:: ਬੁਰਾੜੀ ਕਾਂਡ: ਅਣਪਛਾਤੇ ਵਿਅਕਤੀ ਦਾ ਦਾਅਵਾ, ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ   :: ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਣ 'ਤੇ ਸਕੂਲ ਖਿਲਾਫ ਐਫ.ਆਈ.ਆਰ   :: 'ਮੇਕ ਇੰਨ ਇੰਡੀਆ' ਮਿਸ਼ਨ 'ਚ ਦੱਖਣੀ ਕੋਰੀਆ ਦੀ ਹਿੱਸੇਦਾਰੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ- ਮੋਦੀ   :: ਜੰਮੂ ਹਵਾਈ ਅੱਡੇ ਦਾ ਨਾਂ ਬਦਲੇ ਜਾਣ 'ਤੇ ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ   :: ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ 'ਤੇ ਜਨਤਾ ਦਲ (ਯੂ.) ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ   :: 17 ਜੁਲਾਈ ਨੂੰ ਕੇਂਦਰ ਸਰਕਾਰ ਨੇ ਬੁਲਾਈ ਸਰਬ ਪਾਰਟੀ ਬੈਠਕ   :: ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ   :: ਏਅਰਸੈੱਲ-ਮੈਕਸਿਸ ਕੇਸ : ਪੀ. ਚਿਦੰਬਰਮ ਅਤੇ ਕਾਰਤੀ ਚਿਦੰਬਰਮ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ   :: 5 ਤੋਂ 6 ਅੱਤਵਾਦੀਆਂ ਨੂੰ ਜਵਾਨਾਂ ਨੇ ਪਾਇਆ ਘੇਰਾ   :: ਸੁਪਰੀਮ ਕੋਰਟ ਨੇ ਤਾਜ ਮਹਿਲ 'ਚ ਨਮਾਜ਼ ਅਦਾ ਕਰਨ ਦੀ ਨਹੀਂ ਦਿੱਤੀ ਆਗਿਆ   :: ਦਿੱਲੀ 'ਚ ਸਰਕਾਰੀ ਜ਼ਮੀਨਾਂ 'ਤੇ ਬਣੇ ਨਿੱਜੀ ਹਸਪਤਾਲਾਂ ਨੂੰ ਕਰਨਾ ਪਵੇਗਾ ਗਰੀਬਾਂ ਦਾ ਮੁਫ਼ਤ ਇਲਾਜ   :: ਜੰਮੂ ਤੋਂ ਅਮਰਨਾਥ ਯਾਤਰਾ ਲਈ ਦੋ ਕਾਫ਼ਲੇ ਰਵਾਨਾ   :: ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਅਫ਼ਸਰਾਂ ਦੀਆਂ ਛੁੱਟੀਆਂ ਰੱਦ   :: ਗੈਂਗਸਟਰ ਮੁੰਨਾ ਬਜਰੰਗੀ ਹੱਤਿਆ ਮਾਮਲਾ : ਯੂ.ਪੀ ਸਰਕਾਰ ਵੱਲੋਂ ਨਿਆਇਕ ਜਾਂਚ ਦੇ ਹੁਕਮ   :: ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਸਮਝੌਤਿਆਂ 'ਤੇ ਹਸਤਾਖ਼ਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
ਆਉ ਅੱਜ ਫਿਰ ਪੜੀਏ PRINT ਈ ਮੇਲ
sima_sndu.jpgਸਮੇਂ ਦੇ ਨਾਲ ਤੁਰਦੇ ਤੁਰਦੇ ਪਲ ..ਕਹਾਣੀਆਂ ਬਣ ਜਾਂਦੇ ਹਨ ! ਤੇ ਦੋਸਤੋ ਇਹਨਾਂ ਪਲਾਂ ਦੀ ਗਵਾਹ ਹਾਂ ਮੈ ਆਪ.! ਇੱਕ ਦਿਨ "ਪਰਵੇਜ਼ ਸੰਧੂ" ਹੁਰਾਂ ਨੇ ਕਿਹਾ ਸੀ ਆਪਣੇ ਆਲੇ ਦੁਆਲੇ ਵਿਚਰ ਰਹੇ ਜਾਂ ਵਿਚਰ ਚੁੱਕੇ ਪਾਤਰਾਂ ਦਾ ਚਿੱਤਰਨ ਕਰ ! ਤੇ ਉਸ ਨਾਲ ਹੋਈ ਗੱਲਬਾਤ ਕਰਕੇ ਚਿਰਾਂ ਤੋਂ ਮੇਰੇ ਮਨ ਦੇ ਕੋਨੇ ਵਿਚ ਬੈਠਾ ਇਹ "ਹਰਬੰਸ ਲਾਲ " ਤੁਹਾਡੇ ਤੱਕ ਆ ਪਹੁੰਚਾ ! ਇਹ ਬਿਲਕੁਲ ਸੱਚੀ ਘਟਨਾ ਹੈ !
ਅੱਗੇ ਪੜੋ....
 
ਚੋਰ ਰਸਤਾ ਲੱਭ ਰਿਹਾ ਸੀ PRINT ਈ ਮੇਲ
ਹਰ ਇਨਸਾਨ ਦੀ ਜ਼ਿੰਦਗ਼ੀ 'ਚ ਇੱਕ ਵਾਰ ਤਾਂ ਇਹ ਸਮਾਂ ਜ਼ਰੂਰ ਆਉਂਦਾ ਹੈ ਕਿ ਉਸਦੇ ਹੀ ਕਿਸੇ ਪਿਆਰੇ ਦੁਆਰਾ ਉਸਦੇ ਵਿਸ਼ਵਾਸ਼ ਦਾ ਘਾਣ ਹੋ ਜਾਂਦਾ ਹੈ । ਇਸਨੂੰ ਹਮੇਸ਼ਾ ਔਰਤ-ਮਰਦ ਜਾਂ ਕੁੜੀ-ਮੁੰਡੇ ਦੇ ਪਰਿਪੇਖ ਤੋਂ ਹੀ ਨਾ ਦੇਖਿਆ ਜਾਵੇ, ਦੁਨੀਆਂ 'ਚ ਇਸ ਤੋਂ ਉੱਪਰ ਵੀ ਬਹੁਤ ਕੁਝ ਹੈ । ਇਹ ਪਿਆਰਾ ਕੋਈ ਵੀ ਹੋ ਸਕਦੇ - ਵੱਡਾ, ਛੋਟਾ, ਪਰਵਾਰਕ, ਗੈਰ-ਪਰਵਾਰਕ । ਗੱਲ ਹੈ ਵਿਸ਼ਵਾਸ ਦੀ, ਜਿਸਦੀ ਜਿੰਨੀ ਜ਼ਿਆਦਾ ਸਮਰੱਥਾ ਏ ਵਿਸ਼ਵਾਸ਼ ਕਰਨ ਦੀ, ਉਹ ਓਨੀ ਹੀ ਵੱਡੀ ਸੱਟ ਖਾਏਗਾ । 
ਅੱਗੇ ਪੜੋ....
 
ਸ਼ਿਕਾਰ ਖੇਡਣ ਨਿੱਕਲੇ ਸ਼ੇਰ ਸ਼ੇਰਨੀ ਉਸ ਦਿਨ ਕਾਫੀ ਦੂਰ ਨਿੱਕਲ ਗਏ ! PRINT ਈ ਮੇਲ
amn.jpgਮਗਰੋਂ ਨਿੱਕੇ ਬੱਚਿਆਂ ਦਾ ਭੁੱਖ ਨਾਲ ਬੁਰਾ ਹਾਲ ਸੀ ਤੇ ਉੱਤੋਂ ਬਾਂਦਰਾਂ ਠੂੰਗੇ ਮਾਰ ਮਾਰ ਬੁਰਾ ਹਾਲ ਕਰ ਦਿੱਤਾ !
ਕੋਲ ਘਾਹ ਚਰਦੀ ਬੱਕਰੀ ਨੂੰ ਤਰਸ ਜਿਹਾ ਆ ਗਿਆ ਤੇ ਉਸ ਨੇ ਆਪਣਾ ਦੁੱਧ ਚੁੰਘਾ ਦਿੱਤਾ ਤੇ ਨਾਲ ਇੱਲਤਾਂ ਕਰਦੇ ਬਾਂਦਰ ਵੀ ਦੂਰ ਭਜਾ ਦਿੱਤੇ !
ਸ਼ੇਰ ਸ਼ੇਰਨੀ ਦਿਨ ਢਲੇ ਜਦੋਂ ਵਾਪਿਸ ਆਏ ਤਾਂ ਕੋਲ ਮੋਟੀ ਤਾਜੀ ਬੱਕਰੀ ਦੇਖ ਸ਼ਿਕਾਰ ਕਰਨ ਹੀ ਲੱਗੇ ਸਨ ਕੇ ਬੱਚਿਆਂ ਨੇ ਅਸਲੀਅਤ ਦੱਸ ਦਿੱਤੀ !
ਸ਼ੇਰ ਸ਼ੇਰਨੀ ਨੇ ਤਾਂ ਬੱਕਰੀ ਹੱਥਾਂ ਤੇ ਚੁੱਕ ਲਈ ਤੇ ਆਖਿਆ ਕੇ ਜਾ ਬੇਫਿਕਰ ਹੋ ਕੇ ਜਿੰਦਗੀ ਬਸਰ ਕਰ ਅੱਜ ਤੋਂ ਕੋਈ ਸ਼ੇਰ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ !
ਅੱਗੇ ਪੜੋ....
 
ਨਰਕ PRINT ਈ ਮੇਲ

_n.jpgਐਂਜਲੀਨਾ ਜੌਲੀ ..ਬਨਾਮ ..ਆਸਿਆ ਤੋਂ ਆਈ.ਐਸ. ਦੇ ਦਹਿਸ਼ਤਗਰਦ ਇਸ ਕਰਕੇ ਡਰਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਲੜਕੀ ਹੱਥੋਂ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਨਰਕ ਵਿੱਚ ਥਾਂ ਮਿਲੇਗੀ ਆਈ ਐਸ ਖ਼ਿਲਾਫ਼ ਦੋ-ਦੋ ਹੱਥ ਕਰਨ ਵਾਲੀ ਕੁਰਦਿਸਤਾਨ ਦੀ ਸੈਨਾ ਦਾ ਸਭ ਤੋਂ ਚਰਚਿਤ ਚਿਹਰਾ ਆਸਿਆ ਰਮਜ਼ਾਨ ਅੰਤਾਰ ਮਾਰੀ ਗਈ ਹੈ।ਆਸਿਆ ਨੂੰ ਐਂਜਲੀਨਾ ਜੌਲੀ ਵੀ ਕਿਹਾ ਜਾਂਦਾ ਸੀ ਕਿਉਂਕਿ ਉਸ ਦੇ ਨੈਣ ਨਕਸ਼ ਅਦਾਕਾਰਾ ਐਂਜਲੀਨਾ ਨਾਲ ਮਿਲਦੇ ਜੁਲਦੇ ਸਨ।ਆਸਿਆ ਕੁਰਦਿਸਤਾਨ ਦੀ ਆਜ਼ਾਦੀ ਲਈ ਲੜਾਈ ਲੜਨ ਵਾਲੀ ਉਸ ਬ੍ਰਿਗੇਡ ਦੀ ਸਿਪਾਹੀ ਹੀ ਸੀ, ਜੋ ਮੇਕਅਪ ਕਰਕੇ ਜੰਗ ਦੇ ਮੈਦਾਨ ਵਿੱਚ ਆਈ.ਐਸ. ਨਾਲ ਦੋ-ਦੋ ਹੱਥ ਕਰਦੀ ਹੈ।
ਆਸਿਆ ਦੀ ਪ੍ਰਸਿੱਧੀ ਇਸ ਗੱਲ ਤੋਂ ਲਾਈ ਜਾ ਸਕਦੀ ਹੈ ਕਿ ਕੌਮਾਂਤਰੀ ਮੀਡੀਆ ਨੇ ਉਸ ਦੀ ਮੌਤ ਦੀ ਖ਼ਬਰ ਨੂੰ ਹੈੱਡਲਾਈਨ ਬਣਾਇਆ ਹੈ।1996 'ਚ ਜਨਮੀ ਆਸਿਆ ਨੇ 20 ਸਾਲ ਦੀ ਉਮਰ ਵਿੱਚ ਆਈ.ਐਸ. ਖ਼ਿਲਾਫ਼ ਹਥਿਆਰ ਚੁੱਕ ਲਏ ਸਨ।ਆਸਿਆ ਕੁਰਦਿਸ਼ ਅੰਦੋਲਨ ਦੀ ਮਹਿਲਾ ਵਿੰਗ ਦੀ ਪ੍ਰਮੁੱਖ ਕਮਾਂਡਰ ਸੀ।ਉਸ ਨੇ ਉੱਤਰੀ ਸੀਰੀਆ 'ਚ ਆਈ ਐੱਸ ਆਈ ਐੱਸ ਵਿਰੁੱਧ ਕਈ ਅਹਿਮ ਲੜਾਈਆਂ 'ਚ ਹਿੱਸਾ ਲਿਆ। ਫੇਸਬੁੱਕ ਦੇ 'ਵੀ ਵਾਂਟ ਫਰੀਡਮ ਫਾਰ ਕੁਰਦਿਸਤਾਨ' ਨਾਂਅ ਦੇ ਪੇਜ 'ਤੇ ਲਿਖਿਆ ਗਿਆ ਹੈ ਕਿ ਆਸਿਆ ਸ਼ਹੀਦ ਹੋ ਗਈ ਹੈ। ਆਸਿਆ ਦੀ ਮੌਤ ਦੀ ਖ਼ਬਰ ਦੀ ਆਜ਼ਾਦਾਨਾ ਤੌਰ 'ਤੇ ਪੁਸ਼ਟੀ ਹੋਣੀ ਅਜੇ ਬਾਕੀ ਹੈ, ਜਦਕਿ ਕੁਝ ਖ਼ਬਰਾਂ ਅਨੁਸਾਰ ਉਹ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ (ਐੱਸ ਡੀ ਐੱਫ) ਅਤੇ ਤੁਰਕੀ ਦੇ ਸਮੱਰਥਨ ਵਾਲੀ ਸੀਰੀਅਨ ਆਪੋਜ਼ੀਸ਼ਨ ਵਿਚਾਲੇ ਝੜਪ 'ਚ ਮਾਰੀ ਗਈ ਹੈ। ਆਸਿਆ ਤੋਂ ਆਈ.ਐਸ. ਦੇ ਦਹਿਸ਼ਤਗਰਦ ਇਸ ਕਰਕੇ ਡਰਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਲੜਕੀ ਹੱਥੋਂ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਨਰਕ ਵਿੱਚ ਥਾਂ ਮਿਲੇਗੀ ਕੁਰਦਿਸ਼ ਸੈਨਾ ਦੀ ਮਹਿਲਾ ਸੈਨਾ ਬਾਰੇ ਵਿੱਚ ਮਸ਼ਹੂਰ ਹੈ ਕਿ ਉਹ ਪੂਰੇ ਮੇਕਅਪ ਦੇ ਨਾਲ ਜੰਗ ਦੇ ਮੋਰਚੇ ਉੱਤੇ ਜਾਂਦੀਆਂ ਹਨ।ਕੁਰਦ ਸੈਨਾ ਵਿੱਚ 15 ਤੋਂ 40 ਸਾਲ ਦੀਆਂ ਕਰੀਬ 7 ਹਜ਼ਾਰ ਮਹਿਲਾਵਾਂ ਹਨ ਜੋ ਮੁਲਕ ਦੀ ਆਜ਼ਾਦੀ ਲਈ ਜੰਗ ਲੜ ਰਹੀਆਂ ਹਨ।ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਇਨ੍ਹਾਂ ਨੂੰ ਬਕਾਇਦਾ ਟਰੇਨਿੰਗ ਦਿੱਤੀ ਜਾਂਦੀ ਹੈ।ਇਨ੍ਹਾਂ ਮਹਿਲਾ ਨੂੰ ਟਰੇਨਿੰਗ ਵਿੱਚ ਸਿਖਾਇਆ ਜਾਂਦਾ ਹੈ ਕਿ ਜੇਕਰ ਉਨ੍ਹਾਂ ਨੂੰ ਆਈ ਐਸ ਗ੍ਰਿਫ਼ਤਾਰ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਗੋਲੀ ਮਾਰ ਲੈਣ।

 
ਪੁਸਤਕ ਪ੍ਰੇਮ ਤੋਂ ਸੱਖਣੇ ਹੋ ਰਹੇ ਲੋਕ PRINT ਈ ਮੇਲ
1720259__8.jpgਅਸੀਂ ਜ਼ਿੰਦਗੀ 'ਚ ਕਿਤਾਬਾਂ ਦੇ ਮਹੱਤਵ ਅਤੇ ਕਿਤਾਬਾਂ ਨਾਲ ਦੋਸਤੀ ਦੀਆਂ ਗੱਲਾਂ ਅਕਸਰ ਕਹਿੰਦੇ-ਸੁਣਦੇ ਰਹਿੰਦੇ ਹਾਂ | ਚੰਗੀ ਕਿਤਾਬ ਮਨੁੱਖ ਨੂੰ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਾ ਧਾਰਨੀ ਬਣਾ ਕੇ ਜ਼ਿੰਦਗੀ ਨਾਲ ਜੋੜਦੀ ਹੈ ਜਦਕਿ ਪੁਸਤਕ-ਪ੍ਰੇਮ ਤੋਂ ਸੱਖਣੇ ਲੋਕ ਪੁਸਤਕ ਦੇ ਇਸ ਮਹੱਤਵ ਨੂੰ ਨਹੀਂ ਸਮਝ ਸਕਦੇ | ਜ਼ਿੰਦਗੀ 'ਚ ਅਜਿਹੇ ਲੋਕ ਅਕਸਰ ਮਿਲ ਜਾਂਦੇ ਹਨ ਜਿਨ੍ਹਾਂ ਦੇ ਹੱਥ 'ਚ ਕਦੇ ਵੀ ਕਿਤਾਬ ਦਿਖਾਈ ਨਹੀਂ ਦਿੰਦੀ | ਉਹ ਕਿਤਾਬ ਤੋਂ ਦੂਰ ਰਹਿੰਦੇ ਹਨ | ਕਿਤਾਬ ਨਾਲ ਤਾਂ ਉਨ੍ਹਾਂ ਨੂੰ ਨਫ਼ਰਤ ਹੁੰਦੀ ਹੈ | ਇਹ ਸਤਰਾਂ ਲਿਖਦਿਆਂ ਅਜਿਹੇ ਕੁਝ ਲੋਕ ਯਾਦ ਆ ਰਹੇ ਹਨ |
ਇਕ ਅਧਿਆਪਕ ਦੀ ਸੇਵਾਮੁਕਤੀ ਦੇ ਮੌਕੇ ਸਕੂਲ 'ਚ ਵਿਦਾਇਗੀ ਸਮਾਰੋਹ ਸੀ | ਅਧਿਆਪਕ ਦਾ ਗੁਣਗਾਣ ਕੀਤਾ ਜਾ ਰਿਹਾ ਸੀ | ਮੈਨੂੰ ਵੀ 'ਦੋ ਸ਼ਬਦ' ਕਹਿਣ ਲਈ ਸਟੇਜ 'ਤੇ ਬੁਲਾਇਆ ਗਿਆ | ਮੈਂ ਬਾਕੀ ਬੁਲਾਰਿਆਂ ਦੀ ਸੁਰ 'ਚ ਸੁਰ ਨਾ ਮਿਲਾ ਸਕਿਆ | ਮੈਂ ਨਿਰਮਤਾਪੂਰਵਕ ਇਕ ਸੁਝਾਅ ਦਿੱਤਾ ਕਿ ਹੋਰ ਵੰਨ-ਸੁਵੰਨੇ 'ਗਿਫਟ' ਦੇਣ ਦੀ ਥਾਂ ਅਜਿਹੇ ਮੌਕੇ ਚੰਗੀਆਂ ਕਿਤਾਬਾਂ ਭੇਟ ਕੀਤੀਆਂ ਜਾਂਦੀਆਂ ਤਾਂ ਚੰਗਾ ਸੀ | ਮਾਸਟਰ ਜੀ ਸੇਵਾਮੁਕਤ ਹੋ ਗਏ ਹਨ, ਵਿਹਲੇ ਸਮੇਂ ਪੜ੍ਹਦੇ ਰਹਿੰਦੇ | ਕੁਝ ਅਧਿਆਪਕਾਂ ਨੂੰ ਮੇਰੀ ਇਹ ਗੱਲ ਚੰਗੀ ਲੱਗੀ ਪਰ ਉਥੇ ਕੁਝ ਅਧਿਆਪਕ ਅਜਿਹੇ ਵੀ ਸਨ, ਜਿਨ੍ਹਾਂ ਨੂੰ ਮੇਰੀ ਇਹ ਗੱਲ ਬਹੁਤੀ ਚੰਗੀ ਨਾ ਲੱਗੀ | ਮੇਰੇ ਸਾਹਮਣੇ ਪਹਿਲੀ ਪੰਕਤੀ 'ਚ ਬੈਠਾ ਇਕ ਅਧਿਆਪਕ ਕਹਿਣ ਲੱਗਾ, 'ਕਿਤਾਬਾਂ ਤਾਂ ਇਹਨੇ ਉਦੋਂ ਨ੍ਹੀਂ ਪੜ੍ਹੀਆਂ ਜਦ ਪੜ੍ਹਾਉਂਦਾ ਸੀ, ਹੁਣ ਕੀ ਪਹੜੂ!' ਉਸ ਦੀ ਇਹ ਟਿੱਪਣੀ ਮੈਂ ਸੁਣ ਲਈ ਪਰ ਚੁੱਪ ਰਿਹਾ | ਮਨ ਬਹੁਤ ਦੁਖੀ ਹੋਇਆ | ਉਂਜ ਮੈਨੂੰ ਪਤਾ ਹੈ ਕਿ ਬਹੁਤੇ ਅਧਿਆਪਕ ਕਿਤਾਬਾਂ ਤੋਂ ਦੂਰ ਹਨ | ਮੇਰੇ ਮਨ-ਮਸਤਕ 'ਚ ਇਹ ਸੋਚ ਜ਼ਰੂਰ ਕਰਵਟ ਲੈਂਦੀ ਰਹੀ ਕਿ ਜਿਹੜੇ ਅਧਿਆਪਕ ਆਪ ਕਿਤਾਬਾਂ ਨਹੀਂ ਪੜ੍ਹਦੇ, ਉਹ ਬੱਚਿਆਂ ਅੰਦਰ ਕਿਤਾਬਾਂ ਪੜ੍ਹਨ ਦੀ ਰੁਚੀ ਕਿਵੇਂ ਪੈਦਾ ਕਰ ਸਕਦੇ ਹਨ |

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 64 - 72 of 975

Advertisements

Advertisement
Advertisement
Advertisement

Advertisement