:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਤੋਂ ਖ਼ਬਰਾਂ
ਪਟਾਕਾ ਫੈਕਟਰੀ 'ਚ ਧਮਾਕਾ 1 ਦੀ ਮੌਤ, 3 ਜ਼ਖ਼ਮੀ PRINT ਈ ਮੇਲ

ਛੇਹਰਟਾ31ਅਕਤੂਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): -  ਗੁਰੂ ਕੀ ਨਗਰੀ ਛੇਹਰਟਾ ਇਲਾਕੇ ਦੇ ਦੋ ਮੰਜ਼ਿਲਾ ਘਰ ਵਿਚ ਚਲ ਰਹੀ ਗੈਰਕਾਨੂੰਨੀ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਕਿ ਤਿੰਨ ਲੋਕ ਜ਼ਖ਼ਮੀ ਹੋ ਗਏ। ਧਮਾਕੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਇਸ ਸਬੰਧ ਵਿਚ ਫੈਕਟਰੀ ਦੀ ਮਾਲਕਣ ਖਿਲਾਫ਼ ਮਾਮਲਾ ਦਰਜ ਕਰ ਲਿਆ, ਪਰ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਜ਼ਖ਼ਮੀ ਹੋਏ ਤਿੰਨ ਮਜ਼ਦੂਰ ਨਾਬਾਲਗ ਹਨ। ਇਨ੍ਹਾਂ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਫੈਕਟਰੀ ਦੀ ਫਰਾਰ ਮਾਲਕਣ ਦੀ ਭਾਲ ਵਿਚ ਜੁਟ ਗਈ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 
ਬੀਰ ਦਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਿਹਾ PRINT ਈ ਮੇਲ

ਚੰਡੀਗੜ੍ਹ, 31ਅਕਤੂਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): -  ਕਾਂਗਰਸ ਵਿਚੋਂ ਅਕਾਲੀ ਦਲ ਵਿਚ ਆਏ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਨੇ ਅੱਜ ਅਕਾਲੀ ਦਲ ਨੂੰ ਵੀ ਅਲਵਿਦਾ ਆਖ ਦਿੱਤਾ। ਉਨ੍ਹਾਂ ਪਾਰਟੀ ਦੇ ਨਾਂ ਲਿਖੀ ਆਪਣੀ ਚਿੱਠੀ ਵਿਚ ਦੱਸਿਆ ਕਿ ਮੈਂ '84 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਕਾਰਨ ਕਾਂਗਰਸ ਪਾਰਟੀ ਛੱਡੀ ਸੀ ਜਦੋਂ ਕਿ ਮੈਂ ਆਪਣੀ ਉਮਰ ਦੇ 35ਸਾਲ ਕਾਂਗਰਸ ਵਿਚ ਗੁਜ਼ਾਰੇ। ਉਨ੍ਹਾਂ ਕਿਹਾ ਕਿ ਬੀਤੇ ਡੇਢ ਸਾਲ ਤੋਂ ਮੈਂ ਅਕਾਲੀ ਦਲ ਵਿਚ ਸੀ ਪਰ ਜਿਸ ਮੁੱਦੇ 'ਤੇ ਮੈਂ ਕਾਂਗਰਸ ਨੂੰ ਅਲਵਿਦਾ ਕਿਹਾ ਉਸ ਬਾਰੇ ਕਦੇ ਵੀ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਮੈਂ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਅਤੇ ਮੇਰੇ ਸਾਹਮਣੇ ਵਿਕਲਪ ਖੁੱਲ੍ਹੇ ਹਨ।

 
ਮਨਪ੍ਰੀਤ ਬਾਦਲ ਨਾਲ ਖੜ੍ਹਨਗੇ ਬੀਰ ਦਵਿੰਦਰ PRINT ਈ ਮੇਲ

ਪਟਿਆਲਾ, 31ਅਕਤੂਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): - à¨ªà©°à¨œà¨¾à¨¬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਭਾਵੇਂ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ '84 ਦੇ ਦੰਗਾ ਪੀੜਤਾਂ ਦੀ ਮਦਦ ਨਾ ਕੀਤੇ ਜਾਣ ਦੇ ਮੁੱਦੇ 'ਤੇ ਅਲਵਿਦਾ ਕਹਿ ਦਿੱਤਾ ਹੈ, ਪਰ ਅਸਲ ਗੱਲ ਇਹ ਹੈ ਕਿ ਪਿਛਲੇ ਦਿਨਾਂ ਦੌਰਾਨ ਸ. ਬੀਰਦਵਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਮਾਣ ਸਤਿਕਾਰ ਨਾ ਮਿਲਣ ਕਾਰਨ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ ਹੈ। ਯਾਦ ਰਹੇ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਨਜ਼ਦੀਕ ਬੀਰ ਦਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਮਦਦ ਕੀਤੀ ਸੀ। ਉਨ੍ਹਾਂ ਨੂੰ ਇਹ ਆਸ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਇਸ ਗੱਲ ਦਾ ਵਾਅਦਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਕੀਤਾ ਸੀ, ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਹੁਣ ਜਦੋਂ ਸਾਬਕਾ ਡਿਪਟੀ ਸਪੀਕਰ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ ਤਾਂ ਉਨ੍ਹਾਂ ਕੋਲ ਕਿਸੇ ਹੋਰ ਸਿਆਸੀ ਪਾਰਟੀ ਵਿਚ ਸ਼ਾਮਲ ਹੋਣ ਦਾ ਬਦਲ ਵੀ ਮੌਜੂਦ ਨਹੀਂ ਹੈ। ਜਿਸ ਕਾਂਗਰਸ ਨੂੰ ਉਹ ਛੱਡ ਕੇ ਆਏ ਸਨ, ਉਸਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਬਣਾ ਦਿੱਤਾ ਗਿਆ ਹੈ। ਕੈਪ. ਅਮਰਿੰਦਰ ਸਿੰਘ ਅਤੇ ਸ. ਬੀਰਦਵਿੰਦਰ ਸਿੰਘ ਵਿਚਾਲੇ ਜਿਹੜੇ ਸਬੰਧ ਹਨ, ਉਹ ਕਿਸੇ ਤੋਂ ਲੁਕੇ ਨਹੀਂ ਹਨ। ਬੀਰਦਵਿੰਦਰ ਸਿੰਘ ਕਾਂਗਰਸ ਵਿਚ ਹੁੰਦਿਆਂ ਅਤੇ ਕਾਂਗਰਸ ਤੋਂ ਬਾਹਰ ਹਮੇਸ਼ਾ ਹੀ ਕੈਪ. ਅਮਰਿੰਦਰ ਸਿੰਘ ਦੀ ਆਲੋਚਨਾ ਕਰਦੇ ਰਹੇ ਹਨ। ਇਸ ਕਾਰਨ ਅਜਿਹਾ ਨਹੀਂ ਜਾਪਦਾ ਕਿ ਉਹ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਅਜਿਹੇ ਵਿਚ ਜਾਪਦਾ ਇਹ ਹੈ ਕਿ ਉਹ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਰਲ ਕੇ ਪੰਜਾਬ ਵਿਚ ਤੀਜਾ ਬਦਲ ਲੱਭਣ ਦਾ ਯਤਨ ਕਰਨਗੇ। ਉਨ੍ਹਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਹੀ ਮਨਪ੍ਰੀਤ ਸਿੰਘ ਬਾਦਲ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ, ਇਸਦੀ ਮਿਸਾਲ ਇਹ ਹੈ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਵਿਚੋਂ ਕੱਢਿਆ ਗਿਆ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਹੱਕ ਵਿਚ ਬਕਾਇਦਾ ਇਕ ਲੇਖ ਵੀ ਲਿਖਿਆ ਜੋ ਕਿ ਚੰਡੀਗੜ੍ਹ ਦੀ ਇਕ ਪ੍ਰਮੁੱਖ ਅਖਬਾਰ ਵਿਚ ਵੀ ਛਪਿਆ। ਇਸ ਤੋਂ ਇਲਾਵਾ ਉਹ ਆਮ ਗੱਲਬਾਤ ਦੌਰਾਨ ਵੀ ਮਨਪ੍ਰੀਤ ਸਿੰਘ ਬਾਦਲ ਦੇ ਸਟੈਂਡ ਨੂੰ ਸਹੀ ਦੱਸਦੇ ਆਏ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਕਰਜ਼ੇ ਦਾ ਮੁੱਦਾ ਮਨਪ੍ਰੀਤ ਸਿੰਘ ਬਾਦਲ ਨੂੰ ਸਿਆਸੀ ਤੌਰ 'ਤੇ ਲਾਭ ਦੇਵੇਗਾ। ਇਸ ਕਾਰਨ ਉਹ ਹਾਲ ਦੀ ਘੜੀ ਪੰਜਾਬ ਅੰਦਰ ਤੀਜੇ ਬਦਲ ਦੀਆਂ ਸਿਆਸੀ ਸੰਭਾਵਨਾਵਾਂ ਨੂੰ ਪਰਖਣ ਦੇ ਯਤਨ ਕਰਨਗੇ ਅਤੇ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਉਨ੍ਹਾਂ ਦੁਆਰਾ ਇਕ ਅਜਿਹੀ ਪਾਰਟੀ ਬਣਾਈ ਜਾਵੇ ਜੋ ਕਿ ਪੰਜਾਬੀ ਪਾਰਟੀ ਵਜੋਂ ਲੋਕਾਂ ਦੇ ਰੂਬਰੂ ਹੋਵੇ।

 
ਪਾਕਿਸਤਾਨ ਵੱਲੋਂ ਬੀ.ਐਸ.ਐਫ. ਦੇ ਵਫਦ ਨੂੰ ਗੋਲੀਬਾਰੀ ਤੇ ਘੁਸਪੈਠ ਰੋਕਣ ਦਾ ਵਾਅਦਾ PRINT ਈ ਮੇਲ

ਅਟਾਰੀ, 31ਅਕਤੂਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): - 26 ਅਕਤੂਰ ਤੋਂ 30 ਅਕਤੂਬਰ ਤੱਕ ਚੱਲੀ ਪੰਜ ਰੋਜ਼ਾ ਛਮਾਹੀ ਮੀਟਿੰਗ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਸਰਹੱਦੀ ਬਲਾਂ ਨੇ ਸਰਹੱਦ 'ਤੇ ਸ਼ਾਂਤੀਪੂਰਨ ਮਾਹੌਲ ਉਸਾਰਨ ਲਈ ਸਹਿਮਤੀ ਪ੍ਰਗਟਾਈ ਗਈ ਹੈ। ਭਾਰਤੀ ਸਰਹੱਦੀ ਬਲਾਂ ਦੇ ਮੁਖੀ ਰਮਨ ਸ੍ਰੀਵਾਸਤ ਦੀ ਅਗਵਾਈ ਵਿਚ 18 ਮੈਂਬਰੀ ਵਫਦ ਲਾਹੌਰ ਤੋਂ ਪੰਜ ਰੋਜ਼ਾ ਮੀਟਿੰਗ ਸੰਪੰਨ ਹੋਣ 'ਤੇ ਅੱਜ ਦੇਸ਼ ਪਰਤਿਆ। ਵਾਪਸੀ 'ਤੇ ਸ੍ਰੀਵਾਸਤਵ ਨੇ ਦੱਸਿਆ ਕਿ ਇਸ ਮੀਟਿੰਗ ਦੇ ਭਵਿੱਖ ਵਿਚ ਬਿਹਤਰ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਬੀ ਐਸ ਐਫ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਅਧਿਕਾਰੀਆਂ ਕੋਲ ਕਈ ਅਹਿਮ ਮੁੱਦੇ ਚੁੱਕੇ ਜਿਨ੍ਹਾਂ ਵਿਚ ਪਾਕਿਸਤਾਨ ਵਲੋਂ ਬਿਨਾਂ ਕਾਰਨ ਗੋਲੀਬਾਰੀ, ਘੁਸਪੈਠ, ਨਸ਼ਾ ਤਸਕਰੀ, ਜਾਅਲੀ ਭਾਰਤੀ ਕਰੰਸੀ, ਹਥਿਆਰ ਅਤੇ ਗੋਲੀ ਸਿੱਕਾ ਆਦਿ ਦੀ ਤਸਕਰੀ ਦੇ ਮੁੱਦੇ ਅਹਿਮ ਰਹੇ। ਸ੍ਰੀਵਾਸਤਵ ਨੇ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਬੀ ਐਸ ਐਫ ਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮਾਮਲਿਆਂ ਨੂੰ ਧਿਆਨ ਨਾਲ ਵਿਚਾਰਨਗੇ ਅਤੇ ਇਸ ਸਬੰਧ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਵਲੋਂ ਵੀ ਪਾਕਿਸਤਾਨ ਵਿਚ ਸ਼ਰਾਬ ਅਤੇ ਕੁੱਝ ਹੋਰ ਇਤਰਾਜ਼ਯੋਗ ਵਸਤਾਂ ਦੀ ਤਸਕਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨਾਲ ਇਹ ਮੀਟਿੰਗ ਦੋਵੇਂ ਸਰਹੱਦੀ ਬਲਾਂ ਵਿਚਾਲੇ ਭਵਿੱਖ ਵਿਚ ਬਿਹਤਰ ਰਿਸ਼ਤੇ ਬਣਾਉਣ ਵਿਚ ਸਹਾਈ ਹੋਵੇਗੀ, ਜਿਸ ਨਾਲ ਦੋਵਾਂ ਦੇਸ਼ਾਂ ਦੀ ਭਾਵੀ ਗੱਲਬਾਤ ਦਾ ਮੁਢ ਬੱਝੇਗਾ ਅਤੇ ਕਈ ਲਟਕਦੇ ਮੁੱਦਿਆਂ 'ਤੇ ਵਾਰਤਾ ਸੰਭਵ ਹੋਵੇਗੀ। ਸ੍ਰੀਵਾਸਤ ਨੇ ਕਿਹਾ ਕਿ ਪਾਕਿਸਤਾਨ ਨਾਲ ਇਹ ਮੁੱਦਾ ਵੀ ਚੁੱਕਿਆ ਗਿਆ ਕਿ ਅਜਿਹੇ ਮਛੇਰੇ ਜੋ ਗਲਤੀ ਨਾਲ ਸਮੁੰਦਰੀ ਸਰਹੱਦ ਪਾਰ ਕਰਕੇ ਇਕ ਦੂਜੇ ਦੇਸ਼ਾਂ ਦੀ ਹੱਦ ਵਿਚ ਪਹੁੰਚ ਜਾਂਦੇ ਹਨ, ਨੂੰ ਜ਼ਰੂਰੀ ਪੁੱਛਗਿੱਛ ਤੋਂ ਬਾਅਦ ਬਿਨਾਂ ਕੈਦ ਕੀਤਿਆਂ ਰਿਹਾਅ ਕੀਤਾ ਜਾਵੇ। ਇਸਲਾਮਾਬਾਦ, 31 ਅਕਤੂਬਰ (ਚੜ੍ਹਦੀਕਲਾ ਨਿਊਜ਼ ਸਰਵਿਸ): ਵਾਹਗਾ ਸਰਹੱਦ 'ਤੇ ਝੰਡਾ ਉਤਾਰਨ ਸਮੇਂ ਹੁਣ ਭਾਰਤ ਅਤੇ ਪਾਕਿਸਤਾਨ ਦੇ ਜਵਾਨ ਹਮਲਾਵਰ ਰਵੱਈਆ ਨਹੀਂ ਰੱਖਣਗੇ। ਦੋਵੇਂ ਦੇਸ਼ ਇਸ ਰੋਜ਼ਾਨਾ ਸਮਾਰੋਹ ਦੌਰਾਨ ਆਪਣਾ ਰਵੱਈਆ ਨਰਮ ਰੱਖਣ ਲਈ ਤਿਆਰ ਹੋ ਗਏ ਹਨ। ਹਰ ਰੋਜ਼ ਸ਼ਾਮ ਦੇ ਸਮੇਂ ਹੋਣ ਵਾਲਾ ਇਹ ਸਮਾਗਮ 1959 ਤੋਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਦੋਰਾਨ ਦੋਵਾਂ ਦੇਸ਼ਾਂ ਦੇ ਜਵਾਨ ਆਪੋ ਆਪਣੇ ਦੇਸ਼ ਦੇ ਝੰਡੇ ਉਤਾਰਦੇ ਹਨ। ਲਾਹੌਰ ਵਿਚ ਪੰਜ ਦਿਨ ਤੱਕ ਸਰਹੱਦ ਸਬੰਧੀ ਮੁੱਦਿਆਂ 'ਤੇ ਗੱਲਬਾਤ ਤੋਂ ਬਾਅਦ ਬੀ ਐਸ ਐਫ ਦੇ ਡਾਇਰੈਕਟਰ ਜਨਰਲ ਰਮਨ ਸ੍ਰੀਵਾਸਤ ਅਤੇ ਪਾਸਿਕਤਾਨ ਰੇਂਜਰਜ਼ ਦੇ ਅਧਿਕਾਰੀ ਮੇਜਰ ਜਨਰਲ ਮੁਹੰਮਦ ਯਾਕੂਬ ਖਾਨ ਨੇ ਐਲਾਨ ਕੀਤਾ ਕਿ ਦੋਵੇਂ ਧਿਰਾਂ ਨੇ ਝੰਡਾ ਉਤਾਰਨ ਸਮੇਂ ਆਪਣਾ ਹਮਲਾਵਰ ਰਵੱਈਆ ਤਿਆਗਣ ਦਾ ਫੈਸਲਾ ਕੀਤਾ ਹੈ। ਖਾਨ ਨੇ ਕਿਹਾ ਕਿ ਦੋਵੇਂ ਪੱਖਾਂ ਨੇ ਫੈਸਲਾ ਕੀਤਾ ਹੈ ਕਿ ਝੰਡਾ ਉਤਾਰਨ ਦੇ ਸਮਾਰੋਹ ਦੌਰਾਨ ਆਪਣਾ ਰਵੱਈਆ ਨਰਮ ਰਖਿਆ ਜਾਵੇ। ਉਨ੍ਹਾਂ ਕਿਹਾ ਕਿ ਦੋਵੇਂ ਸਰਹੱਦੀ ਬਲਾਂ ਨੇ ਕੈਦੀਆਂ ਸਬੰਧੀ ਜਾਣਕਾਰੀ ਸਾਂਝੀ ਕਰਨ ਅਤੇ ਉਨ੍ਹਾਂ ਦੀ ਰਿਹਾਈ ਲਈ ਕਦਮ ਚੁੱਕਣ ਦਾ ਵੀ ਫੈਸਲਾ ਕੀਤਾ ਹੈ।

 
ਆਈ.ਸੀ.ਸੀ. ਵੱਲੋਂ ਪਾਕਿਸਤਾਨ ਦੇ ਦਾਗੀ ਕ੍ਰਿਕਟਰਾਂ ਦੀ ਅਪੀਲ ਖਾਰਜ PRINT ਈ ਮੇਲ

ਲੰਡਨ, 31ਅਕਤੂਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): - à¨•à©Œà¨®à¨¾à¨‚ਤਰੀ ਕ੍ਰਿਕਟ ਕੌਂਸਲ ਨੇ ਬਰਖਾਸਤਗੀ ਦੇ ਖਿਲਾਫ਼ ਪਾਕਿਸਤਾਨੀ ਕ੍ਰਿਕਟਰਾਂ ਸਲਮਾਨ ਬੱਟ ਅਤੇ ਮੁਹੰਮਦ ਆਮਿਰ ਦੀ ਅਪੀਲ ਖਾਰਜ ਕਰ ਦਿੱਤੀ ਹੈ। ਇਨ੍ਹਾਂ ਕ੍ਰਿਕਟਰਾਂ ਦੀ ਅਪੀਲ 'ਤੇ ਸੁਣਵਾਈ ਤੋਂ ਬਾਅਦ ਅੱਜ ਆਈ ਸੀ ਸੀ ਦੇ ਕੋਡ ਆਫ਼ ਕੰਡਕਟ ਕਮਿਸ਼ਨ ਦੇ ਮੁਖੀ ਮਾਈਕਲ ਬੇਲਾਫ ਨੇ ਦੋ ਦਿਨ ਤੱਕ ਚੱਲੀ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਮੈਂ ਇਨ੍ਹਾਂ ਖਿਡਾਰੀਆਂ ਦੀ ਅਪੀਲ ਖਾਰਜ ਕਰਨ ਦਾ ਫੈਸਲਾ ਲਿਆ ਹੈ। ਇਹ ਸਾਰੇ ਖਿਡਾਰੀ ਫਿਲਹਾਲ ਕਿਸੇ ਕੌਮਾਂਤਰੀ ਕ੍ਰਿਟਕਟ ਮੈਚ ਵਿਚ ਹਿੱਸਾ ਨਹੀਂ ਲੈ ਸਕਣਗੇ। ਹੁਣ ਆਖਰੀ ਸੁਣਵਾਈ ਹੋਣ ਤੱਕ ਇਹ ਕ੍ਰਿਕਟਰ ਅਪੀਲ ਨਹੀਂ ਕਰ ਸਕਦੇ। ਖਿਡਾਰੀ ਦੋਸ਼ੀ ਹਨ ਜਾਂ ਨਿਰਦੋਸ਼ ਇਸਦਾ ਫੈਸਲਾ ਇਕ ਆਜ਼ਾਦ ਟ੍ਰਿਬਿਊਨਲ ਵਿਚ ਹੋਵੇਗਾ। ਇਸ ਟ੍ਰਿਬਿਊਨਲ ਦੀ ਸੁਣਵਾਈ ਅਜੇ ਤੈਅ ਨਹੀਂ ਕੀਤੀ ਗਈ ਹੈ। ਪਿਛਲੇ ਦਿਨੀਂ ਇੰਗਲੈਂਡ ਦੌਰੇ 'ਤੇ ਗਈ ਪਾਕਿਸਤਾਨੀ ਟੀਮ ਦੇ ਉਕਤ ਤਿੰਨ ਕ੍ਰਿਕਟਰਾਂ 'ਤੇ ਸਪਾਟ ਫਿਕਸਿੰਗ ਦੇ ਗੰਭੀਰ ਦੋਸ਼ ਲੱਗੇ ਸਨ।

 
<< Start < Prev 951 952 953 954 955 956 957 958 959 960 Next > End >>

Results 8605 - 8613 of 10572

Advertisements