:: ਆਫ ਦ ਰਿਕਾਰਡ: ਮੋਦੀ ਨੇ ਇਕ ਵਾਰ ਫਿਰ ਮਹਿਬੂਬਾ ਨੂੰ ਕੀਤਾ ਖੁਸ਼   :: ਲਾਲੂ ਨੂੰ ਮੈਡੀਕਲ ਜਾਂਚ ਪਿੱਛੋਂ ਹਸਪਤਾਲ ਤੋਂ ਮਿਲੀ ਛੁੱਟੀ   :: ਨਿਊਯਾਰਕ ਪੁਲਸ 'ਚ ਪਹਿਲੀ ਦਸਤਾਰਧਾਰੀ ਮਹਿਲਾ, ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ   :: 14 ਕਰੋੜ ਰੁਪਏ ਦਾ ਬੰਗਲਾ ਮੁਲਾਇਮ ਨੂੰ ਤੋਹਫੇ 'ਚ ਦੇਣਗੇ ਸਪਾ ਸੰਸਦ ਮੈਂਬਰ   :: ਇਸ ਵਾਰੀ ਖਾਸ ਹੋਵੇਗੀ ਪੀ. ਐੱਮ. ਮੋਦੀ ਤੇ ਪੁਤਿਨ ਦੀ ਮੁਲਾਕਾਤ   :: ਕਰਨਾਟਕ : ਸੁਪਰੀਮ ਕੋਰਟ ਵੱਲੋਂ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਉਣ ਤੋਂ ਇਨਕਾਰ   :: ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ   :: ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ   :: ਕਰਨਾਟਕ 'ਚ ਭਾਜਪਾ ਦੀ ਸਰਕਾਰ, ਸੰਵਿਧਾਨ ਦਾ ਮਜ਼ਾਕ ਉਡਾਉਣ ਵਾਂਗ - ਰਾਹੁਲ   :: ਪਾਕਿਸਤਾਨੀ ਗੋਲੀਬਾਰੀ 'ਚ ਜਵਾਨ ਜ਼ਖਮੀ   :: ਮਤਗਣਨਾ ਕੇਂਦਰ ਤੋਂ ਪੁਲਿਸ ਨੇ ਬਰਾਮਦ ਕੀਤੇ 40 ਮੋਬਾਇਲ ਫੋਨ   :: ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਡਿੱਗਿਆ   :: ਜਲੰਧਰ : ਬੁਧਵਾਰ 3 ਜੇਠ ਸੰਮਤ 550 ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ   :: ਗਵਰਨਰ ਦੇ ਫੈਸਲੇ ਦਾ ਇੰਤਜ਼ਾਰ- ਯੇਦੀਯੁਰੱਪਾ   :: ਦਿੱਲੀ 'ਚੋਂ 20 ਕਰੋੜ ਰੁਪਏ ਦੀ ਹੈਰੋਇਨ ਸਣੇ ਨਾਈਜੀਰੀਅਨ ਗ੍ਰਿਫਤਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਜਰਮਨ 'ਚ ਗੁਰਦੁਆਰੇ 'ਤੇ ਹਮਲੇ ਦਾ ਮਾਮਲਾ ਪੁਲਿਸ ਨੂੰ ਯੋਜਨਾ ਬਾਰੇ ਜਾਣਕਾਰੀ ਕਈ ਹਫਤੇ ਪਹਿਲਾਂ ਮਿਲ ਗਈ ਸੀ PRINT ਈ ਮੇਲ
ਬਰਲਿਨ, 25 ਮਈ (ਏਜੰਸੀ)-ਜਰਮਨ ਪੁਲਿਸ ਨੂੰ ਐਸਨ ਸਥਿਤ ਗੁਰਦੁਆਰੇ 'ਤੇ ਇਕ ਨੌਜਵਾਨਾਂ ਦੇ ਸਮੂਹ ਵੱਲੋਂ ਬੰਬ ਹਮਲਾ ਕਰਨ ਦੀ ਯੋਜਨਾ ਬਣਾਉਣ ਦੀ ਸੂਚਨਾ ਧਮਾਕੇ ਤੋਂ ਕਈ ਹਫਤੇ ਪਹਿਲਾਂ ਮਿਲ ਗਈ ਸੀ | ਸਥਾਨਕ ਮੀਡੀਆ ਨੇ ਦਾਅਵਾ ਕੀਤਾ ਕਿ ਸ਼ੱਕੀਆਂ ਵਿਚੋਂ ਇਕ ਦੀ ਮਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ | ਖਬਰਾਂ ਦੇ ਅਨੁਸਾਰ, ਨੌਰਥ ਰਾਈਨ ਵੈਸਟਪਾਲੀਆ ਪੁਲਿਸ ਨੇ ਸ਼ੱਕੀ ਦੀ ਮਾਂ ਤੋਂ ਇਸ ਸਬੰਧ 'ਚ ਸੂਚਨਾ ਮਿਲਣ ਦੇ ਬਾਅਦ ਕੁਝ ਦੰਡਾਤਮਕ ਕਦਮ ਉਠਾਏ ਸੀ ਅਤੇ ਹੋਰ ਕਾਰਵਾਈ ਕੀਤੀ ਸੀ | ਪ੍ਰੰਤੂ ਪੁਲਿਸ ਨੇ ਮਹਿਲਾ ਵੱਲੋਂ ਦਿੱਤੇ ਗਏ ਦਸਤਾਵੇਜ਼ਾਂ ਦੀ ਅੰਤਿਮ ਸਮੀਖਿਆ ਗੁਰਦੁਆਰੇ 'ਚ ਧਮਾਕਾ ਹੋਣ ਦੇ 10 ਦਿਨ ਬਾਅਦ 26 ਅਪ੍ਰੈਲ ਨੂੰ ਕੀਤੀ ਸੀ | ਟੀ. ਵੀ. ਚੈਨਲਾਂ ਡਬਲਯੂ. ਡੀ. ਆਰ. ਅਤੇ ਐਨ. ਡੀ. ਆਰ. ਅਤੇ 'ਦ ਮਿਊਨਿਖ' ਅਖਬਾਰ ਅਨੁਸਾਰ ਹਮਲੇ ਦੇ ਦੋ ਮੁੱਖ ਸ਼ੱਕੀਆਂ 16 ਸਾਲਾ ਯੂਸਫ ਟੀ ਅਤੇ ਮੁਹੰਮਦ ਬੀ ਅਤੇ ਉਨ੍ਹਾਂ ਦੇ 17 ਸਾਲਾ ਸਾਥੀ ਟੋਲਗਾ ਆਈ ਨੇ ਯੋਜਨਾ ਬਣਾਈ ਸੀ | ਤਿੰਨਾਂ ਨੇ ਵੱਖੋ-ਵੱਖ ਕੰਮ ਵੰਡੇ ਸਨ ਅਤੇ ਯੂਸਫ ਨੂੰ ਗਰੁੱਪ ਦਾ ਮੁਖੀ ਬਣਾਇਆ ਸੀ ਜਦਕਿ ਟੋਲਗਾ 'ਤੇ ਪੈਸੇ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਸੀ | ਟੋਲਗਾ ਦੀ ਮਾਂ ਨੂੰ ਆਪਣੇ ਪੁੱਤਰ ਦੇ ਕਮਰੇ 'ਚੋਂ ਇਕ ਪੈਡ 'ਤੇ ਹਮਲੇ ਦੀ ਯੋਜਨਾ ਬਾਰੇ ਕੁਝ ਲਿਖਿਆ ਮਿਲਿਆ ਸੀ, ਜਿਸ ਨੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਸੀ | ਮੀਡੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰਿਪੋਰਟ ਖੋਜੀ ਪੱਤਰਕਾਰਤਾਂ 'ਤੇ ਆਧਾਰਿਤ ਹੈ |
 
ਜਰਮਨੀ ਗੁਰਦੁਆਰਾ ਧਮਾਕੇ ਦਾ ਮਾਮਲਾ ਮੁਢਲੀ ਚਿਤਾਵਨੀ 'ਤੇ ਕਾਰਵਾਈ ਕਰਨ 'ਚ ਗਲਤੀ ਹੋਈ-ਜਰਮਨ ਪੁਲਿਸ PRINT ਈ ਮੇਲ
ਬਰਲਿਨ, 24 ਮਈ (ਏਜੰਸੀ)- ਜਰਮਨੀ ਦੇ ਸ਼ਹਿਰ ਐਸਨ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਅੱਤਵਾਦੀ ਹਮਲੇ ਸਬੰਧੀ ਜਾਂਚ ਕਰ ਰਹੀ ਜਰਮਨ ਪੁਲਿਸ ਨੇ ਮੰਨਿਆ ਕਿ ਉਨ੍ਹਾਂ ਇਸ ਹਮਲੇ ਦੇ ਸਬੰਧ 'ਚ ਫੜੇ 2 ਸ਼ੱਕੀਆਂ 'ਚੋਂ ਇਕ ਸ਼ੱਕੀ ਦੇ ਸਕੂਲ ਵੱਲੋਂ ਜਨਵਰੀ ਮਹੀਨੇ 'ਚ ਮਿਲੀ ਚੇਤਾਵਨੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਸੀ | ਗੁਰਦੁਆਰਾ ਨਾਨਕਸਰ ਸਤਸੰਗ ਸਭਾ 'ਤੇ ਹੋਏ ਹਮਲੇ ਤੋਂ ਇਕ ਮਹੀਨੇ ਬਾਅਦ ਪੁਲਿਸ ਨੇ ਦੱਸਿਆ ਕਿ ਉਸ ਨੇ ਸੁਰੱਖਿਆ ਏਜੰਸੀਆਂ ਨੂੰ ਇਸ ਹਮਲੇ ਦੇ ਸਬੰਧ 'ਚ ਫੜ੍ਹੇ ਗਏ ਵਿਦਿਆਰਥੀ ਯੁਸੁਫ ਟੀ ਦੇ ਸਕੂਲ ਦੇ ਪਿ੍ੰਸੀਪਲ ਵੱਲੋਂ ਦਿੱਤੀ ਉਸ ਚੇਤਾਵਨੀ, ਕਿ ਉਕਤ ਵਿਦਿਆਰਥੀ ਆਪਣੇ ਸਾਥੀ ਵਿਦਿਆਰਥੀਆਂ ਨੂੰ ਆਪਣੇ ਮੋਬਾਈਲ 'ਚ ਆਪਣੇ ਵੱਲੋਂ ਤਿਆਰ ਕੀਤੇ ਬੰਬ ਰਾਹੀਂ ਕੀਤੇ ਧਮਾਕੇ ਦੀ ਵੀਡੀਓ ਵਿਖਾ ਰਿਹਾ ਹੈ, ਬਾਰੇ ਜਾਣੰੂ ਨਹੀਂ ਕਰਵਾਇਆ ਸੀ, ਜੋ ਕਿ ਪੁਲਿਸ ਦੀ ਸਭ ਤੋਂ ਨਾਕਾਮਯਾਬੀ ਸਾਬਿਤ ਹੋਈ | ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ 'ਤੇ ਸਖ਼ਤ ਕਾਰਵਾਈ ਕਰਨ ਦੀ ਬਜਾਏ, ਪੁਲਿਸ ਸਕੂਲ ਅਧਿਕਾਰੀਆਂ ਨਾਲ ਇਸ ਵਿਦਿਆਰਥੀ 'ਤੇ ਚਾਲ-ਚਲਣ ਤਹਿਤ ਕਾਰਵਾਈ ਕਰਨ ਲਈ ਸਹਿਮਤ ਹੋ ਗਈ ਸੀ, ਜੋ ਕਿ ਗਲਤ ਨਿਰਣਾ ਸਾਬਿਤ ਹੋਇਆ
 
ਪਿਰਥੀ ਪਾਲ ਸਿੰਘ ਸੰਦੂ ਟਰਸਟ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰ,ਪਿਰਥੀਪਾਲ ਸਿੰਘ ਸੰਦੂ ਦੀ ਬਰਸੀ 27ਮਈ ਦਿੰਨ ਐਤ PRINT ਈ ਮੇਲ
b454_4.jpgਫਰੈਂਕਫੋਰਟ/ ਜਰਮਨੀ -20ਮਈ16(ਮੀਡੀਆ ਦੇਸ ਪੰਜਾਬ)- ਦੇ ਸ਼ਹਿਰ ਵਿਚ ਗੁਰਦੂਆਰਾ ਸਿੱਖ ਸੈਂਟਰ ਵਿਖੇ ਪਿਰਥੀ ਪਾਲ ਸਿੰਘ ਸੰਦੂ ਟਰਸਟ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰ,ਪਿਰਥੀਪਾਲ ਸਿੰਘ ਸੰਦੂ ਦੀ ਬਰਸੀ 27 ਮਈ ਦਿੰਨ ਐਤਵਾਰ ਨੂੰ ਬੜੀ ਧੁਮ ਧਾਮ ਨਾਲ ਮਨਾਈ ਜਾ ਰਹੀ ਹੈ,ਟਰਸਟ ਵਲੋਂ ਹਰ ਮਾਈ ਭਾਈ ਤੇ ਸਾਰੀਆਂ ਕਲਬਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਚੱੜ ਕੇ ਇਸ ਸਮਾਗਮ ਵਿਚ ਹਿਸਾ ਲਉ ਜੀ !

ਬੇਨਤੀ ਕਰਤਾ =ਸਜਨ ਸਿੰਘ ਫਰਾਂਸੀਸੀ
 
ਅਕਾਲੀ ਦਲ ਜਰਮਨ ਦੇ ਪ੍ਰਧਾਨ ਨੇ ਪਰਾਗਪੁਰ ਚੌਕੀ ਦੀ ਪੁਲਿਸ 'ਤੇ ਲਾਏ ਦੋਸ਼ PRINT ਈ ਮੇਲ
ਜਲੰਧਰ ਛਾਉਣੀ, 8 ਮਈ (ਪਵਨ ਖਰਬੰਦਾ)-ਪਰਾਗਪੁਰ ਚੌਕੀ ਦੇ ਅਧੀਨ ਆਉਂਦੇ ਕੁੱਕੜ ਪਿੰਡ ਵਾਸੀ ਤੇ ਪ੍ਰਵਾਸੀ ਭਾਰਤੀ ਦਲਬੀਰ ਸਿੰਘ ਡੱਬ ਜੋ ਕਿ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਜ਼ਰਮਨ ਦਾ ਪ੍ਰਧਾਨ ਦੱਸਦਾ ਹੈ ਨੇ ਦੱਸਿਆ ਕਿ ਉਹ ਜ਼ਰਮਨ 'ਚ ਰਹਿ ਰਿਹਾ ਹੈ ਤੇ ਉਸ ਦਾ ਕੁੱਕੜ ਪਿੰਡ 'ਚ ਘਰ 'ਤੇ ਜ਼ਮੀਨ ਹੈ ਪ੍ਰੰਤੂ ਕੁਝ ਲੋਕ ਉਸ ਦੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਦੇ ਹੋਏ ਉਸ ਨੂੰ ਧਮਕੀਆਂ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਸ਼ਰਾਰਤੀ ਅਨਸਰਾਂ ਵੱਲੋਂ ਉਸ ਦੇ ਘਰ ਨੂੰ ਤਾਲਾ ਲਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਉਸ ਸਮੇਂ ਉਨ੍ਹਾਂ ਨੇ ਐਨ. ਆਰ. ਆਈ. ਪੁਲਿਸ ਦੀ ਮਦਦ ਨਾਲ ਇਹ ਕਬਜ਼ਾ ਛੁਡਵਾ ਲਿਆ ਸੀ | ਪ੍ਰੰਤੂ ਇਸ ਸਮੇਂ ਸਾਡੇ ਪਲਾਟ 'ਤੇ ਸ਼ਰੇਆਮ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪਰਾਗਪੁਰ ਚੌਕੀ ਦੀ ਪੁਲਿਸ ਨੂੰ ਲਗਾਤਾਰ ਸੂਚਨਾ ਦਿੱਤੀ ਜਾ ਰਹੀ ਹੈ ਪ੍ਰੰਤੂ ਪੁਲਿਸ ਕੋਈ ਵੀ ਠੋਸ ਕਾਰਵਾਈ ਨਹੀਂ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਥਾਂ 'ਤੇ ਕੁਝ ਲੋਕਾਂ ਵੱਲੋਂ ਲਗਾਤਾਰ ਕਬਜ਼ਾ ਕੀਤਾ ਜਾ ਰਿਹਾ ਹੈ | ਉਨ੍ਹਾਂ ਪਰਾਗਪੁਰ ਚੌਕੀ ਦੀ ਪੁਲਿਸ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਸਭ ਕੁਝ ਪਰਾਗਪੁੁਰ ਚੌਕੀ ਦੀ ਪੁਲਿਸ ਦੀ ਸ਼ਹਿ 'ਤੇ ਹੋ ਰਿਹਾ ਹੈ | ਇਸ ਸਬੰਧੀ ਜਦੋਂ ਪਰਾਗਪੁਰ ਚੌਕੀ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਲਬੀਰ ਸਿੰਘ ਡੱਬ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਉਹ ਪੁਲਿਸ ਪਾਰਟੀ ਸਮੇਤ ਮੌਕਾ ਦੇਖਣ ਲਈ ਗਏ ਸਨ ਤੇ ਜਦੋਂ ਉਨ੍ਹਾਂ ਦਲਬੀਰ ਸਿੰਘ ਨੂੰ ਆਪਣੀ ਮਾਲਕੀ ਸਬੰਧੀ ਦਸਤਾਵੇਜ਼ ਦਿਖਾਉਣ ਤੇ ਨਿਸ਼ਾਨਦੇਹੀ ਸਬੰਧੀ ਕਿਹਾ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ | ਉਨ੍ਹਾਂ ਕਿਹਾ ਕਿ ਜਦੋਂ ਦਲਬੀਰ ਸਿੰਘ ਡੱਬ ਆਪਣੀ ਮਾਲਕੀ ਸਬੰਧੀ ਪੁਲਿਸ ਨੂੰ ਦਸਤਾਵੇਜ਼ ਦਿਖਾਉਣਗੇ ਤਾਂ ਪੁਲਿਸ ਬਣਦੀ ਕਾਨੂੰਨੀ ਕਾਰਵਾਈ ਕਰੇਗੀ |
 
ਜਰਮਨੀ ਦੇ ਗੁਰਦੁਆਰਾ ਸਾਹਿਬ ''ਤੇ ਹਮਲਾ ਮਾਮਲੇ ''ਚ ਤੀਜਾ ਸ਼ੱਕੀ ਗ੍ਰਿਫਤਾਰ PRINT ਈ ਮੇਲ
esn.jpgਬਰਲਿਨ-05ਮਈ16(ਮੀਡੀਆ ਦੇਸ ਪੰਜਾਬ)- ਜਰਮਨੀ ਦੇ ਐਸੇਨ ਸ਼ਹਿਰ ਵਿਖੇ ਸਥਿਤ ਗੁਰਦੁਆਰਾ ਨਾਨਕਸਰ ਸਤਸੰਗ ਸਭਾ ਵਿਚ ਧਮਾਕਾ ਕਰਨ ਦੇ ਮਾਮਲੇ ਵਿਚ ਪੁਲਸ ਨੇ ਤੀਜੇ ਸ਼ੱਕੀ ਨੂੰ ਗ੍ਰਿਫਤਾਰ ਕਰ
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 55 - 63 of 732

Advertisements


Advertisement
Advertisement
Advertisement
Advertisement