:: ਖੇਤੀਬਾੜੀ ਸੰਦਾਂ ਅਤੇ ਉਪਕਰਣਾਂ ਦੀਆਂ ਦੁਕਾਨਾਂ ਨੂੰ ਲਾਕਡਾਊਨ ਤੋਂ ਮਿਲੀ ਛੋਟ   :: ਪਿਤਾ ਨੂੰ ਮਿਲਣ ਲਈ ਸਾਈਕਲ ਤੇ ਮੁੰਬਈ ਤੋਂ ਜੰਮੂ ਨੂੰ ਨਿਕਲਿਆ ਵਿਅਕਤੀ, CRPF ਨੇ ਕੀਤੀ ਮਦਦ   :: ਜਾਨਲੇਵਾ ਕੋਰੋਨਾ ਵਾਇਰਸ : ਦੇਸ਼ ਚ ਮਰੀਜ਼ਾਂ ਦੀ ਗਿਣਤੀ ਵਧੀ, 109 ਮੌਤਾਂ   :: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਗੁਰੂ ਨਾਨਕ 'ਵਰਸਿਟੀ ਦੇ ਨਵੇਂ ਉਪ ਕੁਲਪਤੀ ਪ੍ਰੋ. ਬਰਾੜ ਨੇ ਅਹੁਦਾ ਸੰਭਾਲਿਆ PRINT ਈ ਮੇਲ
ਅੰਮ੍ਰਿਤਸਰ, 17 ਜੁਲਾਈ :ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਅੰਤਰਰਾਸ਼ਟਰੀ ਵਿਗਿਆਨੀ ਪ੍ਰੋਫ਼ੈਸਰ ਅਜੈਬ ਸਿੰਘ ਬਰਾੜ ਨੇ ਬੁੱਧਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਉਨ੍ਹਾਂ ਦੀ ਪਹਿਲ ਮਿਆਰੀ ਸਿੱਖਿਆ, ਖੋਜ ਤੇ ਪਾਰਦਰਸ਼ੀ ਪ੍ਰਸ਼ਾਸਨ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ, ਜੋ ਯੂਨੀਵਰਸਿਟੀ ਦੇ ਹਿੱਤ ਵਿਚ ਹੋਣਗੇ ਅਤੇ ਰਾਜ ਦੀਆਂ ਲੋੜਾਂ ਦੇ ਮੱਦੇਨਜ਼ਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਪੱਧਰ ਦੇ ਕਿੱਤਾਮੁਖੀ ਕੋਰਸ ਸ਼ੁਰੂ ਕੀਤੇ ਜਾਣਗੇ।
ਉਪ ਕੁਲਪਤੀ ਦਾ ਅਹੁਦਾ ਸੰਭਾਲਣ ਮਗਰੋਂ ਪ੍ਰੋਫ਼ੈਸਰ ਬਰਾੜ ਨੇ ਫੈਕਲਿਟੀ ਮੈਂਬਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਅਹੁਦਾ ਸੰਭਾਲਣ ਤੋਂ ਪਹਿਲਾਂ ਪ੍ਰੋਫ਼ੈਸਰ ਬਰਾੜ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਉਪ ਕੁਲਪਤੀ ਨੇ ਕਿਹਾ ਕਿ ਸਮਾਜਿਕ ਵਿਗਿਆਨ ਅਤੇ
ਅੱਗੇ ਪੜੋ....
 
ਤੇਰਾ ਸਿੰਘ ਚੰਨ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ PRINT ਈ ਮੇਲ
ਮੁਹਾਲੀ, 17 ਜੁਲਾਈ :ਪੰਜਾਬ ਅਮਨ ਲਹਿਰ ਦੇ ਬਾਨੀ ਅਤੇ ਇਪਟਾ ਨੂੰ ਪੰਜਾਬ ਵਿਚ ਸਥਾਪਿਤ ਕਰਨ ਵਾਲੇ ਉੱਘੇ ਸਾਹਿਤਕਾਰ ਅਤੇ ਸ਼ਾਇਰ ਤੇਰਾ ਸਿੰਘ ਚੰਨ, ਜਿਨ੍ਹਾਂ ਦਾ ਬੀਤੀ 9 ਜੁਲਾਈ ਨੂੰ ਦੇਹਾਂਤ ਹੋ ਗਿਆ ਸੀ, ਨਮਿੱਤ ਉਨ੍ਹਾਂ ਦੇ ਸਨੇਹੀਆਂ ਵਲੋਂ ਇਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਫ਼ੇਜ਼-3 ਬੀ 1 ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸ੍ਰੀ ਚੰਨ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਸੈਂਕੜੇ ਦੀ ਗਿਣਤੀ ਵਿਚ ਬੁੱਧੀਜੀਵੀਆਂ, ਲੇਖਕਾਂ ਅਤੇ ਰੰਗਕਰਮੀਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਸੀਪੀਆਈ ਦੇ ਆਗੂ ਡਾ. ਜੋਗਿੰਦਰ ਦਿਆਲ, ਸਾਬਕਾ ਐਮਪੀ ਅਤੇ ਨਵਾਂ ਜ਼ਮਾਨਾ ਦੇ ਸੰਪਾਦਕ ਜਗਜੀਤ ਸਿੰਘ ਆਨੰਦ, ਡਾ. ਰਘਬੀਰ ਸਿੰਘ ਸਿਰਜਣਾ, ਸੀਪੀਐਮ ਪੰਜਾਬ ਦੇ ਆਗੂ ਮੰਗਤ ਰਾਮ ਪਾਸਲਾ, ਪੰਜਾਬੀ ਸਾਹਿਤ ਅਕਾਦਮੀ ਪੰਜਾਬ ਦੇ ਸਕੱਤਰ ਡਾ. ਸੁਖਦੇਵ ਸਿੰਘ, ਸੀਪੀਆਈ ਪੰਜਾਬ ਦੇ ਸਕੱਤਰ ਭੁਪਿੰਦਰ ਸਾਂਬਰ, ਗੁਲਜ਼ਾਰ ਸੰਧੂ, ਅਕਾਲੀ ਆਗੂ ਅਮਰੀਕ ਸਿੰਘ,
ਅੱਗੇ ਪੜੋ....
 
ਕੌਮਾਂਤਰੀ ਫ਼ੁੱਟਬਾਲ ਖਿਡਾਰਨ ਰੋਜ਼ੀ-ਰੋਟੀ ਲਈ ਮੁਥਾਜ PRINT ਈ ਮੇਲ
ਮੁਹਾਲੀ, 17 ਜੁਲਾਈ :ਇਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ ਅੰਦਰ ਖੇਡਾਂ ਨੂੰ ਵਿਕਸਿਤ ਕਰਨ ਅਤੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਇਕ ਅੰਤਰਰਾਸ਼ਟਰੀ ਪੱਧਰ ਦੀ ਫ਼ੁੱਟਬਾਲ ਖਿਡਾਰਨ ਸਰਕਾਰ ਦੀ ਬੇਰੁਖ਼ੀ ਕਾਰਨ ਰੋਜ਼ੀ-ਰੋਟੀ ਤੋਂ ਵੀ ਮੁਥਾਜ ਹੈ। ਕਈ ਕੌਮੀ ਅਤੇ ਕੌਮਾਂਤਰੀ ਮੈਚਾਂ ਵਿਚ ਪੰਜਾਬ ਅਤੇ ਭਾਰਤ ਵਲੋਂ ਪ੍ਰਤੀਨਿਧਤਾ ਕਰ ਚੁੱਕੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁਟਾਰੀ ਦੀ ਇਸ ਅੰਤਰਰਾਸ਼ਟਰੀ ਫ਼ੁੱਟਬਾਲਰ ਜਗਦੀਪ ਕੌਰ ਦੀ ਤ੍ਰਾਸਦੀ ਇਹ ਹੈ ਕਿ ਪਹਿਲਾਂ ਉਸਦੇ ਪਿਤਾ ਨੂੰ ਅਧਰੰਗ ਹੋ ਗਿਆ ਅਤੇ ਉਸ ਤੋਂ ਬਾਅਦ ਪਿਛਲੇ ਦਿਨੀਂ ਘਰ ਦੀ ਕੰਧ ਉਨ੍ਹਾਂ 'ਤੇ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਜਗਦੀਪ ਕੌਰ ਦੇ ਸਿਰ ਆ ਪਈ।
 ਸਰਕਾਰ ਵਲੋਂ ਇਸ ਹੋਣਹਾਰ ਖਿਡਾਰਨ ਲਈ ਕਿਸੇ ਸਰਕਾਰੀ ਨੌਕਰੀ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਆਪਣੇ ਪਰਿਵਾਰ ਨੂੰ ਪਾਲਣਾ ਤਾਂ ਦੂਰ ਦੀ ਗੱਲ ਸਗੋਂ ਉਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨ ਲਈ ਵੀ ਇਸ ਅੰਤਰਰਾਸ਼ਟਰੀ ਖਿਡਾਰਨ ਨੂੰ ਤਰਲੇ ਕੱਢਣੇ ਪੈ ਰਹੇ ਹਨ। ਜਗਦੀਪ ਕੌਰ ਨੇ ਦੱਸਿਆ ਕਿ ਉਹ ਸਾਲ 2002 ਤੋਂ ਰਾਸ਼ਟਰੀ ਅਤੇ
ਅੱਗੇ ਪੜੋ....
 
ਸਰਕਾਰ ਨਕਸਲਵਾਦ ਨਾਲ ਨਜਿੱਠਣ 'ਚ ਅਸਫਲ ਰਹੀ-ਚਿਦੰਬਰਮ PRINT ਈ ਮੇਲ
ਨਵੀਂ ਦਿੱਲੀ, 16 ਜੁਲਾਈ -ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਸਵੀਕਾਰ ਕੀਤਾ ਕਿ ਕੇਂਦਰ ਸਰਕਾਰ ਦੇਸ਼ ਵਿਚ ਫੈਲੇ ਨਕਸਲਵਾਦ ਨਾਲ ਨਜਿੱਠਣ ਵਿਚ ਅਸਫ਼ਲ ਰਹੀ ਹੈ। ਚਿਦੰਬਰਮ ਨੇ ਰਾਜ ਸਭਾ ਵਿਚ ਬੋਲਦੇ ਹੋਏ ਕਿਹਾ ਕਿ ਸਰਕਾਰ ਮਾਓਵਾਦੀਆਂ ਦੇ ਖ਼ਤਰੇ ਨੂੰ ਜਾਨਣ ਅਤੇ ਉਸ ਨਾਲ ਗੰਭੀਰਤਾ ਨਾਲ ਨਜਿੱਠਣ ਵਿਚ ਅਸਫਲ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਨਕਸਲਵਾਦ ਦਿਨੋਂ ਦਿਨ ਪੈਰ ਪਸਾਰਦਾ ਜਾ ਰਿਹਾ ਹੈ। ਬੀਤੇ ਦਿਨੀਂ ਛੱਤੀਸਗੜ੍ਹ ਵਿਚ ਨਕਸਲੀਆਂ ਨੇ 36 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਨਕਸਲਵਾਦ ਨੂੰ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਸੀ। ਗ੍ਰਹਿ ਮੰਤਰੀ ਨੇ ਸਵੀਕਾਰਿਆ ਕਿ ਨਕਸਲੀ ਸਮੱਸਿਆ ਨੂੰ ਬੀਤੇ ਸਮੇਂ ਦੌਰਾਨ ਘੱਟ ਕਰਕੇ ਆਂਕਿਆ ਗਿਆ ਅਤੇ ਇਸ ਦੌਰਾਨ ਖੱਬੇ ਪੱਖੀ ਕੱਟੜਪੰਥੀਆਂ ਨੇ ਆਪਣਾ ਵਿਸਥਾਰ ਕਰ ਲਿਆ। ਇਹ ਸਮੱਸਿਆ ਹੁਣ ਇਕ ਗੰਭੀਰ ਚੁਣੌਤੀ ਬਣ ਗਈ ਹੈ ਅਤੇ
ਅੱਗੇ ਪੜੋ....
 
ਅੱਤਵਾਦ ਵਿਰੁੱਧ ਲੜਾਈ ਲਈ 27 ਦੇਸ਼ਾਂ ਨਾਲ ਕਰਾਰ PRINT ਈ ਮੇਲ
ਨਵੀਂ ਦਿੱਲੀ, 16 ਜੁਲਾਈ -ਅੱਤਵਾਦ ਦੇ ਨਾਸੂਰ ਦਾ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਨੇ 27 ਦੇਸ਼ਾਂ ਦੇ ਇਕ ਖੇਤਰੀ ਸੰਗਠਨ ਨਾਲ ਸਮਝੌਤੇ ਕੀਤੇ ਹਨ। ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਲੋਕ ਸਭਾ 'ਚ ਜੈ ਪ੍ਰਕਾਸ਼ ਅਗਰਵਾਲ ਦੇ ਸਵਾਲ ਦੇ ਲਿਖਤੀ ਉੱਤਰ 'ਚ ਦੱਸਿਆ ਕਿ ਅੱਤਵਾਦ ਦਾ ਮੁਕਾਬਲਾ ਵਿਸ਼ਵ ਸਹਿਯੋਗ ਦੇ ਰੂਪ ਭਾਰਤ ਹੋਰ ਦੇਸ਼ਾਂ ਨਾਲ ਮਹੱਤਵਪੂਰਨ ਮੰਚਾਂ 'ਤੇ ਭਾਰਤ ਵਿਰੁੱਧ ਚਲਾਏ ਜਾ ਰਹੇ ਅੱਤਵਾਦ ਦੇ ਮੁੱਦੇ ਨੂੰ ਉਠਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਨਾਸੂਰ ਦਾ ਮੁਕਾਬਲਾ ਕਰਨ ਲਈ ਸੰਯੁਕਤ ਕਾਰਜਕਾਰੀ ਦਲਾਂ (ਜੈਡਬਲਿਊਜੀ) ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਵਿਸ਼ਵ ਭਰ ਦੇ 27 ਦੇਸ਼ ਅਤੇ ਖੇਤਰੀ ਸੰਗਠਨ ਸ਼ਾਮਲ ਹਨ। ਪ੍ਰਨੀਤ ਕੌਰ ਨੇ ਦੱਸਿਆ ਕਿ
ਅੱਗੇ ਪੜੋ....
 
ਪ੍ਰੋ. ਕਰਤਾਰ ਸਿੰਘ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ PRINT ਈ ਮੇਲ

ਨਵੀਂ ਦਿੱਲੀ, 16 ਜੁਲਾਈ -ਜਾਣੇ-ਪਛਾਣੇ ਗੁਰਮਤਿ ਸੰਗੀਤ ਵਿਦਵਾਨ ਸਰਦਾਰ ਕਰਤਾਰ ਸਿੰਘ ਨੂੰ ਸਾਲ 2008 ਦੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕੱਲ ਨਵੀਂ ਦਿੱਲੀ ਵਿਚ ਇਕ ਸ਼ਾਨਦਾਰ ਸਮਾਰੋਹ ਦੌਰਾਨ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾਦੇਵੀ ਸਿੰਘ ਪਾਟਿਲ ਨੇ ਉਨ੍ਹਾਂ ਨੂੰ ਇਹ ਦੇਸ਼ ਦਾ ਵੱਕਾਰੀ ਪੁਰਸਕਾਰ ਦਿੱਤਾ। ਸਰਦਾਰ ਕਰਤਾਰ ਸਿੰਘ ਅੱਜਕੱਲ ਗੁਰਮਤਿ ਸੰਗੀਤ ਅਕਾਦਮੀ ਸ੍ਰੀ ਆਨੰਦਪੁਰ ਸਾਹਿਬ ਦੇ ਡਾਇਰੈਕਟਰ ਹਨ ਅਤੇ ਉਨ੍ਹਾਂ ਨੇ ਗੁਰਬਾਣੀ ਸੰਗੀਤ ਬਾਰੇ ਦਰਜਨਾਂ ਕਿਤਾਬਾਂ ਲਿਖੀਆਂ ਹਨ। ਪਾਕਿਸਤਾਨ ਦੇ ਪਿੰਡ ਗੁੰਮਣਕਾ ਜ਼ਿਲ੍ਹਾ ਲਾਹੌਰ 'ਚ 1928 'ਚ ਜਨਮੇ ਸਰਦਾਰ ਕਰਤਾਰ ਸਿੰਘ ਤੋਂ ਇਲਾਵਾ ਇਹ ਸਨਮਾਨ ਆਪਣੇ ਸਮੇਂ ਦੀ ਪ੍ਰਸਿੱਧ

ਅੱਗੇ ਪੜੋ....
 
ਸਕਾਰਲਟ ਮਾਮਲੇ 'ਚ ਅਦਾਲਤ ਨੇ ਸੀ ਬੀ ਆਈ ਦੀ ਅਰਜ਼ੀ ਠੁਕਰਾਈ PRINT ਈ ਮੇਲ
ਪਣਜੀ, 15 ਜੁਲਾਈ : ਮੁੰਬਈ ਹਾਈਕੋਰਟ ਗੋਆ ਬੈਂਕ ਨੇ ਮੰਗਲਵਾ ਨੂੰ ਫਿਓਨਾ ਮੈਕਵਾਈਨ ਅਤੇ ਇਕ ਹੋਰ ਬ੍ਰਿਟਿਸ਼ ਗਵਾਹ ਤੋਂ ਪੁੱਛਗਿੱਛ ਕਰਨ ਲਈ ਬੇਨਤੀ ਪੱਤਰ ਜਾਰੀ ਕਰਨ ਦੀ ਸੀ ਬੀ ਆਈ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਫਿਓਨਾ ਬ੍ਰਿਟਿਸ਼ ਅੱਲੜ ਕੁੜੀ ਸਕਾਰਲਟ ਕੀਲਿੰਗ ਦੀ ਮਾਂ ਹੈ।
 ਸੀ ਬੀ ਆਈ ਨੇ ਗੋਆ ਦੀ ਬਾਲ ਅਦਾਲਤ ਤੋਂ ਪੱਤਰ ਹਾਸਲ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜਿਸ ਨੂ ੰਹਾਈਕੋਰਟ ਦੇ ਜੱਜ ਬੀ ਪੀ ਧਰਮਾਅਧਿਕਾਰੀ ਅਤੇ ਜੱਜ ਯੂ ਡੀ ਸਾਲਵੀ ਦੀ ਬੈਂਚ ਨੇ ਠੁਕਰਾ ਦਿੱਤਾ। ਬੈਂਚ ਨੇ ਹਾਲਾਂਕਿ ਮਾਮਲੇ ਦੀ ਜਾਂਚ ਲਈ ਸੀ ਬੀ ਆਈ ਨੂੰ ਹੋਰ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ।
 
3-ਜੀ ਸਪੈਕਟ੍ਰਮ ਦੀ ਨਿਲਾਮੀ ਲਈ ਮੰਤਰੀ ਮੰਡਲ ਦਾ ਗਠਨ PRINT ਈ ਮੇਲ
ਨਵੀਂ ਦਿੱਲੀ, 14 ਜੁਲਾਈ : ਸਰਕਾਰ ਨੇ 3-ਜੀ ਟੈਲੀਫੋਨ ਪ੍ਰਣਾਲੀ ਲਈ ਸਪੈਕਟ੍ਰਮ ਦੀ ਨਲਾਮੀ ਅਤੇ ਇਸਦੇ ਮੁੱਲ ਦੇ ਸੰਬੰਧੀ 'ਚ ਮੰਤਰੀ ਮੰਡਲ ਦਾ ਗਠਨ ਕੀਤਾ ਹੈ। ਇਸ ਪ੍ਰਣਾਲੀ ਨਾਲ ਮੋਬਾਇਲ ਫੋਨ 'ਤੇ ਡਾਟਾ ਭੇਜਣ ਅਤੇ ਪ੍ਰਾਪਤ ਕਰਨ ਦੀ ਪ੍ਰਕਿਰਿਆ 'ਚ ਬੇਸ਼ੁਮਾਰ ਤਬਦੀਲੀ ਹੋਵੇਗੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਿੱਤੀ ਮੰਤਰੀ ਪ੍ਰਣਬ ਮੁਖਰਜੀ ਇਸ ਮੰਤਰੀ ਮੰਡਲ ਦੀ ਪ੍ਰਧਾਨਗੀ ਕਰਨਗੇ ਜਿਸ 'ਚ ਗ੍ਰਹਿ ਮੰਤਰੀ ਪੀ ਚਿੰਦਬਰਮ, ਖੁਰਾਕ ਅਤੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਅਤੇ ਦੂਰ ਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਏ ਰਾਜਾ ਸ਼ਾਮਲ ਹਨ। ਮੰਤਰੀ ਮੰਡਲ ਦੇ ਜਿੰਮੇ ਹਰਕੇ ਟੈਲੀਕਾਮ ਸਰਕਲ 'ਚ 3-ਜੀ ਚਾਲਕਾਂ ਦੀ ਵੱਧ ਤੋਂ ਵੱਧ ਸੰਖਿਆ 'ਤੇ ਫੈਸਲਾ ਕਰਨ, 3-ਜੀ ਅਤੇ ਬ੍ਰਾਂਡ ਬੈਂਡ ਵਾਰਲਸ ਸੇਵਾ ਲਈ ਸੁਰੱਖਿਅਤ ਕੀਮਤਾਂ ਦਾ ਨਿਰਧਾਰਨ ਕਰਨ ਅਤੇ ਮੋਬਾਇਲ ਕੰਪਨੀਆਂ 'ਤੇ ਲਾਏ ਜਾਣ ਵਾਲੇ ਟੈਕਸਾਂ ਦਾ ਫੈਸਲਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਰਕਾਰ ਨੇ ਪਿਛਲੇ ਮਹੀਨੇ ਐਮ.ਟੀ.ਐਨ.ਐਲ. ਅਤੇ ਬੀ.ਐਸ.ਐਨ.ਐਲ. ਤੋਂ ਇਲਾਵਾ ਨਿੱਜੀ ਖੇਤਰ ਦੀਆਂ 6 ਕੰਪਨੀਆਂ ਲਈ ਸਪੈਟ੍ਰਮ ਦੀ ਨਿਲਾਮੀ ਕਰਨ
ਅੱਗੇ ਪੜੋ....
 
ਬਾਰਕਲੇਜ਼ ਆਪਣੇ ਗ੍ਰਾਹਕਾਂ ਨੂੰ ਦੇਵੇਗਾ ਮੋਬਾਇਲ ਬੈਂਕਿੰਗ ਸਹੂਲਤ PRINT ਈ ਮੇਲ

ਮੁੰਬਈ, 14 ਜੁਲਾਈ  : ਬਾਰਕਲੇਜ਼ ਬੈਂਕ ਪੀ.ਐਲ.ਸੀ. ਨੇ ਆਪਣੇ ਕ੍ਰੈਡਿਟ ਕਾਰਡ ਗ੍ਰਾਹਕਾਂ ਨੂੰ ਮੋਬਾਇਲ ਬੈਂਕਿੰਗ ਸੇਵਾ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਉਸ ਤੋਂ ਬਾਅਦ ਹੁਣ ਕਰੈਡਿਟ ਕਾਰਡ ਦੇ ਗ੍ਰਾਹਕ ਐਸ.ਐਮ.ਐਸ. ਰਾਹੀਂ ਆਪਣੇ ਖਾਤਿਆਂ ਨੂੰ ਅਪਡੇਟ ਕਰ ਸਕਣਗੇ। ਬੈਂਕ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬਾਰਕਲੇਜ਼ ਬੈਂਕ ਨੇ ਮੌਜੂਦਾ ਅਤੇ ਨਵੇਂ ਦੋਨਾਂ ਗ੍ਰਾਹਕਾਂ ਨੂੰ ਇਹ ਸਹੂਲਤ ਬਿਲਕੁਲ ਮੁਫਤ ਮੁਹੱਈਆ ਕਰਾਉਣ ਦਾ ਇਰਾਦਾ ਕੀਤਾ ਹੈ। ਇਸ ਨਵੀਂ ਸਹੂਲਤ ਨਾਲ ਗ੍ਰਾਹਕ ਆਪਣੇ ਖਾਤਿਆਂ ਦਾ ਬੈਲਸ, ਮਿੰਨੀ ਸਟੇਟਮੈਂਟ ਅਤੇ ਕ੍ਰੈਡਿਟ ਕਾਰਡ ਨਾਲ ਕੀਤੇ ਗਏ ਭੁਗਤਾਨ ਦੀ ਜਾਣਕਾਰੀ ਐਸ.ਐਮ.ਐਸ ਭੇਜ ਕੇ ਪਾ ਸਕਣਕੇ। ਬਰਕਲੇਜ਼ ਬੈਂਕ ਪੀ.ਐਲ.ਸੀ. ਭਾਰਤ ਦੇ ਮੈਨੇਜਮੈਂਟ ਡਾਇਰੈਕਟਰ ਰਾਮ ਗੋਪਾਲ ਨੇ ਕਿਹਾ ਕਿ

ਅੱਗੇ ਪੜੋ....
 
ਆਸਾਮ: ਧਮਾਕੇ 'ਚ ਕਰਨਲ ਸਮੇਤ ਦੋ ਜਵਾਨ ਸ਼ਹੀਦ PRINT ਈ ਮੇਲ

ਨਵੀਂ ਦਿੱਲੀ, 14 ਜੁਲਾਈ -ਆਸਾਮ ਦੇ ਸ਼ੋਣੀਤਪੁਰ ਜ਼ਿਲ੍ਹੇ ਵਿੱਚ ਅੱਜ ਹੋਏ ਇੱਕ ਆਈ.ਈ.ਡੀ. ਧਮਾਕੇ ਵਿੱਚ ਸੈਨਾ ਦੇ ਇੱਕ ਕਰਨਲ ਅਤੇ ਦੋ ਜਵਾਨਾਂ ਦੀ ਮੌਤ ਹੋ ਗਈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਧਮਾਕਾ ਭਾਲੂਕਪੁੰਗ ਨੇੜੇ ਚਾਰੀਦੀਵਾਰੀ ਵਿੱਚ ਸਵੇਰੇ ਲਗਪਗ ਸਾਢੇ ਛੇ ਵਜੇ ਉਸ ਸਮੇਂ ਹੋਇਆ ਜਦ ਸੈਨਾ ਦੀ ਮੈਡੀਕਲ ਕੋਰ ਦੇ ਅਧਿਕਾਰੀ ਅਤੇ ਜਵਾਨ ਇੱਥੋਂ ਐਂਬੂਲੈਂਸ ਵਿੱਚ ਬੈਠ ਕੇ ਅਰੁਚਾਨਲ ਪ੍ਰਦੇਸ਼ ਦੇ ਤੇਂਗਾ ਜਾ ਰਹੇ ਸਨ। ਸ਼ਹੀਦ ਕਰਨਲ ਦੀ ਪਛਾਣ ਪਰੀਮਲ ਦੇ ਰੂਪ ਵਿੱਚ ਹੋਈ ਹੈ ਜਦਕਿ ਜਵਾਨਾਂ ਦੀ ਸ਼ਨਾਖਤ ਹਾਲੇ ਕੀਤੀ ਜਾਣੀ ਬਾਕੀ ਹੈ।ਅਧਿਕਾਰੀਆਂ ਮੁਤਾਬਕ ਹਾਲਾਂਕਿ, ਸੈਨਾ ਦੇ ਕਾਫਿਲੇ ਵਿੱਚ ਸ਼ਾਮਲ ਹੋਰ ਗੱਡੀਆਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਧਮਾਕੇ ਤੋਂ ਬਾਅਦ ਸੈਨਾ ਦੇ ਜਵਾਨਾਂ ਅਤੇ

ਅੱਗੇ ਪੜੋ....
 
ਹਾਈ ਕਮਾਂਡ ਦੀ ਘੁਰਕੀ ਦਾ ਅਸਰ ਫਿੱਕਾ ਪੈਣ ਲੱਗਿਆ PRINT ਈ ਮੇਲ
ਪਟਿਆਲਾ, 14 ਜੁਲਾਈ : ਮੇਅਰ ਅਜੀਤਪਾਲ ਸਿੰਘ ਕੋਹਲੀ ਖਿਲਾਫ ਕੁਝ ਕੌਂਸਲਰਾਂ ਵੱਲੋਂ ਛੇੜੀ ਗਈ ਬਗਾਵਤ ਕਾਰਨ ਸ਼ਹਿਰ ਦੀ ਅਕਾਲੀ ਲੀਡਰਸ਼ਿਪ ਵੀ ਵੰਡੀ ਗਈ ਹੈ। ਉਧਰ ਇਸ ਬਗਾਵਤ ਨੂੰ ਰੋਕਣ ਲਈਅਕਾਲੀ ਹਾਈ ਕਮਾਂਡ ਵੰਲੋਂ ਦਿੱਤੀ ਗਈ ਘੁਰਕੀ ਦਾ ਅਜੇ ਅਸਰ ਵੇਖਣ ਨੂੰ ਨਹੀਂ ਮਿਲਿਆ, ਕਿਉਂਕਿ ਬਾਗੀ ਧਿਰ ਦੇ ਸਰੇ ਕੌਂਸਲਰ ਅਜੇ ਵੀ ਬਗਾਵਤ 'ਤੇ ਬਜ਼ਿੱਦ ਹਨ। ਬਾਗੀਆਂ ਦਾ ਤਰਕ ਹੈ ਕਿ ਉਨ੍ਹਾਂ ਮੇਅਰ ਨੂੰ ਹਟਾਉਣ ਲਈ ਸਹੁੰ ਖਾ ਲਈ ਹੈ ਤੇ ਸਹੁੰ ਨੂੰ ਕਦੇ ਵੀ ਤੋੜਿਆ ਨਹੀਂ ਜਾਵੇਗਾ।  ਮੇਅਰ ਕੋਹਲੀ ਖਿਲਾਫ 26 ਦੇ ਕਰੀਬ ਕੌਸਲਰਾਂ ਜਿਨ੍ਹਾਂ ਵਿਚ ਅਕਲੀ ਤੇ ਭਾਜਪਾ ਦੇ ਕੌਂਸਲਰ ਵੀ ਸ਼ਾਮਲ ਹਨ, ਵੱਲੋਂ ਬਗਾਵਤ ਦਾ ਬਿਗਲ ਵਜਾਇਆ ਹੋਇਆ ਹੈ। ਬੀਤੇ ਦਿਨ ਭਾਵੇਂ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਮਨੀ ਚੋਣਾਂ ਦਾ ਵਾਸਤਾ ਪਾਉਂਦਿਆਂ ਘੁਰਕੀ ਦਿੱਤੀ ਸੀ। ਕਿ 3 ਅਗਸਤ ਤੱਕ ਬਗਾਵਤੀ ਰੌਂਅ ਤਿਆਗਿਆ ਜਾਵੇ ਪਰ ਇਸ ਘੁਰਕੀ ਦਾ ਬਾਗੀ ਕੌਂਸਲਰਾਂ 'ਤੇ ਅਸਰ ਘਟ ਹੀ ਵੇਖਣ ਨੂੰ ਮਿਲ ਰਿਹਾ  ਹੈ ਬਾਗੀ ਧਿਰ ਦੇ ਆਗੁ ਕੌਂਸਲਰ ਸੁਖਵਿੰਦਰ ਪਾਲ ਸਿੰਘ ਮਿੰਟਾ ਨੇ ਦੱਸਿਆ ਕਿ
ਅੱਗੇ ਪੜੋ....
 
ਦਿੱਲੀ ਤੋਂ ਬਾਅਦ ਮੁੰਬਈ ਮੈਟਰੋ ਦਾ ਨਿਰਮਾਣ ਅਧੀਨ ਢਾਂਚਾ ਡਿੱਗਿਆ PRINT ਈ ਮੇਲ
ਮੁੰਬਈ,14  ਜੁਲਾਈ  : ਦਿੱਲੀ 'ਚ ਦੋ ਦਿਨਾਂ ਦੇ ਦਰਮਿਆਨ ਮੈਟਰੋ ਪ੍ਰਾਜੈਕਟ 'ਤੇ ਦੋ ਹਾਦਸਿਆਂ ਤੋਂ ਬਾਅਦ ਬੀਤੇ ਦੇਰ ਰਾਤ ਮੁੰਬਈ ਵਿਚ ਵੀ ਮੈਟਰੋ ਪ੍ਰਾਜੈਕਟ 'ਤੇ ਇਕ ਹਾਦਸਾ ਵਾਪਰਿਆ ਜਦੋਂ ਨਿਰਮਾਣ ਅਧੀਨ ਮੈਟਰੋ ਰੇਲ ਪ੍ਰਾਜੈਕਟ 'ਤੇ ਤੇਜ਼ ਹਵਾਵਾਂ ਦੇ ਚਲਦਿਆਂ ਧਾਤੂ ਦਾ ਇਕ ਢਾਂਚਾ ਜ਼ਮੀਨ 'ਤੇ ਆ ਡਿੱਗਿਆ । ਇਹ ਘਟਨਾ ਮੁੰਬਈ ਦਾ ਸਾਕੀਨਾਕਾ 'ਚ ਵਪਾਰੀ ਜਿੱਥੇ ਨਿਰਮਾਣ ਅਧੀਨ ਸ਼ਹਿਰ ਦੀ ਪਹਿਲੀ ਮੈਟਰੋ ਲਾਈਨ 'ਤੇ ਕੰਕਰੀਟ ਦੇ ਮੁੱਖ ਖੰਭਿਆਂ ਨੂੰ ਖੜ੍ਹਾ ਕਰਨ ਲਈ ਲਾਇਆ ਗਿਆ ਧਾਤੂ ਦਾ ਢਾਂਚਾ ਟੁੱਟ ਕੇ ਥੱਲੇ ਆ ਡਿੱਗਿਆ । ਇਸ ਦੁਰਘਟਨਾ 'ਚ ਹਾਲਾਂਕਿ ਕਿਸੇ ਵੀ ਜਾਨੀ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਹ ਦੁਰਘਟਨਾ ਰਾਤ ਲਗਭਗ ਸਾਢੇ ਗਿਆਰਾਂ ਵਜੇ ਉਸ ਵੇਲੇ ਵਾਪਰੀ ਜਦੋਂ ਵਰਸੋਵਾ-ਅੰਧੇਰੀ-ਘਾਟਕੋਪਰ ਮੈਟਰੋ ਰੇਲ ਦੇ ਨਿਰਮਾਣ ਸਥਾਨ 'ਤੇ ਕੰਮ ਚੱਲ ਰਿਹਾ ਸੀ। ਦਿੱਲੀ 'ਚ ਐਤਵਾਰ ਨੂੰ ਮੈਟਰੋ ਪ੍ਰਾਜੈਕਟ 'ਤੇ ਨਿਰਮਾਣ ਅਧੀਨ ਇਕ ਪੁਲ ਅਤੇ ਖੰਭਿਆਂ ਦੇ ਡਿੱਗਣ ਕਾਰਨ ਛੇ ਮਜ਼ਦੂਰ ਮਾਰੇ ਗਏ ਸਨ, ਜਦੋਂਕਿ ੳਸੇ ਸਥਾਨ 'ਤੇ ਸੋਮਵਾਰ ਨੂੰ ਕਰੇਨਾਂ ਦੇ ਟੁੱਟ ਜਾਣ ਕਾਰਨ ਲਾਂਚਰ ਹੇਠਾਂ ਆ ਡਿੱਗਿਆ ਸੀ ਜਿਸ ਕਾਰਨ ਕਈ
ਅੱਗੇ ਪੜੋ....
 
ਦੇਸ਼ ਪੰਜਾਬ ਦੀ ਧਰਤੀ ਉੱਤੇ PRINT ਈ ਮੇਲ
new_pa1.jpg

ਦੇਸ਼ ਪੰਜਾਬ ਦੀ ਧਰਤੀ ਉੱਤੇ ਜੇ ਕਦੇ ਭਾਲ ਹੁੰਦੀ ਹੈ ਤਾਂ ਉਹ ਹੁੰਦੀ ਹੈ ਇਨਸਾਨਾਂ ਦੀ ਅਤੇ ਅਖ਼ਬਾਰਾਂ ਵਿਚ ਆਮ ਖ਼ਬਰ ਲਗੀ ਹੁੰਦੀ ਹੈ ਗੁਆਚੇ ਦੀ ਭਾਲ ਕਰੋੜੀ ਮਲ ਐਨੇ ਚਿਰ ਤੋ ਲਾਅ ਪਤਾ ਹੈ ,ਹਜ਼ਾਰਾ ਰਾਮ ਨੂੰ ਕਿਸੇ ਨੇ ਜੇ ਦੇਖਿਆ ਹੋਵੇ ਤਾਂ ਇਸ ਟੈਲੀ ਫ਼ੋਨ ਨੰਬਰ ਤੇ ਫ਼ੋਨ ਕਰੇ ਜਾਂ ਲਖਾਂ ਸਿੰਘ ਘਰੋਂ ਗਏ ਨੂੰ ਕੋਈ ਦੋ ਮਹੀਨੇ ਹੋ ਗਏ ਹਨ ਇਤਲਾਹ ਦੇਣ ਵਾਲੇ ਨੂੰ ਨਗਦ ਇਨਾਮ ਦਿਤਾ ਜਾਵੇ ਗਾ ਪਰ ਵਾਰੇ ਵਾਰੇ ਜਾਈਏ ਗੋਰਿਆਂ ਦੇ ਜਿਨਾ ਦੀ ਬਿੱਲੀ ਘਰੋਂ ਭਜੀ ਤਾਂ ਇਨਾਮ ਰੱਖ ਦਿਤਾ ਅਤੇ ਥਾਂ ਥਾਂ ਪੋਸਟਰ ਲਗਾ ਦਿਤੇ ਲਿਖਦੇ ਹਨ ਸਾਡੀ ਮਾਣੋ ਬਿੱਲੀ ਘਰ ਤੋ ਲਾਅ ਪਤਾ ਹੈ ਜਿਸ ਦਾ ਰੰਗ ਕਾਲਾ ਅਤੇ ਥੋੜਾ ਜਿਹਾ ਵਿਚ ਚਿੱਟਾ ਨਿਸ਼ਾਨ ਹੈ ਦੱਸਣ ਵਾਲੇ ਨੂੰ ਇਨਾਮ ਦਿਤਾ ਜਾਵੇ ਗਾ ਅਤੇ ਹੋਰ ਕਈ ਕੂਸ਼ ।

 

 

 
ਇੰਗਲੈਂਡ ਤੋਂ ਲਿਆਂਦੀ ਕਲਗੀ ਬਿਨਾਂ ਸ਼ੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ : ਸਿੰਘ ਸਾਹਿਬ PRINT ਈ ਮੇਲ
ਅੰਮ੍ਰਿਤਸਰ, 13 ਜੁਲਾਈ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਇੰਗਲੈਂਡ ਤੋਂ ਤਰਨਜੀਤ ਸਿੰਘ ਬੋਪਾਰਾਏ ਵਲੋਂ ਲਿਆਂਦੀ ਕਲਗੀ ਅਸਲੀ ਤੇ ਪ੍ਰਮਾਣਿਕ ਹੈ। ਅੱਜ ਦੀ ਮੀਟਿੰਗ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਮੱਲ ਸਿੰਘ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਲਗੀ ਨੂੰ ਸਾਰੇ ਪੱਖਾਂ ਤੋਂ ਪਰਖਣ ਉਪਰੰਤ ਪਾਇਆ ਗਿਆ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸਲੀ ਕਲਗੀ ਹੈ। ਜਦੋਂ ਉਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਕਲਗੀ ਨੂੰ ਸਟਰਾਂਗ ਰੂਮ ਵਿਚ ਰੱਖਣ ਅਤੇ ਕਲਗੀ ਦੀ ਜਾਂਚ ਕਰਨ ਲਈ ਕਮੇਟੀ ਦੇ ਗਠਨ ਬਾਰੇ ਪੁਛਿਆ ਗਿਆ ਤਾਂ ਸਿੰਘ ਸਾਹਿਬ ਨੇ ਕਿਹਾ ਕਿ ਇਹ ਕਮੇਟੀ  ਪ੍ਰਧਾਨ ਸਾਹਿਬ ਨੇ ਬਣਾਈ ਹੈ ਤੇ
ਅੱਗੇ ਪੜੋ....
 
ਸਾਂਝਾ ਵਿਆਹੁਤਾ ਸੰਪਤੀ ਅਧਿਕਾਰ ਕਾਨੂੰਨ ਜਲਦ : ਵੀਰੱਪਾ ਮੋਇਲੀ PRINT ਈ ਮੇਲ
ਨਵੀਂ ਦਿੱਲੀ, 13 ਜੁਲਾਈ  : ਕੇਂਦਰੀ ਕਾਨੂੰਨ ਮੰਤਰੀ  ਵੀਰੱਪਾ ਮੋਇਲੀ ਨੇ ਦੇਸ਼ ਦੇ ਕਈ ਮੌਜੂਦਾ ਕਾਨੂੰਨਾਂ ਵਿਚ ਲਿੰਗ ਸਬੰਧੀ ਪੱਖਪਾਤ ਨੂੰ ਮੰਨਦਿਆਂ ਕਿਹਾ ਹੈ ਕਿ ਉਹ ਔਰਤਾਂ ਲਈ ਸਾਂਝਾ ਵਿਆਹੁਤਾ ਸੰਪਤੀ ਅਧਿਕਾਰ ਕਾਨੂੰਨ ਵਿਚਾਰ ਬਣਾਉਣ 'ਤੇ ਵਿਚਾਰ ਕਰਨਗੇ। ਮੋਇਲੀ ਨੇ ਅੱਜ ਰਾਜ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਮਾਕਪਾ ਦੀ ਵਰਿੰਦਾ ਕਰਾਤ ਦੇ ਸਵਾਲ ਦੇ ਜਵਾਬ ਵਿਚ ਇਹ ਭਰੋਸਾ ਦਿੱਤਾ। ਕਰਾਤ ਦਾ ਕਹਿਣਾ ਸੀ ਕਿ ਵਿਆਹੁਤਾ ਸੰਪਤੀ ਵਿਚ ਔਰਤਾਂ ਨੂੰ ਹੱਕ ਨਹੀਂ ਮਿਲਦਾ, ਜਦਕਿ ਉਹ ਘਰ ਵੀ ਚਲਾਉਂਦੀਆਂ ਹਨ ਅਤੇ ਉਨ੍ਹਾਂ ਦੀ ਮਿਹਨਤ ਨੂੰ ਵੀ ਕਾਨੂੰਨੀ ਮਨਜ਼ੂਰੀ ਮਿਲਣੀ ਚਾਹੀਦੀ ਹੈ। ਮੋਇਲੀ ਨੇ ਕਿਹਾ ਕਿ ਦੇਸ਼ ਵਿਚ ਜ਼ਿਆਦਾਤਰ ਕਾਨੂੰਨ ਆਜ਼ਾਦੀ ਤੋਂ ਪਹਿਲਾਂ ਦੇ ਹਨ ਅਤੇ ਉਨ੍ਹਾਂ ਵਿਚ ਲਿੰਗ ਸਬੰਧੀ ਪੱਖਪਾਤ ਹਨ।
 
ਪ੍ਰਧਾਨ ਮੰਤਰੀ ਫਰਾਂਸ ਦੌਰੇ ਦੌਰਾਨ ਦਸਤਾਰ ਮੁੱਦੇ 'ਤੇ ਸਿੱਖਾਂ ਦਾ ਪੱਖ ਪੇਸ਼ ਕਰਨ : ਮੱਕੜ PRINT ਈ ਮੇਲ
ਅੰਮ੍ਰਿਤਸਰ, 13 ਜੁਲਾਈ  : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਹਮੋਹਨ ਸਿੰਘ ਜੋ ਫਰਾਂਸ ਦੌਰੇ ਲਈ ਰਵਾਨਾ ਹੋਏ ਹਨ, ਨੂੰ ਅਪੀਲ ਕੀਤੀ ਹੈ ਕਿ ਆਪਣੇ ਦੌਰੇ ਦੌਰਾਨ ਫਰਾਂਸ ਸਰਕਾਰ ਨਾਲ ਫਰਾਂਸ ਦੇ ਸਕੂਲਾਂ 'ਚ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ 'ਤੇ ਲਗਾਈ ਪਾਬੰਦੀ ਹਟਾਉਣ ਲਈ ਸਿੱਖਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਸਿੱਖ ਦੇਸ਼ ਦੇ ਘੱਟ-ਗਿਣਤੀਆਂ ਵਿਚੋਂ ਹਨ, ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਲਈ ਵੱਡਾ ਯੋਗਦਾਨ ਪਾਇਆ ਹੈ ਅਤੇ ਦਸਤਾਰ ਸਿੱਖ ਦੀ ਸ਼ਖ਼ਸੀਅਤ ਅਤੇ ਸਿੱਖ ਸੱਭਿਆਚਾਰ ਦੀ ਤਰਜਮਾਨੀ ਕਰਦਾ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ। ਸਿੱਖ ਭਾਰਤ ਤੋਂ ਇਲਾਵਾ ਦੁਨੀਆ ਦੇ ਜਿਸ ਵੀ ਦੇਸ਼ ਵਿਚ ਵੱਸੇ, ਉਥੇ ਉਨ੍ਹਾਂ ਸਾਬਤ-ਸੂਰਤ ਤੇ ਧਰਮ 'ਚ ਪ੍ਰਪੱਕ ਰਹਿੰਦਿਆਂ ਉਥੋਂ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ। ਇਸ ਲਈ ਬੱਚਿਆਂ ਨੂੰ ਦਸਤਾਰ ਤੋਂ ਵਾਂਝੇ ਰੱਖਣਾ ਸਮੁੱਚੀ ਕੌਮ ਨਾਲ
ਅੱਗੇ ਪੜੋ....
 
ਬਨੂੜ ਤੋਂ ਜਸਜੀਤ ਬਨੀ ਨੂੰ ਟਿਕਟ ਦੇਣ ਦੀ ਸੰਭਾਵਨਾ ਵਧੀ। PRINT ਈ ਮੇਲ
ਪਟਿਆਲਾ, 13 ਜੁਲਾਈ : ਬਨੂੜ ਵਿਧਾਨ ਸਭਾ ਹਲਕੇ ਤੋਂ ਸ੍ਰ. ਜਸਜੀਤ ਸਿੰਘ ਬਨੀ ਨੂੰ ਟਿਕਟ ਮਿਲਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਅੱਜ ਜਲਾਲਾਬਾਦ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਵਿਚ ਇਕ ਵਾਰ ਫਿਰ ਇਹ ਫੈਸਲਾ ਹੋਇਆ ਹੈ ਕਿ ਟਿਕਟ ਮਰਹੂਮ ਲੀਡਰ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਅਹਿਮ  ਮੀਟਿੰਗਾਂ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਟਿਕਟ ਕੈਪਟਨ ਪਰਿਵਾਰ ਨੂੰ ਹੀ ਦਿੱਤੀ ਜਾਵੇਗੀ। ਇਸ ਲਈ ਕੈਪ. ਕੰਵਲਜੀਤ ਸਿੰਘ ਦੀ ਧਰਮਪਤਨੀ ਸ੍ਰੀਮਤੀ ਸਰਬਜੀਤ ਕੌਰ ਨੂੰ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਜਸਜੀਤ ਬਨੀ ਆਪਣੀ ਮਾਤਾ ਜੀ ਨੂੰ ਚੋਣ ਲੜਾਉਣ ਦੇ ਪੱਖ ਵਿਚ ਨਹੀਂ ਹਨ।
 
ਪ੍ਰਧਾਨ ਮੰਤਰੀ ਫਰਾਂਸ ਰਵਾਨਾ PRINT ਈ ਮੇਲ
ਪ੍ਰਮਾਣੂ ਊਰਜਾ 'ਚ ਮਦਦ ਦਾ ਭਰੋਸਾ
ਨਵੀਂ ਦਿੱਲੀ, 13 ਜੁਲਾਈ  : ਭਾਰਤ ਵਰਗੇ ਦੇਸ਼ਾਂ ਨਾਲ ਪੂਰਨ ਪ੍ਰਮਾਣੂ ਸਹਿਯੋਗ 'ਤੇ ਉਦਯੋਗਿਕ ਦੇਸ਼ਾਂ ਦੀ ਰੋਕ ਦੇ ਪਰਿਪੇਖ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਪੈਰਿਸ ਲਈ ਇਸ ਉਮੀਦ ਨਾਲ ਰਵਾਨਾ ਹੋ ਗਏ ਕਿ ਇਸ ਯਾਤਰਾ ਨਾਲ ਭਾਰਤ ਅਤੇ ਫਰਾਂਸ ਵਿਚਾਲੇ ਪ੍ਰਮਾਣੂ ਊਰਜਾ, ਰੱਖਿਆ ਅਤੇ ਹੋਰ ਖੇਤਰਾਂ ਵਿਚ ਸਮੁੱਚੀ ਭਾਈਵਾਲੀ ਵਿਚ ਮਦਦ ਮਿਲੇਗੀ। ਆਪਣੀ 5 ਦਿਨਾਂ ਯਾਤਰਾ ਵਿਚ ਡਾ. ਸਿੰਘ ਪੈਰਿਸ ਤੋਂ ਮਿਸਰ ਸਥਿਤ ਸ਼ਰਮ ਅਲ ਸ਼ੇਖ ਲਈ ਰਵਾਨਾ ਹੋਣਗੇ, ਜਿਥੇ ਉਹ 15ਵੇਂ ਗੁਟ ਨਿਰਲੇਪ ਸੰਮੇਲਨ ਵਿਚ ਸ਼ਾਮਲ ਹੋਣਗੇ। ਸੰਮੇਲਨ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨਾਲ ਇਸ ਉਮੀਦ ਨਾਲ ਮੁਲਾਕਾਤ ਕਰਨਗੇ ਕਿ ਪਾਕਿਸਤਾਨ ਮੁੰਬਈ ਹਮਲਿਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਦੇਵੇ ਅਤੇ ਸਰਹੱਦ ਪਾਰ ਦੇ ਅਤਿਵਾਦ ਨੂੰ ਰੋਕਣ ਲਈ ਵਚਨਬੱਧਤਾ ਪ੍ਰਗਟਾਏ। ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੇ ਸੱਦੇ 'ਤੇ ਪੈਰਿਸ ਜਾ ਰਹੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਫਰਾਂਸ ਦੇ ਰਾਸ਼ਟਰੀ ਦਿਹਾੜੇ ਦੇ ਮੁੱਖ ਮਹਿਮਾਨ ਹੋਣਗੇ। ਡਾ. ਸਿੰਘ ਨੇ ਇਸ ਸੱਦੇ ਨੂੰ ਭਾਰਤ ਦੇ
ਅੱਗੇ ਪੜੋ....
 
ਹਾਦਸੇ ਦਾ ਕਾਰਨ ਜਲਦਬਾਜ਼ੀ ਨਹੀਂ PRINT ਈ ਮੇਲ
ਨਵੀਂ ਦਿੱਲੀ, 13 ਜੁਲਾਈ  : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਸ. ਜੈਪਾਲ ਰੈਡੀ ਨੇ ਅੱਜ ਸੰਸਦ ਵਿਚ ਕਿਹਾ ਕਿ ਐਤਵਾਰ ਨੂੰ ਦੱਖਣੀ ਦਿੱਲੀ ਵਿਚ ਮੈਟਰੋ ਦੇ ਉਸਾਰੀ ਅਧੀਨ ਪੁਲ ਦੇ ਢਹਿ ਜਾਣ ਦੀ ਘਟਨਾ ਰਾਸ਼ਟਰ ਮੰਡਲ ਖੇਡਾਂ ਲਈ ਨਿਰਮਾਣ ਕਾਰਜ ਪੂਰਾ ਕਰਨ ਦੀ ਜਲਦਬਾਜ਼ੀ ਕਾਰਨ ਨਹੀਂ ਘਟੀ। ਉਨ੍ਹਾਂ ਕਿਹਾ ਕਿ ਕੇਂਦਰੀ ਸਕਤਰੇਤ ਅਤੇ ਬਦਰਪੁਰ ਲਾਈਨਦਾ ਕੰਮ ਨਿਰਧਾਰਤ ਸਮੇਂ 'ਤੇ ਸਤੰਬਰ 2010 ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਵਾਲੀ ਘਟਨਾ ਕਿਸੇ ਜਲਦਬਾਜ਼ੀ ਕਾਰਨ ਨਹੀਂ ਘਟੀ। ਅਸੀਂ ਕਦੇ ਵੀ ਕੰਮ ਦੀ ਗੁਣਵੱਤਾ ਨਾ ਸਮਝੌਤਾ ਨਹੀਂ ਕਰਾਂਗੇ। ਮਾਮਲੇ ਦੀ ਜਾਂਚ ਲਈ ਇਕ ਚਾਰ ਮੈਂਬਰੀ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ
ਅੱਗੇ ਪੜੋ....
 
ਵਿਵਾਦਗ੍ਰਸਤ ਬੰਨ੍ਹ 'ਤੇ ਡਾ. ਸਿੰਘ ਦੀ ਹਸੀਨਾ ਨਾਲ ਕਰਨਗੇ ਵਿਚਾਰ-ਚਰਚਾ PRINT ਈ ਮੇਲ
ਨਵੀਂ ਦਿੱਲੀ, 13 ਜੁਲਾਈ : ਗੁੱਟ ਨਿਰਲੇਪ ਦੇਸ਼ਾਂ ਦੇ 15ਵੇਂ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਚਾਲੇ ਤਿਪਾਈਮੁਖ ਬੰਨ੍ਹ ਦੀ ਨਿਰਮਾਣ ਯੋਜਨਾ 'ਤੇ ਚਰਚਾ ਹੋ ਸਕਦੀ ਹੈ। ਬੰਗਲਾਦੇਸ਼ ਵਿਚ ਇਸ ਬੰਨ੍ਹ ਦੇ ਨਿਰਮਾਣ ਦਾ ਵਿਰੋਧ ਹੋ ਰਿਹਾ ਹੈ। ਵਧਦੇ ਦਬਾਅ ਨੂੰ ਦੇਖਦਿਆਂ ਬੰਗਲਾਦੇਸ਼ ਇਸ ਮੁੱਦੇ 'ਤੇ ਭਾਰਤ ਨਾਲ ਚਰਚਾ ਚਾਹੁੰਦਾ ਹੈ।
 
ਦਿੱਲੀ ‘ਚ ਮੈਟਰੋ ਦਾ ਪੁੱਲ ਟੁੱਟਣ ਕਾਰਨ ਪੰਜ ਮੌਤਾਂ PRINT ਈ ਮੇਲ

ਨਵੀਂ ਦਿੱਲੀ,13 ਜੁਲਾਈ:ਦਿੱਲੀ ਮੈਟਰੋ ਦੇ ਇੱਕ ਨਿਰਮਾਣ ਅਧੀਨ ਪੁੱਲ ਦੇ ਟੁੱਟਣ ਕਾਰਨ ਇੱਕ ਇੰਜੀਨੀਅਰ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਲਾਜਪਤ ਨਗਰ ਦੇ ਜਮਰੂਦਪੁਰ ‘ਚ ਲੇਡੀ ਸ੍ਰੀਰਾਮ ਕਾਲਜ ਨੇੜੇ ਪੁੱਲ ਦਾ ਖੰਭਾ ਡਿੱਗਣ ਕਾਰਨ ਵਾਪਰਿਆ।ਦਿੱਲੀ ਮੈਟਰੋ ਦੇ ਬੁਲਾਰੇ ਅਨੁਜ ਦਿਆਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ਜਦਕਿ ਮਲਬੇ ਹੇਠ ਦਬੇ ਦੋ ਹੋਰ ਵਿਅਕਤੀਆਂ ਦੀ ਵੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪ੍ਰੋਜੈਕਟ ਦਾ ਠੇਕਾ ਲੈਣ ਵਾਲੀ ਕੰਪਨੀ ਗੇਮੋਨ ਇੰਡੀਆ ਦਾ ਇੱਕ ਇੰਜੀਨੀਅਰ ਅੰਸ਼ੁਮਨ ਅਤੇ ਚਾਰ ਮਜ਼ਦੂਰ ਸ਼ਾਮਲ ਹਨ। ਦਿੱਲੀ ਮੈਟਰੋ ਦੇ ਬੁਲਾਰੇ ਅਨੁਸਾਰ ਹਾਦਸਾ ਖੰਭੇ ਦੇ ਡਿਜ਼ਾਇਨ ਦੀ ਸਮੱਸਿਆ ਦੇ ਕਾਰਨ ਵਾਪਰਿਆ। ਬੁਲਾਰੇ ਨੇ ਦੱਸਿਆ ਕਿ ਉਹ ਇਸ ਸਮੱਸਿਆ ਨੂੰ ਦੂਰ ਕਰਨ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੰਭੇ ਦੇ ਉਪਰਲੇ ਹਿੱਸੇ ਵਿੱਚ ਖਾਮੀਆਂ ਸਨ, ਜਿਸਦੀ ਵਜ੍ਹਾ ਨਾਲ ਪੁੱਲ ਡਿੱਗਿਆ। ਇਸੇ ਦੌਰਾਨ ਹਾਦਸੇ ਵਾਲੀ ਥਾਂ ‘ਤੇ ਪਾਣੀ ਭਰ ਗਿਆ ਹੈ ਕਿਉਂਕਿ ਖੰਭਾ ਡਿੱਗਣ ਨਾਲ ਪਾਈਪ ਲਾਇਨ ਟੁੱਟ ਗਈ ਜਿਸਦੀ ਵਜ੍ਹਾ ਨਾਲ ਆਵਾਜਾਈ ਨੂੰ ਦੂਜੇ ਪਾਸੇ ਮੋੜਨਾ ਪਿਆ। ਬਚਾਅ ਕਾਰਜਾਂ ਦੌਰਾਨ ਬਿਜਲੀ ਦੀ ਸਪਲਾਈ ਵੀ

ਅੱਗੇ ਪੜੋ....
 
<< Start < Prev 451 452 453 454 455 456 457 458 459 460 Next > End >>

Results 14137 - 14167 of 14259

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement