:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗ੍ਰੇਵਜੈਂਡ ਦੇ ਕਬੱਡੀ ਟੂਰਨਾਮੈਂਟ ਵਿਚ ਮੇਜ਼ਬਾਨ ਟੀਮ ਨੇ ਸਲੋਹ ਨੂੰ ਹਰਾਇਆ PRINT ਈ ਮੇਲ
ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਵਾਏ ਜਾਣ ਵਾਲੇ ਗਰਮੀ ਰੁੱਤ ਦੇ ਕਬੱਡੀ ਟੂਰਨਾਮੈਂਟਾਂ ਦੀ ਲੜੀ ਦਾ ਦੂਜਾ ਟੂਰਨਾਮੈਂਟ ਗ੍ਰੇਵਜੈਂਡ ਵਿਖੇ ਕਰਵਾਇਆ ਗਿਆ। ਇਥੇ ਉਸਾਰੀ ਅਧੀਨ ਗੁਰੂ ਘਰ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ (ਗ੍ਰੇਵਜੈਂਡ ਕੈਂਟ) ਦੀ ਪ੍ਰਬੰਧਕੀ ਕਮੇਟੀ ਵੱਲੋਂ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਚੰਗੀਆਂ ਰੌਣਕਾਂ ਲੱਗੀਆਂ।
ਗ੍ਰੇਵਜੈਂਡ ਵਿਚ ਨਿਰਮਾਣ ਅਧੀਨ ਇਸ ਗੁਰੂ ਘਰ ਦੇ ਨਾਲ ਲੱਗਦੇ ਵਿਸ਼ਾਲ ਮੈਦਾਨ ਵਿਚ ਕਬੱਡੀ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ਪ੍ਰਬੰਧਕਾਂ ਸ: ਜਸਪਾਲ ਸਿੰਘ ਢੇਸੀ, ਸੱਤਾ ਮੁਠੱਡਾ, ਲਛਮਣ ਸਿੰਘ ਖੋਖੇਵਾਲ, ਨਿਰਮਲ ਸਿੰਘ ਮੱਲੀ, ਜਰਨੈਲ ਸਿੰਘ ਬਾਹੜ ਮਜਾਰਾ, ਕਰਨੈਲ ਸਿੰਘ ਖਹਿਰਾ, ਦਵਿੰਦਰ ਸਿੰਘ ਪਤਾਰਾ, ਅਵਤਾਰ ਸਿੰਘ ਤਾਰਾ, ਅਜੀਤ ਸਿੰਘ ਖਹਿਰਾ, ਸਵਰਨਾ ਹਰਬੰਸਪੁਰਾ, ਪਾਲੀ, ਰਛਪਾਲ ਪਾਲਾ, ਕੁਲਵੰਤ ਸਿੰਘ ਸੰਧਵਾਂ, ਮੱਖਣ ਸਿੰਘ ਜੌਹਲ, ਜਸਵਿੰਦਰ ਸਿੰਘ ਭਰੋਲੀ, ਜਸਮੇਲ ਸਿੰਘ ਦੁਸਾਂਝ, ਗੁਰਮੇਲ ਸਿੰਘ ਗੇਲੀ, ਬਾਗੀ ਅਟਵਾਲ, ਜਸਵੰਤ ਸਿੰਘ ਪੁਆਦੜਾ ਤੇ ਸਮੂਹ ਗੁਰਦੁਆਰਾ ਕਮੇਟੀ ਵਲੋਂ ਦਰਸ਼ਕਾਂ ਦੇ ਬੈਠਣ ਤੇ ਚਾਹ-ਪਕੌੜੇ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਈਰਥ ਦੀ ਕਬੱਡੀ ਟੀਮ ਨੇ ਕਾਵੈਂਟਰੀ ਨੂੰ ਹਰਾ ਦਿੱਤਾ। ਦੂਜੇ ਮੈਚ ਵਿਚ ਸਿੰਘ ਸਭਾ ਸਾਊਥਾਲ ਦੀ ਟੀਮ ਨਾ ਆਉਣ ਕਰਕੇ ਸਿੰਘ ਸਭਾ ਸਲੋਹ ਨੂੰ ਵਾਕ ਓਵਰ ਦਿੱਤਾ ਗਿਆ। ਤੀਜਾ ਮੈਚ ਗ੍ਰੇਵਜੈਂਡ ਤੇ ਹੇਜ਼ ਦੀਆਂ ਟੀਮਾਂ ਵਿਚਕਾਰ ਸੀ, ਜਿਸ ਵਿਚ ਗ੍ਰੇਵਜੈਂਡ ਦੇ ਧਾਵੀਆਂ ਲੱਕੀ ਕੁਰਾਲੀ, ਛਿੰਦਾ ਲੋਪੋਂ, ਗੋਰਾ ਬੱਦੋਵਾਲ ਦੀਆਂ ਬੇਰੋਕ ਕਬੱਡੀਆਂ ਤੇ ਜਾਫੀਆਂ ਸਾਬੀ, ਅਮਨ ਤੇ ਜੱਗਾ ਨੇ ਸ਼ਾਨਦਾਰ ਜੱਫੇ ਲਾ ਕੇ ਮੈਚ ਵੱਡੇ ਫਰਕ ਨਾਲ ਜਿਤਾ ਦਿੱਤਾ। ਚੌਥੇ ਮੈਚ ਵਿਚ ਡਰਬੀ ਨੇ ਬਰਮਿੰਘਮ ਨੂੰ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਟੂਰਨਾਮੈਂਟ ਵਿਚ ਪ੍ਰਸਿੱਧ ਲੇਖਕ ਤੇ ਕਬੱਡੀ ਪ੍ਰਮੋਟਰ ਸੋਹਣ ਸਿੰਘ ਚੀਮਾ ਤੇ ਲਹਿੰਬਰ ਸਿੰਘ ਲਿੱਧੜ, ਬਲਜੀਤ ਸਿੰਘ ਮੱਲ੍ਹੀ ਤੇ ਪ੍ਰਸਿੱਧ ਇਮੀਗ੍ਰੇਸ਼ਨ ਵਕੀਲ ਗੁਰਪਾਲ ਉਪਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਹੁਣ ਮੇਲਾ ਵੀ ਪੂਰੀ ਤਰ੍ਹਾਂ ਭਰ ਗਿਆ ਸੀ। ਦਰਸ਼ਕਾਂ ਨੂੰ ਸੈਮੀਫਾਈਨਲ ਮੁਕਾਬਲਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਪਹਿਲਾ ਮੈਚ ਗ੍ਰੇਵਜੈਂਡ ਤੇ ਬਾਈ ਰਾਹੀਂ ਸੈਮੀਫਾਈਨਲ ਵਿਚ ਪੁੱਜੀ ਟੀਮ ਬਾਰਕਿੰਗ ਦੀ ਟੀਮ ਵਿਚਕਾਰ ਸੀ। ਇਸ ਮੈਚ ਵਿਚ ਗ੍ਰੇਵਜੈਂਡ ਦੀ ਟੀਮ ਵੱਲੋਂ ਕੈਨੇਡਾ ਤੋਂ ਬੁਲਾਏ ਧਾਵੀ ਲੱਕੀ ਕੁਰਾਲੀ, ਗੋਰਾ ਬੱਦੋਵਾਲ ਤੇ ਛਿੰਦਾ ਲੋਪੋਂ ਖਿਡਾਏ ਗਏ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਕ੍ਰਮਵਾਰ 10, 12 ਤੇ 16 ਬੇਰੋਕ ਕਬੱਡੀਆਂ ਪਾਈਆਂ। ਸਿੰਘ ਸਭਾ ਬਾਰਕਿੰਗ ਦੇ ਜਾਫੀ ਤਾਜੀ ਨੂਰਪੁਰ, ਰਾਜੂ ਕੌਂਕੇ, ਤੇਜੀ ਤੇ ਨੇਕੀ ਕਈ ਯਤਨਾਂ ਦੇ ਬਾਵਜੂਦ ਕੋਈ ਜੱਫਾ ਨਹੀਂ ਲਾ ਸਕੇ ਪਰ ਇਨ੍ਹਾਂ ਜਾਫੀਆਂ ਨੇ ਚੌਥੇ ਧਾਵੀ ਗੁਰਜੀਤ ਬਰਾੜ ਨੂੰ ਜ਼ਰੂਰ 6 ਕਬੱਡੀਆਂ ਵਿਚ 5 ਜੱਫੇ ਲਾ ਦਿੱਤੇ। ਦੂਜੇ ਪਾਸੇ ਸਿੰਘ ਸਭਾ ਬਾਰਕਿੰਗ ਦਾ ਧਾਵੀ ਸੱਤਾ ਖੈੜਾਦੋਨਾ 15 ਕਬੱਡੀਆਂ ਵਿਚ ਕਿਸੇ ਜਾਫੀ ਤੋਂ ਨਹੀਂ ਰੁਕਿਆ। ਦੂਜੇ ਧਾਵੀ ਤਾਰੀ ਨੂੰ 4 ਰੇਡਾਂ ਵਿਚ 4 ਜੱਫੇ 2 ਅਮਨ ਜੌਹਲ, 1-1 ਜੱਫਾ ਸਾਬੀ ਤੇ ਫਿੰਦੀ ਨੇ ਲਾਇਆ। ਤੀਜੇ ਧਾਵੀ ਸ਼ਮੀਰ ਲਹੌਰੀ ਨੇ 13 ਕਬੱਡੀਆਂ ਪਾਈਆਂ ਤੇ ਉਸ ਨੂੰ 2 ਵਾਰ ਸਿਰਫ ਅਮਨ ਜੌਹਲ ਹੀ ਰੋਕ ਸਕਿਆ। ਹੋਰ ਧਾਵੀ ਮੰਤਾ ਨੇ ਵੀ 4 ਰੇਡਾਂ ਵਿਚ 2 ਜੱਫੇ ਖਾਧੇ। ਇਸ ਤਰ੍ਹਾਂ ਗ੍ਰੇਵਜੈਂਡ ਦੀ ਟੀਮ ਨੇ ਇਹ ਮੈਚ 44 ਦੇ ਮੁਕਾਬਲੇ 51 ਅੰਕਾਂ ਨਾਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਦੂਜੇ ਸੈਮੀਫਾਈਨਲ ਵਿਚ ਸਿੰਘ ਸਭਾ ਸਲੋਹ ਤੇ ਡਰਬੀ ਦੀਆਂ ਟੀਮਾਂ ਵਿਚਕਾਰ ਭੇੜ ਹੋਇਆ। ਸਲੋਹ ਦੀ ਟੀਮ ਦੇ ਮੁੱਖ ਸਪਾਂਸਰ ਸਤਿੰਦਰਪਾਲ ਸਿੰਘ ਗੋਲਡੀ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਦਰਬਾਰਾ ਸਿੰਘ ਧਾਲੀਵਾਲ ਤੇ ਸ਼ੀਰਾ ਸੰਮੀਪੁਰੀਆ ਟੀਮ ਨੂੰ ਹੱਲਾਸ਼ੇਰੀ ਦੇਣ ਲਈ ਮੌਜੂਦ ਸਨ। ਸਲੋਹ ਦੀ ਟੀਮ ਵੱਲੋਂ ਬਿੱਕਰ ਨੇ 5 ਬੇਰੋਕ ਕਬੱਡੀਆਂ ਪਾਈਆਂ। ਗੋਪੀ ਹੁਸ਼ਿਆਰਪੁਰੀਏ ਨੂੰ 9 ਕਬੱਡੀਆਂ ਵਿਚ ਸਿਰਫ ਇਕ ਵਾਰ ਡਰਬੀ ਟੀਮ ਦਾ ਜਾਫੀ ਜੀਤੀ ਕੂਨਰ ਹੀ ਰੋਕ ਸਕਿਆ। ਇਹ ਮੈਚ ਸਲੋਹ ਦੀ ਟੀਮ ਨੇ ਡਰਬੀ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਪਾ ਲਿਆ।
ਫਾਈਨਲ ਮੈਚ ਤੋਂ ਪਹਿਲਾਂ ਇੰਗਲੈਂਡ ਦੇ ਜੰਮਪਲ 16 ਸਾਲ ਤੋਂ ਘੱਟ ਉਮਰ ਦੇ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਲੰਦਨ ਤੇ ਮਿਡਲੈਂਡ ਦਾ ਮੈਚ ਕਰਵਾ ਕੇ ਨਵੀਂ ਪੀੜ੍ਹੀ ਦਾ ਕਬੱਡੀ ਪ੍ਰਤੀ ਸ਼ੌਕ ਤੇ ਜੋਸ਼ ਪਰਖਿਆ ਗਿਆ। ਟੂਰਨਾਮੈਂਟ ਵਿਚ ਜਿਥੇ ਪਰਮਿੰਦਰ ਢੰਡਾ ਨੇ ਡੇਢ ਕੁਇੰਟਲ ਦੀ ਆਇਰਨ ਚੁੱਕ ਕੇ ਬੱਲੇ-ਬੱਲੇ ਕਰਵਾਈ ਉਥੇ ਪਹਿਲਵਾਨ ਅਵਤਾਰ ਸਿੰਘ ਨੇ ਦੋ ਕੁਇੰਟਲ ਦੀ ਬੋਰੀ ਚੁੱਕ ਕੇ ਵਿਖਾਈ। ਦੋਵਾਂ ਨੂੰ ਪ੍ਰਬੰਧਕਾਂ ਤੇ ਦਰਸ਼ਕਾਂ ਨੇ ਪੌਂਡਾਂ ਦੇ ਰੂਪ ਵਿਚ ਬੜਾ ਮਾਣ ਸਤਿਕਾਰ ਦਿੱਤਾ ਪਰ ਸਦਕੇ ਇਨ੍ਹਾਂ ਭਾਰ ਚੁਕਾਵਿਆਂ ਦੇ ਜਿਨ੍ਹਾਂ ਸਾਰੀ ਮਾਇਆ ਗ੍ਰੇਵਜੈਂਡ ਵਿਖੇ ਉਸਰ ਰਹੇ ਗੁਰੂ ਘਰ ਲਈ ਦਾਨ ਦੇ ਦਿੱਤੀ। ਪ੍ਰਸਿੱਧ ਕਬੱਡੀ ਪ੍ਰਮੋਟਰ ਲਹਿੰਬਰ ਸਿੰਘ ਕੰਗ ਤੇ ਉਨ੍ਹਾਂ ਦੇ ਭਾਣਜੇ ਹਰਮਿੰਦਰ ਗਿੱਲ ਨੇ 11 ਹਜ਼ਾਰ ਪੌਂਡ ਗੁਰਦੁਆਰੇ ਲਈ ਦਿੱਤੇ । ਪ੍ਰਬੰਧਕਾਂ ਨੇ ਇਨ੍ਹਾਂ ਦਾਨੀ ਸੱਜਣਾਂ ਦਾ ਉਚੇਚਾ ਮਾਣ-ਸਤਿਕਾਰ ਵੀ ਕੀਤਾ। ਸਟੇਜ ਸਕੱਤਰ ਦੀ ਸੇਵਾ ਦਵਿੰਦਰ ਪਤਾਰਾ ਨੇ ਬਾਖੂਬੀ ਨਿਭਾਈ। ਕੁਮੈਂਟਰੀ ਵਿਚ ਭਿੰਦਾ ਮੁਠੱਡਾ ਤੇ ਸੁੱਖਾ ਢੇਸੀ ਛਾਏ ਰਹੇ। ਮੀਡੀਏ ਵੱਲੋਂ ਸ: ਨਛੱਤਰ ਸਿੰਘ ਥਿਆੜਾ ਮੁੱਖ ਸੰਪਾਦਕ ‘ਪੰਜਾਬ ਦੀ ਅਵਾਜ਼’ ਤੇ ਸਨੀ ਥਿਆੜਾ, ਮਨਪ੍ਰੀਤ ਸਿੰਘ ਬਧਨੀ ਡਾਟ ਕਾਮ ਤੇ ਸੁੱਖਾ ਢੇਸੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਫਾਈਨਲ ਮੈਚ ਵੇਖਣ ਲਈ ਦਰਸ਼ਕ ਟਿਕੇ ਬੈਠੇ ਸਨ। ਗ੍ਰੇਵਜੈਂਡ ਵੱਲੋਂ ਲੱਕੀ ਕੁਰਾਲੀ ਤੇ ਛਿੰਦਾ ਲੋਪੋਂ ਨੇ 11-11 ਕਬੱਡੀਆਂ ਪਾਈਆਂ ਤੇ ਸਲੋਹ ਦੇ ਜਾਫੀ ਇਨ੍ਹਾਂ ਦੋਵੇਂ ਧਾਵੀਆਂ ਨੂੰ ਰੋਕ ਨਹੀਂ ਸਕੇ। ਅਖੀਰ ਇਹ ਮੈਚ ਗ੍ਰੇਵਜੈਂਡ ਦੀ ਟੀਮ ਨੇ ਜਿੱਤ ਲਿਆ। ਜੇਤੂ ਟੀਮਾਂ ਨੂੰ ਨਗਦ ਇਨਾਮ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
 
< Prev   Next >

Advertisements