:: ਆਫ ਦ ਰਿਕਾਰਡ: ਮੋਦੀ ਨੇ ਇਕ ਵਾਰ ਫਿਰ ਮਹਿਬੂਬਾ ਨੂੰ ਕੀਤਾ ਖੁਸ਼   :: ਲਾਲੂ ਨੂੰ ਮੈਡੀਕਲ ਜਾਂਚ ਪਿੱਛੋਂ ਹਸਪਤਾਲ ਤੋਂ ਮਿਲੀ ਛੁੱਟੀ   :: ਨਿਊਯਾਰਕ ਪੁਲਸ 'ਚ ਪਹਿਲੀ ਦਸਤਾਰਧਾਰੀ ਮਹਿਲਾ, ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ   :: 14 ਕਰੋੜ ਰੁਪਏ ਦਾ ਬੰਗਲਾ ਮੁਲਾਇਮ ਨੂੰ ਤੋਹਫੇ 'ਚ ਦੇਣਗੇ ਸਪਾ ਸੰਸਦ ਮੈਂਬਰ   :: ਇਸ ਵਾਰੀ ਖਾਸ ਹੋਵੇਗੀ ਪੀ. ਐੱਮ. ਮੋਦੀ ਤੇ ਪੁਤਿਨ ਦੀ ਮੁਲਾਕਾਤ   :: ਕਰਨਾਟਕ : ਸੁਪਰੀਮ ਕੋਰਟ ਵੱਲੋਂ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਉਣ ਤੋਂ ਇਨਕਾਰ   :: ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ   :: ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ   :: ਕਰਨਾਟਕ 'ਚ ਭਾਜਪਾ ਦੀ ਸਰਕਾਰ, ਸੰਵਿਧਾਨ ਦਾ ਮਜ਼ਾਕ ਉਡਾਉਣ ਵਾਂਗ - ਰਾਹੁਲ   :: ਪਾਕਿਸਤਾਨੀ ਗੋਲੀਬਾਰੀ 'ਚ ਜਵਾਨ ਜ਼ਖਮੀ   :: ਮਤਗਣਨਾ ਕੇਂਦਰ ਤੋਂ ਪੁਲਿਸ ਨੇ ਬਰਾਮਦ ਕੀਤੇ 40 ਮੋਬਾਇਲ ਫੋਨ   :: ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਡਿੱਗਿਆ   :: ਜਲੰਧਰ : ਬੁਧਵਾਰ 3 ਜੇਠ ਸੰਮਤ 550 ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ   :: ਗਵਰਨਰ ਦੇ ਫੈਸਲੇ ਦਾ ਇੰਤਜ਼ਾਰ- ਯੇਦੀਯੁਰੱਪਾ   :: ਦਿੱਲੀ 'ਚੋਂ 20 ਕਰੋੜ ਰੁਪਏ ਦੀ ਹੈਰੋਇਨ ਸਣੇ ਨਾਈਜੀਰੀਅਨ ਗ੍ਰਿਫਤਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਫਰੈਂਕਫਰਟ 'ਚ ਯੂਰਪ ਦਾ ਬਾਲੀਵੁਡ ਡਾਂਸ ਸਟਾਰ ਸ਼ੌਅ ਸਫ਼ਲ ਰਿਹਾ PRINT ਈ ਮੇਲ

ਫਰੈਂਕਫਰਟ, 16 ਅਕਤੂਬਰ (ਸੰਦੀਪ ਕੌਰ ਮਿਆਣੀ)-ਜਰਮਨੀ ਫਰੈਂਕਫਰਟ 'ਚ ਕਰਵਾਏ ਗਏ ਸ਼ੋਅ ਯੂਰਪ ਦਾ ਅਗਲਾ ਬਾਲੀਵੁਡ ਡਾਂਸ ਸਟਾਰ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ। ਇਸ ਸ਼ੋਅ 'ਚ ਯੂਰਪ ਭਰ ਤੋਂ ਡਾਂਸ ਕਲਾਕਾਰਾਂ ਨੇ ਹਿੱਸਾ ਲਿਆ ਤੇ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ ।ਬਾਲੀਵੁਡ ਸਟਾਰਾਂ ਸ਼ਾਹਰੁਖ ਖਾਨ, ਮਾਧੁਰੀ, ਸ਼੍ਰੀ ਦੇਵੀ ਅਤੇ ਐਸ਼ਵਰੀਆ ਰਾਏ ਵਰਗੀਆਂ ਹਸਤੀਆਂ ਨੂੰ ਡਾਂਸ ਸਿਖਾਉਣ ਵਾਲੀ ਮਾਸਟਰ ਸਰੋਜ਼ ਖਾਨ ਇਸ ਸ਼ੋਅ ਦੇ ਜਿਊਰੀ ਮੈਂਬਰਾਂ ਵਿਚ ਸ਼ਾਮਿਲ ਸਨ। ਫਰੈਂਕਫਰਟ ਤੋਂ ਸਰਵਜੀਤ ਸਿੱਧੂ ਦੀ ਦੇਖ-ਰੇਖ 'ਚ ਹੋਏ ਇਸ ਸ਼ੌਅ 'ਚ ਭਾਰਤੀ ਤੇ ਵਿਦੇਸ਼ੀ ਡਾਂਸ ਕਲਾਕਾਰਾਂ ਨੇ ਹਿੱਸਾ ਲਿਆ ਤੇ ਕਠਿਨ ਪ੍ਰਤੀਯੋਗਤਾ ਵਿਚੋਂ ਦੋ ਵਿਦੇਸ਼ੀਆਂ ਲੜਕੀਆਂ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਪਾਤ ਕੀਤਾ। ਜਰਮਨੀ 'ਚ ਤਕਰੀਬਨ ਦੋ ਹਫਤੇ 'ਚ ਵੱਖ-ਵੱਖ ਸ਼ਹਿਰਾਂ 'ਚ ਸ਼ੌਅ ਕਰਕੇ ਮਾਸਟਰ ਸਰੋਜ਼ ਖਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ ਅਤੇ ਡਾਂਸ ਦੀਆ ਕਲਾਸਾਂ ਵੀ ਲਾਈਆਂ।

 
ਜਲੰਧਰ : ਵੀਰਵਾਰ 8 ਸਾਵਣ ਸੰਮਤ 547 ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ \'ਤੇ ਹੋਣ ਵਾਲੇ ਇਨਸ PRINT ਈ ਮੇਲ
1007802__d56999428.jpgਫਰੈਂਕਫਰਟ, 22 ਜੁਲਾਈ (ਸੰਦੀਪ ਕੌਰ ਮਿਆਣੀ)-ਤਕਰੀਬਨ ਤਿੰਨ ਦਿਨਾਂ ਤੋਂ ਭਾਰਤੀ ਕੌਾਸਲੇਟ ਫਰੈਂਕਫਰਟ ਦੇ ਸਾਹਮਣੇ ਭੁੱਖ ਹੜਤਾਲ 'ਤੇ ਬੈਠੇ ਭਾਈ ਨਿਰਮਲ ਸਿੰਘ ਹੰਸਪਾਲ ਨੇ ਦੱਸਿਆ ਕਿ ਉਹ ਬਾਪੂ ਸੂਰਤ ਸਿੰਘ ਦੇ ਸੰਘਰਸ਼ ਵਿਚ ਨਾਲ ਖੜ੍ਹੇ ਹਨ ਅਤੇ ਉੁਨ੍ਹਾਂ ਨੇ ਦੇਸ਼-ਵਿਦੇਸ਼ 'ਚ ਬੈਠੀ ਸਿੱਖ ਸੰਗਤ ਨੂੰ ਬੇਨਤੀ ਵੀ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀਆਂ ਫੈਲਾਈਆਂ ਅਫਵਾਹਾਂ 'ਚ ਨਾਂਅ ਆ ਕੇ ਬਾਪੂ ਜੀ ਦੇ ਹੀ ਨਹੀਂ ਸਗੋਂ ਪੂਰੀ ਸਿੱਖ ਕੌਮ ਦੇ ਇਸ ਸੰਘਰਸ਼ 'ਚ ਪੂਰਨ ਸਹਿਯੋਗ ਦੇਣ | ਉੁਨ੍ਹਾਂ ਦੱਸਿਆ ਕਿ ਬਾਪੂ ਜੀ ਸ਼ਹੀਦੀ ਪ੍ਰਾਪਤ ਕਰਨ ਲਈ ਆਪਣੇ-ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰੀ ਬੈਠੇ ਹਨ ਅਤੇ ਕੋਈ ਸਰਕਾਰੀ ਦਬਾਅ ਜਾਂ ਡਾਕਟਰੀ ਇਲਾਜ ਉਨ੍ਹਾਂ ਨੂੰ ਆਪਣੇ ਮਕਸਦ ਤੋਂ ਨਹੀਂ ਹਿਲਾ ਸਕਦਾ | ਇਕ ਹਫ਼ਤੇ ਲਈ ਭੁੱਖ ਹੜਤਾਲ 'ਤੇ ਬੈਠੇ ਭਾਈ ਨਿਰਮਲ ਸਿੰਘ ਹੰਸਪਾਲ ਅਤੇ ਉੁਨ੍ਹਾਂ ਦੇ ਸਹਿਯੋਗੀ ਭਾਈ ਗੁਰਦੀਪ ਸਿੰਘ ਪ੍ਰਦੇਸੀ ਅਤੇ ਭਾਈ ਨਰਿੰਦਰ ਸਿੰਘ ਘੋਤੜਾ ਨੂੰ ਜਰਮਨੀ ਦੀਆਂ ਸੰਗਤਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ | ਇਸ ਮੌਕੇ ਬੀਬੀ ਕੁਲਬੀਰ ਕੌਰ, ਕੁਲਦੀਪ ਸਿੰਘ ਮੁਲਤਾਨੀ, ਸੁਰਿੰਦਰ ਸਿੰਘ ਸੇਖੋਂ, ਗੁਰਧਿਆਨ ਸਿੰਘ ਮਿਆਣੀ, ਅਰਪਿੰਦਰ ਸਿੰਘ ਬਿੱਟੂ ਅਤੇ ਚਰਨਜੀਤ ਸਿੰਘ ਹਾਜ਼ਰ ਸਨ | ਉਨ੍ਹਾਂ ਜਰਮਨੀ ਅਤੇ ਯੂਰਪ ਦੀ ਸੰਗਤ ਨੂੰ ਸਨਿਚਰਵਾਰ ਨੂੰ ਭਾਰਤੀ ਕੌਾਸਲੇਟ ਦੇ ਸਾਹਮਣੇ ਬਾਪੂ ਸੂਰਤ ਸਿੰਘ ਦੇ ਹੱਕ ਵਿਚ ਹੋਣ ਵਾਲੇ ਰੋਸ ਮੁਜ਼ਾਹਰੇ ਵਿਚ ਪਹੁੰਚਣ ਦੀ ਅਪੀਲ ਕੀਤੀ |
 
ਫਰੈਂਕਫਰਟ 'ਚ ਹੰਸਪਾਲ ਵੱਲੋਂ ਭੁੱਖ ਹੜਤਾਲ ਸ਼ੁਰੂ PRINT ਈ ਮੇਲ
1004479__d57175198.jpgਫਰੈਂਕਫਰਟ (ਜਰਮਨੀ), 19 ਜੁਲਾਈ (ਬਸੰਤ ਸਿੰਘ ਰਾਮੂਵਾਲੀਆ)-ਜੇਲ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੇ ਦਹਾਕਿਆਂ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ਕਰ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ ਹਸਨਪੁਰ ਦੇ ਸੰਘਰਸ਼ ਦੀ ਹਮਾਇਤ 'ਚ ਅੱਜ ਭਾਈ ਨਿਰਮਲ ਸਿੰਘ ਹੰਸਪਾਲ ਵੱਲੋਂ ਫਰੈਂਕਫਰਟ 'ਚ ਭਾਰਤੀ ਕੌ ਾਸਲਖਾਨੇ ਸਾਹਮਣੇ 25 ਜੁਲਾਈ ਤੱਕ ਭੁੱਖ ਹੜਤਾਲ ਸ਼ੁਰੂ ਕੀਤੀ ਗਈ | ਗੁਰਦੁਆਰਾ ਸਿੰਘ ਸੈਂਟਰ ਵੱਲੋਂ ਭਾਈ ਸੰਦੀਪ ਸਿੰਘ ਖਾਲੜਾ ਨੇ ਆਰੰਭਕ ਅਰਦਾਸ ਕੀਤੀ | ਸਥਾਨਕ ਪ੍ਰਸ਼ਾਸਨ ਦੀ ਹਦਾਇਤ ਅਨੁਸਾਰ ਭਾਈ ਨਿਰਮਲ ਸਿੰਘ ਹੰਸਪਾਲ ਨਾਲ ਉਨ੍ਹਾਂ ਦੇ ਸਹਿਯੋਗੀ ਭਾਈ ਗੁਰਦੀਪ ਸਿੰਘ ਪ੍ਰਦੇਸੀ ਤੋਂ ਭਾਈ ਨਰਿੰਦਰ ਸਿੰਘ ਘੋੜਤਾ ਪ੍ਰਬੰਧਕ ਹੋਣਗੇ | ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਬਾਪੂ ਸੂਰਤ ਸਿੰਘ ਖ਼ਾਲਸਾ ਦਾ ਸੰਘਰਸ਼ ਸੱਚ, ਹੱਕ ਦੀ ਆਵਾਜ਼ ਹੈ | ਅਫ਼ਸੋਸ ਹੈ ਕਿ ਪੰਜਾਬ ਦੀ ਪੰਥਕ ਕਹਾਉਂਦੀ ਸਰਕਾਰ ਦਾ ਰਵੱਈਆ ਉਦਾਸਸੀਨ ਹੈ |
 
ਨਿਘਾਰ ਵੱਲ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਭਿ੍ਸ਼ਟ ਰਾਜ ਦਾ ਖ਼ਤਮਾ ਜ਼ਰੂਰੀ-ਭਗਵੰਤ ਮਾਨ PRINT ਈ ਮੇਲ
984692__d56447266.jpgਫਰੈਂਕਫਰਟ (ਜਰਮਨੀ), 30 ਜੂਨ (ਬਸੰਤ ਸਿੰਘ ਰਾਮੂਵਾਲੀਆ, ਅਮਰਜੀਤ ਸਿੰਘ ਸਿੱਧੂ)-ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਾਸੀ ਅੱੱਜ ਜ਼ਮੀਨ, ਨਸ਼ਾ, ਰੇਤ ਤੇ ਕੇਬਲ ਆਦਿ ਮਾਫ਼ੀਆ ਦੀ ਜਕਡ਼ ਤੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਹਨ | ਸੁਰੱੱਖਿਆ ਤੇ ਕਾਨੂੰਨ ਦੀਆਂ ਨਿੱਤ ਦਿਹਾਡ਼ੇ ਧੱੱਜੀਆਂ ਉੱਡ ਰਹੀਆਂ ਹਨ ਤੇ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦੇ ਕਾਰਨ ਪੰਜਾਬ ਮਿਹਨਤੀ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ | ਉਕਤ ਸ਼ਬਦ ਪੰਜਾਬ ਸਪੋਰਟਸ ਅਤੇ ਕਲਚਰ ਅਕੈਡਮੀ ਫਰੈਂਕਫਰਟ ਜਰਮਨੀ ਵੱੱਲੋਂ ਕਰਵਾਏ ਗਏ ਖੇਡ ਮੇਲੇ 'ਚ ਬਤੌਰ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਪੰਜਾਬ ਤੋਂ ਆਮ ਅਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਹਜ਼ਾਰਾਂ ਲੋਕਾਂ ਦੇ ਇਕੱੱਠ ਨੂੰ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਨੇ ਆਪਣੀ ਵਿਅੰਗਮਈ ਸ਼ੈਲੀ ਨਾਲ ਪੰਜਾਬ ਸਰਕਾਰ ਨੂੰ ਖ਼ੂਬ ਰਗਡ਼ੇ ਲਾਉਂਦਿਆਂ ਕਿਹਾ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪੀਪੇ ਬਣ ਕੇ ਖਡ਼ਕ ਰਹੀਆਂ ਹਨ ਤੇ ਸੁਖਬੀਰ ਸਿੰਘ ਬਾਦਲ ਨਹਿਰਾਂ 'ਚ ਜਲ ਬੱਸਾਂ ਚਲਾਉਣ ਦੇ ਸੁਪਨਮਈ ਬਿਆਨ ਦਾਗ ਰਹੇ ਹਨ | ਸਿਹਤ ਤੇ ਸਿੱਖਿਆ ਦਾ ਬੁਰਾ ਹਾਲ ਹੋ ਗਿਆ ਹੈ | ਪੰਜਾਬ ਦੀ ਜਵਾਨੀ ਨਸ਼ਿਆਂ 'ਚ ਡੁੱੱਬ ਰਹੀ ਹੈ | ਮਾਨ ਨੇ ਪ੍ਰਵਾਸੀ ਪੰਜਾਬੀਆਂ ਨੂੰ ਸੱੱਦਾ ਦਿੰਦਿਆਂ ਕਿਹਾ ਜਿਵੇਂ ਗਦਰੀ ਬਾਬਿਆਂ ਨੇ ਵਿਦੇਸ਼ ਤੋਂ ਜਾ ਕੇ ਦੇਸ਼ ਦੀ ਆਜ਼ਾਦੀ ਜੰਗ ਜਿੱਤੀ ਸੀ, ਹੁਣ ਤੁਸੀਂ ਵੀ ਭਿ੍ਸ਼ਟ ਰਾਜ ਢਾਂਚੇ ਨੂੰ ਬਦਲਣ ਲਈ 2017 ਦੀਆਂ ਚੋਣਾਂ 'ਚ ਦੂਜੀ ਆਜ਼ਾਦੀ ਦੀ ਜੰਗ ਜਿੱੱਤਣ ਲਈ ਹੰਭਲਾ ਮਾਰੋ |
 
ਭਗਵੰਤ ਮਾਨ ਦਾ ਜਰਮਨ ਪਹੁੰਚਣ 'ਤੇ ਨਿੱਘਾ ਸਵਾਗਤ PRINT ਈ ਮੇਲ
ਮਾਨਹਾਈਮ (ਜਰਮਨੀ), 27 ਜੂਨ (ਬਸੰਤ ਸਿੰਘ ਰਾਮੂਵਾਲੀਆ)- ਪੰਜਾਬ ਸਪੋਰਟਸ ਤੇ ਕਲਚਰ ਅਕੈਡਮੀਂ ਫਰੈਂਕਫਰਟ ਵੱਲੋਂ 28 ਜੂਨ ਨੂੰ ਫਰੈਂਕਫਰਟ ਵਿਖੇ ਕਰਵਾਏ ਜਾ ਰਹੇ ਪਲੇਠੇ ਖੇਡ ਮੇਲੇ ਅਤੇ ਅਕੈਡਮੀਂ ਵੱਲੋਂ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਅੱਜ ਫਰੈਂਕਫਰਟ ਹਵਾਈ ਅੱਡੇ 'ਤੇ ਅਕੈਡਮੀ ਦੇ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ 'ਚ ਸੁਰਜੀਤ ਸਿੰਘ ਰੰਧਾਵਾ, ਰਜਿੰਦਰ ਸਿੰਘ ਜੋਹਲ, ਹਰਜਿੰਦਰ ਸਿੰਘ ਘਲੋਟੀ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਪ੍ਰੀਤਮ ਸਿੰਘ, ਅਮਿ੍ਤਪਾਲ ਸਿੰਘ, ਹਰਮੀਤ ਸਿੰਘ ਲੇਹਲ, ਹਰਜੀਤ ਸਿੰਘ, ਬਲਵਿੰਦਰ ਸਿੰਘ ਵਿਰਕ, ਸੁਖਰਾਜ ਸਿੰਘ ਹੁੰਦਲ ਅਤੇ ਦਵਿੰਦਰ ਸਿੰਘ ਘਲੋਟੀ ਮੌਜੂਦ ਸਨ | 28 ਜੂਨ ਨੂੰ ਜਿੱਥੇ ਭਗਵੰਤ ਮਾਨ ਖੇਡ ਮੇਲੇ 'ਚ ਮੁੱਖ ਮਹਿਮਾਨ ਹੋਣਗੇ ਉੱਥੇ ਉਹ ਯੂਰੋਪ ਭਰ ਤੋਂ ਆਏ ਆਪਣੇ ਪ੍ਰਸੰਸਕਾ ਨੂੰ ਵੀ ਮਿਲਣਗੇ |
 
<< Start < Prev 1 2 3 4 5 6 7 8 9 10 Next > End >>

Results 82 - 90 of 732

Advertisements

Advertisement
Advertisement
Advertisement
Advertisement