:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਤੋਂ ਖ਼ਬਰਾਂ
ਮੱਕੜ ਦਾ ਮੁੜ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਲਗਭਗ ਤੈਅ PRINT ਈ ਮੇਲ

ਅੰਮ੍ਰਿਤਸਰ04ਨਵੰਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): - ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਕਾਰਜਕਾਲ ਪਹਿਲੇ ਪ੍ਰਧਾਨਾਂ ਨਾਲੋਂ ਐਨਾ ਵਧੀਆ ਨਹੀਂ ਰਿਹਾ ਪਰ ਫਿਰ ਵੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵਲੋਂ ਭੇਜਣ ਵਾਲੇ ਲਿਫਾਫੇ ਵਿੱਚੋਂ 16 ਨਵੰਬਰ ਨੂੰ ਬਾਅਦ ਦੁਪਹਿਰ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਨਾਮ ਵਾਲੀ ਪਰਚੀ ਨਿਕਲਣ ਦੀ ਪੂਰੀ ਸੰਭਾਵਨਾ ਹੈ। ਅਕਾਲੀ ਹਲਕਿਆਂ ਵਿੱਚ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਲਈ ਕਾਫੀ ਚਰਚਾ ਚਲ ਰਹੀ ਹੈ। ਪਿਛਲੇ ਢਾਈ ਦਹਾਕਿਆਂ ਤੋਂ ਜਿੰਨੇ ਵੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਰਹੇ ਹਨ ਉਨ੍ਹਾਂ ਦੀ ਬਨਿਸਬਤ ਮੱਕੜ ਦਾ ਕਾਰਜਕਾਲ ਬਹੁਤਾ ਵਧੀਆ ਨਹੀਂ ਰਿਹਾ। ਪਹਿਲੇ ਪ੍ਰਧਾਨ ਕਿਸੇ ਨਾਲ ਈਰਖਾ ਨਹੀਂ ਸੀ ਕਰਦੇ ਉਨਾਂ ਦੇ ਕੰਮ ਕਰਨ ਦੀ ਵੱਖਰੀ ਸ਼ੈਲੀ ਸੀ। ਸਭ ਤੋਂ ਵੱਧ ਸਮਾਂ ਪ੍ਰਧਾਨਗੀ ਦੀ ਕੁਰਸੀ 'ਤੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਿਰਾਜਮਾਨ ਰਹੇ। ਉਨ੍ਹਾਂ ਦਾ ਕਾਰਜਕਾਲ ਆਪਣੇ ਵਿੱੱਚ ਆਪ ਇੱਕ ਮਿਸਾਲ ਸੇ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਵੀ ਵਧੀਆ ਕੰਮ ਕੀਤੇ। ਬੀਬੀ ਜਗੀਰ ਕੌਰ ਦਾ ਕਾਰਜਕਾਲ ਭਾਵੇਂ 2 ਸਾਲ 9 ਮਹੀਨੇ ਦਾ ਹੀ ਰਿਹਾ ਪਰ ਉਨਾਂ ਦੀਆਂ ਅਨੇਕਾਂ ਪ੍ਰਾਪਤੀਆਂ ਕਾਰਣ ਉਨਾਂ ਦੇ ਸਮੇਂ ਨੂੰ ਅੱਜ ਵੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਯਾਦ ਕੀਤਾ ਜਾਂਦਾ ਹੈ। ਜਦ ਬੀਬੀ ਜਗੀਰ ਕੌਰ ਪ੍ਰਧਾਨ ਸਨ ਤਾਂ ਉਸ ਸਮੇਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ, ਪਰ ਬੀਬੀ ਜਗੀਰ ਕੌਰ ਨੇ ਬਿਨਾਂ ਈਰਖਾ ਦੇ ਬਹੁਤ ਸਾਰੇ ਕੰਮ ਕੀਤੇ। ਸ਼੍ਰੋਮਣੀ ਕਮੇਟੀ ਵਿੱਚ ਕੰਪਿਊਟਰ ਸਿਸਟਮ ਸ਼ੁਰੂ ਹੋਇਆ,ਬਾਬਾ ਦੀਪ ਸਿੰਘ ਸਰਾਂ ਦਾ ਨੀਂਹ ਪੱਥਰ ਰੱਖਿਆ, ਮਾਤਾ ਗੰਗਾ ਨਿਵਾਸ,ਹਸਪਤਾਲ ਵੱਲਾ ਵਿਖੇ ਪੋਸਟ ਗਰੈਜੂਏਟ ਡਿਗਰੀ ਦੀ ਸ਼ੁਰੂਆਤ ਕਰਵਾਈ, ਸ਼੍ਰੋਮਣੀ ਕਮੇਟੀ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਪਈਆਂ ਖਾਲੀ ਅਸਾਮੀਆਂ ਭਰੀਆਂ, ਮੁਲਾਜ਼ਮਾਂ ਦੀਆਂ ਤਨਖਾਹਾਂ ਪੰਜਾਬ ਸਰਕਾਰ ਦੇ ਗਰੇਡਾਂ ਨਾਲ ਲਾਗੂ ਕਰਵਾਈਆਂ, ਮਹਾਂਰਾਸ਼ਟਰ ਵਿੱਚ 8 ਗੁਰਦੁਆਰਾ ਸਾਹਿਬਾਨ ਉਥੋਂ ਦੀਆਂ ਸਿੱਖ ਸੰਗਤਾਂ ਵਾਸਤੇ ਬਣਵਾਏ, ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਈ.ਟੀ.ਸੀ ਚੈਨਲ ਤੋਂ ਸ਼ੁਰੂ ਕਰਵਾਇਆ, ਪਵਿੱਤਰ ਸਰੋਵਰ ਵਿੱਚ ਵਾਟਰ ਫਿਲਟਰ ਲਗਵਾਉਣ ਦਾ ਕੰਮ ਵੀ ਬੀਬੀ ਜਗੀਰ ਕੌਰ ਦੇ ਕਾਰਜਕਾਲ ਦੌਰਾਨ ਹੀ ਹੋਇਆ।ਇਸ ਤਰਾਂ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਦਾ ਕਾਰਜਕਾਲ ਵੀ ਵਧੀਆ ਰਿਹਾ ਉਨਾਂ ਨੂੰ ਆਪਣੀ ਯੋਗਤਾ ਵਿਖਾਉਣ ਵਾਸਤੇ ਬਹੁਤਾ ਸਮਾਂ ਨਹੀਂ ਮਿਲਿਆ ਪਰ ਜਿੰਨਾਂ ਵੀ ਸਮਾਂ ਉਨਾਂ ਨੂੰ ਮਿਲਿਆ ਉਨਾਂ ਨੇ ਉਸ ਦੌਰਾਨ ਵਧੀਆ ਕੰਮ ਕੀਤੇ। ਡੇਢ ਕੁ ਸਾਲ ਦੇ ਕਾਰਜਕਾਲ ਦੌਰਾਨ ਉਨਾਂ ਨੇ ਦਫਤਰ ਦਾ ਸ਼ਕਤੀਕਰਨ ਕੀਤਾ। ਵਿਦਿਅਕ ਖੇਤਰ ਨਾਲ ਸਬੰਧਤ ਹੋਣ ਕਾਰਣ ਉਨਾਂ ਨੇ ਆਪਣੇ ਕਾਰਜਕਾਲ ਦੌਰਾਨ ਵਿਦਿਆ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ। ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਰੂਪਮਾਨ ਕਰਦੇ ਸੈਮੀਨਾਰ ਕਰਵਾਏ । ਉਹ ਅਜੇ ਆਪਣੀ ਕਾਰਜਸ਼ੈਲੀ ਵਿੱਚ ਨਿਖਾਰ ਲਿਆ ਰਹੇ ਸਨ ਕਿ ਉਨਾਂ ਨੂੰ ਬਾਦਲ ਟੌਹੜਾ ਸੁਲਾਹ ਹੋਣ ਕਾਰਣ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਖੋਹ ਕੇ ਜਥੇਦਾਰ ਟੌਹੜਾ ਨੂੰ ਦੇ ਦਿੱਤੀ।

 
ਪੰਜਾਬ ਸਰਕਾਰ ਵੱਲੋਂ ਏਡਿਡ ਸਕੂਲ ਅਧਿਆਪਕਾਂ ਲਈ ਪੈਨਸ਼ਨ ਸਕੀਮ ਲਾਗੂ ਕਰਨ ਦਾ ਫੈਸਲਾ PRINT ਈ ਮੇਲ

ਚੰਡੀਗੜ੍ਹ 01ਅਕਤੂਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): -   ਪੰਜਾਬ ਸਰਕਾਰ ਵਲੋਂ 1 ਅਪ੍ਰੈਲ 2011 ਤੋਂ ਪ੍ਰਾਈਵੇਟ ਸਹਾਇਤਾ ਪ੍ਰਾਪਤ ਸਕੂਲਾਂ ਅਧਿਆਪਕਾਂ ਲਈ ਪੈਨਸ਼ਨ ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾਲ ਉਹਨਾ ਦੀ ਰਿਹਾਇਸ਼ 'ਤੇ ਪੰਜਾਬ ਰਾਜ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਗੁਰਚਰਨ ਸਿੰਘ ਚਹਿਲ ਦੀ ਅਗਵਾਈ ਵਿਚ 11 ਮੈਂਬਰੀ ਵਫਦ ਨਾਲ ਹੋਈ ਇਕ ਮੀਟਿੰਗ ਵਿਚ ਫੈਸਲਾ ਲਿਆ ਗਿਆ। ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਸੇਵਾ ਮੁਕਤ ਅਧਿਆਪਕਾਂ ਨੂੰ ਪੰਜ ਸਾਲ ਦੇ ਸਮੇਂ ਦੇ ਬਕਾਏ ਪੰਜ ਕਿਸ਼ਤਾਂ ਵਿਚ ਦਿੱਤੇ ਜਾਣਗੇ ਅਤੇ ਪਹਿਲੀ ਕਿਸ਼ਤ ਦਾ ਭੁਗਤਾਨ 1 ਅਪ੍ਰੈਲ, 2011 ਨੂੰ ਕੀਤਾ ਜਾਵੇਗਾ। ਸ. ਬਾਦਲ ਨੇ ਵਿੱਤ ਵਿਭਾਗ ਨੂੰ ਯੂਨੀਅਨ ਦੇ ਪ੍ਰਤੀਨਿਧੀਆਂ ਦੇ ਸਲਾਹ ਮਸ਼ਵਰੇ ਨਾਲ ਰੂਪਰੇਖਾ ਤਿਆਰ ਕਰਨ ਅਤੇ ਸੁਪਰੀਮ ਕੋਰਟ ਵਿਚ ਲੰਬਿਤ ਪਏ ਕੇਸਾਂ ਦੇ ਮੁੱਦਿਆਂ ਨੂੰ ਹਲ ਕਰਨ ਲਈ ਕਿਹਾ। ਗੱਲਬਾਤ ਵਿਚ ਹਿੱਸਾ ਲੈਂਦੇ ਹੋਏ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਕਿਹਾ ਕਿ ਸਹਾਇਤਾ ਪ੍ਰਾਪਤ ਸਕੂਲ ਅਧਿਆਪਕਾਂ ਦੇ ਨਵੇਂ ਤਨਖਾਹ ਸਕੇਲ ਅਪ੍ਰੈਲ 2011 ਤੋਂ ਲਾਗੂ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਬਕਾਏ ਬਾਅਦ ਵਿਚ ਦਿੱਤੇ ਜਾਣਗੇ।

 
ਪਹਿਲਾਂ ਮਨਪ੍ਰੀਤ ਫੇਰ ਬਰਨਾਲਾ ਤੇ ਹੁਣ ਬੀਰ ਦਵਿੰਦਰ.... PRINT ਈ ਮੇਲ

ਅਕਾਲੀ ਦਲ ਦੇ ਖੇਮੇ 'ਤੇ ਨਿੱਤ ਨਵੇਂ ਵਿਰੋਧੀ ਵੱਲੋਂ ਸ਼ਬਦੀ ਰਾਕੇਟ

ਅੰਮ੍ਰਿਤਸਰ01 ਨਵੰਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): -  ਪੰਜਾਬ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਅੰਦਰੂਨੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਆਏ ਦਿਨ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਦਾ ਆਪਸੀ ਕਾਟੋ ਕਲੇਸ਼ ਜੱਗ ਜਾਹਿਰ ਹੋ ਰਿਹਾ ਹੈ। ਸੂਬੇ ਦੇ ਸਾਬਕਾ ਵਿੱਤ ਮੰਤਰੀ ਅਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਸ੍ਰ. ਮਨਪ੍ਰੀਤ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਅੰਦਰਲੀ ਸਿਆਸਤ ਤੋਂ ਤੰਗ ਹੋ ਕੇ ਕੀਤੀ ਬਗਾਵਤ ਤੋਂ ਬਾਅਦ ਤਾਮਿਲਨਾਡੂ ਦੇ ਰਾਜਪਾਲ ਸ੍ਰ. ਸੁਰਜੀਤ ਸਿੰਘ ਬਰਨਾਲਾ ਅਤੇ ਹੁਣ ਸ੍ਰ. ਬੀਰਦਵਿੰਦਰ ਸਿੰਘ ਨੇ ਅਕਾਲੀ ਦਲ ਦੇ ਪੋਤੜੇ ਫੋਲਣੇ ਸ਼ੁਰੂ ਕਰ ਦਿੱਤੇ ਹਨ। ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਅਤੇ 35 ਸਾਲ ਦੇ ਲੱਗਭਗ ਕਾਂਗਰਸ ਵਿੱਚ ਰਹਿ ਚੁਕੇ ਸ੍ਰ. ਬੀਰਦਵਿੰਦਰ ਸਿੰਘ ਲੱਗ ਭਗ ਡੇਢ ਕੁ ਸਾਲ ਪਹਿਲਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਪੱਬਾਂ ਭਾਰ ਬੜੇ ਚਾਅ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ ਪਰ ਪੰਥਕ ਹੋਣ ਦਾ ਦਾਅਵਾ ਕਰਨ ਵਾਲੇ ਬਾਦਲ ਦਲ ਨੇ ਅਕਾਲੀ ਦਲ ਦੇ ਹਰਿਆਵਲ ਦਸਤੇ ਦਾ ਹਿੱਸਾ ਰਹੇ ਇਸ ਪੁਰਾਣੇ ਸਾਥੀ ਨੂੰ ਅੱਖੋਂ ਪਰੋਖੇ ਕਰੀ ਰੱਖਿਆ। ਅਕਾਲੀ ਦਲ ਦੇ ਆਗੂਆਂ ਦੇ ਵਤੀਰੇ ਤੋਂ ਘੁਟਣ ਮਹਿਸੂਸ ਕਰਦਿਆਂ ਬੀਤੇ ਦਿਨੀਂ ਸ੍ਰ ਬੀਰਦਵਿੰਦਰ ਸਿੰਘ ਨੇ ਅਕਾਲੀ ਦਲ ਨਾਲੋਂ ਨਾਤਾ ਤੋੜਦਿਆਂ ਅਜਾਦ ਤੌਰ ਤੇ ਰਹਿਣ ਦਾ ਐਲਾਨ ਕੀਤਾ। ਉਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸਿੱਖ ਵਿਰੋਧੀ ਗਤੀਵਿਧੀਆਂ ਨਾਲ ਨਜਿੱਠਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵਿਹਾਰ ਵੀ ਕਾਂਗਰਸੀ ਆਗੂਆਂ ਵਰਗਾ ਹੀ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਸਿੱਖਾਂ ਦਾ ਭਲਾ ਕਰਨ ਵਾਲਾ ਕੋਈ ਵੀ ਪ੍ਰੋਗਰਾਮ ਨਹੀਂ ਹੈ। ਡੇਢ ਸਾਲ ਅਕਾਲੀ ਵਿੱਚ ਰਹਿ ਕੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ਹੀ ਉਨਾਂ ਨੇ ਆਪਣਾ ਮਨ ਬਦਲਿਆ ਹੈ। ਸ.੍ਰ ਬੀਰਦਵਿੰਦਰ ਸਿੰਘ ਵੱਲੋਂ ਸਾਰੇ ਬਦਲ ਖੁਲੇ ਰੱਖਣ ਬਾਰੇ ਦਿੱਤਾ ਬਿਆਨ ਇਸ ਗੱਲ ਦਾ ਵੀ ਸੰਕੇਤ ਕਰਦਾ ਹੈ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਸ੍ਰ. ਮਨਪ੍ਰੀਤ ਸਿੰਘ ਬਾਦਲ ਨਾਲ ਰਲ ਕੇ ਬਾਦਲਕਿਆਂ ਨੂੰ ਵਖਤ ਵੀ ਪਾ ਸਕਦੇ ਹਨ। ਸ੍ਰ. ਮਨਪ੍ਰੀਤ ਸਿੰਘ ਬਾਦਲ ਦੀ 14ਨਵੰਬਰ ਦੀ ਪ੍ਰਸਤਾਵਿਤ ਅੰਮ੍ਰਿਤਸਰ ਫੇਰੀ ਨੂੰ ਲੈ ਕੇ ਪਹਿਲਾਂ ਹੀ ਬਾਦਲਕਿਆਂ ਦੀ ਨੀਂਦ ਹਰਾਮ ਹੋਈ ਪਈ ਹੈ। ਸੂਬੇ ਦੇ ਉਪ ਮੁਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਗੇੜੇ ਵਧਾ ਦਿੱਤੇ ਹਨ। ਉਹ ਮਾਝੇ ਦੇ ਅਕਾਲੀ ਆਗੂਆਂ ਨਾਲ ਹਰ ਵੇਲੇ ਸੰਪਰਕ ਵਿੱਚ ਹਨ। ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ 2 ਨਵੰਬਰ ਨੂੰ ਬਾਬਾ ਬਕਾਲਾ ਨੇੜੇ ਰੇਲਵੇ ਪੁਲ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਵੀ ਇਸੇ ਕੜੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਬਿਆਸ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ੍ਰ. ਮਨਜਿੰਦਰ ਸਿੰਘ ਕੰਗ ਦਾ ਸ.੍ਰ ਮਨਪ੍ਰੀਤ ਸਿੰਘ ਦੇ ਨਾਲ ਖੜੇ ਹੋਣ ਕਾਰਣ ਇਸ ਹਲਕੇ ਵਿੱਚ ਅਕਾਲੀ ਦਲ ਦੀ ਹਾਲਤ ਪਤਲੀ ਹੋ ਗਈ ਸੀ। ਇਸ ਹਲਕੇ ਦੇ ਅਕਾਲੀ ਆਗੂਆਂ ਦਾ ਮਨੋਬਲ ਬਣਾਈ ਰੱਖਣ ਅਤੇ ਉਨਾਂ ਨੂੰ ਆਪਣੀ ਪਕੜ ਵਿੱਚ ਰੱਖਣ ਵਾਸਤੇ ਸ੍ਰ. ਸੁਖਬੀਰ ਿਸੰਘ ਬਾਦਲ ਨੇ ਵਿਸ਼ੇਸ਼ ਤੌਰ 'ਤੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਬਿਕਰਮ ਸਿੰਘ ਮਜੀਠਾ ਦੀ ਡਿਊਟੀ ਲਗਾਈ ਹੋਈ ਹੈ।

 
ਮੁੱਖ ਮੰਤਰੀ ਨੂੰ ਮਿਲਿਆ ਇੰਡੋਨੇਸ਼ੀਆਈ ਵਫਦ PRINT ਈ ਮੇਲ

ਚੰਡੀਗੜ੍ਹ 01 ਨਵੰਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): -  ਅੱਜ ਇਥੇ ਇੰਡੋਨੇਸ਼ੀਆ ਅੰਬੈਸਡਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਐਂਡੀ ਐਮ. ਗਾਲਿਬ ਦੀ ਅਗਵਾਈ ਅਧੀਨ ਇੱਕ ਉਚ ਪੱਧਰੀ ਵਫਦ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਉਨਾਂ ਦੀ ਰਿਹਾਇਸ਼ ਵਿਖੇ ਮਿਲਿਆ ਅਤੇ ਐਗਰੋ-ਪ੍ਰੋਸੈਸਿੰਗ ਅਤੇ ਫਾਰਮਿੰਗ ਸਮੇਤ ਗੈਰ-ਰਵਾਇਤੀ ਸੋਮਿਆਂ ਦੀ ਊਰਜਾ ਤੋਂ ਬਿਜਲੀ ਪੈਦਾ ਕਰਨ ਵਿੱਚ ਸਾਂਝੇ ਉਦਮ ਸਥਾਪਿਤ ਕਰਨ ਲਈ ਗਹਿਰੀ ਰੁਚੀ ਦਿਖਾਈ।ਗੱਲਬਾਤ ਵਿੱਚ ਹਿੱਸਾ ਲੈਂਦਿਆਂ ਸ. ਬਾਦਲ ਨੇ ਦੱਸਿਆ ਕਿ ਪੰਜਾਬ ਵਿਭਿੰਨਤਾ ਖੇਤੀਬਾੜੀ ਅਰਥ ਵਿਵਸਥਾ 'ਤੇ ਅਧਾਰਤ ਹੈ ਕਿਉਂਕਿ ਪੰਜਾਬ ਇੱਕ ਵੱਡਾ ਅੰਨ ਪੈਦਾ ਕਰਨ ਵਾਲਾ ਸੂਬਾ ਹੈ ਜੋ ਕਿ ਕੌਮੀ ਅੰਨ ਭੰਡਾਰ ਵਿੱਚ 60 ਫੀਸਦੀ ਤੋਂ ਜ਼ਿਆਦਾ ਹਿੱਸਾ ਪਾਉਣ ਦੇ ਨਾਲ ਨਾਲ ਮਿਆਰੀ ਸਬਜ਼ੀਆਂ, ਫਲ ਅਤੇ ਫੁੱਲਾਂ ਦੀ ਵੀ ਪੈਦਾਵਾਰ ਕਰ ਰਿਹਾ ਹੈ। ਉਨਾਂ ਆਸ ਪ੍ਰਗਟਾਈ ਕਿ ਸਾਡੀ ਅਰਥ ਵਿਵਸਥਾ ਨੂੰ ਇੰਡੋਨੇਸੀਆ ਦੇ ਵੱਡੇ ਤਜਰਬਿਆਂ ਨਾਲ ਇਨਾਂ ਖੇਤਰਾਂ ਵਿੱਚ ਬਹੁਤ ਫਾਇਦਾ ਹੋਵੇਗਾ। ਮੁੱਖ ਮੰਤਰੀ ਨੇ ਇੰਡੋਨੇਸ਼ੀਆ ਦੀਆਂ ਵੱਡੀਆਂ ਸਨਅਤੀ ਯੂਨਿਟਾਂ ਨਾਲ ਗਠਜੋੜ ਕਰਨ ਦੀ ਗੱਲ ਆਖੀ ਤਾਂ ਜੋ ਸਾਡੇ ਕਿਸਾਨਾਂ ਨੂੰ ਉਨਾਂ ਦੀ ਖੇਤੀ ਪੈਦਾਵਾਰ ਦਾ ਲਾਹੇਵੰਦ ਭਾਅ ਮਿਲ ਸਕੇ।ਮੁੱਖ ਮੰਤਰੀ ਨੇ ਇੰਡੋਨੇਸੀਆ ਅੰਬੈਸਡਰ ਨੂੰ ਰਾਜ ਵਿੱਚ ਸਾਂਝੇ ਉਦਮ ਸਥਾਪਿਤ ਕਰਨ ਲਈ ਹਰ ਸੰਭਵ ਸਹਿਯੋਗ ਤੇ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਹੈ ਕਿਉ ਜਂੋ ਪੰਜਾਬ ਨਿਵੇਸ਼ ਕਰਨ ਪੱਖੋਂ ਬੜੀ ਤੇਜ਼ੀ ਨਾਲ ਉਭਰ ਕੇ ਸਾਹਮਣੇ ਆ ਰਿਹਾ ਹੈ ਅਤੇ ਸਾਡੀ ਸਨਅਤ ਨੀਤੀ ਮੈਗਾ ਅਤੇ ਸੁਪਰ ਮੈਗਾ ਪ੍ਰਾਜੈਕਟਾਂ ਲਈ ਵਿਸ਼ੇਸ਼ ਮੇਲ ਖਾਂਦੀ ਹੈ। ਇੰਡੋਨੇਸ਼ੀਆਂ ਅਤੇ ਭਾਰਤ ਵਿਚਕਾਰ ਦੁਵੱਲੇ ਸਬੰਧਾਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਾਉਂਦਿਆਂ ਸ੍ਰੀ ਗਾਲਿਬ ਨੇ ਦੱਸਿਆ ਕਿ ਆਰਥਿਕ, ਵਪਾਰ ਅਤੇ ਨਿਵੇਸ਼ ਸਬੰਧ ਸਾਡੀ ਨੇੜਤਾ ਦਿਖਾਉਂਦੇ ਹਨ ਕਿ ਪਿਛਲੇ ਚਾਰ ਸਾਲ ਵਿੱਚ ਦੁਵੱਲਾ ਵਪਾਰ (2005) ਯੂ.ਐਸ. 4 ਬਿਲੀਅਨ ਡਾਲਰ ਤੋਂ ਵੱਧ ਕੇ (2009) ਯੂ.ਐਸ.10,55 ਬਿਲੀਅਨ ਡਾਲਰ ਹੋ ਗਿਆ ਹੈ।ਸਾਨੂੰ ਵਿਭਿੰਨਤਾ ਦੀ ਲੋੜ ਹੈ ਜਿਸ ਨਾਲ ਸਾਡਾ ਵਪਾਰ ਵਧੇਗਾ। ਉਨਾਂ ਦੱਸਿਆ ਭਾਰਤ ਇੰਡੋਨੇਸ਼ੀਆਂ ਦਾ ਸਭ ਤੋਂ ਵੱਡਾ ਕੱਚਾ ਪਾਮ ਤੇਲ ਖਰੀਦਦਾਰ ਹੈ ਅਤੇ ਭਾਰਤ ਇੰਡੋਨੇਸ਼ੀਆਂ ਨੂੰ ਸ਼ੁੱਧ ਪੈਟਰੋਲ ਉਤਪਾਦ, ਕਣਕ, ਚਾਵਲ, ਖੰਡ ਅਤੇ ਸਟੀਲ ਬਰਾਮਦ ਕਰਦਾ ਹੈ। ਵਾਸਤਵ ਵਿੱਚ ਇੰਡੋਨੇਸ਼ੀਆ ਅਤੇ ਭਾਰਤ ਦੋਵੇਂ ਗੁਆਂਢੀ ਹਨ ਅਤੇ ਦੱਖਣ ਏਸ਼ੀਅਨ ਦੇਸ਼ਾਂ ਕਾਰਨ ਇੰਡੋਨੇਸੀਆਂ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ।ਦੌਰੇ 'ਤੇ ਆਏ ਵਫਦ ਨੇ ਪੰਜਾਬ ਦੇ ਉਦਮ ਹੁਨਰ ਦੀ ਪ੍ਰਸ਼ੰਸਾ ਕੀਤੀ ਜਿੰਨਾਂ ਨੇ ਇੰਡੋਨੇਸੀਆਂ ਦੀ ਅਰਥ ਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਜੋ ਕਿ ਲਗਪਗ ਸਾਰੇ ਖੇਤਰਾਂ ਵਿਸ਼ੇਸ਼ ਕਰਕੇ ਫਿਲਮ ਉਦਯੋਗ ਵਿੱਚ ਛਾਏ ਹੋਏ ਹਨ। ਉਨਾਂ ਮੁੱਖ ਮੰਤਰੀ ਨੂੰ ਜੋਰ ਦਿੱਤਾ ਕਿ ਉਹ ਪੰਜਾਬ ਤੋਂ ਇੰਡੋਨੇਸ਼ੀਆਂ ਨੂੰ ਕਣਕ ਅਤੇ ਚਾਵਲ ਦਾ ਸਿੱਧੇ ਬਰਾਮਦ ਕਰਨ ਵਾਸਤੇ ਭਾਰਤ ਸਰਕਾਰ ਦੇ ਸਲਾਹ ਮਸ਼ਵਰੇ ਨਾਲ ਰੂਪ ਰੇਖਾ ਦੀਆਂ ਸੰਭਾਵਨਾਵਾਂ ਤਲਾਸ਼ ਕਰਨ। ਵਫਦ ਨੇ ਦਸਤਕਾਰੀ ਅਤੇ ਹੈਂਡਲੂਮ ਆਦਿ ਵਿੱਚ ਵੀ ਗਹਿਰੀ ਰੁਚੀ ਦਿਖਾਈ। ਇੰਡੋਨੇਸ਼ੀਆ ਅੰਬੈਸਡਰ ਨਾਲ ਫਸਟ ਸੈਕਟਰੀ ਲਿਊੁਨਾਰਡ ਐਫ.ਹੁਤਾਬਰਤ ਅਤੇ ਰਿਬਲਿਕ ਆਫ ਇੰਡੋਨੇਸ਼ੀਆ ਅੰਬੈਸੀ ਦੇ ਕਮਰਸ਼ੀਅਲ ਕੌਂਸਲਰ ਇੰਮਬਾਂਗ ਲਿਸਤਿਆਦੀ ਸਨ।

ਅੱਗੇ ਪੜੋ....
 
ਥਾਣਿਆਂ ਦਾ ਕੰਪਿਊਟਰੀਕਰਨ ਬਣਿਆ ਅਧਿਕਾਰੀਆਂ ਦੇ ਗਲ ਦੀ ਹੱਡੀ PRINT ਈ ਮੇਲ

ਚੰਡੀਗੜ੍ਹ, 01 ਨਵੰਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): - à¨ªà©°à¨œà¨¾à¨¬ ਦੇ ਸਾਰੇ ਥਾਣਿਆਂ ਨੂੰ ਭਾਵੇਂ ਇੰਟਰਨੈਟ ਨਾਲ ਜੋੜ ਦਿੱਤਾ ਗਿਆ ਹੈ ਪਰ ਅਜੇ ਤੱਕ ਵੀ ਥਾਣਿਆਂ ਵਿਚ ਦਰਜ ਮਾਮਲਿਆਂ ਨੂੰ ਤੁਰੰਤ ਇੰਟਰਨੈਟ 'ਤੇ ਪਾਉਣ ਸਬੰਧੀ ਮੁਸ਼ਕਿਲਾਂ ਬਣੀਆਂ ਹੋਈਆਂ ਹਨ ਕਿਉਂਕਿ ਕੰਪਿਊਟਰ ਆਪ੍ਰੇਟਰ ਰਾਤ ਦੀ ਡਿਊਟੀ ਲਈ ਨਹੀਂ ਰੱਖੇ ਗਏ। ਵੱਖ-ਵੱਖ ਥਾਣਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ 'ਤੇ ਪਤਾ ਲੱਗਿਆ ਕਿ ਭਾਵੇਂ ਉਪਰੋਂ ਆਏ ਹੁਕਮਾਂ ਨੂੰ ਮੰਨਦਿਆਂ ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਥਾਣਿਆਂ ਸਬੰਧੀ ਰਿਪੋਰਟਾਂ ਅਤੇ ਦਰਜ ਮਾਮਲੇ ਮੁੱਖ ਦਫ਼ਤਰ ਨੂੰ ਭੇਜੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਇਸ ਕੰਮ ਲਈ ਬਹੁਤ ਪ੍ਰੇਸ਼ਾਨੀ ਝਲਣੀ ਪੈਂਦੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਥਾਣਿਆਂ ਲਈ ਜੋ ਕੰਪਿਊਟਰ ਆਪ੍ਰੇਟਰ ਰੱਖੇ ਗਏ ਹਨ ਉਨ੍ਹਾਂ ਦੀ ਡਿਊਟੀ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੈ। ਬਹੁਤੇ ਥਾਣਿਆਂ ਵਿਚ ਪੁਲਿਸ ਮੁਲਾਜ਼ਮਾਂ ਅਤੇ ਤਫਤੀਸ਼ੀ ਅਧਿਕਾਰੀਆਂ ਨੂੰ ਕੰਪਿਊਟਰ ਨਹੀਂ ਆਉਂਦੇ ਜਿਸ ਕਾਰਨ ਸ਼ਾਮ 5.00 ਵਜੇ ਤੋਂ ਬਾਅਦ ਕੰਪਿਊਟਰ ਦਾ ਕੰਮ ਠੱਪ ਹੋ ਜਾਂਦਾ ਹੈ। ਜਦੋਂ ਕੋਈ ਵਧੇਰੇ ਐਮਰਜੈਂਸੀ ਹੋਵੇ ਤਾਂ ਬਾਹਰੋ ਕੰਪਿਊਟਰ ਆਪ੍ਰੇਟਰ ਦਾ ਪ੍ਰਬੰਧ ਕਰਨਾ ਪੈਂਦਾ ਹੈ।ਇਸ ਕੰਮ ਲਈ ਸਰਕਾਰ ਵੱਲੋਂ ਪੈਸੇ ਵੀ ਨਹੀਂ ਦਿੱਤੇ ਜਾਂਦੇ। ਦੂਜੀ ਸਮੱਸਿਆ ਇਹ ਹੈ ਕਿ ਕੰਪਿਊਟਰ ਖਰਾਬ ਹੋਣ ਦੀ ਸੂਰਤ ਵਿਚ ਥਾਣਾ ਇੰਚਾਰਜਾਂ ਜਾਂ ਮੁਖੀਆਂ ਨੂੰ ਆਪਣੇ ਕੋਲੋਂ ਖਰਚਾ ਕਰਨਾਂ ਪੈਂਦਾ ਹੈ। ਇਸ ਸਬੰਧੀ ਉਹ ਬਿੱਲਬਣਾਕੇ ਉਪਰ ਭੇਜ ਦਿੰਦੇ ਹਨ ਪਰ ਜਦੋਂ ਤੱਕ ਬਿੱਲ ਪਾਸ ਹੋ ਕੇ ਆਉਂਦਾ ਹੈ ਤਾਂ ਉਨ੍ਹਾਂ ਦੀ ਬਦਲੀ ਕਿਸੇ ਹੋਰ ਥਾਣੇ ਵਿਚ ਹੋ ਜਾਂਦੀ ਹੈ।

 
<< Start < Prev 951 952 953 954 955 956 957 958 959 960 Next > End >>

Results 8596 - 8604 of 10572

Advertisements