:: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ   :: ਕੋਰੋਨਾ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ, ਜੋ ਹਰ ਸ਼ਖਸ ਲਈ ਜਾਣਨਾ ਹੈ ਜ਼ਰੂਰੀ   :: ਕੇਂਦਰ ਦਾ ਫਰਮਾਨ- ਸਖਤੀ ਨਾਲ ਲਾਕ ਡਾਊਨ ਦਾ ਹੋਵੇ ਪਾਲਣ, ਬਾਰਡਰ ਕੀਤੇ ਜਾਣ ਸੀਲ   :: ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕੀਤਾ ਧੰਨਵਾਦ, ਜਾਣੋ ਕਿਉਂ   :: ਲਾਕ ਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤੀ ਭਾਵੁਕ ਤਸਵੀਰ, ਤੁਸੀਂ ਵੀ ਸਮਝੋ   :: ਸ਼ਾਹੀਨ ਬਾਗ ਇਲਾਕੇ ਚ ਲੱਗੀ ਭਿਆਨਕ ਅੱਗ   :: ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ ਚ ਉੱਠੀ ਮੰਗ   :: ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਏ ਬਿਲਕੁਲ ਠੀਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ PRINT ਈ ਮੇਲ
coronavirus lockdown traffic jam in chennaiਚੇਨਈ ਪੂ :20(ਮੀਡੀਦੇਸਪੰਜਾਬ)- ਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਕਰ ਕੇ ਲਾਕ ਡਾਊਨ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ 'ਚ ਹੀ ਬੰਦ ਰਹਿਣ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੁਲਸ ਲਾਕ ਡਾਊਨ ਨੂੰ ਸਫਲ ਬਣਾਉਣ 'ਚ ਅਹਿਮ ਰੋਲ ਅਦਾ ਕਰ ਰਹੀ ਹੈ। ਦੇਸ਼ 'ਚ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਪਰ ਫਿਰ ਵੀ ਲੋਕ ਇਸ ਨੂੰ ਗੰਭੀਰਤਾ ਨਾਲ ਲੈਂਦੇ ਨਜ਼ਰ ਨਹੀਂ ਆ ਰਹੇ ਹਨ। ਲਾਕ ਡਾਊਨ ਦੇ ਬਾਵਜੂਦ ਸੜਕਾਂ 'ਤੇ ਲੋਕਾਂ ਦੀ ਵੱਡੀ ਭੀੜ ਨਜ਼ਰ ਆ ਰਹੀ ਹੈ। ਕੁਝ ਅਜਿਹੀਆਂ ਹੀ ਤਸਵੀਰਾਂ ਚੇਨਈ ਤੋਂ ਸਾਹਮਣੇ ਆਈਆਂ ਹਨ, ਇੱਥੋਂ ਦੇ ਫਲਾਈਓਵਰ 'ਤੇ ਆਮ ਦਿਨਾਂ ਵਾਂਗ ਹੀ ਟ੍ਰੈਫਿਕ ਜਾਮ ਲੱਗ ਗਿਆ।
ਅੱਗੇ ਪੜੋ....
 
ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ PRINT ਈ ਮੇਲ
gurudwara majnu ka tila sahibਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪ੍ਰਵਾਹੀ ਦੇ ਚੱਲਦੇ ਇਤਿਹਾਸਕ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਪਿਛਲੇ 3 ਦਿਨਾਂ ਤੋਂ 300 ਤੋਂ ਵਧੇਰੇ ਲੋਕ ਪੰਜਾਬ 'ਚ ਆਪਣੇ ਘਰਾਂ ਨੂੰ ਜਾਣ ਦੀ ਆਸ 'ਚ ਫਸੇ ਹੋਏ ਹਨ। ਇਨ੍ਹਾਂ 'ਚੋਂ ਕੁਝ ਦੀ ਸਿਹਤ ਵੀ ਠੀਕ ਨਹੀਂ ਹੈ। ਸੂਤਰਾਂ ਮੁਤਾਬਕ ਕਈ ਲੋਕਾਂ 'ਚ ਕੋਰੋਨਾ ਦੇ ਲੱਛਣ ਮਿਲੇ ਹਨ। ਦੱਸ ਦੇਈਏ ਕਿ ਵੱਖ-ਵੱਖ ਥਾਵਾਂ ਤੋਂ ਪੈਦਲ ਚੱਲ ਕੇ 300 ਦੇ ਕਰੀਬ ਲੋਕ ਇੱਥੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਪਹੁੰਚੇ। ਦਰਅਸਲ ਲਾਕ ਡਾਊਨ ਹੋਣ ਕਰ ਕੇ ਇਹ ਲੋਕ ਇੱਥੇ ਫਸੇ ਹੋਏ ਹਨ। ਦਿੱਲੀ ਦੇ ਨਿਜ਼ਾਮੂਦੀਨ 'ਚ ਮਰਕਜ਼ ਇਮਾਰਤ 'ਚ 'ਤਬਲੀਗੀ ਜਮਾਤ' ਦਾ ਆਯੋਜਨ ਕੀਤਾ ਗਿਆ ਸੀ, ਜਿੱਥੋਂ 2361 ਦੇ ਕਰੀਬ ਲੋਕ ਕੱਢੇ ਗਏ। ਇਨ੍ਹਾਂ 'ਚੋਂ ਕਈ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ।
ਅੱਗੇ ਪੜੋ....
 
ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ PRINT ਈ ਮੇਲ
around 210 people stranded at majnu ka tilla gurudwara shiftedਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਦਿੱਲੀ ਦੇ ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ ਇਮਾਰਤ ਨੂੰ ਖਾਲੀ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇੱਥੋਂ 2361 ਲੋਕਾਂ ਨੂੰ 3 ਦਿਨਾਂ ਤਕ ਚਲੇ ਆਪਰੇਸ਼ਨ ਤੋਂ ਬਾਅਦ ਕੱਢਿਆ ਗਿਆ। ਇਸ ਦਰਮਿਆਨ ਦਿੱਲੀ ਪੁਲਸ ਨੇ ਦਿੱਲੀ ਸਥਿਤ ਮਜਨੂੰ ਕਾ ਟਿੱਲਾ ਗੁਰਦੁਆਰਾ 'ਚ ਫਸੇ ਲੱਗਭਗ 300 ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਇਸ ਸਮੇਂ ਦੇਸ਼ 'ਚ ਕੋਰੋਨਾ ਤੇਜ਼ੀ ਨਾਲ ਆਪਣਾ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣਾ ਖਤਰੇ ਤੋਂ ਖਾਲੀ ਨਹੀਂ। ਮਰਕਜ਼ ਕੇਸ ਤੋਂ ਬਾਅਦ ਦਿੱਲੀ ਪੁਲਸ ਨੇ ਗੁਰਦੁਆਰੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ।
ਅੱਗੇ ਪੜੋ....
 
ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ PRINT ਈ ਮੇਲ
nehru stadium to be quarantine centerਨਵੀਂ ਦਿੱਲੀ  :20(ਮੀਡੀਦੇਸਪੰਜਾਬ)-  ਦੇਸ਼ ਦੀ ਰਾਜਧਾਨੀ ਦਿੱਲੀ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਰਾਸ਼ਟਰੀ ਰਾਜਧਾਨੀ 'ਚ ਸੋਮਵਾਰ ਨੂੰ ਇਸ ਮਹਾਮਾਰੀ ਦੇ 25 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 97 ਹੋ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 72 ਸੀ। ਇਸ ਦੌਰਾਨ ਸਥਿਤੀ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ ਕੁਆਰੰਟੀਨ ਸੈਂਟਰ ਬਣਾਉਣ ਦਾ ਆਦੇਸ਼ ਜਾਰੀ ਕੀਤਾ।
ਅੱਗੇ ਪੜੋ....
 
ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ PRINT ਈ ਮੇਲ
o virus  up village is named   korona  ਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਦੁਨੀਆ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੁਣ ਤਕ 37,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ 'ਕੋਵਿਡ-19' ਦੇ 200 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਪੀੜਤਾਂ ਦੀ ਗਿਣਤੀ ਵਧ ਕੇ 1311 ਹੋ ਚੁੱਕੀ ਹੈ ਤੇ 11 ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਵਾਇਰਸ ਦੀ ਚਪੇਟ 'ਚ ਆ ਕੇ ਮਰਨ ਵਾਲਿਆਂ ਦਾ ਅੰਕੜਾ 38 ਤਕ ਪਹੁੰਚ ਗਿਆ ਹੈ। ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਵਿਚ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜਿਲੇ ਦਾ ਇਕ ਪਿੰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਸੀਤਾਪੁਰ ਜਿਲੇ ਦੇ ਇਕ ਪਿੰਡ ਦਾ ਨਾਂ ਕੋਰੋਨਾ ਵਾਇਰਸ ਨਾਲ ਮਿਲਦਾ ਜੁਲਦਾ ਹੈ।
ਅੱਗੇ ਪੜੋ....
 
ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ PRINT ਈ ਮੇਲ
corona patients increased to 1300 in india death toll increased to 38ਨਵੀਂ ਦਿੱਲੀ :20(ਮੀਡੀਦੇਸਪੰਜਾਬ)- ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾਵਾਇਰਸ ਦੇ 200 ਤੋਂ ਉਪਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਡ ਮਾਮਲਿਆਂ ਦੀ ਗਿਣਤੀ 1311 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 11 ਮਰੀਜ਼ਾਂ ਦੀ ਮੌਤ ਹੋਣ ਕਾਰਨ ਹੁਣ ਤੱਕ ਕੁੱਲ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਲਾਕਡਾਊਨ ਅਤੇ ਸੋਸ਼ਲ ਡਿਸਟੈਂਸਟਿੰਗ ਦਾ ਸਖਤਾਈ ਨਾਲ ਪਾਲਣ ਕਰਵਾਉਣ 'ਤੇ ਕੁਝ ਚੰਗੇ ਨਤੀਜੇ ਸਾਹਮਣੇ ਆਏ ਹਨ। ਹੁਣ ਤੱਕ ਕੋਰੋਨਾਵਾਇਰਸ ਨਾਲ ਇਨਫੈਕਟਡ 100 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਅੱਗੇ ਪੜੋ....
 
ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ PRINT ਈ ਮੇਲ
markaz building nizamuddin 24 tested positive for coronavirusਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਅਜਿਹੇ ਸਮੇਂ 'ਚ ਜਦੋਂ ਭਾਰਤ 'ਚ ਕੋਰੋਨਾ ਦੀ ਜੰਗ ਫੈਸਲਾਕੁਨ ਮੋੜ 'ਤੇ ਹੈ। ਇਕ ਛੋਟੀ ਜਿਹੀ ਗਲਤੀ ਵੀ ਦੇਸ਼ ਨੂੰ ਗੰਭੀਰ ਸੰਕਟ 'ਚ ਪਾ ਸਕਦੀ ਹੈ। ਕੁਝ ਲਾਪ੍ਰਵਾਹ ਲੋਕਾਂ ਦੀ ਜਮਾਤ ਨੇ ਹਰ ਕਿਸੇ ਨੂੰ ਮੁਸ਼ਕਲ 'ਚ ਪਾ ਦਿੱਤਾ ਹੈ। ਦੱਖਣੀ-ਪੂਰਬੀ ਦਿੱਲੀ ਦੇ ਨਿਜ਼ਾਮੁਦੀਨ ਸਥਿਤ ਮਰਕਜ਼ ਇਮਾਰਤ 'ਚ 'ਤਬਲੀਗੀ ਜਮਾਤ' ਦੇ ਆਯੋਜਨ ਨੂੰ ਲੈ ਕੇ ਭਾਜੜਾਂ ਪਈਆਂ ਹੋਈਆਂ ਹਨ। ਦਿੱਲੀ ਦਾ ਨਿਜ਼ਾਮੁਦੀਨ ਇਲਾਕਾ ਹੁਣ ਕੋਰੋਨਾ ਦਾ ਕੇਂਦਰ ਹੈ।
ਅੱਗੇ ਪੜੋ....
 
ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ PRINT ਈ ਮੇਲ
arun govil seen ramayan with familyਨੈਸ਼ਨਲ ਡੈਸਕ :20(ਮੀਡੀਦੇਸਪੰਜਾਬ)-  ਕੋਰੋਨਾ ਵਾਇਰਸ ਵਿਰੁੱਧ ਜੰਗ ਲਈ ਪੂਰਾ ਦੇਸ਼ ਇਸ ਸਮੇਂ ਲਾਕ ਡਾਊਨ ਹੈ। ਲੋਕ ਘਰਾਂ 'ਚ ਬੰਦ ਹਨ, ਅਜਿਹੇ 'ਚ ਕੇਂਦਰ ਵਲੋਂ ਲੋਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਿਆ ਗਿਆ। ਲਾਕ ਡਾਊਨ 'ਚ ਦੂਰਦਰਸ਼ਨ ਦੇ ਰਾਸ਼ਟਰੀ ਚੈਨਲ 'ਤੇ 33 ਸਾਲ ਬਾਅਦ ਰਾਮਾਨੰਦ ਸਾਗਰ ਵਲੋਂ ਬਣਾਏ ਗਏ ਟੀ. ਵੀ. ਸ਼ੋਅ ਰਾਮਾਇਣ ਦੀ ਵਾਪਸੀ ਹੋਈ ਹੈ। 28 ਮਾਰਚ ਤੋਂ ਰੋਜ਼ਾਨਾ ਸਵੇਰੇ 9 ਵਜੇ ਅਤੇ ਰਾਤ ਨੂੰ 9 ਵਜੇ ਦੂਰਦਰਸ਼ਨ 'ਤੇ ਇਸ ਸ਼ੋਅ ਦਾ ਪ੍ਰਸਾਰਣ ਹੋ ਰਿਹਾ ਹੈ।
ਅੱਗੇ ਪੜੋ....
 
ਕੋਰੋਨਾ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ, ਜੋ ਹਰ ਸ਼ਖਸ ਲਈ ਜਾਣਨਾ ਹੈ ਜ਼ਰੂਰੀ PRINT ਈ ਮੇਲ
important things of corona virusਨਵੀਂ ਦਿੱਲੀ  :20(ਮੀਡੀਦੇਸਪੰਜਾਬ)-    ਕੋਰੋਨਾ ਦਾ ਕਹਿਰ ਪੂਰੀ ਦੁਨੀਆ 'ਚ ਜਾਰੀ ਹੈ। ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ ਇਸ ਨਾਲ ਪੀੜਤ ਹਨ। ਭਾਰਤ 'ਚ ਮਰੀਜ਼ਾਂ ਦਾ ਅੰਕੜਾਂ 1000 ਦੇ ਪਾਰ, 27 ਦੀ ਮੌਤ ਕੇਂਦਰੀ ਸਿਹਤ ਵਿਭਾਗ ਮੁਤਾਬਕ,ਭਾਰਤ 'ਚ ਕੋਰੋਨਾ ਨਾਲ ਪੀੜਤ ਲੋਕਾਂ ਦੀ ਸੰਖਿਆਂ ਐਤਵਾਰ ਨੂੰ 1024 ਤੱਕ ਪੁੰਚ ਗਈ ਅਤੇ ਮ੍ਰਿਤਕਾਂ ਦੀ ਅੰਕੜਾਂ 27 ਤੱਕ ਪਹੁੰਚ ਗਿਆ ਹੈ। ਰਾਜਧਾਨੀ 'ਚ ਬੀਤੇ ਕੋਰੋਨਾ ਪੀੜਤਾਂ ਦੇ 106 ਨਵੇਂ ਮਾਮਲੇ ਸਾਹਮਣੇ ਆਏ ਹਨ। ਆਓ ਜਾਣਦੇ ਹਾਂ ਕੋਰੋਨਾ ਵਾਇਰਸ ਨਾਲ ਜੁੜੀਆਂ ਅਜਿਹੀਆਂ ਗੱਲਾਂ ਜੋ ਹਰ ਕੋਈ ਜਾਣਨਾ ਚਾਹੁੰਦਾ ਹੈ।
ਅੱਗੇ ਪੜੋ....
 
ਕੇਂਦਰ ਦਾ ਫਰਮਾਨ- ਸਖਤੀ ਨਾਲ ਲਾਕ ਡਾਊਨ ਦਾ ਹੋਵੇ ਪਾਲਣ, ਬਾਰਡਰ ਕੀਤੇ ਜਾਣ ਸੀਲ PRINT ਈ ਮੇਲ
lock down corona virus migrant labourersਨਵੀਂ ਦਿੱਲੀ:20(ਮੀਡੀਦੇਸਪੰਜਾਬ)- ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਅਜਿਹੇ ਸਮੇਂ 'ਚ ਭਾਰਤ ਦੇ ਸਾਹਮਣੇ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਇਕ ਗੰਭੀਰ ਸੰਕਟ ਬਣ ਕੇ ਖੜ੍ਹਾ ਹੋ ਗਿਆ ਹੈ। ਲਾਕ ਡਾਊਨ ਦੇ ਬਾਵਜੂਦ ਵੱਡੀ ਗਿਣਤੀ 'ਚ ਮਜ਼ਦੂਰ ਆਪਣੇ ਪਿੰਡਾਂ ਵੱਲ ਦੌੜ ਰਹੇ ਹਨ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਖਤੀ ਨਾਲ ਲਾਕ ਡਾਊਨ ਦਾ ਪਾਲਣ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਲਈ ਸਾਰੇ
ਅੱਗੇ ਪੜੋ....
 
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕੀਤਾ ਧੰਨਵਾਦ, ਜਾਣੋ ਕਿਉਂ PRINT ਈ ਮੇਲ
pm modi says thank you  honourable presidentਨਵੀਂ ਦਿੱਲੀ :20(ਮੀਡੀਦੇਸਪੰਜਾਬ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ 'ਪੀ. ਐੱਮ. ਕੇਅਰਸ ਫੰਡ' 'ਚ ਇਕ ਮਹੀਨੇ ਦੀ ਆਪਣੀ ਤਨਖਾਹ ਦੇਣ ਦਾ ਵਾਅਦਾ ਕਰਨ 'ਤੇ ਧੰਨਵਾਦ ਦਿੱਤਾ। ਮੋਦੀ ਨੇ ਟਵੀਟ ਕੀਤਾ ਕਿ ਮਾਨਯੋਗ ਰਾਸ਼ਟਰਪਤੀ ਜੀ ਤੁਹਾਡਾ ਧੰਨਵਾਦ। ਰਾਸ਼ਟਰਪਤੀ ਰਾਸ਼ਟਰ ਦੀ ਅਗਵਾਈ ਕਰ ਰਹੇ ਹਨ ਅਤੇ ਉਸ ਨੂੰ ਪ੍ਰੇਰਿਤ ਕਰ ਰਹੇ ਹਨ।
ਅੱਗੇ ਪੜੋ....
 
ਲਾਕ ਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤੀ ਭਾਵੁਕ ਤਸਵੀਰ, ਤੁਸੀਂ ਵੀ ਸਮਝੋ PRINT ਈ ਮੇਲ
lockdown narendra modi tweet picਵੈੱਬ ਡੈਸਕ ਪੂਰੀ :20(ਮੀਡੀਦੇਸਪੰਜਾਬ)- ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਵਾਇਰਸ ਨਾਲ ਦੁਨੀਆ ਭਰ 'ਚ ਮਰਨ ਵਾਲਿਆਂ ਦੀ ਗਿਣਤੀ 31 ਹਜ਼ਾਰ ਤੋਂ ਪਾਰ ਹੋ ਗਈ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਕ ਡਾਊਨ ਦਾ ਐਲਾਨ ਕੀਤਾ ਗਿਆ। ਇਹ ਲਾਕ ਡਾਊਨ 21 ਦਿਨਾਂ ਦਾ ਹੈ। ਅੱਜ ਲਾਕ ਡਾਊਨ ਦਾ 5ਵਾਂ ਦਿਨ ਹੈ
ਅੱਗੇ ਪੜੋ....
 
ਸ਼ਾਹੀਨ ਬਾਗ ਇਲਾਕੇ ਚ ਲੱਗੀ ਭਿਆਨਕ ਅੱਗ PRINT ਈ ਮੇਲ
terrible fire in shaheen bagh areaਨਵੀਂ ਦਿੱਲੀ :20(ਮੀਡੀਦੇਸਪੰਜਾਬ)- ਦੇਸ਼ ਭਰ 'ਚ ਪਿਛਲੇ ਕੁਝ ਦਿਨਾਂ ਤੋਂ ਐੱਨ.ਆਰ.ਸੀ. ਅਤੇ ਸੀ.ਏ.ਏ. ਨੂੰ ਲੈ ਕੇ ਚੱਲ ਰਹੇ ਵਿਰੋਧ ਨੂੰ ਲੈ ਕੇ ਚਰਚਾ 'ਚ ਰਹੇ ਸ਼ਾਹੀਨ ਬਾਗ ਇਲਾਕੇ 'ਚ ਐਤਵਾਰ ਦੇਰ ਸ਼ਾਮ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਅੱਗ ਇਕ ਦੁਕਾਨ 'ਚ ਲੱਗੀ ਅਤੇ ਦੇਖਦੇ ਹੀ ਦੇਖਦੇ ਇਹ ਅਗ ਭਿਆਨਕ ਹੋ ਗਈ।
ਅੱਗੇ ਪੜੋ....
 
ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ ਚ ਉੱਠੀ ਮੰਗ PRINT ਈ ਮੇਲ
rajya sabha corona postpone parliament sessionਨਵੀਂ ਦਿੱਲੀ:20(ਮੀਡੀਦੇਸਪੰਜਾਬ)- ਰਾਜ ਸਭਾ 'ਚ ਅੱਜ ਭਾਵ ਵੀਰਵਾਰ ਨੂੰ ਕਾਂਗਰਸ ਦੇ ਇਕ ਮੈਂਬਰ ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਧਿਆਨ 'ਚ ਰੱਖਦਿਆਂ ਸੰਸਦ ਦੇ ਮੌਜੂਦਾ ਸੈਸ਼ਨ ਨੂੰ ਜਲਦੀ ਹੀ ਖਤਮ ਕੀਤੇ ਜਾਣ ਦੀ ਮੰਗ ਕੀਤੀ ਗਈ ਹਾਲਾਂਕਿ ਰਾਜ ਸਭਾ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਸੰਸਦ ਸਮਾਗਮ ਨੂੰ ਜਲਦੀ ਖਤਮ ਕਰਨਾ ਕੋਈ ਹੱਲ ਨਹੀਂ ਹੈ।
ਅੱਗੇ ਪੜੋ....
 
ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਏ ਬਿਲਕੁਲ ਠੀਕ PRINT ਈ ਮੇਲ
some relief news about corona virus  6 people recovered completelyਨਵੀਂ ਦਿੱਲੀ :20(ਮੀਡੀਦੇਸਪੰਜਾਬ)- ਦੇਸ਼ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਦੌਰਾਨ ਕੁਝ ਰਾਹਤ ਦੀ ਖਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਦੇਸ਼ਭਰ 'ਚ ਕੋਰੋਨਾ ਵਾਇਰਸ ਦੇ 6 ਮਰੀਜ਼ ਬਿਲਕੁਲ ਠੀਕ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਕੁਲ ਕੋਰੋਨਾ ਮਰੀਜ਼ਾਂ 'ਚ ਠੀਕ ਹੋਣ ਵਾਲੀ ਖਬਰ ਵੀਰਵਾਰ ਨੂੰ 20 ਤਕ ਪਹੁੰਚ ਗਈ ਹੈ। ਬੁੱਧਵਾਰ ਨੂੰ ਇਹ ਅੰਕੜਾ 14 ਤਕ ਹੀ ਟਿਕਿਆ ਹੋਇਆ ਸੀ। ਵੀਰਵਾਰ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਏ 6 ਮਰੀਜ਼ਾਂ 'ਚ 4 ਇਕੱਲੇ ਉੱਤਰ ਪ੍ਰਦੇਸ਼ ਤੋਂ ਹੀ ਹਨ। ਉੱਤਰ ਪ੍ਰਦੇਸ਼ 'ਚ ਹੁਣ ਤਕ ਇਸ ਵਾਇਰਸ ਨਾਲ ਪੀੜਤ 9 ਲੋਕ ਬਿਲਕੁਲ ਠੀਕ ਹੋ ਚੁੱਕੇ ਹਨ। ਉੱਤਰ ਪ੍ਰਦੇਸ਼ 'ਚ ਹੁਣ ਤਕ ਕੋਰੋਨਾ ਵਾਇਰਸ ਦੇ ਕੁਲ 19 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚੋਂ 9 ਠੀਕ ਹੋ ਚੁੱਕੇ ਹਨ ਅਤੇ ਹੁਣ 10 ਮਾਮਲੇ ਬਚੇ ਹਨ।
ਅੱਗੇ ਪੜੋ....
 
7 ਸਾਲ ਬਾਅਦ ਮੇਰੀ ਧੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ : ਨਿਰਭਯਾ ਦੀ ਮਾਂ PRINT ਈ ਮੇਲ
nirbhaya mother court convicts hangedਨਵੀਂ ਦਿੱਲੀ :20(ਮੀਡੀਦੇਸਪੰਜਾਬ)- ਨਿਰਭਯਾ ਮਾਮਲੇ 'ਚ ਦਿੱਲੀ ਦੀ ਇਕ ਕੋਰਟ ਵਲੋਂ ਚਾਰ ਦੋਸ਼ੀਆਂ 'ਚੋਂ ਤਿੰਨ ਦੀ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਪੈਰਾ ਮੈਡੀਕਲ ਵਿਦਿਆਰਥਣ ਦੀ ਮਾਂ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਧੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੇਗੀ ਅਤੇ ਉਸ ਨੂੰ 7 ਸਾਲ ਬਾਅਦ ਨਿਆਂ ਮਿਲਿਆ ਹੈ। ਨਿਰਭਯਾ ਦੀ ਮਾਂ ਨੇ ਕਿਹਾ,''ਆਖਰਕਾਰ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਹੁਣ ਮੈਨੂੰ ਸ਼ਾਂਤੀ ਮਿਲੇਗੀ।''
ਅੱਗੇ ਪੜੋ....
 
ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਤੇ ਲੱਗੀ ਰੋਕ PRINT ਈ ਮੇਲ
withholding for week on landing of all international flights from 22 marchਨਵੀਂ ਦਿੱਲੀ :20(ਮੀਡੀਦੇਸਪੰਜਾਬ)-ਕੋਰੋਨਾਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਇਕ ਹਫਤੇ ਤੱਕ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਲੈਂਡਿੰਗ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ 10 ਸਾਲ ਤੋਂ ਘੱਟ ਅਤੇ 65 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਲੋਕ ਆਪਣੇ ਘਰਾਂ 'ਚ ਹੀ ਰਹਿਣ। ਦੱਸ ਦੇਈਏ ਕਿ ਸਰਕਾਰ ਵੱਲੋਂ ਅੰਤਰਰਾਸ਼ਟਰੀ ਉਡਾਣਾਂ 'ਤੇ 22 ਮਾਰਚ ਤੋਂ ਇਕ ਹਫਤੇ ਤੱਕ ਰੋਕ ਲੱਗੀ ਹੈ।
ਅੱਗੇ ਪੜੋ....
 
ਭਾਰਤ ਦੇ 16 ਸੂਬਿਆਂ ਵਿਚ ‘ਕਰੋਨਾ ਵਾਇਰਸ’ ਦੇ ਕਹਿਰ ਦੇ ਜਾਣੋ ਕੀ ਹਨ ਅੰਕੜੇ PRINT ਈ ਮੇਲ
what are the statistics for the corona virus outbreak in 16 indian statesਚੀਨ :20(ਮੀਡੀਦੇਸਪੰਜਾਬ)- ਚੀਨ ਦੇ ਵੂਹਾਨ ਤੋਂ ਫੈਲੇ ਕੋੋਰੋਨਾ ਵਾਇਰਸ ਨੇ ਮੌਜੂਦਾ ਸਮੇਂ ਵਿਚ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ। ਸਮੁੱਚੀ ਦੁਨੀਆ ਦੇ ਕੋਨੇ-ਕੋਨੇ ਵਿਚ ਇਸ ਵੇਲੇ ‘ਕੋਰੋਨਾ' ਦੀ ਹਾਹਾਕਾਰ ਹੈ। ਅਮਰੀਕੀ ਵੈੱਬਸਾਈਟ ਵਰਲਡਓਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕਾ ਦੁਨੀਆ ਭਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 7,989 ਮੌਤਾਂ ਹੋ ਚੁੱਕੀਆਂ ਹਨ। ਦੂਜੇ ਦੇਸ਼ਾਂ ਦੇ ਮੁਕਾਬਲੇ ਇਸ ਬੀਮਾਰੀ ਨੇ ਭਾਰਤ ਵਿਚ ਭਾਵੇਂ ਦੇਰੀ ਨਾਲ ਪੈਰ ਪਸਾਰੇ ਪਰ ਹੁਣ ਇੱਥੇ ਵੀ ਇਹ ਤੇਜੀ ਨਾਲ ਫੈਲ ਰਹੀ ਹੈ। ਸਿਹਤ ਵਿਭਾਗ ਅਤੇ ਪਰਿਵਾਰ ਕਲਿਆਣ ਦੀ ਵੈੱਬਸਾਈਟ ਦੇ ਤਾਜ਼ਾ ਅੰਕੜਿਆਂ
ਅੱਗੇ ਪੜੋ....
 
SYL ਮੁੱਦੇ ਤੇ ਹਰਿਆਣਾ ਅਤੇ ਪੰਜਾਬ ਦਰਮਿਆਨ ਨਹੀਂ ਨਿਕਲ ਸਕਿਆ ਕੋਈ ਮੱਧਮ ਮਾਰਗ PRINT ਈ ਮੇਲ
svl haryana punjab center supreme courtਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਅਤੇ ਹਰਿਆਣਾ, ਸਤਲੁਜ ਯਮੁਨਾ ਸੰਪਰਕ ਨਹਿਰ (ਐੱਸ.ਵਾਈ.ਐੱਲ.) ਮੁੱਦੇ ਦੇ ਹੱਲ ਨੂੰ ਲੈ ਕੇ ਕੋਈ ਮੱਧਮ ਮਾਰਗ ਕੱਢਣ 'ਤੇ ਸਹਿਮਤ ਨਹੀਂ ਹੈ। ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਇਕ ਪ੍ਰਸ਼ਨ ਦੇ ਜਵਾਬ 'ਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ
ਅੱਗੇ ਪੜੋ....
 
ਕੋਰੋਨਾ ਵਾਇਰਸ : ਕੋਰਟ ਨੇ ਜੇਲਾਂ ਚ ਸਮਰੱਥਾ ਤੋਂ ਵਧ ਕੈਦੀਆਂ ਦੇ ਮਾਮਲੇ ਚ ਖੁਦ ਲਿਆ ਨੋਟਿਸ PRINT ਈ ਮੇਲ
corona virus supreme court jail prisoner noticeਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਸੁਪਰੀਮ ਕੋਰਟ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਪਰਿਪੇਖ 'ਚ ਦੇਸ਼ ਦੀਆਂ ਜੇਲਾਂ 'ਚ ਸਮਰੱਥਾ ਤੋਂ ਵਧ ਕੈਦੀ ਹੋਣ ਅਤੇ ਉਨ੍ਹਾਂ 'ਚ ਸਹੂਲਤਾਂ ਦਾ ਸੋਮਵਾਰ ਨੂੰ ਖੁਦ ਨੋਟਿਸ ਲਿਆ। ਚੀਫ ਜਸਟਿਸ ਐੱਸ.ਏ. ਬੋਬੜੇ ਅਤੇ ਜੱਜ ਐੱਲ. ਨਾਗੇਸ਼ਵਰ ਰਾਵ ਦੀ ਬੈਂਚ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਜੇਲ ਡਾਇਰੈਕਟਰ ਜਨਰਲਾਂ ਅਤੇ ਮੁੱਖ ਸਕੱਤਰਾਂ ਨੂੰ ਨੋਟਿਸ ਜਾਰੀ ਕੀਤੇ। ਕੋਰਟ ਨੇ ਇਨ੍ਹਾਂ ਸਾਰਿਆਂ ਨੂੰ 20 ਮਾਰਚ ਤੱਕ ਇਹ ਦੱਸਣ ਦਾ ਨਿਰਦੇਸ਼ ਦਿੱਤਾ ਹੈ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਥਿਤੀ ਨਾਲ ਨਜਿੱਠਣ ਲਈ ਕੀ ਕਦਮ ਚੁੱਕੇ ਗਏ ਹਨ। ਕੋਰਟ ਨੇ ਸਾਰੇ
ਅੱਗੇ ਪੜੋ....
 
ਨਿਰਭਯਾ ਕੇਸ : ਦੋਸ਼ੀਆਂ ਦੀ ਨਵੀਂ ਚਾਲ, ਫਾਂਸੀ ਰੋਕਣ ਲਈ ਕੌਮਾਂਤਰੀ ਅਦਾਲਤ ਦਾ ਕੀਤਾ ਰੁਖ਼ PRINT ਈ ਮੇਲ
nirbhaya case three convicts international court of justiceਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਵਿਚ ਦੋਸ਼ੀਆਂ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦਰਮਿਆਨ ਚਾਰੇ ਦੋਸ਼ੀਆਂ 'ਚੋਂ 3 ਦੋਸ਼ੀਆਂ— ਅਕਸ਼ੈ, ਪਵਨ ਅਤੇ ਵਿਨੇ ਨੇ ਫਾਂਸੀ ਦੀ ਸਜ਼ਾ 'ਤੇ ਰੋਕ ਲਾਉਣ ਲਈ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ਯਾਨੀ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਰੁਖ਼ ਕੀਤਾ ਹੈ। ਦੋਸ਼ੀਆਂ ਨੇ ਨਵੀਂ ਚਾਲ ਚੱਲਦੇ ਹੋਏ ਕੌਮਾਂਤਰੀ ਅਦਾਲਤ ਤੋਂ ਆਪਣੀ ਮੌਤ ਦੀ ਸਜ਼ਾ 'ਤੇ ਰੋਕ ਲਾਉਣ ਦੀ ਪਟੀਸ਼ਨ ਦਾਇਰ ਕੀਤੀ ਹੈ। ਇੱਥੇ ਦੱਸ ਦੇਈਏ ਕਿ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ ਦੇ ਕਾਨੂੰਨੀ ਬਦਲ ਲੱਗਭਗ ਖਤਮ ਹੋ
ਅੱਗੇ ਪੜੋ....
 
ਅੱਗੇ ਹੋਰ ਵੀ ਹੈ...
<< Start < Prev 1 2 3 4 5 6 7 8 9 10 Next > End >>

Results 1 - 31 of 14249

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement