:: ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ ਚ ਉੱਠੀ ਮੰਗ   :: ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਏ ਬਿਲਕੁਲ ਠੀਕ   :: 7 ਸਾਲ ਬਾਅਦ ਮੇਰੀ ਧੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ : ਨਿਰਭਯਾ ਦੀ ਮਾਂ   :: ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਤੇ ਲੱਗੀ ਰੋਕ   :: ਭਾਰਤ ਦੇ 16 ਸੂਬਿਆਂ ਵਿਚ ‘ਕਰੋਨਾ ਵਾਇਰਸ’ ਦੇ ਕਹਿਰ ਦੇ ਜਾਣੋ ਕੀ ਹਨ ਅੰਕੜੇ   :: SYL ਮੁੱਦੇ ਤੇ ਹਰਿਆਣਾ ਅਤੇ ਪੰਜਾਬ ਦਰਮਿਆਨ ਨਹੀਂ ਨਿਕਲ ਸਕਿਆ ਕੋਈ ਮੱਧਮ ਮਾਰਗ   :: ਕੋਰੋਨਾ ਵਾਇਰਸ : ਕੋਰਟ ਨੇ ਜੇਲਾਂ ਚ ਸਮਰੱਥਾ ਤੋਂ ਵਧ ਕੈਦੀਆਂ ਦੇ ਮਾਮਲੇ ਚ ਖੁਦ ਲਿਆ ਨੋਟਿਸ   :: ਨਿਰਭਯਾ ਕੇਸ : ਦੋਸ਼ੀਆਂ ਦੀ ਨਵੀਂ ਚਾਲ, ਫਾਂਸੀ ਰੋਕਣ ਲਈ ਕੌਮਾਂਤਰੀ ਅਦਾਲਤ ਦਾ ਕੀਤਾ ਰੁਖ਼   :: ਲੋਕਾਂ ਨੂੰ ਸਿਹਤਮੰਦ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ : ਮੋਦੀ   :: ਕੋਰੋਨਾ ਵਾਇਰਸ ਦੀ ਮਾਰ, ਇਟਲੀ ਚ ਫਸੇ 218 ਭਾਰਤੀਆਂ ਦੀ ਹੋਈ ਦੇਸ਼ ਵਾਪਸੀ   :: ਭਾਰਤ ਚ ਕੋਰੋਨਾ ਪੀੜਤ ਮਰੀਜ਼ਾਂ ਦਾ ਵਧੀ ਗਿਣਤੀ, ਮੁੰਬਈ ਚ ਧਾਰਾ 144 ਲਾਗੂ   :: ਲੈਂਡਿੰਗ ਸਮੇਂ ਮਿੱਟੀ ਚ ਧਸਿਆ CM ਜੈਰਾਮ ਦਾ ਹੈਲੀਕਾਪਟਰ, ਟਲਿਆ ਹਾਦਸਾ   :: ਉੱਤਰ ਪ੍ਰਦੇਸ਼ ਚ ਬਰਖਾਸਤ ਹੋਣਗੇ ਲਾਪਤਾ 700 ਸਰਕਾਰੀ ਡਾਕਟਰ, ਜਾਣੋ ਵਜ੍ਹਾ   :: ਦਿੱਲੀ ਹਿੰਸਾ ਤੇ ਬੋਲੇ ਸ਼ਾਹ, ਇਸ ਨੂੰ ਸਿਆਸੀ ਰੰਗ ਦੇਣ ਦੀ ਕੀਤੀ ਗਈ ਕੋਸ਼ਿਸ਼   :: ਮੋਦੀ ਨੂੰ ਸੋਸਲ ਮੀਡੀਆ ਹੈਂਡਲ ਕਰਨ ਵਾਲੀ ਮਾਲਵਿਕਾ ਨੇ ਬਚਪਨ ਵਿੱਚ ਹੀ ਖੋ ਦਿੱਤੇ ਸਨ ਦੋਵੇ ਹੱਥ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਰਬਜੋਤ ਦੇ ਘਰੋਂ ਹਥਿਆਰ ਬਰਾਮਦ PRINT ਈ ਮੇਲ
ਲੋੜ ਪਈ ਤਾਂ ਬੂਟਾ ਸਿੰਘ ਤੋਂ ਪੁੱਛਗਿੱਛ ਕਰਾਂਗੇ : ਸੀਬੀਆਈ
ਯੂਐਨਆਈ
ਨਵੀਂ ਦਿੱਲੀ : 1 ਅਗਸਤ
ਨਾਸਿਕ ਦੇ ਇੱਕ ਠੇਕੇਦਾਰ ਤੋਂ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤੇ ਗਏ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਦੇ ਘਰ ਛਾਪਾ ਮਾਰ ਕੇ ਸੀਬੀਆਈ ਨੇ ਉਥੋਂ ਲਾਇਸੰਸ ਵਾਲੇ ਤਿੰਨ ਹਥਿਆਰ ਤੇ ਕੁਝ
ਕਾਰਤੂਸ ਬਰਾਮਦ ਕੀਤੇ ਹਨ। ਸੀਬੀਆਈ ਨੇ ਇਸ ਸਬੰਧ ‘ਚ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਬੂਟਾ ਸਿੰਘ ਨੇ ਸੀਬੀਆਈ ਦੀ ਇਸ ਕਾਰਵਾਈ ਨੂੰ ਗੈਰ ਜ਼ਰੂਰੀ ਕਰਾਰ ਦਿੱਤਾ ਹੈ। ਬੂਟਾ ਸਿੰਘ ਨੇ ਕਿਹਾ ਕਿ ਛਾਪਾਮਾਰੀ ਦੌਰਾਨ ਜੋ ਹਥਿਆਰ ਬਰਾਮਦ ਹੋਏ ਹਨ, ਉਨ੍ਹਾਂ ਦਾ ਲਾਇਸੰਸ ਸਰਬਜੋਤ ਕੋਲ ਹੈ। ਮੌਕੇ ‘ਤੇ ਲਾਇਸੰਸ ਦਿਖਾਉਣ ਬਾਰੇ ਪੁੱਛੇ ਜਾਣ ਤੋਂ ਬਾਅਦ ਬੂਟਾ ਸਿੰਘ ਨੇ ਕਿਹਾ ਕਿ ਲਾਇਸੰਸ ਉਨ੍ਹਾਂ ਦੇ ਪੁੱਤਰ ਕੋਲ ਹੀ ਹਨ, ਜਦੋਂ ਉਹ ਹਿਰਾਸਤ ‘ਚੋਂ ਬਾਹਰ ਆਵੇਗਾ, ਉਦੋਂ ਹੀ ਇਹ ਲਾਇਸੰਸ ਦੇ ਦਿੱਤੇ ਜਾਣਗੇ।
ਦੂਜੇ ਪਾਸੇ ਸੀਬੀਆਈ ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਮਾਮਲੇ ‘ਚ ਬੂਟਾ ਸਿੰਘ ਤੋਂ ਵੀ ਪੁੱਛਗਿੱਛ ਕਰਨਗੇ। ਹਾਲਾਂਕਿ ਸੀਬੀਆਈ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਬੂਟਾ ਸਿੰਘ ਤੋਂ ਕਦੋਂ ਅਤੇ ਕਿੱਥੇ ਪੁੱਛਗਿੱਛ ਕੀਤੀ ਜਾਵੇਗੀ। ਸੀਬੀਆਈ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਅਸੀਂ ਬੂਟਾ ਸਿੰਘ ਤੋਂ ਪੁੱਛਗਿੱਛ ਕਰਾਂਗੇ। ਉਨ੍ਹਾਂ ਨਾਲ ਹੀ ਕਿਹਾ ਕਿ ਅਜੇ ਤੱਕ ਇਸ ਸਬੰਧ ‘ਚ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਤੇ ਸਾਰੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਵੇਗੀ। ਇਸ ਮਾਮਲੇ ‘ਚ ਸੀਬੀਆਈ ‘ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਹੋਣ ਦੀ ਗੱਲ ਕਹਿੰਦਿਆਂ ਸ੍ਰੀ ਕੁਮਾਰ ਨੇ ਕਿਹਾ ਕਿ ਅਸੀਂ ਤੱਥਾਂ ਆਧਾਰਤ ਕਾਰਵਾਈ ਕਰ ਰਹੇ ਹਾਂ। ਸ੍ਰੀ ਕੁਮਾਰ ਨੇ ਉਨ੍ਹਾਂ ਅਫ਼ਵਾਹਾਂ ਨੂੰ ਵੀ ਬੇਬੁਨਿਆਦ ਦੱਸਿਆ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸੀਬੀਆਈ ਨੇ ਇਸ ਸਬੰਧ ‘ਚ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਸੌਂਪੀ ਹੈ।
ਇਸੇ ਤਰ੍ਹਾਂ ਬੂਟਾ ਸਿੰਘ ਨੇ ਅੱਜ ਫਿਰ ਇਸ ਮਾਮਲੇ ‘ਚ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਬੂਟਾ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਨੇ ਦਬਾਅ ਹੇਠ ਜ਼ੁਰਮ ਕਬੂਲਿਆ ਹੈ। ਅਸਤੀਫ਼ੇ ਬਾਰੇ ਪੁੱਛੇ ਜਾਣ ‘ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬੂਟਾ ਸਿੰਘ ਨੇ ਕਿਹਾ ਕਿ ਉਹ ਇੱਕ ਸੰਵਿਧਾਨਕ ਮੰਚ ਦੇ ਪ੍ਰਧਾਨ ਹਨ ਤੇ ਉਹ ਆਪਣੇ ਕਾਰਜ ‘ਚ ਸਮਰੱਥ ਹਨ, ਇਸ ਲਈ ਅਸਤੀਫ਼ਾ ਦੇਣ ਦਾ ਸਵਾਲ ਹੀ ਨਹੀਂ ਬਣਦਾ। ਗੁੱਸੇ ਭਰੇ ਲਹਿਜ਼ੇ ‘ਚ ਬੂਟਾ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਦਬਾਅ ਹੇਠ ਜ਼ੁਰਮ ਕਬੂਲਿਆ ਹੋਵੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਇੱਕ ਮਾਮਲਾ ਰਫ਼ਾ-ਦਫ਼ਾ ਕਰਨ ਲਈ ਰਿਸ਼ਵਤ ਲੈਣ ਦੇ ਦੋਸ਼ ਹੇਠ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਉਰਫ਼ ਸਵੀਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਬੀਆਈ ਨੇ ਇਸ ਮਾਮਲੇ ‘ਚ ਮੁਸਤੈਦੀ ਵਿਖਾਉਾਂਦਿਆਂ ਰਬਜੋਤ ਦਾ ਪੰਜ ਦਿਨਾਂ ਰਿਮਾਂਡ ਵੀ ਲੈ ਲਿਆ ਸੀ। ਦੂਜੇ ਪਾਸੇ ਕੁਝ ਲੋਕ ਇਸ ਮਾਮਲੇ ਨੂੰ ਕਾਂਗਰਸ ਦੀ ਗੁੱਝੀ ਸਿਆਸਤ ਦੱਸ ਰਹੇ ਹਨ। ਸਿਆਸੀ ਮਾਹਰ ਸੀਬੀਆਈ ਵੱਲੋਂ ਫਟਾਫਟ ਕੀਤੀ ਜਾ ਰਹੀ ਕਾਰਵਾਈ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖ ਰਹੇ ਹਨ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement