:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਜਿੰਦਗੀ ਤੂੰ ਤੁਰਦੀ ਰਹੀ ਇੰਜ ਹੀ ਆਪਣੇ ਕਦਮਾਂ ਨੂੰ ਪੋਲੇ ਪੋਲੇ ਧਰਦੀ ਰਹੀ ਜੇ ਕਿਤੇ ਰੁੱਕ ਜਾਵਾਂ ਮੈਂ ਥੋੜ੍ਹਾ ਇੰਤਜ਼ਾਰ ਕ PRINT ਈ ਮੇਲ
drmam.jpgਜਿੰਦਗੀ ਤੂੰ ਤੁਰਦੀ ਰਹੀ
ਇੰਜ ਹੀ ਆਪਣੇ ਕਦਮਾਂ ਨੂੰ
ਪੋਲੇ ਪੋਲੇ ਧਰਦੀ ਰਹੀ
ਜੇ ਕਿਤੇ ਰੁੱਕ ਜਾਵਾਂ ਮੈਂ
ਥੋੜ੍ਹਾ ਇੰਤਜ਼ਾਰ ਕਰੀਂ
ਮੇਰੇ ਮਨ ਵਿਚ ਪਏ
ਗਹਿਰੇ ਜ਼ਖਮਾਂ ਨੂੰ ਆਪਣੇ
ਪੱਲੂ ਵਿਚ ਲਕੋ ਲਵੀਂ
ਜੀਅ ਕਰਦਾ ਹੈ
ਹੱਸਾਂ ਖੁਸ਼ ਹੋਵਾਂ
ਪਰ ਤੇਰੇ ਦਿੱਤੇ ਜ਼ਖਮਾਂ ਨੂੰ
ਕਿਦਾਂ ਭੁੱਲ ਜਾਵਾਂ
ਤੇਰੇ ਦਿੱਤੇ ਹਾਸੇ ਵੀ ਯਾਦ ਨੇ
ਤੇ ਭੁੱਲੇ ਗਮ ਵੀ ਨਹੀਂ
         ਡਾ.ਹਰਮੀਤ ਕੌਰ
 
....ਮੁਹੱਬਤ ਦਾ ਦਿਲਾਂ ਉੱਤੇ ਸਦਾ ਆਭਾਸ ਰੱਖਦੇ ਨੇ.... PRINT ਈ ਮੇਲ

kvita.jpgਜੋ ਤਿੜਕੇ ਸ਼ੀਸ਼ਿਆਂ ਨੂੰ ਜੋੜਨੇ ਦੀ ਅਾਸ ਰੱਖਦੇ ਨੇ,
ਨਜ਼ਰੀਅਾ ਜ਼ਿੰਦਗੀ ਨੂੰ ਵੇਖਣੇ ਦਾ ਖਾਸ ਰੱਖਦੇ ਨੇ !

ਕਿ ਹਿੰਮਤ ਹੈ ਜਿਨ੍ਹਾਂ ਵਿਚ ਜੱਗ ਨੂੰ ਰੁਸ਼ਨਾਉਣ ਦੀ ਓਹੀ ,
ਸਦਾ ਹੀ ਜੱਗ ਦੇ ਸਾਹਵੇਂ ਨਵੇਂ ਇਤਿਹਾਸ ਰੱਖਦੇ ਨੇ !

ਜਿਨ੍ਹਾਂ ਦੇ ਜ਼ਿਹਨ ਵਿਚ ਮਾਰੂਥਲਾਂ ਦੀ ਰੇਤ ਉਡਦੀ ਹੈ ,
ਸਜਾਕੇ ਆਪਣੇ ਹੋਠੀਂ ਪਵਿੱਤਰ ਪਿਆਸ ਰੱਖਦੇ ਨੇ !

ਜਿਨ੍ਹਾਂ ਲਈ ਧੀ ਅਤੇ ਪੁੱਤਰ ਚ' ਕੋਈ ਫ਼ਰਕ ਨਈ ਹੁੰਦਾ ,
ਉਹ ਅਪਣੀ ਧੀ ਤੇ ਵੀ ਪੁੱਤਰ ਜਿਹਾ ਵਿਸ਼ਵਾਸ ਰੱਖਦੇ ਨੇ !

ਤੜਪਦੇ ਰਾਤ ਦਿਨ ਜਿਹੜੇ ਪ੍ਰੀਤਮ ਦੇ ਵਿਛੋੜੇ ਵਿਚ ,
ਵਸਾ ਕੇ ਆਪਣੇ ਸਾਹਾਂ ਚ' ਉਹ ਰਹਰਾਸਿ ਰੱਖਦੇ ਨੇ !

ਜਵਾਨੀ ਖਾ ਗਿਆ ਚਿੱਟਾ ਮੇਰੇ ਪੰਜਾਬ ਦੀ ਕਹਿਕੇ ,
ਮਰਨ ਜੋ ਸਰਹੱਦਾਂ ਤੇ ਉਹਨਾਂ ਨੂੰ ਮਿਥਿਹਾਸ ਰੱਖਦੇ ਨੇ !

ਨਤੀਜ਼ੇ ਸੋਚ ਕੇ ਤੁਰਦੇ ਨਹੀਂ ਮੰਜ਼ਿਲ ਤਲਾਸ਼ਣ ਨੂੰ ,
ਖ਼ੁਦਾ ਹੈ ਨਾਲ਼ ਜੋ ਏਨਾ ਦਿਲੋਂ ਧਰਵਾਸ ਰੱਖਦੇ ਨੇ !

ਕਹੋ ਸਰਕਾਰ ਨੂੰ ਕੋਈ ਕਿਸਾਨਾਂ ਤੋਂ ਵਜ੍ਹਾ ਪੁੱਛੇ ,
ਲੁਕਾ ਕੇ ਖੀਸਿਆਂ ਅੰਦਰ ਉਹ ਕਿਉਂ ਸਲਫ਼ਾਸ ਰੱਖਦੇ ਨੇ !

ਨਮਨ ਲੱਖ ਵਾਰ ਉਹਨਾਂ ਨੂੰ ਜੋ ਰੂਹਾਂ ਤੀਕ ਨਿਭ ਜਾਂਦੇ ,
ਮੁਹੱਬਤ ਦਾ ਦਿਲਾਂ ਉੱਤੇ ਸਦਾ ਆਭਾਸ ਰੱਖਦੇ ਨੇ !

“ ਅੰਜੂ ਥਾਪਰ “..30/12/18

 
.......ਅਲਵਿਦਾ -2018....... PRINT ਈ ਮੇਲ
sndu.jpgਪਹਿਲੀ ਜਨਵਰੀ ਨੂੰ ਜਦੋਂ,ਜੰਮਿਆਂ ਤੂੰ ਅੜਿਆ।
ਦੋ ਹਜ਼ਾਰ ਅਠਾਰਾਂ ਅਸਾਂ ਨਾਂ ਸੀ ਤੇਰਾ ਧਰਿਆ।
ਬਾਰਾਂ ਮਹੀਨਿਆਂ 'ਚ ਹੈ ਤੂੰ,ਜਿਸ ਨੂੰ ਹੰਡਾਇਆ ਵੇ।
ਤਿੰਨ ਸੌ ਸੀ ਪੈਂਠ ਦਿਨ ,ਤੇਰਾ ਸਰਮਾਇਆ ਵੇ।
ਰਹਿ ਗਿਆ ਕੋਈ ਪਿਛੇ,ਭਾਵੇਂ ਚੱਲਿਆ ਕੋਈ ਨਾਲ ਵੇ।
ਚੱਲਦਾ ਰਿਹਾ ਤੂੰ ਬੰਨੀ, ਇੱਕੋ ਜਿਹੀ ਚਾਲ ਵੇ।
ਜਿੰਦਗੀ ਅਸਾਡੀ ਵਿਚ ,ਕਈ ਰੰਗ ਭਰਦਾ।
ਦਿਨੇ ਰਾਤ ਰਿਹਾ ਸੈਂ ਤੂੰ,ਟਿਕ-ਟਿਕ ਕਰਦਾ।
ਪੱਤਝੜ,ਹਾੜ ਤੇ ਸਿਆਲ ਤੂੰ ਹੰਡਾਏ ਵੇ।
ਕਿਤੇ ਲਾਇਆ ਸੋਕਾ,ਕਿਤੇ ਡੋਬੇ ਵੀ ਤੂੰ ਲਾਏ ਵੇ।
ਕਈਆਂ ਨੂੰ ਤੂੰ ਹਿੱਕ ਨਾਲ, ਲਾ ਕੇ ਸਵੀਕਾਰਿਆ।
ਅੜ੍ਹੇ ਤੇਰੇ ਅੱਗੇ ਜਿਹੜੇ,ਉਹਨਾਂ ਨੂੰ ਤੂੰ ਝਾੜਿਆ।
ਖੁਸ਼ੀਆਂ 'ਨਾ ਕਈਆਂ ਦੀਆਂ,ਝੋਲੀਆਂ ਤੂੰ ਭਰੀਆਂ।
ਦੁੱਖਾਂ ਦੀਆਂ ਕਈਆਂ ਨੂੰ ਤੂੰ,ਦਿਤੀਆਂ ਨੇ ਝੜੀਆਂ।
ਜਿਨ੍ਹਾਂ ਦੇ ਪਿਆਰ ਨੂੰ ,ਸਦੀਵੀਂ ਤੂੰ ਬਣਾਇਆ ਵੇ।
ਦਿਲ ਵਾਲੀ ਮੁੰਦੀ ਤੈਨੂੰ ,ਉਹਨਾਂ ਨੇ ਜੜਾਇਆ ਵੇ।
ਦੁਨੀਆਂ ਨੇ ਤੈਨੂੰ ਤੇ ਤੂੰ ,ਉਹਨੂੰ ਅਜਮਾ ਲਿਆ।
ਤਵਾਰੀਖ਼ ਵਿਚ ਪੱਕਾ, ਨਾਂ ਤੂੰ ਲਿਖਵਾ ਲਿਆ।
ਕਿਸੇ ਤੈਨੂੰ ਕੋਸਣਾ ਤੇ ਕਿਸੇ ਨੇ ਸਲਾਹੁੰਣਾ ਏਂ।
ਇੱਕ ਗੱਲ ਪੱਕੀ ਏ,ਤੂੰ ਮੁੜ ਕੇ ਨਹੀਂ ਆਉਣਾ ਏਂ।
ਦੋ ਹਜ਼ਾਰ ਉਨ੍ਹੀ ਤੇਰੀ ,ਬਣਨੀ ਔਲਾਦ ਵੇ।
ਸ਼ਾਲਾ ਰਹਿਣ ਖੁਸ਼ੀਆਂ ਓਸ 'ਚ ਅਬਾਦ ਵੇ।
ਯਾਦਾਂ ਸਾਡੀਆਂ ਦੇ ਨਾਲ ਜੁੜ ਜਾਣ ਵਾਲਿਆ।
'ਸੰਧੂ' ਦੀ ਸਲਾਮ ਤੈਨੂੰ ਤੁਰ ਜਾਣ ਵਾਲਿਆ।
Sandhu Batalvi..29/12/18
 
 
.......ਕੌੜਾ ਸੱਚ...... PRINT ਈ ਮੇਲ
binder.jpgਪੰਜਾਬੀ ਲੋਕ ਸੀ ਘਰੇ ਗੂਹੜੀ ਨੀਦ ਸੋਏ
ਜਦੋਂ ਜ਼ੋਰਵਰ ਤੇ ਫਤਿਹ ਸਿਂੰਘ ਸ਼ਹੀਦ ਹੋਏ

ਔਖੀ ਘੜੀ ਚ ਬੋਹੜਿਆ ਨਾ ਕੋਈ  ਓਥੇ
ਅੰਦਰ ਵੜ ਵੜ ਭਾਵੇਂ ਦੁਨੀਆਂ ਲੱਖ ਰੋਏ

ਜ਼ੁਲਮ ਵੇਖਦੇ ਰਹੇ ਤਮਾਸ਼ ਬੀਨ ਬਣਕੇ
ਕੋਈ ਖੜਿਆ ਨਾ ਅੱਗੇ ਸੀ ਸਿਨ੍ਹਾ ਤਣਕੇ

ਸਰਹਿੰਦ ਕੋਲ ਸੀ ਕੁਲ ਪੰਜਾਬ ਵੱਸਦਾ
ਪੰਜਾਬੀ ਯੋਧੇ ਹੁਂੰਦੇ ਨੇ ਕੋਈ ਆਣ ਦੱਸਦਾ

ਮਾਧੋ ਦਾਸ ਵੈਰਾਗ ਛੱਡ ਪੰਜਾਬ ਆਇਆ
ਜਿਨੇ ਆਣ ਸਰਹਿੰਦ ਦਾ ਕਿਲਾ ਢਾਇਆ

ਬੰਦਾ ਬਹਾਦਰ ਵੈਰੀ ਉਤੇ ਆਣ ਵਰਿਆ
ਵਜ਼ੀਰ ਖਾਨ ਦੀ ਛਾਤੀ ਤੇ ਗੋਡਾ ਧਰਿਆ

ਦਸ਼ਮੇਸ਼ ਪਿਤਾ ਜਿਹਨਾ ਨੂਂੰ ਸ਼ੇਰ ਕਹਿ ਗਏ
ਬਿੰਦਰਾ ਮੁਠੀਆਂ ਮੀਟ ਕੇ ਘਰੇ ਬਹਿ ਗਏ

Binder jaan e sahit..............

shahadat...nu..slaam..slaam..
sahib.jpg
 
.......ਔਰਤ ........ PRINT ਈ ਮੇਲ
pinki_a.pngਸਦੀਆਂ ਤੋਂ ਆਪਣੀ
ਹੋਂਦ ਭਾਲਦੀ
ਕਦੇ ਆਦਿ ਸ਼ਕਤੀ
ਕਦੇ ਦੁਰਗਾ
ਕਦੇ ਸੀਤਾ
ਕਦੇ ਦਰੋਪਦੀ
ਕਦੇ ਮੇਨਕਾ
ਹਰ ਰੂਪ
ਹੰਢਾ
ਦੇਖਦੀ
ਫੇਰ ਵੀ
ਤਲਾਸ਼ ਦੀ
ਉਸ ਰੂਪ ਨੂੰ
ਜੋ
ਮਾਂ ਹੈ ਨਾ ਧੀ
ਨਾ ਜੀਵਨ ਸੰਗਣੀ
ਨਾ ਦੁਆ ਮੰਗਦੀ ਭੈਣ
ਤਲਾਸ਼ ਦੀ ਹੈ
ਆਪਣੇ ਅਸਲ ਨੂੰ
ਇੱਕ ਡੂੰਘੇ
ਅਹਿਸਾਸ ਨੂੰ
ਆਪਣੇ ਹੀ
ਰੂਬਰੂ ਹੋ ਪੁੱਛਦੀ ਹੈ
ਇਸ ਸਿਰਜਣਾ ਦਾ
ਆਧਾਰ ਤੂੰ
ਫੇਰ ਕਿਉਂ
ਖਲੋਤੀ
ਤਲਾਸ਼ ਦੀ
 ਆਪਣੇ ਵਜੂਦ ਨੂੰ
ਰਿਸ਼ਤਿਆਂ ਦੀਆਂ
ਸੀਮਾਵਾਂ ਤੋਂ
ਪਾਰ
ਵਿਚਰਦੀ
ਆਪਣੇ ਅਸਲ
ਨਾਲ ਜੂਝਦੀ
ਇਕ ਪ੍ਸ਼ਨ ਚਿਹਨ ਵਾਂਗ
ਚੁੱਪ ਚੁਪੀਤੇ
ਖੜੀ ਦੇਖਦੀ
               ਡਾ.ਹਰਮੀਤ ਕੌਰ
28/12/18
 
.......ਠੰਢਾ ਬੁਰਜ....... PRINT ਈ ਮੇਲ
muk.pngਬਿਰਧ ਏ ਮਾਤਾ ਤੇ ਮਲੂਕ ਜਿਹੇ ਬਾਲ ਨੇ,
ਬੜੇ ਉੱਚੇ-ਸੁੱਚੇ ਉਹਨਾਂ ਦੋਹਾਂ ਦੇ ਖਿਆਲ ਨੇ l
ਵੀਰੇ ਕਦ ਆਉਣਗੇ ਉਹ ਪੁੱਛਦੇ ਸਵਾਲ ਨੇ ,
ਬੜੇ ਹੀ ਦਲੇਰ ਗੁਰੂ ਗੋਬਿੰਦ ਦੇ ਲਾਲ ਨੇ।
ਕਹਿਰ ਸੀ ਡਾਹਢਾ ਹੋਇਆ ,
ਜੁਲਮ ਦੀ ਹੱਦ ਦੇਖ ਕੇ
ਠੰਢਾ ਬੁਰਜ ਵੀ ਰੱਜ ਕੇ ਰੋਇਆ ।

ਆਖਦਾ ਏ ਸੂਬਾ ਦੋਹੇਂ ਨੀਹਾਂ ‘ਚ ਚਿਣਾ ਦਿਓ,
ਮੰਨਦੇ ਨੀਂ ਈਨ ਜੇ ਤਾਂ ਬਾਤ ਹੀ ਮੁਕਾ ਦਿਓ।
ਗੋਬਿੰਦ ਦੇ ਲਾਲ ਗੋਦੀ ਮੌਤ ਦੀ ਸੁਲਾ ਦਿਓ,
ਵੈਰੀ ਦਾ ਮੁੱਢੋਂ ਖੁਰਾ ਖੋਜ ਹੀ ਮਿਟਾ ਦਿਓ।
ਭਾਰ ਪਾਪਾਂ ਦਾ ਢੋਇਆ,
ਜੁਲਮ ਦੀ ਹੱਦ ਦੇਖ ਕੇ
ਠੰਢਾ ਬੁਰਜ ਵੀ ਰੱਜ ਕੇ ਰੋਇਆ।

ਲਾਉਂਦੇ ਨੇ ਜੈਕਾਰੇ ਬਾਲ ਧਰਮ ਲਈ ਅੜੇ ਨੇ ,
ਸੂਬੇ ਦੀ ਕਚਹਿਰੀ ਵਿੱਚ ਹਿੱਕ ਤਾਣ ਖੜ੍ਹੇ ਨੇ ।
ਸਿਰ ਸੋਂਹਦੀ ਕਲਗੀ ਜਿਉਂ ਮੋਤੀਆਂ ‘ਚ ਜੜੇ ਨੇ ,
ਜਾਮ ਦੋਹਾਂ ਹੱਥਾਂ ‘ਚ ਸ਼ਹਾਦਤਾਂ ਦੇ ਫੜੇ ਨੇ।
ਸਿਦਕ ਨਹੀਂ ਸੀ ਖੋਇਆ ,
ਜੁਲਮ ਦੀ ਹੱਦ ਦੇਖ ਕੇ
ਠੰਢਾ ਬੁਰਜ ਵੀ ਰੱਜ ਕੇ ਰੋਇਆ।

ਵੇਖੋ ਕਿੰਝ ਜੰਝ ਦੋਹਾਂ ਲਾਲਾਂ ਦੀ ਚੜ੍ਹੀ ਏ,
ਮੌਤ ਨਾਲ ਵਿਆਹੇ ਦਾਦੀ ਬਿਰਖ ਹੋਈ ਖੜ੍ਹੀ ਏ ।
ਕੈਸਾ ਹੈ ਇਹ ਪਹਿਰ ਕੇਹੀ ਦੁੱਖ ਵਾਲੀ ਘੜੀ ਏ,
ਤੱਕ ਕੇ ‘ਪ੍ਰੀਤ’ ਲਾਈ ਹੰਝੂਆਂ ਦੀ ਝੜੀ ਏ l
ਦਾਗ ਨਹੀਂ ਜਾਣ ਧੋਇਆ,
ਜੁਲਮ ਦੀ ਹੱਦ ਦੇਖ ਕੇ,
ਠੰਢਾ ਬੁਰਜ ਵੀ ਰੱਜ ਕੇ ਰੋਇਆ ।

ਮਨਦੀਪ ਕੌਰ ਪ੍ਰੀਤ...ਮੁਕੇਰੀਆਂ
27/dez/18
 
.....ਸਰਪੰਚੀ..... PRINT ਈ ਮੇਲ

binder_a.pngਰੜੇ ਮੈਦਾਨ ਚ ਗੱਲ ਹੈ ਕਹਿਣੀ
ਮੁੱਲ ਦੀ ਮੈਂ ਸਰਪੰਚੀ ਲੈਣੀ

ਜੋ ਵੀ ਖਾਣਾ ਪੀਣਾ ਖਾ ਲਵੋ
ਆਪਣੇ ਮਨ ਦੇ ਚਾ ਲਾਹ ਲਵੋ

ਫੇਰ ਪੰਜ ਸਾਲ ਤੰਗ ਨਾ ਕਰਿਓ
ਪੱਕੀ ਗਲੀ ਦੀ ਮੰਗ ਨਾ ਕਰਿਓ

ਜੋ ਅੱਜ ਖਰਚਣੇ ਕਰਨੇ ਪੂਰੇ
ਬਹੁਤ ਪਏ ਮੇਰੇ ਖਾਬ ਅਧੂਰੇ

ਵੋਟਾਂ ਪਾ ਪਾ ਦੁੱਖ ਤੋੜ ਦਿਓ
ਵਿਰੋਧੀ ਧਿਰ ਦਾ ਮੁਖ ਮੋੜ ਦਿਓ

ਬੁੱਢੇ ਠੇਰੇ ਸਭ ਲਿਆਓ ਭੱਜ ਕੇ
ਜਾਲੀ ਵੋਟ ਵੀ ਪਾਇਓ ਰੱਜ ਕੇ

ਅੱਜ ਮੇਥੋਂ ਭਾਵੇਂ ਹੱਥ ਜੜਾ ਲਵੋ
ਨੋਟਾਂ ਦੇ ਭਾਵੇਂ ਹਾਰ ਪਵਾ ਲਵੋ

ਪੂਰੀ ਹੋਈ ਜਦੋਂ ਗਿਣਤੀ ਸਾਰੀ
ਆਵੇਗੀ ਜਦ ਆਪਣੀ ਵਾਰੀ

ਫਿਰ ਬਸ ਮੇਰੀ ਚੌਧਰ ਚੱਲਣੀ
ਕੁਰਸੀ ਮੰਤਰੀਆਂ ਗੱਭੇ ਮੱਲਣੀ

ਫੇਰ ਨਾ ਸਮਝਣਾ ਬੰਦੇ ਨੂਂੰ ਬੰਦਾ
ਸਰਪੰਚੀ ਦਾ ਫਿਰ ਚੱਲਣਾ ਧੰਦਾ

ਬਿੰਦਰਾ ਇੰਝ ਸਰਪੰਚੀ ਆਉ
ਕਿਓਕਿ ਬੱਚਾ ਬੱਚਾ ਇੱਥੇ ਵਿਕਾਊ

Binder..jaan..e..sahit...

 
ਉਹ ,ਕਵਿਤਾ ਹੈ PRINT ਈ ਮੇਲ
swrn.pngਮੈਂ ਕਰਾਂ
ਮੁਹੱਬਤ ਨਾਲ ਉਲਫ਼ਤ
ਮਿਰੀ ਮਹਿਬੂਬ
ਉਹ,ਕਵਿਤਾ ਹੈ।

ਦੁੱਖ ਦਰਦ ਹਜਾਰਾਂ ਨੂੰ
ਸੰਭਾਲਦੀ ਇਕੱਲੀ
ਵਿਸ਼ਾਲ ਸਮੁੰਦਰ ਦੀ ਤਰ੍ਹਾਂ
ਉਹ,ਕਵਿਤਾ ਹੈ।

ਬਿਰਹੋਂ ਦੀ ਪੀੜ ਨੂੰ
ਆਖਦੀ ਹਾਏ-ਹਾਏ
ਦੁੱਖਾਂ ਨੂੰ ਅਕਸਰ
ਆਖਦੀ ਬਾਏ-ਬਾਏ
ਉਹ ,ਕਵਿਤਾ ਹੈ।

ਆਉਣੋਂ ਡਰਦੀ ਦਹਿਲੀਜ਼ ਤੇ
ਢਲਦੀ ਸ਼ਾਮ ਵੀ
ਰੱਖਦੀ ਖੋਲ ਨੈਣ
ਸਾਰੀ ਰੈਨ ਰੀ
ਉਹ,ਕਵਿਤਾ ਹੈ।

     ______ਸਵਰਨ ਕਵਿਤਾ
(17/12/18)
 
✍ਰਜਿੰਦਰ ਸਿੰਘ PRINT ਈ ਮੇਲ

putr.jpgਵਿਹਲੇ ਜਿਹੇ ਹੋ ਕੇ ਖਿੱਚ 'ਲੀ ਤਿਆਰੀ ਆ !
ਪੁੱਤ ਦੀ ਪਿਓ ਦੇ ਨਾਲ ਪੱਕੀ ਆੜੀ ਆ !

ਬਣੀ ਆ ਸਕੀਮ ਅੱਜ ਸ਼ਹਿਰ ਘੁੰਮਣਾ !
ਪੁੱਤ ਕਹੇ ਬਾਪੂ ਲੈ ਕੇ ਲਹਿਰ ਘੁੰਮਣਾ !

ਪੇਂਡੂਆਂ ਨੇ ਸ਼ਹਿਰ ਵਿੱਚ ਪਾਤੀ ਧੱਕ ਬਈ !
ਓਹ ਕਿਹੜੀ ਜਿਹੜੀ ਤੱਕਦੀ ਨਾ ਅੱਖ ਬਈ !

ਲੋਕੀ ਆਖਦੇ ਨੇ ਵੇਖ ਸਰਦਾਰ ਜਾਂਦੇ ਆ !
ਕਿੰਨੇ ਉੱਚੇ ਸੁੱਚੇ ਵੇਖ ਕਿਰਦਾਰ ਜਾਂਦੇ ਆ !

ਤੇ ਏਨੇ ਨੂੰ ਬਜਾਰ ਵਿੱਚੋਂ ਭੀੜ ਨਿੱਕਲੀ !
ਲੀਡਰਾਂ ਦੀ ਪਾਲੀ ਹੋਈ ਕਤੀੜ ਨਿੱਕਲੀ !

ਨਿਹੱਥਿਆਂ ਨੂੰ ਘੇਰ ਕੇ ਸੀ ਕਾਇਰ ਹੱਸਦੇ !
ਦੋਵਾਂ ਦੇ ਗਲਾਂ 'ਚ ਪਾ ਤੇ ਟਾਇਰ ਮੱਚਦੇ !

ਪੁੱਤ ਪੁੱਛਦਾ ਪਿਓ ਨੂੰ ਕੀ ਕਸੂਰ ਆਪਣਾ !
ਪਿੰਡ ਕਿੰਨਾ ਕੂ ਏ ਏਥੋਂ ਬਾਪੂ ਦੂਰ ਆਪਣਾ !

ਰਹਿਗੇ ਵਿੱਚੇ ਹੀ ਜਵਾਬ ਉੱਚੀ ਅੱਗ ਹੋ ਗਈ !
ਜਾਨ ਮੱਚਦੇ ਸਰੀਰਾਂ ਤੋਂ ਅਲੱਗ ਹੋ ਗਈ !

ਵਾਂਗ ਇਹਨਾਂ ਦੇ ਬਥੇਰੇ ਹੋਰ ਰਾਖ ਕਰਤੇ !
ਓਹ ਵੀ ਸਿੱਖ ਓਹ ਵੀ ਸਿੱਖ ਆਖ ਆਖ ਕਰਤੇ !

ਕਿੰਨੇ ਵਿੰਹਦਿਆਂ ਹੀ ਵਸਦੇ ਹੋਏ ਘਰ ਸਾੜਤੇ !
ਬੁੱਢੇ , ਬੱਚੇ ਤੇ ਜਵਾਨ ਫੜ੍ਹ ਫੜ੍ਹ ਮਾਰਤੇ !

ਯਾਦ ਕਰਕੇ ਚੁਰਾਸੀ ਨੈਣੋਂ ਛੱਲ ਨਿੱਕਲੇ !
ਨੀ ਸਾਡਾ ਦਿੱਲੀਏ ਹਿਸਾਬ ਤੇਰੇ ਵੱਲ ਨਿੱਕਲੇ !

ਰਜਿੰਦਰ ਸਿੰਘ

 
....ਧੰਨ ਮਾਂਵਾਂ...ਕਵਿਤਰੀ..ਪ੍ਰੀਤ ਖੂਰਮੀ ..ਜੀ ਦੀਆਂ ਦੋ ਕਵਿਤਾਵਾਂ PRINT ਈ ਮੇਲ
manndep.pngਧੰਨ ਮਾਂਵਾਂ ਜੋ ਆਪਣੇ ਬੱਚਿਆਂ ਨੂੰ,
ਇਕ ਓਅੰਕਾਰ ਦੇ ਲੜ ਹੀ ਲਾਉਂਦੀਆਂ ਨੇ।
ਸ਼ਬਦ ਗੁਰੂ 'ਚ ਸੁਰਤਿ ਟਿਕਾ ਆਪਣੀ,
ਸਤਿਨਾਮ ਦਾ ਜਾਪ ਜਪਾਉਂਦੀਆਂ ਨੇ।
ਬੜੇ ਪਿਆਰ ਸਤਿਕਾਰ ਨਾਲ ਬੱਚਿਆਂ ਨੂੰ,
ਪਰਉਪਕਾਰ ਦਾ ਪਾਠ ਪੜਾਉਂਦੀਆਂ ਨੇ।
ਸਾਰੀ ਉਮਰ ਹੀ ਬੱਚੇ ਨਹੀਂ ਭੁੱਲ ਸਕਦੇ,
ਜੀਵਨ ਜਾਚ ਜੋ ਮਾਂਵਾਂ ਸਿਖਾਉਂਦੀਆਂ ਨੇ।
ਮਾਤਾ ਖੀਵੀ ਜੀ ਧਰਮ ਦੀ ਸਨ ਮੂਰਤ,
ਤੇ ਹਿਰਦਾ ਪ੍ਰਭੂ ਪਿਆਰ ਵਿੱਚ ਰੰਗਿਆ ਸੀ।
ਪ੍ਰੇਮ ਪਿਆਰ ਨਾਲ ਲੰਗਰ ਦੀ ਕਰਨ ਸੇਵਾ,
ਸੇਵਾ ਬਿਨ ਕੁੱਝ ਹੋਰ ਨਾ ਮੰਗਿਆ ਸੀ।
ਮਨ ਨੀਵਾਂ ਤੇ ਰੱਖ ਕੇ ਮੱਤ ਉੱਚੀ,
ਵਹਿਮਾਂ ਭਰਮਾਂ ਨੂੰ ਛਿੱਕੇ ਤੇ ਟੰਗਿਆ ਸੀ।
ਨਾਮ ਜਪਦਿਆਂ ਤੇ ਸੇਵਾ ਕਰਦਿਆਂ ਹੀ,
ਜੀਵਨ ਸਾਰਾ ਹੀ ਓਹਨਾਂ ਦਾ ਲੰਘਿਆ ਸੀ।
ਬੀਬੀ ਭਾਨੀ ਨੇ ਸਿੱਖ ਇਤਿਹਾਸ ਅੰਦਰ,
ਕੀਤੀ ਬੜੀ ਹੀ ਨੇਕ ਕਮਾਈ ਹੈਸੀ।
ਮਨ ਲੀਨ ਰਹੇ ਭਗਤੀ ਵਿੱਚ ਸਦਾ,
ਪ੍ਰੀਤ ਨਾਮ ਸੰਗ ਐਸੀ ਲਗਾਈ ਹੈਸੀ।
ਸੇਵਾ ਪਿਤਾ ਤੇ ਪਤੀ ਦੀ ਕਰ ਭਾਨੀ,
ਦਿੱਤੀ ਮਾਣ ਨਾਲ ਵਡਿਆਈ ਹੈਸੀ।
ਜੀਵਨ ਜਾਚ ਦੱਸੀ ਪੰਚਮ ਪਾਤਸ਼ਾਹ ਨੂੰ,
ਸ਼ਹੀਦਾਂ ਦੇ ਸਿਰਤਾਜ ਦੀ ਮਾਂ ਕਹਾਈ ਹੈਸੀ।
ਮਾਤਾ ਗੁਜਰੀ ਜੀ ਦਾ ਵੀ ਧੰਨ ਜਿਗਰਾ,
ਸਰਬੰਸ ਸਾਰਾ ਸ਼ਹੀਦ ਕਰਵਾਇਆ ਓਹਨਾਂ।
ਆਪਣੇ ਸਿਰ ਦੇ ਸਾਂਈ ਦਾ ਸੀਸ ਤੱਕ ਕੇ,
ਗੁਰੂ ਭਾਣੇ 'ਚ ਸੀਸ ਨਿਵਾਇਆ ਓਹਨਾਂ।
ਛੋਟੇ ਲਾਲਾਂ ਦੇ ਸਿਰਾਂ ਤੇ ਬੰਨ ਸਿਹਰੇ,
ਲਾੜੀ ਮੌਤ ਦੇ ਨਾਲ ਪ੍ਰਣਾਇਆ ਓਹਨਾਂ।
ਸਾਰੀ ਉਮਰ ਹੀ ਹੋਣੀ ਰਹੀ ਵਾਰ ਕਰਦੀ,
ਪਰ ਮਨ ਕਦੇ ਨਾ ਡੁਲਾਇਆ ਓਹਨਾਂ।
ਅਮੁੱਲਾ ਇਤਿਹਾਸ ਜੋ ਇਹਨਾਂ ਸਿਰਜਿਆ ਏ,
ਆਓ ਸਦਕੇ ਓਸ ਤੋਂ ਜਾਓ ਸਾਰੇ,
ਸਿੱਖਿਆ ਗੁਰੂ ਮਾਂਵਾਂ ਤੋਂ ਲੈ ਕੇ ਤੇ,
ਉੱਚ ਆਦਰਸ਼ ਦੇ ਪੂਰਨੇ ਪਾਓ ਸਾਰੇ।
ਲੜ ਸੇਵਾ ਤੇ ਸਿਮਰਨ ਦੇ ਲੱਗ ਕੇ ਫਿਰ,
ਸਿੱਖਿਆ ਗੁਰਾਂ ਦੀ ਚਿੱਤ ਵਸਾਓ ਸਾਰੇ।
ਅੱਜ ਆਓ 'ਪ੍ਰੀਤ' ਇਹ ਪ੍ਰਣ ਕਰ ਲਓ,
ਤੇ ਬੱਚਿਆਂ ਨੂੰ ਵੀ ਇਹ ਸਿਖਾਓ ਸਾਰੇ।
31 0ct 18
 
....ਸਰਹੱਦ ਤੇ ਜਵਾਨ... PRINT ਈ ਮੇਲ
manndep.pngਸਰਹੱਦ ਤੇ ਜਵਾਨ
ਸਰਹੱਦ ਤੇ ਜੋ ਲੜਦੇ ਜਵਾਨ ਨੇ,
ਦੇਸ਼ ਦੀ ਉਹ ਆਨ ਅਤੇ ਸ਼ਾਨ ਨੇ,
ਰਹਿੰਦੇ ਟੱਬਰਾਂ ਤੋਂ ਦੂਰ,
ਖੌਰੇ ਕਿੰਝ ਨੇ ਹਜੂਰ,
ਅੱਜ ਦਰਦ ਵਿਛੋੜੇ ਦਾ ਸੁਣਾਵਾਂ,
ਦੇਖ ਨਹੀਂਓ ਝੱਲ ਹੁੰਦੀਆਂ,
ਹੱਥੀਂ ਤੋਰ ਕੇ ਰੋਂਦੀਆਂ ਮਾਂਵਾਂ।

ਜਾਨਾਂ ਦੇਸ਼ ਉੱਤੋਂ ਦਿੰਦੇ ਨੇ ਉਹ ਵਾਰ ਬਈ,
ਐਵੇਂ ਮੰਨਦੇ ਨੀਂ ਕਿਸੇ ਕੋਲੋਂ ਹਾਰ ਬਈ,
ਦਿਲੋਂ ਹੁੰਦੇ ਨੇ ਦਲੇਰ,
ਨਾਲੇ ਲਾਉਂਦੇ ਨਹੀਂਓ ਦੇਰ,
ਝੱਟ ਲੱਭਦੇ ਵੈਰੀ ਦਾ ਸਿਰਨਾਵਾਂ,
ਦੇਖ ਨਹੀਂਓ ਝੱਲ ਹੁੰਦੀਆਂ,
ਹੱਥੀਂ ਤੋਰ ਕੇ ਰੋਂਦੀਆਂ ਮਾਂਵਾਂ।

ਛੁੱਟੀ ਮਿਲਦੀ ਨੀਂ ਛੇਤੀ ਘਰ ਆਉਣ ਨੂੰ,
ਤਾਰੇ ਵੈਰੀਆਂ ਨੂੰ ਦਿਨੇ ਹੀ ਦਿਖਾਉਣ ਲਈ,
ਲਾੜੀ ਮੌਤ ਨੂੰ ਵਿਆਹ ਕੇ,
ਸਿਹਰੇ ਸਿਰ ਤੇ ਸਜਾ ਕੇ,
ਰਹਿਣ ਵਤਨਾਂ ਲਈ ਮੰਗਦੇ ਦੁਆਵਾਂ,
ਦੇਖ ਨਹੀਂਓ ਝੱਲ ਹੁੰਦੀਆਂ,
ਹੱਥੀਂ ਤੋਰ ਕੇ ਰੋਂਦੀਆਂ ਮਾਂਵਾਂ।

ਸੀਨੇ ਦਰਦ ਛੁਪਾ ਕੇ ਰਹਿੰਦੇ ਹੱਸਦੇ,
ਜੀਊਣ ਜੋਗੇ ਸਦਾ ਰਹਿਣ ਵੱਸਦੇ,
ਬੜੀ ਨੌਕਰੀ ਏ ਅੌਖੀ,
ਜਿੰਦ 'ਪ੍ਰੀਤ' ਦੀ ਨੀਂ ਸੌਖੀ,
'ਮਨਦੀਪ' ਦੂਰ ਹੋਣ ਸਾਰੀਆਂ ਬਲਾਵਾਂ,
ਦੇਖ ਨਹੀਂਓ ਝੱਲ ਹੁੰਦੀਆਂ,
ਹੱਥੀਂ ਤੋਰ ਕੇ ਰੋਂਦੀਆਂ ਮਾਂਵਾਂ।
ਮਨਦੀਪ ਕੌਰ 'ਪ੍ਰੀਤ'
ਮੁਕੇਰੀਆਂ...31 oct 18
 
<< Start < Prev 1 2 3 4 5 6 7 8 9 10 Next > End >>

Results 31 - 45 of 753

Advertisements

Advertisement
Advertisement
Advertisement
Advertisement

Advertisement
Advertisement
Advertisement
Advertisement
Advertisement
Advertisement
Advertisement