:: ਕੋਝੀਕੋਡ ਜਹਾਜ਼ ਹਾਦਸੇ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ   :: ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ, ਧੀ ਨੇ ਕੀਤਾ ਭਾਵੁਕ ਟਵੀਟ   :: PM ਮੋਦੀ ਕੱਲ ਲਾਂਚ ਕਰਨਗੇ TAX ਨਾਲ ਜੁੜੀ ਨਵੀਂ ਯੋਜਨਾ, ਈਮਾਨਦਾਰ ਟੈਕਸਦਾਤਾਵਾਂ ਲਈ ਹੈ ਖ਼ਾਸ   :: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਐਸ਼ ਦੇ ਹਰਮਨ ਪਿਆਰੇ ਮਣੀ ਅਤੇ ਭੰਸਾਲੀ... PRINT ਈ ਮੇਲ
:(ਮੀਡੀਦੇਸਪੰਜਾਬ)- ਇੱਧਰ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਆਪਣੇ ਹਰਮਨ ਪਿਆਰੇ ਨਿਰਦੇਸ਼ਕ ਮਣੀ ਰਤਨਮ ਦੀ ਤਮਿਲ ਫ਼ਿਲਮ 'ਪੁੰਨੀਇਨ ਸੇਲਵੇਨ' ਨੂੰ ਲੈ ਕੇ ਰੁੱਝੀ ਹੋਈ ਹੈ। ਸਾਲ-ਦੋ ਸਾਲ ਵਿਚ ਇਕ ਫ਼ਿਲਮ ਕਰਨਾ ਐਸ਼ ਦੀ ਪੁਰਾਣੀ ਆਦਤ ਹੈ। 2018 ਦੀ ਹਿੰਦੀ ਫ਼ਿਲਮ 'ਫੰਨੇ ਖਾਨ' ਤੋਂ ਬਾਅਦ ਹੁਣ 2021 ਵਿਚ ਉਸ ਦੀ ਇਹ ਫ਼ਿਲਮ ਰਿਲੀਜ਼ ਹੋਵੇਗੀ। ਹੁਣ ਉਸ ਬਾਰੇ ਇਹ ਚੁਟਕਲੇ ਮਸ਼ਹੂਰ ਹੋ ਚੱਲੇ ਹਨ ਕਿ ਉਹ ਫ਼ਿਲਮਾਂ ਭਾਵੇਂ ਹੀ ਘੱਟ ਕਰੇ ਪਰ ਆਏ ਦਿਨ ਉਹ ਰੈੱਡ ਕਾਰਪਟ ਨਾਲ ਸਨਮਾਨਿਤ ਹੁੰਦੀ ਰਹੇਗੀ। ਉਸ ਦੀ ਸ਼ਖ਼ਸੀਅਤ ਦਾ ਸਭ ਤੋਂ ਉੱਜਲਾ ਪੱਖ ਇਹ ਵੀ ਹੈ ਕਿ ਉਹ ਆਪਣੀਆਂ ਪ੍ਰਾਪਤੀਆਂ ਬਾਰੇ ਬਹੁਤ ਘੱਟ ਬੋਲਦੀ ਹੈ। ਇਹੀ ਵਜ੍ਹਾ ਹੈ ਕਿ ਉਸ ਦੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਸਿਰਫ ਗਾਸਿਪ ਖ਼ਬਰਾਂ ਨਾਲ ਹੀ ਬਾਹਰ ਆਉਂਦੀਆਂ ਹਨ।
ਖੁਦ ਐਸ਼ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਨੂੰ ਕਦੀ ਜ਼ਿਆਦਾ ਸਾਂਝਾ ਨਹੀਂ ਕੀਤਾ। ਫ਼ਿਲਮ ਸਨਅਤ ਅਤੇ ਇਸ ਤੋਂ ਬਾਹਰ ਉਸ ਦੇ ਦੋਸਤਾਂ ਦੀ ਗਿਣਤੀ ਬਹੁਤ ਘੱਟ ਹੈ। ਦੇਸ਼-ਵਿਦੇਸ਼ ਵਿਚ ਉਹ ਬੇਹੱਦ ਹਰਮਨਪਿਆਰੀ ਹੈ ਪਰ ਹਾਲੈਂਡ ਵਿਚ ਉਨ੍ਹਾਂ ਦਾ ਨਾਂਅ ਸਭ ਤੋਂ ਬੇਹੱਦ ਚਰਚਿਤ ਹੈ। ਹਾਲਾਂਡ ਵਿਚ ਪੈਦਾ ਹੋਣ ਵਾਲੀ ਇਕ ਖ਼ਾਸ ਕਿਸਮ ਦੀ ਟਿਊਲਿਪ ਦੀ ਇਕ ਜਾਤੀ ਦਾ ਨਾਂਅ ਉਸ ਦੇ ਨਾਂਅ 'ਤੇ ਰੱਖਿਆ ਗਿਆ ਹੈ। ਆਪਣੀ ਡਿਗਨਿਟੀ ਨੂੰ ਬਣਾਈ ਰੱਖਣਾ ਵੀ ਐਸ਼ ਨੂੰ ਬਾਖੂਬੀ ਆਉਂਦਾ ਹੈ। ਕੁਝ ਖ਼ਾਸ ਨਿਰਦੇਸ਼ਕਾਂ ਦੇ ਨਾਲ ਹੀ ਕੰਮ ਕਰਨਾ ਉਸ ਨੂੰ ਪਸੰਦ ਹੈ, ਜਿਨ੍ਹਾਂ ਵਿਚੋਂ ਇਕ ਹੈ ਮਣੀ ਰਤਨਮ। ਮਣੀ ਰਤਨਮ ਦਾ ਜ਼ਿਕਰ ਆਉਣ 'ਤੇ ਉਹ ਕਾਫ਼ੀ ਉਤਸ਼ਾਹਿਤ ਹੋ ਉੱਠਦੀ ਹੈ ਤੇ ਕਹਿੰਦੀ ਹੈ 'ਮਣੀ ਸਰ ਮੇਰੇ ਪਸੰਦੀਦਾ ਨਿਰਦੇਸ਼ਕ ਹਨ, ਉਨ੍ਹਾਂ ਦੀ ਫ਼ਿਲਮ 'ਇਰੂਵਰ' ਤੋਂ ਮੇਰਾ ਕੈਰੀਅਰ ਸ਼ੁਰੂ ਹੋਇਆ ਸੀ। ਫਿਰ ਮੈਂ 'ਗੁਰੂ', 'ਰਾਵਣ', 'ਰਾਵਨਮ' ਵਰਗੀਆਂ ਫ਼ਿਲਮਾਂ ਵੀ ਉਨ੍ਹਾਂ ਨਾਲ ਕੀਤੀਆਂ। ਉਂਜ ਭੰਸਾਲੀ ਦਾ ਅੰਦਾਜ਼ ਵੀ ਮੈਨੂੰ ਬਹੁਤ ਪਸੰਦ ਹੈ, ਮੈਂ ਉਨ੍ਹਾਂ ਨਾਲ 'ਹਮ ਦਿਲ ਦੇ ਚੁਕੇ ਸਨਮ', 'ਗੁਜ਼ਾਰਿਸ਼', 'ਦੇਵਦਾਸ' ਵਰਗੀਆਂ ਫ਼ਿਲਮਾਂ ਕੀਤੀਆਂ ਹਨ। ਹੁਣ ਲਗਦਾ ਹੈ ਮਣੀ ਸਰ ਤੋਂ ਬਾਅਦ ਉਨ੍ਹਾਂ ਦੀਆਂ ਫ਼ਿਲਮਾਂ ਦੀ ਵਾਰੀ ਹੈ।'
 
ਹੁਮਾ ਕੁਰੈਸ਼ੀ PRINT ਈ ਮੇਲ

ਵੈੱਬ ਦੁਨੀਆ ਨੂੰ ਸਲਾਮ

:(ਮੀਡੀਦੇਸਪੰਜਾਬ)ਗੱਲ ਲੰਘ ਚੁੱਕੇ ਸਾਲ 2019 ਦੀ ਕਰੀਏ ਤਾਂ ਹੁਮਾ ਕੁਰੈਸ਼ੀ ਦੇ ਕਹਿਣ ਅਨੁਸਾਰ ਇਹ ਤਾਂ ਉਸ ਲਈ ਭਾਗਾਂ ਵਾਲਾ ਸਾਲ ਰਿਹਾ ਹੈ। ਦੀਪਾ ਮਹਿਤਾ ਦੀ ਵੈੱਬ ਸੀਰੀਜ਼ 'ਚ 'ਲੈਲਾ' ਉਹ ਬਣੀ। ਇਹ ਫ਼ਿਲਮ 'ਲੈਲਾ' ਹੀ ਹੈ ਜਿਸ ਨੂੰ ਹਾਲੀਵੁੱਡ ਦੇ ਨਿਰਮਾਤਾ ਜੈਕ ਸਨਾਈਡਰ ਨੇ ਦੇਖਿਆ ਤਾਂ ਫੌਰਨ ਫੋਨ ਘੁਮਾ ਕੇ ਹੁਮਾ ਨੂੰ 'ਆਰਮੀ ਆਫ ਦਾ ਡੈਡ' 'ਚ ਅਹਿਮ ਭੂਮਿਕਾ ਦੇ ਦਿੱਤੀ। ਇਥੇ ਹੀ ਬੱਸ ਨਹੀਂ, ਬਲਕਿ ਅਮਰੀਕਾ ਦੀ ਨਿਊ ਵੇਵ ਐਕਟਰਜ਼ ਸੂਚੀ 'ਚ ਵੀ ਉਸ ਦਾ ਨਾਂਅ ਆ ਗਿਆ। ਇਹ 'ਲੈਲਾ' ਤਾਂ ਉਸ ਅਨੁਸਾਰ ਕਿਰਦਾਰ ਉਸ ਲਈ 'ਗੇਮ ਚੇਂਜਰ' ਰਿਹਾ ਹੈ। ਧੰਨ ਹੈ ਇਹ ਫ਼ਿਲਮ। ਦੀਪਾ ਮਹਿਤਾ ਤੇ ਹੁਮਾ ਇਸੇ ਤਰ੍ਹਾਂ ਦੀ ਕੰਮ ਕਰ ਕੇ ਪਛਾਣ ਵਧਾਉਣ ਦੇ ਹੱਕ 'ਚ ਹਨ। 'ਵੈਬ' ਸੀਰੀਜ਼ ਨੇ ਤਾਂ ਉਸ ਅਨੁਸਾਰ ਕਲਾਕਾਰਾਂ ਦੀ ਤਕਦੀਰ ਹੀ ਬਦਲ ਦਿੱਤੀ ਹੈ। ਦੁਨੀਆ ਭਰ 'ਚ ਅਗਾਂਹ ਵਧਣ ਦਾ ਮੰਚ ਮੁਹੱਈਆ ਕਰਵਾਇਆ ਹੈ। ਰੁਮਾਂਟਿਕ ਤੇ ਤੇਜ਼ੀ ਨਾਲ ਬਦਲਦਾ ਮਾਧਿਅਮ ਉਹ 'ਵੈੱਬ ਸੀਰੀਜ਼' ਨੂੰ ਮੰਨਦੀ ਹੈ। ਜੇ ਉਹ 'ਲੈਲਾ' ਨਾ ਬਣਦੀ ਫਿਰ ਕਿੱਥੇ ਜੈਕ ਸਨਾਈਡਰ ਦੀ ਹਾਲੀਵੁੱਡ ਫ਼ਿਲਮ ਮਿਲਦੀ, ਇਹ ਗੱਲ ਉਹ ਸਵੀਕਾਰਦੀ ਹੈ। ਸੰਸਾਰ ਪੱਧਰ 'ਤੇ ਲੋਕਤੰਤਰਿਕ ਤਰੀਕੇ ਨਾਲ ਕਲਾ ਦਾ ਪ੍ਰਗਟਾਵਾ ਵਾਹ-ਰੀ-ਵੈੱਬ ਦੁਨੀਆ। ਮਾਣ ਹੈ ਉਸ ਨੂੰ ਕਿ ਉਹ ਵਿਸ਼ਵ ਪੱਧਰ ਦੀ ਅਭਿਨੇਤਰੀ ਬਣੀ ਹੈ। ਬਾਕੀ ਫ਼ਿਲਮਾਂ ਸਬੰਧੀ ਉਹ ਚੁੱਪ ਹੈ, ਕਿਉਂਕਿ ਹਾਲੀਵੁੱਡ ਘੱਟ ਪ੍ਰਾਪਤੀ ਨਹੀਂ ਹੈ। ਜਾਮੀਆ ਮਸਲੇ 'ਤੇ ਉਸ ਦਾ ਸਿੱਧਾ ਜਵਾਬ ਸੀ ਕਿ ਸਰਕਾਰ ਕੁਹਾੜੀ ਲੈ ਕੇ ਵਿਦਿਆਰਥੀਆਂ ਨੂੰ ਪਾਸੇ ਹੀ ਕਰ ਦੇਵੇ, ਜੋ ਉਸ ਦੀ ਮਨਸ਼ਾ ਹੈ। ਹੁਮਾ ਕੁਰੈਸ਼ੀ ਖੁੱਲ੍ਹੇ ਤੌਰ 'ਤੇ ਸੀ.ਏ.ਏ. ਕਾਨੂੰਨ ਦੇ ਵਿਰੁੱਧ ਹੈ।

 
ਕੈਟਰੀਨਾ ਕੈਫ਼ PRINT ਈ ਮੇਲ

ਕਾਸ਼! ਨਾਗਿਨ ਹੁੰਦੀ!

:(ਮੀਡੀਦੇਸਪੰਜਾਬ)- ਸੋਸ਼ਲ ਮੀਡੀਆ 'ਤੇ ਸੁਰਖੀਆਂ ਮਿਲ ਰਹੀਆਂ ਹਨ ਕੈਟਰੀਨਾ ਕੈਫ ਦੇ ਅਕਸ਼ੈ ਕੁਮਾਰ ਨਾਲ ਆਏ ਨਵੇਂ ਵੀਡੀਓ ਨੂੰ ਜਿਸ 'ਚ ਸਮੁੰਦਰ ਕਿਨਾਰੇ ਉਹ ਅਕਸ਼ੈ ਦੇ ਹੱਥ 'ਚ ਹੱਥ ਪਾ ਕੇ ਪ੍ਰੇਮੀਆਂ ਦੀ ਤਰ੍ਹਾਂ ਘੁੰਮ ਰਹੀ ਹੈ। ਕੈਟੀ ਨੇ ਆਪ ਇਹ ਵੀਡੀਓ ਆਪਣੀ ਇੰਸਟਾ ਕਹਾਣੀ 'ਚ ਸ਼ਾਮਿਲ ਕੀਤਾ ਹੈ। ਕੈਟੀ ਕਹਿ ਰਹੀ ਹੈ ਕਿ ਇਸ ਸਾਲ ਦੀ ਸ਼ੁਰੂਆਤ, ਚੰਗੀ ਫ਼ਿਲਮੀ ਟੀਮ, ਯਾਰੀ, ਹਾਸਾ-ਮਜ਼ਾਕ ਤੇ ਸਨੇਹ ਨਾਲ ਵਧੀਆ ਹੋਈ ਹੈ। ਦਰਅਸਲ ਉਹ ਅਕਸ਼ੈ ਨਾਲ ਆ ਰਹੀ ਫ਼ਿਲਮ 'ਸੂਰਯਵੰਸ਼ੀ' ਦੀ ਗੱਲ ਕਰ ਰਹ ਹੈ। ਪਿਛਲੇ ਦਿਨੀਂ ਉਹ ਆਪਣੇ ਮਿੱਤਰ ਤੇ ਰੂਪ ਸਜਾ ਮਾਹਿਰ ਡੇਨੀਅਲ ਦੇ ਵਿਆਹ 'ਤੇ ਗਈ ਸੀ। ਇਥੇ ਉਸ ਨੇ 'ਅਫ਼ਗਾਨ ਜਲੇਬੀ' ਗੀਤ 'ਤੇ ਖੂਬ ਡਾਂਸ ਵੀ ਕੀਤਾ ਸੀ। ਕੈਟੀ ਨੇ ਕਿਹਾ ਕਿ ਕਾਸ਼, ਉਹ ਕਦੇ ਏਕਤਾ ਕਪੂਰ ਦੀ ਮੰਨ ਲੈਂਦੀ ਤਾਂ 'ਨਾਗਿਨ' ਜੋ ਟੀ.ਵੀ. ਸੀਰੀਅਲ ਹੈ, ਫ਼ਿਲਮ ਬਣਦੀ ਕਿਉਂਕਿ ਏਕਤਾ ਨੇ 'ਨਾਗਿਨ' ਫ਼ਿਲਮ ਲਈ ਉਸ ਨਾਲ ਪ੍ਰਿਅੰਕਾ ਨੂੰ ਲੈਣ ਦੀ ਗੱਲ ਕੀਤੀ ਸੀ।

 
ਤਾਪਸੀ ਪੰਨੂੰ PRINT ਈ ਮੇਲ

ਹੁਸੀਨ ਦਿਲਰੁਬਾ

:(ਮੀਡੀਦੇਸਪੰਜਾਬ)- ਬੇਬਾਕ ਗੱਲਾਂ, ਖੁੱਲ੍ਹੇ-ਡੁੱਲ੍ਹੇ ਕਿਰਦਾਰ ਇਹ ਪਛਾਣ ਤਾਪਸੀ ਪੰਨੂੰ ਦੀ ਹੈ। ਟਵਿਟਰ 'ਤੇ ਖੂਬ ਸਰਗਰਮ ਰਹਿਣ ਵਾਲੀ ਤਾਪਸੀ ਦੇ ਦੋਸਤ ਵੀ ਕਾਫੀ ਹਨ ਤੇ ਇਸ ਤੋਂ ਵੱਧ ਆਲੋਚਕ ਵੀ ਹਨ। ਇਕ ਇਨਸਾਨ ਨੇ ਆਖ਼ਰ ਤਾਪਸੀ ਨੂੰ ਕਹਿ ਹੀ ਦਿੱਤਾ ਹੈ ਕਿ ਕੀ ਉਹ ਭਾਰਤੀ ਹੈ ਤਾਂ ਤਾਪਸੀ ਦਾ ਜਵਾਬ ਸੀ ਕਿ ਹੁਣ ਮੈਂ ਵੀ ਆਪਣੇ ਸਾਰੇ ਡਾਕੂਮੈਂਟਸ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦੇਵਾਂ। ਤਾਪਸੀ ਹੁਣ ਇਹ ਚਾਹੁੰਦੀ ਹੈ ਕਿ ਉਹ ਇੰਡੀਅਨ ਸੁਪਰ ਹੀਰੋ ਬਣੇ। 'ਹਸੀਨ ਦਿਲਰੁਬਾ' ਫ਼ਿਲਮ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਵੀ ਹੈ। ਤਾਪਸੀ ਨੇ 'ਹਸੀਨ ਦਿਲਰੁਬਾ' ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਅੱਜਕਲ੍ਹ ਨਾਗਰਿਕਤਾ ਕਾਨੂੰਨ ਦਾ ਕਾਫੀ ਰੌਲਾ ਪਿਆ ਹੋਇਆ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪਏ ਘਮਸਾਨ ਦੇ ਹੱਕ 'ਚ ਤਾਪਸੀ 'ਤੇ ਲੋਕਾਂ ਨੇ ਨਿਸ਼ਾਨਾ ਸਾਧਿਆ ਕਿ ਉਨ੍ਹਾਂ ਦੇ ਹੱਕ 'ਚ ਟਵੀਟ ਕਰਨ ਦੇ ਉਸ ਨੂੰ ਪੈਸੇ ਮਿਲਦੇ ਹਨ। ਕਈ ਲੋਕ ਉਸ ਨੂੰ 'ਲੋਹ ਔਰਤ' ਆਖ ਰਹੇ ਹਨ। 'ਬਦਲਾ', 'ਸਾਂਤ ਕੀ ਆਂਖ' ਤੋਂ ਬਾਅਦ ਵਿਕਰਾਂਤ ਮੈਸੀ ਨਾਲ 'ਹਸੀਨ ਦਿਲਰੁਬਾ' 'ਚ ਉਹ ਆ ਰਹੀ ਹੈ। ਪੋਸਟਰ ਤੇ 'ਵਹਿਸ਼ੀ' ਲਿਖਿਆ ਹੋਇਆ ਹੈ ਤੇ ਤਾਪਸੀ ਨਾਲ 1982 ਦੀ ਫ਼ਿਲਮ 'ਨਮਕ ਹਲਾਲ' ਦਾ ਗੀਤ ਲਿਖਿਆ ਹੈ 'ਸ਼ਿਕਾਰੀ ਖ਼ੁਦ ਯਹਾਂ ਸ਼ਿਕਾਰ ਹੋ ਗਿਆ'। ਅਭਿਨਵ ਸਿਨਹਾ ਨਾਲ ਕੀਤੀ ਫ਼ਿਲਮ 'ਥੱਪੜ' ਅਗਲੇ ਮਹੀਨੇ ਆ ਰਹੀ ਹੈ। ਇਹ ਫ਼ਿਲਮ ਔਰਤ ਸ਼ਕਤੀ 'ਤੇ ਆਧਾਰਿਤ ਹੈ। ਚੰਗੀ ਖ਼ਬਰ 'ਲੋਹ ਔਰਤ' ਤਾਪਸੀ ਪੰਨੂ ਲਈ ਇਹ ਕਿ 'ਹਸੀਨ ਦਿਲਰੁਬਾ' ਤਾਪਸੀ ਹੁਣ 'ਥੱਪੜ' ਦਿਖਾਉਣ ਤੋਂ ਬਾਅਦ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਸਿਆ ਜੀਆ' 'ਚ ਡਬਲ ਰੋਲ ਕਰਨ ਜਾ ਰਹੀ ਹੈ। ਗੱਲ ਕੀ ਬੀ.ਟਾਊਨ 'ਤੇ ਪੂਰਾ ਕਬਜ਼ਾ ਹੋ ਗਿਆ ਹੈ ਤਾਪਸੀ ਪੰਨੂ ਦਾ।

 
ਸ਼ਹਿਨਾਜ਼ ਤੇ ਸਿਧਾਰਥ ਦਾ ਟੁੱਟਿਆ ਰਿਸ਼ਤਾ, ਸ਼ਹਿਨਾਜ਼ ਦਾ ਰੋ-ਰੋ ਬੂਰਾ ਹਾਲ PRINT ਈ ਮੇਲ

ਬਿਗ ਬੌਸ ਦੇ ਘਰ 'ਚ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਦਰਸ਼ਕਾਂ ਵਲੋਂ ਬੇਹਦ ਪਿਆਰ ਮਿਲ ਰਿਹਾ ਹੈ। ਲੋਕ #ਸਿਡਨਾਜ਼ ਦੀ ਕੈਮਿਸਟਰੀ ਨੂੰ ਬੇਹਦ ਪਸੰਦ ਕਰ ਰਹੇ ਹਨ। ਪਰ ਹੁਣ ਇਨ੍ਹਾਂ ਦੋਹਾਂ ਦੇ ਰਿਸ਼ਤੇ 'ਚ ਦਰਾਰ ਪੈ ਗਈ ਹੈ।Sidharth and Shehnaz are no more friends

ਮੁੰਬਈ:(ਮੀਡੀਦੇਸਪੰਜਾਬ)- ਬਿਗ ਬੌਸ ਦੇ ਘਰ 'ਚ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਦਰਸ਼ਕਾਂ ਵਲੋਂ ਬੇਹਦ ਪਿਆਰ ਮਿਲ ਰਿਹਾ ਹੈ। ਲੋਕ #ਸਿਡਨਾਜ਼ ਦੀ ਕੈਮਿਸਟਰੀ ਨੂੰ ਬੇਹਦ ਪਸੰਦ ਕਰ ਰਹੇ ਹਨ। ਪਰ ਹੁਣ ਇਨ੍ਹਾਂ ਦੋਹਾਂ ਦੇ ਰਿਸ਼ਤੇ 'ਚ ਦਰਾਰ ਪੈ ਗਈ ਹੈ। ਪਿਛਲੇ ਕੁੱਝ ਦਿਨਾਂ ਤੋਂ ਦੋਹਾਂ ਦਰਮਿਆਨ ਕੜਵਾਹਟ ਪੈੇਦਾ ਹੁੰਦੀ ਜਾ ਰਹੀ ਹੈ। ਮੰਗਲਵਾਰ ਦੇ ਐਪੀਸੋਡ 'ਚ ਸਿਧਾਰਥ ਨੇ ਸ਼ਹਿਨਾਜ਼ ਨੂੰ ਕੁੱਝ ਤੀਖੀਆਂ ਗੱਲਾਂ ਕਹੀਆਂ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਹੀ ਹੁਣ ਇਹ ਦੋਵੇਂ ਚੰਗੇ ਦੋਸਤ ਬਣ ਸਕਦੇ ਹਨ।

ਸਿਧਾਰਥ ਨੇ ਸ਼ਹਿਨਾਜ਼ ਨੂੰ ਕਿਹਾ ਕਿ "ਜੋ ਆਪਣੇ ਮਾਂ-ਬਾਪ ਦਾ ਨਹੀਂ ਹੋ ਸਕਦਾ ਉਹ ਕਿਸੇ ਦਾ ਵੀ ਸਗਾ ਨਹੀਂ ਹੁੰਦਾ ਤੇ ਤੂੰ ਇਹ 100 ਵਾਰ ਸਾਬਿਤ ਕੀਤਾ ਹੈ। ਮੈਨੂੰ ਅਜਿਹੇ ਲੋਕ ਪਸੰਦ ਨਹੀਂ ਤੇ ਮੈਂ ਉਨ੍ਹਾਂ ਤੋਂ ਦੂਰ ਰਹਿੰਦਾ ਹਾਂ। ਮੈਂ ਬਹੁਤ ਵਾਰ ਦੇਖਿਆ..ਤਿੰਨ ਮਹੀਨਿਆਂ 'ਚ, ਤੈਨੂੰ ਕਈ ਵਾਰ ਬੱਚਾ ਸਮਝ ਕੇ ਜਾਣ ਦਿੱਤਾ। ਪਰ ਮੈਨੂੰ ਪਤਾ ਤੂੰ ਬਹੁਤ ਸਮਾਰਟ ਹੈ। ਮੈਂ ਅਜਿਹੇ ਲੋਕਾਂ ਤੋਂ ਦੂਰ ਰਹਿੰਦਾ ਹਾਂ।"

ਅਜਿਹਾ ਕਹਿ ਕੇ ਸਿਧਾਰਥ ਚਲੇ ਗਏ ਤੇ ਸ਼ਹਿਨਾਜ਼ ਗਾਰਡਨ 'ਚ ਬੈਠ ਕੇ ਰੋਂਦੀ ਰਹੀ। ਇਸ ਤੋਂ ਬਾਅਦ ਸ਼ਹਿਨਾਜ਼ ਸਿਡ ਕੋਲ ਇਸ ਬਾਰੇ ਗੱਲ ਕਰਨ ਲਈ ਗਈ, ਪਰ ਸਿਡ ਦਾ ਰਵੱਈਆ ਦੇਖ ਕੇ ਸ਼ਹਿਨਾਜ਼ ਆਪਣੇ ਬਿਸਤਰ 'ਚ ਆ ਕੇ ਰੋਂਦੀ ਰਹੀ।

 
<< Start < Prev 1 2 3 4 5 6 7 8 9 10 Next > End >>

Results 64 - 72 of 1372

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement