:: 13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ   :: ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ   :: ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ 'ਚ ਖਾਰਜ   :: ਮੁਹਾਲੀ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ   :: ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ   :: ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ   :: ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ   :: ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ   :: ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ   :: ਸੋਨੀਆ ਗਾਂਧੀ ਦੇ ਜਨਮਦਿਨ 'ਤੇ ਪੀਐਮ ਮੋਦੀ ਨੇ ਦਿਤੀ ਵਧਾਈ   :: ਨਿਜ਼ਾਮੂਦੀਨ ਦਰਗਾਹ ਅੰਦਰ ਮਹਿਲਾਵਾਂ 'ਤੇ ਪ੍ਰਵੇਸ਼ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ 10 ਦਸੰਬਰ ਨੂੰ ਹੋਵੇਗੀ ਸੁਣਵਾਈ   :: ਡੀ. ਐੱਸ. ਹੁੱਡਾ ਦੇ ਬਿਆਨ 'ਤੇ ਫ਼ੌਜ ਮੁਖੀ ਰਾਵਤ ਨੇ ਕਿਹਾ- ਉਨ੍ਹਾਂ ਦੇ ਸ਼ਬਦਾਂ ਦਾ ਕਰਦਾ ਹਾਂ ਸਨਮਾਨ   :: ਈਸ਼ਾ ਅੰਬਾਨੀ ਦੇ ਵਿਆਹ ਦੇ ਜਸ਼ਨਾਂ 'ਚ ਸ਼ਾਮਲ ਹੋਣ ਉਦੈਪੁਰ ਪਹੁੰਚੀ ਹਿਲੇਰੀ ਕਲਿੰਟਨ   :: ਭਾਰਤ ਪਹੁੰਚਦਿਆਂ ਹੀ ਮਿਸ਼ੇਲ ਨੂੰ ਬਚਾਉਣ 'ਚ ਲੱਗੇ ਕਾਂਗਰਸ ਦੇ ਵਕੀਲ- ਪਾਤਰਾ   :: ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
ਪੁਸਤਕ ਪ੍ਰੇਮ ਤੋਂ ਸੱਖਣੇ ਹੋ ਰਹੇ ਲੋਕ PRINT ਈ ਮੇਲ
1720259__8.jpgਅਸੀਂ ਜ਼ਿੰਦਗੀ 'ਚ ਕਿਤਾਬਾਂ ਦੇ ਮਹੱਤਵ ਅਤੇ ਕਿਤਾਬਾਂ ਨਾਲ ਦੋਸਤੀ ਦੀਆਂ ਗੱਲਾਂ ਅਕਸਰ ਕਹਿੰਦੇ-ਸੁਣਦੇ ਰਹਿੰਦੇ ਹਾਂ | ਚੰਗੀ ਕਿਤਾਬ ਮਨੁੱਖ ਨੂੰ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਾ ਧਾਰਨੀ ਬਣਾ ਕੇ ਜ਼ਿੰਦਗੀ ਨਾਲ ਜੋੜਦੀ ਹੈ ਜਦਕਿ ਪੁਸਤਕ-ਪ੍ਰੇਮ ਤੋਂ ਸੱਖਣੇ ਲੋਕ ਪੁਸਤਕ ਦੇ ਇਸ ਮਹੱਤਵ ਨੂੰ ਨਹੀਂ ਸਮਝ ਸਕਦੇ | ਜ਼ਿੰਦਗੀ 'ਚ ਅਜਿਹੇ ਲੋਕ ਅਕਸਰ ਮਿਲ ਜਾਂਦੇ ਹਨ ਜਿਨ੍ਹਾਂ ਦੇ ਹੱਥ 'ਚ ਕਦੇ ਵੀ ਕਿਤਾਬ ਦਿਖਾਈ ਨਹੀਂ ਦਿੰਦੀ | ਉਹ ਕਿਤਾਬ ਤੋਂ ਦੂਰ ਰਹਿੰਦੇ ਹਨ | ਕਿਤਾਬ ਨਾਲ ਤਾਂ ਉਨ੍ਹਾਂ ਨੂੰ ਨਫ਼ਰਤ ਹੁੰਦੀ ਹੈ | ਇਹ ਸਤਰਾਂ ਲਿਖਦਿਆਂ ਅਜਿਹੇ ਕੁਝ ਲੋਕ ਯਾਦ ਆ ਰਹੇ ਹਨ |
ਇਕ ਅਧਿਆਪਕ ਦੀ ਸੇਵਾਮੁਕਤੀ ਦੇ ਮੌਕੇ ਸਕੂਲ 'ਚ ਵਿਦਾਇਗੀ ਸਮਾਰੋਹ ਸੀ | ਅਧਿਆਪਕ ਦਾ ਗੁਣਗਾਣ ਕੀਤਾ ਜਾ ਰਿਹਾ ਸੀ | ਮੈਨੂੰ ਵੀ 'ਦੋ ਸ਼ਬਦ' ਕਹਿਣ ਲਈ ਸਟੇਜ 'ਤੇ ਬੁਲਾਇਆ ਗਿਆ | ਮੈਂ ਬਾਕੀ ਬੁਲਾਰਿਆਂ ਦੀ ਸੁਰ 'ਚ ਸੁਰ ਨਾ ਮਿਲਾ ਸਕਿਆ | ਮੈਂ ਨਿਰਮਤਾਪੂਰਵਕ ਇਕ ਸੁਝਾਅ ਦਿੱਤਾ ਕਿ ਹੋਰ ਵੰਨ-ਸੁਵੰਨੇ 'ਗਿਫਟ' ਦੇਣ ਦੀ ਥਾਂ ਅਜਿਹੇ ਮੌਕੇ ਚੰਗੀਆਂ ਕਿਤਾਬਾਂ ਭੇਟ ਕੀਤੀਆਂ ਜਾਂਦੀਆਂ ਤਾਂ ਚੰਗਾ ਸੀ | ਮਾਸਟਰ ਜੀ ਸੇਵਾਮੁਕਤ ਹੋ ਗਏ ਹਨ, ਵਿਹਲੇ ਸਮੇਂ ਪੜ੍ਹਦੇ ਰਹਿੰਦੇ | ਕੁਝ ਅਧਿਆਪਕਾਂ ਨੂੰ ਮੇਰੀ ਇਹ ਗੱਲ ਚੰਗੀ ਲੱਗੀ ਪਰ ਉਥੇ ਕੁਝ ਅਧਿਆਪਕ ਅਜਿਹੇ ਵੀ ਸਨ, ਜਿਨ੍ਹਾਂ ਨੂੰ ਮੇਰੀ ਇਹ ਗੱਲ ਬਹੁਤੀ ਚੰਗੀ ਨਾ ਲੱਗੀ | ਮੇਰੇ ਸਾਹਮਣੇ ਪਹਿਲੀ ਪੰਕਤੀ 'ਚ ਬੈਠਾ ਇਕ ਅਧਿਆਪਕ ਕਹਿਣ ਲੱਗਾ, 'ਕਿਤਾਬਾਂ ਤਾਂ ਇਹਨੇ ਉਦੋਂ ਨ੍ਹੀਂ ਪੜ੍ਹੀਆਂ ਜਦ ਪੜ੍ਹਾਉਂਦਾ ਸੀ, ਹੁਣ ਕੀ ਪਹੜੂ!' ਉਸ ਦੀ ਇਹ ਟਿੱਪਣੀ ਮੈਂ ਸੁਣ ਲਈ ਪਰ ਚੁੱਪ ਰਿਹਾ | ਮਨ ਬਹੁਤ ਦੁਖੀ ਹੋਇਆ | ਉਂਜ ਮੈਨੂੰ ਪਤਾ ਹੈ ਕਿ ਬਹੁਤੇ ਅਧਿਆਪਕ ਕਿਤਾਬਾਂ ਤੋਂ ਦੂਰ ਹਨ | ਮੇਰੇ ਮਨ-ਮਸਤਕ 'ਚ ਇਹ ਸੋਚ ਜ਼ਰੂਰ ਕਰਵਟ ਲੈਂਦੀ ਰਹੀ ਕਿ ਜਿਹੜੇ ਅਧਿਆਪਕ ਆਪ ਕਿਤਾਬਾਂ ਨਹੀਂ ਪੜ੍ਹਦੇ, ਉਹ ਬੱਚਿਆਂ ਅੰਦਰ ਕਿਤਾਬਾਂ ਪੜ੍ਹਨ ਦੀ ਰੁਚੀ ਕਿਵੇਂ ਪੈਦਾ ਕਰ ਸਕਦੇ ਹਨ |

ਅੱਗੇ ਪੜੋ....
 
ਵਿਗਿਆਨ ਦੇ ਖੇਤਰ ਵਿਚ ਪੰਜਾਬ ਦੀ ਦੇਣ PRINT ਈ ਮੇਲ
1720258__6.jpgਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ | ਅਜੋਕੀ ਵਿਗਿਆਨਕ ਤਰੱਕੀ ਪਿੱਛੇ ਕਈ ਪੀੜ੍ਹੀਆਂ ਦਾ ਇਤਿਹਾਸ ਹੈ | ਆਦਿ-ਮਨੁੱਖ ਤੋਂ ਪੱਥਰ ਯੁੱਗ, ਪੱਥਰ ਯੁੱਗ ਤੋਂ ਧਾਤ ਯੁੱਗ, ਧਾਤ ਯੁੱਗ ਤੋਂ ਨੈਨੋ ਤਕਨਾਲੋਜੀ ਦਾ ਯੁੱਗ ਇਸ ਵਿਗਿਆਨ ਦੇ ਇਤਿਹਾਸ ਦੀ ਕਹਾਣੀ ਪਾਉਂਦੇ ਹਨ |
ਸੰਸਾਰ ਦੀਆਂ ਮਹਾਨ ਸੱਭਿਆਤਾਵਾਂ ਯੂਨਾਨ ਦੀ ਸੱਭਿਅਤਾ, ਮੈਸੋਪੋਟਾਮੀਆ ਦੀ ਸੱਭਿਅਤਾ, ਚੀਨ ਦੀ ਸੱਭਿਅਤਾ ਅਤੇ ਸਿੰਧੂ ਘਾਟੀ ਦੀ ਸੱਭਿਅਤਾ ਆਦਿ ਵਿਗਿਆਨ ਦੇ ਆਰੰਭ ਦੀਆਂ ਸੂਚਕ ਹਨ | ਵਰਣਮਾਲਾ ਦੀ ਉਤਪਤੀ, ਮਾਦੇ ਦੀ ਨਿਰੰਤਰਤਾ, ਗ੍ਰਹਿਆਂ ਦੀ ਗਤੀ ਅਤੇ ਜੁਮੈਟਰੀ ਵਰਗੇ ਵਿਸ਼ੇ ਉਪਰੋਕਤ ਸੱਭਿਆਤਾਵਾਂ ਵਿਚ ਵਿਚਾਰ-ਚਰਚਾ ਦੇ ਵਿਸ਼ੇ ਰਹੇ ਹਨ | 2500 ਈਸਵੀ ਪੂਰਬ ਦੀ ਸਿੰਧੂ ਘਾਟੀ ਦੀ ਸੱਭਿਅਤਾ ਵਿਚ ਯੋਜਨਾਬੱਧ ਨਗਰਾਂ ਹੜੱਪਾ ਅਤੇ ਮੋਹਿੰਜੋਦੜੋ ਵਿਚ ਮਿਲਣਾ, ਪੱਕੀਆਂ ਇੱਟਾਂ ਦੇ ਘਰ, ਅੰਡਰ-ਗਰਾਊਾਡ ਡਰੇਨੇਜ਼ ਸਿਸਟਮ, ਸੁਰੱਖਿਅਤ ਅਨਾਜ ਭੰਡਾਰ ਆਦਿ ਵਿਗਿਆਨ ਅਤੇ ਤਕਨੀਕ ਦੀ ਹੀ ਦੇਣ ਹਨ | 1500 ਈਸਵੀ ਪੂਰਬ ਵਿਚ ਮੱਧ ਏਸ਼ੀਆ ਤੋਂ ਆਰੀਅਨ ਆਏ | ਪੰਜਾਬ ਦੀ ਧਰਤੀ 'ਤੇ ਸੰਸਕਿ੍ਤ ਭਾਸ਼ਾ ਵਿਚ ਚਾਰ ਵੇਦ ਲਿਖੇ ਗਏ | ਵੇਦਾਂ ਵਿਚ ਪੰਜ ਮੂਲ ਤੱਤਾਂ ਪਿ੍ਥਵੀ, ਜਲ, ਅਗਨ, ਆਕਾਸ਼ ਅਤੇ ਵਾਯੂ ਦੀ ਗੱਲ ਕੀਤੀ | ਪੰਜਾਬ ਦੀ ਭੂਗੋਲਿਕ ਸਥਿਤੀ ਬਫ਼ਰ ਸਟੇਟ ਵਾਲੀ ਰਹੀ ਹੈ | ਪੰਜਾਬ ਲੰਮਾ ਸਮਾਂ ਯੁੱਧ ਸਥਾਨ ਰਿਹਾ ਹੈ | ਤਕਸ਼ਿਲਾ ਵਰਗੇ ਵਿਸ਼ਵ ਵਿਦਿਆਲੇ ਇਸ ਅਸ਼ਾਂਤੀ ਦੀ ਭੇਟ ਚੜ੍ਹ ਗਏ | ਤੁਰਕ, ਮੰਗੋਲ, ਮੁਗ਼ਲ ਅਤੇ ਅੰਗਰੇਜ਼ਾਂ ਦੇ ਹਮਲਿਆਂ ਕਾਰਨ ਪੰਜਾਬ ਦਾ ਵਿਗਿਆਨ ਦਾ ਇਤਿਹਾਸ ਬਹੁਤਾ ਲੰਮਾ ਨਹੀਂ ਹੈ | ਪੱਛਮੀ ਪੰਜਾਬ ਵਿਚ ਲਾਹੌਰ ਯੂਨੀਵਰਸਿਟੀ ਦੀ ਸਥਾਪਨਾ 1882 ਈਸਵੀ ਨੂੰ ਹੰੁਦੀ ਹੈ | ਇਸੇ ਪੱਛਮੀ ਪੰਜਾਬ ਵਿਚ ਬਹੁਤ ਹੀ ਪ੍ਰਤਿਭਾਸ਼ਾਲੀ ਵਿਗਿਆਨੀ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਹੰੁਦੇ ਹਨ | ਅਣਵੰਡੇ ਪੰਜਾਬ ਵਿਚ ਕਈ ਵਿਗਿਆਨੀਆਂ ਨੇ ਜਨਮ ਤਾਂ ਪੰਜਾਬ ਵਿਚ ਲਿਆ ਪਰ ਸਮੇਂ ਦੇ ਹਾਲਾਤ ਨੇ ਉਨ੍ਹਾਂ ਨੂੰ ਪੰਜਾਬ ਤੋਂ ਦੂਰ ਵਸਣ ਲਈ ਮਜਬੂਰ ਕੀਤਾ |
ਅੱਗੇ ਪੜੋ....
 
ਪੰਜਾਬ ਵੱਖਰਾ ਦੇਸ਼ ਸੀ, ਹਿੰਦੁਸਤਾਨ ਵੱਖਰਾ PRINT ਈ ਮੇਲ
maharajah_duleep_singh_1838-1893_entering_his_palace_in_lahore_escorted_by_british_troops-300x215.jpgਚੀਨੀ ਵਿਦੇਸ਼ ਮੰਤਰੀ ਨੇ ਜਦੋਂ ਅਟੱਲ ਬਿਹਾਰੀ ਵਾਜਪਾਈ ਨੂੰ ਖ਼ਾਲਸਾ ਰਾਜ ਚੇਤੇ ਕਰਵਾਇਆ

ਜਦੋਂ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਤਾਂ ਵਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉਪਰ ਉਂਗਲ ਫੇਰਦਿਆਂ ਕਿਹਾ, “ਇਹ ਇਲਾਕੇ ਸਾਡੇ ਸਨ, ਇਨ੍ਹਾਂ ਉਪਰ ਤੁਹਾਡਾ ਕਬਜ਼ਾ ਨਾਜਾਇਜ਼ ਹੈ।” ਚੀਨੀ ਵਿਦੇਸ਼ ਮੰਤਰੀ ਨੇ ਕਿਹਾ, “ਨਹੀਂ। ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ, ਹਿੰਦੁਸਤਾਨ ਨੇ ਨਹੀਂ। ਉਦੋਂ ਸਰਕਾਰ ਖ਼ਾਲਸਾ ਸੀ ਤੇ ਪੰਜਾਬ ਵੱਖਰਾ ਦੇਸ਼ ਸੀ, ਹਿੰਦੁਸਤਾਨ ਵੱਖਰਾ। ਜਦੋਂ ਕਦੀ ਸਰਕਾਰ ਖ਼ਾਲਸਾ ਗੱਲਬਾਤ ਕਰੇਗੀ, ਅਸੀਂ ਸੁਣਾਂਗੇ, ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ।”

ਸੰਨ 1977 ਵਿੱਚ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਬਣੀ, ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਤੇ ਅਟਲ ਬਿਹਾਰੀ ਵਾਜਪਾਈ ਵਿਦੇਸ਼ ਮੰਤਰੀ ਸਨ। ਵਾਜਪਾਈ ਜੀ ਨੇ ਸਰਹੱਦਾਂ ਦਾ ਮਸਲਾ ਹੱਲ ਕਰਨ ਲਈ ਜਿਹੜਾ ਚੀਨ ਦਾ ਸਦਭਾਵਨਾ ਦੌਰਾ ਕੀਤਾ, ਪੱਤਰਕਾਰਾਂ ਦੇ ਵਫ਼ਦ ਵਿੱਚ ਰਾਜਮੋਹਨ ਗਾਂਧੀ ਸ਼ਾਮਲ ਸਨ। ਵਾਪਸ ਆ ਕੇ ਉਨ੍ਹਾਂ ਨੇ ਇੱਕ ਅਖ਼ਬਾਰ ਵਿੱਚ ਇਸ ਦੌਰੇ ਬਾਰੇ ਭਾਰਤੀਆਂ ਅਤੇ ਵਿਦੇਸ਼ੀਆਂ ਨੂੰ ਜਾਣੂੰ ਕਰਵਾਇਆ। ਉਦੋਂ ਮੈਨੂੰ ਪਤਾ ਲੱਗਿਆ ਕਿ ਰਾਜ, ਮਹਾਤਮਾ ਗਾਂਧੀ ਦਾ ਪੋਤਾ ਹੈ ਤੇ ਉਸ ਦੀ ਨਿਰਪੱਖ, ਗੰਭੀਰ, ਡੂੰਘੀ ਲਿਖਤ ਨੇ ਇਸ ਕਦਰ ਪ੍ਰਭਾਵਿਤ ਕੀਤਾ ਕਿ ਮੈਂ ਉਸ ਦਾ ਪੱਕਾ ਪਾਠਕ ਹੋ ਗਿਆ।

ਚੀਨ ਦੌਰੇ ਬਾਰੇ ਉਸ ਦੀਆਂ ਲਿਖੀਆਂ ਦੋ ਘਟਨਾਵਾਂ ਮੈਨੂੰ ਯਾਦ ਹਨ। ਚੀਨ ਦੇ ਵਿਦੇਸ਼ ਮੰਤਰੀ ਦੀ ਕਾਰ ਵਿੱਚ ਸਫ਼ਰ ਕਰਦਿਆਂ ਰਾਜਮੋਹਨ ਨੇ ਕੰਧਾਂ ਉਪਰ ਲੱਗੇ ਬਹੁਕੌਮੀ ਕੰਪਨੀਆਂ ਦੇ ਹੋਰਡਿੰਗਜ਼ ਦਿਖਾਉਂਦਿਆਂ ਮੰਤਰੀ ਨੂੰ ਪੁੱਛਿਆ, ”ਚੀਨ ਕਮਿਊਨਿਸਟ ਦੇਸ਼ ਹੈ, ਫਿਰ ਇਹ ਬਹੁਕੌਮੀ ਕੰਪਨੀਆਂ ਇੱਥੇ ਕਿਵੇਂ ਆ ਉੱਤਰੀਆਂ? ਖੱਬੇ ਪੱਖੀ ਦੇਸ਼ ਵਿੱਚ ਅਜਿਹਾ ਅਜੀਬ ਲੱਗਦਾ ਹੈ।” ਮੰਤਰੀ ਨੇ ਜੁਆਬ ਦਿੱਤਾ, ”ਅਸਲੀ ਕਮਿਊਨਿਸਟ ਉਹ ਹੁੰਦਾ ਹੈ ਜਿਹੜਾ ਕਾਰ ਚਲਾਉਂਦਿਆਂ ਇੰਡੀਕੇਟਰ ਖੱਬੇ ਮੁੜਨ ਦਾ ਦੇ ਕੇ ਤੇਜ਼ੀ ਨਾਲ ਸੱਜੇ ਪਾਸੇ ਮੋੜ ਕੱਟ ਜਾਏ।” ਜਦੋਂ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਤਾਂ ਵਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉਪਰ ਉਂਗਲ ਫੇਰਦਿਆਂ ਕਿਹਾ, ”ਇਹ ਇਲਾਕੇ ਸਾਡੇ ਸਨ, ਇਨ੍ਹਾਂ ਉਪਰ ਤੁਹਾਡਾ ਕਬਜ਼ਾ ਨਾਜਾਇਜ਼ ਹੈ।” ਚੀਨੀ ਵਿਦੇਸ਼ ਮੰਤਰੀ ਨੇ ਕਿਹਾ, ”ਨਹੀਂ। ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ, ਹਿੰਦੁਸਤਾਨ ਨੇ ਨਹੀਂ। ਉਦੋਂ ਸਰਕਾਰ ਖ਼ਾਲਸਾ ਸੀ ਤੇ ਪੰਜਾਬ ਵੱਖਰਾ ਦੇਸ਼ ਸੀ, ਹਿੰਦੁਸਤਾਨ ਵੱਖਰਾ। ਜਦੋਂ ਕਦੀ ਸਰਕਾਰ ਖ਼ਾਲਸਾ ਗੱਲਬਾਤ ਕਰੇਗੀ, ਅਸੀਂ ਸੁਣਾਂਗੇ, ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ।”

 

ਅੱਗੇ ਪੜੋ....
 
ਭੀਮ ਐਪ : ਹੁਣ ਬੈਂਕ ਤੁਹਾਡੀ ਜੇਬ ਵਿੱਚ ਜੀ. ਐੱਸ. ਗੁਰਦਿੱਤ (+91 94171-93193) PRINT ਈ ਮੇਲ

gs.jpgਭੀਮ (BHIM) ਦਾ ਅਰਥ ਹੈ ਭਾਰਤ ਇੰਟਰਫੇਸ ਫਾਰ ਮਨੀ (Bharat Interface for Money)। ਇਹ ਇੱਕ ਮੋਬਾਈਲ ਐਪ ਹੈ ਜਿਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਦਸੰਬਰ 2016 ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਡਿਜੀਧਨ ਮੇਲੇ ਵਿੱਚ ਲਾਂਚ ਕੀਤਾ ਸੀ। ਇਹ ਐਪ ਪੇਟੀਐਮ (Paytm) ਜਾਂ ਹੋਰ ਦੂਸਰੇ ਮੋਬਾਈਲ ਬਟੂਇਆਂ ਤੋਂ ਕਾਫੀ ਵੱਖਰੀ ਕਿਸਮ ਦਾ ਹੈ। ਉਹਨਾਂ ਵਿੱਚ ਇੱਕ ਆਪਣਾ ਇਲੈਕਟ੍ਰਾਨਿਕ ਖਾਤਾ (ਵਾਲੇਟ) ਹੁੰਦਾ ਹੈ ਜਿਸ ਵਿੱਚ ਤੁਸੀਂ ਪੈਸੇ ਪਾ ਕੇ ਰੱਖਦੇ ਹੋ। ਤੁਸੀਂ ਆਪਣੇ ਬੈਂਕ ਵਾਲੇ ਖਾਤੇ ਵਿੱਚੋਂ ਪੈਸੇ ਕਢਵਾ ਕੇ ਪੇਟੀਐਮ ਵਰਗੇ ਮੋਬਾਈਲ ਬਟੂਇਆਂ ਵਿੱਚ ਪਾਉਂਦੇ ਹੋ। ਪਰ ਭੀਮ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਵੱਖਰੇ ਪੈਸੇ ਪਾ ਕੇ ਰੱਖਣ ਦੀ ਲੋੜ ਨਹੀਂ ਹੁੰਦੀ। ਇਹ ਸਾਡੇ ਅਸਲੀ ਬੈਂਕ ਖਾਤੇ ਵਿੱਚ ਪਈ ਰਕਮ ਨੂੰ ਹੀ ਸਿੱਧੇ ਤੌਰ ‘ਤੇ ਵਰਤਦਾ ਹੈ ਅਤੇ ਉਸਨੂੰ ਬਾਹਰ ਕਿਸੇ ਹੋਰ ਇਲੈਕਟ੍ਰਾਨਿਕ ਖਾਤੇ ਵਿੱਚ ਰੱਖਣ ਦੀ ਲੋੜ ਨਹੀਂ ਪੈਂਦੀ। ਇਸ ਤਰਾਂ ਵੇਖਿਆ ਜਾਵੇ ਤਾਂ ਭੀਮ, ਦੂਸਰੇ ਮੋਬਾਈਲ ਬਟੂਇਆਂ ਤੋਂ ਕਿਤੇ ਵੱਧ ਸੁਰੱਖਿਅਤ ਹੈ।


ਅੱਗੇ ਪੜੋ....
 
ਸ਼ਹੀਦ- ਏ- ਅਾਜਮ ਸ. ਭਗਤ ਸਿੰਘ PRINT ਈ ਮੇਲ
har.jpgਸ਼ਹੀਦ- ਏ- ਅਾਜਮ ਸ. ਭਗਤ ਸਿੰਘ ਦੇਸ਼ ਨੂੰ ਗੁਲਾਮੀ ਤੋਂ ਬਚਾਉਣ ਲਈ ਆਪਣਾ ਆਪ ਦੇਸ਼ ਤੋ ਵਾਰ ਗਿਆ। ਕਿਉਂਕਿ ਉਹ ਨਹੀਂ ਸੀ ਕੀ ਸਾਡੇ ਦੇਸ਼ ਦੇ ਲੋਕ ਗੁਲਾਮੀਂ  ਨਾਲ ਜੀਨ ਤੇ ਨਾ ਹੀ ਕਿਸੇ ਦੀ ਗੁਲਾਮੀਂ  ਕਰਨ
ਉਹ ਸਾਨੂੰ ਗੁਲਾਮੀਂ ਮੁਕਤ ਕਰਨ ਲਈ ਫਾਂਸੀ ਚੜ ਗਿਆ, ਪਰ ਅੱਜ ਕੱਲ੍ਹ ਹਰ ਕੋਈ ਭਗਤ ਸਿੰਘ ਕਹਾਉਣਾ ਚਾਹੁੰਦਾ ਹੈ। ਪਰ ਹਰ ਕਿਸੇ ਦਿਲ ਵਿੱਚ ਭਗਤ ਸਿੰਘ ਦੇ ਖਿਆਲ ਨਹੀ ਹਨ। ਹਰ ਕੋਈ ਕਹਿੰਦਾ ਹੈ। ਦੇਸ਼ ਮੇਰੇ ਹੱਥ ਵਿੱਚ ਹੋਵੇ ਤੇ ਮੈਂ ਭਗਤ ਸਿੰਘ ਦੇ ਸੁਫ਼ਨੇ ਪੂਰੇ ਕਰਾਂਗਾ ਤੇ ਉਹ ਸੁਫ਼ਨੇ ਫ਼ਿਰ ਲੋਕਾਂ ਡਾਗਾਂ ਸੋਟਿਆ ਨਾਲ ਪੂਰੇ ਕੀਤੇ ਜਾਂਦੇ ਨੇ, ਪਰ ਸ਼ਾਇਦ ਇਨ੍ਹਾਂ  ਲੋਕਾਂ ਨੂੰ ਨਹੀਂ ਸੀ ਪਤਾ ਕੇ ਭਗਤ ਸਿੰਘ ਦੇ ਸੁਫ਼ਨੇ ਦੇਸ਼ ਨੂੰ ਗੁਲਾਮੀਂ ਮੁਕਤ ਕਰਨਾ ਸੀ। ਨਾ ਕੇ ਮੁੜ ਗੁਲਾਮੀਂ ਦੇ ਰਾਹ ਉਤੇ ਲਾਉਣਾਂ। ਪਰ ਅੱਜ ਕੱਲ੍ਹ ਸਾਡਾ ਦੇਸ਼ ਗੁਲਾਮੀਂ ਲਈ ਜੀ ਰਿਹਾ ਹੈ।
ਭਗਤ ਸਿੰਘ ਨਹੀਂ ਕਿਸੇ ਨੇ ਬਣ ਜਾਣਾਂ
ਘਰ -ਘਰ ਪੁੱਤ ਜਮੰਣੇ ਨਾ ਜੰਮਣਾ ਭਗਤ ਸਿੰਘ ਵਰਗਾ 'ਗੁਲਾਮੀ ਦੀਆਂ ਬੇੜੀਆਂ ਤੋਂ ਮੁਕਤ ਕਰਾਂ ਕੇ ਫਾਂਸੀ ਨੂੰ ਦੁਲਹਨ ਬਣ ਟੁਰ  ਗਏ 'ਜਹਾਂ ਤੋਂ..।

ਇਨਕਾਲਬ ਜਿੰਦਾਬਾਦ
Harpreet singh  23 mar 17
 
<< Start < Prev 1 2 3 4 5 6 7 8 9 10 Next > End >>

Results 82 - 90 of 989

Advertisements

Advertisement
Advertisement