:: ਵਿਦੇਸ਼ ਮੰਤਰਾਲੇ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ   :: ਰਾਬਰਟ ਵਾਡਰਾ ਨੂੰ ਰਾਹਤ, 2 ਮਾਰਚ ਤੱਕ ਅੰਤਰਿਮ ਜ਼ਮਾਨਤ ਬਰਕਰਾਰ   :: 'ਦ ਕਪਿਲ ਸ਼ਰਮਾ ਸ਼ੋਅ' ਤੋਂ ਹਟਾਏ ਗਏ ਨਵਜੋਤ ਸਿੱਧੂ   :: ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ   :: ਪੋਖਰਨ 'ਚ ਭਾਰਤੀ ਹਵਾਈ ਫੌਜ ਵਲੋਂ ਜੋਰਦਾਰ ਅਭਿਆਸ   :: ਆਈ.ਈ.ਡੀ. ਧਮਾਕੇ ਕਾਰਨ ਮੇਜਰ ਸ਼ਹੀਦ   :: ਸੁਪਰੀਮ ਕੋਰਟ ਵੱਲੋਂ ਰਾਜੀਵ ਕੁਮਾਰ ਨੂੰ ਸੀ.ਬੀ.ਆਈ. ਸਾਹਮਣੇ ਪੇਸ਼ ਹੋਣ ਦੇ ਹੁਕਮ   :: ਕਾਂਗਰਸ ਪਾਰਟੀ 'ਚ ਸ਼ਾਮਲ ਹੋਈ ਟੀ.ਵੀ. ਅਦਾਕਾਰਾ ਸ਼ਿਲਪਾ ਸ਼ਿੰਦੇ   :: ਮਮਤਾ ਬੈਨਰਜੀ ਨੇ ਤਿੰਨ ਦਿਨਾਂ ਧਰਨਾ ਕੀਤਾ ਖ਼ਤਮ   :: ਮੋਨਾਕੋ ਦੇ ਪ੍ਰਿੰਸ ਐਲਬਰਟ ਦੂਜੇ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ   :: ਘੋਟਾਲੇ 'ਚ ਫਸੀ ਪੰਜਾਬ ਨੈਸ਼ਨਲ ਬੈਂਕ ਨੂੰ ਤੀਜੀ ਤਿਮਾਹੀ 'ਚ ਹੋਇਆ 246.51 ਕਰੋੜ ਰੁਪਏ ਦਾ ਮੁਨਾਫ਼ਾ   :: ਕਰਤਾਰਪੁਰ ਸਾਹਿਬ ਲਾਂਘਾ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਲਈ ਉੱਚ ਪੱਧਰੀ ਮੀਟਿੰਗ   :: ਪ੍ਰਧਾਨ ਮੰਤਰੀ ਖ਼ਿਲਾਫ਼ ਸੜਕਾਂ 'ਤੇ ਉਤਰੇ ਟੀ.ਐਮ.ਸੀ ਵਰਕਰ   :: ਪ੍ਰਧਾਨ ਮੰਤਰੀ ਮੋਦੀ ਜਿਸ ਦਿਨ ਸੰਨਿਆਸ ਲੈਣਗੇ, ਮੈਂ ਵੀ ਸਿਆਸਤ ਨੂੰ ਅਲਵਿਦਾ ਆਖ ਦੇਵਾਂਗੀ- ਸਮ੍ਰਿਤੀ ਇਰਾਨੀ   :: ਮਹਾਰਾਸ਼ਟਰ ਕੈਬਨਿਟ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਡੇਜੀ ਸ਼ਾਹ ਰੁਤਬਾ ਬਰਕਰਾਰ PRINT ਈ ਮੇਲ

ਤਨੂਸ੍ਰੀ ਦੱਤਾ ਤੇ ਨਾਨਾ ਪਾਟੇਕਰ ਵਿਚਕਾਰ ਛਿੜੀ ਜਿਸਮ ਸ਼ੋਸ਼ਣ ਦੀ ਕਹਾਣੀ 'ਚ ਨਿੱਤ ਨਵੇਂ ਮੋੜ ਆ ਰਹੇ ਹਨ ਤੇ ਇਸ ਕਹਾਣੀ 'ਚ ਇਕ ਕਿਰਦਾਰ ਡੇਜ਼ੀ ਸ਼ਾਹ ਦਾ ਵੀ ਹੈ। ਉਸ ਸਮੇਂ ਜਦ ਇਹ ਮਾੜਾ ਕਰਮ ਹੋਇਆ ਡੇਜ਼ੀ ਸ਼ਾਹ ਅਭਿਨੇਤਰੀ ਨਹੀਂ ਸੀ, ਬਲਕਿ ਨਾਚ ਮਾਸਟਰ ਗਣੇਸ਼ ਅਚਾਰੀਆ ਦੀ ਸਹਾਇਕਾ ਸੀ। ਤਨੂਸ੍ਰੀ ਨੇ ਇਸ ਮਾਮਲੇ 'ਚ ਡੇਜ਼ੀ ਸ਼ਾਹ ਦੀ ਤਦ ਕੀਤੀ ਕਾਰਵਾਈ 'ਤੇ ਤਸੱਲੀ ਦਿਖਾਈ ਸੀ ਕਿ ਡੇਜ਼ੀ ਨੇ ਨਾਨਾ ਦੀਆਂ ਹਰਕਤਾਂ ਸਬੰਧੀ ਗਣੇਸ਼ ਨਾਲ ਗੱਲ ਕੀਤੀ ਸੀ। ਡੇਜ਼ੀ ਸ਼ਾਹ ਇਸ ਸਮੇਂ ਐਨ. ਜੀ.ਓ. ਸਮਾਈਲ ਫਾਊਂਡੇਸ਼ਨ ਨਾਲ ਜੁੜੀ ਹੋਈ ਹੈ। ਆਪਣਾ 34ਵਾਂ ਜਨਮ ਦਿਨ ਉਸ ਨੇ ਆਪਣੀ ਮਾਂ ਨਾਲ ਇਸ ਸੰਸਥਾ ਦੇ ਦਫ਼ਤਰ ਜਾ ਕੇ ਮਨਾਇਆ। ਡੇਜ਼ੀ ਸ਼ਾਹ ਨੇ ਗ਼ਰੀਬ ਤੇ ਅਨਪੜ੍ਹ, ਯਤੀਮ ਤੇ ਲਾਚਾਰ ਬੱਚਿਆਂ ਨੂੰ ਜਨਮ ਦਿਨ ਦੀ ਮਠਿਆਈ ਵੰਡੀ ਤੇ ਉਨ੍ਹਾਂ ਨਾਲ ਜਸ਼ਨ ਵੀ ਮਨਾਇਆ। ਡੇਜ਼ੀ ਨੂੰ ਇਸ ਦੌਰਾਨ ਆਪਣਾ ਬਚਪਨ ਯਾਦ ਆਇਆ। 'ਰੇਸ-3', 'ਹੇਟ ਸਟੋਰੀ-3' ਵਾਲੀ ਡੇਜ਼ੀ ਨੇ ਹੁਣੇ ਜਿਹੇ ਹੀ ਹੋਰ ਖੁੱਲ੍ਹੀਆਂ-ਡੁੱਲ੍ਹੀਆਂ ਫੋਟੋਆਂ ਆਪਣੇ ਸ਼ੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ 'ਤੇ ਪਾਈਆਂ ਹਨ। ਫ਼ਿਲਮਾਂ ਚਾਹੇ ਘੱਟ ਹਨ ਪਰ ਉਸ ਦੀ ਵੁੱਕਤ ਇਥੇ ਪੂਰੀ ਹੈ। ਡੇਜ਼ੀ ਦੇ ਨੇਕ ਕੰਮਾਂ, ਬੱਚਿਆਂ ਪ੍ਰਤੀ ਪਿਆਰ, ਬੇਸਹਾਰਿਆਂ ਦਾ ਸਹਾਰਾ ਬਣਨ ਵਾਲੀ ਗੱਲ ਨੇ ਉਸ ਦੀ ਲੋਕਪ੍ਰਿਅਤਾ ਹੋਰ ਵਧਾਈ ਹੈ। ਡੇਜ਼ੀ ਸ਼ਾਹ ਬੀਤੇ ਵੇਲੇ ਦੀ ਪ੍ਰਸਿੱਧ ਹੀਰੋਇਨ ਮੁਮਤਾਜ ਦੀ ਦੀਵਾਨੀ ਹੈ। ਮੁਮਤਾਜ ਦੀ ਬਾਇਓਪਿਕ ਸਬੰਧੀ ਉਹ ਖਾਹਿਸ਼ ਦੱਸ ਚੁੱਕੀ ਹੈ। ਡੇਜ਼ੀ ਸ਼ਾਹ ਆਪਣੇ-ਆਪ ਨੂੰ ਮੁਮਤਾਜ ਜਿਹਾ ਹੀ ਸਮਝਦੀ ਹੈ। 'ਜੈ ਹੋ' ਸਲਮਾਨ ਖ਼ਾਨ ਨਾਲ ਕਰ ਚੁੱਕੀ ਡੇਜ਼ੀ ਸ਼ਾਹ ਕਹਿੰਦੀ ਹੈ ਕਿ ਮੁਮਤਾਜ ਵੀ ਪਹਿਲਾਂ ਨ੍ਰਤਕੀ ਸੀ ਤੇ ਉਹ ਵੀ ਪਹਿਲਾਂ ਡਾਂਸਰ ਰਹੀ ਹੈ। 'ਰਾਮ ਰਤਨ' ਫ਼ਿਲਮ ਨਾਲ ਫਿਰ ਖ਼ਬਰਾਂ ਵਿਚ ਆਈ ਡੇਜ਼ੀ ਸ਼ਾਹ ਨੂੰ ਸਲਮਾਨ ਨੇ ਤੋਹਫ਼ੇ 'ਚ ਲਗਜ਼ਰੀ ਕਾਰ ਵੀ ਦਿੱਤੀ ਸੀ। ਸਲਮਾਨ ਨੂੰ ਉਹ ਦਿਲੋਂ ਪਿਆਰ ਕਰਦੀ ਹੈ, ਹਾਲਾਂਕਿ ਇਸ ਪਿਆਰ ਦੀ ਪ੍ਰੀਭਾਸ਼ਾ ਉਸ ਅਨੁਸਾਰ ਸਤਿਕਾਰਤ ਹੈ। 'ਆ ਜਾ ਮਾਹੀ' ਗਾਣੇ ਨੇ ਡੇਜ਼ੀ ਸ਼ਾਹ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਡੇਜ਼ੀ ਸ਼ਾਹ ਦਾ ਇਹ ਗਾਣਾ ਖਾਸ ਕਰ ਸਲਮਾਨ ਖ਼ਾਨ ਨੇ ਆਪ ਮੁੰਬਈ 'ਚ ਰਿਲੀਜ਼ ਕੀਤਾ ਸੀ। ਯਾਦ ਰਹੇ 'ਤੇਰੇ ਨਾਮ' 'ਚ ਬੱਚੀ ਡੇਜ਼ੀ ਨੇ ਸਲਮਾਨ ਖ਼ਾਨ ਨਾਲ ਕੰਮ ਕੀਤਾ ਸੀ ਤੇ ਜਵਾਨ ਹੋ ਕੇ ਵੀ ਉਹ ਸਲਮਾਨ ਦੀ ਹੀਰੋਇਨ ਬਣੀ। ਡੇਜ਼ੀ ਸ਼ਾਹ ਦਾ ਰੁਤਬਾ ਘਟਿਆ ਨਹੀਂ, ਬਰਕਰਾਰ ਹੈ।

 
ਵਰੀਨਾ ਹੁਸੈਨ ਸੰਭਲ ਕੇ ਚੱਲਣਾ PRINT ਈ ਮੇਲ

'ਕੈਡਬਰੀ' ਵਾਲੀ ਵਰੀਨਾ 'ਲਵਯਾਤਰੀ' ਨਾਲ ਬੀ-ਟਾਊਨ ਨੂੰ ਪ੍ਰਭਾਵਿਤ ਕਰਨ 'ਚ ਸਫ਼ਲ ਰਹੀ ਹੈ ਕਿਉਂਕਿ ਵਰੀਨਾ ਨੇ ਜ਼ਬਰਦਸਤ ਡਾਂਸ ਵੀ ਸਿੱਖਿਆ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਗੁਰਮੰਤਰ ਇਸ ਖੇਤਰ ਦੇ ਸਿਖ ਕੇ ਆਪਣੇ-ਆਪ ਨੂੰ ਈਰਾਨੀ ਸਫ਼ਲ ਬੀ-ਟਾਊਨ ਨਾਇਕਾ ਵਜੋਂ ਉਭਾਰਨ ਲਈ ਹਰ ਕੋਸ਼ਿਸ਼ ਕੀਤੀ ਹੈ। ਈਰਾਨੀ ਬਾਪ ਤੇ ਅਫਗਾਨੀ ਮਾਂ ਦੀ ਧੀ ਵਰੀਨਾ ਹੁਸੈਨ ਨਿਊਯਾਰਕ 'ਚ ਪੜ੍ਹੀ-ਲਿਖੀ ਹੈ। ਕਾਬੁਲ ਜਿਥੇ ਉਸ ਦਾ ਜਨਮ ਹੋਇਆ ਹੈ, ਨੂੰ ਦੁਨੀਆ 'ਚ ਸਭ ਤੋਂ ਸਰਬੋਤਮ ਥਾਂ ਉਹ ਮੰਨਦੀ ਹੈ। ਵਿਗਿਆਪਨ ਦੁਨੀਆ ਨਾਲ ਉਹ ਆਪਣੇ ਰਿਸ਼ਤੇ ਪਹਿਲਾਂ ਦੀ ਤਰ੍ਹਾਂ ਹੀ ਰੱਖ ਰਹੀ ਹੈ। ਗਾਉਣ ਦਾ ਸ਼ੌਕ ਵਰੀਨਾ ਨੂੰ ਥੋੜ੍ਹਾ-ਬਹੁਤ ਜ਼ਰੂਰ ਹੈ ਤੇ ਵਰੁਣ ਧਵਨ ਨਾਲ ਫ਼ਿਲਮ ਕਰਨ ਲਈ ਉਹ ਬੇਤਾਬ ਹੈ। ਇਸ ਤਰ੍ਹਾਂ ਹੀ ਵਰੀਨਾ ਚਾਹੁੰਦੀ ਹੈ ਕਿ ਦੀਪਿਕਾ ਤੇ ਕੈਟਰੀਨਾ ਨਾਲ ਫ਼ਿਲਮ ਕਰੇ। ਵਰੀਨਾ ਇਹ ਵੀ ਚਾਹੁੰਦੀ ਹੈ ਕਿ ਅਫਗਾਨੀ ਸਿਨੇਮਾ ਵੀ ਹੌਲੀ-ਹੌਲੀ ਤਰੱਕੀ ਕਰੇ। ਵਰੀਨਾ ਨੂੰ ਸਾਹਿਤ ਤੇ ਸਮਾਜਿਕ ਕੰਮਾਂ ਨਾਲ ਸਰੋਕਾਰ ਹੈ। ਸਾਹਿਤਕ ਕਹਾਣੀਆਂ ਉਹ ਪੜ੍ਹ ਰਹੀ ਹੈ ਤੇ ਚਾਹੁੰਦੀ ਹੈ ਕਿ ਸਥਾਪਤ ਹੋ ਕੇ ਉਹ ਸਮਾਜ ਭਲਾਈ ਦੇ ਕੰਮ ਕਰੇ। ਇੰਸਟਾਗ੍ਰਾਮ ਤੇ ਵਰੀਨਾ ਦੇ ਪ੍ਰਸੰਸਕ ਵਧ ਰਹੇ ਹਨ। ਅਸਲੀ ਗੱਲ ਇਹ ਹੈ ਕਿ ਵਰੀਨਾ ਹੁਸੈਨ ਆਪਣੀ ਦਿਖ ਉਸ ਤਰ੍ਹਾਂ ਦੀ ਨਹੀਂ ਚਾਹੁੰਦੀ ਕਿ ਉਸ ਦੇ ਖੁੱਲ੍ਹੇ-ਡੁੱਲ੍ਹੇ ਦ੍ਰਿਸ਼ ਸਾਹਮਣੇ ਆਉਣ ਤੇ ਉਹ ਤੀਸਰੇ ਦਰਜੇ ਦੀ ਹੀਰੋਇਨ ਬਣੇ। ਵਰੀਨਾ ਕੋਲ ਸੁਹੱਪਣ, ਪ੍ਰਤਿਭਾ, ਸਿਆਣਪ, ਸਮਰੱਥਾ, ਭਾਵਨਾ, ਚੁਸਤੀ ਸਭ ਕੁਝ ਹੈ ਤੇ ਉਹ ਅਗਲੇ ਸਮੇਂ 'ਚ ਬਹੁਤ ਅਗਾਂਹ ਜਾ ਸਕਦੀ ਹੈ, ਫ਼ਿਲਮੀ ਮਾਹਿਰ ਇਹੀ ਕਹਿੰਦੇ ਹਨ।

 
ਜੈਕਲਿਨ... ਜ਼ਿੰਦਗੀ ਵਿਚ ਜੋਖ਼ਮ ਲੈਣਾ ਜ਼ਰੂਰੀ PRINT ਈ ਮੇਲ

ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਸਮਝਦਾਰ ਅਤੇ ਸਭ ਦੀ ਚਹੇਤੀ ਅਦਾਕਾਰਾ ਜੈਕਲਿਨ ਫਰਨਾਂਡਿਜ਼ ਨੂੰ ਬਾਲੀਵੁੱਡ ਵਿਚ ਆਇਆਂ ਕਾਫ਼ੀ ਸਮਾਂ ਹੋ ਗਿਆ ਹੈ। ਮੌਜੂਦਾ ਦੌਰ ਦੀ ਉਹ ਸਭ ਤੋਂ ਸਫ਼ਲ ਅਭਿਨੇਤਰੀ ਬਣ ਗਈ ਹੈ। ਜੈਕਲਿਨ 'ਰੇਸ-2' ਅਤੇ 'ਜੁੜਵਾਂ' ਦੀ ਕਾਮਯਾਬੀ ਤੋਂ ਬੇਹੱਦ ਖ਼ੁਸ਼ ਹੈ। ਉਸ ਨੂੰ ਹੋਰ ਵੀ ਕਾਫੀ ਪੇਸ਼ਕਸ਼ਾਂ ਮਿਲ ਰਹੀਆਂ ਹਨ। ਜੈਕਲਿਨ ਇਨ੍ਹੀਂ ਦਿਨੀਂ ਕਾਰਤਿਕ ਆਰੀਅਨ ਦੇ ਨਾਲ ਫ਼ਿਲਮ 'ਕਿਰਿਕ ਪਾਰਟੀ' ਵਿਚ ਨਜ਼ਰ ਆਏਗੀ। ਉਹ ਇਸ ਫ਼ਿਲਮ ਦੀ ਸ਼ੂਟਿੰਗ ਵਿਚ ਕਾਫੀ ਰੁਝੀ ਹੋਈ ਹੈ ਤੇ ਇਸ ਸ਼ੂਟਿੰਗ ਬੁਡਾਪੈਸਟ ਵਿਚ ਹੋ ਰਹੀ ਹੈ। ਜੈਕਲਿਨ ਨੂੰ 'ਡਿਜੀਟਲ ਐਕਟੀਵਿਜ਼ਮ' ਦੇ ਲਈ 'ਪੀਟਾ ਇੰਡੀਆ ਐਵਾਰਡ' ਨਾਲ ਸਨਮਾਨਿਤ ਕੀਤਾ ਜਾ ਚੁੱਕਾ। ਉਸ ਦੀ ਹਰੇਕ ਡਾਂਸ 'ਚ ਚਰਚਾ ਰਹਿੰਦੀ ਹੈ। ਜੈਕਲਿਨ ਦਾ ਕਹਿਣਾ ਹੈ ਮੈਂ ਹਮੇਸ਼ਾ ਚਾਹੁੰਦੀ ਹਾਂ ਕਿ ਮੇਰੀ ਅਸਲ ਜ਼ਿੰਦਗੀ ਦਾ ਜੈਂਟਲਮੈਨ ਬਨਾਉਟੀ ਨਾ ਹੋਵੇ, ਉਹ ਮੇਰੇ ਪ੍ਰਤੀ ਪੂਰਾ ਇਮਾਨਦਾਰ ਹੋਵੇ। ਜਿਸ ਤਰ੍ਹਾਂ ਮੈਂ ਆਪਣੇ ਜੀਵਨ ਵਿਚ ਜੋਖ਼ਮ ਲੈਂਦੀ ਰਹਿੰਦੀ ਹਾਂ ਤੇ ਕਦੀ-ਕਦੀ ਲਿਆ ਇਹ ਜੋਖ਼ਮ ਜ਼ਿੰਦਗੀ ਵਿਚ ਬਹੁਤ ਕੁਝ ਸਿਖਾ ਜਾਂਦਾ ਹੈ। ਮੈਂ ਜਦੋਂ ਪਹਿਲੀ ਵਾਰ ਭਾਰਤ ਆਈ ਸੀ, ਕਿਸੇ ਦੀ ਸਿਫਾਰਿਸ਼ 'ਤੇ ਨਹੀਂ ਸੀ ਆਈ, ਮੈਂ ਖੁਦ ਜੋਖ਼ਮ ਲਿਆ। ਹੋ ਸਕਦਾ ਹੈ ਇਹ ਜੋਖ਼ਮ ਗ਼ਲਤ ਸਾਬਤ ਹੁੰਦਾ ਪਰ ਇਹ ਮੇਰੀ ਜ਼ਿੰਦਗੀ ਦਾ ਵਧੀਆ ਸਮਾਂ ਸੀ। ਵੈਸੇ ਤਾਂ ਫਿਲਮ ਇੰਡਸਟਰੀ ਦਾ ਹਰ ਦਿਨ ਹੀ ਜੋਖ਼ਮ ਭਰਿਆ ਹੁੰਦਾ ਹੈ।

 
ਰੈੱਡ ਡਰੈੱਸ 'ਚ ਜੈਕਲੀਨ ਨੇ ਰੈਂਪ 'ਤੇ ਦਿਖਾਈਆਂ ਕਾਤਿਲ ਅਦਾਵਾਂ PRINT ਈ ਮੇਲ
jacqueline fernandez

ਨਵੀਂ ਦਿੱਲੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚੋਂ ਇਕ ਹੈ। ਅਕਸਰ ਹੀ ਸੋਸ਼ਲ ਮੀਡੀਆ ਜੈਕਲੀਨ ਆਪਣੀ ਹੌਟ ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਜੈਕਲੀਨ ਮੁੰਬਈ 'ਚ ਇਕ ਫੈਸ਼ਨ ਡਿਜ਼ਾਈਨਰ ਲਈ ਰੈਂਪ ਵਾਕ 'ਤੇ ਨਜ਼ਰ ਆਈ।

ਅੱਗੇ ਪੜੋ....
 
ਯੋ ਯੋ ਹਨੀ ਸਿੰਘ ਦੇ ਕਮਬੈਕ ਸਿੰਗਲ ਟਰੈਕ ਦਾ ਫਰਸਟ ਲੁੱਕ ਰਿਲੀਜ਼ PRINT ਈ ਮੇਲ
yo yo honey singh

ਜਲੰਧਰ ਲੱਖਾਂ ਦਿਲਾਂ ਦੀ ਧੜਕਨ ਬਣ ਚੁੱਕੇ ਮਸ਼ਹੂਰ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੇ ਕਮਬੈਕ ਮਿਊਜ਼ਿਕ ਸਿੰਗਲ ਦਾ ਪਹਿਲਾ ਲੁੱਕ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਪਿਛਲੇ ਕੁਝ ਸਾਲਾਂ 'ਚ ਹਨੀ ਸਿੰਘ 'ਬ੍ਰਾਊਨ ਰੰਗ ਨੇ', 'ਅੰਗਰੇਜ਼ੀ ਬੀਟ' ਤੇ 'ਲੱਕ 28 ਕੁੜੀ ਦਾ' ਵਰਗੇ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆਏ ਹਨ ਅਤੇ ਸਾਲ 2014 'ਚ ਸੰਗੀਤ ਐਲਬਮ 'ਦੇਸੀ ਕਲਾਕਾਰ' 'ਚ ਆਖਰੀ ਵਾਰ ਨਜ਼ਰ ਆਏ ਸਨ। ਇਸ ਸਾਲ ਹਨੀ ਸਿੰਘ ਨੇ 'ਦਿਲ ਚੋਰੀ ਸਾਡਾ ਹੋ ਗਿਆ', 'ਛੋਟੇ ਛੋਟੇ ਪੈੱਗ', 'ਰੰਗਤਾਰੀ', 'ਉਰਵਸ਼ੀ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 10 - 18 of 1288

Advertisements

Advertisement
Advertisement

Advertisement