:: ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ   :: ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ   :: ਦਿੱਲੀ ਦਰਬਾਰ ਪੁੱਜੇ ਕੈਪਟਨ, ਪਰਾਲੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗੀ ਮਦਦ   :: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
ਭਾਰਤ ਦਾ 49 ਦਿਨਾਂ ਵੈਸਟ ਇੰਡੀਜ਼ ਦੌਰਾ 6 ਜੁਲਾਈ ''ਤੋਂ PRINT ਈ ਮੇਲ
kir.jpgਨਵੀਂ ਦਿੱਲੀ-02ਜੂਨ(ਮੀਡੀਆ ਦੇਸ ਪੰਜਾਬ)- ਭਾਰਤੀ ਕ੍ਰਿਕਟ ਟੀਮ ਆਪਣੇ 49 ਦਿਨਾਂ ਕੈਰੇਬੀਆਈ ਦੌਰੇ 'ਤੇ ਦੋ ਅਭਿਆਸ ਮੈਚ ਖੇਡਣ ਦੇ ਬਾਅਦ 21 ਜੁਲਾਈ 'ਤੋਂ ਵੈਸਟ ਇੰਡੀਜ਼ ਖਿਲਾਫ਼ ਚਾਰ ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਟੈਸਟ ਮੈਚ ਖੇਡੇਗੀ। ਭਾਰਤੀ ਟੀਮ 6 ਜੁਲਾਈ ਨੂੰ ਸੇਂਟ ਕਿਟਸ ਪਹੁੰਚੇਗੀ ਅਤੇ ਵਾਰਨਰ ਪਾਰਕ 'ਚ 9 ਜੁਲਾਈ ਤੋਂ ਦੋ ਦਿਨਾਂ ਅਭਿਆਸ ਮੈਚ ਖੇਡੇਗੀ। ਇਸੇ ਸਥਾਨ 'ਤੇ 14 ਤੋਂ 16 ਜੁਲਾਈ ਤੱਕ ਤਿੰਨ ਦਿਨਾਂ ਦੂਜਾ ਅਭਿਆਸ ਮੈਚ ਵੀ ਖੇਡਿਆ ਜਾਵੇਗਾ। ਬੀ. ਸੀ. ਸੀ. ਆਈ. ਨੇ ਬਿਆਨ 'ਚ ਕਿਹਾ ਕਿ ਸਰ ਵਿਵ ਰਿਚਰਡਸ ਸਟੇਡੀਅਮ 'ਚ ਪਹਿਲੇ ਟੈਸਟ ਮੈਚ ਦੇ ਬਾਅਦ ਦੂਜਾ ਟੈਸਟ ਮੈਚ ਜਮੈਕਾ ਦੇ ਸਬੀਨਾ ਪਾਰਕ 'ਚ 30 ਜੁਲਾਈ ਤੋਂ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਟੀਮ ਇਸ ਦੇ ਬਾਅਦ ਤੀਜੇ ਟੈਸਟ ਮੈਚ ਲਈ ਸੇਂਟ ਲੁਸੀਆ ਜਾਵੇਗੀ, ਜਿੱਥੇ 9 ਅਗਸਤ ਤੋਂ ਡੇਰੇਨ ਸੈਮੀ ਕ੍ਰਿਕਟ ਸਟੇਡੀਅਮ 'ਚ ਅਗਲਾ ਟੈਸਟ ਮੈਚ ਖੇਡਿਆ ਜਾਵੇਗਾ। ਲੜੀ ਦਾ ਆਖਰੀ ਟੈਸਟ ਮੈਚ 18 ਅਗਸਤ ਤੋਂ ਤਿਰਨਿਦਾਦ ਦੇ ਕਵੀਨਜ਼ ਪਾਰਕ ਓਵਲ 'ਚ ਖੇਡਿਆ ਜਾਵੇਗਾ। ਟੀਮ 23 ਅਗਸਤ ਨੂੰ ਵਤਨ ਪਰਤੇਗੀ।
 
ਇੰਗਲੈਂਡ ਦੇ ਇਸ ਖਿਡਾਰੀ ਨੇ ਤੋੜ ਦਿੱਤਾ ਸਚਿਨ ਤੇਂਦੁਲਕਰ ਦਾ ਰਿਕਾਰਡ PRINT ਈ ਮੇਲ
u_k.jpgਲੀਡਸ-31ਮਈ16(ਮੀਡੀਆ ਦੇਸ ਪੰਜਾਬ)- ਇੰਗਲੈਂਡ ਦੇ ਕਪਤਾਨ ਐਲੀਸਟੀਅਰ ਕੁੱਕ ਨੇ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਕੁੱਕ ਟੈਸਟ ਕ੍ਰਿਕਟ 'ਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਨੌਜਵਾਨ ਬੱਲੇਬਾਜ਼ ਬਣ ਗਏ ਹਨ।
ਅੱਗੇ ਪੜੋ....
 
ਮੱਧ ਰੇਲਵੇ ਦੇ ਖਿਲਾਫ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ ਏਅਰ ਇੰਡੀਆ PRINT ਈ ਮੇਲ
hoc.jpgਏਅਰ ਇੰਡੀਆ-31ਮਈ16(ਮੀਡੀਆ ਦੇਸ ਪੰਜਾਬ)-ਸਟਾਰ ਖਿਡਾਰੀਆਂ ਨਾਲ ਸਜੀ ਏਅਰ ਇੰਡੀਆ ਪੀ.ਐੱਮ.ਸੀ. ਬੈਂਕ 12ਵੇਂ ਗੁਰੂ ਤੇਗ ਬਹਾਦੁਰ ਸਰਬ ਭਾਰਤੀ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ ਕੱਲ ਪੂਲ 'ਏ' ਦੇ ਮੈਚ 'ਚ ਸਥਾਨਕ ਟੀਮ ਮੱਧ ਰੇਲਵੇ ਦੇ ਖਿਲਾਫ ਆਪਣੇ ਖਿਤਾਬ ਦੇ ਬਚਾਅ ਦੀ ਮੁਹਿੰਮ ਸ਼ੁਰੂ ਕਰੇਗੀ। ਮੁੰਬਈ ਹਾਕੀ ਸੰਘ ਲਿਮਟਿਡ ਦੇ ਆਯੋਜਕਾਂ ਵੱਲੋਂ ਜਾਰੀ ਬਿਆਨ ਦੇ ਮੁਤਾਬਕ 10 ਰੋਜ਼ਾ ਟੂਰਨਾਮੈਂਟ 'ਚ ਪਿਛਲੀ ਚੈਂਪੀਅਨ ਨੂੰ ਕੈਗ ਦੀ ਟੀਮ ਚੁਣੌਤੀ ਦੇ ਸਕਦੀ ਹੈ ਜੋ ਇੱਥੇ ਪਿਛਲੇ ਸਾਲ ਦਸੰਬਰ 'ਚ 50ਵੇਂ ਬਾਂਬੇ ਗੋਲਡ ਟੂਰਨਾਮੈਂਟ 'ਚ ਉਪ ਜੇਤੂ ਰਹੀ ਸੀ। ਕੁੱਲ 10 ਟੀਮਾਂ ਇਸ 'ਚ ਸ਼ਿਰਕਤ ਕਰਨਗੀਆਂ ਜਿਨ੍ਹਾਂ ਨੂੰ ਦੋ ਪੂਲ 'ਚ ਰਖਿਆ ਗਿਆ ਹੈ। ਪੂਲ ਏ 'ਚ ਏਅਰ ਇੰਡੀਆ (ਦਿੱਲੀ), ਰੇਲ ਕੋਚ ਫੈਕਟਰੀ (ਕਪੂਰਥਲਾ), ਫੂਡ ਕਾਰਪੋਰੇਸ਼ਨ ਆਫ ਇੰਡੀਆ (ਦਿੱਲੀ), ਮੱਧ ਰੇਲਵੇ ਅਤੇ ਮੁੰਬਈ ਕਸਮਟਸ (ਦੋਵੇਂ ਮੁੰਬਈ ਤੋਂ) ਨੂੰ ਰਖਿਆ ਗਿਆ ਹੈ। ਪੂਲ ਬੀ 'ਚ ਪੰਜਾਬ ਨੈਸ਼ਨਲ ਬੈਂਕ ਅਤੇ ਕੈਗ (ਦੇਵੇਂ ਦਿੱਲੀ), ਹਾਕੀ ਭੋਪਾਲ, ਪੱਛਮੀ ਰੇਲਵੇ ਅਤੇ ਯੂਨੀਅਨ ਬੈਂਕ ਆਫ ਇੰਡੀਆ (ਦੋਵੇਂ ਮੁੰਬਈ ਤੋਂ) ਦੀਆਂ ਟੀਮਾਂ ਸ਼ਾਮਲ ਹਨ। ਜੇਤੂ ਟੀਮ ਨੂੰ ਦੋ ਲੱਖ ਰੁਪਏ ਦੀ ਇਨਾਮੀ ਰਕਮ ਅਤੇ ਉਪ ਜੇਤੂ ਨੂੰ ਇਕ ਲੱਖ ਰੁਪਏ ਮਿਲਣਗੇ।
 
ਸਲੋਵਾਕੀਆ ਨੇ ਦੋਸਤਾਨਾ ਮੈਚ ''ਚ ਜਰਮਨੀ ਨੂੰ ਹਰਾਇਆ PRINT ਈ ਮੇਲ
slo.jpgਬਰਲਿਨ-30ਮਈ16(ਮੀਡੀਆ ਦੇਸ ਪੰਜਾਬ)-ਜਰਮਨੀ ਦੀ ਗੈਰ ਤਜਰਬੇਕਾਰ ਟੀਮ ਨੂੰ ਯੂਰੋ 2016 ਫੁੱਟਬਾਲ ਟੂਰਨਾਮੈਂਟ ਦੇ ਦੋਸਤਾਨਾ ਮੈਚ 'ਚ ਸਲੋਵਾਕੀਆ ਦੇ ਖਿਲਾਫ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੌਰਾਨ ਵਿਸ਼ਵ ਚੈਂਪੀਅਨ ਟੀਮ ਬਿਲਕੁਲ ਵੀ ਲੈਅ 'ਚ ਨਹੀਂ ਦਿਖੀ।ਯੂਰਪੀ ਚੈਂਪੀਅਨਸ਼ਿਪ 'ਚ ਕਦਮ ਰੱਖਣ ਦੀ ਤਿਆਰੀ ਕਰ ਰਹੀ ਸਲੋਵਾਕੀਆ ਦੀ ਟੀਮ ਕੱਲ ਆਗਸਬਰਗ 'ਚ ਹੋਏ ਮੁਕਾਬਲੇ 'ਚ ਜਿੱਤ ਦੀ ਦਾਅਵੇਦਾਰ ਸੀ ਜਿਸ 'ਚ ਜਰਮਨੀ ਦੇ ਕੋਚ ਜੋਕਿਮ ਲਿਊ ਨੇ ਚਾਰ ਖਿਡਾਰੀਆਂ ਨੂੰ ਮੌਕਾ ਦਿੱਤਾ। ਮਾਰੀਓ ਗੋਮੇਜ ਨੇ ਪੈਨਲਟੀ ਨੂੰ ਗੋਲ 'ਚ ਬਦਲ ਕੇ ਜਰਮਨੀ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ ਜਦੋਂਕਿ ਸਲੋਵਾਕੀਆ ਨੇ ਮਾਰੇਕ ਹਾਮਸਿਕ ਅਤੇ ਮਾਈਕਲ ਡਿਊਰਿਸ ਦੇ ਗੋਲਾਂ ਦੀ ਮਦਦ ਨਾਲ ਮੱਧ ਸਮੇਂ ਤੱਕ 2-1 ਦੀ ਬੜ੍ਹਤ ਬਣਾਈ। ਮੱਧ ਸਮੇਂ 'ਚ ਆਈ ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਨ ਬ੍ਰੇਕ ਨੂੰ 35 ਮਿੰਟ ਕਰਨਾ ਪਿਆ। ਦੂਜੇ ਹਾਫ 'ਚ ਜੁਰਾਜ਼ ਕੁਕਾ ਨੇ ਸਲੋਵਾਕੀਆਂ ਵੱਲੋਂ ਇਕ ਹੋਰ ਗੋਲ ਦਾਗਿਆ ਜਿਸ ਨਾਲ ਟੀਮ ਜਿੱਤ ਦਰਜ ਕਰਨ 'ਚ ਸਫਲ ਰਹੀ।
 
ਸਾਨੀਆ-ਹਿੰਗਿਸ ਫਰੈਂਚ ਓਪਨ ਤੋਂ ਬਾਹਰ PRINT ਈ ਮੇਲ
sani.jpgਪੈਰਿਸ-30ਮਈ16(ਮੀਡੀਆ ਦੇਸ ਪੰਜਾਬ)- ਦੁਨੀਆ ਦੀ ਨੰਬਰ ਇਕ ਜੋੜੀ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਸਵਿਟਜ਼ਰਲੈਂਡ ਦੀ ਮਾਰਟਿਨਾ ਹਿੰਗਿਸ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਤੀਜੇ ਦੌਰ 'ਚ ਉਲਟਫੇਰ ਦਾ ਸ਼ਿਕਾਰ ਹੋ ਕੇ ਬਾਹਰ ਹੋ ਗਈਆਂ ਹਨ ਅਤੇ ਇਸ ਦੇ ਨਾਲ ਹੀ ਚੋਟੀ ਦੀ ਜੋੜੀ ਦਾ ਇਸ ਟੂਰਨਾਮੈਂਟ ਨੂੰ ਜਿੱਤਣ ਦਾ ਸੁਪਨਾ ਟੁੱਟ ਗਿਆ। ਸਾਨੀਆ ਅਤੇ ਹਿੰਗਿਸ ਨੂੰ ਚੈਕ ਗਣਰਾਜ ਦੀ ਬਾਰਬੋਰਾ ਕ੍ਰੇਸੀਕੋਵਾ ਅਤੇ ਕੈਟਰੀਨਾ ਸਿਨਿਯਾਕੋਵਾ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੇ ਲਗਾਤਾਰ ਸੈੱਟਾਂ 'ਚ 6-3, 6-2 ਨਾਲ ਹਰਾ ਦਿੱਤਾ।
 
<< Start < Prev 1 2 3 4 5 6 7 8 9 10 Next > End >>

Results 82 - 90 of 841

Advertisements

Advertisement

Advertisement