:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਮੋਦੀ ਨੂੰ ਤਲਬ ਕਰਨ ਸਬੰਧੀ ਸਥਿਤੀ ਸਪੱਸ਼ਟ ਕਰੇ ਕਮਿਸ਼ਨ : ਗੁਜਰਾਤ ਹਾਈ ਕੋਰਟ PRINT ਈ ਮੇਲ

ਨਵੀਂ ਦਿੱਲੀ, 22 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- ਗੁਜਰਾਤ ਹਾਈ ਕੋਰਟ ਨੇ 2002 ਦੰਗਿਆਂ ਦੀ ਜਾਂਚ ਕਰ ਰਹੇ ਨਾਨਾਵਤੀ ਕਮਿਸ਼ਨ ਨੂੰ ਇਕ ਅਪ੍ਰੈਲ ਤੱਕ ਉਸ ਨੂੰ ਦੱਸਣ ਲਈ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਪੁੱਛਗਿਛ ਲਈ ਸੱਦੇਗਾ ਜਾਂ ਨਹੀਂ? ਮੁੱਖ ਜੱਜ ਜਸਟਿਸ ਐਸ.ਜੇ. ਮੁਖੋਪਾਧਿਆਏ ਅਤੇ ਜਸਟਿਸ ਅਕੀਲ ਕੁਰੈਸ਼ੀ ਦੀ ਬੈਂਚ ਨੇ ਗੁਜਰਾਤ ਸਰਕਾਰ ਦੇ ਵਕੀਲ ਨੂੰ ਇਕ ਅਪ੍ਰੈਲ ਤੱਕ ਕਮਿਸ਼ਨ ਤੋਂ ਇਹ ਪਤਾ ਕਰਨ ਲਈ ਕਿਹਾ ਹੈ ਕਿ ਕਮਿਸ਼ਨ ਨੇ ਸਤੰਬਰ 09 ਵਿਚ ਆਪਣੇ ਹੁਕਮ ਵਿਚ ਮੋਦੀ ਅਤੇ ਹੋਰਨਾਂ ਨੂੰ ਨਾ ਬੁਲਾਉਣ ਦਾ ਜੋ ਫ਼ੈਸਲਾ ਕੀਤਾ ਸੀ, ਉਹ ਅੰਤਿਮ ਫੈਸਲਾ ਸੀ ਜਾਂ ਅਸਥਾਈ। ਗ਼ੈਰ ਸਰਕਾਰੀ ਜਥੇਬੰਦੀ ਜਨ ਸੰਘਰਸ਼ ਮੰਚ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਬੈਂਚ ਨੇ ਸਰਕਾਰੀ ਵਕੀਲ ਨੂੰ ਇਹ ਹੁਕਮ ਦਿੱਤਾ। ਮੰਚ ਸਾਲ 2002 ਦੇ ਦੰਗਾ ਪੀੜਤਾਂ ਦੀ ਅਗਵਾਈ ਕਰ ਰਿਹਾ ਹੈ। ਕਮਿਸ਼ਨ ਨੇ ਮੋਦੀ ਅਤੇ ਹੋਰਨਾਂ ਨੂੰ ਪੁੱਛਗਿਛ ਲਈ ਸੱਦੇ ਜਾਣ ਦੀ ਮੰਗ ਸਬੰਧੀ ਮੰਚ ਦੀ ਪਟੀਸ਼ਨ ਨੂੰ ਪਿਛਲੇ ਸਾਲ ਸਤੰਬਰ ਵਿਚ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਸੀ, ਕਿ ਉਸ ਦੀ ਮੰਗ ਇਸ ਸਮੇਂ ਤਰਕਸੰਗਤ ਨਹੀਂ ਲਗਦੀ।

 
ਮੁੰਬਈ ਹਮਲਾ : ਹੈਡਲੀ ਤੋਂ ਪੁੱਛਗਿਛ ਸਬੰਧੀ ਪਟੀਸ਼ਨ ਖਾਰਜ PRINT ਈ ਮੇਲ

ਮੁੰਬਈ, 22 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- ਮੁੰਬਈ ਹਮਲਿਆਂ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੇ ਉਸ ਵਾਰਦਾਤ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਇਕ ਮੁਲਜ਼ਮ ਸੁਬਾਊਦੀਨ ਅਹਿਮਦ ਦੀ ਉਸ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ, ਜਿਸ ਵਿਚ ਉਸ ਨੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਪਰੀਖਣ ਕਰਨ ਦੀ ਮੰਗ ਕੀਤੀ ਸੀ। ਜਸਟਿਸ ਐਮ.ਐਲ. ਅਹਿਲੀਆਨੀ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਇਕ ਪਟੀਸ਼ਨ ਖਾਰਜ ਕਰ ਚੁੱਕੇ ਹਨ। ਸੁਬਾਊਦੀਨ ਨੇ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਗਵਾਹ ਦੇ ਤੌਰ 'ਤੇ ਹੈਡਲੀ ਦਾ ਪ੍ਰੀਖਣ ਕੀਤੇ ਜਾਣ ਸਬੰਧੀ ਆਪਣੀ ਅਰਜ਼ੀ ਵਿਚ ਕੋਈ ਵੀ ਨਵਾਂ ਅਧਾਰ ਨਹੀਂ ਦਿੱਤਾ ਹੈ। ਸੁਬਾਊਦੀਨ ਨੇ ਆਪਣੀ ਪਟੀਸ਼ਨ ਵਿਚ ਹੈਡਲੀ ਅਤੇ ਅਮਰੀਕੀ ਸਰਕਾਰ ਵਿਚਾਲੇ ਵਾਅਦਾ ਮੁਅਫਾ ਸਮਝੌਤੇ ਦੇ ਦਸਤਾਵੇਜ਼ ਦੀ ਕਥਿਤ ਕਾਪੀ ਵੀ ਨੱਥੀ ਕੀਤੀ ਸੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਉਹ ਸਮਝੌਤੇ ਦੀ ਕਾਪੀ ਨੂੰ ਭਰੋਸੇਯੋਗ ਨਹੀਂ ਮੰਨ ਸਕਦੀ ਕਿਉਂਕਿ ਉਸ ਨੂੰ ਇੰਟਰਨੈਟ ਤੋਂ ਡਾਊਨ ਲੋਡ ਕੀਤਾ ਗਿਆ ਹੈ ਅਤੇ ਉਹ ਅਧਿਕਾਰਤ ਕਾਪੀ ਨਹੀਂ ਹੈ। ਅਦਾਲਤ ਨੇ ਸੁਬਾਊਦੀਨ ਦੇ ਵਕੀਲ ਐਜਾਜ਼ ਨਕਵੀ ਨੂੰ ਹੈਡਲੀ ਅਤੇ ਅਮਰੀਕੀ ਸਰਕਾਰ ਵਿਚਾਲੇ ਹੋਏ ਵਾਅਦਾ ਮੁਆਫ਼ ਸਮਝੌਤੇ ਦੇ ਦਸਤਾਵੇਜ਼ ਦੀ ਕਥਿਤ ਕਾਪੀ ਨੂੰ ਹੋਰ ਲੋਕਾਂ ਨੂੰ ਨਾ ਵੰਡਣ ਦੀ ਹਦਾਇਤ ਵੀ ਕੀਤੀ। ਐਫ ਬੀ ਆਈ ਵਲੋਂ ਪਿਛਲੇ ਸਾਲ ਅਕਤੂਬਰ ਵਿਚ ਗ੍ਰਿਫ਼ਤਾਰ ਕੀਤੇ ਗਏ ਹੈਡਲੀ ਨੇ ਖੁਦ 'ਤੇ ਲੱਗੇ ਮੁੰਬਈ ਹਮਲਿਆਂ ਵਿਚ ਸ਼ਮੂਲੀਅਤ ਸਮੇਤ ਸਾਰੇ ਦੋਸ਼ ਪਿਛਲੇ ਹਫ਼ਤੇ ਕਬੂਲ ਕਰ ਲਏ ਸਨ। ਸੁਬਾਊਦੀਨ ਅਤੇ ਉਸ ਦਾ ਭਾਰਤੀ ਸਾਥੀ ਫ਼ਹੀਮ ਅਨਸਾਰੀ ਅਤੇ ਪਾਕਿਸਤਾਨੀ ਅਤਿਵਾਦੀ ਅਜਮਲ ਆਮਿਰ ਕਸਾਬ ਮੁੰਬਈ ਹਮਲਿਆਂ ਵਿਚ ਸ਼ਾਮਲ ਹੋਣ ਅਤੇ 166 ਲੋਕਾਂ ਦਾ ਕਤਲ ਕਰਨ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।

 
ਅਤਿਵਾਦ ਬੰਦ ਹੋਣ 'ਤੇ ਹੀ ਸਾਰਥਕ ਗੱਲਬਾਤ ਸੰਭਵ : ਭਾਰਤ PRINT ਈ ਮੇਲ

ਨਵੀਂ ਦਿੱਲੀ, 22 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :-ਪਾਕਿਸਤਾਨ ਵਲੋਂ ਭਾਰੀ ਉਕਸਾਊ ਕਾਰਵਾਈ ਕੀਤੇ ਜਾਣ ਵੱਲ ਇਸ਼ਾਰਾ ਕਰਦਿਆਂ ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਸਾਰਥਕ ਗੱਲਬਾਤ ਤਾਂ ਹੀ ਸੰਭਵ ਹੋ ਸਕਦੀ ਹੈ ਜਦੋਂ ਉਹ ਉਸਦੇ ਖ਼ਿਲਾਫ਼ ਆਪਣੀ ਜ਼ਮੀਨ ਤੋਂ ਅਤਿਵਾਦੀ ਗਤੀਵਿਧੀਆਂ ਦੀ ਆਗਿਆ ਨਾ ਦੇਣ 'ਤੇ ਵਚਨਬੱਧਤਾ 'ਤੇ ਖਰਾ ਉਤਰੇ। ਭਾਰਤ ਨੇ ਇਹ ਵੀ ਕਿਹਾ ਹੈ ਕਿ ਸਰਹੱਦ ਪਾਰ ਤੋਂ ਘੁਸਪੈਠ, ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਵਲੋਂ ਜੰਗਬੰਦੀ ਦੇ ਉਲੰਘਣ ਨੂੰ ਲੈ ਕੇ ਭਾਰਤ ਚਿੰਤਤ ਹੈ। ਵਿਦੇਸ਼ ਮੰਤਰਾਲੇ ਨੇ ਆਪਣੀ ਸਾਲ 2009-10 ਦੀ ਸਾਲਾਨਾ ਰਿਪੋਰਟ ਵਿਚ ਕਿਹਾ ਹੈ ਕਿ ਸਾਡੀ ਸਥਿਤੀ ਇਹ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਤਾਂ ਹੀ ਸਫ਼ਲ ਹੋ ਸਕਦੀ ਹੈ ਜਦੋਂ ਉਹ ਆਪਣੀ ਜ਼ਮੀਨ ਦਾ ਕਿਸੇ ਵੀ ਰੂਪ ਵਿਚ ਭਾਰਤ ਦੇ ਖ਼ਿਲਾਫ਼ ਅਤਿਵਾਦੀ ਗਤੀਵਿਧੀਆਂ ਲਈ ਵਰਤੋਂ ਨਾ ਕਰਨ ਦੇਣ ਦੀ ਆਪਣੀ ਵਚਨਬੱਧਤਾ 'ਤੇ ਅੱਖਰ ਅੱਖਰ ਪੂਰਾ ਉਤਰੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਡੇ 'ਤੇ ਲਗਾਤਾਰ ਹੋ ਰਹੇ ਅਤਿਵਾਦੀ ਹਮਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਡੂੰਘਾ ਰੋਸ ਪ੍ਰਗਟਾਇਆ ਹੈ ਅਤੇ ਭਾਰਤ ਦੀ ਜਨਤਾ ਨੂੰ ਪਹੁੰਚੀ ਠੇਸ ਤੋਂ ਪਾਕਿਸਤਾਨ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਅਪੀਲ ਕੀਤੀ ਹੈ ਕਿ ਉਹ ਵੱਖ ਵੱਖ ਅਤਿਵਾਦੀ ਜਥੇਬੰਦੀਆਂ ਵਿਚਾਲੇ ਫਰਕ ਨਾ ਕਰਨ। ਡਾ. ਸਿੰਘ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਭਾਰਤ ਲਈ ਖਤਰਾ ਬਣੀਆਂ ਸਾਰੀਆਂ ਅਤਿਵਾਦੀ ਜਥੇਬੰਦੀਆਂ ਦੀਆਂ ਗਤੀਵਿਧੀਆਂ 'ਤੇ ਸਥਾਈ ਰੋਕ ਲਗਾਈ ਜਾਵੇ। ਵਿਦੇਸ਼ ਮੰਤਰਾਲੇ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁੰਬਈ 'ਤੇ ਅਤਿਵਾਦੀ ਹਮਲੇ ਅਤੇ ਪਾਕਿਸਤਾਨ ਵਲੋਂ ਉਕਸਾਊ ਕਾਰਵਾਈਆਂ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚ ਆਮ ਜਨਤਾ ਵਿਚਾਲੇ ਸੰਪਰਕ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਅਤੇ ਸਮੁੱਚੀ ਗੱਲਬਾਤ ਦੇ ਪਿਛਲੇ ਪੜਾਵਾਂ ਵਿਚ ਸਥਾਪਿਤ ਕੀਤੇ ਗਏ ਆਵਾਜਾਈ ਸੰਪਰਕਾਂ ਨੂੰ ਸਫ਼ਲਤਾਪੂਰਵਕ ਚਾਲੂ ਰਖਿਆ ਗਿਆ ਅਤੇ ਲੋਕਾਂ ਦੀ ਆਵਾਜਾਈ 'ਤੇ ਦੁਵੱਲੇ ਕਾਰੋਬਾਰ ਬੇਰੋਕ ਟੋਕ ਜਾਰੀ ਰਹੇ।

 
ਸਤੇਂਦਰ ਦੂਬੇ ਕਤਲ ਕਾਂਡ 'ਚ 3 ਨਾਮਜ਼ਦ PRINT ਈ ਮੇਲ

ਨਵੀਂ ਦਿੱਲੀ, 22 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- ਬਿਹਾਰ ਵਿਚ ਗੋਲਡਨ ਚਤੁਰਭੁਜ ਪ੍ਰੋਜੈਕਟ ਵਿਚ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਵਾਲੇ ਇੰਜੀਨੀਅਰ ਸਤੇਂਦਰ ਦੂਬੇ ਕਤਲ ਕਾਂਡ ਵਿਚ ਅੱਜ ਇਕ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ । ਦੂਬੇ ਭਾਰਤੀ ਕੌਮੀ ਹਾਈਵੇਅ ਅਥਾਰਟੀ ਦੇ ਗੋਲਡਨ ਚਤੁਰਭੁਜ ਪ੍ਰੋਜੈਕਟ ਵਿਚ ਬਤੌਰ ਇੰਜੀਨੀਅਰ ਕੰਮ ਕਰ ਰਹੇ ਸਨ। ਮੁਲਜ਼ਮਾਂ ਨੂੰ 27 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ। 27 ਨਵੰਬਰ 03 ਨੂੰ ਸਰਕਟ ਹਾਊਸ ਦੇ ਸਾਹਮਣੇ ਦੂਬੇ ਨੂੰ ਗੋਲੀ ਮਾਰ ਦਿੱਤੀ ਗਈ ਸੀ।

 
ਫ਼ਿਲਹਾਲ ਨਹੀਂ ਵਧਣਗੀਆਂ ਪੈਟਰੋ ਕੀਮਤਾਂ : ਦੇਵੜਾ PRINT ਈ ਮੇਲ

ਨਵੀਂ ਦਿੱਲੀ, 22 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਵਿਚ ਸੁਧਾਰਾਂ ਨੂੰ ਅੱਗੇ ਵਧਾਉਣ ਦੇ ਨਾਂ 'ਤੇ ਮਿੱਟੀ ਦੇ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਾਉਣ ਦੀ ਸੰਭਾਵਨਾ ਤੋਂ ਫ਼ਿਲਹਾਲ ਇਨਕਾਰ ਕੀਤਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਮੁਰਲੀ ਦੇਵੜਾ ਨੇ ਅੱਜ ਛੇਵੇਂ ਏਸ਼ੀਆ ਗੈਸ ਪਾਰਟਨਰਸ਼ਿਪ ਸੰਮੇਲਨ ਮੌਕੇ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਾਉਣ ਨੂੰ ਪੈਟਰੋਲੀਅਮ ਖੇਤਰ 'ਚ ਸੁਧਾਰਾਂ ਦਾ ਨਾਂ ਦੇਣਾ ਠੀਕ ਨਹੀਂ। ਸਰਕਾਰ ਜਨਤਾ ਦੀ ਸੇਵਾ ਲਈ ਹੈ ਅਤੇ ਹਰ ਸਮੇਂ ਕੀਮਤਾਂ ਨਹੀਂ ਵਧਾਈਆਂ ਜਾ ਸਕਦੀਆਂ। ਯੋਜਨਾ ਕਮਿਸ਼ਨ ਦੀ ਮੰਗਲਵਾਰ ਨੂੰ ਹੋਣ ਵਾਲੀ ਬੈਠਕ ਵਿਚ ਰਸੋਈ ਗੈਸ ਅਤੇ ਮਿੱਟੀ ਦੇ ਤੇਲ 'ਤੇ ਸਬਸਿਡੀ ਘਟਾਉਣ ਅਤੇ ਇਨ੍ਹਾਂ ਦੀ ਸਪਲਾਈ ਸਿਰਫ਼ ਚੋਣਵੇਂ ਵਰਗ ਤੱਕ ਸੀਮਤ ਰੱਖਣ 'ਤੇ ਫੈਸਲਾ ਲਏ ਜਾਣ ਦੇ ਮੁੱਦੇ 'ਤੇ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਸਕੱਤਰ ਐਸ. ਸੁੰਦਰੇਸ਼ਨ ਨੇ ਕੁਦਰਤੀ ਗੈਸ ਦੀਆਂ ਕੀਮਤਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੂਰੇ ਦੇਸ਼ ਵਿਚ ਕੁਦਰਤੀ ਗੈਸ ਸਮਾਨ ਕੀਮਤ 'ਤੇ ਉਪਲਬਧ ਕਰਵਾਉਣ ਵਿਚ ਕੁੱਝ ਮਹੀਨੇ ਦਾ ਸਮਾਂ ਲਗ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਕੀਮਤ ਕੰਟਰੋਲ ਪ੍ਰਣਾਲੀ ਦੇ ਤਹਿਤ ਕੀਮਤਾਂ ਨੂੰ ਤਰਕ ਸੰਗਤ ਬਨਾਉਣ ਦੀ ਦਿਸ਼ਾ ਵਿਚ ਅਸੀਂ ਅੱਗੇ ਵਧ ਰਹੇ ਹਾਂ। ਉਥੇ ਹੀ ਇਰਾਨ-ਪਾਕਿਸਤਾਨ-ਭਾਰਤ ਗੈਸ ਪਾਈਪਲਾਈਨ ਪ੍ਰੋਜੈਕਟ 'ਚ ਭਾਰਤ ਦੀ ਸਥਿਤੀ ਬਾਰੇ ਪੁੱਛੇ ਗਏ ਸਵਾਲ 'ਤੇ ਦੇਵੜਾ ਨੇ ਕਿਹਾ ਕਿ ਇਰਾਨ ਅਤੇ ਪਾਕਿਸਤਾਨ ਵਿਚਾਲੇ ਗੈਸ ਪਾਈਪਲਾਈਨ ਸਮਝੌਤੇ ਸਬੰਧੀ ਉਨ੍ਹਾਂ ਕੋਲ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਅਖਬਾਰਾਂ ਵਿਚ ਛਪੀ ਖ਼ਬਰ ਦੇ ਅਧਾਰ 'ਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ। ਦੇਵੜਾ ਨੇ ਇਸ ਪ੍ਰੋਜੈਕਟ 'ਤੇ ਭਾਰਤ ਦੇ ਤਾਜ਼ਾ ਦ੍ਰਿਸ਼ਟੀਕੋਣ ਬਾਰੇ ਕਿਹਾ ਕਿ ਇਹ ਪ੍ਰੋਜੈਕਟ ਹਾਲੇ ਵੀ ਭਾਰਤ ਲਈ ਖੁੱਲ੍ਹਾ ਹੈ, ਪਰ ਇਸ ਵਿਚ ਸਮਾਂ ਲਗ ਸਕਦਾ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਇਸਲਾਮਾਬਾਦ ਤੋਂ ਪ੍ਰਾਪਤ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਇਰਾਨ ਅਤੇ ਪਾਕਿਸਤਾਨ ਨੇ ਗੈਸ ਪਾਈਪਲਾਈਨ ਪ੍ਰੋਜੈਕਟ 'ਤੇ ਅਮਲ ਲਈ ਸਮਝੌਤਾ ਕਰ ਲਿਆ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਭਾਰਤ ਦੇ ਸ਼ਾਮਲ ਹੋਣ ਦਾ ਬਦਲ ਖੁੱਲ੍ਹਾ ਰਖਿਆ ਗਿਆ ਹੈ। ਦੇਸ਼ ਦੇ 13 ਸ਼ਹਿਰਾਂ ਵਿਚ ਅਗਲੇ ਮਹੀਨੇ ਤੋਂ ਵਾਤਾਵਰਣ ਦੇ ਅਨੁਕੂਲ ਉਨਤ ਕਿਸਮ ਦੇ ਯੂਰੋ-4 ਤੇਲ ਬਾਰੇ ਪੁੱਛੇ ਗਏ ਸਵਾਲ 'ਤੇ ਸੁੰਦਰੇਸ਼ਨ ਨੇ ਕਿਹਾ ਕਿ ਇਸ ਦੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਇਹ ਉਮੀਦ ਹੈ ਕਿ ਇਹ ਨਿਸ਼ਚਿਤ ਮਿਤੀ ਤੋਂ ਲਾਗੂ ਹੋ ਜਾਵੇਗਾ।

 
ਬਿਹਾਰ 'ਚ ਵਾਹਨ ਨੂੰ ਅੱਗ ਲਗਾ ਕੇ 5 ਨੂੰ ਮਾਰਿਆ PRINT ਈ ਮੇਲ
 

ਪਟਨਾ,21 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- à¨¬à¨¿à¨¹à¨¾à¨° ਦੇ ਬਾਂਕਾ ਜ਼ਿਲ੍ਹੇ ਵਿਚ ਇਕ ਵਾਹਨ ਵਿਚ ਸਵਾਰ ਪੰਜ ਲੋਕਾਂ ਨੂੰ ਅੱਗ ਲਗਾ ਕੇ ਮਾਰ ਦੇਣ ਦਾ ਸੰਗੀਨ ਮਾਮਲਾ ਸਾਹਮਣੇ ਆਇਆ ਹੈ। ਸ਼ੰਕਾ ਹੈ ਕਿ ਵਿਰੋਧੀ ਗੁਟ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਅਨੁਸਾਰ ਸ਼ਨੀਵਾਰ ਰਾਤ ਤਿਲਕਾਰਾ ਪੰਚਾਇਤ ਦੇ ਸਾਬਕਾ ਸਰਪੰਚ ਪ੍ਰਯਾਗ ਯਾਦਵ ਅਤੇ ਉਨ੍ਹਾਂ ਦੇ ਚਾਰ ਸਮਰਥਕ ਇਕ ਗੱਡੀ ਵਿਚ ਸਵਾਰ ਸਨ, ਤਾਂ ਕੁੱਝ ਲੋਕਾਂ ਨੇ ਹਮਲਾ ਕਰਕੇ ਉਨ੍ਹਾਂ ਦੀ ਗੱਡੀ ਨੂੰ ਅੱਗ ਲਗਾ ਦਿੱਤੀ। ਪੁਲਿਸ ਅਧਿਕਾਰੀ ਸ਼ਾਮ ਕੁਮਾਰ ਨੇ ਕਿਹਾ ਕਿ ਪਹਿਲਾਂ ਦੋਸ਼ੀਆਂ ਨੇ ਵਾਹਨ 'ਤੇ ਹਮਲਾ ਕੀਤਾ, ਜਿਸ ਵਿਚ ਚਾਲਕ ਦਾ ਗੱਡੀ ਤੋਂ ਕਾਬੂ ਨਹੀਂ ਰਿਹਾ। ਇਸ ਤੋਂ ਬਾਅਦ ਦੋਸ਼ੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਭਾਗਲਪੁਰ ਰੇਂਜ ਦੇ ਪੁਲਿਸ ਅਧਿਕਾਰੀ ਵਿਨੇ ਕੁਮਾਰ ਨੇ ਕਿਹਾ ਕਿ ਅਜਿਹਾ ਸ਼ੰਕਾ ਹੈ ਕਿ ਪ੍ਰਯਾਗ ਯਾਦਵ ਅਤੇ ਸਰਪੰਚ ਬਾਬੂ ਲਾਲ ਯਾਦਵ ਵਿਚਾਲੇ ਝਗੜੇ ਦੇ ਕਾਰਨ ਪ੍ਰਯਾਗ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਹੱਤਿਆ ਹੋਈ ਹੈ।

 
ਗੁਜਰਾਤ ਦੰਗੇ : ਐਸ.ਆਈ.ਟੀ. ਦੇ ਸਾਹਮਣੇ ਹਾਜ਼ਰ ਨਹੀਂ ਹੋਣਗੇ ਮੋਦੀ! PRINT ਈ ਮੇਲ

ਅਹਿਮਦਾਬਾਦ, 21 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਰਾਜ ਵਿਚ ਸਾਲ 2002 ਵਿਚ ਹੋਏ ਦੰਗਿਆਂ ਦੇ ਮਾਮਲੇ ਵਿਚ ਹਾਈਕੋਰਟ ਵਲੋਂ ਨਿਯੁਕਤ ਵਿਸ਼ੇਸ਼ ਜਾਂਚ ਦਲ ਐਸ.ਆਈ.ਟੀ. ਦੇ ਸਾਹਮਣੇ ਐਤਵਾਰ ਨੂੰ ਸ਼ਾਇਦ ਹਾਜ਼ਰ ਨਹੀਂ ਹੋਣਗੇ। ਐਸ ਆਈ ਟੀ ਨੇ ਫਰਵਰੀ 02 ਵਿਚ ਗੁਲਬਰਗ ਸੋਸਾਇਟੀ ਵਿਚ ਦੰਗਾਕਾਰੀਆਂ ਵਲੋਂ ਕਾਂਗਰਸ ਦੇ ਸਾਬਕਾ ਸਾਂਸਦ ਅਹਿਸਾਨ ਜਾਫਰੀ ਸਮੇਤ 69 ਲੋਕਾਂ ਦੀ ਹੱਤਿਆ ਕਰ ਦਿੱਤੇ ਜਾਣ ਦੇ ਮਾਮਲੇ ਵਿਚ ਜਾਫਰੀ ਦੀ ਪਤਨੀ ਜਾਕਿਯਾ ਦੀ ਸ਼ਿਕਾਇਤ 'ਤੇ ਦਰਜ ਮਾਮਲੇ ਦੇ ਸਿਲਸਿਲੇ ਵਿਚ ਅੱਜ ਮੋਦੀ ਨੂੰ ਤਲਬ ਕੀਤਾ ਗਿਆ ਸੀ। ਰਾਜ ਸਰਕਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮੋਦੀ ਅੱਜ ਐਸ ਆਈ ਟੀ ਦੇ ਸਾਹਮਣੇ ਸ਼ਾਇਦ ਹਾਜ਼ਰ ਨਹੀਂ ਹੋਣਗੇ। ਹਾਈ ਕੋਰਟ ਨੇ ਪਿਛਲੇ ਸਾਲ 27 ਅਪ੍ਰੈਲ ਨੂੰ ਐਸ ਆਈ ਟੀ ਤੋਂ ਜਾਕਿਯਾ ਦੀ ਸ਼ਿਕਾਇਤ 'ਤੇ ਜਾਂਚ ਕਰਨ ਨੂੰ ਕਿਹਾ ਸੀ। ਜਾਕਿਯਾ ਨੇ ਦੋਸ਼ ਲਗਾਇਆ ਸੀ ਕਿ ਮੋਦੀ, ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ, ਪੁਲਿਸ ਅਧਿਕਾਰੀਆਂ ਅਤੇ ਸੀਨੀਅਰ ਨੌਕਰਸ਼ਾਹਾਂ ਨੇ ਦੰਗੇ ਭੜਕਾਏ ਜਿਸ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ। ਗੁਜਰਾਤ ਹਾਈਕੋਰਟ ਵਲੋਂ ਤਿੰਨ ਨਵੰਬਰ 07 ਨੂੰ ਇਸ ਮਾਮਲੇ ਵਿਚ ਕੋਈ ਹੁਕਮ ਦੇਣ ਤੋਂ ਇਨਕਾਰ ਕਰਨ ਅਤੇ ਇਸ ਸ਼ਿਕਾਇਤ ਨੂੰ ਮੈਜਿਸਟਰੇਟ ਦੀ ਅਦਾਲਤ ਵਿਚ ਲੈ ਜਾਣ ਦੀ ਸਲਾਹ ਦਿੱਤੇ ਜਾਣ 'ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

 
ਅਮਰ ਨੇ ਪੜ੍ਹੇ ਸੋਨੀਆ ਤੇ ਰਾਹੁਲ ਦੀ ਸ਼ਾਨ 'ਚ ਕਸੀਦੇ PRINT ਈ ਮੇਲ

ਗਾਜ਼ੀਆਬਾਦ, 21 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- ਸਮਾਜਵਾਦੀ ਪਾਰਟੀ ਵਿਚੋਂ ਕੱਢੇ ਸਾਬਕਾ ਸਾਂਸਦ ਅਮਰ ਸਿੰਘ ਨੇ ਕਾਂਗਰਸ ਮੁਖੀ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਸਪੁੱਤਰ ਰਾਹੁਲ ਗਾਂਧੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਿਆਂ ਕਿਹਾ ਹੈ ਕਿ ਇਨ੍ਹਾਂ ਦੋਵਾਂ ਆਗੂਆਂ ਦੇ ਲਈ ਦੇਸ਼ ਦਾ ਵਿਕਾਸ ਸਭ ਤੋਂ ਵੱਡੀ ਪਹਿਲ ਹੈ। ਅਮਰ ਨੇ ਇਥੇ ਇਕ ਰੈਲੀ ਵਿਚ ਕਿਹਾ ਕਿ ਉਨ੍ਹਾਂ ਨੂੰ ਸਪਾ ਆਗੂ ਦੇ ਰੂਪ ਵਿਚ ਸੋਨੀਆ ਤੇ ਰਾਹੁਲ ਦੀ ਆਲੋਚਨਾ ਕਰਨ ਦਾ ਬਹੁਤ ਪਛਤਾਵਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਰੁਖ ਨਾਲ ਬੰਨ੍ਹੇ ਹੋਣ ਦੇ ਕਾਰਨ ਮੈਂ ਅਜਿਹਾ ਕੀਤਾ ਸੀ, ਪਰ ਹੁਣ ਮੈਂ ਕਹਿ ਸਕਦਾ ਹਾਂ ਕਿ ਸੋਨੀਆ ਗਾਂਧੀ ਦੁਨੀਆ ਦੀ ਇਕੋ ਇਕ ਅਜਿਹੀ ਮਹਿਲਾ ਹੈ ਜਿਨ੍ਹਾਂ ਨੇ ਦੇਸ਼ ਦੀ ਅਖੰਡਤਾ ਲਈ ਪ੍ਰਧਾਨ ਮੰਤਰੀ ਦਾ ਅਹੁਦਾ ਕੁਰਬਾਨ ਕਰ ਦਿੱਤਾ। ਰਾਹੁਲ ਗਾਂਧੀ ਨੂੰ ਸਿਆਸਤ ਨੂੰ ਦਿਸ਼ਾ ਦੇਣ ਦਾ ਸੇਹਰਾ ਦਿੰਦਿਆਂ ਅਮਰ ਸਿੰਘ ਨੇ ਸਮਾਨਤਾ ਦਾ ਭਾਵ ਪ੍ਰਗਟਾਉਣ ਲਈ ਗਰੀਬ ਲੋਕਾਂ ਦੇ ਘਰ ਵਿਚ ਠਹਿਰਨ ਲਈ ਰਾਹੁਲ ਦੀ ਤਾਰੀਫ਼ ਕੀਤੀ। ਉਨ੍ਰਾਂ ਕਿਹਾ ਕਿ ਉਹ ਪੱਛਮੀ ਉਤਰ ਪ੍ਰਦੇਸ਼ ਦੇ ਕੁੱਝ ਜ਼ਿਲ੍ਹਿਆਂ ਨੂੰ ਵੱਖ ਕਰਕੇ ਹਰਿਤ ਸੂਬਾ ਬਨਾਉਣ ਦੀ ਲੜਾਈ ਵਿਚ ਰਾਸ਼ਟਰੀ ਲੋਕ ਦਲ ਦੇ ਨੇਤਾ ਅਜਿਤ ਸਿੰਘ ਦਾ ਸਮਰਥਨ ਕਰਨਗੇ। ਸਪਾ ਆਗੂ ਮੁਲਾਇਮ ਸਿੰਘ ਯਾਦਵ ਬਾਰੇ ਤਲਖ਼ ਰਵੱਈਆ ਬਰਕਰਾਰ ਰਖਦਿਆਂ ਉਨ੍ਹਾਂ ਕਿਹਾ ਕਿ ਮੁਲਾਇਮ ਨੇ ਸਪਾ ਨੂੰ ਇਕ ਫੈਮਿਲੀ ਪਾਰਟੀ ਬਣਾ ਲਿਆ ਹੈ। ਉਨ੍ਹਾਂ ਮੁਲਾਇਮ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਸੰਕਲਪ ਵੀ ਲਿਆ। ਅਮਰ ਸਿੰਘ ਨੇ ਉਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਲਈ ਸੂਬੇ ਦੀ ਮਾਇਆਵਤੀ ਸਰਕਾਰ ਦੀ ਰੱਜ ਕੇ ਆਲੋਚਨਾ ਕੀਤੀ।

 
ਹਦਸਾ ਟਲਿਆ : ਕਿੰਗਫ਼ਿਸ਼ਰ ਏਅਰਲਾਈਨ ਦੇ ਜਹਾਜ਼ 'ਚ ਬੰਬ ਮਿਲਿਆ PRINT ਈ ਮੇਲ

ਤਿਰੁਵਨੰਤਪੁਰਮ, 21 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- ਬੰਗਲੌਰ-ਤਿਰੁਵਨੰਤਪੁਰਮ ਲਈ ਕਿੰਗ ਫ਼ਿਸ਼ਰ ਉਡਾਣ ਦੇ ਅੱਜ ਸਵੇਰੇ ਇਥੇ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਜਹਾਜ਼ ਵਿਚ ਇਕ ਦੇਸੀ ਬੰਬ ਮਿਲਿਆ। ਹਵਾਈ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਕ੍ਰਿਕਟ ਦੇ ਗੇਂਦ ਦੇ ਅਕਾਰ ਵਾਲਾ ਇਹ ਬੰਬ ਉਸ ਸਮੇਂ ਮਿਲਿਆ ਜਦੋਂ ਬੰਗਲੌਰ ਤੋਂ ਆਏ 27 ਮੁਸਾਫ਼ਰਾਂ ਦੇ ਉਤਰਨ ਤੋਂ ਬਾਅਦ ਸੁਰੱਖਿਆ ਜਾਂਚ ਕੀਤੀ ਗਈ। ਬੰਬ ਏ ਟੀ ਆਰ 72 ਜਹਾਜ਼ ਦੇ ਕਾਰਗੋ ਸੈਕਸ਼ਨ ਵਿਚੋਂ ਲੱਭਿਆ। ਉਨ੍ਹਾਂ ਦੱਸਿਆ ਕਿ ਇਹ ਇਕ ਮਲਿਆਲਮ ਅਖਬਾਰ ਵਿਚ ਲਪੇਟਿਆ ਹੋਇਆ ਸੀ। ਜਹਾਜ਼ ਨੂੰ ਤੁਰੰਤ ਖੁੱਲ੍ਹੇ ਇਲਾਕੇ ਵਿਚ ਲਿਜਾਇਆ ਗਿਆ ਅਤੇ ਧਮਾਕਾਖੇਜ਼ ਸਮੱਗਰੀ ਨੂੰ ਹਟਾਕੇ ਪਾਣੀ ਵਿਚ ਪਾ ਕੇ ਨਸ਼ਟ ਕਰ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਜਹਾਜ਼ ਦੀ ਸਖ਼ਤ ਤਲਾਸ਼ੀ ਲਈ। ਜਹਾਜ਼ ਅੱਜ ਸਵੇਰੇ ਤਿੁਰਵਨੰਤਪੁਰਮ ਹਵਾਈ ਅੱਡੇ 'ਤੇ 8 ਵਜੇ ਉਤਰਿਆ ਜੋ ਬੰਗਲੌਰ ਤੋਂ ਸਵੇਰੇ 6.25 ਵਜੇ ਚੱਲਿਆ ਸੀ। ਇਸ ਵਿਚ 27 ਮੁਸਾਫ਼ਿਰ ਅਤੇ ਚਾਲਕ ਦਲ ਦੇ 4 ਮੈਂਬਰ ਸਵਾਰ ਸਨ। ਏ ਟੀ ਆਰ-72 ਵਿਚ 48 ਮੁਸਾਫ਼ਿਰਾਂ ਦੀ ਸਮਰੱਥਾ ਹੈ। ਏਅਰਲਾਈਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁਸਾਫ਼ਿਰਾਂ ਦੇ ਜਹਾਜ਼ ਤੋਂ ਉਤਰਨ ਤੋਂ ਬਾਅਦ ਸੁਰੱਖਿਆ ਜਾਂਚ ਦੌਰਾਨ ਲਾਵਾਰਿਸ ਸਮਾਨ ਮਿਲਿਆ ਉਨ੍ਹਾਂ ਕਿਹਾ ਕਿ ਕਿੰਗਫ਼ਿਸ਼ਰ ਦੀ ਉਡਾਣ ਨੰਬਰ ਆਈ.ਟੀ.-4731 ਦੇ ਤਿਰੁਵਨੰਤਪੁਰਮ ਪਹੁੰਚਣ ਅਤੇ 27 ਮੁਸਾਫ਼ਿਰਾਂ ਦੇ ਉਤਰਨ ਤੋਂ ਤੁਰੰਤ ਬਾਅਦ ਨਿਯਮਤ ਹੋਣ ਵਾਲੀ ਸੁਰੱਖਿਆ ਜਾਂਚ ਕੀਤੀ ਗਈ ਜਿਸ ਵਿਚ ਲਾਵਾਰਿਸ ਸਮਾਨ ਮਿਲਿਆ। ਬੁਲਾਰੇ ਨੇ ਕਿਹਾ ਕਿ ਇਸ ਬਾਰੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਜਹਾਜ਼ ਤੋਂ ਸਮਾਨ ਨੂੰ ਹਟਾਇਆ। ਇਸ ਜਹਾਜ਼ ਨੂੰ 29 ਮੁਸਾਫ਼ਿਰਾਂ ਦੇ ਨਾਲ 8.25 ਵਜੇ ਵਾਪਸ ਹੋਣਾ ਸੀ, ਪਰ ਬੰਬ ਮਿਲਣ ਕਾਰਨ ਇਸ ਦੀ ਵਾਪਸੀ ਵਿਚ ਦੇਰੀ ਹੋਈ।

 
ਪ੍ਰਮਾਣੂ ਬਿੱਲ 'ਤੇ ਸ਼ੰਕੇ ਦੂਰ ਕਰੇ ਸਰਕਾਰ : ਭਾਜਪਾ PRINT ਈ ਮੇਲ

ਨਵੀਂ ਦਿੱਲੀ,21 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- ਸਰਕਾਰ ਵਲੋਂ ਭਵਿੱਖ ਵਿਚ ਗੈਰ ਫ਼ੌਜੀ ਪ੍ਰਮਾਣੂ ਪ੍ਰੋਗਰਾਮ ਵਿਚ ਨਿੱਜੀ ਅਪਰੇਟਰਾਂ ਨੂੰ ਦਾਖ਼ਲੇ ਦੀ ਆਗਿਆ ਦੇਣ ਦੇ ਸ਼ੰਕੇ ਵਜੋਂ ਭਾਜਪਾ ਨੇ ਅੱਜ ਕਿਹਾ ਕਿ ਪ੍ਰਮਾਣੂ ਨਾਗਰਿਕ ਜ਼ਿੰਮੇਵਾਰੀ ਬਿੱਲ ਵਿਚ ਇਸ ਸ਼ੰਕੇ ਦਾ ਨਿਪਟਾਰਾ ਨਾ ਕੀਤੇ ਜਾਣ ਤੱਕ ਉਹ ਇਸ ਬਿੱਲ ਦਾ ਸਮਰਥਨ ਕਰੇਗੀ। ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਨਾਲ ਬੀਤੇ 17 ਮਾਰਚ ਨੂੰ ਹੋਈ ਮੁਲਾਕਾਤ ਵਿਚ ਭਾਜਪਾ ਦੇ ਸੀਨੀਅਰ ਆਗੂਆਂ ਨੇ ਬਿੱਲ ਵਿਚ ਪ੍ਰਮਾਣੂ ਪ੍ਰੋਗਰਾਮ ਵਿਚ ਨਿੱਜੀ ਅਪਰੇਟਰਾਂ ਦੀ ਹਿੱਸੇਦਾਰੀ ਬਾਰੇ ਕੋਈ ਵਿਵਸਥਾ ਨਾ ਹੋਣ 'ਤੇ ਇਤਰਾਜ਼ ਪ੍ਰਗਟਾਇਆ। ਭਾਜਪਾ ਬਿੱਲ ਵਿਚ ਅਜਿਹੀ ਵਿਵਸਥਾ ਨੂੰ ਬਾਅਦ ਵਿਚ ਸ਼ਾਮਲ ਕਰਨ ਦੀ ਸੰਭਾਵਨਾ ਸਬੰਧੀ ਸਰਕਾਰ ਦੇ ਬਿਆਨ ਤੋਂ ਸੰਤੁਸ਼ਟ ਨਹੀਂ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਭਵਿੱਖ ਵਿਚ ਨਿੱਜੀ ਅਪਰੇਟਰਾਂ ਦੇ ਵੀ ਇਸ ਕਾਰੋਬਾਰ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਖੇਤਰ ਵਿਚ ਕਰੋੜਾਂ ਡਾਲਰਾਂ ਦਾ ਲੈਣ-ਦੇਣ ਹੁੰਦਾ ਹੈ। ਭਾਰਤੀ ਕੰਪਨੀਆਂ ਅਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਵਿਚਾਲੇ ਸਾਂਝਾ ਉਦਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਦਾ ਬਿੱਲ ਵਿਚ ਸਮੁੱਚੇ ਰੂਪ ਤੋਂ ਹੱਲ ਕੀਤਾ ਜਾਣਾ ਚਾਹੀਦਾ ਹੈ। ਮੈਨਨ ਨਾਲ ਹੋਈ ਬੈਠਕ ਵਿਚ ਜੋਸ਼ੀ ਤੋਂ ਇਲਾਵਾ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ, ਰਾਜ ਸਭਾ ਵਿਚ ਉਨ੍ਹਾਂ ਦੇ ਹਮਰੁਤਬਾ ਅਰੁਣ ਜੇਤਲੀ, ਭਾਜਪਾ ਦੇ ਉਚ ਆਗੂ ਐਸ ਐਸ ਆਹਲੂਵਾਲੀਆ ਅਤੇ ਸਾਬਕਾ ਵਿਦੇਸ਼ ਮੰਤਰੀ ਯਸ਼ਵੰਤ ਸਿਨਹਾ ਵੀ ਮੌਜੂਦ ਸਨ।

 
ਬ੍ਰਹਮੋਸ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ PRINT ਈ ਮੇਲ

ਭੁਵਨੇਸ਼ਵਰ, 21 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- ਭਾਰਤ ਨੇ ਅੱਜ ਉੜੀਸਾ ਤੱਟ 'ਤੇ ਬੰਗਾਲ ਦੀ ਖਾੜੀ ਵਿਚ ਇਕ ਜੰਗੇ ਬੇੜੇ ਤੋਂ ਜੰਗੀ ਮੁਹਾਰਤ ਨਾਲ ਲੈਸ 290 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ ਸੁਪਰਸਾਨਿਕ ਬ੍ਰਹਮੋਸ ਕਰੂਜ਼ ਮਿਜ਼ਾਈਲ ਨੂੰ ਸਫ਼ਲਤਾ ਨਾਲ ਦਾਗਿਆ। ਜੰਗੀ ਮੁਹਾਰਤ ਨਾਲ ਲੈਸ ਇਸ ਤਰ੍ਹਾਂ ਦੀ ਮਿਜ਼ਾਈਲ ਰੱਖਣ ਵਾਲਾ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਹੈ। ਬ੍ਰਹਮੋਸ ਏਅਰੋਸਪੇਸ ਦੇ ਮੁਖੀ ਏ. ਸਿਵਾਥਨੂ ਪਿਲੱਈ ਨੇ ਦੱਸਿਆ ਕਿ ਅੱਜ 11.30 ਵਜੇ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈ ਐਨ ਐਸ ਰਣਵੀਰ ਤੋਂ ਮਿਜ਼ਾਈਲ ਨੂੰ ਸਫਲਤਾ ਨਾਲ ਦਾਗਿਆ ਗਿਆ ਅਤੇ ਇਸ ਨੇ ਨਿਸ਼ਾਨੇ ਦੇ ਰੂਪ ਵਿਚ ਇਕ ਕਿਸ਼ਤੀ ਨੂੰ ਸਫ਼ਲਤਾਪੂਰਵਕ ਨਸ਼ਟ ਕੀਤਾ। ਇਸ ਨੇ ਬਿਲਕੁਲ ਸਿੱਧਾ ਨਿਸ਼ਾਨਾ ਲਗਾਇਆ। ਉਨ੍ਹਾਂ ਨਵੀਂ ਦਿੱਲੀ ਵਿਚ ਕਿਹਾ ਕਿ ਅੱਜ ਦੇ ਪ੍ਰੀਖਣ ਤੋਂ ਬਾਅਦ ਭਾਰਤ ਆਪਣੇ ਹਥਿਆਰਾਂ ਦੇ ਜ਼ਖੀਰੇ ਵਿਚ ਇਸ ਤਰ੍ਹਾਂ ਦੀ ਮਿਜ਼ਾਈਲ ਰੱਖਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਵੱਖ-ਵੱਖ ਸੁਨੇਹਿਆਂ ਵਿਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਰੱਖਿਆ ਮੰਤਰੀ ਏ ਕੇ ਐਂਟਨੀ ਨੇ ਬ੍ਰਹਮੋਸ ਦੇ ਵਿਗਿਆਨੀਆਂ ਅਤੇ ਜਲ ਸੈਨਾ ਨੂੰ ਸਫ਼ਲ ਪ੍ਰੀਖਣ ਲਈ ਵਧਾਈ ਦਿੱਤੀ। ਪਿਲੱਈ ਨੇ ਕਿਹਾ ਕਿ ਮਿਜ਼ਾਈਲ ਦਾ ਸਾਫ਼ਟਵੇਅਰ ਉਨਤ ਹੈ ਅਤੇ ਅੱਜ ਦੇ ਪ੍ਰੀਖਣ ਵਿਚ ਇਸ ਨੇ ਸੁਪਰਸਾਨਿਕ ਰਫ਼ਤਾਰ ਨਾਲ ਟੀਚੇ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਆਪਣੀ ਜੰਗੀ ਮੁਹਾਰਤ ਦਾ ਅਨੋਖਾ ਵਿਖਾਵਾ ਕੀਤਾ।

 
ਪੋਖਰਣ 'ਚ ਬੈਰਲ ਫ਼ਟਣ ਨਾਲ 4 ਜਵਾਨ ਸ਼ਹੀਦ PRINT ਈ ਮੇਲ

ਪੋਖਰਣ,15 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :-ਰਾਜਸਥਾਨ 'ਚ ਸਥਿਤ ਭਾਰਤੀ ਫ਼ੌਜ ਦੀ ਪੋਖਰਣ ਫ਼ਾਇਰਿੰਗ ਰੇਂਜ 'ਚ ਅੱਜ ਇਕ ਬੈਰਲ ਦੇ ਫੱਟ ਜਾਣ ਨਾਲ ਭਾਰਤੀ ਫ਼ੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ, ਜਦੋਂਕਿ ਤਿੰਨ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮਿਲੀਆਂ ਰਿਪੋਰਟਾਂ ਅਨੁਸਾਰ ਪੋਖਰਣ ਰੇਂਜ ਦੇ ਲਾਠੀ ਖੇਤੋਲਾਈ ਖੇਤਰ 'ਚ ਬੀਤੀ ਰਾਤ ਅਭਿਆਸ ਦੌਰਾਨ ਅਚਾਨਕ ਜੰਗੀ ਤੋਪ ਦੀ ਨਾਲ ਫੱਟ ਗਈ। ਜਿਸ ਨਾਲ ਹੋਏ ਜ਼ਬਰਦਸਤ ਧਮਾਕੇ ਵਿਚ ਇਕ ਜਵਾਨ ਮੌਕੇ 'ਤੇ ਹੀ ਮਾਰਿਆ ਗਿਆ, ਜਦੋਂਕਿ ਤਿੰਨ ਜਵਾਨਾਂ ਨੇ ਹਸਤਪਾਲ ਲਿਜਾਂਉਂਦਿਆਂ ਰਸਤੇ 'ਚ ਹੀ ਦਮ ਤੋੜ ਦਿੱਤਾ। ਜ਼ਖ਼ਮੀ ਹੋਏ ਤਿੰਨ ਫ਼ੌਜੀ ਜਵਾਨਾਂ ਨੂੰ ਜੋਧਪੁਰ ਸਥਿਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਫ਼ੌਜ ਨੇ ਇਸ ਘਟਨਾ ਦੀ ਕੋਰਟ ਆਫ਼ ਇਨਕੁਆਇਰੀ ਦੇ ਆਦੇਸ਼ ਦੇ ਦਿੱਤੇ ਹਨ।

 
ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਭੂਚਾਲ ਦੇ ਝਟਕੇ PRINT ਈ ਮੇਲ


ਨਵੀਂ ਦਿੱਲੀ,ਪੰਜਾਬ ਤੇ ਹਿਮਾਚਲ ਦੀ ਸਰਹੱਦ 'ਤੇ ਨਿਕੋਬਾਰ ਟਾਪੂ ਉਪਰ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਵੇਂ ਇਨ੍ਹਾਂ ਝਟਕਿਆਂ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ, ਪਰ 4.6 ਦੀ ਸ਼ਿੱਦਤ ਨਾਲ ਆਏ ਭੂਚਾਲ ਨੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਸਵੇਰੇ 8.13 ਵਜੇ ਨਿਕੋਬਾਰ ਟਾਪੂ 'ਤੇ ਭੂਚਾਲ ਦਾ ਪਹਿਲਾ ਝਟਕਾ ਲੱਗਿਆ। ਇਸ ਮਗਰੋਂ ਬਾਅਦ ਦੁਪਹਿਰ 12.23 ਵਜੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਕਈ ਇਲਾਕਿਆਂ ਵਿਚ 4.6 ਦੀ ਸ਼ਿੱਦਤ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਹੁਸ਼ਿਆਰਪੁਰ ਸੀ। ਰਿਪੋਰਟਾਂ ਮੁਤਾਬਕ ਫਗਵਾੜਾ ਵਿਚ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਝਟਕਾ 12.23 ਵਜੇ ਤੇ ਦੂਜਾ 12.26 ਵਜੇ ਆਇਆ। ਇਨ੍ਹਾਂ ਝਟਕਿਆਂ ਕਾਰਨ ਕੁਝ ਥਾਵਾਂ 'ਤੇ ਦਰਵਾਜ਼ੇ ਤੇ ਖਿੜਕੀਆਂ ਕੰਬਣ ਲੱਗ ਪਏ ਸਨ, ਹੁਸ਼ਿਆਰਪੁਰ ਵਿਚ ਬਾਅਦ ਦੁਪਹਿਰ ਭੂਚਾਲ ਦੇ ਦੋ ਝਟਕਿਆਂ ਕਾਰਨ ਲੋਕ ਸਹਿਮ ਗਏ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮੇਘ ਰਾਜ ਨੇ ਕਿਹਾ ਕਿ ਜ਼ਿਲ੍ਹੇ ਵਿਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਅਤੇ ਆਸਪਾਸ ਦੇ ਇਲਾਕਿਆਂ ਵਿਚ ਵੀ ਬਾਅਦ ਦੁਪਹਿਰ ਕਰੀਬ 12.23 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 12.23 ਵਜੇ ਬਾਅਦ ਦੁਪਹਿਰ ਪਹਿਲਾ ਝਟਕਾ ਮਹਿਸੂਸ ਕੀਤਾ ਗਿਆ, ਜਦੋਂਕਿ 12.24 'ਤੇ ਦੂਜਾ ਝਟਕਾ ਵੀ ਲੋਕਾਂ ਨੇ ਮਹਿਸੂਸ ਕੀਤਾ। ਭੂਚਾਲ ਦੇ ਝਟਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ ਕਈ ਹਿੱਸਿਆਂ ਵਿਚ ਵੀ ਮਹਿਸੂਸ ਕੀਤੇ ਗਏ। ਜਦੋਂਕਿ ਇਸ ਦਾ ਜ਼ਿਆਦਾ ਅਸਰ ਹਿਮਾਚਲ ਪ੍ਰਦੇਸ਼ ਵਿਚ ਹੀ ਹੋਣ ਦੀ ਸੂਚਨਾ ਮਿਲੀ ਹੈ। ਭਾਰਤ-ਪਾਕਿ ਸਰਹੱਦ 'ਤੇ ਪੈਂਦੇ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਾਦੀਆਂ ਅਤੇ ਆਲੇ-ਦੁਆਲੇ ਵੀ ਭੂਚਾਲ ਦਾ ਜ਼ੋਰਦਾਰ ਝਟਕਾ ਮਹਿਸੂਸ ਕੀਤਾ ਗਿਆ, ਜਿਸ ਕਰਕੇ ਲੋਕਾਂ ਵਿਚ ਡਰ ਅਤੇ ਸਹਿਮ ਬਣਿਆ ਰਿਹਾ। ਝਟਕਾ ਮਹਿਸੂਸ ਕਰਨ ਤੋਂ ਬਾਅਦ ਲੋਕ ਘਰਾਂ ਵਿਚੋਂ ਬਾਹਰ ਆ ਗਏ। ਭੂਚਾਲ ਦਾ ਝਟਕਾ ਕੁਝ ਸਕਿੰਟਾਂ ਦਾ ਸੀ, ਜਿਹੜਾ ਦੁਪਹਿਰੇ 12.15 ਵਜੇ ਦੇ ਕਰੀਬ ਲੱਗਾ।

 
ਕੈਂਸਰ ਨੇ ਖੋਹਿਆ ਮੇਰਾ ਪਹਿਲਾ ਪਿਆਰ: ਵਿਵੇਕ ਓਬਰਾਏ PRINT ਈ ਮੇਲ
images.jpgਮੁੰਬਈ, 15 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- -ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਨੇ ਕਿਹਾ ਕਿ ਕੈਂਸਰ ਨੇ ਹੀ ਉਹਨਾਂ ਦਾ ਪਹਿਲਾ ਪਿਆਰ ਖੋਹਿਆ ਹੈ। ਉਹਨਾਂ ਕਿਹਾ ਕਿ ਜਦੋਂ ਉਹ 18 ਸਾਲ ਦੇ ਸਨ ਉਦੋਂ ਉਹਨਾਂ ਦੀ ਦੋਸਤ ਦੀ ਮੌਤ ਕੈਂਸਰ ਦੀ ਵਜ੍ਹਾ ਕਰਕੇ ਹੋ ਗਈ ਸੀ। ਵਿਵੇਕ ਨੇ ਸੋਸ਼ਲ ਨੈਟਵਰਕਿੰਗ ਵੇਬਸਾਈਟ ਟਵਿੱਟਰ 'ਤੇ ਇਸ ਸੰਬੰਧ ਵਿੱਚ ਟਿੱਪਣੀ ਕੀਤੀ ਹੈ। ਉਹਨਾਂ ਲਿਖਿਆ, ਜਦੋਂ ਮੈਂ 18 ਸਾਲ ਦਾ ਸੀ ਉਦੋਂ ਮੈਂ ਆਪਣਾ ਪਹਿਲਾ ਪਿਆਰ ਖੋਹਿਆ। ਮੇਰੀ ਬਚਪਨ ਦੀ ਪਿਆਰੀ ਦੋਸਤ ਦੀ ਮੌਤ ਕੈਂਸਰ ਦੀ ਵਜ੍ਹਾ ਕਰਕੇ 13 ਸਾਲ ਦੀ ਉਮਰ ਵਿੱਚ ਹੋ ਗਈ ਸੀ। ਵਿਵੇਕ ਕੈਂਸਰ ਰੋਗੀ ਸਹਿਯੋਗ ਸੰਗਠਨ ਦੇ ਬ੍ਰਾਂਡ ਐਮਬੈਸਡਰ ਹਨ। ਉਹਨਾਂ ਕਿਹਾ ਕਿ ਉਹ ਆਪਣੀ ਸਵਰਗੀ ਦੋਸਤ ਲਈ ਉਹਨਾਂ ਮਰੀਜ਼ਾਂ ਦੀ ਸਹਾਇਤਾ ਕਰ ਰਹੇ ਹਨ ਜੋ ਕੈਂਸਰ ਦਾ ਇਲਾਜ ਨਹੀਂ ਕਰਾ ਸਕਦੇ ਹਨ।
 
ਬੱਸ ਨਦੀ 'ਚ ਡਿੱਗੀ, 28 ਵਿਦਿਆਰਥੀਆਂ ਦੀ ਮੌਤ PRINT ਈ ਮੇਲ

ਜੈਪੁਰ, 15 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- -ਸਵਾਈ ਮਾਧੋਪੁਰ ਅਤੇ ਦੌਸਾ ਨੂੰ ਜੋੜਣ ਵਾਲੀ ਮੋਰੇਲ ਨਦੀ 'ਤੇ ਅੱਜ ਤੜਕੇ ਇਕ ਕਾਲਜ ਬੱਸ ਨਦੀ ਵਿਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿਚ 28 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖ਼ਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਇਸ ਬੱਸ ਵਿਚ ਲਗਪਗ 62 ਲੋਕ ਸਵਾਰ ਸਨ। ਪ੍ਰਤੱਖ ਦਰਸ਼ੀਆਂ ਅਨੁਸਾਰ ਇਹ ਹਾਦਸਾ ਬੱਸ ਦੇ ਸਾਹਮਣੇ ਤੋਂ ਆ ਰਹੇ ਇਕ ਓਵਰ ਲੋਡ ਵਾਹਨ ਕਾਰਨ ਵਾਪਰਿਆ। ਜੋ ਤੇਜ਼ ਰਫਤਾਰ ਨਾਲ ਆ ਰਿਹਾ ਸੀ ਤੇ ਇਸ ਵਾਹਨ ਦੀਆਂ ਲਾਈਟਾਂ ਵੀ ਬੰਦ ਸਨ। ਇਸ ਵਾਹਨ ਨੂੰ ਬਚਾਉਂਦੇ ਹੋਏ ਬੱਸ ਨਦੀ ਵਿਚ ਜਾ ਡਿੱਗੀ। ਇਹ ਨਦੀ ਬਿਲਕੁਲ ਸੁੱਕੀ ਸੀ। ਬੱਸ ਦੇ ਨਦੀ ਵਿਚ ਡਿੱਗਣ ਤੋਂ ਬਾਅਦ ਦੋ ਟੁਕੜੇ ਹੋ ਗਏ। ਬੱਸ ਦੀ ਛੱਤ ਅਤੇ ਬਾਕੀ ਹਿੱਸਾ ਦੋਵੇਂ ਵੱਖੋ-ਵੱਖਰੇ ਹੋ ਗਏ। ਪੁਲਿਸ ਨੇ ਬਾਅਦ ਵਿਚ ਕ੍ਰੇਨ ਦੀ ਮਦਦ ਨਾਲ ਦੋਨਾਂ ਹਿੱਸਿਆਂ ਨੂੰ ਦੂਰ ਕਰਕੇ ਸਮਾਨ ਅਤੇ ਦਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

 
ਵਿਦੇਸ਼ ਸਕੱਤਰਾਂ ਦੀ ਅਗਲੀ ਗੱਲਬਾਤ ਪਾਕਿਸਤਾਨ 'ਚ ਸੰਭਵ : ਕ੍ਰਿਸ਼ਨਾ PRINT ਈ ਮੇਲ
imagescahicz0c.jpgਨਵੀਂ ਦਿੱਲੀ, 15 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :- ਸਰਕਾਰ ਨੇ ਅੱਜ ਸੰਕੇਤ ਦਿੱਤਾ ਹੈ ਕਿ ਗੱਲਬਾਤ ਦੀ ਪ੍ਰਕ੍ਰਿਆ ਨੂੰ ਅੱਗੇ ਤੋਰਨ ਦੇ ਲਈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਿਦੇਸ਼ ਸਕੱਤਰ ਪੱਧਰ ਦੀ ਅਗਲੀ ਗੱਲਬਾਤ ਇਸਲਾਮਾਬਾਦ ਵਿਚ ਹੋਵੇਗੀ। ਭਾਰਤ, ਅਫ਼ਰੀਕਾ ਸ਼ਿਖਰ ਬੈਠਕ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਇਥੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਸਕੱਤਰ ਗੱਲਬਾਤ ਵਿਚ ਸ਼ਿਰਕਤ ਕਰਨ ਦੇ ਲਈ ਆਏ ਹੋਏ ਸਨ। ਇਸ ਲਈ ਹੁਣ ਭਾਰਤ ਦੀ ਵਿਦੇਸ਼ ਸਕੱਤਰ ਦੇ ਪਾਕਿਸਤਾਨ ਜਾਣ ਦੀ ਵਾਰੀ ਹੈ। ਇਸ ਲਈ ਸਾਨੂੰ ਇਸ ਗੱਲਬਾਤ ਨੂੰ ਅੱਗੇ ਤੋਰਨ ਲਈ ਹੋਰ ਕਦਮ ਚੁੱਕਣੇ ਚਾਹੀਦੇ ਹਨ। ਅਜਿਹੀ ਅਟਕਲਾਂ ਹਨ ਕਿ ਦੋਵਾਂ ਪੱਖਾਂ ਦੇ ਵਿਚਾਲੇ ਇਸ ਮਹੀਨੇ ਦੇ ਅੰਤ ਤਕ ਇਹ ਗੱਲਬਾਤ ਹੋ ਸਕਦੀ ਹੈ। ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਆਪਣੀ ਭਾਰਤੀ ਹਮਰੁਤਬਾ ਨਿਰੁਪਮਾ ਰਾਓ ਨਾਲ ਗੱਲਬਾਤ ਦੇ ਲਈ 24 ਫਰਵਰੀ ਨੂੰ ਭਾਰਤ ਆਏ ਸਨ। ਇਸੇ ਦੌਰਾਨ ਭਾਰਤੀ ਪੱਖ ਨੇ ਸਾਫ਼ ਕਰ ਦਿੱਤਾ ਸੀ ਕਿ ਆਪਣੀ ਧਰਤੀ ਤੋਂ ਪੈਦਾ ਹੋ ਰਹੇ ਅਤਿਵਾਦ ਨੂੰ ਰੋਕਣ ਦੇ ਲਈ ਪਾਕਿਸਤਾਨ ਨੂੰ ਪਾਰਦਰਸ਼ੀ ਢੰਗ ਨਾਲ ਕਦਮ ਚੁੱਕਣੇ ਪੈਣਗੇ। ਕ੍ਰਿਸ਼ਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਦਭਾਵਨਾ ਦੇ ਤੌਰ 'ਤੇ ਇਸਲਾਮਾਬਾਦ ਦੇ ਨਾਲ ਵਿਦੇਸ਼ ਸਕੱਤਰ ਪੱਧਰੀ ਗੱਲਬਾਤ ਦੇ ਲਈ ਪਹਿਲ ਕੀਤੀ ਸੀ।
 
ਕਾਲੇ ਧਨ 'ਤੇ ਵ੍ਹਾਈਟ ਪੇਪਰ ਲਿਆਵੇ ਸਰਕਾਰ : ਅਡਵਾਨੀ PRINT ਈ ਮੇਲ
imagescaf2aia6.jpgਨਵੀਂ ਦਿੱਲੀ,15 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :-ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਵਿਦੇਸ਼ਾਂ ਵਿੱਚ ਜਮ੍ਹਾਂ ਭਾਰਤੀਆਂ ਦੇ ਕਾਲੇ ਧਨ 'ਤੇ ਇੱਕ ਵ੍ਹਾਈਟ ਪੇਪਰ ਲਿਆਉਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਅਡਵਾਨੀ ਨੇ ਆਪਣੇ ਬਲਾਗ 'ਤੇ ਅੱਜ ਲਿਖਿਆ ਹੈ ਕਿ 2008 ਵਿੱਚ ਭਾਜਪਾ ਨੇ ਜਦੋਂ ਸਵਿਸ ਬੈਂਕ ਸਮੇਤ ਕਾਲੇ ਧਨ ਦੀਆਂ ਹੋਰ ਪਨਾਹਗਾਹਾਂ ਵਿੱਚ ਜਮ੍ਹਾਂ ਕਰਾਏ ਗਏ ਭਾਰਤੀਆਂ ਦੇ ਧਨ ਦਾ ਮੁੱਦਾ ਉਠਾਇਆ ਸੀ ਤਾਂ ਕਾਂਗਰਸੀ ਬੁਲਾਰਿਆਂ ਨੇ ਇਸ ਦਾ ਮਜ਼ਾਕ ਉਡਾਇਆ ਸੀ। ਉਹਨਾਂ ਲਿਖਿਆ ਹੈ ਕਿ ਸਾਡੇ ਵੱਲੋਂ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਦਾ ਮੁੱਦਾ ਉਠਾਉਣ 'ਤੇ ਕਾਂਗਰਸ ਦੇ ਬੁਲਾਰਿਆਂ ਨੇ ਉਲਟੇ ਸਵਾਲ ਕੀਤੇ ਕਿ ਰਾਸ਼ਟਰੀ ਜਨਤੰਤਰਿਕ ਗਠਜੋੜ ਦੀ ਸਰਕਾਰ ਜਦੋਂ 6 ਸਾਲ ਤੱਕ ਕੇਂਦਰ ਦੀ ਸੱਤਾ ਵਿੱਚ ਸੀ ਤਾਂ ਇਸ ਮੁੱਦੇ ਨੂੰ ਕਿਉਂ ਉਠਾਇਆ ਗਿਆ। ਅਡਵਾਨੀ ਨੇ ਬਲਾਗ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਲਪੇਟਦਿਆਂ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੱਕ ਨੇ ਇਸ ਨੂੰ ਚੋਣ ਸਟੰਟ ਕਰਾਰ ਦਿੱਤਾ।
 
ਨਦੀ 'ਚ ਬੱਸ ਡਿੱਗਣ ਕਾਰਨ 28 ਵਿਦਿਆਰਥੀ ਹਲਾਕ PRINT ਈ ਮੇਲ
ਜੈਪੁਰ, 15 à¨®à¨¾à¨°à¨šà¨®à©€à¨¡à©€à¨† ਦੇਸ਼ ਪੰਜਾਬ ਬਿਊਰੋ :-ਸਵਾਈ ਮਾਧੋਪੁਰ ਅਤੇ ਦੌਸਾ ਨੂੰ ਜੋੜਣ ਵਾਲੀ ਮੋਰੇਲ ਨਦੀ 'ਤੇ ਅੱਜ ਤੜਕੇ ਇਕ ਕਾਲਜ ਬੱਸ ਨਦੀ ਵਿਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿਚ 28 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖ਼ਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਇਸ ਬੱਸ ਵਿਚ ਲਗਪਗ 62 ਲੋਕ ਸਵਾਰ ਸਨ। ਪ੍ਰਤੱਖ ਦਰਸ਼ੀਆਂ ਅਨੁਸਾਰ ਇਹ ਹਾਦਸਾ ਬੱਸ ਦੇ ਸਾਹਮਣੇ ਤੋਂ ਆ ਰਹੇ ਇਕ ਓਵਰ ਲੋਡ ਵਾਹਨ ਕਾਰਨ ਵਾਪਰਿਆ। ਜੋ ਤੇਜ਼ ਰਫਤਾਰ ਨਾਲ ਆ ਰਿਹਾ ਸੀ ਤੇ ਇਸ ਵਾਹਨ ਦੀਆਂ ਲਾਈਟਾਂ ਵੀ ਬੰਦ ਸਨ। ਇਸ ਵਾਹਨ ਨੂੰ ਬਚਾਉਂਦੇ ਹੋਏ ਬੱਸ ਨਦੀ ਵਿਚ ਜਾ ਡਿੱਗੀ। ਇਹ ਨਦੀ ਬਿਲਕੁਲ ਸੁੱਕੀ ਸੀ। ਬੱਸ ਦੇ ਨਦੀ ਵਿਚ ਡਿੱਗਣ ਤੋਂ ਬਾਅਦ ਦੋ ਟੁਕੜੇ ਹੋ ਗਏ। ਬੱਸ ਦੀ ਛੱਤ ਅਤੇ ਬਾਕੀ ਹਿੱਸਾ ਦੋਵੇਂ ਵੱਖੋ-ਵੱਖਰੇ ਹੋ ਗਏ। ਪੁਲਿਸ ਨੇ ਬਾਅਦ ਵਿਚ ਕ੍ਰੇਨ ਦੀ ਮਦਦ ਨਾਲ ਦੋਨਾਂ ਹਿੱਸਿਆਂ ਨੂੰ ਦੂਰ ਕਰਕੇ ਸਮਾਨ ਅਤੇ ਦਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਸ ਵਿਚ ਰਾਜਸਥਾਨ ਦੇ ਝਾਲਾਬਾੜ ਜ਼ਿਲ੍ਹੇ ਦੇ ਖਾਨਪੁਰ ਕਸਬੇ ਵਿਚ ਸਥਿਤ ਮਦਰ ਇੰਡੀਆ ਐਜੂਕੇਸ਼ਨ ਟਰੇਨਿੰਗ ਸੈਂਟਰ ਦੇ ਵਿਦਿਆਰਥੀ ਬੈਠੇ ਸਨ, ਜੋ ਕਿ ਵਿਦਿਅਕ ਟੂਰ 'ਤੇ ਬ੍ਰਿੰਦਾਬਨ ਗਏ ਹੋਏ ਸਨ। ਹਾਦਸੇ ਸਮੇਂ ਉਹ ਸਵਾਈਮਾਧੋਪੁਰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸੁੱਕੀ ਮੋਰੇਲ ਨਦੀ ਦੇ ਪੁਲ 'ਤੇ ਸਾਹਮਣਿਓਂ ਆ ਰਹੇ ਇਕ ਵਾਹਨ ਨਾਲ ਬੱਸ ਦੀ ਸਾਈਡ ਲੱਗਣ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ।
 
ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਹੋਇਆ ਪੁਣੇ ਧਮਾਕਾ! PRINT ਈ ਮੇਲ

ਪੁਣੇ, 14ਮਾਰਚਮੀਡੀਆ ਦੇਸ਼ ਪੰਜਾਬ ਬਿਊਰੋ :- ਪੁਣੇ ਧਮਾਕੇ ਦੇ ਇੱਕ ਮਹੀਨੇ ਬਾਅਦ ਹੁਣ ਪੁਲਿਸ ਦਾ ਕਹਿਣਾ ਹੈ ਕਿ ਇਸ ਧਮਾਕੇ ਲਈ ਜਰਮਨ ਬੇਕਰੀ ਦੇ ਕਰਮਚਾਰੀਆਂ ਦੀ ਲਾਪਰਵਾਹੀ ਜ਼ਿੰਮੇਵਾਰ ਹੈ। ਪੁਣੇ ਦੇ ਪੁਲਿਸ ਪ੍ਰਮੁੱਖ ਸੱਤਪਾਲ ਸਿੰਘ ਨੇ ਕਿਹਾ ਹੈ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ 90 ਮਿੰਟ ਤੱਕ ਇੱਕ ਲਾਵਾਰਿਸ ਬੈਗ ਪਿਆ ਰਿਹਾ ਅਤੇ ਕਿਸੇ ਨੇ ਦੇਖਿਆ ਤੱਕ ਨਹੀਂ। ਇੱਥੇ ਆਯੋਜਿਤ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੁਲਿਸ ਪ੍ਰਮੁੱਖ ਨੇ ਕਿਹਾ ਕਿ ਜਰਮਨ ਬੇਕਰੀ ਵਿੱਚ ਕੁਝ ਮਿੰਟ ਨਹੀਂ, 10-15 ਮਿੰਟ ਨਹੀਂ, ਪੂਰੇ ਡੇਢ ਘੰਟੇ ਤੱਕ ਇੱਕ ਲਾਵਾਰਿਸ ਬੈਗ ਪਿਆ ਰਿਹਾ ਪਰ ਉਸ ਨੂੰ ਦੇਖਣ ਵਾਲਾ ਕੋਈ ਨਹੀਂ ਸੀ। ਇਹ ਲੋਕਾਂ ਦੀ ਲਾਪਰਵਾਹੀ ਦਾ ਨਮੂਨਾ ਹੈ। ਉਹਨਾਂ ਕਿਹਾ ਕਿ ਕੁਝ ਗਾਹਕਾਂ ਨੇ ਕੈਸ਼ੀਅਰ ਨੂੰ ਇਸ ਬੈਗ ਬਾਰੇ ਦੱਸਿਆ ਪਰ ਉਹ ਆਪਣੇ ਕੰਮ ਵਿੱਚ ਇੰਨਾ ਰੁੱਝਿਆ ਸੀ ਕਿ ਉਸ ਨੇ ਉਸ ਵੱਲ ਦੇਖਿਆ ਤੱਕ ਨਹੀਂ ਅਤੇ ਨਾ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ 20 ਮਿੰਟ ਬਾਅਦ ਹੀ ਧਮਾਕਾ ਹੋ ਗਿਆ।ਜ਼ਿਕਰਯੋਗ ਹੈ ਕਿ 13 ਫਰਵਰੀ ਨੂੰ ਪੁਣੇ ਦੀ ਜਰਮਨ ਬੇਕਰੀ ਵਿੱਚ ਹੋਏ ਧਮਾਕੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ। ਇਯ ਵਿੱਚ ਪੰਜ ਵਿਦੇਸ਼ੀ ਵੀ ਸ਼ਾਮਲ ਸਨ।

 
ਭਾਰਤ-ਨੇਪਾਲ ਸਰਹੱਦ 'ਤੇ ਤਿੰਨ ਵਿਦੇਸ਼ੀ ਗ੍ਰਿਫ਼ਤਾਰ PRINT ਈ ਮੇਲ
indnep.jpegਨਵੀਂ ਦਿੱਲੀ,14ਮਾਰਚਮੀਡੀਆ ਦੇਸ਼ ਪੰਜਾਬ ਬਿਊਰੋ :-ਭਾਰਤ-ਨੇਪਾਲ ਸਰਹੱਦ 'ਤੇ ਇੱਕ ਪਾਕਿਸਤਾਨੀ ਸਮੇਤ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਉਚਿਤ ਯਾਤਰਾ ਦਸਤਾਵੇਜ਼ਾਂ ਦੇ ਭਾਰਤ ਵਿੱਚ ਪ੍ਰਵੇਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਕਰਕੇ ਗ੍ਰਹਿ ਮੰਤਰਾਲੇ ਦੀ ਚਿੰਤਾ ਵਧ ਗਈ ਹੈ। ਉਚ ਅਧਿਕਾਰੀਆਂ ਦੇ ਸੂਤਰਾਂ ਨੇ ਇੱਥੇ ਦੱਸਿਆ ਕਿ ਹੁਣੇ ਹੀ ਸਰਹੱਦ 'ਤੇ ਐਸ.ਐਸ.ਬੀ. ਦੇ ਅਧਿਕਾਰੀਆਂ ਨੇ ਨਿਯਮਿਤ ਗਸ਼ਤ ਦੌਰਾਨ ਇੱਕ ਇਜ਼ਰਾਇਲੀ, ਇੱਕ ਜਰਮਨ ਅਤੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ-ਨੇਪਾਲ ਸਰਹੱਦ ਖੁੱਲ੍ਹੀ ਸਰਹੱਦ ਹੈ ਅਤੇ ਦੋਵੇਂ ਦੇਸ਼ਾਂ ਦੋ ਲੋਕ ਬਿਨ੍ਹਾਂ ਰੋਕ-ਟੋਕ ਇੱਕ ਦੂਸਰੇ ਦੇ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ। ਅਜਿਹੇ ਵਿੱਚ ਦੂਸਰੇ ਦੇਸ਼ਾਂ ਦੇ ਲੋਕ ਵੀ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਕਿਹਾ ਕਿ ਦਰਅਸਲ ਇਹਨਾਂ ਤਿੰਨਾਂ ਕੋਲ ਜਾਇਜ਼ ਯਾਤਰਾ ਦਸਤਾਵੇਜ਼ ਨਹੀਂ ਸਨ।
 
ਗਾਂਗੁਲੀ 'ਤੇ 20 ਹਜ਼ਾਰ ਡਾਲਰ ਦਾ ਜ਼ੁਰਮਾਨਾ PRINT ਈ ਮੇਲ
ਮੁੰਬਈ,14 ਮਾਰਚਮੀਡੀਆ ਦੇਸ਼ ਪੰਜਾਬ ਬਿਊਰੋ :- ਆਈ.ਪੀ.ਐਲ. ਦੇ ਸਖ਼ਤ ਨਿਯਮਾਂ ਦੇ ਚਲਦੇ ਕਲਕੱਤਾ ਨਾਈਟ ਰਾਈਡਰਸ ਦੇ ਕਪਤਾਨ ਸੌਰਵ ਗਾਂਗੁਲੀ 'ਤੇ 20 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਹ ਜ਼ੁਰਮਾਨਾ ਉਹਨਾਂ 'ਤੇ ਸ਼ੁੱਕਰਵਾਰ ਨੂੰ ਡੈਕਨ ਚਾਰਜਰਸ ਦੇ ਖ਼ਿਲਾਫ ਪਹਿਲੇ ਮੈਚ ਦੌਰਾਨ ਧੀਮੀ ਓਵਰ ਗਤੀ ਲਈ ਲਗਾਇਆ ਗਿਆ ਹੈ। ਕਲਕੱਤਾ ਨਾਈਟ ਰਾਈਡਰਸ ਦੀ ਟੀਮ ਨੂੰ ਨਿਰਧਾਰਿਤ ਸਮੇਂ ਵਿੱਚ ਤਿੰਨ ਓਵਰ ਘੱਟ ਸੁੱਟਣ ਦਾ ਦੋਸ਼ੀ ਮੰਨਦੇ ਹੋਏ ਮੈਚ ਰੈਫ਼ਰੀ ਐਂਡੀ ਪਾਈਕਰਾਫਟ ਨੇ ਗਾਂਗੁਲੀ 'ਤੇ ਓਵਰ ਗਤੀ ਨਾਲ ਸੰਬੰਧਿਤ ਜ਼ੁਰਮਾਨਾ ਲਗਾਇਆ। ਜ਼ਿਕਰਯੋਗ ਹੈ ਕਿ ਨਾਈਟ ਰਾਈਡਰਸ ਨੇ ਓਵੈਸ ਸ਼ਾਹ ਅਤੇ ਐਂਜੇਲੋ ਮੈਥਯੂਜ ਵਿਚਾਲੇ 130 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਡੈਕਨ ਚਾਰਜਰਸ ਨੂੰ 11 ਦੌੜਾਂ ਨਾਲ ਹਰਾਇਆ ਸੀ।
 
ਅੱਗੇ ਹੋਰ ਵੀ ਹੈ...
<< Start < Prev 441 442 443 444 445 446 447 448 449 450 Next > End >>

Results 13827 - 13857 of 16218

Advertisements