:: ਐੱਸ-400 ਮਿਜ਼ਾਇਲਾਂ ਦਾ ਉਤਪਾਦਨ ਸ਼ੁਰੂ, 2025 ਤਕ ਕਰ ਦਿੱਤੀ ਜਾਵੇਗੀ ਸਪਲਾਈ : ਰੂਸ   :: NPR ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਸੱਦੀ ਬੈਠਕ (ਪੜ੍ਹੋ 17 ਜਨਵਰੀ ਦੀਆਂ ਖਾਸ ਖਬਰਾਂ)   :: ISRO ਨੇ ਰਚਿਆ ਇਤਿਹਾਸ, GSAT-30 ਸਫਲਤਾਪੂਰਵਕ ਲਾਂਚ   :: ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਨੇ 57 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ   :: PM ਨਾਲ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਚ ਹਿੱਸਾ ਲੈਣ 50 ਦਿਵਯਾਂਗ ਵਿਦਿਆਰਥੀ   :: ਬਜਟ ਚ ਦਿੱਲੀ ਲਈ ਦਿਲ ਖੋਲ੍ਹੇ ਮੋਦੀ ਸਰਕਾਰ, ਨਾ ਰੁਕੇ ਐਲਾਨ : ਕੇਜਰੀਵਾਲ   :: ਹਿੰਦ ਮਹਾਸਾਗਰ 'ਚ ਚੀਨ ਦੀ ਵਧ ਰਹੀ ਹੈ ਸਰਗਰਮੀ : ਨੇਵੀ ਫੌਜ ਮੁਖੀ   :: ਭਾਜਪਾ ਦਾ ਕੇਜਰੀਵਾਲ 'ਤੇ ਤਿੱਖਾ ਵਾਰ- ਨਿਰਭਯਾ ਦੇ ਦੋਸ਼ੀਆਂ ਨੂੰ ਜਾਣਬੁੱਝ ਕੇ ਬਚਾਇਆ   :: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 51ਵੀਂ ਕੇ9 ਵਰਜ-ਟੀ ਤੋਪ ਨੂੰ ਦਿਖਾਈ ਹਰੀ ਝੰਡੀ   :: '84 ਸਿੱਖ ਵਿਰੋਧੀ ਦੰਗੇ : ਨਹੀਂ ਬਖ਼ਸ਼ੇ ਜਾਣਗੇ ਦੋਸ਼ੀ ਪੁਲਿਸ ਵਾਲੇ- ਕੇਂਦਰ ਸਰਕਾਰ   :: ਦਿੱਲੀ ਵਿਧਾਨ ਸਭਾ ਚੋਣਾਂ : AAP 'ਚ ਸ਼ਾਮਲ ਹੋਣ ਦੇ ਕੁਝ ਘੰਟਿਆਂ ਬਾਅਦ ਇਨ੍ਹਾਂ 5 ਨੇਤਾਵਾਂ ਨੂੰ ਮਿਲਿਆ ਟਿਕਟ   :: ਕੇਰਲਾ CAA ਖਿਲਾਫ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕਰਨ ਵਾਲਾ ਪਹਿਲਾ ਸੂਬਾ   :: PM ਆਪਣੇ ਮਾਤਾ-ਪਿਤਾ ਦਾ ਜਨਮ ਸਰਟੀਫਿਕੇਟ ਦਿਖਾ ਦੇਣ, ਅਸੀਂ ਆਪਣੇ ਦਸਤਾਵੇਜ਼ ਦੇਵਾਂਗੇ : ਦਿਗਵਿਜੇ   :: ਭਾਰਤ 'ਚ ਅਸ਼ਾਂਤੀ ਪੈਦਾ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਲਾਹੌਰ ਗਏ ਹਨ ਮਨੀਸ਼ੰਕਰ ਅਈਅਰ - ਓਮਾ ਭਾਰਤੀ   :: ਦੁਨੀਆ ਦੇ 8 ਅਜੂਬਿਆਂ ਦੀ ਸੂਚੀ ਵਿਚ ਸ਼ਾਮਲ ਹੋਇਆ ਸਟੈਚੂ ਆਫ ਯੂਨਿਟੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
...ਧਾਰਮਿਕ ਕਵਿਤਾ....ਬਿੰਦਰ ਦੀਆਂ ਦੋ ਕਵਿਤਾਵਾਂ PRINT ਈ ਮੇਲ
binder.jpgਧਰਮੀ ਕਵਿਤਾ ਕਿਸਦੀ ਲਿਖਾਂ
         ਧਰਮ ਨੇ ਸਾਰੇ ਚੰਗੇ
   
    ਪਰ ਮਝਹਬਾਂ ਨੂਂੰ ਮੰਨਣ ਵਾਲੇ
         ਮੁਤਸਿਬ ਸੋਚ ਚ ਰੰਗੇ
  
    ਮੇਰਾ ਧਰਮ ਹੈ ਸਭ ਤੋਂ ਵਧੀਆ
         ਬਾਕੀ ਸਭ ਬੇਢੰਗੇ
  
   ਰੰਗ  ਨਸਲ  ਤੇ ਜਾਤ ਪਾਤ ਦੇ
        ਭਰਮ ਨੇ ਪਾਏ ਪੰਗੇ
    
    ਲੋਕ ਵਿਖਾਵਾ ਅੱਜ ਪਹਿਰਾਵਾ
         ਅੰਦਰੋਂ  ਅਕਲੋਂ  ਨੰਗੇ
    
    ਧਰਮ ਸਿਆਸਤ ਰੱਬ ਦੇ ਪੁਤਰ
          ਕਿਹੜਾ ਮੂਹਰੇ ਖੰਗੇ
  
     ਸੱਚ ਦੀ ਹਾਮੀ ਭਰੀ ਹੈ ਜਿਸਨੇ
         ਸਭ  ਸੂਲੀ  ਤੇ  ਟੰਗੇ
   
    ਸ਼ਾਇਰ  ਪੱਤਰਕਾਰ  ਤੇ ਲੇਖਕ
         ਫਿਰਕੂ ਨਾਗ ਨੇ ਡੰਗੇ
    
     ਬਿੰਦਰਾ ਜੇ ਰੱਬ ਵੱਸੇ ਰੂਹ ਵਿਚ
          ਕਦੀ ਨਾ ਹੋਵਣ ਦੰਗੇ

      Binder jaan e sahit...22feb18
 
.....ਸਾਵਧਾਨ ਇੰਡੀਆ....... PRINT ਈ ਮੇਲ

binder.jpgਸਾਵਧਾਨ ਇੰਡੀਆ ਵੇਖ ਲਵੋ ਭਾਈ
    ਭਲੇ ਮੁੱਕ ਗਏ ਅਤੇ ਭਲਾਈ

ਕਰਾਈਮ ਰਿਪੋਟਰ ਛਾਇਆ ਦਿਲ ਤੇ
    ਦੂਨੀਆ ਸਾਰੀ ਹੈ ਦਹਿਲਾਈ

 ਨਿਤ ਨਵੀਆ ਸਟੋਰੀਆ ਘੜ ਘੜ
    ਸਭ ਨੂਂੰ ਜਾਂਦੇ ਇਹ ਭੜਕਾਈ

ਸਕੂਨ ਦੀ ਨੀਦ ਮੁਕ ਗਈ ਅੱਖ ਚੋਂ
    ਵਾਰ ਵਾਰ ਹੀ ਜਾਣ ਜਗਾਈ

ਸ਼ੱਕ ਦੀ ਨਜ਼ਰ ਚ ਹਰ ਇੱਕ ਰਿਸ਼ਤਾ
     ਦੁਸ਼ਮਣ ਕੀਤੇ ਭਾਈ ਭਾਈ

ਘਰ ਘਰ ਸੁਟਦੇ ਤੀਲੀਆਂ ਨਫ਼ਰਤੀ
   ਵੱਸਦੇ ਘਰਾ ਚ ਅੱਗ ਲਗਾਈ
 
ਸਿਖਣ ਵਾਲੀ ਕੋਈ ਗਲ ਨਾ ਦਿਸਦੀ
  ਹਰ ਵਿਹੜੇ ਵਿਚ ਅੱਜ ਲੜਾਈ
 
ਸ਼ਾਤਿਰ  ਲੋਕੀ ਲੁਟ  ਰਹੇ  ਸਭ  ਕੁਝ
  ਗਲ ਕਿਸੇ ਦੇ ਸਮਝ ਨਾ ਆਈ

 ਹਰ ਚੇਹਰਾ ਗੁਨਾਹਗਾਰ ਬਣਾਇਆ
   ਨਾਟਕਾਂ ਵਾਲੇ ਕਰਨ ਕਮਾਈ

ਸਰਕਾਰਾਂ  ਸਭ  ਅੱਨੀਆਂ  ਭੂੱਖੀਆਂ
    ਪੜੇ ਲਿਖੇ ਨੇ ਲੋਕ ਸੁਦਾਈ

ਸਿਖਿਆਂ  ਦਾਇਕ  ਕਲਾ  ਫੇਲ ਹੋਈ
  ਜ਼ੁਰਮ ਨਗੇਜ਼ ਦੀ ਹੋਈ ਝੜਾਈ

ਨਵੀ ਪੀੜੀ  ਸੀਰੀਅਲਾਂ ਖੁਭ ਗਈ
   ਹੁਣ ਤਾਂ ਬਿੰਦਰਾ ਏਹੀ ਪੜਾਈ

    Binder jaan e sahit....22feb18
 
.....ਫੇਰਾ ਵਤਨਾਂ ਦਾ.... PRINT ਈ ਮੇਲ
manndepp.jpgਬੈੈਠ ਕੇ ਜਹਾਜੀਂ ਜਦੋਂ ਕੇਨੈੈਡਾ ਤੋਂ ਆਇਆ,
ਤਿੰਨ ਸਾਲ ਬਾਅਦ ਫੇਰਾ ਵਤਨਾਂ ਦਾ ਪਾਇਆ।
ਆਉਂਦਿਆਂ ਹੀ ਚੁੱਕ ਮਿੱਟੀ ਘਰ ਦੇ ਵਿਹੜੇ ਦੀ,
ਚੁਟਕੀ ਕੁ ਚੁੱਕੀ ਤੇ ਨਾਲੇ ਮੱਥੇ ਟਿੱਕਾ ਲਾਇਆ।
ਬਚਪਨ,ਜੁਆਨੀ ਦੇ ਉਹ ਪਲ ਯਾਦ ਆਏ,
ਯਾਦ ਆਈਆਂ ਯਾਦਾਂ ਮੇਰੀ ਜ਼ਿੰਦਗੀ ਦਾ ਸਰਮਾਇਆ।
ਸਾਹਮਣੇ ਆਉਂਦੀ ਮਾਂ ਨੂੰ ਘੁੱਟ ਕੇ ਜੱਫੀ ਪਾਈ,
ਤੇ ਮਸਾਂ ਹੀ ਮੈਂ ਆਪਣਾ ਡਿੱਗਦਾ ਹੰਝੂ ਲੁਕਾਇਆ।
ਸ਼ਾਮ ਨੂੰ ਸ਼ਰੀਕਾ ਸਾਰਾ ਵਿਹੜੇ ਪਿਆ ਸੀ ਬੈਠਾ,
ਮੈਂ ਵੀ ਕਰਾਂ ਗੱਲਾਂ ਜਿਵੇਂ ਚਿਰਾਂ ਦਾ ਤਿਹਾਇਆ।
ਰੂਹ ਨੂੰ ਸਕੂਨ ਸੀ ਤੇ ਦਿਲ ਨੂੰ ਮਿਲਿਆ ਚੈਨ,
ਜਾਪੇ ਜਿਵੇਂ ਪਿਆਸੇ ਨੂੰ ਰੱਜ ਪਾਣੀ ਕਿਸੇ ਪਿਲਾਇਆ।
ਸ਼ਾਮ ਨੂੰ ਗੇੜੀ ਟ੍ਰੈਕਟਰ ਉੱਤੇ ਖੇਤਾਂ ਦੀ ਲਗਾਈ,
ਬਚਪਨ ਦੇ ਆੜੀ ਰੁੱਖਾਂ ਦਾ ਪੱਤਾ ਪੱਤਾ ਲਹਿਰਾਇਆ।
ਵਿਦੇਸ਼ 'ਚ ਤਾਂ ਜ਼ਿੰਦਗੀ ਮੈਂ ਪਿਆ ਹਾਂ ਜਿਊਂਦਾ,
ਟਾਹਣੀ ਨਾਲੋਂ ਟੁੱਟ ਕੇ ਫੁੱਲ ਜਿਵੇਂ ਕੁਮਲਾਇਆ।
ਝੱਟ ਹੀ ਬੀਤ ਗਈ ਛੁੱਟੀ ਮੈਨੂੰ ਪਤਾ ਹੀ ਨਾ ਲੱਗਾ,
ਦਸ ਦਿਨਾਂ 'ਚ ਜਿਵੇਂ ਦਸਾਂ ਸਾਲਾਂ ਨੂੰ ਹੰਢਾਇਆ।
ਕੱਲ ਜਾਣ ਲੱਗੇ ਪੈਣੀ ਧੂਹ ਕਲੇਜੇ,ਅੱਖਾਂ ਨਮ ਹੋ ਜਾਣੀਆਂ,
'ਪ੍ਰੀਤ' ਰੋਕ ਨਾ ਸਕਾਂਗਾ ਹੰਝੂਆਂ ਨੂੰ,ਹੋਣ ਲੱਗਾਗਾਂ ਜਦੋਂ ਪਰਾਇਆ।
........'ਮੰਨਦੀਪ ਕੋਰ ਪ੍ਰੀਤ"'.....22 feb 18
 
........ਚਾਨਣ....... PRINT ਈ ਮੇਲ
binedr.jpgਚਾਨਣ  ਆਉਣ ਵਾਲਾ ਏ
ਕੇ  ਫੇਰਾ ਪਾਉਣ ਵਾਲਾ ਏ

ਲਕੋਏ ਜੁਗਾਂ ਤੋਂ ਮਨ ਵਿਚ
ਰਾਜ ਖੁਲਵਾਉਣ ਵਾਲਾ ਏ

ਸ਼ਮਾ  ਸੁਲਘਾ ਕੇ ਰੱਖੀਂ ਤੂਂੰ
ਪਤੰਗਾ  ਚਾਉਣ ਵਾਲਾ ਏ

ਰੂਪ ਧੁਨ ਰੰਗਲੀ ਛੇੜੇਗਾ
ਰਾਗ ਭਰਮਾਉਣ ਵਾਲਾ ਏ

ਤੂਂੰ ਸਾਹਾਂ ਸੰਗ ਸਮੇਟ ਲਵੀਂ
ਗੀਤ ਜੋ ਗਾਉਣ ਵਾਲਾ ਏ

ਅਜ਼ਲ ਤੀਕ ਰੋਗ ਨਾ ਟੂੱਟੇ
ਵਸਲ ਜੋ ਲਾਉਣ ਵਾਲਾ ਏ

ਰੌਸ਼ਨ  ਹੋ  ਜਾਣਾ ਰੂਹ   ਨੇ 
ਹਨੇਰਾ   ਜਾਣ   ਵਾਲ਼ਾ  ਏ

ਬਿੰਦਰਾ ਬਦਲੀ ਇੱਤਰਾਂ ਦੀ
ਯਾਰ  ਵਰਸਾਉਣ ਵਾਲਾ ਏ

ਖੁੰਝ  ਨਾ  ਜਾਵੀਂ  ਹੀਰੇ ਨੀ
ਧਿੱਦੋ ਅਪਣਾਉਣ ਵਾਲਾ ਏ

Binder jaan e saht 13 feb 18
 
ਅੱਲ੍ਹਾ ਵੀ ਹੁਣ ਪਿੱਛੇ ਫਿਰਦਾ...। ਜਦ ਤੋਂ ਆਪਣੇ ਘਰ ਆਏ ਹਾਂ..। 9/2/15 PRINT ਈ ਮੇਲ

harjindermeet.jpgਆਸ ਦੇ ਸਾਗਰ ਤਰ ਆਏ ਹਾਂ।
ਜੋ ਕਰਨਾ ਸੀ ਕਰ ਆਏ ਹਾਂ।

ਸ਼ਹਿਰ ਤੇਰੇ ਵਿੱਚ ਘੁੱਪ ਹਨੇਰਾ।
ਘਰ ਘਰ ਦੀਵੇ ਧਰ ਆਏ ਹਾਂ।

ਕਿਹੜੀ ਜੰਨਤ ਕਿਹੜਾ ਦੋਜ਼ਖ।
ਸੁੱਖ ਦੁੱਖ , ਸਾਰੇ ਜਰ ਆਏ ਹਾਂ।

ਹੰਝੂ , ਹੌਕੇ , ਰੋਣ , ਉਦਾਸੀ..।
ਸਭ ਜੁਰਮਾਨੇ ਭਰ ਆਏ ਹਾਂ..।

ਹੁਣ ਨੀ ਟੁੱਟਣੇ ਦਿਲ ਦੇ ਸ਼ੀਸ਼ੇ.।
ਪੱਥਰ ਵਰਗੇ ਕਰ ਆਏ ਹਾਂ.।

ਮੰਗਣ ਨਹੀਂ ਕੁਝ ਦੇਵਣ ਖਾਤਰ।
ਸੱਜਣਾ ਤੇਰੇ ਦਰ ਆਏ ਹਾਂ...।

ਦਾਅ 'ਤੇ ਲੌਣ ਨੂੰ ਕੁਝ ਨਾ ਬਾਕੀ।
ਆਪਾ ਵੀ ਹੁਣ ਹਰ ਆਏ ਹਾਂ...।

ਦੇਖਾਂਗੇ ਹੁਣ ਉੱਗਦਾ ਕੀ ਏ.....?
ਮਾਰੂਥਲ ' ਤੇ ਵਰ੍ਹ ਆਏ ਹਾਂ.....।

ਅੱਲ੍ਹਾ ਵੀ ਹੁਣ ਪਿੱਛੇ ਫਿਰਦਾ...।
ਜਦ ਤੋਂ ਆਪਣੇ ਘਰ ਆਏ ਹਾਂ..।
9/2/15
#Harjindermeet

 
....ੳੁਹ ਜਾਣ ਸਕਦੈ..... PRINT ਈ ਮੇਲ
jasvir.jpgਮੈਂ ਤਰਕ ਤਕਰਾਰ ਨੲੀਂ ਕਰ ਸਕਦਾ,
ਤੇ ਘੜ ਸਕੇ ਨਾ ਬੁੱਧੀ ਦਲੀਲ ਮੇਰੀ।
ਹੋਣੀ ਟਲ਼ੀ ਨਾ ਡਾਢੇ ਵਰਤਾ ਛੱਡੀ,
ਸੁਣੀ ਗੲੀ ਨਾ ਅਰਜ਼ ਅਪੀਲ ਮੇਰੀ।
ਪਹੀਅਾ ਜੀਵਨ ਗੱਡੀ ਦਾ ਤੋੜ ਕੇ ਤੇ,
ਗੱਠੜ ਰੀਝ ਦੀ ਕਰੀ ਤੀਲ-ਤੀਲ ਮੇਰੀ।
ਕਰੀ ਵਿੱਚ-ਵਿਚਾਲ਼ੇ ਖੱਜਲ਼-ਖੁਅਾਰ ਬੇੜੀ,
ਸਾਗਰ ਪੀ ਲੲੀ ਨੇਹੁੰ ਦੀ ਝੀਲ ਮੇਰੀ।
ਘੇਰਾ ਅਾਣ ਕੇ ਯਾਦ ਨੇ ਘੱਤਿਅਾ ੲੀ,
ਖੁਸ਼ੀ ਲੲੀ ਵਿਛੋੜੇ ਨੇ ਕੀਲ ਮੇਰੀ।
ਜਿਸ ਤਨ ਲੱਗੀਅਾਂ ਹੋਣ ਓ ਜਾਣ ਸਕਦੈ,
ਬੁੱਝੇ ਕੀ ਜਸਵੀਰ ਵਜ੍ਹਾ ਵਕੀਲ ਮੇਰੀ।
ਜਸਵੀਰ ਸਿੰਘ ਪਮਾਲ...9feb18
 
....ਬਾਬਲ ਤੇਰੀ ਧੀ ਪਰਦੇਸਣ ਦਰ ਦਰ ਦੁੱਖੜੇ ਸਹਿੰਦੀ By:ਸੁੰਮੀ ਸਾਮਰੀਆ... PRINT ਈ ਮੇਲ

sumi_2.jpg*'ਪਰਦੇਸਣ ਧੀ ਦਾ ਦੁਖਾਂਤ' ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਨਿਮਾਣੀ ਸੁੰਮੀ ਨੂੰ ਸੁਝਾਵਾਂ ਦੀ ਉਡੀਕ ਰਹੇਗੀ...
**** 'ਗੀਤ '****

ਬਾਬਲ ਨੇ ਹੱਥ ਪੀਲੇ ਕੀਤੇ
ਬਿਨ ਕਾਜੋਂ ਬਿਨ ਮਹਿੰਦੀ
ਬਾਬਲ ਤੇਰੀ ਧੀ ਪਰਦੇਸਣ
ਦਰ ਦਰ ਦੁੱਖੜੇ ਸਹਿੰਦੀ

ਪਹਿਲਾ ਜਿਹੜਾ ਕਾਜ ਰਚਾਇਆ
ਫੋਟੋ ਸੰਗ ਪਰਣਾਇਆ
ਪੀੜਾਂ ਸਹਿ ਸਹਿ ਕੋਲ ਬੁਲਾਇਆ
ਆਪਣਾ ਅੰਬੜੀ ਜਾਇਆ
ਵਿੱਚ ਪਰਾਇਆਂ ਦੁੱਖੜੇ ਆਪਣੇ
ਰੋ ਰੋ 'ਸੁੰਮੀ' ਕਹਿੰਦੀ
ਬਾਬਲ ਤੇਰੀ ਧੀ ਪਰਦੇਸਣ
ਦਰ ਦਰ ਦੁੱਖੜੇ ਸਹਿੰਦੀ

ਦੂਜਾ ਜਿਹੜਾ ਕਾਜ ਰਚਾਇਆ
ਛੋਟੀ ਭੈਣ ਸਦਾਇਆ
ਬਾਪੂ ਤੇਰੀ ਰਾਹਦਾਰੀ ਲਈ
ਚੰਦਰਾ ਜਾਲ ਵਿਛਾਇਆ
"ਮੇਰੀ ਵੀ ਸੁੱਧ ਲੈ ਨੀ ਧੀਏ"
ਮਾਂ ਹਰ ਚਿੱਠੀ ਵਿੱਚ ਕਹਿੰਦੀ
ਬਾਬਲ ਤੇਰੀ ਧੀ ਪਰਦੇਸਣ
ਦਰ ਦਰ ਦੁੱਖੜੇ ਸਹਿੰਦੀ

ਕੱਚੀ ਮਹਿੰਦੀ ਲਾ ਲਾ ਮੇਰੇ
ਹੱਥੀਂ ਅੱਟਣ ਪੈ ਗਏ
ਨਿੱਸਰੇ ਨਿੱਸਰੇ ਚਾਅ ਕੁੁਆਰੇ
ਕਬਰਾਂ ਦੇ ਵਿੱਚ ਪੈ ਗਏ
ਹੱਥੀਂ ਮੇਰੇ ਕਦ ਚੜ੍ਹੇਗੀ
ਔਂਤਰ ਜਾਣੀ ਮਹਿੰਦੀ
ਬਾਬਲ ਤੇਰੀ ਧੀ ਪਰਦੇਸਣ
ਦਰ ਦਰ ਦੁੱਖੜੇ ਸਹਿੰਦੀ
By:ਸੁੰਮੀ ਸਾਮਰੀਆ

 
ਉਹਨੇ ਪਿੱਠ 'ਤੇ ਥਾਪੀ ਦੇ ਕੇ, ਕਲਮ ਦਾ ਮਾਣ ਵਧਾ ਦਿੱਤਾ, PRINT ਈ ਮੇਲ

sur.jpgਹੋਰ ਨਹੀਂ ਹੁਣ ਗਾਇਆ ਜਾਂਦਾ,ਨਗ਼ਮਾ ਜੀ-ਹਜੂਰੀ ਦਾ।
ਤੇਰੇ ਮਨ ਨਾ ਚਾਅ ਮਿਲਣ ਦਾ,ਸਾਨੂੰ ਡਰ ਨਾ ਦੂਰੀ ਦਾ।

ਲੱਖ ਵਾਰੀ ਤੂੰ ਖਾ ਕੇ ਦੇਖੀਂ, ਹੋਰਾਂ ਦੇ ਪਕਵਾਨਾਂ ਨੁੂੰ,
ਦੱਸ ਕੇ ਜਾਵੀਂ ਜੇਕਰ ਚੇਤਾ, ਭੁੱਲ ਜੇ ਮੇਰੀ ਚੂਰੀ ਦਾ।

ਜਿਸਨੂੰ ਲੱਭਣ ਖ਼ਾਤਿਰ ਉੁਹਨੇ, ਸਾਰਾ ਜੰਗਲ ਛਾਣ ਲਿਆ,
ਕਾਸ਼! ਹਿਰਨ ਨੁੂੰ ਇਲਮ ਹੋ ਜਾਂਦਾ,ਨਾਭੀ ਵਿਚ ਕਸਤੂਰੀ ਦਾ।

ਜੀਹਦੇ ਰਾਹਾਂ ਦੇ ਵਿਚ ਨੈਣਾ, ਸੇਜ ਵਿਛਾਈ ਚਾਵਾਂ ਦੀ,
ਓਹਦੇ ਮੂੰਹੋਂ ਹਰ ਪਲ ਕਿੱਸਾ, ਸੁਣਿਆ 'ਮੈਂ' ਮਗਰੂਰੀ ਦਾ।

ਤੇਰੇ ਘਰ ਦੀ ਹਰ ਇੱਟ ਚੋਂ ਹੀ,ਮਹਿਕ ਆਵੇ ਜਿਸ ਮੁੜ੍ਹਕੇ ਦੀ,
ਵੀਰਾ ਚੇਤਾ ਭੁੱਲ ਨਾ ਜਾਵੀਂ, ਬਾਪੂ ਦੀ ਮਜ਼ਦੂਰੀ ਦਾ।

ਸਾਗਰ ਵਿਚੋਂ ਉੱਠੀ ਬਦਲੀ, ਮੁੜ ਸਾਗਰ ਤੇ ਆਣ ਵਰ੍ਹੀ,
ਉਹ ਖ਼ਮਿਆਜ਼ਾ ਭਰਦੀ ਏਦਾਂ, ਹੀ ਚਾਹਤ ਮਨਸੂਰੀ ਦਾ।

ਮੈਂ ਉਂਗਲਾਂ 'ਤੇ ਗਿਣ ਕੇ ਰੱਖਾਂ, ਛੋਟੇ ਮੋਟੇ ਕੰਮਾਂ ਨੂੰ,
ਪਰ ਅਕਸਰ ਹੀ ਭੁੱਲ ਜਾਨੀਂ ਹਾਂ, ਕਰਨਾ ਕੰਮ ਜਰੂਰੀ ਦਾ।

ਮਹਿਫ਼ਲ ਦੇ ਵਿੱਚ ਹੋ ਕੇ ਵੀ ਨਹੀਂ, ਸ਼ੀਸ਼ੇ ਮੂਹਰੇ ਹੱਸੇ ਜੋ,
ਸ਼ਾਇਰ ਨੂੰ ਵੀ ਤੋੜ ਮਿਲੂ, ਇਕ ਦਿਨ ਮੁਸਕਾਨ ਅਧੂਰੀ ਦਾ।

ਉਹਨੇ ਪਿੱਠ 'ਤੇ ਥਾਪੀ ਦੇ ਕੇ, ਕਲਮ ਦਾ ਮਾਣ ਵਧਾ ਦਿੱਤਾ,
ਬੇਸ਼ਕ ਜੀਤ ਨੂੰ ਸ਼ੌਂਕ ਨਹੀਂ ਹੈ, ਬਾਹਲ਼ਾ ਵੀ ਮਸ਼ਹੂਰੀ ਦਾ!
S.K.Belgium...6/02/18

 
.....ਮੈਂ ਪ੍ਰਧਾਨ...... PRINT ਈ ਮੇਲ

    binder.jpgਭਾਵੇ ਮਿਤਰੋ ਮੰਦਿਰ ਸਜਾਓ
    ਭਾਵੇ ਜੀ ਗੁਰੂ ਘਰ ਚਣਾਓ

    ਸਾਰੇ  ਰਲ ਕੇ ਮਾਰੋ ਹੰਬਲ਼ਾ
    ਮੈਨੂੰ ਬਸ  ਪ੍ਰਧਾਨ  ਬਣਾਓ

    ਚੌਧਰਬਾਜੀ  ਦਾ  ਮੈਂ  ਭੁੱਖਾ
    ਮੁੱਕਦੀ  ਇਥੇ ਗੱਲ ਮੁਕਾਓ

   ਮੇਰੀ  ਸੇਵਾ ਸਭ  ਤੋਂ ਪਹਿਲਾਂ
   ਖੁਦ  ਕਰੋ  ਭਾਵੇਂ  ਕਰਵਾਓ

   ਰੱਬੀ ਰੋਟੀ  ਸੇਕਣ ਦੇ ਲਈ
   ਅੱਗ ਤੇ  ਥੋੜਾ ਘੀ ਤਾਂ ਪਾਓ

   ਅਾਮਦਨ ਤਾਂ ਹੀ ਪੁਰੀ ਹੋਉ
   ਸੰਗਤ  ਵੱਧ  ਤੋਂ ਵੱਧ ਵਧਾਓ
 
   ਤੁਸੀ ਬੈਠ ਲੋਕਾਂ ਨੂੰ ਗਿਣਿਓਂ
   ਮੈਨੂੰ ਤਾਂ  ਬੱਸ  ਨੋਟ ਗਣਾਓ

   ਦੇਸੀ ਘਿਓ  ਅਤੇ  ਸੁੱਕੇ ਮੇਵੇ
   ਸ਼ਾਮ ਨੂੰ ਮੇਰੇ ਘਰ ਪਹੁੰਚਾਓ
 
   ਰੱਬ ਕੋਲ ਅਜੇ ਥੋੜ ਪੈਸੇ ਦੀ
   ਟੂਮਾ  ਗਹਿਣੇ  ਕਹੋ  ਚੜਾਉ
 
   ਛੁੱਟੇ ਕਦੀ  ਨਾਂ ਕੁਰਸੀ ਮੇਰੀ
   ਭਾਈ  ਭਾਈ  ਭਾਵੇ  ਲੜਾਓ
 
   ਵਾਹ  ਵਾਹ  ਹੋਵੇ ਚਾਰੇ ਪਾਸੇ
   ਲੋਕਾਂ ਤੇ ਤੁਸੀ  ਧਾਕ ਜਮਾਓ

   ਧਰਮ ਦੇ ਨਾਂ ਤੇ ਲੁਟੋ ਸਭ ਨੂੰ
   ਰਾਜਨੀਤੀ ਦਾ ਪਾਠ ਪੜਾਓ
 
   ਬਿੰਦਰਾ ਨਾਂ ਨਹੀ ਲੈਣਾ ਮੇਰਾ
   ਪ੍ਰਧਾਨ ਪ੍ਰਧਾਨ ਅਾਖ ਬੁਲਾਓ
  
   Binder jaan e sahit....03 feb 18
 
.....ਕੁੜੀਅਾਂ ਤੇ ਕੂੰਜਾਂ..... PRINT ਈ ਮੇਲ

drjass.jpgਕੁੰਜਾਂ ਤੇ ਕੁੜੀਆਂ ਦਾ
ਨਾ ਕੋਈ ਘਰ ਹੁੰਦਾ ਏ
ਤੇ ਨਾ ਕੋਈ ਦਰ
ਪ੍ਰਵਾਸ ਉਹਨਾਂ ਦੀ ਕਿਸਮਤ ਹੈ
ਚਾਹਤ ਨਹੀਂ..
ਬਾਬਲ ਦੀ ਕੋਠੜੀ ਦੇ
ਦਰਵਾਜੇ ਦੇ ਮੂਹਰੇ ਵਿਛੀ
ਸਵੇਰ ਦੀ ਧੁੱਪ ਵਰਗੀਆਂ ਇਹਨਾਂ ਕੁੜੀਆਂ ਦਾ
ਦੁਪਹਿਰ ਦੀਆਂ ਗਰਮ ਹਵਾਂਵਾਂ ਵਿੱਚ ਵੀ
ਠੰਡ ਬਰਸਾਉਂਦੀ ਮਾਂ ਦੀ ਗੋਦ
ਤੇ ਨਚਦੇ ਤਾਰਿਆਂ ਦੀ ਛਾਵੇਂ
ਪਲਕਾਂ ਤੇ ਆਈ ਨੀਂਦਰ ਨੂੰ ਤਿਆਗ
ਛੋਹਲੇ ਪੈਰੀ
ਮਨ ਵਿੱਚ ਕਿਸੇ ਅਣਦੇਖੇ ਚੰਨ ਦੀ ਤਸਵੀਰ ਦਾ ਕਿਆਸ ਕਰ
ਕੰਡਿਆਂ ਤੋਂ ਅਣਭੋਲ
ਅਨੇਕਾਂ ਨਿੱਕੇ ਨਿੱਕੇ ਫੁੱਲ
ਹਥੇਲੀ ਤੇ ਸਜਾ
ਬਾਬਲ ਦੀ ਦੇਹਲੀ ਲੰਘ
ਕਿਸੇ ਹੋਰ ਦਹਿਲੀਜ ਅੰਦਰ ਕੈਦ ਹੋਣਾ
ਰੀਤ ਹੈ , ਚਾਅ ਨਹੀਂ...

ਅਣਜਾਣੀ ਥਾਂ ਤੇ
ਕਿਸੇ ਦੇ ਲਰਜ਼ਦੇ ਸਾਹਾਂ ਦੀ ਡੋਰ...
ਹਨੇਰੀਆਂ ਰਾਤਾਂ ਦਾ ਚੰਨ ਬਣ
ਚਾਨਣੀ ਦੇ ਹਰ ਕਤਰੇ ਨਾਲ
ਹੱਡੀਆਂ ਦਾ ਬਾਲਣ ਬਾਲ਼
ਬੇਗਾਨੀਆਂ ਜੂਹਾਂ ਨੂੰ ਰੁਸ਼ਨਾਉਣਾ
ਮੁੱਹਬਤਾਂ ਬਿਖੇਰਨਾ
ਉਹਨਾਂ ਦੀ ਫਿਤਰਤ ਹੈ, ਇਲਹਾਮ ਨਹੀਂ...

ਕੰਡਿਆਲੀਆ ਵਾੜਾਂ ਦੇ ਅੰਦਰ ਵੀ
ਮੁਹੱਬਤਾਂ ਦੀ ਚਾਦਰ ਤੇ ਫੁੱਲ ਬੂਟੇ ਪਾਉਣਾ
ਸੀਨੇ ਅੰਦਰ ਧੁਖਦੇ
ਸੁਆਹ ਹੁੰਦੇ ਸੁਪਨਿਆਂ ਨੂੰ
ਤਕਦੀਰ ਸਮਝ
ਫ਼ਿਜ਼ਾਵਾਂ ਵਿੱਚ ਖੁਸਬੋ ਬਣ ਘੁਲਣਾਂ
ਹੁਨਰ ਹੈ, ਦਾਅ ਨਹੀਂ...

ਸਾਫ ਸਹਿਜ ਦਿਖਦੀ ਜਮੀਂ ਦੇ ਹੇਠਾਂ
ਰੋੜਾਂ ਦੀਆਂ ਚੋਭਾਂ ਨੂੰ
ਤੇ ਸੀਨਾ ਸਲਦੇ ਬੋਲਾਂ ਨੂੰ ਸਹਿਣਾ
ਘੁੱਟ ਘੁੱਟ ਕਰਕੇ ਜ਼ਹਿਰਾਂ ਨੂੰ ਪੀਣਾ
ਜੇਰਾ ਹੈ, ਹਿਮਾਕਤ ਨਹੀਂ

ਕੁੜੀਆਂ ਬੇਬੱਸ ਤੇ ਬੇਚਾਰੀਆਂ ਨਹੀਂ..
ਹੁਨਰਮੰਦ ਤੇ.
ਵੱਡੇ ਜੇਰੇ ਵਾਲੀਆਂ
ਪਰਦੇਸਣਾਂ, ਕੂੰਜਾਂ ਹਨ...
ਦੁਨੀਆ ਖੁਬਸੂਰਤ ਹੈ ਤਾਂ ਇਹਨਾਂ ਕਰਕੇ..
ਨਹੀ ਤਾਂ ਇਹ ਦੁਨੀਆਂ ਰੰਗਾਂ ਤੋਂ ਵਿਰਵੀ
ਬੇਰੰਗ ਚਾਦਰ ਹੀ ਹੁੰਦੀ..
ਜਾਂ ਬਿਨਾ ਫੁੱਲ਼
ਬਿਨਾ ਬੂਟੇ ਤੋਂ ਅੱਗ ਵਾਂਗ ਮੱਚਦਾ ਮਾਰੂਥਲ...
ਡਾ. ਜੱਸ ਮਲਕੀਤ ...31 jan 18

 
ਜੀਤ ਸੁਰਜੀਤ ਬੈਲਜੀਅਮ Dian ਕਲੋਲਾਂ PRINT ਈ ਮੇਲ

ਇਹ ਭਿੰਡੀਆਂ ਬੇਕਾਰ ਜਿਹੀਆਂ ਨੇ
ਬਾਹਲਾ ਹੀ ਅਵਾਜ਼ਾਰ ਜਿਹੀਆਂ ਨੇ

ਦੇਖੋ ਇਹਨਾਂ ਰੰਗ ਵਟਾਇਆ
ਇਹ ਲੱਗਣ ਲਾਚਾਰ ਜਿਹੀਆਂ ਨੇ

ਕਿੱਦਾਂ ਮੂੰਹ ਨੁੂੰ ਲਾਵਾਂਗੀ ਮੈਂ
ਕਰਦੀਆਂ ਜੋ ਇਨਕਾਰ ਜਿਹੀਆਂ ਨੇ

bel.jpgਕੱਟ ਕੇ ਲੂਣ ਤੇ ਮਿਰਚ ਰਲਾਇਆ
ਹੋਈਆਂ ਪੱਕ ਤਿਆਰ ਜਿਹੀਆਂ ਨੇ

ਦੋ ਮੰਨੀਆਂ ਦੇ ਨਾਲ ਮੈਂ ਖਾਇਆ
ਲੈਦੀਆਂ ਇਹ ਡਕਾਰ ਜਿਹੀਆਂ ਨੇ

ਪਾਣੀ ਪੀ ਕੇ ਢਿੱਡ ਅਫ਼ਰਾਇਆ
ਇਹ ਮੰਗਣ ਅਧਿਕਾਰ ਜਿਹੀਆਂ ਨੇ

'ਜੀਤ' ਨੂੰ ਸੋਚਾਂ ਦੇ ਵਿਚ ਪਾਇਆ
ਬਣੀਆਂ ਪੇਟ 'ਚ ਭਾਰ ਜਿਹੀਆਂ ਨੇ

ਤੁਹਾਨੂੰ ਕੀ ਲੱਗਦਾ ਕਲੋਲ ਹੀ ਕਰੀ ਜਾਣੇ ਮੈਂ ? ਕਿੰਨੇ ਨਜ਼ਾਰੇ ਲੈ ਕੇ ਪੜ੍ਹੀ ਜਾਂਦੇ ...ਨਾ ਹੋਰ ਕੋਈ ਕੰਮ ਨਹੀਂ ਹੈਗਾ ? ਹੂੰਹ😏😏
 
<< Start < Prev 1 2 3 4 5 6 7 8 9 10 Next > End >>

Results 61 - 75 of 746

Advertisements

Advertisement
Advertisement
Advertisement

Advertisement
Advertisement
Advertisement