:: ਐੱਸ-400 ਮਿਜ਼ਾਇਲਾਂ ਦਾ ਉਤਪਾਦਨ ਸ਼ੁਰੂ, 2025 ਤਕ ਕਰ ਦਿੱਤੀ ਜਾਵੇਗੀ ਸਪਲਾਈ : ਰੂਸ   :: NPR ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਸੱਦੀ ਬੈਠਕ (ਪੜ੍ਹੋ 17 ਜਨਵਰੀ ਦੀਆਂ ਖਾਸ ਖਬਰਾਂ)   :: ISRO ਨੇ ਰਚਿਆ ਇਤਿਹਾਸ, GSAT-30 ਸਫਲਤਾਪੂਰਵਕ ਲਾਂਚ   :: ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਨੇ 57 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ   :: PM ਨਾਲ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਚ ਹਿੱਸਾ ਲੈਣ 50 ਦਿਵਯਾਂਗ ਵਿਦਿਆਰਥੀ   :: ਬਜਟ ਚ ਦਿੱਲੀ ਲਈ ਦਿਲ ਖੋਲ੍ਹੇ ਮੋਦੀ ਸਰਕਾਰ, ਨਾ ਰੁਕੇ ਐਲਾਨ : ਕੇਜਰੀਵਾਲ   :: ਹਿੰਦ ਮਹਾਸਾਗਰ 'ਚ ਚੀਨ ਦੀ ਵਧ ਰਹੀ ਹੈ ਸਰਗਰਮੀ : ਨੇਵੀ ਫੌਜ ਮੁਖੀ   :: ਭਾਜਪਾ ਦਾ ਕੇਜਰੀਵਾਲ 'ਤੇ ਤਿੱਖਾ ਵਾਰ- ਨਿਰਭਯਾ ਦੇ ਦੋਸ਼ੀਆਂ ਨੂੰ ਜਾਣਬੁੱਝ ਕੇ ਬਚਾਇਆ   :: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 51ਵੀਂ ਕੇ9 ਵਰਜ-ਟੀ ਤੋਪ ਨੂੰ ਦਿਖਾਈ ਹਰੀ ਝੰਡੀ   :: '84 ਸਿੱਖ ਵਿਰੋਧੀ ਦੰਗੇ : ਨਹੀਂ ਬਖ਼ਸ਼ੇ ਜਾਣਗੇ ਦੋਸ਼ੀ ਪੁਲਿਸ ਵਾਲੇ- ਕੇਂਦਰ ਸਰਕਾਰ   :: ਦਿੱਲੀ ਵਿਧਾਨ ਸਭਾ ਚੋਣਾਂ : AAP 'ਚ ਸ਼ਾਮਲ ਹੋਣ ਦੇ ਕੁਝ ਘੰਟਿਆਂ ਬਾਅਦ ਇਨ੍ਹਾਂ 5 ਨੇਤਾਵਾਂ ਨੂੰ ਮਿਲਿਆ ਟਿਕਟ   :: ਕੇਰਲਾ CAA ਖਿਲਾਫ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕਰਨ ਵਾਲਾ ਪਹਿਲਾ ਸੂਬਾ   :: PM ਆਪਣੇ ਮਾਤਾ-ਪਿਤਾ ਦਾ ਜਨਮ ਸਰਟੀਫਿਕੇਟ ਦਿਖਾ ਦੇਣ, ਅਸੀਂ ਆਪਣੇ ਦਸਤਾਵੇਜ਼ ਦੇਵਾਂਗੇ : ਦਿਗਵਿਜੇ   :: ਭਾਰਤ 'ਚ ਅਸ਼ਾਂਤੀ ਪੈਦਾ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਲਾਹੌਰ ਗਏ ਹਨ ਮਨੀਸ਼ੰਕਰ ਅਈਅਰ - ਓਮਾ ਭਾਰਤੀ   :: ਦੁਨੀਆ ਦੇ 8 ਅਜੂਬਿਆਂ ਦੀ ਸੂਚੀ ਵਿਚ ਸ਼ਾਮਲ ਹੋਇਆ ਸਟੈਚੂ ਆਫ ਯੂਨਿਟੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਕੁੱਕੜ ਪਿੰਡੀਏ ਤੇ-ਰੈਹਿਮਤ ਦਾ ਮੀਹ ਬਰਸਾਂਈਂ? PRINT ਈ ਮੇਲ
 d_s_phixr.pngਤੂੰ ਕਿਸ ਰੰਗਾਂ ਵਿਚ ਖੇਡੇ ਦਾਤਾ,ਤੇਰੀਆਂ ਤੂੰ ਹੀ ਜਾਣੇ,
ਸੱਬ ਤੇ ਦੂਰ ਸਬਨ ਤੇ ਨੇਰੇ,ਵਿਰਲਾ ਏਹ ਗਲ ਜਾਣੇ?
ਜਾਂ ਫਿਰ ਤੈਨੂ ਜਾਣਦੇ ਦਾਤਾ,ਸਿਮਰਨ ਬੰਦਗੀ ਵਾਲੇ,
ਜਾਂ ਫਿਰ ਤੈਨੂ ਜਾਣਦੇ ਬਾਬਾ,ਬਰਮ ਅਵਸਥਾ ਵਾਲੇ?
ਪਿੰਡ ਮੁਰਾਲੇ ਦੇ ਵਿਚ ਇਕ,ਐਸੀ ਰੂਹ ਤੂੰ ਭੇਜੀ,
ਸੰਤ ਬਾਬਾ ਪਰੇਮ ਸਿੰਘ ਜੀ ਜੋ ਨਿਕਲੇ ਰੱਬ ਦੇ ਬੇਲੀ?
ਅਠੇ ਪਹਿਰ ਸਿਮਰਨਕਰਨਾਂ,ਕਿਰਤ ਵੀ ਕਰਦੇ ਰਹਿਣਾ,
ਸਰਬਤ ਦਾ ਭਲਾ ਮੰਗਣਾਂ,ਪੁੰਨ ਦਾਂਨ ਕਰਦੇ ਰਹਿਣਾ?
ਅਵਲ ਅਲਾ ਨੂਰ ਉਪਾਇਆ,ਕੁਦਰਤ ਕੇ ਸੱਬ ਬੰਦੇ?
ਏਕ ਨੂਰ ਤੇ ਸੱਬ ਜਗ ਉਜਿਆ,ਕੋਣ ਭਲੇ ਕੋ ਮੰਦੇਂ?
(ਕੁੱਕੜ ਪਿੰਡੀਏ) ਨੂੰ ਬਕਸ਼ਕੇ ਆਪਣੇ ਚਰਨੀ ਲਾਂਈ,
ਦਰੋਂ ਘਰੋਂ ਮੇਰੇ ਦਾਤਿਆ,ਰੈਹਿਮਤ ਦਾ ਮੀਹ ਬਰਸਾਂਈਂ?01 jun 17
 
ਗੱਲ ਮੰਨ ਕੇ (ਕੁੱਕੜ ਪਿੰਡੀਏ ) ਦੀ? ਪਬੰਦੀ ਵਾਲੇ ਗੁਰਦੂਆਰੇ ਵਾੜ ਦਿੰਦਾਂ PRINT ਈ ਮੇਲ
d_s_phixr.pngਹਰ ਸਿੱਖ ਨੂੰ ਛਾਂਗਣ ਵਾਲੇ ਅੋਏ,
ਤੂੰ ਇਕ ਗੱਲ ਮੇਰੀ ਯਾਦ ਰੱਖੀਂ?
ਜਾ੍ਹਰਾ ਪੀਰ ਦਾ ਦਰਬਾਰ ਹੈ ਏਹ,
ਅਪਨੀ ਅੋਕਾਤ ਤੂੰ ਯਾਦ ਰੱਖੀਂ?

ਗੁਰ ਸਿੱਖਾਂ ਤੇ ਪਬੰਦੀਆਂ ਲੋਨਾਂ ਏ,
ਮਾਲਕ ਭਾਗੋ ਬਣ ਕੇ ਦਿਖੋਨਾਂ  ਏ?
ਤੂੰ ਤਕਿਆ ਨਹੀ ਪੰਜਾਂ ਸਾਹਿਬ ਵਲੇ,
ਵਲੀ ਹੰਕਾਰੀ ਦੀ ਗਲ ਦਹਰੋਨਾਂ ਏ?

ਜਪੁਜੀ ਸਾਹਿਬ ਪੜਨ ਵਾਲਿਆਂ ਦੀ?
ਹਸਤੀ ਜੱਗ ਤੇ ਹੂੰਦੀਂ ਨਿਆਰੀ ਏ ?
ਮੂਹ ਭਰ ਕੇ ਕੂਜ ਵੀ ਕਹਿੰਦੇ ਨਹੀ?
ਜਿਨਾਂ ਤੇ ਨਾਨਕ ਦੀ ਪਹਿਰੇ ਦਾਰੀ ਏ?

ਵੇਲਾ ਸਭਲ ਲੈ ਹਜੇ ਪਸ਼ਤਾਏ ਗਾ?
ਹਡੀਆਂ ਰਗੜੇਗਾ,ਕੋਮੇ ਵਿਚ ਜਾਏ ਗਾ?
ਕੋਈ ਲਾਅ ਇਲਾਜ ਬਿਮਾਰੀ ਲਗੇ ਗੀ ?
ਫਿਰ ਤੂੰ ਨਹੀ ਬਕਸ਼ਿਆ ਜਾਏਂ ਗਾ ?

ਜਿਥੋਂ ਗੂੰਗੇ ਤੇ ਪਿੰਗਲੇ ਠੀਕ ਹੋ ਕੇ ?
ਅਰਥ ਗੁਰਬਾਣੀ ਦੇ ਕਰ ਗਏ ਨੇਂ ?
ਧੀਰ ਮਲ ਤੇ ਜਹਾਂ ਗੀਰ ਵਰਗੇ ?
ਲਾਹਨਤਾਂ ਹੀ ਜੱਗ ਤੋਂ ਖੱਟ ਰਹੇ ਨੇ?

ਜੇ ਦਸ਼ਮੇਸ਼ ਅੱਜ ਜਿਉਦਾਂ ਹੂੰਦਾਂ ?
ਮਸੰਦ ਫੱੜ ਫੱੜ ਸੱਬ ਸਾੜ ਦਿੰਦਾਂ ?
ਗੱਲ ਮੰਨ ਕੇ (ਕੁੱਕੜ ਪਿੰਡੀਏ ) ਦੀ?
ਪਬੰਦੀ ਵਾਲੇ ਗੁਰਦੂਆਰੇ ਵਾੜ ਦਿੰਦਾਂ ?...31..may..17
 
ਬਾਬਾ(ਕੁੱਕੜ-ਪਿੰਡੀਆ)ਝਾੜੂਬਰਦਾਰ ਤੇਰਾ,ਏਸ ਕਰਕੇ ਅਖਾਂ ਵਿਚ ਰੜਕੇ? PRINT ਈ ਮੇਲ

ds10.jpgਜਾਹਰਾ ਪੀਰ ਦੇ ਦਰਬਾਰ ਅੰਦਰ,14 ਮਈ ਨੂੰ ਕਲਾ ਅਜੀਬ ਵਰਤੀ?
ਹੰਕਾਰੀ ਕਮੇਟੀ ਮੈਬਰਾਂ ਉਤੇ ,ਬਾਬੇ ਨਾਨਕ ਦੀ ਕਰੋਪੀ ਕਿੰਜ ਵਰਤੀ?

ਕੁਜ ਸੰਗਤ ਨਾਲ ਹੋਏ ਹਥੋ ਪਾਈ,ਪਗਾ ਬਹੁਤਿਆਂ ਨੇ ਲੁਹਾ ਲਈਆਂ?
ਪਬੰਦੀ ਸਿੱਖਾਂ ਤੇ ਲੋਣ ਵਾਲਿਆ ਨੇ,ਘਰ ਵਾਲੀਆਂ ਵੀ ਕੁਟਾ ਲਈਆਂ?

ਕਹਿੰਦੀਆਂ ਸੀ ਕੰਜਰ ਨੂੰ ਬਾਹਰ ਕਡੋ,ਗੰਦਪ੍ਰੀਤ ਨੂੰ ਕਿਓ ਛੂਪਾਵਦੇਂ ਹੋ?
ਭਦੀ ਭਾਸ਼ਾ ਵਰਤਣ ਵਾਲੀਆਂ ਨੇ,ਦਾੜਾ ਆਪਣੀਆਂ ਠੂਕਵਾ ਲਈਆਂ?

ਲੋਕਾਈ ਆਖੇ ਬਹੁਤ ਮਾੜਾ ਹੋਇਆ,ਗੁਰੂਘਰ ਝਗੜਾ ਕਿਓ ਹੋਇਆ?
ਨਾਗ ਪੂਰੀ ਸੋਚ ਵਾਲਿਆਂ ਦਾ,ਦੇਖੋ, ਤਾਣਾ ਬਾਣਾ ਕਾਮਯਾਬ ਹੋਇਆ?

ਪੰਥਪ੍ਰੀਤ,ਤੇ ਇਸ ਦੇ ਹੋਰ ਸਾਥੀ,ਜਿਨਾਂ ਝਗੜੇ ਬਹੁਤ ਕਰਾਏ ਜੱਗ ਤੇ?
ਘਗਾ,ਧੂੰਦਾ,ਪਰੋਫੈਸਰ,ਅਮਰੀਕ ਨੇ ,ਸਿਰ ਸਿੱਖਾਂ ਦੇ ਪੜਵਾਏ ਜੱਗ ਤੇ?

ਦੋ ਹਫਤੇ ਭਾਵੇ ਬੀਤ ਗਏ ਨੇ , ਕਲੇਸ਼ ਕਿਓ ਹੋਇਆ ਵਿਚਾਰੋ ਭਾਈ?
ਬੰਦੇਂ ਤਲਖਾਈ ਵਿਚ ਘਟ ਸਨ ਅੋਦਣ,ਬੀਬੀਆਂ ਗੁਸੇ ਵਿਚ ਸਨ ਭਾਈ?

ਮੇਰੀ ਕਵਿਤਾ ਪੜਨ ਵਾਲੇ ਸਜਨਾਂ,ਇਕ ਗੱਲ ਮੈਨੂੰ ਸਮਜਾ ਜਾਵੀ ?
ਇਸ ਮੁਸ਼ਕਲ ਦਾ ਕੋਈ ਹਲ ਹੋਵੇ,ਮੈਨੂੰ ਫੁਨ ਉਤੇ ਸਮਜਾ ਜਾਮੀਂ ?

ਨਾਂ ਕਿਸੇ ਧੜੇ ਨੂੰ ਸੇਕ ਲਗੇ, ਤੇ ਨਾਂ ਹੀ ਕੋਈ ਧੜਾ ਗੂਸੇ ਵਿਚ ਭੜਕੇ?
ਬਾਬਾ(ਕੁੱਕੜ-ਪਿੰਡੀਆ)ਝਾੜੂਬਰਦਾਰ ਤੇਰਾ,ਏਸ ਕਰਕੇ ਅਖਾਂ ਵਿਚ ਰੜਕੇ?...0178 6108337

 
ਗ਼ਜ਼ਲ (ਡਾ.ਸਾਥੀ ਲੁਧਿਆਣਵੀ-ਲੰਡਨ) PRINT ਈ ਮੇਲ
sathi.jpgਬੰਦਾ ਮਨ 'ਤੇ ਚੁੱਕੀ ਫਿਰਦਾ ਭਾਰ ਹੈ ਯਾਰ।
ਦਿਲ ਵਿਚ ਉਸਦੇ ਫਿਕਰਾਂ ਦਾ ਅੰਬਾਰ ਹੈ ਯਾਰ।

ਅਜਕਲ ਜ਼ਿੰਦਗ਼ੀ ਕਿੰਨੀ ਮਹਿੰਗੀ ਹੋ ਗਈ ਹੈ,
ਮਸਾਂ ਹੀ ਟੁਰਦਾ ਕਈਆਂ ਦਾ ਰੁਜ਼ਗ਼ਾਰ ਹੈ ਯਾਰ।

ਦਿਲ ਦਾ ਜਾਨੀ ਸਾਹਾਂ ਦੇ ਨਜ਼ਦੀਕ ਹੈ ਪਰ,
ਖੜ੍ਹੀ ਹੈ ਇਕ ਦੀਵਾਰ ਕਿਤੇ ਵਿਚਕਾਰ ਹੈ ਯਾਰ।

ਹਫੜਾ ਦਫੜੀ ਦੌੜ ਭਜਾਈ ਹੈ ਪਈ ਹੋਈ,
ਚਿੰਤਾਗ੍ਰਸਤ ਹੈ ਬੰਦਾ ਸ਼ਾਇਦ ਬੀਮਾਰ ਹੈ ਯਾਰ।

ਅਮਨ ਦੀਆਂ ਘੁੱਗੀਆਂ ਨੇ ਅੰਬਰੀਂ ਕੀ ਉਡਣਾ,
ਪਰ ਕਤਰਨ ਲਈ ਹਰ ਹੱਥ ਵਿਚ ਤਲਵਾਰ ਹੈ ਯਾਰ।

ਇਸ ਦੀ ਪੂਛ 'ਚ ਡੰਗ ਹੈ ਮੰਦੀਆਂ ਖ਼ਬਰਾਂ ਦਾ,
ਬਿੱਛੂ ਵਰਗੀ ਜ਼ਹਿਰ ਭਰੀ ਅਖ਼ਬਾਰ ਹੈ ਯਾਰ।

ਮੇੇਰਾ ਰੱਬ ਹੈ ਚੰਗਾ ਤੁਹਾਡਾ ਚੰਗਾ ਨਹੀਂਂ,
ਰੱਬ ਦੇ ਬੰਦੇ ਦਾ ਐਸਾ ਕਿਰਦਾਰ ਹੈ ਯਾਰ।

ਅਜਕਲ ਸਹਿਨਸ਼ੀਲਤਾ ਕਿਧਰੇ ਉੱਡ ਪੁੱਡ ਗਈ,
ਹਰ ਬੰਦੇ ਦੀ ਗੱਲ ਦੇ ਵਿਚ ਤਕਰਾਰ ਹੈ ਯਾਰ।

ਕਹਿੰਦਾ "ਸਾਥੀ" ਚੱਲ ਮੈਂ ਤੇਰੇ ਨਾਲ ਖ਼ੜ੍ਹਾਂ,
ਐਸਾ ਦਿਲ ਦਾ ਜਾਨੀ ਮੇਰਾ ਯਾਰ ਹੈ ਯਾਰ।...30 may 17

 
ਗ਼ਜ਼ਲ ..ਸੁਰਿੰਦਰ ਸਿਦਕ PRINT ਈ ਮੇਲ

surinder.jpgਗ਼ਮ ਦਾ ਪੱਥਰ ਪਿਘਲ ਕੇ ਅਾਖ਼ਰ,ਅੱਖਾਂ ਥਾਣੀ ਵਹਿ ਜਾਂਦਾ ਹੈ,
ਹੜੵ ਦਾ ਪਾਣੀ ਜਿੱਦਾਂ ਚੜੵਦੈ, ੳੁਸੇ ਤੋਰੇ ਲਹਿ ਜਾਂਦਾ ਹੈ!

ਪਿੰਜਰੇ ਦੇ ਵਿੱਚ ਪੈ ਕੇ ਪੰਛੀ, ਪਿੰਜਰੇ ਦਾ ਅਾਦੀ ਹੋ ਜਾਵੇ,
ਵੱਡੇ ਵੱਡੇ ਦੁੱਖ ਵੀ ਬੰਦਾ, ਸਹਿੰਦਾ ਸਹਿੰਦਾ ਸਹਿ ਜਾਂਦਾ ਹੈ!

ਜਿਸ ਦੀਵੇ ਨੇ ਪੂਜਕ ਬਣਨਾ, ਵਾਰੇ ਅਾਪਾ ਬਣੇ ਪੈਗੰਬਰ,
ੳੁੱਠਣ ਜੇ ਤੂਫ਼ਾਨ ਵੀ ਕਹਿਰੀ, ੳੁਹਨਾਂ ਸੰਗ ਵੀ ਖਹਿ ਜਾਂਦਾ ਹੈ!

ਜਿਹੜੇ ਘਰ ਦੀਅਾਂ ਨੀਂਹਾਂ ਅੰਦਰ, ਬੇਵਿਸ਼ਵਾਸੀ ਦੀ ਸਿਲੵ ਪੈ ਜੇ,
ਅੈਸੇ ਘਰ ਦਾ ਕਮਰਾ ਕਮਰਾ, ਢਹਿੰਦਾ ਢਹਿੰਦਾ ਢਹਿ ਜਾਂਦਾ ਹੈ!

ਸੱਚ ਦਾ ਸੂਰਜ ਚੜੵਿਅਾ ਹੈ ਜੋ, ਚਾਨਣ ਅਾਪਣਾ ਫ਼ੈਲਾੲੇਗਾ,
ਬਹੁਤੀ ਦੇਰ ਗ਼ੁਬਾਰ ਨਹੀਂ ਟਿਕਦਾ, ਅਾਖ਼ਰ ਅਰਸ਼ੋਂ ਲਹਿ ਜਾਂਦਾ ਹੈ!

ਬਹੁਤ ਅਜੀਬ ਹੈ ੲਿਹ ਬੰਦਾ ਵੀ, ਫ਼ਨ ਦੇ ਮੋਢਿਆਂ ੳੁੱਤੇ ਚੜੵ ਕੇ,
ਪਹਿਲਾਂ ਤਾਂ ਪੱਥਰ ਨੂੰ ਘੜਦੈ, ਫਿਰ ੳੁਸ ਪੈਰੀਂ ਢਹਿ ਜਾਂਦਾ ਹੈ!

ਵੱਡਾ ਬਣਨ ਲੲੀ ਹਰ ਬੰਦਾ, ਜੇਬੵ 'ਚ ਕੲੀ ਕੲੀ ਚਿਹਰੇ ਰਖਦੈ,
ਬੱਚਾ ਭੋਲ਼ੇਪਣ ਵਿੱਚ ਦਿਲ ਦੀ, ਹਰ ੲਿੱਕ ਗੱਲ ਨੂੰ ਕਹਿ ਜਾਂਦਾ ਹੈ!

ਸਿਦਕ' ਜਦੋਂ ੳੁਹ ਖ਼ਤ ਪੜੵਦੀ ਹਾਂ, ਅੰਦਰੋਂ ਜ਼ਖ਼ਮੀ ਕਿੳੁਂ ਹੋ ਜਾਵਾਂ,
ਖ਼ੰਜਰ ਤਾਂ ਕਾਗਜ਼ ਦਾ ਹੀ ਹੈ, ਦਿਲ ਵਿੱਚ ਕਿੱਦਾਂ ਲਹਿ ਜਾਂਦਾ ਹੈ!

ਸੁਰਿੰਦਰ ਸਿਦਕ...29 may 17

 
ਅੱਜ ਪਾਕੇ ਹਰਪ੍ਰੀਤ ਉਸ ਨੂੰ ਗੱਲਵਕੜੀ ਆਪਣਾ ਪਿਆਰ ਦਿਖਾਉਣ ਜਾਣਾ ਏ...!! PRINT ਈ ਮੇਲ
harpreet.jpgਅੱਜ  ਉਸ ਦਾ  ਦੀਦਾਰ  ਕਰਨ  ਜਾਣਾ ਏ
ਪਹਿਲੀ ਮੁਲਾਕਾਤ ਦੀ ਸ਼ੁਰੂਆਤ ਕਰਨ ਜਾਣਾ ਏ

ਰੀਝ  ਸੀ ਜੋ ਦਿਲ ਨੂੰ ਉਹਨੂੰ ਅਪਣਾਉਣ ਦੀ
ਅੱਜ ਉਸਨੂੰ ਆਪਣਾ ਕੇ ਹਾਲ ਦਿਲ ਸੁਣਾਉਣ  ਜਾਣਾ ਏ

ਲੱਗੀ ਸੀ ਜੋ ਦਿਲ ਨੂੰ ਤਾਂਗ ਉਸਦੇ ਨਾਲ ਮਿਲਣ ਦੀ
ਅੱਜ ਮਿਲਕੇ ਉਸ ਨਾਲ ਦਿਲ ਵਾਲੀ ਬਾਤ ਕਰਨ ਜਾਣਾ ਏ

ਕਰ ਦਿੱਤਾ ਏ ਕਮਲਾ ਜਿਸ ਨੇ ਆਪਣੇ ਪਿਆਰ ਵਿੱਚ
ਅੱਜ ਉਸ ਮਹਿਬੂਬ ਨੂੰ ਦਿਲ ਤੋ ਪਿਆਰ ਕਰਨ ਜਾਣਾ ਏ

ਕਰਦੇ ਸੀ ਜੋ ਪਿਆਰ ਭਰੀਆ ਇਕ ਦੂਜੇ ਨਾਲ ਗੱਲਾਂ
ਅੱਜ ਪਾਕੇ ਹਰਪ੍ਰੀਤ ਉਸ ਨੂੰ ਗੱਲਵਕੜੀ ਆਪਣਾ ਪਿਆਰ ਦਿਖਾਉਣ ਜਾਣਾ ਏ...!!
 
ਨਾਮ ਹਰਪ੍ਰੀਤ ਸਿੰਘ ......29 may 17
ਪਤਾ ਫਤਿਹਗੜ੍ਹ ਚੂੜੀਆ
ਫੋਨ 7355222215
 
____ਸਵਰਨ ਕਵਿਤਾ.........29 may 17 PRINT ਈ ਮੇਲ

dil_dar.jpgਮੇਰੇ ਜਜ਼ਬਾਤ ਜਦੋਂ ਮੇਰੇ ਨਾਲ ਖੇਡਦੈ
ਵਸਲ ਤੋਂ ਦੂਰ ਲੈ ਜਾਂਦੇ ਫਿਰ ਘੇਰਦੈ।

ਰੁੱਤ ਜੁਦਾਈ ਦੀ ਨਿੱਤ ਮਹਿਰਮ ਬਣੇ
ਕਾਗਜ਼ ਜਾਣ ਕੇ ਰੋਜ਼ ਨਵਾਂ ਕੁੱਝ ਲਿਖਦੈ।

ਕਿਸ-ਕਿਸ ਨਾਲ ਸ਼ਿਕਵੇ ਗਿਲਾ ਕਰਾਂ
ਫੁੱਲ ਸਮਝ ਕੇ ਰੋਜ਼ ਹਸਦੇ ਮੈਨੂੰ ਤੌੜਦੈ।

ਦੁੱਖ ਦਾ ਕਿਵੇਂ ਹੋਵੇ ਉਸਨੂੰ ਅਹਿਸਾਸ
ਉਹ ਢਲਦਾ ਸੂਰਜ ਨਾ ਕਦੀਂ ਦੇਖਦੈ ।

ਸਵਾਰਥੀ ਦੁਨੀਆਂ ਨੂੰ ਮਿਟਾਉਣ ਚਲੀ
ਹਮੇਸ਼ਾ ਦੀ ਤਰ੍ਹਾਂ ਲੋਕਾਂ ਕਵਿਤਾ ਨੂੰ ਘੇਰਦੈ।

____ਸਵਰਨ ਕਵਿਤਾ.........29 may 17

 
।।ਦਾਤਾ ਮਿਹਰ ਕਰੋ ਸੁਮੱਤ ਬਖਸ਼ੋ।। PRINT ਈ ਮੇਲ

rupinder.jpgਜਿਹੜੇ ਧਰਮ ਦੇ ਵੱਡੇ ਠੇਕੇਦਾਰ ਬਣੇ।।
ਭਾਈਆਂ-ਭਾਈਆਂ ਨੂੰ ਇਹ ਲੜਾਈ ਜਾਂਦੇ।।
ਗੁਰੂ ਘਰ ਦੀ ਮਰਿਯਾਦਾ ਵੀ ਭੰਗ ਹੁੰਦੀ।।
ਗੁਰੂ ਘਰ ਵਿੱਚ ਪੱਗਾਂ ਇਹ ਲ਼ਾਈ ਜਾਦੇ।।

ਕੰਪੀਟੀਸਨ ਦਾ ਕੈਸਾ ਯੁਗ ਆਇਆ।।
ਆਪੋ ਆਪਣਾ ਗੁਰੂ ਘਰ ਬਣਾਈ ਜਾਂਦੇ।।
ਦਾਤਾ ਵੀ ਵੰਡ ਲਿਆ ਜਾਤਾਂ ਪਾਤਾਂ ਨੇ।।
ਸਭ ਆਪੋ ਆਪਣੇ ਰੰਗ ਦਿਖਾਈ ਜਾਂਦੇ।।

ਦਾਤਾ ਬਾਣੀ ਤੇ ਬਾਣੇ ਦੀ ਕਦਰ ਕਿਥੇ।।
ਭੇਸ ਬਾਣ ਕੇ ਸਵਾਂਗ ਰਚਾਈ ਜਾਂਦੇ।।
ਦੇਖਣ ਨੂੰ ਲੱਗਣ ਸੇਵਾਦਾਰ ਦਰ ਦੇ।।
ਅੰਦਰੋਂ ਤਿੱਖੇ-ਮਿਨੇ ਤੀਰ ਚਲਾਈ ਜਾਂਦੇ।।

ਦਾਤਾ ਮਿਹਰ ਕਰੋ ਸੁਮੱਤ ਬਖਸੋ।।
ਭੁੱਲਿਆਂ ਭਟਕਿਆਂ ਨੂੰ ਰਾਹ ਪਾਵੋ।।
ਤੈਨੂੰ ਅੰਦਰੋਂ ਇਹ ਭੁਲਾਈ ਬੈਠੇ।।
ਇਹ ਨਾਂ ਹੋਵੇ ਕਿ ਧਰਤੀ ਹਿਲ ਜਾਵੇ।।

ਏਥੇ ਧਰਮ ਦੇ ਬਹੁਤੇ ਠੇਕੇਦਾਰ ਹੋ ਗਏ।।
ਇਕ ਆਈ ਜਾਵੇ ਤੇ ਇਕ ਜਾਈ ਜਾਵੇ।।
ਰੁਪਿੰਦਰ ",ਨਿਮਾਣੀ ਦੇ ਸਿਰ ਤੇ ਹੱਥ ਰੱਖਣਾ।।
ਆਪਣੀ ਕਲਮ ਨਾਲ ਸੱਚ ਸੁਣਾਈ ਜਾਵੇ।।...20 may 17

 
______ਸਵਰਨ ਕਵਿਤਾ _____ PRINT ਈ ਮੇਲ

pak_bar.jpgਮੈਂ ਪਾਕਿਸਤਾਨ ਹਾਂ
ਕਿਉਂਕਿ ਮੁਸਲਮਾਨ ਹਾਂ
ਦੋਸਤ !
ਮੈਂ ਹਿੰਦੋਸਤਾਨ ਹਾਂ
ਕਿਉਂਕਿ ਹਿੰਦੋਸਤਾਨੀ ਹਾਂ
ਕੋਈ ਫਰਕ ਨਹੀਂਹੈ ਲਹੂ ਵਿੱਚ
ਦੋਵਾਂ ਦਾ ਰੰਗ ਲਾਲ ਹੈ
ਕਿਉਂ ਇਕ ਹੁੰਦੇ ਹੋਏ
dil_dar.jpgਦੋ ਫਾੜਾ ਹੋਈਆ
ਕੀ ਦੇਸ਼ ਆਜ਼ਾਦ ਹੋਇਆ
ਤੂੰ ਹਿੰਦੂ ' ਮੈਂ ਮੁਸਲਮਾਨ ਹੋਇਆ ।

______ਸਵਰਨ ਕਵਿਤਾ _____20 may 17

 
ਕੈਟਾਂ -ਬਲਦੀ ਉਤੇ ਤੇਲ -ਪਾਇਆ ਹੈ ? PRINT ਈ ਮੇਲ
ਫਰੈਂਕਫਰਟ ਵਿਚ ਦੇਖੋ ਗਜਨੀਂ ਆਇਆ ਹੈ,
ਆਉਦਿਆਂ ਜਿਸ ਪਗਾ ਨੂੰ ਹੱਥ ਪਾਇਆ ਹੈ ?

ਅਜੰਸੀਆਂ ਆਣ ਵੜੀਆਂ ਗੁਰਦੂਆਰੇ ਵਿਚ,
ਬਹੁਤਿਆਂ -ਬਲਦੀ ਉਤੇ ਤੇਲ -ਪਾਇਆ ਹੈ ?

ਧਰਤੀ ਨਿਗਰੀ ਜਾਵੇ ਸੁਣ -ਸੁਣ ਗੰਦ ਜਿਹਾ,
ਅਸਮਾਨ ਚੀਰਨੀ ਗਾਲਾ ਮੀਹ ਬਰਾਇਆ ਹੈ ?

ਤਾੜੀ ਵਜਦੀ ਦੋਨੀਂ ਹਥੀਂ ਲੋਕੀ ਕਹਿੰਦੇ ਨੇ,
ਕੁਜ ਕੈਟ ਬੀਬੀਆਂ ਨੇ ਵੀ ਹਿਸਾ ਪਾਇਆ ਹੈ ?

ਫਰੈਂਕਫਰਟ ਕੈਟਾਂ ਦਾ ਸ਼ੈਹਿਰ ਦੂਨੀਆਂ ਕਹਿੰਦੀ ਸੀ,
ਹੁਣ ਫਿਲਮ ਤੇ ਟਰੇਲਰ ਦੋਨੌ ਸਾਹਮਣੇ ਆਇਆ ਹੈ?

ਕਮੇਟੀ ਗੁਰਸਿੱਖਾਂ ਤੇ ਪਬੰਦੀਆਂ ਲੋਦੀਂ ਸੀ ਜ੍ਹੇੜੀ ,
ਦੂਨੀਆਂ ਸਾਮਣੇ ਅਸਲੀ ਚ੍ਹੇਰਾ ਉਸ ਦਾ ਆਇਆ ਹੈ?

ਇਲਾਂ ਵਾਂਗੂ ਏਥੇ ਅਖਬਾਰਾਂ ਵਾਲੇ ਭੌਂਦੇ ਰਹਿੰਦੇ ਸੀ,
ਕਦੇ ਸੱਚੀ ਗਲ ਲਿਖਣਾ ਨਹੀ ਇਨਾਂ ਨੂੰ ਆਇਆ ਹੈ ?

ਨੈਟਵਰਕ ਕਾਂਗਰਸੀ,ਕੈਟ,ਕੋੰਸਲੇਟ ਦਾ,ਕਾਮਯਾਬ ਹੋਇਆ,
(ਕੁੱਕੜ ਪਿੰਡੀਆ)  ਬਿਪਤਾ ਵਿਚ ਇਨਾਂ ਲੋਕਾਂ ਪਾਇਆ ਹੈ?

ਨਾਨਕ ਦੂਨੀਆਂ ਕੈਸੀ ਹੋਈ,ਸਾਲਕ ਮੀਤ ਨਾਂ ਰਹਿਓ ਕੋਈ,
ਭਾਈ ਬੰਦੀ ਹੇਤ ਚੁਕਾਇਆ, ਦੂਨੀਆਂ ਕਾਰਨ ਦੀਨ ਗਵਾਇਆ!

…….ਬਾਬੇ ਨਾਨਕ ਆਖਿਆ ਸੀ ?...........20 may 17

d_s_phixr.png

 
ਭਰਮ ਭੁਲੇਖਾ ਪਾਲ ਨਹੀਂ PRINT ਈ ਮੇਲ

sndu.jpgਹਰ ਅੱਖ ਦਾ ਪਾਣੀ ਮਰ ਜਾਵੇ
ਜਦ ਰਿਸ਼ਤੇ ਦਾ ਨਿੱਘ ਠਰ ਜਾਵੇ
ਜਦ ਹਿੰਮਤ ਬਾਜ਼ੀ ਹਰ ਜਾਵੇ
ਤਾਂ ਕੋਈ ਵੀ ਤੁਰਦਾ ਨਾਲ ਨਹੀਂ ;
ਕੋਈ ਭਰਮ ਭੁਲੇਖੇ ਪਾਲ ਨਹੀਂ ...

ਇਹ ਵਕਤ ਕਿਸੇ ਦਾ ਯਾਰ ਨਹੀਂ
ਮੁੜ ਆਉਂਦਾ ਦੂਜੀ ਵਾਰ ਨਹੀਂ
ਜਦ ਲੱਤਾਂ ਚੁੱਕਦੀਆਂ ਭਾਰ ਨਹੀਂ
ਤਾਂ ਵੱਜਦੀ ਪਹਿਲੀ ਛਾਲ ਨਹੀਂ ;
ਕੋਈ ਭਰਮ ਭੁਲੇਖਾ ਪਾਲ ਨਹੀਂ |

ਸਭ ਰੰਗ ਰਾਗ ਨੇ ਚੱਲਦੀ ਦੇ
ਸੁਹਣੇ ਬੋਲ ਨੇ ਝਾਂਜਰ ਹੱਲਦੀ ਦੇ
ਤਾਲ ਡੱਫ ਥਾਪੜਾ ਝੱਲਦੀ ਦੇ
ਟੁੱਟੀਆਂ ਨੇ ਦੇਣਾ ਤਾਲ ਨਹੀਂ ;
ਕੋਈ ਭਰਮ ਭੁਲੇਖਾ ਪਾਲ ਨਹੀਂ |

ਜੋ ਚੜ੍ਹੀ ਸੀ ਇੱਕ ਦਿਨ ਲਹਿਣੀ ਸੀ
ਦਰਵਾਜ਼ੇ ਮੰਜੀ ਡਹਿਣੀ ਹੀ ਸੀ ,
ਇਹ ਬਾਤ ਤਾਂ ਹੋ ਕੇ ਰਹਿਣੀ ਹੀ ਸੀ
ਰੋ ਰੋ ਕੇ ਹਿਰਦਾ ਢਾਲ ਨਹੀਂ ;
ਕੋਈ ਭਰਮ ਭੁਲੇਖਾ ਪਾਲ ਨਹੀਂ |

ਕੁਝ ਵਕਤਾਂ ਕਹਿਰ ਗੁਜ਼ਾਰੇ ਨੇ
ਕੁਝ ਦੇਂਦੇ ਲੋਕ ਇਸ਼ਾਰੇ ਨੇ
ਇਹ ਕੀਹਦੇ ਕੀਹਦੇ ਕਾਰੇ ਨੇ
ਇਹ ਨੁਕਤਾ ਹੋਰ ਉਛਾਲ ਨਹੀਂ |
ਕੋਈ ਭਰਮ ਭੁਲੇਖਾ ਪਾਲ ਨਹੀਂ |
-੦-੦-੦-੦-

 
<< Start < Prev 1 2 3 4 5 6 7 8 9 10 Next > End >>

Results 136 - 150 of 746

Advertisements

Advertisement
Advertisement
Advertisement
Advertisement

Advertisement
Advertisement