:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਸੁਪਰੀਮ ਕੋਰਟ ਨੇ ਮਾਇਆਵਤੀ ਸਰਕਾਰ ਤੋਂ ਮੰਗਿਆ ਜੁਆਬ PRINT ਈ ਮੇਲ

ਨਵੀਂ ਦਿੱਲੀ, 29 ਜੂਨ : ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਵਿਚ ਮਾਇਆਵਤੀ ਅਤੇ ਕਾਸ਼ੀ ਰਾਮ ਦੀਆਂ ਮੂਰਤੀਆਂ ਲਗਾਉਣ ਦੇ ਮਾਮਲੇ ਵਿਚ ਰਾਜ ਸਰਕਾਰ ਨੂੰ ਨੋਟਿਸ ਦਿੱਤਾ ਹੈ ਅਤੇ ਚਾਰ ਹਫ਼ਤਿਆਂ ਵਿਚ ਜੁਆਬ ਮੰਗਿਆ ਹੈ। ਮੁੱਖ ਮੰਤਰੀ ਮਾਇਆਵਤੀ ਨੇ ਪੂਰੇ ਸੂਬੇ ਵਿਚ ਆਪਣੀ ਅਤੇ ਬਸਪਾ ਦੇ ਸਵਰਗਵਾਸੀ ਨੇਤਾ ਕਾਸ਼ੀ ਰਾਮ ਦੀਆਂ ਮੂਰਤੀਆਂ ਲਗਵਾਉਣ ਦਾ ਐਲਾਨ ਕੀਤਾ ਸੀ, ਜਿਸ 'ਤੇ ਕਾਫੀ ਵਿਵਾਦ ਹੋ ਰਿਹਾ ਹੈ। ਮੂਰਤੀਆਂ ਦੇ ਕੰਮ 'ਤੇ ਲੱਗਣ ਵਾਲੇ ਪੈਸੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਗਈ ਹੈ।

 
ਮਾਇਆਵਤੀ ਦੀ ਮੂਰਤੀ 'ਤੇ ਗਰਜੇ ਚਿੰਦਬਰਮ PRINT ਈ ਮੇਲ

ਮਨਾਮਦੁਰੈ, 29 ਜੂਨ  : ਕੇਂਦਰੀ ਗ੍ਰਹਿ ਮੰਤਰੀ ਪੀ. ਚਿੰਦਬਰਮ ਨੇ ਕਿਹਾ ਹੈ ਕਿ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਮਾਇਆਵਤੀ ਵੱਲੋਂ ਆਪਣੇ ਬੁੱਤਾਂ 'ਤੇ ਕਰੋੜਾਂ ਰੁਪਏ ਖ਼ਰਚ ਕਰਨਾ ਸ਼ਰਮਨਾਕ ਹੈ। ਉਨ੍ਹਾਂ ਪੁਛਿਆ ਮਾਇਆਵਤੀ ਹਾਥੀ ਅਤੇ ਆਪਣੇ ਬੁੱਤਾ ਸਥਾਪਤ ਕਰਨ ਵਿਚ ਇੱਕ ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੀ ਹੈ, ਕੀ ਇਸ ਨਾਲੋਂ ਵੱਧ ਸ਼ਰਮਨਾਕ ਕੁਝ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਇਸ ਪੈਸੇ ਦੀ ਵਰਤੋਂ ਬੁਨਿਆਦੀ ਸੁਵਿਧਾਵਾਂ 'ਤੇ ਹੋ ਸਕਦੀ ਸੀ।

 
ਲਾਲਗੜ੍ਹ ਮੁਹਿੰਮ ਸੰਪੰਨ PRINT ਈ ਮੇਲ

ਲਾਲਗੜ੍ਹ, 29 ਜੂਨ  ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜ਼ਿਲ੍ਹੇ ਵਿਚ ਮਾਓਵਾਦੀਆਂ ਦੇ ਪ੍ਰਭਾਵ ਵਾਲੇ ਇਲਾਕਿਆਂ ਨੂੰ ਮੁਕਤ ਕਰਵਾਉਣ ਲਈ ਜਾਰੀ ਸੁਰੱਖਿਆ ਮੁਹਿੰਮ ਖ਼ਤਮ ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਸੁਰੱਖਿਆ ਬਲਾਂ ਨੇ ਲਾਲਗੜ੍ਹ ਅਤੇ ਰਾਮਗੜ੍ਹ ਖੇਤਰ ਤੋਂ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਅਤੇ ਦੋਹਾਂ ਪਾਸਿਓਂ ਆ ਕੇ ਉਹ ਕਾਟਾਪਹਾੜੀ 'ਤੇ ਰੁਕੇ ਸੁਰੱਖਿਆ ਬਲ ਦੱਖਣ ਵਿਚ ਲਾਲਗੜ੍ਹ ਅਤੇ ਉਤਰ ਵਿਚ ਕੜਾਸੋਲ ਤੋਂ ਰਾਮਗੜ੍ਹ ਵੱਲ ਵੱਧੇ। ਉਨ੍ਹਾਂ ਨੂੰ ਕਿਸੇ ਖ਼ਾਸ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ, ਸਿਰਫ ਸ਼ਿਜੂਆ ਖ਼ੇਤਰ ਵਿਚ ਕੁਝ ਗੋਲੀਬਾਰੀ ਹੋਈ। ਫੌਜ ਨੇ ਕਾਟਾਪਹਾੜੀ 'ਤੇ ਹੁਣ ਸੁਰੱਖਿਆ ਕੈਂਪ ਬਣਾ ਲਿਆ ਹੈ।

 
ਬਾਬਾ ਸ਼ਿੰਗਾਰਾ ਸਿੰਘ ਦਾ ਅਕਾਲ ਚਲਾਣਾ PRINT ਈ ਮੇਲ

ਅੰਮ੍ਰਿਤਸਰ, 29 ਜੂਨ :ਜੱਲਿਆਂਵਾਲੇ ਬਾਗ 'ਚ 1919 ਨੂੰ ਹੋਏ ਗੋਲੀਕਾਂਡ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਵਾਲੇ ਇਕੋ-ਇਕ ਜਿਉਂਦੇ ਗਵਾਹ ਬਾਬਾ ਸ਼ਿੰਗਾਰਾ ਸਿੰਘ ਅੱਜ ਅਕਾਲ ਚਲਾਣਾ ਕਰ ਗਏ। ਉਹ 113 ਸਾਲਾਂ ਦੇ ਸਨ। ਅੰਮ੍ਰਿਤਸਰ 'ਚ ਆਪਣੀ ਰਿਹਾਇਸ਼ 'ਤੇ ਅੱਜ ਉਨ੍ਹਾਂ ਅੰਤਮ ਸਾਹ ਲਏ। ਬਾਬਾ ਸ਼ਿੰਗਾਰਾ ਸਿੰਘ ਦੇ ਦੇਹਾਂਤ 'ਤੇ ਸ਼ਹਿਰ ਦੇ ਲੋਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ। ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਬਾਬਾ ਸ਼ਿੰਗਾਰਾ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 
ਸਮਲਿੰਗੀ ਵਿਰੋਧੀ ਕਾਨੂੰਨ ਖ਼ਤਮ ਕਰਨ ਦੀ ਤਜਵੀਜ਼ : ਕਿਤੇ ਸਵਾਗਤ ਕਿਤੇ ਵਿਰੋਧ PRINT ਈ ਮੇਲ

ਨਵੀਂ ਦਿੱਲੀ, 29 ਜੂਨ :ਸਮਲਿੰਗਤਾ ਨੂੰ ਅਪਰਾਧ ਦੱਸਣ ਵਾਲੇ ਭਾਰਤੀ ਕਾਨੂੰਨ ਦੀ ਧਾਰਾ 377 ਨੂੰ ਖ਼ਤਮ ਕਰਨ ਸਬੰਧੀ ਕੇਂਦਰ ਦੀ ਪਹਿਲ ਤੋਂ ਖੁਸ਼ ਹਜ਼ਾਰਾਂ ਸਮਲਿੰਗੀਆਂ ਨੇ ਐਤਵਾਰ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਪਰੇਡ ਕੱਢੀ।
ਦੂਜੇ ਪਾਸੇ ਧਾਰਮਿਕ ਆਗੂਆਂ ਨੇ ਇਸ ਪ੍ਰਵਿਰਤੀ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸਮਲਿੰਗੀਆਂ ਨੇ ਜਿੱਥੇ ਸਰਕਾਰ ਦੀ ਪਹਿਲ ਦਾ ਸਵਾਗਤ ਕੀਤਾ ਹੈ, ਉਥੇ ਉਨ੍ਹਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਰੰਗ-ਬਿਰੰਗੇ ਕੱਪੜੇ ਪਹਿਨ ਕੇ ਅਤੇ ਬੰਗਲੌਰ, ਚੇਨਈ, ਕੋਲਕਾਤਾ ਅਤੇ ਮੁੰਬਈ 'ਚ ਵੱਡੀਆਂ ਰੈਲੀਆਂ ਕੱਢ ਕੇ ਕੀਤਾ। ਇਨ੍ਹਾਂ ਰੈਲੀਆਂ 'ਚ ਹਜ਼ਾਰਾਂ ਸਮਲਿੰਗੀ ਕਾਰਕੁੰਨ ਵੀ ਹਾਜ਼ਰ ਸਨ।
ਸਰਕਾਰ ਦੀ ਸਮਲਿੰਗੀ ਵਿਰੋਧੀ ਕਾਨੂੰਨ ਨੂੰ ਖ਼ਤਮ ਕਰਨ ਦੀ ਤਜਵੀਜ਼ 'ਤੇ ਧਾਰਮਿਕ ਆਗੂਆਂ ਨੇ ਨਾਰਾਜ਼ਗੀ ਜਤਾਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦਿੱਲੀ ਦੇ ਬੁਲਾਰੇ ਵਿਨੋਦ ਬਾਂਸਲ, ਮੁਸਲਮਾਨਾਂ ਦੇ ਪ੍ਰਮੁੱਖ ਸੰਗਠਨ ਉਲੇਮਾ-ਏ-ਹਿੰਦ ਅਤੇ

ਅੱਗੇ ਪੜੋ....
 
ਮਾਲ ਅਧਿਕਾਰੀਆਂ ਸੰਘਰਸ਼ ਵਾਪਸ ਲਿਆ PRINT ਈ ਮੇਲ

ਲੁਧਿਆਣਾ, 29 ਜੂਨ :ਲੁਧਿਆਣਾ ਵਿਖੇ ਸਬ-ਰਜਿਸਟਰਾਰ ਮੇਜਰ (ਸੇਵਾ ਮੁਕਤ) ਗੁਰਜਿੰਦਰ ਸਿੰਘ ਬੈਨੀਪਾਲ 'ਤੇ ਅਕਾਲੀ ਕੌਂਸਲਰ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਇਨਸਾਫ ਲੈਣ ਲਈ ਮਾਲ ਅਧਿਕਾਰੀਆਂ ਵੱਲੋਂ ਹੜਤਾਲ ਕਰਕੇ ਆਰੰਭਿਆ ਸੰਘਰਸ਼ ਮਾਲ ਵਿਭਾਗ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਮਾਲ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਵੱਲੋਂ ਮੰਗਾਂ ਮੰਨਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਵਾਪਸ ਲੈ ਲਿਆ ਗਿਆ। ਸੰਘਰਸ਼ ਵਾਪਸ ਲੈਣ ਦਾ ਐਲਾਨ 29 ਮੈਂਬਰੀ ਸਾਂਝੀ ਐਕਸ਼ਨ ਕਮੇਟੀ ਦੀ ਅੱਜ ਇਥੇ ਮਾਲ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਨਾਲ ਹੋਈ ਇਕ ਮੀਟਿੰਗ ਤੋਂ ਪਿੱਛੋਂ ਲਿਆ ਗਿਆ। ਇਸ ਮੀਟਿੰਗ 'ਚ ਲੁਧਿਆਣਾ ਦੇ ਡੀ. ਸੀ. ਵਿਕਾਸ ਗਰਗ ਅਤੇ ਐਸ. ਐਸ. ਪੀ. ਡਾ. ਸੁਖਚੈਨ ਸਿੰਘ ਵੀ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਮਾਲ ਅਧਿਕਾਰੀਆਂ ਵੱਲੋਂ ਡੀ. ਸੀ. ਅਤੇ ਐਸ. ਐਸ. ਪੀ. ਦੀ ਮੁਅੱਤਲੀ ਅਤੇ ਕਥਿਤ ਅਸ਼ਟਾਮ ਘੁਟਾਲੇ ਦੀ ਜਾਂਚ ਸੀ. ਬੀ. ਆਈ. ਕੋਲੋਂ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਅੱਜ ਅਚਾਨਕ ਮਾਲ ਅਧਿਕਾਰੀ ਆਪਣੀਆਂ ਉਕਤ ਮੰਗਾਂ ਤੋਂ ਪਿੱਛੇ ਹੱਟਦੇ ਦਿਸੇ ਤੇ ਉਨ੍ਹਾਂ ਨੇ ਅੱਜ ਹੋਈ ਮੀਟਿੰਗ 'ਚ ਉਕਤ ਦੋਵਾਂ ਮੰਗਾਂ 'ਤੇ ਕੋਈ ਬਹੁਤਾ ਜ਼ੋਰ ਨਹੀਂ ਦਿੱਤਾ। ਹਾਲਾਂਕਿ ਕੁਝ ਕੁ ਮਾਲ ਅਧਿਕਾਰੀਆਂ ਵੱਲੋਂ ਇਸ ਸਬੰਧੀ ਆਵਾਜ਼ ਉਠਾਏ ਜਾਣ ਬਾਰੇ ਵੀ ਪਤਾ ਲੱਗਾ ਹੈ ਪਰ ਉਨ੍ਹਾਂ ਦੀ ਮੰਗ 'ਤੇ ਕੋਈ ਗੌਰ ਨਹੀਂ ਕੀਤਾ ਗਿਆ ਤੇ ਕਸ਼ਮਕਸ਼ 'ਚ ਸਾਂਝੀ ਐਕਸ਼ਨ ਕਮੇਟੀ ਨੇ

ਅੱਗੇ ਪੜੋ....
 
ਉੱਤਰੀ ਭਾਰਤ 'ਚ ਬਿਜਲੀ-ਪਾਣੀ ਦਾ ਸੰਕਟ ਹੋਰ ਗਹਿਰਾਇਆ PRINT ਈ ਮੇਲ

ਪ੍ਰੇਸ਼ਾਨ ਦਿੱਲੀ ਵਾਸੀ ਸੜਕਾਂ 'ਤੇ ਉਤਰੇ
ਨਵੀਂ ਦਿੱਲੀ, 28 ਜੂਨ : ਦੇਸ਼ ਵਿਚ ਮਾਨਸੂਨ ਦੀ ਦੇਰੀ ਅਤੇ ਡਿੱਗਦੇ ਜਲ ਪੱਧਰ ਕਾਰਨ ਬਿਜਲੀ ਅਤੇ ਪਾਣੀ ਦਾ ਸੰਕਟ ਹੋਰ ਗਹਿਰਾ ਗਿਆ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਕਈ ਥਾਵਾਂ 'ਤੇ ਬਿਜਲੀ ਅਤੇ ਪਾਣੀ ਤੋਂ ਪ੍ਰੇਸ਼ਾਨ ਲੋਕ ਵੱਡੀ ਗਿਣਤੀ ਵਿਚ ਸੜਕਾਂ 'ਤੇ ਉਤਰ ਆਏ ਹਨ। ਵੱਧਦੀ ਹੋਈ ਗਰਮੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਅਤੇ ਪਾਣੀ ਦਾ ਸੰਕਟ ਬਣਿਆ ਹੋਇਆ ਹੈ। ਅੱਜ ਦਿੱਲੀ ਵਾਸੀ ਦਿੱਲੀ ਦੇ ਵਿੱਤ ਮੰਤਰੀ ਏ. ਕੇ.ਵਾਲੀਆ ਦਾ ਘਰ ਪਹੁੰਚ ਗਏ, ਜਦਕਿ ਸ਼ਨੀਵਾਰ ਪੂਰਬੀ ਦਿੱਲੀ ਵਿਚ ਬਿਜਲੀ ਦੇ ਇੱਕ ਦਫਤਰ ਵਿਚ ਲੋਕਾਂ ਨੇ ਤੋੜ ਫੋੜ ਵੀ ਕੀਤੀ। ਇੰਨਾ ਹੀ ਨਹੀਂ ਲਕਸ਼ਮੀ ਨਗਰ ਵਿਚ ਵੀ ਬਿਜਲੀ ਦੇ ਦਫਤਰ ਨੂੰ ਲੋਕਾਂ ਨੇ ਨਿਸ਼ਾਨਾ ਬਣਾਇਆ ਅਤੇ ਵਿਕਾਸ ਮਾਰਗ ਨੂੰ ਜਾਮ ਕਰ ਦਿੱਤਾ। ਸ਼ਨੀਵਾਰ ਦੀ ਰਾਤ ਨੂੰ ਦਿੱਲੀ ਦੇ ਕਈ ਇਲਾਕਿਆਂ ਵਿਚ 7-8 ਘੰਟਿਆਂ ਤੱਕ ਬਿਜਲੀ ਬੰਦ ਰਹੀ। ਅਜਿਹੀਆਂ ਖ਼ਬਰਾਂ ਵੀ ਹਨ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਕਰਦੇ ਹੋਏ ਚਿੰਤਾ ਪ੍ਰਗਟਾਈ ਹੈ। ਸਥਿਤੀ ਠੀਕ ਕਰਨ ਦੇ ਸਬੰਧ ਵਿਚ ਦਿੱਲੀ ਦੀ

ਅੱਗੇ ਪੜੋ....
 
ਗਰੀਬ ਕਿਸਾਨ ਪਰਿਵਾਰ 'ਤੇ ਹਮਲਾ PRINT ਈ ਮੇਲ

ਭਲੁੱਥ, 28 ਜੂਨ  :  ਇੱਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਖੱਸਣ ਦੇ ਵਸਨੀਕ ਬਲਦੇਵ ਸਿੰਘ ਪੁੱਤਰ  ਦਲੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਦਿਨ ਪਹਿਲਾਂ ਦਿਨ ਦੇ 11 ਵਜੇ ਜਤਿੰਦਰ ਸਿੰਘ  ਮਿੱਠੂ ਪੁੱਤਰ ਮਹਾ ਸਿੰਘ ਵਾਸੀ ਚੱਕੋਕੀ ਆਪਣੇ 25-30 ਸਾਥੀਆਂ ਨਾਲ ਸਾਡੇ ਡੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਸਾਨੂੰ ਮਾਰਨ ਦੇ ਮਨਸੂਬੇ ਨਾਲ ਆਇਆ। ਇਹ ਵਿਅਕਤੀ ਦੋ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਸਵਾਰ ਹੋ  ਕੇ ਆਏ ਸਨ। ਇਨ੍ਹਾਂ ਨੇ ਆਉਂਦੇ ਸਾਰ ਹੀ ਗਾਲੀ ਗਲੋਚ ਕਰਨਾ ਸ਼ੁਰ ਕਰ ਦਿੱਤਾ ਅਤੇ ਸਾਡੇ ਸਮਾਨ ਦੀ ਭੰਨਤੋੜ ਕਰਦਿਆਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਅਸੀਂ ਭੱਜ ਕੇ ਜਾਨ ਬਚਾਈ ਅਤੇ ਹਮਲਾਵਰਾਂ ਵੱਲੋਂ ਇਕ ਇੰਜਣ,ਟੋਕਾ, ਮੋਟਰ, ਸਵਿੱਚ ਸਟਾਟਰ, ਦਰਵਾਜ਼ਾ ਤੋੜ ਦਿੱਤਾ ਅਤੇ ਸਾਡੇ ਛੋਟੇ ਪਾਲਤੂ ਕੁੱਤੇ ਨੂੰ ਕੰਧ ਨਾਲ ਪਟਕਾਅ ਮਾਰਿਆ ਜੋ ਮੌਕੇ 'ਤੇ ਹੀ ਦਮ ਤੋੜ ਗਿਆ ਸਾਡੇ ਮਿਰਚਾਂ ਦੀ ਫਸਲ ਵੀ ਤਬਾਹ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਡੇ ਡੇਰੇ  'ਤੇ ਇਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਇਸ ਸਬੰਧੀ ਅਸੀਂ ਲਿਖਤੀ ਸ਼ਿਕਾਇਤ ਐਸ ਐਸ ਪੀ ਕਪੂਰਥਲਾ ਨੂੰ ਵੀ ਕੀਤੀ ਸੀ। ਭੁਲੱਥ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ  ਅਤੇ ਮੌੇਕ 'ਤੇ ਪੁਲਿਸ ਪੁੱਜੀ ਅਤੇ ਦੋਸ਼ੀ ਕਾਬੂ ਨਹੀਂ ਆ ਸਕੇ। ਬਲਦੇਵ ਲਿੰਘ ਨੂੰ

ਅੱਗੇ ਪੜੋ....
 
ਕੜਵਲ ਦਾ ਇਕ ਹੋਰ ਕੇਸ ਵਿਚ ਪੁਲੀਸ ਰਿਮਾਂਡ PRINT ਈ ਮੇਲ

ਲੁਧਿਆਣਾ, 28 ਜੂਨ  :  ਇੱਥੋਂ ਦੀ ਅਦਾਲਤ ਨੇ ਤਹਿਸੀਲਦਾਰ ਮੇਜਰ ਜੀ ਐਸ ਬੈਨੀਪਾਲ ਉਪਰ ਹੋਏ ਕਾਤਲਾਨਾ ਹਮਲੇ ਦੇ ਕੇਸ ਵਿਚ ਪੁਲੀਸ ਵੱਲੋਂ ਗ੍ਰਿਫਤਾਰ ਨਗਰ ਨਿਗਮ ਲੁਧਿਆਣਾ ਦੇ ਅਕਾਲੀ ਕੌਂਸਲਰ ਕੰਵਲਜੀਤ ਸਿੰਘ ਕੜਵਲ ਦਾ ਅੱਜ 14 ਰੋਜ਼ਾ ਜੁਡੀਸ਼ੀਅਲ ਰਿਮਾਂਡ ਦਿੱਤਾ ਹੈ। ਨਾਲ ਹੀ ਅਦਾਲਤ ਨੇ ਉਸ ਖਿਲਾਫ ਦਰਜ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਕ ਹੋਰ ਕੇਸ ਵਿਚ ਉਸ ਦਾ ਇਕ ਰੋਜ਼ਾ ਪੁਲੀਸ ਰਿਮਾਂਡ ਦੇ ਦਿੱਤਾ। ਅਕਾਲੀ ਕੌਂਸਲਰ ਕੜਵਲ ਅਤੇ ਉਸ ਦੇ ਸਾਥੀ ਸਤਨਾਮ ਸਿੰਘ, ਰਵੀ ਕੁਮਾਰ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਨੂੰ ਅੱਜ ਬਾਦਅ ਦੁਪਹਿਰ ਸਖਤ ਸੁਰੱਖਿਆ ਹੇਠ ਡਿਊਟ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲਾਂ ਨੇ ਜ਼ੋਰਦਾਰ ਵਾਕਲਤ ਕਰਦਿਆਂ ਮੰਗ ਕੀਤੀ  ਕਿ ਕੜਵਲ ਅਤੇ ਉਸ ਦੇ ਸਾਥੀਆਂ ਦਾ ਤਿੰਨ ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਜਾਵੇ। ਸਫਾਈ ਵਕੀਲਾਂ ਨੇ ਜ਼ੋਰ ਦਿੱਤਾ ਕਿ ਇਸ  ਕੇਸ ਵਿਚ ਹੋਰ ਪੁਲਿਸ ਰਿਮਾਂਡ ਦੀ ਜ਼ਰੂਰਤ ਨਹੀਂ ਹੈ।
 ਸਰਕਾਰੀ ਵਕੀਲਾਂ ਦਾ ਕਹਿਣਾ ਸੀ ਕਿ ਕੌਂਸਲਰ ਕੜਵਲ ਦੀ ਪਛਾਣ ਤੇ ਪੁਲਿਸ ਨੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਹੈ ਅਤੇ ਹਮਲੇ ਦੌਰਾਨ ਮੇਜਰ ਬੈਨੀਪਾਲ ਦਾ ਖੋਹਿਆ ਗਿਆ ਕੀਮਤੀ ਸਮਾਨ ਬਰਾਮਦ ਕਰਨਾ ਹੈ। ਬਹਿਸ ਸੁਣਨ ਤੋਂ ਬਾਅਦ ਜੱਜ ਨੇ

ਅੱਗੇ ਪੜੋ....
 
ਇਕ ਪਾਸੇ ਨਸ਼ਾ ਵਿਰੋਧੀ ਸਮਾਗਮ ਤੇ ਦੂਜੇ ਪਾਸੇ ਪਾਣੀ ਦੇ ਭਾਅ ਵਿਕੀ ਸ਼ਰਾਬ PRINT ਈ ਮੇਲ

ਬਰਨਾਲਾ, 28 ਜੂਨ :  ਪੰਜਾਬ ਅੰਦਰ ਨਸ਼ੇ ਵੇਚਣ ਅਤੇ ਵੰਡਣ ਦੀ ਪ੍ਰਕਿਰਿਆ ਭਾਵੇਂ ਪੁਰਾਤਨ ਸਮੇ ਤੋਂ ਨਿਰੰਤਰ ਜਾਰੀ ਹੈ, ਪਰ ਪਿਛਲੇ ਦੋ ਦਹਾਕੇ ਤੋਂ ਇਸ ਪ੍ਰਕਿਰਿਆ ਵਿਚ ਇੰਨੀ ਤੇਜ਼ੀ ਆ ਗਈ ਹੈ ਕਿ ਪੰਜਾਬ ਵਿਚ ਪਾਣੀ ਦੇ ਵਗਦੇ ਪੰਜ ਦਰਿਆਵਾਂ ਨੂੰ ਵੀ ਮਾਤ ਪਾਉਂਦਾ ਹੋਇਆ ਛੇਵਾਂ ਦਰਿਆਂ ਨਸ਼ਿਆਂ ਦਾ ਵਗਣ ਲੱਗ ਪਿਆ ਹੈ, ਜਿਸ  ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਜਿੰਨਾ ਰੋਕਣ ਦਾਯਤਨ ਕੀਤਾ, ਓਨਾ ਹੀ ਉਹ ਹੋ ਤੇਜੀ ਨਾਲ ਵਗਿਆ ਹੈ।
 ਅਜਿਹੀ ਹੀ ਇਕ ਮਿਸਾਲ ਸ਼ਹਿਰ ਵਿਖੇ ਉਸ ਤੇਂ ਦੇਖਣ ਨੂੰ ਮਿਲੀ, ਜਦੋਂ ਇਸ ਪਾਸੇ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਉਣ ਲਈ ਟਰੱਕ ਯੂਨੀਅਨ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਸੀ, ਜਿਸ ਵਿਚ ਡਿਪਟੀ ਕਮਿਸ਼ਨਰ ਅਤੇ ਸੀ ਐਮ ਓ ਸਮੇਤ ਵੱਖ ਵੱਖ ਬੁਲਾਰਿਆਂ ਨੇ ਨਸ਼ੇ ਨੂੰ ਭੈੜੀ ਲਾਹਨਤ ਦੱਸਦੇ ਹੋਏ ਇਸ ਨੂੰ ਤਿਆਗਣ 'ਤੇ ਜੋਰ ਦਿੱਤਾ ਅਤੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਸਖਤੀ ਵਰਤੀ ਜਾਵੇਗੀ ਅਤੇ ਕਿਸੇ ਦੀ ਇਸ ਸਬੰਧੀ ਫਰਮਾਇਸ਼ ਨਹੀਂ ਮੰਨੀ ਜਾਵੇਗੀ, ਪਰ ਨਾਲ ਹੀ ਦੂਸਰੇ ਪਾਸੇ ਸ਼ਰਾਬ ਦੇ ਠੇਕੇਦਾਰ ਵੱਲੋਂ ਸਰਕਾ ਅਤੇ ਪ੍ਰਸ਼ਾਸਨ ਵੱਲੋਂ ਮਨਾਏ ਜਾਣ ਵਾਲੇ ਇਸ ਦਿਵਸ ਨੂੰ ਅੰਗੂਠਾ ਦਿਖਾਉਂਦਿਆਂ ਠੇਕਿਆਂ ਉਪਰ ਸ਼ਰਾਬ ਪਾਣੀ ਦੇ ਭਾਅ ਵੇਚੀ ਗਈ, ਜਿਸ ਦਾ ਨਸ਼ੱਈਆਂ ਵੱਲੋਂ ਲਾਭ ਉਠਾਉਂਦਿਆਂ ਲਾਈਨਾਂ ਲਾ ਕੇ ਸ਼ਰਾਬ ਦੀਆਂ ਬੋਤਲਾਂ ਖਰੀਦੀਆਂ ਗਈਆਂ। ਚੇਤੇ ਰਹੇ ਕਿ ਇੱਥੇ ਦੋ ਵਾਰ ਪਹਿਲਾਂ ਵੀ ਠੇਕੇਦਾਰਾਂ ਨੇ

ਅੱਗੇ ਪੜੋ....
 
ਖੇਤੀ ਪ੍ਰਧਾਨ ਸੂਬੇ 'ਚ ਖੇਤੀਬਾੜੀ ਦੇ ਸਿਰਫ 390 ਵਿਦਿਆਰਥੀ PRINT ਈ ਮੇਲ

ਮੋਹਾਲੀ,27 ਜੂਨ   :ਖੇਤੀਬਾੜੀ ਪ੍ਰਧਾਨ ਸੂਬੇ ਵਿਚ ਆਉਣ ਵਾਲੀ ਪੀੜ੍ਹੀ ਲੲ ਖੇਤੀਬਾੜੀ ਵਿਸ਼ੇ ਬਾਰੇ ਜਾਣਕਾਰੀ ਬਾਰੇ ਘੱਟ ਰਹੀ ਰੁਚੀ ਚਿੰਤਾ ਦਾ ਵਿਸ਼ਾ ਬਣਦਾ ਹੈ ਰਿਹਾ ਹੈ। ਸਕੂਲੀ ਸਿੱਖਿਆ ਵਿਚ ਖੇਤੀਬਾੜੀ ਵਿਸ਼ੇ ਦੇ ਵਿਦਿਆਰਥੀ ਦੀ ਘਟ ਰਹੀ ਗਿਣਤੀ ਦੇ ਅੰਕੜੇ ਜਿੱਕੇ ਇਸ ਵਿਸ਼ੇ ਬਾਰੇ ਸਰਾਕਰ ਦੀ ਪੋਲ ਖੋਲ੍ਹ ਰਹੇ ਹਨ, ਉਥੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਸਰਕਾਰੀ ਦਾਅਵੇ ਵੀ ਖੋਖਲੇ ਨਜ਼ਰ ਆਉਂਦੇ ਹਨ। ਪੰਜਾਬ ਸਰਕਾਰ ਨੇ ਵੋਕੇਸ਼ਨ ਵਿਸ਼ਿਆਂ ਦੀ ਪੜ੍ਹਾਈ ਲਈ ਸਕੂਲਾਂ ਵਿਚ ਇਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਲਈ ਸਕੂਲਾਂ ਵਿਚ ਵੱਖਰੇ ਸੈਲ ਖੋਲ੍ਹੇ ਹਨ, ਪਰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਮਾਰਚ 2009 ਬਾਰਵੀਂ ਦੀ ਪ੍ਰੀਖਿਆ ਵਿਚ ਸਾਰੇ ਪੰਜਾਬ ਵਿਚੋਂ ਕੇਵਲ 390 ਵਿਦਿਆਰਥੀਆਂ ਨੇ ਖੇਤੀਬਾੜੀ ਵਿਸ਼ੇ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ 367 ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.17 ਫੀਸਦੀ ਬਣਦੀ ਹੈ। ਪੰਜਾਬ ਸਰਕਾਰ ਵੱਲੋਂ ਕੁਝ 123 ਸਕੂਲਾਂ ਵਿਚ ਖੇਤੀਬਾੜੀ ਵਿਚ ਪੜ੍ਹਾਇਆ ਜਾ ਰਿਹਾ ਹੈ ਇਸ ਵਿਸ਼ੇ ਦੀ ਪੜ੍ਹਾਈ ਲਈ ਕੁਲ 88 ਅਧਿਆਪਕ ਹੀ ਕੰਮ ਕਰ ਰਹੇ ਹਨ।
 

ਅੱਗੇ ਪੜੋ....
 
4 ਨੌਜਵਾਨਾਂ ਨੇ ਕੁੜੀ ਨੂੰ ਜ਼ਿੰਦਾ ਸਾੜਿਆ PRINT ਈ ਮੇਲ

ਛਤਰਪੁਰ,27 ਜੂਨ  : ਛੇੜਛਾੜ ਦੀ ਸ਼ਿਕਾਇਤ ਆਪਣੀ ਮਾਂ ਨਾਲ ਕੀਤੇ ਜਾਣ ਤੋਂ  ਨਰਾਜ਼ 4 ਨੌਜਵਾਨਾਂ ਨੇ ਅੱਜ ਇਕ ਕੁੜੀ ਨੂੰ ਕਥਿਤ ਤੌਰ 'ਤੇ ਜ਼ਿੰਦਾ ਸਾੜ ਦਿੱਤਾ। ਕੁੜੀ ਨੂੰ ਗੰਭੀਰ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ। ਐਡੀਸ਼ਨਲ ਪੁਲਿਸ ਸੁਪਰਡੈਂਟ ਅਨਿਲ ਮਿਸ਼ਰਾ ਨੇ ਭਾਸ਼ਾ ਨੂੰ ਦੱਸਿਆ ਕਿ ਬਸਾਰੀ ਕਾ ਦਰਵਾਜ਼ਾ ਮੁਹੱਲੇ ਵਿਚ ਬ੍ਰਜੇਸ਼ ਕੋਰੀ, ਸੀਆਰਾਮ ਕੋਰੀ, ਰਾਜੇਸ਼ ਕੋਰੀ ਤੇ ਨਿਸਾਰ ਖਾਨ 'ਤੇ ਦੋਸ਼ ਹੈ ਕਿ ਉਹ 15 ਸਾਲਾ ਰੁਖਸਾਨਾ ਨੂੰ ਮੋਬਾਇਲ 'ਤੇ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਰੁਖਸਾਨਾ ਨੇ ਚਾਰੋਂ ਮੁੰਡਿਆਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਆਪਣੀ ਮਾਂ ਕੋਲ ਕੀਤੀ ਤੇ ਉਸ ਦੀ ਮਾਂ ਨੇ ਮੁੰਡਿਆਂ ਦੇ ਮਾਪਿਆਂ ਨੂੰ ਇਸ ਸ਼ਿਕਾਇਤ ਕੀਤੀ। ਇਸ ਗੱਲ ਤੋਂ ਨਾਰਾਜ਼ ਹੋਕੇ ਅੱਜ ਸਵੇਰੇ ਚਾਰੋਂ ਮੁੰਡੇ ਰੁਖਸਾਨਾ ਦੇ ਘਰ ਦਾਖਲ ਹੋਏ। ਉਸ ਸਮੇਂ ਉਹ ਘਰ ਵਿਚ ਇਕੱਲੀ ਸੀ ਤੇ ਉਨ੍ਹਾਂ ਨੇ ਉਸ ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਮਿਸ਼ਰਾ ਨੇ ਦੱਸਿਆ ਕਿ ਰੁਖਸਾਨਾ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕਾਂ ਨੇ ਪਹੁੰਚ ਕੇ ਅੱਜ ਬੁਝਾਈ ਪਰ ਤਦ ਤੱਕ ਉਹ 60 ਫੀਸਦੀ ਸੜ ਚੁੱਕੀ ਸੀ। ਉਸ  ਨੂੰ ਗੰਭੀਰ ਹਾਲਤ ਵਿਚ ਜ਼ਿਲ੍ਹਾ ਹਸਪਤਾਲ 'ਚ ਦਾਖਲ ਕੀਤਾ ਗਿਆ, ਕੋਤਵਾਲੀ ਪੁਲਿਸ ਨੇ ਚਾਰੋਂ ਫਰਾਰ ਨੌਜਵਾਨਾਂ ਵਿਰੁੱਧ ਹੱਤਿਆ ਦੇ ਯਤਨ  ਦਾ ਮਾਮਲਾ ਦਰਜ ਕਰ ਲਿਆ ਹੈ।

ਅੱਗੇ ਪੜੋ....
 
ਔਰਤ ਨਾਲ ਸਮੂਹਿਕ ਬਲਾਤਕਾਰ PRINT ਈ ਮੇਲ

ਬਠਿੰਡਾ,27 ਜੂਨ  : ਪਿੰਡ ਦਾ ਮਾਣ ਸਨਮਾਣ ਬਣੇਸਰਪੰਚ ਵੱਲੋਂ ਇਕ ਮਜਬੂਰ ਔਰਤ ਨਾਲ ਉਸ ਦੇ ਘਰ ਚਾਹ ਪੀਣ ਦੇ ਬਹਾਨੇ ਆ ਕੇ ਬਲਾਤਕਾਰ ਕਰਨ ਦਾ ਮਾਮਲਾ ਇਸ ਖੇਤਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
 ਬਲਾਤਕਾਰ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਮਾਈਸਰਖਾਨਾ ਦਾ ਸਰਪੰਚ ਸੁਖਦੇਵ ਸਿੰਘ ਆਪਣੇ ਸਾਥੀਆਂ ਨਾਲ ਮੋਟਰਸਾਈਕਲ ਤੇ ਉਸ ਦੇ ਘਰ ਆਇਆ। ਉਹ ਘਰ ਵਿਚ ਬੱਚਿਆਂ ਨਾਲ ਮੌਜੂਦ ਸੀ। ਸਰਪੰਚ ਨੇ ਚਾਹ ਪੀਣ ਦੀ ਇੱਛਾ ਜ਼ਾਹਰ ਕੀਤੀ। ਪਿੰਡ ਦੇ ਮੋਹਤਵਰ ਅਤੇ ਮੁਖੀ ਹੋਣ ਕਾਰਨ ਉਸ ਨੇ ਤਿੰਨਕੱਪ ਚਾਹ ਬਣਾਈ, ਜੋਦਂ ਉਹ ਚਾਹ ਪੀਣ ਲੱਗੇ ਤਾਂ ਉਸ ਦੇ ਸਾਥੀਆਂ ਨੇ ਬਾਹਰੋਂ ਦਰਵਾਜ਼ਾ ਬੰ ਦਕਰ ਦਿੱਤਾ ਅਤੇ ਸੁਖਦੇਵ ਸਿੰਘ ਨੇ ਅੰਦਰੋਂ ਕੁੰਡੀ ਲਗਾ ਕੇ ਉਸ ਨਾਲ ਬਲਾਤਕਾਰ ਕੀਤਾ। ਬਾਅਦ ਵਿਚ ਉਸ ਦੇ ਦੋ ਸਾਥੀਆਂ ਨੇ ਵੀ ਉਸ ਨਾਲ ਅਜਿਹਾ ਕੀਤਾ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਮਿਸਤਰੀ ਦਾ ਕੰਮ ਕਰਦਾ ਹੈ ਜੋ ਉਸ ਵੇਲੇ ਕੰਮ 'ਤੇ ਗਿਆ ਹੋਇਆ ਸੀ। ਸੁਖਦੇਵ ਸਿੰਘ ਦੀਆਂ ਹਰਕਤਾਂ 'ਤੇ ਰੌਲਾ

ਅੱਗੇ ਪੜੋ....
 
ਪੰਜਾਬ ਦੀ 8600 ਕਰੋੜ ਰੁ. ਦੀ ਸਾਲਾਨਾ ਯੋਜਨਾ ਨੂੰ ਯੋਜਨਾ ਕਮਿਸ਼ਨ ਵੱਲੋਂ ਪ੍ਰਵਾਨਗੀ PRINT ਈ ਮੇਲ
pun.jpg

ਨਵੀਂ ਦਿੱਲੀ, 26 ਜੂਨ : ਪੰਜਾਬ ਲਈ ਸਾਲ 2009-10 ਲਈ ਸਾਲਾਨਾ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸਾਲਾਨਾ ਯੋਜਨਾ 8600 ਕਰੋੜ ਰੁਪਏ ਦੀ ਹੋਵੇਗੀ ਇਸ ਵਿੱਚ 75 ਕਰੋੜ ਰੁਪਏ ਦੀ ਉਹ ਰਾਸ਼ੀ ਵੀ ਸ਼ਾਮਿਲ ਹੈ ਜਿਹੜੀ ਪੰਜਾਬ ਨੂੰ ਉਸ ਦੇ ਵਿਸ਼ੇਸ਼ ਹਿੱਤਾਂ ਲਈ ਪ੍ਰਾਜੈਕਟਾਂ ਵਾਸਤੇ ਵਾਧੂ ਕੇਂਦਰੀ ਸਹਾਇਤਾ ਵਜੋਂ ਦਿੱਤੀ ਜਾਵੇਗੀ। ਯੋਜਨਾ ਨੂੰ ਅੱਜ ਨਵੀਂ ਦਿੱਲੀ ਵਿੱਚ ਯੋਜਨਾ ਕਮਿਸ਼ਨ ਦੇ ਉਪ ਚੇਅਰਮੇਨ ਸ਼੍ਰੀ ਮੋਨਟੇਕ ਸਿੰਘ ਆਹਲੂਵਾਲੀਆ ਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿਘ ਬਾਦਲ ਵਿਚਾਲੇ ਹੋਈ ਮੀਟਿੰਗ ਦੌਰਾਨ ਪ੍ਰਵਾਨਗੀ ਦਿੱਤੀ ਗਈ। ਪੰਜਾਬ ਵਿੱਚ ਸਮੁੱਚੀ ਮਾਲੀ ਸਥਿਤੀ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲਿਆ ਦੀ ਸ਼ਲਾਘਾ ਕਰਦਿਆਂ ਸ਼੍ਰੀ ਆਹਲੂਵਾਲੀਆ ਨੇ ਕਿਹਾ ਕਿ ਰਾਜ ਨੂੰ ਊਰਜਾ, ਸੜਕ ਤੇ ਦੂਜੇ ਬੁਨਿਆਦੀ ਢਾਂਚੇ ਖੇਤਰ ਵਿੱਚ

ਅੱਗੇ ਪੜੋ....
 
ਗੋਧਰਾ ਕਾਂਡ 'ਚ 93 ਵਿਅਕਤੀਆਂ 'ਤੇ ਦੋਸ਼ ਤੈਅ PRINT ਈ ਮੇਲ

ਮਾਮਲੇ ਦੀ ਅਗਲੀ ਸੁਣਵਾਈ 1 ਜੁਲਾਈ ਨੂੰ
ਅਹਿਮਦਾਬਾਦ, 26 ਜੂਨ  : ਰਾਜ ਦੀ ਇਕ ਵਿਸ਼ੇਸ਼ ਅਦਾਲਤ ਨੇ ਗੋਧਰਾ ਟਰੇਨ ਕਾਂਡ ਮਾਮਲੇ 'ਚ 93 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਤੈਅ ਕੀਤੇ ਹਨ। ਜ਼ਿਕਰਯੋਗ ਹੈ ਕਿ ਦੰਗਾਕਾਰੀਆਂ ਦੀ ਇਕ ਭੀੜ ਨੇ 27 ਫਰਵਰੀ 2002 ਨੂੰ ਸਾਬਤਮਤੀ ਐਕਸਪ੍ਰੈਸ ਦੇ ਐਸ-6 ਡੱਬੇ 'ਚ ਅੱਗ ਲਗਾ ਦਿੱਤੀ ਸੀ, ਜਿਸ ਕਾਰਨ 59 ਵਿਅਕਤੀ ਮਾਰੇ ਗਏ ਸਨ। ਇਨ੍ਹਾਂ 93 ਵਿਅਕਤੀਆਂ ਵਿਰੁੱਧ  ਆਈ ਪੀ ਸੀ ਦੀਆਂ ਵੱਖੋ ਵੱਖਰੀਆਂ ਧਾਰਾਵਾਂ ਹੇਠ ਹੱਤਿਆ ਦੀ ਸਾਜਿਸ਼, ਮਾਰੂ ਹਥਿਆਰਾਂ ਦੀ ਵਰਤੋਂ ਕਰਕੇ ਗੰਭੀਰ ਸੱਟਾਂ ਮਾਰਨ, ਸਾਜਿਸ਼ ਰਚਣ ਅਤੇ ਦੰਗਾ ਫੈਲਾਉਣ  ਦੇ ਦੋਸ਼ ਲਾਏ ਗਏ ਹਨ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਜਸਟਿਸ ਪ੍ਰੀ ਆਰ ਪਟੇਲ ਨੇ 40 ਵਿਅਕਤੀਆਂ ਦੀ ਜ਼ਮਾਨਤ ਅਰਜ਼ੀ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ ਜਿਸ ਦੀ ਸੁਣਵਾਈ 1 ਜੁਲਾਈ ਨੂੰ ਹੋਣੀ ਹੈ। ਇਸ ਮਾਮਲੇ ਸਬੰਧੀ ਆਯੋਜਤ ਵਿਸ਼ੇਸ਼ ਅਦਾਲਤੀ ਕਾਰਵਾਈ ਸਾਬਰਮਤੀ ਜੇਲ੍ਹ ਦੀ ਅਦਾਲਤ ਵਿਚ ਹੋ ਰਹੀ ਹੈ।  ਸੁਪਰੀਮ ਕੋਰਟ ਵੱਲੋਂ ਬਣਾਏ ਗਏ ਵਿਸ਼ੇਸ਼ ਜਾਂਚ ਦਲ ਰਾਹੀਂ ਮਾਮਲੇ ਨਾਲ ਜੁੜੇ ਮੁਢੱਲੇ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ ਅਦਾਲਤ ਨੇ ਇਹ ਦੋਸ਼ ਤੈਅ ਕੀਤੇ ਹਨ। ਪਹਿਲਾਂ ਇਸ ਮਾਮਲੇ 'ਚ 103 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਅੱਗੇ ਪੜੋ....
 
ਇੰਦਰ ਦੇਵਤਾ ਪਹੁੰਚੇ ਮੁੰਬਈ PRINT ਈ ਮੇਲ

ਪਹਿਲੀ ਬਾਰਸ਼ ਨਾਲ ਹੀ ਮੁੰਬਈ 'ਚ ਜਲਥਲ
ਮੁੰਬਈ, 26 ਜੂਨ  : ਦੇਸ਼ ਦੀ ਵਪਾਰਕ ਰਾਜਧਾਨੀ 'ਚ ਅੱਜ ਭਾਰੀ ਬਾਰਸ਼ ਨਾਲ ਜਿੱਥੇ ਆਮ ਜਨਜੀਵਨ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਨਾਲ ਹੀ ਸ਼ਹਿਰ ਦੇ ਬਹੁਤ ਸਾਰੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ਰੁਕ ਗਈ ਅਤੇ ਸਫਰ ਕਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਮੁਬੰਈ ਨਗਰ ਨਿਗਮ ਦੇ ਇਕ ਅਧਿਕਾਰੀ ਅਨੁਸਾਰ ਮੱਧ ਮੁੰਬਈ ਦੇ  ਭਾਏਖਲਾ, ਪਰੇਲ, ਮਹਾਲਕਸ਼ਮੀ, ਮਾਡਿੰਮ, ਗੋਰੇ ਗਾਓਂ ਅਤੇ ਪੱਛਮੀ ਖੇਤਰ ਦੇ ਮਿਲਾਨ ਸਬਵੇ 'ਚ ਪਾਣੀ ਭਰ ਜਾਣ ਦੀਆਂ ਖਬਰਾਂ ਹਨ। ਅਧਿਕਾਰੀ ਨੇ ਦੱਸਿਆ ਪੂਰਬੀ ਉਪ ਨਗਰ ਦੇ ਖੇਤਰਾਂ ਭਾਂਦੁੱਪ ਕੁਰਲਾ ਅਤੇ ਮੁਲੂੰਡ 'ਚ ਵੀ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ਦੀ ਰਫਤਾਰ ਮਧਮ ਪੈ ਗਈ। ਉਨ੍ਹਾਂ ਕਿਹਾ ਬਾਰਸ਼ ਕਾਰਨ ਅੱਜ ਸਵੇਰੇ ਵਿਲੇ ਪਾਰਲੇ ਨੇੜੇ ਪੱਛਮੀ ਐਕਸਪ੍ਰੈਸ ਹਾਈਵੇ 'ਤੇ

ਅੱਗੇ ਪੜੋ....
 
ਫੌਜ ਵੱਲੋਂ ਮਿਦਨਾਪੁਰ ਜ਼ਿਲ੍ਹੇ 'ਚ ਮਾਓਵਾਦੀਆਂ ਨੂੰ ਖਦੇੜਨ ਦੀ ਨਵੀਂ ਮੁਹਿੰਮ ਸ਼ੁਰੂ PRINT ਈ ਮੇਲ

ਲਾਲਗੜ੍ਹ, 26 ਜੂਨ   : ਮਾਓਵਾਦੀ ਹਿੰਸਾ ਨਾਲ ਜੂਝ ਰਹੇ ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ਦੇ ਲਾਲਗੜ੍ਹ ਇਲਾਕੇ 'ਚ ਸੁਰੱਖਿਆ ਦਸਤਿਆਂ ਨੇ ਤਾਜ਼ਾ ਮੁਹਿੰਮ ਸ਼ੁਰੂ ਕੀਤੀ  ਹੈ। ਪੁਲਿਸ ਦੇ ਆਈ ਜੀ (ਕਾਨੂੰਨ ਵਿਵਸਥਾ)ઠਰਾਜ ਕਨੌਂਜੀਆ ਨੇ ਦੱਸਿਆ ਕਿ ਸਾਡੇ ਫੌਜੀ ਜਵਾਨ ਪਿੰਗਬੋਨੀ ਅਤੇ ਖਾਰਾਸੋਲ ਇਲਾਕਿਆਂ ਵੱਲ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਗੋਆਲਤੋਰ ਤੋਂ ਲੈ ਕੇ ਪਿੰਗਬੋਨੀ ਦੇ ਜੰਗਲ ਵਾਲੇ ਦੋ ਕਿਲੋਮੀਟਰ ਦੇ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।  ਰਾਜ ਕਨੌਂਜੀਆ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੂੰ ਮਜ਼ਬੂਤ ਬਣਾਉਣ ਲਈ ਸੀ ਆਰ ਪੀ ਐਫ ਦੇ 600 ਜਵਾਨ ਮਿਦਨਾਪੁਰ ਜਿਲ੍ਹੇ 'ਚ ਪਹੁੰਚ ਚੁੱਕੇ ਹਨ,ਜਦੋਂ ਕਿ ਇਸ ਤਣਾਅ ਵਾਲੇ ਜ਼ਿਲ੍ਹੇ 'ਚ ਮਾਓਵਾਦੀਆਂ ਵਿਰੁੱਧ ਤਾਜੀ ਮੁਹਿੰਮ ਸ਼ੁਰੂ ਕਰਨ ਲਈ ਕੇਂਦਰ ਸਰਕਾਰ 4 ਹੋਰ ਕੰਪਨੀਆਂ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਪੀ ਸੀ ਪੀ ਏ ਜਾਂ ਮਾਓਵਾਦੀਆਂ ਵੱਲੋਂ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ ਜਦੋਂ ਸੁਰੱਖਿਅ ਦਸਤਿਆਂ ਦੇ ਜਵਾਨ ਜ਼ਿਲ੍ਹੇ 'ਚ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਲਈ ਆਪਣੇ ਉਪਕਰਨਾ ਦੀ ਵਰਤੋਂ ਕਰ ਰਹੇ ਹਨ। ਇਸ ਮੁਹਿੰਮ 'ਚ ਸੀ ਆਰ ਪੀ ਐਫ,

ਅੱਗੇ ਪੜੋ....
 
ਗ੍ਰਹਿ ਮੰਤਰੀ ਦਾ ਨਾਲਕੋ ਦੌਰਾ ਰੱਦ PRINT ਈ ਮੇਲ

ਭੁਵਨੇਸ਼ਵਰ, 26 ਜੂਨ  : ਉੜੀਸਾ ਦੀ ਸੁਰੱਖਿਆ ਸਥਿਤੀ ਦਾ ਜਾਇਜਾ ਲੈਣ ਪਹੁੰਚ ਕੇਂਦਰੀ ਗ੍ਰਹਿ ਮੰਤਰੀ ਪੀ ਚਿੰਦਬਰਮ ਨੇ ਤਕਨੀਕੀ ਕਾਰਨਾਂ ਕਰਕੇ ਕੋਰਾਪੁਟ ਜ਼ਿਲ੍ਹੇ 'ਚ ਸਥਿਤੀ ਨਾਲਕੋ ਖਾਣ ਦਾ ਦੌਰਾ ਰੱਦ ਕਰ ਦਿੱਤਾ ਹੈ। ਦੋ ਰੋਜ਼ਾ ਉੜੀਸਾ ਦੌਰੇ 'ਤੇ ਆਏ ਚਿਦੰਬਰਮ ਨੇ ਅਤਿਵਾਦੀ ਵਿਰੋਧੀ ਸਿਖਲਾਈ ਕੇਂਦਰ ਅਤੇ ਕੋਰਾਪੁਟ ਜ਼ਿਲ੍ਹਾ ਹਥਿਆਰਘਰ ਦਾ ਦੌਰਾ ਕੀਤਾ ਅਤੇ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨਾਲਕੋ ਬਾਕਸਾਈਟ ਖਾਣ ਦਾ ਦੌਰਾ ਰੱਦ ਕਰ ਦਿੱਤਾ ਜਿੱਥੇ ਅਪ੍ਰੈਲ ਮਹੀਨੇ 'ਚ ਨਕਸਲੀਆਂ ਨੇ ਹਮਲਾ ਕਰਕੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਦਸ ਜਵਾਨਾਂ ਨੂੰ ਮਾ ਦਿੱਤਾ ਸੀ। ਪੁਲਿਸ ਦੇ ਡੀ ਆਈ ਜੀ ਸੰਜੀਵ ਪਾਂਡਾ ਨੇ ਕਿਹਾ ਗ੍ਰਹਿ ਮੰਤਰ ਨੇ ਤਕਨੀਕੀ ਕਾਰਨਾਂ ਕਰਕੇ ਆਪਣਾ ਦੌਰਾ ਰੱਦ ਕਰ ਦਿੱਤਾ। ਅੱਜ ਗ੍ਰਹਿ ਮੰਤਰੀ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

 
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਛੇ ਦੀ ਮੌਤ PRINT ਈ ਮੇਲ

ਬੋਲਾਂਗੀਰ, 26 ਜੂਨ : ਉੜੀਸਾ ਦੇ ਬੋਲਾਂਗੀਰ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਔਰਤਾਂ ਸਮੇਤ ਘੱਟੋ ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ 8 ਗੰਭੀਰ ਬਿਮਾਰ ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਰਾਜਾਗਲਪੁਰ ਦੇ ਗੈਂਦਾਪਲੀ ਸਥਿਤ ਇਕ ਸਥਾਨਿਕ ਸ਼ਰਾਬ ਵਿਕਰੇਤਾ ਤੋਂ ਦੇਸੀ ਸ਼ਰਾਬ ਖਰੀਦ ਕੇ ਪੀਣ ਨਾਲ ਇਹ ਹਾਦਸਾ ਵਾਪਰਿਆ। ਬੇਲਾਂਗੀਰ ਦੇ ਸਹਾਇਕ ਜ਼ਿਲ੍ਹਾ ਮੈਡੀਕਲ ਅਫਸਰ ਡਾ. ਪੀ ਸੀ ਸਾਹੂ ਨੇ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ ਜਦੋਂ ਕਿ ਬਾਰਾਂਗੜ ਜ਼ਿਲ੍ਹੇ ਪੁਲਿਸ ਮੁਖੀ ਸੰਜੀਵ ਵਿਸ਼ਵਾਲ ਨੇ ਪਦਮਪੁਰ 'ਚ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ। ਬਿਮਾਰ ਪਈ ਛੇ ਵਿਅਕਤੀਆਂ ਨੂੰ ਬੁਰਲਾ ਸਥਿਤ ਵੀ ਐਸ ਐਸ ਮੈਡੀਕਲ ਕਾਲਜ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

 
ਮਾਨਸੂਨ 'ਚ ਦੇਰੀ ਕਾਰਨ ਹਾਹਾਕਾਰ, ਬੀਬੀਐਮਬੀ ਵਲੋਂ ਪਾਣੀ 'ਚ ਕਟੌਤੀ PRINT ਈ ਮੇਲ

ਨਵੀਂ ਦਿੱਲੀ 25 ਜੂਨ :ਮਾਨਸੂਨ 'ਚ ਦੇਰੀ ਅਤੇ ਵੱਧਦੀ ਤਪਸ਼ ਨੇ ਉੱਤਰੀ ਭਾਰਤ 'ਚ ਹਾਹਾਕਾਰ ਮਚਾ ਦਿੱਤੀ ਹੈ। ਪਾਣੀ ਦੇ ਕੁਦਰਤੀ ਸਰੋਤ ਸੁੱਕ ਗਏ ਹਨ ਅਤੇ ਵੱਡੇ-ਵੱਡੇ ਪਣ ਡੈਮਾਂ 'ਚ ਪਾਣੀ ਦਾ ਪੱਧਰ ਚਿੰਤਾਜਨਕ ਸਥਿਤੀ ਤੱਕ ਡਿੱਗ ਗਿਆ ਹੈ, ਜਿਸ ਕਾਰਨ ਬਿਜਲੀ ਉਤਪਾਦਨ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਇਸ ਵਾਰ ਮਾਨਸੂਨ ਦੇ ਆਉਣ 'ਚ ਦੇਰੀ ਹੀ ਨਹੀਂ ਹੋਵੇਗੀ ਬਲਕਿ ਇਸ ਵਾਰ ਆਮ ਦੇ ਮੁਕਾਬਲੇ ਘੱਟ ਵਰਖ਼ਾ ਹੋਣ ਦੇ ਵੀ ਆਸਾਰ ਹਨ। ਮਾਨਸੂਨ ਦੇ ਸੰਭਾਵੀ ਹਾਲਾਤਾਂ ਦੇ ਮੱਦੇਨਜ਼ਰ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਇਥੋਂ ਪੰਜਾਬ ਸਮੇਤ ਜਿਨ੍ਹਾਂ ਦੂਜੇ ਰਾਜਾਂ ਨੂੰ ਪਾਣੀ ਦਿੱਤਾ ਜਾਂਦਾ ਹੈ, ਵਿਚ ਭਾਰੀ ਕਟੌਤੀ ਦਾ ਐਲਾਨ ਕੀਤਾ ਹੈ। ਅੱਜ ਨਵੀਂ ਦਿੱਲੀ 'ਚ ਬੋਰਡ ਮੈਨੇਜਮੈਂਟ ਅਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਅਧਿਕਾਰੀਆਂ ਦਰਮਿਆਨ ਹੋਈ ਮੀਟਿੰਗ ਵਿਚ 10 ਜੁਲਾਈ ਤੱਕ 6 ਹਜ਼ਾਰ ਕਿਊਸਿਕ ਪਾਣੀ ਵਿਚ ਕਟੌਤੀ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਮੁਤਾਬਕ ਬੀਬੀਐਮਬੀ ਹੁਣ ਸਿਰਫ਼ 22 ਹਜ਼ਾਰ ਕਿਊਸਿਕ ਪਾਣੀ ਹੀ ਛੱਡੇਗੀ, ਜਦਕਿ ਇੰਨੇ ਸਮੇਂ ਦੌਰਾਨ ਆਮ ਹਾਲਾਤਾਂ 'ਚ 28 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਸੀ।

ਅੱਗੇ ਪੜੋ....
 
ਸਰਬਜੀਤ ਦੇ ਪਰਿਵਾਰ ਵਲੋਂ ਰਿਹਾਈ ਲਈ ਅਪੀਲ PRINT ਈ ਮੇਲ

ਅੰਮ੍ਰਿਤਸਰ 25 ਜੂਨ :ਪਾਕਿਸਤਾਨ ਦੀ ਕੋਟ ਲੱਖਪੱਤ ਜੇਲ੍ਹ ਵਿਚ ਜੀਵਨ ਅਤੇ ਮੌਤ ਦਰਮਿਆਨ ਸੰਘਰਸ਼ ਕਰ ਰਹੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਪਰਿਵਾਰ ਦੀਆਂ ਅੱਖਾਂ ਅੱਗੇ ਫ਼ਿਰ ਹਨੇਰਾ ਛਾ ਗਿਆ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਸਰਬਜੀਤ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੇ ਹੁਕਮਾਂ ਨਾਲ ਪਰਿਵਾਰ ਨੂੰ ਗਹਿਰਾ ਧੱਕਾ ਲੱਗਿਆ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ਸਬੰਧੀ ਟੀਵੀ ਚੈਨਲਾਂ 'ਤੇ ਖ਼ਬਰ ਪ੍ਰਸਾਰਿਤ ਹੁੰਦਿਆਂ ਹੀ ਭਾਰਤ ਦਾ ਮੀਡੀਆ ਸਰਬਜੀਤ ਦੇ ਘਰ ਵੱਲ ਭੱਜਿਆ ਹੈ, ਜਿਥੇ ਉਸਦੀ ਭੈਣ ਦਲਬੀਰ ਕੌਰ, ਦੋਵੇਂ ਧੀਆਂ ਸਪਨਦੀਪ ਅਤੇ ਪੂਨਮ ਇਸ ਖ਼ਬਰ ਨੂੰ ਸੁਣ ਕੇ ਫ਼ੁੱਟ-ਫ਼ੁੱਟ ਕੇ ਰੋ ਰਹੀਆਂ ਸਨ। ਜਦਕਿ ਉਸਦੀ ਪਤਨੀ ਸੁਰਜੀਤ ਕੌਰ ਖੁਦ ਹੰਝੂ ਕੇਰਦੀ ਹੋਈ ਦੋਵਾਂ ਧੀਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਲਬੀਰ ਕੌਰ ਨੇ ਕਿਹਾ ਕਿ, 'ਮੇਰੀ ਕਿਸੇ ਨੇ ਨਹੀਂ ਸੁਣੀ, ਮੈਂ 10 ਸਾਲਾਂ ਤੋਂ ਆਪਣੇ ਭਰਾ ਦੀ ਰਿਹਾਈ ਲਈ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਦਰਵਾਜ਼ੇ ਖੜਕਾ ਰਹੀ ਹਾਂ ਪਰ ਮੇਰੇ ਭਰਾ ਨੂੰ ਬਚਾਉਣ ਲਈ ਕਿਸੇ ਨੇ ਗੰਭੀਰ ਯਤਨ ਨਹੀਂ ਕੀਤੇ। ਇੰਨਾ ਕਹਿੰਦਿਆਂ ਹੀ ਦਲਬੀਰ ਕੌਰ ਫ਼ੁੱਟ-ਫ਼ੁੱਟ ਕੇ ਫ਼ਿਰ ਰੋਣ ਲੱਗ ਪਈ। ਦਲਬੀਰ ਕੌਰ ਨੇ ਪਾਕਿਸਤਾਨ ਦੇ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਅਬਦੁੱਲ ਰਾਣਾ ਹਮੀਦ 'ਤੇ ਦਗਾ ਦੇਣ ਦਾ

ਅੱਗੇ ਪੜੋ....
 
<< Start < Prev 461 462 463 464 465 466 467 Next > End >>

Results 14416 - 14446 of 14457

Advertisements

Advertisement
Advertisement
Advertisement
Advertisement

Advertisement
Advertisement
Advertisement
Advertisement
Advertisement
Advertisement
Advertisement