:: ਚੀਨ ਨੂੰ ਭਾਰਤ ਦਾ ਕਰਾਰਾ ਜਵਾਬ, ਅਸੀਂ ਨਹੀਂ ਮੰਨਦੇ LAC ਤੇ 1959 ਦੀ ਪਰਿਭਾਸ਼ਾ   :: ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ, 400 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਕਰ ਸਕਦੀ ਹੈ ਢੇਰ   :: LAC ਵਿਵਾਦ : ਏਅਰ ਚੀਫ਼ ਭਦੌਰੀਆ ਬੋਲੇ- ਪੂਰਬੀ ਲੱਦਾਖ ਚ ਨਾ ਯੁੱਧ ਅਤੇ ਨਾ ਸ਼ਾਂਤੀ ਦੀ ਸਥਿਤੀ   :: PM ਮੋਦੀ ਦਾ ਵਿਰੋਧੀ ਧਿਰ ਤੇ ਵੱਡਾ ਹਮਲਾ, ਕਿਹਾ- ਇਹ ਨਾ ਕਿਸਾਨਾਂ ਦੇ ਹਨ ਅਤੇ ਨਾ ਜਵਾਨਾਂ ਦੇ   :: ‘ਮਨ ਕੀ ਬਾਤ’ ’ਚ ਪੀ. ਐੱਮ. ਮੋਦੀ ਬੋਲੇ- ਕੋਰੋਨਾ ਤੋਂ ਬਚਾਅ ਲਈ 2 ਗਜ਼ ਦੀ ਦੂਰੀ ਜ਼ਰੂਰੀ   :: ਓਵੈਸੀ ਦਾ ਪੀ. ਐੱਮ. ਮੋਦੀ ’ਤੇ ਤੰਜ- ‘ਸਰ ਥਾਲੀ, ਤਾਲੀ, ਲਾਈਟ ਬੰਦ, 21 ਦਿਨ?’   :: ਅਲਵਿਦਾ ਜਸਵੰਤ ਸਿੰਘ: 51 ਗਾਂਵਾਂ ਅਤੇ 3 ਅਰਬੀ ਘੋੜੇ, ਆਖਰੀ ਚੋਣਾਂ ’ਚ ਇਹ ਸੀ ਉਨ੍ਹਾਂ ਦੀ ਸੰਪਤੀ   :: ਚੀਨੀ ਅੜਿੱਕੇ ਤੇ ਸੰਸਦ ਚ ਬਹਿਸ ਹੋਣੀ ਚਾਹੀਦੀ ਸੀ   :: 32 ਸਾਲ ਬਾਅਦ ਖ਼ਾਹਿਸ਼ ਹੋਈ ਪੂਰੀ, ਪਾਕਿਸਤਾਨੀ ਧੀ ਨੂੰ ਮਿਲੀ ਭਾਰਤੀ ਨਾਗਰਿਕਤਾ   :: ਮਾਂ ਨੂੰ ਸਕੂਟਰ ’ਤੇ ਤੀਰਥ ਯਾਤਰਾ ਕਰਵਾਉਣ ਵਾਲੇ ਸ਼ਖ਼ਸ ਨੂੰ ਤੋਹਫ਼ੇ ’ਚ ਮਿਲੀ ਕਾਰ   :: UN ਚ ਤਬਦੀਲੀ ਦਾ ਇੰਤਜ਼ਾਰ, ਭਾਰਤ ਨੂੰ ਕਦੋਂ ਮਿਲੇਗੀ ਅਹਿਮ ਭੂਮਿਕਾ : ਨਰਿੰਦਰ ਮੋਦੀ   :: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੱਦਾਖ ਦੇ ਜਨ ਪ੍ਰਤਨਿਧੀਆਂ ਨਾਲ ਮੁਲਾਕਾਤ ਕੀਤੀ   :: ਮੈਂ ਖੇਤੀਬਾੜੀ ਬਿੱਲਾਂ ਨੂੰ ਪੜ੍ਹਿਆ ਹੈ, ਕਿਸਾਨਾਂ ਨੂੰ ਇਸ ਨਾਲ ਲਾਭ ਹੋਵੇਗਾ: ਰਾਜਨਾਥ ਸਿੰਘ   :: ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ   :: ਚੀਨ-ਪਾਕਿਸਤਾਨ ਦੇ BIR ਪ੍ਰਾਜੈਕਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰੇ UN : ਰਾਜਨੀਤਕ ਕਾਰਕੁੰਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਨਜ਼ਰ ਮਿਹਰ ਦੀ ਅੱਲ੍ਹਾ ਰੱਖੇ, ਨਾ ਔਖੇ ਦਿਨ ਵੇਖਣ ਧੀਆਂ | PRINT ਈ ਮੇਲ
ਅੰਦਰ ਵੜ ਕੇ ਡੁਸਕਣ ਧੀਆਂ |
 ਮੰਹੋਂ ਦਰਦ ਨਾ ਦੱਸਣ ਧੀਆਂ |
 ਉਸ ਘਰ ਵਿਚ ਮਰਿਆਦਾ ਪਲਦੀ,
 ਜਿਸ ਦੇ ਵਿਹੜੇ ਖੇਡਣ ਧੀਆਂ |
 ਕਿੱਥੇ ਨਿੰਮਣ, ਕਿੱਥੇ ਜੰਮਣ,
ਤੇ ਕਿੱਥੇ ਜਾ ਵੱਸਣ ਧੀਆਂ |
ਕੰਧਾਂ ਕੋਠੇ ਭੁੱਬਾਂ ਮਾਰਨ,
ਜਦ ਪਰਦੇਸੀਂ ਵੰਞਣ ਧੀਆਂ |
ਬਾਬਲ ਦੀ ਪੱਗ ਖਾਤਰ, ਜਜ਼ਬਾ,
 ਦਿਲ ਦੀ ਕਬਰ 'ਚ ਦੱਬਣ ਧੀਆਂ |
 ਜੰਮਣ ਤੋਂ ਪਹਿਲਾਂ ਕੁਝ ਮਾਂਵਾਂ,
ਕੁੱਖ 'ਚ ਮਾਰ ਮੁਕਾਵਣ ਧੀਆਂ |
ਦੂਹਰੇ ਘਰ ਦੀਆਂ ਮਾਲਕ ਹੋ ਕੇ,
ਇਕ ਘਰ ਨੂੰ ਵੀ ਤਰਸਣ ਧੀਆਂ |
ਨੀਂਦਰ ਬਾਬਲ ਦੀ ਉੱਡ ਜਾਵੇ,
 ਜਦ ਵਿਹੜੇ ਵਿਚ ਮੇਲ੍ਹਣ ਧੀਆਂ |
ਫ਼ਿਕਰੇ, ਫ਼ਿਕਰਾਂ ਵਿਚ ਖੁਰ ਜਾਵਣ,
ਬਿਨ ਸ਼ਬਦਾਂ ਤੋਂ ਸੋਚਣ ਧੀਆਂ |
ਜਬਰੀ ਖੰਭ ਮਰੋੜੇ ਜਾਂਦੇ,
ਜਦ ਅਪਣੇ ਪਰ ਤੋਲਣ ਧੀਆਂ |
ਖ਼ਬਰੇ ਕਿਸ ਮਜਬੂਰੀ ਕਾਰਨ,
 ਪੈਰ ਘਰਾਂ 'ਚੋਂ ਪੁੱਟਣ ਧੀਆਂ |
 ਢੋਰਾਂ ਵਰਗੀ ਜੂਨੀ ਭੋਗਣ,
ਸਾਊ ਗਾਵਾਂ ਜਾਪਣ ਧੀਆਂ |
ਪੁੱਤਰ ਘਰ ਦੇ ਹਿੱਸੇ ਵੰਡਣ,
ਘਰ ਦੇ ਦੁੱਖ ਵੰਡਾਵਣ ਧੀਆਂ |
ਜੇ ਕਿਧਰੇ ਅੜ ਕੇ ਖੜ੍ਹ ਜਾਵਣ,
'ਭਾਗੋ' ਬਣ, ਵਿਖਲਾਵਣ ਧੀਆਂ |
ਕੁਦਰਤ ਦੇ ਬਾਗੀਚੇ ਅੰਦਰ,
ਸ਼ਾਲਾ! ਵਿਗਸਣ ਮੌਲਣ ਧੀਆਂ |
 ਨਜ਼ਰ ਮਿਹਰ ਦੀ ਅੱਲ੍ਹਾ ਰੱਖੇ,
 ਨਾ ਔਖੇ ਦਿਨ ਵੇਖਣ ਧੀਆਂ |
ਦਿਲ਼ ਦੀ ਵੱਡੀ ਲੋਚਾ 'ਸੂਫ਼ੀ',
 ਹੱਸਣ, ਨੱਚਣ, ਵੱਸਣ ਧੀਆਂ |
• ਅਮਰ 'ਸੂਫ਼ੀ' •
# ਏ-1, ਜੁਝਾਰ ਨਗਰ, ਮੋਗਾ-142001. ਮੋਬਾਈਲ : 098555-43660.
b297_49740.gif
 
ਕਰਦਾ ਨਾ ਹੰਕਾਰ, ਪਿਆਰਾ ਲਗਦਾ ਹੈ | PRINT ਈ ਮੇਲ
ਮੈਨੂੰ ਮੇਰਾ ਯਾਰ ਪਿਆਰਾ ਲਗਦਾ ਹੈ,
ਮੇਰਾ ਉਹ ਗਮਖ਼ਾਰ ਪਿਆਰਾ ਲਗਦਾ ਹੈ |
 ਫੁੱਲ ਗੁਲਾਬ ਦੇ ਵਰਗੀ ਹੈ ਖ਼ੁਸ਼ਬੂ ਉਹਦੀ,
 ਖਿੜੀ ਜਿਵੇਂ ਗੁਲਜ਼ਾਰ, ਪਿਆਰਾ ਲਗਦਾ ਹੈ |
 ਉਗਦੇ ਸੂਰਜ ਵਰਗੀ ਉਸ ਦੀ ਲਾਲੀ ਹੈ,
 ਉਹ ਮੇਰਾ ਦਿਲਦਾਰ, ਪਿਆਰਾ ਲਗਦਾ ਹੈ |
 ਚਾਵਾਂ, ਸਧਰਾਂ ਭਰਿਆ ਨਾਲ ਉਮੰਗਾਂ ਦੇ,
 ਮਹਿਕਾਂ ਰਿਹਾ ਖਿਲਾਰ, ਪਿਆਰਾ ਲਗਦਾ ਹੈ |
 ਗਰਮੀ ਦੀ ਰੁੱਤ ਵਿਚ ਹਵਾ ਦਾ ਝੋਕਾ ਜਿਉ,
ਵਗਦਾ ਠੰਢਾ-ਠਾਰ, ਪਿਆਰਾ ਲਗਦਾ ਹੈ |
 'ਚਾਹਲ' ਉਸਦਾ ਆਉਣਾ ਹੈ, ਸੌਗਾਤ ਜਿਹਾ,
ਆਉਦੀ ਜਿਵੇਂ ਬਹਾਰ ਪਿਆਰਾ ਲਗਦਾ ਹੈ |
 ਦੁੱਖ-ਸੁੱਖ ਲਵੇ ਫਰੋਲ ਬੈਠ ਕੇ ਕੋਲ ਮੇਰੇ,
ਕਰਦਾ ਨਾ ਹੰਕਾਰ, ਪਿਆਰਾ ਲਗਦਾ ਹੈ |
• ਮਾ: ਨਿਸ਼ਾਨ ਸਿੰਘ 'ਚਾਹਲ' •

-ਪਿੰਡ ਤੇ ਡਾਕ: ਸੇਖਵਾਂ, ਜ਼ਿਲ੍ਹਾ ਗੁਰਦਾਸਪੁਰ | ਮੋਬਾਈਲ : 94656-34861.
393408_297322233634005_100000686931842_970832_1332272049_n.jpg
 
ਅਸੀਂ ਕੰਡੇ ਹਾਂ ਪਰ ਫੁੱਲਾਂ ਜਿਹਾ ਅੰਦਾਜ਼ ਰੱਖਦੇ ਹਾਂ | PRINT ਈ ਮੇਲ


ਅਸੀਂ ਸਿਰ ਆਪਣੇ 'ਤੇ ਕੰਡਿਆਂ ਦਾ ਤਾਜ ਰੱਖਦੇ ਹਾਂ ,
ਖ਼ੁਦਾਅ ਸਭਨੂੰ ਦਏ ਖ਼ੁਸ਼ੀਆਂ ਇਹੀ ਫ਼ਰਿਆਦ ਰੱਖਦੇ ਹਾਂ |
ਤੁਸੀਂ ਹੋ ਕੌਣ, ਕੀ ਕਰਦੇ ਹੋ, ਕਿਸਦੀ ਸ਼ਹਿ 'ਤੇ ਕਰਦੇ ਹੋ,
 ਦਫ਼ਨ ਸੀਨੇ ਦੇ ਵਿਚ ਐਸੇ ਅਨੇਕਾਂਰਾਜ਼ ਰੱਖਦੇ ਹਾਂ |
 ਕਸਰ ਕੋਈ ਨਾ ਛੱਡੀ ਹੈ ਤੁਸਾਂ ਨੇ ਖੰਭ ਨੋਚਣ ਦੀ,
 ਖ਼ੁਦਾਅ ਦੇ ਆਸਰੇ ਫਿਰ ਵੀ ਅਸੀਂ ਪਰਵਾਜ਼ ਰੱਖਦੇ ਹਾਂ |
 ਜਿਨ੍ਹਾਂ ਦੇ ਵਾਰ ਹਿਰਦੇ ਵਿੰਨ੍ਹਦੇ, ਰੂਹਾਂ ਕਰਨ ਛਲਣੀ,
ਨਹੀਂਉਹ ਬੋਲ਼, ਨਸ਼ਤਰ, ਨਾਜ਼ ਤੇ ਆਵਾਜ਼ ਰੱਖਦੇ ਹਾਂ |
ਪਸਰਿਆ ਖ਼ੂਬ ਚੌਗਿਰਦੇ ਅਸਾਡੇ ਹੈ ਘਣਾ ਨ੍ਹੇਰਾ,
ਨਹੀਂ ਸ਼ਿਕਵਾ ਕੋਈ, ਮਸਤਕ 'ਚ ਰੌਸ਼ਨ ਖ਼ਾਬ ਰੱਖਦੇ ਹਾਂ |
 ਜੋ ਕੋਲੋਂ ਲੰਘਦਾ ਪੈਰਾਂ ਤੋਂ ਸਿਰ ਤੀਕਰ ਮਹਿਕ ਜਾਂਦਾ,
 ਅਸੀਂ ਕੰਡੇ ਹਾਂ ਪਰ ਫੁੱਲਾਂ ਜਿਹਾ ਅੰਦਾਜ਼ ਰੱਖਦੇ ਹਾਂ |
 
• ਜਸਵੰਤ ਭਾਰਤੀ •
 
-ਸਲੇਮਪੁਰਾ, ਸਿਧਵਾਂ ਬੇਟ, ਲੁਧਿਆਣਾ | ਮੋਬਾਈਲ : 98550-52972.
538786_228242343951657_570515015_n.jpg
 
ਬਾਦਲ ਦਿੱਲੀ ਡੇਰਾ ਲਾ ਲਿਆ,ਆਖਣ ਅਕਾਲੀ ਦਲ ਜਿਤੋਣਾਂ,....ਕੁੱਕੜ ਪਿੰਡੀਆ ..103, PRINT ਈ ਮੇਲ

ਬਾਦਲ ਦਿੱਲੀ ਡੇਰਾ ਲਾ ਲਿਆ,ਆਖਣ ਅਕਾਲੀ ਦਲ ਜਿਤੋਣਾਂ,
ਗੁਰਦੂਆਰਾ ਪਰਬੰਦਕ ਕਮੇਟੀ ਦੀਆਂ ,ਅਸੀਂ ਜਿਤਣੀਆਂ ਚੋਣਾਂ,
ਰੋਜ ਰੈਲੀਆਂ ਹੂੰਦੀਆਂ ਦਿਲੀ ਵਿਚ, ਪਏ ਸਿੰਘ ਪੰਜਾਬੀ ਗਜਦੇ,
ਮਲਕ ਭਾਗੋ ਘਰੀ ਵਾੜਨੇ ,ਸੇਵਾ ਦਾਰ ਲੋਣੇ ਭਾਈ ਲਾਲੋ ਵਰਗੇ ,

ਜਿਥੇ ਸਾਥ ਪੰਥ ਦੇ ਰਿਹਾ,ਬੀਬਾ (ਹਰਸਿਮਰਤ)ਮਾਈ(ਭਾਗੋ) ਵਰਗੀ,
ਜਦੋਂ ਲੱਲਕਾਰੇ ਵਿਚ ਦਿਲੀ ਦੇ ,ਸੋਨੀਆਂ ਵੀ ਜਾਂਦੀ ਅੰਦਰ ਵੱੜਦੀ,
ਨਾਲ ਟਕਸਾਲੀ ਬਾਬੇ ਧੂਮੇ ਹੋਣੀ ਗਜਦੇ,ਹੱਥ ਵਿਚ ਟਕੂਆ ਫੱੜ ਕੇ ,
ਆਖਣ ਅਕਾਲੀ ਦੱਲ ਜਿਤਾ ਕੇ ਮੁੜਾਂ ਗੇ,ਚਾਂਦਨੀ ਚੋਕ ਵਿਚ ਖੜਕੇ,

ਸੱਜਣ ਦਾ ਪਿਠੂ ਥਰ-ਥਰ ਕੰਬਦਾ,ਆਖੇ ਮੈ ਦਿਲੀ ਦਾ ਪਰਧਾਨ ਪੂਰਾਣਾ,
ਦਿਲੀ ਚ ਸੰਤ ਸਮਾਜ ਕਠਾ ਹੋਕੇ ਆ ਗਿਆ,ਏਹ ਕਿਥੋ ਸਾਦਾ ਦਾ ਲਾਣਾ,
ਕਈ ਬਾਬੇਆਂ ਚੋਲੇ ਪਾਏ ਰੇਸ਼ਮੀ,ਤੇ ਹੱਥਾਂ ਫੜੀਆਂ ਮੋਤੀਆ ਦੀਆਂ ਮਾਲਾ,
ਸਿਮਰਨ ਅਠੇ ਪਹਿਰ ਕਰਦੇ ,ਆਖਣ ਅਕਾਲੀ ਦਲ(ਬ) ਜਿਤਣ ਵਾਲਾ,

ਕਈ ਧਾਂਦਲੀਆਂ ਚੀਮਾਂ ਸਾਹਿਬ ਕਡੀਆ,ਸਰਨੇ ਬਣਾਈਆਂ ਬੋਗਸ ਵੋਟਾਂ,
ਕਈ ਬੰਦੇ ਗੰਗਾ ਵੀ ਚਲੇ ਗਏ,ਪਰ ਲਿਸਟਾਂ ਵਿਚ ਬਣੀਆਂ ਵੋਟਾਂ,
ਸਰਨੇ ਜਿਨਾਂ ਥਾਵਾ ਦੇ ਦਿਤੇ ਸਿਰਨਾਮੇ ,ਉਥੇ ਬਣੇ ਹੋਏ ਨੇ ਢਾਰੇ,
ਕਈ ਕੁੜੀਆਂ ਸੋਰੇ ਵੰਜੀਆਂ,ਕਈ ਝੜਾਈ ਕਰ ਗਏ ਵਿਚਾਰੇ,

ਪੰਜਾਬ ਦੇ ਮਾਹਾਰਾਜੇ ਡੇਰਾ ਦਿਲੀ ਲਾ ਲਿਆ,ਆਪਣੀ ਪਰਜਾ ਨੂੰ ਲੈਕੇ,
ਗੁਰਦੂਆਰੇ ਅਜਾਦ ਕਰਾਵਣੇ ,ਮਲਕ ਭਾਗੋ ਕਡਣੇ ਆਖੇ ਠੋਕ ਵਜਾ ਕੇ,
ਪੰਥ ਦਾ ਯੋਗਦਾਨ ਨਿਆਰਾ,ਜਿਸ ਦਿਲੀ ਝੂਲਾਵਣਾ ਨਿਸ਼ਾਨ ਤਕੜੀ ਵਾਲਾ,
ਪੰਥ ਦੀ ਸ਼ਕਤੀ ਨੂੰ ਸਿਜਦਾ ਕਰ ਰਿਹਾ (ਤਾਇਆ -ਕੁਕੜ ਪਿੰਡ) ਵਾਲਾ,
 
 
530538_494249723951883_1436206316_n.jpg 
 
ਬੱਚ ਜਾ ਜੇ ਤੂੰ ਬੱਚ ਸਕਦਾਂ ਏ ,ਮੋਡਰਨ ਇਨਾਂ ਭਿਖਾਰੀਆਂ ਪਾਸੋ,..ਕੁੱਕੜ ਪਿੰਡੀਆ ..102, PRINT ਈ ਮੇਲ
ਮੀਡੀਏ ਵਾਲੇ ਪੋਂਦੇ ਰੋਲੀ,ਲੋਕੋ ਬਾਬੇਆਂ ਨੂੰ ਮੂਹ ਲਾਵੋ ਨਾਂ,
ਦਸਵੰਦ ਜਿਨਾਂ ਤੂਹਾਡੇ ਘਰ ਦਾ, ਇਨਾਂ ਤਾਂਈ ਲੂਟਾਵੋ ਨਾਂ,

ਗੋਗੜਾ ਵਡੀਆ -ਗਡੀਆਂ ਵਡੀਆ,ਡੇਰੇ ਵਡੇ ਬਣਾਏ ਨੇ,
ਲੋਕਾਂ ਇਨਾਂ ਨੂੰ ਘਰ ਸੱਦ ਕੇ, ਆਪਣੇ ਘਰ ਲੂਟਾਏ ਨੇ,

ਬਾਹਾਂ ਚ ਪਾਏ ਤੂਹਾਡੇ ਕੰਗਣ,ਤੂਸੀ ਬਾਬੇਆਂ ਨੂੰ ਫੜਾ ਦਿਤੇ,
ਕੰਨ ਵੀ ਤੂਸੀ ਸੂਨੇ ਕਰ ਲਏ,ਸੱਬ ਬਾਬੇਆਂ ਤਾਂਈ ਲੂਟਾ ਦਿਤੇ,

ਨੋਹ ਦੀ ਚੈਨੀਂ ਤੇ ਹੱਥ ਦੀ ਮੂੰਦਰੀ,ਬਾਬੇ ਦੀ ਝੋਲੀ ਪਾ ਦਿਤੀ,
ਭੋਟਿਆ ਪੰਜ ਤੋਲੇ ਦਾ ਕੜਾ ਪੁਤ ਦਾ,ਸਾਦ ਕਰਾਮਤ ਦਿਖਾ ਦਿਤੀ,

ਜਰਮਨ ਦੇ ਵਿਚ ਵੀ ਨਮੇ ਲੂਟੇਰੇ, ਹੁਣ ਰੋਜ ਦੂਹਾਈ ਪੋਦੇ ਨੇ,
ਕਹਿੰਦੇ ਅਸੀ (ਟੀ-ਵੀ)ਚਲੋਣਾ, ਵਰਗ ਲੋਕਾਂ ਨੂੰ ਨਿਤ ਲੋਦੇ ਨੇ,

ਸੰਗਤਾਂ ਨੂੰ ਆਂਖਣ ਦਸਵੰਦ ਆਪਣਾ,ਅਕਾਉਂਟ ਸਾਡੇ ਵਿਚ ਭੇਜੀ ਜਾਵੋ,
ਤੂਸੀ ਹੋ ਸਾਡੇ ਮਾਈ ਬਾਪ ਤੇ ਬਾਲੀ ਬਾਰਸ,ਧੇਲੀ ਚੂਆਨੀ ਫੈਂਕੀ ਜਾਵੋ,

ਬੱਚ ਜਾ ਜੇ ਤੂੰ ਬੱਚ ਸਕਦਾਂ ਏ ,ਮੋਡਰਨ ਇਨਾਂ ਭਿਖਾਰੀਆਂ ਪਾਸੋ,
ਕੁੜਤਾ(ਕੁੱਕੜ ਪਿੰਡੀਆ)ਤੇਰਾ ਲਾ ਲੈਣ ਗੇ,ਬਚ ਭੁਖੇ ਨੰਗੇ ਲੱਲਾਰੀਆ ਪਾਸੋ,
530538_494249723951883_1436206316_n.jpg 
 
ਪੰਜਾਬ ਦੀਆਂ ਧੀਆਂ ਤੇ ਹੈ ਮਾਣ ਜੱਗ ਕਰਦਾ, ਸਾਲੂ ਨੋਹ ਦੇ ਸਿਰ ਉਤੇ,ਕੁਲਵਧੂ ਕੈਹ ਕੇ ਧਰਦਾ PRINT ਈ ਮੇਲ
dalvir.jpg
 
ਨਹੀ ਕਰਦਾ ਰੂਹਾਂ ਦਾ ਅਪਮਾਨ, PRINT ਈ ਮੇਲ
ਇਸ ਦੂਨੀਆਂ ਤੇ ਵਧੀਆ ਧਰਤੀ,
ਜਿਸ ਨੂੰ ਕਹਿੰਦੇ ਨੇ ਸਮਸ਼ਾਨ,
ਜਿਥੇ ਨੀਚ ਤੋ ਨੀਚ ਬੰਦਾ ਵੀ ਜਾਕੇ,
ਨਹੀ ਕਰਦਾ ਰੂਹਾਂ ਦਾ ਅਪਮਾਨ,
(ਕੁੱਕੜ ਪਿੰਡੀਆ)
403367_313208672055990_613868232_n.jpg
 
ਫੁਲਕਾਰੀ ਵਿਚ ਜਚਦੀ, ਮਾਲਵੇ ਦੀ ਮਟਿਆਰ ਏ,..ਕੁੱਕੜ ਪਿੰਡੀਆ ..101, PRINT ਈ ਮੇਲ
k1024_185718_409917502418010_666511737_n.jpg
ਫੂਲਕਾਰੀਆਂ ਦਾ ਲਗਦਾ ,ਰਿਵਾਜ ਮੁੜ ਆ ਗਿਆ,
ਪੰਜਾਬਣਾ ਨੂੰ ਵਿਰਸੇ ਦਾ,ਖਿਆਲ ਮੁੜ ਆ ਗਿਆ,
ਵਿਰਸੇ ਚ ਮਿਲੀਆਂ ਨੇ, ਅਮੀ ਪਾਸੋ ਫੁਲਕਾਰੀਆਂ,
ਜਿਉਦੀਆਂ ਰਹਿਣ ਧੀਆਂ, ਸੀਸਾਂ ਮਾਂ ਦੀਆਂ ਨਿਆਰੀਆਂ,

ਫੁਲਕਾਰੀ  ਵਿਚ  ਜਚਦੀ,ਮਾਲਵੇ  ਦੀ ਮਟਿਆਰ ਏ,
ਸੋਲਾ ਸਿੰਗਾਰ ਵਿਚ ਲਗੇ, ਪੰਜਾਬ ਦੀ ਬਹਾਰ ਏ, 
ਲਗੇ ਫੁਲਕਾਰੀ ਵਿਚ ਮੈਨੂੰ,ਕੋਈ ਹੀਰ ਸਲੇਟੀ ਏ,
ਨਹੀ(2),ਏਹ ਦੇਸ ਪੰਜਾਬ ਦੀ ਹਸੀਨ ਬੇਟੀ ਏ, 

ਪੰਜਾਬ ਦੀਆਂ ਧੀਆਂ ਤੇ ਹੈ ਮਾਣ ਜੱਗ ਕਰਦਾ,
ਸਾਲੂ ਨੋਹ ਦੇ ਸਿਰ ਉਤੇ,ਕੁਲਵਧੂ ਕੈਹ ਕੇ ਧਰਦਾ,
(ਕੁੱਕੜ ਪਿੰਡੀਏ ਵੀ ਲਈ ,ਦਿਲ ਵਿਚ ਠਾਣ ਏ,
ਨੋਹ ਜਦੋ ਲਿਆਉਣੀ ,ਫੁਲਕਾਰੀ,ਸਾਲੂ ਤਾਣ ਏ,
 
 ਸਮਰਪਤ:-ਜਸਵਿੰਦਰਪਾਲ ਗਰੇਵਾਲ ਜੀ ਨੂ
( Chairpaerson  Panjab Human Right  Munch)
 
ਬੇਰਹਿਮ ਦੂਨੀਆਂ ਨੇ ਜਿਉਦੇ ਜੀ, ਪਰਲੋਕ ਪੋਹਚਾ ਦਿਤਾ..ਕੁੱਕੜ ਪਿੰਡੀਆ ..100, PRINT ਈ ਮੇਲ
http://mediadespunjab.com/
ਜਿਨਾਂ ਵਾਸਤੇ ਤੋਲਿਆ ਤੂੰ ਤੇਰਾਂ,
ਉਹ ਐਸਾਨ ਨਹੀ ਜਾਣਦੇ ਨੇ,
ਤਾਹੀਓ ਤਾਂ ਉਨਾਂ ਵਟੇ ਮਾਰੇ,
ਏਹ ਪਰਉਪਕਾਰ ਨਹੀ ਜਾਣਦੇ ਨੇ,
ਫਿਰ ਇਨਾਂ ਬਠਾਏਆ ਤੱਤੀ ਤਵੀ ਉਤੇ,
ਗਰਮ ਰੇਤਾ ਵੀ ਸਿਰ ਚ ਪਾਮਦੇ ਨੇ,
ਹਜੇ ਵੀ ਇਨਾਂ ਦੇ ਸੀਨੇ ਨਹੀ ਪਿਗਲੇ,
ਜੰਗ ਦਾ ਐਲਾਨ ਫਰਮਾਮਦੇ ਨੇ,
ਜਦੋ ਕੋਈ ਨਾਂ ਇਨਾਂ ਦੀ ਵਾਅ ਚਲੀ,
ਸੋਂ ਗਉਆ ਬਣਾ ਬਣਾ ਖਾਮਦੇ ਨੇ,
ਸ਼ੱਡ ਦਿਉ (ਅੰਦਪੁਰ)ਨੂੰ ਫਰਮਾਵਦੇ ਨੇ,
ਫਿਰ ਵਾਰ ਬਾਬਾ ਪਿਠ ਪਿਸ਼ੇ ਕੀਤਾ,
ਸਾਹਿਬ ਜਾਦੇ ਮਾਰ ਮੁਕਾ ਦਿਤੇ,
ਪਿਸ਼ਾ ਕਰਦੇ ਰਹੇ ਨੰਦੇੜ ਤਾਈ,
ਦਸਮੇਸ਼ ਦੇ ਵੀ ਖੰਜਰ ਨਿਗਾ ਦਿਤਾ,
ਆਖਰੀ ਸਮੇ ਆਪ ਮੁਹਾਰੇ ਫੁਰਮਾ ਦਿਤਾ,
ਨਾਨਕ ਦੂਨੀਆਂ ਕੈਸੀ ਹੋਈ,
ਸਾਲੂਕ ਮੀਤ ਨਾਂ ਰਹਿਓ ਕੋਈ,
ਭਾਈ ਬੰਦੀ ਹੇਤ ਚੁਕਾਯੇਆ,
ਦੂਨੀਆਂ ਕਾਰਨ ਦੀਨ ਗੂਆਇਆ,
ਦਸ਼ਮੇਸ਼ ਵੀ ਰਲਦੀ ਗੱਲ ਆਖੀ,
ਮੈ ਹੂ ਪਰਮ ਪੁਰਖ ਕੋ ਦਾਸਾ ,
ਦੇਖਣ ਆਇਓ ਜਗਤ ਤਮਾਸ਼ਾ,
ਇਨਾਂ ਤਿਨੇ ਪਾਤਸ਼ਾਂਹੀਆਂ ਨੁੰ
ਬੇਰਹਿਮ ਦੂਨੀਆਂ ਨੇ ਜਿਉਦੇ ਜੀ,
ਪਰਲੋਕ ਪੋਹਚਾ ਦਿਤਾ
dalbir_singh-1.jpg
 
ਦੋਸਤੀ ਸਿਰਫ ਉਥੇ ਕਰੀਏ, PRINT ਈ ਮੇਲ
ਉਸ ਨਾਲ ਯਾਰੀ ਕਦੇ ਨਾਂ ਲਾਏਉ,
ਜਿਸ ਨੂੰ ਅਪਨੇ ਤੇ ਗਰੂਰ ਹੋਵੇ,
ਮਾਂ ਬਾਪ ਨੂੰ ਬੁਰਾ ਨਾਂ ਆਂਖਿਓ,
ਭਾਂਮੇ ਲੱਖ ਉਨਾਂ ਦਾ ਕਸੂਰ ਹੋਵੇ,
ਬੁਰੇ ਰਸਤੇ ਕਦੀ ਨਾਂ ਜਾਏਓ,
ਚਾਹੇ ਕਿਨੀਂ ਮੰਜਲ ਦੂਰ ਹੋਵੇ,
ਰਾਹ ਜਾਂਦੇ ਨੂੰ ਦਿਲ ਕਦੇ ਨਾਂ ਦੇਈਏ,
ਚਾਹੇ ਲੱਖ ਮੂਹ ਤੇ ਨੂਰ ਹੋਵੇ,
ਦੋਸਤੀ ਸਿਰਫ ਉਥੇ ਕਰੀਏ, 
ਜਿਥੇ ਦੋਸਤੀ ਨਿਬੋਣ ਦਾ ਦਸਤੂਰ ਹੋਵੇ,
(ਅਮਨ)
65383_376224202462183_1925895861_n1.jpg
 
 
ਸੁਬਾ ਸਰਹੰਦ ਤਕੂ ,ਹਿੰਦ ਦੀ ਚਾਦਰ ਦੇ ਪੋਤਰੇ,..ਕੁੱਕੜ ਪਿੰਡੀਆ ..99, PRINT ਈ ਮੇਲ
281777_545827412111920_1972157966_n.jpg 
ਸਿੱਖ ਪੰਥ ਦੇ ਸ਼ਹੀਦਾਂ ਦੀਆਂ ਗਾਥਾ ਨਿਆਰੀਆਂ,
ਨੀਹਾਂ ਵਿਚ ਚਿਣੀਆਂ ਦੋ ਜਿੰਦਾਂ ਨੇ ਪਿਅਰੀਆਂ,

ਦਾਦੀ ਮਾਂ ਨੂੰ ਆਖਦੇ ਦਾਦਾ ਜੀ ਦੇ ਕੋਲ ਜਾਮਾ ਗੇ,
ਸੀਸ ਲਹਾ ਕੇ ਅਸੀਂ ਚਪਣੀਆਂ ਵੀ ਲੁਹਾਵਾਂ ਗੇ,

ਇਸ ਤੰਨ ਨੂ ਜੰਬੂਰਾਂ ਨਾਲ ਖਿਚਣ ਨੂੰ ਆਖਾਂ ਗੇ,
ਬੋਲੇ ਸੋ ਨਿਹਾਲ ,ਸਤਿ ਸ੍ਰੀ ਅਕਾਲ , ਆਖਾਂ ਗੇ,

ਸੁਬਾ ਸਰਹੰਦ ਤਕੂ ,ਹਿੰਦ ਦੀ ਚਾਦਰ ਦੇ ਪੋਤਰੇ,
ਗੁਰੂ ਗੋਬਿੰਦ ਦੇ ਲਾਡਲੇ ਹਰਗੋਬਿੰਦ ਦੇ ਪੜਪੋਤਰੇ,
227090_485921594784696_2102939542_n.jpg 
 

  
 
<< Start < Prev 41 42 43 44 45 46 47 48 49 50 Next > End >>

Results 631 - 645 of 754

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement