:: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਇੰਦਰ ਦੇਵਤਾ ਪਹੁੰਚੇ ਮੁੰਬਈ PRINT ਈ ਮੇਲ

ਪਹਿਲੀ ਬਾਰਸ਼ ਨਾਲ ਹੀ ਮੁੰਬਈ 'ਚ ਜਲਥਲ
ਮੁੰਬਈ, 26 ਜੂਨ  : ਦੇਸ਼ ਦੀ ਵਪਾਰਕ ਰਾਜਧਾਨੀ 'ਚ ਅੱਜ ਭਾਰੀ ਬਾਰਸ਼ ਨਾਲ ਜਿੱਥੇ ਆਮ ਜਨਜੀਵਨ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਨਾਲ ਹੀ ਸ਼ਹਿਰ ਦੇ ਬਹੁਤ ਸਾਰੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ਰੁਕ ਗਈ ਅਤੇ ਸਫਰ ਕਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਮੁਬੰਈ ਨਗਰ ਨਿਗਮ ਦੇ ਇਕ ਅਧਿਕਾਰੀ ਅਨੁਸਾਰ ਮੱਧ ਮੁੰਬਈ ਦੇ  ਭਾਏਖਲਾ, ਪਰੇਲ, ਮਹਾਲਕਸ਼ਮੀ, ਮਾਡਿੰਮ, ਗੋਰੇ ਗਾਓਂ ਅਤੇ ਪੱਛਮੀ ਖੇਤਰ ਦੇ ਮਿਲਾਨ ਸਬਵੇ 'ਚ ਪਾਣੀ ਭਰ ਜਾਣ ਦੀਆਂ ਖਬਰਾਂ ਹਨ। ਅਧਿਕਾਰੀ ਨੇ ਦੱਸਿਆ ਪੂਰਬੀ ਉਪ ਨਗਰ ਦੇ ਖੇਤਰਾਂ ਭਾਂਦੁੱਪ ਕੁਰਲਾ ਅਤੇ ਮੁਲੂੰਡ 'ਚ ਵੀ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ਦੀ ਰਫਤਾਰ ਮਧਮ ਪੈ ਗਈ। ਉਨ੍ਹਾਂ ਕਿਹਾ ਬਾਰਸ਼ ਕਾਰਨ ਅੱਜ ਸਵੇਰੇ ਵਿਲੇ ਪਾਰਲੇ ਨੇੜੇ ਪੱਛਮੀ ਐਕਸਪ੍ਰੈਸ ਹਾਈਵੇ 'ਤੇ

ਅੱਗੇ ਪੜੋ....
 
ਫੌਜ ਵੱਲੋਂ ਮਿਦਨਾਪੁਰ ਜ਼ਿਲ੍ਹੇ 'ਚ ਮਾਓਵਾਦੀਆਂ ਨੂੰ ਖਦੇੜਨ ਦੀ ਨਵੀਂ ਮੁਹਿੰਮ ਸ਼ੁਰੂ PRINT ਈ ਮੇਲ

ਲਾਲਗੜ੍ਹ, 26 ਜੂਨ   : ਮਾਓਵਾਦੀ ਹਿੰਸਾ ਨਾਲ ਜੂਝ ਰਹੇ ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ਦੇ ਲਾਲਗੜ੍ਹ ਇਲਾਕੇ 'ਚ ਸੁਰੱਖਿਆ ਦਸਤਿਆਂ ਨੇ ਤਾਜ਼ਾ ਮੁਹਿੰਮ ਸ਼ੁਰੂ ਕੀਤੀ  ਹੈ। ਪੁਲਿਸ ਦੇ ਆਈ ਜੀ (ਕਾਨੂੰਨ ਵਿਵਸਥਾ)ઠਰਾਜ ਕਨੌਂਜੀਆ ਨੇ ਦੱਸਿਆ ਕਿ ਸਾਡੇ ਫੌਜੀ ਜਵਾਨ ਪਿੰਗਬੋਨੀ ਅਤੇ ਖਾਰਾਸੋਲ ਇਲਾਕਿਆਂ ਵੱਲ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਗੋਆਲਤੋਰ ਤੋਂ ਲੈ ਕੇ ਪਿੰਗਬੋਨੀ ਦੇ ਜੰਗਲ ਵਾਲੇ ਦੋ ਕਿਲੋਮੀਟਰ ਦੇ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।  ਰਾਜ ਕਨੌਂਜੀਆ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੂੰ ਮਜ਼ਬੂਤ ਬਣਾਉਣ ਲਈ ਸੀ ਆਰ ਪੀ ਐਫ ਦੇ 600 ਜਵਾਨ ਮਿਦਨਾਪੁਰ ਜਿਲ੍ਹੇ 'ਚ ਪਹੁੰਚ ਚੁੱਕੇ ਹਨ,ਜਦੋਂ ਕਿ ਇਸ ਤਣਾਅ ਵਾਲੇ ਜ਼ਿਲ੍ਹੇ 'ਚ ਮਾਓਵਾਦੀਆਂ ਵਿਰੁੱਧ ਤਾਜੀ ਮੁਹਿੰਮ ਸ਼ੁਰੂ ਕਰਨ ਲਈ ਕੇਂਦਰ ਸਰਕਾਰ 4 ਹੋਰ ਕੰਪਨੀਆਂ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਪੀ ਸੀ ਪੀ ਏ ਜਾਂ ਮਾਓਵਾਦੀਆਂ ਵੱਲੋਂ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ ਜਦੋਂ ਸੁਰੱਖਿਅ ਦਸਤਿਆਂ ਦੇ ਜਵਾਨ ਜ਼ਿਲ੍ਹੇ 'ਚ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਲਈ ਆਪਣੇ ਉਪਕਰਨਾ ਦੀ ਵਰਤੋਂ ਕਰ ਰਹੇ ਹਨ। ਇਸ ਮੁਹਿੰਮ 'ਚ ਸੀ ਆਰ ਪੀ ਐਫ,

ਅੱਗੇ ਪੜੋ....
 
ਗ੍ਰਹਿ ਮੰਤਰੀ ਦਾ ਨਾਲਕੋ ਦੌਰਾ ਰੱਦ PRINT ਈ ਮੇਲ

ਭੁਵਨੇਸ਼ਵਰ, 26 ਜੂਨ  : ਉੜੀਸਾ ਦੀ ਸੁਰੱਖਿਆ ਸਥਿਤੀ ਦਾ ਜਾਇਜਾ ਲੈਣ ਪਹੁੰਚ ਕੇਂਦਰੀ ਗ੍ਰਹਿ ਮੰਤਰੀ ਪੀ ਚਿੰਦਬਰਮ ਨੇ ਤਕਨੀਕੀ ਕਾਰਨਾਂ ਕਰਕੇ ਕੋਰਾਪੁਟ ਜ਼ਿਲ੍ਹੇ 'ਚ ਸਥਿਤੀ ਨਾਲਕੋ ਖਾਣ ਦਾ ਦੌਰਾ ਰੱਦ ਕਰ ਦਿੱਤਾ ਹੈ। ਦੋ ਰੋਜ਼ਾ ਉੜੀਸਾ ਦੌਰੇ 'ਤੇ ਆਏ ਚਿਦੰਬਰਮ ਨੇ ਅਤਿਵਾਦੀ ਵਿਰੋਧੀ ਸਿਖਲਾਈ ਕੇਂਦਰ ਅਤੇ ਕੋਰਾਪੁਟ ਜ਼ਿਲ੍ਹਾ ਹਥਿਆਰਘਰ ਦਾ ਦੌਰਾ ਕੀਤਾ ਅਤੇ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨਾਲਕੋ ਬਾਕਸਾਈਟ ਖਾਣ ਦਾ ਦੌਰਾ ਰੱਦ ਕਰ ਦਿੱਤਾ ਜਿੱਥੇ ਅਪ੍ਰੈਲ ਮਹੀਨੇ 'ਚ ਨਕਸਲੀਆਂ ਨੇ ਹਮਲਾ ਕਰਕੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਦਸ ਜਵਾਨਾਂ ਨੂੰ ਮਾ ਦਿੱਤਾ ਸੀ। ਪੁਲਿਸ ਦੇ ਡੀ ਆਈ ਜੀ ਸੰਜੀਵ ਪਾਂਡਾ ਨੇ ਕਿਹਾ ਗ੍ਰਹਿ ਮੰਤਰ ਨੇ ਤਕਨੀਕੀ ਕਾਰਨਾਂ ਕਰਕੇ ਆਪਣਾ ਦੌਰਾ ਰੱਦ ਕਰ ਦਿੱਤਾ। ਅੱਜ ਗ੍ਰਹਿ ਮੰਤਰੀ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

 
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਛੇ ਦੀ ਮੌਤ PRINT ਈ ਮੇਲ

ਬੋਲਾਂਗੀਰ, 26 ਜੂਨ : ਉੜੀਸਾ ਦੇ ਬੋਲਾਂਗੀਰ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਔਰਤਾਂ ਸਮੇਤ ਘੱਟੋ ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ 8 ਗੰਭੀਰ ਬਿਮਾਰ ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਰਾਜਾਗਲਪੁਰ ਦੇ ਗੈਂਦਾਪਲੀ ਸਥਿਤ ਇਕ ਸਥਾਨਿਕ ਸ਼ਰਾਬ ਵਿਕਰੇਤਾ ਤੋਂ ਦੇਸੀ ਸ਼ਰਾਬ ਖਰੀਦ ਕੇ ਪੀਣ ਨਾਲ ਇਹ ਹਾਦਸਾ ਵਾਪਰਿਆ। ਬੇਲਾਂਗੀਰ ਦੇ ਸਹਾਇਕ ਜ਼ਿਲ੍ਹਾ ਮੈਡੀਕਲ ਅਫਸਰ ਡਾ. ਪੀ ਸੀ ਸਾਹੂ ਨੇ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ ਜਦੋਂ ਕਿ ਬਾਰਾਂਗੜ ਜ਼ਿਲ੍ਹੇ ਪੁਲਿਸ ਮੁਖੀ ਸੰਜੀਵ ਵਿਸ਼ਵਾਲ ਨੇ ਪਦਮਪੁਰ 'ਚ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ। ਬਿਮਾਰ ਪਈ ਛੇ ਵਿਅਕਤੀਆਂ ਨੂੰ ਬੁਰਲਾ ਸਥਿਤ ਵੀ ਐਸ ਐਸ ਮੈਡੀਕਲ ਕਾਲਜ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

 
ਮਾਨਸੂਨ 'ਚ ਦੇਰੀ ਕਾਰਨ ਹਾਹਾਕਾਰ, ਬੀਬੀਐਮਬੀ ਵਲੋਂ ਪਾਣੀ 'ਚ ਕਟੌਤੀ PRINT ਈ ਮੇਲ

ਨਵੀਂ ਦਿੱਲੀ 25 ਜੂਨ :ਮਾਨਸੂਨ 'ਚ ਦੇਰੀ ਅਤੇ ਵੱਧਦੀ ਤਪਸ਼ ਨੇ ਉੱਤਰੀ ਭਾਰਤ 'ਚ ਹਾਹਾਕਾਰ ਮਚਾ ਦਿੱਤੀ ਹੈ। ਪਾਣੀ ਦੇ ਕੁਦਰਤੀ ਸਰੋਤ ਸੁੱਕ ਗਏ ਹਨ ਅਤੇ ਵੱਡੇ-ਵੱਡੇ ਪਣ ਡੈਮਾਂ 'ਚ ਪਾਣੀ ਦਾ ਪੱਧਰ ਚਿੰਤਾਜਨਕ ਸਥਿਤੀ ਤੱਕ ਡਿੱਗ ਗਿਆ ਹੈ, ਜਿਸ ਕਾਰਨ ਬਿਜਲੀ ਉਤਪਾਦਨ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਇਸ ਵਾਰ ਮਾਨਸੂਨ ਦੇ ਆਉਣ 'ਚ ਦੇਰੀ ਹੀ ਨਹੀਂ ਹੋਵੇਗੀ ਬਲਕਿ ਇਸ ਵਾਰ ਆਮ ਦੇ ਮੁਕਾਬਲੇ ਘੱਟ ਵਰਖ਼ਾ ਹੋਣ ਦੇ ਵੀ ਆਸਾਰ ਹਨ। ਮਾਨਸੂਨ ਦੇ ਸੰਭਾਵੀ ਹਾਲਾਤਾਂ ਦੇ ਮੱਦੇਨਜ਼ਰ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਇਥੋਂ ਪੰਜਾਬ ਸਮੇਤ ਜਿਨ੍ਹਾਂ ਦੂਜੇ ਰਾਜਾਂ ਨੂੰ ਪਾਣੀ ਦਿੱਤਾ ਜਾਂਦਾ ਹੈ, ਵਿਚ ਭਾਰੀ ਕਟੌਤੀ ਦਾ ਐਲਾਨ ਕੀਤਾ ਹੈ। ਅੱਜ ਨਵੀਂ ਦਿੱਲੀ 'ਚ ਬੋਰਡ ਮੈਨੇਜਮੈਂਟ ਅਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਅਧਿਕਾਰੀਆਂ ਦਰਮਿਆਨ ਹੋਈ ਮੀਟਿੰਗ ਵਿਚ 10 ਜੁਲਾਈ ਤੱਕ 6 ਹਜ਼ਾਰ ਕਿਊਸਿਕ ਪਾਣੀ ਵਿਚ ਕਟੌਤੀ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਮੁਤਾਬਕ ਬੀਬੀਐਮਬੀ ਹੁਣ ਸਿਰਫ਼ 22 ਹਜ਼ਾਰ ਕਿਊਸਿਕ ਪਾਣੀ ਹੀ ਛੱਡੇਗੀ, ਜਦਕਿ ਇੰਨੇ ਸਮੇਂ ਦੌਰਾਨ ਆਮ ਹਾਲਾਤਾਂ 'ਚ 28 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਸੀ।

ਅੱਗੇ ਪੜੋ....
 
ਸਰਬਜੀਤ ਦੇ ਪਰਿਵਾਰ ਵਲੋਂ ਰਿਹਾਈ ਲਈ ਅਪੀਲ PRINT ਈ ਮੇਲ

ਅੰਮ੍ਰਿਤਸਰ 25 ਜੂਨ :ਪਾਕਿਸਤਾਨ ਦੀ ਕੋਟ ਲੱਖਪੱਤ ਜੇਲ੍ਹ ਵਿਚ ਜੀਵਨ ਅਤੇ ਮੌਤ ਦਰਮਿਆਨ ਸੰਘਰਸ਼ ਕਰ ਰਹੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਪਰਿਵਾਰ ਦੀਆਂ ਅੱਖਾਂ ਅੱਗੇ ਫ਼ਿਰ ਹਨੇਰਾ ਛਾ ਗਿਆ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਸਰਬਜੀਤ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੇ ਹੁਕਮਾਂ ਨਾਲ ਪਰਿਵਾਰ ਨੂੰ ਗਹਿਰਾ ਧੱਕਾ ਲੱਗਿਆ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ਸਬੰਧੀ ਟੀਵੀ ਚੈਨਲਾਂ 'ਤੇ ਖ਼ਬਰ ਪ੍ਰਸਾਰਿਤ ਹੁੰਦਿਆਂ ਹੀ ਭਾਰਤ ਦਾ ਮੀਡੀਆ ਸਰਬਜੀਤ ਦੇ ਘਰ ਵੱਲ ਭੱਜਿਆ ਹੈ, ਜਿਥੇ ਉਸਦੀ ਭੈਣ ਦਲਬੀਰ ਕੌਰ, ਦੋਵੇਂ ਧੀਆਂ ਸਪਨਦੀਪ ਅਤੇ ਪੂਨਮ ਇਸ ਖ਼ਬਰ ਨੂੰ ਸੁਣ ਕੇ ਫ਼ੁੱਟ-ਫ਼ੁੱਟ ਕੇ ਰੋ ਰਹੀਆਂ ਸਨ। ਜਦਕਿ ਉਸਦੀ ਪਤਨੀ ਸੁਰਜੀਤ ਕੌਰ ਖੁਦ ਹੰਝੂ ਕੇਰਦੀ ਹੋਈ ਦੋਵਾਂ ਧੀਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਲਬੀਰ ਕੌਰ ਨੇ ਕਿਹਾ ਕਿ, 'ਮੇਰੀ ਕਿਸੇ ਨੇ ਨਹੀਂ ਸੁਣੀ, ਮੈਂ 10 ਸਾਲਾਂ ਤੋਂ ਆਪਣੇ ਭਰਾ ਦੀ ਰਿਹਾਈ ਲਈ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਦਰਵਾਜ਼ੇ ਖੜਕਾ ਰਹੀ ਹਾਂ ਪਰ ਮੇਰੇ ਭਰਾ ਨੂੰ ਬਚਾਉਣ ਲਈ ਕਿਸੇ ਨੇ ਗੰਭੀਰ ਯਤਨ ਨਹੀਂ ਕੀਤੇ। ਇੰਨਾ ਕਹਿੰਦਿਆਂ ਹੀ ਦਲਬੀਰ ਕੌਰ ਫ਼ੁੱਟ-ਫ਼ੁੱਟ ਕੇ ਫ਼ਿਰ ਰੋਣ ਲੱਗ ਪਈ। ਦਲਬੀਰ ਕੌਰ ਨੇ ਪਾਕਿਸਤਾਨ ਦੇ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਅਬਦੁੱਲ ਰਾਣਾ ਹਮੀਦ 'ਤੇ ਦਗਾ ਦੇਣ ਦਾ

ਅੱਗੇ ਪੜੋ....
 
ਜੰਮੂ ਵਿਚ ਬੱਸ ਖੱਡ 'ਚ ਡਿੱਗੀ, 25 ਦੀ ਮੌਤ PRINT ਈ ਮੇਲ

ਜੰਮੂ, 24 ਜੂਨ : ਜੰਮੂ ਤੋਂ 40 ਕਿਲੋਮੀਟਰ ਦੂਰ ਪੰਥਾਲ 'ਚ ਜੰਮੂ ਕੱਟੜਾ ਰਾਜਮਾਰਗ 'ਤੇ ਇਕ ਬੱਸ ਦੇ ਖੱਡ ਡਿੱਗਣ ਕਾਰਨ 25 ਵਿਅਕਤੀ ਮਾਰੇ ਗਏ ਅਤੇ 48 ਵਿਅਕਤੀ ਜ਼ਖਮੀ ਹੋ ਗਏ।  ਕੱਟੜਾ ਦੇ ਪੁਲਿਸ ਡੀ ਆਈ ਜੀ ਜੁਗਲ ਕਿਸ਼ੋਰ ਨੇ ਦੱਸਿਅ ਕਿ ਹਾਦਸਾਗ੍ਰਸਤ ਬੱਸ ਕੱਟੜਾ ਤੋਂ ਊਧਮ ਪੁਰ ਜਾ ਰਹੀ ਸੀ ਕਿ ਸਵੇਰੇ ਲਗਭਗ ਪੌਣੇ ਅੱਠ ਵਜੇ ਦੇ ਕਰੀਬ ਡਰਾਈਵਰ ਨੇ ਬੱਸ ਦਾ ਕੰਟਰੋਲ ਗਵਾ ਬੈਠਾ ਜਿਸ ਕਾਰਨ ਬੱਸ ਖੱਡ 'ਚ ਜਾ ਡਿੱਗੀ। ਉਨ੍ਹਾਂ ਦੱਸਿਆ ਕਿ 25 ਵਿਅਕਤੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ, ਜਿਨ੍ਹਾਂ  ਦੀਆਂ ਲਾਸ਼ਾਂ ਪੁਲਿਸ ਨੇ ਬਰਾਮਦ ਕਰ ਲਈਆਂ ਹਨ। ਜ਼ਖਮੀਆਂ ਨੂੰ ਕੱਟੜਾ ਹਸਪਤਾਲ ਅਤੇ ਸਥਾਨਕ ਮੈਡੀਕਲ ਕਾਲਜ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਦੁਰਘਟਨਾ ਦੇ ਸ਼ਿਕਾਰ ਜ਼ਿਆਦਾਤਰ ਲੋਕ ਸਥਾਨਕ ਨਾਗਰਿਕ ਸਨ। ਇਨ੍ਹਾਂ 'ਚੋ ਕੁਝ ਸਰਕਾਰੀ ਕਰਮਚਾਰੀ ਸਨ ਜੋ ਊਧਮ ਪੁਰ ਸਥਿਤ ਆਪਣੇ ਦਫਰਤਾਂ 'ਚ ਆਪਣੀ ਡਿਊਟੀ ਲਈ ਜਾ ਰਹੇ ਸਨ।

 
ਖਰੇ ਬਣੇ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ PRINT ਈ ਮੇਲ

ਨਵੀਂ ਦਿੱਲੀ, 24 ਜੂਨ : ਸੀਨੀਅਰ ਪੱਤਰਕਾਰ ਹਰੀਸ਼ ਖਰੇ ਨੇ ਅੱਜ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਵਜੋਂ ਚਾਰਚ ਸੰਭਾਲ ਲਿਆ। ਪ੍ਰਸਿੱਧ ਪੱਤਰਕਾਰ ਖਰੇ ਦਾ ਹਿੰਦੂ ਦੇ ਐਸੋਸੀਏਟ ਐਡੀਟਰ ਅਤੇ ਚੀਫ ਆਫ ਬਿਊਰੋ ਰਹਿ ਚੁੱਕੇ ਹਨ। ਐਲ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸ਼ਤਰ 'ਚ ਪੀ ਐਚ ਡੀ ਕਰ ਚੁੱਕੇ 62 ਸਾਲਾ ਹਰੀਸ਼ ਖਰੇ ਟਾਈਮਜ਼ ਆਫ ਇੰਡੀਆ ਦੇ ਅਹਿਮਦਾਬਾਦ ਐਡੀਸ਼ਨ ਦੇ ਸੰਪਾਦਕ ਅਤੇ ਹਿੰਦੁਸਤਾਨ ਟਾਈਮਜ਼ ਦੇ ਸੀਨੀਅਰ ਸੰਪਾਦਕ ਵਜੋਂ ਵੀ ਕੰਮ ਕਰ ਚੁੱਕੇ ਹਨ। ਦੀਪਕ ਸੰਧੂ ਦੇ ਥਾਂ ਖਰੇ ਨੇ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਦਾ ਅਹੁਦਾ ਸੰਭਾਲਿਆ ਹੈ।

 
ਪਰੂਲੀਆ 'ਚ ਸ਼ਰਾਬ ਫੈਕਟਰੀ 'ਚ ਧਮਾਕਾ, ਮਾਓਵਾਦੀਆਂ ਦਾ ਬੁਲਾਰਾ ਗ੍ਰਿਫਤਾਰ PRINT ਈ ਮੇਲ

ਕੋਲਕਾਤਾ, 24 ਜੂਨ  : ਪੱਛਮੀ ਬੰਗਾਲ ਦੇ ਪਰੂਲੀਆ 'ਚ ਮਾਓਵਾਦੀ ਵਿਦਰੋਹੀਆਂ ਨੇ ਸ਼ਰਾਬ ਦੀ ਫੈਕਟਰੀ 'ਚ ਧਮਾਕਾ ਕੀਤਾ ਜਦੋਂ ਪੁਲਿਸ ਨੇ ਵੀ ਮਾਓਵਾਦੀਆਂ ਦੇ ਇਕ ਬੁਲਾਰੇ ਨੂੰ ਗ੍ਰਿਫਤਾਰ ਕੀਤਾ ਹੈ। ਸੂਬੇ ਦੀ ਪੁਲਿਸ ਨੇ ਕੱਲ੍ਹ ਰਾਤ ਮਾਓਵਾਦੀਆਂ ਦੇ ਬੁਲਾਰੇ ਗੌਰ ਚੱਕਰਵਰਤੀ ਨੂੰ ਕੋਲਕਾਤਾ 'ਚ ਉਸ ਵੇਲੇ ਹਿਰਾਸਤ 'ਚ ਲਿਆ ਜਦੋਂ ਉਹ ਬੰਗਾਲੀ ਟੀ ਵੀ ਚੈਨਲ ਦੇ ਸ਼ੋਅ 'ਚ ਭਾਗ ਲੈਣ ਤੋਂ ਬਾਅਦ ਬਾਹਰ ਨਿੱਕਲ ਰਿਹਾ ਹੈ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਅਪ੍ਰਨਾ ਸੇਨ, ਸਾਂਵਲੀ ਮਿਤਰਾ ਅਤੇ ਕੌਸ਼ਿਕ ਸੇਨ ਵਿਰੁੱਧ ਧਾਰਾ 144 ਦਾ ਉਲੰਘਣ ਕਰਨ ਦੇ ਮਾਮਲੇ ਦਰਜ ਕੀਤੇ। ਹਨ। ਪੱਛਮੀ ਬੰਗਾਲ ਦੇ ਲਾਲਗੜ੍ਹ ਖੇਤਰ 'ਚ ਹਾਲ ਹੀ ਦੇ ਦਿਨਾਂ 'ਚ ਮਾਓਵਾਦੀਆਂ ਅਤੇ ਘਟਗਿਣਤੀਆਂ ਦੇ ਲੋਕਾਂ ਦੀ ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਵਿਰੁੱਧ ਹਿੰਸਾ ਤੋਂ ਬਾਅਦ ਸਥਿਤੀ ਤਣਾਅਪੂਰਨ ਵਾਲੀ ਬਣੀ ਹੋਈ ਹੈ।

ਅੱਗੇ ਪੜੋ....
 
ਬਾਦਲ ਵੱਲੋਂ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ PRINT ਈ ਮੇਲ

ਗੁਰਦਾਸਪੁਰ, 23 ਜੂਨ  : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਕਾਹਨੂੰਵਾਨ ਦੇ ਦੋ ਰੋਜ਼ਾ ਦੌਰੇ ਦੇ ਆਖਰੀ ਦਿਨ ਇਤਿਹਾਸਕ ਗੁਰਦੁਆਰਾ ਸ੍ਰੀ ਘੱਲੂਘਾਰਾ ਸਾਹਿਬ ਛੰਬ ਕਾਹਨੂੰਵਾਨ ਵਿਖੇ ਸ਼ਹੀਦਾਂ ਦੀ ਯਾਦ ਉਸਾਰੇ ਜਾਣ ਵਾਲੇ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ।
 ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਾਸਟਰ ਜੋਹਰ ਸਿੰਘ ਨੇ ਸ੍ਰੀ ਬਾਦਲ ਤੋਂ ਇਲਾਵਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕੌਮੀ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜਾ ਰੱਖਣ ਲਈ ਸੂਬੇ ਵਿਚ ਸ਼ਾਨਦਾਰ ਇਤਿਹਾਸਕ ਯਾਦਗਾਰਾਂ ਉਸਾਰੇਗੀ ਤਾਂ ਜੋ ਨੌਜਵਾਨ ਵਰਗ ਅਤੇ ਆਉਣ ਵਾਲੀਆਂ ਨਸਲਾਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਤੋਂਸੇਧ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਉਸਾਰਨ ਲਈ ਪ੍ਰਸਿੱਧ ਆਰਕੀਟੈਕਟਾਂ ਕੋਲੋਂ ਨਕਸ਼ਾ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਹਨੂੰਵਾਨ ਛੰਬ ਵਿਖੇ ਸ਼ਹੀਦਾਂ ਦੀ ਯਾਦ ਵਿਚ ਉਸਾਰੇ ਜਾ ਰਹੇ ਹੈਰੀਟੇਜ ਕੰਪਲੈਕਸ ਦੇ ਨਿਰਮਾਣ ਲਈ ਸੂਬਾ ਸਰਕਾਰ ਵੱਲੋਂ ਸਾਰਾ ਖਰਚ ਕੀਤਾ ਜਾਵੇਗਾ। ਕੰਪਲੈਕਸ ਲਈ ਜ਼ਮੀਨ ਕਿਸਾਨਾਂ ਦੀ ਸਹਿਮਤੀ ਨਾਲ ਐਕਵਾਇਰ ਕਰਕੇ ਮਾਰਕੀਟ ਕੀਮਤ 'ਤੇ ਹਾਸਲ ਕੀਤੀ ਜਾਵੇਗੀ।
 ਉਨ੍ਹਾਂ ਨੇ ਕਿਹਾ ਕਿ 1746 ਵਿਚ ਕਾਹਨੂੰਵਾਨ ਛੰਬ ਵਿਖੇ 11 ਹਜ਼ਾਰ ਤੋਂ ਵੱਧ ਸਿੰਘਾਂ ਤੇ ਸਿੰਘਣੀਆਂ ਨੇ ਜਕਰੀਆ ਖਾਨ ਦੀ ਫੌਜ ਨਾਲ ਟਾਕਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਦਰਸਾਉਣਾ ਹੈਰੀਟੇਜ਼ ਕੰਪਲੈਕਸ ਅੱਜ ਦੀ ਪੀੜ੍ਹੀ ਨੂੰ ਆਪਣੇ

ਅੱਗੇ ਪੜੋ....
 
26/11 ਹਮਲਾ : 22 ਅੱਤਵਾਦੀਆਂ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ PRINT ਈ ਮੇਲ

ਭੋਪਾਲ 23 ਜੂਨ  :ਮੁੰਬਈ 'ਚ 26 ਨਵੰਬਰ 2008 ਨੂੰ ਹੋਏ ਅੱਤਵਾਦੀ ਹਮਲੇ ਦੇ ਮਾਮਲੇ 'ਚ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ 22 ਅੱਤਵਾਦੀਆਂ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ, ਜਿਨ੍ਹਾਂ 22 ਵਿਅਕਤੀਆਂ ਖਿਲਾਫ਼ ਵਾਰੰਟ ਜਾਰੀ ਹੋਏ ਹਨ, ਉਨ੍ਹਾਂ ਵਿਚੋਂ ਬਹੁਗਿਣਤੀ ਦਾ ਸਿੱਧਾ ਸਬੰਧ ਪਾਕਿਸਤਾਨ ਨਾਲ ਹੈ। ਜਿਨ੍ਹਾਂ ਵਿਚ ਹਾਫ਼ਿਜ਼ ਸਈਅਦ, ਲਖਵੀ ਜਰਾਰ ਸ਼ਾਹ ਅਤੇ ਹਮਜ਼ਾ ਦਾ ਨਾਂ ਪ੍ਰਮੁੱਖ ਹੈ। ਪੁਲਿਸ ਨੇ ਅਦਾਲਤ ਨੂੰ 27 ਅੱਤਵਾਦੀਆਂ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ ਪਰ ਕੋਰਟ ਨੇ 22 ਵਿਅਕਤੀਆਂ ਖਿਲਾਫ਼ ਹੀ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

 
ਬੈਤੁੱਲਾ ਦੇ ਆਲੋਚਕ ਦੀ ਗੋਲੀ ਮਾਰ ਕੇ ਹੱਤਿਆ PRINT ਈ ਮੇਲ

ਵਜ਼ੀਰਿਸਤਾਨ, 23 ਜੂਨ  : ਪਾਕਿਸਤਾਨ 'ਚ ਸਰਗਰਮ ਤਹਿਰੀਕ ਏ ਤਾਲਿਬਾਨ ਦੇ ਨੇਤਾ ਬੈਤੁੱਲਾ ਮਹਿਸੂਦ ਦੇ ਇਕ ਪ੍ਰਮੁੱਖ ਆਲੋਚਕ ਕਾਰੀ ਜੈਨੂਦੀਨ ਨੂੰ ਪਾਕਿਸਤਾਨ ਦੇ ਪੱਛਮੀ ਉਤਰੀ ਇਲਾਕੇ 'ਚ ਸਥਿਤ ਡੇਰਾ ਇਸਮਾਇਲ ਖਾਨ 'ਚ ਕਤਲਕਰ ਦਿੱਤਾ ਗਿਆ। ਕਾਰੀ ਜੈਨੂਦੀਨ ਬੈਤੁੱਲਾ ਮਹਿਸੂਦ ਦੀ ਨੀਤੀਆਂ ਦਾ ਮੁੱਖ ਆਲੋਚਕ ਸੀ ਅਤੇ ਉਸ ਦੇ ਆਤਮਘਾਤੀ ਹਮਲਿਆਂ ਦੇ ਰਾਹੀਂ ਪਾਕਿਸਤਾਨ ਦੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਤੋਂ ਸਹਿਮਤ ਨਹੀਂ ਸੀ ਅਤੇ ਇਸੇ ਲਈ ਉਸ ਨੂੰ ਗੈਰ ਇਸਲਾਮੀ ਮੰਨਿਆ ਜਾਂਦਾ ਸੀ। 26 ਸਾਲਾ ਜੈਨੂਦੀਨ ਦੀ ਉਸ ਦੇ ਸੁਰੱਖਿਆ ਗਾਰਡ ਨੇ ਗੋਲੀ ਮਾਰ ਕੇ ਹੱਤਿਆ ਕੀਤੀ। ਦੂਜੇ ਪਾਸੇ ਪਾਕਿਸਤਾਨੀ ਖੁਫੀਆ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਟੋਹੀ ਜਹਾਜ਼ਾਂ ਨੇ ਬੈਤੁੱਲਾ ਮਹਿਸੂਦ ਦਾ ਗੜ ਮੰਨੇ ਜਾਣ ਵਾਲੇ ਦੱਖਣੀ ਵਜ਼ੀਰਿਸਤਾਨ ਦੇ ਇਲਾਕੇ 'ਚ ਮਿਜ਼ਾਇਲ ਹਮਲਾ ਕੀਤਾ। ਇਸ ਵੇਲੇ ਪਾਕਿਸਤਾਨੀ ਫੌਜ ਮਹਿਸੂਦ ਦੇ

ਅੱਗੇ ਪੜੋ....
 
ਕਾਰਪੋਰੇਸ਼ਨਾਂ ਤੇ ਟਰਸਟਾਂ ਦਾ ਹੋਵੇਗਾ ਕੰਪਿਊਟਰੀਕਰਨ PRINT ਈ ਮੇਲ

ਚੰਡੀਗੜ੍ਹ, 23 ਜੂਨ   :ਪੰਜਾਬ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਕੰਮਕਾਜ ਵਿਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਲਿਆਉਣ ਲਈ ਰਾਜ ਵਿਚ ਮਿਊਂਸਪਲ ਕਾਰਪੋਰੇਸ਼ਨਾਂ, ਨਗਰ ਸੁਧਾਰ ਟਰੱਸਟਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਦਫਤਰਾਂ ਦੇ ਪਾਇਲਟ ਪ੍ਰਾਜੈਕਟ ਤਹਿਤ ਜਲਦੀ ਹੀ ਕੰਪਿਊਟਰੀਕਰਨ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਪ੍ਰਿੰਸੀਪਲ ਸਕੱਤਰ, ਸਥਾਨਕ ਸਰਕਾਰਾਂ ਵਿਭਾਗ ਡੀ ਐਸ ਬੈਂਸ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਰਾਜ ਵਿਚ ਪੈਂਦੀਆਂ ਪੰਜ ਕਾਰਪੋਰੇਸ਼ਨਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਅਤੇ ਰਾਜ ਦੇ ਪੰਜ ਨਗਰ ਸੁਧਾਰ ਟਰੱਸਟਾਂ ਦਾ ਕੰਪਿਊਟਰੀਕਰਨ ਕੀਤਾ ਜਾਵੇਗਾ। ਇਨ੍ਹਾਂ ਕਾਰਪੋਰੇਸ਼ਨਾਂ ਅਤੇ ਨਗਰ ਸੁਧਾਰ ਟਰੱਸਟ ਦੇ ਦਫਤਰਾਂ ਨੂੰ ਮੁੱਖ ਦਫਤਰ ਚੰਡੀਗੜ੍ਹ ਨਾਲ ਜੋੜਿਆ ਜਾਵੇਗਾ, ਜਿਸ ਨਾਲ ਸ਼ਹਿਰਾਂ ਵਿਚ ਚੱਲ ਰਹੇ ਕਿਸੇ ਵੀ ਕੰਮਕਾਜ ਦੀ ਜਾਣਕਾਰੀ ਅਤੇ ਪ੍ਰੋਜੈਕਟ ਦਾ ਵੇਰਵਾ ਤੁਰੰਤ ਲਿਆ ਜਾ ਸਕੇਗਾ। ਇਸ ਨਾਲ ਸਮਾਬੱਧ ਕੀਤੇ ਕੰਮਾਂ ਵਿਚ ਦੇਰੀ ਨਹੀਂ ਹੋਵੇਗੀ ਅਤ ੇਆਮ ਸ਼ਹਿਰੀ ਲੋਕਾਂ ਦੇ ਕੰਮਕਾਜ ਵਿਚ ਵੀ ਤੇਜ਼ੀ ਆਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਪਹਿਲਾ ਵਿਭਾਗ ਬਣ ਜਾਵੇਗਾ, ਜਿਸ ਦਾ ਮੁਕੰਮਲ ਕੰਪਿਊਟਰੀਕਰਨ ਹੋਵੇਗਾ। ਉਨ੍ਹਾਂ ਦੱਸਿਆ ਕਿ

ਅੱਗੇ ਪੜੋ....
 
ਵਾਸ਼ਿੰਗਟਨ 'ਚ ਮੈਟਰੋ ਰੇਲ ਹਾਦਸੇ 'ਚ 6 ਦੀ ਮੌਤ PRINT ਈ ਮੇਲ

ਵਾਸ਼ਿੰਗਟਨ, 23 ਜੂਨ  : ਅਮਰੀਕਾ ਦੀ ਰਾਜਧਾਨੀ 'ਚ ਇਕ ਮੈਟਰੋ ਟਰੇਨ ਦੂਸਰੇ ਮੈਟਰੋ ਟਰੇਨ ਨਾਲ ਟਕਰਾਉਣ ਕਾਰਨ ਘੱਟੋ ਘੱਟ 6 ਵਿਅਕਤੀ ਮਾਰੇ ਗਏ ਜਦੋਂ ਕਿ ਸੈਂਕੜੇ ਜ਼ਖਮੀ ਹੋ ਗਏ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਮਾਰਨ ਵਾਲੀ ਟਰੇਨ ਦਾ ਅਗਲਾ ਹਿੱਸਾ ਹਵਾ 'ਚ ਉਡਦਾ ਹੋਇਆ ਦੂਜੀ ਟਰੇਨ 'ਤੇ ਜਾ ਚੜਿਆ । ਮੈਟਰੋ  ਰੇਲ ਦੇ 33 ਸਾਲਾਂ ਦੇ ਇਤਿਹਾਸ ਵਿਚ ਇਹ ਸਭ ਤੋਂ ਭਿਆਨਕ ਹਾਦਸਾ ਸੀ ਜਿਸ 'ਚ ਦੋਨੋਂ ਟਰੇਨਾਂ ਦੇ ਡੱਬੇ ਪੂਰੀ ਤਰ੍ਹਾਂ ਨੁਕਸਾਨੇ ਗਏ। ਵਾਸ਼ਿੰਗਟਨ ਫਾਇਰਬ੍ਰਿਗੇਡ ਦੇ ਬੁਲਾਰੇ ਐਲਨ ਏਟਰ ਨੇ ਦੱਸਿਆ ਕਿ ਡੱਬਿਆਂ 'ਚ ਫਸੇ ਕੁਝ ਲੋਕਾਂ ਨੂੰ ਤਾਂ ਉਨ੍ਹਾਂ ਦੇ ਸਰੀਰਕ ਅੰਗ ਕੱਟ ਕੇ ਬਾਹਰ ਕੱਢਣਾ ਪਿਆ। ਬਚਾਅ ਕਰਮਚਾਰੀਆਂ ਨੇ ਟਰੇਨ ਉਪਰ ਚੜ੍ਹੇ ਦੂਸਰੇ ਡੱਬੇ ਦੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਧਾਤੂ ਪੌੜੀਆਂ ਦੀ ਵਰਤੋਂ ਕੀਤੀ। ਵਾਸ਼ਿੰਗਟਨ ਦੇ ਮੇਅਰ ਆਂਦ੍ਰਿਆਨ ਪੇਂਟੀ ਨੇ ਇਸ ਹਮਲੇ 'ਚ ਛੇ ਵਿਅਕਤੀਆਂ ਦੇ ਮਾਰੇ ਜਾਣ ਦਾ ਖੁਲਾਸਾ ਕੀਤਾ ਹੈ। ਫਾਇਰਬ੍ਰਿਗੇਡ ਮੁਖੀ ਡੇਨਿਸ ਰੂਬਿਨ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ 76 ਲੋਕਾਂ ਦਾ ਘਟਨਾ ਵਾਲੀ ਥਾਂ 'ਤੇ ਹੀ ਇਲਾਜ਼ ਕੀਤਾ ਜਦੋਂ ਕੁਝ ਗੰਭੀਰ

ਅੱਗੇ ਪੜੋ....
 
ਮਨੁੱਖ ਰਹਿਤ ਫਾਟਕ 'ਤੇ ਗੱਡੀ ਦੀ ਲਪੇਟ 'ਚ ਆਈਆਂ ਦੋ ਮੁਟਿਆਰਾਂ PRINT ਈ ਮੇਲ

ਜਲੰਧਰ, 23 ਜੂਨ : ਕਰੋੜਾਂ ਰੁਪਏ ਦੇ ਲਾਭ ਦਾ ਦਾਅਵਾ ਕਰਨ ਵਾਲੀ ਰੇਲਵੇ ਆਮ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਲਿਜਾਣ ਵਾਲੇ ਮਨੁੱਖ ਰਹਿਤ ਫਾਟਕਾਂ 'ਤੇ ਮਜ਼ਬੂਤ ਪ੍ਰਬੰਧ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਹੈ।
 ਸੋਮਵਾਰ ਜਲੰਧਰ ਪਠਾਨਕੋਟ ਰੇਲ ਸੈਕਸ਼ਨ 'ਤੇ ਵਾਪਰੀ ਇਕ ਦੁਖਦਾਈ ਘਟਨਾ ਵਿ ਰੇਲਵੇ ਦੀ ਲਾਪ੍ਰਵਾਹੀ ਕਾਰਨ ਇਕ ਮੁਟਿਆਰ ਨੂੰ ਆਪਣੀ ਜਾਨ ਗੁਆਉਣੀ ਪਈ ਜਦੋਂ ਕਿ ਦੂਜੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਰੇਲਵੇ ਪੁਲਿਸ ਮੁਤਾਬਕ ਸਵੇਰੇ ਲਗਭਗ 11.30 ਵਜੇ ਉਕਤ ਸੈਕਸ਼ਨ 'ਤੇ ਏਕਤਾ ਨਗਰ ਦੇ ਮਨੁੱਖ ਰਹਿਤ ਰੇਲਵੇ ਕਰਾਸਿੰਗ 'ਤੇ ਸਕੂਟਰ 'ਤੇ ਸਵਾਰ ਦੋ ਮੁਟਿਆਰਾਂ ਡੀ ਐਮ ਯੂ ਦੀ ਲਪੇਟ ਵਿਚ ਆ ਗਈਆਂ। ਇਨ੍ਹਾਂ ਵਿਚੋਂ ਇਕ ਮੁਟਿਆਰ ਤਾਂ ਰੇਲਵੇ ਟਰੈਕ 'ਤੇ ਹੀ ਡਿੱਗ ਪਈ ਜਦੋਂ ਦੂਸਰੀ ਕੁਝ ਦੂਰ ਜਾ ਡਿੱਗੀ। ਦੋਵੇਂ ਮੁਟਿਆਰਾਂ ਸੂਰੀਆ ਐਨਕਲੇਵ ਵੱਲੋਂ ਆ ਰਹੀਆਂ ਸਨ।

ਅੱਗੇ ਪੜੋ....
 
ਕੈਨੇਡਾ 'ਚ ਸਵਾਈਨ ਫਲੂ ਕਾਰਨ 6 ਸਾਲਾ ਬੱਚੀ ਦੀ ਮੌਤ PRINT ਈ ਮੇਲ

ਓਟਾਵਾ, 23 ਜੂਨ  : ਕੈਨੇਡਾ 'ਚ ਇਕ ਛੇ ਸਾਲਾ ਬੱਚੀ ਦੀ ਸਵਾਈਨ ਫਲੂ ਦੀ ਲਪੇਟ ਆਉਣ ਕਾਰਨ ਮੌਤ ਹੋ ਗਈ। ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਏ1 ਐਚ1 ਵਿਸ਼ਾਣੂ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਅੰਟਾਰੀਓ ਜਨ ਸਿਹਤ ਅਧਿਕਾਰੀ ਆਰਲਿਨ ਕਿੰਗ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੱਚੀ ਦੀ ਮੌਤ 'ਚ ਸਵਾਈਨ ਫਲੂ ਇਕ ਕਾਰਨ ਜ਼ਰੂਰ ਰਿਹਾ ਹੈ ਪਰ ਇਕ ਹੱਦ ਤੱਕ। ਉਨ੍ਹਾਂ ਕਿਹਾ ਕਿ ਬੱਚੀ ਦੀ ਮੌਤ 15 ਜੂਨ ਨੂੰ ਹੋਈ ਹੈ ਅਤੇ ਉਹ ਹਸਪਤਾਲ 'ਚ ਜ਼ੇਰੇ ਇਲਾਜ ਨਹੀਂ ਸੀ। ਲੈਬਾਰਟਰੀ 'ਚ ਜਾਂਚ ਦੌਰਾਨ ਪਤਾ ਚੱਲਿਆ ਕਿ ਬੱਚੀ ਵਾਇਰਸ ਤੋਂ ਪੀੜਤ ਸੀ। ਕੈਨੇਡਾ ਦੇ ਸਰਕਾਰੀ  ਅੰਕੜਿਆਂ ਅਨੁਸਾਰ ਏ1 ਐਚ1 ਵਿਸ਼ਾਣੂ ਤੋਂ ਹੁਣ 57 ਸੌ ਤੋਂ ਵੱਧ ਲੋਕ ਪੀੜਤ ਹੋ ਚੁੱਕੇ ਹਨ। ਜਿਨ੍ਹਾਂ 'ਚੋਂ ਸਵਾਈਨ ਫਲੂ ਦੇ ਲੱਛਣਾਂ ਵਾਲੇ 350 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ।

 
ਅਮਰੀਕਾ 'ਚ ਤੰਬਾਕੂ ਵਿਰੋਧੀ ਬਿਲ ਪਾਸ PRINT ਈ ਮੇਲ

ਵਾਸ਼ਿੰਗਟਨ, 23 ਜੂਨ  : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਬਿਲ 'ਤੇ ਦਸਤਖਤ ਕੀਤੇ ਹਨ ਜਿਸ ਨਾਲ ਅਮਰੀਕੀ ਤੰਬਾਕੂ ਕੰਪਨੀਆਂ 'ਤੇ ਪ੍ਰਤੀਬੰਧ ਲਗਾਉਣ ਦੇ ਨਾਲ ਹੀ ਤੰਬਾਕੂ ਉਦਯੋਗ ਨੂੰ ਕੰਟਰੋਲ ਕਰਨ ਲਈ ਸਰਕਾਰ ਨੂੰ ਹੋਰ ਅਧਿਕਾਰ ਰਾਖਵੇਂ ਹੋ ਜਾਣਗੇ। ਤੰਬਾਕੂ ਕਾਨੂੰਨ ਨੂੰ ਕਾਂਗਰਸ ਦੇ ਦੋਨਾਂ ਸਦਨਾਂ ਨੇ ਇਸ ਮਹੀਨੇ ਦੇ ਸ਼ੁਰੂ 'ਚ ਪਾਸ ਕੀਤਾ ਸੀ। ਓਬਾਮਾ ਨੇ ਕਿਹਾ ਕਿ ਕਾਨੂੰਨ ਉਸ ਪ੍ਰੀਵਰਤਨ ਦੀ ਅਗਵਾਈ ਕਰਦਾ ਹੈ ਜਿਸ  ਦੇ ਬਣਨ 'ਚ ਦਹਾਕੇ ਲੱਗੇ। ਨਵੇਂ ਕਾਨੂੰਨ ਨਾਲ ਫਲਾਂ ਜਾਂ ਮਿਠਾਈ ਦੇ ਫਲੇਵਰ ਵਾਲੀਆਂ ਸਿਗਰਟਾਂ 'ਤੇ ਰੋਕ ਲੱਗੇਗੀ ਜਿਨ੍ਹਾਂ ਨੂੰ ਅੱਲੜਾਂ ਲਈ ਮੁਖ ਤੌਰ 'ਤੇ ਬਣਾਇਆ ਜਾਂਦਾ ਹੈ। ਇਸ ਦੇ ਨਾਲ ਹੀ ਲਾਈਟ ਜਾਂ ਅਲਟਰਾ ਲਾਈਟ ਸਿਗਰਟਾਂ 'ਤੇ ਵੀ ਰੋਕ ਲੱਗੇਗੀ। ਸਿਗਰਟਨੋਸ਼ੀ ਵਿਰੋਧੀ ਕਾਰਕੁਨ ਇਸ ਨੂੰ ਵੀ ਸਿਹਤ ਲਈ ਓਨਾ ਹੀ ਖਤਰਨਾਕ ਮੰਨਦੇ ਹਨ। ਇਸ ਬਿਲ ਦਾ ਸਿਹਤ ਕਾਰਕੁਨਾਂ ਅਤੇ ਕੁਝ ਵੱਡੀਆਂ ਤੰਬਾਕੂ ਕੰਪਨੀਆਂ ਨੇ

ਅੱਗੇ ਪੜੋ....
 
ਬੰਗਲਾ ਦੇਸ਼ 'ਚ ਹੈ ਨਕਲੀ ਨੋਟਾਂ ਦਾ ਅੱਡਾ PRINT ਈ ਮੇਲ

ਡਬਵਾਲੀ (ਮੱਧ ਪ੍ਰਦੇਸ਼), 23 ਜੂਨ  : ਮੱਧ ਪ੍ਰਦੇਸ਼ ਦੇ ਬਡਵਾਨੀ ਵਿਚ ਗ੍ਰਿਫਤਾਰ ਸ਼ਮੀ ਉਲ ਸ਼ੇਖ ਨੇ ਪੁਲਿਸ ਦੀ ਪੁੱਛਗਿੱਛ ਵਿਚ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਗਏ ਹਨ, ਜਿਨ੍ਹਾਂ ਤੋਂ ਸਾਫ ਤੌਰ 'ਤੇ ਸੰਕੇਤ ਮਿਲਦਾ ਹੇ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੇ ਪੈਮਾਨੇ 'ਤੇ ਨਕਲੀ ਨੋਟਾਂ ਦਾ ਗੈਰ ਕੁਦਰਤੀ ਕਾਰੋਬਾਰ ਦੇ ਮਾਸਟਰ ਮਾਈਂਡ ਸਰਹੱਦ ਪਾਰ ਬੈਠੇ ਹਨ।
 ਮੁੱਢਲੀ ਪੁੱਛਗਿੱਛ ਵਿਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਸੀਮਾ ਨਾਲ ਲੱਗੇ ਪੱਛਮੀ ਬੰਗਾਲ ਦਾ ਮਾਲ ਦਾ ਜ਼ਿਲ੍ਹਾ ਨਕਲੀ ਨੋਟਾਂ ਦੇ ਰੈਕੇਟ ਨੂੰ ਚਲਾਉਣ ਵਾਲਾ ਵੱਡਾ ਕੇਂਦਰ ਹੈ। ਇਹ ਵੀ ਪਤਾ ਲੱਗਿਆ ਹੈ ਕਿ ਬੰਗਲਾਦੇਸ਼ ਤੋਂ ਨਕਲੀ ਨੋਟ ਇਸੇ ਮਾਲ ਦਾ ਆਉਂਦੇ ਅਤੇ ਫਿਰ ਯੋਜਨਾਬੱਧ ਤਰੀਕੇ ਨਾਲ ਇਨ੍ਹਾਂ ਦੀ ਵੰਡ ਪੂਰੇ ਦੇਸ਼ ਵਿਚ ਕੀਤੀ ਜਾਂਦੀ ਹੈ।

ਅੱਗੇ ਪੜੋ....
 
ਆਸਟਰੇਲੀਆ ਮਾਮਲੇ 'ਚ ਭਾਰਤ ਸੰਜਮ ਵਰਤੇ : ਥਰੂਰ PRINT ਈ ਮੇਲ

ਤ੍ਰਿਚੂਰ, 23 ਜੂਨ   : ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀਆਂ 'ਤੇ ਹਮਲੇ ਕਿਸੇ ਸੰਗਠਿਤ ਨਸਲੀ ਅੰਦੋਲਨ ਦਾ ਹਿੱਸ ਨਹੀਂ ਹਨ ਅਤੇ ਭਾਰਤ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਪ੍ਰਤੀਕਿਰਿਆ ਵਿਚ ਸੰਜਮ ਦਿਖਾਉਣਾ ਚਾਹੀਦਾ ਹੈ। ਥਰੂਰ ਨੇ ਕਿਹਾ ਕਿ ਹਮਲਿਆਂ ਪਿੱਛੇ ਕੁਝ ਨਸਲੀ ਤੱਤ ਵੀ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਮੌਕਾ ਪ੍ਰਸਤ ਅਪਰਾਧ ਮੰਨਿਆ ਜਾ ਸਕਦਾ ਹੈ।

 
ਕਾਰਖਾਨੇ 'ਚ ਧਮਾਕਾ 16 ਮੌਤਾਂ PRINT ਈ ਮੇਲ

ਬੀਜਿੰਗ, 23 ਜੂਨ  : ਪੂਰਬੀ ਚੀਨ ਦੇ ਇਕ ਕਾਰਖਾਨੇ ਵਿਚ ਅੱਜ ਹੋਏ ਇਕ ਧਮਾਕੇ ਵਿਚ ਘੱਟੋ ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖਮੀ ਹੋ ਗਏ। ਸਿਨਹੂਆ ਖਬਰ ਏਜੰਸੀ ਦੀ ਇਕ ਖਬਰ ਅਨੁਸਾਰ ਸਵੇਰ ਲੱਗਭਗ ਤਿੰਨ ਵਜੇ ਹੋਏ ਧਮਾਕੇ ਵਿਚ ਕਾਰਖਾਨੇ ਦੀ ਵਰਕਸ਼ਾਪ ਨਸ਼ਟ ਹੋ ਗਈ। ਅਨਹੂਈ ਸੂਬੇ ਦੇ ਫੇਨ ਗਿਯਾਂਗ ਸਥਿਤ ਇਸ ਕਾਰਖਾਨੇ ਵਿਚ ਕਵਾਟਰਜ਼ ਸੈਂਡ ਦਾ ਉਤਪਾਦਨ ਕੀਤਾ ਜਾਂਦਾ ਹੈ। ਕਾਰਖਾਨਾ ਜਿਗਸ਼ਿਨ ਮਾਈਨਿੰਗ ਲਿਮਟਿਡ ਕੰਪਨੀ ਦਾ ਹੈ ਜੋ ਇਕ ਨਿੱਜੀ ਕੰਪਨੀ ਹੈ।

 
ਹਿਲੇਰੀ ਦਾ ਇਟਲੀ ਅਤੇ ਗਰੀਸ ਦੌਰਾ ਰੱਦ PRINT ਈ ਮੇਲ

ਵਾਸ਼ਿੰਗਟਨ, 23 ਜੂਨ  : ਕੂਹਣੀ ਦੇ ਅਪਰੇਸ਼ਨ ਤੋਂ ਬਾਅਦ  ਅਰਾਮ ਫਰਮਾ ਰਹੀ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਸ ਮਹੀਨੇ 'ਚ ਹੋਣ ਵਾਲੀ ਆਪਣੀ ਇਟਲੀ ਤੇ ਗਰੀਸ ਦੀ ਯਾਤਰਾ ਰੱਦ ਕਰ ਦਿੱਤੀ ਹੈ। ਪਰ ਉਹ ਅਗਲੇ ਮਹੀਨੇ ਭਾਰਤ ਅਤੇ ਥਾਈਲੈਂਡ 'ਚ ਆਸੀਆਨ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰ ਸਕਦੇ ਹਨ। ਵਿਦੇਸ਼ ਵਿਭਾਗ ਦੇ ਬੁਲਾਰੇ ਏਆਨ ਕੇਲੀ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਡਾਕਟਰ ਦੀ ਸਲਾਹ 'ਤੇ ਇਟਲੀ ਅਤੇ ਗਰੀਸ ਦੇ ਦੌਰੇ ਨੂੰ ਰੱਦ ਕੀਤਾ ਹੈ।

 
<< Start < Prev 451 452 453 454 455 456 457 458 459 460 Next > End >>

Results 14230 - 14256 of 14256

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement