:: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ   :: ਕੋਰੋਨਾ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ, ਜੋ ਹਰ ਸ਼ਖਸ ਲਈ ਜਾਣਨਾ ਹੈ ਜ਼ਰੂਰੀ   :: ਕੇਂਦਰ ਦਾ ਫਰਮਾਨ- ਸਖਤੀ ਨਾਲ ਲਾਕ ਡਾਊਨ ਦਾ ਹੋਵੇ ਪਾਲਣ, ਬਾਰਡਰ ਕੀਤੇ ਜਾਣ ਸੀਲ   :: ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕੀਤਾ ਧੰਨਵਾਦ, ਜਾਣੋ ਕਿਉਂ   :: ਲਾਕ ਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤੀ ਭਾਵੁਕ ਤਸਵੀਰ, ਤੁਸੀਂ ਵੀ ਸਮਝੋ   :: ਸ਼ਾਹੀਨ ਬਾਗ ਇਲਾਕੇ ਚ ਲੱਗੀ ਭਿਆਨਕ ਅੱਗ   :: ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ ਚ ਉੱਠੀ ਮੰਗ   :: ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਏ ਬਿਲਕੁਲ ਠੀਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਬਾਦਲਾਂ ਨੂੰ ਝਟਕਾ ਦੇਣ ਲਈ ਮੋਦੀ ਢੀਂਡਸਾ ਨੂੰ ਕੈਬਨਿਟ 'ਚ ਕਰ ਸਕਦੇ ਹਨ ਸ਼ਾਮਲ ! PRINT ਈ ਮੇਲ

ਬਠਿੰਡਾ (ਸਬਠਿੰਡਾ (ਮੀਡੀਦੇਸਪੰਜਾਬ)- 1977 'ਚ ਪਹਿਲੀ ਵਾਰ ਅਕਾਲੀ-ਜਨਸੰਘੀ ਸਰਕਾਰ ਬਣਨ ਨਾਲ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ 'ਚ ਪੈਦਾ ਹੋਈ ਖ਼ਟਾਸ ਦੇ ਚੱਲਦੇ ਆਉਣ ਵਾਲੇ ਸਮੇਂ ਦੌਰਾਨ ਪੰਜਾਬ 'ਚ ਨਵੇਂ ਸਿਆਸੀ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ।

SAD

ਅੱਗੇ ਪੜੋ....
 
ਮੋਦੀ ਸਰਕਾਰ ਦਾ ਪੰਜਾਬ ਨੂੰ ਵੱਡਾ ਤੋਹਫ਼ਾ, ਪਟਨਾ ਸਾਹਿਬ ਜਾਣਾ ਹੋਵੇਗਾ ਆਸਾਨ PRINT ਈ ਮੇਲ

ਨਵੀਂ ਦਿੱਲੀ:(ਮੀਡੀਦੇਸਪੰਜਾਬ)- ਪੰਜਾਬ ਤੋਂ ਹਰ ਰੋਜ਼ ਵੱਡੀ ਗਿਣਤੀ ਵਿਚ ਸੰਗਤ ਪਟਨਾ ਸਾਹਿਬ ਪਹੁੰਚਦੀ ਹੈ। ਸੰਗਤ ਦੀ ਯਾਤਰਾ ਹੋਰ ਆਸਾਨ ਕਰਨ ਲਈ ਪ੍ਰਧਾਨ ਮੰਤਰੀ ਵੱਲੋਂ ਨਵੀਂ ਪਹਿਲ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਨੂੰ ਦੋ ਵੱਡੇ ਸਿੱਖ ਤੀਰਥ ਸਥਾਨਾਂ ਪਟਨਾ ਸਾਹਿਬ ਤੇ ਅੰਮ੍ਰਿਤਸਰ ਵਿਚਕਾਰ ਰੇਲਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ। ਪੰਜਾਬ ਦੇ ਲੋਕਾਂ ਨੂੰ ਜਲਦ ਹੀ ਵੱਡੀ ਸੌਗਾਤ ਮਿਲ ਸਕਦੀ ਹੈ।

PhotoPhoto

ਅੱਗੇ ਪੜੋ....
 
ਰਾਮੂਵਾਲੀਆ ਨੇ ਕਟਵਾਇਆ ਸੁਖਬੀਰ ਬਾਦਲ ਦਾ ਪੱਤਾ! ਬੀਜੇਪੀ ਦੇ ਝਟਕੇ 'ਤੇ ਛਿੜੀ ਚਰਚਾ PRINT ਈ ਮੇਲ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰਾ ਝਟਕਾ ਦਿੱਤਾ ਹੈ। ਅਕਾਲੀ ਲੀਡਰ ਚਾਹੇ ਦਾਅਵਾ ਕਰ ਰਹੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਕਰਕੇ ਉਨ੍ਹਾਂ ਬੀਜੇਪੀ ਨਾਲ ਰਲ ਕੇ ਚੋਣ ਨਹੀਂ ਲੜੀ ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੱਤਾ ਕਟਵਾਉਣ ਵਿੱਚ ਸਾਬਕਾ ਅਕਾਲੀ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਖੇਡ ਖੇਡੀ ਹੈ।

ramoowalia played big game with sukhbir badal

ਚੰਡੀਗੜ੍ਹ (ਮੀਡੀਦੇਸਪੰਜਾਬ) ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰਾ ਝਟਕਾ ਦਿੱਤਾ ਹੈ। ਅਕਾਲੀ ਲੀਡਰ ਚਾਹੇ ਦਾਅਵਾ ਕਰ ਰਹੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਕਰਕੇ ਉਨ੍ਹਾਂ ਬੀਜੇਪੀ ਨਾਲ ਰਲ ਕੇ ਚੋਣ ਨਹੀਂ ਲੜੀ ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੱਤਾ ਕਟਵਾਉਣ ਵਿੱਚ ਸਾਬਕਾ ਅਕਾਲੀ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਖੇਡ ਖੇਡੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਰਾਮੂਵਾਲੀਆ ਨੇ ਹੀ ਬੀਜੇਪੀ ਹਾਈਕਮਾਨ ਨੂੰ ਅਕਾਲੀ ਦਲ ਨਾਲ ਗੱਠਜੋੜ ਨਾਲ ਨਫੇ-ਨੁਕਸਾਨ ਦਾ ਜੋੜਤੋੜ ਸਮਝਾਇਆ। ਇਸ ਬਾਰੇ ਰਾਮੂਵਾਲੀਆ ਨੇ ਖੁਦ ਦਾਅਵਾ ਕੀਤਾ ਹੈ ਕਿ ਦਿੱਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਣੀ ਸੀ। ਇਹ ਸੱਚਾਈ ਉਹ ਬੀਜੀਪੀ ਲੀਡਰਸ਼ਿਪ ਨੂੰ ਤੱਥਾਂ ਸਹਿਤ ਸਮਝਾਉਣ ਲਈ ਤਤਪਰ ਰਹੇ।

ਇੱਕ ਪ੍ਰਮੁੱਖ ਪੰਜਾਬੀ ਅਖਬਾਰ ਦੀ ਰਿਪੋਰਟ ਮੁਤਾਬਕ ਰਾਮੂਵਾਲੀਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2013 ਵਿੱਚ ਹੋਈਆਂ ਚੋਣਾਂ ਮੌਕੇ ਹੋਈ ਬੇਇੱਜ਼ਤੀ ਨੂੰ ਨਹੀਂ ਭੁੱਲੇ ਸੀ। ਪਿਛਲੇ ਕਰੀਬ ਇੱਕ ਸਾਲ ਤੋਂ ਉਹ ਦਿੱਲੀ ਦੇ ਵਿਰੋਧੀ ਅਕਾਲੀ ਆਗੂਆਂ ਵਿੱਚ ਸਰਗਰਮ ਸਨ। ਰਾਮੂਵਾਲੀਆ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੀ ਦਿੱਲੀ ਵਿਚਲੀ ਰਿਹਾਇਸ਼ ਵਿੱਚ ਆਪਣੇ ਤੋਂ ਸੀਨੀਅਰ ਆਗੂਆਂ ਨੂੰ ਦਫ਼ਤਰ ਵਿੱਚ ਇਕ ਕਤਾਰ ਵਿੱਚ ਖੜ੍ਹਾਉਣ ਤੋਂ ਵੀ ਦੁਖੀ ਸਨ।

ਸੂਤਰਾਂ ਮੁਤਾਬਕ ਉਨ੍ਹਾਂ ਆਰਐਸਐਸ ਦੇ ਆਗੂਆਂ ਕੋਲ ਇਹ ਗੱਲ ਵੀ ਪੁੱਜਦੀ ਕੀਤੀ ਹੈ ਕਿ ਜੇਕਰ ਅਕਾਲੀਆਂ ਨੂੰ ਦਿੱਤੀਆਂ ਗਈਆਂ 4 ਸੀਟਾਂ ’ਤੇ ਅਕਾਲੀ ਕਮਜ਼ੋਰ ਰਹਿੰਦੇ ਹਨ ਤਾਂ ਇਸ ਦਾ ਅਸਰ ਹੋਰਨਾਂ 10-12 ਹਲਕਿਆਂ ਉਪਰ ਵੀ ਪਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਰਾਮੂਵਾਲੀਆ ਨੇ ਹੀ ਬੀਜੇਪੀ ਹਾਈਕਮਾਨ ਨੂੰ ਅਕਾਲੀ ਦਲ ਨਾਲ ਗੱਠਜੋੜ ਨਾਲ ਨਫੇ-ਨੁਕਸਾਨ ਦਾ ਜੋੜਤੋੜ ਸਮਝਾਇਆ। ਇਸ ਬਾਰੇ ਰਾਮੂਵਾਲੀਆ ਨੇ ਖੁਦ ਦਾਅਵਾ ਕੀਤਾ ਹੈ ਕਿ ਦਿੱਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਣੀ ਸੀ। ਇਹ ਸੱਚਾਈ ਉਹ ਬੀਜੀਪੀ ਲੀਡਰਸ਼ਿਪ ਨੂੰ ਤੱਥਾਂ ਸਹਿਤ ਸਮਝਾਉਣ ਲਈ ਤਤਪਰ ਰਹੇ।

 
ਕੇਜਰੀਵਾਲ ਦੀ ਜਾਇਦਾਦ 5 ਸਾਲਾਂ 'ਚ ਹੋਈ ਦੁੱਗਣੀ, ਕੇਸ ਵੀ 7 ਤੋਂ ਵੱਧ ਕੇ 13 ਹੋਏ PRINT ਈ ਮੇਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਮਜ਼ਦਗੀ ਪ੍ਰਕਿਰਿਆ ਦੇ ਆਖ਼ਰੀ ਦਿਨ ਮੰਗਲਵਾਰ ਨੂੰ ਦਿੱਲੀ ਚੋਣਾਂ ਲਈ ਫਾਰਮ ਭਰੇ। ਕੇਜਰੀਵਾਲ ਵੱਲੋਂ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ ਉਹ ਹੁਣ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਪਿਛਲੇ 5 ਸਾਲਾਂ ਵਿੱਚ ਉਸ ਦੀ ਦੌਲਤ ਦੁੱਗਣੀ ਹੋ ਗਈ ਹੈ। ਉਨ੍ਹਾਂ ਦੀ ਚੱਲ ਤੇ ਅਚੱਲ ਸੰਪਤੀ 1 ਕਰੋੜ 86 ਲੱਖ ਰੁਪਏ ਹੋ ਗਈ ਜੋ 2015 ਵਿੱਚ 94 ਲੱਖ ਸੀ।Kejriwal's property increased in five years

ਨਵੀਂ ਦਿੱਲੀ:(ਮੀਡੀਦੇਸਪੰਜਾਬ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਮਜ਼ਦਗੀ ਪ੍ਰਕਿਰਿਆ ਦੇ ਆਖ਼ਰੀ ਦਿਨ ਮੰਗਲਵਾਰ ਨੂੰ ਦਿੱਲੀ ਚੋਣਾਂ ਲਈ ਫਾਰਮ ਭਰੇ। ਕੇਜਰੀਵਾਲ ਵੱਲੋਂ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ ਉਹ ਹੁਣ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਪਿਛਲੇ 5 ਸਾਲਾਂ ਵਿੱਚ ਉਸ ਦੀ ਦੌਲਤ ਦੁੱਗਣੀ ਹੋ ਗਈ ਹੈ। ਉਨ੍ਹਾਂ ਦੀ ਚੱਲ ਤੇ ਅਚੱਲ ਸੰਪਤੀ 1 ਕਰੋੜ 86 ਲੱਖ ਰੁਪਏ ਹੋ ਗਈ ਜੋ 2015 ਵਿੱਚ 94 ਲੱਖ ਸੀ।

ਕੇਜਰੀਵਾਲ ਦੀ ਸੰਪਤੀ            2015                     2020
ਸਲਾਮਾ ਆਮਦਨ             2,07,330                    2,81,375

ਚੱਲ ਸੰਪਤੀ                    2,26,005                     9,95,741
ਅਚਲ ਸੰਪਤੀ               92,00,000                1,77,00,000
ਵਾਹਨ                              ਨਹੀਂ                           ਨਹੀਂ
ਮੁਕੱਦਮੇ                               7                             13

ਕੇਜਰੀਵਾਲ ਨੇ ਹਲਫੀਆ ਬਿਆਨ ਵਿੱਚ ਆਪਣੀ 2 ਲੱਖ 81 ਹਜ਼ਾਰ ਰੁਪਏ ਦੀ ਸਾਲਾਨਾ ਆਮਦਨ ਦੱਸੀ ਹੈ। ਉਨ੍ਹਾਂ ਦੀ ਚੱਲ ਜਾਇਦਾਦ 9 ਲੱਖ 95 ਹਜ਼ਾਰ ਰੁਪਏ ਹੈ। ਇਸ ਵਿੱਚੋਂ 12 ਹਜ਼ਾਰ ਰੁਪਏ ਦੀ ਰਕਮ ਨੂੰ ਛੱਡ ਕੇ ਬਾਕੀ ਰਕਮ 5 ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੈ। ਜਦੋਂਕਿ ਪਤਨੀ ਸੁਨੀਤਾ ਦੀ ਪੈਨਸ਼ਨ ਤੋਂ ਸਾਲਾਨਾ ਆਮਦਨ 9 ਲੱਖ 94 ਹਜ਼ਾਰ ਰੁਪਏ ਹੈ। ਕੇਜਰੀਵਾਲ ਕੋਲ ਆਪਣੀ ਕਾਰ ਨਹੀਂ। ਜਦਕਿ ਪਤਨੀ ਕੋਲ ਮਾਰੂਤੀ ਬਾਲੇਨੋ ਕਾਰ ਤੇ 380 ਗ੍ਰਾਮ ਸੋਨਾ ਹੈ। ਉਨ੍ਹਾਂ ਦਾ ਗਾਜ਼ੀਆਬਾਦ ਵਿੱਚ 1.4 ਕਰੋੜ ਦਾ ਇੱਕ ਪਲਾਟ ਹੈ।

ਦੌਲਤ ਦੇ ਨਾਲ-ਨਾਲ ਕੇਜਰੀਵਾਲ ਖਿਲਾਫ ਮੁਕੱਦਮੇ ਵੀ 7 ਤੋਂ ਵਧ ਕੇ 13 ਹੋ ਗਏ ਹਨ।

 
ਨਵਜੋਤ ਸਿੱਧੂ ਦੀ ਵਾਪਸੀ, ਹੁਣ ਸੋਨੀਆ ਗਾਂਧੀ ਨੇ ਸੌਂਪੀ ਜ਼ਿੰਮੇਵਾਰੀ PRINT ਈ ਮੇਲ
 
ਹੁਣ ਬੀਜੇਪੀ ਨੂੰ ਨਹੀਂ 'ਬਾਦਲਾਂ-ਚੌਟਾਲਿਆਂ' ਦੀ ਲੋੜ, ਅਕਾਲੀ ਦਲ ਮਗਰੋਂ ਜਜਪਾ ਨੂੰ ਝਟਕਾ PRINT ਈ ਮੇਲ
ਚੰਡੀਗੜ੍ਹ (ਮੀਡੀਦੇਸਪੰਜਾਬ) ਦੇਸ਼ ਭਰ ਵਿੱਚ ਹਵਾ ਬਣਨ ਮਗਰੋਂ ਬੀਜੇਪੀ ਨੂੰ ਹੁਣ 'ਬਾਦਲਾਂ-ਚੌਟਾਲਿਆਂ' ਦੀ ਲੋੜ ਨਹੀਂ ਰਹੀ। ਬੀਜੇਪੀ ਨੇ ਹੁਣ ਆਪਣੇ ਕਰੀਬੀਆਂ ਨੂੰ ਹੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਹਾਂਰਾਸ਼ਟਰ ਵਿੱਚ ਸ਼ਿਵ ਸੈਨਾ ਤੋਂ ਬਾਅਦ ਹਰਿਆਣਾ ਤੇ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਲਾਂਭੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਨਨਾਇਕ ਜਨਤਾ ਪਾਰਟੀ (ਜਜਪਾ) ਨਾਲ ਮਿਲ ਕੇ ਸਰਕਾਰ ਬਣਾਉਣ ਦੇ ਬਾਵਜੂਦ ਦਿੱਲੀ ਵਿੱਚ ਬੀਜੇਪੀ ਨੇ ਉਸ ਤੋਂ ਪਾਸਾ ਵੱਟ ਲਿਆ ਹੈ।

ਦਰਅਸਲ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਜਨਨਾਇਕ ਜਨਤਾ ਪਾਰਟੀ ਨਾਲ ਮਿਲ ਕੇ ਚੋਣ ਲੜੇਗੀ। ਇਸ ਦਾ ਕਾਰਨ ਇਹ ਸੀ ਕਿ ਬੀਜੇਪੀ ਪੰਜਾਬ ਵਿੱਚ ਅਕਾਲੀ ਦਲ ਤੇ ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ ਦੀ ਭਾਈਵਾਲ ਹੈ। ਦਿੱਲੀ ਵਿੱਚ ਪੰਜਾਬ ਤੇ ਹਰਿਆਣਾ ਨਾਲ ਸਬੰਧਤ ਕਾਫੀ ਵੋਟ ਬੈਂਕ ਹੈ।

ਇਸ ਦੇ ਬਾਵਜੂਦ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ (ਜਜਪਾ) ਤੋਂ ਵੀ ਪਾਸਾ ਵੱਟ ਲਿਆ ਹੈ। ਹੈਰਾਨੀ ਦੀ ਗੱਲ਼ ਹੈ ਕਿ ਬੀਜੇਪੀ ਨਾਲ ਗੱਲਬਾਤ ਟੁੱਟਣ ਮਗਰੋਂ ਦੋਵੇਂ ਦਲ ਮੈਦਾਨ ਛੱਡ ਕੇ ਹੀ ਦੌੜ ਗਏ ਹਨ। ਇਸ ਕਰਕੇ ਤਰ੍ਹਾਂ-ਤਰ੍ਹਾਂ ਦੇ ਸਿਆਸੀ ਕਿਆਸ ਲਾਏ ਜਾ ਰਹੇ ਹਨ।

ਉਂਝ ਬੀਜੇਪੀ ਨੇ ਜੇਡੀ(ਯੂ) ਤੇ ਐਲਜੇਪੀ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਕੀਤਾ ਹੈ। ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿੱਚੋਂ 67 ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ ਜਦਕਿ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਤੇ ਜਨਤਾ ਦਲ (ਯੂਨਾਈਟਿਡ) ਵੱਲੋਂ ਕ੍ਰਮਵਾਰ ਇੱਕ ਤੇ ਦੋ ਸੀਟਾਂ ਤੋਂ ਚੋਣ ਲੜੀ ਜਾ ਰਹੀ ਹੈ।
 
ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੰਨੀ ਦਿਓਲ ਤੇ ਹੇਮਾ ਮਾਲਿਨੀ ਵੀ ਮੰਗਣਗੇ PRINT ਈ ਮੇਲ

ਨਵੀਂ ਦਿੱਲੀ, (ਮੀਡੀਦੇਸਪੰਜਾਬ) ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤੋਂ ਬਾਅਦ ਹੁਣ ਭਾਜਪਾ ਨੇ ਵੀ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 40 ਸਟਾਰ ਪ੍ਰਚਾਰਕਾਂ ਦੀ ਇਸ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹੇਮਾ ਮਾਲਿਨੀ, ਸੰਨੀ ਦਿਓਲ, ਰਵੀ ਕਿਸ਼ਨ ਅਤੇ ਦਿਨੇਸ਼ ਲਾਲ ਉਰਫ਼ ਨਿਰਹੂਆ ਵੀ ਭਾਜਪਾ ਲਈ ਵੋਟਾਂ ਮੰਗਣਗੇ।

 
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਕੈਪਟਨ ਤੇ ਸਿੱਧੂ ਦੇ ਨਾਂ ਵੀ ਸ਼ਾਮਲ PRINT ਈ ਮੇਲ

ਨਵੀਂ ਦਿੱਲੀ,(ਮੀਡੀਦੇਸਪੰਜਾਬ)- ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਪਿਛਲੇ ਕਾਫ਼ੀ ਸਮੇਂ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੈ। ਸਿੱਧੂ ਤੋਂ ਇਲਾਵਾ ਸੂਚੀ 'ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ਸ਼ੀ ਥਰੂਰ ਅਤੇ ਸ਼ਤਰੁਘਨ ਸਿਨਹਾ ਸਮੇਤ ਕੁੱਲ 40 ਨੇਤਾਵਾਂ ਦੇ ਨਾਂ ਸ਼ਾਮਲ ਹਨ।

 
ਮੰਤਰੀ ਬਦਲਣ ਬਾਰੇ ਕੈਪਟਨ ਨੇ ਕੀਤੀ ਸੋਨੀਆ ਨਾਲ ਸਲਾਹ, ਜਾਣੋ ਕਿਸ ਤੋਂ ਖੁੱਸੇਗੀ ਤੇ ਕਿਸ ਦੇ ਚਮਕਣਗੇ ਸਿਤਾਰੇ PRINT ਈ ਮੇਲ
ਚੰਡੀਗੜ੍ਹ (ਮੀਡੀਦੇਸਪੰਜਾਬ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦਿੱਲੀ 'ਚ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਕੈਪਟਨ ਦੀ ਮੁਲਾਕਾਤ ਤੋਂ ਬਾਅਦ ਦਿੱਲੀ ਤੋਂ ਵਾਪਸੀ ਮਗਰੋਂ ਮੰਤਰੀ ਮੰਡਲ ਦਾ ਵਿਸਥਾਰ ਲਗਪਗ ਤੈਅ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਰਾਣੇ ਮੰਤਰੀਆਂ ਦਾ ਵਿਭਾਗ ਵੀ ਬਦਲਿਆ ਜਾ ਸਕਦਾ ਹੈ। ਉਧਰ ਨਵੇਂ ਚਿਹਰਿਆਂ ਨੂੰ ਵੀ ਥਾਂ ਮਿਲ ਸਕਦੀ ਹੈ।
ਅੱਗੇ ਪੜੋ....
 
ਦਿੱਲੀ ਚ ਚੋਣਾਂ ਨਾ ਲੜਨ ਤੇ ਜੀ.ਕੇ. ਨੇ ਅਕਾਲੀ ਦਲ ਤੇ ਸਾਧਿਆ ਨਿਸ਼ਾਨਾ PRINT ਈ ਮੇਲ
(ਮੀਡੀਦੇਸਪੰਜਾਬ)-   ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅੱਜ ਯਾਨੀ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਜੀ.ਕੇ. ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਕਹਿ ਰਿਹਾ ਹੈ ਕਿ ਅਸੀਂ ਸੀ.ਏ.ਏ. ਕਰ ਕੇ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਹੈ। ਜੀ.ਕੇ.
ਅੱਗੇ ਪੜੋ....
 
ਰਾਜੀਵ ਗਾਂਧੀ ਕਤਲਕਾਂਡ : ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਤੋਂ ਮੰਗੀ ਰਿਪੋਰਟ PRINT ਈ ਮੇਲ
(ਮੀਡੀਦੇਸਪੰਜਾਬ) ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀਆਂ ਦੀ ਮੁਆਫ਼ੀ ਸੰਬੰਧੀ ਅਰਜ਼ੀ 'ਤੇ 2 ਹਫਤਿਆਂ ਦੇ ਅੰਦਰ ਸਥਿਤੀ ਰਿਪੋਰਟ ਦਾਖਲ ਕਰਨ ਦਾ ਤਮਿਲਨਾਡੂ ਸਰਕਾਰ ਨੂੰ ਮੰਗਲਵਾਰ ਨੂੰ ਨਿਰਦੇਸ਼ ਦਿੱਤਾ। ਜੱਜ ਐੱਲ. ਨਾਗੇਸ਼ਵਰ ਰਾਵ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਤਾਮਿਲਨਾਡੂ ਸਰਕਾਰ ਤੋਂ 2 ਹਫਤਿਆਂ ਦੇ ਅੰਦ ਸਥਿਤੀ
ਅੱਗੇ ਪੜੋ....
 
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ PRINT ਈ ਮੇਲ
ਨਵੀਂ ਦਿੱਲੀ, (ਮੀਡੀਦੇਸਪੰਜਾਬ) ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਬੇਅਸਰ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਮਾਮਲੇ ਦੀ ਸੁਣਵਾਈ ਪੰਜ ਜੱਜਾਂ ਦਾ ਬੈਂਚ ਕਰ ਰਿਹਾ ਹੈ।
 
ਦਿੱਲੀ ਆ ਸਕਣਗੇ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ, ਅਦਾਲਤ ਨੇ ਸ਼ਰਤਾਂ 'ਤੇ ਦਿੱਤੀ ਇਜਾਜ਼ਤ PRINT ਈ ਮੇਲ
ਨਵੀਂ ਦਿੱਲੀ, (ਮੀਡੀਦੇਸਪੰਜਾਬ) ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਤੀਸ ਹਜ਼ਾਰੀ ਕੋਰਟ ਨੇ ਰਾਜਧਾਨੀ ਦਿੱਲੀ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਹ ਇਜਾਜ਼ਤ ਸ਼ਰਤਾਂ 'ਤੇ ਦਿੱਤੀ ਗਈ ਹੈ। ਅੱਜ ਸੁਣਵਾਈ ਕਰਦਿਆਂ ਤੀਸ ਹਜ਼ਾਰੀ ਅਦਾਲਤ ਨੇ ਇਹ ਹੁਕਮ ਦਿੱਤਾ ਕਿ ਜੇਕਰ ਆਜ਼ਾਦ ਦਿੱਲੀ ਆਉਣਾ ਚਾਹੁੰਦੇ ਹਨ ਤਾਂ ਇਸ ਸੰਬੰਧੀ ਉਨ੍ਹਾਂ ਨੂੰ ਡੀ. ਸੀ. ਪੀ. (ਕ੍ਰਾਈਮ) ਨੂੰ ਦੱਸਣਾ ਪਏਗਾ।
 
ਮੋਦੀ ਅਤੇ ਓਲੀ ਨੇ ਵਿਰਾਟ ਨਗਰ ਆਈ.ਸੀ.ਪੀ ਦਾ ਕੀਤਾ ਉਦਘਾਟਨ PRINT ਈ ਮੇਲ
ਨੇਪਾਲ, (ਮੀਡੀਦੇਸਪੰਜਾਬ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਮੰਗਲਵਾਰ ਨੂੰ ਇੱਥੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੋਹਾਂ ਦੋਸ਼ਾਂ ਦੀ ਸਰਹੱਦ ਤੋਂ ਮਾਲ ਸੁਚਾਰੂ ਲਈ ਇੱਕ ਇਨਟੈਗਰੇਟਿਡ ਚੈੱਕ ਪੋਸਟ (ਆਈ.ਸੀ.ਪੀ) ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਦੋਹਾਂ ਨੇਤਾਵਾਂ ਨੇ ਇਹ ਉਮੀਦ ਕੀਤੀ ਕਿ ਆਉਣ ਵਾਲੇ ਦਿਨਾਂ 'ਚ ਅਜਿਹੀਆਂ ਹੋਰ ਸੁਵਿਧਾਵਾਂ ਸ਼ੁਰੂ ਕੀਤੀਆਂ ਜਾਣਗੀਆਂ।
 
ਜਿਸ ਨੇ ਵਿਰੋਧ ਕਰਨਾ ਹੈ ਕਰ ਲਓ, ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ PRINT ਈ ਮੇਲ
ਲਖਨਊ, (ਮੀਡੀਦੇਸਪੰਜਾਬ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਸਮਰਥਨ 'ਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ 'ਚ ਹੋਈ ਇਸ ਰੈਲੀ 'ਚ ਸ਼ਾਹ ਨੇ ਵਿਰੋਧੀ ਧਿਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੀਆਂ ਅੱਖਾਂ 'ਤੇ ਵੋਟ ਬੈਂਕ ਦੀ ਪੱਟੀ ਬੰਨ੍ਹੀ ਹੋਈ ਹੈ, ਜਿਸ ਨੇ ਵਿਰੋਧ ਕਰਨਾ ਹੋਵੇ ਕਰਨ ਲਓ ਪਰ ਸੀ. ਏ. ਏ.
ਅੱਗੇ ਪੜੋ....
 
ਭਾਜਪਾ ਪਰਿਵਾਰਵਾਦ ਨਾਲ ਨਹੀਂ ਚੱਲਦੀ : ਅਮਿਤ ਸ਼ਾਹ PRINT ਈ ਮੇਲ
(ਮੀਡੀਦੇਸਪੰਜਾਬ)- ਜਗਤ ਪ੍ਰਕਾਸ਼ ਨੱਢਾ (ਜੇ.ਪੀ. ਨੱਢਾ) ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਚੁਣ ਲਿਆ ਗਿਆ ਹੈ। ਸੋਮਵਾਰ ਨੂੰ ਦਿੱਲੀ ਸਥਿਤ ਪਾਰਟੀ ਹੈੱਡ ਕੁਆਰਟਰ 'ਚ ਸਵਾਗਤ ਸਮਾਰੋਹ ਦਾ ਆਯੋਜਨ ਹੋਇਆ। ਜਿਸ ਨੂੰ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਕਾਂਗਰਸ 'ਤੇ ਤੰਜ਼ ਕੱਸਿਆ ਅਤੇ ਕਿਹਾ ਕਿ ਭਾਜਪਾ ਪਰਿਵਾਰਵਾਦ ਨਾਲ ਨਹੀਂ ਚੱਲਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਸਾਰਿਆਂ ਲਈ ਖੁਸ਼ੀ, ਆਨੰਦ ਅਤੇ ਮਾਣ ਦਾ ਵਿਸ਼ਾ ਹੈ ਕਿ ਭਾਜਪਾ ਨੇ ਇਕ ਵਾਰ ਫਿਰ ਆਪਣੀ ਪਰੰਪਰਾ ਦੀ ਅਗਵਾਈ ਕਰਦੇ ਹੋਏ ਇਕ ਆਮ ਵਰਕਰ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੇ.ਪੀ. ਨੱਢਾ ਨੂੰ ਸਾਡਾ ਰਾਸ਼ਟਰੀ ਪ੍ਰਧਾਨ ਚੁਣਿਆ।
ਅੱਗੇ ਪੜੋ....
 
BJP ਪ੍ਰਧਾਨ ਬਣਦੇ ਹੀ ਜੇ. ਪੀ. ਨੱਢਾ ਬੋਲੇ- ਪੂਰੇ ਦੇਸ਼ ਚ ਕਮਲ ਪਹੁੰਚਾਵਾਂਗੇ PRINT ਈ ਮੇਲ
(ਮੀਡੀਦੇਸਪੰਜਾਬ)- ਅੱਜ ਭਾਵ ਸੋਮਵਾਰ ਨੂੰ ਭਾਜਪਾ ਨੂੰ ਨਵਾਂ ਪਾਰਟੀ ਪ੍ਰਧਾਨ ਮਿਲ ਗਿਆ ਹੈ। ਜੇ. ਪੀ. ਨੱਢਾ ਯਾਨੀ ਕਿ ਜਗਤ ਪ੍ਰਕਾਸ਼ ਨੱਢਾ ਨੂੰ ਭਾਜਪਾ ਨੇ ਨਵਾਂ ਪ੍ਰਧਾਨ ਚੁਣ ਲਿਆ ਹੈ। ਭਾਜਪਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਜੇ. ਪੀ. ਨੱਢਾ ਨੇ ਪਹਿਲੀ ਵਾਰ ਵਰਕਰਾਂ ਨੂੰ ਸੰਬੋਧਿਤ ਕੀਤਾ। ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਚ ਹੋਏ ਸੁਆਗਤ ਸਮਾਰੋਹ 'ਚ ਉਨ੍ਹਾਂ ਨੇ ਕਿਹਾ ਕਿ
ਅੱਗੇ ਪੜੋ....
 
ਪੁਲਵਾਮਾ ਚ CRPF ਕੈਂਪ ਤੇ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ PRINT ਈ ਮੇਲ
(ਮੀਡੀਦੇਸਪੰਜਾਬ)- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਇਕ ਕੈਂਪ 'ਤੇ ਗ੍ਰਨੇਡ ਨਾਲ ਹਮਲਾ ਕੀਤਾ। ਇਹ ਹਮਲਾ ਪੁਲਵਾਮਾ ਦੇ ਨੇਵਾ ਪਿੰਡ 'ਚ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ 'ਚ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ। ਢੇਰ ਕੀਤੇ ਗਏ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਦੇ ਹਨ।

ਅੱਗੇ ਪੜੋ....
 
ਅਸੀਂ CAA ਤੇ ਸਟੈਂਡ ਨਹੀਂ ਛੱਡਿਆ, ਸੀਟਾਂ ਛੱਡ ਦਿੱਤੀਆਂ : ਸਿਰਸਾ PRINT ਈ ਮੇਲ
(ਮੀਡੀਦੇਸਪੰਜਾਬ) ਅਸੀਂ ਸੀ.ਏ.ਏ. 'ਤੇ ਆਪਣਾ ਸਟੈਂਡ ਨਹੀਂ ਛੱਡਿਆ, ਸੀਟਾਂ ਛੱਡ ਦਿੱਤੀਆਂ ਹਨ ਇਹ ਕਹਿਣਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ। ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਵਿਚ ਹੋਣ ਜਾ ਰਹੀਆਂ ਚੋਣਾਂ ਨਹੀਂ ਲੜੀਆਂ ਜਾਣਗੀਆਂ। ਸਿਰਸਾ
ਅੱਗੇ ਪੜੋ....
 
ਦਿੱਲੀ ਵਿਧਾਨ ਸਭਾ ਚੋਣਾਂ : ਹਰ ਸੀਟ ਤੇ ਧਿਆਨ ਰੱਖ ਰਹੇ ਹਨ ਮੋਦੀ-ਸ਼ਾਹ PRINT ਈ ਮੇਲ
(ਮੀਡੀਦੇਸਪੰਜਾਬ)- ਭਾਜਪਾ ਹਾਈਕਮਾਨ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਈ ਮਾਮਲਿਆਂ 'ਚ ਅਜੇ ਉਲਝੀ ਹੋਈ ਹੈ। ਪਾਰਟੀ ਨੇ ਅਜੇ ਤਕ ਇਹ ਫੈਸਲਾ ਨਹੀਂ ਕੀਤਾ ਕਿ ਕੀ ਇਨ੍ਹਾਂ ਚੋਣਾਂ 'ਚ ਲੋਕ ਸਭਾ ਦੇ ਕਿਸੇ ਮੌਜੂਦਾ ਮੈਂਬਰ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਦਿੱਲੀ ਦੇ ਇਕ ਸਾਬਕਾ ਮੁੱਖ ਮੰਤਰੀ ਸਵ. ਸਾਹਿਬ ਸਿੰਘ ਵਰਮਾ ਦੇ ਬੇਟੇ ਅਤੇ ਲੋਕ ਸਭਾ ਦੇ ਇਕ
ਅੱਗੇ ਪੜੋ....
 
ਹਾਰਦਿਕ ਪਟੇਲ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਭਾਜਪਾ: ਪ੍ਰਿਯੰਕਾ PRINT ਈ ਮੇਲ
(ਮੀਡੀਦੇਸਪੰਜਾਬ)- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਹਾਰਦਿਕ ਪਟੇਲ ਨੂੰ ਲਗਾਤਾਰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਪਟੇਲ ਨੂੰ 2015 'ਚ ਦੇਸ਼ ਧ੍ਰੋਹ ਦੇ ਇਕ ਮਾਮਲੇ 'ਚ ਇਕ ਅਦਾਲਤ ਦੇ ਸਾਹਮਣੇ ਪੇਸ਼ ਨਾ ਹੋਣ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਕਾਂਗਰਸ ਜਨਰਲ ਸਕੱਤਰ ਨੇ ਟਵੀਟ ਕੀਤਾ, ''ਨੌਜਵਾਨਾਂ ਦੇ ਰੋਜ਼ਗਾਰ ਅਤੇ ਕਿਸਾਨਾਂ ਦੇ ਹੱਕ ਦੀ ਲੜਾਈ ਲੜਨ ਵਾਲੇ ਨੌਜਵਾਨ ਹਾਰਦਿਕ ਪਟੇਲ ਨੂੰ ਭਾਜਪਾ ਵਾਰ-ਵਾਰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ''ਹਾਰਦਿਕ ਨੇ ਆਪਣੇ ਸਮਾਜ ਦੇ ਲੋਕਾਂ ਦਾ ਆਵਾਜ਼ ਚੁੱਕੀ, ਉਨ੍ਹਾਂ ਦੇ ਲਈ ਨੌਕਰੀਆਂ ਮੰਗੀਆਂ, ਸਕਾਲਰਸ਼ਿਪ ਮੰਗੀ। ਕਿਸਾਨ ਅੰਦੋਲਨ ਕੀਤਾ। ਭਾਜਪਾ ਇਸ ਨੂੰ 'ਦੇਸ਼ ਧ੍ਰੋਹ' ਦੱਸ ਰਹੀ ਹੈ।''
ਅੱਗੇ ਪੜੋ....
 
ਅੱਗੇ ਹੋਰ ਵੀ ਹੈ...
<< Start < Prev 1 2 3 4 5 6 7 8 9 10 Next > End >>

Results 280 - 310 of 14249

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement