:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਮਹਿੰਗਾਈ ਦੇ ਮੁੱਦੇ 'ਤੇ ਭਾਜਪਾ ਵੱਲੋਂ ਲੋਕ ਸਭਾ 'ਚੋਂ ਵਾਕਆਊਟ PRINT ਈ ਮੇਲ

ਨਵੀਂ ਦਿੱਲੀ, 21 ਅਪਰੈਲ (ਮੀਡੀਆ ਦੇਸ਼ ਪੰਜਾਬ ਬਿਊਰੋ)ਕੇਂਦਰ ਸਰਕਾਰ 'ਤੇ ਮਹਿੰਗਾਈ ਨੂੰ ਰੋਕਣ 'ਚ ਅਸਫ਼ਲ ਰਹਿਣ ਦਾ ਦੋਸ਼ ਲਗਾਉਂਦਿਆਂ ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਅੱਜ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਦੀ ਅਗਵਾਈ ਵਿਚ ਲੋਕ ਸਭਾ ਦੀ ਕਾਰਵਾਈ ਦਾ ਬਾਈਕਾਟ ਕੀਤਾ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਸਪੀਕਰ ਮੀਰਾ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ਨਕਾਲ ਨੂੰ ਮੁਲਤਵੀ ਕਰਨ ਲਈ ਸੁਸ਼ਮਾ ਸਵਰਾਜ ਵੱਲੋਂ ਨੋਟਿਸ ਮਿਲਿਆ ਹੈ ਪਰ ਉਹ ਇਸ ਨੂੰ ਮਨਜ਼ੂਰ ਨਹੀਂ ਕਰ ਰਹੇ, ਪਰ ਉਨ੍ਹਾਂ ਨੂੰ ਸੰਖੇਪ ਵਿਚ ਆਪਣੀ ਗੱਲ ਰੱਖਣ ਦਾ ਮੌਕਾ ਦੇ ਰਹੇ ਹਨ। ਇਸ 'ਤੇ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਰਕਾਰ ਨੇ ਮਹਿੰਗਾਈ ਦੇ ਮੁੱਦੇ 'ਤੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਵਿਚ ਹੋਈ ਵਿਸਥਾਰ ਸਹਿਤ ਚਰਚਾ ਦਾ ਨਾ ਤਾਂ ਤਸੱਲੀਬਖਸ਼ ਜਵਾਬ ਦਿੱਤਾ ਅਤੇ ਨਾ ਹੀ ਮਹਿੰਗਾਈ ਰੋਕਣ ਲਈ ਠੋਸ ਯਤਨ ਕੀਤੇ।

 
ਭਾਰਤ ਦੀ ਸੱਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਪ੍ਰਧਾਨ ਮੰਤਰੀ PRINT ਈ ਮੇਲ

ਨਵੀਂ ਦਿੱਲੀ21 ਅਪਰੈਲ (ਮੀਡੀਆ ਦੇਸ਼ ਪੰਜਾਬ ਬਿਊਰੋ) ਇਕ ਤੋਂ ਬਾਅਦ ਇਕ ਹੋਏ ਮਾਓਵਾਦੀ ਹਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਖੱਬੇਪੱਖੀ ਅਤਿਵਾਦ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਅਤੇ ਠੋਸ ਕਾਰਵਾਈ ਕਰਕੇ ਖ਼ਤਮ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਦੀ ਸੱਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਹੀਂ ਦਿੱਤੀ ਜਾਵੇਗੀ। ਖੱਬੇ ਪੱਖੀ ਅਤਿਵਾਦ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਸਾਹਮਣੇ ਸਭ ਤੋਂ ਗੰਭੀਰ ਖ਼ਤਰਾ ਦਸਦਿਆਂ ਡਾ. ਸਿੰਘ ਨੇ ਕਿਹਾ ਕਿ ਹਾਲ ਦੀਆਂ ਘਟਨਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਇਸ ਸਮੱਸਿਆ ਦੇ ਜੜ ਤੋਂ ਖ਼ਾਤਮੇ ਲਈ ਤੇਜ਼ ਅਤੇ ਠੋਸ ਕਾਰਵਾਈ ਦੀ ਲੋੜ ਹੈ। ਇਥੇ ਨਾਗਰਿਕ ਸੇਵਾ ਦਿਵਸ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਦੀ ਸੱਤਾ ਅਤੇ ਸਾਡੇ ਦੇਸ਼ ਦੀ ਲੋਕਤੰਤਰੀ ਵਿਵਸਥਾ ਦੇ ਤਾਣੇ ਬਾਣੇ ਨੂੰ ਚੁਣੌਤੀ ਕਰਨ ਦੀ ਹਿਮਾਕਤ ਕੀਤੀ ਹੈ ਉਨ੍ਹਾਂ ਨਾਲ ਕੋਈ ਨਰਮੀ ਨਹੀਂ ਵਰਤੀ ਜਾ ਸਕਦੀ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ 6 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ਦੇ ਚਿਤਨਗੁਫ਼ਾ ਵਿਚ ਮਾਓਵਾਦੀਆਂ ਵੱਲੋਂ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ਵਿਚ ਸੀ ਆਰ ਪੀ ਐਫ ਦੇ 75 ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਜ਼ੋਰ ਦਿੱਤਾ ਕਿ ਖੱਬੇ ਪੱਖੀ ਕੱਟੜਵਾਦ ਦੇਸ਼ ਦੇ ਘੱਟ ਵਿਕਸਤ ਦੇਸ਼ਾਂ ਵਿਚ ਫੈਲ ਰਿਹਾ ਹੈ। ਇਸ ਦੇ ਸੰਧਰਭ ਵਿਚ ਡਾ. ਸਿੰਘ ਨੇ ਸਰਬਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਨਾਉਣ ਲਈ ਕਿਹਾ ਕਿ ਦੇਸ਼ਦਾ ਕੋਈ ਵੀ ਖੇਤਰ ਸਰਕਾਰ ਦੇ ਵਿਕਾਸ ਪ੍ਰੋਗਰਾਮਾਂ ਅਤੇ ਯੋਜਨਾਵਾਂ ਤੋਂ ਵਾਂਝਾ ਨਾ ਰਹਿ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਨਾ, ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਕਾਰਜਾਂ ਨੂੰ ਲਾਗੂ ਕਰਨ ਵਿਚ ਭਾਰਤੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਆਰਥਿਕ ਵਿਕਾਸ ਸਾਨੂੰ ਗਰੀਬੀ ਅਤੇ ਬਿਮਾਰੀਆਂ ਨਾਲ ਨਜਿੱਠਣ ਵਿਚ ਸਾਧਨ ਉਪਲਬਧ ਕਰਵਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ੇਸ਼ ਤੌਰ 'ਤੇ ਸੂਬਿਆਂ ਵਿਚ ਕੰਮ ਕਰ ਰਹੇ ਆਈ.ਏ.ਐਸ. ਅਧਿਕਾਰੀਆਂ ਦੇ ਸਾਹਮਣੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੀਆਂ ਵਿਆਪਕ ਚੁਣੌਤੀਆਂ ਹਨ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਤੁਹਾਨੂੰ ਸੂਚਨਾ ਅਤੇ ਤਕਨੀਕ ਨੂੰ ਸਾਧਨ ਵਜੋਂ ਵਰਤਣਾ ਅਤੇ ਲੋੜਵੰਦਾਂ ਨੂੰ ਮਦਦ ਦੇਣ ਲਈ ਨਵੀਨ ਢੰਗ ਵਿਕਸਤ ਕਰਨੇ ਹਨ ਤਾਂ ਜੋ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਅਤੇ ਪਾਰਦਰਸ਼ਤਾ ਦੀ ਕਮੀ ਵਰਗੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਮੱਧ ਮਿਆਦੀ ਟੀਚਾ ਵਿੱਤ ਵਿਵਸਥਾ ਦੀ ਸਾਲਾਨਾ ਵਿਕਾਸ ਦਰ ਨੂੰ 9 ਫ਼ੀਸਦੀ ਕਰਨਾ ਹੈ। ਇਸ ਟੀਚੇ ਨੂੰ ਪਾਉਣ ਵਿਚ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ ਤਾਂ ਜੋ ਆਧੁਨਿਕਤਾ ਨੂੰ ਉਤਸ਼ਾਹ ਦੇ ਕੇ ਲੋੜੀਂਦਾ ਵਾਤਾਵਰਣ ਤਿਆਰਕੀਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੌਮੀ ਯਤਨ 'ਤੇ ਵਿਸ਼ੇਸ਼ ਧਿਆਨ ਦੇਣ ਅਤੇ ਖੁਸ਼ਕ ਭੂਮੀ, ਵਰਖਾ ਅਧਾਰਤ ਖੇਤੀ ਉਤਪਾਦਕਤਾ ਵਧਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰਨ।

 
ਰਾਖੀ ਸਾਵੰਤ ਵਲੋਂ ਬਾਲੀਵੁੱਡ ਤੋਂ ਸੰਨਿਆਸ ਦਾ ਐਲਾਨ PRINT ਈ ਮੇਲ

ਮੁੰਬਈ,21 ਅਪਰੈਲ (ਮੀਡੀਆ ਦੇਸ਼ ਪੰਜਾਬ ਬਿਊਰੋ)ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਬਾਲੀਵੁੱਡ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਦਰਅਸਲ ਉਹ ਬਾਲੀਵੁੱਡ ਦੇ ਕੁਝ ਲੋਕਾਂ ਤੋਂ ਇੰਨੀ ਜ਼ਿਆਦਾ ਨਾਰਾਜ਼ ਹੈ ਕਿ ਉਸ ਨੇ ਵੱਡੇ ਪਰਦੇ ਨੂੰ ਅਲਵਿਦਾ ਕਹਿ ਦਿੱਤਾ ਹੈ। ਨਾਲ ਹੀ ਤੌਬਾ ਵੀ ਕਰ ਲਈ ਹੈ ਕਿ ਜੇਕਰ ਮਜਬੂਰੀ ਵਿਚ ਉਸ ਨੂੰ ਫਿਲਮਾਂ ਵਿਚ ਕੰਮ ਕਰਨਾ ਵੀ ਪਵੇ ਤਾਂ ਉਹ ਕਦੇ ਸ਼ਾਹਰੁਖ, ਰਾਣੀ ਮੁਖਰਜੀ ਅਤੇ ਕਮਲ ਹਸਨ ਨਾਲ ਕੰਮ ਨਹੀਂ ਕਰੇਗੀ। ਵਿਵਾਦਾਂ ਵਿਚ ਘਿਰੀ ਰਹਿਣ ਵਾਲੀ ਰਾਖੀ ਸਾਵੰਤ ਖੁਦ ਵਿਵਾਦ ਦਾ ਸ਼ਿਕਾਰ ਹੋ ਗਈ ਹੈ। ਉਸ ਨੂੰ ਲੱਗਦਾ ਹੈ ਕਿ ਬਾਲੀਵੁੱਡ ਦੇ ਜ਼ਿਆਦਾਤਰ ਪ੍ਰੋਡਿਊਸਰ, ਡਾਇਰੈਕਟਰ ਉਸ ਨੂੰ ਧੋਖਾ ਦਿੰਦੇ ਹਨ ਅਤੇ ਮਤਲਬ ਪੈਣ 'ਤੇ ਆਪਣਾ ਉੱਲੂ ਸਿੱਧਾ ਕਰਦੇ ਹਨ ਅਤੇ ਮਗਰੋਂ ਭੁੱਲ ਜਾਂਦੇ ਹਨ। ਰਾਖੀ ਬਾਲੀਵੁੱਡ ਦੇ ਕੁਝ ਫਿਲਮ ਸਟਾਰਾਂ ਤੋਂ ਵੀ ਦੁਖੀ ਹੈ।

 
ਮੋਦੀ ਨੇ ਨਾ ਦਿੱਤਾ ਅਸਤੀਫ਼ਾ ਤਾਂ ਹੋਵੇਗੀ ਛੁੱਟੀ PRINT ਈ ਮੇਲ

ਨਵੀਂ ਦਿੱਲੀ,21 ਅਪਰੈਲ (ਮੀਡੀਆ ਦੇਸ਼ ਪੰਜਾਬ ਬਿਊਰੋ)ਬੀ.ਸੀ.ਸੀ.ਆਈ. ਨੇ ਆਈ.ਪੀ.ਐਲ. ਕਮਿਸ਼ਨਰ ਲਲਿਤ ਮੋਦੀ ਨੂੰ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਸਤੀਫ਼ਾ ਦੇਣ ਤੋਂ ਇਨਕਾਰ ਕਰਨ ਵਾਲੇ ਲਲਿਤ ਮੋਦੀ ਦੇ ਰੁਖ਼ ਨੂੰ ਵੇਖਦਿਆਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਮਨ ਬਣਾ ਲਿਆ ਹੈ ਕਿ ਆਪਣੀ ਸਾਖ਼ ਨੂੰ ਬਚਾਉਣ ਲਈ ਮੋਦੀ ਦੀ ਛੁੱਟੀ ਕਰ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਬੀ.ਸੀ.ਸੀ.ਆਈ. ਮੈਂਬਰ ਰਾਜੀਵ ਸ਼ੁਕਲਾ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੁਲਾ ਕੇ ਸਾਰੇ ਵਿਵਾਦ ਬਾਰੇ ਜਾਣਕਾਰੀ ਮੰਗੀ ਸੀ। ਜਦਕਿ ਆਈ.ਪੀ.ਐਲ. ਸੀਰੀਜ਼ ਖ਼ਤਮ ਹੋਣ ਤੋਂ ਬਾਅਦ 26 ਅਪ੍ਰੈਲ ਨੂੰ ਆਈ.ਪੀ.ਐਲ. ਗਵਰਨਿੰਗ ਕੌਂਸਲ ਦੀ ਬੈਠਕ ਹੈ ਅਤੇ ਉਹ ਦਿਨ ਮੋਦੀ ਦੀ ਛੁੱਟੀ ਦਾ ਦਿਨ ਹੋ ਸਕਦਾ ਹੈ। ਰਾਜੀਵ ਸ਼ੁਕਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਬੀ.ਸੀ.ਸੀ.ਆਈ. ਮੁਖੀ ਸ਼੍ਰੀਸਾਂਤ ਮਨੋਹਰ ਅਤੇ ਸ਼ਰਦ ਪਵਾਰ ਵਲੋਂ ਤੈਅ ਕੀਤਾ ਗਿਆ ਹੈ ਕਿ 26 ਅਪ੍ਰੈਲ ਨੂੰ ਗਵਰਨਿੰਗ ਕੌਂਸਲ ਦੀ ਬੈਠਕ ਬੁਲਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਬੈਠਕ ਵਿਚ ਵੱਡੇ ਅਤੇ ਸਖ਼ਤ ਫ਼ੈਸਲੇ ਲਏ ਜਾਣ, ਜਿਸ ਤੋਂ ਸਾਫ਼ ਹੈ ਕਿ ਉਸ ਦਿਨ ਅਸਤੀਫ਼ਾ ਨਾ ਦੇਣ ਦੀ ਸੂਰਤ ਵਿਚ ਲਲਿਤ ਮੋਦੀ ਦੀ ਛੁੱਟੀ ਹੋ ਜਾਵੇਗੀ।

 
ਪੀ.ਐਮ. ਨੇ ਬੀ.ਸੀ.ਸੀ.ਆਈ ਨੂੰ ਪੁੱਛਿਆ : ਆਖ਼ਰ ਕੀ ਹੈ ਆਈ.ਪੀ.ਐਲ. ਵਿਵਾਦ PRINT ਈ ਮੇਲ
ਨਵੀਂ ਦਿੱਲੀ,21 ਅਪਰੈਲ (ਮੀਡੀਆ ਦੇਸ਼ ਪੰਜਾਬ ਬਿਊਰੋ)'ਇਹ ਆਈ.ਪੀ.ਐਲ. ਖੇਡ ਕੀ ਹੈ? ਭਾਈ ਮੈਨੂੰ ਸਮਝਾਓ।' ਇਹ ਸਵਾਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਬੀ.ਸੀ.ਸੀ.ਆਈ. ਨੂੰ ਪੁੱਛਿਆ। ਪੂਰੇ ਵਿਵਾਦ ਤੋਂ ਜਾਣੂ ਹੋਣ ਲਈ ਡਾ. ਮਨਮੋਹਨ ਸਿੰਘ ਨੇ ਬੀ.ਸੀ.ਸੀ.ਆਈ. ਤੋਂ ਪੂਰੀ ਜਾਣਕਾਰੀ ਮੰਗ ਲਈ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ ਹੈ ਕਿ ਇਸ ਪੂਰੇ ਵਿਵਾਦ ਵਿਚ ਲਲਿਤ ਮੋਦੀ ਦੀ ਕੀ ਭੂਮਿਕਾ ਹੈ। ਜ਼ਿਕਰਯੋਗ ਹੈ ਕਿ ਆਈ.ਪੀ.ਐਲ. ਵਿਵਾਦ ਦੇ ਚੱਲਦਿਆਂ ਡਾ. ਮਨਮੋਹਨ ਸਿੰਘ ਸ਼ਸ਼ੀ ਥਰੂਰ ਦਾ ਅਸਤੀਫ਼ਾ ਪਹਿਲਾਂ ਹੀ ਲੈ ਚੁੱਕੇ ਹਨ। ਹੁਣ ਬੀ.ਸੀ.ਸੀ.ਆਈ. ਤੋਂ ਆਈ.ਪੀ.ਐਲ. ਵਿਵਾਦ ਬਾਰੇ ਪ੍ਰਧਾਨ ਮੰਤਰੀ ਵਲੋਂ ਜਾਣਕਾਰੀ ਮੰਗੇ ਜਾਣਾ ਬਹੁਤ ਮਹੱਤਵਪੂਰਨ ਕਦਮ ਲੱਗ ਰਿਹਾ ਹੈ। ਇਸੇ ਵਿਵਾਦ ਦੇ ਸਬੰਧ ਵਿਚ ਪ੍ਰਣਬ ਮੁਖਰਜੀ ਨੇ ਵੀ ਪ੍ਰਧਾਨ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਆਈ.ਪੀ.ਐਲ. ਨੂੰ ਲੈ ਕੇ ਸੰਸਦ ਵਿਚ ਉਠੇ ਹੰਗਾਮੇ ਅਤੇ ਸ਼ਸ਼ੀ ਥਰੂਰ ਵਿਵਾਦ ਤੋਂ ਬਾਅਦ ਮੋਦੀ ਦੇ ਸਬੰਧ ਵਿਚ ਹੋ ਰਹੇ ਨਵੇਂ ਖੁਲਾਸਿਆਂ ਦੇ ਚੱਲਦਿਆਂ ਇਸ ਵਕਤ ਭਾਰਤ ਵਿਚ ਆਈ.ਪੀ.ਐਲ. ਵਿਵਾਦ ਸਭ ਤੋਂ ਹੌਟ ਮੁੱਦਾ ਬਣਿਆ ਹੋਇਆ ਹੈ।
 
ਸੁਆਮੀ ਨਿਤਿਆਨੰਦ ਗ੍ਰਿਫ਼ਤਾਰ PRINT ਈ ਮੇਲ
ਸੋਲਨ,21 ਅਪਰੈਲ (ਮੀਡੀਆ ਦੇਸ਼ ਪੰਜਾਬ ਬਿਊਰੋ)ਸੈਕਸ ਸਕੈਂਡਲ ਕਾਰਨ ਚਰਚਾ ਵਿਚ ਆਏ ਸੁਆਮੀ ਨਿੱਤਿਆਨੰਦ ਨੂੰ ਕਰਨਾਟਕਾ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਨਿਤਿਆਨੰਦ ਨੂੰ ਕਰਨਾਟਕਾ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿਲ੍ਹੇ ਦੇ ਸ਼ਹਿਰ ਅਰਕੀ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਉਸ ਨੂੰ ਹੁਣ ਕਰਨਾਟਕਾ ਲਿਜਾਉਣ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਨਿਤਿਆਨੰਦ ਪਿਛਲੇ ਕਾਫ਼ੀ ਦਿਨਾਂ ਤੋਂ ਆਪਣਾ ਭੇਸ ਬਦਲ ਕੇ ਅਤੇ ਬਾਰ-ਬਾਰ ਥਾਂ ਬਦਲ ਕੇ ਪੁਲਿਸ ਨਾਲ ਲੁਕਣਮੀਚੀ ਖੇਡ ਰਿਹਾ ਸੀ। ਕਰਨਾਟਕਾ
 
ਪ੍ਰਸਿੱਧ ਸਾਹਿਤਕਾਰ ਡਾ. ਰਤਨ ਸਿੰਘ ਢਿੱਲੋਂ ਨੂੰ ਮਿਲਿਆ ਭਾਈ ਸੰਤੋਖ ਸਿੰਘ ਐਵਾਰਡ PRINT ਈ ਮੇਲ

r_s_dhilon.jpgਅੰਬਾਲਾ 21 ਅਪਰੈਲ (ਮੀਡੀਆ ਦੇਸ਼ ਪੰਜਾਬ ਬਿਊਰੋ) ਅੰਬਾਲਾ ਆਧਾਰਿਤ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਆਲੋਚਕ ਡਾ. ਰਤਨ ਸਿੰਘ ਢਿੱਲੋਂ ਨੂੰ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਉਨ੍ਹਾਂ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਨੂੰ ਮੁਖ ਰੱਖਦਿਆਂ ਸਾਲ 2009 ਲਈ ਭਾਈ ਸਂਤੋਖ ਸਿੰਘ ਸਰਬੋਤਮ ਸਾਹਿਤਕਾਰ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ ।ਡਾ. ਢਿੱਲੋਂ ਨੂੰ ਇਹ ਐਵਾਰਡ 23ਅਪਰੈਲ ਸ਼ੁਕਰਵਾਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ ਹਰਿਆਣਾ ਭਵਨ ਵਿਚ ਸੂਬੇ ਦੇ ਮੱੁਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਇਕ ਬਹੁਤ ਵੱਡੇ ਸਮਾਰੋਹ ਦੌਰਾਨ ਦਿੱਤਾ ਜਾ ਰਿਹਾ ਹੈ ।ਇਸ ਬਾਰੇ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਡਾਇਰੈਕਟਰ ਛੋਟੂ ਰਾਮ ਮੋਦਗਿਲ ਨੇ ਦੱਸਿਆ ਕਿ ਇਸ ਐਵਾਰਡ ਵਿਚ ਡਾ. ਢਿੱਲੋਂ ਨੂੰ ਇਕ ਲੱਖ ਰੁਪਏ, ਸਨਮਾਨ ਪੱਤਰ, ਦੁਸ਼ਾਲਾ ਅਤੇ ਅਕੈਡਮੀ ਦਾ ਯਾਦਗਾਰੀ ਚਿੰਨ੍ਹ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ 15 ਸਤੰਬਰ 1947 ਨੂੰ ਕਪੂਰਥਲਾ ਜ਼ਿਲ੍ਹੇ ਦੇ ਭੰਡਾਲ ਬੇਟ ਪਿੰਡ ਵਿਚ ਜਨਮੇ ਡਾ. ਰਤਨ ਸਿੰਘ ਢਿੱਲੋਂ ਅੰਬਾਲਾ ਕੈਂਟ ਦੇ ਐਸ ਡੀ ਕਾਲਜ ਵਿਚੋਂ ਬਤੌਰ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਪੰਜਾਬੀ ਵਿਭਾਗ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ।ਉਹ ਪੰਜਾਬੀ ਸਾਹਿਤ ਨੂੰ ਹੁਣ ਤੱਕ ਤਿੰਨ ਕਾਵਿ-ਸੰਗ੍ਰਹਿਆਂ ਸਮੇਤ 6 ਪੁਸਤਕਾਂ ਦੇ ਚੁੱਕੇ ਹਨ, 30 ਤੋਂ ਉੱਪਰ ਖੋਜ ਪੱਤਰ ਲਿਖ ਚੁਕੇ ਹਨ ਅਤੇ ਕੌਮੀ ਤੇ ਕੌਮਾਂਤਰੀ ਕਵੀ ਦਰਬਾਰਾਂ, ਕਾਨਫਰੰਸਾਂ, ਸੈਮੀਨਾਰਾਂ ਆਦਿ ਵਿਚ ਹਿੱਸਾ ਲੈ ਚੁੱਕੇ ਹਨ ।ਉਨ੍ਹਾਂ ਨੂੰ ਭਾਰਤ ਦੀ ਦਲਿਤ ਸਾਹਿਤ ਅਕੈਡਮੀ ਨੇ ਅੰਬੇਦਕਰ ਫੈਲੋਸ਼ਿਪ ਨਾਲ ਵੀ ਨਿਵਾਜਿਆ ਸੀ ।ਉਨ੍ਹਾਂ ਦਾ ਚੌਥਾ ਕਾਵਿ-ਸੰਗ੍ਰਹਿ ‘ਪਰਵਾਜ਼’ ਛਪਾਈ ਅਧੀਨ ਹੈ ।ਉਹ ਕੌਮੀ ਸਾਹਿਤ ਅਕੈਡਮੀ (ਭਾਰਤ ਸਰਕਾਰ) ਦੇ ਚਾਰ ਸਾਲ ਪੰਜਾਬੀ ਬੋਰਡ ਦੇ ਸਲਾਹਕਾਰ ਵੀ ਰਹੇ ਹਨ। ਉਨ੍ਹਾਂ ਦਾ ਸੰਪਰਕ ਨੰਬਰ ਹੈ।0091-94161 77988 

ਅੱਗੇ ਪੜੋ....
 
ਗੁਰਦੁਆਰਾ ਪਾਉਂਟਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਇਤਿਹਾਸਕ ਪ੍ਰਾਪਤੀ PRINT ਈ ਮੇਲ

k.jpgਅੰਬਾਲਾ, ੨੧ ਅਪਰੈਲ (ਮੀਡੀਆ ਦੇਸ਼ ਪੰਜਾਬ ਬਿਊਰੋ)
ਬਾਬਾ ਬੰਦਾ ਸਿੰਘ ਬਹਾਦਰ ਦੇ ਤਿੰਨ ਸੌ ਸਾਲਾ ਸਰਹਿੰਦ ਫ਼ਤਹਿ ਦਿਵਸ ਦੇ ਸਬੰਧ ਵਿਚ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਬਾਬਾ ਜੀ ਵੱਲੋਂ ਕਾਇਮ ਕੀਤੀ ਪਹਿਲੀ ਸਿੱਖ ਰਾਜਧਾਨੀ ਦਾ ਸਥਾਨ ਕੇਂਦਰ ਸਰਕਾਰ ਪਾਸੋਂ ਬਣਦੀ ਰਕਮ ਦੇ ਕੇ ਲੈ ਲਿਆ ਹੈ ਜੋ ਕਮੇਟੀ ਦੀ ਬਹੁਤ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ ।ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਪਹਿਲਾ ਸਿੱਖ ਰਾਜ ਕਾਇਮ ਕਰਨ ਦਾ ਸਥਾਨ ‘ਲੋਹਗੜ੍ਹ’ ਕੇਂਦਰ ਸਰਕਾਰ ਨੇ ਗੁਰਦੁਆਰਾ ਕਮੇਟੀ ਨੂੰ ਸੌਂਪ ਦਿੱਤਾ ਹੈ ।
ਜਥੇਦਾਰ ਕਰਤਾਰ ਸਿੰਘ ਟੱਕਰ ਮੈਂਬਰ ਪਾਉਂਟਾ ਸਾਹਿਬ ਗੁਰਦੁਆਰਾ ਕਮੇਟੀ ਨੇ ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ‘ਮੀਡੀਆ ਦੇਸ਼ ਪੰਜਾਬ’ ਨੂੰ ਦੱਸਿਆ ਕਿ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸਲੀ ਸਥਾਨ ਲੋਹਗੜ੍ਹ ਦੀ ਥਾਂ ਆਸ ਪਾਸ ਦੇ ਪਿੰਡਾਂ ਦੀ ਜ਼ਮੀਨ ਖਰੀਦ ਕੇ ਬਾਬਾ ਜੀ ਦੀ ਯਾਦਗਰ ਕਾਇਮ ਕਰਨ ਲਈ ‘ਪੰਥ ਦਾ ਧਨ ਬਰਬਾਦ ਕਰਨ’ ਤੇ ਲੱਗੀ ਹੋਈ ਹੈ ਉੱਥੇ ਪਾਉਂਟਾ ਸਾਹਿਬ ਦੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਬਣਦੀ ਰਕਮ ਦੇ ਕੇ ਲੋਹਗੜ੍ਹ ਦੀ ਥਾਂ ਆਪਣੇ ਨਾਮ ਅਲਾਟ ਕਰਾ ਲਈ ਹੈ ਜਿਥੇ ਬਾਬਾ ਜੀ ਦੀ ਯਾਦਗਾਰ ਕਾਇਮ ਕਰਨ ਲਈ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਜਿੰਮੇਵਾਰੀ ਲੈ ਲਈ ਹੈ ।ਉਨ੍ਹਾਂ ਦੱਸਿਆ ਕਿ ਯਾਦਗਾਰ ਕਾਇਮ ਕਰਨ ਦਾ ਸ਼ੁਭ ਆਰੰਭ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਕਰਨਗੇ।ਗੁਰਦੁਆਰਾ ਕਮੇਟੀ ਨੇ ਕੁਲ .à©® ਹੈਕਟੇਅਰ ਰਕਬਾ ਕੇਂਦਰੀ ਜੰਗਲਾਤ ਮਹਿਕਮੇ ਪਾਸੋਂ à©« ਲੱਖ ੫੯ ਹਜ਼ਾਰ ੩੬੯ ਰੁਪਏ ਜਮ੍ਹਾ ਕਰਵਾ ਕੇ ਲਿਆ ਹੈ।ਉਨ੍ਹਾਂ ਦੱਸਿਆ ਕਿ ਭਾਵੇਂ ਕਮੇਟੀ ਨੇ ਇਹ ਰਕਮ ੬ ਮਹੀਨੇ ਪਹਿਲਾਂ ਜਮ੍ਹਾ ਕਰਵਾ ਦਿੱਤੀ ਸੀ ਪ੍ਰੰਤੂ ਜ਼ਮੀਨ ਅਲਾਟ ਹੋਣ ਸਬੰਧੀ ਕਾਗਜ਼ ਪਿਛਲੇ ਹਫਤੇ ਹੀ ਮਿਲੇ ਹਨ।
ਜਥੇਦਾਰ ਟੱਕਰ ਨੇ ਦੱਸਿਆ ਕਿ ਲੋਹਗੜ੍ਹ ਕਿਲੇ ਦੇ ਉਨ੍ਹਾਂ ਸਾਰੇ ਸਥਾਨਾਂ ਤੇ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਗੱਡਿਆ ਸੀ, ਸਿੱਖ ਰਾਜ ਦਾ ਸਿੱਕਾ ਜਾਰੀ ਕੀਤਾ ਸੀ ਅਤੇ ਉਹ ਕੁੰਡ ਜਿਸ ਵਿਚ ਮਸ਼ਾਲ ਬਾਲੀ ਜਾਂਦੀ ਸੀ, ਯਾਦਗਾਰਾਂ ਕਾਇਮ ਕੀਤੀਆਂ ਜਾਣਗੀਆਂ ।ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਅਜਿਹਾ ਕੁੰਡ ਤਿਆਰ ਕੀਤਾ ਸੀ ਜਿਸ ਵਿਚ ਵੀਹ ਮਣ ਵੜੇਵੇਂ ਅਤੇ ਵੀਹ ਮਣ ਤੇਲ ਪਾ ਕੇ ਬਹੁਤ ਵੱਡੀ ਮਸ਼ਾਲ ਬਾਲੀ ਜਾਂਦੀ ਸੀ ਜਿਸ ਦੀ ਰੋਸ਼ਨੀ ਦੀ ਸੇਧ ਵਿਚ ਖਾਲਸਾ ਫੌਜਾਂ ਮੁਗਲਾਂ ਨੂੰ ਸੋਧ ਕੇ ਕਰਨਾਲ ਤੋਂ ਵਾਪਸ ਲੋਹਗੜ੍ਹ ਪੁਜਦੀਆਂ ਸਨ ।ਉਨ੍ਹਾਂ ਦੱਸਿਆ ਕਿ ਪਹਿਲਾਂ ਮੁਸਲਮਾਨਾਂ ਨੇ ਇਸ ਜਗ੍ਹਂਾ ਦਾ ਨਾਮ ਮੁਫ਼ਲਿਸ ਗੜ੍ਹ ਰੱਖਿਆ ਹੋਇਆ ਸੀ ਅਤੇ ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਦਾ ਨਾਮ ਲੋਹਗੜ੍ਹ ਰੱਖਿਆ ਸੀ।
ਜਥੇਦਾਰ ਟੱਕਰ ਨੇ ਦੱਸਿਆ ਕਿ ਕਿਲਾ ਲੋਹਗੜ੍ਹ ਦਾ ਸਥਾਨ ਲੈਣ ਲਈ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇ ਹੀ ਯਤਨ ਸ਼ੁਰੂ ਕਰ ਦਿੱਤੇ ਗਏ ਸਨ ।ਉਨ੍ਹਾਂ ਦੇ ਆਪਣੇ ਤੇ ਗੁਰਦੁਆਰਾ ਕਮੇਟੀ ਦੇ ਉੱਪ ਪ੍ਰਧਾਨ ਸ. ਰਤਨ ਸਿੰਘ ਦੇ ਯਤਨਾਂ ਸਦਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਗੁਰਦੁਆਰਾ ਕਮੇਟੀ ਦਾ ਕੇਸ ਵਿਚਾਰਨ ਲਈ ਕੇਂਦਰ ਸਰਕਾਰ ਨੂੰ ਉਦੋਂ ਸਿਫ਼ਾਰਿਸ਼ ਕੀਤੀ ਸੀ ਜਦੋਂ ਅਜੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਨਹੀਂ ਸਨ ਹੋਏ ।ਉਨ੍ਹਾਂ ਕਿਹਾ ਕਿ ੯ ਸਾਲ ਦੀ ਜੱਦੋ ਜਹਦ ਤੋਂ ਬਾਅਦ ਹੁਣ ਪਾਉਂਟਾ ਸਾਹਿਬ ਦੀ ਕਮੇਟੀ ਨੇ ਕੀਮਤ ਅਦਾ ਕਰ ਕੇ ਸਿੱਖ ਪੰਥ ਲਈ ਇਤਿਹਾਸਕ ਕਾਰਜ ਕੀਤਾ ਹੈ ।ਜਥੇਦਾਰ ਟੱਕਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਅਜਿਹਾ ਯੋਧਾ ਅਤੇ ਸੁਤੰਤਰਤਾ ਸੰਗਰਾਮੀ ਸੀ ਜਿਸ ਨੇ ੮ ਸਾਲ ਲੜਾਈ ਜਾਰੀ ਰਖਦਿਆਂ ਮੁਗਲਾਂ ਦੀ ਭਾਰਤ ਤੇ ੮ ਪੁਸ਼ਤਾਂ ਤੋਂ ਚਲੀ ਆ ਰਹੀ ਜਕੜ ਨੂੰ ਤੋੜਿਆ ਸੀ ਅਤੇ ਅਖੀਰ ਸ਼ਹੀਦੀ ਦਾ ਜਾਮ ਪੀਤਾ ਸੀ।
 
ਵਿਰੇਂਦਰ ਸਹਿਵਾਗ ਟੀ-20 ਵਿਸ਼ਵ ਕੱਪ ਤੋਂ ਬਾਹਰ, ਮੁਰਲੀ ਵਿਜੇ ਲੈਣਗੇ ਥਾਂ PRINT ਈ ਮੇਲ
ਨਵੀਂ ਦਿੱਲੀ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :- à¨…ੱਜ ਭਾਰਤ ਦੇ ਧੱਕੜ ਬੱਲੇਬਾਜ਼ ਵਿਰੇਂਦਰ ਸਹਿਵਾਗ ਨੂੰ ਮੋਢੇ ਦੀ ਸੱਟ ਕਾਰਨ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਟਵੰਟੀ-20 ਵਿਸ਼ਵ ਕੱਪ ਲਈ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਦੀ ਥਾਂ ਤਾਮਿਲਨਾਡੂ ਦੇ ਉਭਰਦੇ ਹੋਏ ਬੱਲੇਬਾਜ਼ ਮੁਰਲੀ ਵਿਜੇ ਲੈਣਗੇ। ਮੁਰਲੀ ਵਿਜੇ ਚਲ ਰਹੇ ਆਈ ਪੀ ਐਲ ਟੂਰਨਾਮੈਂਟ ਵਿਚ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ ਅਤੇ ਇਸ ਟੂਰਨਾਮੈਂਟ ਵਿਚ ਵਿਜੇ ਨੇ ਇਕ ਤੂਫ਼ਾਨੀ ਸੈਂਕੜਾ ਵੀ ਲਗਾਇਆ ਹੈ।
 
ਕੇਂਦਰ ਨੇ ਕੋਈ ਗਰੀਨ ਹੰਟ ਮੁਹਿੰਮ ਨਹੀਂ ਚਲਾਈ : ਮਾਕਨ PRINT ਈ ਮੇਲ

ਨਵੀਂ ਦਿੱਲੀ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਾਕਨ ਨੇ ਅੱਜ ਸਪਸ਼ਟ ਕੀਤਾ ਕਿ ਭਾਰਤ ਸਰਕਾਰ ਨੇ ਨਕਸਲਵਾਦੀਆਂ ਦੇ ਸਬੰਧ ਵਿਚ ਗਰੀਨ ਹੰਟ ਮੁਹਿੰਮ ਨਾਮੀ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ। ਲੋਕ ਸਭਾ ਵਿਚ ਨਿਖਿਲ ਕੁਮਾਰ ਚੌਧਰੀ ਅਤੇ ਕੁਮਾਰੀ ਸਰੋਜ ਪਾਂਡੇ ਦੇ ਲਿਖਤੀ ਸਵਾਲ ਦੇ ਜਵਾਬ ਵਿਚ ਮਾਕਨ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਗਰੀਨ ਹੰਟ ਮੁਹਿੰਮ ਨਾਮੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਦੋਵਾਂ ਹੀ ਪੱਧਰਾਂ 'ਤੇ ਖੁਫ਼ੀਆ ਏਜੰਸੀਆਂ ਨੂੰ ਵਧੇਰੇ ਸਹੂਲਤਾਂ ਨਾਲ ਲੈਸ ਕਰਕੇ ਮਜ਼ਬੂਤ ਬਨਾਉਣ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਿਕਸਤ ਕਰਕੇ ਕਈ ਕਦਮ ਚੁੱਕੇ ਗਏ ਹਨ ਜਿਸ ਵਿਚ ਸੂਚਨਾ ਬਿਊਰੋ ਵਿਚ ਮਲਟੀ ਏਜੰਸੀ ਸੈਂਟਰ ਅਤੇ ਰਾਜਾਂ ਵਿਚ ਸਟੇਟ ਮਲਟੀ ਏਜੰਸੀ ਸੈਂਟਰਾਂ ਨੂੰ ਮਜ਼ਬੂਤ ਕੀਤਾ ਜਾਣਾ ਸ਼ਾਮਲ ਹੈ, ਜਿਸ ਨਾਲ ਉਹ 24 ਘੰਟੇ ਜਾਣਕਾਰੀ ਮੁਹੱਈਆ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੀ ਆਰ ਪੀ ਐਫ ਦੇ ਵਿਸ਼ੇਸ਼ ਆਈ.ਜੀ. ਰੈਂਕ ਦੇ ਇਕ ਕਮਾਂਡਰ ਨੂੰ ਅਤੇ ਹਰੇਕ ਨਕਸਲ ਪ੍ਰਭਾਵ ਵਾਲੇ ਸੂਬੇ ਵਿਚ ਐਸ.ਐਸ.ਪੀ. ਰੈਂਕ ਦੇ ਨੋਡਲ ਅਧਿਕਾਰੀ ਨੂੰ ਕ੍ਰਮਵਾਰ ਅੰਤਰਰਾਜੀ ਤੇ ਅੰਤਰ ਜ਼ਿਲ੍ਹਾ ਸਬੰਧਤ ਕਾਰਵਾਈ 'ਚ ਤਾਲਮੇਲ ਬਿਠਾਉਣ ਦਾ ਜ਼ਿੰਮਾ ਸੌਂਪਿਆ ਗਿਆ ਹੈ। ਮਾਕਨ ਨੇ ਇਹ ਵੀ ਦੱਸਿਆ ਕਿ ਨਕਸਲ ਵਿਰੋਧੀ ਕਾਰਵਾਈ ਦੀ ਦੇਖਰੇਖ ਲਈ ਨਕਸਲ ਪ੍ਰਭਾਵਿਤ ਸੂਬਿਆਂ ਵਿਚ ਕੰਟਰੋਲ ਰੂਮ, ਤਾਲਮੇਲ ਕੇਂਦਰ ਕੰਮ ਕਰ ਰਹੇ ਹਨ।

 
ਅਸਤੀਫ਼ਾ ਨਹੀਂ ਦੇਵਾਂਗਾ : ਮੋਦੀ PRINT ਈ ਮੇਲ

ਮੁੰਬਈ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-
ਵਿਵਾਦਾਂ 'ਚ ਘਿਰੇ ਆਈ.ਪੀ.ਐਲ. ਕਮਿਸ਼ਨਰ ਲਲਿਤ ਮੋਦੀ ਨੇ ਦੁਬਈ ਤੋਂ ਮੁੰਬਈ ਪਰਤਣ 'ਤੇ ਸਪਸ਼ਟ ਕਿਹਾ ਕਿ ਉਹ ਅਸਤੀਫ਼ਾ ਨਹੀਂ ਦੇਣਗੇ। ਮੁੰਬਈ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਗਵਰਨਿੰਗ ਕੌਂਸਲ ਵਿਚਲੇ ਸਾਰੇ ਤੱਥਾਂ ਨੂੰ ਸਾਹਮਣੇ ਰੱਖਣਗੇ, ਪਰ ਅਸਤੀਫ਼ਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਿਛਲੇ ਕੁੱਝ ਦਿਨਾਂ ਤੋਂ ਕੋਚੀ ਟੀਮ ਦੇ ਮਾਲਕਾਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ ਇੰਨਾ ਵਧ ਗਿਆ ਕਿ ਲਲਿਤ ਮੋਦੀ ਅਤੇ ਆਈ ਪੀ ਐਲ ਦੀ ਸਮੁਚੀ ਪ੍ਰਕ੍ਰਿਆ ਸ਼ੱਕ ਦੇ ਘੇਰੇ ਵਿਚ ਆ ਗਈ।

 
ਮੋਦੀ ਦੀ ਕਿਸਮਤ ਦਾ ਫੈਸਲਾ 26 ਨੂੰ PRINT ਈ ਮੇਲ

ਨਵੀਂ ਦਿੱਲੀ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :- à¨†à¨ˆ ਪੀ ਐਲ ਕਮਿਸ਼ਨਰ ਲਲਿਤ ਮੋਦੀ ਆਪਣੇ ਅਹੁਦੇ 'ਤੇ ਬਣੇ ਰਹਿਣਗੇ ਇਸ 'ਤੇ ਫੈਸਲੇ ਦਾ ਹੱਕ ਇਸ ਵੱਕਾਰੀ ਟਵੰਟੀ-20 ਮੁਕਾਬਲੇ ਦੀ ਗਵਰਨਿੰਗ ਕੌਂਸਲ ਦੇ ਹੱਥ ਵਿਚ ਆ ਗਿਆ ਹੈ। ਗਵਰਨਿੰਗ ਕੌਂਸਲ 26 ਅਪ੍ਰੈਲ ਨੂੰ ਇਸ ਸਬੰਧੀ ਮੀਟਿੰਗ ਕਰੇਗੀ। ਭਾਰਤੀ ਕ੍ਰਿਕਟ ਬੋਰਡ ਦੇ ਸਾਬਕਾ ਪ੍ਰਧਾਨ ਅਤੇ ਖੇਤੀ ਮੰਤਰੀ ਸ਼ਰਦ ਪਵਾਰ ਨੇ ਮੌਜੂਦਾ ਪ੍ਰਧਾਨ ਸਸ਼ਾਂਕ ਮਨੋਹਰ ਨਾਲ ਅੱਜ ਹੋਈ ਮੁਲਾਕਾਤ ਤੋਂ ਬਾਅਦ ਕਿਹਾ ਕਿ ਬੀ ਸੀ ਸੀ ਆਈ ਜਾਂ ਆਈ ਪੀ ਐਲ ਵੱਲੋਂ ਮੋਦੀ ਦੇ ਸਬੰਧ ਵਿਚ ਕੋਈ ਵੀ ਫੈਸਲਾ ਸਾਂਝੇ ਰੂਪ ਤੋਂ ਅਤੇ ਸਰਬਸੰਮਤੀ ਨਾਲ ਲਿਆ ਜਾਵੇਗਾ। ਪਵਾਰ ਨੇ ਕਿਹਾ ਕਿ ਇਸ ਸਬੰਧੀ 26 ਅਪ੍ਰੈਲ ਨੂੰ ਮਿਲ ਕੇ ਸਭ ਨੂੰ ਪ੍ਰਵਾਨਿਤ ਫੈਸਲਾ ਲਿਆ ਜਾਵੇਗਾ।

 
ਆਈ.ਪੀ.ਐਲ. ਵਿਵਾਦ ਨੂੰ ਲੈ ਕੇ ਮੁਖਰਜੀ, ਚਿਦੰਬਰਮ ਤੇ ਪਵਾਰ ਵਿਚਾਲੇ ਬੈਠਕ PRINT ਈ ਮੇਲ

ਨਵੀਂ ਦਿੱਲੀ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :- à¨†à¨ˆ ਪੀ ਐਲ ਵਿਵਾਦ ਅਤੇ ਇਸ ਵਿਚ ਆਮਦਨ ਕਰ ਦੀ ਜਾਂਚ ਦੇ ਮੱਦੇਨਜ਼ਰ ਵਿੱਤ ਮੰਤਰੀ ਪ੍ਰਣਬ ਮੁਖ਼ਰਜੀ, ਗ੍ਰਹਿ ਮੰਤਰੀ ਪੀ. ਚਿਦੰਬਰਮ ਅਤੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਅੱਜ ਇਥੇ ਮੀਟਿੰਗ ਕੀਤੀ। ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਦੇ ਅਸਤੀਫ਼ੇ ਤੋਂ ਬਾਅਦ ਸੰਸਦ ਭਵਨ ਵਿਚ ਮੁਖਰਜੀ ਦੇ ਕਮਰੇ ਵਿਚ ਇਹ ਬੈਠਕ ਹੋਈ। ਆਈ ਪੀ ਐਲ ਵਿਚ ਕੋਚੀ ਦੀ ਫਰੈਂਚਾਇਜ਼ੀ ਤੋਂ ਬਾਅਦ ਉਠੇ ਵਿਵਾਦ ਨੂੰ ਲੈ ਕੇ ਥਰੂਰ ਨੇ ਲੋਕ ਸਭਾ ਵਿਚ ਆਪਣਾ ਬਿਆਨ ਦਿੱਤਾ। ਬੈਠਕ ਵਿਚ ਕਿਸ ਮੁੱਦੇ 'ਤੇ ਵਿਚਾਰ ਵਟਾਂਦਰਾ ਹੋਇਆ ਇਸ ਸਬੰਧੀ ਪਤਾ ਨਹੀਂ ਚਲ ਸਕਿਆ। ਸਮਝਿਆ ਜਾ ਰਿਹਾ ਹੈ ਕਿ ਬੈਠਕ ਦੌਰਾਨ ਆਈ ਪੀ ਐਲ ਵਿਵਾਦ 'ਤੇ ਹੀ ਚਰਚਾ ਹੋਈ। ਇਸ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੈਸ਼ਨ ਤੋਂ ਬਾਅਦ ਲਲਿਤ ਮੋਦੀ ਦੇ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਦੇ ਚਲਦਿਆਂ ਬੀ ਸੀ ਸੀ ਆਈ ਦੇ ਸਾਬਕਾ ਪ੍ਰਧਾਨ ਸ਼ਰਦ ਪਵਾਰ ਨੇ ਆਈ ਪੀ ਐਲ ਕਮਿਸ਼ਨਰ ਨੂੰ ਦਿੱਲੀ ਤਲਬ ਕੀਤਾ ਹੈ। ਬੀ ਸੀ ਸੀ ਆਈ ਮੁਖੀ ਸਸ਼ਾਂਕ ਮਨੋਹਰ ਵੱਲੋਂ ਦੁਬਈ ਵਿਚ ਆਈ ਸੀ ਸੀ ਕਾਰਜਕਾਰੀ ਬੋਰਡ ਦੀ ਬੈਠਕ ਵਿਚ ਭਾਗ ਲੈ ਕੇ ਮੁੰਬਈ ਪਰਤੇ ਮੋਦੀ ਪਵਾਰ ਨਾਲ ਮੁਲਾਕਾਤ ਕਰਨਗੇ। ਬੀ ਸੀ ਸੀ ਆਈ ਦੇ ਇਕ ਸੂਤਰ ਨੇ ਦੱਸਿਆ ਕਿ ਮੌਜੂਦਾ ਆਈ ਪੀ ਐਲ ਵਿਵਾਦ ਦੇ ਮੱਦੇਨਜ਼ਰ ਪਵਾਰ ਮੋਦੀ ਨੂੰ ਮਿਲ ਕੇ ਹਾਲਾਤ ਦਾ ਜਾਇਜ਼ਾ ਲੈਣਗੇ। ਪਵਾਰ ਨੇ ਇਸ ਤੋਂ ਪਹਿਲਾਂ ਮਨੋਹਰ ਅਤੇ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ

 
ਭਾਰਤ-ਚੀਨ ਸਰਹੱਦ 'ਤੇ ਫ਼ੌਜ ਮੁਖੀ ਵੱਲੋਂ ਸੁਰੱਖਿਆ ਸਥਿਤੀ ਦੀ ਸਮੀਖਿਆ PRINT ਈ ਮੇਲ

ਜੰਮੂ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-
 à¨¨à¨µà©‡à¨‚ ਫੌਜ ਮੁਖੀ ਸ੍ਰੀ ਵੀ.ਕੇ. ਸਿੰਘ ਨੇ ਲੱਦਾਖ ਖੇਤਰ ਵਿਚ ਭਾਰਤ-ਚੀਨ ਸਰਹੱਦ 'ਤੇ ਅੱਜ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਫੌਜ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਜੰਮੂ ਕਸ਼ਮੀਰ ਦੀ ਜਨਰਲ ਸਿੰਘ ਦੀ ਇਹ ਪਹਿਲੀ ਯਾਤਰਾ ਹੈ। ਅੱਜ ਸਵੇਰੇ ਆਪਦੀ ਪਤਨੀ ਨਾਲ ਲੇਹ ਦੀ ਪਹਿਲੀ ਯਾਤਰਾ 'ਤੇ ਪਹੁੰਚੇ ਜਨਰਲ ਸਿੰਘ ਦੀ ਅਗਵਾਈ ਉਤਰੀ ਕਮਾਂਡ ਦੇ ਜਨਰਲ ਆਫ਼ੀਸਰ ਕਮਾਂਡਿੰਗ ਇਨ ਚੀਫ਼ ਲੈਂਫ. ਜਨਰਲ ਬੀ.ਐਸ. ਜਸਵਾਲ ਅਤੇ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫ. ਜਨਰਲ ਐਸ.ਕੇ. ਸਿੰਘ ਨੇ ਕੀਤੀ। ਰੱਖਿਆ ਸੂਤਰਾਂ ਨੇ ਦੱਸਿਆ ਕਿ ਲੇਹ ਪਹੁੰਚਣ ਤੋਂ ਤੁਰੰਤ ਬਾਅਦ ਫੌਜ ਮੁਖੀ ਨੇ ਭਾਰਤ-ਚੀਨ ਅਤੇ ਲੱਦਾਖ ਖੇਤਰ ਵਿਚ ਭਾਰਤ-ਪਾਕਿ ਸਰਹੱਦ 'ਤੇ ਸੁਰੱਖਿਆ ਹਾਲਾਤਾਂ ਦਾ ਜਾਇਜ਼ਾ ਲਿਆ। ਫੀਲਡ ਕਮਾਂਡਰਾਂ ਨੇ ਉਨ੍ਹਾਂ ਨੂੰ ਸਰਹੱਦੀ ਖੇਤਰ ਵਿਚ ਫੌਜ ਦੀਆਂ ਤਿਆਰੀਆਂ ਅਤੇ ਵੱਖ ਵੱਖ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਜਨਰਲ ਸਿੰਘ ਸ੍ਰੀਨਗਰ ਲਈ ਰਵਾਨਾ ਹੋ ਗਏ ਤਾਂ ਜੋ ਉਸ ਖੇਤਰ ਵਿਚ ਸੁਰੱਖਿਆ ਦੀ ਸਥਿਤੀ, ਅਤਿਵਾਦ ਵਿਰੋਧੀ ਕਾਰਵਾਈ ਅਤੇ ਸਰਹੱਦ ਪਾਰ ਤੋਂ ਘੁਸਪੈਠ ਦੀ ਸਥਿਤੀ ਦੀ ਸਮੀਖਿਆ ਕਰ ਸਕਣ। ਤਿੰਨ ਦਿਨਾਂ ਦੀ ਯਾਤਰਾ ਦੌਰਾਨ ਜਨਰਲ ਸਿੰਘ ਦੇ ਊਧਮਪੁਰ ਵਿਚ ਉਤਰੀ ਕਮਾਂਡ ਹੈਡਕੁਆਰਟਰ ਦਾ ਦੌਰਾ ਕਰਨ ਅਤੇ ਉਤਰੀ ਕਮਾਂਡ ਦੇ ਮੁਖੀ ਲੈਫ਼ . ਜਨਰਲ ਬੀ.ਐਸ. ਜਸਵਾਲ ਦੇ ਨਾਲ ਚਰਚਾ ਕਰਨ ਦੀ ਉਮੀਦ ਹੈ। ਜਨਰਲ ਸਿੰਘ ਦਾ ਜੰਮੂ ਦੇ ਨਗਰੌਟਾ ਵਿਚ 16ਵੀਂ ਕੋਰ ਦੇ ਹੈਡਕੁਆਰਟਰ ਵਿਚ ਜਾਣ ਦਾ ਪ੍ਰੋਗਰਾਮ ਹੈ।

 
ਮੈਂ ਕੋਈ ਗ਼ਲਤ ਜਾਂ ਗ਼ੈਰ ਕਾਨੂੰਨੀ ਕੰਮ ਨਹੀਂ ਕੀਤਾ : ਥਰੂਰ PRINT ਈ ਮੇਲ

ਪ੍ਰਧਾਨ ਮੰਤਰੀ ਤੋਂ ਮਾਮਲੇ ਦੀ ਜਾਂਚ ਦੀ ਮੰਗ

ਨਵੀਂ ਦਿੱਲੀ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਇੰਡੀਅਨ ਪ੍ਰੀਮੀਅਰ ਲੀਗ ਦੇ ਵਿਵਾਦ ਕਾਰਨ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਕਾਂਗਰਸੀ ਆਗੂ ਸ਼ਸੀ ਥਰੂਰ ਨੇ ਅੱਜ ਲੋਕ ਸਭਾ ਵਿਚ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਪੂਰੇ ਕਾਂਡ ਵਿਚ ਉਨ੍ਹਾਂ ਦੀ ਅੰਤਰ ਆਤਮਾ ਸਾਫ਼ ਰਹੀ ਹੈ ਅਤੇ ਉਨ੍ਹਾਂ ਨੇ ਕੋਈ ਗਲਤ, ਅਨੈਤਿਕ ਅਤੇ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਹੈ। ਆਪਣੀ ਮਿੱਤਰ ਸੁਨੰਦਾ ਪੁਸ਼ਕਰ ਦੇ ਆਈ ਪੀ ਐਲ ਕੋਚੀ ਟੀਮ ਵਿਚ 70 ਕਰੋੜ ਰੁਪਏ ਦੇ ਨਿਵੇਸ਼ ਕਾਰਨ ਵਿਵਾਦਾਂ ਦੇ ਘੇਰੇ ਵਿਚ ਆਏ ਥਰੂਰ ਨੇ ਚਾਰ ਦਿਨ ਦੇ ਅੰਦਰ ਲੋਕ ਸਭਾ ਵਿਚ ਅੱਜ ਦੂਜੀ ਵਾਰ ਬਿਆਨ ਦਿੱਤਾ। ਉਨ੍ਹਾਂ ਨੇ ਜਦੋਂ ਅੱਜ ਸਦਨ ਵਿਚ ਬਿਆਨ ਪੇਸ਼ ਕੀਤਾ ਤਾਂ ਸੱਤਾ ਪੱਖ ਦੇ ਲੋਕਾਂ ਨੇ ਮੇਜ ਥਾਪੜ ਕੇ ਸੁਆਗਤ ਕੀਤਾ। ਉਨ੍ਹਾਂ ਦੇ ਬਿਆਨ ਤੋਂ ਬਾਅਦ ਗ੍ਰਹਿ ਮੰਤਰੀ ਪੀ. ਚਿਦੰਬਰਮ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਸਮੇਤ ਕਈ ਕੇਂਦਰੀ ਮੰਤਰੀਆਂ ਅਤੇ ਪ੍ਰਿਯਾ ਦੱਤ, ਗਿਰਜਾ ਵਿਆਸ ਸਮੇਤ ਕਈ ਸਾਂਸਦਾਂ ਨੇ ਉਨ੍ਹਾਂ ਦੀ ਸੀਟ ਕੋਲ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਤਕਰੀਬਨ 25-30 ਸਾਂਸਦਾਂ ਨੇ ਥਰੂਰ ਦੀ ਪਿੱਠ ਥਾਪੜੀ । ਥਰੂਰ ਨੇ ਕਿਹਾ ਕਿ ਉਨ੍ਹਾਂ ਦੀ ਡੂੰਘੀ ਆਸਥਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਅਗਵਾਈ ਵਿਚ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਅਗਵਾਈ ਭਾਰਤ ਨੂੰ ਖੁਸ਼ਹਾਲੀ ਤੇ ਵਿਕਾਸ ਦੇ ਰਸਤੇ ਲਿਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਦੇ ਰਿਣੀ ਹਨ ਕਿ ਉਨ੍ਹਾਂ ਨੇ ਮੈਨੂੰ ਦੇਸ਼ ਦੀ ਸੇਵਾ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਸਿਆਸਤ ਵਿਚ ਨਵਾਂ ਹਾਂ, ਪਰ ਜਨਤਕ ਜੀਵਨ ਦਾ ਮੈਨੂੰ ਲੰਮਾਂ ਤਜ਼ਰਬਾ ਰਿਹਾ ਹੈ ਅਤੇ ਉਸ ਵਿਚ ਵਿੱਤੀ ਬੇਨਿਯਮੀਆਂ ਦਾ ਕੋਈ ਦਾਗ ਨਹੀਂ ਹੈ। ਮੇਰੇ 'ਤੇ ਜੋ ਮਨਘੜਤ ਅਤੇ ਬਦਲਾ ਲਊ ਦੋਸ਼ ਲਗਾਏ ਗਏ ਹਨ ਉਸ ਤੋਂ ਮਅੰਦਰ ਤੱਕ ਦੁਖੀ ਹਾਂ ਅਤੇ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਮੇਰੇ 'ਤੇ ਲਗਾਏ ਗਏ ਦੋਸ਼ਾਂ ਦੀ ਪੂਰੀ ਤਰ੍ਹਾਂ ਜਾਂਚ ਕਰ ਲੈਣ। ਮੈਂ ਇਮਾਨਦਾਰੀ ਭਰਪੂਰ ਅਤੇ ਦਾਗ ਰਹਿਤ ਜੀਵਨ ਬਿਤਾਇਆ ਹੈ ਅਤੇ ਮੇਰੇ ਲਈ ਇਹ ਮਹੱਤਵਪੂਰਨ ਹੈ ਕਿ ਮੇਰਾ ਨਾਂ ਬੇਦਾਗ ਰਹੇ।

 
ਜੇਲ੍ਹ 'ਚ ਨਲਿਨੀ ਕੋਲੋਂ ਮਿਲਿਆ ਮੋਬਾਈਲ PRINT ਈ ਮੇਲ

ਵੈਲੂਰ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :- à¨‰à¨š ਸੁਰੱਖਿਆ ਵਾਲੀ ਵੈਲੂਰ ਜੇਲ੍ਹ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਉਨ੍ਹਾਂ ਨੂੰ ਇਕ ਨਿਯਮਤ ਜਾਂਚ ਦੌਰਾਨ ਰਾਜੀਵ ਗਾਂਧੀ ਹੱਤਿਆ ਕਾਂਡ ਵਿਚ ਇਥੇ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਕੋਲੋਂ ਇਕ ਸੈੱਲ ਫੋਨ ਬਰਾਮਦ ਹੋਇਆ ਹੈ। ਡਾਇਰੈਕਟਰ ਜਨਰਲ (ਜੇਲ੍ਹ) ਏ.ਡੀ.ਜੀ.ਪੀ. ਕੇ.ਆਰ. ਸ਼ਿਆਮ ਸੁੰਦਰ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਰਾਜਲਕਸ਼ਮੀ ਅਤੇ ਅਧਿਕਾਰੀਆਂ ਵੱਲੋਂ ਅੱਜ ਸਵੇਰੇ ਕੀਤੀ ਗਈ ਜਾਂਚ ਵਿਚ ਨਲਿਨੀ ਕੋਲੋਂ ਇਹ ਮੋਬਾਈਲ ਮਿਲਿਆ। ਉਨ੍ਹਾਂ ਕਿਹਾ ਕਿ ਜਿਸ ਸਮੇਂ ਮੋਬਾਈਲ ਬਰਾਮਦ ਹੋਇਆ ਇਹ ਚਾਲੂਸੀ ਅਤੇ ਅਧਿਕਾਰੀ ਇਸ ਦੇ ਕਾਲ ਵੇਰਵੇ ਵੇਖ ਰਹੇ ਹਨ।

 
ਰਿਜ਼ਰਵ ਬੈਂਕ ਨੇ ਮਹਿੰਗਾਈ 'ਤੇ ਨਕੇਲ ਕਸਣ ਲਈ ਵਿਆਜ ਦਰਾਂ ਵਧਾਈਆਂ PRINT ਈ ਮੇਲ

ਮੁੰਬਈ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :- à¨®à¨¹à¨¿à©°à¨—ਾਈ 'ਤੇ ਰੋਕ ਲਗਾਉਣ ਦੇ ਨਾਲ ਨਾਲ ਆਰਥਿਕ ਵਾਧੇ ਨੂੰ ਤਰਜੀਹ ਦਿੰਦਿਆਂ ਰਿਜ਼ਰਵ ਬੈਂਕ ਨੇ ਅੱਜ ਬੈਂਕਾਂ ਦੇ ਰਾਖਵੇਂ ਨਕਦੀ ਅਨੁਪਾਤ (ਸੀ.ਆਰ.ਆਰ.) ਅਤੇ ਥੋੜ੍ਹੇ ਸਮੇਂ ਦੀਆਂ ਵਿਆਜ ਦਰਾਂ ਰੈਪੋ, ਰਿਵਰਸ ਰੈਪੋ ਹਰੇਕ ਵਿਚ ਚੌਥਾਈ ਫ਼ੀਸਦੀ ਅੰਕ ਦੇ ਵਾਧੇ ਦਾ ਐਲਾਨ ਕੀਤਾ। ਕੇਂਦਰੀ ਬੈਂਕ ਨੇ ਜਾਰੀ ਆਪਣੀ ਸਾਲਾਨਾ ਕਰਜ਼ਾ ਅਤੇ ਮੁੱਦਰਾ ਨੀਤੀ ਜਾਰੀ ਕਰਦਿਆਂ ਬੈਂਕਾਂ ਦੀਆਂ ਅਲਪਕਾਲੀ ਨੀਤੀਗਤ ਦਰਾਂ ਵਿਚ 0.25 ਫ਼ੀਸਦੀ ਦਾ ਵਾਧਾ ਕੀਤਾ। ਇਸਦੇ ਨਾਲ ਹੀ ਰੈਪੋ ਦਰ ਵਧ ਕੇ 5.25 ਫ਼ੀਸਦੀ ਅਤੇ ਰਿਵਰਸ ਰੈਪੋ 3.75 ਫ਼ੀਸਦੀ 'ਤੇ ਪਹੁੰਚ ਗਈ। ਨਕਦੀ ਦੇ ਰੂਪ ਵਿਚ ਰਿਜ਼ਰਵ ਬੈਂਕ ਕੋਲ ਰੱਖੀ ਜਾਣ ਵਾਲੀ ਰਾਖਵੀਂ ਪੂੰਜੀ ਭਾਵ ਸੀ.ਆਰ.ਆਰ. ਦੀ ਦਰ ਵੀ 0.25 ਫ਼ੀਸਦੀ ਤੋਂ ਵਧ ਕੇ 6 ਫ਼ੀਸਦੀ 'ਤੇ ਪਹੁੰਚ ਗਈ। ਸੀ.ਆਰ.ਆਰ. ਵਿਚ ਕੀਤਾ ਗਿਆ ਚੌਥਾਈ ਫ਼ੀਸਦੀ ਅੰਕ ਦਾ ਵਾਧਾ 24 ਅਪ੍ਰੈਲ ਤੋਂ ਪ੍ਰਭਾਵ ਵਿਚ ਆਵੇਗਾ ਅਤੇ ਇਸ ਦੇ ਨਾਲ ਬੈਂਕਿੰਗ ਤੰਤਰ ਤੋਂ 12,500 ਕਰੋੜ ਰੁਪਏ ਦੀ ਨਕਦੀ ਸੋਖ ਲਈ ਜਾਵੇਗੀ। ਹਾਲਾਂਕਿ ਬੈਂਕਾਂ ਨੇ ਪਹਿਲਾਂ ਹੀ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਥੋੜ੍ਹੇ ਸਮੇਂ ਦੀਆਂ ਵਿਆਜ ਦਰਾਂ ਵਿਚ ਹੋਣ ਵਾਲੇ ਕਿਸੇ ਵੀ ਵਾਧੇ ਦਾ ਬੋਝ ਤੁਰੰਤ ਗ੍ਰਾਹਕਾਂ 'ਤੇ ਨਹੀਂ ਪਾਉਣਗੇ ਕਿਉਂਕਿ ਬੈਂਕਿੰਗ ਤੰਤਰ ਵਿਚ ਨਕਦੀ ਦੀ ਫ਼ਿਲਹਾਲ ਕੋਈ ਤੰਗੀ ਨਹੀਂ ਹੈ। ਕੇਂਦਰੀ ਬੈਂਕ ਨੇ ਇਸ ਸਾਲ ਜਨਵਰੀ ਵਿਚ ਹੀ ਆਪਣੀ ਤਾਲਮੇਲ ਬਿਠਾਉਣ ਵਾਲੀ ਮੁੱਦਰਾ ਨੀਤੀ ਤੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਸੀ। ਕੇਂਦਰੀ ਬੈਂਕ ਨੇ 29 ਜਨਵਰੀ ਨੂੰ ਐਲਾਨੀ ਪਿਛਲੇ ਸਾਲ ਦੀ ਤੀਜੀ ਤਿਮਾਹੀ ਦੀ ਮੁੱਦਰਾ ਨੀਤੀ ਵਿਚ ਸੀ.ਆਰ.ਆਰ. ਦਰ ਵਿਚ 0.75 ਫ਼ੀਸਦੀ ਅੰਕ ਦਾ ਵਾਧਾ ਕਰਕੇ ਇਸ ਨੂੰ 5.75 ਫ਼ੀਸਦੀ ਕਰ ਦਿੱਤਾ ਸੀ। ਇਸ ਤੋਂ ਬਾਅਦ ਮਾਰਚ ਵਿਚ ਹੀ ਰੈਪੋ ਤੇ ਰਿਵਰਸ ਰੈਪੋ ਦਰ ਹਰੇਕ ਵਿਚ 0.25 ਫ਼ੀਸਦੀ ਅੰਕਾਂ ਦਾ ਵਾਧਾ ਕਰ ਦਿੱਤਾ ਗਿਆ। ਸੀ ਆਰ ਆਰ ਅਤੇ ਨੀਤੀਗਤ ਵਿਆਜ਼ ਦਰਾਂ ਤੋਂ ਆਰਥਿਕ ਵਾਧੇ 'ਤੇ ਕਿਸੇ ਤਰ੍ਹਾਂ ਦਾ ਅਸਰ ਨਾ ਪੈਣ 'ਤੇ ਭਰੋਸਾ ਦਿੰਦਿਆਂ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੀ ਆਰਥਿਕ ਵਾਧਾ 8 ਫ਼ੀਸਦੀ ਰਹੇਗਾ। ਬੈਂਕ ਨੇ ਇਹ ਵੀ ਕਿਹਾ ਕਿ ਸਾਲ ਦੌਰਾਨ ਥੋਕ ਮੁੱਲ ਅਧਾਰਤ ਮੁੱਦਰਾ ਸਫ਼ੀਤੀ 5.5 ਫ਼ੀਸਦੀ ਰਹੇਗੀ। ਕੇਂਦਰੀ ਬੈਂਕ ਨੇ ਮੰਨਿਆ ਹੈ ਕਿ ਵਿੱਤ ਵਿਵਸਥਾ ਵਿਚ ਮੰਗ ਦਾ ਦਬਾਅ ਵਧਣ ਲੱਗਾ ਹੈ ਅਤੇ ਨੇੜਲੇ ਭਵਿੱਖ ਵਿਚ ਮੁੱਦਰਾ ਸਫ਼ੀਤੀ ਨੂੰ 3 ਫ਼ੀਸਦੀ 'ਤੇ ਲਿਆਂਦਾ ਜਾਵੇਗਾ। ਬੈਂਕ ਨੇ ਮੁੜ ਦੋਹਰਾਇਆ ਹੈ ਕਿ ਮੁੱਦਰਾ ਨੀਤੀ ਨੂੰ ਇਸ ਤਰ੍ਹਾਂ ਰਖਿਆ ਜਾਵੇਗਾ ਕਿ ਵਿੱਤੀ ਸੁਧਾਰ ਦੀ ਪ੍ਰਕ੍ਰਿਆ ਜਾਰੀ ਰਹੇਗੀ।

 
ਅਮਰੀਕਾ ਕੋਲ ਹੈਡਲੀ ਦੀ ਸਪੁਰਦਗੀ ਦਾ ਮੁੱਦਾ ਚੁੱਕਿਆ : ਕੇਂਦਰ PRINT ਈ ਮੇਲ

ਨਵੀਂ ਦਿੱਲੀ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਭਾਰਤ ਸਰਕਾਰ ਨੇ ਵੱਖ ਵੱਖ ਪੱਧਰਾਂ 'ਤੇ ਅਮਰੀਕਾ ਸਰਕਾਰ ਨੂੰ ਇਹ ਸੰਕੇਤ ਪਹੁੰਚਾਇਆ ਹੈ ਕਿ ਮੁੰਬਈ ਵਿਚ 26/11 ਹਮਲਿਆਂ ਦੇ ਸਬੰਧ ਵਿਚ ਦੋਸ਼ੀ ਪਾਕਿਸਤਾਨੀ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਨੂੰ ਭਾਰਤ ਨੂੰਸੌਂਪਿਆ ਜਾਵੇ। ਲੋਕ ਸਭਾ ਵਿਚ ਬਿਭੂ ਪ੍ਰਸਾਦ ਤਰਾਈ ਅਤੇ ਰਾਜਈਆ ਸਿਰੀਸਿੱਲਾ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਾਕਨ ਨੇ ਦੱਸਿਆ ਕਿ ਹੈਡਲੀ ਦੀ ਸਪੁਰਦਗੀ ਦੇ ਲਿਹਾਜ਼ ਨਾਲ ਅਮਰੀਕੀ ਸਰਕਾਰ ਨੂੰ ਸੰਕੇਤ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਪੱਧਰਾਂ 'ਤੇ ਭਾਰਤ ਸਰਕਾਰ ਨੇ ਅਮਰੀਕਾ ਨੂੰ ਇਹ ਸੰਕੇਤ ਦਿੱਤਾ ਹੈ ਕਿ ਭਾਰਤ ਇਹ ਚਾਹੁੰਦਾ ਹੈ ਕਿ ਮੁੰਬਈ ਵਿਚ ਹੋਏ 26 ਨਵੰਬਰ 08 ਦੇ ਅਤਿਵਾਦੀ ਹਮਲੇ ਨਾਲ ਸਬੰਧਤ ਦੋਸ਼ਾਂ ਕਾਰਨ ਹੈਡਲੀ ਨੂੰ ਭਾਰਤ ਦੇ ਸਪੁਰਦ ਕਰ ਦਿੱਤਾ ਜਾਵੇ। ਮਾਕਨ ਨੇ ਦੱਸਿਆ ਕਿ ਹੈਡਲੀ ਦੇ ਪਲੀ ਬਾਰਗੇਨ ਦੇ ਸੰਧਰਭ ਵਿਚ ਅਮਰੀਕੀ ਅਧਿਕਾਰੀਆਂ ਨੂੰ ਭਾਰਤੀ ਜਾਂਚਕਰਤਾਵਾਂ ਦੀ ਉਸ ਤੱਕ ਪਹੁੰਚ ਦੇ ਤੌਰ ਤਰੀਕਿਆਂ ਦੀ ਪੁਸ਼ਟੀ ਕਰਨੀ ਹੈ। ਇਸ ਦੇ ਅਨੁਸਾਰ ਹੈਡਲੀ ਹੋਰ ਗੱਲਾਂ ਦੇ ਨਾਲ ਨਾਲ ਅਮਰੀਕੀ ਅਟਾਰਨੀ ਦਫ਼ਤਰ ਦੇ ਨਿਰਦੇਸ਼ 'ਤੇ ਅਮਰੀਕਾ ਵਿਚ ਹੋਣ ਵਾਲੀ ਕਿਸੇ ਵੀ ਵਿਦੇਸ਼ੀ ਨਿਆਇਕ ਕਾਰਵਾਈ ਵਿਚ ਸਹੁੰ ਚੁੱਕ ਸਬੂਤ, ਵੀਡੀਓ ਕਾਨਫਰੰਸਿੰਗ ਦੇ ਬਿਨੈ ਪੱਤਰਾਂ ਦੇ ਜ਼ਰੀਏ ਪੂਰਾ ਅਤੇ ਤਸਦੀਕਸ਼ੁਦਾ ਬਿਆਨ ਦੇਣ ਲਈ ਪਾਬੰਦ ਹੈ।

 
ਖਾਧ ਪਦਾਰਥਾਂ 'ਚ ਮਿਲਾਵਟ ਦੀ ਸਮੱਸਿਆ ਗੰਭੀਰ : ਆਜ਼ਾਦ PRINT ਈ ਮੇਲ

ਵੀਂ ਦਿੱਲੀ, 20 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਦੇਸ਼ 'ਚ ਖਾਧ ਪਦਾਰਥਾਂ ਵਿਚ ਮਿਲਾਵਟ ਦੀ ਸਮੱਸਿਆ ਨੂੰ ਇਕ ਤਰ੍ਹਾਂ ਦਾ ਕੈਂਸਰ ਕਰਾਰ ਦਿੰਦਿਆਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਮਿਲਾਵਟ ਰੋਕਣ ਲਈ ਬਣਾਏ ਗਏ ਨਵੇਂ ਕਾਨੂੰਨ ਨੂੰ ਕੁੱਝ ਹੀ ਮਹੀਨੇ ਵਿਚ ਲਾਗੂ ਕਰ ਦਿੱਤਾ ਜਾਵੇਗਾ। ਆਜ਼ਾਦ ਨੇ ਰਾਜ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਰਵੀਸ਼ੰਕਰ ਪ੍ਰਸਾਦ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਮੰਨਿਆ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਦੇਸ਼ ਵਿਚ ਖਾਧ ਪਦਾਰਥਾਂ ਵਿਚ ਮਿਲਾਵਟ ਦੀ ਸਮੱਸਿਆ ਕੈਂਸਰ ਵਰਗੀ ਹੈ। ਜਦੋਂ ਤੱਕ ਸਾਡੀ ਖੁਰਾਕ ਸ਼ੁੱਧ ਨਹੀਂ ਹੋਵੇਗੀ ਉਦੋਂ ਤੱਕ ਸਾਰੀਆਂ ਚੀਜ਼ਾਂ ਵਿਅਰਥ ਹਨ। ਮੰਤਰੀ ਦੇ ਇਸ ਇਕਬਾਲ ਤੋਂ ਬਾਅਦ ਭਾਜਪਾ ਮੈਂਬਰਾਂ ਨੇ ਇਹ ਮੰਗ ਚੁਕੀ ਕਿ ਖਾਧ ਪਦਾਰਥਾਂ ਵਿਚ ਮਿਲਾਵਟ ਦਾ ਮੁੱਦਾ ਬੇਹੱਦ ਗੰਭੀਰ ਹੈ ਅਤੇ ਇਸ 'ਤੇ ਸਦਨ ਵਿਚ ਵੱਖਰੇ ਤੌਰ 'ਤੇ ਚਰਚਾ ਹੋਣੀ ਚਾਹੀਦੀ ਹੈ। ਇਸ 'ਤੇ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਨੇ ਕਿਹਾ ਕਿ ਵੱਖਰੇ ਤੌਰ 'ਤੇ ਚਰਚਾ ਕਰਵਾਉਣ ਲਈ ਮੈਂਬਰਾਂ ਨੂੰ ਪਹਿਲਾਂ ਨੋਟਿਸ ਦੇਣਾ ਹੋਵੇਗਾ। ਆਜ਼ਾਦ ਨੇ ਕਿਹਾ ਕਿ ਮਿਲਾਵਟ ਦੀ ਸਮੱਸਿਆ ਖ਼ਤਮ ਕਰਨ ਲਈ ਰਾਜ ਸਰਕਾਰਾਂ ਵੱਲੋਂ ਜੋ ਪਹਿਲ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ ਹੈ। ਕੇਂਦਰੀ ਮੰਤਰੀ ਨੇ ਇਹ ਵੀ ਮੰਨਿਆ ਕਿ ਸਾਲ 06 ਵਿਚ ਬਣਿਆ ਖਾਧ ਸੁਰੱਖਿਆ ਅਤੇ ਮਾਪਦੰਡ ਐਕਟ ਹੁਣ ਤੱਕ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੋ ਸਕਿਆ ਹੈ। ਆਜ਼ਾਦ ਨੇ ਕਿਹਾ ਕਿ 2006 ਵਿਚ ਨੋਟੀਫ਼ਿਕੇਸ਼ਨ ਜਾਰੀ ਹੋਇਆ ਸੀ, ਪਰ ਉਦੋਂ ਇਸ ਐਕਟ ਦਾ ਕਾਰਜਖੇਤਰ ਖਾਧ ਬੋਰਡ ਮੰਤਰਾਲੇ ਦੇ ਅਧੀਨ ਸੀ। ਨਵੰਬਰ 07 ਵਿਚ ਇਸ ਅੇਕਟ ਦੇ ਲਾਗੂ ਹੋਣ ਦੀ ਜ਼ਿੰਮੇਵਾਰੀ ਸਿਹਤ ਮੰਤਰਾਲੇ ਕੋਲ ਤਬਦੀਲ ਕੀਤੀ ਗਈ ਪਰ ਉਦੋਂ ਵੀ ਐਕਟ ਨਾਲ ਜੁੜੇ ਕਈ ਵਿਸ਼ੇ ਵੱਖ ਵੱਖ ਮੰਤਰਾਲਿਆਂ ਅਧੀਨ ਸਨ। ਉਨ੍ਹਾਂ ਕਿਹਾ ਕਿ ਨਵੇਂ ਐਕਟ ਵਿਚ 101 ਧਾਰਾਵਾਂ ਹਨ। ਇਨ੍ਹਾਂ ਵਿਚੋਂ 43 ਧਾਰਾਵਾਂ ਨੋਟੀਫ਼ਾਈ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਧਾਰਾਵਾਂ ਨੂੰ ਨੋਟੀਫ਼ਾਈ ਕੀਤਾ ਜਾਣਾ ਬਾਕੀ ਹੈ। ਰਾਜਨੀਤੀ ਪ੍ਰਸਾਦ ਅਤੇ ਵਿਪਲਵ ਠਾਕੁਰ ਦੇ ਪੂਰਕ ਸਵਾਲ ਦੇ ਜਵਾਬ ਵਿਚ ਆਜ਼ਾਦ ਨੇ ਕਿਹਾ ਕਿ ਨਵੇਂ ਐਕਟ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਰਸਮੀ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ। ਅਗਲੇ ਤਿੰਨ ਤੋਂ ਚਾਰ ਮਹੀਨਿਆਂ ਅੰਦਰ ਇਹ ਲਾਗੂ ਹੋ ਜਾਵੇਗਾ। ਇਸ ਦੇ ਤਹਿਤ ਖਾਧ ਪਦਾਰਥਾਂ ਵਿਚ ਮਿਲਾਵਟ ਕਰਨ ਵਾਲਿਆਂ ਨੂੰ 6 ਮਹੀਨੇ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੇਣ ਦੀ ਵਿਵਸਥਾ ਹੈ।

 
ਭਨਿਆਰਾ ਵਾਲੇ ਦੇ ਮਾਮਲੇ ਵਿਚ ਅਗਲੀ ਅਦਾਲਤੀ ਕਾਰਵਾਈ à©® ਮਈ ਤੇ ਪਈ PRINT ਈ ਮੇਲ



ਅੰਬਾਲਾ, ੧੮ ਅਪਰੈਲ ( ਡਾ. ਰਤਨ ਸਿੰਘ ਢਿੱਲੋਂ) 19ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਅਗਨ ਭੇਟ ਕਰਨ ਅਤੇ ਕਈ ਹੋਰ ਮਾਮਲਿਆਂ ਦਾ ਸਾਹਮਣਾ ਕਰ ਰਹੇ ਬਾਬਾ ਪਿਆਰਾ ਸਿੰਘ ਭਨਿਆਰਾ ਵਾਲਾ ਅਤੇ ਉਸ ਦੇ ਚੇਲਿਆਂ ਵਿਰੁੱਧ ਅੱਜ ਅੰਬਾਲਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪਰਵੀਨ ਗੁਪਤਾ ਦੀ ਅਦਾਲਤ ਵਿਚ ਕਿਸੇ ਵੀ ਗਵਾਹ ਦੇ ਹਾਜਰ ਨਾ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋ ਸਕੀ ਜਿਸ ਕਰਕੇ ਮਾਣਯੋਗ ਜੱਜ ਨੇ ਇਸ ਮਾਮਲੇ ਦੀ ਅਗਲੀ ਤਾਰੀਖ ੮ ਮਈ ੨੦੧੦ ਨਿਰਧਾਰਤ ਕਰ ਦਿੱਤੀ ਹੈ।
ਬਾਬਾ ਪਿਆਰਾ ਸਿੰਘ ਭਨਿਆਰਾ ਵਾਲੇ ਨੂੰ ਅਦਾਲਤ ਵਿਚ ਹਾਜਰ ਹੋਣ ਤੋਂ ਛੋਟ ਮਿਲੀ ਹੋਈ ਹੋਣ ਕਰਕੇ ਭਾਵੇਂ ਉਹ ਅੱਜ ਅਦਾਲਤ ਵਿਚ ਮੌਜੂਦ ਨਹੀਂ ਸੀ ਪ੍ਰੰਤੂ ਉਸ ਦੇ ਚੇਲੇ ਕਾਫੀ ਗਿਣਤੀ ਵਿਚ ਮੌਜੂਦ ਸਨ ਜਦੋਂ ਕਿ ਸਿੱਖ ਪੰਥ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੈਰਵੀ ਕਰ ਰਹੀ ਜਥੇਬੰਦੀ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇ. ਨਰਿੰਦਰ ਸਿੰਘ ਹਰਨੌਲੀ, ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਅਤੇ ਸਰਪੰਚ ਮੇਜਰ ਸਿੰਘ ਰਤਨਗੜ੍ਹ ਵੀ ਅਦਾਲਤ ਵਿਚ ਪਹੁੰਚੇ ਹੋਏ ਸਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਗੁਰਸ਼ੇਰ ਸਿੰਘ ਸੁੱਲਰ ਨੇ ਦੱਸਿਆ ਕਿ ਅੱਜ ਬਾਬਾ ਭਨਿਆਰਾ ਵਾਲੇ ਦੇ ਖਿਲਾਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕਰਨ ਸਬੰਧੀ ਮੋਰਿੰੰਡਾ ਥਾਣੇ ਵਿਚ ਦਰਜ ਮੁਕੱਦਮਾ ਨੰਬਰ ੧੬੧ ਵਿਚ ਗਵਾਹੀਆਂ ਦਰਜ ਕੀਤੀਆਂ ਜਾਣੀਆਂ ਸਨ ਜਿਸ ਲਈ ੇ ਸੇਵਾ ਮੁਕਤ ਡੀ ਐਸ ਪੀ ਪ੍ਰੀਤਮ ਸਿੰਘ, ਇੰਸਪੈਕਟਰ ਗੁਰਮੇਲ ਸਿੰਘ, ਏ ਐਸ ਆਈ ਸ਼ੇਰ ਸਿੰਘ ਅਤੇ ਫੋਟੋਗ੍ਰਾਫਰ ਅਮਰਿੰਦਰ ਸਿੰਘ ਨੂੰ ਸੰਮਨ ਜਾਰੀ ਕਰਕੇ ਗਵਾਹੀ ਦਰਜ ਕਰਾਉਣ ਲਈ ਤਲਬ ਕੀਤਾ ਗਿਆ ਸੀ ਪ੍ਰੰਤੂ ਸੇਵਾ ਮੁਕਤ ਡੀ ਐਸ ਪੀ ਵੱਲੋਂ ਲਿਖਤੀ ਬੇਨਤੀ ਭੇਜਣ ਅਤੇ ਬਾਕੀ ਗਵਾਹਾਂ ਦੇ ਹਾਜਰ ਨਾ ਹੋਣ ਕਰਕੇ ਅੱਜ ਕੋਈ ਕਾਰਵਾਈ ਨਹੀਂ ਹੋ ਸਕੀ।
ਵਕੀਲ ਸੁੱਲਰ ਨੇ ਦੱਸਿਆ ਥਾਣਾ ਨੂਰਪੁਰ ਬੇਦੀ ਵਿਚ ਦਰਜ ਮੁਕੱਦਮਾ ਨੰਬਰ ੧੫ ਅਤੇ ੫੦ ਵਿਚ ਵੀ ਏ ਐਸ ਆਈ ਪਰਮਿਦਰ ਸਿੰਘ ਨਾਮ ਦੇ ਗਵਾਹ ਦੀ ਮੋਤ ਹੋ ਜਾਣ ਕਰਕੇ ਅਤੇ ਸੀਤਾ ਰਾਮ ਦੇ ਤੁਰਨ ਫਿਰਨ ਦੇ ਯੋਗ ਨਾ ਹੋਣ ਕਰਕੇ ਇਸ ਮਾਮਲੇ ਵਿਚ ਅਦਾਲਤ ਵਿਚ ਪਹੁੰਚੇ ਗਵਾਹ ਸੁਰੇਸ਼ ਕੁਮਾਰ ਮੁਣਸ਼ੀ ਥਾਣਾ ਨੂਰਪੁਰ ਬੇਦੀ ਦੇ ਬਿਆਨ ਵੀ ਦਰਜ ਨਹੀਂ ਹੋ ਸਕੇ।ਇਸ ਮਾਮਲੇ ਦੀ ਸੁਣਵਾਈ ਲਈ ਵੀ ਮਾਣਯੋਗ ਜੱਜ ਨੇ ੮ ਮਈ ੨੦੧੦ ਦੀ ਤਾਰੀਖ ਨਿਰਧਾਰਤ ਕੀਤੀ ਹੈ।

ਅੰਬਾਲਾ, ੧੮ ਅਪਰੈਲ ( ਡਾ. ਰਤਨ ਸਿੰਘ ਢਿੱਲੋਂ)
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਅਗਨ ਭੇਟ ਕਰਨ ਅਤੇ ਕਈ ਹੋਰ ਮਾਮਲਿਆਂ ਦਾ ਸਾਹਮਣਾ ਕਰ ਰਹੇ ਬਾਬਾ ਪਿਆਰਾ ਸਿੰਘ ਭਨਿਆਰਾ ਵਾਲਾ ਅਤੇ ਉਸ ਦੇ ਚੇਲਿਆਂ ਵਿਰੁੱਧ ਅੱਜ ਅੰਬਾਲਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪਰਵੀਨ ਗੁਪਤਾ ਦੀ ਅਦਾਲਤ ਵਿਚ ਕਿਸੇ ਵੀ ਗਵਾਹ ਦੇ ਹਾਜਰ ਨਾ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋ ਸਕੀ ਜਿਸ ਕਰਕੇ ਮਾਣਯੋਗ ਜੱਜ ਨੇ ਇਸ ਮਾਮਲੇ ਦੀ ਅਗਲੀ ਤਾਰੀਖ ੮ ਮਈ ੨੦੧੦ ਨਿਰਧਾਰਤ ਕਰ ਦਿੱਤੀ ਹੈ।
ਬਾਬਾ ਪਿਆਰਾ ਸਿੰਘ ਭਨਿਆਰਾ ਵਾਲੇ ਨੂੰ ਅਦਾਲਤ ਵਿਚ ਹਾਜਰ ਹੋਣ ਤੋਂ ਛੋਟ ਮਿਲੀ ਹੋਈ ਹੋਣ ਕਰਕੇ ਭਾਵੇਂ ਉਹ ਅੱਜ ਅਦਾਲਤ ਵਿਚ ਮੌਜੂਦ ਨਹੀਂ ਸੀ ਪ੍ਰੰਤੂ ਉਸ ਦੇ ਚੇਲੇ ਕਾਫੀ ਗਿਣਤੀ ਵਿਚ ਮੌਜੂਦ ਸਨ ਜਦੋਂ ਕਿ ਸਿੱਖ ਪੰਥ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੈਰਵੀ ਕਰ ਰਹੀ ਜਥੇਬੰਦੀ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇ. ਨਰਿੰਦਰ ਸਿੰਘ ਹਰਨੌਲੀ, ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਅਤੇ ਸਰਪੰਚ ਮੇਜਰ ਸਿੰਘ ਰਤਨਗੜ੍ਹ ਵੀ ਅਦਾਲਤ ਵਿਚ ਪਹੁੰਚੇ ਹੋਏ ਸਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਗੁਰਸ਼ੇਰ ਸਿੰਘ ਸੁੱਲਰ ਨੇ ਦੱਸਿਆ ਕਿ ਅੱਜ ਬਾਬਾ ਭਨਿਆਰਾ ਵਾਲੇ ਦੇ ਖਿਲਾਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕਰਨ ਸਬੰਧੀ ਮੋਰਿੰੰਡਾ ਥਾਣੇ ਵਿਚ ਦਰਜ ਮੁਕੱਦਮਾ ਨੰਬਰ ੧੬੧ ਵਿਚ ਗਵਾਹੀਆਂ ਦਰਜ ਕੀਤੀਆਂ ਜਾਣੀਆਂ ਸਨ ਜਿਸ ਲਈ ੇ ਸੇਵਾ ਮੁਕਤ ਡੀ ਐਸ ਪੀ ਪ੍ਰੀਤਮ ਸਿੰਘ, ਇੰਸਪੈਕਟਰ ਗੁਰਮੇਲ ਸਿੰਘ, ਏ ਐਸ ਆਈ ਸ਼ੇਰ ਸਿੰਘ ਅਤੇ ਫੋਟੋਗ੍ਰਾਫਰ ਅਮਰਿੰਦਰ ਸਿੰਘ ਨੂੰ ਸੰਮਨ ਜਾਰੀ ਕਰਕੇ ਗਵਾਹੀ ਦਰਜ ਕਰਾਉਣ ਲਈ ਤਲਬ ਕੀਤਾ ਗਿਆ ਸੀ ਪ੍ਰੰਤੂ ਸੇਵਾ ਮੁਕਤ ਡੀ ਐਸ ਪੀ ਵੱਲੋਂ ਲਿਖਤੀ ਬੇਨਤੀ ਭੇਜਣ ਅਤੇ ਬਾਕੀ ਗਵਾਹਾਂ ਦੇ ਹਾਜਰ ਨਾ ਹੋਣ ਕਰਕੇ ਅੱਜ ਕੋਈ ਕਾਰਵਾਈ ਨਹੀਂ ਹੋ ਸਕੀ।
ਵਕੀਲ ਸੁੱਲਰ ਨੇ ਦੱਸਿਆ ਥਾਣਾ ਨੂਰਪੁਰ ਬੇਦੀ ਵਿਚ ਦਰਜ ਮੁਕੱਦਮਾ ਨੰਬਰ ੧੫ ਅਤੇ ੫੦ ਵਿਚ ਵੀ ਏ ਐਸ ਆਈ ਪਰਮਿਦਰ ਸਿੰਘ ਨਾਮ ਦੇ ਗਵਾਹ ਦੀ ਮੋਤ ਹੋ ਜਾਣ ਕਰਕੇ ਅਤੇ ਸੀਤਾ ਰਾਮ ਦੇ ਤੁਰਨ ਫਿਰਨ ਦੇ ਯੋਗ ਨਾ ਹੋਣ ਕਰਕੇ ਇਸ ਮਾਮਲੇ ਵਿਚ ਅਦਾਲਤ ਵਿਚ ਪਹੁੰਚੇ ਗਵਾਹ ਸੁਰੇਸ਼ ਕੁਮਾਰ ਮੁਣਸ਼ੀ ਥਾਣਾ ਨੂਰਪੁਰ ਬੇਦੀ ਦੇ ਬਿਆਨ ਵੀ ਦਰਜ ਨਹੀਂ ਹੋ ਸਕੇ।ਇਸ ਮਾਮਲੇ ਦੀ ਸੁਣਵਾਈ ਲਈ ਵੀ ਮਾਣਯੋਗ ਜੱਜ ਨੇ ੮ ਮਈ ੨੦੧੦ ਦੀ ਤਾਰੀਖ ਨਿਰਧਾਰਤ ਕੀਤੀ ਹੈ।

 
ਡੇਰਾ ਸੱਚਾ ਸੌਦਾ ਦੇ ਮੁਖੀ ਦੀ ਹੋਈ ਅਦਾਲਤ ਵਿਚ ਪੇਸ਼ੀ PRINT ਈ ਮੇਲ

ਅੰਬਾਲਾ, ੧੮ਅਪਰੈਲ ( ਡਾ. ਰਤਨ ਸਿੰਘ ਢਿੱਲੋਂ) 19ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ ਦੋ ਮਾਮਲਿਆ ਆਰ ਸੀ-੫ ਅਤੇ ਆਰ ਸੀ-੮ ਵਿਚ ਅੱਜ ਅੰਬਾਲਾ ਸਥਿਤ ਸੀ ਬੀ ਆਈ ਦੇ ਵਿਸ਼ੇਸ਼ ਜੱਜ ਸ਼੍ਰੀ ਏ ਐਸ ਨਾਰੰਗ ਦੀ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਕਾਰਵਾਈ ਹੋਈ।ਆਰ ਸੀ-੫, ਜਿਸ ਦਾ ਸਬੰਧ ਡੇਰੇ ਦੀਆਂ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਮਾਮਲੇ ਨਾਲ ਹੈ, ਵਿਚ ਅੱਜ ਪੀੜਤ ਸਾਧਵੀ ਦੇ ਪਿਤਾ ਜੋਗਿੰਦਰ ਸਿੰਘ ਦੀ ਗਵਾਹੀ ਮੁਕੰਮਲ ਹੋ ਗਈ ਜਿਸ ਉੱਤੇ ਡੇਰਾ ਮੁਖੀ ਦੇ ਵਕੀਲਾਂ ਨੇ ਆਪਣੀ ਜਿਰਹਾ ਪੂਰੀ ਕਰ ਲਈ।ਇਸ ਮਾਮਲੇ ਵਿਚ ਬਾਕੀ ਗਵਾਹੀਆਂ ੧੦ ਅਤੇ ੧੧ ਮਈ ਨੂੰ ਦੋ ਦਿਨ ਲਗਾਤਾਰ ਹੋਣਗੀਆਂ।
ਆਰ ਸੀ-੮, ਜਿਸ ਦਾ ਸਬੰਧ ਰਣਜੀਤ ਸਿੰਘ ਕਤਲ ਨਾਲ ਹੈ, ਵਿਚ ਪਰਮਜੀਤ ਸਿੰਘ ਦੇ ਬਿਆਨ ਮੁਕੰਮਲ ਹੋ ਗਏ।ਇਸ ਮਾਮਲੇ ਵਿਚ ਬਾਕੀ ਗਵਾਹੀਆਂ ਲਈ ਮਾਣਯੋਗ ਜੱਜ ਨੇ ੧੫ ਮਈ ਦੀ ਤਾਰੀਖ ਨਿਰਧਾਰਤ ਕੀਤੀ ਹੈ।
ਡੇਰਾ ਮੁਖੀ ਦੇ ਵਕੀਲ ਜਸਮੇਰ ਚੰਦ ਨੇ ਦੱਸਿਆ ਕਿ ਸਾਧਵੀਆਂ ਦੇ ਸਰੀਰਕ ਸ਼ੋਸਣ ਮਾਮਲੇ ਵਿਚ ਪੀੜਤ ਸਾਧਵੀ ਨੇ ਪਹਿਲਾਂ ਇਕ ਵੇਰ ਡੇਰਾ ਮੁਖੀ ਨੂੰ ਬਹੁਤ ਵੀ ਕਰੁਣਾਮਈ ਅਤੇ ਭਾਵੁਕ ਪੱਤਰ ਲਿਖਿਆ ਸੀ ਜਿਸ ਬਾਰੇ ਉਸ ਨੂੰ ਅਦਾਲਤ ਵਿਚ ਪੁੱਛਿਆ ਗਿਆ ਸੀ। ਪੀੜਤ ਸਾਧਵੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਨੇ ਕਦੇ ਕੋਈ ਅਜਿਹਾ ਪੱਤਰ ਡੇਰਾ ਮੁਖੀ (ਪਿਤਾ ਜੀ) ਨੂੰ ਲਿਖਿਆ ਸੀ। ਜਸਮੇਰ ਚੰਦ ਨੇ ਦੱਸਿਆ ਕਿ ਉਨ੍ਹਾ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਪੀੜਤ ਸਾਧਵੀ ਦੀ ਲਿਖਤ ਅਤੇ ਦਸਤਖਤ ਦਾ ਨਮੂਨਾ ਅਦਾਲਤ ਵਿਚ ਪੇਸ਼ ਕੀਤਾ ਜਾਵੇ ਪ੍ਰੰਤੂ ਇਸ ਮਾਮਲੇ ਲਈ ਉਨ੍ਹਾਂ ਨੂੰ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ।ਜਸਮੇਰ ਚੰਦ ਨੇ ਦੱਸਿਆ ਕਿ ਅੱਜ ਦੀ ਅਦਾਲਤੀ ਕਾਰਵਾਈ ਦੌਰਾਨ ਮਾਣਯੋਗ ਜੱਜ ਨੇ ਹੁਕਮ ਜਾਰੀ ਕੀਤਾ ਹੈ ਕਿ ੮ ਮਈ ਨੂੰ ਪੀੜਤ ਸਾਧਵੀ ਦੀ ਲਿਖਤ ਅਤੇ ਹਸਤਾਖਰ ਦਾ ਨਮੂਨਾ ਅਦਾਲਤ ਵਿਚ ਪੇਸ਼ ਕੀਤਾ ਜਾਵੇ।
ਡੇਰਾ ਮੁਖੀ ਅੱਜ ਸਵੇਰੇ ਸਵਾ ਦਸ ਵਜੇ ਦੇ ਕਰੀਬ ਸੁਰੱਖਿਆ ਮੁਲਾਜ਼ਮਾਂ ਅਤੇ ਨਿੱਜੀ ਗਾਰਡਾਂ ਵਿਚ ਘਿਰਿਆ ਸਿਰਸਾ ਦੇ ਸੈਸ਼ਨ ਜੱਜ ਦੀ ਅਦਾਲਤ ਵਿਚ ਪੇਸ਼ ਹੋਇਆ ਜਦੋਂ ਕਿ ਅੰਬਾਲਾ ਦੀ ਅਦਾਲਤ ਵਿਚ ਉਸ ਦੀ ਵੀਡੀਓ ਕਾਨਫਰੰਸਿੰਗ ਵਿਧੀ ਰਾਹੀਂ ਹਾਜਰੀ ਦੌਰਾਨ ਸਾਰੀ ਕਾਰਵਾਈ ਚੱਲੀ। ਅੰਬਾਲਾ ਦੀ ਅਦਾਲਤ ਵਿਚ ਡੇਰਾ ਪ੍ਰੇਮੀ ਕਾਫੀ ਗਿਣਤੀ ਵਿਚ ਹਾਜਰ ਸਨ ਜਦੋਂ ਕਿ ਸਿੱਖ ਪੰਥ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੈਰਵੀ ਕਰ ਰਹੀ ਸੰਸਥਾ ਵਰਲਡ ਸਿੱਖ ਮਿਸ਼ਨ ਦੇ ਅਹੁਦੇਦਾਰ ਵੀ ਮੌਜੂਦ ਸਨ।
ਅੱਜ ਦੀ ਅਦਾਲਤੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆ ਸੀ ਬੀ ਆਈ ਦੇ ਵਕੀਲ ਐਚ ਪੀ ਐਸ ਵਰਮਾ ਅਤੇ ਵੀ ਕੇ ਸ਼ਰਮਾ ਨੇ ਦੱਸਿਆ ਕਿ ਡੇਰਾ ਮੁਖੀ ਦੇ ਵਿਰੁੱਧ ਡੇਰੇ ਦੀਆਂ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਮਾਮਲੇ ਵਿਚ ਪੀੜਤ ਸਾਧਵੀ ਦੇ ਪਿਤਾ ਜੋਗਿੰਦਰ ਸਿੰਘ ਨੇ ਆਪਣੀ ਗਵਾਹੀ ਦਰਜ ਕਰਾਈ ਜਿਸ ਤੇ ਡੇਰਾ ਮੁਖੀ ਦੇ ਵਕੀਲਾਂ ਨੇ ਜਿਰਹਾ ਪੂਰੀ ਕਰ ਲਈ। ਇਸੇ ਪ੍ਰਕਾਰ ਰਣਜੀਤ ਸਿੰਘ ਕਤਲ ਕੇਸ ਵਿਚ ਉਸ ਦੇ ਜੀਜੇ ਪਰਮਜੀਤ ਸਿੰਘ ਦੀ ਗਵਾਹੀ ਵੀ ਮੁਕਮੰਲ ਹੋ ਗਈ। ਉਸ ਨੇ ਪਹਿਲੀਆਂ ਗੱਲਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਰਣਜੀਤ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਡੇਰੇ ਦੀਆਂ ਸਾਧਵੀਆਂ ਵੱਲੋਂ ਡੇਰਾ ਮੁਖੀ ਤੇ ਜੋ ਸਰੀਰਕ ਸ਼ੋਸ਼ਣ ਦਾ ਦੋਸ਼ ਲਾਉਂਦਿਆਂ ਗੁੰਮਨਾਮ ਪੱਤਰ ਲਿਖਿਆ ਗਿਆ ਸੀ , ਡੇਰੇ ਵਾਲੇ ਇਸ ਪਿਛੇ ਰਣਜੀਤ ਸਿੰਘ ਦਾ ਹੱਥ ਮੰਨਦੇ ਸਨ ਅਤੇ ਉਸ ਨੂੰ ਡੇਰਾ ਮੁਖੀ ਕੋਲੋਂ ਮੁਆਫੀ ਮੰਗਣ ਲਈ ਵੀ ਮਜਬੂਰ ਕਰਦੇ ਸਨ।ਜਦੋਂ ਉਹ ਮੁਆਫੀ ਮੰਗਣ ਲਈ ਤਿਆਰ ਨਾ ਹੋਇਆ ਤਾਂ ਡੇਰਾ ਮੁਖੀ ਨੇ ਕਥਿਤ ਤੌਰ ਤੇ ਆਪਣੇ ਬੰਦਿਆਂ ਪਾਸੋਂ ਉਸ ਨੂੰ ਕਤਲ ਕਰਵਾ ਦਿੱਤਾ।
ਵਕੀਲਾਂ ਨੇ ਦੱਸਿਆ ਕਿ ਅੱਜ ਦੀ ਕਾਰਵਾਈ ਸਮੇ ਮਾਣਯੋਗ ਜੱਜ ਨੇ ਸਿਰਸਾ ਅਦਾਲਤ ਵਿਚ ਡੇਰਾ ਮੁਖੀ ਨੂੰ ਮਿਲਦੀਆਂ ਸਹੂਲਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਉਸ ਦੀ ਗੱਦੇਦਾਰ ਕੁਰਸੀ ਬਦਲਵਾ ਦਿੱਤੀ ਅਤੇ ਅਦਾਲਤ ਵਿਚ ਕਿਸੇ ਸੇਵਾਦਾਰ ਵੱਲੋਂ ਡੇਰਾ ਮੁਖੀ ਨੂੰ ਪੱਖਾ ਝੱਲਣ ਤੇ ਵੀ ਰੋਕ ਲਾ ਦਿੱਤੀ।

 
ਅੱਗੇ ਹੋਰ ਵੀ ਹੈ...
<< Start < Prev 431 432 433 434 435 436 437 438 439 440 Next > End >>

Results 13610 - 13640 of 16218

Advertisements