:: ਲੋਕ ਸਭਾ ਚੋਣਾਂ ਦੇ ਲਈ ਸ਼ਿਵ ਸੈਨਾ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ   :: ਪਾਕਿਸਤਾਨ ਕੌਮੀ ਦਿਵਸ 'ਚ ਸ਼ਾਮਲ ਨਹੀਂ ਹੋਵੇਗਾ ਭਾਰਤ   :: ਬਿਹਾਰ : ਆਰ.ਜੇ.ਡੀ. 20, ਕਾਂਗਰਸ 9, ਆਰ.ਐਲ.ਐਸ.ਪੀ. 5 ਸੀਟਾਂ 'ਤੇ ਲੜੇਗੀ ਲੋਕ ਸਭਾ ਚੋਣ   :: ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ   :: ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ   :: ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ   :: ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ   :: ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ   :: ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ   :: ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ   :: ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ   :: ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ   :: ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ   :: ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ   :: ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਜਰਮਨੀ ''ਚ ਆਈ. ਐੱਸ. ਨਾਲ ਸਬੰਧਿਤ ਤਿੰਨ ਅੱਤਵਾਦੀ ਗ੍ਰਿਫਤਾਰ PRINT ਈ ਮੇਲ
atv.jpgਬਰਲਿਨ-02ਜੂਨ(ਮੀਡੀਆ ਦੇਸ ਪੰਜਾਬ)-ਜਰਮਨੀ ਨੇ ਇਸਲਾਮਿਕ ਸਟੇਟ ਨਾਲ ਸਬੰਧ ਰੱਖਣ ਵਾਲੇ ਤਿੰਨ ਸੀਰੀਆਈ ਨਾਗਰਿਕਾਂ ਨੂੰ ਜੋ ਇਥੇ ਹਮਲੇ ਦੀ ਯੋਜਨਾ ਬਣਾ ਰਹੇ ਸਨ, ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਫੈਡਰਲ ਇਸਤਗਾਸਾ ਅਧਿਕਾਰੀ ਨੇ ਦਿੱਤੀ ਹੈ। ਇਸਤਗਾਸਾ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਹਮਜਾ ਸੀ (27 ਸਾਲਾ), ਮਹਿਦੂਦ (25 ਸਾਲਾ) ਅਤੇ ਅਬਦੁਰ ਰਹਿਮਾਨ (31 ਸਾਲਾ )ਏ. ਕੇ. ਨੂੰ ਉੱਤਰੀ ਸੂਬੇ ਤੋਂ ਗ੍ਰਿਫਤਾਰ ਕੀਤਾ ਗਿਆ। ਇਸਤਿਗਾਸਾ ਨੇ ਦੱਸਿਆ ਕਿ ਤਿੰਨੋ ਸੀਰੀਆਈ ਨਾਗਰਿਕਾਂ ਦੀ ਗ੍ਰਿਫਤਾਰੀ ਦਾ ਵਾਰੰਟ ਸਰਕਾਰ ਨੇ ਜਾਰੀ ਕੀਤਾ ਸੀ।
 
ਜਰਮਨ ਮਹਿਲਾ ਨੇਤਾ ਰਹਿ ਗਈ ਹੱਕੀ-ਬੱਕੀ, ਜਦੋਂ ਸੁੱਟਿਆ ਗਿਆ ਮੂੰਹ ''ਤੇ ਕੇਕ PRINT ਈ ਮੇਲ
german.jpgਜਰਮਨ -29ਮਈ16(ਮੀਡੀਆ ਦੇਸ ਪੰਜਾਬ)- ਇਥੋਂ ਦੀ ਵਿਰੋਧੀ ਧਿਰ ਦੀ ਇਕ ਮਹਿਲਾ ਆਗੂ 'ਤੇ ਕੇਕ ਸੁੱਟ ਕੇ ਵਿਦਰੋਹ ਜਤਾਏ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਬੀਤੇ ਸ਼ਨੀਵਾਰ ਨੂੰ ਮੈਗਦੇਬਰਗ ਵਿਖੇ ਖੱਬੇ ਪੱਖੀ ਪਾਰਟੀ ਦੀ  ਸਹਾਇਕ ਆਗੂ ਸਾਹਰਾ ਵੈਗੇਨਕਨੈਕਟ ਦੇ ਚਿਹਰੇ 'ਤੇ ਫਾਸੀਵਾਦ ਵਿਰੋਧੀ ਦਲ ਦੇ ਇਕ ਕਾਰਕੁੰਨ ਵਲੋਂ ਕੇਕ ਸੁੱਟਿਆ ਗਿਆ। ਵੈਗੇਨਕਨੈਕਟਟ ਵਲੋਂ ਸ਼ਰਨਾਰਥੀਆਂ ਲਈ ਦਿੱਤੀ ਗਈ ਟਿੱਪਣੀ ਦੇ ਵਿਰੋਧ 'ਚ ਫਾਸੀਵਾਦ ਵਿਰੋਧੀਆਂ ਨੇ ਇਹ ਹਰਕਤ ਕੀਤੀ।ਜ਼ਿਕਰਯੋਗ ਹੈ ਕਿ ਵੈਗੇਨਕਨੈਕਟ ਨੇ ਪਰਵਾਸੀਆਂ ਦੀ ਜਰਮਨ 'ਚ ਆਮਦ 'ਤੇ ਦੇਸ਼ ਦੀ ਸਮਰੱਥਾ ਬਾਰੇ ਕਿਹਾ, ''ਸਾਰੇ ਸ਼ਰਨਾਰਥੀ ਜਰਮਨ 'ਚ ਨਹੀਂ ਆ ਸਕਦੇ।'' ਇਸ ਕਾਰਨ ਵਿਰੋਧੀ ਪਾਰਟੀ ਸਮੇਤ ਹੋਰ ਪਾਰਟੀਆਂ 'ਚ ਉਸ ਦੇ ਇਸ ਬਿਆਨ ਦੀ ਕਾਫੀ ਨਿੰਦਿਆ  ਹੋਈ। ਦੱਸ ਦੇਈਏ ਕਿ ਖੱਬੇ ਪੱਖੀ ਪਾਰਟੀ ਜਰਮਨ ਸੰਸਦ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੈ।
 
ਜਰਮਨ 'ਚ ਗੁਰਦੁਆਰੇ 'ਤੇ ਹਮਲੇ ਦਾ ਮਾਮਲਾ ਪੁਲਿਸ ਨੂੰ ਯੋਜਨਾ ਬਾਰੇ ਜਾਣਕਾਰੀ ਕਈ ਹਫਤੇ ਪਹਿਲਾਂ ਮਿਲ ਗਈ ਸੀ PRINT ਈ ਮੇਲ
ਬਰਲਿਨ, 25 ਮਈ (ਏਜੰਸੀ)-ਜਰਮਨ ਪੁਲਿਸ ਨੂੰ ਐਸਨ ਸਥਿਤ ਗੁਰਦੁਆਰੇ 'ਤੇ ਇਕ ਨੌਜਵਾਨਾਂ ਦੇ ਸਮੂਹ ਵੱਲੋਂ ਬੰਬ ਹਮਲਾ ਕਰਨ ਦੀ ਯੋਜਨਾ ਬਣਾਉਣ ਦੀ ਸੂਚਨਾ ਧਮਾਕੇ ਤੋਂ ਕਈ ਹਫਤੇ ਪਹਿਲਾਂ ਮਿਲ ਗਈ ਸੀ | ਸਥਾਨਕ ਮੀਡੀਆ ਨੇ ਦਾਅਵਾ ਕੀਤਾ ਕਿ ਸ਼ੱਕੀਆਂ ਵਿਚੋਂ ਇਕ ਦੀ ਮਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ | ਖਬਰਾਂ ਦੇ ਅਨੁਸਾਰ, ਨੌਰਥ ਰਾਈਨ ਵੈਸਟਪਾਲੀਆ ਪੁਲਿਸ ਨੇ ਸ਼ੱਕੀ ਦੀ ਮਾਂ ਤੋਂ ਇਸ ਸਬੰਧ 'ਚ ਸੂਚਨਾ ਮਿਲਣ ਦੇ ਬਾਅਦ ਕੁਝ ਦੰਡਾਤਮਕ ਕਦਮ ਉਠਾਏ ਸੀ ਅਤੇ ਹੋਰ ਕਾਰਵਾਈ ਕੀਤੀ ਸੀ | ਪ੍ਰੰਤੂ ਪੁਲਿਸ ਨੇ ਮਹਿਲਾ ਵੱਲੋਂ ਦਿੱਤੇ ਗਏ ਦਸਤਾਵੇਜ਼ਾਂ ਦੀ ਅੰਤਿਮ ਸਮੀਖਿਆ ਗੁਰਦੁਆਰੇ 'ਚ ਧਮਾਕਾ ਹੋਣ ਦੇ 10 ਦਿਨ ਬਾਅਦ 26 ਅਪ੍ਰੈਲ ਨੂੰ ਕੀਤੀ ਸੀ | ਟੀ. ਵੀ. ਚੈਨਲਾਂ ਡਬਲਯੂ. ਡੀ. ਆਰ. ਅਤੇ ਐਨ. ਡੀ. ਆਰ. ਅਤੇ 'ਦ ਮਿਊਨਿਖ' ਅਖਬਾਰ ਅਨੁਸਾਰ ਹਮਲੇ ਦੇ ਦੋ ਮੁੱਖ ਸ਼ੱਕੀਆਂ 16 ਸਾਲਾ ਯੂਸਫ ਟੀ ਅਤੇ ਮੁਹੰਮਦ ਬੀ ਅਤੇ ਉਨ੍ਹਾਂ ਦੇ 17 ਸਾਲਾ ਸਾਥੀ ਟੋਲਗਾ ਆਈ ਨੇ ਯੋਜਨਾ ਬਣਾਈ ਸੀ | ਤਿੰਨਾਂ ਨੇ ਵੱਖੋ-ਵੱਖ ਕੰਮ ਵੰਡੇ ਸਨ ਅਤੇ ਯੂਸਫ ਨੂੰ ਗਰੁੱਪ ਦਾ ਮੁਖੀ ਬਣਾਇਆ ਸੀ ਜਦਕਿ ਟੋਲਗਾ 'ਤੇ ਪੈਸੇ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਸੀ | ਟੋਲਗਾ ਦੀ ਮਾਂ ਨੂੰ ਆਪਣੇ ਪੁੱਤਰ ਦੇ ਕਮਰੇ 'ਚੋਂ ਇਕ ਪੈਡ 'ਤੇ ਹਮਲੇ ਦੀ ਯੋਜਨਾ ਬਾਰੇ ਕੁਝ ਲਿਖਿਆ ਮਿਲਿਆ ਸੀ, ਜਿਸ ਨੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਸੀ | ਮੀਡੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰਿਪੋਰਟ ਖੋਜੀ ਪੱਤਰਕਾਰਤਾਂ 'ਤੇ ਆਧਾਰਿਤ ਹੈ |
 
ਜਰਮਨੀ ਗੁਰਦੁਆਰਾ ਧਮਾਕੇ ਦਾ ਮਾਮਲਾ ਮੁਢਲੀ ਚਿਤਾਵਨੀ 'ਤੇ ਕਾਰਵਾਈ ਕਰਨ 'ਚ ਗਲਤੀ ਹੋਈ-ਜਰਮਨ ਪੁਲਿਸ PRINT ਈ ਮੇਲ
ਬਰਲਿਨ, 24 ਮਈ (ਏਜੰਸੀ)- ਜਰਮਨੀ ਦੇ ਸ਼ਹਿਰ ਐਸਨ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਅੱਤਵਾਦੀ ਹਮਲੇ ਸਬੰਧੀ ਜਾਂਚ ਕਰ ਰਹੀ ਜਰਮਨ ਪੁਲਿਸ ਨੇ ਮੰਨਿਆ ਕਿ ਉਨ੍ਹਾਂ ਇਸ ਹਮਲੇ ਦੇ ਸਬੰਧ 'ਚ ਫੜੇ 2 ਸ਼ੱਕੀਆਂ 'ਚੋਂ ਇਕ ਸ਼ੱਕੀ ਦੇ ਸਕੂਲ ਵੱਲੋਂ ਜਨਵਰੀ ਮਹੀਨੇ 'ਚ ਮਿਲੀ ਚੇਤਾਵਨੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਸੀ | ਗੁਰਦੁਆਰਾ ਨਾਨਕਸਰ ਸਤਸੰਗ ਸਭਾ 'ਤੇ ਹੋਏ ਹਮਲੇ ਤੋਂ ਇਕ ਮਹੀਨੇ ਬਾਅਦ ਪੁਲਿਸ ਨੇ ਦੱਸਿਆ ਕਿ ਉਸ ਨੇ ਸੁਰੱਖਿਆ ਏਜੰਸੀਆਂ ਨੂੰ ਇਸ ਹਮਲੇ ਦੇ ਸਬੰਧ 'ਚ ਫੜ੍ਹੇ ਗਏ ਵਿਦਿਆਰਥੀ ਯੁਸੁਫ ਟੀ ਦੇ ਸਕੂਲ ਦੇ ਪਿ੍ੰਸੀਪਲ ਵੱਲੋਂ ਦਿੱਤੀ ਉਸ ਚੇਤਾਵਨੀ, ਕਿ ਉਕਤ ਵਿਦਿਆਰਥੀ ਆਪਣੇ ਸਾਥੀ ਵਿਦਿਆਰਥੀਆਂ ਨੂੰ ਆਪਣੇ ਮੋਬਾਈਲ 'ਚ ਆਪਣੇ ਵੱਲੋਂ ਤਿਆਰ ਕੀਤੇ ਬੰਬ ਰਾਹੀਂ ਕੀਤੇ ਧਮਾਕੇ ਦੀ ਵੀਡੀਓ ਵਿਖਾ ਰਿਹਾ ਹੈ, ਬਾਰੇ ਜਾਣੰੂ ਨਹੀਂ ਕਰਵਾਇਆ ਸੀ, ਜੋ ਕਿ ਪੁਲਿਸ ਦੀ ਸਭ ਤੋਂ ਨਾਕਾਮਯਾਬੀ ਸਾਬਿਤ ਹੋਈ | ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ 'ਤੇ ਸਖ਼ਤ ਕਾਰਵਾਈ ਕਰਨ ਦੀ ਬਜਾਏ, ਪੁਲਿਸ ਸਕੂਲ ਅਧਿਕਾਰੀਆਂ ਨਾਲ ਇਸ ਵਿਦਿਆਰਥੀ 'ਤੇ ਚਾਲ-ਚਲਣ ਤਹਿਤ ਕਾਰਵਾਈ ਕਰਨ ਲਈ ਸਹਿਮਤ ਹੋ ਗਈ ਸੀ, ਜੋ ਕਿ ਗਲਤ ਨਿਰਣਾ ਸਾਬਿਤ ਹੋਇਆ
 
ਪਿਰਥੀ ਪਾਲ ਸਿੰਘ ਸੰਦੂ ਟਰਸਟ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰ,ਪਿਰਥੀਪਾਲ ਸਿੰਘ ਸੰਦੂ ਦੀ ਬਰਸੀ 27ਮਈ ਦਿੰਨ ਐਤ PRINT ਈ ਮੇਲ
b454_4.jpgਫਰੈਂਕਫੋਰਟ/ ਜਰਮਨੀ -20ਮਈ16(ਮੀਡੀਆ ਦੇਸ ਪੰਜਾਬ)- ਦੇ ਸ਼ਹਿਰ ਵਿਚ ਗੁਰਦੂਆਰਾ ਸਿੱਖ ਸੈਂਟਰ ਵਿਖੇ ਪਿਰਥੀ ਪਾਲ ਸਿੰਘ ਸੰਦੂ ਟਰਸਟ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰ,ਪਿਰਥੀਪਾਲ ਸਿੰਘ ਸੰਦੂ ਦੀ ਬਰਸੀ 27 ਮਈ ਦਿੰਨ ਐਤਵਾਰ ਨੂੰ ਬੜੀ ਧੁਮ ਧਾਮ ਨਾਲ ਮਨਾਈ ਜਾ ਰਹੀ ਹੈ,ਟਰਸਟ ਵਲੋਂ ਹਰ ਮਾਈ ਭਾਈ ਤੇ ਸਾਰੀਆਂ ਕਲਬਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਚੱੜ ਕੇ ਇਸ ਸਮਾਗਮ ਵਿਚ ਹਿਸਾ ਲਉ ਜੀ !

ਬੇਨਤੀ ਕਰਤਾ =ਸਜਨ ਸਿੰਘ ਫਰਾਂਸੀਸੀ
 
<< Start < Prev 1 2 3 4 5 6 7 8 9 10 Next > End >>

Results 73 - 81 of 752

Advertisements

Advertisement

Advertisement
Advertisement