:: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ   :: ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ   :: ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ ਭਾਈਚਾਰੇ ਦੇ ਲੋਕ   :: ਠਾਕਰੇ ਨੇ ਯੋਗੀ ਨੂੰ ਫੋਨ ਕਰ ਕੇ ਪੁਜਾਰੀਆਂ ਦੇ ਕਤਲ ਤੇ ਚਿੰਤਾ ਜਤਾਈ   :: PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ ਚ   :: ਦੇਸ਼ ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ   :: ਕੋਰੋਨਾ ਤੋਂ ਜੰਗ ਚ ਮਿਲ ਰਹੀ ਕਾਮਯਾਬੀ, 28 ਦਿਨਾਂ ਤੋਂ 16 ਜ਼ਿਲ੍ਹਿਆਂ ਚ ਨਹੀਂ ਮਿਲਿਆ ਕੋਈ ਨਵਾਂ ਕੇਸ   :: ਲਾਕਡਾਊਨ ਚ ਗੰਗਾ ਨਦੀ ਪਹਿਲਾਂ ਨਾਲੋਂ ਵੱਧ ਸਾਫ਼:   :: Covid-19: 6 ਹਜ਼ਾਰ ਤੋਂ ਵੱਧ ਭਾਰਤੀ ਬਾਹਰਲੇ ਮੁਲਕਾਂ ਚ ਪਾਜ਼ੀਟਿਵ, 40 ਦੀ ਮੌਤ   :: ਕੋਰੋਨਾ ਦੇ 1,429 ਨਵੇਂ ਮਾਮਲੇ, 52 ਲੋਕਾਂ ਦੀ ਮੌਤ   :: ਪੀ.ਐਮ. ਮੋਦੀ ਨੇ ਦਿੱਤੀ ਰਮਜ਼ਾਨ ਦੀ ਵਧਾਈ, ਟਵਿੱਟਰ ਤੇ ਲਿਖਿਆ- ਰਮਜ਼ਾਨ ਮੁਬਾਰਕ!   :: ਲਾਕਡਾਊਨ ਦੌਰਾਨ ਦੂਜੇ ਸੂਬਿਆਂ ਚ ਫਸੇ ਮਜ਼ਦੂਰਾਂ ਲਈ ਯੋਗੀ ਸਰਕਾਰ ਵੱਡਾ ਫੈਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਇਕ ਅਜਿਹਾ ਪਿੰਡ ਜਿਥੇ ਲਾੜਾ ਲਾੜੀ ਦੇ ਬਰਾਤ ਲੈ ਕੇ ਆਉਣ ਦਾ ਕਰਦੈ ਇੰਤਜ਼ਾਰ PRINT ਈ ਮੇਲ

ਜਹਾਂਗੀਰਾਬਾਦ, 19 ਜੁਲਾਈ  - ਆਮ ਤੌਰ 'ਤੇ ਪ੍ਰੰਪਰਾ ਇਹੀ ਹੈ ਕਿ ਲਾੜਾ ਘੋੜੀ 'ਤੇ ਸਵਾਰ ਹੋ ਕੇ ਲਾੜੀ ਦੇ ਘਰ ਬਰਾਤ ਲੈ ਕੇ ਪਹੁੰਚਦਾ ਹੈ। ਪਰ ਇਕ ਪਿੰਡ ਅਜਿਹਾ ਹੈ ਜਿੱਥੇ ਠੀਕ ਇਸ ਦੇ ਉਲਟ ਹੁੰਦਾ ਹੈ। ਉਤਰ ਪ੍ਰਦੇਸ਼ 'ਚ ਰਾਏਬਰੇਲੀ ਜ਼ਿਲ੍ਹੇ ਦਾ ਜਹਾਂਗੀਰਬਾਦ ਪਿੰਡ ਹੈ, ਜਿੱਥੇ ਲਾੜਾ-ਲਾੜੀ ਦੇ ਬਰਾਤ ਲੈ ਕੇ ਆਉਣ ਦਾ ਇੰਤਜ਼ਾਰ ਕਰਦਾਹ ਹੈ। ਇਸ ਪਿੰਡ ਵਿਚ ਲਾੜੀ ਪੱਗੜੀ ਬੰਨ੍ਹ ਕੇ ਸਫੈਦ ਘੋੜੀ 'ਤੇ ਬੈਠਦੀ ਹੈ। ਪਿੰਡ ਦੇ ਨਿਵਾਸੀ ਸ਼ਿਵ ਕੁਮਾਰ ਦੇ ਬੇਟੀ ਮੰਜੂ ਨੇ ਵੀ ਇਸ ਪ੍ਰੰਪਰਾ ਦੇ ਅਨੁਸਾਰ ਵਿਆਹ ਕੀਤਾ ਹੈ। ਸ਼ਿਵ ਕੁਮਾਰ ਅਨੁਸਾਰ ਇਹ ਇਕ ਅਨੌਖੀ ਪ੍ਰੰਪਰਾ ਹੈ, ਜਿਸ ਨੂੰ ਪਿੰਡ ਦੇ ਲੋਕ ਜਾਤਾਂ ਦੇ ਬੰਧਨ ਤੋਂ ਉੱਪਰ ਉੱਠ ਕੇ ਨਿਭਾਉਂਦੇ ਹਨ। ਉਸ ਦਾ ਕਹਿਣਾ ਹੈ ਕਿ ਮੇਰੀ 21 ਸਾਲਾ ਬੇਟੀ ਮੰਜੂ ਨੇੜਲੇ ਪਿੰਡ ਉਮਰਾਵ ਵਿਖੇ ਬਰਾਤ ਲੈ ਕੇ ਢੁੱਕੀ।
 ਇਸ ਪਿੰਡ ਦੇ ਲੋਕ ਨਹੀਂ ਜਾਣਦੇ ਕਿ ਇਹ ਪ੍ਰੰਪਰਾ ਕਦੋਂ ਤੋਂ ਸ਼ੁਰੂ ਹੋਈ ਸੀ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਕੁੜੀਆਂ ਇਸ ਪ੍ਰੰਪਰਾ ਨੂੰ ਨਹੀਂ ਨਿਭਾਉਂਦੀਆਂ ਤਾਂ ਉਨ੍ਹਾਂ ਦਾ ਸ਼ਾਦੀ-ਸ਼ੁਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ ਅਤੇ

ਅੱਗੇ ਪੜੋ....
 
ਧਾਰਮਿਕ ਪਹਿਰਾਵਾ ਪਾਉਣ ਤੋਂ ਰੋਕਣ ਵਾਲਾ ਕਾਨੂੰਨ ਤਿਆਰ PRINT ਈ ਮੇਲ
ਨਵੀਂ ਦਿੱਲੀ, 19 ਜੁਲਾਈ  - ਅਮਰੀਕਾ ਵਿਚ ਸਿੱਖਾਂ ਨੇ ਸਰਕਾਰ ਦੇ ਉਸ ਕਾਨੂੰਨ ਦੀ ਨਿੰਦਾ ਕੀਤੀ ਹੈ, ਜੋ ਸਿੱਖ ਭਾਈਚਾਰੇ ਦੇ ਅਧਿਆਪਕਾਂ ਉਪਰ ਪਬਲਿਕ ਸਕੂਲਾਂ ਵਿਚ ਪੱਗ ਸਣੇ 'ਧਾਰਮਿਕ ਪਹਿਰਾਵੇ' ਉਪਰ ਪਾਬੰਦੀ ਲਗਾਉਂਦਾ ਹੈ।
 ਅਮਰੀਕਾ ਸਰਕਾਰ ਦਾ ਇਹ ਕਦਮ ਦੇਸ਼ ਵਿਚ ਨਸਲੀ ਵਿਵਾਦ ਨੂੰ ਜਨਮ ਦੇ ਸਕਦਾ ਹੈ। ਓਰੇਗਨ ਦੇ ਵਿਧਾਨ ਸਭਾ ਵਿਚ ਪਾਸ ਬਿੱਲ ਨੂੰ ਗਵਰਨਰ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਹੈ। ਇਸ ਵਿਚ ਅਧਿਆਪਕਾਂ ਨੂੰ ਪੱਗ ਤੇ ਸਿੱਖ ਧਰਮ ਨਾਲ ਸਬੰਧਤ ਪਹਿਰਾਵਾ ਧਾਰਨ ਕਰਨ ਤੋਂ ਰੋਕਣ ਦੀ ਵਿਵਸਥਾ ਹੈ।
 ਓਰੇਗਨ ਆਰਲਾਈਵ ਆਨਲਾਈਨ 'ਚ ਕਿਹਾ ਹੈ ਕਿ ਬਿੱਲ ਮੁਤਾਬਕ ਸਿੱਖਿਆ ਅਧਿਕਾਰੀ ਤੇ ਸਕੂਲ ਉਦੋਂ ਕਾਨੂੰਨ ਦੀ ਉਲੰਘਣਾ ਨਹੀਂ ਕਰਨਗੇ, ਜਦੋਂ ਉਹ ਕਿਸੇ ਅਧਿਆਪਕ ਨੂੰ ਬਤੌਰ ਅਧਿਆਪਕ ਧਾਰਮਿਕ ਪਹਿਰਾਵਾ ਪਹਿਨਣ ਤੋਂ ਰੋਕਣਗੇ। ਅਸਲ ਵਿਚ ਓਰੇਗਨ 'ਚ ਪਾਸ ਇਹ ਬਿੱਲ ਕੰਮਕਾਜ ਸਥਾਨ 'ਤੇ ਧਾਰਮਿਕ ਆਜ਼ਾਦੀ ਦੀ ਖੁੱਲ੍ਹ ਲਈ ਲਿਆਂਦਾ ਗਿਆ ਹੈ, ਪਰ ਇਸ ਨੇ ਸਿੱਖ ਭਾਈਚਾਰੇ ਵਿਚ
ਅੱਗੇ ਪੜੋ....
 
ਸੀਚੇਵਾਲ ਵੱਲੋਂ ਲੋਕਾਂ ਨੂੰ ਸਵੱਛ ਪੌਣ ਪਾਣੀ ਦੇ ਹੱਕ ਦਿਵਾਉਣ ਦਾ ਅਹਿਦ PRINT ਈ ਮੇਲ
ਜਲੰਧਰ,18  ਜੁਲਾਈ  : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਨਾਮਜ਼ਦ ਹੋਣ ਤੋਂ ਬਾਅਦ ਵਾਤਾਵਰਣ ਪ੍ਰੇਮੀ ਬਾਬਾ ਬਲਵੀਰ ਸਿੰ ਸੀਚੇਵਾਲ ਨੇ ਕਿਹਾ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਪਲੀਤਤ ਕਰਨ ਵਾਲਿਆਂ ਖਿਲਾਫ ਕਾਰਵਾਈ ਤੇ ਲੋਕਾਂ ਨੂੰ ਸਾਫ ਹਵਾ ਤੇ ਪਾਣੀ ਦੇ ਕੁਦਰਤੀ ਹੱਕ ਦਿਵਾਉਣ ਉਨ੍ਹਾਂ ਦਾ ਅਹਿਦ ਹੈ। ਉਨ੍ਹਾਂ ਕਿਹਾ ਕਿ ਸਾਲਾਂ ਦੇ ਅਰਸੇ ਦੌਰਾਨ ਨਿੱਜੀ ਫਾਇਦਿਆਂ ਲਈ ੰਜਾਬ ਦੇ ਕੁਦਰਤੀ ਸੋਮਿਆਂ 'ਚ ਜ਼ਹਿਰ ਘੋਲਣ ਵਾਲਿਆਂ ਨੇ ਕਾਨੂੰਨਾਂ ਦੀ ਉਲੰਘਣਾ ਦੇ ਰਾਹ ਲੱਭੇ ਹੋਏ ਹਨ। ਬਾਬਾ ਸੀਚੇਵਾਲ ਨੇ ਕਿਹਾ ਕਿ ਪ੍ਰਦੂਸ਼ਣ ਫੈਲਾਉਣ ਵਾਲੇ ਲੋਕ ਇਸ ਭਰਤ 'ਚ ਜਿਉਂ ਰਹੇ ਹਨ ਕਿ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਪਰ ਇਨ੍ਹਾਂ ਭਰਮਾਂ ਨੂੰ ਤੋੜਨ ਦਾ ਸਮਾਂ ਆ ਗਿਆ ਹੈ।
 ਬਾਬਾ ਸੀਚੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਿੱਜੀ ਤੌਰ 'ਤੇ ਮੈਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੀ ਤੁਲਨਾ ਦਹਿਸ਼ਤਗਰਦਾਂ ਨਾਲ ਕਰਦਾ ਹਾਂ ਜਿਨ੍ਹਾਂ ਨਾਲ ਸਖਤੀ ਨਾਲ ਪੇਸ਼ ਆਉਣ ਦਾ ਸਮਾਂ ਆ ਚੁੱਕਾ ਹੈ। ਧਰਤੀ ਤੇ ਮਾਨਵਤਾ ਨੂੰ ਬਚਾਉਣ ਲਈ ਅਜਿਹੇ ਲੋਕਾਂ
ਅੱਗੇ ਪੜੋ....
 
ਹਿਲੇਰੀ ਦਾ ਪੰਜ ਰੋਜ਼ਾ ਭਾਰਤ ਦੌਰਾ ਸ਼ੁਰੂ PRINT ਈ ਮੇਲ
ਅਤਿਵਾਦ ਨਾਲ ਨਜਿੱਠਣ ਲਈ ਭਾਰਤ ਅਤੇ ਅਮਰੀਕਾ ਦਾ ਇਕੋ ਅਹਿਦ
ਤਾਜ ਦੀ ਯਾਦਗਾਰੀ ਪੁਸਤਕ 'ਤੇ ਦਸਤਖਤ ਕਰਕੇ ਹਿਲੇਰੀ ਨੇ ਧਮਾਕਿਆਂ 'ਚ ਮਾਰੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ,18  ਜੁਲਾਈ  : ਆਪਣੇ ਰੋਜ਼ਾ ਭਾਰਤ ਫੇਰੀ 'ਤੇ ਆਈ ਅਮਰੀਕਾ ਦੀ ਵਿਦੇਸ਼ ਮੰਤਰੀ ਨੇ ਕਲ ਰਾਤ ਮੁੰਬਈ ਤੋਂ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਕੀਤੀ ਹੈ। ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਨੋਂ ਹੀ ਅਤਿਵਾਦ ਤੋਂ ਪ੍ਰਭਾਵਤ ਹਨ ਅਤੇ ਦੋਹਾਂ ਦੇਸ਼ਾਂ ਨੂੰ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਤਾਜ਼ ਹੋਟਲ 'ਚ ਦਿੱਤੇ ਗਏ ਆਪਣੇ ਭਾਸ਼ਣ 'ਚ ਹਿਲੇਰੀ ਕਲਿੰਟਨ ਨੇ ਕਿਹਾ ਕਿ ਅਮਰੀਕਾ ਇਸ ਦੁਖ ਦੀ ਘੜੀ 'ਚ ਭਾਰਤ ਦੇ ਨਾਲ ਖੜ੍ਹਾ ਹੈ।  ਇਸ ਤੋਂ ਇਲਾਵਾ ਉਨ੍ਹਾ ਇਹ ਵੀ ਕਿਹਾ ਕਿ ਭਾਰਤ ਦੇ ਨਾਲ ਇਕ ਨਵੇਂ ਦੌਰ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਨੇ ਵੀ ਪਿਛਲੇ ਦਿਨਾਂ 'ਚ ਅਤਿਵਾਦ ਨੂੰ ਕੁਚਲਣ ਲਈ ਸਖਤ ਕਦਮ ਚੁੱਕੇ ਹਨ।
ਅੱਗੇ ਪੜੋ....
 
ਨਕਲੀ ਮਾਮਾ ਬਣ ਕੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਦੋ ਅੱਲ੍ਹੜ ਕੁੜੀਆਂ ਦਾ ਕੀਤਾ ਬਲਾਤਕਾਰ PRINT ਈ ਮੇਲ
ਮੋਗਾ,18  ਜੁਲਾਈ   : ਆਪਣੇ ਨਾਨਕੇ ਪੜਨ ਆਈਆਂ ਦੋ ਅੱਲ੍ਹੜ ਕੁੜੀਆਂ ਨੂੰ ਉਸਦੇ ਮਾਮੇ ਦੇ ਦੋਸਤ  ਮੋਬਾਇਲ ਦਾ ਲਾਲਚ ਦੇ ਕੇ ਉਨ੍ਹਾਂ ਨਾਲ ਬਲਾਤਕਾਰ ਕਰਨ ਦੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਲ੍ਹੜ ਕੁੜੀਆਂ ਦੇ ਮਾਮਾ ਦੇ ਦੋਸਤ ਪਹਿਲਾਂ ਤਾਂ ਉਨ੍ਹਾਂ ਨੂੰ ਮੋਬਾਇਲ ਦਵਾ ਦਿੱਤਾ ਅਤੇ ਬਾਅਦ 'ਚ ਉਨ੍ਹਾਂ ਦੀ ਦੋਸਤੀ ਦੋ ਮੁੰਡਿਆਂ ਨਾਲ ਕਰਵਾ ਦਿੱਤੀ। 13 ਜੁਲਾਈ ਨੂੰ ਕਥਿਤ ਮਾਮੇ ਅਤੇ ਉਸ ਦੇ ਦੋਨੋਂ ਦੋਸਤ  ਇਨ੍ਹਾਂ ਕੁੜੀਆਂ ਨੂੰ ਬਹਿਲਾ ਫੁਸਲਾ ਕੇ ਨੈਣਾ ਦੇਵੀ ਲੈ ਗਏ ਜਿੱਥੇ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਅਗਲੇ ਦਿਨ ਉਨ੍ਹਾਂ ਨੂੰ ਲੁਧਿਆਣਾ 'ਚ ਛੱਡ ਦਿੱਤਾ ਗਿਆ। ਪੀੜਤ ਭੈਣਾਂ ਦੇ  ਪਰਿਵਾਰਾਂ ਦੇ ਪਰਿਵਾਰਾਂ ਨੇ ਇਸ ਮਾਮਲੇ 'ਚ ਥਾਣਾ ਮਹਿਣਾ ਵਿਖੇ ਸ਼ਿਕਾਇਤ ਦਰਜ ਕਰਾ  ਦਿੱਤੀ ਹੈ ਜਿਸ ਦੇ ਅਧਾਰ 'ਤੇ ਪੁਲਿਸ ਨੇ ਕਥਿਤ ਮਾਮਾ ਅਤੇ ਉਸ ਦੇ ਦੋਵੇਂ ਦੋਸਤਾਂ ਵਿਰੁੱਧ ਸਾਜਿਸ਼ ਹੇਠ ਸਮੂਹਿਕ ਬਲਾਤਕਾਰ ਅਤੇ
ਅੱਗੇ ਪੜੋ....
 
ਆਰਥਿਕ ਤੰਗੀ ਕਾਰਨ ਪਤਨੀ ਤੇ ਬੱਚਿਆਂ ਨੂੰ ਮਾਰ ਕੇ ਆਤਮਦਾਹ PRINT ਈ ਮੇਲ
ਲੁਧਿਆਣਾ,18  ਜੁਲਾਈ :ਲੁਧਿਆਣਾ 'ਚ ਆਰਥਿਕ ਮੰਦੀ ਦੇ ਭੰਨੇ ਇਕ ਵਿਅਕਤੀ ਨੇ ਸੁੱਤੇ ਪਏ ਆਪਣੇ ਦੋ ਮਾਸੂਮ ਬੱਚਿਆਂ ਅਤੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦ ਆਤਮਦਾਹ ਕਰ ਲਿਆ। ਇਹ ਘਟਨਾ ਲੁਧਿਆਣਾ ਦੇ ਗੁਰੂ ਅੰਗਦ ਦੇਵ ਨਗਰ ਇਲਾਕੇ ਵਿਚ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਹਰਚਰਨ ਸਿੰਘ ਉਰਫ਼ ਚੰਨਾ, ਉਸਦੀ ਪਤਨੀ ਹਰਮਿੰਦਰ ਕੌਰ, ਪੁੱਤਰ ਮਨਪ੍ਰੀਤ ਸਿੰਘ ਅਤੇ ਧੀ ਜਸਵਿੰਦਰ ਕੌਰ ਵਜੋਂ ਹੋਈ ਹੈ।
ਕਤਲ ਤੋਂ ਬਾਅਦ ਚੰਨਾ ਨੇ ਤਿੰਨਾਂ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਵੀ ਕੀਤੀ ਅਤੇ ਖੁਦ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਸਾਡੇ ਲੁਧਿਆਣਾ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਘਟਨਾ ਸਥਾਨ ਵਾਲੇ ਕਮਰੇ ਅੰਦਰਲਾ ਦ੍ਰਿਸ਼ ਬਹੁਤ ਹੀ ਦਹਿਲਾ ਦੇਣ ਵਾਲਾ ਸੀ। ਪੂਰੇ ਕਮਰੇ ਵਿਚ ਚਾਰੇ ਪਾਸੇ ਖੂਨ ਹੀ ਖੂਨ ਫ਼ੈਲਿਆ ਹੋਇਆ ਸੀ। ਅੱਗ ਲੱਗਣ ਨਾਲ ਕਮਰੇ ਵਿਚ ਪਿਆ ਫ਼ਰਨੀਚਰ ਅਤੇ ਕੱਪੜਾ-ਲੱਤਾ ਵੀ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਕੱਲ੍ਹ ਵੱਡੇ ਤੜਕੇ 3 ਵਜੇ ਦੇ ਕਰੀਬ ਵਾਪਰੀ।
ਅੱਗੇ ਪੜੋ....
 
ਸਰਬਜੀਤ ਬਾਰੇ ਭਾਰਤ ਨੂੰ ਪਾਕਿ ਤੋਂ ਹਮਦਰਦੀ ਦੀ ਆਸ PRINT ਈ ਮੇਲ
ਨਵੀਂ ਦਿੱਲੀ, 17 ਜੁਲਾਈ :  ਭਾਰਤ ਨੇ ਆਸ ਪ੍ਰਗਟਾਈ ਕਿ ਪਾਕਿਸਤਾਨ ਭਾਰਤੀ ਕੈਦੀ ਸਰਬਜੀਤ ਸਿੰਘ ਦੇ ਫਾਂਯੀ ਦੇ ਮੁੱਦੇ ਉਪਰ ਹਮਦਰਦੀ ਤੇ ਮਾਨਵਤਾਵਾਦੀ ਨਜ਼ਰੀਏ ਨੂੰ ਸਾਹਮਣੇ ਰੱਖ ਕੇ ਕੋਈ ਫੈਸਲਾ ਕਰੇਗਾ। ਸੰਸਦ ਵਿਚ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਦੱਸਿਆ ਕਿ ਅਸੀਂ ਪਾਕਿਸਤਾਨ 'ਤੇ ਲਗਾਤਾਰ ਇਸ ਗੱਲ ਲਈ ਜ਼ੋਰ ਪਾਉਂਦੇ ਆ ਰਹੇ ਹਾਂ ਕਿ ਉਹ ਇਸ ਮਾਮਲੇ ਵਿਚ ਹਮਦਰਦੀ ਤੇ ਮਾਨਵਤਾਵਾਦੀ ਪਹੁੰਚ ਅਪਣਾਏ। ਸਾਨੂੰ ਆਸ ਹੈ ਕਿ ਉਹ ਸਾਡੀ ਗੱਲ 'ਤੇ ਧਿਆਨ ਦੇਵੇਗਾ। ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਗੱਲ ਤੋਂ ਭਲੀਭਾਂਤ ਜਾਣੂ ਹੈ ਕਿ ਪਾਕਿਸਤਾਨ ਸੁਪਰੀਮ ਕੋਰਟ ਨੇ ਨਜ਼ਰਸਾਨੀ ਪਟੀਸ਼ਨ ਰੱਦ ਕਰ ਦਿੱਤੀ ਹੈ।
 
ਜ਼ਹਿਰੀਲੀ ਸ਼ਰਾਬ ਕਾਂਡ ਦਾ ਮੁੱਖ ਦੋਸ਼ੀ ਡਾਗਰੀ ਗ੍ਰਿਫਤਾਰ PRINT ਈ ਮੇਲ
ਅਹਿਮਦਾਬਾਦ, 17 ਜੁਲਾਈ  : ਗੁਜਰਾਤ 'ਤੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਮੁੱਖ ਦੋਸ਼ੀ ਵਿਨੋਦ ਚੌਹਾਨ ਉਰਫ ਡਾਗਰੀ ਅਤੇ ਉਸ ਦੇ ਇਕ ਸਹਿਯੋਗੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਜ਼ਹਿਰੀਲੀ ਸ਼ਰਾਬ ਕਾਰਨ 130 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਬੜੌਦਾ ਕੋਲੋ ਗ੍ਰਿਫਤਾਰ ਕੀਤਾ ਗਿਆ। ਚੌਹਾਨ 'ਤੇ ਖੇੜਾ ਜ਼ਿਲ੍ਹੇ ਦੇ ਮੇਡਮਦਾਬਾਦ  ਤਾਲੁਕ ਦੇ ਆਪਣੇ ਪਿੰਡ 'ਚ ਨਕਲੀ ਸ਼ਰਾਬ ਬਣਾਉਣ ਦਾ ਦੋਸ਼ ਹੈ। ਪੁਲਿਸ ਅਨੁਸਰ ਚੌਹਾਨ ਨੇ ਜੁਲਾਈ ਦੇ ਪਹਿਲੇ ਹਫਤੇ 'ਤੇ ਸ਼ਹਿਰ ਵਿਚ 1100 ਲੀਟਰ ਨਕਲੀ ਸ਼ਰਾਬ ਵੇਚੀ ਸੀ ਜਿਸ ਨੂੰ ਸ਼ਹਿਰ ਦੇ ਵੱਖੋ ਵੱਖਰੇ ਭਾਗਾਂ 'ਚ ਸਥਿਤ ਉਸ ਦੇ ਅੱਡੇ 'ਤੇ ਪਹੁੰਚਾਇਆ ਗਿਆ ਸੀ। ਇਹ ਸ਼ਰਾਬ ਪੀਣ ਨਾਲ 130 ਵਿਅਕਤੀ ਮਾਰੇ ਗਏ ਸਨ ਜਦੋਂਕਿ ਕਈ ਹੋਰ ਵਿਅਕਤੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
 
ਚੰਦਰਯਾਨ-1 'ਚ ਗੜਬੜੀ ਕਾਰਨ ਚੰਦਰਮਾ ਮੁਹਿੰਮ ਮੁਸ਼ਕਲ 'ਚ ਫਸੀ PRINT ਈ ਮੇਲ
ਬੰਗਲੌਰ, 17 ਜੁਲਾਈ  : ਭਾਰਤੀ ਪੁਲਾੜ ਖੋਜ ਸੰਗਠਨ ਨੇ ਕਿਹਾ ਹੈ ਕਿ ਬੀਤੇ ਸਾਲ ਅਕਤੂਬਰ 'ਚ ਸ਼ੁਰੂ ਕੀਤੇ ਗਏ ਭਾਰਤ ਦੇ ਮਹੱਤਵਪੂਰਨ ਚੰਦਰਮਾ ਮੁਹਿੰਮ ਚੰਦਰਯਾਨ-1 ਦੇ ਇਕ ਪ੍ਰਮੁੱਖ ਸੈਂਸਰ ਬਾਰੇ ਪਤਾ ਨਹੀਂ ਲਗ ਰਿਹਾ ਹੈ ਅਤੇ ਇਸ ਕਾਰਨ ਸ਼ੰਕਾ ਜਤਾਈ ਜਾ ਰਹੀ ਹੈ ਇਹ ਮੁਹਿੰਮ ਸਮੇਂ ਤੋਂ ਪਹਿਲਾਂ ਖਤਮ ਹੋ ਸਕਦੀ ਹੈ। ਉਂਝ ਇਹ ਚੰਦਰਮਾ ਮੁਹਿੰਮ 2 ਸਾਲਾਂ ਲਈ ਸ਼ੁਰੂ ਕੀਤੀ ਗਈ ਸੀ। ਇਸਰੋ ਦੇ ਪ੍ਰਧਾਨ ਜੀ ਮਾਦਵਨ ਨਾਇਰ ਨੇ ਕਿਹਾ ਕਿ ਮੰਦਭਾਗੀ ਨਾਲ ਬੀਤੇ ਮਹੀਨੇ ਦੌਰਾਨ ਅਸੀਂ ਇਕ ਮਹੱਤਵਪੂਰਨ ਸੈਂਸਰ ਸਟਾਰ ਸੈਂਸਰ ਗੁਆ ਦਿੱਤਾ।
 ਨਾਇਰ ਨੇ ਕਿਹਾ ਕਿ ਜਿਵੇਂ ਪਹਿਲਾਂ ਹੁੰਦਾ ਸੀ ਕਿ ਦਿਸ਼ਾ ਮਿੱਥਣ ਲਈ ਤਾਰਿਆਂ ਵੱਲ ਵੇਖਿਆ ਜਾਂਦਾ ਸੀ, ਇਸੇ ਤਰ੍ਹਾਂ ਚੰਦਰਯਾਨ ਵਿਚ ਲੱਗਿਆ ਇਕ ਉਪਕਰਨ ਇਹ ਕੰਮ ਕਰ ਰਿਹਾ ਸੀ। ਇਸ ਉਪਕਰਨ ਨੂੰ ਪਹਿਲਾਂ ਚੰਦਰਮਾ ਦੀ ਦਿਸ਼ਾ 'ਚ ਲਗਾਉਣ ਦੀ ਜ਼ਰੂਰਤ ਹੁੰਦੀ ਹੈ ਅਤੇ  ਇਸ ਨੂੰ ਗੁਆਉਣ ਤੋਂ ਅਸੀਂ ਕਾਫੀ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਸਮੱਸਿਆ ਕੋਲੋਂ ਨਿਜਾਤ ਪਾਉਣ ਲਈ ਇਕ ਨਵਾਂ ਤਰੀਕਾ ਕੱਢਿਆ। ਇਸਰੋ ਦੇ ਪ੍ਰਮੁੱਖ ਨਾਇਰ ਦਾ ਕਹਿਣਾ ਹੈ ਕਿ ਚੰਦਰਯਾਨ ਵਿਚ ਜੇਕਰ ਕੁਝ ਹੋਰ ਗੜਬੜੀਆਂ ਹੁੰਦੀਆਂ ਹਨ ਤਾਂ
ਅੱਗੇ ਪੜੋ....
 
ਗੁਰੂ ਨਾਨਕ 'ਵਰਸਿਟੀ ਦੇ ਨਵੇਂ ਉਪ ਕੁਲਪਤੀ ਪ੍ਰੋ. ਬਰਾੜ ਨੇ ਅਹੁਦਾ ਸੰਭਾਲਿਆ PRINT ਈ ਮੇਲ
ਅੰਮ੍ਰਿਤਸਰ, 17 ਜੁਲਾਈ :ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਅੰਤਰਰਾਸ਼ਟਰੀ ਵਿਗਿਆਨੀ ਪ੍ਰੋਫ਼ੈਸਰ ਅਜੈਬ ਸਿੰਘ ਬਰਾੜ ਨੇ ਬੁੱਧਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਉਨ੍ਹਾਂ ਦੀ ਪਹਿਲ ਮਿਆਰੀ ਸਿੱਖਿਆ, ਖੋਜ ਤੇ ਪਾਰਦਰਸ਼ੀ ਪ੍ਰਸ਼ਾਸਨ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ, ਜੋ ਯੂਨੀਵਰਸਿਟੀ ਦੇ ਹਿੱਤ ਵਿਚ ਹੋਣਗੇ ਅਤੇ ਰਾਜ ਦੀਆਂ ਲੋੜਾਂ ਦੇ ਮੱਦੇਨਜ਼ਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਪੱਧਰ ਦੇ ਕਿੱਤਾਮੁਖੀ ਕੋਰਸ ਸ਼ੁਰੂ ਕੀਤੇ ਜਾਣਗੇ।
ਉਪ ਕੁਲਪਤੀ ਦਾ ਅਹੁਦਾ ਸੰਭਾਲਣ ਮਗਰੋਂ ਪ੍ਰੋਫ਼ੈਸਰ ਬਰਾੜ ਨੇ ਫੈਕਲਿਟੀ ਮੈਂਬਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਅਹੁਦਾ ਸੰਭਾਲਣ ਤੋਂ ਪਹਿਲਾਂ ਪ੍ਰੋਫ਼ੈਸਰ ਬਰਾੜ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਉਪ ਕੁਲਪਤੀ ਨੇ ਕਿਹਾ ਕਿ ਸਮਾਜਿਕ ਵਿਗਿਆਨ ਅਤੇ
ਅੱਗੇ ਪੜੋ....
 
ਤੇਰਾ ਸਿੰਘ ਚੰਨ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ PRINT ਈ ਮੇਲ
ਮੁਹਾਲੀ, 17 ਜੁਲਾਈ :ਪੰਜਾਬ ਅਮਨ ਲਹਿਰ ਦੇ ਬਾਨੀ ਅਤੇ ਇਪਟਾ ਨੂੰ ਪੰਜਾਬ ਵਿਚ ਸਥਾਪਿਤ ਕਰਨ ਵਾਲੇ ਉੱਘੇ ਸਾਹਿਤਕਾਰ ਅਤੇ ਸ਼ਾਇਰ ਤੇਰਾ ਸਿੰਘ ਚੰਨ, ਜਿਨ੍ਹਾਂ ਦਾ ਬੀਤੀ 9 ਜੁਲਾਈ ਨੂੰ ਦੇਹਾਂਤ ਹੋ ਗਿਆ ਸੀ, ਨਮਿੱਤ ਉਨ੍ਹਾਂ ਦੇ ਸਨੇਹੀਆਂ ਵਲੋਂ ਇਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਫ਼ੇਜ਼-3 ਬੀ 1 ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸ੍ਰੀ ਚੰਨ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਸੈਂਕੜੇ ਦੀ ਗਿਣਤੀ ਵਿਚ ਬੁੱਧੀਜੀਵੀਆਂ, ਲੇਖਕਾਂ ਅਤੇ ਰੰਗਕਰਮੀਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਸੀਪੀਆਈ ਦੇ ਆਗੂ ਡਾ. ਜੋਗਿੰਦਰ ਦਿਆਲ, ਸਾਬਕਾ ਐਮਪੀ ਅਤੇ ਨਵਾਂ ਜ਼ਮਾਨਾ ਦੇ ਸੰਪਾਦਕ ਜਗਜੀਤ ਸਿੰਘ ਆਨੰਦ, ਡਾ. ਰਘਬੀਰ ਸਿੰਘ ਸਿਰਜਣਾ, ਸੀਪੀਐਮ ਪੰਜਾਬ ਦੇ ਆਗੂ ਮੰਗਤ ਰਾਮ ਪਾਸਲਾ, ਪੰਜਾਬੀ ਸਾਹਿਤ ਅਕਾਦਮੀ ਪੰਜਾਬ ਦੇ ਸਕੱਤਰ ਡਾ. ਸੁਖਦੇਵ ਸਿੰਘ, ਸੀਪੀਆਈ ਪੰਜਾਬ ਦੇ ਸਕੱਤਰ ਭੁਪਿੰਦਰ ਸਾਂਬਰ, ਗੁਲਜ਼ਾਰ ਸੰਧੂ, ਅਕਾਲੀ ਆਗੂ ਅਮਰੀਕ ਸਿੰਘ,
ਅੱਗੇ ਪੜੋ....
 
ਕੌਮਾਂਤਰੀ ਫ਼ੁੱਟਬਾਲ ਖਿਡਾਰਨ ਰੋਜ਼ੀ-ਰੋਟੀ ਲਈ ਮੁਥਾਜ PRINT ਈ ਮੇਲ
ਮੁਹਾਲੀ, 17 ਜੁਲਾਈ :ਇਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ ਅੰਦਰ ਖੇਡਾਂ ਨੂੰ ਵਿਕਸਿਤ ਕਰਨ ਅਤੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਇਕ ਅੰਤਰਰਾਸ਼ਟਰੀ ਪੱਧਰ ਦੀ ਫ਼ੁੱਟਬਾਲ ਖਿਡਾਰਨ ਸਰਕਾਰ ਦੀ ਬੇਰੁਖ਼ੀ ਕਾਰਨ ਰੋਜ਼ੀ-ਰੋਟੀ ਤੋਂ ਵੀ ਮੁਥਾਜ ਹੈ। ਕਈ ਕੌਮੀ ਅਤੇ ਕੌਮਾਂਤਰੀ ਮੈਚਾਂ ਵਿਚ ਪੰਜਾਬ ਅਤੇ ਭਾਰਤ ਵਲੋਂ ਪ੍ਰਤੀਨਿਧਤਾ ਕਰ ਚੁੱਕੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁਟਾਰੀ ਦੀ ਇਸ ਅੰਤਰਰਾਸ਼ਟਰੀ ਫ਼ੁੱਟਬਾਲਰ ਜਗਦੀਪ ਕੌਰ ਦੀ ਤ੍ਰਾਸਦੀ ਇਹ ਹੈ ਕਿ ਪਹਿਲਾਂ ਉਸਦੇ ਪਿਤਾ ਨੂੰ ਅਧਰੰਗ ਹੋ ਗਿਆ ਅਤੇ ਉਸ ਤੋਂ ਬਾਅਦ ਪਿਛਲੇ ਦਿਨੀਂ ਘਰ ਦੀ ਕੰਧ ਉਨ੍ਹਾਂ 'ਤੇ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਜਗਦੀਪ ਕੌਰ ਦੇ ਸਿਰ ਆ ਪਈ।
 ਸਰਕਾਰ ਵਲੋਂ ਇਸ ਹੋਣਹਾਰ ਖਿਡਾਰਨ ਲਈ ਕਿਸੇ ਸਰਕਾਰੀ ਨੌਕਰੀ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਆਪਣੇ ਪਰਿਵਾਰ ਨੂੰ ਪਾਲਣਾ ਤਾਂ ਦੂਰ ਦੀ ਗੱਲ ਸਗੋਂ ਉਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨ ਲਈ ਵੀ ਇਸ ਅੰਤਰਰਾਸ਼ਟਰੀ ਖਿਡਾਰਨ ਨੂੰ ਤਰਲੇ ਕੱਢਣੇ ਪੈ ਰਹੇ ਹਨ। ਜਗਦੀਪ ਕੌਰ ਨੇ ਦੱਸਿਆ ਕਿ ਉਹ ਸਾਲ 2002 ਤੋਂ ਰਾਸ਼ਟਰੀ ਅਤੇ
ਅੱਗੇ ਪੜੋ....
 
ਸਰਕਾਰ ਨਕਸਲਵਾਦ ਨਾਲ ਨਜਿੱਠਣ 'ਚ ਅਸਫਲ ਰਹੀ-ਚਿਦੰਬਰਮ PRINT ਈ ਮੇਲ
ਨਵੀਂ ਦਿੱਲੀ, 16 ਜੁਲਾਈ -ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਸਵੀਕਾਰ ਕੀਤਾ ਕਿ ਕੇਂਦਰ ਸਰਕਾਰ ਦੇਸ਼ ਵਿਚ ਫੈਲੇ ਨਕਸਲਵਾਦ ਨਾਲ ਨਜਿੱਠਣ ਵਿਚ ਅਸਫ਼ਲ ਰਹੀ ਹੈ। ਚਿਦੰਬਰਮ ਨੇ ਰਾਜ ਸਭਾ ਵਿਚ ਬੋਲਦੇ ਹੋਏ ਕਿਹਾ ਕਿ ਸਰਕਾਰ ਮਾਓਵਾਦੀਆਂ ਦੇ ਖ਼ਤਰੇ ਨੂੰ ਜਾਨਣ ਅਤੇ ਉਸ ਨਾਲ ਗੰਭੀਰਤਾ ਨਾਲ ਨਜਿੱਠਣ ਵਿਚ ਅਸਫਲ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਨਕਸਲਵਾਦ ਦਿਨੋਂ ਦਿਨ ਪੈਰ ਪਸਾਰਦਾ ਜਾ ਰਿਹਾ ਹੈ। ਬੀਤੇ ਦਿਨੀਂ ਛੱਤੀਸਗੜ੍ਹ ਵਿਚ ਨਕਸਲੀਆਂ ਨੇ 36 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਨਕਸਲਵਾਦ ਨੂੰ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਸੀ। ਗ੍ਰਹਿ ਮੰਤਰੀ ਨੇ ਸਵੀਕਾਰਿਆ ਕਿ ਨਕਸਲੀ ਸਮੱਸਿਆ ਨੂੰ ਬੀਤੇ ਸਮੇਂ ਦੌਰਾਨ ਘੱਟ ਕਰਕੇ ਆਂਕਿਆ ਗਿਆ ਅਤੇ ਇਸ ਦੌਰਾਨ ਖੱਬੇ ਪੱਖੀ ਕੱਟੜਪੰਥੀਆਂ ਨੇ ਆਪਣਾ ਵਿਸਥਾਰ ਕਰ ਲਿਆ। ਇਹ ਸਮੱਸਿਆ ਹੁਣ ਇਕ ਗੰਭੀਰ ਚੁਣੌਤੀ ਬਣ ਗਈ ਹੈ ਅਤੇ
ਅੱਗੇ ਪੜੋ....
 
ਅੱਤਵਾਦ ਵਿਰੁੱਧ ਲੜਾਈ ਲਈ 27 ਦੇਸ਼ਾਂ ਨਾਲ ਕਰਾਰ PRINT ਈ ਮੇਲ
ਨਵੀਂ ਦਿੱਲੀ, 16 ਜੁਲਾਈ -ਅੱਤਵਾਦ ਦੇ ਨਾਸੂਰ ਦਾ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਨੇ 27 ਦੇਸ਼ਾਂ ਦੇ ਇਕ ਖੇਤਰੀ ਸੰਗਠਨ ਨਾਲ ਸਮਝੌਤੇ ਕੀਤੇ ਹਨ। ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਲੋਕ ਸਭਾ 'ਚ ਜੈ ਪ੍ਰਕਾਸ਼ ਅਗਰਵਾਲ ਦੇ ਸਵਾਲ ਦੇ ਲਿਖਤੀ ਉੱਤਰ 'ਚ ਦੱਸਿਆ ਕਿ ਅੱਤਵਾਦ ਦਾ ਮੁਕਾਬਲਾ ਵਿਸ਼ਵ ਸਹਿਯੋਗ ਦੇ ਰੂਪ ਭਾਰਤ ਹੋਰ ਦੇਸ਼ਾਂ ਨਾਲ ਮਹੱਤਵਪੂਰਨ ਮੰਚਾਂ 'ਤੇ ਭਾਰਤ ਵਿਰੁੱਧ ਚਲਾਏ ਜਾ ਰਹੇ ਅੱਤਵਾਦ ਦੇ ਮੁੱਦੇ ਨੂੰ ਉਠਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਨਾਸੂਰ ਦਾ ਮੁਕਾਬਲਾ ਕਰਨ ਲਈ ਸੰਯੁਕਤ ਕਾਰਜਕਾਰੀ ਦਲਾਂ (ਜੈਡਬਲਿਊਜੀ) ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਵਿਸ਼ਵ ਭਰ ਦੇ 27 ਦੇਸ਼ ਅਤੇ ਖੇਤਰੀ ਸੰਗਠਨ ਸ਼ਾਮਲ ਹਨ। ਪ੍ਰਨੀਤ ਕੌਰ ਨੇ ਦੱਸਿਆ ਕਿ
ਅੱਗੇ ਪੜੋ....
 
ਪ੍ਰੋ. ਕਰਤਾਰ ਸਿੰਘ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ PRINT ਈ ਮੇਲ

ਨਵੀਂ ਦਿੱਲੀ, 16 ਜੁਲਾਈ -ਜਾਣੇ-ਪਛਾਣੇ ਗੁਰਮਤਿ ਸੰਗੀਤ ਵਿਦਵਾਨ ਸਰਦਾਰ ਕਰਤਾਰ ਸਿੰਘ ਨੂੰ ਸਾਲ 2008 ਦੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕੱਲ ਨਵੀਂ ਦਿੱਲੀ ਵਿਚ ਇਕ ਸ਼ਾਨਦਾਰ ਸਮਾਰੋਹ ਦੌਰਾਨ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾਦੇਵੀ ਸਿੰਘ ਪਾਟਿਲ ਨੇ ਉਨ੍ਹਾਂ ਨੂੰ ਇਹ ਦੇਸ਼ ਦਾ ਵੱਕਾਰੀ ਪੁਰਸਕਾਰ ਦਿੱਤਾ। ਸਰਦਾਰ ਕਰਤਾਰ ਸਿੰਘ ਅੱਜਕੱਲ ਗੁਰਮਤਿ ਸੰਗੀਤ ਅਕਾਦਮੀ ਸ੍ਰੀ ਆਨੰਦਪੁਰ ਸਾਹਿਬ ਦੇ ਡਾਇਰੈਕਟਰ ਹਨ ਅਤੇ ਉਨ੍ਹਾਂ ਨੇ ਗੁਰਬਾਣੀ ਸੰਗੀਤ ਬਾਰੇ ਦਰਜਨਾਂ ਕਿਤਾਬਾਂ ਲਿਖੀਆਂ ਹਨ। ਪਾਕਿਸਤਾਨ ਦੇ ਪਿੰਡ ਗੁੰਮਣਕਾ ਜ਼ਿਲ੍ਹਾ ਲਾਹੌਰ 'ਚ 1928 'ਚ ਜਨਮੇ ਸਰਦਾਰ ਕਰਤਾਰ ਸਿੰਘ ਤੋਂ ਇਲਾਵਾ ਇਹ ਸਨਮਾਨ ਆਪਣੇ ਸਮੇਂ ਦੀ ਪ੍ਰਸਿੱਧ

ਅੱਗੇ ਪੜੋ....
 
ਸਕਾਰਲਟ ਮਾਮਲੇ 'ਚ ਅਦਾਲਤ ਨੇ ਸੀ ਬੀ ਆਈ ਦੀ ਅਰਜ਼ੀ ਠੁਕਰਾਈ PRINT ਈ ਮੇਲ
ਪਣਜੀ, 15 ਜੁਲਾਈ : ਮੁੰਬਈ ਹਾਈਕੋਰਟ ਗੋਆ ਬੈਂਕ ਨੇ ਮੰਗਲਵਾ ਨੂੰ ਫਿਓਨਾ ਮੈਕਵਾਈਨ ਅਤੇ ਇਕ ਹੋਰ ਬ੍ਰਿਟਿਸ਼ ਗਵਾਹ ਤੋਂ ਪੁੱਛਗਿੱਛ ਕਰਨ ਲਈ ਬੇਨਤੀ ਪੱਤਰ ਜਾਰੀ ਕਰਨ ਦੀ ਸੀ ਬੀ ਆਈ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਫਿਓਨਾ ਬ੍ਰਿਟਿਸ਼ ਅੱਲੜ ਕੁੜੀ ਸਕਾਰਲਟ ਕੀਲਿੰਗ ਦੀ ਮਾਂ ਹੈ।
 ਸੀ ਬੀ ਆਈ ਨੇ ਗੋਆ ਦੀ ਬਾਲ ਅਦਾਲਤ ਤੋਂ ਪੱਤਰ ਹਾਸਲ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜਿਸ ਨੂ ੰਹਾਈਕੋਰਟ ਦੇ ਜੱਜ ਬੀ ਪੀ ਧਰਮਾਅਧਿਕਾਰੀ ਅਤੇ ਜੱਜ ਯੂ ਡੀ ਸਾਲਵੀ ਦੀ ਬੈਂਚ ਨੇ ਠੁਕਰਾ ਦਿੱਤਾ। ਬੈਂਚ ਨੇ ਹਾਲਾਂਕਿ ਮਾਮਲੇ ਦੀ ਜਾਂਚ ਲਈ ਸੀ ਬੀ ਆਈ ਨੂੰ ਹੋਰ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ।
 
3-ਜੀ ਸਪੈਕਟ੍ਰਮ ਦੀ ਨਿਲਾਮੀ ਲਈ ਮੰਤਰੀ ਮੰਡਲ ਦਾ ਗਠਨ PRINT ਈ ਮੇਲ
ਨਵੀਂ ਦਿੱਲੀ, 14 ਜੁਲਾਈ : ਸਰਕਾਰ ਨੇ 3-ਜੀ ਟੈਲੀਫੋਨ ਪ੍ਰਣਾਲੀ ਲਈ ਸਪੈਕਟ੍ਰਮ ਦੀ ਨਲਾਮੀ ਅਤੇ ਇਸਦੇ ਮੁੱਲ ਦੇ ਸੰਬੰਧੀ 'ਚ ਮੰਤਰੀ ਮੰਡਲ ਦਾ ਗਠਨ ਕੀਤਾ ਹੈ। ਇਸ ਪ੍ਰਣਾਲੀ ਨਾਲ ਮੋਬਾਇਲ ਫੋਨ 'ਤੇ ਡਾਟਾ ਭੇਜਣ ਅਤੇ ਪ੍ਰਾਪਤ ਕਰਨ ਦੀ ਪ੍ਰਕਿਰਿਆ 'ਚ ਬੇਸ਼ੁਮਾਰ ਤਬਦੀਲੀ ਹੋਵੇਗੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਿੱਤੀ ਮੰਤਰੀ ਪ੍ਰਣਬ ਮੁਖਰਜੀ ਇਸ ਮੰਤਰੀ ਮੰਡਲ ਦੀ ਪ੍ਰਧਾਨਗੀ ਕਰਨਗੇ ਜਿਸ 'ਚ ਗ੍ਰਹਿ ਮੰਤਰੀ ਪੀ ਚਿੰਦਬਰਮ, ਖੁਰਾਕ ਅਤੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਅਤੇ ਦੂਰ ਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਏ ਰਾਜਾ ਸ਼ਾਮਲ ਹਨ। ਮੰਤਰੀ ਮੰਡਲ ਦੇ ਜਿੰਮੇ ਹਰਕੇ ਟੈਲੀਕਾਮ ਸਰਕਲ 'ਚ 3-ਜੀ ਚਾਲਕਾਂ ਦੀ ਵੱਧ ਤੋਂ ਵੱਧ ਸੰਖਿਆ 'ਤੇ ਫੈਸਲਾ ਕਰਨ, 3-ਜੀ ਅਤੇ ਬ੍ਰਾਂਡ ਬੈਂਡ ਵਾਰਲਸ ਸੇਵਾ ਲਈ ਸੁਰੱਖਿਅਤ ਕੀਮਤਾਂ ਦਾ ਨਿਰਧਾਰਨ ਕਰਨ ਅਤੇ ਮੋਬਾਇਲ ਕੰਪਨੀਆਂ 'ਤੇ ਲਾਏ ਜਾਣ ਵਾਲੇ ਟੈਕਸਾਂ ਦਾ ਫੈਸਲਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਰਕਾਰ ਨੇ ਪਿਛਲੇ ਮਹੀਨੇ ਐਮ.ਟੀ.ਐਨ.ਐਲ. ਅਤੇ ਬੀ.ਐਸ.ਐਨ.ਐਲ. ਤੋਂ ਇਲਾਵਾ ਨਿੱਜੀ ਖੇਤਰ ਦੀਆਂ 6 ਕੰਪਨੀਆਂ ਲਈ ਸਪੈਟ੍ਰਮ ਦੀ ਨਿਲਾਮੀ ਕਰਨ
ਅੱਗੇ ਪੜੋ....
 
ਬਾਰਕਲੇਜ਼ ਆਪਣੇ ਗ੍ਰਾਹਕਾਂ ਨੂੰ ਦੇਵੇਗਾ ਮੋਬਾਇਲ ਬੈਂਕਿੰਗ ਸਹੂਲਤ PRINT ਈ ਮੇਲ

ਮੁੰਬਈ, 14 ਜੁਲਾਈ  : ਬਾਰਕਲੇਜ਼ ਬੈਂਕ ਪੀ.ਐਲ.ਸੀ. ਨੇ ਆਪਣੇ ਕ੍ਰੈਡਿਟ ਕਾਰਡ ਗ੍ਰਾਹਕਾਂ ਨੂੰ ਮੋਬਾਇਲ ਬੈਂਕਿੰਗ ਸੇਵਾ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਉਸ ਤੋਂ ਬਾਅਦ ਹੁਣ ਕਰੈਡਿਟ ਕਾਰਡ ਦੇ ਗ੍ਰਾਹਕ ਐਸ.ਐਮ.ਐਸ. ਰਾਹੀਂ ਆਪਣੇ ਖਾਤਿਆਂ ਨੂੰ ਅਪਡੇਟ ਕਰ ਸਕਣਗੇ। ਬੈਂਕ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬਾਰਕਲੇਜ਼ ਬੈਂਕ ਨੇ ਮੌਜੂਦਾ ਅਤੇ ਨਵੇਂ ਦੋਨਾਂ ਗ੍ਰਾਹਕਾਂ ਨੂੰ ਇਹ ਸਹੂਲਤ ਬਿਲਕੁਲ ਮੁਫਤ ਮੁਹੱਈਆ ਕਰਾਉਣ ਦਾ ਇਰਾਦਾ ਕੀਤਾ ਹੈ। ਇਸ ਨਵੀਂ ਸਹੂਲਤ ਨਾਲ ਗ੍ਰਾਹਕ ਆਪਣੇ ਖਾਤਿਆਂ ਦਾ ਬੈਲਸ, ਮਿੰਨੀ ਸਟੇਟਮੈਂਟ ਅਤੇ ਕ੍ਰੈਡਿਟ ਕਾਰਡ ਨਾਲ ਕੀਤੇ ਗਏ ਭੁਗਤਾਨ ਦੀ ਜਾਣਕਾਰੀ ਐਸ.ਐਮ.ਐਸ ਭੇਜ ਕੇ ਪਾ ਸਕਣਕੇ। ਬਰਕਲੇਜ਼ ਬੈਂਕ ਪੀ.ਐਲ.ਸੀ. ਭਾਰਤ ਦੇ ਮੈਨੇਜਮੈਂਟ ਡਾਇਰੈਕਟਰ ਰਾਮ ਗੋਪਾਲ ਨੇ ਕਿਹਾ ਕਿ

ਅੱਗੇ ਪੜੋ....
 
ਆਸਾਮ: ਧਮਾਕੇ 'ਚ ਕਰਨਲ ਸਮੇਤ ਦੋ ਜਵਾਨ ਸ਼ਹੀਦ PRINT ਈ ਮੇਲ

ਨਵੀਂ ਦਿੱਲੀ, 14 ਜੁਲਾਈ -ਆਸਾਮ ਦੇ ਸ਼ੋਣੀਤਪੁਰ ਜ਼ਿਲ੍ਹੇ ਵਿੱਚ ਅੱਜ ਹੋਏ ਇੱਕ ਆਈ.ਈ.ਡੀ. ਧਮਾਕੇ ਵਿੱਚ ਸੈਨਾ ਦੇ ਇੱਕ ਕਰਨਲ ਅਤੇ ਦੋ ਜਵਾਨਾਂ ਦੀ ਮੌਤ ਹੋ ਗਈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਧਮਾਕਾ ਭਾਲੂਕਪੁੰਗ ਨੇੜੇ ਚਾਰੀਦੀਵਾਰੀ ਵਿੱਚ ਸਵੇਰੇ ਲਗਪਗ ਸਾਢੇ ਛੇ ਵਜੇ ਉਸ ਸਮੇਂ ਹੋਇਆ ਜਦ ਸੈਨਾ ਦੀ ਮੈਡੀਕਲ ਕੋਰ ਦੇ ਅਧਿਕਾਰੀ ਅਤੇ ਜਵਾਨ ਇੱਥੋਂ ਐਂਬੂਲੈਂਸ ਵਿੱਚ ਬੈਠ ਕੇ ਅਰੁਚਾਨਲ ਪ੍ਰਦੇਸ਼ ਦੇ ਤੇਂਗਾ ਜਾ ਰਹੇ ਸਨ। ਸ਼ਹੀਦ ਕਰਨਲ ਦੀ ਪਛਾਣ ਪਰੀਮਲ ਦੇ ਰੂਪ ਵਿੱਚ ਹੋਈ ਹੈ ਜਦਕਿ ਜਵਾਨਾਂ ਦੀ ਸ਼ਨਾਖਤ ਹਾਲੇ ਕੀਤੀ ਜਾਣੀ ਬਾਕੀ ਹੈ।ਅਧਿਕਾਰੀਆਂ ਮੁਤਾਬਕ ਹਾਲਾਂਕਿ, ਸੈਨਾ ਦੇ ਕਾਫਿਲੇ ਵਿੱਚ ਸ਼ਾਮਲ ਹੋਰ ਗੱਡੀਆਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਧਮਾਕੇ ਤੋਂ ਬਾਅਦ ਸੈਨਾ ਦੇ ਜਵਾਨਾਂ ਅਤੇ

ਅੱਗੇ ਪੜੋ....
 
ਹਾਈ ਕਮਾਂਡ ਦੀ ਘੁਰਕੀ ਦਾ ਅਸਰ ਫਿੱਕਾ ਪੈਣ ਲੱਗਿਆ PRINT ਈ ਮੇਲ
ਪਟਿਆਲਾ, 14 ਜੁਲਾਈ : ਮੇਅਰ ਅਜੀਤਪਾਲ ਸਿੰਘ ਕੋਹਲੀ ਖਿਲਾਫ ਕੁਝ ਕੌਂਸਲਰਾਂ ਵੱਲੋਂ ਛੇੜੀ ਗਈ ਬਗਾਵਤ ਕਾਰਨ ਸ਼ਹਿਰ ਦੀ ਅਕਾਲੀ ਲੀਡਰਸ਼ਿਪ ਵੀ ਵੰਡੀ ਗਈ ਹੈ। ਉਧਰ ਇਸ ਬਗਾਵਤ ਨੂੰ ਰੋਕਣ ਲਈਅਕਾਲੀ ਹਾਈ ਕਮਾਂਡ ਵੰਲੋਂ ਦਿੱਤੀ ਗਈ ਘੁਰਕੀ ਦਾ ਅਜੇ ਅਸਰ ਵੇਖਣ ਨੂੰ ਨਹੀਂ ਮਿਲਿਆ, ਕਿਉਂਕਿ ਬਾਗੀ ਧਿਰ ਦੇ ਸਰੇ ਕੌਂਸਲਰ ਅਜੇ ਵੀ ਬਗਾਵਤ 'ਤੇ ਬਜ਼ਿੱਦ ਹਨ। ਬਾਗੀਆਂ ਦਾ ਤਰਕ ਹੈ ਕਿ ਉਨ੍ਹਾਂ ਮੇਅਰ ਨੂੰ ਹਟਾਉਣ ਲਈ ਸਹੁੰ ਖਾ ਲਈ ਹੈ ਤੇ ਸਹੁੰ ਨੂੰ ਕਦੇ ਵੀ ਤੋੜਿਆ ਨਹੀਂ ਜਾਵੇਗਾ।  ਮੇਅਰ ਕੋਹਲੀ ਖਿਲਾਫ 26 ਦੇ ਕਰੀਬ ਕੌਸਲਰਾਂ ਜਿਨ੍ਹਾਂ ਵਿਚ ਅਕਲੀ ਤੇ ਭਾਜਪਾ ਦੇ ਕੌਂਸਲਰ ਵੀ ਸ਼ਾਮਲ ਹਨ, ਵੱਲੋਂ ਬਗਾਵਤ ਦਾ ਬਿਗਲ ਵਜਾਇਆ ਹੋਇਆ ਹੈ। ਬੀਤੇ ਦਿਨ ਭਾਵੇਂ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਮਨੀ ਚੋਣਾਂ ਦਾ ਵਾਸਤਾ ਪਾਉਂਦਿਆਂ ਘੁਰਕੀ ਦਿੱਤੀ ਸੀ। ਕਿ 3 ਅਗਸਤ ਤੱਕ ਬਗਾਵਤੀ ਰੌਂਅ ਤਿਆਗਿਆ ਜਾਵੇ ਪਰ ਇਸ ਘੁਰਕੀ ਦਾ ਬਾਗੀ ਕੌਂਸਲਰਾਂ 'ਤੇ ਅਸਰ ਘਟ ਹੀ ਵੇਖਣ ਨੂੰ ਮਿਲ ਰਿਹਾ  ਹੈ ਬਾਗੀ ਧਿਰ ਦੇ ਆਗੁ ਕੌਂਸਲਰ ਸੁਖਵਿੰਦਰ ਪਾਲ ਸਿੰਘ ਮਿੰਟਾ ਨੇ ਦੱਸਿਆ ਕਿ
ਅੱਗੇ ਪੜੋ....
 
ਦਿੱਲੀ ਤੋਂ ਬਾਅਦ ਮੁੰਬਈ ਮੈਟਰੋ ਦਾ ਨਿਰਮਾਣ ਅਧੀਨ ਢਾਂਚਾ ਡਿੱਗਿਆ PRINT ਈ ਮੇਲ
ਮੁੰਬਈ,14  ਜੁਲਾਈ  : ਦਿੱਲੀ 'ਚ ਦੋ ਦਿਨਾਂ ਦੇ ਦਰਮਿਆਨ ਮੈਟਰੋ ਪ੍ਰਾਜੈਕਟ 'ਤੇ ਦੋ ਹਾਦਸਿਆਂ ਤੋਂ ਬਾਅਦ ਬੀਤੇ ਦੇਰ ਰਾਤ ਮੁੰਬਈ ਵਿਚ ਵੀ ਮੈਟਰੋ ਪ੍ਰਾਜੈਕਟ 'ਤੇ ਇਕ ਹਾਦਸਾ ਵਾਪਰਿਆ ਜਦੋਂ ਨਿਰਮਾਣ ਅਧੀਨ ਮੈਟਰੋ ਰੇਲ ਪ੍ਰਾਜੈਕਟ 'ਤੇ ਤੇਜ਼ ਹਵਾਵਾਂ ਦੇ ਚਲਦਿਆਂ ਧਾਤੂ ਦਾ ਇਕ ਢਾਂਚਾ ਜ਼ਮੀਨ 'ਤੇ ਆ ਡਿੱਗਿਆ । ਇਹ ਘਟਨਾ ਮੁੰਬਈ ਦਾ ਸਾਕੀਨਾਕਾ 'ਚ ਵਪਾਰੀ ਜਿੱਥੇ ਨਿਰਮਾਣ ਅਧੀਨ ਸ਼ਹਿਰ ਦੀ ਪਹਿਲੀ ਮੈਟਰੋ ਲਾਈਨ 'ਤੇ ਕੰਕਰੀਟ ਦੇ ਮੁੱਖ ਖੰਭਿਆਂ ਨੂੰ ਖੜ੍ਹਾ ਕਰਨ ਲਈ ਲਾਇਆ ਗਿਆ ਧਾਤੂ ਦਾ ਢਾਂਚਾ ਟੁੱਟ ਕੇ ਥੱਲੇ ਆ ਡਿੱਗਿਆ । ਇਸ ਦੁਰਘਟਨਾ 'ਚ ਹਾਲਾਂਕਿ ਕਿਸੇ ਵੀ ਜਾਨੀ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਹ ਦੁਰਘਟਨਾ ਰਾਤ ਲਗਭਗ ਸਾਢੇ ਗਿਆਰਾਂ ਵਜੇ ਉਸ ਵੇਲੇ ਵਾਪਰੀ ਜਦੋਂ ਵਰਸੋਵਾ-ਅੰਧੇਰੀ-ਘਾਟਕੋਪਰ ਮੈਟਰੋ ਰੇਲ ਦੇ ਨਿਰਮਾਣ ਸਥਾਨ 'ਤੇ ਕੰਮ ਚੱਲ ਰਿਹਾ ਸੀ। ਦਿੱਲੀ 'ਚ ਐਤਵਾਰ ਨੂੰ ਮੈਟਰੋ ਪ੍ਰਾਜੈਕਟ 'ਤੇ ਨਿਰਮਾਣ ਅਧੀਨ ਇਕ ਪੁਲ ਅਤੇ ਖੰਭਿਆਂ ਦੇ ਡਿੱਗਣ ਕਾਰਨ ਛੇ ਮਜ਼ਦੂਰ ਮਾਰੇ ਗਏ ਸਨ, ਜਦੋਂਕਿ ੳਸੇ ਸਥਾਨ 'ਤੇ ਸੋਮਵਾਰ ਨੂੰ ਕਰੇਨਾਂ ਦੇ ਟੁੱਟ ਜਾਣ ਕਾਰਨ ਲਾਂਚਰ ਹੇਠਾਂ ਆ ਡਿੱਗਿਆ ਸੀ ਜਿਸ ਕਾਰਨ ਕਈ
ਅੱਗੇ ਪੜੋ....
 
<< Start < Prev 451 452 453 454 455 456 457 458 459 460 Next > End >>

Results 14199 - 14229 of 14330

Advertisements

Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement