:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਕੋਟਕ ਬੈਂਕ ਕਰੇਗਾ ਨਿਵੇਸ਼ PRINT ਈ ਮੇਲ
ਮੁੰਬਈ-ਕੋਟਕ ਮਹਿੰਦਰਾ ਬੈਂਕ ਅਹਿਮਦਾਬਾਦ ਕਮੋਡੀਟੀ ਐਕਸਚੇਂਜ਼ ਦੇ ਐਂਕਰ ਨਿਵੇਸ਼ਕ ਬਣ ਗਿਆ ਹੈ।ਇਹ ਐਕਸਚੇਂਜ਼ ਨੈਸ਼ਨਲ ਮਲਟੀ ਕਮੋਡੀਟੀ ਐਕਸਚੇਂਜ਼ ਬਨਣ ਦੀ ਯੋਜਨਾ ਬਣਾ ਰਿਹਾ ਹੈ।ਕੋਟਕ ਮਹਿੰਦਰਾ ਬੈਂਕ ਅਹਿਮਦਾਬਾਦ ਕਮੋਡੀਟੀ ਐਕਸਚੇਂਜ਼ ਦੇ ਐਂਕਰ ਨਿਵੇਸ਼ਕ ਬਣ ਗਿਆ ਹ।ਇਹ ਐਕਸਚੇਂਜ਼ ਨੈਸ਼ਨਲ ਮਲਟੀ ਕਮੋਡੀਟੀ ਐਕਸਚੇਂਜ਼ ਬਨਣ ਦੀ ਯੋਜਨਾ ਬਣਾ ਰਿਹਾ ਹੈ।

ਬੈਂਕ ਨੇ ਅੱਜ ਦੱਸਿਆ ਹੈ ਕਿ ਕਮੋਡੀਟੀ ਵਾਅਦਾ ਬਜ਼ਾਰ ਦੇ ਨਿਆਮਕ ਵਾਅਦਾ ਬਜ਼ਾਰ ਆਯੋਗ ਨੇ ਇਸ ਪ੍ਰਸਤਾਵਤ ਨਿਵੇਸ਼ ਦੀ ਸਿਧਾਂਤਕ ਰੂਪ ਨਾਲ ਪਿੱਛਲੀ ਮਈ 'ਚ ਮੰਜ਼ੂਰੀ ਦਿੱਤੀ ਸ।ਬੈਂਕ ਨੇ ਇਸ ਸਬੰਧ 'ਚ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਹੈ।

ਦੇਸ਼ 'ਚ ਹਾਲੇ 22 ਕਮੋਡੀਟੀ ਐਕਸਚੇਂਜ਼ ਹੈ ਅਤੇ ਇਨ੍ਹਾ ਵਿੱਚੋਂ ਤਿੰਨ ਨੈਸ਼ਨਲ ਸਤਰ ਦੇ ਐਕਸਚੇਂਜ਼ ਹ।ਐਮਏਟੀਸੀ ਅਤੇ ਇੰਡੀਆ ਬੁਲਜ਼ ਦਾ ਇਹ ਪ੍ਰਸਤਾਵਤ ਐਕਸਚੇਂਜ਼ ਰਾਸ਼ਟਰੀ ਸਤਰ ਦੇ ਚੌਥਾ ਐਕਸਚੇਂਜ਼ ਹੋਵੇਗ।ਇਸ ਵਿੱਚ ਸਤੰਬਰ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।
 
ਦਿੱਲੀ ਪੁਲਿਸ ਵੱਲੋਂ ਲਾਇਸੰਸ ਲਈ ਵੈਬਸਾਈਟ ਸ਼ੁਰੂ PRINT ਈ ਮੇਲ
ਨਵੀਂ ਦਿੱਲੀ-ਦਿੱਲੀ ਪੁਲਿਸ ਨੇ ਲਾਇਸੰਸ ਬਨਵਾਉਣ ਲਈ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੈਬਸਾਈਟ ਸ਼ੁਰੂ ਕੀਤੀ ਹੈ। ਦਿੱਲੀ ਪੁਲਿਸ ਨੇ ਲਾਇਸੰਸ ਬਨਵਾਉਣ ਲਈ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੈਬਸਾਈਟ ਸ਼ੁਰੂ ਕੀਤੀ ਹੈ।

ਦਿੱਲੀ ਦੇ ਪੁਲਿਸ ਕਮਿਸ਼ਨਰ ਵਾਈ.ਐਸ.ਡਡਵਾਲ ਨੇ ਅੱਜ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵੈਬਸਾਈਟ ਇੱਕ ਅਗਸਤ ਨੂੰ ਸ਼ੁਰੂ ਹੋ ਗਈ ਹ।ਉਨ੍ਹਾ ਨੇ ਕਿਹਾ ਕਿ ਲਾਇਸੰਸ ਦੀ ਬੇਨਤੀ ਨੂੰ ਲੈ ਕੇ ਇਸ ਨੂੰ ਜ਼ਾਰੀ ਕਰਨ ਦੀ ਪੂਰ੍ਹੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਅਤੇ ਕੁਸ਼ਲ ਬਨਾਉਣ ਲਈ ਇਹ ਵੈਬਸਾਈਟ ਸ਼ੁਰੂ ਕੀਤੀ ਗਈ ਹ।ਉਨ੍ਹਾ ਨੇ ਕਿਹਾ ਕਿ ਅਸੀਂ ਆਧੁਨਿਕ ਬਣਕੇ ਕੰਮ ਕਰਨਾ ਚਾਹੁੰਦੇ ਹਾਂ ਅਤੇ ਇਹ ਵੈਬਸਾਈਟ ਇਸੇ ਦਿਸ਼ਾ 'ਚ ਇੱਕ ਕਦਮ ਹੈ।
 
ਚਰਚਾ ਦਾ ਵਿਸ਼ਾ, ਮੰਤਰੀ ਦਾ ਇਸ਼ਕ PRINT ਈ ਮੇਲ
ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਗਲਿਆਰੇ ਵਿੱਚ ਕੱਲ੍ਹ ਇੱਕ ਮੰਤਰੀ ਦੇ ਇਸ਼ਕ ਸੰਬੰਧੀ ਪ੍ਰਕਾਸ਼ਿਤ ਖ਼ਬਰ ਚਰਚਾ ਦਾ ਕੇਂਦਰ ਬਣੀ ਰਹੀ। ਕਾਂਗਰਸ ਵਿਧਾਨ ਮੰਡਲ ਦਲ ਦੇ ਨੇਤਾ ਪ੍ਰਮੋਦ ਤਿਵਾੜੀ ਇੱਕ ਮੰਤਰੀ ਦੇ ਇਸ਼ਕ ਦੇ ਸੰਬੰਧ ਵਿੱਚ ਅਖ਼ਬਾਰ ਵਿੱਚ ਛੱਪੀ ਖ਼ਬਰ ਦੀ ਕਟਿੰਗ ਲੈਕੇ ਘੁੰਮਦੇ ਹੋਏ ਨਜ਼ਰ ਆਏ।
ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਗਲਿਆਰੇ ਵਿੱਚ ਕੱਲ੍ਹ ਇੱਕ ਮੰਤਰੀ ਦੇ ਇਸ਼ਕ ਸੰਬੰਧੀ ਪ੍ਰਕਾਸ਼ਿਤ ਖ਼ਬਰ ਚਰਚਾ ਦਾ ਕੇਂਦਰ ਬਣੀ ਰਹੀ।

ਕਾਂਗਰਸ ਵਿਧਾਨ ਮੰਡਲ ਦਲ ਦੇ ਨੇਤਾ ਪ੍ਰਮੋਦ ਤਿਵਾੜੀ ਇੱਕ ਮੰਤਰੀ ਦੇ ਇਸ਼ਕ ਦੇ ਸੰਬੰਧ ਵਿੱਚ ਅਖ਼ਬਾਰ ਵਿੱਚ ਛੱਪੀ ਖ਼ਬਰ ਦੀ ਕਟਿੰਗ ਲੈਕੇ ਘੁੰਮਦੇ ਹੋਏ ਨਜ਼ਰ ਆਏ।

ਅਖ਼ਬਾਰ ਦੀ ਇਸ ਕਟਿੰਗ ਨੂੰ ਵੇਖਦੇ ਤਾਂ ਸਾਰੇ ਸਨ, ਪਰੰਤੂ ਕੋਈ ਪੜ੍ਹਣ ਨੂੰ ਤਿਆਰ ਨਹੀਂ ਹੁੰਦਾ ਸੀ। ਤਿਵਾੜੀ ਮੰਤਰੀ ਦੇ ਇਸ਼ਕ ਸੰਬੰਧੀ ਇਸ ਖ਼ਬਰ ਨੂੰ ਬਾਅਦ ਵਿੱਚ ਪ੍ਰੈੱਸ ਗੈਲਰੀ ਵਿੱਚ ਪੱਤਰਕਾਰਾਂ ਨੂੰ ਪੜ੍ਹਾਉਣ ਦੇ ਲਈ ਲਿਆਏ।
 
ਸ਼ਿਵਰਾਜ ਸਿੰਘ ਚੌਹਾਨ ਵੱਲੋਂ ਰੱਖੜੀ ਦੀਆਂ ਵਧਾਈਆਂ PRINT ਈ ਮੇਲ
ਭੋਪਾਲ-ਮੱਧਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜ ਦੇ ਨਾਗਰਿਕਾਂ ਨੂੰ ਰੱਖੜੀ ਤਿਉਹਾਰ ਮੌਕੇ 'ਤੇ ਵਧਾਈਆਂ ਦਿੱਤੀਆਂ ਹਨ1ਮੱਧਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜ ਦੇ ਨਾਗਰਿਕਾਂ ਨੂੰ ਰੱਖੜੀ ਤਿਉਹਾਰ ਮੌਕੇ 'ਤੇ ਵਧਾਈਆਂ ਦਿੱਤੀਆਂ ਹਨ।

ਚੌਹਾਨ ਨੇ ਅੱਜ ਇੱਥੇ ਕਿਹਾ ਕਿ ਨਾ ਸਿਰਫ਼ ਭਰਾ-ਭੈਣ ਬਲਕਿ ਹਰੇਕ ਵਿਅਕਤੀ ਦੁਆਰਾ ਆਪਸੀ ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਦੀ ਅਭਿਵਿਅਕਤੀ ਜਰੂਰੀ ਹ।ਉਨ੍ਹਾ ਨੇ ਨਾਗਰਿਕਾਂ ਨੂੰ ਰੱਖੜੀ ਦੇ ਤਿਉਹਾਰ ਨੂੰ ਪੂਰ੍ਹੀ ਖੁਸ਼ੀ ਅਤੇ ਪਰੰਪਰਕ ਰਸਮਾਂ ਨਾਲ ਮਨਾਉਣ ਦੀ ਬੇਨਤੀ ਕੀਤੀ ਹੈ।
 
ਸਈਦ ਦੀ ਰਿਹਾਈ ਨੂੰ ਲੈਕੇ ਲੋਕ ਸਭਾ 'ਚ ਹੰਗਾਮਾ PRINT ਈ ਮੇਲ
ਨਵੀਂ ਦਿੱਲੀ- ਮੁੰਬਈ ਹਮਲੇ ਦੇ ਮੁੱਖ ਸਾਜਿਸ਼ਕਰਤਾ ਹਾਫਿਜ ਸਈਦ ਨੂੰ ਪਾਕਿਸਤਾਨ ਦੀ ਸਰਬ ਉੱਚ ਅਦਾਲਤ ਦੁਆਰਾ ਰਿਹਾਅ ਕੀਤੇ ਜਾਣ ਦੇ ਮਾਮਲੇ ਨੂੰ ਲੈਕੇ ਲੋਕ ਸਭਾ ਵਿੱਚ ਅੱਜ ਹੋਏ ਭਾਰੀ ਹੰਗਾਮੇ ਦੇ ਬਾਅਦ ਸਦਨ ਦੀ ਕਾਰਵਾਈ ਕੁੱਝ ਸਮੇਂ ਦੇ ਲਈ ਰੋਕਣੀ ਪਈ।
ਅੱਗੇ ਪੜੋ....
 
ਪ੍ਰਧਾਨਮੰਤਰੀ ਵੱਲੋਂ ਰੱਖੜੀ ਦੀਆਂ ਸ਼ੁਭਕਾਮਨਾਵਾਂ PRINT ਈ ਮੇਲ
ਨਵੀਂ ਦਿੱਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੱਜ ਦੇਸ਼ਵਾਸੀਆਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੱਜ ਦੇਸ਼ਵਾਸੀਆਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਡਾ.ਸਿੰਘ ਨੇ ਆਪਣੇ ਸੰਦੇਸ਼ 'ਚ ਕਿਹਾ ਹੈ ਕਿ ਰੱਖੜੀ ਤੋਂ ਪਰੰਪਰਾਵਾਦੀ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤੀ ਮਿਲਦੀ ਹ।ਇਹ ਤਿਉਹਾਰ ਭਾਈਚਾਰੇ ਅਤੇ ਮੇਲਜੋਲ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਮੱਤਭੇਦਾਂ ਨੂੰ ਦੂਰ ਕਰਦਾ ਹ।ਉਨ੍ਹਾ ਨੇ ਸ਼ੁਭਕਾਮਨਾਵਾਂ ਵਿਅਕਤ ਕੀਤੀਆਂ ਹਨ ਕਿ ਰੱਖੜੀ ਸਾਰਿਆਂ ਲਈ ਖੁਸ਼ੀ ਦਾ ਮੌਕਾ ਲਿਆਇਆ ਹੈ।
 
ਕੇਂਦਰੀ ਊਰਜਾ ਮੰਤਰੀ ਵੱਲੋਂ ਬਾਦਲ ਨੂੰ ਬਿਹਤਰ ਬਿਜਲੀ ਸਪਲਾਈ ਦਾ ਭਰੋਸਾ PRINT ਈ ਮੇਲ
ਨਵੀਂ ਦਿੱਲੀ, 4 ਅਗਸਤ-ਕੇਂਦਰੀ ਊਰਜਾ ਮੰਤਰੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਪੰਜਾਬ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਕੇਂਦਰ ਪੰਜਾਬ ਵਿਚ ਬਾਰਿਸ਼ ਦੀ ਕਮੀ ਦੇ ਮੱਦੇਨਜ਼ਰ ਬਿਜਲੀ ਦੀ ਘਾਟ ਦੀ ਸਥਿਤੀ ਨਾਲ ਨਿਪਟਣ ਵਾਸਤੇ ਐਮ ਟੀ. ਪੀ. ਸੀ. ਦੇ ਪੂਰਬੀ ਖੇਤਰ ਜਨਰੇਸ਼ਨ ਸਟੇਸ਼ਨ ਤੋਂ 100 ਮੈਗਾਵਾਟ ਅਣਰਾਖਵੀਂ ਬਿਜਲੀ ਸਪਲਾਈ ਕਰਨ ਨੂੰ ਯਕੀਨੀ ਬਣਾਏਗਾ। ਬੀਤੇ ਕੱਲ੍ਹ ਇਕ ਮੀਟਿੰਗ ਦੌਰਾਨ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਇਸ ਮਸਲੇ ’ਤੇ ਨਿੱਜੀ ਦਖਲ ਦੇਣ ਲਈ ਆਖਿਆ ਕਿਉਂ ਜੋ ਪੰਜਾਬ ਨੂੰ ਕੋਇਲੇ ਦੀ ਸਪਲਾਈ ਦੀ ਸਮੱ੍ਯਸਿਆ ਸਾਲਾਨਾ ਯੂਨਿਟਾਂ ਦੀ ਮੁਰੰਮਤ ਕਾਰਨ 100 ਮੈਗਾਵਾਟ ਦੇ ਮੁਕਾਬਲੇ 50 ਤੋਂ 60 ਮੈਗਾਵਾਟ ਬਿਜਲੀ ਹੀ ਮਿਲ ਰਹੀ ਹੈ। ਉਨ੍ਹਾਂ ਰਾਜ ਵਿਚ ਹੋਈ ਘੱਟ ਬਾਰਿਸ਼ ਦੇ ਮੱਦੇਨਜ਼ਰ ਪੰਜਾਬ ਨੂੰ ਦਿੱਤੀ ਜਾਣ ਵਾਲੀ 100 ਮੈਗਾਵਾਟ ਦੀ ਸਪਲਾਈ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕੌਮੀ ਫੂਡ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਝੋਨੇ ਦੇ ਉ¤ਚਿਤ ਉਤਪਾਦਨ ਨੂੰ ਯਕੀਨੀ ਬਣਾਉਣ ਲਈ 30 ਸਤੰਬਰ, 2009 ਤੱਕ ਪੰਜਾਬ ਲਈ 500 ਮੈਗਾਵਾਟ ਵਾਧੂ ਬਿਜਲੀ ਦੇਣ ਦੀ ਵੀ ਮੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤੇ ਛਤੀਸ਼ਗੜ੍ਹ ਵਿਖੇ 4000 ਮੈਗਾਵਾਟ ਕੋਇਲਾ ਪਿੱਟ ਹੈ¤ਡ ਥਰਮਲ ਪਾਵਰ ਪਲਾਂਟ ਤੋਂ ਪੈਦਾ ਹੋਣ ਵਾਲੀ ਬਿਜਲੀ ਵਿਚੋਂ 1500 ਮੈਗਾਵਾਟ ਬਿਜਲੀ ਦੀ ਮੰਗ ਦਾ ਮੁੱਦਾ ਵੀ ਉਠਾਇਆ ਅਤੇ ਇਹ ਵੀ ਦੱਸਿਆ ਕਿ 2040 ਮੈਗਾਵਾਟ ਗਿੱਦੜਬਾਹਾ ਵਿਖੇ ਲੱਗਣ ਵਾਲੇ ਥਰਮਲ ਪਲਾਟ ਕੋਇਲੇ ਦੀ ਅਲਾਟਮੈਂਟ ਨਾ ਹੋਣ ਕਾਰਨ ਉਸਾਰੀ ਦਾ ਕੰਮ ਰੁਕ ਗਿਆ ਹੈ। ਸ੍ਰੀ ਸ਼ਿੰਦੇ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਬਕਾਇਆ ਮੁੱਦਿਆਂ ਦੇ ਨਿਸ਼ਚਿਤ ਸਮੇਂ ਵਿਚ ਹੱਲ ਲਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਉਣਗੇ। ਇਸ ਮੌਕੇ ਮੁੱਖ ਮੰਤਰੀ ਨਾਲ ਪ੍ਰਮੁੱਖ ਸਕੱਤਰ ਸ੍ਰੀ ਡੀ. ਐਸ. ਗੁਰੂ ਅਤੇ ਵਿਸ਼ੇਸ਼ ਸਕੱਤਰ ਸ੍ਰੀ ਕੇ. ਜੀ. ਐਸ. ਚੀਮਾ ਵੀ ਹਾਜ਼ਰ ਸਨ।
 
ਕਠੂਆ 'ਚ ਬੱਸ ਨਾਲੇ 'ਚ ਡਿੱਗੀ PRINT ਈ ਮੇਲ
ਜੰਮੂ-ਜੰਮੂ ਕਸ਼ਮੀਰ 'ਚ ਕਠੂਆ ਜਿਲ੍ਹੇ ਦੇ ਬਿਲਾਵਰ ਖੇਤਰ 'ਚ ਅੱਜ ਇੱਕ ਬੱਸ ਦੇ ਗਹਿਰੇ ਨਾਲੇ 'ਚ ਡਿੱਗ ਜਾਣ ਨਾਲ ਲੱਗਭਗ 25 ਯਾਤਰੀ ਜ਼ਖਮੀ ਹੋ ਗਏ,ਜਿਨ੍ਹਾ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ।ਜੰਮੂ ਕਸ਼ਮੀਰ 'ਚ ਕਠੂਆ ਜਿਲ੍ਹੇ ਦੇ ਬਿਲਾਵਰ ਖੇਤਰ 'ਚ ਅੱਜ ਇੱਕ ਬੱਸ ਦੇ ਗਹਿਰੇ ਨਾਲੇ 'ਚ ਡਿੱਗ ਜਾਣ ਨਾਲ ਲੱਗਭਗ 25 ਯਾਤਰੀ ਜ਼ਖਮੀ ਹੋ ਗਏ,ਜਿਨ੍ਹਾ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ।

ਕਠੂਆ ਦੇ ਸੀਨੀਅਰ ਪੁਲਿਸ ਪ੍ਰਧਾਨ ਗਰੀਬ ਦਾਸ ਨੇ ਯੂਨੀਵਾਰਤਾ ਨੂੰ ਦੱਸਿਆ ਹੈ ਕਿ ਕਟਲੀ ਤੋਂ ਮਲਹਾਰ ਜਾ ਰਹੀ ਯਾਤਰੀਆਂ ਦੀ ਭੀੜ ਇਹ ਬੱਸ ਲੱਗਭਗ ਸਵਾ ਗਿਆਰਾਂ ਵੱਜੇ ਗਹਿਰੇ ਨਾਲੇ 'ਚ ਡਿੱਗ ਗ।ਚਾਲਕ ਦਾ ਬੱਸ 'ਤੇ ਕੰਟਰੋਲ ਨਾ ਰਹਿਣ ਦੀ ਵਜ੍ਹਾ ਨਾਲ ਅਜਿਹਾ ਹੋਇਆ।

ਦਾਸ ਅਨੁਸਾਰ ਇਸ ਦੁਰਘਟਨਾ 'ਚ ਲੱਗਭਗ 25 ਲੋਕ ਜ਼ਖਮੀ ਹੋ ਗ।ਦੁਰਘਟਨਾ ਦੀ ਸੂਚਨਾ ਪਾਉਂਦੀ ਹੀ ਪੁਲਿਸ ਅਤੇ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾ ਨੇ ਬਚਾਅ ਕੰਮ ਚਾਲੂ ਕਰ ਦਿੱਤ।ਜ਼ਖਮੀਆਂ ਨੂੰ ਬਿਲਾਵਰ ਅਤੇ ਕਠੂਆ ਦੇ ਹਸਪਤਾਲਾਂ 'ਚ ਭਰਤੀ ਕੀਤਾ ਗਿਆ ਹੈ।
 
ਚਿੰਤਤ ਹੈ ਪੀਡੀਪੀ:ਉਮਰ PRINT ਈ ਮੇਲ
ਨਵੀਂ ਦਿੱਲੀ - ਪੀਡੀਪੀ ਖਿਲਾਫ ਬੋਲਦਿਆਂ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪੀਡੀਪੀ ਸੱਤਾ ਤੋਂ ਬਾਹਰ ਹੋਣ 'ਤੇ ਇਸ ਤੱਥ ਨੂੰ ਕਬੂਲ ਨਹੀਂ ਕਰ ਰਹੀ ਹੈ ਕਿ ਉਹ ਬਾਹਰ ਹੋ ਚੁੱਕੀ ਹੈ।
ਅੱਗੇ ਪੜੋ....
 
ਬੀਸੀਸੀਆਈ ਵਾਡਾ ਦੀ ਸ਼ਰਤ ਮੰਨੇ:ਗਿੱਲ PRINT ਈ ਮੇਲ
ਨਵੀਂ ਦਿੱਲੀ-ਕੇਂਦਰੀ ਖੇਡ ਮੰਤਰੀ ਐਮ ਐਸ ਗਿੱਲ ਨੇ ਅੱਜ ਕਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਵਿਸ਼ਵ ਡੋਪਿੰਗ ਨਿਰੋਧਕ ਏਜੰਸੀ (ਵਾਡਾ) ਦੀਆਂ ਸ਼ਰਤਾਂ ਨੂੰ ਮੰਨ ਲੈਣਾ ਚਾਹੀਦਾ ਹੈ।
ਅੱਗੇ ਪੜੋ....
 
ਰਾਸ਼ਟਰਮੰਡਲ ਖੇਡ ਪਿੰਡ ਮਾਰਚ ਤੱਕ ਬਣ ਜਾਵੇਗਾ PRINT ਈ ਮੇਲ
ਨਵੀਂ ਦਿੱਲੀ/4 ਅਗਸਤ
ਅਗਲੇ ਵਰ੍ਹੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਖੇਡ ਪਿੰਡ ਦੀ ਉਸਾਰੀ ਦਾ ਕੰਮ 56 ਫੀਸਦੀ ਤੱਕ ਹੋ ਚੁੱਕਿਆ ਹੈ ਅਤੇ ਅਗਲੇ ਵਰ੍ਹੇ ਦੇ ਮਾਰਚ ਮਹੀਨੇ ਤੱਕ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਇਹ ਜਾਣਕਾਰੀ ਕੇਂਦਰੀ ਖੇਡ ਤੇ ਯੁਵਕ ਮਾਮਲਿਆਂ ਬਾਰੇ ਰਾਜ ਮੰਤਰੀ ਪ੍ਰਤੀਕ ਪ੍ਰਕਾਸ਼ਬਾਪੂ ਪਾਟਿਲ ਨੇ ਲੋਕ ਸਭਾ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਦਿੱਤੀ।
ਉਨ੍ਹਾਂ ਇਹ ਵੀ ਦੱਸਿਆ ਕਿ ਖੇਡ ਪਿੰਡ ਦੀ ਉਸਾਰੀ ਦੇ ਕੰਮ ‘ਤੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਤੋਂ ਇਲਾਵਾ ਖੇਡਾਂ ਦੀ ਸੰਗਠਨ ਕਮੇਟੀ, ਦਿੱਲੀ ਦੇ ਉਪ-ਰਾਜਪਾਲ ਤੇ ਮੁੱਖ ਮੰਤਰੀ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਸਮੇਂ-ਸਮੇਂ ‘ਤੇ ਦਿੱਲੀ ਡਿਵੈਲਪਮੈਂਟ ਅਥਾਰਿਟੀ (ਡੀਡੀਏ) ਨਾਲ ਵੀ ਪੂਰਾ ਤਾਲਮੇਲ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਖੇਡ ਪਿੰਡ ਦੀ ਉਸਾਰੀ ਯਮੁਨਾ ਨਦੀ ਦੇ ਕੰਢੇ ਕੀਤੀ ਜਾ ਰਹੀ ਹੈ। ਇਸ ਨੂੰ ਮਾਣਯੋਗ ਦਿੱਲੀ ਹਾਈਕੋਰਟ ਵਿਚ ਇਹ ਕਹਿੰਦਿਆਂ ਚੁਣੌਤੀ ਦਿੱਤੀ ਗਈ ਹੈ ਕਿ ਇਸ ਨਾਲ ਵਾਤਾਵਰਣ ਨੂੰ ਖ਼ਤਰਾ ਹੈ। ਅਦਾਲਤ ਨੇ ਵਾਤਾਵਰਣ ‘ਤੇ ਖੇਡ ਪਿੰਡ ਦੀ ਉਸਾਰੀ ਦੇ ਅਸਰ ਦਾ ਅਧਿਐਨ ਕਰਨ ਲਈ ਇਕ ਪੈਨਲ ਵੀ ਬਣਾਇਆ ਹੈ। ਪਰ, ਮਾਣਯੋਗ ਸੁਪਰੀਮ ਕੋਰਟ ਨੇ ਪਿੰਡ ਦੀ ਉਸਾਰੀ ਦੀ ਇਜਾਜ਼ਤ ਹਾਲ ਹੀ ਵਿਚ ਦੇ ਦਿੱਤੀ ਹੈ। ਸ੍ਰੀ ਪਾਟਿਲ ਅਨੁਸਾਰ ਖੇਡਾਂ ਦੇ ਸਥਾਨਾਂ ਅਤੇ ਸਿਖਲਾਈ ਲੈਣ ਵਾਲਿਆਂ ਦੀ ਤਿਆਰੀ ਲਈ ਸਰਕਾਰ ਨੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੂੰ 2460 ਕਰੋੜ ਰੁਪਏ ਦੀ ਮਾਲੀ ਮਦਦ ਵੀ ਮੁਹੱਈਆ ਕਰਵਾਈ ਹੈ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਖੇਡਾਂ ਦੌਰਾਨ ਹੋਣ ਵਾਲੇ 17 ਵਰਗਾਂ ਦੇ ਮੁਕਾਬਲਿਆਂ ਲਈ 12 ਸਥਾਨਾਂ ਦਾ ਵਿਕਾਸ ਸਪੋਰਟਸ ਅਥਾਰਿਟੀ ਆਫ਼ ਇੰਡੀਆ, ਡੀਡੀਏ, ਦਿੱਲੀ ਸਰਕਾਰ ਅਤੇ ਯੂਨੀਵਰਸਿਟੀ ਆਫ਼ ਦਿੱਲੀ ਵੱਲੋਂ ਕੀਤਾ ਜਾ ਰਿਹਾ ਹੈ।
 
ਸਵਾਈਨ ਫਲੂ ਨਾਲ ਪਹਿਲੀ ਮੌਤ ਤੋਂ ਬਾਅਦ ਸਰਕਾਰ ਜਾਗੀ ਦੋ ਨਿੱਜੀ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ PRINT ਈ ਮੇਲ
ਮੁੰਬਈ : 4 ਅਗਸਤ
ਸਵਾਈਨ ਫਲੂ ਦੇ ਕਾਰਨ 14 ਸਾਲ ਦੀ ਲੜਕੀ ਦੀ ਮੌਤ ਹੋਣ ‘ਤੇ ਮਹਾਰਾਸ਼ਟਰ ਸਰਕਾਰ ਨੇ ਪੁਣੇ ਦੇ ਦੋ ਨਿੱਜੀ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸਿਹਤ ਮੰਤਰੀ ਰਾਜੇਂਦਰ ਸ਼ਿੰਘਾਨੇ ਨੇ ਇੱਕ ਨੋਟਿਸ ਜਾਰੀ ਕਰਕੇ ਇਨ੍ਹਾਂ ਹਸਪਤਾਲਾਂ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਸ੍ਰੀ ਸ਼ਿੰਘਾਨੇ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ-ਦੋ ਦਿਨ ਵਿੱਚ ਹੀ ਜਵਾਬ ਮਿਲਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਸੇਂਟ ਐਨੀਸ ਸਕੂਲ ਦੇ ਵਿਦਿਆਰਥੀਆਂ ਦੀ ਜਾਂਚ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਇਨ੍ਹਾਂ ਵਿੱਚ ਖ਼ਤਰਨਾਕ ਵਾਇਰਸ ਤਾਂ ਨਹੀਂ। ਦੱਸਣਾ ਬਣਦਾ ਹੈ ਕਿ ਭਾਰਤ ਵਿੱਚ ਸਵਾਈਨ ਫਲੂ ਨਾਲ ਮਰਨ ਵਾਲੀ ਪਹਿਲੀ ਲੜਕੀ ਇਸ ਸਕੂਲ ਦੀ ਵਿਦਿਆਰਥਣ ਹੈ। ਸਿਹਤ ਸਕੱਤਰ ਸ਼ਰਵਰੀ ਗੋਖਲੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਸਵਾਈਨ ਫਲੂ ਮਾਮਲਿਆਂ ਨਾਲ ਨਜਿੱਠਣ ਲਈ ਨਿੱਜੀ ਹਸਪਤਾਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰੇਗੀ। ਇਸੇ ਤਰ੍ਹਾਂ ਸੀਨੀਅਰ ਸਿਹਤ ਅਧਿਕਾਰੀਆਂ ਨਾਲ ਸਵਾਈਨ ਫਲੂ ਮਾਮਲੇ ‘ਤੇ ਚਰਚਾ ਕਰਨ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਿਹਾ ਕਿ ਮਾਮਲੇ ਨਾਲ ਨਜਿੱਠਣ ਲਈ ਨਿੱਜੀ ਹਸਪਤਾਲਾਂ ਵੱਲੋਂ ਅਣਗਹਿਲੀ ਵਰਤੀ ਗਈ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਸਵਾਈਨ ਫਲੂ ਰੋਕਣ ਲਈ ਨਿੱਜੀ ਹਸਪਤਾਲਾਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਸ ਬਿਮਾਰੀ ਨਾਲ ਪੀੜਤ ਵਿਅਕਤੀ ਨਿੱਜੀ ਹਸਪਤਾਲਾਂ ਦੀ ਥਾਂ ਸਰਕਾਰੀ ਹਸਪਤਾਲਾਂ ਨੂੰ ਤਰਜੀਹ ਦੇਣ, ਕਿਉਂਕਿ ਨਿੱਜੀ ਹਸਪਤਾਲਾਂ ਕੋਲ ਬਿਮਾਰੀ ਨਾਲ ਸਬੰਧਤ ਮਜ਼ਬੂਤ ਬੁਨਿਆਦੀ ਢਾਂਚਾ ਉਪਲਬਧ ਨਹੀਂ ਹੈ।
 
ਮਰਜਾਂਗਾ ਪਰ ਕੁਰਸੀ ਨੀਂ ਛੱਡਾਂਗਾ : ਬੂਟਾ ਸਿੰਘ PRINT ਈ ਮੇਲ
ਨਵੀਂ ਦਿੱਲੀ : 4 ਅਗਸਤ
ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸੀਬੀਆਈ ਨਾਲ ਨਾਰਾਜ਼ਗੀ ਪ੍ਰਗਟ ਕਰਨ ਤੋਂ ਬਾਅਦ ਐਸਸੀ/ਐਸਟੀ ਕਮਿਸ਼ਨ ਦੇ ਚੇਅਰਮੈਨ ਬੂਟਾ ਸਿੰਘ ਨੇ ਅੱਜ ਆਖਰਕਾਰ ਕਾਂਗਰਸ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਗੁੱਸੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੀ ਹਮਾਇਤ ਦੀ ਕੋਈ ਲੋੜ ਨਹੀਂ ਤੇ ਆਪਣਾ ਬਚਾਅ ਕਰਨ ਵਿੱਚ ਉਹ ਸਮਰੱਥ ਹਨ। ਖ਼ੁਦ ਨੂੰ ਦਲਿਤਾਂ ਦਾ ਮਸੀਹਾ ਦੱਸਦਿਆਂ ਬੂਟਾ ਸਿੰਘ ਨੇ ਦਾਅਵਾ ਕੀਤਾ ਕਿ ਜ਼ਿੰਦਗੀ ਭਰ ਉਨ੍ਹਾਂ ਇਸ ਭਾਈਚਾਰੇ ਦੀ ਸੇਵਾ ਕੀਤੀ ਹੈ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ''ਮੈਂ ਆਪਣੀ ਜਾਨ ਦੇ ਦੇਵਾਂਗਾ, ਪਰ ਅਹੁਦਾ ਨਹੀਂ ਛੱਡਾਂਗਾ।‘‘
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬੂਟਾ ਸਿੰਘ ਨੇ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਮੈਨੂੰ ਇਸ ਮਾਮਲੇ ਵਿੱਚ ਕਾਂਗਰਸ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੀ ਉਮਰ ਜਦੋਂ ਤੋਂ ਸਿਆਸਤ ਵਿੱਚ ਹਾਂ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਅਨੁਸੂਚਿਤ ਜਾਤੀ ਅਤੇ ਜਨਜਾਤੀ ਲਈ ਆਵਾਜ਼ ਬੁਲੰਦ ਕਰਦਾ ਰਿਹਾ ਹਾਂ ਅਤੇ ਜਿਹੜਾ ਕੰਮ ਮੈਂ ਜ਼ਿੰਦਗੀ ਭਰ ਕੀਤਾ ਹੈ ਉਸ ਨੂੰ ਛੱਡ ਨਹੀਂ ਸਕਦਾ। ਜੇਕਰ ਮੈਨੂੰ ਕੋਈ ਇਸ ਦੇ ਲਈ ਅਸਤੀਫ਼ਾ ਦੇਣ ਨੂੰ ਕਹਿੰਦਾ ਹੈ ਤਾਂ ਮੈਂ ਅਸਤੀਫ਼ਾ ਨਹੀਂ ਦੇਵਾਂਗਾ, ਜਾਨ ਦੇਵਾਂਗਾ। ਉਨ੍ਹਾਂ ਦੋਸ਼ ਲਗਾਇਆ ਕਿ ਮੈਂ ਜ਼ਿੰਦਗੀ ਭਰ ਦਲਿਤਾਂ ਦੀ ਸੇਵਾ ਕੀਤੀ ਹੈ ਅਤੇ ਅਜਿਹਾ ਕਰਦੇ ਸਮੇਂ ਮੈਂ ਦਲਿਤ ਵਿਰੋਧੀਆਂ ਅਤੇ ਦੁਸ਼ਮਣਾਂ ਨੂੰ ਫੜਿਆ ਹੈ ਜੋ ਮੈਨੂੰ ਖ਼ਤਮ ਕਰਨ ਦੇ ਲਈ ਹੁਣ ਰਾਮਾਰਾਓ ਪਾਟਿਲ ਨਾਲ ਮਿਲ ਗਏ ਹਨ। ਜਦੋਂ ਬੂਟਾ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਅਜਿਹੇ ਸਵਾਲ ਕਿਉਂ ਪੁੱਛ ਰਹੇ ਹੋ? ਮੈਂ ਇਸ ਮਾਮਲੇ ਵਿੱਚ ਕਿਸੇ ਨਾਲ ਮੁਲਾਕਾਤ ਕਿਉਂ ਕਰਾਂ? ਕਾਂਗਰਸ ਦੇ ਪ੍ਰਤੀ ਨਿਸ਼ਠਾਵਾਨ ਦੱਸਦਿਆਂ ਬੂਟਾ ਸਿੰਘ ਨੇ ਕਿਹਾ ਕਿ ਜੇ ਪਾਰਟੀ ਕੰਮ ਜਾਂ ਦੇਸ਼ ਨਾਲ ਜੁੜੇ ਮਾਮਲਿਆਂ ਵਿੱਚ ਲੋੜ ਪਈ ਤਾਂ ਉਹ ਕਿਸੇ ਨੂੰ ਵੀ ਮਿਲ ਸਕਦੇ ਹਨ।
ਨਾਰਕੋ ਟੈਸਟ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਜਿਹਾ ਤੁਸੀਂ ਪੁੱਛ ਰਹੇ ਹੋ ਕੀ ਮੈਨੂੰ ਇਸ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਇਹ ਸਰਾਸਰ ਗਲਤ ਹੈ। ਸਮਾਂ ਆਉਣ ‘ਤੇ ਮੈਂ ਸੀਬੀਆਈ ਨੂੰ ਸਹਿਯੋਗ ਦੇਵਾਂਗਾ।
 
ਸਈਦ ਦੀ ਰਿਹਾਈ ‘ਤੇ ਲੋਕ ਸਭਾ ‘ਚ ਹੰਗਾਮਾ PRINT ਈ ਮੇਲ
ਭਾਜਪਾ, ਸਪਾ ਤੇ ਆਰਜੇਡੀ ਵੱਲੋਂ ਵਾਕਆਊਟ
ਨਵੀਂ ਦਿੱਲੀ : 4 ਅਗਸਤ
ਮੁੰਬਈ ‘ਤੇ ਦਹਿਸ਼ਤਗਰਦੀ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਤੇ ਦਹਿਸ਼ਤਗਰਦ ਜਥੇਬੰਦੀ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਸਬੰਧੀ ਅਰਜ਼ੀ ਦੀ ਸੁਣਵਾਈ ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਅਣਮਿੱਥੇ ਸਮੇਂ ਲਈ ਟਾਲੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਲੋਕ ਸਭਾ ‘ਚ ਭਾਜਪਾ ਤੇ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ। ਇਸ ਮਾਮਲੇ ‘ਚ ਸਰਕਾਰ ਵੱਲੋਂ ਕੋਈ ਟਿੱਪਣੀ ਨਾ ਕਰਨ ਤੋਂ ਨਾਰਾਜ਼ ਐਨਡੀਏ, ਸਮਾਜਵਾਦੀ ਪਾਰਟੀ (ਸਪਾ) ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਵੀ ਕੀਤਾ।

ਅੱਗੇ ਪੜੋ....
 
ਕਾਮਰੇਡ ਸੁਰਜੀਤ ਦੀ ਢੁਕਵੀਂ ਯਾਦਗਾਰ ਉਸਾਰੀ ਜਾਵੇਗੀ : ਕਰਤ PRINT ਈ ਮੇਲ
ਕੌਮਾਂਤਰੀ ਪ੍ਰਸਿੱਧੀ ਵਾਲੇ ਕਮਿਊਨਿਸਟ ਆਗੂ ਆਜ਼ਾਦੀ ਘੁਲਾਟੀਏ ਅਤੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਰਹੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੰਡਾਲਾ ਵਿਖੇ ਭਰਪੂਰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਸਮੁੱਚੇ ਪੰਜਾਬ ਵਿੱਚੋਂ ਲੋਕਾਂ ਨੇ ਆ ਕੇ ਇਸ ਸਮਾਰੋਹ ‘ਚ ਹਾਜ਼ਰੀ ਭਰੀ।
ਇਸ ਸ਼ਰਧਾਂਜਲੀ ਸਮਾਗਮ ਨੂੰ ਵਿਭਿੰਨ ਸਿਆਸੀ ਪਾਰਟੀਆਂ ਦੇ ਕੌਮੀ ਅਤੇ ਰਾਜ ਪੱਧਰ ਦੇ ਆਗੂਆਂ ਨੇ ਸੰਬੋਧਨ ਕੀਤਾ। ਮੁੱਖ ਬੁਲਾਰਿਆਂ
ਅੱਗੇ ਪੜੋ....
 
ਇੰਜੀਨੀਅਰਿੰਗ ਕਾਲਜ ਤੇ ਰੇਲ ਨਾਲ ਜੋੜਨ ਦਾ ਤੋਹਫ਼ਾ ਛੇਤੀ ਮਿਲੇਗਾ-ਹੁੱਡਾ PRINT ਈ ਮੇਲ
ਫਤਿਹਾਬਾਦ, 3 ਅਗਸਤ-ਜ਼ਿਲ੍ਹਾ ਫਤਿਹਾਬਾਦ ਦੇ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ’ਚ ਵਿਸ਼ਵਾਸ ਰੱਖਦਿਆਂ ਲੋਕ ਸਭਾ ਚੋਣਾਂ ਵਿਚ ਭਰਵਾਂ ਹੁੰਗਾਰਾ ਦਿੰਦਿਆਂ ਅਸ਼ੋਕ ਤੰਵਰ ਨੂੰ ਜਿਤਾ ਕੇ ਸਾਂਸਦ ਬਣਾਇਆ ਹੈ ਇਸ ਲਈ ਸਰਕਾਰ ਵੀ ਵਿਕਾਸ ਦੇ ਕਾਰਜਾਂ ਵਿਚ ਪਿੱਛੇ ਨਹੀਂ ਰਹੇਗੀ। ਫਤਿਹਾਬਾਦ ਜ਼ਿਲ੍ਹੇ ਦੇ ਲੋਕਾਂ ਨੂੰ ਇੰਜੀਨੀਅਰਿੰਗ ਕਾਲਜ ਅਤੇ ਰੇਲ ਲਾਈਨ ਨਾਲ ਜੋੜਨ ਦਾ ਤੋਹਫਾ ਛੇਤੀ ਮਿਲੇਗਾ। ਉਕਤ ਵਿਚਾਰ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਫਤਿਹਾਬਾਦ ਦੀ ਅਨਾਜ ਮੰਡੀ ਵਿਚ ਕਰਵਾਈ ਭਰਵੀਂ ਜਨ ਸਭਾ ਵਿਚ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ੍ਰੀ ਹੁੱਡਾ ਨੇ ਹਰਿਆਣਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਖੁੱਲ੍ਹ ਕੇ ਵਰਨਣ ਕੀਤਾ। ਮੁੱਖ ਮੰਤਰੀ ਹੁੱਡਾ ਨੇ 4 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਕੱਤਰੇਤ ਦੇ ਭਵਨ ਦਾ ਨੀਂਹ ਪੱਥਰ ਰੱਖਿਆ। ਨੀਂਹ ਪੱਥਰ ਰੱਖਣ ਤੋਂ ਬਾਅਦ ਭੋਡੀਆਂ ਖੇੜਾ ਵਿਚ ਆਈ. ਟੀ. ਆਈ. ਸੰਸਥਾਨ ਦੇ ਭਵਨ ਦਾ ਉਦਘਾਟਨ ਕਰਨ ਦੀ ਰਸਮ ਨਿਭਾਈ। ਜਨਸਭਾ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਪ੍ਰੋ: ਸੰਪਤ ਸਿੰਘ ਨੇ ਕਿਹਾ ਕਿ ਉੁਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸਦਕਾ ਹੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ ਕਿਸੇ ਸਥਾਨ ਜਾਂ ਟਿਕਟ ਦੇ ਲਾਲਚ ਨਾਲ ਨਹੀਂ। ਇਸ ਸੰਬੰਧ ਵਿਚ ਮੁੱਖ ਮੰਤਰੀ ਹੁੱਡਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰੋ: ਸੰਪਤ ਸਿੰਘ ਦੀ ਕਾਬਲੀਅਤ ਨੂੰ ਮੁੱਖ ਰੱਖਦਿਆਂ ਸਥਾਨ ਵੀ ਦਿੱਤਾ ਜਾਵੇਗਾ ਅਤੇ ਮਾਣ ਸਨਮਾਨ ਵੀ ਦਿੱਤਾ ਜਾਵੇਗਾ। ਜਨ ਸਭਾ ਨੂੰ ਸਾਬਕਾ ਮੰਤਰੀ ਰਾਮ ਸਰੂਪ ਰਾਮਾ, ਸੰਸਦੀ ਸਕੱਤਰ ਚੌਧਰੀ ਦੂੜਾ ਰਾਮ, ਵਿਧਾਇਕ ਕੁਲਬੀਰ ਬੈਣੀਵਾਲ, ਪ੍ਰਲਾਦ ਸਿੰਘ ਗਿੱਲਾ ਖੇੜਾ, ਸਾਂਸਦ ਅਸ਼ੋਕ ਤੰਵਾਰ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਬਿਨਾਂ ਡਾ: ਵਿਰੇਂਦਰ ਸਿਵਾਨ, ਪ੍ਰਦੇਸ਼ ਪ੍ਰਤੀਨਿਧੀ ਜੈਪਾਲ ਸਿੰਘ ਲਾਲੀ, ਸਾਬਕਾ ਵਿਧਾਇਕ ਜਰਨੈਲ ਸਿੰਘ, ਸਾਬਕਾ ਸਾਂਸਦ ਆਤਮਾ ਸਿੰਘ ਗਿੱਲ, ਗੁਰਦੀਪ ਸਿੰਘ ਗਿੱਲ, ਵਿਧਾਇਕ ਪਰਮਵੀਰ ਸਿੰਘ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ, ਜਗਜੀਤ ਸਿੰਘ ਹੁੱਡਾ, ਬਲਵਿੰਦਰ ਸਿੰਘ ਤਾਮਸਪੁਰਾ, ਗੁਰਦੀਪ ਸਿੰਘ ਚਹਿਲ, ਅਵਤਾਰ ਸਿੰਘ ਖੁੰਬਰ, ਸੁਭਾਸ਼ ਵਿਸ਼ਨੋਈ, ਲਛਮਣ ਨਾਪਾ, ਜਗਦੀਸ਼ ਮਿਸਤਰੀ, ਜ਼ਿਲ੍ਹਾ ਦੇ ਡੀ. ਸੀ. ਡੀ. ਜੀ. ਰਜਨੀਕਾਥਨ, ਜ਼ਿਲ੍ਹਾ ਪੁਲਿਸ ਕਪਤਾਨ ਡਾ: ਰਾਓ ਸਮੇਤ ਵੱਡੀ ਗਿਣਤੀ ਵਿਚ ਸੀਨੀਅਰ ਨੇਤਾ ਅਤੇ ਅਧਿਕਾਰੀ ਮੌਜੂਦ ਸਨ।

 
ਜੇਐਲਆਰ ਲਾਂਚ ਕਰੇਗੀ ਕਈ ਨਵੇਂ ਮਾਡਲ PRINT ਈ ਮੇਲ
ਨਵੀਂ ਦਿੱਲੀ-ਲੱਗਭਗ 1,700 ਕਰੋੜ ਰੁੱਪਏ ਦੇ ਨੁਕਸਾਨ ਨਾਲ ਅਵਿਚਲਿਤ ਟਾਟਾ ਦੀ ਮਲਕੀਅਤ ਵਾਲੀ ਬ੍ਰਿਟਿਸ਼ ਕੰਪਨੀ ਜੈਗੂਆਰ ਲੈਂਡ ਰੋਵਰ ਆਉਣ ਵਾਲੇ ਦਿਨ੍ਹਾ 'ਚ ਕਈ ਮਾਡਲ ਲਾਂਚ ਕਰੇਗੀ,ਜਿਸ ਵਿੱਚ ਹਾਈਬ੍ਰਿਡ (ਜਿਸ ਵਿੱਚ ਅਲੱਗ-ਅਲੱਗ ਪ੍ਰਕਾਰ ਦੀ ਤੇਲ ਸ਼ਕਤੀ ਨਾਲ ਚੱਲਣ ਵਾਲੇ) ਵਾਹਨ ਵੀ ਸ਼ਾਮਲ ਹੋਣਗੇ।
ਅੱਗੇ ਪੜੋ....
 
ਪਿਆਜ਼ ਦਾ ਨਿਰਯਾਤ ਮੁੱਲ੍ਹ ਵਧਾਇਆ PRINT ਈ ਮੇਲ
ਨਵੀਂ ਦਿੱਲੀ-ਜੋੜੇ ਦੇ ਆਰੰਭ ਦੇ ਨਾਲ ਪਿਆਜ਼ ਦੀ ਕਮੀ ਦਾ ਅੰਦੇਸ਼ਾ ਕਰਦੇ ਹੋਏ ਸਰਕਾਰ ਨੇ ਅਗਸਤ ਮਹੀਨੇ ਲਈ ਪਿਆਜ਼ ਦੇ ਘੱਟ ਤੋਂ ਘੱਟ ਨਿਰਯਾਤ ਮੁੱਲ੍ਹ (ਐਮਈਪੀ) 'ਚ 20 ਅਮਰੀਕੀ ਡਾਲਰ ਪ੍ਰਤਿ ਟਨ ਦਾ ਵਾਧਾ ਕਰ ਦਿੱਤਾ ਜਾਂਦਾ ਹੈ ਤਾਕਿ ਇਸ ਦਾ ਨਿਰਯਾਤ ਘੱਟ ਹੋਵੇ।
ਅੱਗੇ ਪੜੋ....
 
ਅਗਲੀ ਜੁਲਾਈ ਤੱਕ 60 ਹਜ਼ਾਰ ਨੈਨੋ ਦੀ ਡਲੀਵਰੀ PRINT ਈ ਮੇਲ
ਨਵੀਂ ਦਿੱਲੀ-ਦੇਸ਼ ਦੀ ਸਭ ਤੋਂ ਵੱਡੀ ਵਾਹਨ ਕੰਪਨੀ ਟਾਟਾ ਮੋਟਰਜ਼ ਜੁਲਾਈ 2010 ਤੱਕ 60,000 ਨੈਨੋ ਕਾਰ ਦੀ ਡੀਲੀਵਰੀ ਕਰੇਗੀ।
ਅੱਗੇ ਪੜੋ....
 
ਰਾਜਧਾਨੀ 'ਚ ਵਧੀਆਂ ਨੌਕਰੀਆਂ PRINT ਈ ਮੇਲ
ਨਵੀਂ ਦਿੱਲੀ - ਮੌਜੂਦਾ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਵਿਚ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵੱਧ ਨੌਕਰੀਆਂ ਦੀ ਸਿਰਜਨਾ ਹੋਈ ਜਿਸ ਨੂੰ ਅਰਥ ਵਿਵਸਥਾ ਵਿਚ ਸੁਧਾਰ ਦਾ ਸੰਕੇਤ ਮੰਨਿਆ ਜਾ ਸਕਦਾ ਹੈ।
ਅੱਗੇ ਪੜੋ....
 
ਹੜਤਾਲ ਦੀ ਚੇਤਾਵਨੀ PRINT ਈ ਮੇਲ
ਨਵੀਂ ਦਿੱਲੀ-ਸਰਕਾਰ ਤੋਂ ਅਲੋਚਨਾਵਾਂ ਝੱਲਣ ਵਾਲੀ ਨਿੱਜੀ ਖੇਤਰ ਦੀਆਂ ਜਹਾਜ਼ ਕੰਪਨੀਆਂ ਨੇ 18 ਅਗਸਤ ਲਈ ਟਿਕਟਾਂ ਦੀ ਬੁਕਿੰਗ ਜ਼ਾਰੀ ਰੱਖੀ ਹੈ।ਇਨ੍ਹਾ ਕੰਪਨੀਆਂ ਨੇ ਰਾਹਤ ਪੈਕੇਜ਼ ਦੀ ਮੰਗ ਕਰਦੇ ਹੋਏ 18 ਅਗਸਤ ਨੂੰ ਹੜਤਾਲ 'ਤੇ ਜਾਣ ਦੀ ਚੇਤਾਵਨੀ ਦਿੱਤੀ ਹੈ।
ਅੱਗੇ ਪੜੋ....
 
<< Start < Prev 451 452 453 454 455 456 457 458 459 460 Next > End >>

Results 14168 - 14198 of 14457

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement