:: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ   :: ਪੰਜਾਬ ਤੇ ਹਰਆਿਣਾ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ   :: ਕਾਂਗਰਸ ਦਾ ਦਾਅਵਾ, ਮੋਦੀ ਸਰਕਾਰ 'ਚ ਬੈਂਕਾਂ ਨੂੰ ਲੱਗਿਆ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ 'ਬੱਟਾ'   :: ਕਾਰਗਿਲ ਜ਼ਿਲੇ 'ਚੋਂ 60 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
ਟੈਨਿਸ ਟੂਰਨਾਮੈਂਟ ਦੇ ਫ਼ਾਈਨਲ ‘ਚ ਵੀਨਸ ਹਾਰੀ PRINT ਈ ਮੇਲ
ਸਟੈਨਫੋਰਡ/3 ਅਗਸਤ
ਇੱਥੇ ਖੇਡੇ ਜਾ ਰਹੇ ਬੈਂਕ ਆਫ਼ ਦ ਵੈਸਟ ਕਲਾਸਿਕ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਵਰਗ ਦਾ ਫ਼ਾਈਨਲ ਅਮਰੀਕਾ ਦੀ ਵੀਨਸ ਵਿਲੀਅਮਜ਼ ਅਤੇ ਫਰਾਂਸ ਦੀ ਮਾਰੀਅਨ ਬਾਰਤੋਲੀ ਦਰਮਿਆਨ ਖੇਡਿਆ ਗਿਆ। ਇਸ ਮੈਚ ‘ਚ ਉਮੀਦਾਂ ਦੇ ਉਲਟ ਮਾਰੀਅਨ ਨੇ 6-2, 5-7 ਅਤੇ 6-4 ਨਾਲ ਜਿੱਤ ਦਰਜ ਕਰ ਲਈ। ਬੀਤੇ ਵਰ੍ਹੇ ਇਸੇ ਟੂਰਨਾਮੈਂਟ ਦੇ ਫਾਈਨਲ ‘ਚ ਮਾਰੀਅਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮੌਜੂਦਾ ਖ਼ਿਤਾਬੀ ਜਿੱਤ ਕਾਰਨ ਵਿਸ਼ਵ ਦਰਜਾਬੰਦੀ ‘ਚ ਮਾਰੀਅਨ ਨੂੰ 2 ਸਥਾਨਾਂ ਦੀ ਤਰੱਕੀ ਮਿਲੇਗੀ ਅਤੇ ਉਹ 12ਵੇਂ ਸਥਾਨ ‘ਤੇ ਪਹੁੰਚ ਜਾਵੇਗੀ। ਵੀਨਸ ਤੀਸਰੇ ਸਥਾਨ ‘ਤੇ ਹੀ ਕਾਇਮ ਰਹੇਗੀ। ਜ਼ਿਕਰਯੋਗ ਹੈ ਕਿ ਵੀਨਸ ਇਸ ਤੋਂ ਪਹਿਲਾਂ ਇਹ ਟੂਰਨਾਮੈਂਟ ਸਾਲ 2000 ਅਤੇ 2002 ਵਿਚ ਜਿੱਤ ਚੁੱਕੀ ਹੈ ਤੇ ਸਾਲ 2005 ਤੋਂ ਬਾਅਦ ਉਹ ਪਹਿਲੀ ਵਾਰੀ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਸੀ। ਇਸ ਟੂਰਨਾਮੈਂਟ ਦਾ ਇਹ ਉਸ ਵੱਲੋਂ ਖੇਡਿਆ ਜਾਣ ਵਾਲਾ 7ਵਾਂ ਫਾਈਨਲ ਮੈਚ ਸੀ। ਉਸ ਦੀ ਬੀਤੇ 15 ਮੈਚਾਂ ‘ਚ ਇਹ ਤੀਜੀ ਹਾਰ ਹੈ।
 
ਤੰਨ ਮੈਚਾਂ ਦੀ ਲੜੀ 2-1 ਨਾਲ ਗੁਆਈ PRINT ਈ ਮੇਲ
ਬਰਮਿੰਘਮ/3 ਅਗਸਤ
ਸਥਾਨਕ ਯੂਨੀਵਰਸਿਟੀ ਆਫ਼ ਬਰਮਿੰਘਮ ਦੇ ਮੈਦਾਨ ਵਿਖੇ ਬੀਤੀ ਦੇਰ ਰਾਤ ਭਾਰਤ ਅਤੇ ਇੰਗਲੈਂਡ ਦੀਆਂ ਪੁਰਸ਼ ਹਾਕੀ ਟੀਮਾਂ ਦਰਮਿਆਨ 3 ਮੈਚਾਂ ਦੀ ਲੜੀ ਦਾ ਆਖ਼ਰੀ ਮੈਚ ਖੇਡਿਆ ਗਿਆ।
ਇਸ ਮੈਚ ਦੇ ਤੀਜੇ ਮਿੰਟ ਵਿਚ ਹੀ ਇੰਗਲੈਂਡ ਦੇ ਗੋਲਕੀਪਰ ਨਿਕ ਬ੍ਰਦਰਜ਼ ਨੇ ਭਾਰਤੀ ਟੀਮ ਨੂੰ ਮਿਲੇ ਪੈਨੇਲਟੀ ਕਾਰਨਰ ਨੂੰ ਰੋਕ ਦਿੱਤਾ ਪਰ ਇਸ ਤੋਂ ਬਾਅਦ ਇੰਗਲੈਂਡ ਦੇ ਖਿਡਾਰੀਆਂ ਵੱਲੋਂ ਫਾਊਲ ਕੀਤੇ ਜਾਣ ਕਾਰਨ ਭਾਰਤ ਨੂੰ ਪੈਨੇਲਟੀ ਸਟਰੋਕ ਦੇ ਦਿੱਤਾ ਗਿਆ ਜਿਸ ਨੂੰ ਵਿਕਰਮ ਪਿੱਲੇ ਨੇ ਗੋਲ ਵਿਚ ਤਬਦੀਲ ਕਰਨ ‘ਚ ਕੋਈ ਗਲਤੀ ਨਹੀਂ ਕੀਤੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਅਤੇ ਧਨੰਜੇ ਮਹਾਦਿਕ ਨੇ ਸ਼ਾਨਦਾਰ ਹਿੱਟ ਦਾਗ਼ੀ ਜਿਸ ਨੂੰ ਇੰਗਲੈਂਡ ਦੇ ਗੋਲਕੀਪਰ ਨਿਕ ਬ੍ਰਦਰਜ਼ ਨੇ ਰੋਕ ਲਿਆ। ਇਸ ਤੋਂ ਬਾਅਦ ਰਾਜਪਾਲ ਸਿੰਘ ਅਤੇ ਐਸ ਵੀ ਸੁਨੀਲ ਨੇ ਚੰਗੇ ਤਾਲਮੇਲ ਦਾ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਦੀ ਰੱਖਿਆ ਰੇਖਾ ਨੂੰ ਵਿੰਨ੍ਹਣ ਲਈ ਹਮਲਿਆਂ ਦੀ ਰਫ਼ਤਾਰ ‘ਚ ਤੇਜ਼ੀ ਲੈ ਆਂਦੀ। ਸੁਨੀਲ ਨੇ 18ਵੇਂ ਮਿੰਟ ‘ਚ ਗੋਲ ਦਾਗ਼ ਕੇ ਸਕੋਰ 2-0 ਕਰ ਦਿੱਤਾ।
24ਵੇਂ ਮਿੰਟ ‘ਚ ਇੰਗਲੈਂਡ ਨੂੰ ਪੈਨੇਲਟੀ ਕਾਰਨਰ ਮਿਲਿਆ ਪਰ ਭਾਰਤ ਦੇ ਮੁਸਤੈਦ ਗੋਲਕੀਪਰ ਐਡਰੀਅਨ ਡਿਸੂਜ਼ਾ ਨੇ ਇਸ ਨੂੰ ਬੇਕਾਰ ਕਰ ਦਿੱਤਾ। ਪਰ ਇਸ ਤੋਂ 6 ਮਿੰਟ ਬਾਅਦ ਹੀ ਜੈਕਸਨ ਨੇ ਪੈਨੇਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-1 ਕਰ ਦਿੱਤਾ। ਇਸ ਤੋਂ ਬਾਅਦ ਪਹਿਲੇ ਅੱਧ ਦੀ ਸਮਾਪਤੀ ਤੱਕ ਇਹੀ ਸਕੋਰ ਕਾਇਮ ਰਿਹਾ। ਦੂਜੇ ਅੱਧ ‘ਚ ਇੰਗਲੈਂਡ ਦੀ ਖੇਡ ਵਿਚ ਜ਼ਿਆਦਾ ਤੇਜ਼ੀ ਵੇਖਣ ਨੂੰ ਮਿਲੀ। 50ਵੇਂ ਮਿੰਟ ‘ਚ ਜੈਕਸਨ ਨੇ ਪੈਨੇਲਟੀ ਕਾਰਨਰ ਰਾਹੀਂ ਮੈਚ ਦਾ ਆਪਣਾ ਦੂਜਾ ਗੋਲ ਦਾਗ਼ਦੇ ਹੋਏ ਸਕੋਰ 2-2 ਦੀ ਬਰਾਬਰੀ ‘ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਜੇਤੂ ਗੋਲ ਕਰਨ ਦੀ ਕੋਸ਼ਿਸ਼ ਤਾਂ ਬਹੁਤ ਕੀਤੀ, ਪਰ ਸਫ਼ਲਤਾ ਆਖ਼ਿਰਕਾਰ ਇੰਗਲੈਂਡ ਦੀ ਟੀਮ ਨੂੰ ਹੀ ਮਿਲੀ।
64ਵੇਂ ਮਿੰਟ ‘ਚ ਰੌਬ ਮੂਰ ਨੇ ਆਪਣੇ ਸਾਥੀ ਖਿਡਾਰੀ ਰਿਚਰਡ ਐਲਿਗਜ਼ੈਂਡਰ ਨੂੰ ਪਾਸ ਦਿੱਤਾ ਜਿਨ੍ਹਾਂ ਨੇ ਆਪਣੇ ਇਕ ਹੋਰ ਸਾਥੀ ਈਅਨ ਮੈਕੇ ਨੂੰ ਪਾਸ ਦੇ ਦਿੱਤਾ। ਮੈਕੇ ਨੇ ਗੇਂਦ ਨੂੰ ਗੋਲ ਵਿਚ ਪਹੁੰਚਾਉਣ ਵਿਚ ਦੇਰ ਨਹੀਂ ਲਗਾਈ। ਜਦੋਂ ਮੈਚ ਖ਼ਤਮ ਹੋਣ ‘ਚ 14 ਸੈਕਿੰਡ ਬਾਕੀ ਰਹਿੰਦੇ ਸਨ ਤਾਂ ਭਾਰਤ ਨੂੰ ਪੈਨੇਲਟੀ ਕਾਰਨਰ ਮਿਲਿਆ। ਪਰ ਅਰਜੁਨ ਹਲੱਪਾ ਵੱਲੋਂ ਮਾਰੀ ਗਈ ਹਿੱਟ ਨੂੰ ਇੰਗਲੈਂਡ ਦੇ ਖਿਡਾਰੀਆਂ ਨੇ ਗੋਲ ‘ਚ ਨਹੀਂ ਪਹੁੰਚਣ ਦਿੱਤਾ। ਇਸ ਤਰ੍ਹਾਂ ਇੰਗਲੈਂਡ ਨੇ ਇਹ ਮੈਚ 3-2 ਗੋਲਾਂ ਦੇ ਫ਼ਰਕ ਨਾਲ ਜਿੱਤ ਲਿਆ ਤੇ ਲੜੀ ‘ਤੇ 2-1 ਨਾਲ ਕਬਜ਼ਾ ਜਮਾ ਲਿਆ। ਇਸ ਤੋਂ ਪਹਿਲਾਂ ਲੜੀ ਦੇ ਪਹਿਲੇ ਮੈਚ ‘ਚ ਇੰਗਲੈਂਡ ਅਤੇ ਦੂਜੇ ਮੈਚ ‘ਚ ਭਾਰਤ ਨੂੰ ਜਿੱਤ ਮਿਲੀ ਸੀ। ਹੁਣ ਭਾਰਤੀ ਟੀਮ ਆਪਣੇ ਯੁਰਪੀਅਨ ਦੌਰੇ ਦੇ ਦੂਜੇ ਪੜਾਅ ਵਿਚ ਬੈਲਜੀਅਮ ਜਾਵੇਗੀ।
 
ਕ੍ਰਿਕਟਰ ਵਾਡਾ ਦੇ ਨੇਮਾਂ ਨੂੰ ਮੰਨਣ : ਗਿੱਲ PRINT ਈ ਮੇਲ
ਨਵੀਂ ਦਿੱਲੀ/3 ਅਗਸਤ
ਕੇਂਦਰੀ ਖੇਡ ਮੰਤਰੀ ਸ੍ਰੀ ਐਮ ਐਸ ਗਿੱਲ ਨੇ ਅੱਜ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਵੱਲੋਂ ਜਾਰੀ ਡੋਪਿੰਗ ਵਿਰੋਧੀ ਜ਼ਾਬਤੇ ਦਾ ਸਮਰਥਨ ਕੀਤਾ। ਉਨ੍ਹਾਂ ਇਹ ਕਿਹਾ ਕਿ ਸਾਰੀਆਂ ਖੇਡ ਸੰਸਥਾਵਾਂ ਨੂੰ ਇਸ ਨੂੰ ਅਪਣਾਉਣਾ ਹੀ ਪਵੇਗਾ। ਇੱਥੇ ਰਾਜਾਂ ਦੇ ਖੇਡ ਮੰਤਰੀਆਂ ਦੀ ਇਕ ਕਾਨਫਰੰਸ ਮੌਕੇ ਸ੍ਰੀ ਗਿੱਲ ਨੇ ਇਹ ਵਿਚਾਰ ਪ੍ਰਗਟਾਏ। ਜ਼ਿਕਰਯੋਗ ਹੈ ਕਿ ਇਸ ਜ਼ਾਬਤੇ ਮੁਤਾਬਿਕ ਖਿਡਾਰੀਆਂ ਨੂੰ ਕਿਸੇ ਵੀ ਕੌਮਾਂਤਰੀ ਮੁਕਾਬਲੇ ਤੋਂ 3 ਮਹੀਨੇ ਪਹਿਲਾਂ ਆਪਣੀਆਂ ਰੋਜ਼ਾਨਾ ਦੀਆਂ ਕਾਰਵਾਈਆਂ ਬਾਰੇ ਵੇਰਵਾ ਦੇਣਾ ਹੋਵੇਗਾ ਤੇ ਖਿਡਾਰੀਆਂ ਦੀ ਡੋਪਿੰਗ ਸਬੰਧੀ ਜਾਂਚ ਕੀਤੀ ਜਾਵੇਗੀ। ਸ੍ਰੀ ਗਿੱਲ ਨੇ ਕਿਹਾ ਕਿ ਅਸੀਂ ਵਾਡਾ ਨੂੰ ਰੈਗੂਲੇਟਰੀ ਜਾਂਚ ਏਜੰਸੀ ਵਜੋਂ ਮਾਣਤਾ ਦੇ ਚੁੱਕੇ ਹਾਂ। ਉਨ੍ਹਾਂ ਅਨੁਸਾਰ ਇਹ ਜ਼ਾਬਤਾ ਕਿਸੇ ਵੀ ਖਿਡਾਰੀ ਦੀ ਨਿੱਜੀ ਜ਼ਿੰਦਗੀ ‘ਚ ਦਖ਼ਲ ਨਹੀਂ ਦਿੰਦਾ। ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਇਸ ਸਬੰਧੀ ਵਾਡਾ ਨਾਲ ਤਾਲਮੇਲ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ।
 
ਵਿਸ਼ਵ ਕੱਪ ਫੁੱਟਬਾਲ ਦੀ ਮੇਜ਼ਬਾਨੀ ਲਈ ਤਿਆਰ ਹੈ ਦੱਖਣੀ ਅਫਰੀਕਾ PRINT ਈ ਮੇਲ
ਹੁਣ ਤੋਂ ਠੀਕ ਇਕ ਸਾਲ ਬਾਅਦ ਭਾਵ ਜੂਨ 2010 ਵਿਚ ਦੱਖਣੀ ਅਫਰੀਕਾ ਵਿਖੇ ਫੁੱਟਬਾਲ ਦਾ ਵਿਸ਼ਵ ਕੱਪ ਹੋਣਾ ਹੈ। ਥੋੜ੍ਹਾ ਅਰਸਾ ਪਹਿਲਾਂ ਤੱਕ ਕਾਫੀ ਪਾਸਿਓਂ ਇਹ ਸ਼ੱਕ ਜ਼ਾਹਿਰ ਕੀਤੇ ਜਾ ਰਹੇ ਸਨ ਕਿ ਦੱਖਣੀ ਅਫਰੀਕਾ ਵਿਸ਼ਵ ਕੱਪ ਫੁੱਟਬਾਲ ਦੀ ਸਹੀ ਢੰਗ ਨਾਲ ਮੇਜ਼ਬਾਨੀ ਕਰ ਸਕੇਗਾ ਜਾਂ ਨਹੀਂ? ਪਰ ਤਮਾਮ ਮੁਸ਼ਕਿਲਾਂ ਤੋਂ ਪਾਰ ਪਾਉਂਦੇ ਹੋਏ ਆਖਰਕਾਰ ਦੱਖਣੀ ਅਫਰੀਕਾ ਨੇ ਇਹ ਸਾਬਤ ਕਰ ਦਿੱਤੈ ਕਿ ਉਹ ਵਿਸ਼ਵ ਕੱਪ ਫੁੱਟਬਾਲ 2010 ਵਰਗੇ ਵੱਡੇ ਮੁਕਾਬਲੇ ਦੀ ਮੇਜ਼ਬਾਨੀ ਲਈ ਤਿਆਰ ਹੈ। ਦੱਖਣੀ ਅਫਰੀਕਾ ਪਹਿਲੀ ਵਾਰ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹੈ ਅਤੇ ਇਹ ਉਸ ਦੇ ਲਈ ਇਕ ਵੱਡੀ ਪ੍ਰਾਪਤੀ ਹੈ। ਇਕ ਅਜਿਹਾ ਦੇਸ਼ ਜੋ ਕਿ ਰੰਗ ਅਤੇ ਨਸਲ ਦੇ ਮਾਮਲਿਆਂ ਕਰਕੇ ਇਤਿਹਾਸ ਵਿਚ ਜਾਣਿਆ ਜਾਂਦਾ ਹੈ-ਹੁਣ ਕਾਫੀ ਤਰੱਕੀ ਕਰ ਰਿਹੈ ਅਤੇ ਵਿਸ਼ਵ ਕੱਪ ਲਈ ਤਿਆਰੀ ਉਸੇ ਦਾ ਇਕ ਸਬੂਤ ਹੈ। ਆਰਥਿਕ ਮੰਦੀ ਦੇ ਬਾਵਜੂਦ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਸ਼ਾਨਦਾਰ ਤਿਆਰੀ ਕੀਤੀ ਹੈ।
ਫੁੱਟਬਾਲ ਵਿਸ਼ਵ ਕੱਪ ਦਾ ਦੱਖਣੀ ਅਫਰੀਕਾ ਵਿਚ ਹੋਣਾ ਨਾ ਸਿਰਫ ਉਥੋਂ ਦੇ ਫੁੱਟਬਾਲ ਲਈ ਮਹੱਤਵਪੂਰਨ ਹੈ ਬਲਕਿ ਨਾਲ ਦੀ ਨਾਲ ਉਥੋਂ ਦੀ ਜਨਤਾ ਨੂੰ ਵੀ ਨਸਲੀ ਰੰਗਾਂ ਦੀ ਬਜਾਏ ਫੁੱਟਬਾਲ ਦੇ ਰੰਗਾਂ ਵਿਚ ਰੰਗ ਕੇ ਇਕ ਕਰਨ ਦੇ ਪੱਖੋਂ ਵੀ ਕਾਫੀ ਅਹਿਮ ਹੈ। ਦੱਖਣੀ ਅਫਰੀਕਾ ਕੋਈ ਬਹੁਤਾ ਅਮੀਰ ਮੁਲਕ ਨਹੀਂ ਅਤੇ ਉਥੋਂ ਦੀ ਆਰਥਿਕਤਾ ਸਾਧਾਰਨ ਨਾਲੋਂ ਥੋੜ੍ਹਾ ਮਜ਼ਬੂਤ ਪਰ ਮਿਹਨਤੀ ਹੈ। ਅਜਿਹੇ ਵਿਚ ਮਿਹਨਤੀ ਲੋਕਾਂ ਦੀ ਅਗਵਾਈ ਵਿਚ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਬਹੁਤ ਕੰਮ ਨੇਪਰੇ ਚਾੜ੍ਹਿਆ ਗਿਐ। ਦੇਸ਼ ਭਰ ਵਿਚ ਨਵੀਆਂ ਸੜਕਾਂ ਵਿਛਾ ਦਿੱਤੀਆਂ ਗਈਆਂ ਹਨ, ਨਵੀਆਂ ਬਿਲਡਿੰਗਾਂ ਖੜ੍ਹੀਆਂ ਕੀਤੀਆਂ ਗਈਆਂ ਹਨ ਅਤੇ ਸੰਚਾਰ ਦੀਆਂ ਨਵੀਆਂ ਤਕਨੀਕਾਂ ਵੀ ਤਿਆਰ ਕਰ ਦਿੱਤੀਆਂ ਗਈਆਂ ਹਨ। ਇਸ ਦੇ ਇਲਾਵਾ 20 ਦੇ ਕਰੀਬ ਸਟੇਡੀਅਮ ਰੁਸ਼ਨਾ ਦਿੱਤੇ ਗਏ ਹਨ, ਜਿਨ੍ਹਾਂ ਦੀ ਕਿ ਦਰਸ਼ਕ ਸਮਰੱਥਾ ਵੀ ਵਧਾਈ ਗਈ ਹੈ। ਜਦਕਿ 9 ਨਵੇਂ ਸਟੇਡੀਅਮ ਬਣਾਏ ਗਏ ਹਨ। ਪ੍ਰੀਟੋਰੀਆ, ਬਲੂਮਫੋਨਟੇਨ, ਜੋਹਨਸਬਰਗ, ਪੀਟਰਸਬਰਗ, ਡਰਬਨ ਅਤੇ ਪੋਰਟ ਇਲੀਜ਼ਾਬੈਥ ਵਰਗੀਆਂ ਥਾਵਾਂ ਉਤੇ ਮੁੱਖ ਕੇਂਦਰ ਹੋਣਗੇ। ਹਰ ਇਕ ਸਟੇਡੀਅਮ ਵਿਚ ਲਾਈਟਾਂ ਦਾ ਪ੍ਰਬੰਧ ਹੈ ਅਤੇ ਹਰ ਇਕ ਸਟੇਡੀਅਮ ਵਿਚ 50,000 ਤੋਂ ਵਧੇਰੇ ਦਰਸ਼ਕ ਬੈਠ ਸਕਣਗੇ। ‘ਰੇਨਬੋ ਨੇਸ਼ਨ’ ਭਾਵ ਸੱਤਰੰਗੀ ਪੀਂਘ ਦੇ ਦੇਸ਼ ਵਜੋਂ ਜਾਣੇ ਜਾਂਦੇ ਦੱਖਣੀ ਅਫਰੀਕਾ ਵਿਚ ਫੁੱਟਬਾਲ ਹਮੇਸ਼ਾ ਆਮ ਆਦਮੀ ਦੇ ਨਾਲ ਜੁੜੀ ਖੇਡ ਵਜੋਂ ਜਾਣਿਆ ਜਾਂਦੈ। ਫੁੱਟਬਾਲ ਦੇ ਇਲਾਵਾ ਮੁੱਖ ਤੌਰ ’ਤੇ ਰਗਬੀ ਅਤੇ ਕ੍ਰਿਕਟ ਵਰਗੀਆਂ ਖੇਡਾਂ ਦੱਖਣੀ ਅਫਰੀਕਾ ਵਿਚ ਪਸੰਦ ਕੀਤੀਆਂ ਜਾਂਦੀਆਂ ਨੇ ਪਰ ਫੁੱਟਬਾਲ ਵਿਸ਼ਵ ਕੱਪ ਦੇ ਬਾਅਦ ਫੁੱਟਬਾਲ ਦੀ ਮਕਬੂਲੀਅਤ ਇਸ ਅਫਰੀਕੀ ਦੇਸ਼ ਵਿਚ ਕਾਫੀ ਹੱਦ ਤੱਕ ਵਧੇਗੀ। ਜਦੋਂ ਦੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ 27 ਸਾਲ ਦੀ ਜੇਲ੍ਹ ਕੱਟ ਕੇ ਵਾਪਸ ਆ ਕੇ ਮਹੱਤਵਪੂਰਨ ਲੀਡਰ ਬਣੇ ਹਨ, ਤਦ ਤੋਂ ਹੀ ਇਸ ਮੁਲਕ ਵਿਚ ਵਿਕਾਸ ਸ਼ੁਰੂ ਹੋਇਆ ਹੈ ਅਤੇ ਰੰਗ-ਭੇਦ ਦੇ ਮਾਮਲੇ ਘਟੇ ਹਨ। ਹੁਣ ਫੁੱਟਬਾਲ ਦਾ ਵਿਸ਼ਵ ਕੱਪ ਵੀ ਇਸ ਸਾਰੇ ਦੇਸ਼ ਨੂੰ ਇਕੱਠਿਆਂ ਕਰਕੇ ਦੱਖਣੀ ਅਫਰੀਕਾ ਦੀ ਖੁਸ਼ਹਾਲੀ ਵਿਚ ਯੋਗਦਾਨ ਪਾ ਸਕਦਾ ਹੈ।
ਵਿਸ਼ਵ ਕੱਪ ਆਯੋਜਨ ਕਮੇਟੀ ਦੇ ਚੇਅਰਮੈਨ ਰਿੱਕ ਮਖੌਂਡੋ ਦੀ ਅਗਵਾਈ ਹੇਠ ਸਭ ਤੋਂ ਵੱਡਾ ਸਟੇਡੀਅਮ, ਰਾਜਧਾਨੀ ਜੋਹਨਸਬਰਗ ਵਿਖੇ ਬਣ ਰਿਹੈ ਅਤੇ ਇਸ ਸਟੇਡੀਅਮ ਦਾ ਨਾਂਅ ‘ਸਾਕਰ ਸਿਟੀ ਸਟੇਡੀਅਮ’ ਰੱਖਿਆ ਗਿਐ। ਕਰੀਬ 50 ਕਰੋੜ ਦੀ ਆਬਾਦੀ ਵਾਲੇ ਮੁਲਕ ਦੱਖਣੀ ਅਫਰੀਕਾ ਦੇ 80 ਫੀਸਦੀ ਵਸਨੀਕ ਕਾਲੇ ਮੂਲ ਦੇ ਹਨ ਜਦਕਿ ਬਾਕੀ 20 ਫੀਸਦੀ ਗੋਰੇ ਹਨ, ਜਿਨ੍ਹਾਂ ਵਿਚ ਕਿ ਰਲਵੀਂ ਜਿਹੀ ਮੂਲ ਵੀ ਹੈ ਪਰ ਫੁੱਟਬਾਲ ਦੇ ਸਦਕੇ ਇਹ ਸਾਰੇ ਇਕੋ ਧਾਗੇ ਵਿਚ ਪੈ ਰਹੇ ਹਨ ਅਤੇ ਫੁੱਟਬਾਲ ਇਨ੍ਹਾਂ ਦੀ ਪ੍ਰਤੀਨਿਧਤਾ ਕਰ ਰਿਹੈ। ਰੰਗ-ਭੇਦ ਦੇ ਇਲਾਵਾ ਦੱਖਣੀ ਅਫਰੀਕਾ ਵਿਚ ਫੁੱਟਬਾਲ ਸਮਾਜ ਅਤੇ ਆਰਥਿਕਤਾ ਨਾਲ ਜੁੜੀ ਹੋਈ ਖੇਡ ਹੈ, ਕਿਉਂਕਿ ਦੱਖਣੀ ਅਫਰੀਕਾ ਵਿਚ ਰਗਬੀ ਦੀ ਖੇਡ ਹਮੇਸ਼ਾ ਸੀਮਤ ਵਰਗ ਨਾਲ ਹੀ ਸੰਬੰਧਿਤ ਰਹੀ ਹੈ।
ਹੁਣ ਤੱਕ ਦੱਖਣੀ ਅਫਰੀਕਾ ਖੁਦ ਇਕ ਟੀਮ ਵਜੋਂ ਬੜੀ ਮੁਸ਼ਕਿਲ ਨਾਲ ਫੁੱਟਬਾਲ ਵਿਸ਼ਵ ਕੱਪ ਲਈ ਕੁਆਲੀਫਾਈ ਕਰਦਾ ਰਿਹੈ ਪਰ ਐਤਕੀਂ ਫੁੱਟਬਾਲ ਵਿਸ਼ਵ ਕੱਪ ਖੁਦ ਦੱਖਣੀ ਅਫਰੀਕਾ ਆ ਰਿਹੈ ਅਤੇ ਮੇਜ਼ਬਾਨ ਦੇਸ਼ ਵਜੋਂ ਦੱਖਣੀ ਅਫਰੀਕਾ ਨੂੰ ਕੁਆਲੀਫਾਈਂਗ ਗੇੜ ਵਿਚੋਂ ਨਹੀਂ ¦ਘਣਾ ਪਿਆ। ਦੱਖਣੀ ਅਫਰੀਕਾ ਦੀ ਆਪਣੀ ਫੁੱਟਬਾਲ ਟੀਮ ਵੀ ਕਾਫੀ ਮਿਹਨਤੀ ਹੈ। ਕੁਇੰਟਨ ਫੌਰਟਿਊਨ, ਮੈਥੀਊ ਬੂਥ, ਐਰੋਨ ਮੋਕੋਏਨਾ, ਬੈਨੀ ਮੈਕਾਰਥੀ ਅਤੇ ਸਟੀਵਨ ਪੀਅਨਾਰ ਵਰਗੇ ਖਿਡਾਰੀ ਜਾਣੇ-ਪਛਾਣੇ ਨਾਂਅ ਹਨ ਅਤੇ ਦੱਖਣੀ ਅਫਰੀਕਾ ਦੀ ਟੀਮ ਦੇ ਮੁੱਖ ਨਾਂਅ ਵੀ। ਦੱਖਣੀ ਅਫਰੀਕਾ ਵਿਚ ਵਿਸ਼ਵ ਕੱਪ ਪ੍ਰਤੀ ਉਤਸ਼ਾਹ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਹੋਣ ਵਾਲੇ ਕਨਫੈਡਰੇਸ਼ਨ ਕੱਪ ਦੇ ਆਯੋਜਨ ਨੂੰ ਦੇਖ ਕੇ ਤਾਂ ਇਹੀ ਲਗਦੈ ਕਿ ਇਕ ਮੇਜ਼ਬਾਨ ਦੇਸ਼ ਵਜੋਂ ਦੱਖਣੀ ਅਫਰੀਕਾ ਇਕ ਸ਼ਾਨਦਾਰ ਵਿਸ਼ਵ ਕੱਪ ਫੁੱਟਬਾਲ ਪੇਸ਼ ਕਰੇਗਾ।

 
ਕਮਾਲ ਕਰ ਗਈ ਸਾਨੀਆ ਮਿਰਜ਼ਾ PRINT ਈ ਮੇਲ
ਕਹਿੰਦੇ ਹਨ ਕਿ ਦਿਲ ਵਿਚ ਸੱਚੀ ਲਗਨ ਹੋਵੇ ਅਤੇ ਕੁਝ ਕਰਨ ਦਾ ਮਨ ਵਿਚ ਜਜ਼ਬਾ ਹੋਵੇ ਤਾਂ ਸਫ਼ਲਤਾ ਕਦਮ ਚੁੰਮਦੀ ਹੀ ਹੈ। ਪਤਾ ਨਹੀਂ ਕਿੰਨੀਆਂ ਮਿਹਨਤਾਂ ਅਤੇ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ ਤਾਂ ਜਾ ਕੇ ਸਾਨੀਆ ਮਿਰਜ਼ਾ ਨੂੰ ਸਫ਼ਲਤਾ ਮਿਲੀ। ਸਾਨੀਆ ਮਿਰਜ਼ਾ ਨੇ ਨਾ ਸਿਰਫ਼ ਭਾਰਤ ਦਾ ਮਾਣ ਵਧਾਇਆ ਬਲਕਿ ਇਤਿਹਾਸ ਦੇ ਪੰਨਿਆਂ ਵਿਚ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਲਿਆ ਹੈ।
ਸਾਨੀਆ ਮਿਰਜ਼ਾ ਦਾ ਜਨਮ 15 ਨਵੰਬਰ, 1986 ਨੂੰ ਮੁੰਬਈ ਵਿਚ ਹੋਇਆ ਪਰ ਬਾਅਦ ਵਿਚ ਉਸ ਦੇ ਮਾਤਾ-ਪਿਤਾ ਹੈਦਰਾਬਾਦ ਆ ਕੇ ਰਹਿਣ ਲੱਗ ਪਏ। ਸਾਨੀਆ ਨੇ ਟੈਨਿਸ ਦਾ ਸਫ਼ਰ 6 ਸਾਲਾਂ ਦੀ ਛੋਟੀ ਜਿਹੀ ਉਮਰ ਵਿਚ ਹੀ ਆਪਣੇ ਪਿਤਾ ਇਮਰਾਨ ਮਿਰਜ਼ਾ ਦੀ ਨਿਗਰਾਨੀ ਹੇਠ ਸ਼ੁਰੂ ਕੀਤਾ ਸੀ। ਸਾਨੀਆ ਨੇ 2003 ਵਿਚ ਆਪਣੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਖੇਡ ਜਗਤ ਵਿਚ ਸਨਸਨੀ ਫ਼ੈਲਾਅ ਦਿੱਤੀ ਸੀ। 2004 ਦੀ ਏਸ਼ੀਅਨ ਟੈਨਿਸ ਚੈਂਪੀਅਨਸ਼ਿਪ ਵਿਚ ਉਹ ਉਪ-ਜੇਤੂ ਰਹੀ। ਸਾਨੀਆ ਮਿਰਜ਼ਾ 2005 ਵਿਚ ਹੋਏ ਅਮਰੀਕੀ ਓਪਨ ਗਰੈਂਡ ਸਲੈਮ ਟੂਰਨਾਮੈਂਟ ਵਿਚ ਮਸ਼ੋਨਾ ਵਾਸ਼ਿੰਗਟਨ, ਮਾਰੀਆ ਇਲੇਨਾ ਅਤੇ ਮਾਰੀਅਨ ਬਰਟੋਲੀ ਨੂੰ ਹਰਾ ਕੇ ਚੌਥੇ ਦੌਰ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ।
ਇਸੇ ਸਾਲ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਦੇ ਤੀਸਰੇ ਦੌਰ ਵਿਚ ਪਹੁੰਚ ਕੇ ਸਾਨੀਆ ਨੂੰ ਸਰੇਨਾ ਵਿਲੀਅਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਹੁਣ ਇਕ ਵਾਰ ਫਿਰ ਸਾਨੀਆ ਮਿਰਜ਼ਾ ਨੇ ਅਮਰੀਕਾ ਦੇ ਸ਼ਹਿਰ ਲੇਕਿਸੰਗਟਨ ਵਿਚ ਫਰਾਂਸ ਦੀ ਜੂਲੀ ਕੋਇਨ ਨੂੰ ਇਕ ਬਹੁਤ ਹੀ ਰੁਮਾਂਚਿਕ ਮੁਕਾਬਲੇ ਵਿਚ 7-6, 6-4 ਨਾਲ ਹਰਾ ਕੇ 50 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲੇ ਆਈ. ਟੀ. ਐਫ. ਲੇਕਿਸੰਗਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਕੇ ਖੇਡ ਜਗਤ ਵਿਚ ਸਨਸਨੀ ਫੈਲਾਅ ਦਿੱਤੀ ਹੈ। ਸਾਨੀਆ ਮਿਰਜ਼ਾ ਹੁਣ ਡਬਲ ਯੂ. ਟੀ. ਏ. ਰੈਂਕਿੰਗ ਵਿਚ ਤਿੰਨ ਸਥਾਨ ਉਪਰ ਚਲੀ ਗਈ ਹੈ ਅਤੇ ਹੁਣ ਉਸ ਦੀ ਵਿਸ਼ਵ ਰੈਂਕਿੰਗ 80ਵੀਂ ਹੋ ਗਈ ਹੈ। ਸਾਨੀਆ ਮਿਰਜ਼ਾ ਨੇ ਚੀਨ ਦੀ ਮੈਂਗ ਯੂਆਨ ਨੂੰ ਹਰਾ ਕੇ ਫਾਈਨਲ ਦੇ ਵਿਚ ਬਹੁਤ ਸੰਘਰਸ਼ ਦੇ ਬਾਅਦ ਪ੍ਰਵੇਸ਼ ਕੀਤਾ ਅਤੇ ਫਾਈਨਲ ਵਿਚ ਉਸ ਨੇ ਸ਼ਾਨਦਾਰ ਢੰਗ ਨਾਲ ਸ਼ੁਰੂਆਤ ਕਰਦੇ ਹੋਏ ਫਰਾਂਸ ਦੀ ਜੂਲੀ ਕੋਇਨ ਨੂੰ ਆਪਣੇ ਇਰਾਦੇ ਸਾਫ਼ ਕਰ ਦਿੱਤੇ। ਮੈਚ ਦੇ ਦੌਰਾਨ ਸਾਨੀਆ ਮਿਰਜ਼ਾ ਨੂੰ ਸਟੇਡੀਅਮ ਵਿਚ ਬੈਠੇ ਸੈਂਕੜੇ ਭਾਰਤੀ ਪ੍ਰਸੰਸਕਾਂ ਨੇ ਉਤਸ਼ਾਹਿਤ ਕੀਤਾ। ਸਾਨੀਆ ਨੇ ਆਪਣੀ ਸਰਵਿਸ ਬਰਕਰਾਰ ਰੱਖਦੇ ਹੋਏ 2-0 ਦੀ ਬੜਤ ਹਾਸਲ ਕੀਤੀ। ਪੰ੍ਰਤੂ ਜੂਲੀ ਨੇ ਤੀਸਰੀ ਖੇਡ ਵਿਚ ਵਾਪਸੀ ਕਰ ਲਈ ਅਤੇ ਫਿਰ ਚੌਥੀ ਖੇਡ ਵਿਚ ਉਸ ਨੇ ਸਾਨੀਆ ਦੀ ਸਰਵਿਸ ਤੋੜ ਕੇ 5-3 ਦੀ ਬੜਤ ਬਣਾ ਲਈ।
ਇਸ ਸੰਘਰਸ਼ਪੂਰਨ ਮੁਕਾਬਲੇ ਵਿਚ ਸਾਨੀਆ ਮਿਰਜ਼ਾ ਵੀ ਹਾਰ ਮੰਨਣ ਲਈ ਤਿਆਰ ਨਹੀਂ ਸੀ। ਇਹ ਸੰਘਰਸ਼ਪੂਰਨ ਮੁਕਾਬਲਾ ਟਾਇਬਰੇਕਰ ਤੱਕ ਪਹੁੰਚ ਗਿਆ। ਟਾਇਬਰੇਕਰ ਵਿਚ ਵੀ ਸਾਨੀਆ ਮਿਰਜ਼ਾ ਇਕ ਸਮੇਂ 2-5 ਨਾਲ ਪਿੱਛੇ ਚੱਲ ਰਹੀ ਸੀ ਪਰ ਉਸ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ 5 ਅੰਕ ਪ੍ਰਾਪਤ ਕਰ ਲਏ ਅਤੇ ਇਹ ਸੈ¤ਟ ਆਪਣੇ ਨਾਂਅ ਕਰ ਲਿਆ। ਦੂਸਰੇ ਸੈ¤ਟ ਵਿਚ ਜੂਲੀ ਨੇ ਵੀ ਆਪਣਾ ਪੂਰਾ ਜ਼ੋਰ ਲਗਾਇਆ ਪਰ ਉਸ ਦੀ ਸਾਨੀਆ ਦੇ ਅੱਗੇ ਇਕ ਨਾ ਚੱਲੀ। ਸਾਨੀਆ ਮਿਰਜ਼ਾ ਨੇ ਇਹ ਮੁਕਾਬਲਾ ਜਿੱਤ ਕੇ ਆਪਣੇ ਪ੍ਰਸੰਸਕਾਂ ਨੂੰ ਜਿਥੇ ਨਿਰਾਸ਼ ਨਹੀਂ ਹੋਣ ਦਿੱਤਾ ਉਥੇ ਉਸ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੇ ਆਲੋਚਕਾਂ ਦਾ ਵੀ ਮੂੰਹ ਬੰਦ ਕਰ ਦਿੱਤਾ ਹੈ। ਜੋ ਉਸ ’ਤੇ ਖੇਡ ਦੀ ਬਜਾਏ ਵਿਗਿਆਪਨਾਂ ਵਿਚ ਸਮਾਂ ਬਰਬਾਦ ਕਰਨ ਦਾ ਦੋਸ਼ ਲਗਾਉਂਦੇ ਰਹਿੰਦੇ ਹਨ।
ਸਾਨੀਆ ਮਿਰਜ਼ਾ ਨੇ ਹੁਣ ਤੱਕ ਟੈਨਿਸ ਕੋਰਟ ਵਿਚ ਕਈ ਵਧੀਆ ਅਤੇ ਮਹੱਤਵਪੂਰਨ ਮੈਚ ਖੇਡੇ ਹਨ ਅਤੇ ਖਿਤਾਬ ਜਿੱਤ ਕੇ ਆਪਣੇ ਦੇਸ਼ ਦਾ ਨਾਂਅ ਵੀ ਰੌਸ਼ਨ ਕੀਤਾ ਹੈ। ਪਿਛਲੇ ਦਿਨੀਂ ਸਾਨੀਆ ਦੀ ਮੰਗਣੀ ਹੈਦਰਾਬਾਦ ਦੇ ਇਕ ਵਪਾਰੀ ਸੋਹਰਾਬ ਨਾਲ ਹੋਈ ਸੀ। ਸੋਹਰਾਬ ਨੇ ਵੀ ਸਾਨੀਆ ਨੂੰ ਬਹੁਤ ਹੀ ਮਹਿੰਗੀ 10 ਲੱਖ ਦੀ ਅੰਗੂਠੀ ਪਾ ਕੇ ਮੰਗਣੀ ਦੀ ਰਸਮ ਅਦਾ ਕੀਤੀ। ਹੁਣ ਸਾਨੀਆ ਨੇ ਇਹ ਖਿਤਾਬ ਜਿੱਤ ਕੇ ਸੋਹਰਾਬ ਨੂੰ ਇਕ ਕੀਮਤੀ ਤੋਹਫ਼ਾ ਦਿੱਤਾ ਹੈ।
 
<< Start < Prev 91 92 93 94 Next > End >>

Results 811 - 819 of 841

Advertisements


Advertisement
Advertisement