:: ਲੈਫਟਿਨੇਂਟ ਜਨਰਲ ਵਾਈ.ਕੇ. ਜੋਸ਼ੀ ਉੱਤਰੀ ਕਮਾਨ ਦੇ ਕਮਾਂਡਰ ਨਿਯੁਕਤ   :: ਉਧਵ ਦਾ ਰਾਜ ਠਾਕਰੇ ਤੇ ਪਲਟਵਾਰ, ਪਾਰਟੀ ਦੇ ਭਗਵਾ ਝੰਡੇ ਨੂੰ ਕਦੇ ਝੂਕਣ ਨਹੀਂ ਦਿੱਤਾ   :: ਭਾਰਤ ਦੀ ਟਰੰਪ ਨੂੰ ਦੋ-ਟੁੱਕ, ਕਸ਼ਮੀਰ ਮੁੱਦੇ ਤੇ ਤੀਜੇ ਪੱਖ ਦੀ ਲੋੜ ਨਹੀਂ   :: ਔਰਤ ਦੇ ਫ਼ਰਜੀ ਨਾਂ 'ਤੇ ਕਰਵਾਇਆ ਬੀਮਾ, ਚਾਰ ਸਾਲ ਬਾਅਦ ਮਰੀ ਦੱਸ ਕੇ ਵਸੂਲੇ 25 ਲੱਖ!   :: ਨਿਰਭਯਾ ਦੇ ਦੋਸ਼ੀਆਂ ਨੂੰ ਤਿਹਾੜ 'ਚ ਪੁੱਛੀ ਆਖ਼ਿਰੀ ਇੱਛਾ   :: ਅਨਿਲ ਵਿੱਜ ਤੋਂ ਖੋਹਿਆ CID ਮਹਿਕਮਾ, ਖੱਟਰ ਨੇ ਸੰਭਾਲੀ ਕੰਮਾਨ.. ਵਿੱਜ ਪਰੇਸ਼ਾਨ..!   :: ਜਦੋਂ ਔਰਤ ਨੇ ਪੁਲਿਸ ਵਾਲੇ ਨੂੰ ਸ਼ਰੇਆਮ ਜੜਿਆ ਥੱਪੜ, ਜਾਣੋ ਕੀ ਸੀ ਮਾਮਲਾ   :: ਬੇਰੁਜ਼ਗਾਰੀ ਦਾ ਆਲਮ: 7 ਲੱਖ ਸਰਕਾਰੀ ਅਸਾਮੀਆਂ ਖਾਲੀ, ਹੁਣ ਭਰਨ ਦੇ ਨਿਰਦੇਸ਼   :: ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ, ਪ੍ਰਧਾਨ ਮੰਤਰੀ ਨੇ ਨੇਤਾ ਜੀ ਨੂੰ ਕੀਤਾ ਯ   :: ਭਾਰਤ ਦੇ ਕੇਵਲ 63 ਸੇਠਾਂ ਕੋਲ ਦੇਸ਼ ਦੇ 70 ਫ਼ੀ ਸਦੀ ਲੋਕਾਂ ਨਾਲੋਂ ਚਾਰ ਗੁਣਾਂ ਵੱਧ ਦੌਲਤ?   :: ਗਣਤੰਤਰ ਦਿਵਸ 'ਤੇ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਆਧਾਰਤ ਫ਼ਲਸਫ਼ੇ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ   :: ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ   :: ਸਿਆਚਿਨ 'ਚ ਫੌਜੀਆਂ ਨੂੰ ਨਹੀਂ ਲੱਗੇਗੀ ਠੰਢ, ਮਿਲੇਗੀ ਲੱਖ ਰੁਪਏ ਵਾਲੀ ਪਰਸਨਲ ਕਿੱਟ   :: ਮਿਸ਼ਨ ਗਗਨਯਾਨ : ਇਸਰੋ ਇਸ ਸਾਲ ਪੁਲਾੜ ਚ ਭੇਜੇਗਾ ਮਹਿਲਾ ਰੋਬੋਟ   :: ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਤੋਂ ਖ਼ਬਰਾਂ
ਚਾਂਦ ਫ਼ਿਜ਼ਾ ਦੀ ਬੁੱਕਲ ਵਿਚੋਂ ਬਾਹਰ PRINT ਈ ਮੇਲ
ਮੁਹਾਲੀ : 27 ਜੁਲਾਈ
ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਕਾਲਕਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੰਦਰ ਮੋਹਨ ਉਰਫ ਚਾਂਦ ਮੁਹੰਮਦ ਦੀ
ਅੱਗੇ ਪੜੋ....
 
ਨਰਮੇ ਦੀ ਫ਼ਸਲ ਕੀਟਾਂ ਦੀ ਮਾਰ ਹੇਠ PRINT ਈ ਮੇਲ
ਅਬੋਹਰ : 27 ਜੁਲਾਈ
ਸਥਾਨਕ ਖੇਤਰ ‘ਚ ਨਰਮੇ ਦੀ ਫ਼ਸਲ ਰਸ ਚੂਸਣ ਵਾਲੇ ਕੀਟਾਂ ਦੀ ਭਾਰੀ ਮਾਰ ਹੇਠ ਹੈ। ਇਨ੍ਹਾਂ ਕੀਟਾਂ ਨੂੰ ਖ਼ਤਮ ਕਰਨ ਲਈ ਵਰਤੇ ਜਾ ਰਹੇ ਮਹਿੰਗੇ ਕੀਟਨਾਸ਼ਕ ਵੀ ਕਿਸਾਨਾਂ ਨੂੰ ਕੋਈ ਰਾਹਤ ਦਿਵਾਉਣ ‘ਚ ਕਾਰਗਰ ਸਾਬਤ ਨਹੀਂ ਹੋ ਰਹੇ। ਦੂਜੇ ਪਾਸੇ ਖੇਤੀਬਾੜੀ ਵਿਭਾਗ ਇਸ ਨੂੰ ਬਾਰਸ਼ ਦੀ ਘਾਟ ਕਾਰਨ ਆਈ ਬਿਮਾਰੀ ਦੱਸ ਕੇ ਆਪਣਾ ਪੱਲਾ ਝਾੜ ਰਿਹਾ ਹੈ।
ਸਭ ਤੋਂ ਮੰਦੀ ਹਾਲਤ ਬਲਾਕ ਖੂਹੀਆ ਸਰਵਰ ਦੀ ਹੈ। ਇਥੇ ਬਾਰਸ਼ ਨਾ ਹੋਣ ਕਾਰਨ ਗੰਗਾਨਗਰ ਤੇ ਫਾਜ਼ਿਲਕਾ ਰੋਡ ‘ਤੇ ਪੈਂਦੇ ਪਿੰਡਾਂ ‘ਚ ਨਰਮੇ ਦੀ ਫ਼ਸਲ ਕਾਲੀ ਹੋ ਰਹੀ ਹੈ। ਬਲਾਕ ਖੂਹੀਆ ਸਰਵਰ ਦੇ ਪਿੰਡ ਦੌਲਤਪੁਰ ਦੇ ਮਨੀ ਰਾਮ ਪੁੱਤਰ ਰਾਵਤ ਰਾਮ ਨੇ ਦੱਸਿਆ ਕਿ ਉਸ ਨੇ ਕਾਨਫੀਡੋਰ ਤੇ ਪ੍ਰਾਈਡ ਦਵਾਈਆਂ ਰਲਾ ਕੇ ਨਰਮੇ ਦੀ ਫ਼ਸਲ ‘ਤੇ ਸਪਰੇਅ ਕੀਤੀ ਸੀ, ਪਰ ਇਸ ਸਪਰੇਅ ਦਾ ਫ਼ਸਲ ‘ਤੇ
ਅੱਗੇ ਪੜੋ....
 
ਤੀਆਂ ਦਾ ਤਿਉਹਾਰ ਮਨਾਇਆ PRINT ਈ ਮੇਲ
ਮੁਕਤਸਰ/26 ਜੁਲਾਈ
ਅੱਜ ਦੇ ਆਧੁਨਿਕ ਜ਼ਮਾਨੇ ਵਿਚ ਭਾਵੇਂ ਲੋਕ ਪੁਰਾਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ਪਰ ਅੱਜ ਵੀ ਕੁਝ ਲੋਕ ਪੰਜਾਬ ਦੇ ਅਮੀਰ ਵਿਰਸੇ ਨੂੰ ਉਸੇ ਤਰ੍ਹਾਂ ਹੀ ਜਿਊਂਦਾ ਰੱਖਣ ਲਈ ਯਤਨਸ਼ੀਲ ਹਨ। ਇਹ ਨਜ਼ਾਰਾ ਅੱਜ ਉਸ ਸਮੇਂ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਮੁਕਤਸਰ ਵਿਖੇ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਹੋਈਆਂ ਮੁਟਿਆਰਾਂ, ਔਰਤਾਂ ਤੇ ਲੜਕੀਆਂ ਵੱਲੋਂ ਰਲ-ਮਿਲ ਕੇ ਤੀਜ (ਤੀਆਂ) ਦਾ ਤਿਉਹਾਰ ਗਿੱਧੇ, ਭੰਗੜੇ ਤੇ ਪੀਂਘਾਂ ਝੂਟ ਕੇ ਬੜੀ ਰੀਝ ਨਾਲ ਮਨਾਇਆ ਗਿਆ।
ਭਾਵੇਂ ਇਸ ਮੌਕੇ ਗਲੋਬਲ ਵਾਰਮਿੰਗ ਦੇ ਚਲਦਿਆਂ ਬੱਦਲਵਾਈ ਜਾਂ ਬੂੰਦਾਬਾਂਦੀ ਤਾਂ ਨਹੀਂ ਸੀ, ਪਰ ਫਿਰ ਵੀ ਔਰਤਾਂ ਵੱਲੋਂ ਇਸ ਮੌਕੇ ਖੁਸ਼ੀ-ਖੇੜਿਆਂ ਨਾਲ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ ਗਿਆ। ਇਸ ਮੌਕੇ ਰੈਡ ਕਰਾਸ ਸੁਸਾਇਟੀ ਦੀ ਚੇਅਰਪਰਸਨ ਸ਼੍ਰੀਮਤੀ ਰੀਤੂ ਅਗਰਵਾਲ ਤੇ ਸਕੱਤਰ ਮੈਡਮ ਹਰਦੇਵ ਕੌਰ ਗਿੱਲ ਨੇ ਸਾਰਿਆਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਪੁਰਾਤਨ ਸ਼ਾਨਾਮਤੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ ਅਤੇ ਇਹੀ ਕਾਰਨ ਹੈ ਕਿ ਲੋਕ ਸਾਉਣ ਦੇ ਮਹੀਨੇ ਖੀਰ-ਪੂੜੇ ਬਣਾ ਕੇ ਇਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਨ। ਇਸ ਮੌਕੇ ਗੁਰੂ ਗੋਬਿੰਦ ਸਿੰਘ ਪਾਰਕ ਵਿਚ ਨਜ਼ਾਰਾ ਕਿਸੇ ਵਿਆਹ ਵਰਗੇ ਮਾਹੌਲ ਤੋਂ ਘਟ ਨਹੀਂ ਸੀ।
 
ਵਿਗਿਆਨਕ ਯੁੱਗ ’ਚ ਟੀ.ਵੀ. ਚੈਨਲ ਕਰ ਰਹੇ ਨੇ ਗੈਰਵਿਗਿਆਨਕ ਪ੍ਰਚਾਰ PRINT ਈ ਮੇਲ
ਤਰਨ ਤਾਰਨ, 26 ਜੁਲਾਈ-ਵੱਖ ਵੱਖ ਟੀ.ਵੀ. ਚੈਨਲਾਂ ਵੱਲੋਂ ਰੋਜ਼ ਸਵੇਰੇ ਤੇ ਸ਼ਾਮ ਰਾਸ਼ੀਫਲ ਦੱਸਣ ਵਾਲੇ ਕਥਿਤ ਤਾਂਤਰਿਕਾਂ ਬਾਬਿਆਂ ਤੇ ਜੋਤਸ਼ੀਆਂ ਵੱਲੋਂ ਲੋਕਾਂ ਨੂੰ ਭਵਿੱਖ ਦੱਸਣ ਦੀ ਆੜ ਵਿਚ ਉਨ੍ਹਾਂ ਨੂੰ ਗੁੰਮਰਾ ਕਰਨ ਦੀ ਸਖਤ ਆਲੋਚਨਾ ਕਰਦਿਆਂ ਤਰਕਸ਼ੀਲ ਤੇ ਵਿਗਿਆਨਕ ਸੋਚ ਰੱਖਣ ਵਾਲੇ ਵੱਖ ਵੱਖ ਆਗੂਆਂ ਨੇ ਅਜਿਹੇ ਟੀ.ਵੀ. ਚੈਨਲਾਂ ਤੇ ਪ੍ਰਸਾਰ ਹੋਣ ਵਾਲੇ ਪ੍ਰੋਗਰਾਮਾਂ ਤੇ ਪਾਬੰਦੀ ਦੀ ਮੰਗ ਕੀਤੀ ਹੈ। ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਕਾਮਰੇਡ ਜਸਮੇਲ ਸਿੰਘ ਚੀਦਾ, ਸੁਖਦੇਵ ਸਿੰਘ ਗੋਹਲਵੜ, ਦਵਿੰਦਰ ਸਿੰਘ ਪਨੂੰ, ਕਾਮਰੇਡ ਲਛਮਣ ਦਾਸ ਪੱਟੀ ਅਤੇ ਤਰਸੇਮ ਸਿੰਘ ਲਾਲੂ ਘੁੰਮਣ ਨੇ ਇਸ ਗੱਲ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਅੱਜ ਦੇ ਵਿਗਿਆਨਕ ਯੁਗ ਵਿਚ ਜਦੋਂ ਮਨੁੱਖ ਮੰਗਲ ਗ੍ਰਹਿ ਤੇ ਪਹੁੰਚਣ ਦੀਆਂ ਤਿਆਰੀਆਂ ਕਰ ਰਿਹਾ ਹੈ, ਉਥੇ ਵੱਖ ਵੱਖ ਨਿਊਜ਼ ਚੈਨਲਾਂ ਵੱਲੋਂ ਸਵੇਰੇ ਅਤੇ ਸ਼ਾਮੀਂ ਭਵਿੱਖ ਬਾਣੀ, ਰਾਸ਼ੀਫਲ ਦੱਸਣ ਤੇ ਟੈਰੋ ਕਾਰਡਾਂ ਰਾਹੀਂ ਲੋਕਾਂ ਭਰਮ ਭੁਲੇਖੇ ਪਾਏ ਜਾ ਰਹੇ ਹਨ ਅਤੇ ਮੰਗਲ, ਸ਼ਨੀ ਅਤੇ ਹੋਰ ਗ੍ਰਹਿਆਂ ਵੱਲੋਂ ਕੀਤੇ ਜਾਣ ਵਾਲੇ ਨੁਕਸਾਨ ਬਾਰੇ ਦੱਸ ਕੇ ਲੋਕਾਂ ਨੂੰ ਵੱਖ ਵੱਖ ਉਪਾਅ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਕਤ ਕਾਮਰੇਡ ਸਾਥੀਆਂ ਨੇ ਕਿਹਾ ਕਿ ਇਸ 22 ਜੁਲਾਈ ਨੂੰ ਲੱਗੇ ਸੂਰਜ ਗ੍ਰਹਿਣ ਬਾਰੇ ਵੀ ਕਈ ਟੀ.ਵੀ. ਚੈਨਲਾਂ ਗੁੰਮਰਾਹ ਕਰਨ ਪ੍ਰਚਾਰ ਕੀਤਾ। ਜਿਸ ਕਾਰਨ ਲੋਕ ਭੰਬਲਭੂਸੇ ’ਚ ਫਸੇ ਰਹੇ। ਉਪ੍ਰੋਕਤ ਆਗੂਆਂ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਨ ਲਈ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਮੰਗਲ ਸ਼ਨੀ ਆਦਿ ਗ੍ਰਹਿ ਉਨ੍ਹਾਂ ਦਾ ਵਾਲ ਵਿੰਗਾ ਵੀ ਨਹੀਂ ਕਰ ਸਕਦੇ। ਉਪ੍ਰੋਕਤ ਤਰਕਸ਼ੀਲ ਸੋਚ ਦੇ ਆਗੂਆਂ ਨੇ ਕਿਹਾ ਕਿ ਕਈ ਟੀ.ਵੀ. ਚੈਨਲ ਭਵਿੱਖ ਤੇ ਰਾਸ਼ੀਫਲ ਦਸਣ ਤੋਂ ਇਲਾਵਾ ਗੈਰ ਵਿਗਿਆਨਕ ਅਤੇ ਭੂਤਾਂ ਪ੍ਰੇਤਾਂ ਵਾਲੇ ਲੜੀਵਾਰ ਵੀ ਪ੍ਰਸਾਰਿਤ ਕਰ ਰਹੇ ਹਨ ਜਿਨ੍ਹਾਂ ਨਾਲ ਔਰਤਾ ਅਤੇ ਬੱਚਿਆਂ ਦੇ ਮਨਾਂ ’ਚ ਡਰ ਦੀ ਭਾਵਨਾ ਪੈਦਾ ਹੁੰਦੀ ਹੈ ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੇ ਹਰ ਵਰਗ ਦੇ ਆਗੂਆਂ ਨੂੰ ਟੀ.ਵੀ. ਚੈਨਲਾਂ ਰਾਹੀਂ ਫੈਲਾਏ ਜਾ ਰਹੇ ਅੰਧ ਵਿਸ਼ਵਾਸ਼ਾਂ ਵਿਰੂੱਧ ਆਵਾਜ਼ ਬੁ¦ਦ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਵਹਿਮਾਂ, ਭਰਮਾਂ ਅਤੇ ਅੰਧਵਿਸ਼ਵਾਸ਼ਾਂ ਤੋਂ ਕੱਢਣ ਲਈ ਗੰਭੀਰ ਯਤਨ ਕਰਨੇ ਚਾਹੀਦੇ ਹਨ।

 
ਡੇਰਾ ਸਿਰਸਾ ਖਿਲਾਫ਼ ਰਵਾਨਾ ਹੋਇਆ 19ਵਾਂ ਸ਼ਹੀਦੀ ਜਥਾ ਵੀ ਗ੍ਰਿਫ਼ਤਾਰ PRINT ਈ ਮੇਲ
ਤਲਵੰਡੀ ਸਾਬੋ, 26 ਜੁਲਾਈ-ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਲੈ ਕੇ ਡੇਰਾ ਸਿਰਸਾ ਖਿਲਾਫ਼ ਵਿੱਢੇ ਸੰਘਰਸ਼ ਦੇ ਸੰਦਰਭ ’ਚ ਅੱਜ 19ਵਾਂ ਸ਼ਹੀਦੀ ਜਥਾ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਰਵਾਨਾ ਹੋਇਆ ਜਿਸ ਨੂੰ ਸ੍ਰੀ ਅਮਰਜੀਤ ਸਿੰਘ ਖਹਿਰਾ ਡੀ. ਐਸ. ਪੀ. ਤਲਵੰਡੀ ਸਾਬੋ ਦੀ ਅਗਵਾਈ ਹੇਠਲੀ ਪੁਲਿਸ ਟੀਮ ਨੇ ਥਾਣੇ ਦੇ ਨਜ਼ਦੀਕ ਰੋਕ ਕੇ ਗ੍ਰਿਫ਼ਤਾਰ ਕਰ ਲਿਆ। ਜਥਾ ਰਵਾਨਾ ਹੋਣ ਤੋਂ ਪਹਿਲਾਂ ਸਜਾਏ ਗਏ ਦੀਵਾਨ ’ਚ ਭਾਈ ਰਣਜੀਤ ਸਿੰਘ ਤੇ ਭਾਈ ਦਲੇਰ ਸਿੰਘ ਦੇ ਢਾਡੀ ਜਥਿਆਂ ਜਿਥੇ ਗੁਰਮਤਿ ਨਾਲ ਸਬੰਧਿਤ ਢਾਡੀ ਪ੍ਰਸੰਗ ਸੁਣਾਏ ਉਥੇ ਸਿੱਖ ਜਥੇਬੰਦੀਆਂ ਦੇ ਆਗੂਆਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਤੇ ਡੇਰਾ ਸਿਰਸਾ ਖਿਲਾਫ਼ ਰੱਜ ਕੇ ਭੜਾਸ ਕੱਢੀ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਡੇਰਾ ਸਿਰਸਾ ਪ੍ਰੇਮੀਆਂ ਨੂੰ ਨਾਮ ਚਰਚਾਵਾਂ ਕਰਨ ਦੀ ਖੁੱਲ੍ਹ ਦੇ ਕੇ ਫਿਰਕੂ ਹਵਾ ਨੂੰ ਸ਼ਹਿ ਦਿੱਤੀ ਹੈ। ਅੱਜ ਦੇ ਜਥੇ ਦੀ ਅਗਵਾਈ ਭਾਈ ਕੁਲਵੰਤ ਸਿੰਘ ਨੇ ਕੀਤੀ ਜਦ ਕਿ ਹਰਮੇਲ ਸਿੰਘ, ਦਰਬਾਰਾ ਸਿੰਘ, ਜਗਸੀਰ ਸਿੰਘ, ਜਗਦੇਵ ਸਿੰਘ, ਵਕੀਲਾ ਸਿੰਘ, ਬਲਜੀਤ ਸਿੰਘ, ਮੱਘਰ ਸਿੰਘ, ਜੋਗਿੰਦਰ ਸਿੰਘ, ਕੌਰ ਸਿੰਘ, ਪਾਸਾ ਸਿੰਘ ਅਤੇ ਜੰਟਾ ਸਿੰਘ ਨਾਲ ਮੌਜੂਦ ਸਨ। ਆਗੂਆਂ ’ਚ ਭਾਈ ਦਲਜੀਤ ਸਿੰਘ ਬਿੱਟੂ, ਬਲਜਿੰਦਰ ਸਿੰਘ ਏਕਨੂਰ, ਸੁਖਵਿੰਦਰ ਸਿੰਘ ਸਤਿਕਾਰ ਸਭਾ, ਬਲਕਰਨ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ ਧਰਮਪੁਰਾ, ਅਜੈਬ ਸਿੰਘ ਮੰਡੇਰ, ਬਲਜੀਤ ਸਿੰਘ ਤੇ ਭਾਈ ਹਰਦੀਪ ਸਿੰਘ ਮਹਿਰਾਜ ਤੋਂ ਇਲਾਵਾ ਵੱਡੀ ਤਾਦਾਦ ’ਚ ਸੰਗਤਾਂ ਮੌਜੂਦ ਸਨ।
 
<< Start < Prev 951 952 953 954 955 956 957 Next > End >>

Results 8551 - 8559 of 8606

Advertisements

Advertisement
Advertisement
Advertisement

Advertisement
Advertisement
Advertisement