:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਗਜ਼ਲ PRINT ਈ ਮੇਲ

amndeep_singh.jpgਉਹ ਪੁੱਛਦੈ ਜੰਗ ਜ਼ਿੰਦਗੀ ਦੀ, ਤੂੰ ਹਰਿਆ ਨਹੀ ਅਜੇ ਤੀਕਰ।
ਮੇਰੇ ਅੰਦਰ ਖਲਾਅ ਐਸਾ, ਜੀ ਭਰਿਆ ਨਹੀ ਅਜੇ ਤੀਕਰ।

ਮੇਰੇ ਸ਼ੇਅਰਾੰ ਨੂੰ ਪੜ ਪੜ ਕੇ, ਜੇ ਹਿੱਕ ਚੋ ਹੂਕ ਹੀ ਨਿਕਲੇ,
ਤਾੰ ਸਮਝੀ ਮੋਹ, ਦਿਲਾੰ ਵਿੱਚੋਂ, ਜੀ ਮਰਿਆ ਨਹੀ ਅਜੇ ਤੀਕਰ।

ਜਦੋ ਲਲਕਾਰਦੀ ਦਿੱਲੀ, ਉਦੋਂ ਪੰਜਾਬ ਉਠ ਖੜਦੈ,
ਲਹੂ ਇਹ ਗੈਰਤਾੰ ਵਾਲਾ, ਜੀ ਠਰਿਆ ਨਹੀ ਅਜੇ ਤੀਕਰ।

ਬੜੀ ਵਾਰੀ ਅਜੇਹੇ ਮੋੜ ਵੀ ਆਏ, ਕਿ ਡਿਗ ਪੈੰਦਾ,
ਸਿਧਾਤਾੰ ਨਾਲ ਸਮਝੌਤਾ, ਜੀ ਕਰਿਆ ਨਹੀ ਅਜੇ ਤੀਕਰ ।

ਕਿਵੇੰ ਜਿੱਤਾਂ ਨੂੰ ਮਾਣੀ ਦਾ, ਉਨ੍ਹੂੰ ਅਹਿਸਾਸ ਕੀ ਹੋਣਾ,
ਜਿੜ੍ਹਾ ਬਾਜ਼ੀ ਕਦੇ ਕੋਈ, ਜੀ ਹਰਿਆ ਨਹੀ ਅਜੇ ਤੀਕਰ ।

ਕਦੇ ਦੂਸ਼ਣ, ਕਦੇ ਗੋਲੀ, ਤੇ ਹੁਣ ਪੱਗਾਂ ਵੀ ਲਾਹ ਲਈਆੰ,
ਮਗਰ ਇਹ ਕਾਫ਼ਲਾ ਤੈਥੋਂ, ਜੀ ਡਰਿਆ ਨਹੀ ਅਜੇ ਤੀਕਰ ।

ਮੈ ਸੁਣਿਆ ਗਿੱਦੜਾਂ ਦੇ ਘਰ, ਹੈ, ਟੰਗੀ, ਸ਼ੇਰ ਦੀ ਫੋਟੋ,
ਮਗਰ ਕੰਮ ਸ਼ੇਰ ਦੇ ਵਰਗਾ, ਜੀ ਸਰਿਆ ਨਹੀ ਅਜੇ ਤੀਕਰ ।

ਅਸੀੰ ਹਿੱਕਾੰ ਤੇ ਝੱਲਿਆ ਹੈ, ਅਤੇ ਹਿੱਕਾੰ ਤੇ ਝੱਲਾੰਗੇ,
ਤੇਰਾ ਇੱਕ ਵਾਰ ਵੀ ਪਿੱਠ ਤੇ, ਜੀ ਜਰਿਆ ਨਹੀ ਅਜੇ ਤੀਕਰ ।

ਅਮਨਦੀਪ ਸਿੰਘ ਅਮਨ

 
(ਗ਼ਜ਼ਲ) PRINT ਈ ਮੇਲ

jot.jpgਬਲਦੇ ਚਿਰਾਗ ਵੀ ਬੇਜ਼ੁਬਾਨ ਹਨ
ਗੁਮਾਨ ਕਿਸ ਗੱਲ ਦਾ ਬੰਦਿਆਂ

ਆਪਣੀ ਹਸਤੀ ਨੂੰ ਸਵੀਕਾਰ ਕਰ
ਟਾਕੀ ਆਸਮਾਨ ਨੂੰ ਨਾ ਲਾ ਬੰਦਿਆਂ

ਰੋਜ਼ ਰੋਜ਼ ਮਿਹਰਬਾਨ ਨਾ ਹੁੰਦਾ ਰੱਬ
ਫੱਕਰ ਜਾਣ ਕੇ ਵਕਤ ਲੰਘਾ ਬੰਦਿਆਂ

ਰੀਸਾਂ ਕਰਨੀਆਂ ਨੇ ਤੂੰ ਇਨਸਾਨ ਬਣ
ਫੇਰ ਚੰਗਿਆਈ ਦਾ ਪੱਲਾ ਫੜ ਬੰਦਿਆਂ

hasrat.jpgਸੋਨਾ -ਸੋਨਾ ਕਰਦੀ ਨੀ ਪਿੱਤਲ ਹੋਏ ਨੂਰਾਂ
ਪ੍ਰਾਂਣ ਪਖੇਰੂ ਹੋ ਗਏ ਧੁਖਣ ਚਲ ਬੰਦਿਆਂ

==ਹਸਰਤ ਨੂਰਾਂ..17 may 17flo.jpg

 
ਕੌਮ ਬਿਖਰੀ ਨੂੰ ਜੋੜ ਦੇ PRINT ਈ ਮੇਲ

f_f_m.jpgਨੀਲੇ ਘੋੜੇ ਵਾਲਿਆ ,ਸੁਨਹਿਰੀ ਬਾਜਾਂ ਵਾਲਿਆ।
ਜਿਸ ਕੌਮ ਲਈ ਤੂੰ ਸੀ ਜੋੜਿਆਂ ਨੂੰ ਵਾਰਿਆ।
ਵੇਖ ਉਨਾ ਕੈਸਾ ਹੈ ਇਹ ਫ਼ਰਜ ਨਿਭਾਲਿਆ।
ਜਿਨਾ ਲਈ ਤੂੰ ਪੁੱਤ ਵਾਰੇ ਉਨਾਂ ਨੇ
ਮਜਾਕ ਕੌਮ ਦਾ ਬਣਾ ਲਿਆ।
ਹੱਥ ਕਿਵੇਂ ?ਉਨਾਂ ਦਾਹੜਿਆਂ ਨੂੰ ਪਾ ਲਿਆ।

ਦਸਤਾਰ ਦਾਤਾ ਬਖਸ਼ੀ ਸੀ , ਸਿਰ ਦਾ ਤੂੰ ਤਾਜ।
ਦਸਤਾਰ ਲਾਉਣਾ !!!!ਇਨਾ ਨੇ ਬਣਾ ਲਿਆ ਰਿਵਾਜ।
ਮਿਹਰ ਕਰੋ ਪਾਤਸਾਹ ਜੀ ਲੈ ਕੇ ਅਵਤਾਰ ਆ ਜੋ।।
ਭੁਲਿਆਂ ਤੇ ਭਟਕਿਆਂ ਨੂੰ ਦਾਤਾ ਸਿੱਧੇ ਰਾਹੇ ਪਾ ਜੋ।

ਸਿੰਘ ਸਜ ਪੁੱਤ ਦਸਮੇਸ਼ ਦੇ ਕਹਾਉਦੇ ਨੇ।
ਜਾਤ ਪਾਤ ਵਾਲਾ ਕੰਠਾ ਗਲ਼ ਚੋ,ਨਾ ਲਾਉਂਦੇ ਨੇ।
ਵੇਖ ਲੈ ਵਿਦੇਸਾਂ ਵਿੱਚ ਝੰਡੇ ਕੀ ਝੁਲਾਉਦੇ ਨੇ।
ਭਾਈ-ਭਾਈ ਲੜ ਤਮਾਸ਼ਾ ਜੱਗ ਨੂੰ ਦਿਖਾਉਦੇ ਨੇ।

ਆਪਣੇ ਈ ਹੱਥ ਪੱਗਾਂ ਤੇ ਦੁਮਾਲਿਆਂ ਨੂੰ ਪਾਉਣਗੇ।
ਵੈਰੀ ਨਾਲ ਆਢਾ ਦੱਸੋ ? ਇਹੇ ਕਿਥੋ ਲਾਉਣਗੇ।
ਭਾਈ ਤਾਰੂ ਸਿੰਘ ਕੇਸਾਂ ਬਦਲੇ ਖੋਪਰੀ ਲਹਾ ਗਿਆ।
ਇਨਾਂ ਇਕ ਦੂਜੇ ਦਿਆਂ ਹੱਥ ਕੇਸਾਂ ਨੂੰ ਹੈ ਪਾ ਲਿਆ।

ਪੁੱਤ ਦਸਮੇਸ਼ ਦੇ ਕਹਾਉਣ ਵਾਲਿਓ ।
ਇੱਕ ਵਾਰ ਅਕਲਾਂ ਨੂੰ ਹੱਥ ਮਾਰਿਓ।
ਦਰਬਾਰ ਸਾਹਿਬ ਅੰਦਰ ਜੋੜੇ ਕਿਵੇਂ ਪਹੁੰਚ ਗਏ।
rupinder_kaur.jpgਗੁਨਾਹਗਾਰ ਇਹਦੇ ਵਿੱਚ ਤੁਸੀ ਸਾਰੇ ਹੋ।

ਪਿਤਾ ਕੋਲ ਖੜ ਝੱਜੂ ਪੁੱਤਰਾ ਨੇ ਪਾ ਲਿਆ।
ਏਥੇ ਤੁਸਾਂ ਆਪਣੀ ਹੀ ਅਣਖ ਨੂੰ ਗਵਾ ਲਿਆ।
ਪਾਤਸਾਹਾ ਆਜਾ ਕੌਮ ਬਿਖਰੀ ਨੂੰ ਜੋੜ ਦੇ
ਜਾ ਸਾਹਾਂ ਵਾਲੀ ਤੰਦ "ਰੁਪਿੰਦਰ",ਦੀ ਤੋੜ ਦੇ।16 may 17

 
ਗੱਲਬਾਤ ਵਾਰਤਾਲਾਪ ਖਤਮ PRINT ਈ ਮੇਲ
rupinder_kaur.jpgਜਾਗਦੇ ਜ਼ਮੀਰ ਵਾਲਿਓ,ਹੱਥ ਜੋੜ ਕੇ ਬੇਨਤੀ ਏ।।
ਇਹਨੂੰ    ਕਦੇ   ਵੀ   ਸੌਣ   ਨਾ   ਦੇਣਾਂ ।।
ਬੜਾ   ਵਿਲੱਖਣ   ਵਿਰਸ਼ਾ   ਏ   ਸਾਡਾ।।
ਇਹਨੂੰ   ਕਦੇ   ਵੀ   ਖੋਣ   ਨਾ   ਦੇਣਾਂ ।।

ਬਦਨਾਮ  ਕਰਕੇ  ਧੀ ,ਭੈਣ ਕਿਸੇ  ਦੀ ਨੂੰ ।।
ਕਦੇ  ਖੂਨ   ਦੇ   ਅੱਥਰੂ  ਰੋਣ   ਨਾ  ਦੇਣਾਂ।।
ਇਕ ਸਮਾਂ ਸੀ ਭਾਈਆਂ ਦੇ ਦੋਸਤ ਭਾਈ ਹੁੰਦੇ ਸੀ।।
ਸਾਂਭ ਲਓ ਉਸ ਸਮੇਂ ਨੂੰ ਕਦੇ ਮੋਣ ਨਾ ਦੇਣਾ।।

ਰਲ਼  ਮਿਲ   ਸਾਰੇ  ਪਰਿਵਾਰ  ਵਾਂਗ ਰਹੀਏ।।
ਮਾੜੀਆਂ ਨਜ਼ਰਾਂ ਦਾ ਬੀਜ ਕੋਈ ਬੋਣ ਨਾ ਦੇਣ।।
ਕਿਉਂ???ਸਹਿਮ ਜਾਂਦਾ ਦਿਲ ਹਰ  ਔਰਤ  ਦਾ ।।
ਉਸਦੇ ਦਿਲ ਵਿੱਚ ਡਰ ਨੂੰ ਜਿਓਣ ਨਾ ਦੇਣਾ।।

ਕਿਸੇ  ਦੇ  ਭੈਣ  ਨੂੰ  ਪੁਰਜਾ  ਕਹਿਣ ਵਾਲਿਓ।।
ਭੈਣ ਆਪਣੀ  ਨੂੰ  ਦਰ ਚ,ਖਲੋਣ  ਨਾ ਦੇਣਾ।।
ਤੱਕ  ਸ਼ੀਸਾ  ਵੀ  ਕਦੇ  ਸ਼ਰਮਸਾਰ  ਹੋ  ਜਾਵੇ।।
ਨਜਰਾਂ  ਚੋ,ਖੁੱਦ  ਨੂੰ  ਗਿਰਾਉਣ ਨਾ ਦੇਣਾ।।

ਜਿਹਾ   ਬੀਜੋਗੇ ???  ਤਿਹਾ   ਵੱਡੋਂਗੇ??
ਮਾੜਾ ਗੀਤ ਕੋਈ ਘਰ ਵਿੱਚ ਲਾਉਣ ਨਾ ਦੇਣਾ।।
ਮਾਪੇ  ਸ਼ਰਮ  ਦੇ  ਮਾਰੇ  ਹੀ  ਮਰ  ਜਾਦੇ।।
ਆਪਣੇ ਮਾਪਿਆਂ ਨੂੰ ਧੌਣ ਝਕਾਉਣ ਨਾ ਦੇਣਾ।।

ਗੱਲਾਂ  ਸੱਚੀਆਂ  ਜੇਕਰ  ਸੀਨੇ  ਚੁੱਭ ਜਾਣ। ।
ਉਸ  ਚੋਭ  ਨੂੰ  ਕਦੇ  ਭੁਲਾਉਣ  ਨਾ  ਦੇਣਾ।।।
ਰੁਪਿੰਦਰ ,  ਮਨ  ਸਮਝਾ  ਲੈ  ਆਪਣਾ।।
ਇਨਾਂ  ਅੱਖਾਂ  ਨੂੰ ਹੰਝੂ  ਵਹਾਉਣ  ਨਾ ਦੇਣਾ।।
ਗੱਲਬਾਤ ਵਾਰਤਾਲਾਪ ਖਤਮ
 
ਮਾਵਾਂ ਤਾਂ ਮਾਵਾ PRINT ਈ ਮੇਲ
0050.jpgਮਾਵਾਂ ਤਾਂ ਮਾਵਾ ਨੇ ਯਾਰੋ,ਮਾਵਾ ਯਾਲ ਵਿਸ਼ਾਈ ਜਾਵਣ,
ਪੁਤਾਂ ਦੇ ਅਲਾਮੇ ਝਲਣ,ਅੋਲਾਦ ਨੂੰ ਸਦਾ ਬਚਾਈ ਜਾਵਣ!

ਬਚਿਆਂ ਦੀ ਰਖਿਆ ਲਈ,ਰੱਬ ਨੇ ਮਾਂ ਨੂੰ ਆਪ ਬਣਾਇਆ,
ਪੰਸ਼ੀ ਪਰਿੰਦੇ ਸੱਬ ਨੇ ਪੂਜੀ,ਜ੍ਹੇੜਾ ਵੀ ਹੈ ਮਾਂ ਦਾ ਜਾਇਆ,

ਮਾਂ ਦੇ ਹੂੰਦੇ ਐਸਾਨ ਬੜੇ ,ਜਿਸ ਨੇ ਹੂੰਦਾਂ ਗੋਦ ਖਿਡਾਇਆ,
ਪੁਤਰਾ ਬਚ ਕੇ ਨਾਂ ਜਾਵੇ,ਬਾਪੂ ਤੇਰੇ ਦਾ ਦੂਸ਼ਮਨ ਆਇਆ?

ਪਿਓ ਤੇਰੇ ਤੇ ਇਸ ਬੰਦੇ ਨੇ,ਝੂਠਾਂ ਸੀ ਅਲਜਾਮ ਲਗਾਇਆ,
ਅੱਜ ਮਾਂ ਦਿਵਸ ਤੇ ਲੋਕੋ,ਮੈਨੂੰ ਮਾਂ ਨੇ ਯਾਦ ਕਰਾਇਆਂ ??

ਸਿਰ ਪਲੋਸਦੀ ਮੇਰੀ ਮਾਂ ਮੇਰਾ,ਡਰੈਕਟਰ ਵਾਗੂ ਸਿਖਾ ਰਹੀ ਸੀ,
ਦੂਸ਼ਮਨ ਦਾ ਵਿਸਾਹ ਨਾਂ ਖਾਮੀ, ਮੈਨੂੰ ਸੱਬ ਸਮਝਾ ਰਹੀ ਸੀ ?

ਮਾਤਾ ਤੇਰੇ ਚਰਨਾਂ ਦੀ ਸੋਅ ਲਗੇ,ਦੂਸ਼ਮਨ ਨੂੰ ਸਬਕ ਸਿਖਾਂਵਾਂ ਗਾਂ,
ਮਾਂ ਦੀਆਂ ਆਂਦਰਾਂ ਨੂੰ (ਕੁੱਕੜ ਪਿੰਡੀਆਂ) ਕਦੇ ਤਾਂ ਠੰਡ ਪਾਵੇ ਗਾਂ?..14may17

 
~ਸਮੁੰਦਰਾ ~ 5/11/17 PRINT ਈ ਮੇਲ

jogi.jpgਸਿਆਹ ਰਾਤ ਤੇ ਮੈਂ ਸਾਹ ਘੁੱਟੀ
ਸੁੱਤੀ ਪਈ ਸਾਂ ਕਿਸਮਤਾਂ ਨਾਲ ਬਝੀ
ਸੁਪਨਾ ਆਇਆ ਮੈਨੂੰ ਕਿ ਕੋਈ ਜੋਗੀ
ਤੁਰਿਆ ਆਉਂਦਾ ਈ ਖੇੜਿਆਂ ਵੰਝੀ |

ਰਾਹ ਸੁੰਝਾ ਤੇ ਉੱਤੋਂ ਧੁੱਪ ਤਿਖੀ
ਨੰਗੇ ਪੈਰਾਂ 'ਤੇ ਰੇਤਾ ਅੱਟਿਆ ਈ
ਮੁੜ੍ਹਕਾ ਚੋਇ ਕੇ ਭਿੱਜਿਆ ਸੁਰਖ ਕੁੜਤਾ
ਸੀਨੇ ਨਾਲ ਸਹਿਮ ਜਿਓਂ ਲੱਗਿਆ ਈ |

ਕੰਨੀ ਲਾਖ ਨੱਤੀ, ਡੌਲੇ ਯੋਗ-ਗ੍ਰਹਿਣੀ
ਰੁਦਰਾਕਸ਼ਕ ਗਲੇ ਸੱਜਿਆ ਈ
ਕੁੰਡਲ ਉਸਤਰਾ ਮਾਰ ਉਤਾਰ ਛੱਡੇ
ਕਿਸੇ ਨਾਥ ਜਿਓਂ ਚੇਲੜਾ ਮੁੰਡਿਆ ਈ |

ਮਥਾ ਲਿਸ਼ਕਦਾ ਤੇ ਅਖਾਂ ਲਾਟ ਵਾਕਰ
ਜਾਪੇ ਸੂਰਜ ਓਹ ਸਿਖਰ ਦੁਪਿਹਰ ਦਾ ਈ
ਓਹਨੂੰ ਘੜਿਆ ਰੱਬ ਦੀਆਂ ਰਹਿਮਤਾਂ ਨੇ
ਸੋਹਣਾ ਬਾਂਕਾ ਜਵਾਨ ਕਹਿਰ ਦਾ ਈ |

ਸੱਪ ਸਰਕਦੇ ਕੋਲੋਂ ਨੇ ਲੰਘ ਜਾਂਦੇ
ਕੇਹਾ ਬੇਹੋਸ਼ੀ 'ਚ ਓਹ ਰੰਗਿਆ ਈ
ਕੀ ਸੱਪ ਲੜੁ ? ਤੇ ਕੀ ਜ਼ਹਿਰ ਚੜੁ ?
ਜੀਹਨੂੰ ਪਹਿਲੋਂ ਹੀ ਇਸ਼ਕ ਨੇ ਡੰਗਿਆ ਈ |

ਨਾ ਚੈਨ ਮੈਨੂੰ ਤੇ ਨਾ ਸਾਹ ਆਵੇ
ਭੁਲੀ ਹਾਸੇ ਤੇ ਮਨ ਸੁਨੰੜਾ ਈ
ਕੀ ਕਰਾਂ ਮੈਂ ਸੈਤੀ ਸਖੀਏ ਨੀ ?
ਮੈਨੂੰ ਜੋਗੀ ਦੇ ਹਿਜਰ ਨੇ ਭੁੰਨਿਆ ਈ |

ਅਖ ਲਾਵਾਂ ਤਾਂ ਸੁਪਨਿਆਂ ਵਿਚ ਆਵੇ
ਜਾਗਾਂ ਹਰ ਥਾਂ ਝਾਉਲਾ ਪਾਂਵਦਾ ਏ
ਹਰ ਗਲੀ, ਤੇ ਹਰ ਮੋੜ ਉੱਤੇ
ਜਾਪੇ ਮੇਰੇ ਵੱਲੀੰ ਓਹ ਤੁਰਿਆ ਆਂਵਦਾ ਏ |

ਮੇਰੇ ਪੈਰ ਜ਼ੰਜੀਰਾਂ ਨਾਲ ਬਝੇ
ਮੈਂ ਨੂੰਹ ਖੇੜਿਆਂ ਦੀ ਅਖਾਂਵਦੀ ਹਾਂ
ਮੇਰੀ ਮਾਂਗ ਇਹ ਜੋ ਸੰਧੂਰ ਸਜਿਆ
ਰੰਨ ਸੈਦੇ ਦੀ ਮੈਂ ਕਹਾਂਵਦੀ ਹਾਂ |

ਇਜ਼ੱਤ-ਆਬਰੂ ਮਾਪਿਆਂ ਤੇ ਸਹੁਰਿਆਂ ਦੀ
ਨਹੀਂ ਚਾਹੁੰਦੀ ਮੈਂ ਮਿੱਟੀ ਮਿਲ ਜਾਵੇ
ਰੱਬ ਖੈਰ ਰਖੇ ਤੇ ਮੈਨੂੰ ਮੱਤ ਦੇਵੇ
ਆਇਆ ਸੁਪਨਾ ਮੂਲੋਂ ਝੂਠ ਹੋ ਜਾਵੇ |

***
ਇਸ਼ਕ ਆਪ ਨਬੀ ਫ਼ਰਮਾਨ ਕਰਦੈ
ਇਹ ਤਾਂ ਰੱਬ ਦੀਆਂ ਦਿਲਗੀਰੀਆਂ ਨੇ
ਕੀ ਇਜ਼ਤਾਂ ਤੇ ਖੁੰਢੇ ਖ਼ਿਆਲ ਸਾਰੇ
ਇਹ ਸਭ ਧੁਰ ਦੀਆਂ ਸਕੀਰੀਆਂ ਨੇ |

ਲਾਹ ਕੜੀਆਂ ਤੇ ਪੂੰਝ ਸੰਧੂਰ ਹੀਰੇ
ਮਥੇ ਟਿੱਕਾ ਬਗਾਵਤ ਦਾ ਲਾ ਲੈ ਨੀ
ਸੁੱਟ ਤਸ਼ੱਦਦ, ਰਵਾਇਤਾਂ ਨੂੰ ਵਿਚ ਕੂੜੇ
ਆਪਣੇ ਸੁਪਨਿਆਂ ਦਾ ਸੂਰਜ ਚੜ੍ਹਾ ਲੈ ਨੀ |

smundra.jpgਮਾਂ-ਪਿਓ ਕਿਓਂ ਪਾਏ ਕੋਈ ਧੀ ਡੋਲੀ ?
ਜੇ ਦਿਲ ਓਹਦਾ ਕਿਤੇ ਹੋਰ ਲੱਗਾ
ਕਿਓਂ ਇੱਕ ਘਰ ਓਹਨੂੰ ਧੱਕ ਦੇਵੇ ?
ਤੇ ਦੂਜਾ ਘਰ ਓਹਨੂੰ ਜ਼ਹਿਰ ਦਿੰਦਾ |

ਕਰ ਹਿੰਮਤ ਤੇ ਪਾ ਲਿਬਾਸ ਰੱਤਾ
ਕੱਜਲ ਸਮਝ ਦਾ ਅਖਾਂ 'ਚ ਪਾ ਲੈ ਨੀ
ਚੱਲ ਮਿਲੀਏ ਤੇਰੇ ਜੋਗੀ ਨੂੰ ਜਾ ਬੂਹੇ
ਆਪਣੀ ਮਰਜੀ ਤੂੰ ਅੱਜ ਵਿਆਹ ਲੈ ਨੀ |
~ਸਮੁੰਦਰਾ ~ 5/11/17

 
।।।ਦਰਦ ਪੰਜਾਬ ਦਾ।।। PRINT ਈ ਮੇਲ
rupinder_kaur.jpgਦਰਦ ਪੰਜਾਬ ਦਾ ਸਹਿ ਨੀ ਹੁੰਦਾ ।।
ਕਹੇ ਬਿਨਾਂ  ਮੈਥੋ ਰਹਿ ਨੀ ਹੁੰਦਾ ।।
ਇਹਦੀ ਕੁੱਖੋਂ ਜੰਮੇ ,ਜਿਹੜੇ  ਉਨਾਂ।।
ਸ਼ਰਮ ਨਾਲ ਪਾਣੀ-ਪਾਣੀ ਕਰਤੀ।।
ਆਹ   ਦੇਖੋ    ਪੰਜਾਬ   ਵਿਚਾਰਾ।।
ਪੰਜ   ਦਰਿਆ   ਦੀ   ਧਰਤੀ  ।।

ਰੁਲ਼ੇ  ਜਵਾਨੀ  ਸੜਕਾਂ  ਉੱਤੇ ।।
ਪੁੱਤ   ਨਸ਼ਿਆਂ   ਤੇ   ਲੱਗੇ ।।
ਧੀ ਨੇ ਘਰ ਚਲਾਵਣ ਖ਼ਾਤਿਰ।।
ਦੇਹ  ਵੀ  ਗਹਿਣੇ  ਧਰ  ਤੀ।।
ਆਹ  ਦੇਖੋ  ਪੰਜਾਬ  ਵਿਚਾਰਾ।।
ਪੰਜ  ਦਰਿਆ  ਦੀ  ਧਰਤੀ।।

ਨਸ਼ਿਆਂ ਦੀ ਨਾਗਣ ਨੇ ਡੱਸ ਲਏ।।
ਪੁੱਤ      ਜਵਾਨ       ਹਜ਼ਾਰਾਂ ।।
ਬੁੱਢੇ    ਬਾਪੂ   ਦੇ   ਮੋਢੇ   ਤੇ ।।
ਪੁੱਤ   ਦੀ  ਅਰਥੀ  ਥਰ  ਤੀ।।
ਆਹ  ਦੋਖੋ ਪੰਜਾਬ  ਵਿਚਾਰਾ।।
ਪੰਜ   ਦਰਿਆ   ਦੀ  ਧਰਤੀ।।

ਉੱਚੇ  ਆਪਣੇ ਮਹਿਲ ਬਣਾ ਲਏ।।
ਆਪਣੇ  ਕਾਰੋਬਾਰ  ਚਲਾ  ਲਏ ।।
ਨਸ਼ਿਆਂ ਦੇ ਵਿੱਚ ਨਸ਼ਲ ਗਵਾ ਕੇ।।
ਬੇੜੀ  ਗਰਕ!! ਪੰਜਾਬ ਦੀ ਕਰਤੀ।।
ਆਹ  ਦੇਖੋ  ਪੰਜਾਬ  ਵਿਚਾਰਾ ।।
ਪੰਜ    ਦਰਿਆ  ਦੀ  ਧਰਤੀ  ।।

ਉੱਠੋ  ਜਵਾਨੋ   ਹੰਭਲਾ   ਮਾਰੋ।।
ਨਸ਼ਿਆਂ ਦਾ ਇਹ ਖੇਤ ਉਜਾੜੋ।।
ਰੁਪਿੰਦਰ",ਆਪਣੇ ਘਰ ਦੀ ਇੱਜਤ ।।
ਕਿਉ?? ਵਿੱਚ  ਬਜਾਰਾਂ ਧਰਤੀ।।
ਆਹ  ਦੇਖੋ  ਪੰਜਾਬ  ਵਿਚਾਰਾ ।।
ਪੰਜ  ਦਰਿਆ   ਦੀ  ਧਰਤੀ ।।
 
'ਸੂਫ਼ੀ' ਮਾਂ ਨੂੰ ਸੀਸ ਝੁਕਾਉਂਦਾ। PRINT ਈ ਮੇਲ
'amr.jpgਮਾਂ ਦਿਵਸ' 'ਤੇ ਵਿਸ਼ੇਸ਼
'ਤੁਰ ਗਈ ਮਾਂ' ਦੇ ਨਾਂ...
ਅਮਰ 'ਸੂਫ਼ੀ'

ਭੋਲੀ ਭਾਲੀ ਮਾਂ ਹੁੰਦੀ ਸੀ।
ਸਿਰ 'ਤੇ ਠੰਢੀ ਛਾਂ ਹੁੰਦੀ ਸੀ।

ਮਿੱਠੇ ਮਿੱਠੇ ਲਾਡ ਲਡਾਉਂਦੀ।
ਲੋਰੀ ਰੂਪੀ ਗੀਤ ਸੁਣਾਉਂਦੀ।

ਕੁਟ ਕੇ ਦਿੰਦੀ ਮਿੱਠੀ ਚੂਰੀ।
ਤੰਗ ਕਰਾਂ ਤਾਂ ਵੱਟਦੀ ਘੂਰੀ।

ਗੱਲਾਂ ਬਾਤਾਂ ਰੋਜ਼ ਸੁਣਾਉਂਦੀ।
ਵਧੀਆ ਨੁਕਤੇ ਨਿੱਤ ਸਿਖਾਉਂਦੀ।

ਉਸ ਤੋਂ ਸਿੱਖ ਕੇ ਵੱਡਾ ਹੋਇਆ।
ਆਪਣੇ ਪੈਰੀਂ ਆਣ ਖਲੋਇਆ।

ਮੂਲੋਂ ਅਨਪੜ੍ਹ ਮੇਰੀ ਮਾਂ ਸੀ।
ਐਪਰ ਗਿਆਨ ਦੀ ਢੇਰੀ' ਮਾਂ ਸੀ।

ਮੇਰੀ ਦੋਸਤ ਸੀ ਮਾਂ ਮੇਰੀ।
ਦਿੰਦੀ ਰਹਿੰਦੀ ਹੱਲਾ ਸ਼ੇਰੀ।

ਉਸ ਜੋ ਜੀਵਨ ਜੁਗਤ ਸਿਖਾਈ।
ਹੁਣ ਤੀਕਰ ਡਾਢੀ ਕੰਮ ਆਈ।

ਉਸ ਦਾ ਰੱਬ ਦੇ ਵਰਗਾ ਨਾਂ ਸੀ।
ਮੇਰੇ ਲਈ ਉਸ ਦਾ ਨਾਂ 'ਮਾਂ' ਸੀ।

ਨੌਂ ਮਾਰਚ ਸੀ ਵੀਹ ਸੌ ਗਿਆਰਾਂ।
ਧੁਰ ਦਰਗਾਹੋਂ ਆ 'ਗੀਆਂ ਤਾਰਾਂ।

ਚੁੱਪ ਚੁਪੀਤੇ ਮਾਂ ਤੁਰ ਗਈ ਸੀ।
ਸਿਰ ਤੋਂ ਠੰਢੀ ਛਾਂ ਤੁਰ ਗਈ ਸੀ।

ਅੱਜ ਮੈਂ ਜੋ ਕੁਝ ਵੀ ਹਾਂ ਯਾਰੋ।
ਮਾਂ ਦਾ ਸਦਕਾ ਹੀ ਹਾਂ ਯਾਰੋ।

ਹਰਦਮ ਹਾਂ ਉਸ ਦੇ ਗੁਣ ਗਾਉਂਦਾ।
'ਸੂਫ਼ੀ' ਮਾਂ ਨੂੰ ਸੀਸ ਝੁਕਾਉਂਦਾ।
......................................
ਸੰਪਰਕ: 98555 43660.

 
ਜ਼ਫਰਨਾਮਾ ""ਫਤਹਿ ਦੀ ਚਿੱਠੀ.. PRINT ਈ ਮੇਲ
ਜ਼ਫਰਨਾਮਾ ""ਫਤਹਿ ਦੀ ਚਿੱਠੀ..
ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਦੇ ਅੌਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਬਾਰੇ ਤਾਂ ਅਾਪਾਂ ਸਭ ਨੇ ਸੁਣਿਅਾ ਹੈ..ਪਰ ੳੁਸ ਵਿੱਚ ਸਾਹਿਬਾਂ ਨੇ ਅੌਰੰਗਜ਼ੇਬ ਨੂੰ ਕਿਵੇਂ ਹਲੂਣਿਅਾ ...
ਕੀ ਕੁੱਝ ਕਿਹਾ ..ਵਿਸਥਾਰ ਚ ਨਹੀਂ ਜਾਣਦੇ..ਅੱਜ ਮੈਂ ਜ਼ਫਰਨਾਮੇ ਦੇ ਅਰਥਾਂ ਦਾ ਪੰਜਾਬੀ ੳੁਲਥਾ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ...ਮੈਂ ਵੀ ਕਾਫੀ ਦੇਰ ਪਹਿਲਾਂ ਦਾ ਪੜ੍ਹਿਅਾ ਹੋੲਿਅਾ ਹੈ ........ਧੰਨ ਗੁਰੂ ਗੋਬਿੰਦ ਸਿੰਘ ਜੀ☬☬☬☬☬

sharn.jpgਤੇਗਾਂ ਤਬਰਾਂ ਤੀਰਾਂ ਵਾਲੇ,ਲੈਕੇ ੳੁਸ ਕਰਤਾਰ ਦਾ ਨਾਂ!!
ਮਰਦ ਸੂਰਮੇ ਸਾਜਣ ਵਾਲੇ,ਲੈ ਕੇ ਸਿਰਜਣਹਾਰ ਦਾ ਨਾਂ!!

ਜਿਸਦੇ ਘੋੜੇ ਹਵਾ ਤੋਂ ਤਿੱਖੇ,ਨਾਂ ਲੈ ਕੇ ੳੁਸ ਮਾਲਿਕ ਦਾ ਮੈਂ!!
ਲਿਖਦਾ ਹਾਂ ਅੌਰੰਗੇ ਤੈਨੂੰ,,ਨਾਂ ਲੈ ਕੇ ੳੁਸ ਖਾਲਿਕ ਦਾ ਮੈਂ!!

ੲਿਹ ਹੈ ਮੇਰੀ ਫਤਹਿ ਦੀ ਚਿੱਠੀ,,ੲਿਹ ਹੈ ਤੇਰੀ ਹਾਰ ਦੀ ਚਿੱਠੀ!!
ੲਿਹੋ ਤੇਰੀ ਮੌਤ ਬਣੇਗੀ,ਜਿਸ ਵੇਲੇ ਤੂੰ ਪੜ੍ਹਕੇ ਡਿੱਠੀ!!

ਜਿਸਨੇ ਤੈਨੂੰ ਸ਼ਾਹ ਬਣਾਕੇ,ਹਿੰਦੁਸਤਾਨ ਦਾ ਰਾਜ ਹੈ ਦਿੱਤਾ!!
ਓਸੇ ਮੈਨੂੰ ਦੀਨ ਧਰਮ ਦੀ,ਰਖਵਾਲੀ ਦਾ ਕਾਜ ਹੈ ਦਿੱਤਾ!!

ਤੇਰੇ ਕੰਮਾਂ ਵਿੱਚ ਭਰੀ ੲੇ,ਲੁੱਟਮਾਰ ਤੇ ਧੋਖੇਬਾਜੀ!!
ਮੇਰੇ ਕੰਮ ਨੇ ਸੱਚ ਸਿਦਕ ਦੇ,ਜਿੳੁਂ ਰੱਬ ਰੱਖੇ ਤਿੳੁਂ ਮੈਂ ਰਾਜੀ!!

ਓ ਸ਼ਾਹਾ!!ਸ਼ਾਹਾਂ ਨੂੰ ਕਰਨਾ,ਚੰਗਾ ਦਗ਼ਾ ਫਰੇਬ ਨਹੀਂ ਹੈ!!
ਅਸਲ ਚ ਤੇਰਾ ਨਾਂ ੲਿਹ ਤੈਨੂੂੰ,,ਢੁੱਕਦਾ ਅੌਰੰਗਜ਼ੇਬ ਨਹੀਂ ਹੈ!!

ਤੇਰੀ ਤਸਬੀ ਵਿੱਚ ਤੁਅੱਸਬ,ਮਰਜ਼ੀ ਦਾ ਤੂੰ ਮੱਤ ਚਲਾੲਿਅਾ!!
ਮਣਕਿਅਾਂ ਦਾ ਤੂੰ ਦਾਣਾ ਪਾ ਕੇ,,ਧਾਗੇ ਦਾ ੲਿੱਕ ਜਾਲ ਵਿਛਾੲਿਅਾ!!

ਬਾਪ ਅਾਪਣਾ ਮਿੱਟੀ ਕਰਕੇ,,ਵਿੱਚ ਭਰਾ ਦਾ ਖੂਨ ਮਿਲਾੲਿਅਾ!!
ੳੁਸ ਮਿੱਟੀ ਦਾ ਕੱਚਾ ਘਰ ਤੂੰ,ਅਾਪਣੇ ਵੱਸਣ ਲੲੀ ਬਣਾੲਿਅਾ!!

ਤੇਗ਼ ਨਾਲ ਮੈਂ ਮੀਂਹ ਪਵਾ ਕੇ,,ੳੁਹ ਤੇਰਾ ਘਰ ਰੋੜ੍ਹ ਦਿਅਾਂਗਾ!!
ਵਾਹਿਗੁਰੂ ਦੀ ਮਿਹਰ ਨਾਲ ਮੈਂ,ਮੂੰਹ ਜ਼ੁਲਮ ਦਾ ਤੋੜ ਦਿਅਾਂਗਾ!!

ਦੱਖਣ ਦਿਅਾਂ ਪਹਾੜਾਂ ਵਿੱਚੋਂ,ਮੈਂ ਸੁਣਿਅਾ ਤੂੰ ਪਿਅਾਸਾ ਮੁੜਿਓਂ!!
ਨਾਲੇ ਤੂੰ ਮੇਵਾੜ ਦੇ ਵੱਲੋਂ,ਲੈ ਕੇ ਕਾਸਾ ਖਾਲੀ ਮੁੜਿਓਂ!!

ਹੁਣ ਵੀ ਤ੍ਰੇਹ ਮਿਟਾੳੁਣ ਲੲੀ ਜੇ,ਤੱਕਿਅਾ ਤੂੰ ਪੰਜਾਬ ਦੇ ਵੱਲੇ!!
ਤਾਂ ਫਿਰ ਵੇਖੀਂ ਰੱਖ ਦਿਅਾਂਗਾ,ਅੱਗ ਮੈਂ ਤੇਰਿਅਾਂ ਪੈਰਾਂ ਥੱਲੇ!!

ਯਾਦ ਰੱਖ ਪੰਜਾਬ ਚੋਂ ਤੈਨੂੰ,ਘੁੱਟ ੲਿੱਕ ਵੀ ਪੀਣ ਨਹੀਂ ਦੇਣਾ!!
ਤੂੰ ਪਰਜਾ ਨੂੰ ਜੀਣ ਨਹੀ ਦਿੰਦਾ,ਮੈਂ ਵੀ ਤੈਨੂੰ ਜੀਣ ਨਹੀਂ ਦੇਣਾ!!

ਤੇਰੇ ਕੲੀ ਜਰਨੈਲ ਬਹਾਦਰ,ਜੋ ਚਮਕੌਰ ਤੇ ਚੜ੍ਹਕੇ ਅਾੲੇ!!
ਸਣੇ ਨਾਹਰ ਖਾਂ ਸਾਰੇ ਹੀ ਮੈਂ,ਅਾਪਣੇ ਤੀਰਾਂ ਨਾਲ ੳੁਡਾੲੇ!!

ਪਰ ਮਰਦੂਦ ਖਵਾਜਾ ਜੇ ਨਾ,ਕੰਧ ੳੁਹਲੇ ਹੋ ਜਾਨ ਬਚੌਂਦਾ!!
ੳੁਹਨੂੰ ਵੀ ੲਿੱਕ ਤੀਰ ਬਖਸ਼ਦਾ,ਜੇ ੳੁਹ ਮੈਨੂੰ ਮੂੰਹ ਵਿਖੌਂਦਾ!!

ਤੇਰੇ ਦਸ ਲੱਖ ਫੌਜੀ ਵਹਿਸ਼ੀ,ਮੇਰੇ ਮਰਦ ਸੀ ਭੁੱਖੇ ਚਾਲ਼ੀ!!
ਕੀ ਮੁਕਾਬਲਾ?ਫਿਰ ਵੀ ਸਿੰਘਾਂ,ਬੁਰੀ ੳੁਹਨਾਂ ਦੀ ਮਿੱਟੀ ਬਾਲ਼ੀ!!

ਤੂੰ ਮਾਰੇ ਨੇ ਸ਼ੇਰ ਦੇ ਬੱਚੇ,ਗਿੱਦੜ ਬਣਕੇ ਨਾਲ ਚਲਾਕੀ!!
ਅੈਪਰ ਹਾਲੀ ਸਹੀ ਸਲਾਮਤ,ਜਿੳੂਂਦਾ ਬੱਬਰ ਸ਼ੇਰ ਹੈ ਬਾਕੀ!!

ਤੂੰ ਸਮਝੇਂ ਕਿ ੲਿੱਕ ਚੰਗਿਅਾੜਾ,ਫੜ ਕੇ ਤੂੰ ਬੁਝਾ ਦਿੱਤਾ ੲੇ!!
ਮੈਂ ਕਹਿਨਾਂ!!ਤੂੰ ਅਾਪਣੇ ਗਿਰਦੇ,ਭਾਂਬੜ ਹੋਰ ਮਚਾ ਦਿੱਤਾ ੲੇ!!

ੲਿਸ ਭਾਂਬੜ ਦੇ ਸ਼ੋਅਲੇ ਤੈਨੂਂੰ,ਸਾੜਨਗੇ ਬਰਬਾਦ ਕਰਨਗੇ!!
ਤੇਰੇ ਜ਼ੁਲਮ ਦਾ ਨਾਸ਼ ਕਰਨਗੇ,ਭਾਰਤ ਨੂੰ ਅਾਜਾਦ ਕਰਨਗੇ!!

ਝੂਠੀਅਾਂ ਕਸਮਾਂ ਖਾਣ ਵਾਲਿਅਾ,ਤੇਰਾ ਕੋੲੀ ਯਕੀਨ ਨਹੀਂ ੲੇ!!
ਸੌ ਵਾਰੀ ਅਫਸੋਸ ਤੇਰੇ ਤੇ,ਤੇਰਾ ਕੋੲੀ ਵੀ ਦੀਨ ਨਹੀਂ ਹੈ!!

ਜੋ ਬਚਨਾਂ ਦਾ ਬਲੀ ਨਾ ਹੋਵੇ,ਮਜ਼ਹਬ ੳੁਸਨੂੰ ਮਰਦ ਨਾ ਸਮਝੇ!!
ਬਾਦਸ਼ਾਹੀ ਦੇ ਲਾੲਿਕ ਨਹੀਂ ੳੁਹ,ਜੋ ਪਰਜਾ ਦਾ ਦਰਦ ਨਾ ਸਮਝੇ!!

ਮੈਂ ਚਾਹੁੰਦਾ ਸਾਂ ਯੁੱਧ ਨਾ ਹੋਵੇ,ਕਿਸੇ ਤਰਾਂ ਪਰ ਗੱਲ ਨਾ ਮੁੱਕੀ!!
ਮੁੱਕ ਗੲੇ ਜਦ ਸਾਰੇ ਹੀਲੇ,ਤਦ ਮੈਂ ੲਿਹ ਤਲਵਾਰ ਸੀ ਚੁੱਕੀ!!

ਮੇਰੇ ਨਾਲ ਹੈ ਸਾਹਿਬ ਡਾਹਡਾ,ਮੇਰਾ ਵਿੰਗਾ ਵਾਲ ਨਹੀਂ ਹੋੲਿਅਾ!!
ਗੁਰੂ ਨਾਨਕ ਦੀ ਸਿੱਖੀ ਦਾ ੲਿਹ,ਬੂਟਾ ਵੇਖ ਲੈ ਨਵਾਂ ਨਰੋੲਿਅਾ!!

ਜੇ ਤੂੰ ਸੱਚਾ ਖੁਦਾ ਪ੍ਰਸਤ ਹੈਂ,ਤਾਂ ਫਿਰ ਅਾ ਕੇ ਮਿਲ ਲੈ ਮੈਨੂੰ!!
ਕਾਂਗੜ ਨਗਰ ਚ ਮੈਂ ਹਾਂ ਬੈਠਾ,ੲੇਥੇ ਕੋੲੀ ਨਾ ਖਤਰਾ ਤੈਨੂੰ!!

ਜੇ ਅਾਵੇਂ ਤਾਂ ਮੁੱਕ ਸਕਦੇ ਨੇ,ਕੁਲ ਬਖੇੜੇ ਝਗੜੇ ਝੇੜੇ!!
ਪਰ ਤੂੰ ਕਦੇ ਨਾ ਸਾਹਵੇਂ ਅਾੳੁਣਾ,ਹੋਣੇ ਨਹੀਂ ੲਿਹ ਕਦੇ ਨਿਬੇੜੇ!!

ਮੇਰੀ ਚਾਹ ਕਿ ਰਣ ਦੇ ਅੰਦਰ,ਤੂੰ ਵੀ ਅਾਵੇਂ ਮੈਂ ਵੀ ਅਾਵਾਂ!!
ਅਾਪਣੇ ਸਿਰ ਤੇ ਧੜ ਦੀ ਬਾਜੀ,ਤੂੰ ਵੀ ਲਾਵੇਂ ਮੈਂ ਵੀ ਲਾਵਾਂ!!

ਦੋਂਹ ਸਵਾਰਾਂ ਨਾਲ ਤੂੰ ਅਾਵੀਂ,ਮੈਂ ਅਾਵਾਂਗਾ ਕੱਲਮ ਕੱਲਾ!!
ਪਹਿਲਾ ਵਾਰ ਕਰੀਂ ਤੂੰ ਪਹਿਲਾਂ,ਮੈਂ ਰੋਕਾਂਗਾ ਤੇਰਾ ਹੱਲਾ!!

ਜੇਕਰ ੲਿੰਝ ਵੀ ਲੜ ਨਹੀਂ ਸਕਦਾ,ਫਿਰ ਕਿੳੁਂ ਹੁਕਮ ਚਲਾੲੀ ਜਾਨੈਂ!!
ਕੋਮਲ ਜੀਵ ਭੰਗ ਦੇ ਭਾੜੇ,ਅੈਂਵੇ ਕਿੳੁਂ ਮਰਵਾੲੀ ਜਾਨੈਂ!!

ਦਾਨ ਸਿੰਘ ਕੋਮਲ
 
ਮੁਕਤਸਰ ਦੀ ਜੰਗ ਦੇ ਸ਼ਹੀਦਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੰਦੀ ਹੋੲੀ ਮੈਂ ਅਾਪਣੇ ਵੀਰਾਂ ਭੈਣਾਂ ਨੂੰ "ਜੋ ਸਿੱਖੀ ਤੋਂ ਮੁ PRINT ਈ ਮੇਲ

bhago.jpgਲੈਕੇ ਜਾਨਾਂ ਮਝੈਲ ਨੇ ਘਰੀਂ ਪਹੁੰਚੇ
ਮੇਹਣੇ ਮਾਰਦੀਅਾਂ ਅੱਗੋਂ ਨਾਰੀਅਾਂ ਨੇ!!

ਦੱਸੋ ਹਾਲ ਕੀ ਸੱਚੇ ਪਾਤਸ਼ਾਹ ਦਾ
ਤੇਗਾਂ ਤੁਸਾਂ ਨੇ ਕਿੰਨੀਅਾਂ ਮਾਰੀਅਾਂ ਨੇ!!

ਮੁੱਛਾਂ ਚਾਹ੍ਹੜਦੇ ਸੀ ਖੀਰਾਂ ਖਾਣ ਵੇਲੇ
ਪੲੀ ਭੀੜ ੳੁਦਾਸੀਅਾਂ ਮਾਰੀਅਾਂ ਨੇ!!

ਮਰ ਜਾਂਦਿਓਂ ਡੁੱਬ ਕੇ ਭਲਾ ਹੁੰਦਾ
ਕਾਹਨੂੰ ਕੀਤੀਅਾਂ ਜਾਨਾਂ ਪਿਅਾਰੀਅਾਂ ਨੇ!!

ਪਾ ਲੳੁ ਸੁੱਥਣਾਂ ਬੈਠੋ ਘਰ ਬਣ ਰੰਨਾਂ
ਸਿਰ ਤੇ ਕਾਸ ਨੂੰ ਪੱਗਾਂ ਸਵਾਰੀਅਾਂ ਨੇ!!

ਲਾਹ ਦਿੳੁ ਤੇਗਾਂ ਤੇ ਬੰਨ ਕੇ ਅਸੀਂ ਪੱਗਾਂ
ਅੰਦਰ ਜੰਗ ਮੈਦਾਨ ਦੇ ਜਾਂਦੀਅਾਂ ਹਾਂ!!

ਤੁਸੀਂ ਬਣ ਰੰਨਾਂ ਥੱਪੋ ਘਰੀਂ ਗੋਹਾ
ਅਸੀਂ ਸ਼ੀਹਣੀਅਾਂ ਬਣ ਦਿਖਾੳੁਂਦੀਅਾਂ ਹਾਂ!!

ਤੁਰ ਪੲੀ ਮਾੲੀ ਭਾਗੋ ਪੰਜੇ ਪਹਿਨ ਸ਼ਾਸ਼ਤਰ
ਵੇਖ ਸਾਂੲੀ ਸਿਰ ਦਾ ਸ਼ਰਮਸ਼ਾਰ ਹੋੲਿਅਾ!!

ਕਾੲਿਰ ਜਾਣ ਜਿੱਧਰ ੳੁਧਰ ਪੈਣ ਫਿੱਟਕਾਂ
ਦੋ ਘੜੀ ਵੀ ਜੀਣਾ ਮੁਹਾਲ ਹੋੲਿਅਾ!!

sharn.jpgਮਹਾਂ ਸਿੰਘ ਅਣਖੀਲੜਾ ਸ਼ੇਰ ਬੱਬਰ
ਦੇਖ ਸੁਣ ਗੱਲਾਂ ਅੰਗਿਅਾਰ ਹੋੲਿਅਾ!!

ਕੱਠੇ ਕਰ ਕੇ ਅਣਖੀ ਮਝੈਲ ਯੋਧੇ
ਸਿੱਖੀ ਲੈਣ ਲੲੀ ਫੇਰ ਤਿਅਾਰ ਹੋੲਿਅਾ!!

ਤੁਰ ਪੲੇ ਸੂਰਮੇ ਦਿਲ ੳੁਮੰਗ ਲੈ ਕੇ
ਦੇਕੇ ਸੀਸ ਮਨਾਵਣਾ ਰੁੱਠਿਅਾਂ ਨੂੰ!!

ਬੁਜ਼ਦਿਲ ਜਾਨਣ ਕੀ ਸਾਰ ਪ੍ਰੇਮ ਵਾਲੀ
ਸਾਰ ਪ੍ਰੇਮ ਦੀ ਪ੍ਰੇਮ ਦੇ ਕੁੱਠਿਅਾਂ ਨੂੰ!!

ਬਾਜਾਂ ਵਾਲੜਾ ਗੁਰੂ ਬਖਸ਼ਿੰਦ ਵੱਡਾ
ਅਾ ਜਾੳੁ ਅਾਪਾਂ ਵੀ ਭੁੱਲਾਂ ਬਖਸ਼ਾ ਲੲੀੲੇ!!

ਅੱਜ ਦੇ ਦਿਨ ੳੁਸ ਟੁੱਟੀਅਾਂ ਗੰਢੀਅਾਂ ਸੀ
ਅਾ ਜਾੳੁ ਅਾਪਾਂ ਵੀ ਟੁੱਟੀ ਗੰਢਾ ਲੲੀੲੇ!!

.....ਸ਼ਰਨਜੀਤ ਕੌਰ...13 may 17

 

 
ਮਾਂ ਦੇ ਕਦਮਾਂ ਚ ਮੇਰੇ ਇਹ ਹੰਝੂਆਂ ਭਿੱਜੇ ਬੋਲ ........ਕਾਸ਼ .. ਮਾਂ ਕਦੇ ਦੁਬਾਰਾ ਮਿਲ ਜਾਏ .... PRINT ਈ ਮੇਲ
sharn.jpgਮੇਰੀ ਵੀ ਇੱਕ ਮਾਂ ਹੁੰਦੀ ਸੀ!!
ਸੁਰਗਾਂ ਵਰਗੀ ਥਾਂ ਹੁੰਦੀ ਸੀ!!
ਉਹਦੇ ਦਿਲੋੰ ਦੁਆਵਾਂ ਵਾਲੀ
ਸਿਰ ਤੇ ਗੂੜ੍ਹੀ ਛਾਂ ਹੁੰਦੀ ਸੀ!!

ਹਰ ਦੁੱਖ ਮੇਰਾ ਵੰਡਾਉਂਦੀ ਸੀ ਉਹ!!
ਘੁੱਟ ਸੀਨੇ ਨਾਲ ਲਾਉਂਦੀ ਉਹ!!
ਰੋਂਦੀ ਤਾਂਈ ਵਰਾਉਂਦੀ ਸੀ ਉਹ!!
ਬੁੱਝ ਲੈਂਦੀ ਸੀ ਮੁਸ਼ਕਲ ਮੇਰੀ
ਜਦ ਵੀ ਮੈਂ ਪਰੇਸ਼ਾਂ ਹੁੰਦੀ ਸੀ!!
ਮੇਰੀ ਵੀ ਜਦ....

ਸਭੋ ਸੁੱਖ ਸੀ ਮਾਂ ਦੀ ਝੋਲੀ!!
ਉਹਦੇ ਬਿਨੁ ਮੈਂ ਕੱਖੋਂ ਹੌਲੀ!!
ਲੱਭਦੀ ਨਹੀਂ ਹੁਣ ਕਿਤੇ ਵੀ ਟੋਲ੍ਹੀ!!
ਉਹਦੇ ਕੋਲੋਂ ਇੱਕ ਪਲ ਲਈ ਵੀ
ਮੈਂ ਨਾ ਕਦੇ ਪਰਾਂ ਹੁੰਦੀ ਸੀ!!
ਮੇਰੀ ਵੀ.......

ਮਾਂ ਦੀ ਯਾਦ ਕਦੇ ਨਹੀਂ ਭੁੱਲਦੀ!!
ਅੱਖ ਭਰ ਭਰ ਕੇ ਆਪੇ ਡੁੱਲਦੀ!!
ਮਾਂਵਾਂ ਦੇ ਬਿਨ ਜਿੰਦੜੀ ਰੁੱਲਦੀ!!
ਮਾਣਦੀ ਸੀ ਮੈਂ ਬੜੀਆਂ ਮੌਜਾਂ
ਜਦ ਉਹ ਵਿੱਚ ਜਹਾਂ ਹੁੰਦੀ ਸੀ!!
ਮੇਰੀ ਵੀ .....

ਮਾਂ ਦੀ ਗੋਦ ਬੜੀ ਹੀ ਮਿੱਠੀ!!
ਸਵਰਗ ਜਿਹੀ ਮਾਂ ਦੀ ਪੈੜ ਦੀ ਮਿੱਟੀ!!
ਜਿਸਦੇ ਕਰਕੇ ਦੁਨੀਆਂ ਡਿੱਠੀ!!
ਕਲੀਆਂ ਤੋਂ ਵੱਧ ਕੋਮਲ ਹਿਰਦਾ
ਮਿੱਠੀ ਸ਼ਹਿਦ ਜੁਬਾਂ ਹੁੰਦੀ ਸੀ!!
ਮੇਰੀ ਵੀ ਇੱਕ ਮਾਂ ਹੁੰਦੀ ਸੀ!!!
ਸੁਰਗਾਂ ਵਰਗੀ ਥਾਂ ਹੁੰਦੀ ਸੀ!!

ਸ਼ਰਨਜੀਤ ਕੌਰ ""...13 may 17
 
<< Start < Prev 1 2 3 4 5 6 7 8 9 10 Next > End >>

Results 106 - 120 of 705

Advertisements


Advertisement
Advertisement