:: ਵਿਆਹ ਦੀ ਪਹਿਲੀ ਰਾਤ ਹੀ ਲਾੜੀ ਨੂੰ ਲੈ ਗਏ ਚੋਰ, ਫਿਰ ਹੋਇਆ ਕੁੱਝ ਅਜਿਹਾ.....   :: ਲੈਫਟਿਨੇਂਟ ਜਨਰਲ ਵਾਈ.ਕੇ. ਜੋਸ਼ੀ ਉੱਤਰੀ ਕਮਾਨ ਦੇ ਕਮਾਂਡਰ ਨਿਯੁਕਤ   :: ਉਧਵ ਦਾ ਰਾਜ ਠਾਕਰੇ ਤੇ ਪਲਟਵਾਰ, ਪਾਰਟੀ ਦੇ ਭਗਵਾ ਝੰਡੇ ਨੂੰ ਕਦੇ ਝੂਕਣ ਨਹੀਂ ਦਿੱਤਾ   :: ਭਾਰਤ ਦੀ ਟਰੰਪ ਨੂੰ ਦੋ-ਟੁੱਕ, ਕਸ਼ਮੀਰ ਮੁੱਦੇ ਤੇ ਤੀਜੇ ਪੱਖ ਦੀ ਲੋੜ ਨਹੀਂ   :: ਔਰਤ ਦੇ ਫ਼ਰਜੀ ਨਾਂ 'ਤੇ ਕਰਵਾਇਆ ਬੀਮਾ, ਚਾਰ ਸਾਲ ਬਾਅਦ ਮਰੀ ਦੱਸ ਕੇ ਵਸੂਲੇ 25 ਲੱਖ!   :: ਨਿਰਭਯਾ ਦੇ ਦੋਸ਼ੀਆਂ ਨੂੰ ਤਿਹਾੜ 'ਚ ਪੁੱਛੀ ਆਖ਼ਿਰੀ ਇੱਛਾ   :: ਅਨਿਲ ਵਿੱਜ ਤੋਂ ਖੋਹਿਆ CID ਮਹਿਕਮਾ, ਖੱਟਰ ਨੇ ਸੰਭਾਲੀ ਕੰਮਾਨ.. ਵਿੱਜ ਪਰੇਸ਼ਾਨ..!   :: ਜਦੋਂ ਔਰਤ ਨੇ ਪੁਲਿਸ ਵਾਲੇ ਨੂੰ ਸ਼ਰੇਆਮ ਜੜਿਆ ਥੱਪੜ, ਜਾਣੋ ਕੀ ਸੀ ਮਾਮਲਾ   :: ਬੇਰੁਜ਼ਗਾਰੀ ਦਾ ਆਲਮ: 7 ਲੱਖ ਸਰਕਾਰੀ ਅਸਾਮੀਆਂ ਖਾਲੀ, ਹੁਣ ਭਰਨ ਦੇ ਨਿਰਦੇਸ਼   :: ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ, ਪ੍ਰਧਾਨ ਮੰਤਰੀ ਨੇ ਨੇਤਾ ਜੀ ਨੂੰ ਕੀਤਾ ਯ   :: ਭਾਰਤ ਦੇ ਕੇਵਲ 63 ਸੇਠਾਂ ਕੋਲ ਦੇਸ਼ ਦੇ 70 ਫ਼ੀ ਸਦੀ ਲੋਕਾਂ ਨਾਲੋਂ ਚਾਰ ਗੁਣਾਂ ਵੱਧ ਦੌਲਤ?   :: ਗਣਤੰਤਰ ਦਿਵਸ 'ਤੇ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਆਧਾਰਤ ਫ਼ਲਸਫ਼ੇ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ   :: ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ   :: ਸਿਆਚਿਨ 'ਚ ਫੌਜੀਆਂ ਨੂੰ ਨਹੀਂ ਲੱਗੇਗੀ ਠੰਢ, ਮਿਲੇਗੀ ਲੱਖ ਰੁਪਏ ਵਾਲੀ ਪਰਸਨਲ ਕਿੱਟ   :: ਮਿਸ਼ਨ ਗਗਨਯਾਨ : ਇਸਰੋ ਇਸ ਸਾਲ ਪੁਲਾੜ ਚ ਭੇਜੇਗਾ ਮਹਿਲਾ ਰੋਬੋਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਰੂਸ ਨੂੰ ਪੁਰਾਣੇ ਤੌਰ ਤਰੀਕੇ ਭੁੱਲਣ ਦੀ ਅਮਰੀਕਾ ਵੱਲੋਂ ਸਲਾਹ PRINT ਈ ਮੇਲ

ਵਾਸ਼ਿੰਗਟਨ,3 ਜੁਲਾਈ   : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਰੂਸ ਨੂੰ ਇਹ  ਸਮਝਣਾ ਹੋਵੇਗਾ ਕਿ ਉਸ ਪ੍ਰਤੀ ਸ਼ੀਤ ਯੁੱਧ ਦੇ ਦਿਨਾਂ ਵਰਗਾ ਰਵੱਈਆ ਹੁਣ ਪੁਰਾਣੇ ਸਮੇਂ ਦੀ ਗੱਲ ਹੈ। ਇਕ ਇੰਟਰਵਿਊ ਦੌਰਾਨ ਬਰਾਕ ਓਬਾਮਾ ਨੇ ਕਿਹਾ ਕਿ ਉਹ ਅਗਲੇ ਹਫਤੇ ਆਪਣੀ ਰੂਸੀ ਯਾਤਰਾ ਦੌਰਾਨ ਉਥੋਂ ਦੇ ਪ੍ਰਧਾਨ ਵਲਾਦਿਮੀਰ ਪੁਤਿਨ ਨਾਲ ਇਹ ਮੁੱਦਾ ਚੁੱਕਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਰੂਸ ਦੇ ਸਾਬਕਾ ਰਾਸ਼ਟਰਪਤੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਪੁਤਿਨ ਕਾਫੀ ਸਮਝਦਾਰ ਵਿਅਕਤੀ ਹਨ ਅਤੇ ਹੁਣ ਵੀ ਉਨ੍ਹਾਂ ਦੀ ਰੂਸ ਉਪਰ ਪੁਰੀ ਪਕੜ ਹੈ। ਉਨ੍ਹਾਂ ਕਿਹਾ ਕਿ ਪੁਤਿਨ ਪੁਰਾਣੇ ਤੌਰ ਤਰੀਕਿਆਂ ਨਾਲ ਵੀ ਕੰਮ ਕਰਵਾਉਣਾ ਜਾਣਦੇ ਹਨ ਅਤੇ ਨਵੇਂ ਤਰੀਕਿਆਂ ਤੋਂ ਵੀ ਉਹ ਭਲੀਭਾਂਤ ਜਾਣੂ ਹਨ।  ਬਰਾਕ ਓਬਾਮਾ ਸੋਮਵਾਰ  ਤੋਂ ਆਪਣੀ ਰੂਸ ਯਾਤਰਾ ਦੇ ਜਾ ਰਹੇ ਹਨ। ਇਸ ਦੌਰਾਨ ਉਹ ਪ੍ਰਮਾਣੂ ਹਥਿਆਰ ਘਟਾਉਣ ਵਰਗੇ ਮੁੱਦਿਆਂ 'ਤੇ ਗੱਲਬਾਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਰੂਸ ਯਾਤਰਾ ਸਫਲ ਹੋਵੇਗੀ। ਜ਼ਿਕਰਯੋਗ ਹੈ ਕਿ ਮਈ 'ਚ ਰੂਸੀ ਅਤੇ ਅਮਰੀਕੀ ਅਧਿਕਾਰੀਆਂ ਵਿਚਕਾਰ ਪ੍ਰਮਾਣੂ ਹਥਿਆਰ ਘੱਟ ਕਰਨ ਨੂੰ ਲੈ ਕੇ ਗੱਲਬਾਤ ਹੋਈ ਸੀ। ਇਸ ਤੋਂ ਇਲਾਵਾ ਬਰਾਕ ਓਬਾਮਾ ਨੇ ਇਹ ਵੀ ਕਿਹਾ ਕਿ ਉਹ ਇਰਾਨ ਅਤੇ ਉੱਤਰੀ ਕੋਰੀਆ ਨਾਲ ਨਿਪਟਣ

ਅੱਗੇ ਪੜੋ....
 
ਪਾਕਿਸਤਾਨ ਦਾ ਨਵਾਂ ਪ੍ਰਾਪੇਗੰਡਾ PRINT ਈ ਮੇਲ

ਸਈਦ ਦੀ ਰਿਹਾਈ ਵਿਰੁੱਧ ਅਪੀਲ ਦਾਖਲ
ਇਸਲਾਮਾਬਾਦ,3 ਜੁਲਾਈ   : ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਇਕ ਅਪੀਲ ਦਾਖਲ ਕਰਕੇ ਜਮਾਤ ਉਦ ਦਾਅਵਾ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਨੂੰ ਨਜ਼ਰਬੰਦੀ ਤੋਂ ਹਟਾਉਣ ਦੇ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸਰਕਾਰ ਨੇ ਲਾਹੌਰ ਹਾਈਕੋਰਟ ਵਿਰੁੱਧ ਅੱਜ ਅਪੀਲ ਦਾਖਲ ਕੀਤੀ ਜਿਸ 'ਚ ਕਿਹਾ ਗਿਆ ਹੈ ਕਿ ਉਸ ਨੂੰ ਸੁਰੱਖਿਆ ਦੇ ਮਦੇਨਜ਼ਰ ਨਜ਼ਰਬੰਦ ਰੱਖਣਾ ਬਹੁਤ ਜ਼ਰੂਰੀ ਹੈ। ਸਰਕਾਰ ਵੱਲੋਂ ਰੋਕ ਲੱਗੇ ਅਤਿਵਾਦੀ ਸੰਗਠਨ ਲਸ਼ਕਰ ਏ ਤੋਇਬਾ ਦੀ ਸਥਾਪਨਾ ਕਰਨ 'ਚ ਭੂਮਿਕਾ ਨਿਭਾਉਣ ਵਾਲੇ ਸਈਦ ਨੂੰ ਬੀਤੀ ਦੋ ਜੂਨ ਨੂੰ ਲਾਹੌਰ ਹਾਈਕੋਰਟ ਦੇ ਹੁਕਮਾਂ 'ਤੇ ਰਿਹਾਅ ਕੀਤਾ ਗਿਆ ਹੈ। ਉਸ ਤੋਂ ਪਹਿਲਾਂ ਉਹ ਪਿਛਲੇ ਛੇ ਮਹੀਨਿਆਂ ਤੋਂ ਘਰ 'ਚ ਨਜ਼ਰਬੰਦ ਸੀ। ਪੰਜਾਬ ਸਰਕਾਰ ਦੇ ਵਕੀਲ ਰਾਣਾ ਸਨਾਉੱਲਾ  ਨੇ ਕਿਹਾ ਕਿ ਕੀ ਸਈਦ ਸਰਕਾਰ ਨੂੰ ਦੱਸੇ ਬਗੈਰ ਕਿਤੇ ਵੀ ਨਹੀਂ ਜਾ ਸਕਦਾ । ਇਸ ਦਰਮਿਆਨ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਜਮਾਤ 'ਤੇ ਲਾਈਆਂ ਗਈਆਂ ਰੋਕਾਂ ਦਾ ਵੀ ਹੁਣ ਪਾਲਣ ਕੀਤਾ ਜਾ ਰਿਹਾ ਹੈ।

ਅੱਗੇ ਪੜੋ....
 
ਆਸਟਰੇਲੀਅਨ ਵਿਦਿਆਰਥੀ ਕੌਂਸਲ ਨੇ ਭਾਰਤੀ ਵਿਦਿਆਰਥੀਆਂ ਦੀ ਮੌਤ ਬਾਰੇ ਜਾਣਕਾਰੀ ਮੰਗੀ PRINT ਈ ਮੇਲ

ਮੈਲਬਰਨ,3 ਜੁਲਾਈ   : ਆਸਟਰੇਲੀਆ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਕੌਂਸਲ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਕੋਲੋਂ ਵਿਦੇਸ਼ੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਵੇਰਵਾ ਮੰਗਿਆ ਹੈ। ਕੌਂਸਲ ਦਾ ਕਹਿਣਾ ਹੈ ਕਿ ਇਸ ਨਾਲ ਉਸ ਨੂੰ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਦੀ ਮੌਤ ਦੇ ਅਸਲ ਕਾਰਨਾ ਦਾ ਪਤਾ ਲੱਗੇਗਾ। ਆਸਟਰੇਲੀਅਨ ਫੈਡਰੇਸ਼ਨ ਆਫ ਇੰਟਰਨੈਸ਼ਨਲ ਸਟੂਡੈਂਟ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਕੋਲੋਂ ਇਹ ਜਾਣਕਾਰੀ ਇਸ ਲਈ ਮੰਗੀ ਹੈ ਤਾਂ ਜੋ ਉਨ੍ਹਾਂ ਨੂੰ ਆਸਟਰੇਲੀਆ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਅਸਲ ਚੁਣੌਤੀਆਂ ਦਾ ਪਤਾ ਲੱਗ ਸਕੇ। ਕੌਂਸਲ ਦੀ ਇਹ ਮੰਗ ਆਸਟਰੇਲੀਆ ਸਰਕਾਰ ਦੇ ਇਸ ਖੁਲਾਸੇ ਤੋਂ ਬਾਅਦ ਵੀ ਕੀਤੀ ਜਾਪਦੀ ਹੈ ਕਿ ਨਵੰਬਰ 2008 ਤੋਂ ਲੈ ਕੇ ਦੇਸ਼ 'ਚ 51 ਵਿਦੇਸ਼ੀ ਵਿਦਿਆਰਥੀ ਮਾਰੇ ਗਏ ਹਨ। ਇਨ੍ਹਾਂ 'ਚੋਂ 34 ਵਿਦਿਆਰਥੀਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਅਜੇ ਤੱਕ ਨਹੀਂ ਲੱਗ ਸਕਿਆ ਹੈ। ਫੈਡਰੇਸ਼ਨ ਨਾਲ ਜੁੜੇ ਵੇਸਾ ਚੂ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਮੌਤ ਦੇ ਪਿੱਛੇ ਅਸਲ ਕਾਰਨ ਕੀ ਸਨ, ਉਨ੍ਹਾਂ ਦਾ ਜਨਤਕ ਹੋਣਾ ਬਹੁਤ ਜ਼ਰੂਰੀ ਹੈ।

ਅੱਗੇ ਪੜੋ....
 
ਗਿਲਾਨੀ ਵੱਲੋਂ ਮੰਤਰੀ ਮੰਡਲ 'ਚ ਫੇਰਬਦਲ ਦੇ ਸੰਕੇਤ PRINT ਈ ਮੇਲ

ਇਸਲਾਮਾਬਾਦ, 3 ਜੁਲਾਈ   : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਵੀ ਜਲਦੀ ਹੀ ਆਪਣੇ 95 ਮੈਂਬਰੀ ਵੱਡ ਅਕਾਲੀ ਮੰਤਰੀ ਮੰਡਲ ਵਿਚ ਫੇਰਬਦਲ ਕਰਨ ਦੇ ਸੰਕੇਤ ਦਿੱਤੇ ਹਨ।
 ਕੈਬਨਿਟ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਲਾਨੀ ਨੇ ਕਿਹਾ ਕਿ ਪਿਛਲੇ 15 ਮਹੀਨਿਆਂ ਦੌਰਾਨ ਦੀ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਜਾਇਜ਼ ਲਿਆ ਗਿਆ ਹੈ। ਇਸ ਦੇ ਅਧਾਰ 'ਤੇ ਹੀ ਕੈਬਨਿਟ ਦਾ ਰੰਗਰੂਪ ਬਦਲੇਗਾ। ਉਨ੍ਹਾਂ ਕਿਹਾ ਕਿ ਹੁਣ ਸਹੀ ਆਦਮੀ ਨੂੰ ਸਹੀ ਕੰਮ ਸੌਂਪਿਆ ਜਾਏਗਾ। ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਘੱਟੋ ਘੱਟ ਛੇ ਮੰਤਰੀ ਛਾਂਗੇ ਜਾਣਗੇ ਤੇ ਕਈਆਂ ਦੇ ਮਹਿਕਮੇ ਬਦਲੇ ਜਾਣਗੇ।
 ਇਸ ਵੇਲੇ ਉਹ ਦੇਸ਼ ਦੇ ਇਤਿਹਾਸ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ 95 ਮੰਤਰੀਆਂ ਤੇ ਜੂਨੀਅਰ ਮੰਤਰੀਆਂ ਦੇ ਮੰਤਰੀ ਮੰਡਲ ਦੇ ਮੁਖੀ ਹਨ। ਬਹੁਤ ਸਾਰੇ ਬਿਨਾਂ ਚੁਣੇ ਨਾਮਜ਼ਦ ਕੀਤੇ ਗਏ ਲੋਕ ਮੰਤਰੀਆਂ ਦੇ ਅਹੁਦੇ 'ਤੇ ਸਹੂਲਤਾਂ ਮਾਣ ਰਹੇ ਹਨ। ਪਾਰਲੀਮਾਨੀ ਸਕੱਤਰਾਂ, ਸਟੈਡਿੰਗ ਕਮੇਟੀਆਂ ਦੇ ਚੇਅਰਮੈਨ ਦੀ ਫੌਜ ਵੀ ਵਿਸ਼ੇਸ਼ ਸਹੂਲਤਾਂ ਤੇ ਭੱਤੇ ਮਾਣ ਰਹੀ ਹੈ। ਹਾਲ ਹੀ ਵਿਚ ਹੋਏ ਇਕ ਸਰਵੇਖਣ ਮੁਤਾਬਕ ਲਗਪਗ ਅੱਧੇ

ਅੱਗੇ ਪੜੋ....
 
ਸਿੱਖ ਵਿਦਿਆਰਥੀ ਦੀ ਬੇਪਤੀ ਤੋਂ ਆਸਟ੍ਰੇਲੀਅਨ ਸਿੱਖਾਂ ਵਿਚ ਰੋਸ PRINT ਈ ਮੇਲ

ਮੈਲਬਰਨ, 3 ਜੁਲਾਈ  : ਆਸਟ੍ਰੇਲੀਆ ਵਿਚ ਨਸਲੀ ਹਮਲਿਆਂ ਦੀ ਗਿਣਤੀ ਹਰ ਰੋਜ਼ ਵਧਣ ਦੀ ਪਿੱਠ ਭੂਮੀ ਵਿਚ ਪੰਜਾਬ ਤੋਂ ਪੜ੍ਹਨ ਆਏ ਸਿੱਖ ਵਿਦਿਆਰਥੀ ਰੇਸ਼ਮ ਸਿੰਘ ਦੀ ਡੈਡੀਨੌਂਗ ਇਲਾਕੇ ਦੇ ਸਟੇਸ਼ਨ 'ਤੇ ਹੁੱਲੜਬਾਜ਼ਾਂ ਵੱਲੋਂ ਬੇਪਤੀ ਕੀਤੇ ਜਾਣ 'ਤੇ ਆਸਟਰੇਲੀਆ ਦੀ ਲਗਪਗ ਸਾਰੀਆਂ ਸਿੱਖ ਸੰਸਥਾਵਾਂ ਨੇ ਸਖਤ ਰੋਸ ਜਤਾਇਆ ਹੈ।  ਇਸ ਸਬੰਧੀ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਅਖੰਡ ਕੀਰਤਨੀ ਜਥੇ ਵੱਲੋਂ ਮੈਲਬਰਨ ਦੇ ਸਾਰੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਕਰੇਗੀਬਰਨ ਗੁਰੂਘਰ  ਵਿਚ ਐਤਵਾਰ ਨੂੰ ਹੰਗਾਮੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ।  ਸਿੱਖ ਫੈਡਰੇਸ਼ਨ ਦੇ ਬੁਲਾਰੇ ਭਾਈ ਦਲਜੀਤ ਸਿੰਘ ਰਾਣਾ ਨੇ ਇਸ ਸਿੱਖ ਵਿਦਿਆਰਥੀ ਦਾ ਕੇਸ ਕਾਨੂੰਨੀ ਤੌਰ 'ਤੇ ਇਸ ਸੰਸਥਾ ਵੱਲੋਂ ਲੜੇ ਜਾਣ ਦੀ ਗੱਲ ਵੀ ਕਹੀ ਹੈ।  ਮੈਲਬਰਨ ਇਕਾਈ ਤੋਂ ਫੈਡਰੇਸ਼ਨ ਦੀ ਪ੍ਰਤੀਨਿਧਤਾ ਕਰਦੇ ਭਾਈ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਸ ਅਸਹਿਣਯੋਗ ਘਟਨਾ ਦੇ ਸਬੰਧ ਵਿਚ ਵਿਕਟੋਰੀਆ ਦੇ ਪ੍ਰੀਮੀਅਰ ਜੌਹਨ ਬਰੰਬੀ ਨਾਲ ਮੁਲਾਕਾਤ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਸਿਡਨੀ ਤੋਂ ਇਸੇ ਸੰਸਥਾ ਦੇ ਕੌਮੀ ਪ੍ਰਧਾਨ ਭਾਈ ਮਨਜੀਤ ਸਿੰਘ ਪੁਰੇਵਾਲ, ਭਾਈ ਜਸਪਾਲ ਸਿੰਘ, ਸੁਖਰਾਜ ਸਿੰਘ ਸੰਧੂ, ਸਰਬਰਿੰਦਰ ਸਿੰਘ ਰੂਮੀ, ਮੈਲਬਰਨ ਤੋਂ ਭਾਈ ਹਰਕੀਰਤ ਸਿੰਘ, ਜਸਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਸਿੱਖ ਪਹਿਚਾਣ ਦੀ ਚੜ੍ਹਦੀ ਕਲਾਂ ਲਈ ਉਪਰਾਲਿਆਂ ਤਹਿਤ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਤੇ

ਅੱਗੇ ਪੜੋ....
 
<< Start < Prev 691 692 693 694 695 696 697 698 699 700 Next > End >>

Results 6238 - 6246 of 6294

Advertisements

Advertisement
Advertisement
Advertisement
Advertisement

Advertisement
Advertisement