:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
.....ਮੈਂ ਪ੍ਰਧਾਨ...... PRINT ਈ ਮੇਲ

    binder.jpgਭਾਵੇ ਮਿਤਰੋ ਮੰਦਿਰ ਸਜਾਓ
    ਭਾਵੇ ਜੀ ਗੁਰੂ ਘਰ ਚਣਾਓ

    ਸਾਰੇ  ਰਲ ਕੇ ਮਾਰੋ ਹੰਬਲ਼ਾ
    ਮੈਨੂੰ ਬਸ  ਪ੍ਰਧਾਨ  ਬਣਾਓ

    ਚੌਧਰਬਾਜੀ  ਦਾ  ਮੈਂ  ਭੁੱਖਾ
    ਮੁੱਕਦੀ  ਇਥੇ ਗੱਲ ਮੁਕਾਓ

   ਮੇਰੀ  ਸੇਵਾ ਸਭ  ਤੋਂ ਪਹਿਲਾਂ
   ਖੁਦ  ਕਰੋ  ਭਾਵੇਂ  ਕਰਵਾਓ

   ਰੱਬੀ ਰੋਟੀ  ਸੇਕਣ ਦੇ ਲਈ
   ਅੱਗ ਤੇ  ਥੋੜਾ ਘੀ ਤਾਂ ਪਾਓ

   ਅਾਮਦਨ ਤਾਂ ਹੀ ਪੁਰੀ ਹੋਉ
   ਸੰਗਤ  ਵੱਧ  ਤੋਂ ਵੱਧ ਵਧਾਓ
 
   ਤੁਸੀ ਬੈਠ ਲੋਕਾਂ ਨੂੰ ਗਿਣਿਓਂ
   ਮੈਨੂੰ ਤਾਂ  ਬੱਸ  ਨੋਟ ਗਣਾਓ

   ਦੇਸੀ ਘਿਓ  ਅਤੇ  ਸੁੱਕੇ ਮੇਵੇ
   ਸ਼ਾਮ ਨੂੰ ਮੇਰੇ ਘਰ ਪਹੁੰਚਾਓ
 
   ਰੱਬ ਕੋਲ ਅਜੇ ਥੋੜ ਪੈਸੇ ਦੀ
   ਟੂਮਾ  ਗਹਿਣੇ  ਕਹੋ  ਚੜਾਉ
 
   ਛੁੱਟੇ ਕਦੀ  ਨਾਂ ਕੁਰਸੀ ਮੇਰੀ
   ਭਾਈ  ਭਾਈ  ਭਾਵੇ  ਲੜਾਓ
 
   ਵਾਹ  ਵਾਹ  ਹੋਵੇ ਚਾਰੇ ਪਾਸੇ
   ਲੋਕਾਂ ਤੇ ਤੁਸੀ  ਧਾਕ ਜਮਾਓ

   ਧਰਮ ਦੇ ਨਾਂ ਤੇ ਲੁਟੋ ਸਭ ਨੂੰ
   ਰਾਜਨੀਤੀ ਦਾ ਪਾਠ ਪੜਾਓ
 
   ਬਿੰਦਰਾ ਨਾਂ ਨਹੀ ਲੈਣਾ ਮੇਰਾ
   ਪ੍ਰਧਾਨ ਪ੍ਰਧਾਨ ਅਾਖ ਬੁਲਾਓ
  
   Binder jaan e sahit....03 feb 18
 
.....ਕੁੜੀਅਾਂ ਤੇ ਕੂੰਜਾਂ..... PRINT ਈ ਮੇਲ

drjass.jpgਕੁੰਜਾਂ ਤੇ ਕੁੜੀਆਂ ਦਾ
ਨਾ ਕੋਈ ਘਰ ਹੁੰਦਾ ਏ
ਤੇ ਨਾ ਕੋਈ ਦਰ
ਪ੍ਰਵਾਸ ਉਹਨਾਂ ਦੀ ਕਿਸਮਤ ਹੈ
ਚਾਹਤ ਨਹੀਂ..
ਬਾਬਲ ਦੀ ਕੋਠੜੀ ਦੇ
ਦਰਵਾਜੇ ਦੇ ਮੂਹਰੇ ਵਿਛੀ
ਸਵੇਰ ਦੀ ਧੁੱਪ ਵਰਗੀਆਂ ਇਹਨਾਂ ਕੁੜੀਆਂ ਦਾ
ਦੁਪਹਿਰ ਦੀਆਂ ਗਰਮ ਹਵਾਂਵਾਂ ਵਿੱਚ ਵੀ
ਠੰਡ ਬਰਸਾਉਂਦੀ ਮਾਂ ਦੀ ਗੋਦ
ਤੇ ਨਚਦੇ ਤਾਰਿਆਂ ਦੀ ਛਾਵੇਂ
ਪਲਕਾਂ ਤੇ ਆਈ ਨੀਂਦਰ ਨੂੰ ਤਿਆਗ
ਛੋਹਲੇ ਪੈਰੀ
ਮਨ ਵਿੱਚ ਕਿਸੇ ਅਣਦੇਖੇ ਚੰਨ ਦੀ ਤਸਵੀਰ ਦਾ ਕਿਆਸ ਕਰ
ਕੰਡਿਆਂ ਤੋਂ ਅਣਭੋਲ
ਅਨੇਕਾਂ ਨਿੱਕੇ ਨਿੱਕੇ ਫੁੱਲ
ਹਥੇਲੀ ਤੇ ਸਜਾ
ਬਾਬਲ ਦੀ ਦੇਹਲੀ ਲੰਘ
ਕਿਸੇ ਹੋਰ ਦਹਿਲੀਜ ਅੰਦਰ ਕੈਦ ਹੋਣਾ
ਰੀਤ ਹੈ , ਚਾਅ ਨਹੀਂ...

ਅਣਜਾਣੀ ਥਾਂ ਤੇ
ਕਿਸੇ ਦੇ ਲਰਜ਼ਦੇ ਸਾਹਾਂ ਦੀ ਡੋਰ...
ਹਨੇਰੀਆਂ ਰਾਤਾਂ ਦਾ ਚੰਨ ਬਣ
ਚਾਨਣੀ ਦੇ ਹਰ ਕਤਰੇ ਨਾਲ
ਹੱਡੀਆਂ ਦਾ ਬਾਲਣ ਬਾਲ਼
ਬੇਗਾਨੀਆਂ ਜੂਹਾਂ ਨੂੰ ਰੁਸ਼ਨਾਉਣਾ
ਮੁੱਹਬਤਾਂ ਬਿਖੇਰਨਾ
ਉਹਨਾਂ ਦੀ ਫਿਤਰਤ ਹੈ, ਇਲਹਾਮ ਨਹੀਂ...

ਕੰਡਿਆਲੀਆ ਵਾੜਾਂ ਦੇ ਅੰਦਰ ਵੀ
ਮੁਹੱਬਤਾਂ ਦੀ ਚਾਦਰ ਤੇ ਫੁੱਲ ਬੂਟੇ ਪਾਉਣਾ
ਸੀਨੇ ਅੰਦਰ ਧੁਖਦੇ
ਸੁਆਹ ਹੁੰਦੇ ਸੁਪਨਿਆਂ ਨੂੰ
ਤਕਦੀਰ ਸਮਝ
ਫ਼ਿਜ਼ਾਵਾਂ ਵਿੱਚ ਖੁਸਬੋ ਬਣ ਘੁਲਣਾਂ
ਹੁਨਰ ਹੈ, ਦਾਅ ਨਹੀਂ...

ਸਾਫ ਸਹਿਜ ਦਿਖਦੀ ਜਮੀਂ ਦੇ ਹੇਠਾਂ
ਰੋੜਾਂ ਦੀਆਂ ਚੋਭਾਂ ਨੂੰ
ਤੇ ਸੀਨਾ ਸਲਦੇ ਬੋਲਾਂ ਨੂੰ ਸਹਿਣਾ
ਘੁੱਟ ਘੁੱਟ ਕਰਕੇ ਜ਼ਹਿਰਾਂ ਨੂੰ ਪੀਣਾ
ਜੇਰਾ ਹੈ, ਹਿਮਾਕਤ ਨਹੀਂ

ਕੁੜੀਆਂ ਬੇਬੱਸ ਤੇ ਬੇਚਾਰੀਆਂ ਨਹੀਂ..
ਹੁਨਰਮੰਦ ਤੇ.
ਵੱਡੇ ਜੇਰੇ ਵਾਲੀਆਂ
ਪਰਦੇਸਣਾਂ, ਕੂੰਜਾਂ ਹਨ...
ਦੁਨੀਆ ਖੁਬਸੂਰਤ ਹੈ ਤਾਂ ਇਹਨਾਂ ਕਰਕੇ..
ਨਹੀ ਤਾਂ ਇਹ ਦੁਨੀਆਂ ਰੰਗਾਂ ਤੋਂ ਵਿਰਵੀ
ਬੇਰੰਗ ਚਾਦਰ ਹੀ ਹੁੰਦੀ..
ਜਾਂ ਬਿਨਾ ਫੁੱਲ਼
ਬਿਨਾ ਬੂਟੇ ਤੋਂ ਅੱਗ ਵਾਂਗ ਮੱਚਦਾ ਮਾਰੂਥਲ...
ਡਾ. ਜੱਸ ਮਲਕੀਤ ...31 jan 18

 
ਜੀਤ ਸੁਰਜੀਤ ਬੈਲਜੀਅਮ Dian ਕਲੋਲਾਂ PRINT ਈ ਮੇਲ

ਇਹ ਭਿੰਡੀਆਂ ਬੇਕਾਰ ਜਿਹੀਆਂ ਨੇ
ਬਾਹਲਾ ਹੀ ਅਵਾਜ਼ਾਰ ਜਿਹੀਆਂ ਨੇ

ਦੇਖੋ ਇਹਨਾਂ ਰੰਗ ਵਟਾਇਆ
ਇਹ ਲੱਗਣ ਲਾਚਾਰ ਜਿਹੀਆਂ ਨੇ

ਕਿੱਦਾਂ ਮੂੰਹ ਨੁੂੰ ਲਾਵਾਂਗੀ ਮੈਂ
ਕਰਦੀਆਂ ਜੋ ਇਨਕਾਰ ਜਿਹੀਆਂ ਨੇ

bel.jpgਕੱਟ ਕੇ ਲੂਣ ਤੇ ਮਿਰਚ ਰਲਾਇਆ
ਹੋਈਆਂ ਪੱਕ ਤਿਆਰ ਜਿਹੀਆਂ ਨੇ

ਦੋ ਮੰਨੀਆਂ ਦੇ ਨਾਲ ਮੈਂ ਖਾਇਆ
ਲੈਦੀਆਂ ਇਹ ਡਕਾਰ ਜਿਹੀਆਂ ਨੇ

ਪਾਣੀ ਪੀ ਕੇ ਢਿੱਡ ਅਫ਼ਰਾਇਆ
ਇਹ ਮੰਗਣ ਅਧਿਕਾਰ ਜਿਹੀਆਂ ਨੇ

'ਜੀਤ' ਨੂੰ ਸੋਚਾਂ ਦੇ ਵਿਚ ਪਾਇਆ
ਬਣੀਆਂ ਪੇਟ 'ਚ ਭਾਰ ਜਿਹੀਆਂ ਨੇ

ਤੁਹਾਨੂੰ ਕੀ ਲੱਗਦਾ ਕਲੋਲ ਹੀ ਕਰੀ ਜਾਣੇ ਮੈਂ ? ਕਿੰਨੇ ਨਜ਼ਾਰੇ ਲੈ ਕੇ ਪੜ੍ਹੀ ਜਾਂਦੇ ...ਨਾ ਹੋਰ ਕੋਈ ਕੰਮ ਨਹੀਂ ਹੈਗਾ ? ਹੂੰਹ😏😏
 
**** ਮੈਲੇ ਫ਼ੁੱਲ ***** PRINT ਈ ਮੇਲ
 bittu.jpgਜਿੱਥੇ ਲੋਕ ਬੜੇ ਮਜ਼ਬੂਰ ਜਿਹੇ
ਦਿੱਲੀ ਦੇ ਦਿਲ ਤੋਂ ਦੂਰ ਜਿਹੇ
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ
-ਉਦਾਸੀ.
**** ਮੈਲੇ ਫ਼ੁੱਲ *****
ਨੰਨੀਆਂ ਜਿਹੀਆਂ ਤਮਾਮ ਰੂਹਾਂ
ਜੋ ਪਹੁ ਫ਼ੁਟਾਲੇ ਭਾਰਤ ਮਾਂ ਦੀ ਤਲਾਸ਼ ਚ, ਨਿਕਲ ਪੈਂਦੀਆਂ ਨੇ !
ਕਿੰਨੀਆਂ ਮਾਸੂਮ ਨੇ ਇਹ ਜਿੰਦਾਂ
ਜੋ ਸ਼ਹਿਰ ਦੀਆਂ ਵਿਸ਼ਾਲ ਰੂੜੀਆਂ ਗਾਹ ਮਾਰਦੀਆਂ ਨੇ,
ਆਪਣੀ ਮਾਂ ਦੀ ਭਾਲ ਵਿੱਚ ਤੇ
g.jpgਪੱਲੇ ਪੈਂਦੀਆਂ ਨੇ ਲੀਰਾਂ,
ਤੇ ਮੋਮਜਾਮੇ ਦੇ ਲਿਫ਼ਾਫੇ !
ਇਹ ਭੋਲੇ ਕੀ ਜਾਨਣ ਿਕ 'ਮਾਂ' ਤਾਂ ਬੜੇ ਵਰ੍ੇ੍੍ ਪਹਿਲਾਂ ਅਗਵਾ ਕਰ ਲਈ ਸੀ ,
ਸ਼ਰਮਾਏਦਾਰਾਂ !
ਉਹ ਏਹਨਾਂ ਵਾਂਗ ਮੈਲੀ ਨਹੀ ,
'ਰਾਣੀ ਏ ਮਹਿਲਾਂ ਦੀ
ਤੇ ਬਿਰਾਜਮਾਨ ਏ
ਅਜ਼ ਕਲ ਸੋਨੇ ਦੀ ਚੁਗਾਂਠ ਵਾਲੇ ਫਰੇਮ ਵਿਚ !
ਸੁਣਿਆ
ਬੜਾ ਟੋਹਰ ਏ "ਮੱਦਰ ਇੰਡੀਆ" ਦਾ !
ਹੱਥ ਵਿੱਚ ਤਿਰੰਗਾ ਫੜ ਸ਼ੇਰ ਦੇ ਖੱਬੇ ਪਾਸੇ ਖੜੀ ਮਾਂ ਹੁਣ ,
ਗੈਰਾਂ ਦੀ ਗੁਲਾਮ ਨਹੀਂ ਹੁਕਮਰਾਨਾਂ ਦੀ ਰਖ਼ੈਲ ਏ !
ਭੁੱਲ ਚੁੱਕੀ ਏ ਉਹ ਜੰਮਣ ਪੀੜਾਂ,
ਨਹੀਂ ਰਿਹਾ ਕੋਈ ਮੋਹ ਹੁਣ ਇਹਨਾਂ ਬਾਲਾਂ ਨਾਲ !
ਪਰ ਇਹ ਵੀ ਕਿੱਡੇ ਝੱਲੇ ਨੇ ਤੁਰ ਪੈਂਦੇ ਨੇ
ਉਸ ਨਿਰਮੋਹੀ ਨੂੰ ਭਾਲਣ ,
ਸ਼ਾਇਦ ਪੁੱਛਣਾ ਚਾਹੁੰਦੇ ਨੇ ਅਜਾਦੀ ਦਾ ਸਿਰਨਾਂਵਾਂ !
ਖ਼ੈਰ !!
ਇਹ "ਮੈਲੇ ਫ਼ੁਲ" ਹੈਨ ਵਫ਼ਾਦਾਰ ,
ਨਹੀਂ ਖਾਂਦੇ ਇਹ ਡੰਗਰਾਂ ਦਾ ਹਿੱਸਾ 'ਲਾਲੂ' ਵਾਂਗ !
ਤੇ ਨਾਂ ਹੀ ਮਾਂ ਦੀ ਅਜ਼ਮਤ ਵੇਚ ਪਾਂਉਦੇ ਨੇ ਵਧੀਆ ਕੋਟ !
ਦਿਨ ਢੱਲੇ ਲਿਫ਼ਾਫੇਆਂ ਦਾ ਤੋੜਾ ਵੇਚ ,
ਕੁਝ ਆਨੇ "ਜੀ ਐਸ ਟੀ" ਭਰ
ਜਦੋਂ ਇਹ ਪਰਤਦੇ ਨੇ ਆਪਣੇ ਢਾਰੇਆਂ ਵੱਲ ਤਾਂ ਇਹਨਾਂ ਦੀ ਮੈਲੀ ਜਿਹੀ ਮੁਸਕਾਨ
ਬੜੇ ਵੱਡੇ ਲੋਕਤੰਤਰ ਦਾ ਮੂੰਹ ਚਿੜਾ ਜਾਦੀ ਏ !!
ਅਰਪਿੰਦਰ ਸਿੰਘ B੨
ਜਰਮਨੀ
0049177530414100
 
ਹੈਪੀ ਸ਼ਾਹਕੋਟ...DI..ਕਵੀਸ਼ਰੀ .... PRINT ਈ ਮੇਲ

hepi_s.jpgਕਵੀਸ਼ਰੀ ....

ਕਹਿਰੀ ਪਾਲ਼ਾ ਸੀ,ਠਰਿਆ ਬੁਰਜ,ਪੋਹ ਦੀਆਂ ਰਾਤਾਂ
ਦਾਦੀ ਤੇ ਪੋਤੇ ਜੀ,ਬੈਠੇ ਪਾਉਣ ਅਣਖ ਦੀਆਂ ਬਾਤਾਂ
ਦਿਲ ਕੰਬਿਆ ਜ਼ਾਲਿਮ ਦਾ,ਸਾਰਾ ਰਾਜ ਭਾਗ ਕੁਮਲਾਇਆ
ਦੋ ਨਿੱਕੇ ਯੋਧਿਆਂ ਨੇ ਬਈ ਮੁਗਲਾਂ ਦਾ ਤਖ਼ਤ ਹਿਲਾਇਆ

ਧਨ ਦੌਲਤ ਹੂਰਾਂ ਦੇ,ਲੱਖਾਂ ਲਾਲਚ ਵੇਖੇ ਦਿੰਦੇ
ਟਸ ਤੋਂ ਮਸ ਹੋਏ ਨਾ,ਪਰ ਇਹ ਮਾਂ ਗੁਜਰੀ ਦੇ ਛਿੰਦੇ
ਨਾ ਡੋਲੇ ਨਾ ਥਿੜਕੇ,ਨਾ ਹੀ ਉਹਨਾ ਸੀਸ ਝੁਕਾਇਆ
ਦੋ ਨਿੱਕੇ ਯੋਧਿਆ ਨੇ .......

ਹੱਥੀਂ ਹੱਥਕੜੀਆਂ ਨੇ,ਸ਼ੇਰਾਂ ਵਰਗੇ ਵੱਡੇ ਜੇਰੇ
ਪੁੱਤ ਬੇਪਰਵਾਹ ਸਿਰੜੀ,ਬਾਜਾਂ ਵਾਲਿਆ ਵੇਖੇ ਤੇਰੇ
ਦਾਦੇ ਹਿੰਦ ਦੀ ਚਾਦਰ ਦੀ,ੲੇਹਨਾਂ ਪੈੜ ਤੇ ਪੈਰ ਟਿਕਾਇਆ
ਦੋ ਨਿੱਕੇ ਯੋਧਿਆ ਨੇ.........

ਤੱਕ ਨਿੱਕੀਆਂ ਜਿੰਦਾਂ ਨੂੰ,ਥਰ-ਥਰ ਮੌਤ ਦੇਖ ਕੇ ਕੰਬੇ
ਖੇਡਣ ਦੀਆਂ ਉੱਮਰਾਂ ਨੇ,ਹੋਣੀ ਇਹ ਕੀ ਕਾਜ ਅਰੰਭੇ
ਤੋੜੀ ਹੱਦ ਜ਼ੁਲਮਾਂ ਦੀ,ਜਦ ਜ਼ਾਲਮ ਫਰਮਾਨ ਸੁਣਾਇਆ
ਦੋ ਨਿੱਕੇ ਯੋਧਿਆ ਨੇ.....

ਧਰ ਨੀਂਹ ਕੁਰਬਾਨੀ ਦੀ,ੳੁਹਨਾਂ ਸਿੱਖੀ ਦੇ ਮਹਿਲ ੳੁਸਾਰੇ
ਇਤਿਹਾਸ ਬਣਾ ਗਈ ੲੇ,ਨੀ ਤੂੰ ਸਰਹੰਦ ਦੀਏ ਦੀਵਾਰੇ
ਫਤਿਹ ਸਿੰਘ ਜੋਰਾਵਰ ਨੇ,ਤੈਨੂੰ ਆਪਣਾ ਬਦਨ ਛੁਹਾਇਆ
ਦੋ ਨਿੱਕੇ ਯੋਧਿਆਂ ਨੇ ਬਈ ਮੁਗਲਾਂ ਦਾ ਤਖ਼ਤ ਹਿਲਾਇਆ ....

ਹੈਪੀ ਸ਼ਾਹਕੋਟ...05 jan 2018

 
.....ਬਿੰਦਰ ਬਠਿੰਡਾ.... PRINT ਈ ਮੇਲ
binder_b.jpgਇਹ ਕੈਸੀ ਪੀੜ ਐ ,ਕੈਸੀ ਏ ਵਿਡੰਵਣਾ,
ਹਰਫ਼ਾਂ ਦਾ ਰੜਕਣਾ ਤੇ ਰੂਹ ਦਾ ਤੜਫਣਾ

ਇਹਨਾਂ ਅੱਖੀਆਂ ਦਾ ਹਰ ਰੋਜ ਬਰਸਣਾ,
ਫਿਰ ਵੀ ਪਿਆਸੇ ਲਬਾਂ ਪਾਣੀ ਨੂੰ ਤਰਸਣਾ..!

ਦੂਰ ਤੱਕ ਮਾਰੂਥਲ ,ਨੈਣਾ ਨੂੰ ਨੀਰ ਜਾਪੇ,
ਨਜ਼ਰ ਦਾ ਭਰਮ,ਜਾ ਸੋਚਾਂ ਦੀ ਭੜਕਣਾ....!

ਆਲ੍ਹਣੇ ਦੇ ਬੋਟ ਜਿਹੀ ਤਸੀਰ ਹੈ ਦਿਲ ਦੀ
ਧੜਕ ਜਾਵੇ ਸੁਣ ਕੇ ਬੱਦਲਾਂ ਦਾ ਗਰਜਣਾ..!

ਸੰਗੇ-ਮਰਮਰ ਨੂੰ ਤਰਾਸ਼ ਕੇ ਰੱਬ ਕਰ ਰਿਹਾ ਬੰਦਾ,
ਨਜ਼ਰ ਆਉਂਦਾ ਨਹੀਂ ਜੀਂਵਦੇ ਰੱਬਾਂ ਦਾ ਵਿਲਕਣਾ....!

ਬੜਾ ਮੁਸ਼ਕਲ ਹੈ ਸੱਚ ਦੀ ਉਂਗਲ ਫੜ ਤੁਰਨਾ,
ਸਾਹਮਣੇ ਜਦ ਹੋਵੇ ਨੰਗੀਆਂ ਤੇਗਾਂ ਦਾ ਲਿਸ਼ਕਣਾ..!

ਉਂਝ ਲੰਬਾ ਸਫ਼ਰ ਹੈ ਸੋਚ ਤੋਂ ਸ਼ਬਦ ਜੋ ਜਾਣਾ
ਇੱਕ ਜੋਤ ਨੂੰ ਮਸਤਕ ਵਿੱਚ ਰੱਖ ਕੇ ਚਿਤਵਣਾ...!

ਬੂੰਦ-ਸਬਾਤੀ ਹੋਏ ਹਾਸਲ ਤਾਂ ਜਿੰਦ ਅਮਰ ਹੋਵੇ,
ਬਹੁਤੇ ਅਰਥ ਨਹੀਂ ਰੱਖਦਾ ਸਾਵਣ ਦਾ ਵਰਸਣਾ....!!

ਬਿੰਦਰ ਓਹਦੇ ਜ਼ਿਕਰ ਚੋ ਮੁੱਦਤ ਤੋ ਹੈ ਮਨਫ਼ੀ
ਸ਼ੁਦਾਅ ਹੀ ਹੈ ਉਸਨੂੰ ਹਰ ਰੂਪ ਚ ਸਿਰਜਣਾ..!!
 
.....ਬਿੰਦਰ ਬਠਿੰਡਾ....  05 jan 2018
 
....ਬੰਦਾ.... PRINT ਈ ਮੇਲ
600211_174326792697760_1265343887_n.jpgਦਾਰੂ ਮਾਸ ਖਾਂਣ ਤੋਂ ਬਾਦ
ਬੰਦਾ ਜਾਪੇ ਜੀਵੇਂ ਜਲਾਦ

ਬੋਟੀ ਨੋਚੇ ਰਾਕਸ਼ਾਂ ਵਾਂਗੂ
ਕੁੱਤੇ ਵਾਲੀ ਬਣੇ ਅੌਲਾਦ

ਰਾਤੀ ਰੱਤਾਂ ਪੀਵਣ ਵਾਲਾ
ਤੜਕੇ ਅਾਖੇ ਮੈਂ ਹਾਂ ਸਾਧ

ਧੰਨ ਦਾ ਭੁੱਖਾ ਰਹੇ ਹਮੇਸ਼ਾ
ਰੱਬ ਰੱਖਦਾ ਤਾਹੀ ਯਾਦ

ਲੋਕ ਵੇਖਾਵਾ ਹੈ ਪਹਿਰਾਵਾ
ਝੂਠਾ ਸੀਨੵੇ ਅਨਹਦਨਾਦ

ਟੇਡੀ ਅੱਖ ਹਬਸੀ ਤਕਣੀ
ਸੋਚ ਤੇ ਦੇਣੀ ਪੈਣੀ ਦਾਦ

ੲੇਸ ਸੋਚ ਨੇ ਸਾਰੀ ਬਿੰਦਰਾ
ਕਾੲਿਨਾਤ ਕਿੱਤੀ ਬਰਬਾਦ

Binder jaan e sahit
 
.....ਬਿੰਦਰ ਬਠਿੰਡਾ.... PRINT ਈ ਮੇਲ

binder_b.jpgਵਿਦਾ ਹੋ ਰਿਹਾ ਹੈ ਵੰਡਕੇ ਰੌਸ਼ਨੀ ਖਲਕਤ ਤਮਾਮ ਨੂੰ,
ਸੰਧੂਰੀ ਕਰ ਗਿਆ ਸੂਰਜ ਸਾਲ ਦੀ ਆਖਰੀ ਸ਼ਾਮ ਨੂੰ...!

ਮੌਲਾ ਬਰਕਤਾਂ ਬਖਸ਼ੀ ਅਤੇ ਮਿਹਰ ਦੀ ਨਜ਼ਰ ਰੱਖੀਂ,
ਸੁਮੱਤ ਅਤੇ ਸਾਂਝ ਦੀ ਦਾਤ ਨਾਲ ਨਿਵਾਜ਼ੀ ਅਵਾਮ ਨੂੰ....!

ਸਾਰੇ ਵਿਹੜਿਆਂ ਚ ਖੁਸ਼ੀਂ ਦੇ ਚਿਰਾਗ ਰਹਿਣ ਜਗਦੇ,
ਮਹਿਫ਼ੂਜ਼ ਰੱਖੇ ਰੱਬ ਸਿੱਖੀ, ਬੋਧ ਈਸਾ ਅਤੇ ਇਸਲਾਮ ਨੂੰ....!

ਹਰ ਇੱਕ ਦੁਆਰੇ ਤੋਂ ਆਉਂਦੀ ਮੁਹੱਬਤਾਂ ਦੀ ਮਹਿਕ ਰਹੇ,
ਅੰਗ ਭੰਗ ਹੋਣਦੀ ਪੀੜ ਸਹਿਣੀ ਨਾ ਪਵੇ ਕਿਸੇ ਧਾਮ ਨੂੰ.....!

ਕੁੱਖਾਂ ਵਿੱਚ ਧੀਆਂ ਅਤੇ ਧਰਤੀ ਤੇ ਰੁੱਖ ਮਹਿਫ਼ੂਜ਼ ਰਹਿਣ,
ਮਾਪੇ ਨਾ ਸਹਿਣ ਕਦੇ ਕੁੜੀ-ਮਾਰ ਹੋਣ ਜਿਹੇ ਇਲਜ਼ਾਮ ਨੂੰ

ਕਿਰਤੀਆਂ ਅਤੇ ਕਾਮਿਆਂ ਦੀ ਕਿਰਤ ਦੀ ਨਾ ਲੁੱਟ ਹੋਵੇ,
ਬਦੀ ਤੋਂ ਬਚਾਈ ਰੱਖੇ ਬਾਬਾ ਨਾਨਕ ਬਿੰਦਰ ਦੇ ਨਾਮ ਨੂੰ...!!

ਬਿੰਦਰ ਬਠਿੰਡਾ  01,01,18

 
ਸਵਰਨ- ਜੀ ਦੀ 2018 ਦੀ ਪਹਲੀ"ਕਵਤਾ" PRINT ਈ ਮੇਲ
26241014_363718327426928_581082963_n.jpgਮਚ ਗਈ
ਹਲਚਲ ਜੀ
ਚੜ੍ਹਿਆ ਸਾਲ
ਅੱਜ ਨਵਾਂ ਜੀ
ਹੱਸ ਲੈਣ ,ਟੱਪ ਲੈਣ ਦੇ
ਕੱਲ੍ਹ ਦਾ ,ਮਜਾ
ਅੱਜ ਵਿੱਚ
ਲੈ ਲੈਣ ਦੇ ਜੀ
ਖਿੜਿਆ, ਚਮਨ
ਰਿੱਝਦੀ ਦੇਖੀ ਭੁੱਖ
ਹਾਰਦੀ ਗਰੀਬੀ
ਅੱਖੀਆਂ, ਚੋਂ ਹੰਝੂਆਂ ਨੂੰ
ਬਹਿ ਲੈ ਲੈਣ ਦੇ ਜੀ
ਉਲੀਕਿਆ
ਕਵਿਤਾ ਦਾ ਜਨਮ
ਅੱਖਾਂ ਵਿੱਚ ਪਾਈ ਕੱਜਲ
ਸੁਪਨਾ ਇਕ ਦੇਖਦੀ
ਕੋਈ ਸੱਧਰ ਨੂੰ
ਪੂਰਾ ਹੋ ਲੈਣ ਦੇ ਜੀ

    ______🙅ਸਵਰਨ ਕਵਿਤਾ...01,01,18
 
ਨਵੇਂ ਸਾਲ ਦੇ ਮੌਕੇ ਤੇ ਨੇਕ ਸਲਾਹ: PRINT ਈ ਮੇਲ
kaka_a_1.png👌🏻 *ਸਹੁਰਿਆਂ ਦੇ ਘਰ* ਬਹੁਤਾ *ਨਹੀਂਓ ਜਾਈਦਾ,*
👌🏻 *ਭੈਣ ਘਰੇ* ਜਾਕੇ ਨਹੀਂਓ *ਖੌਰੂ ਪਾਈਦਾ,*

👌🏻 *ਲੜ ਕੇ* ਕਿਸੇ ਦੇ *ਘਰੋਂ ਨਹੀਂਓ ਆਈਦਾ,*
👌🏻 *ਸੱਦੇ ਤੋਂ ਬਗੈਰ* ਕਿਤੇ *ਨਹੀਂਓ ਜਾਈਦਾ,*

👌🏻 *ਡਰਾਇਵਰੀ* ਦਾ ਕਦੇ ਵੀ *ਨ੍ਹੀਂ ਮਾਣ ਕਰੀ ਦਾ,*
👌🏻 *ਮੂਰਖਾਂ ਦੀ ਗੱਲ,* ਨਹੀਂ *ਹੁੰਗਾਰਾ ਭਰੀ ਦਾ,*

👌🏻 *ਗੱਲ ਵੱਡੇ ਵੀਰ* ਦੀ ਨੂੰ *ਪੱਲ੍ਹੇ ਬੰਨ੍ਹੀਏ,*
👌🏻 *ਭੈਣ ਯਾਰ ਦੀ* ਨੂੰ ਸਦਾ *ਭੈਣ ਮੰਨ੍ਹੀਏ,*

👌🏻 *ਬਿਨ੍ਹਾ ਗੱਲੋਂ* ਕਿਤੇ *ਸਿਰ ਨ੍ਹੀਂ ਫਸਾਈ ਦਾ,*
👌🏻 *ਖੁਸ਼ੀ ਵਾਲੇ ਘਰ* *ਨ੍ਹੀਂ ਕਲੇਸ਼ ਪਾਈ ਦਾ,*

👌🏻 *ਬੱਚਿਆਂ ਦੇ ਸਾਹਮਣੇ* ਨਾ *ਗਾਲ੍ਹ ਕੱਢੀਏ,*
👌🏻 *ਸਾਹਮਣੇ ਸ਼ਰੀਕਾਂ* ਦੇ *ਨਾ ਹੱਥ ਅੱਡੀਏ,*

👌🏻 *ਘੁੱਟ ਦਾਰੂ ਪੀਕੇ* ਵੀ *ਕਦੇ ਨ੍ਹੀਂ ਬੁੱਕੀ ਦਾ*,
👌🏻 *ਘਰ ਵਾਲੀ ਬੀਹੀ* 'ਚ *ਕਦੇ ਨ੍ਹੀਂ ਥੁੱਕੀਦਾ,*

👌🏻 *ਪਿੰਡ ਦੀ ਕੁੜੀ* 'ਤੇ *ਅੱਖ ਨਹੀਂਓ ਰੱਖੀਦੀ,*
👌🏻 *ਦਰਦ ਲੁਕਾਈ ਦੀ* ਨ੍ਹੀਂ *ਕਦੇ ਵੱਖੀ ਦੀ,*

👌🏻 *ਰੋਜ਼ ਇੱਕੋ ਚੀਜ਼* ਚਾਹੀਦੀ *ਨ੍ਹੀਂ ਮੰਗਣੀ,*
👌🏻 *ਚਾਹੀਦੀ ਨ੍ਹੀਂ* *ਬੁੱਢੇ* ਵਾਰੇ *ਦਾੜ੍ਹੀ ਰੰਗਣੀ,*

👌🏻 *ਕਦੇ ਨਾ ਨਸ਼ੇੜੀਆਂ* ਦਾ *ਸੰਗ ਕਰੀਏ,*
👌🏻 *ਮਾਪਿਆਂ ਨੂੰ* ਕਦੇ ਵੀ ਨਾ *ਤੰਗ ਕਰੀਏ,*

👌🏻 *ਹੋਵੇ ਘਰ ਧੀਅ* ਤਾਂ *ਮੰਗੀਏ ਨਾ ਦਾਜ* ਬਈ,
👌🏻 *ਫੂਕ* ਦਈਏ *ਅੈਸੇ ਚੰਦਰੇ ਰਿਵਾਜ਼* ਬਈ,

👌🏻 *ਦਾਗ਼* ਕਦੇ *ਲਾਈਏ ਨਾ ਮਾਵਾਂ ਦੀ ਕੁੱਖ ਨੂੰ,*
👌🏻 *ਵੱਢੀਏ ਨਾ* ਕਦੇ *ਹੱਥੀਂ ਲਾਕੇ ਰੁੱਖ ਨੂੰ,*

👌🏻 *ਨਾ ਪੁੱਤਰਾਂ ਦੀ ਚਾਹ 'ਚ* ਕਦੇ *ਧੀਅਾਂ ਮਾਰੀਏ,*
👌🏻 *ਬਚੀਆਂ* ਜੋ *ਬਲ਼ੀ ਦਾਜ ਦੀ ਨਾ ਚਾੜੀਏ,*

👌🏻 *ਕਿਸੇ ਵੀ ਗਰੀਬ ਦਾ* ਨਾ *ਹੱਕ ਮਾਰੀਏ,*
👌🏻 *ਯਾਰ ਬਦਨੀਤੇ* ਨੂੰ *ਨਾ ਘਰੇ ਵਾੜੀਏ,*

👌🏻 *ਅੌਰਤ ਪਰਾਈ* ਸਦਾ *ਘਰ ਪੱਟਦੀ,*
👌🏻 *ਮਿਲੇ ਨਾ ਦਵਾਈ* ਲੱਗੀ *ਐਸੀ ਸੱਟ ਦੀ,*

👌🏻 *ਬਿਨ੍ਹਾ ਸੁਣੇ ਵੇਖੇ* ਨਾ *ਯਕੀਨ ਕਰੀਏ,*
👌🏻 *ਨਾ ਮਾਂ ਦੇ ਮੂਹਰੇ* *ਤੀਵੀਂ ਦੀ ਤੌਹੀਨ ਕਰੀਏ*

- ਲੇਖਕ: ਅਗਿਆਤ -
 
.....ਮਸ਼ਹੂਰ ..... PRINT ਈ ਮੇਲ
600211_174326792697760_1265343887_n.jpgਚੱਲ ਬਿੰਦਰਾ ਮਸ਼ਹੂਰ ਹੋ ਜਾਈਏ
ਸ਼ੋਹਰਤ ਵਾਲਾ  ਸਰੂਰ ਹੋ ਜਾਈਏ

ਲੋਕ  ਵਿਖਾਵਾ  ਕਰਨਾ  ਸਿੱਖੀਏ
ਹੋਰਾਂ  ਵਾਂਗ  ਮਗਰੂਰ ਹੋ ਜਾਈਏ

ਕਵਿਤਾ ਗਜਲਾਂ  ਪੜੇ  ਨਾ  ਕੋਈ
ਗੀਤਾਂ ਵਾਲਾ  ਗਰੂਰ  ਹੋ ਜਾਈਏ

ਲੱਚਰ  ਪੱਚਰ  ਲਿੱਖ  ਕੇ ਨਗਮੇਂ
ਪੈਸੇ ਨਾਲ  ਭਰਪੂਰ  ਹੋ  ਜਾਈਏ

ਮਾਇਆ  ਰੁਲੇਗੀ  ਪੈਰਾਂ ਦੇ ਵਿੱਚ
ਲਾਲਚ  ਅੰਦਰ  ਚੂਰ ਹੋ ਜਾਈਏ

ਸਾਹਿਤਕਾਰਾਂ  ਦੀ ਚੋਰੀ ਕਰ ਕਰ
ਜੱਗ ਦੀ ਅੱਖ ਦਾ ਨੂਰ ਹੋ ਜਾਈਏ

ਉਚਿਆਂ ਲੋਕਾਂ  ਦੇ ਨਾਲ ਵਹਿ ਕੇ
ਅਾਪਣਿਆਂ ਤੋਂ ਹੀ ਦੂਰ ਹੋ ਜਾਈਏ

ਮਤਲਬ  ਦੀ ਗੱਲ ਕਰੀਏ ਅਾਪਾਂ
ਰੂਸੀ  ਹੋਈ ਜਿਉਂ ਹੂਰ ਹੋ ਜਾਈਏ

ਮਨ ਮਰਜੀ ਦਾ  ਲਿੱਖਣਾ ਭੁੱਲ ਕੇ
ਲਿੱਖਣ ਲਈ ਮਜ਼ਬੂਰ ਹੋ ਜਾਈਏ

ਚੱਲ ਬਿੰਦਰਾ ਮਸ਼ਹੂਰ ਹੋ ਜਾਈਏ
ਚੱਲ ਬਿੰਦਰਾ ਮਸ਼ਹੂਰ ਹੋ ਜਾਈਏ

  Binder jaan e sahit
 
<< Start < Prev 1 2 3 4 5 6 7 8 9 10 Next > End >>

Results 76 - 90 of 753

Advertisements


Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement