:: ਬੁਰਾੜੀ ਕਾਂਡ: ਅਣਪਛਾਤੇ ਵਿਅਕਤੀ ਦਾ ਦਾਅਵਾ, ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ   :: ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਣ 'ਤੇ ਸਕੂਲ ਖਿਲਾਫ ਐਫ.ਆਈ.ਆਰ   :: 'ਮੇਕ ਇੰਨ ਇੰਡੀਆ' ਮਿਸ਼ਨ 'ਚ ਦੱਖਣੀ ਕੋਰੀਆ ਦੀ ਹਿੱਸੇਦਾਰੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ- ਮੋਦੀ   :: ਜੰਮੂ ਹਵਾਈ ਅੱਡੇ ਦਾ ਨਾਂ ਬਦਲੇ ਜਾਣ 'ਤੇ ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ   :: ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ 'ਤੇ ਜਨਤਾ ਦਲ (ਯੂ.) ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ   :: 17 ਜੁਲਾਈ ਨੂੰ ਕੇਂਦਰ ਸਰਕਾਰ ਨੇ ਬੁਲਾਈ ਸਰਬ ਪਾਰਟੀ ਬੈਠਕ   :: ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ   :: ਏਅਰਸੈੱਲ-ਮੈਕਸਿਸ ਕੇਸ : ਪੀ. ਚਿਦੰਬਰਮ ਅਤੇ ਕਾਰਤੀ ਚਿਦੰਬਰਮ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ   :: 5 ਤੋਂ 6 ਅੱਤਵਾਦੀਆਂ ਨੂੰ ਜਵਾਨਾਂ ਨੇ ਪਾਇਆ ਘੇਰਾ   :: ਸੁਪਰੀਮ ਕੋਰਟ ਨੇ ਤਾਜ ਮਹਿਲ 'ਚ ਨਮਾਜ਼ ਅਦਾ ਕਰਨ ਦੀ ਨਹੀਂ ਦਿੱਤੀ ਆਗਿਆ   :: ਦਿੱਲੀ 'ਚ ਸਰਕਾਰੀ ਜ਼ਮੀਨਾਂ 'ਤੇ ਬਣੇ ਨਿੱਜੀ ਹਸਪਤਾਲਾਂ ਨੂੰ ਕਰਨਾ ਪਵੇਗਾ ਗਰੀਬਾਂ ਦਾ ਮੁਫ਼ਤ ਇਲਾਜ   :: ਜੰਮੂ ਤੋਂ ਅਮਰਨਾਥ ਯਾਤਰਾ ਲਈ ਦੋ ਕਾਫ਼ਲੇ ਰਵਾਨਾ   :: ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਅਫ਼ਸਰਾਂ ਦੀਆਂ ਛੁੱਟੀਆਂ ਰੱਦ   :: ਗੈਂਗਸਟਰ ਮੁੰਨਾ ਬਜਰੰਗੀ ਹੱਤਿਆ ਮਾਮਲਾ : ਯੂ.ਪੀ ਸਰਕਾਰ ਵੱਲੋਂ ਨਿਆਇਕ ਜਾਂਚ ਦੇ ਹੁਕਮ   :: ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਸਮਝੌਤਿਆਂ 'ਤੇ ਹਸਤਾਖ਼ਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
.....ਦੁਬਈ........ PRINT ਈ ਮੇਲ
dubai.jpgਦੁਬਈ ਦੀਆਂ ਆਸਮਾਨ ਛੂੰਹਦੀਆਂ ਇਮਾਰਤਾਂ ਦੀ ਚਕਾਚੌਂਧ ਦੇਖ ਕੇ ਅਸ਼-ਅਸ਼ ਕਰ ਉੱਠਿਆ। ਸੰਯੁਕਤ ਅਰਬ ਅਮੀਰਾਤ ਦਾ ਇਹ ਭਾਗ ਦੁਬਈ ਭਵਨ ਨਿਰਮਾਣ ਕਲਾ ਅਤੇ ਕੌਸ਼ਲ ਦਾ ਬਿਹਤਰੀਨ ਨਮੂਨਾ ਹੈ। ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਅਤੇ ਹੋਰ ਕਈ ਉੱਚੀਆਂ ਇਮਾਰਤਾਂ ਨੇ ਤਾਂ ਗਦਗਦ ਕੀਤਾ ਹੀ, ਪਰ ਕਈ ਹੋਰ ਗੱਲਾਂ ਨੇ ਵੀ ਮਨ ਮੋਹ ਲਿਆ।
ਦੁਬਈ ਨਿਯਮਤ ਟ੍ਰੈਫਿਕ ਦਾ ਸਵਰਗ ਹੈ। ਆਵਾਜਾਈ ਦੇ ਨਿਯਮਾਂ ਦੀ ਪਾਲਣਾ ਪੱਛਮੀ ਦੇਸ਼ਾਂ ਨੂੰ ਵੀ ਪਛਾੜਦੀ ਹੈ। ਪੈਦਲ ਚੱਲਣ ਵਾਲਿਆਂ ਦੀ ਸਰਦਾਰੀ ਹੈ। ਜਿੱਥੋਂ ਮਰਜ਼ੀ ਸੜਕ ਪਾਰ ਕਰ ਰਹੇ ਹੋਵੋ, ਰਾਹਗੀਰਾਂ ਨੂੰ ਰਸਤਾ ਦੇਣ ਲਈ ਮੋਟਰ ਗੱਡੀਆਂ ਆਪਣੇ ਆਪ ਰੁਕ ਜਾਂਦੀਆਂ ਹਨ। ਇਹ ਜ਼ੈਬਰਾ ਕਰਾਸਿੰਗ ਉੱਤੇ ਨਹੀਂ ਸਗੋਂ ਸ਼ਹਿਰ ਵਿੱਚ ਕਿਸੇ ਥਾਂ ਵੀ ਪੈਦਲ ਚੱਲਣ ਵਾਲੇ ਸੜਕ ਪਾਰ ਕਰਦੇ ਹਨ ਤਾਂ ਉਨ੍ਹਾਂ ਦੀ ਸਹੂਲਤ ਲਈ ਟ੍ਰੈਫਿਕ ਆਪਣੇ ਆਪ ਰੁਕ ਜਾਂਦਾ ਹੈ। ਆਪਣੀ ਇਸ ਫੇਰੀ ਦੌਰਾਨ ਅਸੀਂ ਇੱਕ ਵਾਰ ਵੀ ਹਾਰਨ ਵਜਦਾ ਨਹੀਂ ਸੁਣਿਆ। ਪੂਰਨ ਸ਼ਾਂਤੀ। ਕੋਈ ਸ਼ੋਰ-ਸ਼ਰਾਬਾ ਨਹੀਂ। ਹਜ਼ਾਰਾਂ ਕਾਰਾਂ ਸੜਕਾਂ ਉਪਰ ਚਲਦੀਆਂ ਹੋਣ ਦੇ ਬਾਵਜੂਦ ਕੋਈ ਹਾਰਨ ਨਹੀਂ ਸੁਣਿਆ।
ਅੱਗੇ ਪੜੋ....
 
ਜਲੰਧਰ : ਸ਼ੁੱਕਰਵਾਰ 19 ਫੱਗਣ ਸੰਮਤ 549 ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰ PRINT ਈ ਮੇਲ
lal.pngtru.jpgਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਤੋਂ ਪਹਿਲਾਂ, ਦੌਰਾਨ ਅਤੇ ਹੁਣ ਉਸ ਤੋਂ ਬਾਅਦ ਵੀ ਜਿਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ, ਉਹ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਨੂੰ ਫ਼ਿਕਰਮੰਦ ਕਰਨ ਵਾਲੇ ਹਨ। ਇਕ ਪਾਸੇ ਕੌਮ ਕੋਲ ਕੋਈ ਜਮਾਤ ਨਹੀਂ ਜਿਹੜੀ ਸਿੱਖ ਹਿਤਾਂ ਬਾਰੇ ਸੋਚ ਸਮਝ ਕੇ ਕੋਈ ਫ਼ੈਸਲਾ ਲੈਣ ਦੇ ਸਮਰੱਥ ਹੋਵੇ ਤੇ ਦੂਜੇ ਪਾਸੇ ਸਿੱਖ ਬੁੱਧੀਜੀਵੀ ਵਰਗ ਘੂਕ ਸੁੱਤਾ ਪਿਆ ਹੈ। ਬੇਸ਼ੱਕ 'ਕੋਈ ਹਰਿਆ ਬੂਟ ਰਹਿਓ ਰੀ' ਦੇ ਕਥਨ ਅਨੁਸਾਰ ਕੋਈ ਵਿਰਲਾ-ਟਾਵਾਂ ਮੇਲੇ ਵਿਚ 'ਪੀਪਨੀ ਦੀ ਆਵਾਜ਼' ਵਾਂਗ ਜ਼ਰੂਰ ਬੋਲਦਾ ਹੈ। ਪਰ ਉਸ ਦੀ ਆਵਾਜ਼ ਵੀ ਮੇਲੇ ਦੇ ਸ਼ੋਰਗੁਲ ਵਿਚ ਅਣਸੁਣੀ ਰਹਿ ਰਹੀ ਹੈ। ਪਤਾ ਨਹੀਂ ਕਿਉਂ? ਪਰ ਜਾਪਦਾ ਹੈ ਕਿ ਕੌਮ ਦੇ ਸਿਰ ਇਕ ਵਾਰ ਫਿਰ 1978 ਤੋਂ ਬਾਅਦ ਅਤੇ 1984 ਤੋਂ ਪਹਿਲਾਂ ਵਾਲੇ ਹਾਲਾਤ ਬਣਨ ਦਾ ਖ਼ਤਰਾ ਮੰਡਰਾ ਰਿਹਾ ਹੈ। ਅਫ਼ਸੋਸ ਦੀ ਗੱਲ ਹੈ ਕਿ ਉਸ ਵੇਲੇ ਵੀ ਸਿੱਖ ਤੇ ਪੰਜਾਬੀ ਬੁੱਧੀਜੀਵੀ ਵਰਗ ਜਾਂ ਤਾਂ ਸਮੇਂ ਦੇ ਨਾਲ ਵਹਿ ਗਿਆ ਸੀ ਜਾਂ ਚੁੱਪ ਰਿਹਾ ਸੀ। ਸਮਾਂ ਰਹਿੰਦੇ ਕੌਮ ਨੂੰ ਕਿਸੇ ਨੇ ਨਹੀਂ ਸੀ ਜਗਾਇਆ ਕਿ ਜੋ ਹਾਲਾਤ ਬਣਦੇ ਜਾ ਰਹੇ ਹਨ, ਇਨ੍ਹਾਂ ਦਾ ਨਤੀਜਾ ਆਪ੍ਰੇਸ਼ਨ ਬਲਿਊ ਸਟਾਰ ਤੇ 1984 ਦੇ ਸਿੱਖ ਕਤਲੇਆਮ ਵਰਗਾ ਵੀ ਨਿਕਲ ਸਕਦਾ ਹੈ। ਕਿਸੇ ਨੇ ਸਮਾਂ ਰਹਿੰਦੇ ਕੌਮ ਨੂੰ ਨਹੀਂ ਦੱਸਿਆ ਕਿ ਇਹ ਸਮੇਂ ਦੀ ਹਕੂਮਤ ਦੀ ਚਾਲ ਹੈ ਕਿ ਉਹ ਸਿੱਖਾਂ ਨੂੰ 'ਆਪਣੇ ਘਰ-ਆਪਣੇ ਦੇਸ਼' ਦਾ ਸੁਪਨਾ ਵਿਕਾ ਕੇ ਇਕ ਰਾਜਨੀਤਕ ਖੇਡ ਖੇਡ ਰਹੀ ਹੈ ਤਾਂ ਜੋ ਪਹਿਲਾਂ ਬਹੁਗਿਣਤੀ ਦੀਆਂ ਫ਼ਿਰਕੂ ਭਾਵਨਾਵਾਂ ਨੂੰ ਜਖ਼ਮੀ ਕਰਕੇ ਤੇ ਬਾਅਦ ਵਿਚ ਸਿੱਖਾਂ ਨੂੰ ਸਬਕ ਸਿਖਾ ਕੇ ਚੋਣਾਂ ਜਿੱਤ ਸਕੇ। ਹੁਣ ਚਿੱਟੇ ਦਿਨ ਵਾਂਗ ਕਈ ਅਜਿਹੇ ਸੰਕੇਤ ਮਿਲਦੇ ਹਨ, ਜਿਹੜੇ ਇਹ ਅਹਿਸਾਸ ਕਰਵਾਉਂਦੇ ਹਨ ਕਿ ਕੇਂਦਰੀ ਖੁਫ਼ੀਆ ਏਜੰਸੀਆਂ ਕੀ ਖੇਡ ਖੇਡਦੀਆਂ ਰਹੀਆਂ ਸਨ। ਕਿਵੇਂ ਸਾਡੇ ਨੌਜਵਾਨ ਉਨ੍ਹਾਂ ਦੇ ਜਾਲ ਵਿਚ ਫਸਦੇ ਗਏ। ਦੇਸ਼ ਭਰ ਦੇ ਸਾਰੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਇਕ ਲੋਕਰਾਜੀ ਮੰਗ ਨੂੰ ਕਿਵੇਂ ਖਾਲਿਸਤਾਨ ਵੱਲ ਧੱਕ ਕੇ ਦੇਸ਼ ਵਿਰੋਧੀ ਬਣਾ ਦਿੱਤਾ ਗਿਆ? ਮੀਡੀਆ ਦੇ ਇਕ ਹਿੱਸੇ ਵਲੋਂ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦੌਰੇ ਸਮੇਂ ਜਿਸ ਤਰ੍ਹਾਂ ਕੈਨੇਡਾ ਨੂੰ ਖਾਲਿਸਤਾਨ ਦਾ ਹਾਮੀ ਵਿਖਾਇਆ ਗਿਆ ਹੈ, ਉਹ ਸੱਚਮੁੱਚ ਹੀ ਕਈ ਸਵਾਲ ਖੜ੍ਹੇ ਕਰਦਾ ਹੈ।
ਅੱਗੇ ਪੜੋ....
 
ਖ਼ਰਚੀਲੇ ਹੁੰਦੇ ਪੰਜਾਬੀ ਵਿਆਹ PRINT ਈ ਮੇਲ

via.jpgਕਿਸੇ ਵੇਲੇ ਪੰਜਾਬ ਦੀਆਂ ਪੇਂਡੂ ਫ਼ਿਜ਼ਾਵਾਂ ਕੁੜੀਆਂ-ਮੁੰਡਿਆਂ ਦੇ ਵਿਆਹਾਂ ਮੌਕੇ ਸਾਦ-ਮੁਰਾਦੇ ਤਰੀਕੇ ਨਾਲ ਆਪਸ 'ਚ ਰਲ ਮਿਲ ਕੇ ਮਨਾਈਆਂ ਜਾਂਦੀਆਂ ਖੁਸ਼ੀਆਂ, ਚਾਵਾਂ ਤੇ ਮਲ੍ਹਾਰਾਂ ਨਾਲ ਆਪਮੁਹਾਰੇ ਤੋਰ ਤੁਰਦੀ ਜ਼ਿੰਦਗੀ ਦੇ ਨੀਰਸ ਪੈਂਡਿਆਂ ਨੂੰ ਖੁਸ਼ਗਵਾਰ ਬਣਾ ਦਿੰਦੀਆਂ ਸਨ। ਉਦੋਂ ਜ਼ਿੰਦਗੀ 'ਚ ਬੇਹੱਦ ਮਹੱਤਵਪੂਰਨ ਸਥਾਨ ਰੱਖਣ ਵਾਲੇ ਸਮਾਜਿਕ ਉਤਸਵ ਵਿਆਹ ਨੂੰ ਸੁੱਖੀਂ ਸਾਂਦੀ ਨੇਪਰੇ ਚਾੜ੍ਹਨ ਲਈ ਨਾ ਤਾਂ ਅੱਜ ਵਾਂਗ ਪੈਸੇ ਨੂੰ ਪਾਣੀ ਵਾਂਗ ਰੋੜ੍ਹਨ ਦੀ ਲੋੜ ਪਿਆ ਕਰਦੀ ਸੀ ਤੇ ਨਾ ਹੀ ਫ਼ਜ਼ੂਲ ਰਸਮਾਂ ਪੂਰੀਆਂ ਕਰਨ ਲਈ ਵੱਡੇ-ਵੱਡੇ ਆਡੰਬਰ ਰਚਣੇ ਪੈਂਦੇ ਸਨ। ਮੁੰਡੇ-ਕੁੜੀ ਦੀ ਕੁੜਮਾਈ ਤੋਂ ਲੈ ਕੇ ਡੋਲੀ ਤੁਰਨ ਦੀ ਰਸਮ ਤੱਕ ਨਾਨਕੇ-ਦਾਦਕੇ, ਸ਼ਰੀਕੇ ਭਾਈਚਾਰੇ ਦੇ ਲੋਕ ਆਪਸ 'ਚ ਹੀ ਰਲ ਮਿਲ ਕੇ ਮਨਪਰਚਾਵਾ ਕਰਦੇ ਤੇ ਵੱਖ-ਵੱਖ ਪੜ੍ਹਾਵਾਂ ਦੌਰਾਨ ਢੋਲੇ, ਮਾਹੀਏ, ਘੋੜੀਆਂ, ਸੁਹਾਗ ਗਾ-ਗਾ ਕੇ ਰਿਸ਼ਤਿਆਂ ਦੀ ਮਿਠਾਸ ਤੇ ਅਪਣੱਤ ਦਾ ਆਪਮੁਹਾਰਾ ਪ੍ਰਗਟਾਵਾ ਕਰਿਆ ਕਰਦੇ। ਮਾਈਆਂ, ਵਟਣਾ ਤੇ ਜਾਗੋ ਵਰਗੀਆਂ ਰਸਮਾਂ ਨਿਭਾਉਂਦੀਆਂ, ਨਾਨਕੀਆਂ-ਦਾਦਕੀਆਂ ਢੋਲਕੀਆਂ ਤੇ ਛੱਜ ਕੁੱਟ-ਕੁੱਟ ਕੇ ਖੁਸ਼ੀ ਦੇ ਮਾਹੌਲ ਨੂੰ ਹੋਰ ਲੋਰ ਚਾੜ੍ਹ ਛੱਡਦੀਆਂ ਤੇ ਸਿਠਣੀਆਂ ਸੁਣਾਉਂਦੀਆਂ ਤੇ ਜਾਗੋ ਕੱਢਦੀਆਂ ਦਿਲਾਂ 'ਚ ਲੰਮੇ ਸਮੇਂ ਤੋਂ ਦੱਬੇ ਗਰਦ ਗੁਬਾਰਾਂ ਨੂੰ ਬੜੀ ਸਹਿਜਤਾ ਨਾਲ ਬਾਹਰ ਕੱਢ ਕੇ ਮਨ ਦਾ ਸਕੂਨ ਹਾਸਿਲ ਕਰ ਲੈਂਦੀਆਂ ਸਨ। ਵਿਆਹਾਂ 'ਚ ਪ੍ਰਾਹੁਣਿਆਂ ਦੀ ਆਓ-ਭਗਤ ਤੋਂ ਲੈ ਕੇ ਹਰ ਛੋਟਾ ਵੱਡਾ ਕੰਮ ਵਿਆਹ ਵਾਲਿਆਂ ਤੇ ਗਲੀ ਗੁਆਂਢ ਦੇ ਉੱਦਮੀ ਤੇ ਹੁੰਦੜਹੇੜ ਗੱਭਰੂਆਂ ਦੀ ਮਦਦ ਨਾਲ ਨੇਪੜੇ ਚੜ੍ਹਦਾ ਸੀ।

ਅੱਗੇ ਪੜੋ....
 
ਭਾਰਤ ਨੇ ਪ੍ਰਾਹੁਣਚਾਰੀ ਦੀ ਪਰੰਪਰਾ ਤੋੜੀ PRINT ਈ ਮੇਲ

ਬਰਜਿੰਦਰ ਸਿੰਘ ਹਮਦਰਦ

hamm.jpgਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੰਮਿ੍ਤਸਰ ਦੀ ਫੇਰੀ ਨੂੰ ਬੇਹੱਦ ਭਾਵਪੂਰਤ ਮੰਨਿਆ ਜਾ ਸਕਦਾ ਹੈ | ਕੈਨੇਡਾ ਵਿਚ ਰਹਿੰਦਿਆਂ ਟਰੂਡੋ ਸਿੱਖ ਭਾਈਚਾਰੇ ਨਾਲ ਕਈ ਪੱਖਾਂ ਤੋਂ ਜੁੜੇ ਰਹੇ ਹਨ ਅਤੇ ਇਸ ਦੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਸਮਝਦੇ ਹਨ | ਆਪਣੇ ਮੁਲਕ ਵਿਚ ਉਹ ਅਕਸਰ ਪੰਜਾਬੀ ਭਾਈਚਾਰੇ ਵਲੋਂ ਆਯੋਜਿਤ ਪ੍ਰੋਗਰਾਮਾਂ ਵਿਚ ਜਾਂਦੇ ਹਨ | ਇਸ ਲਈ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਇਸ ਮਹਾਨ ਪਵਿੱਤਰ ਸਥਾਨ 'ਤੇ ਨਤਮਸਤਕ ਹੁੰਦਿਆਂ ਕੁਝ ਓਪਰੇਪਨ ਦਾ ਨਹੀਂ ਸਗੋਂ ਆਪਣੇਪਨ ਦਾ ਹੀ ਅਹਿਸਾਸ ਹੋਇਆ ਹੋਵੇਗਾ | ਉਥੇ ਪੂਰੇ ਸਮੇਂ ਦੌਰਾਨ ਉਹ ਸ਼ਾਂਤ ਪਰ ਭਾਵੁਕ ਹੋਏ ਵੀ ਦਿਖਾਈ ਦਿੱਤੇ | ਜਿਸ ਉਤਸ਼ਾਹ ਅਤੇ ਉਮਾਹ ਨਾਲ ਸੰਗਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜਿਸ ਯੋਜਨਾਬੱਧ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੀ ਇਸ ਪਵਿੱਤਰ ਅਸਥਾਨ ਦੀ ਯਾਤਰਾ ਦਾ ਪ੍ਰਬੰਧ ਕੀਤਾ, ਉਹ ਸਲਾਹੁਣਯੋਗ ਸੀ | ਪ੍ਰਧਾਨ ਮੰਤਰੀ ਵਲੋਂ ਯਾਤਰੂ ਰਜਿਸਟਰ ਵਿਚ ਦਰਜ ਕਰਵਾਈ ਗਈ ਆਪਣੀ ਲਿਖਤ ਅਨੁਸਾਰ, ਉਨ੍ਹਾਂ ਨੂੰ ਹਰਿਮੰਦਰ ਸਾਹਿਬ ਆ ਕੇ ਇਕ ਅਨੋਖਾ ਅਹਿਸਾਸ ਹੋਇਆ ਹੈ | ਬਿਨਾਂ ਸ਼ੱਕ ਇਸ ਸੰਖੇਪ ਫੇਰੀ ਨੇ ਉਨ੍ਹਾਂ ਦੇ ਮਨ ਅੰਦਰ ਸਿੱਖ ਭਾਈਚਾਰੇ ਪ੍ਰਤੀ ਪ੍ਰਭਾਵ ਅਤੇ ਅਪਣੱਤ ਨੂੰ ਹੋਰ ਵੀ ਵਧਾਇਆ ਜਾਪਦਾ ਹੈ |
ਅੱਗੇ ਪੜੋ....
 
“ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਨਮੋਸ਼ੀ ਦਾ ਕਾਰਨ ਬਣੀਆਂ ਕੁਝ ਘਟਨਾਵਾਂ” PRINT ਈ ਮੇਲ

can_aaaaa.jpgਆਓ ਅੱਜ ਓਹਨਾਂ ਤਾਕਤਾਂ ਬਾਰੇ ਤੁਹਾਨੂੰ ਜਾਣਕਾਰੀ ਦੇਈਏ, ਜਿਹਨਾਂ ਦੀਆਂ ਹਰਕਤਾਂ ਕਾਰਨ ਸਾਡੇ ਮਾਣਯੋਗ ਪ੍ਰਧਾਨਮੰਤਰੀ ਸ਼੍ਰੀ ਜਸਟਿਨ ਟਰੂਡੋ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ....ਕਨੇਡਾ-ਅਮਰੀਕਾ ਵਿੱਚ ਕੁਝ ਐਸੀਆਂ ਤਾਕਤਾਂ ਸਰਗਰਮ ਹਨ, ਜਿਹੜੀਆਂ ਬਹੁਤ ਲੰਮੇ ਸਮੇਂ ਤੋ ਭਾਰਤ ਅਤੇ ਕਨੇਡਾ ਦੇ ਸੰਬੰਧ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਜਿਹਨਾਂ ਵਲੋ ਹਰ ਮੌਕੇ ਤੇ ਭਾਰਤ ਵਿਰੋਧੀ ਮਹੌਲ ਨੂੰ ਹਵਾ ਦਿੱਤੀ ਜਾਂਦੀ ਰਹੀ ਹੈ....ਜਦੋ ਹਾਰਪਰ-ਮੋਦੀ ਦੇ ਸੰਬੰਧ ਬਹੁਤ ਮਜ਼ਬੂਤ ਹੋ ਗਏ ਤਾਂ ਇਹਨਾਂ ਲੋਕਾਂ ਨੇ ਭਾਰਤ ਵਿਰੋਧੀ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ....ਭਾਰਤ ਵਿਰੁੱਧ ਮਤੇ ਲਿਆਉਣ ਲਈ ਸਥਾਨਕ ਲੀਡਰਾਂ ਤੇ ਦਬਾਅ ਬਣਾੳਣਾ ਸ਼ੁਰੂ ਕੀਤਾ ਗਿਆ, ਜਿਸਨੂੰ ਕਨੇਡਾ ਦੇ ਪੰਜਾਬੀ ਮੀਡੀਏ ਨੇ ਪੂਰਾ ਸਹਿਯੋਗ ਦਿੱਤਾ, ਇੱਥੋਂ ਦੇ ਰੇਡੀੳ, ਟੀਵੀ ਅਤੇ ਅਖ਼ਬਾਰਾਂ ਵਿੱਚ ਭਾਰਤ ਅਤੇ ਪੰਜਾਬ ਵਿਰੋਧ ਜ਼ਹਿਰ ਉੱਗਲਣਾ ਸ਼ੁਰੂ ਹੋ ਗਿਆ,

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 10 - 18 of 975

Advertisements

Advertisement
Advertisement
Advertisement

Advertisement