:: ਇਟਲੀ 'ਚ 6 ਮਹੀਨਿਆਂ ਤੋਂ ਸਸਕਾਰ ਨੂੰ ਤਰਸ ਰਹੀ ਭਾਰਤੀ ਦੀ ਲਾਸ਼   :: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ   :: ਟਰੂਡੋ ਡਿਨਰ ਵਿਵਾਦ 'ਤੇ ਬੋਲੇ ਜਸਪਾਲ ਅਟਵਾਲ   :: ਅਟਵਾਲ ਨੂੰ ਟਰੂਡੋ ਦੇ ਡਿਨਰ ਲਈ ਮਿਲੇ ਵੀਜ਼ੇ ਦੀ ਉੱਚ ਪੱਧਰੀ ਜਾਂਚ ਹੋਵੇ : ਜਾਖੜ   :: ਜਾਣਬੁੱਝ ਕੇ ਬਦਲੀ ਸੀ. ਐੱਮ. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ   :: ਦਮਨ : PM ਮੋਦੀ ਨੇ ਲਾਂਚ ਕੀਤੀਆਂ 1000 ਕਰੋੜ ਦੀਆਂ ਯੋਜਨਾਵਾਂ   :: ਕੈਨੇਡੀਅਨ ਪੀ. ਐੱਮ. ਟਰੂਡੋ ਨੂੰ ਤੋਹਫੇ 'ਚ ਮਿਲੀ ਖਾਸ ਪੇਂਟਿੰਗ   :: ਪੀ.ਐੱਨ.ਬੀ. ਘਪਲਾ : ਨੀਰਵ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ   :: ਸਰਕਾਰੀ ਬੈਂਕਾਂ ਦੇ ਨਿਜੀਕਰਨ 'ਤੇ ਜੇਤਲੀ ਨੇ ਦਿੱਤਾ ਇਹ ਬਿਆਨ   :: ਸ਼ਮਸ਼ਾਨ ਦੀ ਜਗ੍ਹਾ ਬਣੀ ਵਿਧਾਨ ਸਭਾ ਦੀ ਇਮਾਰਤ! ਆਤਮਾਵਾਂ ਦੀ ਸ਼ਾਂਤੀ ਲਈ ਹੋਵੇਗੀ ਪੂਜਾ   :: ਭਾਰਤ-ਕੈਨੇਡਾ 'ਚ ਹੋਏ 6 ਸਮਝੌਤੇ, ਪੀ.ਐਮ. ਨੇ ਕਿਹਾ, ਅੱਤਵਾਦ ਖਿਲਾਫ ਟਰੂਡੋ ਸਾਡੇ ਨਾਲ   :: ਰਾਜਸਭਾ ਦੀਆਂ 58 ਸੀਟਾਂ ਲਈ ਚੋਣ ਦਾ ਐਲਾਨ, ਵੋਟਿੰਗ 23 ਮਾਰਚ ਨੂੰ   :: ਰਾਹੁਲ ਗਾਂਧੀ ਨੇ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ   :: ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਣਗੇ ਹੋਰ ਮਜ਼ਬੂਤ : ਟਰੂਡੋ   :: ....ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਫਰੈਂਕਫਰਟ 'ਚੋਂ ਮਿਲਿਆ 1.4 ਟਨ ਦਾ ਜ਼ਿੰਦਾ ਬੰਬ PRINT ਈ ਮੇਲ
ffm.jpgਫਰੈਂਕਫਰਟ, 31 ਅਗਸਤ (ਸੰਦੀਪ ਕੌਰ ਮਿਆਣੀ)- ਨਿਰਮਾਣ ਕਾਰਜ ਦੇ ਦੌਰਾਨ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿਖੇ ਦੂਜੇ ਵਿਸ਼ਵ ਯੁੱਧ ਦਾ 1.4 ਟਨ ਵਿਸਫੋਟਕ ਪਦਾਰਥ ਨਾਲ ਭਰਿਆ ਤਕਰੀਬਨ 2 ਮੀਟਰ ਲੰਬਾ ਜ਼ਿੰਦਾ ਬੰਬ ਮਿਲਿਆ | ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦੇ 2 ਕਿਲੋਮੀਟਰ ਤੱਕ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ | ਇਸ ਬੰਬ ਨਕਾਰਾ ਕਰਨ ਦੇ ਕਾਰਜ ਦੌਰਾਨ 70 ਹਜ਼ਾਰ ਲੋਕਾਂ ਨੂੰ ਐਤਵਾਰ ਵਾਲੇ ਦਿਨ 12 ਘੰਟੇ ਲਈ ਘਰ ਖਾਲੀ ਕਰਨੇ ਪੈਣਗੇ | ਖਾਲੀ ਕਰਵਾਉਣ ਵਾਲੀਆ ਜਗ੍ਹਾਵਾਂ 'ਚ ਦੋ ਹਸਪਤਾਲ ਵੀ ਆਉਂਦੇ ਹਨ, ਜਿਨਾਂ ਵਿਚੋਂ ਮਰੀਜ਼ਾਂ ਨੂੰ ਦੂਸਰੇ ਹਸਪਤਾਲਾਂ 'ਚ ਤਬਦੀਲ ਕੀਤਾ ਜਾਵੇਗਾ | ਜਾਣਕਾਰੀ ਅਨੁਸਾਰ ਇਹ ਬੰਬ ਇੰਨਾ ਤਾਕਤਵਾਰ ਹੈ ਕਿ ਇਕ ਝਟਕੇ 'ਚ ਕਈ ਇਮਾਰਤਾਂ ਨੂੰ ਤਹਿਸ ਨਹਿਸ ਕਰ ਸਕਦਾ ਹੈ |
 
ਫਰੈਂਕਫਰਟ ਦੀ ਪ੍ਰਬੰਧਕ ਕਮੇਟੀ ਨੇ ਬਲਕਾਰ ਸਿੰਘ ਨੂੰ ਕੀਤਾ ਬਰੀ 🙏 ਸੰਗਤ ਜੀ ਜਾਗੋ 🙏 👇 PRINT ਈ ਮੇਲ
1.    ਸਾਬਕਾ ਪ੍ਰਧਾਨ ਬਲਕਾਰ ਸਿੰਘ (ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ) ਦੇ ਵੱਲ ਹਿਸਾਬ ਵਿੱਚ 188,000 ਜਰਮਨ ਮਾਰਕ ਨਿਕਲਦੇ ਸਨ। ਕੀ ਉਹ ਹੁਣ ਬਰੀ ਜਾਂ ਦੋਸ਼ੀ ਜਾਂ ਬਲਕਾਰ ਸਿੰਘ ਦਾ ਹਿਸਾਬ ਬਰਾਬਰ ਹੋ ਗਿਆਂ ?
2.    ਗੁਰਦੁਆਰਾ ਪ੍ਰਬੰਧਕ ਕਮੇਟੀ ਫਰੈਂਕਫਰਟ ਅਤੇ ਜਾਂਚ ਕਮੇਟੀ ਜੋ 15 ਮਹੀਨੇ ਤੋਂ ਕਰੜੀ ਮਿਹਨਤ ਤੋਂ ਹਿਸਾਬ ਕਿਤਾਬ ਚੈਕ ਕਰ ਰਹੇ ਸਨ। ਦੋਹਨਾਂ ਦੀ ਹੀ ਲੱਗਭੱਗ ਸਹਿਮਤੀ ਨੇ ਸੰਗਤਾਂ ਦੇ ਵਿਸਵਾਸ਼ ਨਾਲ ਕੀਤਾ ਦੋਹਰਾਂ ਧੋਖਾ! ਕਮੇਟੀ ਵਲੋਂ ਲੱਗੀ ਰੋਕ ਦੇ ਬਾਵਜੂਦ ਬਲਕਾਰ ਸਿੰਘ ਹਰ ਮੀਟਿੰਗ ਚ’ ਬੈਠਦਾ ਕਿਉਂ ਰਿਹਿਆ 
3.    ਕੌਮ ਨੂੰ ਸਮਰਪਤ ਪ੍ਰਬੰਧਕ ਕਮੇਟੀ ਚੋ ਬਹੁਤ ਥੋੜੇ ਹੋਣੇ, ਪਰ ਕੌਮ ਦੀ ਤਬਾਹੀ ਕਰਨ ਵਾਲਿਆ ਪ੍ਰਬੰਧਕਾਂ ਦੀ ਸੰਖਿਆਂ ਹਾਜ਼ਾਰਾਂ ਲੱਖਾ ਵਿੱਚ ਹੈ।
4. ਕਈ ਸਾਲਾ ਤੋਂ ਹੋ ਰਹੀਆ ਮੀਟਿੰਗਾਂ, ਪ੍ਰਬੰਧਕ ਨਵੇ ਚੁਣਨੇ, ਨਵੇ ਸੁਧਾਰ ਵਾਸਤੇ ਜਾਂ ਜਾਂਚ ਕਮੇਟੀ ਜਾਂ ਹਿਸਾਬ ਕਿਤਾਬ, ਮੀਟਿੰਗ ਵਿੱਚ ਸਿਰਫ ਤੇ ਸਿਰਫ ਕੁਕੜਖੇਹ-ਗੰਦੀ ਤੋਂ ਗੰਦੀ ਭਾਸ਼ਾਂ-ਧਮਕੀਆਂ-ਦੂਸ਼ਣਬਾਜੀ, ਹਾਊਮੇ ਦਾ ਖੁਲਕੇ ਇਸਤੇਮਾਲ ਹੁੰਦਾ।
5.    ਸਿੱਖ ਧਰਮ ਦੇ ਸਿਧਾਂਤਾਂ ਵਿੱਚ ਨਿਘਾਰ ਲਿਆਉਣ ਦਾ ਸਭ ਤੋ ਵੱਧ ਜਿੰਮੇਵਾਰ ਸਾਰੇ ਦਾ ਸਾਰਾ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਹੈ। ਫਿਰ ਅਣਸਿਖਾਦਰੂ ਗੰਰਥੀ, ਰਾਗੀ, ਢਾਡੀ ਅਤੇ ਪ੍ਰਚਾਰਕ ਸ਼੍ਰੇਣੀ ਆਉਦੀ ਹੈ। ਭੋਲੀ ਭਾਲੀ ਸਿੱਖ ਸੰਗਤ ਨੂੰ ਮਾਨਸਿਕ ਤੌਰ ਤੇ ਕਿਰਤ ਕਮਾਈ ਨੂੰ ਸਮਝੋ ਲੁਟਿਆਂ ਜਾ ਰਿਹਾ ਹੈ।
6.    ਕਿਉਕਿ ਸਾਡੇ ਪ੍ਰਬੰਧਕਾਂ ਨੂੰ ਗੁਰਦੁਆਰਿਆਂ ਪ੍ਰਤੀ, ਗੁਰਮਤਿ ਪ੍ਰਤੀ, ਏਮ ਹੀ ਕਲੀਅਰ ਨਹੀਂ। ਫਿਰ ਉਦੋ ਤੱਕ ਪ੍ਰਾਪਤੀ ਕਿਸੇ ਚੀਜ ਦੀ ਨਹੀਂ।
7. 15,10,2011 ਸ਼ਨੀਵਾਰ ਐਸਾ ਹੀ ਕੁਝ ਫਰੈਂਕਫਰਟ ਦੀ ਪ੍ਰਬੰਧਕ ਕਮੇਟੀ ਅਤੇ ਜਾਂਚ ਕਮੇਟੀ ਦੀ ਬਹੁਮੱਤ ਨੇ ਸੰਗਤ ਨਾਲ ਧੋਖਾ ਕੀਤਾ।
8. ਇਕ ਪਾਸੇ ਬਲਕਾਰ ਸਿੰਘ ਤੇ ਦੋਸ਼ 188,000 ਮਾਰਕ ਹਿਸਾਬ ਵਿੱਚ ਫਰਕ 09,09,2011 ਜੋ ਬਲਕਾਰ ਸਿੰਘ 2 ਹਫਤੇ ਦੇ ਸਮੇਂ ਵਿੱਚ ਕਲੀਅਰ ਕਰਨ, ਨਹੀਂ ਤਾਂ ਗੁਰਮਤਿ ਅਨੁਸਾਰ ਸਜਾ ਦੇ ਹੱਕਦਾਰ। ਪਹਿਲੀ ਰੀਪੋਟ ਦੇ ਮੁਤਾਬਕ ਇਸ ਕਾਰਵਾਈ ਉਪਰ ਪ੍ਰਧਾਨ, ਮੀਤ ਪ੍ਰਧਾਨ, ਸੈਕਟਰੀ ਅਤੇ ਜਾਂਚ ਕਮੇਟੀ ਦੇ ਮੈਂਬਰ ਤੇ ਹਾਜ਼ਰ ਸੰਗਤਾਂ ਦੇ ਦਰਸਖਤ ਤੇ ਕਾਰਵਾਈ ਰਜਿਸਟਰ ਵਿੱਚ ਵੀ ਮਾਜੂਦ ਹੈ।
9. ਬਲਕਾਰ ਸਿੰਘ ਦਾ ਹਿਸਾਬ ਕਿਤਾਬ ਕਲੀਅਰ ਕਰਨ ਲਈ 15-10-11ਦੀ ਮੀਟਿੰਗ ਵਿੱਚ ਇਹ ਕਹਿ ਰਹੇ ਹਨ। ਉਹਨਾਂ ਮੁਤਾਬਕ ਜਾਂਚ ਕਮੇਟੀ , ਪ੍ਰਬੰਧਕ ਕਮੇਟੀ ਦੇ ਹਿਸਾਬ ਮੁਤਾਬਕ ਮੇਰੇ ਕਮੇਟੀ ਵੱਲਾਂ  20,000 ਮਾਰਕ ਵੱਧਦੇ ਹਨ ਕਰ ਲਉ ਜੀ ਗੱਲ ?
10.    ਉਧਰ ਜਾਂਚ ਕਮੇਟੀ ਸਾਰੀ ਹੀ ਛੋਟ, ਹਰ ਗੱਲ ਮੰਨਦੇ ਵੀ 62,000ਮਾਰਕ ਬਲਕਾਰ ਸਿੰਘ ਵੱਲ ਫਿਰ ਵੀ ਕੱਢੀ ਬੈਠੀ।
11. ਇਥੇ ਇੱਕ ਗੱਲ ਹੋਰ ਵਰਨਯੋਗ ਹੈ ਕਿ 27 ਲੱਖ ਮਾਰਕ ਦਾ ਨੁਕਸਾਨ ਬਲਕਾਰ ਸਿੰਘ ਨੇ ਇਸ ਤੋਂ ਪਹਿਲੇ ਵਾਲੇ ਗੁਰਦੁਆਰੇ ਦੀ ਸੰਗਤਾਂ ਦਾ ਸੰਪਤੀ ਦਾ ਵੀ ਨੁਕਸਾਨ ਕਰ ਚੁੱਕਾ ਹੈ।ਜੋ ਆਪ ਵੀ ਜਾਣਦੇ ਹੋ।
12.    ਆਖਿਰ ਹੁਣ ਦੋਸ਼ੀ ਕੌਣ ? ਬਲਕਾਰ ਸਿੰਘ ਜਾਂ ਮੌਜੂਦਾ ਪ੍ਰਬੰਧਕ ਕਮੇਟੀ ਜਾਂ ਜਾਂਚ ਕਮੇਟੀ ਜਾਂ ਬਲਕਾਰ ਸਿੰਘ ਤੋਂ ਬਾਦ ਆਈਆਂ ਪ੍ਰਬੰਧਕ ਕਮੇਟੀਆਂ ?
13.    ਸੰਗਤਾ ਦੀ ਵਾਰ-ਵਾਰ ਬੇਨਤੀ ਕਰਨ ਤੇ 16,10,2011ਨੂੰ ਨੋਟਿਸ ਬੋਰਡ ਤੇ ਲੱਗਾ ਪੇਪਰ ਕੀ ਇਹ ਫੈਸਲਾ ਹੀ?
14.    ਨਾਂ ਹੀ ਦਿੱਤੀ ਗਈ ਮੁਆਫੀ ਨਾਂ ਲਾਈ ਗਈ ਸਜਾ। ਬਲਕਾਰ ਸਿੰਘ ਹੁਣੀ ਹੁਣ ਦੀ ਕਮੇਟੀ ਵਲੋਂ ਬਰੀ ?
15.    ਜੂਨ 2010 ਤੁਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਸੀ।ਫਿਰ 09,09,2011 ਹਿਸਾਬ ਦੀ ਤਸਦੀਕ ਕਰਨ ਤੋਂ ਪਹਿਲਾ ਫਿਰ ਕੀਤੀ ਅਰਦਾਸ ।
16.    ਕਿਥੇ ਗਈਆ 2 ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੀਤੀਆ ਅਰਦਾਸ ਜੀ ?
17. ਕਿਥੇ ਗਿਆ ਸੰਗਤਾਂ ਨੂੰ ਕਿਹਾ ਸਾਰੇ ਦਰਸਖਤ ਕਰ ਦਿਉ। ਫੈਸਲਾ ਪ੍ਰਬੰਧਕ ਕਮੇਟੀ ਤੇ ਜਾਂਚ ਕਮੇਟੀ ਹੁਣੇ ਥੋੜੀ ਹੀ ਦੇਰ ਚ’ ਸੁਣਾਵੇਗੀ। ਦਰਸਖਤ ਕਰਵਾਕੇ ਫੈਸਲੇ ਚੋ ਕੱਟੀਆ ਗਈਆ ਸ਼ਬਦਾਂ ਦੀਆ ਦੋ ਲਾਈਨਾ ਹੀ ਤੇ  ਫੈਸਲਾ ਫਿਰ ਵੀ ਨਹੀਂ ਕੋਈ ਵੀ ਸੁਣਾਇਆਂ ਗਿਆ।ਮੀਤ ਪ੍ਰਧਾਨ ਦੀ ਹੀ ਲੂੰਬੜ ਸੋਚ ਸੀ।
18.    ਸੰਗਤਾਂ ਨਾਲ ਤੇ ਅਰਦਾਸ ਨਾਲ ਕੀਤਾ ਕਈ ਵਾਰ-ਵਾਰ ਧੋਖਾ, ਸੰਗਤਾਂ ਨਾਲ ਕੀਤਾ ਕੋਝਾ ਮਖੌਲ।
19.    ਗੁਰੂ ਮਹਾਰਾਜ ਸੱਮਰਥ ਹਨ। ਸਾਰੇ ਫੜੇ ਜਾਣਗੇ, ਵਾਹ ਵਾਹ ਜੀ ਸੱਦਕੇ ਜਾਈਏ ਬਲਕਾਰ ਸਿਆਂ ਤੇਰੇ।
20. ਹੁਣ ਬਲਕਾਰ ਸਿੰਘ ਦੇ ਨਾਲ ਪ੍ਰਬੰਧਕ ਕਮੇਟੀ, ਜਾਂਚ ਕਮੇਟੀ ਵੀ ਬਰਾਬਰ ਦੀ ਲੱਗ ਭੱਗ ਵੀ ਹਿਸੇਦਾਰ ਹੈ।15ਮਹੀਨੇ ਬਾਦ ਵੀ ਖੋਤਾ ਖੂਹ ਵਿੱਚ ਸੁੱਟਦਾ।ਆਪ ਵੀ ਨਾਲ ਖੂਹ ਵਿੱਚ ਡਿੱਗੇ। ਸੰਗਤ ਜੀ  ਬੇਨਤੀ ਹੈ ਜੀ ਜਾਗੋ। ਬਲਕਾਰ ਸਿੰਘ ਫਿਰ ਰਜਿਸਟਰ ਹੋਵੇਗਾ ਪ੍ਰਧਾਨ ਨਹੀਂ ਤੇ ਆਉਣਗੀਆਂ ਧਮਕੀਆਂ।
21.    ਸਿਰਫ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦੇ ਸੀ। ਅੱਗੇ ਸੰਗਤਾਂ ਦੇ ਹੱਥ। ਗੱਲਤੀ ਹੋ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ, ਗਲਤੀ ਮੰਨ ਕੇ ਵੀ ਗੱਲਤੀ ਫਿਰ ਉਹੋ ਹੀ ਗੱਲਤੀ ਕਰਾ ਤਾਂ ਸੰਗਤ ਨਾਲ ਵੱਡਾ ਧੋਖਾ ਹੋਵੇਗਾ।
22.    ਕੀ ਜੁਆਬ ਦਿਉਗੀ ਕਮੇਟੀ ਹੋ ਚੁਕੀਆਂ ਦੋ ਚੋਰੀਆਂ ਦਾ ਜੋ ਕਿ ਲੱਗ ਭੱਗ 60,000 ਯੂਰੋ ਸੀ।ਫੜੀ ਗਈ ਭਾਨ ਕਿੱਥੇ ਗਈ ?
23.    ਚੋਣਾ ਕਰਵਾਉਣ ਤੋ ਪਹਿਲਾ ਕਮੇਟੀ ਨੂੰ ਹਿਸਾਬ ਕਿਤਾਬ ਤਾਂ ਬਰਾਬਰ ਕਰਨਾ ਬਣਦਾ ਸੀ।
ਜਾਗੋ!!!!!!!!!!ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਸਾਂਝੀ ਕਮੇਟੀ ਨਹੀ! ੲਹ ਸਰਕਾਰੀ ਕਬਜਾ ਕਮੇਟੀ !!👇
ਸ਼ੇਰ-ਏ-ਪੰਜਾਬ ਪੰਜਾਬੀ ਸਭਾ ਫਰੈਂਕਫਰਟ ਜਰਮਨੀ ।
ਅੱਗੇ ਪੜੋ....
 
.....ਬੰਦੇ ਮਿੰਟ ਨਹੀਂ ਲਾਉਦੇ ਪਾਸਾ ਪੱਲਟਣ ਲਗਿਆਂ.???? PRINT ਈ ਮੇਲ
bittu.jpgਜਿੰਦਗੀ ਦਾ ਅੱਧ ਨਾਲੋਂ ਵੱਧ ਸਮਾਂ ਮੈਂ ਜਰਮਨ ਤਹਿ ਕੀਤਾ , ਦਿਨ ਗੁਨਾਹਾਂ ਨਾਲ ਗੁੱਜਰ ਜਾਂਦਾ ਤੇ ਰਾਤ ਸੌਂਕੇ. ਪਰ ਫਿਰ ਵੀ ਜਦੋਂ ਮੌਕਾ ਮਿਲਦਾ ਸਭ ਦੀ ਚੜਦੀ ਕਲਾ ਦੀ ਅਰਦਾਸ ਕਰੀਦੀ ਹੈ ਜੋ ਸਾਡੇ ਖੁਸ਼ ਰਹਿਣ ਦਾ ਕਾਰਨ ਹੈ . ਬੜੇ ਯਾਰ ਨੇ ਜਰਮਨਾਂ ਤੋਂ ਇਲਾਵਾ ਲਹੌਰੀਏ, ਪਸ਼ਾਓਰੀਏ ,ਜੱਟ, ਲੁੁਬਾਣੇ,ਵਗੈਰਾ ਵਗੈਰਾ .ਪਰ ਗੁਰੂ ਘਰਾਂ ਚ ਲੰਬੜਦਾਰ ਬੰਨਣਾ ਮੇਰੇ ਵਰਗੇ ਗੁਨਾਹਗਾਰ ਬੰਦੇ ਦਾ ਕੰਮ ਨਹੀਂ , ਅਸੀਂ ਜਿਹੋ ਹਾਂ ਸੋ ਹਾਂ ਗੁਰੂ ਕਿਰਪਾ ਕਰੇ ਜਾਂ ਗੁਰੂ ਜਾਣੇ . ਪਰ ਬੇਨਤੀ ਹੱਥ ਜੋੜ ਕੇ ਸਾਰੀਆਂ ਪਾਰਟੀਆਂ ਜਥੇਬੰਦੀਆਂ ਸੱਭਾਵਾਂ ਨੂੰ ਕੇ ਮੇਰੇ ਵਰਗੇ ਬੰਦੇ ਦਾ ਨਾਂ ਵਰਤਣ ਤੋਂ ਗੁਰੇਜ ਕਰਨ ਨਹੀਂ ਤੇ ਓਹ ਆਪਣੀ ਛਵੀ ਆਪ ਖਰਾਬ ਕਰਨ ਲਈ ਜਿਮੇਵਾਰ ਹੋਣਗੀਆਂ. ਕਿਉ ਕਿ ਅਸੀਂ ਤੁਹਾਡੇ ਵਾਂਗੂਂ ਉਚ ਅਵਸਥਾ ਦੇ ਮਾਲਕ ਨਹੀ ਗੁਰੂ ਕੇ ਮਸਲਿਆਂ ਚ ਦਖਲ ਅੰਦਾਜੀ ਕਰ ਸਕੀਏ. ਪਰ ਤੁਹਨੂੰ ਵੀ ਬੇਨਤੀ ਏ ਕਿ ਗੁਰੂ ਘਰਾਂ ਚ, ਲੰਬੜਦਾਰੀਆਂ ਕਰਨ ਤੋਂ ਪਹਿਲਾਂ ਆਪਣੇ ਨਿਆਣਿਆਂ ਵੱਲ ਧਿਆਨ ਦੇਣ ਘਰ ਘਰ ਹਰਜੀਤ ਸੱਜਣ ਪੈਦਾ ਹੋਣਗੇ .ਸਾਡੇ ਆਪਣੇ ਨਿਆਣੇ ਸਾਡੀ ਗਲ ਨਹੀ ਸੁਣਦੇ ਤੇ ਅਸੀਂ ਤੁਰ ਪੈਦੇ ਆਂ ਜਥੇਦਾਰ ਬਨਣ. ਮਗਰੋਂ ਬਚੇ ਫ਼ੁਰਰਰਰ ਤੇ ਆਪ ਗਰੀਸ ਦੇ ਕਿਸੇ ਟਾਪੂ ਤੇ ਗੰਡੇ ਪੁਟ ਰਹੇ ਹੁਨੰ ਆਂ
ਦੋ ਦਹਾਕੇ ਹੋ ਗਏ ਤਮਾਸ਼ਾ ਵੇਹਦਿਆਂ ਬੰਦੇ ਮਿੰਟ ਨਹੀਂ ਲਾਉਦੇ ਪਾਸਾ ਪੱਲਟਣ ਲਗਿਆਂ ਪਤਾ ਨਹੀਂ ਲਗਦਾ ਕਿਧਰ ਹੋਈਏ . ਇਸ ਲਈ ਸਾਡਾ ਕੋਈ ਧੜਾ ਨਹੀ
ਹਾਂਜੀ ਇਕ ਪਾਰਟੀ ਦੇ ਹਮਾਇਤੀ ਹਾਂ ਆਮ ਆਦਮੀ ਪਾਰਟੀ ਜਿਸਨੇ ੭0ਸਾਲਾਂ ਦੇ ਆਜਾਦੀ ਇਤਹਿਾਸ ਵਿਚ ਕੁਝ ਕਾਰਨਮੇ ਕੀਤੇ ਨੇ ਉਧਾਰਨ ਦੇ ਤੌਰ ਭੁੱਲਰ ਦੀ ਸਜਾ ਮਾਫ਼ੀ,ਦੰਗਾ ਪੀੜਤਾਂ ਦੀ ਮਦਦ ਤੇ ਹੁਣ ਸਿੱਖ ਮੈਰਿਜ ਐਕਟ ....ਜੇ ਕਿਸੇ ਹੋਰ ਨੇ ਕੁਝ ਸਵਾਰਿਆ ਤੇ ਓਹ ਵੀ ਦਸਿਓ. ਰਹੀ ਗਲ ਖਲਸਾ ਰਾਜ ਦੀ ਉਸਦੀ ਅਰਦਾਸ ਵੀ ਅਸੀਂ ਨਿਤ ਕਰਦੇ ਹਾਂ ਤੇ ਤੀਰ ਵਾਲੇ ਬਾਬੇ ਦਾ ਜਨਮ ਦਿਹਾੜਾ ਵੀ ਸਾਨੂੰ ਨਹੀ ਭੁਲਿਆ
ਭੁਲਾਂ ਚੁਕਾਂ ਦੀ ਖਿਮਾਂ........ਅਰਪਿੰਦਰ ਬਿੱਟੂ ...00491775304141
 
ਬਾਬਾ ਪ੍ਰੇਮ ਸਿੰਘ ਦੀ ਬਰਸੀ ਸਬੰਧੀ ਸਮਾਗਮ ਭਲਕੇ PRINT ਈ ਮੇਲ
ਫਰੈਂਕਫਰਟ, 9 ਜੂਨ (ਸੰਦੀਪ ਕੌਰ ਮਿਆਣੀ)- ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਸਮੂਹ ਸੰਗਤਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਬਾਬਾ ਪ੍ਰੇਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ 11 ਜੂਨ ਨੂੰ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ । ਇਸੇ ਸਬੰਧੀ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ । 10 ਜੂਨ ਸਨਿਚਰਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ । ਇਸੇ ਸਬੰਧ 'ਚ ਐਤਵਾਰ 11 ਜੂਨ ਨੂੰ ਭੋਗ ਪਾਉਣ ਉਪਰੰਤ ਭਾਈ ਦਲੀਪ ਸਿੰਘ ਫ਼ੱਕਰ ਦਾ ਕੀਰਤਨੀ ਜਥਾ ਅਤੇ ਭਾਈ ਹਰਜੀਤ ਸਿੰਘ ਢਪਾਲੀ ਸੰਗਤਾਂ ਨੂੰ ਗੁਰਮਤਿ ਨਾਲ ਜੋੜਣਗੇ । ਇਸ ਮੌਕੇ ਭਾਈ ਬਲਕਾਰ ਸਿੰਘ ਬਰਿਆਰਾ ਅਤੇ ਭਾਈ ਨਰਿੰਦਰ ਸਿੰਘ ਘੌਤੜਾ ਨੇ ਸੰਗਤਾਂ ਨੂੰ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰਮਤਿ ਦਾ ਲਾਹਾ ਲੈਣ ਦੀ ਬੇਨਤੀ ਕੀਤੀ ।
 
1984 ਦੀ ਯਾਦ ਵਿਚ ਇੰਡੀਅਨ ਕੌਂਸਲੇਟ ਫਰੈਂਕਫੋਰਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ PRINT ਈ ਮੇਲ

1984 ਦੀ ਯਾਦ ਵਿਚ ਇੰਡੀਅਨ ਕੌਂਸਲੇਟ ਫਰੈਂਕਫੋਰਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ

45.jpg69.jpg12.jpg

 

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 19 - 27 of 726

Advertisements


Advertisement
Advertisement