:: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ   :: ਕੋਰੋਨਾ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ, ਜੋ ਹਰ ਸ਼ਖਸ ਲਈ ਜਾਣਨਾ ਹੈ ਜ਼ਰੂਰੀ   :: ਕੇਂਦਰ ਦਾ ਫਰਮਾਨ- ਸਖਤੀ ਨਾਲ ਲਾਕ ਡਾਊਨ ਦਾ ਹੋਵੇ ਪਾਲਣ, ਬਾਰਡਰ ਕੀਤੇ ਜਾਣ ਸੀਲ   :: ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕੀਤਾ ਧੰਨਵਾਦ, ਜਾਣੋ ਕਿਉਂ   :: ਲਾਕ ਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤੀ ਭਾਵੁਕ ਤਸਵੀਰ, ਤੁਸੀਂ ਵੀ ਸਮਝੋ   :: ਸ਼ਾਹੀਨ ਬਾਗ ਇਲਾਕੇ ਚ ਲੱਗੀ ਭਿਆਨਕ ਅੱਗ   :: ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ ਚ ਉੱਠੀ ਮੰਗ   :: ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਏ ਬਿਲਕੁਲ ਠੀਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਇਲੇਸ਼ ਦੀ ਹੋਈ ਰਾਖੀ ਸਾਵੰਤ PRINT ਈ ਮੇਲ
ਮੁੰਬਈ -ਸਭ ਅੰਦਾਜਿਆਂ 'ਤੇ ਰੋਕ ਲਗਾਉਂਦੇ ਹੋਏ ਫਿਲਮ ਅਭਿਨੇਤਰੀ ਰਾਖੀ ਸਾਵੰਤ ਨੇ ਐਤਵਾਰ ਨੂੰ ਕਨੇਡਾ 'ਚ ਰਹਿ ਰਹੇ ਅਪ੍ਰਵਾਸੀ ਭਾਰਤੀ ਇਲੇਸ਼ ਪਾਰੂਜੋਨਵਾਲਾ ਦੇ ਗਲੇ 'ਚ ਵਰਮਾਲਾ ਪਾ ਦਿੱਤੀ। ਫਾਈਨਲ 'ਚ ਪਹੁੰਚੇ ਮਾਨਸ, ਸ਼ਿਤਿਜ ਅਤੇ ਇਲੇਸ਼ 'ਚੋਂ ਜੇਤੂ ਬਣੇ ਇਲੇਸ਼ ਅਤੇ ਰਾਖੀ ਨੇ ਇੱਕ-ਦੂਜੇ ਨੂੰ ਮੁੰਦਰੀ ਪਹਿਨਾ ਕੇ ਮੰਗਣੀ ਦੀ ਰਸਮ ਪੂਰੀ ਕੀਤੀ। ਦੋਵੇਂ ਕੁਝ ਸਮਾਂ ਬਾਅਦ ਵਿਆਹ ਕਰ ਲੈਣਗੇ।
 
ਜੱਜ ਸੰਪਤੀ ਬਿਲ ਖਟਾਈ ‘ਚ PRINT ਈ ਮੇਲ
ਨਵੀਂ ਦਿੱਲੀ : 3 ਅਗਸਤ
ਜੱਜਾਂ ਦੀ ਸੰਪਤੀ ਬਾਰੇ ਰਾਜ ਸਭਾ ‘ਚ ਪੇਸ਼ ਕੀਤੇ ਜਾਣ ਵਾਲਾ ਬਿਲ, ਜਿਸ ‘ਚ ਜੱਜਾਂ ਦੀ ਸੰਪਤੀ ਨੂੰ ਜਨਤਕ ਨਾ ਕਰਨ ਦੀ ਮਦ ਵੀ ਸ਼ਾਮਲ ਸੀ, ਅੱਜ ਰਾਜ ਸਭਾ ‘ਚ ਵਿਰੋਧੀ ਧਿਰ ਦੀ ਜ਼ੋਰਦਾਰ ਵਿਰੋਧਤਾ ਕਾਰਨ ਪੇਸ਼ ਨਹੀਂ ਹੋ ਸਕਿਆ। ਕੇਂਦਰੀ ਕਾਨੂੰਨ ਮੰਤਰੀ ਐਮ ਵੀਰੱਪਾ ਮੋਇਲੀ ਨੇ ਵਿਰੋਧਤਾ ਨੂੰ ਦੇਖਦਿਆਂ ਅਤੇ ਸਥਿਤੀ ਨੂੰ ਭਾਂਪਦਿਆਂ ਅੰਤ ‘ਚ ਕਿਹਾ ਕਿ ਇਸ ਬਿਲ ਬਾਰੇ ਸਰਬ ਸੰਮਤੀ ਬਣਾ ਲੈਣ ਦੇ ਬਾਅਦ ਹੀ ਇਸ ਨੂੰ ਮੁੜ ਰਾਜ ਸਭਾ ‘ਚ ਲਿਆਂਦਾ ਜਾਵੇਗਾ।
ਵਿਰੋਧੀ ਧਿਰ ਨੇ ਬਿਲ ਦੀ ਉਸ ਧਾਰਾ (6) ਦਾ ਇੱਕ ਸੁਰ ਹੋ ਕੇ ਵਿਰੋਧ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜ ਆਪਣੀ ਜਾਇਦਾਦ ਵੇਰਵਾ ਤਾਂ ਦੇਣਗੇ, ਪਰ ਇਸ ਵੇਰਵੇ ਨੂੰ ਜਨਤਕ ਨਹੀਂ ਕੀਤਾ ਜਾਵੇਗਾ। ਬਿਲ ਦੀ ਧਾਰਾ ਦਾ ਵਿਰੋਧ ਕਰਦਿਆਂ ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਇਹ ਧਾਰਾ ਸੰਵਿਧਾਨ ਦੀ ਧਾਰਾ (1) (ਏ) ਦੀ ਉਲੰਘਣਾ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ਦੇ ਕੁੱਲ 245 ਮੈਂਬਰਾਂ ਵਿੱਚੋਂ ਕਾਂਗਰਸ ਅਤੇ ਇਸ ਦੇ ਭਾਈਵਾਲਾਂ ਕੋਲ ਸਿਰਫ਼ 79 ਸੀਟਾਂ ਹਨ।
 
ਸਰਕਾਰ ਤੈਅ ਕਰੇਗੀ ਗੈਸ ਦੀ ਕੀਮਤ : ਦਿਓੜਾ ਯੂਐਨਆਈ PRINT ਈ ਮੇਲ
ਨਵੀਂ ਦਿੱਲੀ : 3 ਅਗਸਤ
ਅਨਿਲ ਅੰਬਾਨੀ ਤੇ ਮੁਕੇਸ਼ ਅੰਬਾਨੀ ਦਰਮਿਆਨ ਕੇਜੀ ਬੇਸਿਨ (ਬੇਟ) ਗੈਸ ਵਿਵਾਦ ‘ਤੇ ਪੈਟਰੋਲੀਅਮ ਮੰਤਰੀ ਮੁਰਲੀ ਦਿਓੜਾ ਨੇ ਸੋਮਵਾਰ ਨੂੰ ਸੰਸਦ ‘ਚ ਕਿਹਾ ਕਿ ਗੈਸ ਦੀ ਵਰਤੋਂ ਤੇ ਇਸ ਦੀ ਕੀਮਤ ਨਿਰਧਾਰਤ ਕਰਨ ਦਾ ਅਧਿਕਾਰ ਸਿਰਫ਼ ਸਰਕਾਰ ਕੋਲ ਹੈ ਅਤੇ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਇਸ ਦੀ ਕੀਮਤ ਤੈਅ ਨਹੀਂ ਕੀਤੀ ਜਾ ਸਕਦੀ।
ਸ੍ਰੀ ਦਿਓੜਾ ਨੇ ਕਿਹਾ ਕਿ ਗੈਸ ਸਿਰਫ਼ ਉਸ ਹੀ ਪਲਾਂਟ ਨੂੰ ਦਿੱਤੀ ਜਾਵੇਗੀ, ਜੋ ਚਾਲੂ ਹੈ। ਉਨ੍ਹਾਂ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰ ਅਨਿਲ ਅੰਬਾਨੀ ਦੇ ਦਾਦਰੀ ਗੈਸ ਪਾਵਰ ਪਲਾਂਟ ਦੇ ਨਾਲ ਕੋਈ ਭੇਦਭਾਵ ਨਹੀਂ ਕਰ ਰਹੀ ਹੈ। ਨਿੱਜੀ ਖੇਤਰ ਦੀ ਕੰਪਨੀ ਰਿਲਾਇੰਸ ਪੈਟਰੋਲੀਅਮ ਵੱਲੋਂ ਕ੍ਰਿਸ਼ਨਾ-ਗੋਦਾਵਰੀ ਬੇਟ ਤੋਂ ਉਤਪਾਦਤ ਗੈਸ ਦੀ ਵੰਡ ਨੂੰ ਲੈ ਕੇ ਉਠੇ ਵਿਵਾਦ ਬਾਰੇ ਲੋਕ ਸਭਾ ‘ਚ ਸ੍ਰੀ ਦਿਓੜਾ ਨੇ ਕਿਹਾ ਕਿ ਸਰਕਾਰ ਜਨਹਿੱਤ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇਗੀ। ਸਦਨ ‘ਚ ਵਿਰੋਧੀ ਧਿਰ ਵੱਲੋਂ ਜਤਾਏ ਜਾ ਰਹੇ ਵਿਰੋਧ ਦੇ ਦਰਮਿਆਨ ਸ੍ਰੀ ਦਿਓੜਾ ਨੇ ਕਿਹਾ ਕਿ ਸਾਡਾ ਕੰਪਨੀਆਂ ਜਾਂ ਨਿੱਜੀ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਤੋਂ ਨਿਕਲਣ ਵਾਲੀ ਗੈਸ ਨੂੰ ਲੈ ਕੇ ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ ਦਰਮਿਆਨ ਵਿਵਾਦ ਚੱਲ ਰਿਹਾ ਹੈ।
 
ਰੋਟਰੀ ਕਲੱਬ ਅੰਬਾਲਾ ਇੰਡਸਟ੍ਰੀਅਲ ਏਰੀਆ ਦਾ ਹੋਇਆ ਸਹੁੰ ਚੁੱਕ ਸਮਾਗਮ ਪ੍ਰੋ. ਗੁਰਦੇਵ ਸਿੰਘ ਦੇਵ ਨੇ ਟੀਮ ਸਮੇਤ ਚੁੱਕੀ ਪ੍ PRINT ਈ ਮੇਲ
governor-chetan-aggarwal-ad.gifਅੰਬਾਲਾ ,2 ਅਗਸਤ ( ਮੀ.ਕੁ.ਬਿਊਰੋ )
 ‘ਰੋਟਰੀ ਇੰਟਰਨੈਸ਼ਨਲ ਨੇ 1985 ਵਿਚ 200 ਤੋਂ ਵੱਧ ਦੇਸ਼ਾਂ ਵਿਚ ਆਪਣੀਆਂ ਰੋਟਰੀ ਕਲੱਬਾਂ ਰਾਹੀਂ ਦੁਨੀਆ ਵਿਚੋਂ
ਪੋਲੀਓ ਦੀ ਬੀਮਾਰੀ ਨੂੰ ਖਤਮ ਕਰਨ ਲਈ ਸੰਕਲਪ ਲਿਆ ਸੀ ਅਤੇ ਹੁਣ ਤੱਕ ਯੂਨੀਸੈਫ ਨਾਲ ਮਿਲ ਕੇ ਰੋਟਰੀ ਖਰਬਾਂ ਰੁਪਏ ਖਰਚ ਕਰ ਚੁੱਕੀ ਹੈ ਪ੍ਰੰਤੂ ਅਜੇ ਵੀ ਚਾਰ ਮੁਲਕਾਂ ਵਿਚ ਪੋਲੀਓ ਦੀ ਬੀਮਾਰੀ ਦਾ ਖਾਤਮਾ ਨਹੀਂ ਹੋਇਆ’।ਇਹ ਜਾਣਕਾਰੀ ਰੋਟਰੀ ਇੰਟਰਨੈਸ਼ਨਲ ਦੇ ਡਿਸਟਰਿਕਟ 3080 ਦੇ ਗਵਰਨਰ ਰੋਟੇਰੀਅਨ ਚੇਤਨ ਅਗਰਵਾਲ ਨੇ ਅੱਜ ਇਥੇ ਦਿੱਤੀ ।ਉਹ ਰੋਟਰੀ ਕਲੱਬ ਅੰਬਾਲਾ ਇੰਡਸਟ੍ਰੀਅਲ ਏਰੀਆ ਦੇ ਸਹੁੰ ਚੁੱਕ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ ।ਸ਼੍ਰੀ ਅਗਰਵਾਲ ਨੇ ਦੱਸਿਆ ਕਿ ਰੇਟਰੀ ਨੇ ਇਹ ਸੰਕਲਪ ਲਿਆ ਹੈ ਕਿ ਜਦ ਤੱਕ ਸਾਰੀ ਦੁਨੀਆ ਪੋਲੀਓ ਮੁਕਤ ਨਹੀਂ ਹੁੰਦੀ ਤਦ ਤੱਕ ਰੋਟਰੀ ਇੰਟਰਨੈਸ਼ਨਲ ਕੋਈ ਹੋਰ ਵੱਡਾ ਪ੍ਰਾਜੈਕਟ ਆਪਣੇ ਹੱਥਾਂ ਵਿਚ ਨਹੀਂ ਲਵੇਗੀ । ਉਨ੍ਹਾ ਕਿਹਾ ਕਿ ਪਿਛਲੇ ਸਾਲ ਭਾਰਤ
ਅੱਗੇ ਪੜੋ....
 
ਸੁਪਰੀਮ ਕੋਰਟ ਵੱਲੋਂ ਉ¤ਚ ਅਦਾਲਤਾਂ ਦੀ ਖਿਚਾਈ PRINT ਈ ਮੇਲ
ਨਵੀਂ ਦਿੱਲੀ, 2 ਅਗਸਤ-ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੀ ਖਿਚਾਈ ਕਰਦਿਆਂ ਉਨ੍ਹਾਂ ਨੂੰ ਯਾਦ ਦਿਵਾਇਆ ਹੈ ਕਿ ਸਹਾਇਕ ਨਿਆਂਇਕ ਸੰਸਥਾਵਾਂ, ਗਵਾਹਾਂ ਤੇ ਮੁਦਈ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਤਾਂ ਕਿ ਫੌਜਦਾਰੀ ਨਿਆਂ ਵਿਵਸਥਾ ਨੂੰ ਉ¤ਚਾ ਤਬਕਾ ਤੇ ਤਾਕਤਵਰ ਨਿਜ਼ਾਮ ‘ਅਗਵਾ’ ਨਾ ਕਰ ਸਕੇ। ਬੀ. ਐਨ. ਅਗਰਵਾਲ, ਜੀ. ਐਸ. ਸਿੰਘਵੀ ਤੇ ਆਫਤਾਬ ਆਲਮ ’ਤੇ ਆਧਾਰਿਤ ਬੈਂਚ ਨੇ ਹਾਈ ਕੋਰਟਾਂ ਦੇ ਉਸ ਨਿਰਾਸ਼ਾਪੂਰਨ ਨਜ਼ਰੀਏ ਤੇ ਖੂਬ ਝਾੜ ਪਾਈ, ਜਿਸ ’ਚ ਉਨ੍ਹਾਂ ਦਾ ਕਹਿਣਾ ਹੈ ਕਿ ਅਮੀਰ ਤੇ
ਅੱਗੇ ਪੜੋ....
 
ਪ੍ਰਧਾਨ ਮੰਤਰੀ ਨੇ ਮੰਗਿਆ ਬੂਟਾ ਸਿੰਘ ਕੋਲੋਂ ਸਪੱਸ਼ਟੀਕਰਨ PRINT ਈ ਮੇਲ
ਨਵੀਂ ਦਿੱਲੀ, 2 ਅਗਸਤ-ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਇਕ ਕਰੋੜ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ (ਐਨ. ਸੀ. ਐਸ. ਸੀ.) ਬਾਰੇ ਕਮਿਸ਼ਨ ਦੇ ਚੇਅਰਮੈਨ ਸ: ਬੂਟਾ ਸਿੰਘ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ। ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ: ਬੂਟਾ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਤੱਥ ਪੇਸ਼ ਕਰਨ
ਅੱਗੇ ਪੜੋ....
 
ਸਪਾਈਸ ਮੋਬਾਇਲ ਨੂੰ ਹੋਇਆ ਲਾਭ PRINT ਈ ਮੇਲ
ਨਵੀਂ ਦਿੱਲੀ - ਮੋਬਾਇਲ ਫੋਨ ਬਣਾਉਣ ਵਾਲੀ ਕੰਪਨੀ ਸਪਾਈਸ ਮੋਬਾਇਲ ਨੇ ਚਾਲੂ ਵਿਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 8.60 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 50 ਲੱਖ ਰੁਪਏ ਦਾ ਘਾਟਾ ਹੋਇਆ ਸੀ।ਮੋਬਾਇਲ ਫੋਨ ਬਣਾਉਣ ਵਾਲੀ ਕੰਪਨੀ ਸਪਾਈਸ ਮੋਬਾਇਲ ਨੇ ਚਾਲੂ ਵਿਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 8.60 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 50 ਲੱਖ ਰੁਪਏ ਦਾ ਘਾਟਾ ਹੋਇਆ ਸੀ।

ਕੰਪਨੀ ਨੇ ਅੱਜ ਦੱਸਿਆ ਕਿ ਇਸ ਤਿਮਾਹੀ ਵਿੱਚ ਉਸਦੀ ਕੁੱਲ ਆਮਦਨ 18.24 ਕਰੋੜ ਰੁਪਏ ਰਹੀ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ 12.77 ਕਰੋੜ ਰੁਪਏ ਰਹੀ ਸੀ।
 
ਸੋਨੇ ਚਾਂਦੀ ਦੇ ਭਾਅ 'ਚ ਤੇਜੀ PRINT ਈ ਮੇਲ
ਨਵੀਂ ਦਿੱਲੀ- ਡਾਲਰ ਦੇ ਕਮਜੋਰ ਪੈਣ ਨਾਲ ਕੌਮਾਂਤਰੀ ਸਰਾਫਾ ਬਾਜਾਰ ਵਿੱਚ ਪੀਲੀ ਧਾਤੂ ਵਿੱਚ ਤੇਜੀ ਆਉਣ ਦਾ ਪ੍ਰਭਾਵ ਅੱਜ ਸਥਾਨਕ ਸਰਾਫ਼ਾ ਬਾਜਾਰ ਵਿੱਚ ਵਿਖਾਈ ਦਿੱਤਾ, ਜਿੱਥੇ ਇਹ ਦਸ ਰੁਪਏ ਪ੍ਰਤੀ ਦਸ ਗ੍ਰਾਮ ਚੜ੍ਹ ਗਿਆ ਅਤੇ ਚਾਂਦੀ 400 ਰੁਪਏ ਪ੍ਰਤੀ ਕਿਲੋਗ੍ਰਾਮ ਚਮਕ ਗਈ।
ਅੱਗੇ ਪੜੋ....
 
ਮਾਰੂਤੀ ਦੀ ਜੁਲਾਈ 'ਚ ਵੱਧੀ ਵਿੱਕਰੀ PRINT ਈ ਮੇਲ
ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਨੇ ਇਸ ਵਰ੍ਹੇ ਜੁਲਾਈ ਮਹੀਨੇ ਵਿੱਚ ਕੁੱਲ 78.74 ਕਾਰਾਂ ਵੇਚੀਆਂ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ 58543 ਕਾਰਾਂ ਦੀ ਵਿੱਕਰੀ ਦੀ ਤੁਲਨਾ ਵਿੱਚ 33.4 ਪ੍ਰਤੀਸ਼ਤ ਜਿਆਦਾ ਹੈ।
ਅੱਗੇ ਪੜੋ....
 
ਸੁਜਲੋਨ ਦਾ ਮੁਨਾਫ਼ਾ ਘੱਟਿਆ PRINT ਈ ਮੇਲ
ਨਵੀਂ ਦਿੱਲੀ- ਪੌਣ ਚੱਕੀ ਬਣਾਉਣ ਵਾਲੀ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਕੰਪਨੀ ਸੁਜਲੋਨ ਐਨਰਜੀ ਲਿਮੀਟੇਡ ਨੂੰ ਪਿਛਲੀ 30 ਜੂਨ ਨੂੰ ਸਮਾਪਤ ਤਿਮਾਹੀ ਵਿੱਚ 453 ਕਰੋੜ ਰੁਪਏ ਦਾ ਘਾਟਾ ਹੋਇਆ, ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਸਮੇਂ ਸੀਮਾ ਵਿੱਚ ਉਸਨੂੰ 9.30 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਅੱਗੇ ਪੜੋ....
 
ਸਸਤੇ ਹੋ ਸਕਦੇ ਹਨ ਲੈਪਟਾਪ ਅਤੇ ਕੰਪਿਊਟਰ PRINT ਈ ਮੇਲ
ਨਵੀਂ ਦਿੱਲੀ : ਦੇਸ਼ 'ਚ ਇੰਟਰਪ੍ਰਾਈਜ਼ ਆਈਟੀ ਗਾਹਕਾਂ ਲਈ ਵਿਕਲਪ ਵਧਣ ਜਾ ਰਹੇ ਹਨ, ਇਸ ਲਈ ਹੋ ਸਕਦਾ ਹੈ ਕਿ ਜਲਦ ਹੀ ਲੈਪਟਾਪ ਅਤੇ ਡੈਸਕਟਾਪ ਪੀਸੀ ਸਸਤੇ ਹੋ ਜਾਣ। ਸਰਕਾਰ ਵਿਕਸਿਤ ਬਜ਼ਾਰਾਂ ਤੋਂ ਭਾਰਤ 'ਚ ਰਿਫਬਿਸ਼ਰਡ ਆਈਟੀ ਉਪਕਰਨ (ਰਾਉਟਰ ਅਤੇ ਸਵਿਚ ਦੀ ਤਰ੍ਹਾਂ) ਦੇ ਆਯਾਤ ਤੋਂ ਪਾਬੰਦੀ ਹਟਾਉਣ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ।
ਅੱਗੇ ਪੜੋ....
 
ਸਰਕਾਰ ਦੀ ਨਿੱਜੀ ਏਅਰ ਲਾਇਨਾਂ ਨੂੰ ਚਿਤਾਵਨੀ PRINT ਈ ਮੇਲ
ਨਵੀਂ ਦਿੱਲੀ - ਨਿੱਜੀ ਏਅਰ ਲਾਇਨਾਂ ਲਈ ਕਿਸੇ ਰਾਹਤ ਪੈਕੇਜ ਤੋਂ ਇਨਕਾਰ ਕਰਦੇ ਹੋਏ ਕੇਂਦਰ ਸਰਕਾਰ ਨੇ ਨਿੱਜੀ ਏਅਰ ਲਾਇਨਾਂ ਨੂੰ ਆਗਾਮੀ 18 ਅਗਸਤ ਨੂੰ ਨਿਰਧਾਰਤ ਹੜਤਾਲ ਰੱਦ ਕਰਨ ਲਈ ਕਿਹਾ ਹੈ ਅਤੇ ਜੇਕਰ ਹੜਤਾਲ ਕਾਰਣ ਉਡਾਨਾਂ ਪ੍ਰਭਾਵਿਤ ਹੋਈਆਂ ਤਾਂ ਸਰਕਾਰ ਉਹਨਾਂ ਖਿਲਾਫ ਉਚਿਤ ਕਾਰਵਾਈ ਕਰੇਗੀ।
ਅੱਗੇ ਪੜੋ....
 
ਅੰਤਿਮ ਸੰਸਕਾਰ ਨੂੰ ਤਰਸ ਰਹੀ ਹੈ ਲਾਸ਼ PRINT ਈ ਮੇਲ
ਉਦੈਪੁਰ- ਰਾਜਸਥਾਨ ਵਿਖੇ ਉਦੈਪੁਰ ਦੇ ਆਦਿਵਾਸੀ ਪਿੰਡ ਵਿੱਚ ਇੱਕ ਵਿਅਕਤੀ ਦੀ ਕਥਿਤ ਮੌਤ ਦੇ ਜਿੰਮੇਦਾਰ ਵਿਅਕਤੀ ਤੋਂ ਮੁਆਵਜੇ ਨੂੰ ਲੈਕੇ ਮ੍ਰਿਤਕ ਦੀ ਲਾਸ਼ ਪਿਛਲੇ ਪੰਜ ਮਹੀਨਿਆਂ ਤੋਂ ਅੰਤਿਮ ਸੰਸਕਾਰ ਦੇ ਲਈ ਤਰਸ ਰਹੀ ਹੈ।
ਅੱਗੇ ਪੜੋ....
 
ਰਾਜ ਨੂੰ ਮਿਲਿਆ ਸਰਬਜੀਤ ਦਾ ਪਰਿਵਾਰ PRINT ਈ ਮੇਲ
ਮੁੰਬਈ - ਪਾਕਿਸਤਾਨ ਵਿਚ ਮੌਤ ਦੀ ਸਜਾ ਪ੍ਰਾਪਤ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਪਰਿਵਾਰਕ ਮੈਂਬਰ ਅੱਜ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੂੰ ਮਿਲੇ।ਸਰਬਜੀਤ ਦੀ ਭੈਣ ਦਲਬੀਰ ਕੌਰ, ਉਸ ਦੇ ਪਤੀ ਬਲਦੇਵ ਸਿੰਘ ਅਤੇ ਸਰਬਜੀਤ ਦੀਆਂ ਧੀਆਂ ਸਵਪਨਦੀਪ ਕੌਰ ਰਾਜ ਨੂੰ ਉਸ ਦੇ ਘਰ ਸੈਂਟ੍ਰਲ ਮੁੰਬਈ ਵਿਖੇ ਮਿਲੇ।
ਅੱਗੇ ਪੜੋ....
 
ਸੈਨਾ ਭਰਤੀ ਘੁਟਾਲਾ, ਆਰੋਪੀਆਂ ਦੀ ਜ਼ਮਾਨਤ ਰੱਦ PRINT ਈ ਮੇਲ
ਅਜਮੇਰ- ਰਾਜਸਥਾਨ ਦੇ ਅਜਮੇਰ ਸ਼ਹਿਰ ਵਿੱਚ ਪਿਛਲੀ 11 ਤੋਂ 19 ਜੁਲਾਈ ਤੱਕ ਚੱਲੀ ਸੈਨਾ ਭਰਤੀ ਦੇ ਦੌਰਾਨ ਘੁਟਾਲਾ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਦਲਾਲਾਂ ਦੀ ਜ਼ਮਾਨਤ ਅਪੀਲ ਕੱਲ੍ਹ ਜਿਲ੍ਹਾ ਅਤੇ ਸ਼ੈਸਨ ਜੱਜ ਅਤੁਲ ਕੁਮਾਰ ਜੈਨ ਨੇ ਖਾਰਿਜ ਕਰ ਦਿੱਤੀ।
ਅੱਗੇ ਪੜੋ....
 
ਦਸ ਲੱਖ ਨੋਟਾਂ ਵਿੱਚ ਚਾਰ ਜਾਲੀ : ਬੈਂਕ PRINT ਈ ਮੇਲ
ਮੁੰਬਈ - ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਸਾਲ 2007-08 ਦੌਰਾਨ ਹਰੇਕ ਦਸ ਲੱਖ ਨੋਟਾਂ ਵਿੱਚ ਚਾਰ ਜਾਲੀ ਨੋਟ ਚੱਲਦੇ ਸਨ। ਇਸਦੇ ਨਾਲ ਰਿਜ਼ਰਵ ਬੈਂਕ ਨੇ ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਕਿ ਨਾਇਕ ਸਮਿਤੀ ਰਿਪੋਰਟ ਦਾ ਹਵਾਲਾ ਦੇਕੇ ਭਾਰਤ ਵਿੱਚ ਜਾਲੀ ਨੋਟਾਂ ਨਾਲ ਸੰਬੰਧਤ ਆ ਰਹੀਆਂ ਖ਼ਬਰਾਂ ਸਹੀ ਨਹੀਂ ਹਨ।
 
ਸਾਧਵੀਆਂ ਦੇ ਸਰੀਰਕ ਸ਼ੋਸ਼ਣ ਮਾਮਲੇ ਵਿਚ ਡੇਰਾ ਮੁਖੀ ਅਦਾਲਤ ਵਿਚ ਪੇਸ਼ PRINT ਈ ਮੇਲ
dera-mukhi-sant-gurmit-ram-.gifਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ
ਇਕ ਗਵਾਹ ਨੇ ਆਪਣੀ ਗਵਾਹੀ ਦਰਜ ਕਰਾਈ
ਅਗਲੀ ਪੇਸ਼ੀ 29 ਅਗਸਤ ਨੂੰ
ਅੰਬਾਲਾ,1 ਅਗਸਤ ( ਮੀ.ਕੁ.ਬੀਊਰੋ )
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ ਦਰਜ ਮੁੱਕਦਮਾ ਨੰਬਰ ਆਰ ਸੀ 5 ਅਤੇ ਆਰ ਸੀ 8 ਦੋ ਮਾਮਲਿਆਂ ਦੀ ਸੁਣਵਾਈ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਈ ।ਡੇਰਾ ਮੁਖੀ ਸਿਰਸਾ ਦੀ ਅਦਾਲਤ ਵਿਚ ਪੇਸ਼ ਹੋਇਆ ਜਦੋਂ ਕਿ ਗਵਾਹੀ ਦੀ ਕਾਰਵਾਈ ਅੰਬਾਲਾ ਵਿਚ ਚੱਲੀ । ਅੰਬਾਲਾ ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿਚ ਜਸਟਿਸ ਸ਼੍ਰੀ ਏ ਐਸ ਨਾਰੰਗ ਦੇ ਸਾਹਮਣੇ ਡੇਰੇ ਦੀਆਂ ਸਾਧਵੀਆਂ ਦੇ ਬਲਾਤਕਾਰ ਸਬੰਧੀ ਮਾਮਲੇ ਵਿਚ ਅੱਜ ਇਕ ਗਵਾਹ ਪਰਮਜੀਤ ਸਿੰਘ ਨੇ ਆਪਣੀ ਗਵਾਹੀ ਦਰਜ ਕਰਾਈ ਜਦੋਂ ਕਿ ਆਰ ਸੀ 8 ( ਰਣਜੀਤ ਸਿੰਘ ਕਤਲ ਕੇਸ ) ਵਿਚ ਕੋਈ ਕਾਰਵਾਈ ਨਹੀਂ ਹੋਈ ।ਇਸ ਮਾਮਲੇ ਦੀ ਅਗਲੀ ਤਾਰੀਖ 29 ਅਗਸਤ ਨਿਰਧਾਰਤ ਕੀਤੀ ਗਈ ਹੈ ।

ਅੱਗੇ ਪੜੋ....
 
ਹਰਿਆਣਾ ਦੇ ਮੁਖ ਮੰਤਰੀ ਨੇ ਵੱਖਰੀ ਕਮੇਟੀ ਦੇ ਗਠਨ ਬਾਰੇ ਦਿੱਤਾ ਬਿਆਨ PRINT ਈ ਮੇਲ
 c-m-haryana-bhupinder-singh.gifਚੋਣਾਂ ਨੇੜੇ ਹੋਣ ਕਰਕੇ ਸਿੱਖਾਂ ਨੂੰ ਭਰਮਾਉਣ ਦੀ ਚਾਲ    
    ਹਰਿਆਣਾ ਦੇ ਸਿੱਖਾਂ ਵਿਚ ਮਚੀ ਹਲਚਲ
ਰਤਨ ਸਿੰਘ ਢਿੱਲੋਂ
ਅੰਬਾਲਾ,1 ਅਗਸਤ
 ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ 1 ਨਵੰਬਰ 2009 ਨੂੰ ਹਰਿਆਣਾ ਦਿਵਸ ਦੇ ਮੌਕੇ ਤੇ ਵਖਰੀ ਕਮੇਟੀ ਦੇ ਗਠਨ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਨੇ ਹਰਿਆਣਾ ਦੀ ਸਿੱਖ ਰਾਜਨੀਤੀ ਵਿਚ ਹਲਚਲ ਛੇੜ ਦਿਤੀ ਹੈ ।ਜਿੱਥੇ ਇਕ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਮੁੱਖ ਮੰਤਰੀ ਦੇ ਬਿਆਨ ਦਾ ਸਵਾਗਤ ਕੀਤਾ ਹੈ ਉਥੇ ਯੂਥ ਦੇ ਪ੍ਰਧਾਨ ਕੰਵਲਜੀਤ ਸਿੰਘ ਅਜਰਾਣਾ ਨੇ ਇਸ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਦਾ ਕੋਈ ਭਰੋਸਾ ਨਹੀਂ ਹੈ ।ਸ਼੍ਰੀ ਅਜਰਾਣਾ ਅੱਜ ਇਥੇ ਪੰਜਾਬੀ ਟ੍ਰਿਬਿਊਨ ਨਾਲ ਗੱਲ ਬਾਤ ਕਰ ਰਹੇ ਸਨ ।

ਅੱਗੇ ਪੜੋ....
 
ਨਵੰਬਰ 84 ਦੇ ਸ਼ਹੀਦਾਂ ਦੀ ਯਾਦ ’ਚ ਦੇਸ਼ ਭਰ ਵਿਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ PRINT ਈ ਮੇਲ
ਨਵੀਂ ਦਿੱਲੀ, 1 ਅਗਸਤ -ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿਚ ਗਿਆਨ ਸੇਵਾ ਟਰੱਸਟ ਵੱਲੋਂ 25 ਹਜ਼ਾਰ ਪੌਦੇ ਪੂਰੇ ਦੇਸ਼ ਵਿਚ ਲਗਾਏ ਜਾਣਗੇ। ਟਰੱਸਟ ਦੇ ਚੇਅਰਮੈਨ ਸ: ਐਚ. ਐਸ. ਫੂਲਕਾ (ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ) ਦਾ ਕਹਿਣਾ ਹੈ ਕਿ ਇਸ
ਅੱਗੇ ਪੜੋ....
 
ਟੈਕਨੀਕਲ ਇੰਪਲਾਈਜ਼ ਐਸੋਸੀਏਸ਼ਨ ਆਫ਼ ਰੋਡਵੇਜ਼ ਦਾ ਪੰਜਵਾਂ ਸੰਮੇਲਨ ਸਮਾਪਤ PRINT ਈ ਮੇਲ
ਨਵੀਂ ਦਿੱਲੀ, 1 ਅਗਸਤ -ਟੈਕਨੀਕਲ ਇੰਪਲਾਈਜ਼ ਐਸੋਸੀਏਸ਼ਨ ਆਫ਼ ਰੇਲਵੇਜ਼ (ਟੀਅਰ) ਦਾ ਪੰਜਵਾਂ ਰਾਸ਼ਟਰੀ ਵਾਰਸ਼ਿਕ ਸੰਮੇਲਨ ਚੇਨੱਈ ਵਿਚ ਸਮਾਪਤ ਹੋਇਆ। ਸੰਮੇਲਨ ਦੇ ਮੁੱਖ ਮਹਿਮਾਨ ਆਲ ਇੰਡੀਆ ਤ੍ਰਿਣਾਮੂਲ ਕਾਂਗਰਸ ਦੇ ਤਾਮਿਲਨਾਡੂ ਪ੍ਰਦੇਸ਼ ਪ੍ਰਧਾਨ ਸੀ.
ਅੱਗੇ ਪੜੋ....
 
ਸਿੰਡੀਕੇਟ ਬੈਂਕ ਦਾ ਮੁਨਾਫ਼ਾ ਤਿੰਨ ਗੁਣਾ ਵੱਧਿਆ PRINT ਈ ਮੇਲ
ਨਵੀਂ ਦਿੱਲੀ-ਸਰਵਜਨਕ ਖੇਤਰ ਦੇ ਸਿੰਡੀਕੇਟ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 261.56 ਕਰੋੜ ਰੁੱਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਤਾਂ ਪਿੱਛਲੇ ਵਿੱਤੀ ਸਾਲ ਦੀ ਸਮਾਨ ਅੱਵਧੀ 'ਚ 87.89 ਕਰੋੜ ਰੁੱਪਏ ਦੀ ਤੁਲਨਾ 'ਚ ਲੱਗਭਗ ਤਿੰਨ ਗੁਣਾ ਜ਼ਿਆਦਾ ਹੈ।
ਅੱਗੇ ਪੜੋ....
 
<< Start < Prev 451 452 453 454 455 456 457 458 459 460 Next > End >>

Results 13982 - 14012 of 14249

Advertisements


Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement