:: ਚੀਨ ਨੂੰ ਭਾਰਤ ਦਾ ਕਰਾਰਾ ਜਵਾਬ, ਅਸੀਂ ਨਹੀਂ ਮੰਨਦੇ LAC ਤੇ 1959 ਦੀ ਪਰਿਭਾਸ਼ਾ   :: ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ, 400 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਕਰ ਸਕਦੀ ਹੈ ਢੇਰ   :: LAC ਵਿਵਾਦ : ਏਅਰ ਚੀਫ਼ ਭਦੌਰੀਆ ਬੋਲੇ- ਪੂਰਬੀ ਲੱਦਾਖ ਚ ਨਾ ਯੁੱਧ ਅਤੇ ਨਾ ਸ਼ਾਂਤੀ ਦੀ ਸਥਿਤੀ   :: PM ਮੋਦੀ ਦਾ ਵਿਰੋਧੀ ਧਿਰ ਤੇ ਵੱਡਾ ਹਮਲਾ, ਕਿਹਾ- ਇਹ ਨਾ ਕਿਸਾਨਾਂ ਦੇ ਹਨ ਅਤੇ ਨਾ ਜਵਾਨਾਂ ਦੇ   :: ‘ਮਨ ਕੀ ਬਾਤ’ ’ਚ ਪੀ. ਐੱਮ. ਮੋਦੀ ਬੋਲੇ- ਕੋਰੋਨਾ ਤੋਂ ਬਚਾਅ ਲਈ 2 ਗਜ਼ ਦੀ ਦੂਰੀ ਜ਼ਰੂਰੀ   :: ਓਵੈਸੀ ਦਾ ਪੀ. ਐੱਮ. ਮੋਦੀ ’ਤੇ ਤੰਜ- ‘ਸਰ ਥਾਲੀ, ਤਾਲੀ, ਲਾਈਟ ਬੰਦ, 21 ਦਿਨ?’   :: ਅਲਵਿਦਾ ਜਸਵੰਤ ਸਿੰਘ: 51 ਗਾਂਵਾਂ ਅਤੇ 3 ਅਰਬੀ ਘੋੜੇ, ਆਖਰੀ ਚੋਣਾਂ ’ਚ ਇਹ ਸੀ ਉਨ੍ਹਾਂ ਦੀ ਸੰਪਤੀ   :: ਚੀਨੀ ਅੜਿੱਕੇ ਤੇ ਸੰਸਦ ਚ ਬਹਿਸ ਹੋਣੀ ਚਾਹੀਦੀ ਸੀ   :: 32 ਸਾਲ ਬਾਅਦ ਖ਼ਾਹਿਸ਼ ਹੋਈ ਪੂਰੀ, ਪਾਕਿਸਤਾਨੀ ਧੀ ਨੂੰ ਮਿਲੀ ਭਾਰਤੀ ਨਾਗਰਿਕਤਾ   :: ਮਾਂ ਨੂੰ ਸਕੂਟਰ ’ਤੇ ਤੀਰਥ ਯਾਤਰਾ ਕਰਵਾਉਣ ਵਾਲੇ ਸ਼ਖ਼ਸ ਨੂੰ ਤੋਹਫ਼ੇ ’ਚ ਮਿਲੀ ਕਾਰ   :: UN ਚ ਤਬਦੀਲੀ ਦਾ ਇੰਤਜ਼ਾਰ, ਭਾਰਤ ਨੂੰ ਕਦੋਂ ਮਿਲੇਗੀ ਅਹਿਮ ਭੂਮਿਕਾ : ਨਰਿੰਦਰ ਮੋਦੀ   :: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੱਦਾਖ ਦੇ ਜਨ ਪ੍ਰਤਨਿਧੀਆਂ ਨਾਲ ਮੁਲਾਕਾਤ ਕੀਤੀ   :: ਮੈਂ ਖੇਤੀਬਾੜੀ ਬਿੱਲਾਂ ਨੂੰ ਪੜ੍ਹਿਆ ਹੈ, ਕਿਸਾਨਾਂ ਨੂੰ ਇਸ ਨਾਲ ਲਾਭ ਹੋਵੇਗਾ: ਰਾਜਨਾਥ ਸਿੰਘ   :: ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ   :: ਚੀਨ-ਪਾਕਿਸਤਾਨ ਦੇ BIR ਪ੍ਰਾਜੈਕਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰੇ UN : ਰਾਜਨੀਤਕ ਕਾਰਕੁੰਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਸਾਰੀਆਂ ਸਾਜਸ਼ਾ ਰਚੀਆ ਜਾਅ ਰਹੀਆਂ,ਮੇਰੀ ਪਾਰਟੀ ਨੂੰ ਢਾਹ ਲਾਵਣੇ ਲਈ,ਕੁੱਕੜ ਪਿੰਡੀਆ ..58, PRINT ਈ ਮੇਲ

ਮੇਰੇ ਵਿਚ ਤੇ ਨਰੈਣੂ ਭਗਤਾਂ ਵਿਚ , ਵਡਾ ਫਰਕ ਹੈ ਪੰਥ ਨੂੰ ਇੰਜ ਆਖਾਂ,
ਮੈ ਝਾੜੂ ਬਰਦਾਰ ਹਾਂ ਗੁਰੂ ਘਰ ਦਾ,ਇਨਾ ਮਲਕ ਭਾਗੋਆ ਵਾਰੇ ਕੀ ਆਖਾਂ!
ਭਾਈ ਲਾਲੋ ਵਾਂਗ ਮੇਰੀ ਕੁਟੀਆ  ਵਿਚ,ਸ਼ਹੀਦਾਂ ਦੀ ਲਾਟ ਹੈ  ਸਦਾ  ਜਲਦੀ,
ਸੂਖਮਨੀ ਸੁਤੀ ਪਈ ਵੀ ਪੜੀ ਜਾਦੀਂ , ਮੇਰੀ ਘਰ ਵਾਲੀ ਮੈਨੂੰ ਭਗਤ ਲਗਦੀ!

ਫਤਵੇ ਸੁਣਨ ਦਾ ਮੈ ਹੋਇਆ ਆਦੀ, ਹੋਰ ਪਿਸ਼ੇ ਨਾ ਕੋਈ ਰੈਹ ਜਾਵੇ,
ਜਿਨਾ ਨੂੰ ਮੈ ਚੂਰੀਆਂ ਰਿਹਾ ਖਵੋਦਾਂ,ਉਨਾ ਦੇ ਦਿਲਚ ਨਾ ਕੁਸ਼ ਰੈਹ ਜਾਵੇ!
ਮੇਰਾ ਨਮਕ ਹਰਾਮ ਕਰਨ ਵਾਲੇ,ਤੇਰੇ ਵਿਚ ਕੋਈ ਗੰਗੂ ਦੀ ਰੂਹ ਹੋਣੀ,
ਮੈ ਉਸ ਦੇ ਭਾਣੇ ਚ ਰਹਿਣ ਵਾਲਾ, ਇਕ ਦਿੰਨ ਸੰਗਤ ਮੇਰੇ ਨਾਲ ਹੋਣੀ!

ਝੂਠੀਆਂ ਖਬਰਾਂ ਲਿਖਣ ਵਾਲੀ ਜੋੜੀ ਨੂੰ,ਅੱਜ ਕੁੱਕੜ ਪਿੰਡੀਆ ਲਲਕਾਰੇ,
ਮਿਲਾ ਤੂਹਾਨੂੰ ਮੈ ਮੈਨੂੰ ਦਸੋ ਕਿਥੇ,ਜੇ ਤੂਸੀਂ ਆਪਣੇ ਪੇਅ ਦੇ ਹੋਂ ਰਾਜ ਦੂਲਾਰੇ!
ਜੇ ਕਰ ਮੈ ਜੋਰ ਨਾਲ ਸ਼ਿਕ ਮਾਰੀ, ਗਸੀ ਕਾਲੇ ਬਾਂਦਰਾ ਤੈਨੂ ਪੈਅ ਜਾਣੀ,
ਤੇਰੀ ਨਬਜ ਵੀ ਚੰਨ ਬੰਦ ਹੋ ਸਕਦੀ,ਤੈਨੂ ਪੁਸ਼ਣਾ ਨਹੀ ਕਿਸੇ ਨੇ ਪਾਣੀ!

ਤੇਰੇ ਵਰਗੇ ਨੀਚ ਕਮੀਨੇਆ ਨੇ, ਭਗਤ ਨਾਮ ਦੇਵ ਨੂੰ ਮੰਦਰ ਚੋ ਮਾਰੇ ਧਕੇ,
ਹੇ ਭਗਵਾਨ ਮੈ ਤੇਰਾ ਹਾਂ ਪੂਜਾਰੀ, ਮੇਰੀ ਪੈਜ ਤੂੰ ਦਾਤਾ ਆਪ ਆਣ ਰਖੇ!
ਸਿੱਖ ਮਿਸ਼ਨਰੀ ਵਾਲੇ ਪਰਚਾਰ ਦੀ ਥਾਂ, ਫਤਵੇ ਪੰਥਕ ਸੋਚ ਤੇ ਲਵਾ ਰਹੇ ਨੇ,
ਅਕਾਲ ਤਖਤ ਨੂੰ ਜੇਹੜੇ ਸਮਰਪਤ ਬੰਦੇ, ਉਨਾ ਤੇ ਏਹ ਚਿਕੜ ਪਵਾ ਰਹੇ ਨੇ!

ਫਿਰ ਵੀ ਆਪਣੇ ਗੁਰੂ ਗਰੰਥ ਅਗੇ,ਮੈ ਘਰ ਬੈਠਾ ਹੀ ਇੰਜ ਅਰਦਾਸ ਕਰਦਾਂ,
ਜੇਹੜਾ ਵੀ ਹੈ ਦੋਸ਼ੀ ਦਤਾਰ ਸਾਹਿਬਾ,ਉਸ ਨੂੰ ਪਰਖ ਮੈ ਬਿਨਤੀ ਬਾਰ 2ਕਰਦਾਂ!
ਸਾਰੀਆਂ ਸਾਜਸ਼ਾ ਰਚੀਆ ਜਾਅ ਰਹੀਆਂ,ਮੇਰੀ ਪਾਰਟੀ ਨੂੰ ਢਾਹ ਲਾਵਣੇ ਲਈ,
ਗੁਰਦੂਆਰੇ ਨਹੀ ਇਸ ਨੂੰ ਵੜਨ ਦਿੰਦੇ,ਹਾਈ ਕਮਾਡ ਤਕ ਗਲ ਪੋਹਚਾਵਣੇ ਲਈ!

(ਸ੍ਰ:-ਕੁੱਕੜ ਪਿੰਡੀਆ)dalbir_singh.jpg

 
ਗੁਰੂ ਗਰੰਥ ਨਾਲ ਜੂੜੀਆਂ ਸੰਗਤਾਂ,ਨੂੰ ਪੁਲਿਸ ਸੱਦ ਕੇ ਕਡਵਾ ਰਹੀਆਂ!..ਕੁੱਕੜ ਪਿੰਡੀਆ ..57, PRINT ਈ ਮੇਲ

ਇਤਹਾਸ ਦੂਨੀਆਂ ਦਾ ਦਸਦਾ ਹੈ,ਜਿਥੇ ਜਿਥੇ ਵੀ ਜਾਬਰ ਆਇਆ ਹੈ,
ਉਥੇ ਸਦਾ ਹੀ ਇਨਕਲਾਬੀਆ ਨੇ ਆਪਣਾ ਨਿਸ਼ਾਨ ਝੂਲਾਇਆ ਹੈ!
ਮਿਉਨਚਨ ਦੀ ਬਾਗੀ ਸੰਗਤ ਨੇ, ਦੇਖੋ ਖਾਲਸੇ ਦਾ ਨਾਮ ਉਚਾ ਕੀਤਾ,
ਬੇ ਆਬਰੂ ਤੂਸੀ ਨਹੀ ਹੋਏ ,ਆਪਣੇ ਜਖਮਾ ਨੁੰ ਤੂਸੀ ਆਪ ਸੀਤਾ!
ਵਾਹ ਨੀ ਨੰਨੀਏ ਜਿੰਦੇ ਤੂ ਵੀ, ਜਾਬਰਾਂ ਅਗੇ ਮਜਬੂਰ,
ਤੇਰੇ ਵਰਗੀਆ ਨਨੀਆਂ ਜਿੰਦਾ ਵੀ ਹੋਈਆ ਨੇ ਮਸ਼ਹੂਰ!
ਗੰਗੂ ਤੇ ਚੰਦੂ ਦੀਆਂ ਰੂਹਾ,ਅੱਜ ਵੀ ਜੂਲਮ ਕਮਾ ਰਹੀਆਂ,
ਗੁਰੂ ਗਰੰਥ ਨਾਲ ਜੂੜੀਆਂ ਸੰਗਤਾਂ,ਨੂੰ ਪੁਲਿਸ ਸੱਦ ਕੇ ਕਡਵਾ ਰਹੀਆਂ!

ਸ਼ਾਬਾਸ਼ (ਮੀਡੀਆ ਕੁੱਕੜ ਪਿੰਡ) ਵਲੋਂ ਬਾਗੀ ਸਿੱਖ ਸੰਗਤਾ ਨੂੰ!  

(ਸ੍ਰ:- ਕੁੱਕੜ ਪਿੰਡੀਆ)

 
ਦੇਸ਼ ਪੰਜਾਬ ਦੇ ਆਪਾਂ ਵਾਰਸ ਹੋਈਏ,ਵਾਰਸ ਹੋਈਏ,ਵਾਰਸ ਹੋਈਏ..ਕੁੱਕੜ ਪਿੰਡੀਆ ..56, PRINT ਈ ਮੇਲ

ਵਿਸਾਖੀ(2011) ਤੇ ਵਿਸ਼ੇਸ਼ 

ਗੁਰੂ ਨਾਨਕ ਦੀ ਆਪਾਂ ਗਲ ਕਰੀਏ,ਤੇ ਹਿੰਦੂ ਮੁਸਲਿਮ ਨੂੰ ਜਿਸ ਨੇ ਜੋੜਿਆ ਈ,
ਖਬੇ ਹੱਥ ਨਾਲ ਬਾਲੇ ਨੂੰ ਆਪ ਫੜਿਆ, ਸਜੇ ਹੱਥ ਨਾਲ ਮਰਦਾਨਾ ਤੋਰਿਆ ਈ!
ਆਪਣੇ ਹੱਥ ਵਿਚ ਇਕ ਸੋਟਾ ਫੱੜ ਕੇ ਤੇ, ਬਾਬਾ ਚਕਰ ਸਰਿਸਟੀ ਦਾ ਲੋਣ ਲੱਗਾ,
ਨਾ ਹਮ ਹਿੰਦੂ ਨਾ ਮੁਸਲ ਮਾਨ ਆਖੇ , ਉਸ ਅਲਾ ਕੇ ਪਿੰਡ ਪੁਰਾਣ ਗੋਣ ਲਗਾ!
ਏਦਾਂ ਤੂਰਦਿਆ ਤੂਰਦਿਆਂ ਜੱਗ ਅੰਦਰ, ਇਕ ਵਡੇ ਕਾਫਲੇ ਦਾ ਰੂਪ ਧਾਰਿਆ ਹੈ,
ਜਿਸ ਵਿਚ ਸੱਬੇ ਧਰਮਾ ਨੂੰ ਕਰ ਕਠੇ , ਤੇ ਇਕ ਨਿਰਮਲ ਪੰਥ ਬਣਾ ਲਿਆ ਹੈ!
ਬਾਗੀ ਨਿਰਮਲ ਪੰਥੀਆਂ ਦੇ ਪੀਰ ਬਾਬੇ, ਜੂਲਮ ਜੜੋ ਪੂਟਣਾ ਸਾਨੂੰ ਸਿਖਾ ਦਿਤਾ,
ਬਾਬਰ ਨੂੰ ਜਾਬਰ ਖੂਦ ਆਖ ਕੇ ਤੇ , ਮੁਗਲ ਰਾਜ ਨੂੰ ਚਿੰਤਾ ਵਿਚ ਪਾਅ ਦਿਤਾ!
ਗੁਰੂ ਨਾਨਕ ਦੇ ਨਿਰਮਲ ਪੰਥੀਆਂ ਨੇ, ਸਿਮਰ ਸਿਮਰ ਦਾਤਾਰ ਨੂੰ ਪਾ ਲਿਆ ਫਿਰ,
ਪੰਜਵੇ ਗੁਰਾਂ ਫਿਰ ਸਵਿਧਾਨ ਘੜ ਕੇ, ਪੋਥੀ ਪਰਮੇਸ਼ਰ ਗਰੰਥ ਬਣਾ ਲਿਆ ਫਿਰ!
ਪੋਥੀ ਪਰਮੇਸ਼ਰ ਗਰੰਥ ਦੀ ਸ਼ਾਂਅ ਹੇਠਾਂ, ਸ਼ੇਵੇ ਪਾਤਸ਼ਾਹ ਸਿਖਾਂ ਨੂੰ ਕੁਜ ਆਖਦੇ ਨੇ,
ਜੁਲਮ ਰਾਜ ਦੇ ਅਗੇ ਡਟਣ ਦੇ ਲਈ, ਸ਼ਸ਼ਤਰ ਵਿਦਿਆ ਸਿਖਣ ਨੂੰ ਆਖਦੇ ਨੇ!
ਅਮਰਤ ਵੇਲੇ ਨਿਤ ਨੇਮ ਕਰਨ ਪਿਸ਼ੋਂ, ਫਿਰ ਕਿਦਾਂ ਖਾਲਸਾ ਜੋਹਰ ਵਿਖਾਂਵਦਾ ਹੈ,
ਢਾਲ ਤੇ ਕਿਰਪਾਨ ਜਦੋਂ ਨਿਤ ਖੜਕੇ,ਮੁਗਲਾ ਨੂੰ ਪਸੀਨਾ  ਨਿਤ ਆਮਦਾ ਹੈ!
ਇਸ ਅਣਖੀਲੇ ਨਿਰਮਲ ਪੰਥੀਆਂ ਨੇ , ਭਾਮੇ ਆਪਣੇ ਸਨ ਕਈ ਜਖਮ ਸੀਅ ਲਏ,
ਪੰਜਮੇ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ, ਭਾਮੇ ਸਨ ਸ਼ਹੀਦੀ ਦਾ ਜਾਮ ਪੀਅ ਗਏ!
(1699)ਦੀ ਫਿਰ ਆਈ ਵਿਸਾਖੀ, ਏਥੇ ਕੋਈ ਗਲ ਅੱਜ ਨਿਆਰੀ ਹੋਣ ਲਗੀ,
ਕੇਸ ਗੜ ਦੀ ਟੇਕਰੀ ਤੇ ਤੰਬੂ ਵਿਚੋ,ਅਵਾਜ ਅਜੀਬੋ ਗਰੀਬ ਜਹੀ ਆਉਣ ਲਗੀ!
ਹੱਥ ਲਿਸ਼ਕਦੀ ਤੇਗ ਤੇ ਸੁਰਖ ਚੇਹਰਾ, ਦਸ਼ਮੇਸ਼ ਵਖਰੇ ਰੂਪ ਵਿਚ ਆਣ ਗਰਜੇ,
ਅੱਜ ਖਾਲਸਾ ਪੰਥ ਸਾਜਣਾ ਹੈ ,ਦਸ਼ਮੇਸ਼ ਨਿਰਮਲ ਪੰਥੀਆਂ ਨੂੰ ਬਾਰ ਬਾਰ ਆਖੇ!
ਸਾਰੀਆਂ ਜਾਤਾਂ ਨੂੰ ਕਠਿਆਂ ਕਰਕੇ ਤੇ ,ਇਕ ਵਖਰਾ ਖਾਲਸਾ ਪੰਥ ਬਣਾ ਦਿਤਾ,
ਗਰੀਬ ਸਿਖਨ ਕੋ ਸਰਦਾਰੀਆਂ ਬਕਸ਼ ਕੇ ਤੇ, ਅਕਾਲ ਪੂਰਖ ਦੀ ਫੋਜ ਬਣਾ ਦਿਤਾ!
ਜੁਗਾ ਜੁਗਾ ਤਕ ਏਹ ਵਸਦਾ ਰਹੂ, ਖਾਲਸੇ ਪੰਥ ਨੁੰ ਦਸ਼ਮੇਸ਼ ਨੇ ਕਈ ਵਰ ਦਿਤੇ,
ਜੂਲਮ ਜਬਰ ਨਾਲ ਜੂਜਣੇ ਲਈ, (ਸੂਈਏ ਅਬੂ ਤਰਾਨੀ) ਅਮਰਤ ਦੇ ਘੂਟ ਪੀਤੇ!
ਕਵੀ ਕਈ ਸ਼ਾਹ ਮੁਹਮਦ ਵਰਗੇ, ਗੂਣ ਖਾਲਸਾ ਪੰਥ ਤੇਰੇ ਸਦਾ ਗਾਮਦੇ ਰਹੇ,
ਜੁਲਮ ਦੇ ਖਿਲਾਫ ਹਾਅ ਦੇ ਨਾਅਰੇ, ਮਲੇਰ ਕੋਟਲੇ ਦੇ ਨਵਾਬ ਮਾਰਦੇ ਰਹੇ!
ਏਨਾ ਕੁਸ਼ ਤੇਰੇ ਨਾਲ ਹੋ ਜਾਣ ਤੇ ਵੀ, ਕਦੇ ਸੋਚਿਆ ਆਪਾ ਇਕ ਹੋਈਏ,
ਬੰਦਾ ਸਿੰਘ ਵਾਂਗੂ ਆਪਾਂ ਕਠੇ ਹੋਕੇ, ਦੇਸ਼ ਪੰਜਾਬ ਦੇ ਆਪਾਂ ਵਾਰਸ ਹੋਈਏ!
ਦੇਸ਼ ਪੰਜਾਬ ਦੇ ਆਪਾਂ ਵਾਰਸ ਹੋਈਏ,ਵਾਰਸ ਹੋਈਏ,ਵਾਰਸ ਹੋਈਏ

(ਮੀਡੀਆ ਕੁੱਕੜ ਪਿੰਡ ਆਖੇ)
(ਸ੍ਰ:- ਕੁੱਕੜ ਪਿੰਡੀਆ)

bild_005.jpg

 
ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ,ਅਸੀ ਜਰਮਨ ਵਿਚ ਝੂਲਾ ਦਿਆਂ ਗੇਅ!..ਕੁੱਕੜ ਪਿੰਡੀਆ ..55, PRINT ਈ ਮੇਲ

ਤੂਸੀ ਕਡਿਆ ਸਾਨੂੰ ਮਾਰ ਧਕੇ,ਅਸੀ ਗੂਣ ਗੋਬਿੰਦ ਦੇ ਗਾਮਾ ਗੇ,
ਜਨਮ ਦਿਹਾੜਾ ਪੰਥ ਖਾਲਸੇ ਦਾ, ਅਸੀ ਵਖਰੇ ਹਾਲ ਚ ਮਨਾਵਾ ਗੇ!
ਅਸੀ ਝੂਲਾਮਾ ਗੇ ਨਿਸ਼ਾਨ ਖਾਲਸੇ ਦਾ,ਅਕਾਲ ਪੂਰਖ ਦੀ ਫੋਜ ਆਖੇ,
ਬੇ ਆਬਰੂ ਨਹੀ ਅਸੀ ਹੋਣ ਵਾਲੇ,ਨਰੈਣੂ ਭਗਤਾ ਨੂੰ ਖਾਲਸਾ ਪੰਥ ਆਖੇ!
ਅਸੀ ਜਨਮੇ ਹਾਅ ਖੰਡੇ ਦੀ ਧਾਰ ਵਿਚੋ,ਸਾਨੂ ਪਰਖਿਆਂ ਦਸ਼ਮੇਸ਼ ਜੀ ਨੇ,
ਕਹਿਣੀ ਤੇ ਕਰਨੀ ਦੇ ਅਸੀ ਸੂਰੇ,ਵਰ ਬਕਸ਼ਿਆਂ ਸਾਨੂੰ ਦਸ਼ਮੇਸ਼ ਜੀ ਨੇ!
ਸ਼ੇਵੇ ਪਾਤਿਸ਼ਾਹ ਸਾਨੂੰ ਹਿਮਤ ਬਕਸ਼ੀ ਅਸੀ ਨਗਾਰੇ ਤੇ ਚੋਟ ਲਾਅ ਦਿਆ ਗੇ,
ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ,ਅਸੀ ਜਰਮਨ ਵਿਚ ਝੂਲਾ ਦਿਆਂ ਗੇਅ!
ਅਸੀ ਗੁਰ ਬਾਣੀ ਪੜਨ ਵਾਲੇ,ਭਗਤਾਂ ਦੀ ਬਾਣੀ ਨੂੰ ਵੀ ਵਾਚਦੇ ਹਾਂ,
ਰੋਮ ਰੋਮ ਸਾਡਾ ਵਾਹੇ ਗੁਰੂ 2 ਆਖੇ, ਅਠੇ ਪਹਿਰ ਜਪਜੀ ਗਾਵਦੇ ਹਾਂ!
ਅਸੀ ਰਹੀਏ ਗੁਰੂ ਦੀ ਰਜਾ ਅੰਦਰ, ਸਿਮਰਨ ਅਸੀ ਕਦੇ ਸ਼ਡਦੇ ਨਹੀ,
ਪਾਪ ਕੰਬਣ ਗੇ ਤੂਹਾਡੇ ਵੇਖ ਸਾਨੂੰ,ਤੇ ਸਿਖ ਗੁਰੂ ਤੋ ਬਿਗੈਰ ਬਚਦੇ ਨਹੀ!
ਤਾਰੂ ਹੀ ਸਦਾ ਡੁਬਦੇ ਨੇ, ਤੇ ਡੁਬਦੇ ਡੁਬਦੇ ਕਲਾ ਕੋਈ ਸ਼ਡ ਜਾਂਦੇ,
ਕੰਡੇ ਤੇ ਖੜੋ ਕੇ ਵੇਖਣ ਵਾਲਿਆ ਲਈ,ਕੋਈ ਨਮਾ ਪੈਗਾਮ ਸ਼ਡ ਜਾਂਦੇ!
ਉਜੜਦਾ ਆਪਣਾ ਚਮਨ ਵੇਖ ਕੇ ਤੇ, ਕੋਈ ਮਾਲੀ ਨਹੀ ਕਦੇ ਖੂਸ਼ ਹੁੰਦਾ,
ਮਾਣ ਨਿਮਾਣੇ ਨੂੰ ਜੇ ਕੋਈ ਮਾਰੇ ਧਕੇ, ਦਸ਼ਮੇਸ਼ ਕਦੇ ਨਹੀ ਖੁਸ਼ ਹੁੰਦਾ!

ਹਮ ਭੀਖਤ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ!
(ਸ੍ਰ:- ਕੁੱਕੜ ਪਿੰਡੀਆ)

bild_005.jpg

 
(2011)ਦੀ ਵਿਸਾਖੀ ਤੇ ਵਿਸ਼ੇਸ਼..ਕੁੱਕੜ ਪਿੰਡੀਆ ..54, PRINT ਈ ਮੇਲ

ਸਿੱਖ ਯੂਥ ਫਡਰੇਸ਼ਨ ਜਰਮਨੀ ਦੇਵੇ ਵਧਾਂਈਆ,
ਪੰਥ ਦੇ ਸਿਰਜਣ ਹਾਰਨੇ ਕਈ ਕਲਾ ਵਿਖਾਂਈਆਂ!
ਸਾਡੜੇ ਪੰਜ ਪਿਆਰੇ ਜਿਸ ਮਾਰ ਜਿਵਾਲੇ, 
ਪੰਜ ਪੰਜ ਘੂਟ ਅਮਰਤ ਦੇ  ਸੱਬ ਨੂੰ ਪਿਆਲੇ!
ਆਉ ਪੰਥ ਲਈ ਪਰਣ ਕਰੀਏ ਰਲ ਮਿਲ ਭਾਈ,
ਕੋਮ ਦੀ ਅਜਾਦੀ ਵਾਸਤੇ ਸੇਵਾ ਫਡਰੇਸ਼ਨ ਦੀ ਲਾਈ!
ਇਕ ਰਬੀ ਨੂਰ ਦਾ ਪੂਆ ਦੇਈਏ ਸੱਬ ਦੇ ਬਾਣਾ,
ਖਾਲਸਾ ਪੰਥ ਨੇ ਸਾਰੀ ਦੂਨੀਆ ਚ ਫੈਲਦਾ ਜਾਣਾ!

(ਸ੍ਰ:- ਕੁੱਕੜ ਪਿੰਡੀਆ)

 
ਸ਼ਰਧਾਂਜਲੀ ਆਖਾਂ ਜਾਂਅ ਘਰ ਦੀ ਬਰਬਾਦੀ ਹੋਈ ਆਂਖਾਂ,..ਕੁੱਕੜ ਪਿੰਡੀਆ ..53, PRINT ਈ ਮੇਲ

(10)ਅਪਰੈਲ ਦਾ ਦਿੰਨ ਮੇਰੇ ਲਈ ਭਾਰੀ ਬਣ ਆਉਦਾ ਹੈ,
ਮਨ ਗਮ ਦੇ ਗੋਤੇ ਖਾਂਦਾ ਹੈ,ਤੇ ਕਾਲਜਾ ਮੂਹ ਨੂੰ ਆਉਦਾਂ ਹੈ!
ਸ਼ਰਧਾਂਜਲੀ ਆਖਾਂ ਜਾਂਅ ਘਰ ਦੀ ਬਰਬਾਦੀ ਹੋਈ ਆਂਖਾਂ,
ਮੈਨੂ ਦਸੋ ਮੇਰੇ ਦੋਸਤੋ ਮੈ ਕਿਸ ਨੁੰ ਕੋਸਾਂ ਤੇ ਕਿਸ ਨੂੰ ਕੀ ਆਂਖਾਂ!
ਵਿਪਨ ਤੇਰੀ ਦੂਜੀ ਬਰਸੀ ਤੇ ਅਪਰੈਲ ਦਾ ਪਹਿਲਾ ਹਫਤਾ ਈ,
ਮੈਨੂੰ ਬਾਰ ਬਾਰ ਕੋਸਦਾ ਹੈ ਤੇਰਾ ਨੇਕੀ ਵਾਲਾ ਰਸਤਾ  ਈ!
ਅੱਜ ਇਟਲੀ ਸੁਨ ਮਸਾਨ ਲਗੇ ਤੂੰ ਸਬਨਾ ਦਾ ਰਾਜ ਦੂਲਾਰਾ  ਸੈਂ,
ਅੱਜ ਬੂਡੇ ਬੂਡੜੀਆਂ ਵੀ ਰੋਂਦੇ ਨੇ ਤੂੰ ਜਿਨਾ ਦਾ ਸਹਾਰਾ ਸੈਂ!
ਤੂੰ ਕੇਹੜੀ ਗੂੜੀ ਨੀਦੇ ਜਾਅ ਸੂਤਾਂ ਤੂੰ ਸਾਡੀ ਕੋਈ ਅਵਾਜ ਤੇ ਸੁਣ,
ਮਾਅ ਤੇ ਮਾਮਾ ਵਿਲਕਦੇ ਵੇਖ ਆਕੇ, ਕੋਈ ਸਾਡੀ ਤੂੰ ਫਰਿਆਦ ਤੇ ਸੁਣ!
ਫਿਰ ਵੀ ਜਿਥੇ ਤੂੰ ਚਲੇ ਗਿਆਂ ਉਥੇ ਤੂੰ ਸ਼ਾਂਤ ਰਵੇ,ਤੇ ਰੱਬ ਚਰਨਾ ਵਿਚ ਰਖੇ,
ਮਾਮਾ ਤੇਰਾ ਅਰਦਾਸ ਬੇਨਤੀ ਕਰਦਾ ਹੈ,ਤੂੰ ਉਥੋ ਵੀ ਨੇਕੀ ਵਾਲਾ ਰਾਹ ਦਸੇਂ!

(ਦੂਖੀ ਹਿਰਦੇ ਨਾਲ ਤੇਰਾ ਮਾਮਾ)

k1024_bild_005.jpg

 
ਬਾਈ ਜੀ ਨੇੜੇ ਦੀ ਐਨਕ ਲਾਓ PRINT ਈ ਮੇਲਆਪਣੇ ਦਾਇਰੇ ਨੂੰ ਪਹਿਚਾਣੋ
ਖੁਦ ਤੋਂ ਦੂਰ ਨਾ ਹੁੰਦੇ ਜਾਓ।

ਚਮਕ ਦਮਕ ਤੋਂ ਕਰੋ ਕਿਨਾਰਾ
ਆਪਣੇ ਬਲਬੂਤੇ ਤੇ ਜੀਓ
ਦਿਲ ਆਪਣੇ ਦੀ ਮਰਜ਼ੀ ਮੰਨੋ
ਅਕਲ ਪਰਾਈ ਪੁਣ ਕੇ ਪੀਓ।

ਚੁਗਲਖੋਰ ਤੋਂ ਬਚ ਜਾਏ ਜਿਹੜਾ
ਉਸ ਨੂੰ ਬਚਿਆ ਜਾਣੋਂ
ਭੁਲੇ ਬੁਰੇ ਦੀ ਪਰਖ ਬਣਾਓ
ਦੁਸ਼ਮਣ ਨੂੰ ਪਹਿਚਾਣੋਂ।

ਨੰਗੇ ਸਿਰ ਨਾ ਧੁੱਪ ਹੰਢਾਓ
ਠੰਢ ਦਾ ਕਦੇ ਵਿਸਾਹ ਨਾ ਖਾਓ
ਰੋਟੀ ਲੜ ਬੰਨ੍ਹਣੀ ਨਾ ਭੁੱਲੋ
ਔਹਰੇ ਰਾਹ ਪੈਂਡੇ ਜਦ ਜਾਓ।

ਅੱਖੀਂ ਦੇਖ ਨਾ ਮੱਖੀ ਨਿਗਲੋ
ਟੁੱਟੀ ਤਾਰ ਨੂੰ ਹੱਥ ਨਾ ਲਾਓ
ਬਾਈ ਜੀ ਨੇੜੇ ਦੀ ਐਨਕ ਲਾਓ।
-0-
ਹਰ ਕੋਈ ਟਿਚਰ ਕਰ ਨਹੀਂ ਸਕਦਾ
ਹਰ ਕੋਈ ਟਿਚਰ ਸਹਿ ਨਹੀਂ ਸਕਦਾ
ਹਰ ਕੋਈ ਮਰ੍ਹਮ ਲਾ ਨਹੀਂ ਸਕਦਾ
ਹਰ ਕੋਈ ਮਹਿਰਮ ਹੋ ਨਹੀਂ ਸਕਦਾ

ਹਰ ਕੋਈ ਹੱਸ ਖੇਡ ਨਹੀਂ ਸਕਦਾ
ਹਰ ਕੋਈ ਸੱਚ ਤੇ ਖੜ੍ਹ ਨਹੀਂ ਸਕਦਾ
ਹਰ ਕੋਈ ਯਾਰ ਦੀ ਪਰਖ ਨਾ ਜਾਣੇ
ਹਰ ਕੋਈ ਸੂਲੀ ਚੜ੍ਹ ਨਹੀਂ ਸਕਦਾ।

ਯਾਰ ਦੀ ਖ਼ਾਤਰ ਪੱਟ ਚੀਰ ਕੇ
ਹਰ ਕੋਈ ਮਾਸ ਖੁਆ ਨਹੀਂ ਸਕਦਾ
ਹਰ ਕੋਈ ਡੈਣ ਨੂੰ ਕੁੱਛੜ ਚੁੱਕ ਕੇ
ਗਲ ਵਿਚ ਨਾਗ ਪੁਆ ਨਹੀਂ ਸਕਦਾ।

ਜੱਗ ਦਾ ਲੇਖਾ ਜੋਖਾ ਛੱਡੋ
ਆਪਣੀ ਵੱਖਰੀ ਚਾਲ ਬਣਾਓ
ਬਾਈ ਜੀ ਨੇੜੇ ਦੀ ਐਨਕ ਲਾਓ।
-0-
ਨਹੀਂ ਜ਼ਰੂਰੀ ਜ਼ੁਲਮ ਨਿਹੱਕਾ ਚੁਪ ਕਰਕੇ ਸਹਿ ਜਾਓ
ਨਹੀਂ ਜ਼ਰੂਰੀ ਧੁੰਦ ਸੰਘਣੀ ਵਿਚ ਲੰਬੇ ਸਫ਼ਰ ਮੁਕਾਓ
ਨਹੀਂ ਜ਼ਰੂਰੀ ਹਰ ਸ਼ਾਦੀ ਤੇ ਜਾਓ ਧੱਕੇ ਖਾਓ
ਨਹੀਂ ਜ਼ਰੂਰੀ ਠੰਢ ਠੁੱਕਰ ਵਿਚ ਨਹਾਓ ਫਿਰ ਪਛਤਾਓ
ਨਹੀਂ ਜ਼ਰੂਰੀ ਨਾਰ ਸੁਨੱਖੀ ਘਰ ਦੀ ਸ਼ਾਨ ਵਧਾਏ
ਨਹੀਂ ਜ਼ਰੂਰੀ ਘਰ ਵਾਲੀ ਦੀ ਹਰ ਗੱਲ ਮੰਨੀ ਜਾਏ
ਨਹੀਂ ਜ਼ਰੂਰੀ ਵਕਤ ਕੁਸੈਲਾ ਬਿਨ ਡੱਸੇ ਲੰਘ ਜਾਏ
ਨਹੀਂ ਜ਼ਰੂਰੀ ਬੁੱਢੀ ਉਮਰੇ ਦਿਲ ਬੁੱਢਿਆਂ ਹੋ ਜਾਏ।

ਨਹੀਂ ਜ਼ਰੂਰੀ ਸਭ ਅੱਠ ਮੰਜ਼ਿਲੇ ਮਹਿਲ ਬਣਾਈ ਜਾਓ
ਨਹੀਂ ਜ਼ਰੂਰੀ ਜਗ ਦਿਖਾਵੇ ਵਾਲੇ ਰਾਹ ਪੈ ਜਾਓ
ਨਹੀਂ ਜ਼ਰੂਰੀ ਦੇਖੋ ਦੇਖੀ ਘਰ ਦੇ ਖਰਚ ਵਧਾਓ
ਨਹੀਂ ਜ਼ਰੂਰੀ ਕਰਜ਼ੇ ਲੈ ਕੇ ਪੁੱਠੀਆਂ ਛਾਲਾਂ ਲਾਓ
ਖੁਦ ਦਬ ਜਾਓ।

ਚਾਦਰ ਦੇਖ ਕੇ ਪੈਰ ਪਸਾਰੋ
ਆਪਣੇ ਪੰਨ੍ਹੇ ਤੋਂ ਬਾਹਰ ਨਾ ਜਾਓ
ਬਾਈ ਜੀ ਨੇੜੇ ਦੀ ਐਨਕ ਲਾਓ।
-0-
ਤਿੱਤਰ ਵਾਂਗੂੰ ਗਾਉਣਾ ਸਿੱਖ ਲੈ
ਜੇ ਤੂੰ ਰੱਬ ਨੂੰ ਪਾਉਣਾ
ਮੋਰਾਂ ਵਾਂਗੂੰ ਨੱਚਣਾ ਸਿੱਖ
ਜੇ ਰੁੱਸਿਆ ਯਾਰ ਮਨਾਉਣਾ

ਵਿਛੜੀ ਕੂੰਜ ਤੋਂ ਸਿਖ ਕਰਲਾਉਣਾ
ਜੇ ਇਛਕ ਮੁਹੱਲੇ ਜਾਣਾ
ਵਾਂਗ ਬਬੀਹੇ ਹੇਕਾਂ ਸਿੱਖ
ਜੇ ਪਿਰ ਆਪਣੇ ਨੂੰ ਭਾਉਣਾ।

ਬਾਂਦਰ ਤੋਂ ਸਿਖ ਚੁਸਤ ਚਲਾਕੀ
ਸ਼ੇਰਾਂ ਤੋਂ ਸਿਖ ਲੜਨਾ
ਮਿਰਗਾਂ ਕੋਲੋਂ ਭਿ²ੜਨਾ ਸਿਖ
ਜੇ ਵਿਚ ਮੈਦਾਨੀ ਖੜ੍ਹਨਾ।
ਸਾਨ੍ਹਾਂ ਵਾਂਗੂੰ ਮਾਰ ਫਰਾਟੇ
ਦੁਸ਼ਮਣ ਜੇ ਭਜਾਉਣਾ
ਸੱਪ ਵਾਂਗੂੰ ਜ਼ਹਿਰੀਲਾ ਬਣ ਜੇ
ਆਪਣਾ ਆਪ ਬਚਾਉਣਾ।

ਧਰਤੀ ਮਾਂ ਦੇ ਸਭ ਸ਼ੁਕਰਾਨੇ
ਕਰਕੇ ਟੁੱਕਰ ਮੂੰਹ ਵਿਚ ਪਾਓ
ਬਾਈ ਜੀ ਨੇੜੇ ਦੀ ਐਨਕ ਲਾਓ।

ਪੀ. ਐਸ. ਗਿੱਲ
ਐਡਵੋਕੇਟ

 
ਪਗੜ੍ਹੀ ਸੰਬਾਲ ਬੰਦੇ PRINT ਈ ਮੇਲ

ਪਗੜ੍ਹੀ ਸੰਬਾਲ ਬੰਦੇ ਪਗੜ੍ਹੀ ਸੰਬਾਲ,
ਕਿਉ ਕੀਤੀ ਪਗੜ੍ਹੀ  ਤੂੰ ਹਾਲੋ ਬੇਹਾਲ!

ਗੁਰੂਆਂ ਨੇ ਦਿਤੀ ਤੈਨੂੰ ਪਗੜ੍ਹੀ ਸਰਦਾਰੀ,
ਗੁਰੂਆਂ ਨੂੰ ਪਗੜ੍ਹੀ ਸੀ ਜਾਨ ਤੋਂ ਪਿਆਰੀ!
ਕਰ ਤੂੰ ਸੰਬਾਲ ਇਸ ਦੀ ਸੱਚੇ ਮਨ ਨਾਲ,
ਪਗੜ੍ਹੀ ਸੰਬਾਲ ਬੰਦੇ ਪਗਵ੍ਹੀ ਸੰਬਾਲ!

ਗੁਰੂਆਂ ਦੀ ਪਗੜ੍ਹੀ ਨਾਂ ਲਖੀ ਨਾਂ ਹਜਾਰੀ ਸੀ;
ਗੁਰੂਆਂ ਨੇ ਪਗੜ੍ਹੀ ਲਈ ਸਰਬੰਸ ਵਾਰਿਆ!
ਵਡਿਆਂ ਵਾਂਗੂ ਰੱਖੋ ਲੋਕੋ ਪਗੜ੍ਹੀ ਦਾ ਖਿਆਲ,
ਪਗੜ੍ਹੀ ਸੰਬਾਲ ਬੰਦੇ ਪਗੜ੍ਹੀ ਸੰਬਾਲ!

ਲੋਕੋ ਤੂਸੀਂ ਕੀਮਤ ਘਟਾਈ ਇਸ ਦੀ,
ਗੁਰੂਆਂ ਨੇ ਤੱਤੀ ਰੇਤ ਪਵਾਈ ਇਸ ਲਈ!
ਪਗੜ੍ਹੀ ਲਈ ਗੁਰੂ ਤੂਰੇ ਸੂਈ ਨਕੇ ਵਾਲੇ ਰਾਹ !
ਪਗਵ੍ਹੀ ਸੰਬਾਲ ਬੰਦੇ ਪਗੜ੍ਹੀ ਸੰਬਾਲ!

ਗੁਰੂਆਂ ਦੀ ਪਗੜੀ ਸੀ ਖਾਲਸੇ ਦਾ ਚਿਨ,
ਗੁਰੂਆਂ ਦੀ ਪਗੜ੍ਹੀ ਦਾ ਕਰੋ ਸਾਰੇ ਅਦੱਬ!
ਪਗੜ੍ਹੀ ਢੱਕ ਕੇ ਰਖਦੀ ਖਾਲਸੇ ਦੇ ਬਾਲ,
ਪਗੜ੍ਹੀ ਸੰਬਾਲ ਬੰਦੇ ਪਗੜ੍ਹੀ ਸੰਬਾਲ!

 

cimg2811.jpg 

 

 

 

 

 

 (ਲੇਖਿਕਾ ਉਸ਼ਾ ਰਾਜ) ਫਰੈਂਕਫਰਟ-ਜਰਮਨੀ  

 
ਮੀਡੀਏ ਨਾਲ ਪੰਗਾ ਲਈਦਾ ਸੋਚ ਵਿਚਾਰ ਕੇ,..ਕੁੱਕੜ ਪਿੰਡੀਆ ..51, PRINT ਈ ਮੇਲ

ਕਦੇ ਨਹੀ ਜਾਤ ਪਾਤ ਨੂੰ ਬੜਾਵਾ ਦੇਈਦਾ,
ਇਨਸਾਨੀਅਤ ਨੂੰ ਹੀ ਵੀਰਾ ਸਹੀ ਕਹੀ ਦਾ!
ਨਾਅ ਤੂਸੀਂ ਆਪਣਾ ਕਾਤੇ ਨਹੀ ਲਿਖਿਆ,
ਗੁਰੂ ਨਾਨਕ ਦੇ ਮੈਸਿਜ ਵਾਲੇ ਆਪ ਕਾਤੇ ਸ਼ੂਪਿਆਂ!
ਹਰੀ ਪਗ ਵਾਲੇ ਇਕ ਦਿੰਨ ਸਿੰਘ ਸਜ ਜਾਣਾ ਆਂ,
ਤੂੰ ਕੋਈ ਧੀਰ ਮਲ ਦਾ ਵਡਾ ਹਦਵਾਣਾ ਆ!
ਅਕਾਲ ਪੂਰਖ ਦੇ ਸਾਜੇ ਹੋਏ ਸੱਬ ਇਨਸਾਨ ਨੇ,
ਜਾਤ ਪਾਤ ਨਹੀ ਉਹ ਮੀਡੀਏ ਦੇ ਮਹਿਮਾਨ ਨੇ!
ਅਗੋਂ ਸੋਚ ਸਮਜ ਕੇ ਮੈਨੂੰ ਈ-ਮੇਲ ਲਿਖ ਭੇਜਣੀ,
ਨਾਂ ਆਪਣਾ ਜਰੂਰ ਲਿਖੀਂ ਨਹੀ ਮੈ ਦਿਖਾਂਉ ਤੈਨੂੰ ਵੇਲਣੀ!
ਮੀਡੀਏ ਨਾਲ ਪੰਗਾ ਲਈਦਾ ਸੋਚ ਵਿਚਾਰ ਕੇ,
ਤਖਤ ਉਤੇ ਬੈਠਿਆਂ ਨੂੰ ਵੀ ਏਹ ਕੁਜ ਨਹੀ ਜਾਣਦੇ!
ਪਤਰਕਾਰੀ ਕਰਨੀ ਸਿਖਾਈ ਸਾਨੂੰ ਪੀਰਾਂ ਦੇ ਪੀਰ ਨੇ,
ਜਿਸ ਰਚੀ ਇਲਾਹੀ ਬਾਣੀ ਭੈਣ ਨਾਨਕੀ ਦੇ ਵੀਰ ਨੇ!
ਤੇਰੇ ਵਰਗਿਆ ਨੇ ਜਿਸ ਨੂੰ ਵਟੇ ਕਈ ਮਾਰੇ ਸੀ,
ਨਾ ਹਮ ਹਿੰਦੂ ਨਾ ਮੁਸਲਮਾਨ ਜਿਸ ਮੂਖੋ ਉਚਾਰੇ ਸੀ!
ਚੋਅ ਵਰਨਾ ਨੂੰ ਸਾਂਜਾ ਉਦੇਸ਼ ਉਸ ਨੇ ਉਚਾਰਿਆ,
(ਤਾਇਆ)ਫਰਾਖ ਦਿਲੀ ਦੀ ਹਰੀ ਮੰਦਰ ਮਸਾਲ ਆ!
ਮੀਡੀਏ ਵਾਲਿਆ ਕਈ ਬੀਮੇ ਕਰਾਏ ਹੂੰਦੇ ਆ,
ਏਸੇ ਲਈ ਕਿਸੇ ਦੀ ਏਹ ਧੌਸ ਨਹੀ ਸਹਿੰਦੇ ਆ!
ਜ੍ਹੇੜਾ ਕਰੇ ਚਾਪ ਲੂਸੀ ਉਹ ਮੀਡੀਆ ਨਹੀ ਕਹਾਵਦਾ,
 ਐਡੀਟਰ ਬਚਾਏ ਚਮੜੀ ਉਹ ਪਤਰਕਾਰ ਨਹੀ ਕਹਾਵਦਾ!

(ਮੀਡੀਆ ਕੁੱਕੜ ਪਿੰਡ ਆਖੇ)
(ਸ੍ਰ:- ਕੁੱਕੜ ਪਿੰਡੀਆ)  

 

bild_005.jpg 

 

 

 

 

 
ਪੰਜਾਬ ਅੰਦਰ ਜਾਗੋ ਯਾਤਰਾ ਦੇ ਬਿਗਲ?..ਕੁੱਕੜ ਪਿੰਡੀਆ ..52, PRINT ਈ ਮੇਲ

ਸਿਆਸੀ ਲੋਕ ਪੰਜਾਬ ਅੰਦਰ,
ਐਸ ਵੇਲੇ ਬੜੇ ਗਰਮਾਏ ਹੋਏ ਨੇ,
ਪੰਜਾਬ ਨੂੰ ਖੂਸ਼ਹਾਲ ਦੇਖਣ ਲਈ,
 ਯਾਤਰਾ ਦੇ ਬਿਗਲ ਬਜਾਏ ਹੋਏ ਨੇ!
ਕੋਈ ਆਖੇ ਦੇਸ਼ ਭਗਤਾਂ ਦੀ,
ਮੇਰੀ ਪਾਰਟੀ ਦੀ ਸਾਰੀ ਟੀਮ ਮੀਆਂ,
ਸ਼ਹੀਦਾਂ ਦੇ ਸੂਪਨੇ ਸਕਾਰ ਕਰੂ,
ਜਾਗੋ ਯਾਤਰਾ ਮੇਰੀ ਅਖੀਰ ਮੀਆਂ!
ਸਤਰੇ ਬਹਤਰੇ ਵੀ ਡੋਂਡੀ ਪਿਟਣ ਲਗੇ,
ਅਸੀਂ ਹੇਠਲੀ ਉਤੇ ਕਰ ਦਿਆਂ ਗੇ,
ਤੀਸ ਮਾਰਖਾਂ ਅਸੀ ਕਹੋਣ ਵਾਲੇ,
ਪੋਲ ਖੋਲ ਯਾਤਰਾ ਸ਼ੁਰੂ ਕਰ ਦਿਆਂ ਗੇ!
ਪੰਜਾਬ ਰਾਜ ਦੇ ਗਵਾਡੀ ਸੂਬਿਆ ਨੁੰ,
ਵੀ ਯਾਤਰਾ ਦਾ ਰੰਗ ਚੜਿਆ,
ਖਰਬੂਜੇ ਨੂੰ ਦੇਖ ਖਰਬੂਜਾ ਪਕਣ ਲਗਾ,
 ਯਾਤਰਾ ਲਈ ਤਿਰੰਗਾ ਹੱਥ ਫੜਿਆ!
ਜਮੂ ਕਸ਼ਮੀਰ ਦੇ ਇਤਹਾਸਿਕ ਅਸਥਾਨਾਂ ਉਤੇ,
 ਅਸੀ ਤਿਰੰਗਾ ਲੈਹਿਰਾਮਾ ਗੇ,
ਤਿਰੰਗੇ ਦੀ ਸ਼ਾਮ ਨਹੀ ਹੋਣ ਦਿਆਂ ਗੇ,
ਤੇ(ਤਾਇਆ) ਗੀਤ ਬੀ ,ਜੇ ,ਪੀ ਦੇ ਗਾਮਾ ਗੇ!
ਕਦੇ ਪੂਰੇ ਭਾਰਤ ਵਰਸ਼ ਅੰਦਰ ,
ਇਕ ਨਮੀ ਹੀ ਯਾਤਰਾ ਸੀ ਚਲੀ,
ਅਡਵਾਨੀ ਨੇ ਸੀ ਹੱਥ ਵਿਚ ਬਾਗ ਫੜ ਲਈ ,
ਤੇ ਰੱਥ ਯਾਤਰਾ ਸੀ ਇਕ ਅਜੀਬ ਚਲੀ!
ਉਸ ਯਾਤਰਾ ਨੇ ਪੂਰੇ ਦੇਸ਼ ਅੰਦਰ ,
ਸੀ ਤਰਥਲੀ ਜਹੀ ਮਚਾ ਦਿਤੀ,
ਬਾਬਰੀ ਮਸਜਿਦ ਢਾਂਹ ਕੇ ਸੀ ਢੇਰੀ ਕੀਤੀ,
ਤੇ ਮੁਸਲਮਾਨਾ ਦੀ ਹੋਸ਼ ਭੂਲਾ ਦਿਤੀ!
ਲੋਕੋ ਆਉਣ ਵਾਲੇ ਸਮੇ ਅੰਦਰ,
ਕਈ ਯਾਤਰਾ ਸ਼ੁਰੂ ਹੋਣ ਵਾਲੀਆ ਨੇ!
ਭਾਰਤ ਮਾਤਾ ਦੀ ਜੈਅ ਜੈਅ ਕਾਰ ਲਈ,
ਕਈ ਰੈਲੀਆਂ ਸੁਰੂ ਹੋਣ ਵਾਲੀਆਂ ਨੇ!
ਹੋਣ ਵਾਲੀਆਂ ਵਿਧਾਨ ਸਭਾ ਚੋਣਾ ਅੰਦਰ,
ਕੀ ਪਰਵਾਸੀ ਵੀ ਕੋਈ ਰੰਗ ਦਿਖਾਲਣ ਗੇ,
ਪੰਜਾਬ ਨੂੰ ਖੂਸ਼ਹਾਲ ਬਣੋਣ ਦੇ ਲਈ,
ਵਿਧਾਨ ਸਭਾਂ ਦੀ ਕੁਰਸੀ ਭਾਲਣ ਗੇ!

(ਮੀਡੀਆ ਕੁੱਕੜ ਪਿੰਡ ਆਖੇ)
(ਸ੍ਰ:- ਕੁੱਕੜ ਪਿੰਡੀਆ)

 
ਜਾਤ ਪਾਤ PRINT ਈ ਮੇਲ

ਰੱਬ ਨੇ ਤਾਂ ਇਨਸਾਨ ਬਣਾਏ,
ਇਨਸਾਨਾ ਨੇ ਜਾਤਪਾਤ ਬਣਾਈ!

ਜਾਤ ਪਾਤ ਨੂੰ ਸਿੰਜਣ ਵਾਲਿਉ,
ਇਸ ਨੂੰ ਸਿੰਜਣਾ ਛਡ ਦਿਉ !
ਕੋਈ ਬੂਟਾ ਲਾਉ ਖੂਸ਼ਹਾਲੀ ਦਾ,
ਇਨਸਾਨੀਅਤ ਤੇ ਪਹਿਰਾ ਦੇ ਕੇ!
ਇਕ ਸੱਚੇ ਸੂਚੇ ਮਾਲੀ ਵਾਂਗੂ,
ਇਕ ਚੰਗੀਂ ਸੋਚ ਖਿਆਲੀ ਦਾ!
ਮੰਨ ਅਪਣੇ ਵਿਚ ਰੱਖ ਕੇ ਖੋਫ,
ਉਸ ਜੱਗ ਦੇ ਵਾਲੀ ਦਾ!
ਰੱਬ ਨੇ ਤਾਂ ਇਨਸਾਨ ਬਣਾਏ ....
ਜਾਤ ਪਾਤ ਹੈ ਇਕ ਬਿਮਾਰੀ ,
ਜਿਸ ਨੇ ਲੋਂਕਾ ਦੀ ਮੱਤ ਮਾਰੀ!
ਇਸ ਦਾ ਖਹਿੜਾ ਛਡ ਦਿਉ,
ਇਸ ਕੈਂਸਰ ਨੂੰ ਜੜੌਂ ਵਡ ਦਿਉ!
ਮਾਨਸ ਕੀ ਜਾਤ ਸੱਬੇ ਏਕੋ ਪਹਿਚਾਨਵੋ,
ਦੇ ਘਰ ਘਰ ਝੰਡੇ ਗੱਡ ਦਿਊ!
ਰੱਬ ਨੇ ਤਾਂ ਇਨਸਾਨ ਬਣਾਏ....
ਮੰਦਿਰ, ਮਸਜਿਦ,ਗੁਰਦੂਆਰੇ,
ਸਬਨੀ ਥਾਂਈ ਜਾਤਾਂ ਦੇ ਖਿਲਾਰੇ!
ਬੰਦੇ ਤੋਂ ਪਹਿਲਾਂ  ਜਾਤ ਦੇ ਪੂਆੜੇ,
ਇਸ ਪੂਆੜੇ ਦੀ ਜੱੜ ਨੂੰ  ਪੂੱਟ ਦਿਉ!
ਗੁਰ ਉਪਦੇਸ਼ ਨੂੰ ਚੰਗੀ ਤਹਰਾਂ ਰਟ ਲਵੋ!
ਰੱਬ ਨੇ ਤਾਂ ਇਨਸਾਨ ਬਣਾਏ....
ਜਾਤ ਪਾਤ ਕੁਰਲੋਂਦੀ ਫਿਰਦੀ,
ਗੂੰਡਾ ਨਾਚ ਨਚੋਂਦੀ ਫਿਰਦੀ!
ਗਲੀ ਮੁਹਲੇ ਸ਼ੈਹਿਰ ਬਜਾਰ,
ਤੇ ਸਤ  ਸਮੂੰਦਰੋਂ ਵੀ ਪਾਰ!
ਸ਼ੱਡ ਦਿਉ ਲੈਣੀ ਇਸ ਦੀ ਸਾਰ ,
(ਉਸ਼ਾ ਰਾਜ) ਕਰਲੋਂਦੀ ਫਿਰਦੀ!
ਰੱਬ ਨੇ ਤਾਂ ਇਨਸਾਨ ਬਣਾਏ ....

(ਲੇਖਿਕਾ ਉਸ਼ਾ ਰਾਜ) ਫਰੈਂਕਫਰਟ-ਜਰਮਨੀ 

cimg2811.jpg


 

 

 

 

 

 (ਲੇਖਿਕਾ ਉਸ਼ਾ ਰਾਜ) ਫਰੈਂਕਫਰਟ-ਜਰਮਨੀ

 
<< Start < Prev 41 42 43 44 45 46 47 48 49 50 Next > End >>

Results 691 - 705 of 754

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement