਆਂ ਖਾਸ ਖਬਰਾਂ)   :: ISRO ਨੇ ਰਚਿਆ ਇਤਿਹਾਸ, GSAT-30 ਸਫਲਤਾਪੂਰਵਕ ਲਾਂਚ   :: ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਨੇ 57 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ   :: PM ਨਾਲ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਚ ਹਿੱਸਾ ਲੈਣ 50 ਦਿਵਯਾਂਗ ਵਿਦਿਆਰਥੀ   :: ਬਜਟ ਚ ਦਿੱਲੀ ਲਈ ਦਿਲ ਖੋਲ੍ਹੇ ਮੋਦੀ ਸਰਕਾਰ, ਨਾ ਰੁਕੇ ਐਲਾਨ : ਕੇਜਰੀਵਾਲ   :: ਹਿੰਦ ਮਹਾਸਾਗਰ 'ਚ ਚੀਨ ਦੀ ਵਧ ਰਹੀ ਹੈ ਸਰਗਰਮੀ : ਨੇਵੀ ਫੌਜ ਮੁਖੀ   :: ਭਾਜਪਾ ਦਾ ਕੇਜਰੀਵਾਲ 'ਤੇ ਤਿੱਖਾ ਵਾਰ- ਨਿਰਭਯਾ ਦੇ ਦੋਸ਼ੀਆਂ ਨੂੰ ਜਾਣਬੁੱਝ ਕੇ ਬਚਾਇਆ   :: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 51ਵੀਂ ਕੇ9 ਵਰਜ-ਟੀ ਤੋਪ ਨੂੰ ਦਿਖਾਈ ਹਰੀ ਝੰਡੀ   :: '84 ਸਿੱਖ ਵਿਰੋਧੀ ਦੰਗੇ : ਨਹੀਂ ਬਖ਼ਸ਼ੇ ਜਾਣਗੇ ਦੋਸ਼ੀ ਪੁਲਿਸ ਵਾਲੇ- ਕੇਂਦਰ ਸਰਕਾਰ   :: ਦਿੱਲੀ ਵਿਧਾਨ ਸਭਾ ਚੋਣਾਂ : AAP 'ਚ ਸ਼ਾਮਲ ਹੋਣ ਦੇ ਕੁਝ ਘੰਟਿਆਂ ਬਾਅਦ ਇਨ੍ਹਾਂ 5 ਨੇਤਾਵਾਂ ਨੂੰ ਮਿਲਿਆ ਟਿਕਟ   :: ਕੇਰਲਾ CAA ਖਿਲਾਫ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕਰਨ ਵਾਲਾ ਪਹਿਲਾ ਸੂਬਾ   :: PM ਆਪਣੇ ਮਾਤਾ-ਪਿਤਾ ਦਾ ਜਨਮ ਸਰਟੀਫਿਕੇਟ ਦਿਖਾ ਦੇਣ, ਅਸੀਂ ਆਪਣੇ ਦਸਤਾਵੇਜ਼ ਦੇਵਾਂਗੇ : ਦਿਗਵਿਜੇ   :: ਭਾਰਤ 'ਚ ਅਸ਼ਾਂਤੀ ਪੈਦਾ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਲਾਹੌਰ ਗਏ ਹਨ ਮਨੀਸ਼ੰਕਰ ਅਈਅਰ - ਓਮਾ ਭਾਰਤੀ   :: ਦੁਨੀਆ ਦੇ 8 ਅਜੂਬਿਆਂ ਦੀ ਸੂਚੀ ਵਿਚ ਸ਼ਾਮਲ ਹੋਇਆ ਸਟੈਚੂ ਆਫ ਯੂਨਿਟੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
ਵਿਸ਼ਵ ਕਬੱਡੀ ਕੱਪ ਦੇ ਆਦਮਪੁਰ 'ਚ ਹੋਣ ਵਾਲੇ ਮੈਚਾਂ ਦੇ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਗਠਿਤ PRINT ਈ ਮੇਲ
kbdi.jpgਆਦਮਪੁਰ -01ਸਤੰਬਰ-(ਮੀਡੀਆਦੇਸਪੰਜਾਬ)-  ਪੰਜਾਬ ਸਰਕਾਰ ਵਲੋਂ 3 ਤੋਂ 17 ਨਵੰਬਰ ਤੱਕ ਕਰਵਾਏ ਜਾ ਰਹੇ 6ਵੇਂ ਵਿਸ਼ਵ ਕਬੱਡੀ ਕੱਪ-2016 ਦੇ ਖੇਡ ਸਟੇਡੀਅਮ ਆਦਮਪੁਰ ਵਿਖੇ 8 ਨਵੰਬਰ ਨੂੰ ਹੋਣ ਵਾਲੇ ਮੈਚਾਂ ਸਬੰਧੀ ਵੱਖ-ਵੱਖ ਕਮੇਟੀਆਂ ਗਠਿਤ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਮੈਚਾਂ ਦੇ ਪ੍ਰਬੰਧਾਂ ਸਬੰਧੀ ਵੱਖ ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ 8 ਨਵੰਬਰ ਨੂੰ ਹੋ ਰਹੇ ਇਨ੍ਹਾਂ ਮੈਚਾਂ ਸਮੇਂ ਪਹੁੰਚਣ ਵਾਲੀਆਂ ਵੱਖ ਵੱਖ ਟੀਮਾਂ, ਵੀ. ਵੀ. ਆਈ. ਪੀਜ਼ ਅਤੇ ਖੇਡ ਪ੍ਰੇਮੀਆਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਬੰਧਾਂ ਨੂੰ ਪੁਖਤਾ ਰੂਪ ਵਿਚ ਨੇਪਰੇ ਚਾੜ੍ਹਨ ਲਈ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਵੱਖ ਵੱਖ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਗਵਾਈ 'ਚ ਵੈਨਿਊ ਕਮੇਟੀ ਬਣਾਈ ਗਈ ਹੈ ਜਿਸ ਵਲੋਂ ਲੋਕਾਂ ਦੀ ਆਮਦ ਸਬੰਧੀ ਗੇਟਾਂ, ਚੌਕਾਂ ਦੀ ਸਜਾਵਟ, ਸਟੇਡੀਅਮ ਦੀ ਸਾਫ਼ ਸਫਾਈ , ਖੇਡ ਮੈਦਾਨ ਦੀ ਤਿਆਰੀ ਅਤੇ ਹੋਰ ਪ੍ਰਬੰਧ ਕੀਤੇ ਜਾਣਗੇ।

ਇਸੇ ਤਰ੍ਹਾਂ ਖਿਡਾਰੀਆਂ ਦੀ ਸਹੂਲਤ ਲਈ ਸਿਵਲ ਸਰਜਨ ਜਲੰਧਰ ਦੀ ਅਗਵਾਈ ਹੇਠ ਮੈਡੀਕਲ ਟੀਮਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਖਿਡਾਰੀਆਂ ਦੇ ਠਹਿਰਾਅ, ਟਰਾਂਸਪੋਰਟੇਸ਼ਨ, ਸੁਰੱਖਿਆ, ਵੀ.ਵੀ.ਆਈ.ਪੀਜ਼ ਦੇ ਸੀਟਿੰਗ ਅਰੇਂਜਮੈਂਟ ਅਤੇ ਖੇਡ ਪ੍ਰੇਮੀਆਂ ਲਈ ਰੂਟ ਪਲਾਨ ਅਤੇ ਅਜਿਹੇ ਹੋਰ ਪ੍ਰਬੰਧਾਂ ਨੂੰ ਨੇਪਰੇ ਚੜ੍ਹਾਉਣ ਲਈ ਅਕਮੋਡੇਸ਼ਨ ਕਮੇਟੀ, ਟਰਾਂਸਪੋਰਟ ਕਮੇਟੀ, ਸੱਭਿਆਚਾਰਕ ਕਮੇਟੀ, ਟਰੈਫਿਕ ਪਾਰਕਿੰਗ ਅਤੇ ਸੁਰੱਖਿਆ ਕਮੇਟੀ, ਮੀਡੀਆ ਕਮੇਟੀ, ਵੀ.ਵੀ.ਆਈ.ਪੀਜ਼ ਅਤੇ ਸਟੇਜ ਕਮੇਟੀ, ਫਾਈਨਾਂਸ ਕਮੇਟੀ ਤੇ ਹੋਰ ਜ਼ਰੂਰੀ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਗਿਰੀਸ਼ ਦਯਾਲਨ, ਸਕੱਤਰ ਆਰ.ਟੀ.ਏ. ਦਮਨਜੀਤ ਮਾਨ, ਐੱਸ.ਪੀ. ਕੁਲਵੰਤ ਹੀਰ, ਐੱਸ. ਡੀ. ਐੱਮ. ਜਲੰਧਰ-1 ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ( ਜਨਰਲ) ਡਾ. ਸ਼ਿਖਾ ਭਗਤ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ.ਦਮਨਦੀਪ ਕੌਰ, ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਹਰਿੰਦਰਪਾਲ ਸਿੰਘ, ਜ਼ਿਲਾ ਖੇਡ ਅਫਸਰ ਜਲੰਧਰ ਅਮਰੀਕ ਸਿੰਘ ਧਾਲੀਵਾਲ ਤੇ ਹੋਰ ਹਾਜ਼ਰ ਸਨ।
 
ਯੂ. ਐੱਸ. ਓਪਨ 'ਚ ਪਹਿਲੀ ਵਾਰ ਛੱਤ ਬੰਦ ਕਰਕੇ ਖੇਡਿਆ ਗਿਆ ਮੈਚ PRINT ਈ ਮੇਲ
sport_1.jpgਨਿਊਯਾਰਕ -01ਸਤੰਬਰ-(ਮੀਡੀਆਦੇਸਪੰਜਾਬ)-  ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਇੱਕ ਮੈਚ ਦੌਰਾਨ ਮੀਂਹ ਪੈਣ ਕਰਕੇ ਆਰਥਰ ਐਸ਼ ਸਟੇਡੀਅਮ 'ਚ ਪਹਿਲੀ ਵਾਰ ਛੱਤ ਬੰਦ ਕਰਕੇ ਮੁਕਾਬਲਾ ਜਾਰੀ ਰੱਖਿਆ ਗਿਆ। ਸਪੇਨ ਦੇ ਰਾਫੇਲ ਨਡਾਲ ਅਤੇ ਆਂਦਿਰਸ ਸੈਪੀ ਵਿਚਾਲੇ ਖੇਡੇ ਜਾ ਰਹੇ ਮੈਚ ਦੇ ਦੂਜੇ ਰਾਊਂਡ ਦੇ ਮੈਚ ਦੌਰਾਨ ਬੁੱਧਵਾਰ ਰਾਤ ਨੂੰ ਮੀਂਹ ਪੈਣਾ ਸ਼ੁਰੂ ਹੋ ਗਿਆ ਪਰ ਮੁਕਾਬਲੇ ਨੂੰ ਸਿਰਫ ਸਾਢੇ ਸੱਤ ਮਿੰਟ ਲਈ ਰੋਕਿਆ ਗਿਆ ਅਤੇ ਸਟੇਡੀਅਮ ਦੀ ਛੱਤ ਨੂੰ ਬੰਦ ਕਰਕੇ ਮੈਚ ਪੂਰਾ ਕੀਤਾ ਗਿਆ। ਟੂਰਨਾਮੈਂਟ 'ਚ ਪਹਿਲਾ ਮੌਕਾ ਸੀ, ਜਦੋਂ ਕੋਈ ਮੈਚ ਛੱਤ ਬੰਦ ਕਰਕੇ ਖੇਡਿਆ ਗਿਆ ਹੋਵੇ।15 ਕਰੋੜ ਡਾਲਰ ਦੀ ਲਾਗਤ ਨਾਲ ਬਣੀ ਇਹ ਖਿਸਕਣ ਵਾਲੀ ਛੱਤ ਆਯੋਜਕਾਂ ਨੂੰ ਮੀਂਹ ਕਾਰਨ ਮੈਚ 'ਚ ਹੋਣ ਵਾਲੀ ਦੇਰੀ ਦੀ ਸਮੱਸਿਆ ਨੂੰ ਹੱਲ ਕਰਨ 'ਚ ਮਦਦ ਕਰਦੀ ਹੈ। ਸਾਲ 2008 ਤੋਂ ਲੈ ਕੇ 2012 ਤੱਕ ਲਗਾਤਾਰ ਪੰਜ ਸਾਲਾਂ 'ਚ ਯੂ. ਐੱਸ. ਓਪਨ ਦੇ ਪੁਰਸ਼ ਡਬਲਜ਼ ਦੌਰਾਨ ਮੀਂਹ ਨੇ ਰੁਕਾਵਟ ਪਾਈ ਸੀ। ਛੱਤ ਬੰਦ ਹੋਣ ਦੇ ਬਾਅਦ ਸ਼ੋਰ ਬਹੁਤ ਸੁਣਾਈ ਦਿੰਦਾ ਹੈ। ਇਸ ਬਾਰੇ ਅਮਰੀਕਾ ਟੈਨਿਸ ਸੰਘ ਦੇ ਕਾਰਜਕਾਰੀ ਨਿਰਦੇਸ਼ਕ ਗੋਰਡਨ ਸਮਿਥ ਨੇ ਕਿਹਾ ਕਿ ਟੂਰਨਾਮੈਂਟ ਦੇ ਮੈਚ ਦੌਰਾਨ ਛੱਤ ਬੰਦ ਹੋਣ ਨਾਲ ਸ਼ੋਰ ਬਾਰੇ ਵੀ ਕੁਝ ਹੱਲ ਕੱਢਿਆ ਜਾਵੇਗਾ।
 
ਜਾਂਚ 'ਚ ਸਹੀਂ ਮਿਲੀ ਟੋਕੀਓ ਦੀ ਉਲੰਪਿਕ ਉਮੀਦਵਾਰੀ PRINT ਈ ਮੇਲ
olm.jpgਟੋਕੀਓ -01ਸਤੰਬਰ-(ਮੀਡੀਆਦੇਸਪੰਜਾਬ)-  ਜਾਪਾਨ 'ਚ ਸਾਲ 2020 'ਚ ਹੋਣ ਵਾਲੇ ਅਗਲੇ ਓਲੰਪਿਕ ਲਈ ਟੋਕੀਓ ਸ਼ਹਿਰ ਦੀ ਉਮੀਦਵਾਰੀ ਨੂੰ ਜਾਂਚ ਪੈਨਲ ਨੇ ਸਹੀਂ ਦੱਸਿਆ ਹੈ। ਜਾਪਾਨ ਦੀ ਓਲੰਪਿਕ ਕਮੇਟੀ ਨੇ 2020 ਦੀ ਓਲੰਪਿਕ ਉਮੀਦਵਾਰੀ 'ਚ ਰਿਸ਼ਵਤਖੋਰੀ ਦੀ ਜਾਂਚ ਲਈ ਇੱਕ ਸੁਤੰਤਰ ਪੈਨਲ ਬਣਾਇਆ ਸੀ। ਜਾਂਚ ਪੈਨਲ ਦੇ ਮੁੱਖੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸਿੰਗਾਪੁਰ ਦੀ ਇੱਕ ਕੰਪਨੀ ਨੂੰ 20 ਲੱਖ ਦਾ ਭੁਗਤਾਨ ਰਿਸ਼ਵਤ ਦੇ ਤੌਰ 'ਤੇ ਨਹੀਂ ਕੀਤਾ ਗਿਆ ਸੀ।
ਜਾਪਾਨੀ ਓਲੰਪਿਕ ਕਮਟੀ (ਜੇ. ਓ. ਸੀ.) ਵੱਲੋਂ ਗਠਿਤ ਇਸ ਪੈਨਲ ਨੇ ਆਪਣੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਿੰਗਾਪੁਰ ਦੀ ਕੰਪਨੀ ਬਲੈਕ ਟਾਈਡਿੰਗਸ ਨੂੰ ਕੀਤਾ ਗਿਆ ਭੁਗਤਾਨ ਰਿਸ਼ਵਤ ਨਹੀਂ ਸੀ। ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਉਮੀਦਵਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਕਿ ਇਹ ਉਮੀਦਵਾਰੀ ਰਿਸ਼ਵਤ ਨਾਲ ਹਾਸਲ ਕੀਤੀ ਗਈ ਹੈ।
 
ਹਾਕੀ ਖਿਡਾਰਨਾਂ ਨੂੰ ਟ੍ਰੇਨ ਦੇ ਫਰਸ਼ 'ਤੇ ਬੈਠ ਕੇ ਕਰਨਾ ਪਿਆ ਸਫਰ PRINT ਈ ਮੇਲ
hoki_29.jpgਨਵੀਂ ਦਿੱਲੀ-29ਅਗਸਤ(ਮੀਡੀਆਦੇਸਪੰਜਾਬ)- ਖੇਡਾਂ ਦੇ ਇਸ ਜਨੂੰਨ ਭਰੇ ਦੇਸ਼ 'ਚ ਖਿਡਾਰੀਆਂ ਦੀ ਸਫਲਤਾ 'ਤੇ ਜਿਥੇ ਉਨ੍ਹਾਂ ਨੂੰ ਸਿਰ ਮੱਥੇ ਬੈਠਾ ਲਿਆ ਜਾਂਦਾ ਹੈ ਉਥੇ ਹੀ ਅਸਫਲ ਹੋਣ 'ਤੇ 'ਅਰਸ਼ਾਂ ਤੋਂ ਫਰਸ਼ਾਂ' 'ਤੇ ਲਿਆਉਣ 'ਚ ਵੀ ਸਮਾਂ ਨਹੀਂ ਲਗਦਾ। 36 ਸਾਲ ਬਾਅਦ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਮਹਿਲਾ ਹਾਕੀ ਟੀਮ ਦੀਆਂ ਕੁਝ ਖਿਡਾਰਨਾਂ ਨੂੰ ਵੀ ਅਜਿਹੇ ਹੀ ਅਨੁਭਵ ਦਾ ਸਾਹਮਣਾ ਕਰਨਾ ਪਿਆ। ਜਦ ਰੀਓ ਓਲੰਪਿਕ ਦੀ ਅਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਹਿਲਚਾਨ ਲਈ ਲੜਨਾ ਪਿਆ ਅਤੇ ਘਰ ਵਾਪਸ ਆਉਂਦੇ ਹੋਏ ਟ੍ਰੇਨ ਦੇ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ।
ਜਾਣਕਾਰੀ ਮੁਤਾਬਕ ਰੀਓ ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀਆਂ ਚਾਰ ਮਹਿਲਾ ਹਾਕੀ ਖਿਡਾਰਨਾਂ ਨਮਿਤਾ ਟੋੱਪੋ, ਦੀਪ ਗ੍ਰੇਸ ਇਕੱਾ, ਲਿਲਿਮਾ ਮਿੰਜ ਅਤੇ ਸੁਨੀਤਾ ਲਾਕੜਾ ਜਦ ਰਾਚੀ ਤੋਂ ਰਾਉਰਕੇਲਾ ਜਾ ਰਹੀ ਧੰਨਬਾਦ-ਐੱਲੇਪੇ ਐਕਸਪ੍ਰੇਸ 'ਚ ਸਫਰ ਕਰ ਰਹੀਆਂ ਸਨ ਉਦੋਂ ਉਨ੍ਹਾਂ ਨੂੰ ਬੈਠਣ ਲਈ ਇਕ ਵੀ ਸੀਟ ਨਸੀਬ ਨਹੀਂ ਹੋਈ। ਉਨ੍ਹਾਂ ਨੂੰ ਟਿਕਟ ਚੈਕਰ ਤੋਂ ਬੇਨਤੀ ਕਰਨ ਦੇ ਬਾਵਜੂਦ ਟ੍ਰੇਨ ਦੇ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ।
ਸੁਨੀਤਾ ਨੇ ਕਿਹਾ, ''ਅਸੀਂ ਟਿਕਟ ਚੈਕਰ ਨੂੰ ਆਪਣੀ ਪਹਿਚਾਨ ਵੀ ਦੱਸੀ ਅਤੇ ਬੇਨਤੀ ਵੀ ਕੀਤੀ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਸਫਰ ਕਰ ਕੇ ਥੱਕੇ ਹੋਏ ਹਾਂ ਅਤੇ ਹੋ ਸਕੇ ਤਾਂ ਇਕ ਜਾਂ ਦੋ ਸੀਟਾਂ ਬੈਠਣ ਲਈ ਉਪਲਬੱਧ ਕਰਵਾ ਦਿਓ। ਟਿਕਟ ਚੈਕਰ ਨੇ ਸੀਟਾਂ ਉਪਲਬੱਧ ਕਰਵਉਣ 'ਚ ਅਸਮਰਥਾਂ ਜ਼ਾਹਿਰ ਕੀਤੀ ਅਤੇ ਸਾਨੂੰ ਮਜ਼ਬੂਰ ਹੋ ਕੇ ਫਰਸ਼ 'ਤੇ ਹੀ ਬੈਠਣਾ ਪਿਆ। ਪਰ ਬਾਅਦ 'ਚ ਕੁਝ ਯਾਤਰੀਆਂ ਨੇ ਆਪਣੀਆਂ ਸੀਟਾਂ 'ਤੇ ਬੈਠਣ ਲਈ ਜਗ੍ਹਾ ਦੇ ਦਿੱਤੀ ਸੀ। ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਦੇਸ਼ ਦੀ ਅਗਵਾਈ ਕਰਨ ਵਾਲੀਆਂ ਖਿਡਾਰਨਾਂ ਨਾਲ ਅਜਿਹੀ ਸਲੂਕ ਹੋ ਸਕਦਾ ਹੈ।'' ਇਸ ਗੱਲ ਦੇ ਚਰਚਾ 'ਚ ਆਉਣ ਤੋਂ ਬਾਅਦ ਰੇਲ ਅਧਿਕਾਰੀਆਂ ਨੇ ਮਾਮਲੇ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਖਿਡਾਰੀਆਂ ਨੂੰ ਪਹਿਲਾ ਪੈਨਟਰੀ ਕਾਰ 'ਚ ਥਾਂ ਦਿੱਤੀ ਗਈ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਤੀਜੇ ਦਰਜੇ ਦੇ ਏ.ਸੀ. ਕਲਾਸ 'ਚ ਸੀਟਾਂ ਉਪਲਬੱਧ ਕਰਵਾਈਆਂ ਗਈਆਂ ਸੀ। ਪਰ ਖਿਡਾਰਨਾਂ ਨੇ ਇਸ ਮਾਮਲੇ ਬਾਰੇ ਕੁਝ ਅਲਗ ਹੀ ਜਾਣਕਾਰੀ ਦਿੱਤੀ ਹੈ।
 
ਫੁੱਟਬਾਲ 'ਚ ਸੁਧਾਰ ਲਈ ਸੁਬਰੋਤੋ ਸੁਸਾਇਟੀ ਨੂੰ ਮਿਲਿਆ 'ਖੇਡ ਪ੍ਰੇਰਣਾ' ਪੁਰਸਕਾਰ PRINT ਈ ਮੇਲ
spo_29.jpgਨਵੀਂ ਦਿੱਲੀ-29ਅਗਸਤ(ਮੀਡੀਆਦੇਸਪੰਜਾਬ)-ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਖੇਡਾਂ ਦੇ ਵਿਕਾਸ ਲਈ ਸੁਬਰੋਤੋ ਮੁਖਰਜੀ ਸਪੋਰਟਸ ਐਜੁਏਸ਼ਨ ਸੋਸਾਇਟੀ ਨੂੰ ਸੋਮਵਾਰ ਨੂੰ ਖੇਡ ਦਿਵਸ ਮੌਕੇ 'ਤੇ 'ਰਾਸ਼ਟਰੀ ਖੇਡ ਪ੍ਰੇਰਣਾ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸੰਸਥਾ ਸੁਬਰੋਤੋ ਕੱਪ ਫੁੱਟਬਾਲ ਟੂਰਨਾਮੈਂਟ ਆਯੋਜਿਤ ਕਰਦੀ ਹੈ। ਪਿਛਲੇ ਛੇ ਦਹਾਕਿਆਂ ਤੋਂ ਫੁੱਟਬਾਲ ਦੇ ਬੁਨਿਆਦੀ ਪੱਧਰ 'ਚ ਵਿਕਾਸ ਲਈ ਕੋਸ਼ਿਸ਼ਾਂ ਕਰਦੀ ਆ ਰਹੀ ਹੈ ਅਤੇ ਇਸ 'ਚ ਲਗਾਤਾਰ ਸੁਧਾਰ ਕਰ ਰਹੀ ਹੈ। ਖੇਡ ਮੰਤਰਾਲਾ ਨੇ 23 ਅਗਸਤ ਨੂੰ ਇਸ ਸੰਸਥਾ ਨੂੰ 'ਰਾਸ਼ਟਰੀ ਖੇਡ ਪ੍ਰੇਰਣਾ' ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਸੀ। ਭਾਰਤੀ ਹਵਾਈ ਸੈਨਾ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਸੁਬਰੋਤੋ ਕੱਪ ਫੁੱਟਬਾਲ ਟੂਰਨਾਮੈਂਟ ਸਕੂਲੀ ਬੱਚਿਆਂ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ, ਜਿਸ 'ਚ ਹਰ ਸਾਲ ਵੱਡੀ ਗਿਣਤੀ 'ਚ ਭਾਰਤੀ ਅਤੇ ਵਿਦੇਸ਼ੀ ਬੱਚੇ ਹਿੱਸਾ ਲੈਂਦੇ ਹਨ।
 
<< Start < Prev 1 2 3 4 5 6 7 8 9 10 Next > End >>

Results 73 - 81 of 874

Advertisements

Advertisement
Advertisement

Advertisement
Advertisement
Advertisement
Advertisement