:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਜੰਗਨਾਮਾ "ਸ਼ਾਹ ਮੁਹੰਮਦ" PRINT ਈ ਮੇਲ

ਜੰਗਨਾਮਾ "ਸ਼ਾਹ ਮੁਹੰਮਦ"

ਸ਼ਾਹ ਮੁਹੰਮਦ (੧੭੮੦-੧੮੬੨) ਨੂੰ ਉਨੀਵੀਂ ਸਦੀ ਦੇ ਪੰਜਾਬ ਦੇ ਰਾਸ਼ਟਰੀ ਕਵੀ ਵਜੋਂ ਯਾਦ ਕੀਤਾ ਜਾਂਦਾ ਹੈ।ਉਹ ਆਪਣੀ ਰਚਨਾ 'ਜੰਗਨਾਮਾ-ਸਿੰਘਾਂ ਤੇ ਫਿਰੰਗੀਆਂ' ਦਾ ਕਰਕੇ ਪ੍ਰਸਿੱਧ ਹਨ।ਉਨ੍ਹਾਂ ਨੇ ਅੰਗਰੇਜ਼ਾਂ ਤੇ ਸਿੱਖ ਦੀ ਪਹਿਲੀ ਲੜਾਈ ਅਤੇ ਜਿਹੜੀਆਂ ਘਟਨਾਵਾਂ ਸਿੱਖ-ਰਾਜ ਦੇ ਖਾਤਮੇ ਦਾ ਕਾਰਣ ਬਣੀਆਂ ਨੂੰ ਅੱਖੀਂ ਵੇਖੇ ਹਾਲ ਦੀ ਤਰ੍ਹਾਂ ਬਿਆਨਿਆਂ ਹੈ ।ਸ਼ਾਹ ਮੁਹੰਮਦ ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਪਿੰਡ ਵਡਾਲਾ ਵੀਰਮ ਦੇ ਰਹਿਣ ਵਾਲੇ ਸਨ । ਜੰਗਨਾਮਾ ੧੮੪੬ ਈਸਵੀ ਦੀ ਰਚਨਾ ਮੰਨੀ ਜਾਂਦੀ ਹੈ ।ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਕਵੀ ਦੇ ਕਈ ਨਜਦੀਕੀ ਰਿਸ਼ਤੇਦਾਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ਼ ਵਿਚ ਸਨ । ਇਸੇ ਕਰਕੇ ਉਨ੍ਹਾਂ ਦੀ ਰਚਨਾ ਦਾ ਬਿਆਨ ਸੱਚਾਈ ਦੇ ਬਹੁਤ ਨੇੜੇ ਹੈ । ਕਵੀ ਨੇ ਪੰਜਾਬ ਦੇ ਸਾਂਝੇ ਸਭਿਆਚਾਰ ਦੇ ਰੱਜ ਕੇ ਤਾਰੀਫ਼ ਕੀਤੀ ਹੈ।

1

ਅੱਵਲ ਹਮਦ ਜਨਾਬ ਅੱਲਾਹ ਦੀ ਨੂੰ,
ਜਿਹੜਾ ਕੁਦਰਤੀ ਖੇਲ ਬਣਾਂਵਦਾ ਈ ।
ਚੌਦਾਂ ਤਬਕਾਂ ਦਾ ਨਕਸ਼ ਨਿਗਾਰ ਕਰਕੇ,
ਰੰਗਾ ਰੰਗ ਦੇ ਭੇਖ ਰਚਾਂਵਦਾ ਈ ।
ਸਫਾਂ ਪਿਛਲੀਆਂ ਸਭ ਸਮੇਟ ਲੈਂਦਾ,
ਅੱਗੇ ਹੋਰ ਹੀ ਹੋਰ ਵਿਛਾਂਵਦਾ ਈ ।
ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ,
ਬਾਦਸ਼ਾਹਾਂ ਥੀਂ ਭੀਖ ਮੰਗਾਵਦਾ ਈ ।
ਅੱਗੇ ਪੜੋ....
 
.....ਝੂਠੀ ਲਕੀਰ..... PRINT ਈ ਮੇਲ
harminder.jpgਮੇਰੇ ਖ਼ਿਆਲਾਂ ਚ ਇੱਕ ਤਸਵੀਰ ਜਿਹੀ ਐ,
ਪਤਝੜ ਚ ਬਹਾਰਾਂ ਦੀ ਤਕਦੀਰ ਜਿਹੀ ਐ,
ਅੱਖੀਆਂ ਨੂੰ ਉਡੀਕ ਉਸ ਦੇ ਆਉਣੇ ਦੀ
ਜਿਵੇਂ ਜ਼ਿੰਦਗੀ ਦੀ ਉਹ ਅਖੀਰ ਜਿਹੀ ਐ,
ਜੋ ਬੀਤੀ ਵਿਚ ਸੀ ਉਹ ਪਲ ਬੀਤ ਗਏ ਨੇ
ਜੋ ਆ ਰਹੇ ਉਹ ਸਾਡੀ ਜਗੀਰ ਜਿਹੀ ਐ,
ਕੋਲ ਬਿਠਾ ਕੇ ਦੱਸਾਂਗੇ ਗੱਲ ਹਕੀਕਤ ਦੀ
ਕਿਵੇਂ ਹੋਈ ਸਾਡੀ ਹਾਲਤ ਫ਼ਕੀਰ ਜਿਹੀ ਐ,
ਰੰਗਾਂ ਵਿਚ ਰੰਗੀ ਇਹ ਦੁਨੀਆ ਫਿੱਕੀ ਆ
ਸਾਦੇ ਪਣ ਚ ਮੇਰੀ ਹੋਣੀ ਅਮੀਰ ਜਿਹੀ ਐ,
ਮਹਿਲ ਮਿਨਾਰਾਂ ਦੌਲਤ ਸੌਹਰਤਾਂ ਮੁਹੱਬਤਾਂ
"ਭੱਟ" ਇਹ ਰੀਤ ਝੂਠੀ ਲਕੀਰ ਜਿਹੀ ਐ,

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ) ਸੰਗਰੂਰ
09914062205

 
ਤਾਜ਼ਾ ਦੋਹੇ ਅਮਰ 'ਸੂਫ਼ੀ' PRINT ਈ ਮੇਲ
sufi.jpgਉੱਠੋ ਕਲਮਾਂ ਵਾਲਿਓ, ਚੁੱਕੇ ਕਲਮ-ਕਟਾਰ।
'ਨ੍ਹੇਰੀ ਕੂੜੇ ਧਰਮ ਦੀ, ਕਰਦੀ ਮਾਰੋ ਮਾਰ।

ਸੱਚ ਚੁਰਾਹੇ ਚੀਕਦਾ,ਖਿੜ ਖਿੜ ਹੱਸੇ ਝੂਠ।
ਹੁਕਮ ਚਲਾਉਂਦੇ ਮਿੱਤਰੋ, ਜੋ ਜੂਠਾਂ ਦੀ ਜੂਠ।

ਖੂੰਜੇ ਦੁਬਕੀ ਰੌਸ਼ਨੀ, 'ਨ੍ਹੇਰਾ ਚਾਰ ਚੁਫੇਰ।
ਚੁੱਕ ਮਸ਼ਾਲਾਂ ਤੁਰ ਪਵੋ, ਸੁੱਟੋ ਹੂੰਝ ਹਨੇਰ।

ਸਿੱਧ-ਮ-ਸਿੱਧੀ ਰਲ ਗਈ, ਕੁੱਤੀ ਚੋਰਾਂ ਨਾਲ।
ਲੁੱਟਣ ਪਹਿਰੇਦਾਰ ਹੀ, ਇੱਦਾਂ ਦਾ ਹੈ ਹਾਲ।

ਤੱਕੜ ਦੇ ਵਿਚ ਪਾਸਕੂ, ਮੁੱਲ ਵਿਕੇ ਇਨਸਾਫ਼।
ਮੁਨਸਫ਼ ਖੋਟੀ ਨੀਤ ਦਾ, ਦਾਮਨ ਹੈ ਨਾ ਸਾਫ਼।

ਨੇਤਾਵਾਂ ਦੀ ਸਾਂਝ ਹੈ, ਠੱਗਾਂ ਚੋਰਾਂ ਨਾਲ।
ਅਪਰਾਧੀ ਦੇ ਨਾਲ ਨੇ,ਖੜ੍ਹਦੇ ਬਣ ਕੇ ਢਾਲ।

ਕਰਦੇ ਨੇ ਬਦਫ਼ੈਲੀਆਂ, ਉਂਞ ਕਹਾਉਂਦੇ ਸਾਧ।
ਬਦਮਾਸ਼ਾਂ ਤੋਂ ਵੱਧ ਇਹ, ਕਰਦੇ ਨੇ ਅਪਰਾਧੀ।

ਵੇਖੋ ਨੇਤਾ ਦੇਸ਼ ਦਾ ਘੜ ਘੜ ਮੇਰੇ ਗੱਪ।
ਬਗਲੀ ਦੇ ਵਿਚ ਰੱਖਦਾ, ਇਹ ਹੈ ਭਗਵਾ ਸੱਪ।

ਵੱਡੀ ਕੁਰਸੀ ਵਾਲੜੇ, ਡਾਢੇ ਰਿਸ਼ਵਤ-ਖ਼ੋਰ।
ਓਨਾ ਵੱਧ ਸਨਮਾਨ ਹੈ, ਜਿੱਡਾ ਵੱਡਾ ਚੋਰ।

ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ।
ਭੋਰਾ ਭਰ ਇਤਬਾਰ ਨਾ, ਆਗੂ ਬੇਈਮਾਨ।

ਕਾਤਲ, ਕਰ ਕੇ ਕਤਲ ਵੀ, ਬਚ ਜਾਂਦੇ ਨੇ ਸਾਫ਼।
ਮੁਨਸਿਫ਼ ਵਿਕਦੇ ਮੁੱਲ ਹੁਣ,ਕਰਦੇ ਨਾ ਇਨਸਾਫ਼।

ਹੱਦੋਂ ਬਹੁਤੀ ਵਧ ਗਈ, ਧਨ ਦੌਲਤ ਦੀ ਭੁੱਖ।
ਪੁੱਠੇ ਪਾਸੇ ਤੁਰ ਪਿਆ, ਲਾਲਚ ਵੱਸ ਮਨੁੱਖ।

ਰਿਸ਼ਤੇ ਨਾਤੇ ਖ਼ਤਮ ਨੇ, ਚਿੱਟਾ ਹੋਇਆ ਖ਼ੂਨ।
ਬੰਦਾ ਬਾਹਰੋਂ ਭਾਲਦਾ,ਦਿਲ਼ ਦਾ ਚੈਨ ਸਕੂਨ।

ਭੁੱਖਾ ਮਰ ਮਰ ਜੋੜਦਾ, ਧਨ ਦੌਲਤ ਦੇ ਢੇਰ।
ਹੋਵੇ ਵਕਤ ਅਖੀਰਲਾ, ਫਿਰ ਨਾ ਛੱਡੇ ਮੇਰ।

ਪੜ੍ਹ ਲਿਖ ਕੇ ਵੀ ਆਦਮੀ,ਜ਼ਹਿਨੀ ਤੌਰ 'ਤੇ ਨੰਗ।
ਜਿੱਥੇ ਘਾਟ ਗਿਆਨ ਦੀ, ਸੋਚ ਉਥਾਂਈਂ ਤੰਗ।

ਖੁੱਲ੍ਹੇ ਦਿਲ਼ ਦੇ ਆਦਮੀ, ਰਹਿਣ ਸਦਾ ਪ੍ਰਸੰਨ।
ਉਹਨਾਂ ਦੀ ਇਕ ਤੱਕਣੀ, ਕਰ ਦਿੰਦੀ ਹੈ ਧੰਨ।

ਚੱਲਦਾ>>>>>>>
 
.....ਸੱਚਾ ਗਿਆਨ... PRINT ਈ ਮੇਲ
binder.jpgਦਿਲ  ਤੋਂ  ਸੱਚ ਬਿਆਨ ਹੋ ਗਿਆ
ਮਹਾਮੂਰਖ ਮੈ ਵਿਦਵਾਨ ਹੋ ਗਿਆ

ਰੱਬ ਕੁਦਰਤ ਵਿੱਚ ਫਰਕ ਲੱਭਦਾ
ਮੈਂ ਅੱਜ ਅੰਤਰ ਧਿਆਨ ਹੋ ਗਿਆ

ਕੁਦਰਤ   ਸੱਚ  ਹੈ  ਰੱਬ  ਗੱਪ  ਹੈ
ਸੱਚਮੁੱਚ ਸੱਚਾ ਗਿਆਨ ਹੋ ਗਿਆ

ਸਵਰਗ  ਨਰਕ  ਦੇ  ਝੂਠ  ਡਰਾਵੇ
ਸਮਝ ਕੇ  ਮਨ ਪ੍ਰੇਸਾਨ  ਹੋ  ਗਿਆ

ਧਰਮ ਸੀ ਬਿਜਨਸ ਬੀਤੇ ਯੁਗ ਦਾ
ਅੱਜ ਜੋ  ਬਹੁਤ  ਮਹਾਨ  ਹੋ ਗਿਆ

ਪਦਾਰਥੀ ਭੁੱਖ  ਚੋਂ ਰੱਬ ਪਣਪਿਆ
ਬਿਨ ਸ਼ਕਲੋਂ ਜੋ ਪਰਵਾਨ ਹੋ ਗਿਆ

ਤੰਤਰਿਕ  ਵਿਦਿਆ   ਨੀਰਾ  ਧੋਖਾ
ਪਰ ਤੰਤਰਿਕ  ਧਨਵਾਨ ਹੋ ਗਿਆ

ਰਾਜਾ  ਰੱਬ  ਦਾ  ਰੂਪ ਸੀ ਪਹਿਲਾ
ਅੱਜ ਜਿਸਦਾ  ਮਤਦਾਨ ਹੋ ਗਿਆ

ਮਜੵਬਾਂ ਦੇ  ਮਕਸਦ  ਲਈ ਲੜਦਾ
ਮੁਤੱਸਵੀ ਹੁਣ ਇਨਸਾਨ ਹੋ ਗਿਆ

ਕੁਲੀਆਂ ਦੇ ਵਿਚ ਗੁਰਬਤ ਵਸਦੀ
ਰੱਬ  ਦਾ  ਪੱਕਾ  ਮਕਾਨ ਹੋ ਗਿਆ

ਖੁਦ  ਨੂਂੰ  ਖੁਦਾ  ਦੇ  ਨੇੜੇ  ਸਮਝਦਾ
ਮੋਮਿਨ  ਪੁਰਸ਼   ਸ਼ੈਤਾਨ ਹੋ ਗਿਆ

ਅੰਧ ਵਿਸ਼ਵਾਸ  ਨੇ  ਹੱਦਾਂ ਟੱਪੀਆਂ
ਸੰਗਮਰਮਰੀ  ਸ਼ਮਸਾਨ ਹੋ ਗਿਆ

ਆਦੀ ਮਾਨਵ ਦੀਆ  ਲਿਖਤਾਂ ਦਾ
ਖਰੜਾ ਅੱਜ   ਪ੍ਰਮਾਣ  ਹੋ  ਗਿਆ

ਪੜੇ  ਲਿਖੇ  ਧਰਮਾ  ਲਈ  ਲੜਦੇ
ਵੇਖ  ਕੇ  ਮਨ  ਹੈਰਾਨ  ਹੋ  ਗਿਆ

ਪੋਥੀਆਂ ਪੜ ਪੜ ਕਥਾ ਸਣਾਉਂਦਾ
ਬੰਦਾ  ਅੱਜ  ਭਗਵਾਨ  ਹੋ  ਗਿਆ

ਜਿੰਦਗੀ ਵਾਰੋ  ਅਨਪੜ ਧਰਮੀਓ
ਸ਼ਾਤਿਰਾਂ ਵਲੋਂ  ਫੁਰਮਾਨ ਹੋ ਗਿਆ

ਭਾਰਤ  ਮਹਾਨ   ਦਾ  ਬੱਚਾ  ਬੱਚਾ
ਬਾਬਿਆਂ ਦਾ ਕਦਰਦਾਨ ਹੋ ਗਿਆ

ਸੱਚ  ਨੂਂੰ  ਗਾਲਾਂ ਪੈਂਦੀਆ ਹਰ ਥਾਂ
ਝੂਠਿਆਂ  ਦਾ  ਸਨਮਾਨ  ਹੋ ਗਿਆ

ਰੱਬ ਨੂਂੰ ਟੱਬ  ਤੂਂੰ   ਦੱਸਦਾ  ਮਿਤਰਾ
ਲੱਗਦਾ  ਤੈਨੂਂੰ  ਗੁਮਾਨ  ਹੋ  ਗਿਆ

ਸਾਰੇ  ਕਹਿਣਗੇ  ਕਵਿਤਾ  ਪੜਕੇ
ਕਮਲਾ  ਬਿੰਦਰ  ਜਾਨ  ਹੋ ਗਿਆ

Binder jaan e sahit.....
 
ਜੂਨ 84ਨੂੰ ਸਮਰਪਿਤ ਕੁੱਝ ਅੱਖਰ ਦਾਸ ਵੱਲੋਂ ਪ੍ਰਣਾਮ ਸ਼ਹੀਦਾਂ ਨੂੰ ! PRINT ਈ ਮੇਲ
bitu.jpg“ਇਕ ਰੰਡੀ ਰਾਣੀ ਦੇਸ਼ ਦੀ”
ਹਨੇਰੇ ਨੇ ਚਾਨਣ ਮੰਗਿਆ ਅਸਾਂ ਜਿਗਰ ਨੂੰ ਦਿਤਾ ਸਾੜ
ਅਸੀਂ ਮਿਟੀਓ ਮਿੱਟੀ ਹੋ ਗਏ ਨਾਂ ਵੇਖੇ ਜੇਠ ਤੇ ਹਾੜ
ਰਹੇ ਹਦਾਂ ਸਦਾ ਬਚਂਾਂਵਦੇ ਸਾਂਨੂੰ ਖਾ ਗਈ ਆਪਣੀ ਵਾੜ
‘ਇਕ ਰੰਡੀ ਰਾਣੀ ਦੇਸ਼’ ਦੀ ਚੜ ਆਈ ਬਣ ਕੇ ਡੈਣ
ਓਹਦਾ ਨੰਗਾ ਤਾਂਡਵ ਤਕ ਕੇ ਸਭ ਪਥੱਰ ਹੋ ਗਏ ਨੈਣ
ਜਿਹਦੀ ਅਾਦਮ ਖਾਣੀ ਰੂਹ ਨੇ ਪਾਏ ਘਰ ਘਰ ਅੰਦਰ ਵੈਣ
ਅਸੀਂ ਸੀਸ ਕਟਾਏ ਜਿਨਾਂ ਲਈ ਤੇ ਮੰਗੀ ਸਦਾ ਸੀ ਖੈਰ
ਉਸ ਅਕ੍ਰਿਤਘਣਾਂ ਦੀ ਕੌਮ ਨੇ ਕਢੇ ਸਦੀਆਂ ਮਗਰੋਂ ਵੈਰ
ਓਹਨਾਂ ਸੜਕੀਂ ਇੱਜਤਾਂ ਰੋਲੀਆਂ ਤੇ ਗਲਾਂ ਚ ਪਾਏ ਟੈਰ
ਫਿਰ ਉੱਠੇ ਪੁੱਤ ਪੰਜਾਬ ਦੇ ਜਿੰਨਾਂ ਦੁਰਗਾ ਦਿੱਤੀ ਮਾਰ
ਅਸਾਂ ਚੁਣ ਚੁਣ ਵੈਰੀ ਠੋਕਤੇ ਜਿਨਾਂ ਪਿੱਠ ਤੇ ਕੀਤੇ ਵਾਰ
ਅਸੀਂ ਮਰ ਗਏ ਜਾਂ ਮਿੱਟ ਗਏ ਪਰ ਮੰਨੀ ਕਦੇ ਨਾਂ ਹਾਰ !
ਸਾਨੂੰ ਕਈ ਮੁਕਾਉਦੇਂ ਮੁੱਕ ਗਏ ਏਥੇ ਮੀਰ ਮੰਨੂ ਦੇ ਵੀਰ
ਅਸਾਂ ਝੰਡੇ ਗੱਡੇ ਫ਼ਤਿਹ ਦੇ ਲੈ ਸਤਿਗੁਰ ਤੋਂ ਕੁਝ ਤੀਰ
‘ਸੇਖੋਂ’ ਫ਼ੈਨ ਏ ਬਾਬੇ ਓਸ ਦਾ ਜਿਹਦੀ ਵਿਕਦੀ ਏ ਤਸਵੀਰ
ਬਿੱਟੂ ਅਰਪਿੰਦਰ ਸੇਖੋਂ
ਜਰਮਨੀ
0049 177 5304141

 
.....ਰਘਵੀਰ ਵੜੈਚ ..... PRINT ਈ ਮੇਲ
vraich.jpgਫੇਰ ਚੜ੍ਹਨਾ ਚੰਦਰਾ ਪੋਹ ਦਾ ਮਹੀਨਾ,
ਫੇਰ ਯਾਦ ਆਉਣੀ ਉਹੀ ਰਾਤ ਚੰਦਰੀ।
ਨਗਰ ਅਨੰਦਪੁਰ ਸੀ ਹੋ ਗਿਆ ਸੁੰਨਾ,
ਕੈਸੀ ਚੜ੍ਹੀ ਸੀ ਓਹ ਪਰਭਾਤ ਚੰਦਰੀ।

ਹੋਣੀ ਡਾਹਢੀ ਨੇ ਸੀ ਖੇਡ ਰਚਾਇਆ,
ਚਾਹੁੰਦੀ ਪਰਖਣਾ ਸੀ ਕਰਤਾਰ ਚੰਦਰੀ।
ਸਰਸਾ ਨਦੀ 'ਚ ਐਸਾ ਤੂਫ਼ਾਨ ਆਇਆ,
ਕਰ ਗਈ ਖੇਰੂੰ ਖੇਰੂੰ ਪਰਿਵਾਰ ਚੰਦਰੀ।

ਵੱਡੇ ਬਾਲਾਂ , ਸਿੰਘਾਂ ਦੀ ਦੇਖ ਸ਼ਹੀਦੀ,
ਕੰਬ ਉੱਠੀ ਚਮਕੌਰ ਦੀ ਤਕਦੀਰ ਚੰਦਰੀ।
ਯੋਧਿਆਂ ਦੀਆਂ ਲਾਸ਼ਾਂ ਦੇਖ ਨੰਗੀਆਂ,
ਸਰੀ ਨਾ ਵਕਤ ਕੋਲੋਂ ਇੱਕ ਲੀਰ ਚੰਦਰੀ।

ਦਾਦੀ ਨਾਲ ਜਾਂਦੇ ਸਾਹਿਬਜ਼ਾਦਿਆਂ ਤੇ,
ਰੱਖੀ ਸੀ ਸਮੇਂ ਨੇ ਕੈਸੀ ਤਾਕ ਚੰਦਰੀ।
ਮਿਲਾ ਦਿੱਤਾ ਕਾਫਲੇ ਨਾਲ ਝੱਟ ਗੰਗੂ,
ਰੱਖੀ ਹੋਈ ਸੀ ਚੰਦਰੇ ਨੇ ਝਾਕ ਚੰਦਰੀ।

ਲੂਣ ਹਰਾਮੀ ਦਾ ਦਾਗ ਲਗਵਾ ਉਸਨੇ,
ਕਰ ਮੁਖਬਰੀ ਕੀਤੀ ਸੀ ਬਾਤ ਚੰਦਰੀ।
ਠੰਡੇ ਬੁਰਜ 'ਚ ਹੋਈਆਂ ਸੀ ਕੈਦ ਜਿੰਦਾ,
ਰਹਿਮ ਕਰੇ ਨਾ ਜ਼ਾਲਮ ਦੀ ਜ਼ਾਤ ਚੰਦਰੀ।

ਦਾਦੀ ਸੁਣਾਵੇ ਸਾਖੀਆਂ ਸ਼ਹੀਦਾਂ ਦੀਆਂ,
ਦੱਸੇ "ਬੁਜ਼ਦਿਲ ਦੀ ਹੁੰਦੀ ਔਕਾਤ ਚੰਦਰੀ"।
ਈਨ ਮੰਨੀ ਨ ਗੋਬਿੰਦ ਦੇ ਫਰਜੰਦਾਂ ਨੇ,
ਗੱਜ ਠੁਕਰਾਈ ਸੂਬੇ ਦੀ ਸੌਗਾਤ ਚੰਦਰੀ।

ਸੂਬੇ ਦੇਖ ਤੇਵਰ ਕੋਮਲ ਕਲੀਆਂ ਦੇ,
ਕਹੇ ਕਾਜ਼ੀ ਨੂੰ ਚੱਲ ਕੋਈ ਚਾਲ ਚੰਦਰੀ।
ਨਵਾਬ ਮਲੇਰਕੋਟਲੇ ਨੇ ਸੀ ਵਰਜ਼ਿਆ ਸੂਬਾ,
ਓਏ "ਹੁੰਦੀ ਮਾੜੀ ਈਰਖਾ ਦੀ ਢਾਲ ਚੰਦਰੀ"।

ਸੁੱਚਾ ਬੋਲਿਆ,"ਪੁੱਤ ਸੱਪਾਂ ਦੇ ਹੋਣ ਸਪੋਲੀਏ",
ਮੱਚੀ ਕਿਉਂ ਨਾ ਉਸਦੀ ਜ਼ੁਬਾਨ ਚੰਦਰੀ।
ਫਤਵਾ ਸੁਣਾ ਕਹੇ ਵਿੱਚ ਦੀਵਾਰ ਚਿਣ ਦੋ,
ਕਾਫਰ ਕਾਜ਼ੀ ਦੀ ਚੱਲ ਪਈ ਦੁਕਾਨ ਚੰਦਰੀ।

ਦੁਹੱਥੜੇ ਮਾਰ ਰੋਈਆਂ ਮੁਗਲ ਪਠਾਣੀਆਂ,
ਕਹਿਣ ਉਸਾਰੋ ਨਾ ਜ਼ਾਲਮੋ ਦੀਵਾਰ ਚੰਦਰੀ।
ਬਚਾ ਲਵੋ ਖੁਦ ਨੂੰ ਬੱਦ ਦੁਆਵਾਂ ਤੋਂ,
ਸਹਿ ਹੋਣੀ ਨਾ ਸਮੇਂ ਦੀ ਮਾਰ ਚੰਦਰੀ।

ਦੋ ਫਰਿਸ਼ਤੇ ਵਿੱਚ ਦੀਵਾਰ ਅਲੋਪ ਹੋਏ,                   
"ਵੜੈਚ" ਹਾਰੀ ਆਦਮ ਦੀ ਜ਼ਾਤ ਚੰਦਰੀ।
ਹਾਰ ਗਈ ਸੀ ਆਦਮ ਦੀ ਜ਼ਾਤ ਚੰਦਰੀ।

ਬੰਦਾ ਸਿੰਘ ਬਹਾਦਰ ਨੇ ਫੇਰ ਕਰ ਹਮਲਾ,
ਨੇਸਤੋ ਨਾਬੂਦ ਕੀਤੀ ਸੂਬੇ ਦੀ ਠਾਠ ਚੰਦਰੀ।
ਨਰਕਾਂ ਵਿੱਚ ਵੀ ਸੂਬਾ ਕੁਰਲਾਹਟ ਪਾਵੇ,
ਮਿਲਣੀ ਨਾ ਹੁਣ ਜਿਉਣ ਦੀ ਦਾਤ ਚੰਦਰੀ।

ਰੱਬੀ ਤਾਕਤਾਂ ਨਾਲ ਮੱਥਾ ਸੀ ਜੋੜ ਬੈਠਾ,
ਸੂਬਾ ਭੁੱਲ ਬੈਠਾ ਸੀ ਆਪਣੀ ਔਕਾਤ ਚੰਦਰੀ।
ਕਿਸ਼ਤਾਂ 'ਚ ਗੁਰੂ ਸਾਹਿਬ ਕਰਜ਼ ਉਤਾਰ ਗਏ,
ਟੁਕੜੇ ਟੁਕੜੇ ਹੋਈ ਜ਼ਾਲਮ ਦੀ ਜ਼ਾਤ ਚੰਦਰੀ।

                               ਰਘਵੀਰ ਵੜੈਚ
                              +919914316868
 
ਖੂਹੀਆਂ ਨੈਣਾਂ ਦੀਆ ਭਰ ਕੇ ਵੀ ਪਿਆਸੀਆਂ ਨੇ ? PRINT ਈ ਮੇਲ

rupinder.jpgਹਨੇਰਾਂ ਮਨਾਂ ਦੇ ਅੰਦਰ ਜੋ ਛਾ ਗਿਆ।।
ਉੱਥੇ ਜਗਾ ਕੇ ਬੱਤੀ ਐ ਕਿਵੇਂ ਧਰਨੀ।।

ਨਿੱਤ ਧਰਮਾਂ ਦੇ ਨਾਂ ਤੇ ਐ ਲੁੱਟ ਹੁੰਦੀ।।
ਇਹ ਲੁੱਟ-ਖਸੁੱਟ ਬੰਦ ਕਿਵੇਂ ਕਰਨੀ।।

ਵਿੱਚ ਨਸ਼ਿਆਂ ਦੇ ਨਸ਼ਲਾਂ ਖਤਮ ਹੁੰਦੀਆਂ।।
ਅੱਗ ਨਸ਼ਿਆਂ ਦੀ ਸੀਨੇ ਤੇ ਕਿਵੇਂ ਜ਼ਰਨੀ।।

ਅੰਦਰ ਦਿਲ ਦੇ ਘੁੱਪ ਹਨੇਰਾ ਛਾਇਆ।।
ਦਿਲ ਦੀਆਂ ਕੰਧਾਂ ਤੇ ਰੌਸ਼ਨੀ ਕਿਵੇਂ ਕਰਨੀ।।

ਜਿਨਾਂ ਘਰਾਂ ਦੇ ਪਏ ਚਿਰਾਗ ਬੁਝੇ।।
ਉਨਾਂ ਬਨੇਰਿਆਂ ਤੇ ਰੌਸ਼ਨੀ ਕਿਵੇਂ ਕਰਨੀ।।

ਭਾਰਤ ਮਾਤਾ ਦੇ ਕਿੰਨੇ ਹੀ ਪੁੱਤ ਖਾ ਗਈ।।
ਡੈਣ ਬਾਡਰਾਂ ਵਾਲੀ ਇਹ ਕਿਵੇਂ ਹਰਨੀ।।

ਸ਼ਹੀਦ ਪੁੱਤ ਦੀ ਲੋਥ ਬੁੱਢਾ ਬਾਪ ਢੋਵੇ।।
ਉਹਦੇ ਸੀਨੇ ਦੀ ਅੱਗ ਸ਼ਾਤ ਕਿਵੇਂ ਕਰਨੀ।।

ਜਿਹੜੇ ਰੁਲ਼ਦੇ ਅਨਾਥ ਬਾਝੋਂ ਮਾਪਿਆਂ ਦੇ।।
ਉਨਾਂ ਭੁੱਖ ਦੀ ਨਾਗਣ ਕਾਬੂ ਕਿਵੇਂ ਕਰਨੀ।।

ਖੂਹੀਆਂ ਨੈਣਾਂ ਦੀਆ ਭਰ ਕੇ ਵੀ ਪਿਆਸੀਆਂ ਨੇ।।
ਦੱਸ ਇਹਨਾਂ ਤੇ ਰਹਿਮਤ ਤੂੰ ਕਦੋਂ ਕਰਨੀ।।

ਟੁੱਟੇ ਦੀਵਿਆਂ ਵਿੱਚ ਨਹੀਂ ਤੇਲ ਟਿਕਦਾ।।
ਕਿਹੜੇ ਹੌਸ਼ਲੇ ਨਾਲ ਰੌਸ਼ਨ ਧਰਤ ਕਰਨੀ।।

ਰੁਪਿੰਦਰ,ਲੱਖਾਂ ਸਵਾਲਾਂ ਨੇ ਉੱਠ ਬੈਠੇ।।
ਕੱਲੇ-ਕੱਲੇ ਦੀ ਜਵਾਬ-ਦੇਹੀ ਕਿਵੇਂ ਕਰਨੀ।।  12 jun 18

 
.....ਬੇਵਜ੍ਹਾ ਇਲਜਾਮ ਨਾ ਧਰਦੈ...... PRINT ਈ ਮੇਲ
swarn__pic.pngਐ ਸਾਕੀ'ਖਾਲੀ ਹੈ ਜਾਮ ਭਰਦੈ
ਦੁਖ ਅਭੀ ਬਾਕੀ ਹੈ ਕਮ ਕਰਦੈ

ਮੇਰੀ ਕੋਰੇ ਕਾਗਜ਼ ਦੀ ਕਿਸ਼ਤੀ
ਚਲੀ ਨਹੀਂ ਹੈ ਇਸੇ ਪਾਰ ਲਗਾਦੈ

ਦਿਲ ਦੇ ਬਗੀਚੇ ਸਾੜ ਪਿਆ ਹੈ
ਧੁਖਦਿਆ ਨੂੰ ਠੰਡਾ ਤੂੰ ਕਰਦੈ

ਦੋ ਜਹਾਨ ,ਆਦਮ ਜਾਤ ਤੋਂ ਤੋਬਾ
ਉਸਦਾ ਹੁਨਰ ਕਿੱਦਾਂ ਸੁਣਾਦੇ ਕਰਦੈ

ਸੱਜਣ ! ਜੇ ਦੁਸਮਣ ਸੀ,ਕਵਿਤਾ ਤਾਂ
ਦੁਨੀਆਂ,ਬੇਵਜ੍ਹਾ ਇਲਜਾਮ ਨਾ ਧਰਦੈ

         ______🙅ਸਵਰਨ ਕਵਿਤਾ
 
ਕੋਈ ਸੁਪਨਾ ਟੁਟਿਆ PRINT ਈ ਮੇਲ
swarn__pic.pngਕੋਈ ਸੁਪਨਾ ਟੁਟਿਆ
ਤਾਰੀਖ ਮੁਸਕਰਾਈ
ਇੰਜ ਲਗਿਆ
ਕਿਸੇ ਨੇ ਖੰਜਰ
ਸੀਨੇ ਉਤਾਰ ਦਿਆ ਹੋਵੇ
ਤਰਸ ਗਈ ਹਾਂ
ਖੁਸ਼ੀ ਖਾਤਰ
ਫੁੱਲਾਂ ਨੇ
ਬਗੀਚੇ ਵਿੱਚ ਖਿੜਨਾ
ਛੱਡਿਆ ਹੈ
ਐਸਾ....... ਕਿਉਂ ਹੋ ਰਿਹਾ ਹੈ
ਮੈਂ ਹੈਰਾਨ, ਪ੍ਰੇਸ਼ਾਨ ਹਾਂ
ਅੰਬਰ ਵੀ ਨਰਾਜ਼ ਹੈ
ਬੂੰਦ ਪਾਣੀ ਲਈ
ਤਰਸਾ ਰਿਹਾ
ਹੁਣ ਆਵਾਜ਼-
ਮੱਧਮ ਹੋਣ ਨੂੰ ਆਈ
ਮੇਰੀ ਨਬਜ਼
ਪਕੜ ਦੇਖ ਲੈ
ਸੱਚੀ.....
ਝੂਠ ਨਹੀਂ ਕਹਿੰਦੀ
ਮੈਂ ......
12 jun 18
    _______ਸਵਰਨ ਕਵਿਤਾ
 
....ਤਾਂਘ ਦੀਦਾਰ ਦੀ... PRINT ਈ ਮੇਲ
mukeria.jpgਨੈਣਾਂ ਛਹਿਬਰ ਲਾਈ ਤਾਂਘ ਦੀਦਾਰ ਦੀ,
ਖਿੱਚ ਸੀਨੇ ਵਿੱਚ ਉਸ ਪਿਆਰੇ ਦੇ ਪਿਆਰ ਦੀ।
ਮਨ ਵੈਰਾਗੀ ਬਿਹਬਲ ਹੋ ਕੇ ਤੜਫ਼ ਰਿਹਾ,
ਸੁਣ ਅਰਜੋ਼ਈ ਜਿਊਂਦੀ ਇਸ ਮੁਰਦਾਰ ਦੀ।
ਇਕ ਛਿਨ ਵੀ ਨਾ ਵਿਛੁੜਾਂ ਆਪਣੇ ਪ੍ਰੀਤਮ ਤੋਂ,
ਅਵਗੁਣਿਆਰੀ ਨੂੰ ਸੁੱਧ ਨਾ ਘਰ ਬਾਰ ਦੀ।
ਨਿੰਦਿਆ ਚੁਗਲੀ ਤੇ ਗੁਮਾਨ ਸਭ ਵਿੱਸਰ ਜਾਏ,
ਤਮਾਂ ਹੋਵੇ ਬਸ ਨਾਮ ਦੇ ਵਣਜ ਵਪਾਰ ਦੀ।
ਕੁੱਝ ਨਾ ਅਹੁੜੇ ਜਿੰਦ ਨਿਮਾਣੀ ਵਾਰ ਦਿਆਂ,
ਵੱਸ ਰਹੀ ਨਾ ਗੱਲ ਕੋਈ ਸੋਚ ਵਿਚਾਰ ਦੀ।
ਰੰਗ ਕਸੁੰਭੜਾ ਇਸ਼ਕ ਮਜਾਜੀ ਹੋਵੇ ਨਾ,
'ਪ੍ਰੀਤ ਰੰਗੀ ਹੋੲੇ ਨਫ਼ਸ ਉਹ ਰੰਗ ਕਰਤਾਰ ਦੀ।
ਮਨਦੀਪ ਕੌਰ 'ਪ੍ਰੀਤ'...ਮੁਕੇਰੀਆਂ...12 jun 18
 
ਨੌਜਵਾਨ ਕੁੜੀਓ ! ਤੁਹਾਡੇ ਗ਼ੌਰ ਕਰਨ ਲਈ ਛੋਟੀ ਬਹਿਰ ਦੀ ਵਿਸ਼ੇਸ ਗ਼ਜ਼ਲ PRINT ਈ ਮੇਲ

kvita.jpgਗ਼ਜ਼ਲ ਅਮਰ 'ਸੂਫੀ'

ਅਪਣਾ ਆਪ ਸੰਭਾਲ ਕੁੜੇ।
ਸੁੱਚੇ ਰਿਸ਼ਤੇ ਪਾਲ ਕੁੜੇ।

ਹੁਸਨ ਲੁਟੇਰੇ ਥਾਂ ਥਾਂ 'ਤੇ,
ਸੁੱਟੀ ਬੈਠੇ ਜਾਲ ਕੁੜੇ।

ਪੂਰੇ ਘਰ ਦੀ ਇੱਜ਼ਤ ਹੈ,
ਚੁੰਨੀ ਰੱਖ ਸੰਭਾਲ ਕੁੜੇ।

ਤਕ ਉਨ੍ਹਾਂ ਦੀ ਨੀਅਤ ਜੋ,
ਤੈਨੂੰ ਦੱਸਣ 'ਮਾਲ' ਕੁੜੇ।

ਮੋਹ ਦੀ ਇਕ ਪਿਆ ਕੇ ਚੂਲੀ,
ਦਿੰਦੇ ਜਿਸਮ ਹੰਘਾਲ ਕੁੜੇ।

ਜਿੰਨ੍ਹਾਂ ਨੂੰ ਤੂੰ ਅਪਣਾ ਸਮਝੇਂ,
ਉਹ ਹੀ ਕਰਨ ਹਲਾਲ ਕੁੜੇ।

ਪਿਆਰ ਖਜ਼ਾਨਾ ਸਾਂਭੀ ਰੱਖ,
ਹੋ ਨ ਬਹੀਂ ਕੰਗਾਲ ਕੁੜੇ।

ਮੂੰਹ ਦੇ ਮਿੱਠੇ, ਮਨ ਦੇ ਕਾਲੇ,
ਤਨ ਦੇ ਫਿਰਨ ਦਲਾਲ ਕੁੜੇ।

ਦਾਗ਼ੀ ਕਰ ਬਾਗ਼ੀ ਹੋ ਜਾਂਦੇ,
ਮੁੜ ਨਾ ਪੁੱਛਣ ਹਾਲ ਕੁੜੇ।

ਜੀਵਨ ਤਾਰ ਹਿਲਾ ਐਪਰ,
ਹੋਈਂ ਨਾ ਬੇਤਾਲ ਕੁੜੇ।

ਮੋਹ ਦੀ ਪੂਣੀ ਕੱਤੀਂ ਤੂੰ,
ਪਿਆਰ ਚਰਖੜੇ ਨਾਲ ਕੁੜੇ।

ਹੁਸਨ ਜਵਾਨੀ ਸੁੱਚਾ ਗਹਿਣਾ,
ਮਿਲਦਾ ਕਿਸਮਤ ਨਾਲ ਕੁੜੇ।

ਹਰ ਇਕ ਬੋਦੀ ਰੀਤ ਬਦਲ,
ਜੋ ਖਾਧੀ ਜੰਗਾਲ ਕੁੜੇ।

ਸੀਨੇ ਦੇ ਵਿਚ ਸਾਂਭੀ ਰੱਖ,
ਸਾਗਰ ਵਰਗਾ ਉਬਾਲ ਕੁੜੇ।

ਜਬਰ ਵਿਰੁੱਧ ਹਮੇਸ਼ਾਂ ਤੂੰ,
ਖੜ੍ਹ 'ਜੀਂ ਬਣ ਕੇ ਢਾਲ ਕੁੜੇ।

ਅੰਬਰ ਵਰਗੀ ਰੱਖੀ ਸੋਚ,
ਪੈਰੀਂ ਰੱਖ ਭੁਚਾਲ ਕੁੜੇ।

ਤਕੜੀ ਹੋ ਕੇ ਕਦਮ ਵਧਾ,
'ਸੂਫ਼ੀ' ਤੇਰੇ ਨਾਲ ਕੁੜੇ।
....................................

 
<< Start < Prev 1 2 3 4 5 6 7 8 9 10 Next > End >>

Results 1 - 15 of 705

Advertisements

Advertisement

Advertisement