:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਪਾਟੀ ਲੀਰ PRINT ਈ ਮੇਲ
22621_627378377394725_2331633642498566940_n.jpgਪਾਟੀ ਲੀਰa2.jpg

ਬੇਸ਼ੱਕਤੂੰ ,
.....ਉਥੇ ਨਹੀ ਸੀ!
ਪਰ ਤੇਰਾ,
…ਉਹ ਨਿੱਘਾ,
ਜਿਹਾ ਅਹਿਸਾਸ,
…ਤਾਂ ਉਵੇ ਹੀ ਸੀ!
ਮੈਨੂੰ ਆਉਦੀ ਵੇਖ,
ਸੰਦੂਕ ਵਿਚ,
ਫਰੋਲਾ-ਫਰਾਲੀ
ਕਰਨਾਂ ਤੇ ਕਡੱਣੇ
ਪਾਟੀ ਜਹੀ ਲੀਰ,
ਵਿੱਚ ਬੱਦੇ ਪੈਸੇ…
ਮਲਕੇ ਦੇਣੇ,
ਭਾਬੀ ਤੋਂ ਚੋਰੀ,
ਮੁੱਠੀ ਵਿਚ ਮੇਰੇ,
ਰੱਖ ਕੇ ਕਹਿਣਾ…
ਪਰਾਹਉਣੇ ਤੇ
ਬਚਿਆਂ ਨੂੰ…
ਕੁਝ ਲੈ ਦੇਮੀ!
ਸੰਦੂਕ ਤਾਂ ਉਥੇ,
…ਹੀ ਹੈ ਪਰ
ਅੱਜ ਮੈਨੂੰ ਤੇਰੀ,
ਪਾਟੀ ਜਹੀ …
ਲੀਰ ਨਹੀ…
…ਮਿਲੀ "ਮਾਂ"…..
ਜਸਵਿੰਦਰ ਕੋਰ…26-7-15
 
 

 
ਸਬਕ PRINT ਈ ਮੇਲ

ਮੇਰੀ ਨੰਨੀ ਬੱਚੀ !
ਤੇਰੀ ਮਲੂਕ ਗੱਲ੍ਹ ਤੇ ਉੱਭਰੀ ਹੋਈ
ਆਪਣੇ ਕਠੋਰ ਹੱਥ ਦੀ ਲਾਸ ਦੇਖ ਕੇ
ਮੈਂ ਬਹੁਤ ਸ਼ਰਮਸਾਰ ਹਾਂ
ਮੈਂਨੂ ਮਾਫ਼ ਕਰ
ਮੈਂ ਤੇਰੀ ਗ਼ੁਨਾਹਗਾਰ ਹਾਂ

ਪਤਾ ਨਹੀਂ ਕਿਉ ਂ
ਮੈਂ ਤੇਰੀ ਉਮਰ ਤੇ ਸਮਰਥਾ ਦੇ ਉਲਟ
ਚਾਹੁੰਦੀ ਹਾਂ
ਕਿ ਤੂੰ
ਛੇਤੀ ਛੇਤੀ ਸਿੱਖ ਜਾਵੇਂ
ਊੜਾ, ਆੜਾ
ਕਾਇਦਾ, ਕਿਤਾਬ ਤੇ ਕਵਿਤਾ
ਤੇ ਜਾਣ ਜਾਵੇਂ

ਮਰਦ ਮਾਇਨੇ ਹਕੂਮਤ
ਔਰਤ ਮਾਇਨੇ ਬੇਬਸੀ
ਝਾਂਜਰ ਮਾਇਨੇ ਬੇੜੀ
ਚੂੜੀ ਮਾਇਨੇ ਹੱਥਕੜੀ

ਤੈਨੂੰ ਇਹ ਵੀ ਪਤਾ ਲੱਗੇ
ਕਿ ਇਹਨਾਂ ਸ਼ਬਦਾਂ ਦੇ ਉਲਟੇ ਅਰਥ
ਕਿਸ ਨੇ ਅਤੇ ਕਿਉ ਂ ਬਣਾਏ ਨੇ

ਚਾਹੀਦਾ ਤਾਂ ਸੀ :

ਮਰਦ ਮਾਇਨੇ ਮੁਹੱਬਤ
ਔਰਤ ਮਾਇਨੇ ਵਫ਼ਾ
ਝਾਂਜਰ ਮਾਇਨੇ ਨਿ੍ਤ
ਚੂੜੀ ਮਾਇਨੇ ਅਦਾ

ਇਸੇ ਲਈ ਮੈਂ ਚਾਹੁੰਦੀ ਹਾਂ
ਤੂੰ ਛੇਤੀ ਛੇਤੀ ਸਿੱਖ ਜਾਵੇਂ
ਊੜਾ, ਆੜਾ
ਕਾਇਦਾ, ਕਿਤਾਬ
ਤੇ ਕਵਿਤਾ

ਤੇ ਮੁਕਤ ਕਰ ਸਕੇਂ
ਸ਼ਬਦਾਂ ਨੂੰ
ਗ਼ਲਤ ਅਰਥਾਂ ਦੀ ਕੈਦ 'ਚੋਂ
ਲੜ ਸਕੇਂ
ਸ਼ਬਦਾਂ ਦੇ
ਸਹੀ ਅਰਥਾਂ ਲਈ

Sukhwinder Amrit

08,10,2015

11391347_883192421741355_7773399779276553651_n.jpg

 

 
ਇਉ ਨਹੀਂ ਵਿਛੜਾਂਗੀ.... PRINT ਈ ਮੇਲ

ਇਉ  ਨਹੀਂ ਵਿਛੜਾਂਗੀ
ਮੈਂ ਤੇਰੇ ਨਾਲੋਂ
ਕਿਰ ਜਾਂਦਾ ਹੈ ਜਿਵੇਂ
ਰੁੱਖ ਦੀ ਟਾਹਣੀ ਤੋਂ
ਕੋਈ ਜ਼ਰਦ ਪੱਤਾ

ਕਿ ਤੇਰੇ ਤੋਂ ਿਵਛੜਨ ਲੱਗਿਆਂ
ਮੈਂ ਬਹੁਤ ਚਿਰ ਲਾਵਾਂਗੀ

ਬਹੁਤ ਚਿਰ
ਤੇਰੀ ਚੁੱਪ ਨੂੰ ਮੁਖ਼ਾਤਿਬ ਰਹਾਂਗੀ
ਬਹੁਤ ਚਿਰ
ਤੇਰੇ ਯਖ਼ ਮੌਸਮਾਂ ਵਿੱਚ ਸੁਲਗਾਂਗੀ
ਬਹੁਤ ਚਿਰ
ਤੇਰੇ ਨ੍ਹੇਰਿਆਂ ਵਿੱਚ ਟਿਮਟਿਮਾਵਾਂਗੀ

ਭਟਕਾਂਗੀ ਤੇਰੇ ਰਾਹਾਂ ਿਵੱਚ
ਸਾਏ ਵਾਂਗੂੰ
ਉੱਡ ਉੱਡ ਪਏਗੀ ਤੇਰੀਆਂ ਅੱਖਾਂ ਵਿੱਚ
ਧੂੜ ਮੇਰੇ ਝਉਲਿਆਂ ਦੀ

ਖਿੱਲਰੇ ਰਹਿਣਗੇ ਤੇਰੇ ਖ਼ਲਾਅ ਵਿੱਚ
ਮੇਰੇ ਖੰਭ ਜਿਹੇ
ਕਰਾਹੰੁਦੀ ਰਹਾਂਗੀ ਤੇਰੀ ਟਾਹਣੀ 'ਤੇ
ਵਿੰਨ੍ਹੇ ਹੋਏ ਪਖੇਰੂ ਵਾਂਗ

ਕਿ ਬੂੰਦ ਬੂੰਦ ਹੋਵਾਂਗੀ
ਤੇਰੇ ਲਹੂ 'ਚੋਂ ਕਸ਼ੀਦ
ਕਣ ਕਣ ਵਿਛੜਾਂਗੀ
ਤੇਰੇ ਬ੍ਹਹਿਮੰਡ ਨਾਲੋਂ

 à¨²à¨«à©› ਲਫਜ਼ ਕਾਨੀ 'ਚੋਂ ਕਿਰਾਂਗੀ
ਨਕਸ਼ ਨਕਸ਼ ਚੇਤਿਆਂ 'ਚ ਧੜਕਾਂਗੀ

ਮੈਂ ਵਿਛੜਨ ਤੋਂ ਪਹਿਲਾਂ
ਤੇਰੇ ਪਾਣੀਆਂ ਿਵੱਚ ਬਹੁਤ ਤੜਫਾਂਗੀ

ਤੇ ਫੇਰ ਕਿਸੇ ਪਲ
ਤੇਰੇ ਸਾਹਾਂ ਦੇ ਉਹਲੇ ਜਿਹੇ ਕਿਤੇ
ਲੁਕ ਜਾਵਾਂਗੀ

ਤੇਰੇ ਤੋਂ ਵਿਛੜਨ ਲੱਗਿਆਂ
ਮੈਂ ਬਹੁਤ ਚਿਰ ਲਾਵਾਂਗੀ....

Sukhwinder Amrit

08,10,2015

11391347_883192421741355_7773399779276553651_n.jpg

 

 
ਬਾਗਬਾਨ ਨੂੰ ਮਾਣ ਜੋ ਨਾ ਦੇਵੇ, ਫੁੱਲਾਂ ਨੂੰ ਖਾਕ ੳੁਹ ਦੇਵੇਗਾ? ਨੈਤਿਕ ਮੁੱਲਾਂ ਨੂੰ ਭੁੱਲ ਜੋ ਬੈਠਾ,ਕੀ ਮੇਰਾ ਸਾਥ ੳੁਹ PRINT ਈ ਮੇਲ

ਅਸਮਤ
ਕੁੜੀ ਕੀ ਸੀ ਪਰੀ ਸੀ ਅਰਸ਼ਾਂ ਦੀ ਹੂਰ ਲਗਦੀ ਸੀ,
ਮੁਖ ‘ਤੇ’ਨੂਰ ਲੋਹੜੇ ਦਾ ਚੰਨ ਦਾ ਨੂਰ ਲਗਦੀ ਸੀ!

ਮਿਹਨਤ ਅਤੇ ਮਸਕੀਨੀ ਦਾ ਕੋੲੀ ਮੇਲ ਸੀ ਗਹਿਰਾ,
ਸੁੰਦਰਤਾ ਦੇ ਮਹੱਲਾਂ ਵਿਚ ਸਾਦਗੀ ਦੇ ਰਹੀ ਪਹਿਰਾ!

ਚਮਕਣਾ ਚੰਨ ਦੇ ਵਾਂਗਰ ਤੇ ਅੰਬਰ ਦੀ ਸ਼ਾਨ ਬਣ ਜਾਣਾ,
ਨਵਾਂ ਮਾਰਗ ਬਣਾੳੁਣਾ,ਮਾਪਿਅਾਂ ਲੲੀ ਮਾਣ ਬਣ ਜਾਣਾ!

ਕਦਮਾਂ ਨੇ ਛੁਹ ਕੇ ਮੰਜ਼ਿਲ ਨੂੰ ਨਵਾਂ ਪੈਗਾਮ ਹੈ ਕਹਿਣਾ,
ਜ਼ਖਮਾਂ ਦੀ ਲੋਅ ਨੇ ੲਿਕ ਦਿਨ ਸੂਰਜ ਦਾ ਰੂਪ ਹੈ ਲੈਣਾ!

ੳੁਮੰਗਾਂ ਦਿਲ ਵਿਚ ਲੱਖਾਂ, ੳੁਡਾਰੀ ਭਰਣੇ ਹੀ ਵਾਲੀ ਸੀ,
ਕਿਸੇ ਨੇ ਰੋਕਿਅਾ ਰਸਤਾ, ਸੱਧਰਾਂ ਤੇ ਪਾੲਿਅਾ ਪਾਣੀ ਸੀ!

ਆਾਸ਼ਕ ਸੀ ੳੁਹ ਮਸਤਾਨਾ, ੳੁਸ ਨੇ ਫਤਵਾ ਸੁਣਾ ਦਿੱਤਾ,
ੲਿਸ਼ਕੇ ਦੀ ਬਾਲ ਕੇ ਧੂਣੀ, ੳੁਹਨੂੰ ਜੋਗਣ ਬਣਾ ਦਿੱਤਾ!

ਮੇਰੇ ਦਿਲ ਦੀ ਤੂੰ ਰਾਣੀ ਹੈਂ, ਤੇਰੇ ਸੰਗ ਜੀਵਨ ਬਿਤਾਵਾਂਗਾ,
ਅਸਮਾਨੋਂ ਤੋੜ ਕੇ ਤਾਰੇ, ਤੇਰੇ ਰਾਹਾਂ ਦੇ ਵਿਚ ਵਿਛਾਵਾਂਗਾ!

ਮੈਥੋਂ ਅੱਡ ਤੂੰ ਹੋੲੀਓਂ, ਬਣ ਜੋਗੀ ਭਸਮ ਮੱਥੇ ਤੇ ਲਾ ਲੈਣੀ,
ਦੁਨੀਅਾਂ ਨੂੰ ਅੱਗ ਲਾਵਾਂਗਾ, ਸਨਮ ਮੈਂ ਜ਼ਹਿਰ ਖਾ ਲੈਣੀ!

ਮੇਰੇ ਬਾਬਲ ਨੂੰ ਅਾ ਕੇ ਮਿਲ, ਜੇ ਮੈਨੂੰ ਪਿਅਾਰ ਕਰਦਾ ਹੈਂ,
ਮੈਂ ਵੇਖਾਂ ਪਿਅਾਰ ਹੈ ਸੱਚਾ ਜਾਂ ਫੋਕਾ ਸਤਿਕਾਰ ਕਰਦਾ ਹੈਂ!

ਮੇਰੇ ਬਾਬਲ ਦੀ ਪਗੜੀ ਵਿਚ ਮੇਰੀ ਅਸਮਤ ਲਪੇਟੀ ਹੈ,
ਹੀਰ ਚੂਚਕ ਦੀ ਹੈ ਪਹਿਲਾਂ ਫਿਰ ਰਾਂਝੇ ਦੀ ਸਲੇਟੀ ਹੈ!

ਦੇਖੋ! ਹਮਦਮ ਨੂੰ ਅਾਪਣੇ ਹਮਸਫ਼ਰ ਬਣਾਵਣ ਤੁਰ ਚੱਲਿਅਾ,
ਸੱਤ ਸੁਰਾਂ ਨੂੰ ਸੰਗ ਲੈ ਕੇ ਨਵਾਂ ਰਾਗ ਸੁਣਾਵਣ ਤੁਰ ਚੱਲਿਅਾ!

ਰਾਜੇ ਮਹਾਰਾਜੇ ਨੂੰ ਵੀ ੲਿਕ ਦਿਨ ਮੰਗਤਾ ਬਣਨਾ ਪੈ ਜਾਂਦਾ,
ਕਿਸੇ ਬਾਪ ਤੋਂ ਧੀ ਨੂੰ ਮੰਗਣ ਲੲੀ ਝੋਲੀ ਨੂੰ ਅੱਡਣਾ ਪੈ ਜਾਂਦਾ!

ਮਾਲੀ ਦਾ ਹੱਕ ਹੈ ਫੁੱਲਾਂ ‘ਤੇ’, ਜਿਸ ਜੀਵਨ ਜੋਤ ਜਗਾ ਦਿੱਤੀ,
ੲਿਕ ਮੋਚੀ ਸਾਹਵੇਂ ਅਾ ਕੇ ੳੁਸ ਕਦਮਾਂ ਨੂੰ ਰੋਕ ਲਗਾ ਦਿੱਤੀ!

ਪਿਤਾ ਜੀ, ੲਿਹ ਹੈ ੳੁਹ ਜਿਸ ਬਾਰੇ ਸਭ ਕੁਝ ਕਹਿ ਦਿੱਤਾ,
ਮੋਚੀ ਨੇਂ ਵੱਧ ਕੇ ਕੁਝ ਅੱਗੇ, ੳੁਹਨੂੰ ਵਿਚ ਕਲਾਵੇਂ ਲੈ ਲਿੱਤਾ!

ਮੋਚੀ ਨੂੰ ਦੇ ਕੇ ੲਿਕ ਹੁਝਕਾ ਗਲਵੱਕੜੀ ੳੁਸ ਛੁੜਾ ਲੲੀ ਸੀ,
ਨੱਕ ਚੜੵਾਵੇ ੲਿਓਂ ਜਿੱਦਾਂ ਭੈੜੀ ਬਦਬੂ ਕੋੲੀ ਅਾ ਰਹੀ ਸੀ !

ਪੱਥਰ ਨਹੀਂ ਪਾਰਸ ਹੈ ੲਿਹ, ੲਿਸ ਮੈਨੂੰ ਕੁੰਦਨ ਬਣਾੲਿਅਾ ਹੈ
ਮੁਨਾਰਾ ਬਣ ਕੇ ਚਾਣਨ ਦਾ ਮੇਰਾ ਹਰ ਰਾਹ ਰੁਸ਼ਨਾੲਿਅਾ ਹੈ

ਬਾਗਬਾਨ ਨੂੰ ਮਾਣ ਜੋ ਨਾ ਦੇਵੇ, ਫੁੱਲਾਂ ਨੂੰ ਖਾਕ ੳੁਹ ਦੇਵੇਗਾ?
ਨੈਤਿਕ ਮੁੱਲਾਂ ਨੂੰ ਭੁੱਲ ਜੋ ਬੈਠਾ,ਕੀ ਮੇਰਾ ਸਾਥ ੳੁਹ ਦੇਵੇਗਾ?

ਮਾਂ ਬਾਪ ਦੀ ੲਿੱਜ਼ਤ ਜੋ ਰੱਖੇ, ਜੀਵਨ ਨੂੰ ਸਫਲ ਬਣਾਵੇ ੳੁਹ,
ਸਾਥੀ ਵੀ ਚੰਗਾ ਮਿਲ ਜਾਵੇ, ੳੁੱਚਾ ਕੋੲੀ ਰੁਤਬਾ ਪਾਵੇ ੳੁਹ!

ਸੁਰਿੰਦਰ ਸੰਗਰ

08,10,2015

12047109_852236368224312_7825386329167618853_n.jpg12033246_853345871446695_5927780965312906570_n.jpg

 
ਤਿੜਕੀ ਹਾਂ ਪਰ ਟੁੱਟੀ ਨਹੀਂ ਡਰ ਲਿਆ ਡਰਨਾ ਸੀ PRINT ਈ ਮੇਲ
ਬਿੱਟ ਬਿੱਟ ਅੱਖੀਆਂ ਤੱਕਦਾ ਹਰ ਕੋਈ

ਹੱਜ ਨਹੀਂ ਕਿਤੇ ਖਲੋਣ ਦਾ
ਅੱਜਕੱਲ੍ਹ ਬੜਾ ਇੱਕ ਚਰਚਾ ਛਿੜਿਆ
ਮੇਰੇ ਬੇਵਫ਼ਾ ਹੋਣ ਦਾ
ਜਿਸ ਮਰਦ ਲਈ ਸਾਡਾ ਆਪਾ ਰੁੜਿਆ
ਉਸ ਨੂੰ ਕਹਿੰਦੇ ਅਸਾਂ ਇਹ ਸੁਣਿਆ
" ਇਹ ਚੰਗੀ ਆਦਰਸ਼ਕ ਨਾਰੀ ਨਹੀਂ ਹੈ
ਤੇ ਨਾ ਹੀ ਹੋਣਾ ਚਾਹੁੰਦੀ ਹੈ
ਇਸ ਦੀ ਆਖਰ ਬੁਕਤ ਕੀ ਹੈ
ਜੋ ਮਰਦ ਬਰਾਬਰ ਬਹਿੰਦੀ ਹੈ
ਗਾਲ੍ਹ ਕੱਢਾਂ ਜੇ ਕਦੇ ਮੈਂ ਉਸਨੂੰ
ਤਾਂ ਭਰੀ ਪੀਤੀ ਇਹ ਰਹਿੰਦੀ ਹੈ
ਹੱਥ ਚੁੱਕਾਂ ਜੇ ਕਦੇ ਮੈਂ ਇਸ 'ਤੇ
ਨਾਲ ਉਵੇਂ ਹੀ ਖਹਿੰਦੀ ਹੈ
ਮੇਰੀ ਤਾਂ ਹੁਣ ਇੱਕ ਨਹੀਂ ਸੁਣਦੀ
ਰੋਹਬ ਨਾ ਮੇਰਾ ਸਹਿੰਦੀ ਹੈ
. ਦਿਲ ਤਾਂ ਕਰਦਾ ਫੜ੍ਹ ਵਾਲਾਂ ਤੋਂ
ਗਿੱਚੀ ਇਹ ਦੀ ਮਰੋੜ ਦਿਆਂ
ਚੰਗੀ ਤਰ੍ਹਾਂ ਔਕਾਤ ਇਹ ਦੀ ਦਸਾਂ
ਹੱਡੀ -ਪਸਲੀ ਤੋੜ ਦਿਆਂ "
ਤੇਰੇ ਖੌਫ਼ 'ਚ ਸਹਿਮੀ ਰਹਾਂ
ਤਾਂ ਮੈਂ ਵਫ਼ਾਦਾਰ ਹਾਂ !
ਹੁਕਮ ਦੀ ਤਾਮੀਲ ਕਰਾਂ
ਤਾਂ ਮੈਂ ਸਵੀਕਾਰ ਹਾਂ !
ਹੱਡ-ਮਾਸ ਦੀ ਔਰਤ ਹਾਂ
ਮੋਮ ਦੀ ਕੋਈ ਗੁੱਡੀ ਨਹੀਂ
ਸਿਤਮ ਤੇਰੇ ਜਰ ਜਰ ਕੇ
ਤਿੜਕੀ ਹਾਂ ਪਰ ਟੁੱਟੀ ਨਹੀਂ
ਡਰ ਲਿਆ ਡਰਨਾ ਸੀ
ਜਿੰਨ੍ਹਾਂ ਡਰ ਲਿਆ !
ਹੁਣ ਹੋਂਦ ਆਪਣੀ 'ਤੇ
ਭਰੋਸਾ ਕਰ ਲਿਆ !!

DrHarvinder Kaur

08,10,2015

10565288_574376605997549_7736460471034998608_n.jpg

 
ਤੂੰ ਮੇਰੀ "ਮਾਂ" ਸੀ ਤੇ ਤੇਰੀ ਕਮੀ ਕੋਈ ਹੋਰ ਪੂਰੀ ਨਈ ਕਰ ਸਕਿਆ......... PRINT ਈ ਮੇਲ

5-10-1998.....!

ਮੇਰਾ ਮਨ ਅੱਜ ਵੀ ਉਨਾਂ ਹੀ ਉਦਾਸ ਏ
ਜਿੰਨਾਂ
ਤੇਰੇ ਤੁਰ ਜਾਣ ਦੇ ਅਗਲੇ ਪਲ ਸੀ
ਪਰ!
ਹੁਣ ਮੈਂ ਹਲਾਤਾਂ ਨਾਲ ਲੜਨਾ ਸਿੱਖ ਲਿਆ
ਬਚਪਨ ਜੋ ਬੀਤ ਗਿਆ
ਹੁਣ ਚਾਕਲੇਟ ਟਾਫੀਆਂ ਧਰਵਾਸ ਨਈ ਦਿੰਦੀਆਂ
ਯਾਦਾਂ ਨੂੰ ਧੁੰਦਲਾ ਨਈ ਕਰਦੀਆਂ,
ਅੱਜ ਵੀ ਯਾਦ ਕਿੰਨੀਂ ਤਾਜ਼ਾ ਏ
ਕਿਸੇ ਮੌਸਮ ਦੇ ਬਦਲਣ ਦਾ ਵੀ
ਅਸਰ ਨਈ ਹੁੰਦਾ ਹੁਣ ਇਹਦੇ ਤੇ,
ਮੈਂ ਤਾ ਸੁਣਿਆ ਸੀ ਕਿ
ਮੌਸਮ ਨਾਲ ਹਰ ਚੀਜ਼ ਦਾ
ਮਿਜਾਜ਼ ਬਦਲ ਜਾਂਦਾ ਏ
ਪਰ ਯਾਦਾਂ ਤੇ ਇਹ
ਲਾਗੂ ਕਿਓਂ ਨਈ ਹੁੰਦਾ?
ਮੁਆਫ਼ ਕਰੀਂ ਪਰ ਸੱਚ ਤਾਂ ਇਹ ਆ
ਕਿ ਮੈਂ ਤੈਨੂੰ ਯਾਦ ਨਈ ਕਰਨਾ ਚਾਹੁੰਦੀ
ਤੇਰੀ ਯਾਦ ਮੇਰਾ ਸੀਨਾ ਚੀਰਦੀ ਏ
ਕਲੇਜਾ ਫਟ ਜਾਂਦਾ ਏ
ਜਦ ਤੇਰੀ ਯਾਦਾਂ ਦਾ ਬੱਦਲ ਚੜ ਕੇ ਆਉਂਦਾ,
ਮੈਂ ਬਹੁਤ ਡਰਪੋਕ ਆਂ
ਡਰ ਲਗਦਾ ਬਹੁਤ ਯਾਦਾਂ ਤੋਂ
ਓਹ ਇਸ ਲਈ ਨਈ ਕਿ ਮੈਂ ਅੰਦਰੋ ਕਮਜ਼ੋਰ ਆਂ
ਬੱਸ ਇਸੇ ਲਈ ਸਹਿ ਨਈ ਹੁੰਦਾ ਕੁਛ
ਕਿਓਂਕਿ
ਤੂੰ ਮੇਰੀ "ਮਾਂ" ਸੀ
ਤੇ ਤੇਰੀ ਕਮੀ
ਕੋਈ ਹੋਰ ਪੂਰੀ ਨਈ ਕਰ ਸਕਿਆ.........

❤ਸਿੱਧੂ ਰਮਨ❤

12112267_412233338970636_1581838894461472417_n.jpg

 
ਤਿਲ ਤਿਲ ਕਰਕੇ ਮਰ ਰਹੀਂ ਜਵਾਨੀ ਮੇਰੇ ਪੰਜਾਬ ਦੀ PRINT ਈ ਮੇਲ

ਤਿਲ ਤਿਲ ਕਰਕੇ ਮਰ ਰਹੀਂ ਜਵਾਨੀ ਮੇਰੇ ਪੰਜਾਬ ਦੀ
ਚਿੱਟਿਆਂ ਸਮੈਕਾਂ ਵਾਲੇ ਹੜ੍ਹ ਕਿਉਂ ਰੁਕਦੇ ਨਹੀਂ

ਜਿੰਨਾਂ ਤੋਰੇ ਪੁੱਤਰ ਹੱਥੀ , ਬਾਲ ਸਿਵਿਆਂ 'ਚ ਦੇਹਾਂ
ਉਹਨਾਂ ਮਾਪਿਆਂ ਦੇ ਹੰਝੂ ਗੱਲਾਂ ਤੋਂ ਕਦੇ ਸੁੱਕਦੇ ਨਹੀੰ

ਮੌਤ ਦਰ ਆ ਖੜ੍ਹਜੇ ਤਾਂ ਰਾਜੇ ਰਾਣੇ ਵੀ ਰੁਕਦੇ ਨਹੀਂ
ਪਰ ਉਸ ਦੀ ਰਜ਼ਾ ਤੋਂ ਬਿਨਾ ਸੁਆਸ ਵੀ ਕਦੇ ਮੁੱਕਦੇ ਨਹੀਂ

ਸ਼ਰਮ ਵੇਚ ਕੇ ਖਾ ਗਿਆ ਨੇਤਾ , ਪੁੱਤਰ ਨੂੰਹ ਦੇ ਗਲ੍ਹ 'ਚ ਸਿਰੋਪਾ
ਸਿਰੋਪਿਓ ਭੇਟਾ ਕਰਨ ਕਾਫਿਰ, ਪਰ ਧੌਲੇ ਚਾਟੇ 'ਚ ਐਬ ਲੁੱਕਦੇ ਨਹੀਂ

ਉਹੀ ਉੱਚੀ ਉੱਚੀ ਲਾਉਂਦੇ ਨਾਰੇ, ਪਵਾਉਂਦੇ ਜਾਅਲੀ ਵੋਟਾਂ
ਜੋ ਅਕਸਰ ਸੁਣੀਦੇ ਕਿ ਅਸੀ ਤਾਂ ਮਰੇ ਤੇ ਵੀ ਥੁੱਕਦੇ ਨਹੀਂ

ਹਰ ਘਰ 'ਚ ਰੋਣਾ ਕਰਲਾਉਣਾ, ਪਿੱਟ ਸਿਆਪਾ ਨਸ਼ਿਆਂ ਦਾ
ਪਰ ਏਹਨਾ ਲੀਡਰਾਂ ਦੇ ਘਰ , ਤਾਂ ਯਮ ਵੀ ਢੁੱਕਦੇ ਨਹੀਂ

ਪਲਵਿੰਦਰ ਕੌਰ ਪਾਲੀ

07,10,2015

12105784_1636678579913803_2065181804040109628_n.jpg

 
ਆਉਂਦੀ ਜਾਂਦੀ ਸਭ ਲੱਗਦੀ ਰਕਾਣ ਟੀਸੀ ਦਾ ਬੇਰ ਉਹਨਾਂ ਨੂੰ ਜਿੰਨ੍ਹਾਂ ਦੀ ਰਗ ਰਗ 'ਚ ਭਰਿਆ ਠਰਕ ਹੁੰਦਾ ਏ PRINT ਈ ਮੇਲ

ਗੁਲਾਬ 'ਤੇ ਤੁਲਸੀ ਦਾ ਬੜਾ ਅਸਰਦਾਰ ਅਰਕ ਹੁੰਦਾ ਏ
ਸੁਪਨੇ 'ਤੇ ਹਕੀਕਤ 'ਚ ਬੜਾ ਖਤਰਨਾਕ ਫਰਕ ਹੁੰਦਾ ਏ

ਜਦੋਂ ਆਪਣੇ ਬੇਗਾਨੇ ਬਣ ਜਾਣ ਤਾਂ ਫਿਰ ਬੇੜਾ ਗਰਕ ਹੁੰਦਾ ਏ
ਦੋ ਵਿਦਵਾਨ ਫਸਾ ਲੈਣ ਸਿੰਗਾਂ ਨੂੰ ਫਿਰ ਲੰਮਾ ਚੋੜਾ ਤਰਕ ਹੁੰਦਾ ਏ

ਸਭ ਫੈਸਲੇ ਚੰਗੇ ਮੰਦੇਕਰਮਾਂ ਦੇ ਏਥੇ ਹੀ ਨਿਬੜਦੇ ਨੇ
ਏਹ ਤਾਂ ਬਸ ਐਵੇ ਅਫਵਾਹ ਹੈ ਕੇ ਸਵਰਗ ਨਰਕ ਹੁੰਦਾ ਏ

ਸਭਨਾਂ 'ਤੇ ਰਹੇ ਖੁਦਾ ਦੀ ਨਜ਼ਰ ਰਹਿਮਤ ਵਾਲੀ
ਉਸ ਤੋਂ ਬਿਨ੍ਹਾ ਭੌਰਾ ਵੀ ਨਾ ਸਰਕ ਹੁੰਦਾ ਏ

ਆਉਂਦੀ ਜਾਂਦੀ ਸਭ ਲੱਗਦੀ ਰਕਾਣ ਟੀਸੀ ਦਾ ਬੇਰ ਉਹਨਾਂ ਨੂੰ
ਜਿੰਨ੍ਹਾਂ ਦੀ ਰਗ ਰਗ 'ਚ ਭਰਿਆ ਠਰਕ ਹੁੰਦਾ ਏ

(ਪਲਵਿੰਦਰ ਕੌਰ ਪਾਲੀ)

07,10,2015

10857741_1526738084241187_2901066049713078433_n.jpg

 
ਸਮਾਜਿਕ ਬੰਧਨਾਂ ਵਿੱਚ, ਫਸੀਂ ਤੇਰੀ ਇਹ ਧੀ, PRINT ਈ ਮੇਲ

" ਜਦੋਂ ਮੈਂ ਜਨਮੀ ,
ਤਾਂ ਕਿਹਾ ਕਰਦਾ ਸੀ ਤੂੰ,
ਮੇਰੀ ਧੀਅ ਤਾਂ,
ਬੜੀ ਕਰਮਾਂ ਵਾਲੀ ਏ ।
ਮਣਾਂ ਮੂੰਹੀ ਹੋਈ ਸੀ,
ਫਸਲ ਉਸ ਸਾਲ ।
ਛੱਤਿਆ ਸੀ ਦਲਾਨ ,
ਡੰਗਰਾਂ ਲਈ ਤੇ ,
ਲੈਕੇ ਦਿੱਤਾ ਸੀ ,
ਤੂੰ ਵੀਰੇ ਨੂੰ ਸਾਈਕਲ ,
ਫਸਲ ਦੀ ਵੱਟਤ ਨਾਲ ।
ਤੇਰੀ ਇਹ ਕਰਮਾਂ ਵਾਲੀ ਧੀ,
ਤਾਂ ਬੜੀ ਖੁਸ਼ ਆ, ਆਪਣੇ ਘਰ ।
ਪਰ ਅੱਜ ਪਿੰਡ ਦੀ ਸੱਥ,
ਸੁੰਨੀ ਹੈ ਤੇਰੇ ਬਿਨਾਂ ,
ਜਦ ਤੇਰਾ ਮੰਜਾ ,
ਘਰ ਦੇ ਵਿਹੜੇ ਦੀ ਬਜਾਏ ,
ਬਿਰਧ ਆਸ਼ਰਮ ਵਿੱਚ ਦਿਸਿਆ ।
ਸਮਾਜਿਕ ਬੰਧਨਾਂ ਵਿੱਚ,
ਫਸੀਂ ਤੇਰੀ ਇਹ ਧੀ,
ਬਹੁਤ ਹੀ ਉਦਾਸ ਹੈ ਬਾਪੂ !!"

............ ਜਸਵਿੰਦਰ ਕੌਰ ..ਜੱਸੀ ........
27-9-2015

11110809_616541498478413_2353535177732348804_n.jpg

 
ਜਿਸ ਰਿਸਤੇ 'ਚ ਨਫਾ ਦਿੱਸਿਆਂ ਏ ਆਦਮ ਉਧਰ ਨੂੰ ਤੁਰਦਾ ਰਿਹਾ PRINT ਈ ਮੇਲ

ਏਨਾ ਤਰਾਸ਼ਦਾ ਰਿਹਾ ਜਿੰਦਗੀ ਨੂੰ, ਕਿ ਕਿਣਕਾ ਕਿਣਕਾ ਭੁਰਦਾ ਰਿਹਾ
ਪਾਣੀ ਦਾ ਵਹਾਅ ਏਨਾ ਤੇਜ਼ ਸੀ , ਕਿ ਹਰ ਕਿਨਾਰਾ ਖੁਰਦਾ ਰਿਹਾ

ਨਾ ਮੰਜ਼ਿਲ ਸੀ ਨਾ ਰਸਤਾ ਸੀ, ਫਿਰ ਵੀ ਭਟਕਣ 'ਚ ਤੁਰਦਾ ਰਿਹਾ
ਜਿੰਨਾ ਲਈ ਜਿੰਦਾ ਸਾ ਤਿਲ ਤਿਲ, ਪਰ ਉਹਨਾ ਲਈ ਮੁਰਦਾ ਰਿਹਾ

ਕੀਤੀ ਏਨੀ ਕੁ ਮੁਸ਼ਕਤ ਕਿ , ਅਗਲੀ ਪੀੜ੍ਹੀ ਦੀ ਜੂਨ ਸੁਧਰ ਜਾਵੇ
ਬਸ ਏਨਾ ਕਮਜ਼ੋਰ ਹੋ ਗਿਆ ਕਿ ਨਾ ਮਿਹਦਾ ਤੇ ਨਾ ਗੁਰਦਾ ਰਿਹਾ

ਜੇਠ ਹਾੜ ਦੀਆਂ ਸੋਨੇ ਰੰਗੀ ਧੁੱਪਾਂ ਦੇ ਵਿਚ ਵੀ ਮੇਰੇ ਮੋਲਾ
ਕਿਉ ਹਰ ਪਲ ਪੋਹ ਦੀਆਂ ਰਾਤਾਂ ਵਾਗੂੰ ਠੁਰਦਾ ਰਿਹਾ

ਰੂਹਾਂ ਦਾ ਮਿਲਣਾ ਬਸ ਕੱਚ ਕਰੜ ਜਿਹੀਆਂ ਗੱਲਾਂ ਜਾਪਣ
ਜਿਸ ਰਿਸਤੇ 'ਚ ਨਫਾ ਦਿੱਸਿਆਂ ਏ ਆਦਮ ਉਧਰ ਨੂੰ ਤੁਰਦਾ ਰਿਹਾ

(ਪਾਲੀ)

07,10,2015

10734251_1511372062444456_8578873307864613838_n.jpg

 
ਉੰਗਲਾਂ ਚ ਉਨਾਂ ਦੇ ਜਾਦੂ ਗਰੀ ਦਾ ਕਮਾਲ ਏ,...ਕੁੱਕੜ ਪਿੰਡੀਆ ..174... ਧਰਤੀ ਤੇ ਬੈਠੇਆਂ ਨੂੰ ਦਿਸੇ ਅਕਾਸ਼ ਤੇ ਪਤਾਲ ਏ, PRINT ਈ ਮੇਲ
ਅੱਜ ਮੂਹ ਮੈ ਧਵੋਣਾ ਬਿਉਟੀ ਪਾਰਲਲ ਜਾ ਕੇ,
ਖੂਬ ਚੇਹਰਾ ਚਮਕੋਣਾ ਅਤਰ ਫਲੇਲਾਂ ਲਾ ਕੇ,
ਹਥੇਲੀ ਨਾਲ ਗਿਚੀ ਮਲਦੀਆਂ ਸਵਾਰ ਕੇ,
ਪੰਜਾਬੀ ਮੁਟਿਆਰਾਂ ਦੂਕਾਨ ਖੋਲੀ ਬਜਾਰ ਚ,
 
ਰਗੜ ਰਗੜ ਪੋਲੇ ਹਥਾਂ ਨੂੰ ਤਾਲੂ ਤੇ ਘਸੋਂਦੀਆਂ,
ਦੋਨੋਂ ਹਥਾਂ ਨਾਲ ਪਟ,ਪਟ ਪਟਾਕੇ ਵਜੋੰਦੀਆਂ,
ਉੰਗਲਾਂ ਚ ਉਨਾਂ ਦੇ ਜਾਦੂ ਗਰੀ ਦਾ ਕਮਾਲ ਏ,
ਧਰਤੀ ਤੇ ਬੈਠੇਆਂ ਨੂੰ ਦਿਸੇ ਅਕਾਸ਼ ਤੇ ਪਤਾਲ ਏ,
(ਕੁਕੱੜ ਪਿੰਡੀਆ)
0048.jpg
 
 
<< Start < Prev 41 42 43 44 45 46 47 48 49 50 Next > End >>

Results 601 - 615 of 836

Advertisements