:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਸੱਜਣ ਕੁਮਾਰ ਨੂੰ ਪੁਲਿਸ ਨੇ ਬਚਾਉਣ ਦਾ ਯਤਨ ਕੀਤਾ - ਮੰਨਿਆ ਸੀ. ਬੀ. ਆਈ. ਨੇ PRINT ਈ ਮੇਲ

ਨਵੀਂ ਦਿੱਲੀ, 28ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਸੀ ਬੀ ਆਈ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਦਿੱਲੀ ਪੁਲਿਸ ਦੇ ਦੰਗਾ ਰੋਕੂ ਵਿਸ਼ੇਸ਼ ਦਸਤੇ ਨੇ 1984 ਦੇ ਸਿੱਖ ਵਿਰੋਧੀ ਦੰਗਾ ਮਾਮਲਿਆਂ 'ਚ ਕਾਂਗਰਸ ਦੇ ਪ੍ਰਮੁੱਖ ਨੇਤਾ ਅਤੇ ਸਾਬਕਾ ਐਮ ਪੀ ਸੱਜਣ ਕੁਮਾਰ ਨੂੰ ਬਚਾਉਣ ਦੀ ਖਾਤਰ ਬਨਾਵਟੀ ਜਾਂਚ ਅਤੇ ਮੁਕੱਦਮਾ ਚਲਾਇਆ। ਅਦਾਲਤ ਦੇ ਸਾਹਜਮਣੇ ਦਰਜ ਹਲਫਨਾਮੇ 'ਚ ਏਜੰਸੀ ਨੇ ਅਦਾਲਤ ਦੇ ਵਲੋਂ 13 ਅਗਸਤ ਨੂੰ ਲਾਈ ਗਈ ਰੋਕ ਨੂੰ ਹਟਾਉਣ ਨੂੰ ਕਿਹਾ ਅਤੇ ਦਲੀਲ ਦਿੱਤੀ ਕਿ ਇਸਨੇ ਕਾਂਗਰਸ ਨੇਤਾ ਦੇ ਖਿਲਾਫ ਮੁਕੱਦਮੇ ਨੂੰ ਗੰਭੀਰ ਰੂਪ ਨਾਲ ਠੋਸ ਬਣਾਇਆ ਹੈ। ਜੱਜ ਪੀ ਸਦਾਸ਼ਿਵਮ ਅਤੇ ਜੱਜ ਬੀ ਐਸ ਚੌਹਾਨ ਦੀ ਬੈਂਚ ਨੇ ਹਲਫਨਾਮੇ ਨੂੰ ਆਨ ਰਿਕਾਰਡ ਲੈਂਦੇ ਹੋਏ ਏਜੰਸੀ ਦੀ ਅਰਜ਼ੀ ਤੇ ਆਖਰੀ ਸੁਣਵਾਈ ਦੀ ਤਰੀਕ 7 ਸਤੰਬਰ ਨੂੰ ਤੈਅ ਕੀਤੀ। ਇਸ ਪਟੀਸ਼ਨ 'ਚ ਸੀ ਬੀ ਆਈ ਨੇ ਦਿੱਲੀ ਛਾਉਣੀ ਥਾਣੇ ਦੇ ਤਹਿਤ ਹੋਏ ਦੰਗਿਆਂ ਦੇ ਮਾਮਲੇ 'ਚ ਕੁਮਾਰ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕੀਤੀ। ਇਸ ਦੰਗੇ 'ਚ 60 ਲੋਕ ਮਾਰੇ ਗਏ ਸੀ।
ਸੀ ਬੀ ਆਈ ਨੇ ਆਪਣੇ ਹਲਫਨਾਮੇ 'ਚ ਕਿਹਾ ਕਿ ਇਸ ਤੇ ਫੈਸਲਾ ਮੁਕੱਦਮੇ ਦੇ ਦੌਰਾਨ ਹੋਵੇਗਾ ਕਿ ਕੀ ਪਟੀਸ਼ਨਕਰਤਾ (ਕੁਮਾਰ) ਨੇ ਦੇਰੀ 'ਚ ਭੂਮਿਕਾ ਨਿਭਾਈ। ਇਸ ਤੱਥ 'ਚ ਅੱਖਾਂ ਨਹੀਂ ਬੰਦ ਕੀਤੀ ਜਾ ਸਕਦੀਆਂ ਕਿ ਹੋਰਾਂ ਦੀ ਲੋਕਾਂ ਦੀ ਮੌਤ ਦੇ ਮਾਮਲੇ 'ਚ ਇੱਕ ਹੀ ਐਫ ਆਈ ਆਰ 'ਚ 24 ਸ਼ਿਕਾਇਤਾਂ ਦੀ ਜਾਂਚ ਕੀਤੀ ਗਈ ਅਤੇ ਬਨਾਉਟੀ ਜਾਂਚ ਕਾਰਣ ਇਨਸਾਫ ਨਹੀਂ ਕੀਤਾ ਜਾ ਸਕਿਆ, ਜਿਸ ਨੂੰ ਲੈ ਕੇ ਪੀੜਤ ਨਾਂਖੁਸ਼ ਹਨ। ਜਾਂਚ ਏਜੰਸੀ ਨੇ ਥੜਲੀ ਅਦਾਲਤ 'ਚ 31 ਜੁਲਾਈ 2008 ਨੂੰ ਸਥਿਤੀ ਰਿਪੋਰਟ ਦਰਜ ਕਰਨ ਨੂੰ ਲੈ ਕੇ ਦਿੱਲੀ ਪੁਲਿਸ ਨੂੰ ਦੰਗਾ ਰੋਕੂ ਮੁੱਦੇ ਤੇ ਸਵਾਲ ਖੜੇ ਕੀਤੇ ਉਦੋਂ ਸੀ ਬੀ ਆਈ ਪਹਿਲਾ ਤੋਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਏਜੰਸੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਜਦੋਂ ਦਿੱਲੀ ਪੁਲਿਸ ਦੇ ਕੋਲੋਂ (10 ਅਕਤੂਬਰ 2005 ਨੂੰ) ਸੀ ਬੀ ਆਈ ਨੂੰ ਸਾਰੀ ਸਮੱਗਰੀ ਦੇ ਦਿੱਤੀ ਤਾਂ ਦਿੱਲੀ ਪੁਲਿਸ ਦੇ ਇਸ ਮਾਮਲੇ ਨਾਲ ਸਬੰਧ ਰੱਖਣ ਦਾ ਕੋਈ ਮੌਕਾ ਨਹੀਂ ਸੀ। ਸੀ ਬੀ ਆਈ ਨੇ ਦਿੱਲੀ ਪੁਲਿਸ ਤੇ ਥੜਲੀ ਅਦਾਲਤ 'ਚ 31 ਜੁਲਾਈ 2008 ਨੂੰ ਹੋਰ ਸਥਿਤੀ ਰਿਪੋਰਟ ਦਰਜ ਕਰਨ ਦਾ ਦੋਸ਼ ਲਾਇਆ ਅਤੇ ਇਸ ਗੱਲ ਨੂੰ ਕੇਂਦਰਿਤ ਕੀਤਾ ਕਿ ਥੜਲੀ ਅਦਾਲਤ ਦੇ ਜੱਜ ਅਤੇ ਦਿੱਲੀ ਹਾਈਕੋਰਟ ਨੇ ਇਸ ਨੂੰ ਚੋਰੀ ਚੋਰੀ ਮਾਮਲੇ ਦੀ ਲੀਪਾਪੋਤੀ ਕਰਨ ਦੀ ਕੋਸ਼ਿਸ਼ ਦੱਸਿਆ ਸੀ। ਸੀ ਬੀ ਆਈ ਨੇ ਕਿਹਾ ਕਿ ਮੌਜੂਦਾ ਪਟੀਸ਼ਨ ਤੇ ਵੀ ਸਿਰਫ ਮੁਕੱਦਮੇ 'ਚ ਦੇਰੀ ਕਰਨ ਦੇ ਉਦੇਸ਼ ਨਾਲ ਦਰਜ ਕੀਤੀ ਗਈ ਹੈ। ਦੂਜੇ ਸ਼ਬਦਾ 'ਚ ਏਜੰਸੀ ਨੇ ਦਲੀਲ ਦਿੱਤੀ ਕਿ ਥੜਲੀ ਅਦਾਲਤ ਦੇ ਜੱਜ ਦੇ ਵਲੋਂ 15 ਮਈ 2010 ਨੂੰ ਕੁਮਾਰ ਦੇ ਖਿਲਾਫ ਤੈਅ ਕੀਤੇ ਗਏ ਦੋਸ਼ ਸਹੀ ਸਨ ਜਾਂ ਨਹੀਂ ਇਸਦਾ ਪ੍ਰੀਖਣ ਮੁਕੱਦਮੇ ਦੇ ਗੇੜ 'ਚ ਕੀਤਾ ਜਾਣਾ ਹੈ। ਸੁਪਰੀਮ ਕੋਰਟ ਦੇ ਪਹਿਲਾ ਵਾਲੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਸੀ ਬੀ ਆਈ ਨੇ ਕਿਹਾ ਕਿ ਦੋਸ਼ ਤੈਅ ਕਰਨ ਦੇ ਗੇੜ 'ਚ ਦੋਸ਼ੀ ਦੇ ਸੰਭਾਵੀ ਬਚਾਅ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਮਾਮਲਿਆਂ ਦਾ ਹੱਲ ਮੁਕੱਦਮੇ 'ਚ ਕਰਨਾ ਹੈ।

 
ਪੈਸੇ ਬਣਾਉਣ ਦੀ ਮਸ਼ੀਨ ਨਹੀਂ ਹੈ ਸਿੱਖਿਆ : ਚਿਦੰਬਰਮ PRINT ਈ ਮੇਲ

ਵਿਦਿਆ ਦੇ ਵਪਾਰੀਕਰਨ ਨੂੰ ਰੋਕਣ ਲਈ ਬਿੱਲ ਜਲਦ

ਚੇਨਈ28ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਸਿੱਖਿਆ ਨੂੰ ਪੈਸੇ ਬਣਾਉਣ ਦੀ ਮਸ਼ੀਨ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਅਨੁਸਾਰ ਨਿੱਜੀ ਸੈਕਟਰ ਦੀ ਹਿੱਸੇਦਾਰੀ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਸੰਸਦ ਵਿਚ ਬਿੱਲ ਲਿਆਵੇਗੀ। ਚਿਦੰਬਰਮ ਨੇ ਕਿਹਾ ਕਿ ਕਿਉਂਜੋ ਹਰ ਪਰਿਵਾਰ ਲਈ ਬੱਚਿਆਂ ਦੀ ਸਿੱਖਿਆ ਤਰਜੀਹਾਂ ਦੀ ਸ਼੍ਰੇਣੀ ਵਿਚ ਸਭ ਤੋਂ ਉਪਰ ਰਹਿੰਦੀ ਹੈ, ਇਸ ਲਈ ਵਿਦਿਅਕ ਸੰਸਥਾਵਾਂ ਖੁੰਬਾਂ ਵਾਂਗ ਉਗ ਆਈਆਂ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚਿਦੰਬਰਮ ਨੇ ਲੋਇਲਾ ਵਰਲਡ ਐਲੂਮਨੀ ਕਾਂਗਰਸ 2010 ਵਿਚ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਪੈਸੇ ਬਣਾਉਣ ਦੀ ਮਸ਼ੀਨ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਗ੍ਰਹਿ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਨਿੱਜੀ ਖੇਤਰ 'ਤੇ ਕੋਈ ਕੰਟਰੋਲ ਨਹੀਂ ਹੈ, ਇਸਦੇ ਲਈ ਥੋੜ੍ਹੀਆਂ ਪਾਬੰਦੀਆਂ ਲਗਾਈਆਂ ਜਾਣੀਆਂ ਬੇਹੱਦ ਜ਼ਰੂਰੀ ਹਨ, ਜਿਨ੍ਹਾਂ ਨਾਲ ਸਿੱਖਿਆ ਦੀ ਗੁਣਵੱਤਾ ਯਕੀਨੀ ਬਣੇ ਅਤੇ ਕੁੱਝ ਪਾਬੰਦੀਆਂ ਨਾਲ ਸਿੱਖਿਆ ਦੀਆਂ ਸਮਾਜਿਕ ਕੀਮਤਾਂ ਦੀ ਪਹੁੰਚ ਯਕੀਨੀ ਬਣੇ। ਦੋ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ 'ਤੇ ਚਿੰਤਾ ਪ੍ਰਗਟਾਉਂਦਿਆਂ ਚਿਦੰਬਰਮ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕੀ ਇਹ ਰੁਝਾਨ ਪਤਾ ਨਹੀਂ ਕਿਥੋਂ ਆਇਆ ਹੈ। ਉੜੀਸਾ ਦੇ ਕੰਧਮਾਲ 'ਚ ਸਾਲ 2007-08 ਵਿਚ ਹੋਈ ਫਿਰਕੂ ਹਿੰਸਾ ਦਾ ਹਵਾਲਾ ਦਿੰਦਿਆਂ ਚਿਦੰਬਰਮ ਨੇ ਕਿਹਾ ਕਿ 26/11 ਹਮਲੇ ਤੋਂ ਬਾਅਦ ਉਨ੍ਹਾਂ ਨੇ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਿਆ ਅਤੇ ਇਸਦੇ ਨਾਲ ਹੀ ਇਥੇ ਪ੍ਰਭਾਵਿਤ ਘੱਟ ਗਿਣਤੀ ਇਸਾਈਆਂ ਦੀ ਰੱਖਿਆ ਕਰਨ ਦੀ ਚੁਣੌਤੀ ਆਪਣੇ ਹੱਥਾਂ ਵਿਚ ਲਈ। ਗ੍ਰਹਿ ਮੰਤਰੀ ਅਨੁਸਾਰ ਉਨ੍ਹਾਂ ਨੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਕਿਹਾ ਕਿ ਉਹ ਦੰਗਿਆਂ ਵਿਚ ਉਜੜੇ ਲੋਕਾਂ ਦੀ ਵਾਪਸੀ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਲੋਕਾਂ ਦਾ ਮੁੜ ਵਸੇਬਾ ਯਕੀਨੀ ਹੋਵੇ। ਉਨ੍ਹਾਂ ਕਿਹਾ ਕਿ ਸਾਲ 2009 ਵਿਚ ਤਕਰੀਬਨ ਸਾਰੇ ਲੋਕ ਪਰਤ ਗਏ ਸਨ ਅਤੇ ਜੋ ਥੋੜ੍ਹੇ ਬਹੁਤ ਲੋਕ ਬਚੇ ਹਨ ਉਨ੍ਹਾਂ ਦੇ ਮੁੜ ਵਸੇਬੇ ਦੀ ਪ੍ਰਕ੍ਰਿਆ ਚਲ ਰਹੀ ਹੈ। ਚਿਦੰਬਰਮ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਦੇਸ਼ ਲਈ ਧਰਮ ਨਿਰਪੱਖਤਾ ਅਤੇ ਸਹਿਣਸ਼ੀਲਤਾ ਦੋਵੇਂ ਜ਼ਰੂਰੀ ਹਨ। ਉਨ੍ਹਾਂ ਵਿਦਿਅਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀਆਂ ਕਦਰਾਂ ਕੀਮਤਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ।

 
ਭਗਵੇਂ ਅਤਿਵਾਦ ਦੇ ਮੁੱਦੇ 'ਤੇ ਭਾਜਪਾ ਦੀ ਕੇਂਦਰ ਨੂੰ ਚੇਤਾਵਨੀ PRINT ਈ ਮੇਲ

ਦੇਸ਼ ਵਿਆਪੀ ਪ੍ਰਤੀਕ੍ਰਿਆ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ

ਨਵੀਂ ਦਿੱਲੀ, 25ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -ਗ੍ਰਹਿ ਮੰਤਰੀ ਪੀ. ਚਿਦੰਬਰਮ ਵੱਲੋਂ 'ਭਗਵਾਂ ਅਤਿਵਾਦ' ਸ਼ਬਦ ਵਰਤੇ ਜਾਣ 'ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਭਾਜਪਾ ਨੇ ਅੱਜ ਚੇਤਾਵਨੀ ਦਿੱਤੀ ਕਿ ਦੇਸ਼ ਵਿਚ ਇਸ 'ਤੇ ਭਾਰੀ ਪ੍ਰਤੀਕ੍ਰਿਆ ਹੋਵੇਗੀ ਅਤੇ ਇਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਲੋਕ ਸਭਾ ਵਿਚ ਜੰਮੂ ਕਸ਼ਮੀਰ ਦੀ ਸਥਿਤੀ 'ਤੇ ਵਿਸ਼ੇਸ਼ ਚਰਚਾ 'ਚ ਹਿੱਸਾ ਲੈਂਦਿਆਂ ਇਹ ਚੇਤਾਵਨੀ ਦਿੱਤੀ। ਸਦਨ ਵਿਚ ਹਾਜ਼ਰ ਚਿਦੰਬਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਭਗਵੇਂ ਅਤਿਵਾਦ ਦੀ ਗੱਲ ਕਹਿ ਗਏ, ਮੈਂ ਬੜੀ ਨਿਮਰਤਾ ਨਾਲ ਕਹਿੰਦਾ ਹਾਂ ਕਿ ਭਗਵੇਂ ਅਤਿਵਾਦ ਦਾ ਪ੍ਰਤੀਕ ਹੋ ਹੀ ਨਹੀਂ ਸਕਦਾ। ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਮੈਂਬਰਾਂ ਨੇ ਵੀ ਇਹ ਮੁੱਦਾ ਚੁੱਕਦਿਆਂ ਚਿਦੰਬਰਮ ਨੂੰ ਮੁਆਫ਼ੀ ਮੰਗਣ ਅਤੇ ਅਸਤੀਫ਼ਾ ਦੇਣ ਦੀ ਮੰਗ ਕੀਤੀ। ਇਸ ਮੁੱਦੇ 'ਤੇ ਪਾਰਟੀ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਵੀ ਕੀਤਾ। ਜੋਸ਼ੀ ਨੇ ਚਿਦੰਬਰਮ ਨੂੰ ਕਿਹਾ ਕਿ ਕ੍ਰਿਪਾ ਕਰਕੇ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ, ਨਹੀਂ ਤਾਂ ਦੇਸ਼ ਭਰ ਵਿਚ ਭਾਰੀ ਪ੍ਰਤੀਕ੍ਰਿਆ ਹੋਵੇਗੀ। ਜਾਂ ਸ਼ਾਇਦ ਤੁਸੀਂ ਇਸ ਤਰ੍ਹਾਂ ਦੀ ਪ੍ਰਤੀਕ੍ਰਿਆ ਪੈਦਾ ਕਰਨੀ ਚਾਹੁੰਦੇ ਹੋ। ਜੇਕਰ ਤੁਸੀਂ ਅਜਿਹਾ ਚਾਹੁੰਦੇ ਹੋ ਤਾਂ ਉਸਦੀ ਵੀ ਭਾਰੀ ਪ੍ਰਤੀਕ੍ਰਿਆ ਹੋਵੇਗੀ। ਜ਼ਿਕਰਯੋਗ ਹੈ ਕਿ ਚਿਦੰਬਰਮ ਨੇ ਬੁੱਧਵਾਰ ਨੂੰ ਸੂਬਿਆਂ ਦੇ ਪੁਲਿਸ ਮੁਖੀਆਂ ਅਤੇ ਹੋਰ ਅਧਿਕਾਰੀਆਂ ਦੇ ਸੰਮੇਲਨ ਦੇ ਉਦਘਾਟਨੀ ਭਾਸ਼ਣ ਵਿਚ ਮੱਕਾ ਮਸਜਿਦ, ਅਜਮੇਰ ਦਰਗਾਹ ਅਤੇ ਮਾਲੇਗਾਓਂ ਵਿਚ ਹੋਏ ਅਤਿਵਾਦੀ ਹਮਲਿਆਂ ਦੇ ਸੰਧਰਭ ਵਿਚ ਕਿਹਾ ਸੀਕਿ ਭਗਵੇਂ ਅਤਿਵਾਦ ਦਾ ਨਵਾਂ ਸਰੂਪ ਸਾਹਮਣੇ ਆ ਰਿਹਾ ਹੈ। ਜੋਸ਼ੀ ਨੇ ਕਿਹਾ ਕਿ ਚਿਦੰਬਰਮ ਨੂੰ ਸ਼ਾਇਦ ਪਤਾ ਨਹੀਂ ਕਿ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਹੀ ਕੌਮੀ ਝੰਡੇ ਦਾ ਸੁਝਾਅ ਦੇਣ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ, ਜਿਸ ਨੇ ਪੂਰੀ ਤਰ੍ਹਾਂ ਨਾਲ ਭਗਵੇਂ ਝੰਡੇ ਦਾ ਸੁਝਾਅ ਦਿੱਤਾ ਸੀ।ਉਨ੍ਹਾਂ ਕਿਹਾ ਕਿ ਸਾਡੇ ਕੌਮੀ ਝੰਡੇ ਦੇ ਉਪਰ ਭਗਵਾਂ ਰੰਗ ਹੈ, ਇਹ ਝੰਡਾ ਦੁਨੀਆਂ ਵਿਚ ਜਿਥੇ ਵੀ ਜਾਵੇਗਾ ਉਥੇ ਭਗਵਾਂ ਰੰਗ ਹੀ ਜਾਵੇਗਾ।

 
ਕਸ਼ਮੀਰੀ ਭਾਰਤ ਤੋਂ ਵੱਖ ਨਹੀਂ ਹੋਣਾ ਚਾਹੁੰਦੇ : ਅਬਦੁੱਲਾ PRINT ਈ ਮੇਲ

ਨਵੀਂ ਦਿੱਲੀ, 26ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -ਲੋਕ ਸਭਾ 'ਚ ਕਸ਼ਮੀਰ ਦੇ ਮਸਲੇ 'ਤੇ ਬਹਿਸ ਵਿਚ ਹਿੱਸਾ ਲੈਂਦਿਆਂ ਭਾਰਤ ਦੇ ਸ਼ਾਸਨ ਵਾਲੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਕਸ਼ਮੀਰੀ ਭਾਰਤ ਤੋਂ ਵੱਖ ਨਹੀਂ ਹੋਣਾ ਚਾਹੁੰਦੇ। ਅਬਦੁੱਲਾ ਨੇ ਕਿਹਾ ਕਿ ਅਸੀਂ ਭਾਰਤ ਤੋਂ ਵੱਖ ਨਹੀਂ ਹੋਣਾ ਚਾਹੁੰਦੇ, ਜੋ ਅਜਿਹਾ ਚਾਹੁੰਦੇ ਹਨ ਉਹ ਨਹੀਂ ਜਾਣਦੇ ਕਿ ਦੂਜੇ ਪਾਸੇ ਕੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਦੂਜੇ ਪਾਸੇ ਸਭ ਠੀਕ ਠਾਕ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਲੋਕਾਂ ਦਾ ਦਿਲ ਅਤੇ ਦਿਮਾਗ ਜਿੱਤਣ ਲਈ ਸਾਨੂੰ ਆਪਣੇ ਦਿਲ ਖੋਲ੍ਹਣੇ ਪੈਣਗੇ। ਅਬਦੁੱਲਾ ਨੇ ਕਿਹਾ ਕਿ ਅਸੀਂ ਭਾਰਤ ਦੇ ਅੰਦਰ ਹੀ ਕਸ਼ਮੀਰ ਸਮੱਸਿਆ ਦਾ ਹੱਲ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਹ ਸੋਚਦਾ ਹੈ ਕਿ ਧਾਰਾ 370 ਦੇ ਹਟਣ ਨਾਲ ਭਾਰਤ ਦੀ ਬਿਹਤਰੀ ਹੋਵੇਗੀ ਤਾਂ ਇਹ ਉਨ੍ਹਾਂ ਦੀ ਗਲਤ ਸੋਚ ਹੈ।

 
ਵੇਦਾਂਤਾ ਪ੍ਰੋਜੈਕਟ ਰੱਦ ਹੋਣਾ ਆਦਿਵਾਸੀਆਂ ਦੀ ਜਿੱਤ : ਰਾਹੁਲ ਗਾਂਧੀ PRINT ਈ ਮੇਲ

ਲਾਂਜੀਗੜ੍ਹ26ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): à¨•à©‡à¨‚ਦਰ ਸਰਕਾਰ ਵੱਲੋਂ ਬਾਕਸਾਈਟ ਖਾਣ ਕੰਪਨੀ 'ਵੇਦਾਂਤਾ' ਦੇ ਖਾਣ ਪ੍ਰੋਜੈਕਟ ਨੂੰ ਉੜੀਸਾ ਵਿਚ ਖਾਣ ਗਤੀਵਿਧੀਆਂ ਲਈ ਵਾਤਾਵਰਣ ਵਿਭਾਗ ਦੀ ਇਜਾਜ਼ਤ ਨਾ ਦਿੱਤੇ ਜਾਣ ਦੇ ਚਲਦਿਆਂ ਰਾਹੁਲ ਗਾਂਧੀ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਆਦਿਵਾਸੀ ਲੋਕਾਂ ਦੀ ਜਿੱਤ ਕਰਾਰ ਦਿੱਤਾ। ਉਨ੍ਹਾਂ ਨੇ ਆਦਿਵਾਸੀਆਂ ਦੇ ਹਿੱਤਾਂ ਲਈ ਕੰਮ ਕਰਨ ਦੀ ਆਪਣੀ ਇੱਛਾ ਵੀ ਪ੍ਰਗਟਾਈ। ਰਾਹੁਲ ਗਾਂਧੀ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ ਕਿ ਬਾਕਸਾਈਟ ਖਾਣ ਕੰਪਨੀ ਨੂੰ ਨਿਯਮਗਿਰੀ ਵਿਚ ਆਗਿਆ ਨਾ ਦੇਣਾ ਵਿਕਾਸ ਤੇ ਤਰੱਕੀ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਸੱਚਾ ਵਿਕਾਸ ਉਹ ਹੁੰਦਾ ਹੈ ਜੋ ਗਰੀਬਾਂ ਅਤੇ ਆਦਿ ਵਾਸੀਆਂ ਦੇ ਹਿੱਤਾਂ ਦਾ ਆਦਰ ਕਰਦਾ ਹੈ, ਨਾ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਉਂਦਾ ਹੈ। ਦੋ ਦਿਨ ਪਹਿਲਾਂ ਹੀ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਬਰਤਾਨੀਆ ਸਥਿਤ ਕੰਪਨੀ ਵੇਦਾਂਤਾ ਦੇ ਤਕਰੀਬਨ 1.7 ਅਰਬ ਡਾਲਰ ਦੇ ਬਾਕਸਾਈਟ ਮਾਈਨਿੰਗ ਪ੍ਰੋਜੈਕਟ ਨੂੰ ਵਾਤਾਵਰਣ ਸਬੰਧੀ ਨਿਯਮਾਂ ਤਹਿਤ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਰਾਹੁਲ ਗਾਂਧੀ ਦੀ ਇਹ ਸੰਖੇਪ ਯਾਤਰਾ ਆਦਿਵਾਸੀਆਂ ਨਾਲ ਹਮਦਰਦੀ ਪ੍ਰਗਟਾਉਣ ਲਈ ਹੈ। ਜਗਨਨਾਥਪੁਰ ਪਿੰਡ ਵਿਚ ਆਦਿ ਵਾਸੀ ਅਧਿਕਾਰ ਦਿਹਾੜੇ ਮੌਕੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਦਿੱਲੀ ਵਿਚ ਆਦਿ ਵਾਸੀਆਂ ਦੇ ਸਿਪਾਹੀ ਹੋਣਗੇ ਅਤੇ ਅੱਗੇ ਵੀ ਉਨ੍ਹਾਂ ਦਾ ਸਮਰਥਨ ਜਾਰੀ ਰੱਖਣਗੇ। ਰਾਹੁਲ ਨੇ ਕਿਹਾ ਕਿ ਮੇਰੇ ਧਰਮ ਵਿਚ ਸਾਰੇ ਵਿਅਕਤੀ ਸਮਾਨ ਹਨ ਫਿਰ ਭਾਵੇਂ ਉਹ ਅਮੀਰ ਹੋਣ ਜਾਂ ਗਰੀਬ, ਦਲਿਤ ਹੋਣ ਜਾਂ ਆਦਿਵਾਸੀ। ਜਿਥੇ ਕਿਤੇ ਵੀ ਕਿਸੇ ਵਿਅਕਤੀ ਦੀ ਆਵਾਜ਼ ਦਬਾਈ ਜਾਵੇਗੀ ਤਾਂ ਇਹ ਮੇਰੇ ਧਰਮ ਦੇ ਖਿਲਾਫ਼ ਹੋਵੇਗਾ। ਹਾਲਾਂਕਿ ਪੂਰੇ ਭਾਸਣ ਦੌਰਾਨ ਉਨ੍ਹਾਂ ਨੇ ਸਿੱਧੇ ਰੂਪ ਵਿਚ ਵੇਦਾਂਤਾ ਪ੍ਰੋਜੈਕਟ ਦਾ ਨਾਂ ਨਹੀਂ ਲਿਆ। ਵੇਦਾਂਤਾ ਦੇ ਇਸ ਪ੍ਰੋਜੈਕਟ ਦਾ ਸਥਾਨਕ ਆਦਿਵਾਸੀ ਅਤੇ ਵਰਕਰ ਡਟ ਕੇ ਵਿਰੋਧ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀਕਿ ਇਹ ਉਨ੍ਹਾਂ ਦੀ ਰੋਜ਼ੀ ਰੋਟੀ ਖੋਹ ਲਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਤੁਹਾਡੀ ਆਵਾਜ਼ ਦੀ ਜਿੱਤ ਹੈ। ਰਾਹੁਲ ਦੇ ਇਸ ਬਿਆਨ ਦੀ ਸਥਾਨਕ ਲੋਕਾਂ ਨੇ ਭਿਰਵੀਂ ਸ਼ਲਾਘਾ ਕੀਤੀ। ਉਨ੍ਹਾਂ ਨੇ ਆਂਧਰਾ ਪ੍ਰਦੇਸ਼, ਹਿਰਆਣਾ ਅਤੇ ਨਵੀਂ ਦਿੱਲੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਸ਼ਾਸਨ ਵਾਲੇ ਸੂਬਿਆਂ ਵਿਚ ਗਰੀਬਾਂ ਦੇ ਹਿੱਤਾਂ ਨੂੰ ਧਿਆਨ ਵਿਚ ਰਖਦਿਆਂ ਕੰਮ ਕੀਤਾ ਜਾ ਰਿਹਾ ਹੈ।

 
ਦਿੱਲੀ ਚ ਆਦੀਵਾਸੀਆਂ ਦੇ 'ਸਿਪਾਹੀੱ ਵਜੋਂ ਭੂਮਿਕਾ ਨਿਭਾਵਾਂਗਾ : ਰਾਹੁਲ PRINT ਈ ਮੇਲ

                                                                   27augct410-1_1282845621_l.jpgਲਾਂਜੀਗੜ੍ਹ (ਉੜੀਸਾ)  26ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ):  ਬਾਕਸਾਈਟ ਨਿਕਾਸੀ ਦਾ ਕੰਮ ਵੇਖਣ ਵਾਲੀ ਕੰਪਨੀ ਵੇਦਾਂਤਾ ਨੂੰ ਕੇਂਦਰ ਸਰਕਾਰ ਵੱਲੋਂ ਉੜੀਸਾ ਚ ਕੰਮ ਕਰਨ ਦੀ ਇਜਾਜ਼ਤ ਨਾ ਦੇਣ ਤੋਂ ਬਾਅਦ ਨੌਜਵਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਨਵੀਂ ਦਿੱਲੀ ਚ ਆਦੀਵਾਸੀਆਂ ਦੇ ਸਿਪਾਹੀ ਵਜੋਂ ਭੂਮਿਕਾ ਨਿਭਾਉਣਗੇ। ਆਪਣੀ ਸਰਕਾਰ ਤੋਂ ਉਲਟ ਨੀਤੀ ਦੀ ਵਕਾਲਤ ਕਰਦਿਆਂ ਉਨ੍ਹਾਂ ਨਾਲ ਹੀ ਕਿਹਾ ਕਿ ਵੇਦਾਂਤਾ ਕੰਪਨੀ ਨੂੰ ਬਾਕਸਾਈਟ ਨਿਕਾਸੀ ਦੀ ਇਜਾਜ਼ਤ ਨਾ ਦੇਣਾ ਬਿਲਕੁੱਲ ਸਹੀ ਹੈ, ਕਿਉਂਕਿ ਸੱਚਾ ਵਿਕਾਸ ਉਹ ਹੁੰਦਾ ਹੈ, ਜੋ ਗ਼ਰੀਬਾਂ ਤੇ ਆਦੀਵਾਸੀਆਂ ਦੇ ਹਿੱਤਾਂ ਦਾ ਸਨਮਾਨ ਕਰਦਾ ਹੋਵੇ ਨਾ ਕਿ ਉਨ੍ਹਾਂ ਦੀ ਆਵਾਜ਼ ਦਬਾਵੇ।ਉੜੀਸਾ ਦੇ ਜਗਨਨਾਥਪੁਰਾ ਪਿੰਡ ਵਿਚ ਆਦੀਵਾਸੀ ਅਧਿਕਾਰ ਦਿਵਸ ਮੌਕੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵਿਚਾਰ ਪ੍ਰਗਟਾਏ। ਰਾਹੁਲ ਨੇ ਕਿਹਾ, ''ਮੇਰੇ ਧਰਮ ਚ ਸਭ ਲੋਕ ਬਰਾਬਰ ਹਨ, ਫਿਰ ਚਾਹੇ ਉਹ ਅਮੀਰ ਹੋਵੇ ਜਾਂ ਗ਼ਰੀਬ, ਦਲਿਤ ਜਾਂ ਆਦੀਵਾਸੀ, ਜਿਥੇ ਵੀ ਇਕ ਵਿਅਕਤੀ ਦੀ ਆਵਾਜ਼ ਦਬਾਈ ਜਾਵੇਗੀ, ਉਹ ਮੇਰੇ ਧਰਮ ਖਿਲ਼ਾਫ਼ ਹੋਵੇਗੀ।ੱ ਆਪਣੇ ਭਾਸ਼ਣ ਦੌਰਾਨ ਭਾਵੇਂ ਉਨ੍ਹਾਂ ਬਾਕਸਾਈਟ ਕੰਪਨੀ ਵਿਰੁੱਧ ਦਿੱਤੇ ਫੈਸਲੇ ਨੂੰ ਆਦੀਵਾਸੀ ਭਾਈਚਾਰੇ ਦੀ ਜਿੱਤ ਦੱਸਿਆ, ਪਰ ਇਸ ਮੌਕੇ ਉਨ੍ਹਾਂ ਇਕ ਦਫਾ ਵੀ ਵੇਦਾਂਤਾਂ ਗਰੁੱਪ ਦਾ ਨਾਂ ਨਹੀਂ ਲਿਆ।ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਸਾਲ-2008 ੱਚ ਜਦੋਂ ਉਹ ਪਹਿਲੀ ਵਾਰ ਇੱਥੇ ਦੌਰੇ ੱਤੇ ਆਏ ਸਨ ਤਾਂ ਕੁਝ ਆਦੀਵਾਸੀ ਨੌਜਵਾਨਾਂ ਨੇ ਕਿਹਾ ਸੀ ਕਿ ਪਹਾੜ ਉਨ੍ਹਾਂ ਲਈ ਰੱਬ ਵਾਂਗ ਹਨ। ਇਨ੍ਹਾਂ ਨੌਜਵਾਨਾਂ ਨੇ ਕਿਹਾ ਸੀ ਕਿ

 
ਹਿੰਸਾ ਛੱਡਣ ਤਾਂ ਗੱਲਬਾਤ ਲਈ ਤਿਆਰ : ਮਨਮੋਹਨ ਸਿੰਘ PRINT ਈ ਮੇਲ

 27augct2210-1_1282845627_l.jpgਨਵੀਂ ਦਿੱਲੀ  26ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): à¨¦à©‡à¨¶ ਦੀ ਅੰਦਰੂਨੀ ਸੁਰੱਖਿਆ ਲਈ ਖ਼ਾਸ ਕਰਕੇ ਨਕਸਲੀ ਹਿੰਸਾ ਨੂੰ ਗੰਭੀਰ ਚੁਣੌਤੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਨਕਸਲੀ ਸਾਡੇ ਆਪਣੇ ਲੋਕ ਹਨ ਅਤੇ ਜੇਕਰ ਉਹ ਹਿੰਸਾ ਛੱਡਦੇ ਹਨ ਤਾਂ ਅਸੀਂ ਵੀ ਉਨ੍ਹਾਂ ਨਾਲ ਗੱਲਬਾਤ ਲਈ ਤਿਆਰ ਹਾਂ। ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੁਲਿਸ ਮੁਖੀਆਂ ਦੇ 45ਵੇਂ ਸੰਮੇਲਨ ਦੇ ਦੂਜੇ ਦਿਨ ਸੰਬੋਧਨ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਚ ਭਰਤੀ ਤੇ ਬਿਹਤਰ ਸੰਸਥਾਗਤ ਖੁਫ਼ੀਆ ਪ੍ਰਬੰਧ, ਜਾਂਚ, ਤੱਟੀ ਸੁਰੱਖਿਆ ਅਤੇ ਦਹਿਸ਼ਤਵਾਦ ਦੀ ਰੋਕਥਾਮ ਦੇ ਖੇਤਰ ੱਚ ਅਸੀਂ ਕਾਫ਼ੀ ਤਰੱਕੀ ਕੀਤੀ ਹੈ, ਪਰ ਇਸ ਦੇ ਬਾਵਜੂਦ ਸਮੱਸਿਆਵਾਂ ਅਜੇ ਵੀ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ।ਸੰਮੇਲਨ ਦੌਰਾਨ ਨਕਸਲੀਆਂ ਦੇ ''ਸਾਡੇ ਆਪਣੇ ਲੋਕੱ ਹੋਣ ਦੀ ਗੱਲ ਦੁਹਰਾਉਦਿਆਂ ਸਿੰਘ ਨੇ ਕਿਹਾ ਕਿ ਜੇਕਰ ਉਹ ਹਿੰਸਾ ਛੱਡ ਦੇਣ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ। ਉਨ੍ਹਾਂ ਨਾਲ ਹੀ ਕਿਹਾ ਕਿ ਸਰਕਾਰ ਹਿੰਸਾ ਪ੍ਰਭਾਵਤ ਇਲਾਕਿਆਂ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕਰਨ ਲਈ ਵੀ ਵਚਨਬੱਧ ਹੈ। ਇਨ੍ਹਾਂ ਵਿਚ ਜ਼ਿਆਦਾਤਰ ਖੇਤਰ ਜਨਜਾਤੀ ਲੋਕਾਂ ਦੀ ਰਿਹਾਇਸ਼ ਹਨ। ਸੰਮੇਲਨ ਦੌਰਾਨ ਕਸ਼ਮੀਰ ਦੇ ਮੌਜੂਦਾ ਹਾਲਾਤ ਨੂੰ ਗੰਭੀਰ ਚਿੰਤਾ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਮੁਜ਼ਾਹਰਾਕਾਰੀਆਂ ਨਾਲ ਨਜਿੱਠਣ ਲਈ ਗ਼ੈਰ ਘਾਤਕ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਸਿੰਘ ਨੇ ਕਿਹਾ ਕਿ ਸੁਰੱਖਿਆ ਦਸਤਿਆਂ ਵੱਲੋਂ ਅਜਿਹੇ ਤਰੀਕੇ ਅਪਣਾਏ ਜਾਣੇ ਚਾਹੀਦੇ ਹਨ, ਜੋ ਅਸਰਦਾਰ ਵੱਧ ਹੋਣ ਪਰ ਨੁਕਸਾਨ ਘੱਟ ਤੋਂ ਘੱਟ ਹੋਵੇ। ਸਰਹੱਦ ਪਾਰਲੇ ਦਹਿਸ਼ਤਵਾਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗ਼ੈਰ ਸਰਕਾਰੀ ਤਾਕਤਾਂ ਦੀ ਵਧਦੀ ਗਿਣਤੀ ਸਾਡੇ ਲਈ ਚਿੰਤਾ ਦੀ ਗੱਲ ਹੈ। ਪੂਰਬੀ ਉਤਰੀ ਸੂਬਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਉਥੇ ਪਹਿਲਾਂ ਦੇ ਮੁਕਾਬਲੇ ਸਥਿਤੀ ੱਚ ਸੁਧਾਰ ਆਇਆ ਹੈ। ਡਾ. ਸਿੰਘ ਨੇ ਇਸ ਮੌਕੇ ਫਿਰਕੂ ਤਾਕਤਾਂ ਤੋਂ ਚੌਕੰਨਾ ਰਹਿਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਸੰਚਾਰ ਦੇ ਆਧੁਨਿਕ ਸਾਧਨਾਂ ਰਾਹੀਂ ਫਿਰਕੂ ਤਾਕਤਾਂ ਲੋਕਾਂ ਨੂੰ ਕੁਰਾਹੇ ਪਾ ਰਹੀਆਂ ਹਨ। ਸੰਮੇਲਨ ਦੌਰਾਨ ਉਨ੍ਹਾਂ ਸੁਰੱਖਿਆ ਯੰਤਰਾਂ ਦੀ ਖਰੀਦ ੱਚ ਦੇਰੀ ਨੂੰ ਵੱਡੀ ਚਿੰਤਾ ਦਾ ਕਾਰਨ ਦੱਸਿਆ। ਦੇਸ਼ ੱਚ ਗ਼ਰੀਬਾਂ ਤੇ ਅਮੀਰਾਂ ਵਾਲੇ ਵਧ ਰਹੇ ਪਾੜੇ ਨੂੰ ਹਿੰਸਾ ਦਾ ਮੁੱਖ ਕਾਰਨ ਦੱਸਦਿਆਂ ਡਾ. ਸਿੰਘ ਨੇ ਇਸ ਵੱਲ ਵਿਸ਼ੇਸ਼ ਧਿਆਨ ਦੇਣ ੱਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਬਿਹਤਰ ਟਰੇਨਿੰਗ ਦੇਣ ਦੀ ਗੱਲ ਵੀ ਕਹੀ।

 
ਬੈਂਕਾਂ ਨੂੰ ਦੋ ਹਜ਼ਾਰ ਕੋਰੜ ਦਾ ਲਗਾਇਆ ਚੂਨਾ PRINT ਈ ਮੇਲ

ਨਵੀਂ ਦਿੱਲੀ, 25ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -   ਜਾਅਲਸਾਜ ਸਿਰਫ ਉਦਯੋਗਪਤੀਆਂ ਅਤੇ ਅਮੀਰਾਂ ਨੂੰ ਹੀ ਨਹੀਂ ਲੁੱਟ ਰਹੇઠਸਗੋਂ ਬੈਂਕਿੰਗ ਜਗਤ ਵਿਚ ਵੀ ਵੱਡੇ ਘਪਲੇ ਕਰ ਚੁੱਕੇ ਹਨ। ਧੋਖਾਧੜ੍ਹੀ ਦੇ ਵਧ ਰਹੇ ਮਾਮਲਿਆਂ ਨਾਲ ਬੈਂਕਿੰਗ ਜਗਤ ਨੂੰ ਪਿਛਲੇ ਵਿਤ ਸਾਲ ਵਿਚ  ਦੋ ਹਜ਼ਾਰ ਕਰੋੜ ਤੋਂ ਜਿਆਦਾ ਦਾ ਚੂਨਾ ਲਗ ਚੁੱਕਿਆ ਹੈ ਜਦੋਂ ਕਿ ਪਿਛਲੇ ਪੰਜ ਸਾਲਾਂ ਦੌਰਾਨ ਬੈਂਕਾਂ ਨਾਲ ਹੋਏ ਧੋਖਾਧੜ੍ਹੀ ਦੇ ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਚੁੱਕੀ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਦੇ ਅਨੁਸਾਰ 2005-06 ਵਿਚ ਕੁਲ 13914 ਫਰਜ਼ੀ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੀ ਗਿਣਤੀ 2009-10 ਵਿਚ ਵੱਧ ਕੇ 24797 ਹੋ ਗਈ ਹੈ।

 
ਯੂਪੀ ਵਿਚ ਕਿਸਾਨਾਂ ਵੱਲੋਂ ਚੱਕਾ ਜਾਮ PRINT ਈ ਮੇਲ

ਆਗਰਾ, 25ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -  ਯੂ ਪੀ ਵਿਚ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨ ਅਕਵਾਇਰ ਕਰਨ ਵਿਰੁੱਧ ਭੜਕੇ ਹੋਏ ਕਿਸਾਨਾਂ ਨੇ ਅੱਜ ਪੂਰੇ ਸੂਬੇ ਵਿਚ ਚੱਕਾ ਜਾਮ ਕੀਤਾ। ਕਿਸਾਨਾਂ ਵੱਲੌੀ ਦਿੱਤੇ ਗਏ ਬੰਦ ਦੇ ਸੱਦੇ 'ਤੇ ਆਗਰਾ ਸਮੇਤ ਵੱਖ ਵੱਖ ਸ਼ਹਿਰਾਂ ਵਿਚ ਚੰਗਾ ਹੁੰਗਾਰਾ ਮਿਲਿਆ ਜਿਸ ਕਾਰਨ ਪੂਰੇ ਸੂਬੇ ਵਿਚ ਹੀ ਇਕ ਤਰ੍ਹਾਂ ਜੀਵਨ ਪ੍ਰਭਾਵਿਤ ਹੋਇਆ। ਵੱਖ ਵੱਖ ਮੁੱਖ ਮਾਰਗਾਂ ਉਪਰ ਆ ਕੇ ਕਿਸਾਨ ਬੈਠ ਗਏ ਅਤੇ ਆਵਜਾਈ ਠੱਪ ਕਰ ਦਿੱਤੀ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਈ ਇਲਾਕਿਆਂ ਵਿਚ ਵੱਡੇ ਵੱਡੇ ਜਾਮ ਲੱਗ ਗਏ। ਇਨ੍ਹਾ ਜਾਮਾਂ ਵਿਚ ਕਈ ਐਂਬੂਲੈਂਸਾਂ ਵੀ ਫਸ ਗਈਆਂ ਜੋ ਕਿ ਮਰੀਜ਼ਾਂ ਨੂੰ ਲੈ ਕੇ ਵੱਡੇ ਹਸਪਤਾਲਾਂ ਵਿਚ ਜਾ ਰਹੀਆਂ ਸਨ ਤਾਂਕਿ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ ਪਰ ਜਾਮ ਵਿਚ ਫਸ ਜਾਣ ਕਾਰਨ ਇਨ੍ਹਾਂ ਮਰੀਜ਼ਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ।

 
ਭਾਰਤ ਕਰੇਗਾ ਸਰਹੱਦ ਉਤੇ ਮਿਜ਼ਾਇਲਾਂ ਤਾਇਨਾਤ PRINT ਈ ਮੇਲ

ਨਵੀਂ ਦਿੱਲੀ, 25ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -   ਭਾਰਤ ਨਾਲ ਲਗਦੀ ਚੀਨ ਦੀ ਸਰਹੱਦ ਉਪਰ ਚੀਨ ਦੀਆਂ ਫੌਜੀ ਸਰਗਰਮੀਆਂ ਤੋਂ ਬਚਾਓ ਲਈ ਭਾਰਤ ਨੇ ਤਿਆਰੀ ਕਰ ਲਈ ਹੈ। ਹੁਣ ਭਾਰਤ ਸਰਹੱਦ ਉਪਰ ਪ੍ਰਮਾਣੂ ਸਮਰਥਾ ਨਾਲ ਲੈਸ ਮਿਜ਼ਾਇਲਾਂ ਤਾਇਨਾਤ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਹੱਦੀ ਇਲਾਕਿਆਂ ਵਿਚ  ਵਧੀਆ ਸੜਕਾਂ ਬਣਾਈਆਂ ਜਾ ਰਹੀਆਂ ਹਨ। ਭਾਰਤ ਚੀਨ ਦੀ ਸਰਹੱਦ ਉਪਰ ਸੁਰੱਖਿਆ ਵਿਵਸਥਾ ਹੋਰ ਮਜਬੂਤ ਕਰ ਰਿਹਾ ਹੈ। ਭਾਰਤ ਚੀਨ ਦੀ ਸਰਹੱਦ ਉਪਰ ਲੱਗਣ ਵਾਲੇ ਉਤਰ ਪੂਰਬੀ ਰਾਜਾਂ ਦੀਆਂ ਸਰਹੱਦਾਂ ਉਪਰ ਪ੍ਰਮਾਣੂ ਹਥਿਆਰਾਂ ਵਾਲੀਆਂ ਮਿਜ਼ਾਇਲਾਂ ਦੋ ਹਜ਼ਾਰ ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਅਗਨੀ-2 ਅਤੇ 350 ਕਿਲੋਮੀਟਰ ਮਾਰ ਕਰਨ ਵਾਲੀਆਂ ਪ੍ਰਿਥਵੀ-3 ਦੀ ਤਾਇਨਾਤੀ ਉਪਰ  ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਅਮਰੀਕੀ ਫੌਜ ਦੇ ਮੁੱਖ ਦਫਤਰ ਪੈਟਾਗਨ ਨੇ ਆਪਣੀ ਰਿਪੋਰਟ ਵਿਚ  ਕਿਹਾ ਸੀ ਕਿ ਭਾਰਤ ਅਤੇ ਚੀਨ ਦੀ ਸਰਹੱਦ ਉਪਰ ਤਣਾਓ ਦਾ ਖਦਸ਼ਾ ਹੈ।  à¨šà©€à¨¨ ਨੇ ਭਾਰਤ ਦੀ ਸਰਹੱਦ ਉਪਰ ਆਧੁਨਿਕ ਮਿਜ਼ਾਇਲ ਤਾਇਨਾਤ ਕਰ ਦਿੱਤੀ ਹੈ ਇਸ ਦੇ ਇਲਾਵਾ ਉਸ ਨੇ ਆਪਣੇ ਏਅਰਵੇਜ਼ ਭਾਰਤ ਦੀ ਸਰਹੱਦ ਉਪਰ ਲਿਆਉਣ ਦੀ ਪੂਰੀ ਤਿਆਰ ਕਰ ਲਈ ਹੈ। ਭਾਰਤੀ ਰੱਖਿਆ ਵਿਭਾਗ ਨੇ ਇਨ੍ਹਾਂ ਗਤੀਵਿਧੀਆਂ ਨੂੰ ਕਾਫੀ ਗੰਭੀਰਤਾ ਨਾਲ  ਲਿਆ ਹੈ ਅਤੇ ਪਿਛਲੇ ਸਮੇਂ ਤੋਂ ਆਪਣੀਆਂ ਫੌਜੀ ਸਰਗਰਮੀਆਂ ਵਧਾ ਦਿੱਤੀਆਂ ਹਨ। ਪੱਛਮੀ ਅਤੇ ਉਤਰ ਬੰਗਾਲ ਵਿਚ ਵਧੇਰੇ ਜ਼ਮੀਨ ਲੈ ਕੇ ਮਿਜ਼ਾਇਲਾਂ ਤਾਇਨਾਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਸਾਮ ਵਿਚ  ਵਿਸ਼ੇਸ਼ ਯੰਤਰ ਤਾਇਨਾਤ ਕੀਤੇ ਗਏ ਹਨ। ਹੁਣ ਭਾਰਤ ਨੇ ਸਰਹੱਦ ਨਾਲ ਲੱਗਦੀਆਂ 70 ਸੜਕਾਂ ਉਪਰ ਕੰਮ ਪੂਰੀ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਭਾਰਤੀ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਭਾਵੇਂ ਹਮਲਾ ਨਹੀਂ ਕਰੇਗਾ ਪਰ ਉਸ ਨੇ ਚੀਨ ਦੇ ਸੰਭਾਵੀ ਹਮਲੇ ਤੋਂ ਬਚਾਓ ਦਾ ਪੂਰੀ ਪ੍ਰਬੰਧ ਕਰ ਲਿਆ ਹੈ।

 
ਕਸ਼ਮੀਰ ਮੁੱਦੇ 'ਤੇ ਬਿਨ੍ਹਾਂ ਸ਼ਰਤ ਗੱਲਬਾਤ ਕਰੇ ਕੇਂਦਰ : ਕਰਤ PRINT ਈ ਮੇਲ

ਸ੍ਰੀਨਗਰ, 25ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -  ਸੀ ਪੀ ਐਮ ਦੇ ਮੁੱਖ ਸਕੱਤਰ ਪ੍ਰਕਾਸ਼ ਕਰਤ ਨੇ ਜੰਮੂ ਕਸ਼ਮੀਰ ਵਿਚ ਖੁਦ ਮੁਖਤਿਆਰੀ ਦਾ ਸਮਰਥਨ ਕਰਦਿਆਂ ਕਿਹਾ ਕਿ ਕਸ਼ਮੀਰ ਸਮੱਸਿਆ ਦੇ ਸਥਾਈ ਹੱਲ ਲਈ ਕੇਂਦਰ ਨੂ ੰਬਤੌਰ ਕਿਸੇ ਸ਼ਰਤ ਦੇ ਸਾਰੇ ਵਰਗਾਂ ਨਾਲ ਗੱਲਬਾਤ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਮੈਨੂੰ ਅਫਸੋਸ ਹੈ ਕਿ ਯੂ ਪੀ ਏ ਦੁਬਾਰਾ ਕੇਂਦਰ ਵਿਚ ਆਉਣ ਦੇ ਬਾਵਜੂਦ ਕਸ਼ਮੀਰ ਮਸਲੇ 'ਤੇ ਦੇ ਹੱਲ ਦੀ ਦਿਸ਼ਾ ਵੱਲ ਇਕ ਵੀ ਕਦਮ ਅੱਗੇ ਨਹੀਂ ਪੁੱਟ ਸਕੀ। ਉਨ੍ਹਾਂ ਕਿਹਾ ਕਿ ਕਸ਼ਮੀਰ ਸਮੱਸਿਆ ਦੀ ਅਣਦੇਖੀ ਕਰਨੀ ਜਾਂ ਇਸ ਨਾਲ ਸਬੰਧਤ ਧਿਰਾਂ ਨਾਲ ਗੱਲਬਾਤ ਨੂੰ ਟਾਲਣ ਨਾਲ ਸਮੱਸਿਆ ਦਾ ਹੱਲ ਨਹੀਂ ਨਿਕਲੇਗਾ। ਇਸ ਦੇ ਸਿਆਸੀ ਹੱਲ ਲਈ ਰਾਜ ਦੀਆਂ ਸਾਰੀਆਂ ਧਿਰਾਂ ਨਾਲ ਬਗੈਰ ਸ਼ਰਤ ਵਾਰਤਾ ਕਰਨ ਦੀ ਪਹਿਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਰਾਜਾਂ ਨੂੰ ਹੋਰ ਜ਼ਿਆਦਾ ਅਧਿਕਾਰ ਦੇਣ ਦੇ ਖਿਲਾਫ ਰਹੀ ਹੈ। ਕਾਂਗਰਸ ਦੀਆਂ ਨੀਤੀਆਂ ਲੋਕ ਹਿੰਤਾਂ ਵਿਚ ਨਹੀਂ ਹਨ। ਉਨ੍ਹਾਂ ਕੇਂਦਰ ਕੋਲੋਂ ਏ ਐਫਐਸ ਪੀ ਏ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ ਵਿਚ ਸੋਧ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੱਦ ਤੱਕ ਇਸ ਵਿਚ ਸੋਧ ਨਹੀਂ ਹੁੰਦੀ ਤਦ ਤੱਕ ਇਸ ਨੂੰ ਸ਼ਹਿਰਾਂ ਅਤੇ ਕੁਝ ਹੋਰ ਇਲਾਕਿਆਂ ਵਿਚ ਅਤਿਵਾਦੀ ਸਰਗਮੀਆਂ ਵਿਚ ਕਮੀ ਨੂੰ ਦੇਖਦੇ ਹੋਏ ਹਟਾ ਦੇਣਾ ਚਾਹੀਦਾਹੈ।  à¨¸à©€ ਪੀ ਐਮ ਮੁੱਖ ਸਕੱਤਰ ਪ੍ਰਕਾਸ਼ ਕਰਤ ਨੇ ਕਿਹਾ ਕਿ ਕਸ਼ਮੀਰ ਵਿਚ ਪੁਲਿਸ ਕਾਰਵਾਈ ਦਾ ਸਮੱਰਥਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ਀ਿ ਕਿ ਪੁਲਿਸ ਨੇ ਜਿਸ ਤਰ੍ਹਾਂ ਨਾਲ ਹਿੰਸਕ ਕਾਰਵਾਈ ਕੀਤੀ ਹੈ, ਉਹ ਦਿਲ ਦਹਿਲਾ ਦੇਣ ਵਾਲੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਏਨੀ ਵੱਡੀ ਗਿਣਤੀ ਵਿਚ ਨੌਜਵਾਨਾਂ ਦੀ ਮੌਤ ਨੂੰ ਕਿਸੇ ਵੀ ਤਰ੍ਹਾਂ ਨਿਆਂ ਸੰਗਤ ਨਹੀਂ ਕਿਹਾ ਜਾ ਸਕਦਾ। ਕਰਤ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਰੋਸ ਮੁਜ਼ਾਹਰਾ ਕਰਨ ਵਾਲੇ ਪੱਥਰ ਸੁੱਟ ਰਹੇ ਸੀ, ਪਰ ਇਸ ਦਾ ਜਵਾਬ ਗੋਲਬਾਰੀ ਨਹੀਂ ਹੋਣੀ ਚਾਹੀਦਾ, ਜਿਸ ਨਾਲ ਲੋਕ ਜ਼ਖਮੀ ਹੋਏ। ਭਾਰਤ ਵਰਗੇ ਲੋਕਤੰਤਰਿਕ ਦੇਸ਼ ਵਿਚ ਇਸ ਦਾ ਸਮੱਰਥਨ ਨਹੀਂ ਕੀਤਾ ਜਾ ਸਕਦਾ। ਕਰਤ ਨੇ ਗ੍ਰਹਿ ਮੰਤਰੀ ਪੀ ਚਿਦੰਬਰਮ ਦੀ ਇਸ ਗੱਲ ਨੂੰ ਰਣ ਕਰ ਦਿੱਤਾ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂ ੰਭੜਕਾਇਆ ਗਿਆ ਸੀ ਅਤੇ ਇਸ ਪਿੱਛੇ ਕੁਝ ਸਿਆਸੀ ਪਾਰਟੀਆਂ ਦਾ ਹੱਥ ਹੈ। ਉਨ੍ਹਾਂ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਸ਼ਮੀਰ ਨੂੰ ਕੇਵਲ ਕਾਨੂੰਨ ਵਿਵਸਥਾ ਦੀ ਸਮੱਸਿਆ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਿਆਸੀ ਗੱਲਬਾਤ ਨੂੰ ਅੱਗੇ ਵਧਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਖੁੱਲ੍ਹੀ ਹੋਣੀ ਚਾਹੀਦੀ ਹੈ। ਇਸ ਵਿਚ ਸਾਰੀਆਂ ਧਿਰਾਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਿਆਸੀ ਗੱਲਬਾਤ ਨੂੰ ਅੱਗੇ ਵਧਾਏ ਅਤੇ ਇਸ ਨੂੰ ਲੈ ਕੇ ਇਕ ਫਰੇਮ ਵਰਕ ਤਿਆਰ ਕਰੇ। ਕਰਤ ਨੇ ਪਾਕਿਸਤਾਨ ਨਾਲ ਗੱਲਬਾਤ ਫਿਰ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਾਡਾ ਮੰਨਣਾਂ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਇਸ ਗੱਲਬਾਤ ਵਿਚ ਸਾਰੇ ਤਰ੍ਹਾਂ ਦੇ ਮਸਲੇ ਹੋਣੇ ਚਾਹੀਦੇ ਹਨ। 

 
ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮਾਮਲਾ PRINT ਈ ਮੇਲ

ਅਰੁਣਾਚਲ ਦੇ ਸਾਬਕਾ ਮੁੱਖ ਮੰਤਰੀ ਅਪਾਂਗ ਗ੍ਰਿਫ਼ਤਾਰ
ਈਟਾਨਗਰ, 25ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਅਪਾਂਗ ਨੂੰ ਸੂਬੇ ਦੀ ਜਨਤਕ ਵੰਡ ਪ੍ਰਣਾਲੀ ਵਿਚ ਕਰੋੜਾਂ ਰੁਪਏ ਦੇ ਘਪਲੇ ਵਿਚ ਕਥਿਤ ਰੂਪ ਨਾਲ ਸ਼ਾਮਲ ਹੋਣ ਦੇ ਦੋਸ਼ ਵਿਚ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅਪਾਂਗ ਨੂੰ ਅੱਜ ਸੂਬੇ ਦੀ ਰਾਜਧਾਨੀ ਈਟਾਨਗਰ ਵਿਚ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਅਰੁਣਾਚਲ ਪ੍ਰਦੇਸ਼ ਦੀ ਪੁਲਿਸ ਦੀ ਵਿਸ਼ੇਸ਼ ਜਾਂਚ ਇਕਾਈ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ। ਸੂਬੇ ਦੀ ਜਨਤਕ ਵੰਡ ਪ੍ਰਣਾਲੀ ਵਿਚ ਇਕ ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਗੁਹਾਟੀ ਹਾਈ ਕੋਰਟ ਦੀ ਨਿਗਰਾਨੀ ਵਿਚ ਵਿਸ਼ੇਸ਼ ਜਾਂਚ ਇਕਾਈ ਦਾ ਗਠਨ ਕੀਤਾ ਗਿਆ ਸੀ। ਗੋਹਾਟੀ ਹਾਈ ਕੋਰਟ ਭਾਰਤ ਦਾ ਇਕੋ ਇਕ ਹਾਈਕੋਰਟ ਹੈ ਜੋ ਉਤਰ ਪੂਰਬ ਵਿਚ ਸੱਤ ਸੂਬਿਆਂ ਦੇ ਮਾਮਲਿਆਂ ਦੀ ਸੁਣਵਾਈ ਕਰਦਾ ਹੈ। ਜਦੋਂ ਜਨਤਕ ਵੰਡ ਪ੍ਰਣਾਲੀ ਵਿਚ ਘੁਟਾਲਾ ਸਾਹਮਣੇ ਆਇਆ, ਉਸ ਸਮੇਂ ਸੂਬੇ ਵਿਚ ਅਪਾਂਗ ਦੀ ਪ੍ਰਧਾਨਗੀ ਵਾਲੀ ਸਰਕਾਰ ਸੀ। ਇਸ ਘੁਟਾਲੇ ਦੇ ਤਹਿਤ ਟਰਾਂਸਪੋਰਟ ਵਿਚ ਰਿਆਇਤ ਦੇ ਕਰੋੜਾਂ ਰੁਪਏ ਦੇ ਫਰਜ਼ੀ ਬਿਲਾਂ ਨੂੰ ਪਾਸ ਕੀਤਾ ਗਿਆ ਹੈ। ਇੰਨਾ ਹੀ ਨਹੀਂ ਲੋੜੀਂਦੀਆਂ ਵਸਤਾਂ ਦੀ ਖਰੀਦ ਲਈ ਜੋ ਬਿਲ ਪਾਸ ਕੀਤੇ ਗਏ ਹਨ ਉਨ੍ਹਾਂ ਦੀ ਰਾਸ਼ੀ ਬਹੁਤ ਜ਼ਿਆਦਾ ਹੈ। ਗੇਗਾਂਗ ਅਪਾਂਗ ਅਰੁਣਾਚਲ ਦੀ ਸਿਆਸਤ ਵਿਚ ਪਿਛਲੇ 25 ਸਾਲਾਂ ਤੋਂ ਹਨ ਅਤੇ ਉਹ 22 ਸਾਲ ਤੱਕ ਸੂਬੇ ਦੇ ਮੁੱਖ ਮੰਤਰੀ ਰਹੇ। ਉਹ ਜਿਸ ਕਿਸੇ ਕੌਮੀ ਪਾਰਟੀ ਵਿਚ ਗਏ ਵਿਧਾਇਕਾਂ ਨੂੰ ਆਪਣੇ ਨਾਲ ਲੈ ਗਏ ਅਤੇ ਸਰਕਾਰ ਬਣਾ ਲਈ। ਪਿਛਲੇ ਸਾਲ ਜਾਂਚ ਇਕਾਈ ਨੇ ਅਪਾਂਗ ਦੇ ਵਿਸ਼ਵਾਸ਼ ਪਾਤਰ ਮੰਨੇ ਜਾਣ ਵਾਲੇ ਐਸ ਪੀ ਭੂਟੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਇਕਾਈ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਪਾਂਗ ਦੇ ਖਿਲਾਫ਼ ਜਾਂਚ ਕਰਤਾਵਾਂ ਨੂੰ ਬਹੁਤ ਪੁਖਤਾ ਸਬੂਤ ਮਿਲੇ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਂਚ ਇਕਾਈ ਕੋਲ ਜ਼ਿਆਦਾਤਰ ਸਬੂਤ ਭੂਟੀਆ ਤੋਂ ਪੁੱਛਗਿਛ ਦੌਰਾਨ ਹੀ ਮਿਲੇ ਹਨ। ਭੂਟੀਆ ਢਾਈ ਸਾਲ ਤੱਕ ਗ੍ਰਿਫ਼ਤਾਰੀ ਤੋਂ ਬਚਦੇ ਰਹੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

 
ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮਾਮਲਾ PRINT ਈ ਮੇਲ

ਅਰੁਣਾਚਲ ਦੇ ਸਾਬਕਾ ਮੁੱਖ ਮੰਤਰੀ ਅਪਾਂਗ ਗ੍ਰਿਫ਼ਤਾਰ

ਈਟਾਨਗਰ,24ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਅਪਾਂਗ ਨੂੰ ਸੂਬੇ ਦੀ ਜਨਤਕ ਵੰਡ ਪ੍ਰਣਾਲੀ ਵਿਚ ਕਰੋੜਾਂ ਰੁਪਏ ਦੇ ਘਪਲੇ ਵਿਚ ਕਥਿਤ ਰੂਪ ਨਾਲ ਸ਼ਾਮਲ ਹੋਣ ਦੇ ਦੋਸ਼ ਵਿਚ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅਪਾਂਗ ਨੂੰ ਅੱਜ ਸੂਬੇ ਦੀ ਰਾਜਧਾਨੀ ਈਟਾਨਗਰ ਵਿਚ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਅਰੁਣਾਚਲ ਪ੍ਰਦੇਸ਼ ਦੀ ਪੁਲਿਸ ਦੀ ਵਿਸ਼ੇਸ਼ ਜਾਂਚ ਇਕਾਈ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ। ਸੂਬੇ ਦੀ ਜਨਤਕ ਵੰਡ ਪ੍ਰਣਾਲੀ ਵਿਚ ਇਕ ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਗੁਹਾਟੀ ਹਾਈ ਕੋਰਟ ਦੀ ਨਿਗਰਾਨੀ ਵਿਚ ਵਿਸ਼ੇਸ਼ ਜਾਂਚ ਇਕਾਈ ਦਾ ਗਠਨ ਕੀਤਾ ਗਿਆ ਸੀ। ਗੋਹਾਟੀ ਹਾਈ ਕੋਰਟ ਭਾਰਤ ਦਾ ਇਕੋ ਇਕ ਹਾਈਕੋਰਟ ਹੈ ਜੋ ਉਤਰ ਪੂਰਬ ਵਿਚ ਸੱਤ ਸੂਬਿਆਂ ਦੇ ਮਾਮਲਿਆਂ ਦੀ ਸੁਣਵਾਈ ਕਰਦਾ ਹੈ। ਜਦੋਂ ਜਨਤਕ ਵੰਡ ਪ੍ਰਣਾਲੀ ਵਿਚ ਘੁਟਾਲਾ ਸਾਹਮਣੇ ਆਇਆ, ਉਸ ਸਮੇਂ ਸੂਬੇ ਵਿਚ ਅਪਾਂਗ ਦੀ ਪ੍ਰਧਾਨਗੀ ਵਾਲੀ ਸਰਕਾਰ ਸੀ। ਇਸ ਘੁਟਾਲੇ ਦੇ ਤਹਿਤ ਟਰਾਂਸਪੋਰਟ ਵਿਚ ਰਿਆਇਤ ਦੇ ਕਰੋੜਾਂ ਰੁਪਏ ਦੇ ਫਰਜ਼ੀ ਬਿਲਾਂ ਨੂੰ ਪਾਸ ਕੀਤਾ ਗਿਆ ਹੈ। ਇੰਨਾ ਹੀ ਨਹੀਂ ਲੋੜੀਂਦੀਆਂ ਵਸਤਾਂ ਦੀ ਖਰੀਦ ਲਈ ਜੋ ਬਿਲ ਪਾਸ ਕੀਤੇ ਗਏ ਹਨ ਉਨ੍ਹਾਂ ਦੀ ਰਾਸ਼ੀ ਬਹੁਤ ਜ਼ਿਆਦਾ ਹੈ। ਗੇਗਾਂਗ ਅਪਾਂਗ ਅਰੁਣਾਚਲ ਦੀ ਸਿਆਸਤ ਵਿਚ ਪਿਛਲੇ 25 ਸਾਲਾਂ ਤੋਂ ਹਨ ਅਤੇ ਉਹ 22 ਸਾਲ ਤੱਕ ਸੂਬੇ ਦੇ ਮੁੱਖ ਮੰਤਰੀ ਰਹੇ। ਉਹ ਜਿਸ ਕਿਸੇ ਕੌਮੀ ਪਾਰਟੀਵਿਚ ਗਏ ਵਿਧਾਇਕਾਂ ਨੂੰ ਆਪਣੇ ਨਾਲ ਲੈ ਗਏ ਅਤੇ ਸਰਕਾਰ ਬਣਾ ਲਈ। ਪਿਛਲੇ ਸਾਲ ਜਾਂਚ ਇਕਾਈ ਨੇ ਅਪਾਂਗ ਦੇ ਵਿਸ਼ਵਾਸ਼ ਪਾਤਰ ਮੰਨੇ ਜਾਣ ਵਾਲੇ ਐਸ ਪੀ ਭੂਟੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਇਕਾਈ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਪਾਂਗ ਦੇ ਖਿਲਾਫ਼ ਜਾਂਚ ਕਰਤਾਵਾਂ ਨੂੰ ਬਹੁਤ ਪੁਖਤਾ ਸਬੂਤ ਮਿਲੇ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਂਚ ਇਕਾਈ ਕੋਲ ਜ਼ਿਆਦਾਤਰ ਸਬੂਤ ਭੂਟੀਆ ਤੋਂ ਪੁੱਛਗਿਛ ਦੌਰਾਨ ਹੀ ਮਿਲੇ ਹਨ। ਭੂਟੀਆ ਢਾਈ ਸਾਲ ਤੱਕ ਗ੍ਰਿਫ਼ਤਾਰੀ ਤੋਂ ਬਚਦੇ ਰਹੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

 
ਪ੍ਰਮਾਣੂ ਜ਼ਿੰਮੇਵਾਰੀ ਬਿੱਲ ਸ਼ੱਕ ਦੇ ਘੇਰੇ 'ਚ PRINT ਈ ਮੇਲ

ਨਵੀਂ ਦਿੱਲੀ, 23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -ਕੇਂਦਰੀ ਮੰਤਰੀ ਮੰਡਲ ਦੀ ਮੰਨਜ਼ੂਰੀ ਦੇ ਬਾਅਦ ਪ੍ਰਮਾਣੂ ਜ਼ਿੰਮੇਵਾਰੀ ਬਿੱਲ ਨੂੰ ਲੈ ਕੇ ਨਿਸ਼ਚਿਤ ਹੋ ਚੁੱਕੀ ਸਰਕਾਰ ਦੇ ਲਈ ਫਿਰ ਇੱਕ ਨਵੀਂ ਮੁਸ਼ਕਲ ਖੜੀ ਹੋ ਗਈ ਹੈ, ਐਮ ਪੀਜ਼ ਨੂੰ ਦਿੱਤੇ ਗਏ ਸੋਧਾਂ ਦੀ ਸੂਚੀ 'ਚ 17ਬੀ ਤੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ। ਸਰਕਾਰ ਨੇ ਸੁਰੱਖਿਆ ਪ੍ਰਮਾਣੂ ਜ਼ਿੰਮੇਵਾਰੀ ਬਿੱਲ ਦੇ ਮਸੌਦੇ 'ਚ ਜੋ ਤਾਜ਼ਾ ਸੋਧ ਕੀਤੀ ਹੈ ਉਸਦੇ ਅਨੁਸਾਰ ਪ੍ਰਮਾਣੂ ਹਾਦਸਾ ਹੋਣ ਦੀ ਸਥਿਤੀ ਵਿੱਚ ਪ੍ਰਮਾਣੂ ਯੰਤਰ ਦੇ ਸੰਚਾਲਕ ਨੂੰ ਹਾਨੀ ਦਾ ਦਾਅਵਾ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਇਹ ਸਾਬਤ ਹੋ ਜਾਵੇ ਕਿ ਪ੍ਰਮਾਣੂ ਹਾਦਸਾ ਜਾਣਬੁੱਝ ਕੇ ਕੀਤਾ ਗਿਆ ਹੋਵੇ। ਇਸ ਸੋਧ ਤੇ ਮੁੱਖ ਵਿਰੋਧੀ ਦਲ ਭਾਰਤੀ ਜਨਤਾ ਪਾਰਟੀ ਅਤੇ ਖੱਬੇ ਪੱਖੀ ਦਲਾਂ ਨੇ ਸਖਤ ਵਿਰੋਧ ਪ੍ਰਗਟ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਪ੍ਰਮਾਣੂ ਹਾਦਸੇ ਦੀ ਸਥਿਤੀ 'ਚ ਸਪਲਾਇਰ ਨੂੰ ਕਟਹਿਰੇ 'ਚ ਲਿਆਉਣਾ ਮੁਸ਼ਕਲ ਹੋ ਜਾਵੇਗਾ।  à¨­à¨¾à¨œà¨ªà¨¾ ਮੁਖੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਿਸ ਮਸੌਦੇ ਤੇ ਭਾਜਪਾ ਨੇ ਇਸ ਬਿੱਲ ਨੂੰ ਮੰਨਜ਼ੂਰੀ ਦਿੱਤੀ ਸੀ, ਉਸ 'ਚ ਐਕਟ ਦਾ ਵਰਣਨ ਨਹੀਂ ਕੀਤਾ ਸੀ, ਇਸ ਸੋਦ ਨੂੰ ਭਾਜਪਾ ਦੇ ਨਾਲ ਧੋਖਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਇਸਦਾ ਸੰਸਦ 'ਚ ਵਿਰੋਧ ਕਰੇਗੀ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੋਈ ਵੀ ਹਾਦਸਾ ਜਾਣਬੁੱਝ ਕੇ ਨਹੀਂ ਹੁੰਦਾ, ਖਰਾਬ ਯੰਤਰਾਂ ਦੇ ਕਾਰਣ ਹੀ ਹਾਦਸੇ ਹੁੰਦੇ ਹਨ, ਅਸੀਂ ਇਸ ਸੋਧ ਦੇ ਖਿਲਾਫ ਹਾਂ ਕਿਉਂਕਿ ਅਪੂਰਤੀਕਰਤਾ ਦੇ ਖਿਲਾਫ ਕਦਮ ਚੁੱਕਣ ਦਾ ਮਤਾ ਇਸ ਕਾਨੂੰਨ 'ਚ ਹੋਣਾ ਹੀ ਚਾਹੀਦਾ ਹੈ, ਅਜਿਹਾ ਮਤਾ ਅਗਰ ਨਹੀਂ ਹੋਵੇਗਾ ਤਾਂ ਅਸੀਂ ਸੰਸਦ ਪਾਰਲੀਮੈਂਟ 'ਚ ਇਸਦਾ ਵਿਰੋਧ ਕਰਾਂਗੇ। ਖੱਬੇਪੱਖੀ ਦਲਾਂ ਨੇ ਵੀ ਭਾਜਪਾ ਦੇ ਮਤ 'ਚ ਸਹਿਮਤੀ ਪ੍ਰਗਟਾਈ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਨੇਤਾ ਪ੍ਰਸਨਜੀਤ ਬੋਸ ਨੇ ਦੋਸ਼ ਲਾਇਆ ਕਿ ਸਰਕਾਰ ਅਮਰੀਕਾ ਤੇ ਦਬਾਅ 'ਚ ਆ ਕੇ ਇਹ ਕਦਮ ਚੁੱਕ ਰਹੀ ਹੈ। ਪ੍ਰਸਨਜੀਤ ਬੋਸ ਦਾ ਕਹਿਣਾ ਹੈ ਕਿ ਅਗਰ ਭੋਪਾਲ ਗੈਸ ਤਰਾਸਦੀ ਵਰਗੀ ਕੋਈ ਘਟਨਾ ਹੋਵੇ, ਤਾਂ ਸਾਨੂੰ ਸਾਬਤ ਕਰਨਾ ਹੋਵੇਗਾ ਕਿ ਵਾਰੇਨ ਐਂਡਰਸਨ ਜਾਣ ਬੁੱਝ ਕੇ ਭੋਪਾਲ ਦੀ ਜਨਤਾ ਨੂੰ ਮਾਰਨਾ ਚਾਹੁੰਦਾ ਸੀ, ਜਾਂ ਸੋਧੇ ਕਾਨੂੰਨ ਭਾਰਤ ਦੀ ਜਨਤਾ ਦੇ ਖਿਲਾਫ ਹਨ, ਅਜਿਹਾ ਲੱਗਦਾ ਹੈ ਕਿ ਅਮਰੀਕੀ ਦਬਾਅ ਸਰਕਾਰ ਤੇ ਅਸਰ ਕਰ ਰਹੀ ਹੈ।

 
ਮਹਿੰਦਰਗੜ੍ਹ ਵਿਖੇ ਰੈਲੀ ਦੌਰਾਨ ਨੌਜਵਾਨ ਨੇ ਹੁੱਡਾ ਵਲ ਜੁੱਤੀ ਸੁੱਟੀ PRINT ਈ ਮੇਲ

ਮਹਿੰਦਰਗੜ੍ਹ, 23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -   - ਸਰਕਾਰ ਵਲੋਂ ਨੌਕਰੀ ਅਤੇ ਮੁਆਵਜ਼ਾ ਨਾ ਦਿਤੇ ਜਾਣ ਤੋਂ ਗੁੱਸੇ ਵਿਚ ਆਏ ਇਕ ਨੌਜਵਾਨ ਨੇ ਅੱਜ ਇਥੇ ਇਕ ਰੈਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲ ਜੁੱਤੀ ਵਗਾਹ ਮਾਰੀ। ਪ੍ਰੈੱਸ ਫ਼ੋਟੋਗ੍ਰਾਫ਼ਰਾਂ ਦੇ ਪਿਛੇ ਬੈਠੇ 21 ਸਾਲ ਦੇ ਸ਼ਕਤੀ ਸਿੰਘ ਨੇ ਆਈ.ਟੀ.ਆਈ. ਗਰਾਊਂਡ ਵਿਚ ਰੈਲੀ ਦੌਰਾਨ ਜੁੱਤੀ ਸੁੱਟੀ ਜੋ ਹੁੱਡਾ ਤੋਂ 70 ਫ਼ੁਟ ਪਹਿਲਾਂ ਹੀ ਡਿੱਗ ਪਈ। ਇਕ ਸੀਨੀਅਰ ਪੁਲਿਸ ਅਫ਼ਸਰ ਨੇ ਅਜਿਹੇ ਕਿਸੇ ਹਾਦਸੇ ਤੋਂ ਅਣਜਾਨਤਾ ਪ੍ਰਗਟਾਈ ਜਦਕਿ ਹੁੱਡਾ ਨੇ ਇਸ ਨੂੰ ਵਿਰੋਧੀ ਪਾਰਟੀ ਦਾ ਕਾਰਾ ਦਸਿਆ। ਰੋਹਤਕ ਜ਼ਿਲ੍ਹੇ ਦੇ ਬਨਿਆਣੀ ਪਿੰਡ ਦਾ ਰਹਿਣ ਵਾਲਾ ਸ਼ਕਤੀ ਸਿੰਘ ਪਿਛਲੇ ਸਮੇਂ ਦੌਰਾਨ ਇਕ ਮੁਜ਼ਾਹਰੇ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਕੋਈ ਵੀ ਵਾਅਦਾ ਪੂਰਾ ਨਾ ਹੋਣ 'ਤੇ ਗੁੱਸੇ ਵਿਚ ਆ ਕੇ ਉਸ ਨੇ ਇਹ ਹਰਕਤ ਕੀਤੀ। ਜੁੱਤੀ ਸੁੱਟਣ ਮਗਰੋਂ ਜਦੋਂ ਉਹ ਦੌੜਨ ਲੱਗਾ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਫੜ ਕੇ ਕੁੱਟ ਦਿਤਾ। ਪੁਲਿਸ ਨੇ ਸ਼ਕਤੀ ਸਿੰਘ ਨੂੰ ਪੁਛਗਿਛ ਲਈ ਹਿਰਾਸਤ ਵਿਚ ਲੈ ਲਿਆ। ਜ਼ਿਲ੍ਹਾ ਪੁਲਿਸ ਮੁਖੀ ਜਗਦੀਸ਼ ਨਾਗਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਭੁਪਿੰਦਰ ਸਿੰਘ ਹੁੱਡਾ ਵਲ ਕਿਸੇ ਨੇ ਜੁੱਤੀ ਸੁੱਟੀ। ਉਨ੍ਹਾਂ ਕਿਹਾ ਕਿ ਮੇਰੀ ਜਾਣਕਾਰੀ ਮੁਤਾਬਕ ਰੈਲੀ ਦੌਰਾਨ ਕੁੱਝ ਨੌਜਵਾਨ ਆਪਸ ਵਿਚ ਲੜ ਪਏ ਸਨ ਜਿਸ ਕਾਰਨ ਕੋਈ ਜੁੱਤੀ ਉਛਲ ਗਈ ਹੋਵੇਗੀ। ਅੱਜ ਦੀ ਰੈਲੀ ਕਾਂਗਰਸੀ ਵਿਧਾਇਕ ਅਤੇ ਚੀਫ਼ ਪਾਰਲੀਮਾਨੀ ਸਕੱਤਰ ਰਾਉ ਧਾਨ ਸਿੰਘ ਨੇ ਕਰਵਾਈ ਸੀ। ਜ਼ਿਕਰਯੋਗ ਹੈ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਆਜ਼ਾਦੀ ਦਿਵਸ ਮੌਕੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਉਪਰ ਇਕ ਸਿਪਾਹੀ ਨੇ ਜੁੱਤੀ ਸੁੱਟੀ ਸੀ।

 
ਕਸ਼ਮੀਰ 'ਚ ਫਾਇਰਿੰਗ, 6 ਜ਼ਖ਼ਮੀ PRINT ਈ ਮੇਲ

ਸ੍ਰੀਨਗਰ, 23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਭਾਰਤ ਪ੍ਰਸ਼ਾਸਿਤ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਨਾਲ ਲੱਗਦੇ ਛਤਾਬਲ ਨਾਮੀ ਥਾਂ ਤੇ ਪੁਲਿਸ ਫਾਈਰਿੰਗ 'ਚ ਘੱਟ ਤੋਂ ਘੱਟ ਛੇ ਲੋਕ ਜ਼ਖਮੀ ਹੋ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐਤਵਾਰ ਦੁਪਹਿਰ ਮਸਜਿਦ ਤੋਂ ਬਾਹਰ ਆ ਰਹੇ ਲੋਕਾਂ ਨੂੰ ਪੁਲਿਸ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਮਸਜਿਦ ਦੀ ਪਾਣੀ ਵਾਲੀ ਟੈਂਕੀ ਤੇ ਲੱਗੇ ਚਿੱਟੇ ਰੰਗ ਦੇ ਝੰਡਿਆਂ ਤੇ ਲਾਲ ਰੰਗ ਨਾਲ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸੀ, ਇਸ ਗੱਲ ਨੂੰ ਲੈ ਕੇ ਪੁਲਿਸ ਬਲਾਂ 'ਚ ਨਰਾਜ਼ਗੀ ਸੀ, ਲੋਕਾਂ ਦਾ ਕਹਿਣਾ ਸੀ ਕਿ ਇਹ ਝੰਡੇ ਕਈ ਦਿਨ ਪਹਿਲਾ ਲਾਏ ਗਏ ਸੀ। ਆਸ ਪਾਸ ਦੇ ਲੋਕ ਹੁਣ ਆਪਣੇ ਘਰਾਂ ਤੋਂ ਬਾਹਰ ਨਿਕਲਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ ਤਾਂ ਪੁਲਿਸ ਨੇ ਭੀੜ ਨੂੰ ਖਦੇੜਣ ਲਈ ਗੋਲੀਆਂ ਚਲਾਈਆਂ। ਹਾਲਾਂਕਿ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਸਮੇਂ ਗੋਲੀਆਂ ਚਲਾਈਆਂ ਜਦੋਂ ਵਾਟਰ ਟੈਂਕ ਤੋਂ ਝੰਡਿਆਂ ਨੂੰ ਹਟਾਏ ਜਾਣ ਦੇ ਬਾਅਦ ਭੀੜ ਨੇ ਪੁਲਿਸ ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਪਿਛਲੇ ਅੱਠ ਹਫਤੇ ਤੋਂ ਵੱਖਵਾਦੀ ਸਮੂਹਾਂ ਨੇ ਬੰਦ ਦਾ ਸੱਦਾ ਦਿੱਤਾ ਹੋਇਆ ਹੈ, ਇਨ੍ਹਾਂ ਸਮੂਹਾਂ ਨੇ ਭਾਰਤ ਦੇ ਖਿਲਾਫ ਕਸ਼ਮੀਰ ਛੱਡੋ ਮੁਹਿੰਮ ਚਲਾਈ ਹੋਈ ਹੈ। ਭਾਰਤ ਵਿਰੋਧੀ ਮੁਜ਼ਾਹਰਿਆਂ ਨੂੰ ਰੋਕਣ ਦੇ ਲਈ ਰਾਜਧਾਨੀ ਕਸ਼ਮੀਰ ਦੇ ਕੁਝ ਹਿੱਸਿਆਂ ਬਿਜਬਹੇੜੀ ਅਤੇ ਤ੍ਰੇਹਗਾਮ ਕਸਬੇ 'ਚ ਕਰਫਿਊ ਲਾਇਆ ਗਿਆ ਹੈ। ਇਸਦੇ ਇਲਾਵਾ ਅਨੰਤਨਾਗ ਅਤੇ ਬਾਰਾਮੁੱਲਾ ਕਸਬੇ 'ਚ ਲੋਕਾਂ ਦੀ ਆਵਾਜਾਈ ਤੇ ਪਾਬੰਦੀ ਲੱਗੀ ਹੋਈ ਹੈ।

 
ਰਾਸ਼ਟਰ ਮੰਡਲ ਖੇਡਾਂ : ਤਾਲਮੇਲ ਦੀ ਕਮੀਂ ਕਾਰਨ ਹੋ ਰਹੀ ਹੈ ਦੇਰੀ PRINT ਈ ਮੇਲ

ਨਵੀਂ ਦਿੱਲੀ, 23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - à¨°à¨¾à¨¶à¨Ÿà¨° ਮੰਡਲ ਖੇਡਾਂ ਦੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਚਿੰਤਾਵਾਂ ਵਧ ਰਹੀਆਂ ਹਨ ਅਤੇ ਰਾਜਧਾਨੀ 'ਚ ਵੱਖ-ਵੱਖ ਏਜੰਸੀਆਂ 'ਚ ਤਾਲਮੇਲ ਦੀ ਕਮੀਂ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸ ਦੀ ਇਕ ਉਦਾਹਰਣ ਹੈ ਕਿ ਸਟੇਡੀਅਮ ਦੇ ਬਾਹਰ ਇਕ ਏਜੰਸੀ ਨੇ ਫੁੱਟਪਾਥ ਬਣਵਾਇਆ, ਜਿਸ ਨੂੰ ਰਾਤੋ ਰਾਤ ਦੂਸਰੀ ਏਜੰਸੀ ਨੇ ਤੋੜ ਦਿੱਤਾ। ਦੂਸਰੇ ਉਦਾਹਰਣ 'ਚ ਤਿਆਰ ਸੜਕਾਂ ਅਤੇ ਫੁੱਟਪਾਥਾਂ ਨੂੰ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਪਾਉਣ ਲਈ ਤੋੜ ਦਿੱਤਾ ਗਿਆ। ਦਿੱਲੀ ਨਗਰ ਨਿਗਮ ਤਾਲਮੇਲ ਦੀ ਕਮੀਂ ਦੇ ਲਈ ਕੁਝ ਸਮੇਂ ਤੋਂ ਸ਼ਿਕਾਇਤ ਕਰ ਰਹੀ ਹੈ ਅਤੇ ਇਸ ਦਾ ਕਹਿਣਾ ਹੈ ਕਿ ਜਿਨ੍ਹਾਂ ਸੜਕਾਂ 'ਤੇ ਐਨ. ਡੀ. ਪੀ. ਐਲ. ਜਾਂ ਐਮ. ਟੀ. ਐਨ. ਐਲ. ਵਰਗੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ ਉਥੇ ਸੜਕਾਂ ਨੂੰ ਸੁੰਦਰ ਬਣਾਉਣ ਸਬੰਧੀ ਕੰਮ ਰੁਕੇ ਹੋਏ ਹਨ। ਐਮ. ਸੀ. ਡੀ. ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਜਗਦੀਸ਼ ਮਾਮਗਿਨ ਨੇ ਨਾਜਾਇਜ਼ ਤੌਰ 'ਤੇ ਸੜਕਾਂ ਨੂੰ ਪੁੱਟਣ ਵਾਲੇ ਲੋਕਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਨੂੰ ਤੋੜਨ ਦਾ ਕੰਮ ਬਿਨਾਂ ਆਗਿਆ ਦੇ ਕੀਤਾ ਜਾ ਰਿਹਾ ਹੈ। ਏਜੰਸੀਆਂ ਆਮ ਤੌਰ 'ਤੇ ਸ਼ਨਿਚਰਵਾਰ ਜਾਂ ਐਤਵਾਰ ਨੂੰ ਸੜਕਾਂ ਪੁੱਟਦੀਆਂ ਹਨ, ਜਦੋਂ ਐਮ. ਡੀ. ਸੀ. ਦੇ ਅਧਿਕਾਰੀ ਨਹੀਂ ਹੁੰਦੇ। ਦਿੱਲੀ ਸਰਕਾਰ ਨੇ 11 ਅਗਸਤ ਨੂੰ ਵੱਖ-ਵੱਖ ਏਜੰਸੀਆਂ ਵੱਲੋਂ ਤਾਰਾਂ ਵਿਛਾਉਣ ਦੇ ਲਈ ਸੜਕਾਂ ਅਤੇ ਫੁੱਟਪਾਥਾਂ ਦੀ ਪੁਟਾਈ ਕਰਨ ਲਈ ਆਖਰੀ ਸਮਾਂ ਸੀਮਾ 20 ਅਗਸਤ ਤਹਿ ਕੀਤੀ ਸੀ। ਪਰ ਅਜੇ à¨µà©€ ਕਈ ਇਲਾਕਿਆਂ 'ਚ ਸੜਕਾਂ ਦੀ ਖੁਦਾਈ ਦਾ ਕੰਮ ਦੇਖਿਆ ਜਾ ਸਕਦਾ ਹੈ। ਮੇਅਰ ਪ੍ਰਿਥਵੀਰਾਜ ਸਾਹਨੀ ਨੇ ਸ਼ਿਕਾਇਤ ਕੀਤੀ ਹੈ ਕਿ ਰਾਜਧਾਨੀ 'ਚ ਵੱਖ-ਵੱਖ ਏਜੰਸੀਆਂ 'ਚ ਤਾਲਮੇਲ ਦੀ ਕਮੀਂ ਹੈ। ਕਈ ਸੀਨੀਅਰ ਅਧਿਕਾਰੀਆਂ ਨੇ ਵੀ ਕੰਮਾਂ 'ਚ ਦੇਰੀ ਦੇ ਲਈ ਏਜੰਸੀਆਂ ਨੂੰ ਜਿੰਮੇਵਾਰ ਦੱਸਿਆ।

 
ਕੌਮੀ ਵਿਕਾਸ ਲਈ ਵਿਰੋਧੀ ਵਿਚਾਰਾਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ: ਮਨਮੋਹਨ ਸਿੰਘ PRINT ਈ ਮੇਲ

ਨਵੀਂ ਦਿੱਲੀ, 23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਇੱਥੇ ਪ੍ਰਗਟਾਵਾ ਕੀਤਾ ਕਿ ਜੇ ਕੌਮੀ ਵਿਕਾਸ ਵਿਚ ਚੁਣੌਤੀਆਂ ਅਤੇ ਉਚਿਤ ਮੌਕਿਆਂ ਦਾ ਟਾਕਰਾ ਕਰਨਾ ਹੈ ਤਾਂ ਸਾਨੂੰ ਪਰਸਪਰ ਵਿਰੋਧੀ ਵਿਚਾਰਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਦੇਸ਼ ਨੂੰ ਦਰਪੇਸ਼ ਚੁਣੌਤੀਆਂ ਵਿਚੋਂ ਉਭਾਰਨ ਦੀ ਸਮਰੱਥਾ ਅਤੇ ਯੋਗਤਾ ਦਾ ਦ੍ਰਿੜ੍ਹ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ, ''ਸਾਡੇ ਸਾਹਮਣੇ ਆਰਥਿਕ ਤੇ ਸੁਰੱਖਿਆ ਪੱਖੋਂ ਗੰਭੀਰ ਚੁਣੌਤੀਆਂ ਹਨ ਅਤੇ ਅਸੀਂ ਇਨ੍ਹਾਂ ਦਾ ਟਾਕਰਾ ਕਰਨ ਬਾਅਦ ਹੋਰ ਤਾਕਤਵਰ ਹੋ ਕੇ ਉਭਰਾਂਗੇ।ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦੀ ਕਿਤਾਬ, ਕੀਪਿੰਗ ਦਿ ਫੇਥ: ਮੈਮੋਰੀਜ਼ ਆਫ ਪਾਰਲੀਮੈਂਟੇਰੀਅਨ' ਨੂੰ ਰਿਲੀਜ਼ ਕਰਨ ਉਪਰੰਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਜੇ ਅਸੀਂ ਸਰਕਾਰ ਦੀ ਪ੍ਰੰਪਰਾਗਤ ਕਾਰਜਸ਼ੈਲੀ ਵਿਚੋਂ ਉਭਰਨਾ ਹੈ ਤਾਂ ਸਾਨੂੰ ਵੱਖ-ਵੱਖ ਪੱਖਾਂ ਦੇ ਉਸਾਰੂ ਬਹਿਸ-ਮੁਬਾਹਸੇ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇ ਅਸੀਂ ਵਿਆਪਕ ਅਤੇ ਦ੍ਰਿੜ੍ਹ ਤਰੀਕੇ ਨਾਲ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਅਤੇ ਉਚਿਤ ਮੌਕਿਆਂ ਬਾਰੇ ਵਿਚਾਰਨਾ ਹੈ ਤਾਂ ਅਸੀਂ ਪਰਸਪਰ ਵਿਰੋਧੀ ਵਿਚਾਰਾਂ ਦੀ ਅਣਦੇਖੀ ਨਹੀਂ ਕਰ ਸਕਦੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦੇਸ਼ ਵਿਕਾਸ ਪ੍ਰਕਿਰਿਆ ਵਿਚ ਆਏ ਉਸਾਰੂ ਤਣਾਅ ਵਿਚੋਂ ਨਿਕਲਣ ਲਈ ਲਾਜ਼ਮੀ ਰਸਤਾ ਤਲਾਸ਼ੇਗਾ ਅਤੇ ਅੱਗੇ ਵਧੇਗਾ। ਪ੍ਰਧਾਨ ਮੰਤਰੀ ਨੇ ਕੌਮੀ ਪ੍ਰਮਾਣੂ ਜਵਾਬਦੇਹੀ ਬਿਲ ਸਮੇਤ ਹੋਰ ਮਾਮਲਿਆਂ 'ਤੇ ਵਿਰੋਧੀ ਪਾਰਟੀਆਂ ਵੱਲੋਂ ਪ੍ਰਗਟਾਏ ਖਦਸ਼ਿਆਂ ਦੇ ਸਬੰਧੀ ਇਸ ਮੌਕੇ ਸਟੀਕ ਟਿੱਪਣੀਆਂ ਕੀਤੀਆਂ।ਉਨ੍ਹਾਂ ਕਿਹਾ ਕਿ ਸਾਡੀ ਮਜ਼ਬੂਤ ਕੰਮਕਾਜੀ ਲੋਕਤੰਤਰੀ ਪ੍ਰਣਾਲੀ ਸਦਕਾ ਦੇਸ਼ ਗੰਭੀਰ ਚੁਣੌਤੀਆਂ ਵਿਚੋਂ ਉਭਰਦਾ ਹੈ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੇਸ਼ ਵਾਸੀਆਂ ਦੀ ਸਿਰਜਣਾਤਮਕ ਸ਼ਕਤੀ ਅਤੇ ਉਸਾਰੂ ਸੋਚ ਤੋਂ ਬਿਨਾਂ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸ੍ਰੀ ਸੋਮਨਾਥ ਚੈਟਰਜੀ ਅਤੇ ਲੋਕ ਸਭਾ ਦੀ ਮੌਜੂਦਾ ਸਪੀਕਰ ਮੀਰਾ ਕੁਮਾਰ ਦੀ ਹਾਜ਼ਰੀ ਵਿਚ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਵਿਚੋਂ ਇਕ ਚੁਣੌਤੀ ਇਹ ਵੀ ਹੈ ਕਿ ਸੰਸਦ ਦੀ ਕਾਰਵਾਈ ਨੂੰ ਹੋਰ ਵਧੇਰੇ ਉਸਾਰੂ ਤੇ ਪ੍ਰਭਾਵਸ਼ਾਲੀ ਕਿਵੇਂ ਬਣਾਇਆ ਜਾ ਸਕੇ।ਇਸ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਕੌਮੀ ਪ੍ਰਗਤੀਸ਼ੀਲ ਗੱਠਜੋੜ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ, ਰਾਜ ਸਭਾ ਦੇ ਡਿਪਟੀ ਚੇਅਰਮੈਨ ਕੇ. ਰਹਿਮਾਨ ਖਾਨ, ਪ੍ਰਧਾਨ ਮੰਤਰੀ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ, ਸ੍ਰੀ ਚੈਟਰਜੀ ਦੀ ਪਤਨੀ ਰੇਨੂੰ ਅਤੇ ਲੋਕ ਸਭਾ ਦੇ ਸਾਬਕਾ ਸਪੀਕਰ ਬਲਰਾਮ ਜਾਖੜ ਵੀ ਹਾਜ਼ਰ ਸਨ।ਉਨ੍ਹਾਂ ਸ੍ਰੀ ਚੈਟਰਜੀ ਦੇ ਲੋਕ ਸਭਾ 'ਚ ਵਿਲੱਖਣ ਰਾਜਸੀ ਕਾਰਜਕਾਲ ਨੂੰ ਸ਼ਾਨਦਾਰ ਕਰਾਰ ਦਿੰਦਿਆਂ ਕਿਹਾ ਕਿ ਸਾਬਕਾ ਸਪੀਕਰ ਨੇ ਆਪਣੀ ਪਾਰਟੀ ਤੇ ਆਪਣੀ ਵਿਚਾਰਧਾਰਾ ਤੋਂ ਉਪਰ ਉੱਠ ਕੇ ਇਹ ਦ੍ਰਿੜ੍ਹ ਪ੍ਰਗਟਾਵਾ ਕੀਤਾ ਕਿ ਠੀਕ ਕੀ ਹੈ।ਜ਼ਿਕਰਯੋਗ ਹੈ ਕਿ ਸ੍ਰੀ ਸੋਮਨਾਥ ਚੈਟਰਜੀ ਨੇ ਆਪਣੀ ਕਿਤਾਬ ਵਿਚ ਸੀ.ਪੀ.ਆਈ. (ਐਮ) ਦੇ ਆਗੂ ਪ੍ਰਕਾਸ਼ ਕਰਤ ਦੀ 'ਤਬਾਹਕੁੰਨ' ਰਾਜਨੀਤੀ 'ਤੇ ਜ਼ਬਰਦਸਤ ਹਮਲੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਪਿਤਰੀ ਪਾਰਟੀ ਦਾ ਉਸ ਨੂੰ 11 ਵਾਰ ਲੋਕ ਸਭਾ ਉਮੀਦਵਾਰ ਬਣਾਉਣ ਲਈ ਧੰਨਵਾਦ ਵੀ ਕੀਤਾ ਹੈ, ਜੋ ਕਿ ਇਕ ਰਿਕਾਰਡ ਹੈ।

 
ਵਿਵਾਦਗ੍ਰਸਤ ਸੋਧ ਦੇ ਰਹਿੰਦੇ ਪ੍ਰਮਾਣੂ ਬਿੱਲ ਨੂੰ ਸਮਰਥਨ ਨਹੀਂ ਦਿਆਂਗੇ : ਭਾਜਪਾ PRINT ਈ ਮੇਲ

ਨਵੀਂ ਦਿੱਲੀ23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਪ੍ਰਮਾਣੂ ਜਵਾਬਦੇਹੀ ਬਿੱਲ ਵਿਚ ਵਿਵਾਦਗ੍ਰਸਤ ਸੋਧਾਂ ਨੂੰ ਮੁੜ ਤੋਂ ਸ਼ਾਮਲ ਕਰਨ 'ਤੇ ਭਾਜਪਾ ਨੇ ਸਰਕਾਰ ਦੀ ਨੀਅਤ 'ਤੇ ਸਵਾਲ ਚੁੱਕਦਿਆਂ ਅੱਜ ਕਿਹਾ ਕਿ ਜੇਕਰ ਇਨ੍ਹਾਂ ਵਿਵਸਥਾਵਾਂ ਨੂੰ ਹਟਾਇਆ ਨਹੀਂ ਗਿਆ ਤਾਂ ਉਸਦੇ ਲਈ ਸੰਸਦ ਵਿਚ ਇਸਦਾ ਸਮਰਥਨ ਕਰਨਾ ਸੰਭਵ ਨਹੀਂ ਹੋਵੇਗਾ। ਪਾਰਟੀ ਦੇ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਲੁਕਣ ਮੀਟੀ ਦੀ ਖੇਡ ਕਿਉਂ ਖੇਡ ਰਹੀ ਹੈ। ਸਰਕਾਰ ਦੇਸ਼ ਨਾਲ ਧੋਖਾ ਕਰ ਰਹੀ ਹੈ, ਅਸੀਂ ਹੈਰਾਨ ਹਾਂ ਅਤੇ ਪ੍ਰਸਤਾਵਿਤ ਸੋਧਾਂ 'ਤੇ ਅਸੀਂ ਸਖ਼ਤ ਇਤਰਾਜ਼ ਪ੍ਰਗਟਾਉਂਦੇ ਹਾਂ। ਉਨ੍ਹਾਂ ਕਿਹਾ ਕਿ ਬਿਲ ਨਾਲ ਜੁੜੀ ਸੰਸਦ ਦੀ ਸਥਾਈ ਕਮੇਟੀ ਦੀ ਪਹਿਲੀ ਬੈਠਕ ਵਿਚ ਹੀ ਸਰਕਾਰ ਵਲੋਂ ਧਾਰਾ 17 ਵਿਚ ਵਿਵਾਦਗ੍ਰਸਤ ਸੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ। ਇਸ ਯਤਨ ਲਈ ਪ੍ਰਮਾਣੂ ਊਰਜਾ ਸਕੱਤਰ ਨੇ ਮੁਆਫ਼ੀ ਤੱਕ ਮੰਗੀ ਸੀ। ਰੂਡੀ ਨੇ ਕਿਹਾ ਕਿ ਸਰਕਾਰ ਵਲੋਂ ਇਸ ਧਾਰਾ ਵਿਚ ਲੁਕਣ ਮੀਟੀ ਦਾ ਖੇਡ ਖੇਡਣ ਨਾਲ ਇਸਦੀ ਨੀਅਤ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

 
ਮਸਜਿਦ ਦੇ ਬਾਹਰ ਧਮਾਕਾ, 20 ਮਰੇ PRINT ਈ ਮੇਲ

ਵਾਨਾ, 23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): -ਪਾਕਿਸਤਾਨ ਦੇ ਦੱਖਣੀ ਵਜੀਰਸਤਾਨ ਇਲਾਕੇ ਵਿਚ ਇਕ ਮਸਜਿਦ ਵਿਚ ਹੋਏ ਆਤਮਘਾਤੀ ਬੰਬ ਧਮਾਕੇ ਵਿਚ ਘੱਟੋ ਘੱਟ 20 ਲੋਕ ਮਾਰੇ ਗਏ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਗਏ। ਦੱਖਣੀ ਵਜੀਰਸਤਾਨ ਦੇ ਮੁੱਖ ਸ਼ਹਿਰ ਵਾਨਾ ਦੇ ਬਾਜ਼ਾਰੀ ਇਲਾਕੇ ਵਿਚ ਸਥਿਤ ਮਸਜਿਦ ਵਿਚ ਹੋਏ ਧਮਾਕੇ ਵਿਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਇਕ ਮੈਂਬਰ ਮੌਲਵੀ ਨੂਰ ਮੁਹੰਮਦ ਦੀ ਵੀ ਮੌਤ ਹੋ ਗਈ। ਇਹ ਧਮਾਕਾ ਨੂਰ ਮੁਹੰਮਦ ਨੂੰ ਨਿਸ਼ਾਨਾ ਬਣਾ ਕੇ ਇਕ ਆਤਮਘਾਤੀ ਹਮਲਾਵਰ ਨੇ ਉਦੋਂ ਕੀਤਾ ਜਦੋਂ ਮਸਜਿਦ ਬਾਹਰ ਉਹ ਭੀੜ ਨੂੰ ਸੰਬੋਧਨ ਕਰ ਰਹੇ ਸਨ।

 
ਸਾਂਸਦਾਂ ਦੀ ਤਨਖਾਹ ਵਿਚ 10 ਹਜ਼ਾਰ ਦਾ ਹੋਰ ਵਾਧਾ PRINT ਈ ਮੇਲ

ਨਵੀਂ ਦਿੱਲੀ23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਕੇਂਦਰੀ ਮੰਤਰੀ ਮੰਡਲ ਨੇ ਸਾਂਸਦਾਂ ਦੇ ਭੱਤਿਆਂ ਵਿਚ 10 ਹਜ਼ਾਰ ਰੁਪਏ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਚੋਣ ਖੇਤਰ ਅਤੇ ਦਫਤਰੀ ਭੱਤਿਆਂ ਵਿਚ 5-5 ਹਜ਼ਾਰ ਰੁਪਏ ਦਾ ਵਾਧਾ ਸ਼ਾਮਲ ਹੈ। ਹਾਲਾਂਕਿ ਤਨਖ਼ਾਹ ਵਿਚ ਕੀਤੇ ਗਏ 3 ਗੁਣਾ ਵਾਧੇ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਅੱਜ ਸਾਂਸਦ ਤਨਖ਼ਾਹ ਵਾਧੇ ਸਬੰਧੀ ਬਿੱਲ 'ਤੇ ਮੁੜ ਵਿਚਾਰ ਕੀਤਾ ਗਿਆ। ਇਸ ਬਿਲ ਦੇ ਖਰੜੇ ਨੂੰ ਪਿਛਲੇ ਹਫ਼ਤੇ ਮਨਜ਼ੂਰੀ ਦਿੱਤੀ ਗਈ ਸੀ। ਇਸ ਬਿਲ ਵਿਚ ਸਾਂਸਦਾਂ ਦੀ ਤਨਖਾਹ ਤਿੰਨ ਗੁਣਾ ਵਧਾਉਣ ਦੀ ਗੱਲ ਕਹੀ ਗਈ ਸੀ। ਇਸ ਮਤੇ ਦਾ ਉਨ੍ਹਾਂ ਸਾਂਸਦਾਂ ਨੇ ਡਟ ਕੇ ਵਿਰੋਧ ਕੀਤਾ ਜੋ ਤਨਖਾਹ ਵਿਚ ਪੰਜ ਗੁਣਾ ਵਾਧੇ ਦੀ ਮੰਗ ਕਰ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਟੈਕਸ ਦੇ ਦਾਇਰੇ ਵਿਚ ਨਾ ਆਉਣ ਵਾਲੇ ਸਾਂਸਦਾਂ ਦੇ ਭੱਤਿਆਂ ਜਿਵੇਂ ਕਿ ਚੋਣ ਖੇਤਰ ਅਤੇ ਦਫਤਰੀ ਭੱਤਿਆਂ ਵਿਚ ਵਾਧਾ ਮਨਜ਼ੂਰ ਕੀਤਾ ਹੈ। ਸਾਂਸਦਾਂ ਨੂੰ ਪ੍ਰਤੀ ਮਹੀਨਾ 20 ਹਜ਼ਾਰ ਰੁਪਏ ਸੰਸਦੀ ਖੇਤਰ ਭੱਤਾ ਅਤੇ 20 ਹਜ਼ਾਰ ਰੁਪਏ ਦਫਤਰੀ ਭੱਤਾ ਮਿਲਦਾ ਹੈ। ਇਨ੍ਹਾਂ ਭੱਤਿਆਂ ਨੂੰ ਸ਼ੁੱਕਰਵਾਰ ਨੂੰ ਦੁੱਗਣਾ ਕੀਤਾ ਗਿਆ ਸੀ ਅਤੇ ਹੁਣ ਸਰਕਾਰ ਨੇ ਇਨ੍ਹਾਂ ਵਿਚ 5-5 ਹਜ਼ਾਰ ਰੁਪਏ ਦਾ ਹੋਰ ਵਾਧਾ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਦੇ ਸੰਕਟ ਮੋਚਨ ਪ੍ਰਣਬ ਮੁਖਰਜੀ ਵੱਲੋਂ ਤਨਖਾਹ ਵਾਧੇ ਦੇ ਫੈਸਲੇ ਦਾ ਵਿਰੋਧ ਕਰ ਰਹੇ ਸਾਂਸਦਾਂ ਨਾਲ ਮਿਲਣ ਤੋਂ ਦੋ ਦਿਨ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਫੈਸਲੇ 'ਤੇ ਸੰਸਦ ਦੀ ਮਨਜ਼ੂਰੀ ਲਈ ਜਾਣੀ ਬਾਕੀ ਹੈ, ਪਰ ਸੂਤਰਾਂ ਅਨੁਸਾਰ ਮੁਖਰਜੀ ਪਹਿਲਾਂ ਹੀ ਸਭ ਨੂੰ ਭਰੋਸੇ ਵਿਚ ਲੈ ਚੁੱਕੇ ਹਨ। ਸੰਸਦ ਮੈਂਬਰਾਂ ਦੀ ਤਨਖਾਹ ਅਤੇ ਭੱਤਾ ਕਾਨੂੰਨ 1954 ਵਿਚ ਸੋਧ ਲਈ ਬਿੱਲ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਸੰਸਦ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

 
ਅੱਗੇ ਹੋਰ ਵੀ ਹੈ...
<< Start < Prev 411 412 413 414 415 416 417 418 419 420 Next > End >>

Results 12773 - 12803 of 16218

Advertisements