|
ਮਹਾਨ ਕਲਾਕਾਰ: ਲਿਓਨਾਰਦੋ ਦ ਵਿੰਸੀ ਦੇ ਪੰਜ ਸੌ ਸਾਲ |
|
|
ਕਲਾ
ਜਗਤ ਲਈ ਸਾਲ 2019 ਦੇ ਮਹੱਤਵ ਦੀ ਜੇਕਰ ਗੱਲ ਕਰੀਏ ਤਾਂ ਦੁਨੀਆ ਭਰ ਦੀਆਂ ਕਲਾ
ਸੰਸਥਾਵਾਂ ਵਿਚ ਇਸ ਸਾਲ ਨੂੰ ਕੁਝ ਵੱਖਰੇ ਢੰਗ ਨਾਲ ਮਨਾਉਣ ਦੀ ਦੌੜ ਲੱਗੀ ਦਿਸ ਰਹੀ ਹੈ |
ਇਕ ਅਜਿਹੇ ਕਲਾਕਾਰ ਨੂੰ ਮੌਤ ਦੇ ਪੰਜ ਸੌ ਸਾਲ ਬਾਅਦ ਵੀ ਪੂਰੀ ਸ਼ਿੱਦਤ ਨਾਲ ਯਾਦ ਕੀਤਾ
ਜਾ ਰਿਹਾ ਹੈ, ਜਿਸ ਵਲੋਂ ਬਣਾਏ ਗਏ ਚਿੱਤਰਾਂ ਦੀ ਗਿਣਤੀ ਦੋ ਦਰਜਨ ਦਾ ਅੰਕੜਾ ਵੀ ਪਾਰ
ਨਹੀਂ ਕਰ ਪਾ ਰਹੀ ਹੈ ਪਰ ਉਸ ਦੀ ਦੇਣ ਪਿਛਲੇ ਪੰਜ ਸੌ ਸਾਲਾਂ ਵਿਚ ਜ਼ਰਾ ਜਿੰਨੀ ਵੀ ਘਟੀ
ਨਹੀਂ, ਬਲਕਿ ਲਗਾਤਾਰ ਵਧੀ ਹੈ | ਸਹੀ ਮਾਅਨਿਆਂ ਵਿਚ 'ਦ ਵਿੰਸੀ ਕਿੰਗ ਆਫ਼ ਦ ਆਰਟ ਹੈ |'
ਦ ਵਿੰਸੀ ਦੀਆਂ ਪੇਂਟਿੰਗਜ਼ ਬੜੀ ਮੁਸ਼ਕਿਲ ਨਾਲ ਵੀਹ ਦੇ ਲਗਪਗ ਹਨ, ਪਰ ਉਸ ਦੀ ਇਕ
ਕ੍ਰਿਤੀ 'ਮੋਨਾਲੀਜ਼ਾ' ਪੂਰੀ ਦੁਨੀਆ ਵਿਚ ਨਾਰੀ ਸੁੰਦਰਤਾ ਦੇ ਪ੍ਰਤੀਕ ਦੇ ਤੌਰ 'ਤੇ
ਦੇਖੀ, ਜਾਣੀ ਜਾਂਦੀ ਹੈ |
ਲਿਓਨਾਰਦੋ ਦ ਵਿੰਸੀ ਅਨੋਖੀ ਪ੍ਰਤਿਭਾ ਦੇ ਧਨੀ ਇਕ ਵਿਲੱਖਣ ਕਲਾਕਾਰ ਸਨ | ਉਨ੍ਹਾਂ ਦਾ
ਬਣਾਇਆ ਗਿਆ ਮੋਨਾਲੀਜ਼ਾ ਦਾ ਚਿੱਤਰ, ਦੁਨੀਆ ਭਰ ਵਿਚ ਕਲਾ ਵਿਦਿਆਰਥੀਆਂ ਤੇ ਖੋਜ ਕਰਨ
ਵਾਲਿਆਂ ਲਈ ਪਿਛਲੇ ਪੰਜ ਸੌ ਸਾਲਾਂ ਤੋਂ ਡੂੰਘੇ ਅਧਿਐਨ ਦਾ ਵਿਸ਼ਾ ਹੈ | ਆਪਣੇ ਜੀਵਨ ਦੇ
ਸ਼ੁਰੂਆਤੀ ਸਮੇਂ ਵਿਚ ਹੀ ਲਿਓਨਾਰਦੋ ਨੇ ਗਣਿਤ, ਵਿਗਿਆਨ ਚਿੱਤਰਕਾਰੀ ਅਤੇ ਸੰਗੀਤ ਤੱਕ
ਵਿਚ ਆਪਣੀ ਅਸਧਾਰਨ ਯੋਗਤਾ ਦੀ ਪਛਾਣ ਬਣਾਈ | ਸਿਰਫ਼ 13-14 ਸਾਲਾਂ ਦੀ ਉਮਰ ਵਿਚ ਹੀ ਇਸ
ਅੱਲ੍ਹੜ ਨੇ ਆਪਣੀ ਵਿਲੱਖਣ ਪ੍ਰਤਿਭਾ ਨਾਲ ਇਟਲੀ ਨੂੰ ਕਾਇਲ ਕਰ ਦਿੱਤਾ ਸੀ | ਉਦੋਂ
ਜਦੋਂ ਉਹ 1466 ਵਿਚ ਫਲੋਰੈਂਸ ਦੇ ਪ੍ਰਸਿੱਧ ਕਲਾਕਾਰ ਵੈਰੋਕੀਓ ਦੇ ਸਾਥ ਨਾਲ ਕਲਾ ਦੀ
ਰਸਮੀ ਸਿੱਖਿਆ ਦੀ ਸ਼ੁਰੂਆਤ ਹੀ ਕਰ ਰਹੇ ਸਨ, ਉਦੋਂ ਸ਼ਾਇਦ ਉਹ ਇਸ ਤਰ੍ਹਾਂ ਦੇ ਇਕਲੌਤੇ
ਕਲਾਕਾਰ ਵੀ ਸਨ, ਜਿਨ੍ਹਾਂ ਨੇ ਕਲਾ ਅਤੇ ਵਿਗਿਆਨ ਦੋਵਾਂ ਖੇਤਰਾਂ ਵਿਚ ਬਰਾਬਰ ਦੀ ਮੁਹਾਰਤ
ਹਾਸਲ ਕਰ ਲਈ ਸੀ |
|
ਅੱਗੇ ਪੜੋ....
|
|
ਚੜ੍ਹਦੇ-ਲਹਿੰਦੇ ਤੋਂ ਵੱਖਰਾ ਇਕ ਹੋਰ ਪੰਜਾਬ |
|
|
 
ਪੰਜਾਬ
ਦੀ ਧਰਤੀ ਪੰਜਾਂ ਦਰਿਆਵਾਂ ਦੇ ਨਾਂਅ ਨਾਲ ਜਾਣੀ ਜਾਂਦੀ ਹੈ | ਬੇਪਰਵਾਹ ਸਮੇਂ ਨੇਂ ਜਦ
ਇਸ ਜਰਖੇਜ਼ ਧਰਤੀ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਤਾਂ ਧਰਤੀ 'ਤੇ ਚੜ੍ਹਦੇ ਅਤੇ
ਲਹਿੰਦੇ ਦੋ ਪੰਜਾਬ ਹੋਂਦ ਵਿਚ ਆ ਗਏ | ਇਸ ਤੋਂ ਬਾਅਦ ਇਸ ਧਰਤੀ ਦੇ ਬਾਸ਼ਿੰਦੇ ਸਾਰੀ
ਦੁਨੀਆ ਵਿਚ ਪਰਵਾਸ ਦੇ ਰਾਹ ਪੈ ਗਏ ਅਤੇ ਜਿੱਥੇ ਵੀ ਗਏ ਪੰਜਾਬ ਦੀ ਖੁਸ਼ਬੂ ਅਤੇ ਅਹਿਸਾਸ
ਆਪਣੇ ਨਾਲ ਲੈ ਗਏ | ਇਸ ਧਰਤੀ ਦੀ ਤਾਸੀਰ ਕੁਝ ਅਜਿਹੀ ਹੈ ਕਿ ਇਸ ਦੇ ਪੁੱਤਰ-ਧੀਆਂ ਹੋਣ
ਦਾ ਅਹਿਸਾਸ ਹੀ ਬੇਹੱਦ ਮਾਣਮੱਤਾ ਹੈ | ਇਸ ਦੇ ਜਾਏ ਜਿੱਥੇ ਵੀ ਗਏ ਹਨ, ਆਪਣੇ ਆਪ ਨੂੰ
'ਪੰਜਾਬੀ' ਅਖਵਾਉਣ 'ਚ ਮਾਣ ਮਹਿਸੂਸ ਕਰਦੇ ਹਨ ਅਤੇ ਦੁਨੀਆ ਦੇ ਅਨੇਕਾਂ ਮੁਲਕਾਂ ਵਿਚ
ਛੋਟੇ-ਛੋਟੇ ਪੰਜਾਬ ਉਸਾਰ ਕੇ ਬੈਠੇ ਹਨ |
.
|
ਅੱਗੇ ਪੜੋ....
|
|
ਅੱਜ ਮਾਂ ਦਿਵਸ 'ਤੇ ਵਿਸ਼ੇਸ਼.... ਸਦਾ ਰਹਿਣ ਵਸਦੀਆਂ ਮਾਵਾਂ |
|
|
ਇਸ
ਸਿ੍ਸ਼ਟੀ ਦੀ ਸਿਰਜਣਹਾਰ ਮਾਂ ਹੈ | ਉਸ ਦੇ ਪੈਰਾਂ ਵਿਚ ਸਵਰਗ ਹੈ | ਪਰਮਾਤਮਾ ਤੋਂ ਉਤਰ
ਕੇ ਅਸੀਂ ਮਾਂ ਦੇ ਕਰਜ਼ਦਾਰ ਹਾਂ, ਪਹਿਲਾਂ ਜ਼ਿੰਦਗੀ ਦੇਣ ਲਈ ਅਤੇ ਫਿਰ ਜ਼ਿੰਦਗੀ ਜਿਊਣ
ਦੇ ਸਮਰੱਥ ਬਣਾਉਣ ਲਈ | ਮਾਵਾਂ ਕਹਿੰਦੇ ਨੇ ਰੱਬ ਨੇ ਇਸ ਕਰਕੇ ਬਣਾਈਆਂ ਸਨ ਕਿਉਂਕਿ ਉਹ
ਹਰ ਥਾਂ ਹਾਜ਼ਰ ਨਹੀਂ ਹੋ ਸਕਦਾ | ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਮਾਂ ਦੀ ਪੂਜਾ ਹੀ
ਰੱਬ ਦੀ ਪੂਜਾ ਹੈ ਤੇ ਰੱਬ ਦਾ ਦੂਜਾ ਨਾਂਅ ਮਾਂ ਹੀ ਹੁੰਦਾ ਹੈ | ਸੰਸਾਰ ਦਾ ਇਕੋ
ਵਿਧੀ-ਵਿਧਾਨ ਹਰ ਥਾਂ ਲਾਗੂ ਹੈ ਕਿ ਮਹਾਨ ਲੋਕਾਂ ਨੂੰ ਸਲਾਮ ਕਰਨ ਤੋਂ ਪਹਿਲਾਂ ਸਿਆਣੇ
ਲੋਕ ਮਾਂ ਦੀ ਉਸ ਕੁੱਖ ਨੂੰ ਸਲਾਮ ਕਰਦੇ ਹਨ ਜਿਸ ਤੋਂ ਉਸ ਨੇ ਜਨਮ ਲਿਆ ਹੁੰਦਾ ਹੈ |
ਦੁਨੀਆਂ ਦੇ ਵਿਹੜੇ ਵਿਚ ਰੌਣਕਾਂ ਮਾਵਾਂ ਨੇ ਹੀ ਲਗਾਈਆਂ ਹਨ | ਮਾਂ ਦੀ ਸਿਫਤ ਵਿਚ
ਗੁਰਮਤਿ ਦਾ ਸਾਰਾ ਫਲਸਫਾ ਇਹੋ ਕਹਿੰਦਾ ਹੈ ਕਿ ਮਾਂ ਦੇ ਦੁੱਧ ਦੀ ਲਾਜ ਰੱਖਣਾ ਮਨੁੱਖ ਦਾ
ਪਹਿਲਾ ਕਰਤੱਵ ਹੈ ਤੇ ਇਸ ਨਾਲ ਇਨਸਾਨ, ਇਨਸਾਨ ਬਣਿਆ ਰਹਿ ਸਕਦਾ ਹੈ | ਗਲਤੀ ਤੁਸੀਂ
ਕਰੋਗੇ ਦੁਖੀ ਮਾਂ ਹੋਵੇਗੀ |
|
ਅੱਗੇ ਪੜੋ....
|
|
ਆਖ਼ਰ ਮਸੂਦ ਅਜ਼ਹਰ ਐਲਾਨਿਆ ਗਿਆ ਕੌਮਾਂਤਰੀ ਅੱਤਵਾਦੀ |
|
|
  ਆਖ਼ਰ
ਸੰਯੁਕਤ ਰਾਸ਼ਟਰ ਨੇ ਜੈਸ਼ ਦੇ ਮੁਖੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ।
ਇਸ ਨਾਲ ਉਸ ਦੀ ਸੰਪਤੀ ਜ਼ਬਤ ਹੋ ਜਾਏਗੀ, ਉਸ ਦੀ ਯਾਤਰਾ 'ਤੇ ਰੋਕ ਲੱਗ ਜਾਏਗੀ। ਹਥਿਆਰ
ਖਰੀਦਣ 'ਤੇ ਵੀ ਪਾਬੰਦੀ ਲੱਗ ਜਾਏਗੀ। ਨਿਸਚਿਤ ਰੂਪ ਨਾਲ ਸੰਯੁਕਤ ਰਾਸ਼ਟਰ ਦਾ ਅਜ਼ਹਰ 'ਤੇ
ਇਹ ਫ਼ੈਸਲਾ ਦੇਰ ਨਾਲ ਆਇਆ ਦਰੁਸਤ ਫ਼ੈਸਲਾ ਹੈ। ਭਾਰਤ ਪਿਛਲੇ 10 ਸਾਲਾਂ ਤੋਂ ਇਸ ਸਬੰਧ ਵਿਚ
ਯਤਨ ਕਰਦਾ ਰਿਹਾ ਸੀ, ਇਸ ਨਾਲ ਅਜ਼ਹਰ ਅਤੇ ਜੈਸ਼ ਦੀਆਂ ਸਰਗਰਮੀਆਂ ਨੂੰ ਕਾਫੀ ਹੱਦ ਤੱਕ
ਕਾਬੂ ਕਰਨ ਵਿਚ ਮਦਦ ਮਿਲੇਗੀ। ਪਰ ਇਸ ਦਾ ਨਾਂਹ-ਪੱਖੀ ਪੱਖ ਵੀ ਹੈ।
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
Results 1 - 9 of 1014 |