:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਗੁਰੂ ਘਰ ਹੁਣ ਜਗੇਂ ਮੈਦਾਨ ਬਣ ਗਏ PRINT ਈ ਮੇਲ

sucha.jpgਗੁਰੂ ਘਰ ਹੁਣ ਜਗੇਂ ਮੈਦਾਨ ਬਣ ਗਏ
ਸਿੱਖ ਗ੍ਰੰਥ ਨੂੰ ਸਮਝਦੇ ਟਿੱਚ ਮੀਆਂ
ਕਮੇਟੀ ਵੱਲ ਕੋਈ ਜਰਾ ਵੀ ਕਰੇ ਉਂਗਲ
ਲੈਂਦੇ ਫੜ ਕੇ ਦਾੜ੍ਹਿਓਂ ਖਿੱਚ ਮੀਆਂ
ਫੱਕੜ ਤੋਲਦੇ ਦਸਤਾਰ ਨੂੰ ਹੱਥ ਪਾਉਂਦੇ
ਛੈਣੇ ਮਾਰਦੇ ਲੱਕ ਦੇ ਵਿੱਚ ਮੀਆਂ
ਜੂੰਡੇ ਇੱਕ ਦੇ,ਦੱਸ ਵਿੱਚ ਹੱਥ ਹੁੰਦੇ
ਢਾਹ ਲੈਂਦੇ ਜੁੱਤਿਆਂ ਵਿੱਚ ਮੀਆਂ
ਵਗਾਟੀ ਢੋਲਕੀ ਨਾਲ ਸਿਰ ਪਾੜ ਦਿੰਦੇ
ਡੰਡਾ ਮਾਇਕ ਦਾ ਗਿੱਟਿਆਂ ਵਿੱਚ ਮੀਆਂ
ਸ਼ਾਹ ਮੁਹੰਮਦਾ ਕਿੱਧਰੇ ਵੇਖ ਆ ਕੇ
ਪੈਸੇ ਗੋਲਕ ਚੋ ਰਹੇ ਨੀ ਖਿੱਚ ਮੀਆਂ

.....Sucha Singh Bajwa....30 jun 17

 
ਗੀਤ ' ਪੰਜਾਬ '..~ਸਮੁੰਦਰਾ ~ PRINT ਈ ਮੇਲ
sam.jpgਕਣਕ ਸੋਨੇ ਰੰਗੇ ਵਾਲ ਖਿਲਾਰ ਹੱਸਦੀ
'ਵਾ ਛੋਲੀਏ ਦੀਆਂ ਪਾ ਕੇ ਪਜੇਬਾੰ ਨਚੱਦੀ |

ਅਲੂਆਂ ਜਿਆ ਤੂਤ ਕਢੇ ਲਗਰਾਂ ਹਜ਼ਾਰ
ਝੂਟੇ-ਮਾਟੇ ਖੇਡੇ ਚੁੱਕ ਚਿੜੀਆਂ ਦਾ ਭਾਰ
ਤੁਰੀ ਆਵੇ ਮੀਤੋ ਪਿੰਡੋਂ ਮਝ ਹੱਕਦੀ
'ਵਾ ਛੋਲੀਏ ਦੀਆਂ ਪਾ ਕੇ ਪ੍ਜੇਬਾਂ ਨਚੱਦੀ |

ਮੋਢੇ ਕਹੀ ਚੁੱਕੀ ਰਾਮ ਚੰਦ ਆ ਗਿਆ
ਮਿਹਨਤੀ ਕਾਮਾਂ ਨੱਕੇ ਲਾਉਣ ਆ ਗਿਆ
ਝਰਨੇ ਦੇ ਵਾਂਗੂੰ ਏ ਖਾਲ ਵੱਗਦੀ
'ਵਾ ਛੋਲੀਏ ਦੀਆਂ ਪਾ ਕੇ ਪ੍ਜੇਬਾਂ ਨਚੱਦੀ |

ਸੁਪਨੇ ਦੀ ਰੋਟੀ ਚਿੱਟੀ ਚੰਨ ਵਰਗੀ
ਸੁਰਖ ਉਮੀਦ ਅੰਬਰ ਵਰਗੀ
ਸਾੜ੍ਹੀ ਲਾਹ, ਸੂਟ ਪਾ ਕੇ ਰਾਧਾ ਹੱਸਦੀ
'ਵਾ ਛੋਲੀਏ ਦੀਆਂ ਪਾ ਕੇ ਪ੍ਜੇਬਾਂ ਨਚੱਦੀ |
~ਸਮੁੰਦਰਾ ~...28 jun 17
( ' ਸੜਕਛਾਪ ਸ਼ਾਇਰੀ ' ਵਿਚੋਂ | ਮਿਲਣ ਦਾ ਪਤਾ : ਪੰਜਾਬੀ ਭਵਨ ਲੁਧਿਆਣਾ )
 
ਗ਼ਜ਼ਲ ਅਮਰ 'ਸੂਫ਼ੀ'... PRINT ਈ ਮੇਲ
15135962_1130149757099938_4517067752301335033_n.jpgਜੇ ਕਰ ਦਿਲ਼ ਵਿਚ ਧਾਰ ਲਵੇ ਤਾਂ, ਬੰਦਾ ਸਭ ਕੁਝ ਕਰ ਸਕਦਾ ਹੈ।
ਮੌਜ 'ਚ ਆ ਕੇ, ਟਿੱਬੇ ਢਾਅ ਕੇ, ਡੂੰਘੇ ਟੋਏ ਭਰ ਸਕਦਾ ਹੈ।

ਬਾਬਰ ਜਾਬਰ ਅੱਗੇ ਨਾਬਰ, ਹੋ ਕੇ ਬਾਬਾ ਨਾਨਕ ਵਰਗਾ,
'ਰਾਜੇ ਸ਼ੀਂਹ ਮੁਕੱਦਮ ਕੁੱਤੇ', ਆਖਣ ਤੋਂ ਨਾ ਡਰ ਸਕਦਾ ਹੈ।

ਤਪਦਾ ਰੇਤਾ ਸੀਸ ਪਵਾ ਕੇ, ਤੱਤੀ ਲੋਹ 'ਤੇ ਬਹਿ ਗੁਰ ਅਰਜਨ,
ਧਰਮ ਧੁਜਾ ਦੀ ਖਾਤਰ ਸਿਦਕੀ, ਆਪਾ ਅਰਪਨ ਕਰ ਸਕਦਾ ਹੈ।

ਵਾਅਦਾ ਤੋੜਨ ਨਾਲੋਂ ਬਿਹਤਰ, ਕਰ ਸਕਦਾ ਹੈ ਇਸ਼ਕ ਦਲੇਰੀ,
ਖ਼ੂਬ ਪਤੈ, ਨਈਂ ਸਾਥ ਨਿਭਾਉਣਾ, ਕੱਚਾ ਮਟਕਾ ਖਰ ਸਕਦਾ ਹੈ।

ਹਿੰਦੂ ਧਰਮ ਬਚਾਵਣ ਦੇ ਲਈ, ਬਾਬਾ ਤੇਗ਼ ਬਹਾਦਰ ਵਰਗਾ,
ਖ਼ੁਦ ਨੂੰ ਪੇਸ਼ ਬਲੀ ਦੀ ਖਾਤਰ, ਮੁਗ਼ਲਾਂ ਅੱਗੇ ਕਰ ਸਕਦਾ ਹੈ।

ਪਿਆਰ ਮੁਹੱਬਤ ਵਾਲ਼ਾ ਰਿਸ਼ਤਾ, ਲੈ ਜਾਂਦਾ ਹੈ ਕਿੱਥੋਂ ਕਿੱਥੇ,
ਰਾਂਝਾ, ਹੀਰ ਸਲੇਟੀ ਖਾਤਰ, ਘਰ ਤਜ, ਹੋ ਬੇ-ਘਰ ਸਕਦਾ ਹੈ।

ਸਿਰ ਬਦਲੇ ਸਰਦਾਰੀ ਬਖ਼ਸ਼ੀ, ਕੌਮ ਨਿਵੇਲੀ ਦੀ ਘਾੜਤ ਘੜ,
ਕੰਮ ਨਿਰਾਲਾ, ਯੁਗ ਪਲਟਾਊ, ਬਾਜਾਂ ਵਾਲਾ ਕਰ ਸਕਦਾ ਹੈ।

ਇਸ਼ਕ - ਜਨੂੰਨ ਕਰਾਵੇ ਕਾਰੇ, ਸੱਸੀ ਨੰਗੇ ਪੈਰੀਂ ਭੁੱਜੇ,
ਯੂਸਫ਼ ਅੱਟੀ ਬਦਲੇ ਵਿਕਦੈ, ਮਿਰਜ਼ਾ ਮੌਤੋਂ ਹਰ ਸਕਦਾ ਹੈ।

ਥਾਪੀ ਲੈ ਗੋਬਿੰਦ ਗੁਰੂ ਤੋਂ, ਸਾਧ ਗਿਰੀ ਨੂੰ ਛਡ ਕੇ, ਮਾਧੋ,
ਬੰਦਾ ਸਿੰਘ ਬਹਾਦਰ ਬਣ, ਸਿੱਖ ਰਾਜ ਸਥਾਪਤ ਕਰ ਸਕਦਾ ਹੈ।

ਵੈਰੀ ਜਦ ਲਲਕਾਰੇ, ਅੱਗੋਂ ਖ਼ੂਨ ਜਦੋਂ ਫਿਰ ਖ਼ੌਲ ਪਵੇ, ਤਦ
ਬੁੱਢਾ ਬਾਬਾ ਦੀਪ ਸਿੰਹੁ ਫਿਰ, ਸੀਸ ਤਲ਼ੀ 'ਤੇ ਧਰ ਸਕਦਾ ਹੈ।

ਅਣਖੀ ਯੋਧਾ ਡਰ ਨਈਂ ਸਕਦਾ, ਛਾਤੀ ਉੱਤੇ ਵਾਰ ਜਰੇ, ਪਰ
ਕੰਡ ਵਿਖਾਉਣੋਂ, ਵੀਰ ਗਤੀ ਉਹ, ਹੱਸ ਪ੍ਰਾਪਤ ਕਰ ਸਕਦਾ ਹੈ।

ਦੇਸ਼ ਗ਼ੁਲਾਮੀ 'ਚੋਂ ਕੱਢਣ ਦੀ ਖਾਤਰ ਜਿੱਥੇ ਲੋੜ ਪਵੇ ਤਾਂ,
ਮੌਤ-ਅੱਲ੍ਹੜ ਨੂੰ ਯੋਧਾ-ਚੋਬਰ, ਫ਼ਾਂਸੀ ਚੜ੍ਹ ਕੇ ਵਰ ਸਕਦਾ ਹੈ।

ਲੈਲਾ ਬੇਸ਼ਕ ਕਾਲੀ ਸੀ ਪਰ, ਨੂਰਪਰੀ ਸੀ ਮਜਨੂੰ ਦੀ ਉਹ,
ਲੋਕਾਂ ਕੋਲੋਂ ਤਾਅਨੇ ਆਸ਼ਿਕ, ਹੱਸ-ਹਸਾਅ ਕੇ ਜਰ ਸਕਦਾ ਹੈ।

ਜਿਸ ਦੇ ਹੱਥੀਂ ਕਲਮ - ਕਟਾਰੀ, ਪੱਲੇ ਹੋਵੇ ਖ਼ੁੱਦਾਰੀ ਵੀ,
'ਸੂਫ਼ੀ' ਐਸਾ ਬੰਦਾ ਖੱਬੀ ਖ਼ਾਨਾਂ ਤੋਂ ਨਾ ਡਰ ਸਕਦਾ ਹੈ।
0-0-0
ਸੰਪਰਕ: 98555 43660.

ਦੁੰਮ-ਛੱਲਾ:-
ਬਾਂਦਰ-ਬੰਦੇ ਹੱਥੀਂ ਜੇ ਕਰ, ਸੀਖਾਂ ਵਾਲੀ ਡੱਬੀ ਆ ਜੇ,
ਸਾਰਾ ਕੁਝ ਹੀ ਵਿੰਹਦੇ ਵਿੰਹਦੇ,ਸਾੜ ਸਵਾਹ ਕਰ ਧਰ ਸਕਦਾ ਹੈ।
 
.............2. ਇਨਕਲਾਬ............. PRINT ਈ ਮੇਲ
19550889_1247871118654618_1390151032_n.jpgਮੈਨੂੰ ਮਰਿਆ ਸਮਝ ਕੇ ਮਾਤਮ ਨਾ ਕਰ,
ਮੈਂ ਸੁਰਜੀਤ ਹੋ ਉਠਾਂਗਾ ਸੋਚਾਂ ਵਿਚ ਵਾਸ ਕਰਕੇ,
ਇਹ ਸੁਨਾਮੀਆਂ ਮੈਨੂੰ ਡੋਬਣੋ ਰਹੀਆਂ,
ਮੈਂ ਉੱਭਰ ਆਵਾਂਗਾ ਲਹਿਰ ਵਾਂਗਰ,
ਸੰਗੀਨਾਂ ਦੀਆ ਨੋਕਾਂ,
ਤਲਵਾਰਾਂ ਦੀਆ ਧਾਰਾਂ,
ਫਾਂਸੀਆਂ ਦੇ ਤਖਤੇ,
ਇਹ ਕੋਈ ਨਵੀ ਗੱਲ ਨਹੀਂ ||
ਸਮੇ ਦੇ ਹਾਕਮ,
ਤਾਕਤ ਝੋਕਣਗੇ ਸਾਰੀ,
ਤੇ,
ਮੇਰੀ ਮੌਤ ਦੇ ਮਨਸੂਬੇ ਘੜੇ ਜਾਣਗੇ ਇਸ ਵਾਰ ਵੀ,
ਪਰ,
ਮੂਹ ਦੀ ਖਾਣਗੇ  ਉਹ ਹਰ ਵਾਰ ਦੀ ਤਰਾਂ,
ਕਿਉ ਕਿ,
ਇਨਕਲਾਬ ਹਾਂ ਮੈਂ, ਤੇ
ਇਨਕਲਾਬ ਕਦੀ ਮਰਦਾ ਨਹੀਂ,
ਜਿਉਂਦਾ ਰਹਿੰਦਾ ਹੈ, ਇਖਲਾਕ ਦੀ ਸੋਚ ਵਿਚ.
ਤੇ ਸੋਚ ਅਮਰ ਹੁੰਦੀ ਹੈ, ਅੱਤੁਟ ਹੁੰਦੀ ਹੈ |...27 jun 17
 
....ਸੰਘਰਸ਼....ਸੰਜੀਵ ਰਾਣਾ ਦੀਆਂ ਦੋ ਕਵਿਤਾਵਾਂ PRINT ਈ ਮੇਲ
19551213_1247866935321703_606896510_n.jpgਸੁੱਕੇ ਹੋਏ ਬਿਰਖ ਦੀ ਢਾਬ ਥੱਲੇ,
ਪੱਤਾ ਪੱਤਾ ਹੋਏ , ਪੱਤਿਆਂ ਵਾਂਗਰ,
ਬਿਖਰ ਜਾਣਾ ਸੌਖਾ ਹੋਵੇਗਾ ||
ਪਰ,
ਟਾਹਣੀ ਤੇ ਬਣੇ ਰਹਿਣਾ,
ਸੌਖਾ ਤਾ ਨਹੀਂ ਹੁੰਦਾ ||
ਹੰਢਾਣਾ ਪੈਂਦਾ ਹੈ , ਤਿੱਖੀਆਂ ਤੇਜ਼ ਹਨੇਰੀਆਂ ਨੂੰ,
ਹਿੱਕ ਚੀਰਦੀਆਂ ਸ਼ੀਤ ਹਵਾਵਾਂ ਨੂੰ,
ਲੜਨਾ ਪੈਂਦਾ ਹੈ ਰੂਪ ਬਦਲਦੀਆਂ ਰੁੱਤਾਂ ਨਾਲ,
ਯੁੱਧ ਚਲਦਾ ਹੈ ਅੰਤਾਂ ਦਾ,
ਜਿੰਦਗੀ ਮੌਤ ਤੋਂ ਬੁਰੀ ਲੱਗਣ ਲਗਦੀ ਹੈ,
ਰਾਤਾਂ ਹੋਰ ਹਨੇਰੀਆਂ ਹੁੰਦੀਆਂ ਨੇ,
ਤੇ ਫਿਰ ਇਕ ਦਿਨ,
ਨਸੀਬ ਹੁੰਦੀ ਹੈ ਉਮੀਦ ਦੀ ਰਿਸ਼ਮ ਕੋਈ,
ਤੇ ਚੜ੍ਹ ਆਉਂਦਾ ਹੈ ਜਿੱਤ ਦਾ ਸੂਰਜ,
ਸੰਘਰਸ਼ ਸਫਲ ਹੁੰਦਾ ਹੈ,
ਤੇ ਜਿੰਦਗੀ ਫਿਰ ਤੋਂ ਜਿਉਣ ਲਗਦੀ ਹੈ………………………
ਕਦੇ ਪੱਤਿਆਂ ਤੇ ਰੂਪ ਵਿਚ,
ਤੇ ਕਦੇ ਮਨੁੱਖਾਂ ਦੇ ਰੂਪ ਵਿਚ……………………………….
Sanjeev...27 jun 17

 
ਜੁਗਤੀ ਬਾਬੇ...Binder jaan e sahit PRINT ਈ ਮੇਲ
bin.jpgਮਿਸ਼ਰੀ ਬਦਾਮ ਬਾਬਾ ਛੱਕ ਕੇ
ਦੇਂਦਾਂ ਉਪਦੇਸ਼ ਰੁੱਖੀ ਮਿੱਸੀ ਦਾ

ਦੁਨੀਆਂ ਮੁਰੀਦ ਵੇਖੋ ਬਾਬੇ ਦੀ
ਬਾਬਾ ਏ ਮੁਰੀਦ ਲਾਲ ਸ਼ੀਸ਼ੀ ਦਾ

ਕਾਮ,ਲੋਭ,ਮੋਹ ਕਹਿੰਦਾ ਮਾੜੇ ਨੇ
ਝਾੜਦਾ ਏ ਖੁਦ  ਬੇਰ ਟੀਸੀ ਦਾ

ਅਾਖੇ ਚੱਕੀ ਨੌਟਾਂ ਵਾਲੀ ਚੱਲਦੀ
ਲੱਖ ਬੰਦਾ ਨਿਤ ਅਸੀਂ ਪੀਸੀਦਾ

ਕਲ ਯੁਗੀ ਬਾਬੇ  ਬੜੇ ਜੁਗਤੀ
ਬਿੰਦਰਾ ਭਰੋਸਾ ਨਹੀ ਕਿਸੀ ਦਾ... 23 jun 17

 
 
ੲਿੱਕ ਸਵਾਲ਼ ???ਰਾਜਵਿੰਦਰ ' ਜਟਾਣਾ'...vlo PRINT ਈ ਮੇਲ
jtana.jpgਮੈਂ ਸੀ ਧੀ ਸਰਦਾਰਾਂ ਦੀ
ਜ਼ਾਲ਼ਮਾਂ ਬਣਾ ਕੇ ਰੱਖ ਤੀ
ਸੁਰਖ਼ੀ ਅਖਬਾ੍ਰਾਂ ਦੀ

ਕੈਸਾ ਕਰ ਗਿਅਾ ਕਹਿ ਪਾਪੀਅਾ,
ਵੇ ਤੜਫੇਂ ਤੂੰ ਮੌਤ ਲੈਣ ਨੂੰ
ਤੈਨੂੰ ਮਿਲੇ ਵੀ ਨਾ ਜ਼ਹਿਰ ਪਾਪੀਅਾ
 
ਹਾੲੇ ਮੈਂ ਕਲੀ ਸੀ ਗੁਲ਼ਾਬ ਵਰਗੀ,
ਤਾਰ ਤਾਰ ਕਰ ਸੁੱਟ ਗਿਅਾ
ਮੇਰੀ ਜ਼ਿੰਦਗੀ ਰਬਾਬ ਵਰਗੀ

ਸੁੰਨੀ ਕਰ ਗਿਅਾ ਕੁੱਖ ਪਾਪੀਅਾ,
ਜੀਹਨੇਂ ਲਾਡਾਂ ਨਾਲ ਪਾਲ਼ਿਅਾ
ਮੇਰੀ ਮਾਂ ਕੋਲੋਂ ਪੁੱਛ ਪਾਪੀਅਾ

ਤੈਨੂੰ ਮਿਲੇ ਵੀ ਨਾ ਢੋੲੀ ਜ਼ਾਲਮਾਂ,
ਵੇ ਡੋਲ਼ੀ ਤੋਰ ਜਿਸ ਰੋਣਾ ਸੀ
ਰੋਵੇ ਬਾਪ, ਅੈਸੀ ਮੋੲੀ ਜ਼ਾਲਮਾਂ

ੲਿਹਨਾਂ ਕਲ਼ੀਅਾਂ ਦਾ ੲਿੰਝ ਟੁੱਟਣਾਂ
ਕਦੋਂ ੲਿਹ ਜਨੂੰਨ ਰੁਕਣਾ
ਅੈਸਾ ਵਹਿਸ਼ੀਪੁਣਾ ਕਦ ਮੁੱਕਣਾਂ ?...23 jun 17
 
ਮਿੱਟੀ ਵਿੱਚ ਖੇਡ ਮਿੱਟੀ-ਮਿੱਟੀ ਹੁੰਦੇ...Rupinder Kaur.....ਦਾ.......ਬਚਪਨ•• PRINT ਈ ਮੇਲ
rup.jpgਰੱਬਾ ਬਚਪਨ ਵਿੱਚ ਈ ਰਹਿਣ ਦਿੰਦਾ ।।
ਬਚਪਨ ਹੁੰਦਾ ਏ ਕਿੰਨਾ ਮਾਸੂਮ ਜਿਹਾ।।
ਕਿੰਨੀ ਛੇਤੀ ਤੂੰ ਬਚਪਨ ਖੋਹ ਲਿਆ ਏ।।
ਮੈਨੂੰ ਲਗਦਾ ਏ ਬੜਾ!! ਸੂਮ ਜਿਹਾ।।

ਭੁੱਖ ਲਗਦੀ ਸੀ ਰੋਟੀ ਮਿਲ ਜਾਂਦੀ ।।
ਖੇਡ-ਖੇਡ ਵਿੱਚ ਖਾਣੀ, ਭੁੱਲ ਜਾਂਦੇ।।
ਨੀਂਦ ਆਉਂਦੀ ਭੁੱਜੇ ਈ ਸੌਂ ਜਾਂਦੇ।।
ਫਿਰ ਆਪੇ  ਬਿਸਤਰੇ ਖੁੱਲ ਜਾਂਦੇ।।

ਵਿੱਚ ਮਿੱਟੀ ਦੇ ਖੇਡ ਮਿੱਟੀ-ਮਿੱਟੀ ਹੁੰਦੇ।।
ਹੁਣ ਉਸੇ ਮਿੱਟੀ ਤੋਂ ਬਚਣ ਲੱਗੇ।।
ਓਦੋਂ ਚੀਜ ਕਿਸੇ ਤੋਂ ਵੀ ਮੰਗ ਲੈਂਦੇ।।
ਹੁਣ ਆਪਣਿਆਂ ਤੋਂ ਵੀ ਜਕਣ ਲੱਗੇ।।

ਓਦੋਂ ਮਾਂ ਕਦੇ ਵੀ ਘੂਰਦੀ ਨਾਂ।।
ਚਾਹੇ ਲੱਖ ਸ਼ਰਾਰਤਾਂ ਕਰ ਜਾਂਦੇ।।
ਹੁਣ ਮਾਂ ਵੀ ਡੰਡਾਂ ਚੱਕ ਲੈਂਦੀ।।
ਸਕੂਲ ਜਾਣ ਵੇਲੇ ਕਿਤੇ ਅੜ ਜਾਂਦੇ।।

ਕਿਤਾਬਾਂ ਕਾਪੀਆ ਵਾਲਾ ਬੈਗ ਭਾਰਾ।।
ਸਾਰਾ ਦਿਨ ਵਰਦੀ ਦੇ ਵਿੱਚ ਰਹਿਣਾਂ।।
ਉਤੋਂ ਮੈਡਮ ਵੀ ਡਰਾਵਦੀ ਏ।।
ਭੁੱਲ ਜਾਈਏ, ਹੁੰਦਾ ਜੋ ਕਹਿਣਾਂ।।

ਮਾਂ ਪਿਆਰ ਨਾਲ ਸਮਝਾਉਦੀ ਏ ।।
ਪੁੱਤ!ਪੜ੍ਹ-ਲਿਖ ਜਿੰਦਗੀ ਬਣ ਜਾਂਦੀ।।
ਰੁਪਿੰਦਰ;ਜਿੱਦੀ, ਪਹੀਲੇ ਦਿਨ ਤੋਂ ਈ।।
ਰੋ ਰੂ ਕੇ ਆਪੇ ਪਰ ਮੰਨ ਜਾਂਦੀ।।
 
ਮਿਠੜਾ ਸੁਨੇਹਾ..Binder jaan e sahit..21 jun 17 PRINT ਈ ਮੇਲ
ind_pak.jpgਜਿਤਿਆ ਤੈਨੂੰ ਤਾਂ ਅਸੀਂ ਮੱਨੀਏ
   ਜੇ ਦਿਲ ਜਿਤ  ਵਿਖਾਵੇਂ

ਧਰਮਾਂ ਰਲ ਕੇ ਜਿਹੜੀ ਉਸਾਰੀ
   ਸਰਹੱਦ ਦੀ ਕੰਧ ਗਿਰਾਵੇਂ

 ਝਨਾ ਦਾ ਪਾਣੀ ਅਸੀ ਚੁਮੀਏ
     ਤੂੰ ਕੀਰਤਪੁਰ  ਨਾਹਵੇਂ

ਨਾਂ ਕੋਈ ਤੇਰੀ ਮਸਜਿਦ ਤੋੜੇ
    ਨਾ ਤੂੰ ਮੰਦਿਰ ਢਾਹਵੇਂ

ਪੱਲਕਾਂ ਤੇ ਅਸੀਂ ਰੱਖੀਏ ਤੈਨੂੰ
   ਤੂੰ ਸਾਨੂੰ ਗਲ਼ ਨਾਲ ਲਾਵੇਂ

ਗਾਈਏ ਤੇਰਾ ਗੀਤ ਰਾਸਟਰੀ
   ਤੂੰ ਜਨ ਗਨ ਮਨ ਗਾਵੇਂ

ਈਦ ਦੀਵਾਲੀ ਹੋਵੇ ਮੁਬਾਰਕ
    ਜੇ ਰਲ ਦੀਪ ਜਗਾਵੇਂ

binder.jpgਨਨਕਾਣੇ ਨੂੰ ਅਸੀ ਜੋੜੀਏ ਗੱਡਾ
   ਅਜ਼ਮੇਰ ਤੂੰ ਟਾਂਗੇ ਅਾਵੇ

ਵੀਜ਼ਾ ਪਾਸਪੋਰਟ ਕਿ ਕਰਨੇ ਨੇ
    ਜੇ ਤੂੰ ਦਿਲ ਤੋਂ ਚਾਹਵੇਂ

ਜਿਤਿਆ ਤੈਨੂੰ ਤਾਂ ਅਸੀਂ ਮੱਨੀਏ
   ਜੇ ਦਿਲ ਜਿਤ  ਵਿਖਾਵੇਂ

 
 
ਗ਼ਜ਼ਲ (ਡਾ.ਸਾਥੀ ਲੁਧਿਆਣਵੀ-ਲੰਡਨ)..21 jun 17 PRINT ਈ ਮੇਲ
sathi.jpgਚੰਗੀ ਖ਼ਬਰ ਹੈ ਤਾਂ ਬਣਦੀ ਜੇ ਮੌਤਾਂ ਹੋਣ ਹਜ਼ਾਰਾਂ।
ਥੋੜ੍ਹੀਆਂ ਮੌਤਾਂ ਵਾਲ਼ੀਆਂ ਖ਼ਬਰਾਂ ਲਾਉਂਦੀਆਂ ਨਹੀਂ ਅਖ਼ਬਾਰਾਂ।

ਮਾਰੂ ਹਮਲੇ, ਗੰਨ ਅਟੈਕ ਤੇ ਅਤਿ ਖ਼ੁਨੀਂ ਘਟਨਾਵਾਂ,
ਕਦੇ ਕਦਾਈਂ ਆਪਣੇ ਲੋਕ ਹੀ ਭੁੰਨ ਦਿੰਦੀਆਂ ਸਰਕਾਰਾਂ।

ਆਖ਼ਰ ਤਾਂ ਇਨਸਾਨ ਹੀ ਮਰਦਾ ਜਦੋਂ ਤਸ਼ੱਦਦ ਹੁੰਦਾ,
ਕਿਸੇ ਦੀਆਂ ਨਹੀਂ ਜਿੱਤਾਂ ਹੁੰਦੀਆਂ, ਕਿਸੇ ਦੀਆਂ ਨਹੀਂ ਹਾਰਾਂ।

ਧਾੜਵੀਆਂ ਤੋਂ ਡਰਦੇ ਲੋਕੀਂ ਬਹਿ ਗਏ ਵੜ ਕੇ ਅੰਦਰ,
ਉੱਚੀਆਂ ਕੀਤੀਆਂ ਕੰਧਾਂ,ਲਾਈਆਂ ਕੰਡਿਆਂ ਵਾਲ਼ੀਆਂ ਤਾਰਾਂ।

ਹਰ ਥਾਂ ਵਸ ਗਏ ਸ਼ਹਿਰ ਤੇ ਲੱਗੀਆਂ ਧੂਏਂ ਵਾਲ਼ੀਆਂ ਮਿੱਲਾਂ,
ਅੰਬਰਾਂ ਵਿਚ ਨਾ ਦਿਸਣ ਗਾਉਂਦੀਆਂ ਹੁਣ ਕੂੰਜਾਂ ਦੀਆਂ ਡਾਰਾਂ।

ਗੁਰਾਂ ਕਿਹਾ ਸੀ ਮੱਜ਼ਲੂਮਾਂ ਦੀ ਰੱਖਿਆ ਇਨ੍ਹਾਂ ਨੇ ਕਰਨੀ,
ਲੇਕਿਨ ਅਜਕਲ ਗੋਲ੍ਹਕ ਖ਼ਾਤਰ ਚਲਦੀਆਂ ਨੇ ਤਲਵਾਰਾਂ।

ਧਾਹਾਂ ਮਾਰ ਕੇ ਰੋਇਆਂ ਰਾਂਝਾ ਤੱਕ ਕੇ ਹੀਰ ਦੀ ਡੋਲੀ,
ਖੇੜਿਆਂ ਦੇ ਘਰ ਜਾਣ ਵਾਸਤੇ ਚੁੱਕੀ ਜਦੋਂ ਕਹਾਰਾਂ।

ਸਾਨੂੰ ਉੱਕਾ ਭਾਉਂਦੀਆਂ ਨਾਹੀਂ ਜੀਵਨ ਵਿਚ ਤਨਹਾਈਆਂ,
ਯੁਗ ਯੁਗ ਜੀਵੇ ਯਾਰ ਅਸਾਡਾ ਯਾਰ ਦੇ ਨਾਲ ਬਹਾਰਾਂ।

ਜਦ ਮਾਲਕ ਨੇ ਸਾਨੂੰ "ਸਾਥੀ" ਆਪਣੇ ਕੋਲ ਬੁਲਾਉਣਾ,
ਰੋਕ ਨਾ ਸਕਣਾ ਸਾਨੂੰ ਸਾਡੇ ਮਿੱਤਰਾਂ ਰਿਸ਼ਤੇਦਾਰਾਂ।
 
HAPPY FATHER,S DAY PRINT ਈ ਮੇਲ
rupinder.jpgਬਾਬਲ ਮੇਰਾ ਨਿੱਤ ਸਮਝਾਵੇ।।
ਗੱਲਾਂ ਸੋਚ-ਵਿਚਾਰ ਦੀਆ।।

ਨਾ-ਸਮਝ ਧੀ  ਨਾ-ਸਮਝੇ।।
ਰਮਜ਼ਾਂ ਇਸ ਸੰਸਾਰ ਦੀਆਂ।।

ਬਾਬਲ ਮੇਰਾ ਗੁੱਸੇ ਵਾਲਾ।।
ਖੂੰਡਾ ਝੱਟ ਚੱਕ ਲੈਂਦਾ ਏ।।

ਪੁੱਤ!ਮੈਨੂੰ ਗੁੱਸਾ ਨਹੀਂ ਆਉਦਾ।।
ਬੜੇ ਪਿਆਰ ਨਾਲ ਕਹਿੰਦਾ ਏ।।

ਸ਼ੇਰ ਪੁੱਤ ਕਹਿ ਜਦੋਂ ਬੁਲਾਵੇ।।
ਮਾਣ ਪੁੱਤਰ ਨੂੰ  ਹੋ ਜਾਂਦਾ।।

ਲਾਡਲਾ ਪੁੱਤ ਬਾਪੂ ਦਾ ਬਣਨਾ।।।।
ਸੋਚਾਂ ਵਿੱਚ ਪੁੱਤ ਖੋ ਜਾਂਦਾ।।

ਬਾਪੂ ਜੀ ਦਾ ਮਾਣ ਨਾਂ ਟੁੱਟੇ।।
ਰੱਬ ਤੋਂ ਮੰਗਾਂ ਦੁਆਵਾਂ ਮੈਂ।।

ਉਮੀਦਾਂ ਤੇ ਖਰੀ ਉਤਰਾਂ ।।
ਆਖਿਰੀ ਸਾਹ ਤੱਕ ਚਾਹਵਾਂ।।

ਮੈਂ ਉਲਝੀ ਸੀ ਭਵਰਾਂ  ਵਿੱਚ।।
ਕੋਈ ਰਾਹ ਨਜ਼ਰ ਨਾ ਆਏ।।

ਸੱਚਾ ਰੱਬ ਮੇਰੀ ਮਦਦ ਦੇ ਲਈ।।
ਮੇਰੇ  ਬਾਪੂ ਜੀ ਬਣ ਆਏ।।
THANKS BAPPU JI...RURINDER KAUR....18 jun 17
 
<< Start < Prev 1 2 3 4 5 6 7 8 9 10 Next > End >>

Results 121 - 135 of 753

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement