:: ਚੀਨ ਨੂੰ ਭਾਰਤ ਦਾ ਕਰਾਰਾ ਜਵਾਬ, ਅਸੀਂ ਨਹੀਂ ਮੰਨਦੇ LAC ਤੇ 1959 ਦੀ ਪਰਿਭਾਸ਼ਾ   :: ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ, 400 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਕਰ ਸਕਦੀ ਹੈ ਢੇਰ   :: LAC ਵਿਵਾਦ : ਏਅਰ ਚੀਫ਼ ਭਦੌਰੀਆ ਬੋਲੇ- ਪੂਰਬੀ ਲੱਦਾਖ ਚ ਨਾ ਯੁੱਧ ਅਤੇ ਨਾ ਸ਼ਾਂਤੀ ਦੀ ਸਥਿਤੀ   :: PM ਮੋਦੀ ਦਾ ਵਿਰੋਧੀ ਧਿਰ ਤੇ ਵੱਡਾ ਹਮਲਾ, ਕਿਹਾ- ਇਹ ਨਾ ਕਿਸਾਨਾਂ ਦੇ ਹਨ ਅਤੇ ਨਾ ਜਵਾਨਾਂ ਦੇ   :: ‘ਮਨ ਕੀ ਬਾਤ’ ’ਚ ਪੀ. ਐੱਮ. ਮੋਦੀ ਬੋਲੇ- ਕੋਰੋਨਾ ਤੋਂ ਬਚਾਅ ਲਈ 2 ਗਜ਼ ਦੀ ਦੂਰੀ ਜ਼ਰੂਰੀ   :: ਓਵੈਸੀ ਦਾ ਪੀ. ਐੱਮ. ਮੋਦੀ ’ਤੇ ਤੰਜ- ‘ਸਰ ਥਾਲੀ, ਤਾਲੀ, ਲਾਈਟ ਬੰਦ, 21 ਦਿਨ?’   :: ਅਲਵਿਦਾ ਜਸਵੰਤ ਸਿੰਘ: 51 ਗਾਂਵਾਂ ਅਤੇ 3 ਅਰਬੀ ਘੋੜੇ, ਆਖਰੀ ਚੋਣਾਂ ’ਚ ਇਹ ਸੀ ਉਨ੍ਹਾਂ ਦੀ ਸੰਪਤੀ   :: ਚੀਨੀ ਅੜਿੱਕੇ ਤੇ ਸੰਸਦ ਚ ਬਹਿਸ ਹੋਣੀ ਚਾਹੀਦੀ ਸੀ   :: 32 ਸਾਲ ਬਾਅਦ ਖ਼ਾਹਿਸ਼ ਹੋਈ ਪੂਰੀ, ਪਾਕਿਸਤਾਨੀ ਧੀ ਨੂੰ ਮਿਲੀ ਭਾਰਤੀ ਨਾਗਰਿਕਤਾ   :: ਮਾਂ ਨੂੰ ਸਕੂਟਰ ’ਤੇ ਤੀਰਥ ਯਾਤਰਾ ਕਰਵਾਉਣ ਵਾਲੇ ਸ਼ਖ਼ਸ ਨੂੰ ਤੋਹਫ਼ੇ ’ਚ ਮਿਲੀ ਕਾਰ   :: UN ਚ ਤਬਦੀਲੀ ਦਾ ਇੰਤਜ਼ਾਰ, ਭਾਰਤ ਨੂੰ ਕਦੋਂ ਮਿਲੇਗੀ ਅਹਿਮ ਭੂਮਿਕਾ : ਨਰਿੰਦਰ ਮੋਦੀ   :: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੱਦਾਖ ਦੇ ਜਨ ਪ੍ਰਤਨਿਧੀਆਂ ਨਾਲ ਮੁਲਾਕਾਤ ਕੀਤੀ   :: ਮੈਂ ਖੇਤੀਬਾੜੀ ਬਿੱਲਾਂ ਨੂੰ ਪੜ੍ਹਿਆ ਹੈ, ਕਿਸਾਨਾਂ ਨੂੰ ਇਸ ਨਾਲ ਲਾਭ ਹੋਵੇਗਾ: ਰਾਜਨਾਥ ਸਿੰਘ   :: ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ   :: ਚੀਨ-ਪਾਕਿਸਤਾਨ ਦੇ BIR ਪ੍ਰਾਜੈਕਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰੇ UN : ਰਾਜਨੀਤਕ ਕਾਰਕੁੰਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
"ਮੀਡੀਆ ਦੇਸ ਪੰਜਾਬ ਵਲੋਂ ਸਹਿਬ ਜਾਦੇਆਂ ਨੂੰ ਸ਼ਰਧਾਂਜਲੀ "..ਕੁੱਕੜ ਪਿੰਡੀਆ ..92, PRINT ਈ ਮੇਲ
 
ਏਹ ਦੋ ਬਾਲਾਂ ਦੀ ਜੋੜੀ ,ਕਿਸ ਦੀ ਜਾਅ ਰਹੀ ਹੈ,
ਚਲੋ ਚੱਲ ਕੇ ਤਕੀਏ ,ਕਚੈਰੀ  ਕੀ ਕੈਹ ਰਹੀ ਹੈ,
ਰਾਜ ਮੈਹਿਲਾ ਦੇ ਵਾਰਿਸ,ਦਰੋਗੇ ਹੱਥ ਆਏ ਨੇ,
ਮਸੂਮਾ ਤੇ ਜਾਲਮ ਸੂਬੇ ਨੇ ,ਕੈਸੇ ਫਤਵੇ ਲਾਏ ਨੇ,
ਇਨਾਂ ਨੱਨੀਆਂ ਜਿੰਦਾਂ ਦੀ ,ਦਾਦੀ ਮਾਂ ਪਿਅਰੀ ਹੈ,
ਜਿਸ ਨੇ ਬਚਿਆਂ ਨੂੰ ਦਿਤੀ ,ਸਿਖੇਆ ਨਿਆਰੀ ਹੈ,
ਏਹ ਜੈਕਾਰੇ ਸ਼ਡ ਦੇ ਨੇ (ਗੁਰੂ ਹਰਗੋਬਿੰਦ) ਦੇ ਪੜਪੋਤੇ,
ਜਿਸ ਜੰਗਾਂ ਕਈ ਜਿਤੀਆਂ,ਤੇ (ਹਿੰਦ ਦੀ ਚਾਦਰ )ਦੇ ਪੋਤੇ,
ਸਿਖ ਧਰਮ ਦੀ ਬਚਿਓ, ਤੂਹਾਡੇ ਹੱਥ ਵਿਚ ਸ਼ੜੀ ਪਿਆਰੀ ਹੈ,
ਚਲੋ ਚੱਲ ਕੇ ਤਕੀਏ ,ਕਚੈਰੀ  ਕੀ ਕੈਹ ਰਹੀ ਹੈ,
ਏਹ ਦੋ ਬਾਲਾਂ ਦੀ ਜੋੜੀ ,ਕਿਸ ਦੀ ਜਾਅ ਰਹੀ ਹੈ,
 
ਉਹ ਕਚੈਰੀ ਵਿਚ ਗਜਦੇ ਨੇ,ਨਾਹਰੇ ਸਿੱਖ ਧਰਮ ਦੇ ਲਗਦੇ ਨੇ,
ਦੇਖੋ ਗੁਰੂ ਗੋਬਿੰਦ ਸਿੰਘ ਦੇ ਦੂਲੇ,ਏਦਾ ਲੋਕੀਂ ਗਲਾਂ ਕਰਦੇ ਨੇ,
ਹਾਕਮ ਰੋਬ ਚ ਆਖ ਰਿਹਾ ,ਬਚੇਓ ਤੂਹਾਨੂੰ ਈਨ ਮਨਾਵਾ ਗਾ,
ਮੁਸਿਲਮ ਬਣ ਜਾਓ ਹਜੇ ਬੀ,ਹੂਰਾਂ ਦੇ ਡੋਲੇ ਦਵਾਵਾਂ ਗਾ,
ਨਹੀ ਤੇ ਸਜਾ ਹੋਓ ਐਸੀ ,ਜੋ ਤੂਸੀ ਸ਼ੈਹ ਨਾ ਪਾਓ ਗੇ,
ਲਾਹ ਗੋਡਿਆਂ ਦੀਆਂ ਚਪਣੀਆਂ,ਫਿਰ ਨੀਹਾ ਚ ਚਣਾਮਾ ਗਾ,
ਤੱਕ ਨੀਹਾ ਵਿਚ ਖੜਿਆਂ ਨੂੰ ,ਕੰਦ ਹੋਕੇ ਲਮੇ ਲੈ ਰਹੀ ਹੈ,
ਚਲੋ ਚੱਲ ਕੇ ਤਕੀਏ ,ਕਚੈਰੀ ਕੀ ਕੈਹ ਰਹੀ ਹੈ,
ਏਹ ਦੋ ਬਾਲਾਂ ਦੀ ਜੋਡ਼ੀ , ਕਿਸ ਦੀ ਜਾਅ ਰਹੀ ਹੈ, 
 
ਏਹ ਫਤਵਾ ਸੁਣ ਕੇ ਫਿਰ ,ਕਚੈਰੀ ਦੀਆਂ ਕੰਦਾਂ ਸੂਨ ਹੋਈਆਂ,
ਮਲੇਰ ਕੋਟਲੇ ਦੇ ਨਬਾਬ ਦੀਆਂ, ਅਖੀਆਂ ਸ਼ਮ,ਸ਼ਮ ਰੋਈਆਂ,
ਕਿਉ ਇਨਾ ਨਨੇ ਮਸੂਮਾਂ ਨੂੰ , ਤੂਸੀ ਜਿੰਦਾਂ ਚਣਾ ਰਹੇ ਹੋ,
ਪਰਲੋ ਦੂਨੀਆਂ ਤੇ ਆਏ ਗੀ , ਤੂਸੀ ਕੈਹਿਰ ਕਮਾ ਰਹੇ ਹੋ,
ਤੇਲ ਬਲਦੀ ਹੋਈ ਅੱਗ ਉਤੇ , ਸੁਚੇ ਨੰਦ ਨੇ ਪਾ ਦਿਤਾ,
ਸੂਲਾਂ ਦੇ ਮੂਹ ਤਿਖੇ ਹੂੰਦੇ, ਸੁਚੇ ਨੰਦ ਨੇ ਫਰਮਾ ਦਿਤਾ,
ਉਸ ਜਾਲਮ ਹਾਕਮ ਤੇ ,ਦੂਨੀਆਂ ਥੂਅ ਥੂਅ ਕਰ ਰਹੀ ਹੈ,
ਚਲੋ ਚੱਲ ਕੇ ਤਕੀਏ ,ਕਚੈਰੀ ਕੀ ਕੈਹ ਰਹੀ ਹੈ,
ਏਹ ਦੋ ਬਾਲਾਂ ਦੀ ਜੋੜੀ ,ਕਿਸ ਦੀ ਜਾਅ ਰਹੀ ਹੈ,
 
403367_313208672055990_613868232_n.jpg
(ਕੁੱਕੜ ਪਿੰਡੀਆ)

 
ਕੁੱਕੜ ਪਿੰਡੀਏ ਦੀ ਸੁਹਾਗ ਰਾਤ ਕਿਥੇ,..ਕੁੱਕੜ ਪਿੰਡੀਆ ..93, PRINT ਈ ਮੇਲ
ਕੁੱਕੜ ਪਿੰਡੀਏ ਦੀ ਸੁਹਾਗ ਰਾਤ ਕਿਥੇ,

ਸੁਹਾਗ ਰਾਤ ਕੀ ਹੂੰਦੀ ਅਸੀ ਨਹੀ ਜਾਣਦੇ,
ਲਾਵਾ ਹੋਈਆਂ ਤਾਂ ਡਾਕੀਏ ਹੋਣੀ ਆ ਗਏ,
ਟੈਲੀਗਰਾਮ ਮੇਰੇ ਹੱਥ ਚ ਫੜਾ ਕੇ ਆਖਦਾ,
ਹਾਜਰ ਹੋਵੋ ਝਟਪਟ ਹੁਕਮ ਹੈ ਵਡੇ ਸਾਬ ਦਾ,

ਪੈਰਾ ਸ਼ੂਟ ਵਿਚ ਜਾ ਕੇ ਨਾ ਲਿਖਾਏਆ ਸੀ,
ਮਨੈ ਆਗਰੇ ਤੋਂ ਟੈਲੀਗਰਾਮ ਆਇਆ ਸੀ,
ਘੇਰਾ ਹਿੰਦ ਨੁੰ ਦੂਸ਼ਮਨ ਨੇ ਪਾਇਆ ਸੀ,
ਹਾਜਰ ਹੋਣਾ ਸ਼ੇਤੀ ਸਾਬ  ਫੁਰਮਾਇਆ ਸੀ,

ਅਸੀ ਹੁਣ ਘਰ ਵਾਲੀ ਸ਼ੱਡ ਕੇ ਤਿਆਰ ਹੋ ਗਏ,
ਫੋਜੀ ਵਰਦੀ ਪਾਕੇ ਦੇਸ਼ ਦੇ ਵਫਾਦਾਰ ਹੋ ਗਏ,
ਜਲੰਧਰ ਰੇਲਵੇ ਸਟੇਸ਼ਨ ਤੋਂ ਗਡੀ ਫੜ ਲਈ,
ਆਗਰੇ ਪੋਹਚ ਘਰਵਾਲੀ(ਬੰਦੂਕ)ਹੱਥ ਫੜ ਲਈ,

ਜਾਂਦਿਆ ਹੀ ਬਿਗਲ ਜੰਗ ਦਾ ਬਜਾ ਤਾ,
ਰਾਤੋ ਰਾਤ ਮੈਨੂੰ ਫੋਜ ਨੇ ਢਾਕੇ ਪੋਹਚਾ ਤਾ,
ਟਾਸਕ ਜੇਹੜਾ ਮਿਲੇਆ ਯਾਰਾਂ ਨੇ ਮੁਕਾ ਤਾ,
ਥੋੜੇ ਦਿਨਾਂ ਬਾਅਦ ਮੈਨੂ ਕਮਾਂਡਰ ਬਣਾ ਤਾ,

ਫਿਰ (ਏ ਕੇ ਨਿਆਜੀ) ਤੋਂ ਹਥਿਆਰ ਸੁਟਾ ਲਏ,
ਫਿਰ ਬੰਗਲਾ ਦੇਸ਼ ਨੇ ਝੰਡੇ ਝੂਲਾ ਲਏ,
ਮੁਕੀ ਫਿਰ ਜੰਗ (ਸੀਸਫੈਰ) ਵਜਿਆ,
(ਕੁੱਕੜ ਪਿੰਡੀਆ)ਫਿਰ ਘਰਵਾਲੀ ਕੋਲ ਆਣ ਗਜੇਆ,
 
 
dalbir_singh-1.jpg
 
ਡਰ ਖਾ ਕੇ ਖਾਲਸੇ ਦੀ ਸ਼ਮਸ਼ੀਰ ਦਾ , ਬਦਲਾ ਲਵਾਂਗੇ ਬੁੱਧੂ ਸ਼ਾਹ ਫਕੀਰ ਦਾ ।..ਕੁੱਕੜ ਪਿੰਡੀਆ ..91, PRINT ਈ ਮੇਲ
ਕਾਲ ਦਾ ਸਰੂਪ ਬੰਦੇ ਨੇ ਬਣਾ ਲਿਆ।
ਸਿੰਘਾਂ ਨੇ ਸੰਢੋਰੇ ਨੂੰ ਹੈ ਘੇਰਾ ਪਾ ਲਿਆ।
ਗੁੱਸੇ ‘ਚ ਨਿਸ਼ਾਨਾ ਬੰਦਾ ਮਾਰੇ ਤੀਰ ਦਾ।
ਬਦਲਾ ਲਵਾਂਗੇ ਬੁੱਧੂ ਸ਼ਾਹ ਫਕੀਰ ਦਾ।
ਆਕੀ ਹੋ ਸਮਾਨ ਖਾਂ ਕਿਲੇ ‘ਚ ਬਹਿ ਗਿਆ।
ਭਾਰੀ ਫੈਰ ਤੋਪਾਂ ਦੇ ਕਰਨ ਡਹਿ ਗਿਆ।
ਸਿੰਘ ਨਾ ਫਿਕਰ ਕਰਦੇ ਸਰੀਰ ਦਾ।
ਬਦਲਾ ਲਵਾਂਗੇ ਬੁੱਧੂ ਸ਼ਾਹ ਫਕੀਰ ਦਾ।

ਭਾਣੇ ਕਰਤਾਰ ਦੇ ਸਿਰਾਂ ਤੇ ਵਰ ਤੇ।'
ਕਈ ਸਿੰਘ ਤੋਪਾਂ ਨੇ ਸ਼ਹੀਦ ਕਰ ਤੇ।
ਸੋਚਦੇ ਨੇ ਢੰਗ.. ਸਿੰਘ ਤਦਵੀਰ ਦਾ।
ਬਦਲਾ ਲਵਾਂਗੇ ਬੁੱਧੂ ਸ਼ਾਹ ਫਕੀਰ ਦਾ।
ਖਾਲਸੇ ਨੇ ਤੋਪਾਂ ਉੱਚੇ ਥਾਂ ਟਿਕਾ ਕੇ ।
ਭੰਨ ਤਾ ਕਿਲੇ ਨੂੰ ਹੈ ਨਿਸ਼ਾਨੇ ਲਾ ਕੇ ।
ਕੌਣ ਝੱਲੇ ਤੇਜ ਬੰਦੇ ਬਲਵੀਰ ਦਾ।
ਬਦਲਾ ਲਵਾਂਗੇ ਬੁੱਧੂ ਸ਼ਾਹ ਫਕੀਰ ਦਾ।
ਧੱਕੇ ਨਾਲ ਸਿੰਘ ਹੈ ਕਿਲੇ ‘ਚ ਵੜਦੇ।
ਤੇਗਾਂ ਮਾਰ ਜ਼ਾਲਮਾਂ ਦਾ ਮੂੜਾ ਮੜਦੇ।
ਲਿਖਿਆ ਨਾ ਮਿਟੇ ਲੇਖ ਤਕਦੀਰ ਦਾ।
ਬਦਲਾ ਲਵਾਂਗੇ ਬੁੱਧੂ ਸ਼ਾਹ ਫਕੀਰ ਦਾ।

ਹੱਥੀਂ ਅਸਮਾਨ ਖਾਂ ਨੂੰ ਲਿਆਂਦਾ ਫੜ ਕੇ।
ਬੰਦੇ ਨੇ ਬਹਾ ਤਾ ਡੰਡਾ ਬੇੜੀ ਜੜ ਕੇ।
ਹੁਣ ਤੇਰਾ ਵੇਲਾ ਆ ਗਿਆ ਅਖੀਰ ਦਾ।
ਬਦਲਾ ਲਵਾਂਗੇ ਬੁੱਧੂ ਸ਼ਾਹ ਫਕੀਰ ਦਾ।
ਬੁੱਢੇ ਔਲੀਏ ਨੇ ਤੇਰਾ ਕੀ ਗਮਾਇਆ ਸੀ।
ਫਤਵਾ ਸ਼ਰਾਂ ਦਾ ਉਸ ਉਤੇ ਲਾਇਆ ਸੀ।
ਕੇਲੇ ਕੋਲੋਂ ਮੁੱਢ ਪੱਟਣਾ ਕਰੀਰ ਦਾ।
ਬਦਲਾ ਲਵਾਂਗੇ ਬੁੱਧੂ ਸ਼ਾਹ ਫਕੀਰ ਦਾ।
ਫਟਾ ਫਟ ਬਣ ਗੇ ਮੁਰੀਦ ਸਾਰੇ ਜੀ।
ਡਰ ਖਾ ਕੇ ਖਾਲਸੇ ਦੀ ਸ਼ਮਸ਼ੀਰ ਦਾ ।
ਬਦਲਾ ਲਵਾਂਗੇ ਬੁੱਧੂ ਸ਼ਾਹ ਫਕੀਰ ਦਾ ।
 
ਕੁਲ ਦੁਨੀਆਂ ਨੂੰ ਤਾਰਨ ਆਇਆ PRINT ਈ ਮੇਲ
1469 ਬੜਾ ਹੀ ਸੰਨ ਸੁਭਾਗਾ,
ਤਿਥੀ ਵੀ ਬੜੀ ਸੁਭਾਗੀ ਆਈ,
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜਿ•ਆ ਸੋਧਣ ਧਰਤ ਲੋਕਾਈ।

ਮਾਤਾ ਤ੍ਰਿਪਤਾ ਦਾ ਲਾਲ ਕਹਾਇਆ,
ਪਿਤਾ ਮਹਿਤਾ ਕਾਲੂ ਦੀ ਵੀ ਸ਼ਾਨ ਵਧਾਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜਿ•ਆ ਸੋਧਣ ਧਰਤ ਲੋਕਾਈ।

ਬਚਪਨ ਵਿਚ ਵੀ ਖੇਲ ਰਚਾਏ,
ਪਾਂਧੇ ਵੀ ਉਹਨੇ ਪੜ•ਨੇ ਪਾਏ,
ਜਾਣੀ ਜਾਣ ਉਹ ਸਭ ਕੁਝ ਜਾਣੇ,
ਇਹ ਉਸਦੀ ਵਡਿਆਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜਿ•ਆ ਸੋਧਣ ਧਰਤ ਲੋਕਾਈ।

ਨਾਗ ਜੋ ਡੰਗ ਮਾਰ ਮੁਕਾਉਂਦਾ,
ਉਹ ਤਾਂ ਰਤਾ ਵੀ ਦੇਰ ਨਾ ਲਾਉਂਦਾ,
ਐਸੇ ਜ਼ਹਿਰੀਲੇ ਨਾਗ ਕੋਲੋਂ ਵੀ,
ਉਨਾਂ ਸਿਰ ਆਪਣੇ 'ਤੇ, ਛਾਂ ਕਰਵਾਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜਿ•ਆ ਸੋਧਣ ਧਰਤ ਲੋਕਾਈ।

ਸੱਚ ਸੌਦਾ ਆਪ ਵੀ ਕੀਤਾ,
ਕਿਰਤ ਕਰਨ ਤੇ ਵੰਡ ਛਕਣ ਦਾ,
ਸਭਨਾਂ ਨੂੰ ਉਨਾਂ ਹੋਕਾ ਦਿੱਤਾ,
ਨਾਲੇ ਦਸਾਂ ਨੂੰਹਾਂ ਦੀ ਕਿਰਤ ਕਰਨ ਦੀ,
ਸਭਨਾਂ ਨੂੰ ਉਨਾਂ ਗੱਲ ਸਮਝਾਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜਿ•ਆ ਸੋਧਣ ਧਰਤ ਲੋਕਾਈ।


ਕਿਸੇ ਕਿਸਮ ਦਾ ਲਾਲਚ ਨਾ ਕਰਿਆ,
ਗਰੀਬ ਭਾਈ ਲਾਲੋ ਘਰ ਆਸ਼ਣ ਜਾ ਧਰਿਆ,
ਮਲਕ ਭਾਗੋ ਦੇ ਭਜਨ 'ਚੋਂ ਖ਼ੂਨ ਦਿਖਾਇਆ,
ਸੱਚ ਜੀ ਰੋਟੀ 'ਚੋਂ, ਦੁੱਧ ਦੀ ਧਾਰ ਵਗਾਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜਿ•ਆ ਸੋਧਣ ਧਰਤ ਲੋਕਾਈ।

ਪਰਸ਼ੋਤਮ ਦਿਨ ਸੁਭਾਗਾ ਆਇਆ,
ਖ਼ੁਸ਼ੀਆਂ ਨੇ ਘਰ ਫੇਰਾ ਪਾਇਆ,
ਗੁਰੂ ਪੁਰਬ ਦੀ ਸਭਨਾਂ ਤਾਈਂ,
ਰਲ ਮਿਲ ਕੇ ਆਪਾਂ ਦੇਈਏ ਵਧਾਈ।
ਕੁਲ ਦੁਨੀਆਂ ਨੂੰ ਤਾਰਨ ਆਇਆ।
ਚੜਿ•ਆ ਸੋਧਣ ਧਰਤ ਲੋਕਾਈ।

ਪਰਸ਼ੋਤਮ ਲਾਲ ਸਰੋਏ,
 
ਜੱਟ ਕੋਮ ਦੂਜੀਆਂ ਕੋਮਾਂ ਲਈ ,ਗੁਰਦੂਆਰਿਆਂ ਦੇ ਦਰਵਾਜੇ ਢੌਹ ਰਹੀ ਐ,..ਕੁੱਕੜ ਪਿੰਡੀਆ ..97, PRINT ਈ ਮੇਲ
 
ਅੱਜ ਕੋਣ ਜਾਣਦਾ ਮਾਪੇ ਕੀ ਹੂੰਦੇ,ਤੇ ਰਿਹਾ ਬਾਪ ਦਾ ਕੋਈ ਸਤਿਕਾਰ ਨਹੀ,
 
ਘਰੋਂ ਘਡੋਣ ਬਾਪ ਨੁੰ ਪੁਲਿਸ ਸੱਦ ਕੇ,ਤੇ ਰਿਹਾ ਬਾਪ ਦਾ ਕੋਈ ਅਧਿਕਾਰ ਨਹੀ,

ਦੂਨੀਆਂ ਤੋਂ ਧਰਮ ਖਤਮ ਹੋਇਆ,ਸਿਰਫ ਟੱਲ ਹੀ ਚਰਚਾ ਵਿਚ ਵਜਦੇ ਨੇ,

ਕਿਸੇ ਮੰਦਰ ਦੇ ਪੂਜਾਰੀ ਨੂੰ ਪੁਸ਼ ਤੇ ਸਹੀ,ਉਹ ਦੂਨੀਆਂ ਬਾਰੇ ਕੀ ਦਸਦੇ ਨੇ,
 
ਜੱਟ ਕੋਮ ਦੂਜੀਆਂ ਕੋਮਾਂ ਲਈ ,ਗੁਰਦੂਆਰਿਆਂ ਦੇ ਦਰਵਾਜੇ ਢੌਹ ਰਹੀ ਐ,

ਪਰ ਇਨਾਂ ਸਬਨਾਂ ਲੋਕਾਂ ਦੀ ਔਲਾਦ ਅੱਜ ,ਮਾਪੇਆਂ ਤੋਂ  ਬਾਗੀ ਹੋ ਰਹੀ ਐ,
(KUKAR-PINDIA) 
403367_313208672055990_613868232_n.jpg 
 
ਜੇ ਮੇਰੀ ਗਲ ਦਾ ਯਕੀਨ ਨਹੀ ਤਾਂ ਕਲਮ ਨੂੰ ਪੁਸ਼ ਕੇ ਦੇਖੋ,..ਕੁੱਕੜ ਪਿੰਡੀਆ ..90, PRINT ਈ ਮੇਲ
ਜੇ ਮੇਰੀ ਗਲ ਦਾ ਯਕੀਨ ਨਹੀ ਤਾਂ ਕਲਮ ਨੂੰ ਪੁਸ਼ ਕੇ ਦੇਖੋ,

ਕਲਮ ਆਖਦੀ ਐ ਲਖਾਰੀ ,ਤੂੰ ਮੈਨੂੰ ਹੱਥ ਵਚਿ ਫਡ਼ ਤੇ ਸਹੀ,
ਮੇਰੀ ਨਿਬ ਨਾਲ ਡੁਬਕਾ ਲੈਣ ਦੀ ਕੋਸਿਸ਼ ਕਰ ਤੇ ਸਹੀ,
ਮੈ ਤਲਾਬ ਤੋਂ ਪਹਾਡ਼ ਤਕ ਰਸਤਾਂ ਤੈਨੂੰ ਦਖਾਂਮਾ ਗੀ,
ਤੂੰ ਚਲਣ ਦੀ ਹਮਿਤ ਕਰ ,ਮੈ ਪਕਡੰਡੀ ਆਪ ਬਣਾਮਾਂ ਗੀ,

ਮੈ ਦਸਾ ਗੀ ਮਾਰਗ ,ਜੋ ਬਾਬੇ ਨੇ ਦਰਸਾਏਆ ਹੈ,
ਉਸ ਨੇ ਆਪ ਲਿਖੇਆ ,ਤੇ ਭਗਤਾਂ ਤੋ ਲਿਖਵਾਏਆ ਹੈ,
ਜਿਸ ਪੀਰ ਬਾਬੇ ਦੀ ਉਸਤੱਤ ਵਿਚ, ਭਟਾਂ ਨੇ ਦਰਸਾਏਆ ਹੈ,
ਤੂੰ ਬਾਲੜੇ ਨਾਨਕ ਸੁਮੇਦ ,ਪਰਬਤ ਤੇ ਕਿਵੇ ਚੱੜ ਆਇਆ ਹੈ,
 
ਇਹ ਕਲਮ ਹਜੇ ਤੱਕ ਥਕੀ ਨਹੀ ,ਕਈ ਲਿਖ ਵੇਦ ਕੁਰਾਨ ਦਿਤੇ,
ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ,ਦੇਵੀ ਦੇਵਤੇ ਇਤਹਾਸ ਤੇ ਚਾੜ ਦਿਤੇ,
ਹੁਣ ਵੈਨਕੋਵਰ ਤੋਂ ਔਕਲੈਂਡ ਤਾਂਈ,ਇਸ ਕਲਮ ਦਾ ਬੋਲ ਬਾਲਾ ਏ,
ਜਿਸ ਲਿਖੀ (ਸੁਖਮਨੀ ਤੇ ਜਪੁਜੀ)ਇਸ ਦਾ ਨਾਨਕ ਰਖਵਾਲਾ ਏ,

ਹੁਣ ਫਰਸ਼ ਤੋਂ ਅਰਸ਼ ਦਾ ਲਿਖ ਰਹੀ ਏ,ਚੰਦਰਮੇ ਤੇ ਮੰਗਲ ਦੀ ਸਾਖੀ,
ਜਿਥੇ ਦੁਧ ਦੀਆਂ ਨਦੀਆਂ ਵਹਿੰਦੀਆਂ ਨੇ,ਤੇ ਹੂਰਾਂ ਪਰੀਆਂ ਦੀ ਵਾਦੀ,
ਕਲਮ ਨੇ  ਇੰਦਰ ਦੇ ਘਰ ਵੀ ਜਾ ਵੜਨਾਂ ਉਥੇ ਕੀ ਕੀ ਰੰਗ ਰਲੀਆ ਹੂੰਦਾਂ ਏ,,
ਕਿਵੇ ਚੰਦ੍ਰਮੇ ਦੇ ਪਰਨਾ ਮਾਰੇਆ ਸੀ,ਤੇ ਕੀ ਗੋਤਮ ਰਿਖੀ ਹੁਣ ਕਹਿੰਦਾਂ ਏ,
 
dalbir_singh.jpg
 
ਦੂਨੀਆਂ ਦਾਂ ਵਾਲੀ ਸਾਂਜਾਂ ,ਪੀਰ ਅੱਜ ਆ ਗਿਆ,ਕੁੱਕੜ ਪਿੰਡੀਆ ..89, PRINT ਈ ਮੇਲ
ਦੂਨੀਆਂ ਦਾਂ ਵਾਲੀ ਸਾਂਜਾਂ ,ਪੀਰ ਅੱਜ ਆ ਗਿਆ,
ਤਰਿਪਤਾ ਦਾ ਤਾਰਾ,ਨਾਨਕੀ ਦਾ ਵੀਰ ਆ ਗਿਆ,
ਦੂਨੀਆਂ ਦੇ ਲੋਕੋ, ਲਓ ਵਧਾਈਆਂ ਆਖੇ ਦੋਲਤਾਂ,
ਭਾਗਾਂ ਵਾਲੀ ਦਾਈ ਦੇ ਹੱਥ, ਰੱਬ ਅੱਜ ਆ ਗਿਆ,
ਤੇਰਾਂ ਤੇਰਾਂ ਕੈਹ ਕੇ ਵੰਡੂ,ਸਾਰੇ ਜਗ ਨੂੰ ਏਹ ਦੋਲਤਾਂ,
ਕਰੂ ਰਾਮ ਰਹੀਮ ਕਠੇ, ਵਲੀ ਜੱਗ ਤੇ ਆ ਗਿਆ,
ਮਾਰੂ ਚੂਬੀ ਪਤਾਲ ਵਿਚ,ਫਿਰ ਗਾਉ ਏਹੋ ਜਪੁਜੀ,
ਧੁਰੋਂ ਪਤਾਲੋਂ ਕੜਾਂਹੀ ,ਬਾਬਾ ਨਾਲ ਹੀ ਲਿਆ ਰਿਹਾ,
ਤਰਿਪਤਾ ਦਾ ਤਾਰਾ,ਨਾਨਕੀ ਦਾ ਵੀਰ ਆ ਗਿਆ,
ਦੂਨੀਆਂ ਦਾਂ ਵਾਲੀ ਸਾਂਜਾਂ ,ਪੀਰ ਅੱਜ ਆ ਗਿਆ,
ਬਾਲੜਾ ਹੀ ਚੜੀ ਜਾਉ ,ਸੁਮੇਦ ਪਰਬਤ ਦੀਆਂ ਚੋਟੀਆਂ,
ਦੇਖ ਸਿਦਾਂ ਨੂੰ ਵੀ ਸਾਹ ,ਫਿਰ ਆਉਖਾ ਜਿਹਾ ਆ ਰਿਹਾ,
ਕੰਮ ਹੋਣ ਗੇ ਨਿਆਰੇ, ਭਾਮੇ ਮਜੀਆਂ ਹੀ ਚਾਰੇ,
ਥੱਕ ਸੋਂ ਜਾਉ ਜਦੋਂ ਧੁਪੇ ,ਸੱਪ ਸ਼ਾਂ ਕਰਨ ਆ ਗਿਆ,  
ਕੋਡੇ ਰਾਕਸ਼ਾ ਨੂੰ ਤਾਰੂ ,ਜੂਨ ਮਰਦਾਨੇ ਦੀ ਸਵਾਰੂ,
ਨਿਰਮਲ ਪੰਥ ਚਲੋਣ ਲਈ ,ਬਾਬਾ ਅੱਜ ਆ ਗਿਆ,
ਤਰਿਪਤਾ ਦਾ ਤਾਰਾ,ਨਾਨਕੀ ਦਾ ਵੀਰ ਆ ਗਿਆ,
ਦੂਨੀਆਂ ਦਾਂ ਵਾਲੀ ਸਾਂਜਾਂ ,ਪੀਰ ਅੱਜ ਆ ਗਿਆ,
Mo,NO:-(0049 177 185 2223)
403367_313208672055990_613868232_n.jpg
 
ਵੈਨਕੋਵਰ ਤੋਂ ਔਕਲੈਂਡ ਤਾਈ,ਕੇਸਰੀ ਨਿਸ਼ਾਨ ਜਪੁਜੀ ਨਾਲ ਝੁਲਦਾ ਹੈ,..ਕੁੱਕੜ ਪਿੰਡੀਆ ..87, PRINT ਈ ਮੇਲ
ਬਾਬਾ ਤੇਰੀ ਗੱਲ ਦਾ ਮੈਨੂ ,ਕਿਓ ਬਾਰ ਬਾਰ ਚੇਤਾ ਆਮਦਾ ਏ,
ਉਜੜ ਜਾਉ ਉਨਾਂ ਤਾਂਈ ਆਖੇ,ਜੇਹੜਾ ਚਿਤ ਚ ਤੈਨੂ ਵਸਾਮਦਾ ਏ,
ਵਟੇ ਮਾਰਦੇ ਜੇਹੜੇ ਤੈਨੂੰ ਬਾਬਾ,ਵਸਦੇ ਰਹੋ ਉਨਾ ਨੁੰ ਕਹੀ ਜਾਨਾਂ,
ਮੈਨੂੰ ਦਸ ਦੇ ਮੇਰਾ ਕਸੂਰ ਕੀ ਏ,ਮੈਨੂ ਉਜੜ ਜਾਣ ਨੂੰ ਕਹੀ ਜਾਨਾਂ,

ਸ਼ਰਦਾ ਭਾਵਨਾਂ ਜਿਨਾਂ ਦੀ ਤੂੰ ਦੇਖੀ,ਉਨਾਂ ਨੂੰ ਕਿਉ ਏਹ ਸਰਾਫ ਦਿਤਾ,
ਉਚਾ ਦਰ ਬਾਬੇ ਨਾਨਕ ਦਾ ਗੋਣ ਵਾਲੇ ,ਤਾਂਈ ਤੂੰ ਕਿਉ ਮਨੋ ਵਿਸਾਰ ਦਿਤਾ,
ਜੇਹੜੇ ਸੰਗਤਾਂ ਦੇ ਵਰੋਦੇਂ ਰਹੇ ਡਾਂਗਾਂ,ਉਨਾਂ ਨੂੰ ਘੇਅ ਸ਼ਕਰ ਖੁਆਮਦਾ ਏ,
ਜੇਹੜੇ ਕਰਨ ਤੇਰੇ ਦਰ ਦੀ ਸੇਵਾ,ਪੁਲਿਸ ਸੱਦ ਕੇ ਮੋਰ ਉਨਾ ਦੇ ਕੁਟਾਮਦਾਂ ਏ,

ਰਹੇ ਬਿਲਕਦੇ ਦੇਖ ਪੁਲਿਸ ਤਾਂਈ,ਤੇਰੇ ਘਰੋਂ ਸੀ ਜੇਹੜੀ ਦਾਤ ਪਾਈ,
ਸਹਿਮੇ ਰਹੇ ਪੁਰਾ ਸਵਾ ਮਹੀਨਾਂ,ਗੁਰਦੂਆਰੇ ਆਉਦੇ ਨਹੀ ਉਹ ਹਜੇ ਤਾਂਈ,
ਤੈਨੂੰ ਮਨਣ ਵਾਲੇ ਰੈਹਿਣ ਭਾਣੇ ਅੰਦਰ,ਭਾਮੇਂ ਬੰਦ ਬੰਦ ਕਟੋਣਾ ਪੈ ਜਾਏ,
ਅਮਰਤ ਵੇਲੇ ਦਾ ਜਾਗਣਾ ਫਿਰ ਵੀ ਮੰਗਣ,ਭਾਮੇ ਖੋਪਰ ਸਿਰੋਂ ਲਹੋਣਾ ਪੈ ਜਾਏ,

ਬਾਬਾ ਇਕੋ ਇਕ ਜੋਦੜੀ ਹੈ ,ਤੂੰ ਤੇ ਕੋਡੇ ਰਾਕਸ਼ ਬੀ ਬਕਸ਼ ਦਿਤੇ,
ਵਲੀ ਕੰਧਾਰੀ ਦੇ ਹੰਕਾਰ ਤੋੜੇ,ਬਾਬਰ ਜਾਬਰ ਜਹੇ ਵੀ ਬਕਸ਼  ਦਿਤ,
ਵੈਨਕੋਵਰ ਤੋਂ ਔਕਲੈਂਡ ਤਾਈ,ਕੇਸਰੀ ਨਿਸ਼ਾਨ ਜਪੁਜੀ ਨਾਲ ਝੁਲਦਾ ਹੈ,
(ਕੁੱਕੜ ਪਿੰਡੀਏ )ਨੂੰ ਦਰੋਂ ਘਰੋਂ ਬਕਸ਼ ਦੇਮੀ,ਜਾਣੇ ਅਨਜਾਣੇ ਜੇ ਭੁਲਦਾ ਹੈ,
 
ਦਿੱਲੀ ਨੇ ਸਦਾ ਹੀ ਸਿਤਮ ਢਾਹੇ,ਅੱਜ ਸਰਨੇਂ ਵਿਚ ਇੰਦਰਾ ਦੀ ਰੂਹ ਆਈ,
ਫਰਖਸ਼ੀਰ ਵਾਂਗੂ ਬਾਬਾ ਜੁਲਮ ਢਾਵੇ,ਪੱਗ ਸਿਖਾਂ ਦੀ ਜਾਂਦਾ ਸਿਰੋਂ ਲਾਈ,
ਡਾਂਗਾਂ ਤੇ ਕਿਰਪਾਨਾਂ ਦੀ ਰਾਜ ਨੀਤੀ,ਕੀ ਤੈਨੂੰ ਏਹੋ ਭਾਮਦੀ ਹੈ,
ਨਾਮ ਦੇ ਰਸੀਆ ਨੂੰ ਕਹਿਨਾਂ ਉਜੜ ਜਾਵੋ, ਏ ਖੂਸ਼ੀ ਮੇਰੇ ਦਤਾਰ ਦੀ ਹੈ,
 
403367_313208672055990_613868232_n.jpg
 
Dalbir singh (kukarpindia)
 
(ਕੁੱਕੜ ਪਿੰਡੀਏ)ਨੂੰ ਬਾਹੋ ਫੜ ਕੇ, ਕੋਈ ਪੁਲਿਸ ਦੇ ਹੱਥ ਨਾ ਫੜਾਵੇ ,ਕੁੱਕੜ ਪਿੰਡੀਆ ..88, PRINT ਈ ਮੇਲ
ਗੁਰੂ ਨਾਨਕ ਦੇ ਗਾਡੀ ਰਾਹ ਉਤੇ,
ਬਾਬਾ ਚਲਣ ਦਾ ਸਾਨੂੰ ਬੱਲ ਬਕਸ਼ੀ,
ਬਾਬਰ ਨੂੰ ਜਾਬਰ ਕੈਹ ਸਕੀਏ,
ਭਾਈ ਲਾਲੋ ਵਾਲੀ ਨਿਮਰਤਾ ਬਕਸ਼ੀ,
ਬਕਸ਼ੀ ਉਨਾਂ ਹੰਕਾਰੀ ਪਰਬੰਦਕਾਂ ਨੂੰ,
ਜੋ ਮਲਕ ਭਾਘੋ ਸੀ ਬਣੀ ਬੈਠੇ,
ਨਾਲ ਬਕਸ਼ੀ ਜੱਪ ਤੇ ਤਪ ਸਾਨੂੰ,
ਸਿਮਰਨ ਦੀ ਨਿਰਾਲੀ ਦਾਤ ਬਕਸ਼ੀ,
ਫੜ ਕੇ ਹਥ ਚ ਮਿਸਾਲ ਰੋਸ਼ਨੀ ਦੀ,
ਜਪੁਜੀ ਜੱਗ ਨੂੰ ਪੜਨ ਲਾਈਏ,
ਸੁਖਮਨੀ ਘਰ ਘਰ ਗਾਈ ਜਾਵੇ,
ਸਿੱਖ ਕੋਮ ਨੂ ਐਸਾ ਮਾਣ ਬਕਸ਼ੀ,
ਕਲਜੁਗ ਦਾ ਸਮਾ ਬੜਾ ਭਾਰੀ ,
ਏਹ ਜੋੜੇ ਘਰ ਤਕ ਹੀ ਰੈਹ ਜਾਵੇ,
ਧੀਰ ਮਲੀਏ ਤੇ ਨਰੈਣੂ ਦੇ ਚੇਲੇ ਸਾਰੇ,
ਆਪਣੇ ਦਰੋ ਘਰੋ ਸੱਬ ਬਕਸ਼ੀ,
ਦਿਵਾਨ ਹਾਲ ਵਿਚ ਸੁਣਦੇ ਰਬੀ ਬਾਣੀ ਨੂ,
ਕੋਈ ਪਰਬੰਦਕ ਨਾ ਉਠਾਵੇ,
(ਕੁੱਕੜ ਪਿੰਡੀਏ)ਨੂੰ ਬਾਹੋ ਫੜ ਕੇ,
  ਕੋਈ ਪੁਲਿਸ ਦੇ ਹੱਥ ਨਾ ਫੜਾਵੇ,
 
(Tel,no:-0049 177 185 2223)
bild_005.jpg
 
ਕੁੱਕੜ ਪਿੰਡੀਏ ਨੂੰ ਮਖਣ ਪੋਣਾ ਭੂਲਿਆ, ਰੋਗ ਬਲਡ ਪਰੈਸ਼ਰ ਦਾ ਜਦੋ ਤੋਂ ਲੁਆਇਆ,..ਕੁੱਕੜ ਪਿੰਡੀਆ ..86, PRINT ਈ ਮੇਲ
621421_498436706857078_921571237_o.jpg
ਦੋਸਤੋ ਸਾਗ ਵਾਲਾ ਪਿਆਰ;-ਜੀ ਲੋਕ ਪਿਆਰ ਦੇ ਭੁਖੇ ਨੇ,ਕਿਓ ਕੇ ਸਾਗ ਬਣੋਨ ਵਾਲੇਆ ਵਿਚ ਏਨਾਂ ਪਿਆਰ ਹੁੰਦਾ ਸੀ ,ਕਿ ਇਕ ਤੋੜੀ ਦਾ ਸਾਗ ਸਾਰਾ ਟਬਰ ਖਾਦਾਂ ਰਹਿੰਦਾ ਸੀ ਤੇ ਹਫਤਾ ਭਰ ਸਾਗ ਤੋੜੀ ਵਿਚੋਂ ਮੁਕਦਾ ਨਹੀ ?
ਵਾਅ ਨੀ ਤੋੜੀਏ ਸਾਗ ਵਾਲੀਏ ,
ਤੈਨੂੰ ਕੇਹੜੇ ਆਲੇ ਚਹ ਬੇਬੇ ਨੇ ਲੁਕਾਇਆ,
ਮੋਡਰਨ ਪੰਨਜਾਬਣਾ ਨੂੰ ਹੁਣ ਆਲਾ ਵੀ ਸਮਜ ਨਾ ਆਇਆ,
ਤੋੜੀ ਤੇ ਭੜੋਲੀ ਗੁਮ ਗਈ,ਨਾਲ ਘੋਟਣੇ ਦੀ ਗੁਮੀ ਸਰਦਾਰੀ,
ਅਲਣ ਪੋਣਾ ਸੱਬ ਭੁਲੀਆਂ,ਤੇ ਭੁਲੀਆਂ ਉਤੇ ਲੈਣੀ ਫੁਲਕਾਰੀ,
ਕੁੱਕੜ ਪਿੰਡੀਏ ਨੂੰ ਮਖਣ ਪੋਣਾ ਭੂਲਿਆ,
ਰੋਗ ਬਲਡ ਪਰੈਸ਼ਰ ਦਾ ਜਦੋ ਤੋਂ ਲੁਆਇਆ,
ਵਾਅ ਨੀ ਤੋੜੀਏ ਸਾਗ ਵਾਲੀਏ ,
ਤੈਨੂੰ ਕੇਹੜੇ ਆਲੇ ਚਹ ਬੇਬੇ ਨੇ ਲੁਕਾਇਅ
403367_313208672055990_613868232_n.jpg
 
ਤੂ ਨਚਦੀ,ਟਪਦੀ ,ਮੁਸਕਰੋਦੀ,ਚੰਗੀ ਲਗਦੀ ਏ,..ਕੁੱਕੜ ਪਿੰਡੀਆ ..85,, PRINT ਈ ਮੇਲ
ਤੂ ਨਚਦੀ,ਟਪਦੀ ,ਮੁਸਕਰੋਦੀ,ਚੰਗੀ ਲਗਦੀ ਏ,
ਮੰਜੇ ਤੇ ਪਈ ਤਾਂ ਤੂੰ, ਦਿਲ ਦੀ ਰੋਗਣ ਲਗਦੀ ਏ,

ਕੇਹੜੀਆਂ ਸੋਚਾ ਦੇ ਵਿਚ ਡੁਬੀ,ਤੂੰ ਅੰਬਰ ਵਲ ਤਕੇ,
ਦਿਲਬਰ ਜੇ ਤੇਰਾ ਦੂਰ ਵਸੇਂਦਾਂ,ਦਿਲ ਚ ਦਿਲਾਸਾ ਰਖੇਂ,
ਮੈਨੂੰ ਤਾਂ ਲਗੇ ਮੈਹਿਰਮ ਦੀ ਤੂੰ ,ਇੰਤਜਾਰ ਪਈ ਕਰਦੀ,
ਮੰਜੇ ਤੇ ਪਈ ਤਾਂ ਤੂੰ, ਦਿਲ ਦੀ ਰੋਗਣ ਲਗਦੀ ਏ,
ਤੂ ਨਚਦੀ,ਟਪਦੀ ,ਮੁਸਕਰੋਦੀ,ਚੰਗੀ ਲਗਦੀ ਏ,

ਪਿਆਰ ਦਾ ਹੈ ਰੋਗ ਅਵਲਾ,ਸਮਜ ਵਿਚ ਨਾਂ ਆਵੇ,
ਹੀਰ ਸਲੇਟੀ ਕਚੇ ਘੜੇ ਤੇ,ਝਨਾਂ ਵਿਚ ਠਲਦੀ ਜਾਵੇ,
ਆਸ਼ਕ ਨੂੰ ਲਾਵਾਂ ਸ਼ਾਤੀ ਨਾਲ,ਏਦਾਂ ਸੋਚਦੀ ਲਗਦੀ ਏ,
ਮੰਜੇ ਤੇ ਪਈ ਤਾਂ ਤੂੰ, ਦਿਲ ਦੀ ਰੋਗਣ ਲਗਦੀ ਏ,
ਤੂ ਨਚਦੀ,ਟਪਦੀ ,ਮੁਸਕਰੋਦੀ,ਚੰਗੀ ਲਗਦੀ ਏ,
(Dabi)
402546_112192035609973_1007391288_n.jpg
 
<< Start < Prev 41 42 43 44 45 46 47 48 49 50 Next > End >>

Results 646 - 660 of 754

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement