:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਰੁਪਿੰਦਰ ,ਓਥੇ ਉੱਗਣੀ ਫ਼ਸਲ ਬਬੂਲ ਦੀ ਐ!!!!!! PRINT ਈ ਮੇਲ
rupinder.jpgਜੈਸੇ ਖ਼ਾਨਦਾਨ ਵਿੱਚ ਪਲ ਕੇ ਜਵਾਨ ਹੁੰਦੇ।।
ਗੱਲ ਝਲਕਦੀ ਖ਼ਾਨਦਾਨੀ ਸੰਸਕਾਰ ਵਾਲੀ।।
ਜੇਕਰ ਮਿੱਠ ਬੋਲੜਾ ਪਰਿਵਾਰ ਹੋਵੇ।।
ਗੱਲ ਕਰੇਗਾ ਸਦਾ ਪਿਆਰ ਵਾਲੀ।।

ਗੁਰ-ਸਿੱਖ ਪਰਿਵਾਰ ਵਿੱਚ ਪਾਲਣ-ਪੋਸਣ ਹੋਇਆ।।
ਗੱਲ ਕਰੇਗਾ ਸਦਾ ਸਤਿਕਾਰ ਵਾਲੀ।।
ਜੇਕਰ ਰੰਜਿਸ਼ਾਂ ਤੇ ਸਾਜਿਸਾਂ ਦੇਖ-ਦੇਖ ਪਲਿਆ ।।
ਗੱਲ ਕਰੇਗਾ ਸਦਾ ਤਕਰਾਰ ਵਾਲੀ।।

ਕੱਚੇ ਭਾਂਡੇ ਦੇ ਜਿਹਾ ਬਚਪਨ ਹੁੰਦਾ??
ਆਪਣੇ ਢੰਗ ਨਾਲ ਇਹਨੂੰ ਅਸੀ ਢਾਲ ਸਕਦੇ।।
ਜੇਕਰ ਨਫਰਤਾਂ ਨੂੰ ਦਿਲੋਂ ਕੱਢ ਦਈਏ।।
ਚੰਗੇ ਸ਼ੰਸਕਾਰਾਂ ਵਿੱਚ ਬੱਚੇ ਹਾਂ ਪਾਲ਼ ਸਕਦੇ!!

ਖੇਡਾਂ ਯੁੱਗਾਂ ਤੋਂ ਦੁਨੀਆਂ ਖੇਡਦੀ ਰਹੀ।।
ਨਫਰਤਾਂ ਨਾਲ ਨਹੀਂ ਮਸਲੇ ਹੱਲ ਹੁੰਦੇ!!
ਸ਼ਹਿਣਸੀਲਤਾ,ਸਬਰ ਤੇ ਪਿਆਰ ਦੇ ਨਾਲ।।
ਦਿਲੀਂ ਉੱਠਦੇ ਗੁਬਾਰ ਵੀ ਠੱਲ ਹੁੰਦੇ!!

ਵਿਰਲੇ ਹੀ ਇਸ ਤਰਕ ਨੂੰ ਸਮਝ ਸਕਦੇ!!
ਗੱਲ ਸਿਧਾਂਤਾਂ ਤੇ ਅਸੂਲ ਦੀ ਐ!!
ਮਾਸੂਮ ਮਨਾਂ ਚ,ਜ਼ਹਿਰ ਜੇ ਭਰ ਦਿੱਤਾ!!
ਰੁਪਿੰਦਰ ,ਓਥੇ ਉੱਗਣੀ ਫ਼ਸਲ ਬਬੂਲ ਦੀ ਐ!!!!!!08 jun 17
 
ਸਵਰਨ ਕਵਿਤਾ PRINT ਈ ਮੇਲ
dil_dar.jpgਮੈਂ ਦੁੱਖਾਂ ਤੋਂ ਕਿਨਾਰਾ ਕਰ ਦੇਖਿਆ
ਮੈਂ ਹੋਰ ਜਿਆਦਾ ਦੁੱਖੀ ਰਹਿਣ ਲਗਿਆਂ ।

ਫਿਰਾਂ ਵਾਂਗ ਸ਼ੁਦਾਈਆ ਮੈਂ ਲੋਕੋ
ਇਸ਼ਕ 'ਮੁਹੱਬਤ ਦੀ ਗਲੀਆਂ ਚ ਗੁੰਮਿਆ ।

ਹੋਕਰਾਂ ਮਾਰਦਾ ਤੇਰਾ ਨਾਂਅ ਲੈ ਕੇ
ਸੱਚ ਦਿਲ ਨੂੰ ਸਮਝਾ ਕੇ ਮੈਂ ਦੇਖਿਆ ।

ਮੇਰੀ ਵਫਾਦਾਰੀ ਦਾ ਕਿੱਸਾ ਵਿਰਹਾ
ਮੈਂ ਤਾਂ 'ਕਵਿਤਾ 'ਦੀਆਂ ਹੱਡੀਆਂ ਚ ਰਮਿਆ ।
_____ਸਵਰਨ ਕਵਿਤਾ _____
 
ਰੁਪਿੰਦਰ",ਸਿਰ ਚੱਕਣਾ ਏ ਪੈਂਦਾ।। PRINT ਈ ਮੇਲ
ਚੰਦਰਾ ਦਿਨ ਜੂਨ 84 ਦਾ।।
ਉਹ ਨਾਂ ਭੁੱਲਣਾ ਤੇ ਨਾ ਭੁਲਿਆ।।
ਬੜਾ ਖੂਨ ਬੇ-ਦੋਸਿਆਂ ਦਾ
ਹਰਿਮੰਦਰ ਸਾਹਿਬ ਵਿੱਚ ਡੁੱਲਿਆ।।

rupinder.jpgਹਰਿਮੰਦਰ ਸਾਹਿਬ ਅੰਦਰ ।।
ਟੈਂਕਾਂ ਤੋਪਾਂ ਕਹਿਰ ਵਰਾਇਆ।।
ਸੰਨ 47 ਭੁੱਲਿਆ ਨਹੀਂ।।
ਚੰਦਰਾ 84 ਕਾਹਤੋਂ ਆਇਆ।।

ਤੱਕ ਰੂਹਾਂ ਵਿਲਕਦੀਆਂ।।
ਨੈਣੋਂ ਨੀਰ ਛਮਾਂ-ਛਮ ਚੋਇਆ।।
ਸ਼ਾਂਤੀ!!!!!ਦੇ ਪੁੰਜ ਦਾਤਿਆਂ।।
ਸਾਥੋਂ ਜਾਂਦਾ ਨਹੀਂ ਖਲੋਇਆ।।

ਕਿੱਤੇ ਟੁੱਟ ਨਾਂ ਜਾਵੇ ਉਹ ।।
ਜਿਹੜਾ ਬੰਨ ਸਬਰਾਂ ਨੂੰ ਲਾਇਆ।।
ਸਦਾ ਸਿੱਖੀ ਦੇ ਬੂਟਿਆਂ ਨੂੰ।।
ਪਾਣੀ ਥਾਂ ਖੂਨ ਸ਼ਹੀਦਾਂ ਪਾਇਆ।।

ਧਾਹ ਦਿਲ ਨੇ ਮਾਰੀ ਏ।।
ਅੱਖਾਂ!!ਦੇ, ਵਿੱਚ ਲਾਲੀ ਰੜਕੇ।।
ਖੂਨ ਉਬਾਲੇ ਖਾਂਦਾ ਏ ।।
ਚੰਗਾ ਹੁੰਦਾ ਮਰਦੇ ਲੜਕੇ।।

ਵਿਤਕਰੇ ਦੀ ਨਾਗਣੇ ਨੀ।।
ਸਾਨੂੰ ਡੰਗ ਮਾਰਨੇ ਛੱਡਦੇ।।
ਅਸੀਂ ਜਖਮੀ ਸ਼ੇਰ ਹੁੰਦੇ।।
ਤੇਰੇ ਜ਼ਹਿਰ ਨਾਲ ਨੀ ਮਰਦੇ।।

ਪੁੱਤ ਲੱਖਾਂ ਜੰਮਦੇ ਨੇ ।।
ਮਾਵਾਂ ਪਾਲਦੀਆਂ ਨੇ ਚਾਵਾਂ।।
ਸੰਤ ਜਰਨੈਲ ਸਿੰਘ ਵਰਗੇ।।
ਵਿਰਲੇ ਪੁੱਤ ਜੰਮਦੀਆਂ ਮਾਵਾਂ।।

ਜਦੋਂ ਜੁਲਮ ਹੱਦੋਂ ਟੱਪ ਜਾਏ।।
ਕਿੱਥੇ ਬੰਨ ਸਬਰਾਂ ਦਾ ਰਹਿੰਦਾ।।
ਪਾਣੀ ਸਿਰ ਤੋਂ ਲੰਘ ਜਾਵੇ।।
ਰੁਪਿੰਦਰ",ਸਿਰ ਚੱਕਣਾ ਏ ਪੈਂਦਾ।।...04 jun 17
 
ਤੱਤੀ ਤਵੀ PRINT ਈ ਮੇਲ
rupinder.jpgਤੱਤੀ ਤਵੀ ਤੇ ਬੈਠੇ ਪੰਚਮ ਪਾਤਿਸ਼ਾਹ।।
ਮੁੱਖੋ ਸਤਿਨਾਮ ਵਾਹਿਗੁਰੂ ਉਚਾਰਦੇ ਰਹੇ।।
ਤੱਤਾ ਰੇਤਾ ਸੀਸ ਤੇ ਰਿਹਾ ਪੈਂਦਾ।।
ਮੁੱਖੋਂ ਠੰਡੇ ਵਿਚਾਰ ਵਿਚਾਰਦੇ ਰਿਹੇ।।

ਰੂਹ ਠੰਡੀ ਸ਼ੀਤ ਪ੍ਰਭੂ ਨਾਮ ਦੇ ਨਾਲ।।
ਤਸੀਹੇ ਸਰੀਰ ਤੇ ਲੱਖਾਂ ਸਹਾਰਦੇ ਰਹੇ।।
ਜਬਰ ਜ਼ੁਲਮ ਵੀ ਹੱਦੋਂ ਪਾਰ ਹੋਇਆ।।
ਤੇਰਾ ਭਾਣਾ ਮੀਠਾ ਲਾਗੇ ਉਚਾਰਦੇ ਰਹੇ।।

ਉਬਲਦੀ ਦੇਗ ਦੇ ਵਿੱਚ ਉਬਾਲੇ ਗਏ।।
ਪਰ ਕੋਈ ਕੌਤਕ ਨਹੀਂ ਦਿਖਾਇਆ ਏ।।
ਬੂਟਾ ਸਿੱਖੀ ਦਾ ਸਬਰਾਂ ਦੇ ਨਾਲ ਪਲਦਾ।।
ਉਨਾਂ ਭਾਣੇ ਵਿੱਚ ਰਹਿਣਾ ਸਿਖਾਇਆ ਏ।।,,04 jun 17
 
ਕੁੱਕੜ ਪਿੰਡੀਏ ਤੇ-ਰੈਹਿਮਤ ਦਾ ਮੀਹ ਬਰਸਾਂਈਂ? PRINT ਈ ਮੇਲ
 d_s_phixr.pngਤੂੰ ਕਿਸ ਰੰਗਾਂ ਵਿਚ ਖੇਡੇ ਦਾਤਾ,ਤੇਰੀਆਂ ਤੂੰ ਹੀ ਜਾਣੇ,
ਸੱਬ ਤੇ ਦੂਰ ਸਬਨ ਤੇ ਨੇਰੇ,ਵਿਰਲਾ ਏਹ ਗਲ ਜਾਣੇ?
ਜਾਂ ਫਿਰ ਤੈਨੂ ਜਾਣਦੇ ਦਾਤਾ,ਸਿਮਰਨ ਬੰਦਗੀ ਵਾਲੇ,
ਜਾਂ ਫਿਰ ਤੈਨੂ ਜਾਣਦੇ ਬਾਬਾ,ਬਰਮ ਅਵਸਥਾ ਵਾਲੇ?
ਪਿੰਡ ਮੁਰਾਲੇ ਦੇ ਵਿਚ ਇਕ,ਐਸੀ ਰੂਹ ਤੂੰ ਭੇਜੀ,
ਸੰਤ ਬਾਬਾ ਪਰੇਮ ਸਿੰਘ ਜੀ ਜੋ ਨਿਕਲੇ ਰੱਬ ਦੇ ਬੇਲੀ?
ਅਠੇ ਪਹਿਰ ਸਿਮਰਨਕਰਨਾਂ,ਕਿਰਤ ਵੀ ਕਰਦੇ ਰਹਿਣਾ,
ਸਰਬਤ ਦਾ ਭਲਾ ਮੰਗਣਾਂ,ਪੁੰਨ ਦਾਂਨ ਕਰਦੇ ਰਹਿਣਾ?
ਅਵਲ ਅਲਾ ਨੂਰ ਉਪਾਇਆ,ਕੁਦਰਤ ਕੇ ਸੱਬ ਬੰਦੇ?
ਏਕ ਨੂਰ ਤੇ ਸੱਬ ਜਗ ਉਜਿਆ,ਕੋਣ ਭਲੇ ਕੋ ਮੰਦੇਂ?
(ਕੁੱਕੜ ਪਿੰਡੀਏ) ਨੂੰ ਬਕਸ਼ਕੇ ਆਪਣੇ ਚਰਨੀ ਲਾਂਈ,
ਦਰੋਂ ਘਰੋਂ ਮੇਰੇ ਦਾਤਿਆ,ਰੈਹਿਮਤ ਦਾ ਮੀਹ ਬਰਸਾਂਈਂ?01 jun 17
 
ਗੱਲ ਮੰਨ ਕੇ (ਕੁੱਕੜ ਪਿੰਡੀਏ ) ਦੀ? ਪਬੰਦੀ ਵਾਲੇ ਗੁਰਦੂਆਰੇ ਵਾੜ ਦਿੰਦਾਂ PRINT ਈ ਮੇਲ
d_s_phixr.pngਹਰ ਸਿੱਖ ਨੂੰ ਛਾਂਗਣ ਵਾਲੇ ਅੋਏ,
ਤੂੰ ਇਕ ਗੱਲ ਮੇਰੀ ਯਾਦ ਰੱਖੀਂ?
ਜਾ੍ਹਰਾ ਪੀਰ ਦਾ ਦਰਬਾਰ ਹੈ ਏਹ,
ਅਪਨੀ ਅੋਕਾਤ ਤੂੰ ਯਾਦ ਰੱਖੀਂ?

ਗੁਰ ਸਿੱਖਾਂ ਤੇ ਪਬੰਦੀਆਂ ਲੋਨਾਂ ਏ,
ਮਾਲਕ ਭਾਗੋ ਬਣ ਕੇ ਦਿਖੋਨਾਂ  ਏ?
ਤੂੰ ਤਕਿਆ ਨਹੀ ਪੰਜਾਂ ਸਾਹਿਬ ਵਲੇ,
ਵਲੀ ਹੰਕਾਰੀ ਦੀ ਗਲ ਦਹਰੋਨਾਂ ਏ?

ਜਪੁਜੀ ਸਾਹਿਬ ਪੜਨ ਵਾਲਿਆਂ ਦੀ?
ਹਸਤੀ ਜੱਗ ਤੇ ਹੂੰਦੀਂ ਨਿਆਰੀ ਏ ?
ਮੂਹ ਭਰ ਕੇ ਕੂਜ ਵੀ ਕਹਿੰਦੇ ਨਹੀ?
ਜਿਨਾਂ ਤੇ ਨਾਨਕ ਦੀ ਪਹਿਰੇ ਦਾਰੀ ਏ?

ਵੇਲਾ ਸਭਲ ਲੈ ਹਜੇ ਪਸ਼ਤਾਏ ਗਾ?
ਹਡੀਆਂ ਰਗੜੇਗਾ,ਕੋਮੇ ਵਿਚ ਜਾਏ ਗਾ?
ਕੋਈ ਲਾਅ ਇਲਾਜ ਬਿਮਾਰੀ ਲਗੇ ਗੀ ?
ਫਿਰ ਤੂੰ ਨਹੀ ਬਕਸ਼ਿਆ ਜਾਏਂ ਗਾ ?

ਜਿਥੋਂ ਗੂੰਗੇ ਤੇ ਪਿੰਗਲੇ ਠੀਕ ਹੋ ਕੇ ?
ਅਰਥ ਗੁਰਬਾਣੀ ਦੇ ਕਰ ਗਏ ਨੇਂ ?
ਧੀਰ ਮਲ ਤੇ ਜਹਾਂ ਗੀਰ ਵਰਗੇ ?
ਲਾਹਨਤਾਂ ਹੀ ਜੱਗ ਤੋਂ ਖੱਟ ਰਹੇ ਨੇ?

ਜੇ ਦਸ਼ਮੇਸ਼ ਅੱਜ ਜਿਉਦਾਂ ਹੂੰਦਾਂ ?
ਮਸੰਦ ਫੱੜ ਫੱੜ ਸੱਬ ਸਾੜ ਦਿੰਦਾਂ ?
ਗੱਲ ਮੰਨ ਕੇ (ਕੁੱਕੜ ਪਿੰਡੀਏ ) ਦੀ?
ਪਬੰਦੀ ਵਾਲੇ ਗੁਰਦੂਆਰੇ ਵਾੜ ਦਿੰਦਾਂ ?...31..may..17
 
ਬਾਬਾ(ਕੁੱਕੜ-ਪਿੰਡੀਆ)ਝਾੜੂਬਰਦਾਰ ਤੇਰਾ,ਏਸ ਕਰਕੇ ਅਖਾਂ ਵਿਚ ਰੜਕੇ? PRINT ਈ ਮੇਲ

ds10.jpgਜਾਹਰਾ ਪੀਰ ਦੇ ਦਰਬਾਰ ਅੰਦਰ,14 ਮਈ ਨੂੰ ਕਲਾ ਅਜੀਬ ਵਰਤੀ?
ਹੰਕਾਰੀ ਕਮੇਟੀ ਮੈਬਰਾਂ ਉਤੇ ,ਬਾਬੇ ਨਾਨਕ ਦੀ ਕਰੋਪੀ ਕਿੰਜ ਵਰਤੀ?

ਕੁਜ ਸੰਗਤ ਨਾਲ ਹੋਏ ਹਥੋ ਪਾਈ,ਪਗਾ ਬਹੁਤਿਆਂ ਨੇ ਲੁਹਾ ਲਈਆਂ?
ਪਬੰਦੀ ਸਿੱਖਾਂ ਤੇ ਲੋਣ ਵਾਲਿਆ ਨੇ,ਘਰ ਵਾਲੀਆਂ ਵੀ ਕੁਟਾ ਲਈਆਂ?

ਕਹਿੰਦੀਆਂ ਸੀ ਕੰਜਰ ਨੂੰ ਬਾਹਰ ਕਡੋ,ਗੰਦਪ੍ਰੀਤ ਨੂੰ ਕਿਓ ਛੂਪਾਵਦੇਂ ਹੋ?
ਭਦੀ ਭਾਸ਼ਾ ਵਰਤਣ ਵਾਲੀਆਂ ਨੇ,ਦਾੜਾ ਆਪਣੀਆਂ ਠੂਕਵਾ ਲਈਆਂ?

ਲੋਕਾਈ ਆਖੇ ਬਹੁਤ ਮਾੜਾ ਹੋਇਆ,ਗੁਰੂਘਰ ਝਗੜਾ ਕਿਓ ਹੋਇਆ?
ਨਾਗ ਪੂਰੀ ਸੋਚ ਵਾਲਿਆਂ ਦਾ,ਦੇਖੋ, ਤਾਣਾ ਬਾਣਾ ਕਾਮਯਾਬ ਹੋਇਆ?

ਪੰਥਪ੍ਰੀਤ,ਤੇ ਇਸ ਦੇ ਹੋਰ ਸਾਥੀ,ਜਿਨਾਂ ਝਗੜੇ ਬਹੁਤ ਕਰਾਏ ਜੱਗ ਤੇ?
ਘਗਾ,ਧੂੰਦਾ,ਪਰੋਫੈਸਰ,ਅਮਰੀਕ ਨੇ ,ਸਿਰ ਸਿੱਖਾਂ ਦੇ ਪੜਵਾਏ ਜੱਗ ਤੇ?

ਦੋ ਹਫਤੇ ਭਾਵੇ ਬੀਤ ਗਏ ਨੇ , ਕਲੇਸ਼ ਕਿਓ ਹੋਇਆ ਵਿਚਾਰੋ ਭਾਈ?
ਬੰਦੇਂ ਤਲਖਾਈ ਵਿਚ ਘਟ ਸਨ ਅੋਦਣ,ਬੀਬੀਆਂ ਗੁਸੇ ਵਿਚ ਸਨ ਭਾਈ?

ਮੇਰੀ ਕਵਿਤਾ ਪੜਨ ਵਾਲੇ ਸਜਨਾਂ,ਇਕ ਗੱਲ ਮੈਨੂੰ ਸਮਜਾ ਜਾਵੀ ?
ਇਸ ਮੁਸ਼ਕਲ ਦਾ ਕੋਈ ਹਲ ਹੋਵੇ,ਮੈਨੂੰ ਫੁਨ ਉਤੇ ਸਮਜਾ ਜਾਮੀਂ ?

ਨਾਂ ਕਿਸੇ ਧੜੇ ਨੂੰ ਸੇਕ ਲਗੇ, ਤੇ ਨਾਂ ਹੀ ਕੋਈ ਧੜਾ ਗੂਸੇ ਵਿਚ ਭੜਕੇ?
ਬਾਬਾ(ਕੁੱਕੜ-ਪਿੰਡੀਆ)ਝਾੜੂਬਰਦਾਰ ਤੇਰਾ,ਏਸ ਕਰਕੇ ਅਖਾਂ ਵਿਚ ਰੜਕੇ?...0178 6108337

 
ਗ਼ਜ਼ਲ (ਡਾ.ਸਾਥੀ ਲੁਧਿਆਣਵੀ-ਲੰਡਨ) PRINT ਈ ਮੇਲ
sathi.jpgਬੰਦਾ ਮਨ 'ਤੇ ਚੁੱਕੀ ਫਿਰਦਾ ਭਾਰ ਹੈ ਯਾਰ।
ਦਿਲ ਵਿਚ ਉਸਦੇ ਫਿਕਰਾਂ ਦਾ ਅੰਬਾਰ ਹੈ ਯਾਰ।

ਅਜਕਲ ਜ਼ਿੰਦਗ਼ੀ ਕਿੰਨੀ ਮਹਿੰਗੀ ਹੋ ਗਈ ਹੈ,
ਮਸਾਂ ਹੀ ਟੁਰਦਾ ਕਈਆਂ ਦਾ ਰੁਜ਼ਗ਼ਾਰ ਹੈ ਯਾਰ।

ਦਿਲ ਦਾ ਜਾਨੀ ਸਾਹਾਂ ਦੇ ਨਜ਼ਦੀਕ ਹੈ ਪਰ,
ਖੜ੍ਹੀ ਹੈ ਇਕ ਦੀਵਾਰ ਕਿਤੇ ਵਿਚਕਾਰ ਹੈ ਯਾਰ।

ਹਫੜਾ ਦਫੜੀ ਦੌੜ ਭਜਾਈ ਹੈ ਪਈ ਹੋਈ,
ਚਿੰਤਾਗ੍ਰਸਤ ਹੈ ਬੰਦਾ ਸ਼ਾਇਦ ਬੀਮਾਰ ਹੈ ਯਾਰ।

ਅਮਨ ਦੀਆਂ ਘੁੱਗੀਆਂ ਨੇ ਅੰਬਰੀਂ ਕੀ ਉਡਣਾ,
ਪਰ ਕਤਰਨ ਲਈ ਹਰ ਹੱਥ ਵਿਚ ਤਲਵਾਰ ਹੈ ਯਾਰ।

ਇਸ ਦੀ ਪੂਛ 'ਚ ਡੰਗ ਹੈ ਮੰਦੀਆਂ ਖ਼ਬਰਾਂ ਦਾ,
ਬਿੱਛੂ ਵਰਗੀ ਜ਼ਹਿਰ ਭਰੀ ਅਖ਼ਬਾਰ ਹੈ ਯਾਰ।

ਮੇੇਰਾ ਰੱਬ ਹੈ ਚੰਗਾ ਤੁਹਾਡਾ ਚੰਗਾ ਨਹੀਂਂ,
ਰੱਬ ਦੇ ਬੰਦੇ ਦਾ ਐਸਾ ਕਿਰਦਾਰ ਹੈ ਯਾਰ।

ਅਜਕਲ ਸਹਿਨਸ਼ੀਲਤਾ ਕਿਧਰੇ ਉੱਡ ਪੁੱਡ ਗਈ,
ਹਰ ਬੰਦੇ ਦੀ ਗੱਲ ਦੇ ਵਿਚ ਤਕਰਾਰ ਹੈ ਯਾਰ।

ਕਹਿੰਦਾ "ਸਾਥੀ" ਚੱਲ ਮੈਂ ਤੇਰੇ ਨਾਲ ਖ਼ੜ੍ਹਾਂ,
ਐਸਾ ਦਿਲ ਦਾ ਜਾਨੀ ਮੇਰਾ ਯਾਰ ਹੈ ਯਾਰ।...30 may 17

 
ਗ਼ਜ਼ਲ ..ਸੁਰਿੰਦਰ ਸਿਦਕ PRINT ਈ ਮੇਲ

surinder.jpgਗ਼ਮ ਦਾ ਪੱਥਰ ਪਿਘਲ ਕੇ ਅਾਖ਼ਰ,ਅੱਖਾਂ ਥਾਣੀ ਵਹਿ ਜਾਂਦਾ ਹੈ,
ਹੜੵ ਦਾ ਪਾਣੀ ਜਿੱਦਾਂ ਚੜੵਦੈ, ੳੁਸੇ ਤੋਰੇ ਲਹਿ ਜਾਂਦਾ ਹੈ!

ਪਿੰਜਰੇ ਦੇ ਵਿੱਚ ਪੈ ਕੇ ਪੰਛੀ, ਪਿੰਜਰੇ ਦਾ ਅਾਦੀ ਹੋ ਜਾਵੇ,
ਵੱਡੇ ਵੱਡੇ ਦੁੱਖ ਵੀ ਬੰਦਾ, ਸਹਿੰਦਾ ਸਹਿੰਦਾ ਸਹਿ ਜਾਂਦਾ ਹੈ!

ਜਿਸ ਦੀਵੇ ਨੇ ਪੂਜਕ ਬਣਨਾ, ਵਾਰੇ ਅਾਪਾ ਬਣੇ ਪੈਗੰਬਰ,
ੳੁੱਠਣ ਜੇ ਤੂਫ਼ਾਨ ਵੀ ਕਹਿਰੀ, ੳੁਹਨਾਂ ਸੰਗ ਵੀ ਖਹਿ ਜਾਂਦਾ ਹੈ!

ਜਿਹੜੇ ਘਰ ਦੀਅਾਂ ਨੀਂਹਾਂ ਅੰਦਰ, ਬੇਵਿਸ਼ਵਾਸੀ ਦੀ ਸਿਲੵ ਪੈ ਜੇ,
ਅੈਸੇ ਘਰ ਦਾ ਕਮਰਾ ਕਮਰਾ, ਢਹਿੰਦਾ ਢਹਿੰਦਾ ਢਹਿ ਜਾਂਦਾ ਹੈ!

ਸੱਚ ਦਾ ਸੂਰਜ ਚੜੵਿਅਾ ਹੈ ਜੋ, ਚਾਨਣ ਅਾਪਣਾ ਫ਼ੈਲਾੲੇਗਾ,
ਬਹੁਤੀ ਦੇਰ ਗ਼ੁਬਾਰ ਨਹੀਂ ਟਿਕਦਾ, ਅਾਖ਼ਰ ਅਰਸ਼ੋਂ ਲਹਿ ਜਾਂਦਾ ਹੈ!

ਬਹੁਤ ਅਜੀਬ ਹੈ ੲਿਹ ਬੰਦਾ ਵੀ, ਫ਼ਨ ਦੇ ਮੋਢਿਆਂ ੳੁੱਤੇ ਚੜੵ ਕੇ,
ਪਹਿਲਾਂ ਤਾਂ ਪੱਥਰ ਨੂੰ ਘੜਦੈ, ਫਿਰ ੳੁਸ ਪੈਰੀਂ ਢਹਿ ਜਾਂਦਾ ਹੈ!

ਵੱਡਾ ਬਣਨ ਲੲੀ ਹਰ ਬੰਦਾ, ਜੇਬੵ 'ਚ ਕੲੀ ਕੲੀ ਚਿਹਰੇ ਰਖਦੈ,
ਬੱਚਾ ਭੋਲ਼ੇਪਣ ਵਿੱਚ ਦਿਲ ਦੀ, ਹਰ ੲਿੱਕ ਗੱਲ ਨੂੰ ਕਹਿ ਜਾਂਦਾ ਹੈ!

ਸਿਦਕ' ਜਦੋਂ ੳੁਹ ਖ਼ਤ ਪੜੵਦੀ ਹਾਂ, ਅੰਦਰੋਂ ਜ਼ਖ਼ਮੀ ਕਿੳੁਂ ਹੋ ਜਾਵਾਂ,
ਖ਼ੰਜਰ ਤਾਂ ਕਾਗਜ਼ ਦਾ ਹੀ ਹੈ, ਦਿਲ ਵਿੱਚ ਕਿੱਦਾਂ ਲਹਿ ਜਾਂਦਾ ਹੈ!

ਸੁਰਿੰਦਰ ਸਿਦਕ...29 may 17

 
ਅੱਜ ਪਾਕੇ ਹਰਪ੍ਰੀਤ ਉਸ ਨੂੰ ਗੱਲਵਕੜੀ ਆਪਣਾ ਪਿਆਰ ਦਿਖਾਉਣ ਜਾਣਾ ਏ...!! PRINT ਈ ਮੇਲ
harpreet.jpgਅੱਜ  ਉਸ ਦਾ  ਦੀਦਾਰ  ਕਰਨ  ਜਾਣਾ ਏ
ਪਹਿਲੀ ਮੁਲਾਕਾਤ ਦੀ ਸ਼ੁਰੂਆਤ ਕਰਨ ਜਾਣਾ ਏ

ਰੀਝ  ਸੀ ਜੋ ਦਿਲ ਨੂੰ ਉਹਨੂੰ ਅਪਣਾਉਣ ਦੀ
ਅੱਜ ਉਸਨੂੰ ਆਪਣਾ ਕੇ ਹਾਲ ਦਿਲ ਸੁਣਾਉਣ  ਜਾਣਾ ਏ

ਲੱਗੀ ਸੀ ਜੋ ਦਿਲ ਨੂੰ ਤਾਂਗ ਉਸਦੇ ਨਾਲ ਮਿਲਣ ਦੀ
ਅੱਜ ਮਿਲਕੇ ਉਸ ਨਾਲ ਦਿਲ ਵਾਲੀ ਬਾਤ ਕਰਨ ਜਾਣਾ ਏ

ਕਰ ਦਿੱਤਾ ਏ ਕਮਲਾ ਜਿਸ ਨੇ ਆਪਣੇ ਪਿਆਰ ਵਿੱਚ
ਅੱਜ ਉਸ ਮਹਿਬੂਬ ਨੂੰ ਦਿਲ ਤੋ ਪਿਆਰ ਕਰਨ ਜਾਣਾ ਏ

ਕਰਦੇ ਸੀ ਜੋ ਪਿਆਰ ਭਰੀਆ ਇਕ ਦੂਜੇ ਨਾਲ ਗੱਲਾਂ
ਅੱਜ ਪਾਕੇ ਹਰਪ੍ਰੀਤ ਉਸ ਨੂੰ ਗੱਲਵਕੜੀ ਆਪਣਾ ਪਿਆਰ ਦਿਖਾਉਣ ਜਾਣਾ ਏ...!!
 
ਨਾਮ ਹਰਪ੍ਰੀਤ ਸਿੰਘ ......29 may 17
ਪਤਾ ਫਤਿਹਗੜ੍ਹ ਚੂੜੀਆ
ਫੋਨ 7355222215
 
____ਸਵਰਨ ਕਵਿਤਾ.........29 may 17 PRINT ਈ ਮੇਲ

dil_dar.jpgਮੇਰੇ ਜਜ਼ਬਾਤ ਜਦੋਂ ਮੇਰੇ ਨਾਲ ਖੇਡਦੈ
ਵਸਲ ਤੋਂ ਦੂਰ ਲੈ ਜਾਂਦੇ ਫਿਰ ਘੇਰਦੈ।

ਰੁੱਤ ਜੁਦਾਈ ਦੀ ਨਿੱਤ ਮਹਿਰਮ ਬਣੇ
ਕਾਗਜ਼ ਜਾਣ ਕੇ ਰੋਜ਼ ਨਵਾਂ ਕੁੱਝ ਲਿਖਦੈ।

ਕਿਸ-ਕਿਸ ਨਾਲ ਸ਼ਿਕਵੇ ਗਿਲਾ ਕਰਾਂ
ਫੁੱਲ ਸਮਝ ਕੇ ਰੋਜ਼ ਹਸਦੇ ਮੈਨੂੰ ਤੌੜਦੈ।

ਦੁੱਖ ਦਾ ਕਿਵੇਂ ਹੋਵੇ ਉਸਨੂੰ ਅਹਿਸਾਸ
ਉਹ ਢਲਦਾ ਸੂਰਜ ਨਾ ਕਦੀਂ ਦੇਖਦੈ ।

ਸਵਾਰਥੀ ਦੁਨੀਆਂ ਨੂੰ ਮਿਟਾਉਣ ਚਲੀ
ਹਮੇਸ਼ਾ ਦੀ ਤਰ੍ਹਾਂ ਲੋਕਾਂ ਕਵਿਤਾ ਨੂੰ ਘੇਰਦੈ।

____ਸਵਰਨ ਕਵਿਤਾ.........29 may 17

 
<< Start < Prev 1 2 3 4 5 6 7 8 9 10 Next > End >>

Results 91 - 105 of 705

Advertisements

Advertisement
Advertisement